ਸ਼ੁੱਕਰਵਾਰ 23 ਅਗਸਤ 2024- ਅੱਜ ਦੀਆਂ ਮੁੱਖ ਖਬਰਾਂ
 ਅਮਰੀਕਾ ਵਿਚ ਭਾਰਤੀ ਔਰਤ ਦਾ ਕਤਲ!
ਵਰਜੀਨੀਆ : ਅਮਰੀਕਾ ਵਿਚ ਤਿੰਨ ਹਫ਼ਤੇ ਤੋਂ ਲਾਪਤਾ ਭਾਰਤੀ ਮੂਲ ਦੀ ਔਰਤ ਦਾ ਪਤੀ ਵੱਲੋਂ ਹੀ ਕਤਲ ਕੀਤੇ ਜਾਣ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ। ਵਰਜੀਨੀਆ ਸੂਬੇ ਦੇ ਮਨਾਸਸ ਪਾਰਕ ਸ਼ਹਿਰ ਦੀ ਪੁਲਿਸ ਵੱਲੋਂ ਮਮਤਾ ਭੱਟ ਦੇ ਪਤੀ ਨਰੇਸ਼ ਭੱਟ ਨੂੰ ਗ੍ਰਿਫ਼ਤਾਰ ਕਰਦਿਆਂ ਲਾਸ਼ ਲੁਕੋਣ ਦੇ ਦੋਸ਼ ਆਇਦ ਕੀਤੇ ਗਏ ਹਨ। ਪੇਸ਼ੇ ਵਜੋਂ ਬੱਚਿਆਂ ਦੀ ਨਰਸ ਮਮਤਾ ਨੂੰ ਆਖਰੀ ਵਾਰ 31 ਜੁਲਾਈ ਨੂੰ ਦੇਖਿਆ ਗਿਆ। ਕੁਝ ਦਿਨ ਪਹਿਲਾਂ ਨਰੇਸ਼ ਭੱਟ ਵੱਲੋਂ ਕਥਿਤ ਡਰਾਮਾ ਕਰਦਿਆਂ ਆਪਣੀ ਪਤਨੀ ਨੂੰ ਘਰ ਵਾਪਸ ਆਉਣ ਦੀ ਅਪੀਲ ਕੀਤੀ ਜੋ ਵੱਖ ਵੱਖ ਟੈਲੀਵਿਜ਼ਨ ਚੈਨਲਾਂ &rsquoਤੇ ਪ੍ਰਸਾਰਤ ਕੀਤੀ ਗਈ ਪਰ ਹੁਣ ਪੁਲਿਸ ਵੱਲੋਂ ਨਰੇਸ਼ ਭੱਟ ਦੀ ਗ੍ਰਿਫ਼ਤਾਰ ਨੇ ਆਂਢ-ਗੁਆਂਢ ਦੇ ਲੋਕਾਂ ਨੂੰ ਸੋਚੀਂ ਪਾ ਦਿਤਾ।
&lsquoਡੇਲੀ ਮੇਲ&rsquo ਦੀ ਰਿਪੋਰਟ ਮੁਤਾਬਕ ਮਮਤਾ ਭੱਟ ਨੇ ਲਾਪਤਾ ਹੋਣ ਤੋਂ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਦੋਸ਼ ਲਾਇਆ ਸੀ ਕਿ ਉਸ ਦਾ ਪਤੀ ਬੱਚੇ ਦੀ ਪਰਵਰਿਸ਼ ਵਿਚ ਮਦਦ ਨਹੀਂ ਕਰਦਾ। ਮਮਤਾ ਨੇ ਲਿਖਿਆ ਕਿ ਉਹ ਹਫ਼ਤੇ ਵਿਚ ਦੋ ਦਿਨ ਕੰਮ ਕਰਦੀ ਹੈ ਪਰ ਬੱਚੇ ਦੀ ਸੰਭਾਲ ਵਿਚ ਨਰੇਸ਼ ਕੋਈ ਮਦਦ ਨਹੀਂ ਕਰਦਾ। ਜੇ ਬੱਚੇ ਨੂੰ ਘਰ ਵਿਚ ਉਸ ਕੋਲ ਛੱਡਿਆ ਤਾਂ ਉਹ ਉਸ ਨੂੰ ਕਸਟਡੀ ਵਿਚ ਭੇਜ ਦੇਵੇਗਾ ਜਿਸ ਨੂੰ ਵੇਖਦਿਆਂ ਸਮਾਜ ਸੇਵੀਆਂ ਤੋਂ ਮਦਦ ਅਤੇ ਸਲਾਹ ਦੀ ਜ਼ਰੂਰਤ ਹੈ। ਇਸੇ ਦੌਰਾਨ ਫੇਸਬੁਕ &rsquoਤੇ ਮਮਤਾ ਦੀ ਇਕ ਹੋਰ ਪੋਸਟ ਸਾਹਮਣੇ ਆਈ ਜਿਸ ਵਿਚ ਉਸ ਨੇ ਲਿਖਿਆ ਕਿ ਉਹ ਆਪਣੇ ਪਤੀ ਤੋਂ ਤਲਾਕ ਲੈ ਚੁੱਕੀ ਹੈ ਪਰ ਉਹ ਅਤੇ ਉਸ ਦਾ ਪਤੀ ਹੁਣ ਵੀ ਇਕੱਠੇ ਰਹਿ ਰਹੇ ਹਨ। ਦੂਜੇ ਪਾਸੇ ਮਮਤਾ ਦੀ ਸਹੇਲੀ ਰੌਬਿਨ ਕੁਪੂਸਵਾਮੀ ਨੇ 12 ਅਗਸਤ ਨੂੰ ਸੋਸ਼ਲ ਮੀਡੀਆ ਰਾਹੀਂ ਉਸ ਦੀ ਸੁੱਖ-ਸਾਂਦ ਪ੍ਰਤੀ ਚਿੰਤਾ ਜ਼ਾਹਰ ਕੀਤੀ। ਇਥੇ ਦਸਣਾ ਬਣਦਾ ਹੈ ਕਿ ਪੀਡੀਐਟ੍ਰਿਕ ਨਰਸ ਵਜੋਂ ਕੰਮ ਕਰਦੀ ਮਮਤਾ 2 ਅਗਸਤ ਨੂੰ ਕੰਮ &rsquoਤੇ ਨਾ ਗਈ ਤਾਂ ਉਸ ਦੇ ਸਾਥੀ ਮੁਲਾਜ਼ਮਾਂ ਨੇ ਪੁਲਿਸ ਨੂੰ ਇਤਲਾਹ ਦੇ ਦਿਤੀ।
ਕੇਜਰੀਵਾਲ ਨੂੰ ਕੋਈ ਰਾਹਤ ਨਹੀਂ, ਜੇਲ੍ਹ 'ਚ ਹੋਰ ਇੰਤਜ਼ਾਰ ਕਰਨਾ ਪਵੇਗਾ
ਨਵੀਂ ਦਿੱਲੀ : ਜੇਲ੍ਹ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਰਾਹਤ ਲਈ ਹੋਰ ਇੰਤਜ਼ਾਰ ਕਰਨਾ ਪਵੇਗਾ। ਸੀਬੀਆਈ ਮਾਮਲੇ ਵਿੱਚ ਉਨ੍ਹਾਂ ਦੀ ਗ੍ਰਿਫ਼ਤਾਰੀ ਨੂੰ ਚੁਣੌਤੀ ਦੇਣ ਵਾਲੀ ਕੇਜਰੀਵਾਲ ਦੀ ਪਟੀਸ਼ਨ ਉੱਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਟਾਲ ਦਿੱਤੀ ਗਈ ਹੈ। ਸੀਬੀਆਈ ਵੱਲੋਂ ਹੋਰ ਸਮਾਂ ਮੰਗਿਆ ਗਿਆ ਸੀ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ ਅਤੇ 5 ਸਤੰਬਰ ਨੂੰ ਕੇਸ ਦੀ ਸੂਚੀ ਦੇਣ ਲਈ ਕਿਹਾ। ਜਸਟਿਸ ਸੂਰਿਆ ਕਾਂਤ ਅਤੇ ਉੱਜਲ ਭੁਈਆ ਦੀ ਬੈਂਚ ਅੱਗੇ ਸੀਬੀਆਈ ਵੱਲੋਂ ਪੇਸ਼ ਹੋਏ ਏਐਸਜੀ ਐਸਵੀ ਰਾਜੂ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਮਾਮਲੇ ਵਿੱਚ ਜਵਾਬ ਦਾਖ਼ਲ ਕਰ ਦਿੱਤਾ ਹੈ, ਜਦਕਿ ਦੂਜੇ ਮਾਮਲੇ ਵਿੱਚ ਜਵਾਬ ਦਾਖ਼ਲ ਕਰਨ ਲਈ ਸਮਾਂ ਚਾਹੀਦਾ ਹੈ। ਕੇਜਰੀਵਾਲ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਸੀਬੀਆਈ ਦੀ ਮੰਗ ਦਾ ਵਿਰੋਧ ਕਰਦਿਆਂ ਕਿਹਾ ਕਿ ਉਹ ਬਹਿਸ ਲਈ ਤਿਆਰ ਹਨ।
ਏਅਰ ਇੰਡੀਆ ਨੂੰ 98 ਲੱਖ ਰੁਪਏ ਦਾ ਜੁਰਮਾਨਾ
ਨਵੀਂ ਦਿੱਲੀ : ਡੀਜੀਸੀਏ ਨੇ ਗੈਰ-ਕੁਆਲੀਫਾਈਡ ਕਰੂ ਮੈਂਬਰਾਂ ਨਾਲ ਉਡਾਣਾਂ ਚਲਾਉਣ ਲਈ ਏਅਰ ਇੰਡੀਆ ਨੂੰ 98 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ। ਹਵਾਬਾਜ਼ੀ ਰੈਗੂਲੇਟਰ ਨੇ ਕਿਹਾ ਕਿ ਡਾਇਰੈਕਟੋਰੇਟ ਆਫ਼ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਗੈਰ-ਕੁਆਲੀਫਾਈਡ ਅਮਲੇ ਦੇ ਮੈਂਬਰਾਂ ਨਾਲ ਉਡਾਣਾਂ ਚਲਾਉਣ ਲਈ ਏਅਰ ਇੰਡੀਆ 'ਤੇ 98 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਸਬੰਧਤ ਪਾਇਲਟ ਨੂੰ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਾਵਧਾਨੀ ਵਰਤਣ ਦੀ ਚੇਤਾਵਨੀ ਦਿੱਤੀ ਗਈ ਹੈ। ਮੈਸਰਜ਼ ਏਅਰ ਇੰਡੀਆ ਲਿਮਟਿਡ ਨੇ ਇੱਕ ਗੈਰ-ਟ੍ਰੇਨਰ ਦੁਆਰਾ ਫਲਾਈਟ ਚਲਾਈ ਸੀ। ਰੈਗੂਲੇਟਰ ਨੇ ਕਿਹਾ ਕਿ ਇਹ ਘਟਨਾ ਏਅਰ ਇੰਡੀਆ ਦੁਆਰਾ 10 ਜੁਲਾਈ ਨੂੰ ਸੌਂਪੀ ਗਈ ਸਵੈ-ਇੱਛੁਕ ਰਿਪੋਰਟ ਰਾਹੀਂ ਡੀਜੀਸੀਏ ਦੇ ਧਿਆਨ ਵਿੱਚ ਆਈ ਸੀ। ਇਸ ਤੋਂ ਬਾਅਦ, ਡੀਜੀਸੀਏ ਨੇ ਇੱਕ ਜਾਂਚ ਕੀਤੀ ਅਤੇ ਪਾਇਆ ਕਿ ਕਈ ਪੋਸਟ ਹੋਲਡਰਾਂ ਅਤੇ ਸਟਾਫ ਦੁਆਰਾ ਰੈਗੂਲੇਟਰੀ ਵਿਵਸਥਾਵਾਂ ਵਿੱਚ ਕਮੀਆਂ ਅਤੇ ਕਈ ਉਲੰਘਣਾਵਾਂ ਹਨ।
ਅਨਿਲ ਅੰਬਾਨੀ ਦੀਆਂ ਕੰਪਨੀਆਂ ਦੇ ਸ਼ੇਅਰ ਡਿੱਗੇ
