ਜਨਮ ਦਿਨ ’ਤੇ ਵਿਸ਼ੇਸ਼, ਮਹਾਨ ਕੋਸ਼ ਦੇ ਰਚੇਤਾ ਸ਼੍ਰੋਮਣੀ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ
 ਬਹੁਤ ਸਾਰੇ ਧਾਰਮਿਕ ਗ੍ਰੰਥਾਂ ਦੇ ਰਚੇਤਾ ਭਾਈ ਕਾਨ੍ਹ ਸਿੰਘ ਨਾਭਾ ਨੂੰ &lsquo&lsquoਮਹਾਨ ਕੋਸ਼&rsquo&rsquo ਦੀ ਰਚਨਾ ਕਰਕੇ ਜੋ ਪ੍ਰਸਿੱਧੀ ਪ੍ਰਾਪਤ ਹੋਈ, ਇਸ ਵੱਡੇ ਕਾਰਜ ਕਰਕੇ ਭਵਿੱਖ ਵਿੱਚ ਵੀ ਉਨ੍ਹਾਂ ਨੂੰ ਅਜਿਹਾ ਸਤਿਕਾਰ ਮਿਲਦਾ ਰਹੇਗਾ| ਆਪ ਦਾ ਜਨਮ 30 ਅਗਸਤ 1861 ਈ. ਵਿੱਚ ਪਟਿਆਲਾ ਰਿਆਸਤ ਦੇ ਪਿੰਡ ਸਬਜ-ਬਨੇਰਾ ਵਿੱਚ ਭਾਈ ਨਾਰਾਇਣ ਸਿੰਘ ਦੇ ਘਰ ਮਾਤਾ ਹਰਿ ਕੌਰ ਦੀ ਕੁੱਖੋਂ ਹੋਇਆ| ਆਪ ਜੀ ਦੇ ਪਿਤਾ ਜੀ ਉਸ ਸਮੇਂ ਨਾਭਾ ਸ਼ਹਿਰ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਬਾਬਾ ਅਜੈਪਾਲ ਸਿੰਘ ਦੇ ਪ੍ਰਬੰਧਕ ਵਜੋਂ ਡਿਊਟੀ ਨਿਭਾਉਂਦੇ ਸਨ| 
ਪਿਤਾ ਜੀ ਦੇ ਪ੍ਰਭਾਵ ਕਾਰਨ ਉਨ੍ਹਾਂ ਮੁੱਢਲੀ ਗੁਰਮਤਿ ਸਿੱਖਿਆ ਭਾਈ ਰੂਪ ਸਿੰਘ ਤੋਂ ਅਤੇ ਸੰਸਕ੍ਰਿਤ ਬਾਵਾ ਕਲਿਆਣ ਦਾਸ ਤੋਂ ਪ੍ਰਾਪਤ ਕੀਤੀ| ਨਾਭਾ ਸਿਆਸਤ ਦੇ ਵਿਦਵਾਨ ਉਨ੍ਹਾਂ ਦੇ ਪਿਤਾ ਜੀ ਦਾ ਬਹੁਤ ਸਤਿਕਾਰ ਕਰਦੇ ਸਨ, ਇਸ ਕਰਕੇ 5 ਕੁ ਸਾਲ ਦੀ ਉਮਰ ਵਿਚ ਹੀ ਘਰ ਆਉਣ-ਜਾਣ ਵਾਲੇ ਵਿਦਵਾਨਾਂ ਦੀ ਸੰਗਤ ਕਰਕੇ ਉਹ ਵਿਦਵਾਨਾਂ &rsquoਚ ਸਤਿਕਾਰੇ ਜਾਣ ਲੱਗੇ| ਇਸ ਤੋਂ ਅੱਗਲੇ ਦੋ ਤਿੰਨ ਸਾਲ ਉਨ੍ਹਾਂ ਦਿੱਲੀ, ਲਖਨਊ ਅਤੇ ਲਾਹੌਰ ਰਹਿ ਕੇ ਫਾਰਸੀ ਅਤੇ ਅੰਗਰੇਜ਼ੀ ਦੀ ਤਾਲੀਮ ਹਾਸਿਲ ਕੀਤੀ|
