ਮੰਗਲਵਾਰ 20 ਅਗਸਤ 2024 - ਅੱਜ ਦੀਆਂ ਮੁੱਖ ਖਬਰਾਂ
ਵਿਦਾਇਗੀ ਭਾਸ਼ਣ ਦੌਰਾਨ ਰੋਣ ਲੱਗੇ ਜੋਅ ਬਾਇਡਨ
ਸ਼ਿਕਾਗੋ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੀਆਂ ਅੱਖਾਂ ਪਹਿਲੀ ਵਾਰ ਨਮ ਨਜ਼ਰ ਆਈਆਂ ਜਦੋਂ ਸ਼ਿਕਾਗੋ ਵਿਖੇ ਆਰੰਭ ਹੋਈ ਡੈਮੋਕ੍ਰੈਟਿਕ ਪਾਰਟੀ ਦੀ ਕੌਮੀ ਕਨਵੈਨਸ਼ਨ ਦੌਰਾਨ ਉਹ ਵਿਦਾਇਗੀ ਭਾਸ਼ਣ ਦੇਣ ਲਈ ਉਠੇ। ਜੋਅ ਬਾਇਡਨ ਮੰਚ &rsquoਤੇ ਪੁੱਜੇ ਤਾਂ ਲੋਕਾਂ ਨੇ &lsquoਥੈਂਕਿਊ ਜੋਅ&rsquo ਦੇ ਨਾਹਰੇ ਲਾਏ। ਟਰੰਪ ਨੂੰ ਕਰੜੇ ਹੱਥੀਂ ਲੈਂਦਿਆਂ ਜੋਅ ਬਾਇਡਨ ਨੇ ਕਿਹਾ ਕਿ ਲੋਕਤੰਤਰ ਨੂੰ ਬਚਾਉਣ ਖਾਤਰ ਉਹ ਰਾਸ਼ਟਰਪਤੀ ਬਣੇ। ਦੂਜੇ ਪਾਸੇ ਹਿਲੇਰੀ ਕਲਿੰਟਨ ਨੇ ਕਮਲਾ ਹੈਰਿਸ ਰਾਹੀਂ ਟਰੰਪ ਤੋਂ ਆਪਣੀ ਹਾਰ ਦਾ ਬਦਲਾ ਲੈਣ ਦਾ ਐਲਾਨ ਕੀਤਾ। ਆਪਣੀਆਂ ਅੱਖਾਂ ਪੂੰਝਦਿਆਂ ਜੋਅ ਬਾਇਡਨ ਨੇ ਜ਼ੋਰਦਾਰ ਭਾਸ਼ਣ ਸ਼ੁਰੂ ਕੀਤਾ ਅਤੇ ਕਿਹਾ ਕਿ ਅਮਰੀਕਾ ਵਿਚ ਸਿਆਸੀ ਹਿੰਸਾ ਵਾਸਤੇ ਕੋਈ ਥਾਂ ਨਹੀਂ। ਟਰੰਪ ਵੱਲ ਇਸ਼ਾਰਾ ਕਰਦਿਆਂ ਬਾਇਡਨ ਨੇ ਆਖਿਆ ਕਿ ਸਿਰਫ ਜੇਤੂ ਰਹਿਣ ਮਗਰੋਂ ਹੀ ਤੁਹਾਨੂੰ ਤੁਹਾਡਾ ਮੁਲਕ ਪਿਆਰਾ ਨਹੀਂ ਲੱਗਣਾ ਚਾਹੀਦਾ ਹੈ। ਉਨ੍ਹਾਂ ਕਿਹਾ, &lsquo&lsquo ਕੁਝ ਲੋਕ ਕਹਿ ਰਹੇ ਹਨ ਕਿ ਅਮਰੀਕਾ ਹਾਰ ਰਿਹਾ ਹੈ ਜਦਕਿ ਅਸਲੀਅਤ ਇਹ ਹੈ ਕਿ ਉਹ ਖੁਦ ਹਾਰ ਰਹੇ ਹਨ।&rsquo&rsquo
ਕੰਗਨਾ ਰਣੌਤ ਦੀ ਫਿਲਮ 'ਐਮਰਜੈਂਸੀ' ਨੂੰ ਲੈ ਕੇ ਸਿੱਖ ਨਾਰਾਜ਼
ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਰੀ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਕੰਗਨਾ ਰਣੌਤ ਦੀ ਆਉਣ ਵਾਲੀ ਫਿਲਮ ਐਮਰਜੈਂਸੀ ਵਿਵਾਦਾਂ ਵਿੱਚ ਘਿਰ ਗਈ ਹੈ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਐਮਰਜੈਂਸੀ ਦੌਰ 'ਤੇ ਆਧਾਰਿਤ ਇਸ ਫਿਲਮ ਦੇ ਦ੍ਰਿਸ਼ਾਂ 'ਤੇ ਇਤਰਾਜ਼ ਪ੍ਰਗਟਾਉਂਦਿਆਂ ਪੰਜਾਬ ਦੇ ਸਿੱਖ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਇਸ ਫਿਲਮ ਦੀ ਰਿਲੀਜ਼ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। 'ਇਹ ਫਿਲਮ ਇਕ ਸਾਜ਼ਿਸ਼ ਹੈ' ਫਰੀਦਕੋਟ ਦੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਪੱਤਰ ਵਿੱਚ ਕਿਹਾ ਹੈ ਕਿ ਫਿਲਮ ਐਮਰਜੈਂਸੀ ਵਿੱਚ ਸਿੱਖਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤੇ ਜਾਣ ਦੀਆਂ ਖਬਰਾਂ ਆ ਰਹੀਆਂ ਹਨ। ਇਸ ਨਾਲ ਸਮਾਜ ਵਿੱਚ ਅਮਨ-ਕਾਨੂੰਨ ਦੀ ਸਥਿਤੀ ਵਿਗੜਨ ਦਾ ਖਦਸ਼ਾ ਹੈ। ਜੇਕਰ ਫਿਲਮ ਵਿੱਚ ਸਿੱਖਾਂ ਨੂੰ ਵੱਖਵਾਦੀ ਜਾਂ ਅੱਤਵਾਦੀ ਦੇ ਰੂਪ ਵਿੱਚ ਦਰਸਾਇਆ ਗਿਆ ਹੈ ਤਾਂ ਇਹ ਇੱਕ ਸਾਜ਼ਿਸ਼ ਹੈ। ਇਹ ਫਿਲਮ ਇੱਕ ਮਨੋਵਿਗਿਆਨਕ ਹਮਲਾ ਹੈ ਜਿਸ ਵੱਲ ਸਰਕਾਰ ਨੂੰ ਪਹਿਲਾਂ ਤੋਂ ਹੀ ਧਿਆਨ ਦੇਣਾ ਚਾਹੀਦਾ ਹੈ ਅਤੇ ਦੂਜੇ ਦੇਸ਼ਾਂ ਵਿੱਚ ਸਿੱਖਾਂ ਪ੍ਰਤੀ ਨਫਰਤ ਨੂੰ ਭੜਕਾਉਣਾ ਬੰਦ ਕਰਨਾ ਚਾਹੀਦਾ ਹੈ।
ਪਾਕਿਸਤਾਨ &rsquoਚ ਪਹੁੰਚਿਆ ਐਮਪਾਕਸ ਵਾਇਰਸ, ਭਾਰਤ ਦੀ ਚਿੰਤਾ ਵਧੀ
ਐਮਪਾਕਸ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਐਮਪਾਕਸ ਦੀ ਲਾਗ ਚਿੰਤਾਜਨਕ ਦਰ ਨਾਲ ਫੈਲ ਰਹੀ ਹੈ। ਭਾਰਤ ਨੂੰ ਵੀ ਇਸ ਵਾਇਰਸ ਨੂੰ ਲੈ ਕੇ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਪਾਕਿਸਤਾਨ ਵਿਚ ਐਮਪਾਕਸ ਵਾਇਰਸ ਨਾਲ ਪੀੜਤ ਤਿੰਨ ਮਰੀਜ਼ ਪਾਏ ਗਏ ਹਨ। ਉੱਤਰੀ ਖ਼ੈਬਰ ਪਖ਼ਤੂਨਖਵਾ ਸੂਬੇ ਦੇ ਸਿਹਤ ਵਿਭਾਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਾਕਿਸਤਾਨ ਵਿਚ ਐਮਪਾਕਸ ਵਾਇਰਸ ਤੋਂ ਪੀੜਤ ਤਿੰਨ ਮਰੀਜ਼ਾਂ ਦਾ ਪਤਾ ਲੱਗਾ ਹੈ। ਵਿਭਾਗ ਨੇ ਕਿਹਾ ਕਿ ਯੂਏਈ ਤੋਂ ਆਉਣ &rsquoਤੇ ਮਰੀਜ਼ਾਂ ਵਿੱਚ ਵਾਇਰਲ ਇਨਫ਼ੈਕਸ਼ਨ ਦਾ ਪਤਾ ਲਗਾਇਆ ਗਿਆ ਸੀ। 