ਮੁੰਬਈ: ਸੇਬੀ ਨੇ ਸ਼ੁੱਕਰਵਾਰ ਨੂੰ ਅਨਿਲ ਅੰਬਾਨੀ ਦੇ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਬਾਜ਼ਾਰ ਤੋਂ 5 ਸਾਲ ਲਈ ਬੈਨ ਕਰ ਦਿੱਤਾ। ਮਾਰਕੀਟ ਰੈਗੂਲੇਟਰ ਨੇ ਇਸ ਅਨੁਭਵੀ ਕਾਰੋਬਾਰੀ 'ਤੇ 25 ਕਰੋੜ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਸੇਬੀ ਦੇ ਇਸ ਫੈਸਲੇ ਦਾ ਅਸਰ ਅਨਿਲ ਧੀਰੂਭਾਈ ਅੰਬਾਨੀ ਸਮੂਹ ਦੀਆਂ ਸੂਚੀਬੱਧ ਕੰਪਨੀਆਂ 'ਤੇ ਪਿਆ ਹੈ। ਇਨ੍ਹਾਂ ਕੰਪਨੀਆਂ ਦੇ ਸ਼ੇਅਰ 17 ਫੀਸਦੀ ਤੱਕ ਡਿੱਗੇ ਹਨ। ਬੀਐੱਸਈ 'ਚ ਸ਼ੁੱਕਰਵਾਰ ਨੂੰ ਕੰਪਨੀ ਦੇ ਸ਼ੇਅਰ ਵੀਰਵਾਰ ਦੇ ਬੰਦ ਹੋਣ ਦੇ ਮੁਕਾਬਲੇ ਵਾਧੇ ਦੇ ਨਾਲ 237.50 ਰੁਪਏ 'ਤੇ ਖੁੱਲ੍ਹੇ। ਕੰਪਨੀ ਦੇ ਸ਼ੇਅਰ ਵੀ 243.50 ਰੁਪਏ ਦੇ ਅੰਤਰ-ਦਿਨ ਉੱਚ ਪੱਧਰ 'ਤੇ ਪਹੁੰਚਣ 'ਚ ਸਫਲ ਰਹੇ। ਪਰ ਜਿਵੇਂ ਹੀ ਸੇਬੀ ਨੇ ਕਾਰਵਾਈ ਕੀਤੀ, ਕੰਪਨੀਆਂ ਦੇ ਸ਼ੇਅਰਾਂ ਵਿੱਚ ਗਿਰਾਵਟ ਦਾ ਰੁਖ ਦੇਖਣ ਨੂੰ ਮਿਲਿਆ। ਕੰਪਨੀ ਦੇ ਸ਼ੇਅਰ ਅੱਜ ਦੇ ਇੰਟਰਾ-ਡੇ ਦੇ ਉੱਚੇ ਪੱਧਰ ਤੋਂ 17 ਫੀਸਦੀ ਤੱਕ ਡਿੱਗ ਗਏ ਹਨ। ਬੀਐਸਈ ਵਿੱਚ ਇਸ ਸਟਾਕ ਦਾ ਇੰਟਰਾ-ਡੇ (1.15 ਮਿੰਟ ਤੱਕ) ਹੇਠਲਾ ਪੱਧਰ 202 ਰੁਪਏ ਪ੍ਰਤੀ ਸ਼ੇਅਰ ਹੈ। ਪਿਛਲੇ ਕੁਝ ਦਿਨਾਂ ਦੌਰਾਨ ਕੰਪਨੀ ਦੇ ਸ਼ੇਅਰਾਂ 'ਚ ਚੰਗੀ ਰਿਕਵਰੀ ਦੇਖਣ ਨੂੰ ਮਿਲੀ ਸੀ। ਪਰ ਕੁਝ ਸਮੇਂ ਬਾਅਦ ਕੰਪਨੀ ਦੇ ਸ਼ੇਅਰ 5 ਫੀਸਦੀ ਦੇ ਹੇਠਲੇ ਸਰਕਟ 'ਤੇ ਆ ਗਏ। ਜਿਸ ਕਾਰਨ BSE 'ਚ ਰਿਲਾਇੰਸ ਹੋਮ ਫਾਈਨਾਂਸ ਲਿਮਟਿਡ ਦੀ ਕੀਮਤ 4.46 ਰੁਪਏ ਦੇ ਪੱਧਰ 'ਤੇ ਆ ਗਈ। ਤੁਹਾਨੂੰ ਦੱਸ ਦੇਈਏ ਕਿ ਇਸ ਕੰਪਨੀ ਦੇ ਸ਼ੇਅਰਾਂ ਵਿੱਚ 20 ਅਗਸਤ ਤੋਂ ਲਗਾਤਾਰ ਅੱਪਰ ਸਰਕਟ ਚੱਲ ਰਿਹਾ ਸੀ।
