ਸਭੈ ਘਟ ਰਾਮੁ ਬੋਲੇ ਰਾਮਾ ਬੋਲੈ
ਸੋ ਰਾਮ ਲਛਮਣ ਨਉਂ ਤਾਂ ਉਸ ਸੰਦਰਭ ਵਿੱਚ ਹੈ, ਗੁਰੂ ਗ੍ਰੰਥ ਵਿੱਚ ਇਹ ਸਪੱਸ਼ਟ ਹੈ ਜਦੋਂ ਰਾਮ ਵਾਰ ਵਾਰ, ਪਰ ਰਾਮ ਚੰਦਰ ਦੂਜੇ ਪੱਖ ਵਿੱਚ ਹੈ ਸੋ ਇਸ ਵਿਸ਼ੇ &lsquoਤੇ ਵਿਵਾਦ ਬੇਅਰਥ ਹੈ, ਮੈਂ ਦਾਅਵਾ ਨਹੀਂ ਕਰਦੀ ਇਸ ਇਤਿਹਾਸ ਵਿੱਚ ਕਿਉਂਕਿ ਮੈਂ ਗੁਣੀ, ਗਿਆਨੀ, ਵਿਦਵਾਨ, ਬੁੱਧੀਮਾਨ ਤਾਂ ਨਹੀਂ ਪਰ ਵਿਦਮਾਨ ਹਾਂ ਬੜਾ ਧਨ ਖਰਚ ਕਰਕੇ ਮਾਪਿਆਂ ਉੱਚ ਵਿੱਦਿਆ ਦਵਾਈ ਤੇ ਇਥੇ ਆ ਕੇ ਭੀ ਕਾਨੂੰਨ ਦੀ ਸਾਲ ਪੜ੍ਹਾਈ ਕੀਤੀ ਤਾਂ ਕਰਕੇ ਮਨ ਇਸ ਵਿਦਵਤਾ ਵਾਲਾ ਹੈ, ਕਿਸੇ ਭੀ ਤੱਥ ਤੇ ਕਸਵੱਟੀ ਦੀ ਸਹੀ ਨਾ ਉਤਰਦੀ ਲਈ ਖਿਮਾਂ ਮੰਗਦੀ ਹਾਂ, ਲੇਖ ਪੜ੍ਹਦੀ ਰਹਿੰਦੀ ਹਾਂ ਹੁਣ ਭੱਟ-ਵੰਸ਼ ਬਾਰੇ ਗਿਆਨੀ ਗੁਰਬਖ਼ਸ਼ ਸਿੰਘ ਜੀ ਗੁਲਸ਼ਨ ਹੋਰੀਂ ਵਿਸਤਾਰ ਨਾਲ ਜਾਣਕਾਰੀ ਦਿੰਦੇ ਹਨ ਪਰ ਜੋ ਜੋੜੇ ਗਏ ਪ੍ਰਬਚਨ ਹਨ ਉਨ੍ਹਾਂ ਦਾ ਭੀ ਵੇਰਵਾ ਦਿੰਦੇ ਹਨ, ਇਹ ਲੇਖਕ ਦਾ ਧਰਮ ਹੈ ਨਾ ਕਿ ਜਿਹੜੇ ਲੇਖਕ ਕਿਸੇ ਵਿਸ਼ੇਸ਼ ਜਾਂ ਆਪਣੇ ਚਹੇਤੇ ਉੱਘੇ ਸੰਤ ਜਾਂ ਭਾਈਚਾਰੇ ਦੇ ਪਛਾਣੇ ਜਾਂਦੇ ਵਿਅਕਤੀਆਂ ਬਾਰੇ ਲਿਖਣ ਤਾਂ ਬੱਸ ਵਡਿਆਈਆਂ ਹੀ ਕੋਈ ਸੱਚਾਈ ਭੀ ਲਕੋਈ ਜਾਣ ਲੇਖਕ ਦੇ ਗੁਣ ਨਹੀਂ ਹੁੰਦੇ ਲੋਕੀ ਸਤਿਕਾਰਦੇ ਨਹੀਂ ਚੁੱਪ ਭਾਵੇਂ ਕਰੀ ਜਾਣ, ਸਾਡੇ ਲੇਖਕ ਆਹ ਨੇ ਭੱਖਦੇ ਮੁੱਦੇ ਲਵੋ ਪਹਿਲਾਂ ਤਾਂ ਪ੍ਰਾਪੋਗੰਡਾ ਸ਼: ਅਕਾਲੀ ਦਲ ਦਾ ਬੇਅਦਬੀ ਜੀ ਇਨ੍ਹਾਂ ਕਰਵਾਈ ਫੇਰ ਕਰਵਾਈ ਨਹੀਂ ਦੋਸ਼ੀ ਨਾ ਫੜੇ ਸਜਾਵਾਂ ਨਾ ਦੁਆਈਆਂ, ਜੀ ਪੁਲਸ ਅਫਸਰ ਨਾ ਲਾਹੇ ਸਗੋਂ ਮਾਣਮੱਤੇ ਬਣਾਏ ਭਲੇ ਲੋਕੋ ਕੀ ਜਿਨ੍ਹਾਂ ਨੂੰ ਤੁਸੀਂ ਆਖੀ ਜਾਵੋ ਸਭ ਨੂੰ ਟੰਗੀ ਜਾਣ ਇਹ ਰਾਜ ਹੁੰਦਾ ਹੈ ਹੁਣ ਜਿਮੇ ਸਿੱਧੂ ਮੂਸੇਵਾਲੇ ਕੇਸ ਪਿਤਾ ਕਰੀ ਜਾ ਰਿਹਾ ਹੈ ਉੱਧਰ ਕ੍ਰਿਸ਼ਨ ਭਗਵਾਨ ਦਾ ਮੁੰਡਾ ਨਾਲੇ ਪੈਸੇ ਲੈ ਲਏ ਸਰਕਾਰ ਤੋਂ ਨਾਲੇ ਕਾਂਗਰਸ ਦੇ ਧੜੇ ਚੜ ਧਰਨੇ ਸੜਕ &lsquoਤੇ ਗੁਰੂ ਗ੍ਰੰਥ ਪ੍ਰਕਾਸ਼ ਕਰ ਬੈਠ ਗਿਆ । ਇਸੇ ਤਰ੍ਹਾਂ ਜੀ ਸੁਖਬੀਰ ਸਿੰਘ ਬਾਦਲ ਤੋਂ ਅਸਤੀਫਾ ਮੰਗੋ ਲਾਂਭੇ ਕਰੋ, ਭਲਾ ਕੀ ਇਹ ਅਕਾਲ ਤਖ਼ਤ ਦੇ ਜਥੇਦਾਰ ਦੇ ਅਧਿਕਾਰ ਖੇਤਰ ਵਿੱਚ ਹੈ ? ਉਹ ਤਾਂ ਧਾਰਮਿਕ ਉਲੰਘਣਾ ਆਦਿ ਦੀ ਸੁਣਵਾਈ ਕਰ ਸਕਦੇ ਹਨ, ਕਿਉਂ ਕੋਈ ਮੰਗ ਨਹੀਂ ਕਰਦਾ ਕਿ ਚੱਬੇ ਵਿੱਚ ਇਕੱਠ ਕਰਕੇ ਬਰਾਬਰ ਤਖ਼ਤ ਬਣਾ ਲਿਆ ਤੇ ਜਥੇਦਾਰ ਥਾਪ ਲਿਆ ਕੀ ਇਹ ਅਵੱਗਿਆ ਨਹੀਂ ਤੇ ਹੁਣ ਅਮਰੀਕ ਸਿੰਘ ਅਜਨਾਲਾ ਸਗੋਂ ਹੁਕਮ ਕਰ ਰਿਹਾ ਮਨਜ਼ੂਰ ਨਹੀਂ ਹੋਣਾ ਪੰਥ ਨੂੰ ਜਥੇਦਾਰ ਦਾ ਫੈਸਲਾ, ਜਿਹੜਾ ਸਾਡੀ ਮਰਜ਼ੀ ਦਾ ਨਾ ਹੋਊ ਚਤਰ ਸਿਆਂ ਤੁਹਾਨੂੰ ਛੇਕੇ ਜਾਣਾ ਚਾਹੀਦਾ ਹੈ ਸਭ ਨੂੰ ਤੁਸੀਂ ਤਾਂ ਪੰਥ ਵਿੱਚ ਹੈ ਹੀ ਨਹੀਂ ਹੋ, ਤੁਹਾਡਾ ਅੱਡ ਤਖ਼ਤ ਹੈ । ਪੰਜਾਬ ਵਿੱਚ ਜਿਮੇ ਗਰਕਣੀ ਆਈ ਪਈ ਹੈ, ਪੱਤਰਕਾਰਾਂ ਦੀ ਕਲਮ ਕਿਮੇ ਵਗਦੀ ਹੈ, ਵੱਡੇ ਪੱਤਰਕਾਰ ਆਈ।