image caption:

29 ਅਗਸਤ 2024 - ਅੱਜ ਦੀਆਂ ਮੁੱਖ ਖਬਰਾਂ

 DGCA ਨੇ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਏਅਰ ਇੰਡੀਆ ਐਕਸਪ੍ਰੈਸ ਨੂੰ ਲਗਾਇਆ 10 ਲੱਖ ਰੁਪਏ ਦਾ ਜੁਰਮਾਨਾ
ਹਵਾਬਾਜ਼ੀ ਰੈਗੂਲੇਟਰੀ ਡੀਜੀਸੀਏ ਨੇ ਵੀਰਵਾਰ ਨੂੰ ਰੱਦ ਕੀਤੀਆਂ ਉਡਾਣਾਂ ਲਈ ਯਾਤਰੀਆਂ ਨੂੰ ਮੁਆਵਜ਼ਾ ਨਾ ਦੇਣ ਲਈ ਏਅਰ ਇੰਡੀਆ ਐਕਸਪ੍ਰੈਸ 'ਤੇ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਜੂਨ ਵਿੱਚ ਅਨੁਸੂਚਿਤ ਘਰੇਲੂ ਏਅਰਲਾਈਨਾਂ ਲਈ ਆਪਣੇ ਸਲਾਨਾ ਨਿਗਰਾਨੀ ਪ੍ਰੋਗਰਾਮ 2024 ਦੇ ਅਨੁਸਾਰ ਮੁਸਾਫਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਮੁਆਵਜ਼ੇ ਨਾਲ ਸਬੰਧਤ ਨਿਯਮਾਂ ਦੇ ਸਬੰਧ ਵਿੱਚ ਨਿਰੀਖਣ ਕੀਤਾ।

ਡੀਜੀਸੀਏ ਨੇ ਇੱਕ ਰੀਲੀਜ਼ ਵਿੱਚ ਕਿਹਾ, "ਏਅਰਲਾਈਨਜ਼ ਦੇ ਨਿਗਰਾਨੀ ਨਿਰੀਖਣ ਦੌਰਾਨ ਇਹ ਪਾਇਆ ਗਿਆ ਕਿ ਏਅਰ ਇੰਡੀਆ ਐਕਸਪ੍ਰੈਸ CAR ਸੈਕਸ਼ਨ -3, ਸੀਰੀਜ਼ ਐਮ, ਭਾਗ IV ਦੇ ਪ੍ਰਬੰਧਾਂ ਦੀ ਪਾਲਣਾ ਨਹੀਂ ਕਰ ਰਹੀ ਸੀ।" ਇਸ ਤੋਂ ਬਾਅਦ ਏਅਰ ਇੰਡੀਆ ਐਕਸਪ੍ਰੈਸ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਰੈਗੂਲੇਟਰ ਨੇ ਕਿਹਾ ਕਿ ਏਅਰਲਾਈਨ ਦੇ ਜਵਾਬ ਤੋਂ ਪਤਾ ਚੱਲਦਾ ਹੈ ਕਿ ਉਸਨੇ ਉਡਾਣਾਂ ਦੇ ਰੱਦ ਹੋਣ ਨਾਲ ਪ੍ਰਭਾਵਿਤ ਯਾਤਰੀਆਂ ਨੂੰ ਮੁਆਵਜ਼ਾ ਦੇਣ ਦੇ ਪ੍ਰਬੰਧਾਂ ਦੀ ਪਾਲਣਾ ਨਹੀਂ ਕੀਤੀ ਹੈ। ਨਤੀਜੇ ਵਜੋਂ ਡੀਜੀਸੀਏ ਨੇ ਏਅਰਲਾਈਨ 'ਤੇ 10 ਲੱਖ ਰੁਪਏ ਦਾ ਜੁਰਮਾਨਾ ਲਗਾਉਣ ਦਾ ਫੈਸਲਾ ਕੀਤਾ।

ਦਿੱਲੀ ਹਾਈਕੋਰਟ ਤੋਂ ਨਹੀਂ ਮਿਲੀ ਬ੍ਰਿਜ ਭੂਸ਼ਣ ਨੂੰ ਰਾਹਤ

ਬ੍ਰਿਜ ਭੂਸ਼ਣ ਸਿੰਘ ਨੂੰ ਫਿਲਹਾਲ ਦਿੱਲੀ ਹਾਈ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਹੈ। ਦਿੱਲੀ ਹਾਈਕੋਰਟ ਨੇ ਬ੍ਰਿਜ ਭੂਸ਼ਣ ਦੇ ਵਕੀਲ ਨੂੰ ਇਸ ਮਾਮਲੇ 'ਚ ਅਦਾਲਤ 'ਚ ਛੋਟਾ ਨੋਟ ਪੇਸ਼ ਕਰਨ ਲਈ ਕਿਹਾ ਹੈ। ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਦੀ ਪਟੀਸ਼ਨ ਦੇ ਰੱਖ-ਰਖਾਅ 'ਤੇ ਸਵਾਲ ਉਠਾਏ ਹਨ। ਮਾਮਲੇ ਦੀ ਅਗਲੀ ਸੁਣਵਾਈ 26 ਸਤੰਬਰ ਨੂੰ ਹੋਵੇਗੀ।

ਹਾਈਕੋਰਟ ਨੇ ਕਿਹਾ ਕਿ ਮਾਮਲੇ 'ਚ ਦੋਸ਼ ਆਇਦ ਹੋਣ ਤੋਂ ਬਾਅਦ ਤੁਸੀਂ ਅਦਾਲਤ 'ਚ ਕਿਉਂ ਆਏ ਹੋ। ਬ੍ਰਿਜ ਭੂਸ਼ਣ ਦੇ ਵਕੀਲ ਨੇ ਕਿਹਾ ਕਿ ਕੇਸ ਵਿਚ 6 ਸ਼ਿਕਾਇਤਕਰਤਾ ਹਨ, ਐਫਆਈਆਰ ਦਰਜ ਕਰਨ ਪਿੱਛੇ ਇੱਕ ਲੁਕਿਆ ਏਜੰਡਾ ਹੈ। ਬ੍ਰਿਜ ਭੂਸ਼ਣ ਦੇ ਵਕੀਲ ਨੇ ਕਿਹਾ- ਸਾਰੀਆਂ ਘਟਨਾਵਾਂ ਵੱਖ-ਵੱਖ ਸਮੇਂ 'ਤੇ ਵੱਖ-ਵੱਖ ਥਾਵਾਂ 'ਤੇ ਹੋਈਆਂ।

ਅਮਰੀਕਾ 'ਚ ਮਾਂ ਨੇ ਬੱਚੇ ਨੂੰ ਸਜ਼ਾ ਦੇਣ ਲਈ ਪਿਟਬੁਲ ਤੋਂ ਵੱਢਵਾਇਆ, ਪੁਲਿਸ ਨੇ 3 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

ਅਮਰੀਕਾ ਦੇ ਓਹੀਓ ਸੂਬੇ 'ਚ ਇਕ ਔਰਤ ਨੇ ਆਪਣੇ 6 ਸਾਲ ਦੇ ਬੱਚੇ ਦੇ ਹੱਥ-ਪੈਰ ਬੰਨ੍ਹ ਦਿੱਤੇ ਅਤੇ ਉਸ 'ਤੇ ਪਿਟਬੁਲ ਕੁੱਤੇ ਤੋਂ ਕੱਟਵਾ ਦਿੱਤਾ। ਕੁੱਤੇ ਦੇ ਕੱਟਣ ਕਾਰਨ ਬੱਚੇ ਦੀ ਗਰਦਨ ਅਤੇ ਕੰਨਾਂ 'ਤੇ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਵਾਈ ਜਹਾਜ਼ ਰਾਹੀਂ ਹਸਪਤਾਲ ਲਿਜਾਇਆ ਗਿਆ। ਐਸ਼ਲੈਂਡ ਸ਼ੈਰਿਫ ਦੇ ਦਫ਼ਤਰ ਨੇ ਕਿਹਾ ਕਿ ਔਰਤ, ਐਂਜਲੀਨਾ ਵਿਲੀਅਮਜ਼, ਕਲੀਵਲੈਂਡ, ਓਹੀਓ ਵਿਚ ਆਪਣੇ ਰਿਸ਼ਤੇਦਾਰ ਰੌਬਰਟ ਮਿਕਲਸਕੀ ਦੇ ਘਰ ਸੀ। ਇਨ੍ਹਾਂ ਦੋਵਾਂ ਤੋਂ ਇਲਾਵਾ ਘਰ 'ਚ ਐਂਜਲੀਨਾ ਦਾ ਬੁਆਏਫ੍ਰੈਂਡ ਟੇਲਰ ਵੀ ਮੌਜੂਦ ਸੀ, ਜਿਸ ਨੇ ਬੱਚੇ ਨੂੰ ਬੰਨ੍ਹਣ 'ਚ ਮਦਦ ਕੀਤੀ ਸੀ। ਪੁਲਿਸ ਮੁਤਾਬਕ 17 ਅਗਸਤ ਨੂੰ ਸ਼ਾਮ ਕਰੀਬ 5 ਵਜੇ ਉਨ੍ਹਾਂ ਨੂੰ ਐਮਰਜੈਂਸੀ ਕਾਲ ਆਈ। ਇਸ ਵਿਚ ਇੱਕ ਕੁੱਤੇ ਵੱਲੋਂ ਇੱਕ ਬੱਚੇ ਉੱਤੇ ਹਮਲਾ ਕਰਨ ਦੀ ਜਾਣਕਾਰੀ ਦਿੱਤੀ ਗਈ। ਜਦੋਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਤਾਂ ਬੱਚੇ ਦੀ ਹਾਲਤ ਗੰਭੀਰ ਸੀ। ਪੁਲਿਸ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਰਿਸ਼ਤੇਦਾਰ ਰੌਬਰਟ ਆਪਣੇ ਪਿਟਬੁਲ ਕੁੱਤੇ ਨੂੰ ਲੈ ਕੇ ਉੱਥੋਂ ਤੋਂ ਫ਼ਰਾਰ ਗਿਆ ਸੀ। ਜਾਂਚ ਤੋਂ ਬਾਅਦ 26 ਅਗਸਤ ਨੂੰ ਪੁਲਿਸ ਨੂੰ ਪਤਾ ਲੱਗਾ ਕਿ ਕੁੱਤੇ ਵੱਲੋਂ ਹਮਲਾ ਕਰਨ ਤੋਂ ਪਹਿਲਾਂ ਉਸ ਦੇ ਹੱਥ-ਪੈਰ ਬੰਨ੍ਹੇ ਹੋਏ ਸਨ। ਪੁਲਿਸ ਨੇ ਰੌਬਰਟ ਅਤੇ ਉਸਦੇ ਕੁੱਤੇ ਨੂੰ ਘਰ ਦੀ ਦੂਜੀ ਮੰਜ਼ਿਲ 'ਤੇ ਇੱਕ ਕਮਰੇ ਵਿੱਚ ਲੁਕੇ ਹੋਇਆ ਮਿਲਿਆ । ਕੁੱਤੇ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਖਤਰਨਾਕ ਕੁੱਤਿਆਂ ਕੋਲ ਰੱਖਿਆ ਗਿਆ ਹੈ। ਤਿੰਨਾਂ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।


2001 ਪ੍ਰਦਰਸ਼ਨ ਮਾਮਲੇ &rsquoਚ ਸੰਜੇ ਸਿੰਘ ਵੱਲੋਂ ਆਤਮ-ਸਮਰਪਣ
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਅੱਜ ਐੱਮਪੀ/ਐੱਮਐੱਲਏ ਅਦਾਲਤ ਵਿੱਚ ਆਤਮ-ਸਮਰਪਣ ਕੀਤਾ, ਜਿਸ ਮਗਰੋਂ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ। ਉਨ੍ਹਾਂ ਦੇ ਵਕੀਲ ਮਦਨ ਸਿੰਘ ਨੇ ਕਿਹਾ, &lsquo&lsquoਸੰਜੇ ਸਿੰਘ ਨੇ ਇੱਥੋਂ ਦੀ ਐੱਮਪੀ/ਐੱਮਐੱਲਏ ਅਦਾਲਤ &rsquoਚ ਆਤਮ-ਸਮਪਰਣ ਕੀਤਾ। ਅਦਾਲਤ ਨੇ 50,000 ਰੁਪਏ ਦੇ ਮੁਚਲਕੇ &rsquoਤੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ।&rsquo&rsquo ਇਹ ਜ਼ਮਾਨਤੀ ਬਾਂਡ ਇਲਾਹਾਬਾਦ ਹਾਈ ਕੋਰਟ ਦੀਆਂ ਹਦਾਇਤਾਂ &rsquoਤੇ ਭਰਿਆ ਗਿਆ। ਇਲਾਹਾਬਾਦ ਹਾਈ ਕੋਰਟ ਨੇ 22 ਅਗਸਤ ਨੂੰ ਸੁਲਤਾਨਪੁਰ ਦੀ ਅਦਾਲਤ ਵੱਲੋਂ ਸੁਣਾਈ ਗਈ ਸਜ਼ਾ ਦੇ ਅਮਲ &rsquoਤੇ ਰੋਕ ਲਗਾਈ ਸੀ। ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲ੍ਹੇ ਵਿੱਚ ਇਕ ਪ੍ਰਦਰਸ਼ਨ ਦੌਰਾਨ ਆਵਾਜਾਈ ਵਿੱਚ ਅੜਿੱਕਾ ਡਾਹੁਣ ਅਤੇ ਹਿੰਸਾ ਭੜਕਾਉਣ ਦੇ ਦੋਸ਼ ਹੇਠ ਪਿਛਲੇ ਸਾਲ 11 ਜਨਵਰੀ ਨੂੰ ਸੰਜੇ ਸਿੰਘ ਨੂੰ ਤਿੰਨ ਮਹੀਨੇ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਮੋਦੀ ਦੇ ਈਵੈਂਟ ਲਈ 24000 ਭਾਰਤੀ-ਅਮਰੀਕੀਆਂ ਵੱਲੋਂ ਰਜਿਸਟਰੇਸ਼ਨ
ਨਿਊ ਯਾਰਕ- ਅਗਲੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੋਧਨ ਵਾਲੇ ਵੱਡੇ ਭਾਈਚਾਰਕ ਸਮਾਗਮ ਲਈ ਅਮਰੀਕਾ ਰਹਿੰਦੇ ਭਾਰਤੀ ਭਾਈਚਾਰੇ ਦੇ 24000 ਤੋਂ ਵੱਧ ਮੈਂਬਰਾਂ ਨੇ ਰਜਿਸਟਰੇਸ਼ਨ ਕਰਵਾਈ ਹੈ। &lsquoਮੋਦੀ ਐਂਡ ਯੂਐੱਸ ਪ੍ਰੋਗਰੈੱਸ ਟੁਗੈਦਰ&rsquo ਈਵੈਂਟ 22 ਸਤੰਬਰ ਨੂੰ ਨਸਾਓ ਵੈਟਰਨਜ਼ ਮੈਮੋਰੀਅਲ ਕੋਲੀਸਮ ਵਿਖੇ ਹੋਵੇਗਾ, ਜਿੱਥੇ 15000 ਲੋਕਾਂ ਦੇ ਬੈਠਣ ਦਾ ਪ੍ਰਬੰਧ ਹੈ। ਅਮਰੀਕਾ ਦੇ ਭਾਰਤੀ-ਅਮਰੀਕੀ ਭਾਈਚਾਰੇ (ਆਈਏਸੀਯੂ) ਨੇ ਮੰਗਲਵਾਰ ਨੂੰ ਕਿਹਾ ਕਿ 24000 ਤੋਂ ਵੱਧ ਭਾਰਤੀ-ਅਮਰੀਕੀਆਂ ਨੇ ਇਸ ਵੱਡੇ ਸਮਾਗਮ ਵਿਚ ਸ਼ਾਮਲ ਹੋਣ ਲਈ ਰਜਿਸਟਰੇਸ਼ਨ ਕਰਵਾਈ ਹੈ, ਜਿਸ ਨੂੰ ਮੋਦੀ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਮੋਦੀ ਅਮਰੀਕਾ ਦੀ ਆਪਣੀ ਫੇਰੀ ਦੌਰਾਨ 26 ਸਤੰਬਰ ਨੂੰ ਸੰਯੁਕਤ ਰਾਸ਼ਟਰ ਦੇ ਜਨਰਲ ਅਸੈਂਬਲੀ ਇਜਲਾਸ ਨੂੰ ਵੀ ਸੰਬੋਧਨ ਕਰਨਗੇ। ਯੂਐੱਨ ਵੱਲੋਂ ਜਾਰੀ ਬੁਲਾਰਿਆਂ ਦੀ ਆਰਜ਼ੀ ਸੂਚੀ ਵਿਚ ਸ੍ਰੀ ਮੋਦੀ ਦਾ ਨਾਮ ਵੀ ਸ਼ਾਮਲ ਹੈ। ਆਈਏਸੀਯੂ ਨੇ ਇਕ ਬਿਆਨ ਵਿਚ ਕਿਹਾ ਕਿ ਯੂਨੀਅਨਡੇਲ, ਲੌਂਗ ਆਈਲੈਂਡ ਵਿਖੇੇ ਹੋਣ ਵਾਲੇ ਈਵੈਂਟ ਲਈ ਰਜਿਸਟਰੇਸ਼ਨਾਂ (ਭਾਰਤੀ ਭਾਈਚਾਰੇ ਨਾਲ ਸਬੰਧਤ) 590 ਭਾਈਚਾਰਕ ਜਥੇਬੰਦੀਆਂ ਵੱਲੋਂ ਕਰਵਾਈਆਂ ਗਈਆਂ ਹਨ। ਇਨ੍ਹਾਂ ਨੇ ਪੂਰੇ ਅਮਰੀਕਾ ਵਿਚੋਂ &lsquoਵੈਲਕਮ ਪਾਰਟਨਰਜ਼&rsquo ਵਜੋਂ ਆਪਣੇ ਨਾਮ ਦਰਜ ਕੀਤੇ ਹਨ। ਆਈਏਸੀਯੂ ਨੇ ਕਿਹਾ ਕਿ ਸਮਾਗਮ ਵਿਚ ਘੱਟੋ-ਘੱਟ 42 ਰਾਜਾਂ ਤੋਂ ਭਾਰਤੀ ਅਮਰੀਕੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ ਤੇ ਹੁਣ ਤੱਕ ਇਸ ਮੁਹਿੰਮ ਨੂੰ ਬਹੁਤ ਵਧੀਆ ਹੁਲਾਰਾ ਮਿਲਿਆ ਹੈ।