ਲੁਧਿਆਣਾ &rsquoਚ ਐਨਆਰਆਈ ਦੇ ਘਰ &rsquoਤੇ ਚੱਲੀਆਂ ਗੋਲੀਆਂ
ਲੁਧਿਆਣਾ : ਲੁਧਿਆਣਾ ਵਿਖੇ ਇਕ ਐਨਆਰਆਈ ਦੇ ਘਰ &rsquoਤੇ ਕਾਰ ਸਵਾਰ ਬਦਮਾਸ਼ਾਂ ਵੱਲੋਂ ਗੋਲੀਆਂ ਚਲਾਉਣ ਦੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਤੋਂ ਬਾਅਦ ਪੂਰੇ ਮੁਹੱਲਾ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਹਮਲਾਵਰਾ ਨੇ ਘਰ &rsquoਤੇ 5 ਤੋਂ 6 ਦੇ ਕਰੀਬ ਗੋਲੀਆਂ ਚਲਾਈਆਂ ਪਰ ਖੁਸ਼ਕਿਸਮਤੀ ਇਹ ਰਹੀ ਕਿ ਇਸ ਗੋਲੀਬਾਰੀ ਵਿਚ ਕੋਈ ਜ਼ਖਮੀ ਨਹੀਂ ਹੋਇਆ। ਜਾਣਕਾਰੀ ਅਨੁਸਾਰ ਇਹ ਘਟਨਾ ਬੀਆਰਏ ਨਗਰ ਵਿਖੇ ਵਾਪਰੀ, ਜਿੱਥੇ ਬਦਮਾਸ਼ ਇੱਕ ਕਾਰ ਵਿਚ ਸਵਾਰ ਹੋ ਕੇ ਆਏ ਸਨ। ਪਹਿਲਾਂ ਉਨ੍ਹਾਂ ਵੱਲੋਂ ਕਿਸੇ ਨੂੰ ਫ਼ੋਨ ਕੀਤਾ ਗਿਆ, ਫਿਰ ਉਨ੍ਹਾਂ ਨੇ ਐਨਆਰਆਈ ਰਾਜਦੀਪ ਸਿੰਘ ਦੇ ਘਰ &rsquoਤੇ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਗੋਲੀਬਾਰੀ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਪੁਲਿਸ ਨੂੰ ਸੂਚਿਤ ਕੀਤਾ।
ਸੁਨੀਤਾ ਸਮੇਤ 2 ਪੁਲਾੜ ਮੁਸਾਫ਼ਰਾਂ ਨੂੰ ਵਾਪਸ ਲਿਆਉਣ &rsquoਤੇ ਸਨਿਚਰਵਾਰ ਨੂੰ ਫੈਸਲਾ ਕਰੇਗਾ NASA
Published : Aug 23, 2024, 4:31 pm IST
ਨੈਸ਼ਨਲ ਐਰੋਨੋਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ (ਨਾਸਾ) ਇਸ ਹਫਤੇ ਦੇ ਅੰਤ &rsquoਚ ਫੈਸਲਾ ਕਰੇਗਾ ਕਿ ਬੋਇੰਗ ਦਾ ਨਵਾਂ ਕੈਪਸੂਲ ਕੌਮਾਂਤਰੀ ਪੁਲਾੜ ਸਟੇਸ਼ਨ (ਆਈ.ਐੱਸ.ਐੱਸ.) ਤੋਂ ਸੁਨੀਤਾ ਵਿਲੀਅਮਜ਼ ਸਮੇਤ ਦੋ ਪੁਲਾੜ ਮੁਸਾਫ਼ਰਾਂ ਦੀ ਵਾਪਸੀ ਲਈ ਸੁਰੱਖਿਅਤ ਹੈ ਜਾਂ ਨਹੀਂ। ਨਾਸਾ ਦੇ ਪ੍ਰਸ਼ਾਸਕ ਬਿਲ ਨੈਲਸਨ ਅਤੇ ਹੋਰ ਉੱਚ ਅਧਿਕਾਰੀਆਂ ਦੇ ਸਨਿਚਰਵਾਰ ਨੂੰ ਮਿਲਣ ਦੀ ਉਮੀਦ ਹੈ, ਜਿਸ ਤੋਂ ਬਾਅਦ ਐਲਾਨ ਹੋਣ ਦੀ ਉਮੀਦ ਹੈ। ਪੁਲਾੜ ਮੁਸਾਫ਼ਰ ਸੁਨੀਤਾ ਵਿਲੀਅਮਜ਼ ਅਤੇ ਬਚ ਵਿਲਮੋਰ ਨੇ 5 ਜੂਨ ਨੂੰ ਬੋਇੰਗ ਦੇ ਸਟਾਰਲਾਈਨਰ &rsquoਤੇ ਸਵਾਰ ਹੋ ਕੇ ਪੁਲਾੜ ਵਿਚ ਉਡਾਣ ਭਰੀ ਸੀ। ਇਸ ਟੈਸਟ ਫਲਾਈਟ ਦੌਰਾਨ ਥ੍ਰੈਸਟਰ ਖਰਾਬ ਹੋ ਗਿਆ ਅਤੇ &lsquoਹੀਲੀਅਮ&rsquo ਲੀਕ ਹੋਣ ਕਾਰਨ ਨਾਸਾ ਨੇ ਕੈਪਸੂਲ ਨੂੰ ਸਟੇਸ਼ਨ &rsquoਤੇ ਹੀ ਰੱਖਿਆ ਅਤੇ ਇੰਜੀਨੀਅਰ ਇਸ ਗੱਲ &rsquoਤੇ ਵਿਚਾਰ ਕਰ ਰਹੇ ਹਨ ਕਿ ਅੱਗੇ ਕੀ ਕਰਨਾ ਹੈ।
ਸਪੇਸਐਕਸ ਪੁਲਾੜ ਮੁਸਾਫ਼ਰਾਂ ਨੂੰ ਵਾਪਸ ਲਿਆ ਸਕਦਾ ਹੈ, ਪਰ ਇਸ ਲਈ ਉਨ੍ਹਾਂ ਨੂੰ ਅਗਲੇ ਫ਼ਰਵਰੀ ਤਕ ਉੱਥੇ ਰਹਿਣਾ ਪਵੇਗਾ। ਉਨ੍ਹਾਂ ਨੂੰ ਸਟੇਸ਼ਨ &rsquoਤੇ ਪਹੁੰਚਣ ਤੋਂ ਇਕ ਜਾਂ ਦੋ ਹਫ਼ਤੇ ਬਾਅਦ ਵਾਪਸ ਆਉਣਾ ਸੀ।ਜੇਕਰ ਨਾਸਾ ਇਹ ਫੈਸਲਾ ਕਰਦਾ ਹੈ ਕਿ &lsquoਸਪੇਸਐਕਸ&lsquo ਤੋਂ ਪੁਲਾੜ ਮੁਸਾਫ਼ਰਾਂ ਦੀ ਵਾਪਸੀ ਸਹੀ ਤਰੀਕਾ ਹੈ ਤਾਂ ਸਟਾਰਲਾਈਨਰ ਸਤੰਬਰ &rsquoਚ ਖਾਲੀ ਧਰਤੀ &rsquoਤੇ ਵਾਪਸ ਆ ਜਾਵੇਗਾ। ਨਾਸਾ ਨੇ ਕਿਹਾ ਕਿ ਇੰਜੀਨੀਅਰ ਸਟਾਰਲਾਈਨਰ ਥ੍ਰੈਸਟਰ ਲਈ ਇਕ ਨਵੇਂ ਕੰਪਿਊਟਰ ਮਾਡਲ ਦਾ ਮੁਲਾਂਕਣ ਕਰ ਰਹੇ ਹਨ। ਨਾਸਾ ਨੇ ਕਿਹਾ ਕਿ ਅੰਤਿਮ ਫੈਸਲਾ ਲੈਂਦੇ ਸਮੇਂ ਹਰ ਤਰ੍ਹਾਂ ਦੇ ਖਤਰੇ ਦਾ ਵਿਸ਼ਲੇਸ਼ਣ ਕੀਤਾ ਜਾਵੇਗਾ।