ਪੀ। ਸਿੰਘ ਕਹਿੰਦੇ ਨਿਸ਼ਾਨ ਸਾਹਿਬ (ਝੰਡਿਆਂ ਦਾ ਰੰਗ ਵਿਵਾਦ) ਆਪ ਹੀ ਲਿਖਦੇ ਹਨ ਮੈਂ ਉਦੋਂ ਹਿੰਦ ਸਮਾਚਾਰ ਅਦਾਰੇ ਦਾ ਵਿਸ਼ੇਸ਼ ਪੱਤਰਕਾਰ ਸੀ (ਪੰਜਾਬ ਟਾਈਮਜ਼ ਪੰਨਾ 21) ਸਵਾਲ ਬਡੂੰਗਰ ਸਾਹਬ ਨੂੰ ਆਦਿ-ਮੇਰਾ ਲਿਖਣ ਦਾ ਭਾਵ ਹੈ ਜਿੇਮ ਮੇਰੇ ਪਤੀ ਆਖਿਆ ਕਰਦੇ ਸਨ (ਥੰਦੇ ਭਾਂਡਿਆਂ ਵਿੱਚੋਂ ਥੰਦਿਆਈ ਨਹੀਂ ਜਾਂਦੀ ਹੁੰਦੀ) ਸੱਚ ਹੈ ਇਹ ਹਿੰਦ ਦੇ ਬਾਲਕੇ ਪੰਥ ਪ੍ਰਸਤ ? ਮੈਂ ਕਦੋਂ ਦੀ ਰੋਡੇ, ਦਾਦੂਵਾਲ ਤੇ ਫੇਰ ਦੀਪ ਸਿੱਧੂ ਤੇ ਕੜੀ ਅੰਮ੍ਰਿਤਪਾਲ ਸਭ ਸਿਮਰਨਜੀਤ ਸਿੰਘ ਮਾਨ ਦੇ ਪੈੜਾਂ &lsquoਤੇ ਯਾਨੀ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੀ ਸਿਆਸਤ ਵਿੱਚੋਂ ਕੱਢ ਦਿਉ ਫੇਰ ਸਭ ਰਾਜ਼ੀ ਬਾਜੀ, ਦਾਦੂਵਾਲ ਨੇ ਆਪਣੇ ਡੇਰੇ ਨੂੰ ਢਾਅ ਲੱਗਦੀ ਕਰਕੇ ਸੌਦੇ ਵਾਲੇ ਦਾ ਵਿਰੋਧ ਦਸਮੇ ਪਾਤਸ਼ਾਹ ਦੀ ਰੀਸ ਅੰਮ੍ਰਿਤ ਆਦਿ ਸਭ ਇਹਦੀਆਂ ਚਤੁਰ ਵਿਧੀਆਂ ਸਨ ਫੇਰ ਇਹ ਹਰਿਆਣੇ ਕਮੇਟੀ ਫੇਰ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਿਆ (ਮੁਕਰਦਾ ਸੀ) ਯਾਨੀ ਹੁਣ ਫੇਰ ਹਰਿਆਣਾ ਕਿਥੋਂ ਦਾ ਰਹਿਣ ਵਾਲਾ, ਕਿਥੇ ਡੇਰਾ ਸਰਕਾਰੂ ਛਤਰੀਆਂ ਇਹ ਹੀ ਹੁੰਦੀਆਂ ਹਨ, ਸਭ ਡੇਰੇ ਸਰਕਾਰੂ ਹਨ ਫੌਜ ਵਿੱਚੋਂ ਅੰਗ੍ਰੇਜਾਂ ਨੇ ਭੇਜੇ ਤੇ ਡੇਰੇ ਦਿੱਤੇ ਪਾਠਕਾਂ ਨੇ ਹੁਣ ਬੰਦੀ ਸਿੰਘ ਗੁਰਦੀਪ ਸਿੰਘ ਜੱਝੂ ਖੇੜਾ ਯਾਨੀ ਅੰਮ੍ਰਿਤਪਾਲ ਦਾ ਪਿੰਡ ਵਾਸੀ ਸਭ ਉਘਾੜ ਕਰ ਗਿਆ ਹੈ, ਯੂ:ਟੀਯੂਬ ਤੇ ਅੰਮ੍ਰਿਤਪਾਲ ਤੇ ਐੱਮ।ਪੀ। ਸਰਬਜੀਤ ਸਿੰਘ ਦੀ ਵਾਰਤਾ ਸੁਣੀ ਜਾਉ, ਕਾਣੀ ਅੱਖ ਨਾ ਰਹਿੰਦੀ ਗੁੱਝੀ ਸਰਬਜੀਤ ਸਿੰਘ ਦਾ ਪੱਖੀ ਇਥੇ ਇਕ ਚੈਨਲ &lsquoਤੇ ਬੋਲ ਰਿਹਾ ਸੀ ਲੱਗਦਾ ਹੈ ਇਹੀ ਉਹਨੂੰ ਲਿਖ ਲਿਖ ਸਿਖਾ ਰਿਹਾ ਹੈ ਉਹਨੂੰ ਤਾਂ ਬੋਲਣਾ ਭੀ ਨਹੀਂ ਆਉਂਦਾ, ਮੇਰੀ ਸਹੇਲੀ ਕਹਿੰਦੀ ਉਹ ਐੱਮ।ਪੀ। ਲੱਗਦਾ ਹੈ, ਹੱਸੀ ਜਾਵੇ ਹੁਣ ਬੰਦੀ ਸਿੰਘਾਂ ਦੀ ਕਹਾਣੀ ਚੁੱਕਣ ਲੱਗ ਗਏ ਛਿੱਥੇ ਹੁੰਦੇ ਪਹਿਲਾਂ ਤਾਂ ਅੰਮ੍ਰਿਪਤਾਲ ਨੂੰ ਛੱਡੋ ਹੀ ਸੀ, ਨਸ਼ੇ ਛਡਾ ਰਿਹਾ ਸੀ, ਭਰਾ ਦਾ ਤਾਂ ਦੇਖ ਨਾ ਸਕਿਆ ਹੋਰ ਗੁੰਮਰਾਹ ਕੁਨ ਪ੍ਰਚਾਰ ਜੀ ਪਰੋਲ ਨੀ ਮਿਲਦੀ ਬੰਦੀ ਸਿੰਘਾਂ ਨੂੰ, ਮੈਂ ਕਿੰਨੀ ਵਾਰੀ ਆਖਦੀ ਸੀ ਕਿ ਹਰ ਕੇਸ ਵੱਖਰਾ ਹੁੰਦਾ ਹੈ ਪਰੋਲ ਭੀ ਧਾਰਾ &lsquoਤੇ ਨਿਰਭਰ ਹੈ, ਇਹੀ ਗੱਲ ਹੁਣ ਖੇੜੇ ਨੇ ਆਖੀ ਹੈ, ਪਰ ਗੁੰਮਰਾਹ ਕੁਨ ਪ੍ਰਚਾਰ ਨੇ ਭੜਥੂ ਪਾਇਆ ਹੈ, ਇਕ ਮੁੱਦਾ ਮੈਨੂੰ ਵਿਆਕੁਲ ਕਰਦਾ ਆ ਰਿਹਾ ਹੈ ਕਿ ਸਿੱਖ ਕੌਮ ਹੀ ਘੱਟ ਗਿਣਤੀ ਹੈ ਫੇਰ ਅੱਗੋਂ ਜਾਤ-ਬਰਾਦਰੀ ਦੀ ਹੋਰ ਘੱਟ ਗਿਣਤੀ ਬਣਾ ਲਈ ਤੇ ਘੱਟ ਗਿਣਤੀ ਕਮਿਸ਼ਨ ਇਨ੍ਹਾਂ ਵਿੱਚੋਂ ਹੀ ਬਣੇ ਤੇ ਬਣੇ ਭੀ ਉਹ ਜੋ ਗਰੀਬ ਦੀ ਦੁਨੀਆਂ ਦਾ ਹਾਲ ਨੀ ਜਾਣਦੇ, ਭੱਤੇ ਲੈ ਕੇ ਪੜ੍ਹੇ, ਟੀਸੀ ਦੇ ਅਫਸਰ ਬਣੇ ਨੁਮਾਇੰਦਗੀ ਸਾਰੇ ਹੀ ਸਿੱਖਾਂ ਦੀ, ਹੁਣ ਇਕਬਾਲ ਸਿੰਘ ਲਾਲਪੁਰਾ ਪਹਿਲਾ ਸ: ਤਰਲੋਚਨ ਸਿੰਘ ਮੈਨੂੰ ਦੁੱਖ ਹੈ ਕਿ ਸਿੱਖਾਂ ਦੀ ਗੱਲ ਤੇ ਪ੍ਰਤੀਨਿੱਧਤਾ ਕਰਨ ਵਾਲੇ ਸੱਚ ਤਾਂ ਬੋਲਣ, ਤਰਲੋਚਨ ਸਿੰਘ ਹੋਰਾਂ ਆਪ ਮੰਨਿਆ ਸੀ ਕਿ ਮੈਂ ਸੌਦੇ ਵਾਲੇ ਤੋਂ ਚਿੱਠੀ ਲੈ ਕੇ ਆਇਆ ਸੀ, ਇਹਨੂੰ ਮਾਫ ਕਰੋ ਹੁਣ ਉਹ ਦੱਸਣ ਕਿ ਕੇਵਲ ਬਾਦਲ ਸਾਹਬ ਤੇ ਸੁਖਬੀਰ ਦੀ ਦੁਰਗਤ ਕਿਉਂ ? ਘੱਟੋ ਘੱਟ ਐੱਸ ਉਮਰ ਵਿੱਚ ਆਤਮਾ ਦੀ ਸੁਣ ਲੈਣ, ਕਹਿੰਦੇ ਨੇ ਨਾ ਕਿ ਬੁਢਾਪੇ ਵਿੱਚ ਬੰਦਾ ਰੱਬ ਨੂੰ ਯਾਦ ਕਰਦਾ ਹੈ ਜਰੂਰ ਕਰਕੇ ਆਪਣਾ ਅੰਦਰਲਾ ਸਾਫ ਕਰ ਲੈਣ, ਸਰਕਾਰੂ ਸ਼ਹਿ ਵੇਲੇ ਤਾਂ ਚਲੋ ਹਕੂਮਤ ਦਾ ਡਰ ਹੁੰਦਾ ਹੈ, ਭਾਈ ਸਾਹਬ ਗਿਆਨੀ ਜੈਲ ਸਿੰਘ ਦੇ ਭੀ ਤਾਂ ਨਿਕਟਵਰਤੀ ਸਨ, ਪਰ ਗੱਲ ਹੈ ਕਿ ਆਤਮਾ ਤੇ ਪ੍ਰਮਾਤਮਾ ਹਰ ਮਨੁੱਖ ਵਿੱਚ ਪ੍ਰਵੇਸ਼ ਨਹੀਂ ਕਰਦਾ (ਹੁੰਦਾ ਹੈ) ਪਰ ਮੰਨਣਾ ਔਖਾ, ਲੋਭੀ ਬਾਬਲ ਨੇ ਲੜ ਬੁੱਢੜੇ ਦੇ ਲਾਈ ਪੰਜਾਬ ਦਾ ਤਾਂ ਇਹ ਹਾਲ ਹੈ ਜਦੋਂ ਰੇੜੀਆਂ, ਰਿਕਸ਼ੇ, ਟੈਂਪੂ ਵਾਲੇ ਤਾੜੀ ਮਾਰ ਵੋਟਾਂ ਪਉਣਗੇ ਮਸ਼ਕੂਲੇ ਸੁਨਣ ਲਈ ਕਲਾਕਾਰ ਤੋਂ ਚੁਟਕਲੇ ਸੁਣ ਸੁਣ ਆਪਣਾ ਮਨੋਰੰਜਨ ਕਰਨਗੇ ਤਾਂ ਹੋਰ ਸਰਕਾਰ ਤੋਂ ਕੀ ਆਸਾਂ, ਕਲਾਕਾਰ ਤੇ ਸਿਆਸਤੀ ਵੱਖਰੇ ਨੇ ਝੋਟਿਆਂ ਵਾਲਿਆਂ ਦੇ ਘਰੋਂ ਲੱਸੀਆਂ, ਲੋਭੀ ਬਾਪੂ ਕੀ ਬਾਪੂ ਤਾਂ ਇੱਟ ਚੁੱਕੀ ਤੇ, ਭਾਲਦੇ ਫਿਰਦੇ ਨੇ ਕਿਹੜਾ ਬਾਪੂ ਸੁਰਤ ਟਿਕਾਣੇ ਨੀ ਪਿਉ ਦੇ ਮਰੇ ਤੇ ਪੁੱਤ ਦੇ ਵੱਡੇ ਦੇ ਸਿਰ ਪੱਗ ਬੰਨਦੇ ਸੀ, ਹੁਣ ਪੱੁਤ ਮਰੇ &lsquoਤੇ ਬਾਪੂ ਦੇ (ਬਾਬਾ ਜੁਗਿੰਦਰ ਸਿੰਘ ਰੋਡੇ) ਫੇਰ ਬਾਪੂ ਸੂਰਤ ਸਿੰਘ, ਫੇਰ ਇਕ ਗੁਰਬਖ਼ਸ਼ ਸਿੰਘ, ਫੇਰ ਬਾਪੂ ਹਵਾਰੇ ਦਾ ਗੁਰਚਰਨ ਸਿੰਘ ਹੁਣ ਹੋਰ ਅੰਮ੍ਰਿਤਪਾਲ ਦਾ ਪਿਤਾ ਤਰਸੇਮ ਸਿੰਘ, ਦੱਸੋ ਸਿੱਖ ਮੱਤ ਕਿਧਰ ਨੂੰ ਅਸਚਰਜਤਾ : ਸੰਤ ਭਿੰਡਰਾਂਵਾਲਿਆਂ ਪੁਲਸ ਦੀਆਂ ਚੋਰੀ ਕਰਕੇ ਲਿਆਂਦੀਆਂ ਬੰਦੂਕਾਂ ਵਾਲੇ ਨੂੰ ਜਨਰਲ ਲਾਭ ਸਿੰਘ ਬਣਾਤਾ, ਰੀਸ ਤੇ ਅੰਮ੍ਰਿਤਪਾਲ ਨੇ ਬਾਜਾ ਖਾਨਾ ਪ੍ਰਧਾਨ-ਮੰਤਰੀ ਪੱਠੇ ਵੱਢਦੇ ਨੂੰ ਪੁਲਸ ਦਿਸ ਪਈ ਦੁਹਾਈ ਪਾਵੇ ਉਏ ਔਹ ਆ ਗਈ ਪੁਲਸ ਮੈਨੂੰ ਫੜਨ ਹੁਣ ਕਹਿੰਦੇ ਜੀ ਦੇਖੋ ਅੰਮ੍ਰਿਤਪਾਲ ਨੇ ਗੁਨਾਹ ਤਾਂ ਕੋਈ ਕੀਤਾ ਨੀ ਸੁਣੋ ਭੱਜਿਆ ਕਿਉਂ ਪੁਲਸ ਇੰਸਪੈਕਟਰ ਕੁੱਟਿਆ, ਠਾਣੇ ਤੇ ਚੜਾਈ ਗੁਰੂ ਗ੍ਰੰਥ ਦੀ Eਟ ਬੰਦਾ ਛੱਡਵਾਇਆ, ਭਗੋੜਾ ਹੋਇਆ ਅੰਤ ਗ੍ਰਿਫਤਾਰੀ ਰੋਡੇ ਜਾ ਕੇ ਹਾਲੇ ਕਸਰ ਹੈ ਕਨੂੰਨ ਵਿੱਚ ਬਹੁਤ ਕਰਾਈਮ ਹੈ, ਪੁਲਸ ਅਫਸਰ &lsquoਤੇ ਹੱਥ ਚੁੱਕਣਾ, ਆਹ ਐਥੇ ਬੰਦੇ ਨੇ ਪੁਲਸ ਅਫਸਰ ਆਖ ਤਾ ਕਿ ਤੂੰ ਇਕ ਅਸੀਂ ਕਿੰਨੇ ਜੇਲ ਕਰਤਾ ਜੱਜ ਨੇ ਪੰਜਾਬ ਵਿੱਚ ਨਾਲੇ ਤਾਂ ਆਖੀ ਜਾਂਦੇ ਨੇ ਲਾਅ ਤੇ ਆਡਰ ਹੈ ਨਹੀਂ, ਨਾਲੇ ਆਖੀ ਜਾਂਦੇ ਨੇ ਅਪਰਾਧੀਆਂ ਨੂੰ ਐੱਮ।ਪੀ। ਬਨਣ &lsquoਤੇ ਰਿਹਾਅ ਕਰਨਾ ਬਣਦਾ ਹੈ, ਚੋਣ ਜਿੱਤਣੀ ਤੇ ਜੱਜਮੈਂਟ ਦੋ ਅੱਡਰੀਆਂ ਧਾਰਾਵਾਂ ਹਨ ਭਾਈ ਮੱਝਾਂ ਦੀਆਂ ਕੱਟੀਆਂ ਗਾਈਆਂ ਥੱਲੇ ਨਾ ਛੱਡੀ ਜਾਵੋ ਪੰਜਾਬ ਵਿੱਚ ਕੇਵਲ ਸਿੱਖ ਹੀ ਨਹੀਂ ਵੱਸਦੇ ਦੂਜੇ ਭੀ ਉਨੇ ਹੀ ਭਾਗੀਦਾਰ ਹਨ ਤੇ ਕਾਨੂੰਨ ਸਭ ਲਈ ਇਕ ਹੀ ਹੁੰਦਾ ਤੇ ਹੋਣਾ ਬਣਦਾ ਹੈ ।
ਕੰਗਣਾ ਰਣੌਤ ਫਿਲਮ ਵਿਵਾਦ &lsquoਤੇ ਮੇਰਾ ਪ੍ਰਤੀਕਰਮ : ਫਿਲਮ &lsquoਤੇ ਇਤਰਾਜ਼ ? ਸਿੱਖਾਂ ਨੂੰ ਆਪਣੇ ਪ੍ਰਤੀ ਇਤਰਾਜ਼ਯੋਗ ਸੀਨ ਜਾਂ ਸਿੱਖ ਕਿਰਦਾਰ ਨੂੰ ਨੀਮਾਂ ਦਿਖਾਉਣ ਲਈ ਘਟੀਆ ਦਿੱਖ ਜਾਣ ਬੁੱਝ ਕੇ ਕੀਤੀ ਤੇ ਟਿੱਪਣੀ ਬਣਦੀ ਹੈ, ਪਰ ਜੇਕਰ ਸਾਰੀ ਫਿਲਮ ਰੱਦ ਕਰਵਾਉਣ ਦੀ ਹਾਹਾਕਾਰ ਕਰੋਗੇ ਤਾਂ ਕਾਨੂੰਨੀ ਧਾਰਾ ਲਾਗੂ ਹੋਣ &lsquoਤੇ ਜੇਕਰ ਸਬੂਤ ਪੇਸ਼ ਹੋ ਜਾਣ ਤਾਂ ਹਾਰ ਦਾ ਮੂੰਹ ਹੈ ਸੀਨਾਂ ਅਧਾਰਿਤ ਹੀ ਵਿਰੋਧ ਵਾਜਵ ਹੋਵੇਗਾ ਨਹੀਂ ਤਾਂ ਉਹੀ ਗੱਲ ਭਈ ਸਿੱਖ ਰੌਲ੍ਹਾ ਪਾਊ ਮਹਿਕਮਾ ਹੈ । ਪਹਿਲਾਂ ਹੀ ਆਹ ਅੰਮ੍ਰਿਤਪਾਲ ਦਾ ਝਮੇਲਾ ਸੁਣਕੇ ਪ੍ਰੇਸ਼ਾਨੀ ਹੋ ਰਹੀ ਹੈ ਕਿਵੇਂ ਜਾਤ ਬਰਾਦਰੀ ਇਕੱਠੀ ਕਰਕੇ ਅਗੜਊ ਦਿਖਾ ਰਹੇ ਹਨ, ਪ੍ਰਕਿਰਿਆ ਵੱਲ ਤਾਂ ਝਾਕਦੇ ਹੀ ਨਹੀਂ ਹਾਲੇ ਕੋਰਟਾਂ ਦਾ ਫੈਸਲਾ ਭੀ ਪਤਾ ਨਹੀਂ ਸਭ ਕਾਂਗਰਸੀ ਕੇਵਲ ਭਗਵੰਤ ਮਾਨ ਦੀ ਵਿਰੋਧਤਾ ਤੇ ਭਾਜਪਾ ਦੀ ਧੂਣੀ ਲਾਈ ਰੱਖਦੇ ਨੇ ਜਦੋਂ ਸੂਬਾ, ਦੇਸ਼ ਵਿੱਚ ਸਾਰਾ ਸਮਾਂ ਵਿਰੋਧਤਾ ਹੀ ਪ੍ਰਧਾਨ ਹੋ ਜਾਵੇ ਤਾਂ ਕੰਮ ਕੀ ਹੋ ਸਕਦੇ ਹਨ, ਆਮ ਸਰਕਾਰ ਤਾਂ ਸੌਖੀ ਹੈ ਕਿਸਾਨ ਅੱਡ ਧੂਤੂ ਬਜਾਈ ਜਾਂਦੇ ਨੇ ਹਾਲੇ ਸਰਵਣ ਸਿੰਘ ਪੰਧੇਰ ਧੜਾ ਕਹਿੰਦਾ ਜੀ ਅਸੀਂ ਗੈਰ-ਸਿਆਸੀ ਸਾਰਾ ਦਿਨ ਤਾਂ ਭਾਜਪਾ ਹਰਾਵਾਂਗੇ ਪਹਿਲਾਂ ਹੀ ਦੇਖੋ ਪੰਜਾਬ ਵਿੱਚ 7 ਐੱਮ।