ਦੋਹਾ ਕਤਰ ਤੋਂ ਭਾਰਤ ਪਹੁੰਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ, ਗੁ. ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਕੀਤੇ ਗਏ ਸੁਸ਼ੋਭਿਤ

ਦੋਹਾ ਕਤਰ ਅੰਦਰ ਸਥਾਨਕ ਪੁਲਿਸ ਵਲੋਂ ਵਾਪਸ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਪਾਸ ਲੈ ਕੇ ਸ੍ਰੀ ਦਰਬਾਰ ਸਾਹਿਬ ਸਮੂਹ &rsquoਚ ਸਥਿਤ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਸੁਸ਼ੋਭਿਤ ਕਰ ਦਿੱਤੇ ਹਨ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੰਘੀ ਰਾਤ ਇਹ ਸੂਚਨਾ ਮਿਲੀ ਸੀ ਕਿ ਦੋਹਾ ਪੁਲਿਸ ਵਲੋਂ ਵਾਪਸ ਕੀਤੇ ਗਏ ਪਾਵਨ ਸਰੂਪ ਲੈ ਕੇ ਵਿਅਕਤੀ ਹਵਾਈ ਉਡਾਨ ਰਾਹੀਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਵਿਖੇ ਪਹੁੰਚ ਰਹੇ ਹਨ। ਜਿਸ &rsquoਤੇ ਤੁਰੰਤ ਕਾਰਵਾਈ ਕਰਦਿਆਂ ਸ਼੍ਰੋਮਣੀ ਕਮੇਟੀ ਨੇ ਹਵਾਈ ਅੱਡੇ ਤੋਂ ਇਹ ਪਾਵਨ ਸਰੂਪ ਸੰਬੰਧਿਤ ਵਿਅਕਤੀਆਂ ਪਾਸੋਂ ਪ੍ਰਾਪਤ ਕਰਕੇ ਪਾਲਕੀ ਸਾਹਿਬ ਵਾਲੀ ਗੱਡੀ ਰਾਹੀਂ ਮਰਯਾਦਾ ਅਤੇ ਸਤਿਕਾਰ ਸਹਿਤ ਲਿਆ ਕੇ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਵਿਖੇ ਸੁਸ਼ੋਭਿਤ ਕਰ ਦਿੱਤੇ ਹਨ।

ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ-ਨਿਰਦੇਸ਼ਾਂ &rsquoਤੇ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਮਾਮਲੇ ਦੀ ਰਿਪੋਰਟ ਪਾਵਨ ਸਰੂਪ ਪ੍ਰਾਪਤ ਕਰਨ ਗਏ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਪਾਸੋਂ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜ ਦਿੱਤੀ ਜਾਵੇਗੀ।

ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ, ਹੁਣ ਪੰਚਾਇਤੀ ਚੋਣਾਂ &lsquoਚ ਨਹੀਂ ਮਿਲੇਗਾ ਸਿਆਸੀ ਪਾਰਟੀਆਂ ਦਾ ਚੋਣ ਨਿਸ਼ਾਨ