ਅੰਮ੍ਰਿਤਪਾਲ ਸਿੰਘ ਖਿਲਾਫ਼ ਚੋਣ ਪਟੀਸ਼ਨ 'ਚ ਸਾਰੇ ਉਮੀਦਵਾਰਾਂ ਨੂੰ ਬਣਾਇਆ ਗਿਆ ਧਿਰ ,ਚੋਣ ਨੂੰ ਹਾਈਕੋਰਟ 'ਚ ਦਿੱਤੀ ਸੀ ਚੁਣੌਤੀ
ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਬਣੇ ਅੰਮ੍ਰਿਤਪਾਲ ਸਿੰਘ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਆਜ਼ਾਦ ਉਮੀਦਵਾਰ ਵਿਕਰਮਜੀਤ ਸਿੰਘ ਦੀ ਪਟੀਸ਼ਨ ਦੀ ਸੁਣਵਾਈ ਦੌਰਾਨ ਪੰਜਾਬ-ਹਰਿਆਣਾ ਹਾਈ ਕੋਰਟ ਨੇ ਸਾਰੇ ਉਮੀਦਵਾਰਾਂ ਨੂੰ ਧਿਰ ਬਣਾਇਆ ਹੈ। ਹਾਈ ਕੋਰਟ ਦੇ ਹੁਕਮਾਂ ਅਨੁਸਾਰ ਪਟੀਸ਼ਨਰ ਨੇ 24 ਉਮੀਦਵਾਰਾਂ ਦੀ ਸੂਚੀ ਸੌਂਪੀ ਸੀ। ਵਿਕਰਮ ਸਿੰਘ ਨੇ ਆਪਣੀ ਪਟੀਸ਼ਨ 'ਚ ਹਾਈਕੋਰਟ ਨੂੰ ਦੱਸਿਆ ਕਿ ਉਨ੍ਹਾਂ ਨੇ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ। ਅੰਮ੍ਰਿਤਪਾਲ ਵੀ ਇਸੇ ਸੀਟ ਤੋਂ ਉਮੀਦਵਾਰ ਸੀ। ਅੰਮ੍ਰਿਤਪਾਲ ਸਿੰਘ ਦੀ ਚੋਣ ਰੱਦ ਹੋਣੀ ਚਾਹੀਦੀ ਹੈ ਕਿਉਂਕਿ ਉਸ ਨੇ ਨਾਮਜ਼ਦਗੀ ਪੱਤਰ ਵਿੱਚ ਕਈ ਅਹਿਮ ਜਾਣਕਾਰੀਆਂ ਛੁਪਾਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਚੋਣਾਂ 'ਤੇ ਹੋਏ ਖਰਚ ਦਾ ਪੂਰਾ ਵੇਰਵਾ ਵੀ ਨਹੀਂ ਦਿੱਤਾ ਹੈ।
ਉਨ੍ਹਾਂ ਨੇ ਚੋਣ ਪ੍ਰਚਾਰ ਲਈ ਰੋਜ਼ਾਨਾ ਹੋਣ ਵਾਲੀਆਂ ਮੀਟਿੰਗਾਂ, ਵਾਹਨਾਂ ਅਤੇ ਚੋਣ ਸਮੱਗਰੀ ਦਾ ਵੀ ਕੋਈ ਵੇਰਵਾ ਨਹੀਂ ਦਿੱਤਾ ਹੈ। ਇਹ ਨਹੀਂ ਦੱਸਿਆ ਗਿਆ ਹੈ ਕਿ ਮੁਹਿੰਮ ਲਈ ਖਰਚਿਆ ਗਿਆ ਪੈਸਾ ਕਿੱਥੋਂ ਆਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਚੋਣ ਪ੍ਰਚਾਰ ਲਈ ਧਾਰਮਿਕ ਸਥਾਨਾਂ ਦੀ ਵਰਤੋਂ ਵੀ ਕੀਤੀ ਹੈ ,ਜੋ ਕਿ ਗਲਤ ਹੈ। ਸੋਸ਼ਲ ਮੀਡੀਆ 'ਤੇ ਕੀਤੇ ਗਏ ਪ੍ਰਚਾਰ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਅਜਿਹੇ ਕਈ ਆਰੋਪ ਲਾਉਂਦਿਆਂ ਹਾਈਕੋਰਟ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਲੋਕ ਪ੍ਰਤੀਨਿਧ ਕਾਨੂੰਨ ਤਹਿਤ ਅੰਮ੍ਰਿਤਪਾਲ ਦੀ ਚੋਣ ਰੱਦ ਕਰਨ ਦੀਆਂ ਹਦਾਇਤਾਂ ਜਾਰੀ ਕਰਨ। ਪਿਛਲੀ ਸੁਣਵਾਈ 'ਤੇ ਹਾਈਕੋਰਟ ਨੇ ਪਟੀਸ਼ਨਕਰਤਾ ਨੂੰ ਲੋਕ ਸਭਾ ਚੋਣਾਂ ਦੇ ਸਾਰੇ ਉਮੀਦਵਾਰਾਂ ਦੀ ਸੂਚੀ ਸੌਂਪਣ ਲਈ ਕਿਹਾ ਸੀ। ਹੁਕਮਾਂ ਮੁਤਾਬਕ ਸ਼ੁੱਕਰਵਾਰ ਨੂੰ ਪਟੀਸ਼ਨਕਰਤਾ ਨੇ 24 ਉਮੀਦਵਾਰਾਂ ਦੀ ਸੂਚੀ ਸੌਂਪੀ ਸੀ। ਹਾਈਕੋਰਟ ਨੇ ਦੋਵਾਂ ਨੂੰ ਧਿਰ ਬਣਾਉਂਦਿਆਂ ਸੁਣਵਾਈ ਅਗਲੇ ਹਫ਼ਤੇ ਤੱਕ ਮੁਲਤਵੀ ਕਰ ਦਿੱਤੀ।
ਕਮਲਾ ਹੈਰਿਸ ਨੇ ਡੈਮੋਕਰੇਟਿਕ ਪਾਰਟੀ ਦੀ ਉਮੀਦਵਾਰੀ ਸਵੀਕਾਰ ਕੀਤੀ
ਸ਼ਿਕਾਗੋ- ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਨਵੰਬਰ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕਰੇਟਿਕ ਪਾਰਟੀ ਦੀ ਉਮੀਦਵਾਰੀ ਨੂੰ ਰਸਮੀ ਤੌਰ &rsquoਤੇ ਸਵੀਕਾਰ ਕਰ ਲਿਆ ਹੈ। ਹੈਰਿਸ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਚੋਣਾਂ &lsquoਚ ਸਖ਼ਤ ਟੱਕਰ ਹੈ। ਭਾਰਤੀ-ਅਫਰੀਕੀ ਮੂਲ ਦੀ ਹੈਰਿਸ ਨੇ ਰਾਤ ਸ਼ਿਕਾਗੋ &lsquoਚ &lsquoਡੈਮੋਕ੍ਰੇਟਿਕ ਨੈਸ਼ਨਲ ਕਨਵੈਨਸ਼ਨ&rsquo ਦੌਰਾਨ ਉਮੀਦਵਾਰੀ ਸਵੀਕਾਰ ਕਰ ਲਈ ਅਤੇ ਇਸ ਨਾਲ ਉਹ ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣਨ ਵਾਲੀ ਦੂਜੀ ਮਹਿਲਾ ਬਣ ਗਈ। ਉਨ੍ਹਾਂ ਤੋਂ ਪਹਿਲਾ ਹਿਲੇਰੀ ਕਲਿੰਟਨ ਨੇ ਇਹ ਚੋਣ ਲੜੀ ਸੀ।