ਬਿੱਟੂ ਦੇ ਰਾਜਸਥਾਨ ਜਾਂ ਮੱਧ ਪ੍ਰਦੇਸ਼ ਤੋਂ ਰਾਜ ਸਭਾ &rsquoਚ ਜਾਣ ਦੇ ਚਰਚੇ
ਲੁਧਿਆਣਾ- ਭਾਜਪਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਰਾਜਸਥਾਨ ਜਾਂ ਫਿਰ ਮੱਧ ਪ੍ਰਦੇਸ਼ ਤੋਂ ਰਾਜ ਸਭਾ ਵਿੱਚ ਭੇਜ ਸਕਦੀ ਹੈ। ਰਾਜ ਸਭਾ ਲਈ ਨਾਮਜ਼ਦਗੀ 21 ਅਗਸਤ ਨੂੰ ਹੋਣੀ ਹੈ ਅਤੇ ਭਾਜਪਾ ਹਾਈਕਮਾਂਡ ਨੇ ਰਵਨੀਤ ਸਿੰਘ ਬਿੱਟੂ ਨੂੰ ਕਾਗਜ਼ਾਤ ਪੂਰੇ ਕਰਨ ਲਈ ਕਿਹਾ ਹੈ। ਹੁਣ ਬਿੱਟੂ ਵੀ ਕੇਂਦਰੀ ਲੀਡਰਸ਼ਿਪ ਦੇ ਇਸ਼ਾਰੇ ਦੀ ਉਡੀਕ ਕਰ ਰਹੇ ਹਨ ਕਿ ਉਸ ਨੇ ਕਿਸ ਸੂਬੇ ਵਿਚੋਂ ਰਾਜ ਸਭਾ ਵਿਚ ਜਾਣਾ ਹੈ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਉਨ੍ਹਾਂ ਨੂੰ ਮੱਧ ਪ੍ਰਦੇਸ਼ ਤੋਂ ਜਯੋਤਿਰਦਿੱਤਿਆ ਸਿੰਧੀਆ ਦੀ ਥਾਂ ਰਾਜ ਸਭਾ ਭੇਜ ਸਕਦੀ ਹੈ। ਜਯੋਤਿਰਦਿੱਤਿਆ ਲੋਕ ਸਭਾ ਚੋਣ ਜਿੱਤ ਗਏ ਸਨ ਅਤੇ ਉਸ ਤੋਂ ਬਾਅਦ ਰਾਜ ਸਭਾ ਸੀਟ ਖਾਲੀ ਹੋ ਗਈ ਸੀ। 
ਹਰਿਆਣਾ ਵਿਧਾਨ ਸਭਾ ਚੋਣਾਂ ਲੜ ਸਕਦੀ ਹੈ ਵਿਨੇਸ਼ ਫੋਗਾਟ
ਨਵੀਂ ਦਿੱਲੀ- ਮਸ਼ਹੂਰ ਪਹਿਲਵਾਨ ਵਿਨੇਸ਼ ਫੋਗਾਟ ਦੇ ਹਰਿਆਣਾ ਵਿਧਾਨ ਸਭਾ ਚੋਣਾਂ ਲੜਨ ਦੀ ਸੰਭਾਵਨਾ ਹੈ। ਹਾਲਾਂਕਿ ਵਿਨੇਸ਼ ਨੇ ਪਹਿਲਾਂ ਕਿਹਾ ਸੀ ਕਿ ਉਹ ਸਰਗਰਮ ਰਾਜਨੀਤੀ ਵਿੱਚ ਨਹੀਂ ਆਵੇਗੀ ਪਰ ਤਾਜ਼ਾ ਰਿਪੋਰਟ ਅਨੁਸਾਰ ਕੁਝ ਸਿਆਸੀ ਪਾਰਟੀਆਂ ਉਸ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀਆਂ ਹਨ। ਵਿਨੇਸ਼ ਨੇ ਪੈਰਿਸ ਓਲੰਪਿਕ &lsquoਚ 100 ਗ੍ਰਾਮ ਜ਼ਿਆਦਾ ਭਾਰ ਹੋਣ ਕਾਰਨ ਫਾਈਨਲ &lsquoਚ ਅਯੋਗ ਹੋਣ ਤੋਂ ਬਾਅਦ ਔਰਤਾਂ ਦੇ ਫ੍ਰੀਸਟਾਈਲ 50 ਕਿਲੋਗ੍ਰਾਮ ਵਰਗ &lsquoਚ ਸੋਨ ਤਮਗਾ ਜਿੱਤਣ ਦਾ ਮੌਕਾ ਗੁਆ ਦਿੱਤਾ। ਵਿਨੇਸ਼ ਕਿਸ ਪਾਰਟੀ &lsquoਚ ਸ਼ਾਮਲ ਹੋ ਰਹੀ ਹੈ, ਇਸ ਦੀ ਪੁਸ਼ਟੀ ਹੋਣੀ ਬਾਕੀ ਹੈ।