2 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਵੀਰਵਾਰ ਨੂੰ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਕਈ ਅਹਿਮ ਫੈਸਲਿਆਂ &lsquoਤੇ ਮੋਹਰ ਲਗਾਈ ਗਈ ਹੈ। ਮੰਤਰੀ ਮੰਡਲ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਪੰਜਾਬ ਸਿਵਲ ਸੇਵਾਵਾਂ ਵਿੱਚ ਨਵੀਆਂ ਅਸਾਮੀਆਂ ਸਿਰਜੀਆਂ ਜਾਣਗੀਆਂ। ਮੀਟਿੰਗ ਵਿੱਚ PCS ਅਧਿਕਾਰੀਆਂ ਦੇ 59 ਨਵੇਂ ਅਹੁਦਿਆਂ ਨੂੰ ਹਰੀ ਝੰਡੀ ਦਿੱਤੀ ਗਈ ਹੈ। ਹੁਣ ਇਨ੍ਹਾਂ ਅਸਾਮੀਆਂ ਨੂੰ 310 ਤੋਂ ਵਧਾ ਕੇ 369 ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਦੇ ਨਵੇਂ ਜ਼ਿਲ੍ਹਾ ਮਾਲੇਕੋਟਲਾ ਵਿੱਚ ਸੈਸ਼ਨ ਡਵੀਜ਼ਨ ਵਿੱਚ 36 ਨਵੀਆਂ ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਇਸਦੇ ਇਲਾਵਾ ਪੰਜਾਬ ਪੰਚਾਇਤੀ ਰੂਲਜ਼ ਵਿੱਚ ਸੋਧ ਕੀਤੀ ਗਈ ਹੈ। ਪੰਜਾਬ ਵਿੱਚ ਪਹਿਲਾਂ ਰਾਜਨੀਤਿਕ ਪਾਰਟੀਆਂ ਦੇ ਚਿੰਨ੍ਹ &lsquoਤੇ ਪੰਚ ਤੇ ਸਰਪੰਚ ਦੀ ਚੋਣ ਲੜੀ ਜਾ ਸਕਦੀ ਸੀ ਪਰ ਕੈਬਨਿਟ ਨੇ ਹੁਣ ਪਾਰਟੀ ਚਿੰਨ੍ਹ &lsquoਤੇ ਚੋਣਾਂ ਲੜਨ ਦੇ ਨਿਯਮ ਨੂੰ ਖਤਮ ਕਰ ਦਿੱਤਾ ਹੈ। ਦੱਸ ਦੇਈਏ ਕਿ ਘੱਗਰ ਦਰਿਆ ਦੇ ਨੇੜਲੇ ਪਿੰਡਾਂ ਵਿੱਚ ਬਰਸਾਤੀ ਦਿਨਾਂ ਵਿੱਚ ਬਹੁਤ ਮੁਸ਼ਕਿਲ ਹੁੰਦੀਹੈ। ਪੰਜਾਬ ਸਰਕਾਰ ਨੇ ਘੱਗਰ ਦਰਿਆ ਤੋਂ ਹੁੰਦੇ ਨੁਕਸਾਨ ਲਈ ਵੱਡਾ ਕਦਮ ਚੁੱਕਿਆ ਹੈ। ਘੱਗਰ ਦੇ ਨੇੜੇ ਦੀ 20 ਏਕੜ ਪੰਚਾਇਤੀ ਜ਼ਮੀਨ ਸਰਕਾਰ ਨੇ ਲੈ ਲਈ ਹੈ। ਇੱਥੇ 40 ਫੁੱਟ ਡੂੰਘਾ ਛੱਪੜ ਬਣੇਗਾ। ਇਸਦੇ ਇਲਾਵਾ ਹਾਊਸ ਸਰਜਨ ਦੀਆਂ 450 ਅਸਾਮੀਆਂ &lsquoਤੇ ਭਰਤੀ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।

ਕੈਨੇਡਾ ਸਰਕਾਰ ਦਾ ਇੱਕ ਹੋਰ ਵੱਡਾ ਝਟਕਾ ! ਵਿਜ਼ਿਟਰ ਵੀਜ਼ਾ &lsquoਤੇ ਆਏ ਲੋਕਾਂ ਨੂੰ ਨਹੀਂ ਮਿਲੇਗਾ ਵਰਕ ਪਰਮਿਟ

ਕੈਨੇਡਾ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ ਹੈ। ਦਰਅਸਲ ਹੁਣ ਵਿਜ਼ਟਰ ਵੀਜ਼ਾ &lsquoਤੇ ਆਉਣ ਵਾਲੇ ਲੋਕਾਂ ਨੂੰ ਵਰਕ ਪਰਮਿਟ ਨਹੀਂ ਮਿਲੇਗਾ। ਇਹ ਨਵਾਂ ਫੈਸਲਾ 28 ਅਗਸਤ ਤੋਂ ਲਾਗੂ ਹੋ ਗਿਆ ਹੈ। ਪਹਿਲਾਂ ਵਿਜ਼ਟਰ ਜਾਂ ਟੂਰਿਸਟ ਵੀਜ਼ੇ &lsquoਤੇ ਆਉਣ ਵਾਲੇ ਲੋਕ ਕੈਨੇਡਾ &lsquoਚ ਰਹਿੰਦਿਆਂ ਹੀ ਵਰਕ ਪਰਮਿਟ ਲੈ ਸਕਦੇ ਸਨ ਪਰ ਹੁਣ ਇਹ ਸਹੂਲਤ ਬੰਦ ਕਰ ਦਿੱਤੀ ਗਈ ਹੈ।

ਇਹ ਵਿਸ਼ੇਸ਼ ਸਹੂਲਤ IRCC ਨੇ ਅਗਸਤ 2020 ਵਿੱਚ ਉਨ੍ਹਾਂ ਸੈਲਾਨੀਆਂ ਦੀ ਮਦਦ ਕਰਨ ਲਈ ਕੀਤੀ ਸੀ ਜੋ COVID-19 ਮਹਾਂਮਾਰੀ-ਸਬੰਧਤ ਯਾਤਰਾ ਪਾਬੰਦੀਆਂ ਕਾਰਨ ਦੇਸ਼ ਛੱਡਣ ਵਿੱਚ ਅਸਮਰੱਥ ਸਨ। ਪਾਲਿਸੀ ਦੇ ਤਹਿਤ, ਕੈਨੇਡਾ ਵਿੱਚ ਸੈਲਾਨੀ ਦੇਸ਼ ਛੱਡਣ ਤੋਂ ਬਿਨਾਂ ਵਰਕ ਪਰਮਿਟ ਲਈ ਅਰਜ਼ੀ ਦੇ ਸਕਦੇ ਹਨ। ਇਸ ਤੋਂ ਇਲਾਵਾ, ਵਿਦੇਸ਼ੀ ਨਾਗਰਿਕ ਜਿਨ੍ਹਾਂ ਕੋਲ ਪਿਛਲੇ 12 ਮਹੀਨਿਆਂ ਵਿੱਚ ਵਰਕ ਪਰਮਿਟ ਸੀ ਪਰ ਜਿਨ੍ਹਾਂ ਨੇ ਕੈਨੇਡਾ ਵਿੱਚ ਆਪਣੀ ਸਥਿਤੀ ਨੂੰ &ldquoਵਿਜ਼ਿਟਰ&rdquo ਵਿੱਚ ਬਦਲ ਦਿੱਤਾ ਹੈ, ਉਹ ਆਪਣੀ ਨਵੀਂ ਵਰਕ ਪਰਮਿਟ ਅਰਜ਼ੀ &lsquoਤੇ ਫੈਸਲੇ ਦੀ ਉਡੀਕ ਕਰਦੇ ਹੋਏ ਕੈਨੇਡਾ ਵਿੱਚ ਕਾਨੂੰਨੀ ਤੌਰ &lsquoਤੇ ਕੰਮ ਕਰਨ ਲਈ ਅਰਜ਼ੀ ਦੇ ਸਕਦੇ ਹਨ।