ਭਾਈ ਕਾਨ੍ਹ ਸਿੰਘ ਨਾਭਾ ਨੇ ਭਰ ਜਵਾਨੀ ਤੱਕ ਪੰਜਾਬੀ, ਹਿੰਦੀ, ਉਰਦੂ, ਸੰਸਕ੍ਰਿਤ, ਫਾਰਸੀ ਅਤੇ ਅੰਗ੍ਰੇਜ਼ੀ ਛੇ ਭਾਸ਼ਾਵਾਂ &rsquoਤ ਮੁਹਾਰਤ ਹਾਸਲ ਕਰ ਲਈ| ਉਨ੍ਹਾਂ ਦੇ ਜਵਾਨੀ ਦੇ ਦਿਨਾਂ &rsquoਚ ਸਿੰਘ ਸਭਾ ਲਹਿਰ ਦੀ ਸਰਗਰਮੀਆਂ ਸ਼ੁਰੂ ਹੋ ਗਈਆਂ ਸਨ| 1883 ਈ. ਵਿੱਚ ਉਨ੍ਹਾਂ ਪ੍ਰੋ. ਗੁਰਮੁੱਖ ਸਿੰਘ ਤੋਂ ਪ੍ਰਭਾਵਿਤ ਹੋ ਕੇ ਆਪਣੀਆਂ ਰਚਨਾਵਾਂ ਵਿੱਚ ਸਿੱਖ ਧਰਮ ਨੂੰ ਨਿਵੇਕਲੇ ਧਰਮ ਵਜੋਂ ਪ੍ਰਚਾਰਨਾ ਅਰੰਭ ਕੀਤਾ| 1884 ਈ. ਵਿੱਚ ਜਦੋਂ ਆਪ ਵਾਪਸ ਨਾਭਾ ਵਿਖੇ ਪੁੱਜੇ ਤਾਂ ਮਹਾਰਾਜ ਨਾਭਾ ਨੇ ਉਨ੍ਹਾਂ ਦੀ ਯੋਗਤਾ ਅਨੁਸਾਰ ਉਨ੍ਹਾਂ ਨੂੰ ਰਾਜ ਸਰਕਾਰ ਦੇ ਪ੍ਰਬੰਧਕੀ ਢਾਂਚੇ ਵਿੱਚ ਲੈ ਆਂਦਾ| ਉਹ ਨਾਭਾ ਹਾਈ ਕੋਰਟ ਦੇ ਜੱਜ, ਮੈਂਬਰ ਜੁਡੀਸ਼ੀਅਲ ਕੌਂਸਲ ਨਾਭਾ, ਪੁਲੀਟੀਕਲ ਏਜੰਸੀ ਦੇ ਵਕੀਲ ਵਜੋਂ ਪਟਿਆਲਾ ਵਿਚ ਤੈਨਾਤ ਰਹੇ| ਇਕ ਸਮੇਂ ਭਾਈ ਸਾਹਿਬ ਵਿੱਕਾ ਰਿਪੂਦਮਨ ਸਿੰਘ ਦੇ ਉਸਤਾਦ ਵੀ ਰਹੇ| ਇਸ ਦੌਰਾਨ ਆਪ ਕੀ ਵਾਰ ਇੰਗਲੈਂਡ ਵੀ ਗਏ|
ਭਾਈ ਕਾਨ੍ਹ ਸਿੰਘ ਨਾਭਾ ਨੇ ਕੋਸ਼ ਨੂੰ ਸੰਪੂਰਨਤਾ ਦੇਣ ਵਾਲੇ ਮਹਾਨ ਵਿਦਵਾਨਾਂ ਵਿੱਚ ਮਹੰਤ ਭਾਈ ਬਿਸ਼ਨ ਸਿੰਘ, ਪੰਡਿਤ ਕ੍ਰਿਸ਼ਨ ਦਾਸ ਉਦਾਸੀ, ਪ੍ਰੋ. ਤੇਜਾ ਸਿੰਘ, ਪ੍ਰਿੰਸੀਪਲ ਧਰਮਾਨੰਤ ਸਿੰਘ, ਮਹਾਰਾਜਾ ਦਲਜੀਤ ਸਿੰਘ ਕਪੂਰਥਲਾ, ਮੁਕੰਦ ਸਿੰਘ ਇੰਜੀਨੀਅਰ ਸ਼ਿਮਲਾ, ਭਾਈ ਮੋਹਨ ਸਿੰਘ ਵੈਦਾ ਤਰਨਤਾਰਨ, ਭਾਈ ਧਰਮ ਸਿੰਘ ਵੈਦ, ਨੰਦ ਸਿੰਘ ਸ਼ਿਮਲਾ, ਮੌਲਵੀ ਹਕੀਮ ਮਿਰਜ਼ਾ ਮੁਹੰਮਦ ਬਨੌਲਾ, ਕਰਮ ਸਿੰਘ ਹਿਸਟੋਰੀਅਨ, ਲਾਲਾ ਧਨੀ ਰਾਮ ਚਾਤ੍ਰਿਕ ਵਰਗੇ ਮਹਾਪਰਸ਼ਾਂ ਦੀ ਨੇਕ ਨੀਤੀ ਨਾਲ ਕੀਤੀ ਸਖ਼ਤ ਮਿਹਨਤ ਦਾ ਜ਼ਿਕਰ ਕੀਤਾ ਹੈ| ਕੋਸ਼ ਨੂੰ ਸੰਪੂਰਨਤਾ ਦੇਣ ਲਈ ਭਾਈ ਸਾਹਿਬ ਦਾ ਆਪਣਾ ਸਕੱਤਰੇਤ ਸੀ| ਅਸਲ ਵਿੱਚ ਕੋਸ਼ ਨੂੰ ਮੌਜੂਦਾ ਰੂਪ ਦੇਣ ਲਈ ਸੈਂਕੜੇ ਮਹਾਪੁਰਸ਼ਾਂ, ਵਿਦਵਾਨਾਂ ਦੀ ਸਖ਼ਤ ਮਿਹਨਤ ਤੇ ਲਗਨ ਨੂੰ ਕਦੇ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ| ਇਸ ਦੀ ਛਪਾਈ ਲਈ ਮਹਾਰਾਜਾ ਫ਼ਰੀਦਕੋਟ ਰਾਜਾ ਬ੍ਰਿਜਇੰਦਰ ਸਿੰਘ ਨੇ ਜ਼ਿੰਮੇਵਾਰੀ ਲਈ ਸੀ ਪਰ ਮਹਾਰਾਜਾ ਪਹਿਲਾਂ ਹੀ ਇਸ ਸੰਸਾਰ ਨੂੰ ਅਲਵਿਦਾ ਆਖ ਗਏ| ਮਹਾਰਾਜਾ ਰਿਪੁਦਮਨ ਦੇ ਨਾਭਾ ਦੀ ਗੱਦੀ ਤੋਂ ਲਹਿ ਜਾਣ ਕਾਰਨ ਨਾਭਾ ਸਰਕਾਰ ਨੇ ਵੀ ਸਹਾਇਤਾ ਦੇਣ ਤੋਂ ਇਨਕਾਰ ਕਰ ਦਿੱਤਾ| ਢੇਰ ਸਾਰੇ ਯਤਨਾਂ ਪਿਛੋਂ ਇਸ ਮਹਾਨ ਕੋਸ਼ ਨੂੰ ਛਾਪਣ ਮਹਾਰਜਾ ਭੁਪਿੰਦਰ ਸਿੰਘ ਪਟਿਆਲਾ ਨੇ ਇਕਵੰਜਾ ਹਜ਼ਾਰ ਦੇਣਾ ਪ੍ਰਵਾਨ ਕੀਤਾ| ਅਕਤੂਬਰ 1927 ਵਿੱਚ ਅੰਮ੍ਰਿਤਸਰ ਦੀ ਇਕ ਪ੍ਰੈੱਸ ਤੋਂ ਇਹ U ਮਹਾਨ ਕੋਸ਼ U ਛਪਣਾ ਸ਼ੁਰੂ ਹੋਇਆ ਅਤੇ ਅਪ੍ਰੈਲ 1930 ਵਿੱਚ ਇਹ ਕਾਰਜ ਮੁਕੰਮਲ ਹੋਇਆ| ਇਸ ਤੋਂ ਪਿਛੋਂ 3335 ਪੰਨਿਆਂ ਦੇ ਇਸ ਕੋਸ਼ ਨੂੰ ਚਾਰ ਜਿਲਦਾਂ ਵਿੱਚ ਤਿਆਰ ਕੀਤਾ ਗਿਆ ਅਤੇ ਇਸ ਦੀ ਕੀਮਤ 110 ਰੁਪਏ ਰੱਖੀ ਗਈ| ਇਸ ਉਪਰੰਤ 30 ਸਾਲ ਬਾਅਦ 1960 ਵਿੱਚ ਇੱਕੋ ਜਿਲਦ &rsquoਚ ਭਾਸ਼ਾ ਵਿਭਾਗ ਪੰਜਾਬ ਨੇ ਇਸ ਨੂੰ ਮੁੜ ਛਾਪਿਆ ਅਤੇ 3335 ਪੰਨਿਆਂ ਨੂੰ 835 ਪੰਨਿਆਂ ਵਿਚ ਸਮੁੱਚੇ ਮੈਟ੍ਰਿਕ ਨੂੰ ਸਮੋ ਦਿੱਤਾ ਅਤੇ ਇਸ ਤੋਂ ਬਿਨਾਂ ਭਾਈ ਸਾਹਿਬ ਵਲੋਂ ਕੀਤੇ ਨਵੇਂ ਵਾਧੇ ਦੇ 90 ਪੰਨੇ ਹੋਰ ਜੋੜ ਦਿੱਤੇ ਗਏ| ਇਸ ਨਵੇਂ ਛਪੇ ਮਹਾਕੋਸ਼ &rsquoਚ 21 ਪੰਨਿਆਂ ਦੀ ਆਰੰਭਲ ਸਮੱਗਰੀ ਸ਼ਾਮਿਲ ਕਰਨ ਤੋਂ ਇਲਾਵਾ ਲਗਭਗ ਛੇ ਦਰਜਨ ਤਸਵੀਰਾਂ ਅਤੇ ਪੁਰਾਤਨ ਨਕਸ਼ੇ ਵੀ ਛਾਪੇ ਗਏ| ਇਸ ਦੀ ਕੀਮਤ ਵੀ ਕੇਵਲ 42 ਰੁਪਏ ਰੱਖੀ ਗਈ| ਇਸ ਤੋਂ ਪਿੱਛੋਂ ਇਸਦੇ ਕਈ ਸੰਸਕਰਨ ਛਪ ਚੁਕੇ ਹਨ| ਨੈਸ਼ਨਲ ਬੁੱਕ ਸ਼ਾਪ ਦਿੱਲੀ ਨੇ ਵੀ ਇਸ ਨੂੰ ਪ੍ਰਕਾਸ਼ਿਤ ਕੀਤਾ ਹੈ|
ਇਸ ਮਹਾਨ ਵਿਦਵਾਨ ਦੀ ਇਸ ਖੋਜ ਭਰਪੂਰ ਰਚਨਾ &lsquoਮਹਾਨ ਕੋਸ਼&rsquo ਨੂੰ ਅੱਜ ਤੱਕ ਅਧਿਕਾਰਤ ਰਚਨ ਵਜੋਂ ਪ੍ਰਵਾਨ ਕੀਤਾ ਜਾਂਦਾ ਹੈ ਕਿਉਂਕਿ ਸਿੱਖ ਧਰਮ, ਸਾਹਿਤ, ਇਤਿਹਾਸ ਵਿੱਚ ਕੌਮ ਦੀਆਂ ਰੀਤੀ-ਰਿਵਾਜਾਂ, ਸੱਭਿਆਚਾਰਕ ਦੇਣ ਸਬੰਧੀ ਇਸ ਤੋਂ ਪਹਿਲਾਂ ਕੋਈ ਵੀ ਇਨਸਾਈਕਲੋਪੀਡੀਆ ਨਹੀਂ ਸੀ ਮਿਲਦਾ ਪਰ ਇਸ ਮਹਾਨ ਰਚਨਾ ਨੂੰ ਅਜੋਕੇ ਸਮੇਂ ਮੁਤਾਬਿਕ ਵਾਪਰੀਆਂ ਇਤਿਹਾਸਕ ਘਟਨਾਵਾਂ ਅਤੇ ਕੌਮੀ ਦੁਖਾਂਤਾ ਨੂੰ ਮੁੜ ਸ਼ਾਮਿਲ ਕਰਕੇ ਛਾਪਣ ਅਤੇ ਸਮੇਂ ਦੇ ਹਾਣ ਦਾ ਬਨਾਉਣ ਦੇ ਯਤਨਾਂ ਦੀ ਲੋੜ ਹੈ| ਭਾਈ ਕਾਨ੍ਹ ਸਿੰਘ ਨਾਭਾ ਦੀਆਂ ਹੋਰ ਮਹੱਤਵਪੂਰਨ ਰਚਨਾਵਾਂ ਵਿੱਚ &rsquo ਗੁਰਮਤਿ ਪ੍ਰਭਾਕਰ &lsquo&lsquoਗੁਰਮਤਿ ਸੁਧਾਕਰ&rsquo&rsquo ਗੁਰਛੰਦ ਦਿਵਾਕਰ &lsquoਗੁਰ ਸ਼ਬਦ ਅਲੰਕਾਰ, ਚੰਡੀ ਦੀ ਵਾਰ ਸਟੀਕ,&rsquo ਗੁਰਮਤਿ ਮਾਰਤੰਡ &rsquoਸ਼੍ਰੀ ਗੁਰੂ ਮਹਿਮਾ ਰਚਨਾਵਲੀ ਵੀ ਗੁਰਮਤਿ ਦੇ ਵੱਖ-ਵੱਖ ਵਿਸ਼ਿਆਂ ਉਪਰ ਰੌਸ਼ਨੀਆਂ ਪਾਉਂਦੀਆਂ ਹਨ| ਇਸ ਤੋਂ ਇਲਾਵਾ ਡਾ. ਰਛਪਾਲ ਕੌਰ ਨੇ 1983 ਵਿੱਚ ਭਾਈ ਕਾਨ੍ਹ ਸਿੰਘ ਨਾਭਾ ਦੇ ਅਪ੍ਰਕਾਸ਼ਿਤ ਸਫ਼ਰਨਾਮੇ ਵੀ ਪੁਸਤਕ ਰੂਪ ਵਿੱਚ ਪਾਠਕਾਂ ਦੇ ਸਨਮੁੱਖ ਪੇਸ਼ ਕਰਕੇ ਨਿੱਗਰ ਯੋਗਦਾਨ ਪਾਇਆ ਹੈ| ਭਾਈ ਕਾਨ੍ਹ ਸਿੰਘ ਨਾਭਾ ਨੂੰ ਚੀਫ ਖਾਲਸਾ ਦੀਵਾਨ ਵਲੋਂ 21ਵੀਂ ਸਿੱਖ ਐਜੂਕੇਸ਼ਨਲ ਕਾਨਫਰੰਸ ਦੀ ਪ੍ਰਧਾਨਗੀ ਵੀ ਸੌਂਪੀ ਗਈ ਸੀ| 1932 ਈ. ਵਿੱਚ ਹਿੰਦੋਸਤਾਨ ਦੀ ਬਰਤਾਨਵੀ ਸਰਕਾਰ ਵਲੋਂ ਭਾਈ ਕਾਨ੍ਹ ਸਿੰਘ ਨਾਭਾ ਸਰਦਾਰ ਬਹਾਦਰ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ| ਸਿੱਖ ਕੌਮ ਦਾ ਇਹ ਨਾਮਵਰ ਸ਼੍ਰੋਮਣੀ 23 ਨਵੰਬਰ 1938 ਈ. ਨੂੰ ਨਾਭਾ ਵਿਖੇ ਸਾਨੂੰ ਸਦੀਵੀਂ ਵਿਛੋੜਾ ਦੇ ਗਿਆ| ਭਾਈ ਸਾਹਿਬ ਸਿੱਖ ਸਾਹਿਤ, ਸਿੱਖ ਇਤਿਹਾਸ ਅਤੇ ਸੱਭਿਆਚਾਰ ਨੂੰ ਦਿੱਤੇ ਨਿੱਗਰ ਯੋਗਦਾਨ ਸਦਕਾ ਹਮੇਸ਼ਾ ਅਮਰ ਰਹਿਣਗੇ|
ਭਗਵਾਨ ਸਿੰਘ ਜੌਹਲ