ਟੀ-ਸੀਰੀਜ਼ ਨੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ &rsquoਤੇ ਫਿਲਮ ਬਣਾਉਣ ਦਾ ਐਲਾਨ ਕੀਤਾ
ਮੁੰਬਈ- ਭੂਸ਼ਨ ਕੁਮਾਰ ਦੀ ਪ੍ਰੋਡਕਸ਼ਨ ਕੰਪਨੀ ਟੀ-ਸੀਰੀਜ਼ ਨੇ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ &rsquoਤੇ ਫਿਲਮ ਬਣਾਉਣ ਦਾ ਐਲਾਨ ਕੀਤਾ ਹੈ। ਫਿਲਮ ਦਾ ਨਾਂ ਹਾਲੇ ਤੈਅ ਨਹੀਂ ਹੋਇਆ ਹੈ। ਇਸ ਦਾ ਨਿਰਮਾਣ ਭੂਸ਼ਨ ਕੁਮਾਰ ਦੀ ਟੀ-ਸੀਰੀਜ਼ ਦੇ ਬੈਨਰ ਹੇਠ ਕੀਤਾ ਜਾਵੇਗਾ, ਜਦਕਿ ਰਵੀ ਭਾਗਚੰਦਕਾ ਇਸ ਦੇ ਸਹਿ-ਨਿਰਮਾਤਾ ਹੋਣਗੇ। ਪ੍ਰੈਸ ਰਿਲੀਜ਼ ਅਨੁਸਾਰ ਫਿਲਮ ਯੁਵਰਾਜ ਸਿੰਘ ਦੇ ਕ੍ਰਿਕਟ ਕਰੀਅਰ ਅਤੇ ਨਿੱਜੀ ਜ਼ਿੰਦਗੀ ਦੇ ਮਹੱਤਵਪੂਰਨ ਪਲਾਂ ਨੂੰ ਦਿਖਾਏਗੀ। ਇਸ ਦੀ ਕਹਾਣੀ 2007 ਦੇ ਟੀ-20 ਵਿਸ਼ਵ ਕੱਪ &lsquoਚ ਛੇ ਗੇਂਦਾਂ &lsquoਤੇ ਛੱਕੇ ਮਾਰਨ, ਕੈਂਸਰ ਨਾਲ ਲੜਾਈ ਤੇ ਫੇਰ ਕ੍ਰਿਕਟ ਦੁਨੀਆ &rsquoਚ ਪਰਣ ਦੇ ਦੁਆਲੇ ਘੰਮੇਗੀ।
ਸੁਖਬੀਰ ਬਾਦਲ ਨੂੰ ਪੰਥ ਦੀ ਕੋਈ ਫਿਕਰ ਨਹੀਂ: ਚੰਦੂਮਾਜਰਾ
ਪਟਿਆਲਾ- ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਹੋ ਕੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਬਣਾਉਣ ਵਾਲੇ ਆਗੂਆਂ ਨੇ ਅੱਜ ਪਟਿਆਲਾ ਵਿੱਚ ਪ੍ਰੈੱਸ ਕਾਨਫ਼ਰੰਸ ਕੀਤੀ। ਬਾਗੀ ਧੜੇ ਦੇ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸੁਖਬੀਰ ਬਾਦਲ ਏਜੰਸੀਆਂ ਵਿੱਚ ਘਿਰੇ ਹੋਏ ਹਨ ਜੋ ਪੰਥ ਦੇ ਭਲੇ ਲਈ ਕੁਝ ਵੀ ਕਰਨ ਲਈ ਤਿਆਰ ਨਹੀਂ ਹਨ। ਜੇਕਰ ਉਨ੍ਹਾਂ ਨੂੰ ਕੋਈ ਪੰਥ ਦੇ ਭਲੇ ਲਈ ਕੁਝ ਕਹਿਣਾ ਚਾਹੁੰਦਾ ਹੈ ਤਾਂ ਉਹ ਕਿਸੇ ਦੀ ਵੀ ਗੱਲ ਮੰਨਣ ਲਈ ਤਿਆਰ ਨਹੀਂ ਹੁੰਦੇ ਜਿਸ ਕਰ ਕੇ ਪੰਥ ਖ਼ਤਰੇ ਦੇ ਦੌਰ ਵਿਚੋਂ ਲੰਘ ਰਿਹਾ ਹੈ। ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਬਲਦੇਵ ਸਿੰਘ ਮਾਨ, ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਕਰਤਾਰਪੁਰ, ਤੇਜਿੰਦਰਪਾਲ ਸਿੰਘ ਸੰਧੂ, ਰਣਧੀਰ ਸਿੰਘ ਰੱਖੜਾ, ਹਰਿੰਦਰਪਾਲ ਸਿੰਘ ਚੰਦੂਮਾਜਰਾ ਆਦਿ ਹਾਜ਼ਰ ਸਨ। ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੀ ਹਾਲਤ ਹਰ ਪੱਖੋਂ ਨਿੱਘਰਦੀ ਜਾ ਰਹੀ ਹੈ ਜਿਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਉਹ ਸਰਬ ਪਾਰਟੀ ਮੀਟਿੰਗ ਬੁਲਾ ਕੇ ਪੰਜਾਬ ਲਈ ਨਵਾਂ ਰਸਤਾ ਅਖ਼ਤਿਆਰ ਕਰਨ ਕਿਉਂਕਿ ਪੰਜਾਬ ਦੇ ਸਾਰੇ ਫ਼ੰਡ ਕੇਂਦਰ ਨੇ ਰੋਕ ਦਿੱਤੇ ਹਨ ਜਿਨ੍ਹਾਂ ਨੂੰ ਰਿਲੀਜ਼ ਕਰਾਉਣ ਲਈ ਸਾਰੇ ਪੰਜਾਬ ਨੂੰ ਇਕਜੁੱਟ ਹੋਣਾ ਪਵੇਗਾ।  
ਮੁੱਖ ਮੰਤਰੀ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਮੱਥਾ ਟੇਕਿਆ
ਨਾਂਦੇੜ (ਮਹਾਰਾਸ਼ਟਰ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਨੂੰ ਤਖਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਖੇ ਮੱਥਾ ਟੇਕਿਆ ਅਤੇ ਸੂਬੇ ਦੀ ਤਰੱਕੀ ਤੇ ਵਿਕਾਸ ਅਤੇ ਲੋਕਾਂ ਦੀ ਖ਼ੁਸ਼ਹਾਲੀ ਲਈ ਅਰਦਾਸ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦਾ ਲੰਮਾ ਸਮਾਂ ਇਸ ਪਵਿੱਤਰ ਸਥਾਨ &rsquoਤੇ ਗੁਜ਼ਾਰਿਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਪਵਿੱਤਰ ਧਰਤੀ &rsquoਤੇ ਨਤਮਸਤਕ ਹੋਣ ਦਾ ਮੌਕਾ ਪਾ ਕੇ ਉਹ ਖ਼ੁਦ ਨੂੰ ਵਡਭਾਗਾ ਸਮਝਦੇ ਹਨ।  
ਆਕਸਫੋਰਡ ਯੂਨੀਵਰਸਿਟੀ ਦੇ ਚਾਂਸਲਰ ਦੀ ਚੋਣ ਲੜਨਗੇ ਇਮਰਾਨ ਖਾਨ
ਇਸਲਾਮਾਬਾਦ : ਇੱਕ ਸਾਲ ਤੋਂ ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਇਮਰਾਨ ਖਾਨ ਨੇ ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਦੇ ਚਾਂਸਲਰ ਬਣਨ ਲਈ ਅਪਲਾਈ ਕੀਤਾ ਹੈ। ਇਮਰਾਨ ਦੇ ਸਲਾਹਕਾਰ ਸਈਅਦ ਜ਼ੁਲਫਿਕਾਰ ਬੁਖਾਰੀ ਨੇ ਸੋਸ਼ਲ ਮੀਡੀਆ 'ਤੇ ਇਸ ਦੀ ਜਾਣਕਾਰੀ ਦਿੱਤੀ। ਬੁਖਾਰੀ ਨੇ ਕਿਹਾ ਕਿ ਇਮਰਾਨ ਚੋਣ ਲੜਨ ਲਈ ਤਿਆਰ ਹੋ ਗਏ ਹਨ। ਉਨ੍ਹਾਂਨੇ ਆਕਸਫੋਰਡ ਯੂਨੀਵਰਸਿਟੀ ਦੇ ਚਾਂਸਲਰ ਇਲੈਕਸ਼ਨ 2024 ਲਈ ਬਿਨੈ ਪੱਤਰ ਜਮ੍ਹਾਂ ਕਰ ਦਿੱਤਾ ਹੈ। ਇਹ ਚੋਣ 28 ਅਕਤੂਬਰ ਨੂੰ ਹੋਵੇਗੀ। ਆਕਸਫੋਰਡ ਦੇ 800 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਚਾਂਸਲਰ ਦੀ ਚੋਣ ਲਈ ਆਨਲਾਈਨ ਵੋਟਿੰਗ ਹੋਵੇਗੀ। 
23 ਸਾਲ ਪੁਰਾਣੇ ਮਾਮਲੇ 'ਚ 'ਆਪ' ਦੇ ਸੰਸਦ ਮੈਂਬਰ ਸੰਜੇ ਸਿੰਘ ਸਮੇਤ 6 ਲੋਕਾਂ ਦੀ ਗ੍ਰਿਫਤਾਰੀ ਦੇ ਹੁਕਮ
ਯੂਪੀ ਦੇ ਸੁਲਤਾਨਪੁਰ ਦੀ ਇੱਕ ਅਦਾਲਤ ਨੇ 23 ਸਾਲ ਪੁਰਾਣੇ ਇੱਕ ਮਾਮਲੇ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਸੰਜੇ ਸਿੰਘ, ਸਪਾ ਦੇ ਬੁਲਾਰੇ ਅਤੇ ਸਾਬਕਾ ਵਿਧਾਇਕ ਅਨੂਪ ਸਾਂਡਾ ਸਮੇਤ 6 ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦਿੱਤਾ ਹੈ। ਸੁਲਤਾਨਪੁਰ ਦੀ ੰਫ-ੰਲ਼ਅ ਅਦਾਲਤ ਨੇ ਪੁਲਿਸ ਨੂੰ 28 ਅਗਸਤ ਤੱਕ ਸਾਰਿਆਂ ਨੂੰ ਪੇਸ਼ ਕਰਨ ਲਈ ਕਿਹਾ ਹੈ।
ਇਹ ਮਾਮਲਾ 19 ਜੂਨ 2001 ਦਾ ਹੈ। ਨਗਰ ਕੋਤਵਾਲੀ ਇਲਾਕੇ ਦੇ ਲਖਨਊ ਨਾਕੇ ਨੇੜੇ &lsquoਆਪ&rsquo ਦੇ ਸੰਸਦ ਮੈਂਬਰ ਸੰਜੇ ਸਿੰਘ, ਸਮਾਜਵਾਦੀ ਪਾਰਟੀ ਦੇ ਕੌਮੀ ਬੁਲਾਰੇ ਤੇ ਸਾਬਕਾ ਵਿਧਾਇਕ ਅਨੂਪ ਸਾਂਡਾ ਸਮੇਤ ਕੁਝ ਲੋਕਾਂ ਨੇ ਜਲ ਸਪਲਾਈ ਤੇ ਹੋਰ ਜਨਤਕ ਸਮੱਸਿਆਵਾਂ ਨੂੰ ਲੈ ਕੇ ਧਰਨਾ ਦਿੱਤਾ ਸੀ। ਇਨ੍ਹਾਂ ਸਾਰਿਆਂ ਨੇ ਬਿਜਲੀ ਦੀ ਮਾੜੀ ਵਿਵਸਥਾ ਦੇ ਵਿਰੋਧ ਵਿੱਚ ਫਲਾਈਓਵਰ ਨੇੜੇ ਧਰਨਾ ਦਿੱਤਾ ਸੀ। ਥਾਣਾ ਕੋਤਵਾਲੀ ਨਗਰ ਦੇ ਤਤਕਾਲੀ ਸਬ-ਇੰਸਪੈਕਟਰ ਨੇ ਇਨ੍ਹਾਂ iਖ਼ਲਾਫ਼ ਵੱਖ-ਵੱਖ ਧਾਰਾਵਾਂ ਜਿਵੇਂ ਰੋਡ ਜਾਮ ਆਦਿ ਤਹਿਤ ਕੇਸ ਦਰਜ ਕੀਤਾ ਸੀ।