ਸ਼ੁਰੂ ਵਿੱਚ, ਪਾਲਿਸੀ ਦੀ ਮਿਆਦ 28 ਫਰਵਰੀ, 2025 ਨੂੰ ਖਤਮ ਹੋਣ ਵਾਲੀ ਸੀ। ਹਾਲਾਂਕਿ, ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ IRCC ਦਾ ਕਹਿਣਾ ਹੈ ਕਿ- &ldquoਉਹ ਕੈਨੇਡਾ ਵਿੱਚ ਅਸਥਾਈ ਨਿਵਾਸੀਆਂ ਦੀ ਸੰਖਿਆ ਨੂੰ ਮੁੜ-ਸਮਾਪਤ ਕਰਨ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਦੀ ਅਖੰਡਤਾ ਨੂੰ ਸੁਰੱਖਿਅਤ ਰੱਖਣ ਦੇ ਯਤਨਾਂ ਦੇ ਹਿੱਸੇ ਵਜੋਂ ਨੀਤੀ ਨੂੰ ਖਤਮ ਕਰ ਰਿਹਾ ਹੈ&rdquo। ਵਿਭਾਗ ਦਾ ਕਹਿਣਾ ਹੈ ਕਿ ਨੀਤੀ ਤਹਿਤ 28 ਅਗਸਤ ਤੋਂ ਪਹਿਲਾਂ ਜਮ੍ਹਾਂ ਕਰਵਾਈਆਂ ਅਰਜ਼ੀਆਂ &lsquoਤੇ ਕਾਰਵਾਈ ਹੁੰਦੀ ਰਹੇਗੀ।

ਕੰਗਣਾ ਦਾ ਕਿਸੇ ਚੰਗੇ ਹਸਪਤਾਲ &rsquoਚ ਇਲਾਜ ਕਰਾਏ ਭਾਜਪਾ : ਚੀਮਾ ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਸਾਂਸਦ ਕੰਗਣਾ ਰਣੌਤ ਦੇ ਕਿਸਾਨੀ ਅੰਦੋਲਨ ਖ਼ਿਲਾਫ਼ ਦਿੱਤੇ ਗਏ ਵਿਵਾਦਤ ਬਿਆਨ ਤੋਂ ਬਾਅਦ ਵੱਡੀ ਗਿਣਤੀ ਵਿਚ ਪੰਜਾਬ ਦੇ ਲੋਕਾਂ ਵੱਲੋਂ ਕੰਗਣਾ ਦਾ ਵਿਰੋਧ ਕੀਤਾ ਜਾ ਰਿਹਾ ਹੈ। By : Makhan shah | 29 Aug 2024 7:47 PM ਚੰਡੀਗੜ੍ਹ : ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਸਾਂਸਦ ਕੰਗਣਾ ਰਣੌਤ ਦੇ ਕਿਸਾਨੀ ਅੰਦੋਲਨ ਖ਼ਿਲਾਫ਼ ਦਿੱਤੇ ਗਏ ਵਿਵਾਦਤ ਬਿਆਨ ਤੋਂ ਬਾਅਦ ਵੱਡੀ ਗਿਣਤੀ ਵਿਚ ਪੰਜਾਬ ਦੇ ਲੋਕਾਂ ਵੱਲੋਂ ਕੰਗਣਾ ਦਾ ਵਿਰੋਧ ਕੀਤਾ ਜਾ ਰਿਹਾ ਹੈ। ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਕੰਗਣਾ ਦੇ ਬਿਆਨ ਨੂੰ ਬੇਹੱਦ ਮੰਦਭਾਗਾ ਕਰਾਰ ਦਿੰਦਿਆਂ ਭਾਜਪਾ ਨੂੰ ਸਖ਼ਤ ਐਕਸ਼ਨ ਲੈਣ ਦੀ ਅਪੀਲ ਕੀਤੀ ਗਈ ਸੀ। ਹੁਣ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਕੰਗਣਾ &rsquoਤੇ ਨਿਸ਼ਾਨਾ ਸਾਧਿਆ ਗਿਆ ਹੈ। ਹਰਪਾਲ ਚੀਮਾ ਨੇ ਆਖਿਆ ਕਿ ਕੰਗਣਾ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਲਗਦਾ, ਉਸ ਨੂੰ ਇਲਾਜ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਬਾਰੇ ਮੇਰਾ ਸੁਝਾਅ ਹੈ ਕਿ ਭਾਜਪਾ ਨੂੰ ਉਸ ਦਾ ਕਿਸੇ ਚੰਗੇ ਹਸਪਤਾਲ ਵਿੱਚ ਇਲਾਜ ਕਰਵਾਉਣਾ ਚਾਹੀਦਾ ਹੈ ਕਿਉਂਕਿ ਕੰਗਣਾ ਕਦੇ ਦੇਸ਼ ਦੇ ਕਿਸਾਨਾਂ ਦੇ ਖਿਲਾਫ ਅਤੇ ਕਦੇ ਕਿਸੇ ਖ਼ਾਸ ਵਰਗ ਦੇ ਖ਼ਿਲਾਫ਼ ਬੋਲ ਕੇ ਦੇਸ਼ ਦਾ ਭਾਈਚਾਰਾ ਖ਼ਰਾਬ ਕਰਨ &rsquoਤੇ ਲੱਗੀ ਹੋਈ ਹੈ। ਇਸ ਦੇ ਨਾਲ ਹੀ ਹਰਪਾਲ ਚੀਮਾ ਨੇ ਇਹ ਵੀ ਆਖਿਆ ਕਿ ਭਾਜਪਾ ਨੂੰ ਚਾਹੀਦਾ ਹੈ ਕਿ ਉਹ ਕੰਗਣਾ ਨੂੰ ਕਾਬੂ ਵਿਚ ਕਰੇ ਕਿਉਂਕਿ ਉਹ ਕਿਸੇ ਵੀ ਸਮੇਂ ਕਿਸੇ ਵੀ ਤਰ੍ਹਾਂ ਦਾ ਬਿਆਨ ਦੇ ਦਿੰਦੀ ਹੈ। ਇਸ ਲਈ ਉਨ੍ਹਾਂ ਨੂੰ ਇਲਾਜ ਦੀ ਸਖ਼ਤ ਲੋੜ ਹੈ। ਉਨ੍ਹਾਂ ਇੱਥੋਂ ਤੱਕ ਆਖ ਦਿੱਤਾ ਕਿ ਕੰਗਣਾ ਦੇ ਇਲਾਜ &rsquoਤੇ ਜੋ ਵੀ ਖਰਚਾ ਆਵੇਗਾ, ਉਹ ਭਾਜਪਾ ਵੱਲੋਂ ਚੁੱਕਿਆ ਜਾਵੇਗਾ ਕਿਉਂਕਿ ਭਾਜਪਾ ਕੋਲ ਅਰਬਾਂ ਰੁਪਏ ਦੇ ਫੰਡ ਪਏ ਹੋਏ ਹਨ।

ਅਕਾਲ ਤਖ਼ਤ ਦੇ ਫ਼ੈਸਲੇ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਛੱਡੀ ਪਾਰਟੀ ਦੀ ਕਮਾਨ!

ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਲੈ ਕੇ ਉਠ ਰਹੇ ਸਵਾਲਾਂ ਦੇ ਵਿਚਾਲੇ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ &rsquoਤੇ ਸਾਂਝੀ ਕੀਤੀ ਗਈ। By : Makhan shah | 29 Aug 2024 7:54 PM ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਲੈ ਕੇ ਉਠ ਰਹੇ ਸਵਾਲਾਂ ਦੇ ਵਿਚਾਲੇ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ &rsquoਤੇ ਸਾਂਝੀ ਕੀਤੀ ਗਈ। ਸੁਖਬੀਰ ਬਾਦਲ ਦਾ ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ 30 ਅਗਸਤ ਨੂੰ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ &rsquoਤੇ ਪੇਸ਼ ਹੋਣਾ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਸ ਦੇ ਸਪੱਸ਼ਟੀਕਰਨ &rsquoਤੇ ਕੋਈ ਫ਼ੈਸਲਾ ਸੁਣਾਇਆ ਜਾਵੇਗਾ।

ਜਾਪਾਨ ਵਿਚ ਸਮੁੰਦਰੀ ਤੂਫਾਨ &lsquoਸ਼ੈਨਸ਼ਨ&rsquo ਨੇ ਮਚਾਈ ਤਬਾਹੀ

ਜਾਪਾਨ ਵਿਚ ਮੌਜੂਦਾ ਵਰ੍ਹੇ ਦੇ ਸਭ ਤੋਂ ਖਤਰਨਾਕ ਸਮੁੰਦਰੀ ਤੂਫਾਨ ਸ਼ੈਨਸ਼ਨ ਨੇ ਦਸਤਕ ਦੇ ਦਿਤੀ ਹੈ ਅਤੇ 252 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੀਆਂ ਹਵਾਵਾਂ ਨਾਲ ਭਾਰੀ ਮੀਂਹ ਪੈ ਰਿਹਾ ਹੈ। 40 ਲੱਖ ਲੋਕਾਂ ਤੋਂ ਘਰ ਖਾਲੀ ਕਰਵਾਏ ਜਾ ਚੁੱਕੇ ਹਨ ਅਤੇ ਅਹਿਤਿਆਤੀ ਤੌਰ &rsquoਤੇ ਢਾਈ ਲੱਖ ਘਰਾਂ ਦੀ ਬਿਜਲੀ ਸਪਲਾਈ ਬੰਦ ਕਰ ਦਿਤੀ ਗਈ ਹੈ। ਹੁਣ ਤੱਕ ਸਮੁੰਦਰੀ ਤੂਫਾਨ ਕਾਰਨ ਤਿੰਨ ਜਣਿਆਂ ਦੀ ਮੌਤ ਹੋਣ ਅਤੇ 40 ਤੋਂ ਵੱਧ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ। ਮੌਸਮ ਵਿਭਾਗ ਮੁਤਾਬਕ ਬੀਤੇ 48 ਘੰਟੇ ਦੌਰਾਨ ਕਾਗੋਸ਼ਿਮਾ ਸੂਬੇ ਵਿਚ 1100 ਐਮ.ਐਮ. ਬਾਰਸ਼ ਹੋ ਚੁੱਕੀ ਹੈ ਅਤੇ ਐਨੀ ਬਾਰਸ਼ ਪੂਰੇ ਸਾਲ ਵਿਚ ਨਹੀਂ ਹੁੰਦੀ। ਜਾਪਾਨ ਸਰਕਾਰ ਵੱਲੋਂ ਕਾਗੋਸ਼ਿਮਾ ਦੇ ਕੁਝ ਇਲਾਕਿਆਂ ਵਿਚ ਪੰਜਵੇਂ ਦਰਜੇ ਦੀ ਐਮਰਜੰਸੀ ਦਾ ਐਲਾਨ ਕੀਤਾ ਗਿਆ ਹੈ।