ਪੀ। ਕਾਂਗਰਸ ਦੇ ਜਤਾ ਤੇ ਹਾਲੇ ਸਬੂਤ ਚਾਹੀਦੇ ਹਨ ਕਿ ਇਹ ਕਾਂਗਰਸ ਦੇ ਚੇਲੇ ਹਨ, ਧਾਰਮਿਕ ਤਾਂ ਹਨ ਹੀ ਨਹੀਂ, ਹਾਂ ਲੰਗਰ ਲਈ ਇਹ ਸਿੱਖ, ਠੂੰਹੇ ਕਦੀ ਡੰਗ ਵਗੈਰ ਹੁੰਦੇ ਨੇ ਖੁਦਗਰਜ਼ੀ ਹੈ ਇਹ, ਗੁਣਾ ਦੀ ਹੋਵੇ ਗਾਠੜੀ (ਗੁਰੂ ਗ੍ਰੰਥ) ਅੰਕਤ ਕਬਰਾਂ ਨਾ ਫੋਲੀ ਨਹੀਂ ਲੱਭਣੀ ਕਰਤਾਰੀ, ਹੁਣ ਵੱਡੇ ਬਾਦਲ ਸਾਹਬ ਨਾ ਤਾਂ ਸੂਬੇ ਨੂੰ ਨਾ ਢੀਂਡਸੇ ਧੜੇ ਨੂੰ ਸੰਗਰੂਰ ਦੇ ਇਲਾਕੇ ਦੇ ਸ਼ਾਹਦੀ ਦੇ ਸਕਦੇ ਨੇ ਕਿ ਢੀਂਡਸੇ ਨੇ ਕੋਈ ਅਕਾਲੀ ਉਭਰਨ ਨਹੀਂ ਦਿੱਤਾ, ਸਿਕੰਦਰ ਸਿੰਘ ਮਲੂਕਾ ਹੁਣ ਹੇਜਲੇ ਬਣ ਗਏ ਪਰ ਮਜਬੂਰਨ ਪੁੱਤ ਨੂੰਹ ਕਰਕੇ ਜੋ ਭਾਜਪਾ ਵਿੱਚ ਜਾ ਵੜੇ ਆ ਜਾਣਗੇ ਮੂਲ ਗੁਆ ਕੇ, ਚੰਦੂਮਾਜਰਾ ਤਾਂ ਛੱਡੋ ਅਫਸੋਸ, ਬਾਲਮੀਕ ਭਾਈਚਾਰਾ ਭਗਵਾਨ ਜੀ ਦੀ ਮੂਰਤੀ ਅਰਪਣ ਤੇ ਰਵਿਦਾਸ ਕੌਮ ਲਈ ਕਿੰਨੀ ਗੁਰੂ ਭਗਤ ਲਈ ਥਾਂ, ਪਰ ਕੌਣ ਜਾਣੇ ਤਾਂ ਹੀ ਸੰਸਾਰ &lsquoਤੇ ਭੈਰਮੀ, ਕਸ਼ਟ, ਮਹਾਂਮਾਰੀਆਂ, ਅਣਆਈਆਂ, ਅਣਉਚਿਤ ਬੇਹਿਆਈਆਂ ਸਭ ਆਪਣੇ ਕੀਤਿਆਂ ਦੇ ਸਿੱਟੇ ਹਨ ਕਰੋਪੀ ਸਾਡੀ ਕਰਨੀ ।
ਖੂਹ ਵਿੱਚ ਢੀਮ ਮਾਰੀਏ ਜਵਾਬ ਆਉਂਦਾ ਸ਼੍ਰੋਮਣੀ ਅਕਾਲੀ ਦਲ ਦੇਸ਼ ਵਿੱਚ ਜਾਣੀ ਜਾਂਦੀ ਸਿਆਸੀ ਪਾਰਟੀ ਨੂੰ ਤਾਂ ਬਾਦਲ ਦਲੀਏ ਦੱਸਣ ਤੇ ਆਹ ਕੱਲ੍ਹ ਜੰਮੀ ਗਿੱਦੜੀ ਵਾਰਸ ਪੰਜਾਬ ਦੇ, ਫੇਰ ਅਸੀਂ ਕਿਉਂ ਅੰਮ੍ਰਿਤਪਾਲੀਏ ਕਹਿਣਾ ਨੀਵਾਂ ਹੈ ਇਹ ਕਿਹੜੀ ਪਾਰਟੀ ਹੈ ਫੇਰ ਅਜ਼ਾਦ ਕਿਉਂ ਜਥੇਬੰਦੀ ਤੋਂ ਖੜਦੇ ਹੁਣ ਆਹ ਸ਼ਹੀਦ ਬਣਦਾ ਫਿਰਦਾ ਹੈ ਸਰਬਜੀਤ ਸਿੰਘ ਮਲੋਆ ਹੁਣ ਇਹ ਸਾਰੇ ਖ਼ਾਲਸੇ ਅਖਵਾਉਣ ਲੱਗ ਗਏ ਬਰਾਦਰੀ ਇਕੱਠੀ ਕਰਨ ਨੂੰ, ਹੋਰ ਦੇਖੋ ਲੁਧਿਆਣੇ ਤੋਂ ਕਮਲਜੀਤ ਸਿੰਘ ਬਰਾੜ (ਪਤਾ ਨੀ) ਉਥੇ ਪਹੁੰਚ ਗਿਆ ਕਿਉਂਕਿ ਅਕਾਲੀ ਕਾਂਗਰਸੀ ਖੇਮਿਆਂ ਨੇ ਟਾਹ ਤਾ ਹੁਣ ਬਰਾਦਰੀ ਵਿੱਚ ਸਹੀ, ਅਸੂਲ ਤਾਂ ਨੇੜੇ ਨਹੀਂ ਠੀਕ ਹੈ ਰਵਨੀਤ ਬਿੱਟੂ ਨੇ ਪਾਰਟੀ ਛੱਡ ਬੇਅਸੂਲੀ ਕੀਤੀ ਪਰ ਇਹ ਭੀ ਸੱਚ ਹੈ ਕਿ ਰਾਜਾ ਬਣਦੇ ਵੜਿੰਗ ਨੇ ਨਵਜੋਤ ਸਿੱਧੂ ਤੇ ਕਈ ਹੋਰ ਫੇਰ ਸੁਨੀਲ ਜਾਖੜ ਪਰਿਵਾਰ ਕਾਂਗਰਸੀ ਅਤੇ ਬਿੱਟੂ ਭੀ ਸਵ: ਬੇਅੰਤ ਸਿੰਘ ਦਾ ਪੋਤਾ ਕਾਂਗਰਸ ਨੂੰ ਭੀ ਸੋਚਣਾ ਬਣਦਾ ਏ, ਸੱਤ ਐੱਮ।ਪੀ। ਵੜਿੰਗ ਕਰਕੇ ਨਹੀਂ ਯੂਨੀਅਨ ਆਗੂਆਂ ਕਰਕੇ ਮਿਲੇ, ਖੈਰ ਪੁਰੇ ਦੀ ਹਵਾ ਸਭ &lsquoਤੇ ਵੱਗਦੀ ਹੈ । ਹਾਸਾ ਆਉਂਦਾ ਹੈ ਸ਼੍ਰੋਮਣੀ ਕਮੇਟੀ ਮੈਂਬਰ ਹੋ ਕੇ ਬਾਦਲ ਸਾਹਬ ਦੇ ਸਕੇ ਜਦੋਂ ਕਿ ਜ: ਸਵ: ਟੌਹੜਾ ਸਾਹਬ 26 ਵਰੇ੍ਹ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਅਕਾਲੀ ਦਲ ਦੇ ਭੀ ਜਰਨੈਲ ਹੁਣ ਮੱਤਭੇਦ ਹੋਣ ਤੇ ਜਿਥੇ ਤਵਾ ਪਰਾਤ ਖੜਕਦੀ ਹੋਵੇ ਗਉਣ ਉਥੇ ਹੀ ਹੋਊ ਤਾਂ ਬਗਾਵਤ ਕਰਕੇ ਕੋਈ ਪੰਥ ਪ੍ਰਸਤੀ ਨਹੀਂ ਕਮੇਟੀ ਮੈਂਬਰੀ ਪ੍ਰਸਤੀ ਨਾਲੇ ਉਦੋਂ ਚੰਦੂਮਾਜਰਾ ਤਾਂ ਲੌਂਗੋਵਾਲ ਅਕਾਲੀ ਦਲ ਦੇ ਇੰਗਲੈਂਡ ਤੇ ਨਾਲ ਇਕ ਕਾਂਗਰਸੀ ਸੁਰਿੰਦਰ ਸਿੰਘ ਧੂਰੀ (ਢਿੱਲੋਂ) ਇਥੇ ਕਈ ਕੁਝ ਵਾਪਰਿਆ ਸੋਨਾ ਦਾ ਟਿੱਕਾ ਭੀ ਲਿਆ ਤੇ ਧੂਰੀ ਨੇ ਮੁੰਡੇ ਦਾ ਵਿਆਹ ਕਰਕੇ ਘਰ ਖਰੀਦਿਆ ਤੇ ਫੇਰ ਰੱਫੜ ਆਦਿ, ਸੋ ਇਹ ਹਨ ਪੰਥਕ ਲੇਖਕ ਤੇ ਦੂਜਿਆਂ ਨੂੰ ਭੰਡਣੇ, ਚੰਦੂਮਾਜਰਾ ਤਾਂ ਹੁਣ ਭਾਜਪਾ ਹਾਕ ਮਾਰ ਲਵੇ ਕਿਧਰੇ ਗੁਰਪ੍ਰਤਾਪ ਸਿੰਘ ਵਡਾਲੇ ਦੀ ਲਹਿਰ ਛਾਈਂ ਮਾਈਂ ਬੀਬੀ ਤਾਂ ਅੱਗੇ ਹੀ ਆਪਣੀ ਲਹਿਰ ਦੀ ਹਾਮੀ ਹੈ, ਢੀਂਡਸੇ ਦੇਖੋ ਹਾਲ ਕੀ ਹੁਣ ਪੁਰਾਣੇ ਅਕਾਲੀ ਤਾਂ ਹਨ ਨਹੀਂ ਇਹ ਹੁਣ ਬਹੱਤਰ ਗਏ ਰਾਮ ਹੀ ਰੱਖੂ ।
ਪੰਜਾਬ ਟਾਈਮਜ਼ ਪੰਨਾ 38 ਅਵਤਾਰ ਸਿੰਘ ਮਿਸ਼ਨਰੀ ਬ੍ਰਾਹਮਣੀ ਰਸਮ ਰੱਖੜੀ ਔਰਤ ਲਈ, ਮਰਦ ਗੁਲਾਮੀ ਦੀ ਪ੍ਰਤੀਕ :- ਅਲੋਚਕ ਤੇ ਪੜਚੋਲਕ ਲੇਖਕ ਕਰਕੇ ਕਲਮ ਟੁੰਭ ਗਈ ਹਮ ਹਿੰਦੂ ਨਹੀਂ ਭੀ ਪੜੀਦਾ ਸੀ ਪਰ ਲੋੜ ਕੀ ਜਦੋਂ ਕੌਮ ਸਥਾਪਤ ਸਿੱਖ ਵਿਰਸੇ, ਸੰਸਾਰ &lsquoਤੇ ਵਿਸਰੇ ਪਏ, ਹੁਣ ਆਹ ਭਾਈ ਸਾਹਬ ਕੀ ਲਿਖਦੇ ਨੇ ਇਹ ਪ੍ਰਚੀਨ ਸਮੇਂ ਦਾ ਤਿਹਾਰ ਹੈ, ਉਦੋਂ ਇਸਤਰੀ ਘਰੇਲੂ ਦਰਜੇ ਦੀ ਹੀ ਸੁਆਣੀ ਹੁੰਦੀ ਸੀ, ਬਾਹਰ ਯਾਨੀ ਨੌਕਰੀ ਪੇਸ਼ੇ ਨਹੀਂ ਮਰਦ ਬਾਹਰ ਕਮਾਊ ਸਮੇਂ ਦੇ ਅਨੁਸਾਰ ਹਰ ਸ਼ੈਅ ਬਦਲਦੀ ਗਈ, ਸਿੱਖ ਧਰਮ ਕੋਈ 400 ਸਾਲ ਤੋਂ ਵੱਖਰੇ ਤੇ ਦੂਰੀ ਵਾਲੇ ਬਨਣ ਲੱਗੇ ਫਲਾਅ ਤਾਂ ਅਸਲੀ ਰਾਜ ਰਣਜੀਤ ਸਿੰਘ ਤੋਂ ਹੀ ਹੋਇਆ, ਗੁਰੂ ਘਰ ਕਦੋਂ ਸਨ, ਧਰਮਸ਼ਾਲਾ, ਮੱਠ (ਮੰਗੂ ਮੱਠ) ਹੋਰ ਅਜਿਹੇ ਹੀ ਅਸਥਾਨ ਹੁਣ ਦੱਸੋ ਕਿ ਰੱਖੜੀ ਤਾਂ ਪਿੰਡਾਂ ਵਿੱਚ ਸਿੱਖਾਂ ਵਿੱਚ ਹਾਲੇ ਭੀ ਪ੍ਰਚੱਲਤ ਹੈ, ਇਹ ਭਾਈਚਾਰਕ-ਸਮਾਜੀ ਤਿਹਾਰ ਹੈ ਧਰਮ ਨਾਲ ਕੀ ਸਬੰਧ ਹੈ, ਲਿਖਦੀ ਜਾਵਾਂ ਭਾਈ ਜੀ ਫੇਰ ਰੱਖੜੀ ਪੁੰਨਿਆ &lsquoਤੇ ਬਾਬਾ ਬਕਾਲਾ ਗੁਰੂ ਘਰ ਇਕੱਤਰਤਾਵਾਂ ਕਿਉਂ ਹਨ ? ਕੋਈ ਅੱਡ ਦਾ ਜਥਾ ਜੱਥੀ ਉੱਠਦੀ ਹੈ ਆਪਣਾ ਹੀ ਹੱਟ ਖੋਲ੍ਹ ਕੇ ਪ੍ਰਚਾਰ ਕਰਨ ਲੱਗ ਜਾਂਦੀ ਹੈ, ਇਹ ਭੀ ਪ੍ਰਚਾਰ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਜੀ ਜਨੇਊ ਪਉਣ ਤੋਂ ਨਾਂਹ ਕਰਤੀ, ਹਿੰਦੂ ਬ੍ਰਾਹਮਣ ਤਾਂ ਕਿਸੇ ਹੋਰ ਬਰਾਦਰੀ ਨੂੰ ਜਨੇਊ ਪਉਣ ਦਿੰਦੇ ਹੀ ਨਹੀਂ ਸਨ, ਕੇਵਲ ਬ੍ਰਾਹਮਣ ਨੂੰ ਹੀ ਹੱਕ ਸਨ । ਗੁਰੂ ਨਾਨਕ ਦੇਵ ਜੀ ਉਦੋਂ ਗੁਰੂ ਭੀ ਨਹੀਂ ਸਨ ਨਾਲੇ ਉਨ੍ਹਾਂ ਨੇ ਤਾਂ ਜਨੇਊ ਦੀ ਰਸਮ ਤੇ ਟਿੱਪਣੀ ਕੀਤੀ, ਗੁਰਬਾਣੀ ਮਗਰੋਂ ਹੈ, ਸਵਾਲ ਸਿੱਖ ਧਰਮ ਮਿਸ਼ਨਰੀ ਨਹੀਂ ਹੈ ਤੁਸੀਂ ਮਿਸ਼ਨਰੀ ਕਿਵੇਂ ? ਸਿੱਖ ਕਿਸੇ ਨੂੰ ਮਿਸ਼ਨਰੀ ਬਣ ਕੇ ਕੰਨਵਰਟ ਨਹੀਂ ਕਰਦਾ ਮਿਸ਼ਨਰੀ ਤਾਂ ਈਸਾਈ ਮੱਤ ਹੈ, ਹਾਂ ਇਹ ਠੀਕ ਹੈ ਅਜੋਕੇ ਸਮੇਂ ਵਿੱਚ ਈਸਾਈਆਂ ਦੀ ਰੀਸ ਕਰਨੀ ਤੇ ਫੇਰ ਉਹੀ ਸਾਖੀਆਂ ਧਰਮ ਵਿੱਚ ਵਾੜ ਲੈਣੀਆਂ ਕਿੱਤਾ ਕਾਰੀਆਂ ਲਈ ਵਪਾਰ ਬਣ ਗਿਆ, ਹਿੰਦੂਆਂ ਦੀਆਂ ਰਸਮਾਂ ਭੀ ਕਰੀ ਜਾਂਦੇ ਨੇ ਮੂਰਤਾਂ ਪੁਸ਼ਾਕੇ ਰੁਮਾਲੇ ਚੌਰ ਕੀ ਕੀ ਲਿਖਾਂ, ਪਰ ਨਾਲ ਹੀ ਝੂਠੇ ਹੁੰਦੇ ਹੋਰ ਘੜਤਾਂ ਆਖਣਗੇ ਹੁਣ ਇਹ ਦੌਗਲ੍ਹੀਆਂ ਨਹੀਂ ਚੱਲਣੀਆਂ ਭਵਿੱਖ ਦੀ ਪਨੀਰੀ ਚੌਕੰਨੀ ਹੈ ਕੌਣ ਹੁਣ ਭੀ ਘੁੱਗੀਆਂ ਗਟਾਰਾਂ ਵਾਲੀਆਂ ਸਾਖੀਆਂ ਤੇ ਵਿਸ਼ਵਾਸ ਕਰਦਾ ਜਵਾਨ ਤਾਂ ਛੱਡੋ ਬਜ਼ੁਰਗ ਭੀ ਪਾਸਾ ਵੱਟ ਰਹੇ ਹਨ, ਜਦੋਂ ਪੋਤੇ ਪੋਤੀਆਂ ਧੀਆਂ ਪੁੱਤ ਘਰ ਵਿੱਚ ਕਲੇਸ਼ ਕਰਦੇ ਹਨ ਹੁਣ ਸਮਾਂ ਤੇਜ਼ੀ ਨਾਲ ਵੱਧ ਗਿਆ ਆਪਣੀ ਬੁੱਧ ਬਦਲੋ ਕਿਤਾਬਾਂ ਵੇਚ ਲਈਆਂ ਹੁਣ ਬੱਸ ਕਰੋ, ਨਿਆਣੇ ਤਾਂ ਜੰਮਦੇ ਹੀ ਸਿਆਣੇ ਸਹੀ ਲਿਖਿਆ ਕਿ ਗੁਰੂ ਘਰਾਂ ਦੇ ਝਮੇਲੇ ਕੋਰਟਾਂ ਜਾਣ ਤੇ ਮੀਂਹ ਪਿਆ ਹੈ ਗੁਰਮੁਖਾ ਦਾ ਪਰ ਅਸਲੀਅਤ ਹੈ ਕਿ ਹਰ ਗੁਰਦੁਆਰਾ ਹੀ ਇਸ ਲੀਲਾ ਵਿੱਚ ਹੈ ਕੌਣ ਪੰਚਾਇਤੀ ਬਨਣ ਦੇ ਯੋਗ ਹੈ ਸਾਲਸੀ ਤਾਂ ਉਹੀ ਕਰਨ ਜੋ ਪ੍ਰਬੰਧ ਹਨ ਨਹੀਂ ਪ੍ਰਬੰਧਕ ਤਾਂ ਇਕ ਦੂਜੇ ਦੇ ਰਿਸ਼ਤੇਦਾਰ ਹਨ ਪਹਿਲਾਂ ਤਾਂ ਟੀਸੀ ਚੜਦੇ ਨੇ ਫੇਰ ਜੀ ਦਾਸ ਹਾਂ ਸਾਡੀ ਮੱਦਤ ਕਰੋ ਸਹੀ ਦੱਸੋ ਕਿ ਗੁਰੂ ਘਰਾਂ ਦੀ ਖਰੀਦ ਵੇਲੇ ਸੰਗਤ ਤੋਂ ਪੁੱਛਦੇ ਹੋ ਨਹੀਂ ਜੀ ਉਦੋਂ ਤਾਂ ਲੂਹਣ ਲੱਗੀ ਹੁੰਦੀ ਹੈ ਖਰੀਦ ਦੀ ਕਿਧਰੇ ਪ੍ਰਬੰਧ ਬਦਲ ਗਿਆ ਸਾਡੀ ਚੌਧਰ ਖੁੱਸ ਨਾ ਜਾਵੇ ਪਰ ਹਾਂ ਕਰਨੇ ਕੀ ਹਨ ਇੰਨੇ ਗੁਰਦੁਆਰੇ ਕੋਈ ਸਰਾਂ ਹਸਪਤਾਲ ਜਾਂ ਇੰਟਰਨੈਸ਼ਨਲ ਸੈਂਟਰ ਬਣਾਵੋ, ਭੰਬੂ ਤਾਰੇ ਦਿਖਾਉ ਸਿੱਖ ਸੰਗਤ ਨੂੰ ਤੇ ਬਣ ਜਾਵੋ ਸਿੱਖ ਨੇਤਾ, ਕੀ ਸੇਵਾ ਹੈ ਜੀ ਸਰਬਜੀਤ ਸਿੰਘ ਦੀ ਐੱਮ।ਪੀ। ਬਨਣ ਤੋਂ ਪਹਿਲਾਂ ਇਹੀ ਅੰਮ੍ਰਿਤਪਾਲ ਬੱਸ ਰਿਜ਼ਰਵੇਸ਼ਨ ਦੇ ਲਾਹੇ ਲਈ ਲਈ ਜਾਵੋ, ਪਹਿਲਾਂ ਭੱਤਿਆਂ ਨਾਲ ਹੁਣ ਸਿਆਸਤੀ ਬਣ ਕੇਵਲ ਅਕਾਲੀ ਹੀ ਕਿਉਂ ਅਕਾਲ ਤਖ਼ਤ ਤੇ ਤਲਬ ਕੀ ਬਾਕੀ ਸਿੱਖ ਨਹੀਂ, ਕੀ ਆਹ ਬਗਲੀਗਰਾਂ ਨੇ ਅਵੱਗਿਆਵਾਂ ਨੀ ਕੀਤੀਆਂ, ਬੇਅਦਬੀਆਂ ਕਰਵਾਈ ਜਾਂਦੇ ਨੇ ਤੇ ਦੋਸ਼ੀ ਮੱਤ ਹੀਣ ਲੱਭੀ ਜਾਣੇ ਨਾਲੇ ਸਾਰੇ ਜੋ ਬਰਾਬਰ ਅਕਾਲ ਤਖ਼ਤ ਸਜਾਈ ਬੈਠੇ ਨੇ ਸਭ ਤਲਬ ਹੋਣ ਸੱਚਾਈ ਹੈ ਕਿ ਇਹ ਲੋਕ ਨਾ ਤਾਂ ਸਿੱਖ ਹਨ ਨਾ ਪੰਥਕ, ਕਾਮਰੇਡ, ਨਕਸਲੀਏ ਤੇ ਸ਼ਤਾਨ ਵਿਚਾਰਾਂ ਦੇ ਹਨ ਪਰ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਨੂੰ ਭੰਬਲਭੂਸੇ ਵਿੱਚ ਪਾਈ ਹੀ ਰੱਖਦੇ ਹਨ, ਹੁਣ ਕਤਾਰ ਵਿੱਚ ਗੁਰੂ ਗ੍ਰੰਥ ਮੁੱਦਾ ਚੁੱਕ ਲਿਆ ਜਦੋਂ ਉਥੇ ਕਾਨੂੰਨ ਨਹੀਂ ਸੀ ਇਹ ਕਿਉਂ ਲੈ ਕੇ ਗਏ, ਹੁਣ ਜੀ ਭਾਈ ਘਨੱਈਆ ਦਲ ਕੀ ਭਾਈ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਾ ਸੀ ? ਖੇਡ ਖੇਤਰ, ਕੀ ਫੋਗਾਟ ਪੰਜਾਬ ਦੀ ਧੀ ਹੈ ? ਨਾਲੇ ਕੁੜੀਆਂ ਦੀ ਖੇਡ ਹੈ ਘੁੱਲਣਾ, ਖੇਡ ਵਾਲੇ ਤਾਂ ਜੁੜਨ ਪਰ ਆਮ ਪੰਜਾਬੀ ਦਾ ਕੀ ਕੰਮ ਨਾਲੇ ਇਹ ਬਜਰੰਗ ਪੂਨੀਆਂ ਤੇ ਇਸ ਖਡਾਰਨ ਦੀ ਤਾਂ ਪਹਿਲਾਂ ਦੀ ਸਿਆਸਤ ਹੈ, ਰੂਲ ਰੂਲ ਹੁੰਦੇ ਨੇ ਹਾਰ ਗਈ ਤਾਂ ਦੋਸ਼ ਤੇ ਭੜਕਾਹਟ ਲੇਖਕ, ਕਵੀ, ਰਾਗੀ, ਢਾਡੀ ਕਿਵੇਂ ਬੱਸ ਇਕੋ ਹੀ ਵਿਸ਼ਾ ਅਕਾਲੀ ਹਰ ਕਦਮ &lsquoਤੇ ਦੋਸ਼ੀ ਤੇ ਇਹ ਕਿਤਾਬਾਂ ਲਿਖਣੇ ਪੈਸੇ ਕਮਾਉਣ ਲਈ ਭੰਡ ਆਪ ਦੱਸਣ ਕਿਹੜੀ ਮੁਫ਼ਤ ਸੇਵਾ ਕਰਦੇ ਹਨ, ਮਨ ਨੂੰ ਸੁਥਰਾ ਰੱਖਣ ਲਈ ਲੋਭ ਲਾਲਚ ਤਿਆਗੋ ਤੰਦਰੁਸਤੀ ਸਬਰ ਤੇ ਸੰਤੋਖ ਲੋੜਾਂ ਦੀ ਤ੍ਰਿਪਤੀ ਲਈ ਆਪਣੇ &lsquoਤੇ ਕਾਬੂ ਰੱਖੋ । 
ਮਨ ਜੀਤੇ ਜਗੁ ਜੀਤਿਆ, ਪਰ ਔਖਾ ਅੱਜ ਕੱਲ੍ਹ ਸਿਹਤ ਸਬੰਧੀ ਜਾਣਕਾਰੀਆਂ ਵੱਲ ਧਿਆਨ ਦੇਵੋ ਸਾਦੇ ਭੋਜਨ ਨਾਲ ਹਜ਼ਾਰ ਨਿਹਮਤਾਂ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਬੇਨਤੀ ਭਾਈ ਲਾਂਗਰੀ ਰੱਖੋ ਤਨਖਾਹਾਂ ਦੇਈ ਜਾਵੋ ਪਰ ਉਨ੍ਹਾਂ ਨੂੰ ਲੰਗਰ ਜੋ ਹੋਟਲ ਲਈ ਚਾਰ ਦਿਨ ਸਾਦੀ ਦਾਲ ਦਹੀ ਨਾਲ ਵਰਤਾਉ ਤੇ ਸ਼ੁੱਕਰ, ਸ਼ਨਿੱਚਰ, ਐਤਵਾਰ ਪ੍ਰੋਗਰਾਮ ਲੋਕਾਂ ਦੇ ਪੈਸੇ ਲਏ ਹੁੰਦੇ ਹਨ ਤਾਂ ਵਧੀਆ ਪਰੋਸੋ, ਪਰ ਮਿਰਚ ਮਸਾਲੇ ਤੋਂ ਗੁਰੇਜ਼ ਸੁਣ ਲਿਆ ਹੋਣਾ ਏ ਕਿ ਮਸਾਲੇ ਵਵਰਜਤ ਕੀਤੇ ਹਨ ਬਹੁਤ ਸਾਰੇ, ਤੁਸੀਂ ਲਸਣ, ਅਦਰਕ, ਹਰੀ ਮਿਰਚ ਦੀ ਹੀ ਵਰਤੋਂ ਕਰੋ ਧੰਨਵਾਦ, ਇਲਾਜ ਨਾਲੋਂ ਪ੍ਰਹੇਜ਼ ਬਿਹਤਰ ਚੇਤੇ ਰੱਖੋ ਸਿਹਤ ਮਹਿਕਮਾ ਤੇ ਬੋਝ ਲੋਕਾਂ ਲਈ ਹੀ ਸੇਵਾਵਾਂ ਘੱਟ ਫੇਰ ਅਸੀਂ ਦੁਹਾਈ ਦਿੰਦੇ ਹਾਂ ਸੁਧਾਰ ਕਰੋ ਰਹੀ ਗੱਲ ਸਿੱਖ ਸੰਸਾਰ ਦੀ ਲੱਗਦਾ ਸਭ ਤੋਂ ਵੱਧ ਭਮੂਤਰ ਪੁਣਾ ਸਾਡੇ ਵਿੱਚ ਹੈ, ਅਸੀਂ ਧਰਮ ਨੂੰ ਧੰਨ ਕਮਾਊ ਸਾਧਣ ਬਣਾ ਲਿਆ ਹੈ, ਪਿਤਾ ਕਾਲੂ ਗੁਰਦੁਆਰਾ ਕੀ ਕਰਦੇ ਨੇ ਕੋਈ ਲਾਈਸੈਂਸ ਲੈਣਾ ਏ ਅਕਾਲ ਤਖ਼ਤ ਨੂੰ ਹੁਕਮਨਾਮਾ ਜਾਰੀ ਕਰਨਾ ਬਣਦਾ ਹੈ ਕਿ ਆਗਿਆ ਲੈਣ ਸਭ ਪਾਬੰਦੀਆਂ ਮੰਨਣ ਤੇ ਲੋੜ ਹੋਵੇ ਤਾਂ ਗੁਰੂ ਘਰ ਖੁੱਲੇ੍ਹ ਐਮੇ ਨਹੀਂ ਚੋਗਾ ਪਾਉ ਮਹਾਂਪੁਰਸ਼ ਬਣ ਵਿਦੇਸ਼ੀ ਆਵਾਗੌਣ ਭਉਣਾ, ਧਰਮ ਬਦਨਾਮ ਹੋ ਰਿਹਾ ਹੈ ਗੁਰੂ ਘਰ ਪ੍ਰਬੰਧਕ ਧਿਆਨ ਦੇਣ, ਅੰਮ੍ਰਿਤ ਛਕਾ ਛਕਾ ਹਾਸੋ ਹੀਣੀਆਂ ਨਾ ਕਰੋ, ਨਵੀਂ ਪਨੀਰੀ ਨਹੀਂ ਇਸ ਸੰਦਰਭ ਵਿੱਚ ਇਹ ਲਹਿਰ ਦੇ ਚੂਚੇ ਨੇ ਗੁਰੂ ਘਰਾਂ ਦੇ ਪ੍ਰਬੰਧਕ ਇਨ੍ਹਾਂ ਨੂੰ ਵਾੜ ਕੇ ਦੱਸ਼ਣਾ ਦਿੰਦੇ ਨੇ ਗੁਰਮੁਖੋ ਸੋਚੋ ਫੇਰ ਕਚਿਹਰੀਆਂ ਕੇਸ ਜਾਂਦੇ ਨੇ, ਧਰਮ ਹੈ, ਧੰਦਾ ਹੈ ਵਾਸਤਾ ਖੁਦਾ ਦਾ ਪ੍ਰਮਾਤਮਾਂ ਦੀ ਕਰੋਪੀ ਦਾ ਅਰਥ ਸਮਝੋ, ਰਾਹੇ ਪਵੋ ਕੁਰਾਹੇ ਨਾ, ਅਰਦਾਸੀ ਹੋਈਏ ਕਿ ਕੌਮ ਨੂੰ ਸੁਮੱਤ ਬਖ਼ਸ਼ੇ ਸਭ ਸੁਖੀ ਵੱਸਣ ਦਾਤਾ ।
-ਬਲਵਿੰਦਰ ਕੌਰ ਚਾਹਲ ਸਾਊਥਾਲ