ਯੂ.ਕੇ. ਵਿਚ 24 ਮਸਜਿਦਾਂ ਵਿਰੁੱਧ ਪੜਤਾਲ ਸ਼ੁਰੂ

ਲੰਡਨ : ਬਰਤਾਨੀਆ ਸਰਕਾਰ ਨੇ ਹੇਝ ਸਪੀਚ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਲੰਡਨ, ਬਰਮਿੰਘਮ, ਲਿਵਰਪੂਲ ਅਤੇ ਮੈਨਚੈਸਟਰ ਵਰਗੇ ਸ਼ਹਿਰਾਂਦੀਆਂ 24 ਮਸਜਿਦਾਂ ਵਿਰੁੱਧ ਪੜਤਾਲ ਆਰੰਭ ਦਿਤੀ ਹੈ। ਬਰਤਾਨਵੀ ਮੀਡੀਆ ਮੁਤਾਬਕ ਜ਼ਿਆਦਾਤਰ ਮਸਜਿਦਾਂ ਦਾ ਪ੍ਰਬੰਧ ਪਾਕਿਸਤਾਨੀ ਮੂਲ ਦੇ ਲੋਕਾਂ ਕੋਲ ਹੈ ਅਤੇ ਦੋਸ਼ ਸਾਬਤ ਹੋਣ &rsquoਤੇ 14-14 ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮਸਜਿਦਾਂ ਤੋਂ ਗੈਰ-ਮੁਸਲਮਾਨਾਂ ਵਿਰੁੱਧ ਫਤਵੇ ਜਾਰੀ ਕੀਤੇ ਗਏ ਅਤੇ ਇਥੋਂ ਅਤਿਵਾਦੀ ਜਥੇਬੰਦੀ ਹਮਾਸ ਦੀ ਹਮਾਇਤ ਵਿਚ ਭਾਸ਼ਣ ਦਿਤੇ ਜਾਣ ਦੇ ਦੋਸ਼ ਵੀ ਸ਼ਾਮਲ ਹਨ। ਪਿਛਲੇ ਸਾਲ 7 ਅਕਤੂਬਰ ਮਗਰੋਂ ਯਹੂਦੀਆਂ ਵਿਰੁੱਧ ਨਫਰਤ ਪੈਦਾ ਕਰਨ ਲਈ ਕਥਿਤ ਤੌਰ &rsquoਤੇ ਇਨ੍ਹਾਂ ਮਸੀਤਾਂ ਦੀ ਵਰਤੋਂ ਕੀਤੀ ਗਈ।

ਧਾਰਮਿਕ ਥਾਵਾਂ ਅੰਦਰ ਨਫ਼ਰਤੀ ਭਾਸ਼ਣ ਹੋਣ ਦੇ ਲੱਗ ਚੁੱਕੇ ਨੇ ਦੋਸ਼ ਮਸਜਿਦਾਂ ਦੇ ਪ੍ਰਬੰਧਕਾਂ ਵਿਰੁੱਧ ਅਜਿਹੇ ਮੌਲਵੀਆਂ ਜਾਂ ਧਰਮ ਪ੍ਰਚਾਰਕਾਂ ਨੂੰ ਸੱਦਣ ਦੇ ਦੋਸ਼ ਹਨ ਜੋ ਇਜ਼ਰਾਈਲ ਅਤੇ ਯਹੂਦੀਆਂ ਵਿਰੁੱਧ ਬੋਲਦੇ ਸਨ। ਜੁਲਾਈ ਵਿਚ ਲੇਬਰ ਸਰਕਾਰ ਦੇ ਸੱਤਾ ਵਿਚ ਆਉਣ ਮਗਰੋਂ ਇਸ ਮੁੱਦੇ &rsquoਤੇ ਜ਼ਿਆਦਾ ਸਖਤੀ ਵਰਤੀ ਜਾ ਰਹੀ ਹੈ। ਬਰਤਾਨੀਆ ਸਰਕਾਰ ਇਨ੍ਹਾਂ 24 ਮਸਜਿਦਾਂ ਨੂੰ ਮਿਲੇ ਫੰਡਾਂ ਦੀ ਪੜਤਾਲ ਵੀ ਕਰ ਰਹੀ ਹੈ। ਰਿਪੋਰਟ ਮੁਤਾਬਕ ਮਾਮਲੇ ਦੀ ਪੜਤਾਲ ਰਹੇ ਚੈਰਿਟੀ ਕਮਿਸ਼ਨ ਦੀ ਮੁਖੀ ਹੈਲਨ ਸਟੀਫਨਸਨ ਦਾ ਕਹਿਣਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਮਸਜਿਦਾਂ ਤੋਂ ਧਾਰਮਿਕ ਸਥਾਨ ਦਾ ਦਰਜਾ ਵੀ ਖੋਹਿਆ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਬਰਮਿੰਘਮ ਵਿਖੇ ਮੁਹੰਮਦੀ ਮਸਜਿਦ ਦੇ ਮੌਲਵੀ ਅਬੂ ਇਬਰਾਹਿਮ ਹੁਸੈਨ ਨੇ ਨਮਾਜ਼ੀਆਂ ਨੂੰ ਸਬੰਧਨ ਕਰਦਿਆਂ ਕਿਹਾ, &lsquo&lsquoਐ ਮੁਸਲਮਾਨ, ਮੇਰੇ ਪਿੱਛੇ ਇਕ ਯਹੂਦੀ ਹੈ, ਆ, ਉਸ ਦਾ ਕਤਲ ਕਰ ਦੇ।&rsquo&rsquo ਮੁਹੰਮਦੀ ਟਰੱਸਟ ਨੂੰ ਪਿਛਲੇ ਦੋ ਸਾਲ ਦੌਰਾਨ ਯੂ.ਕੇ. ਸਰਕਾਰ ਤੋਂ 12 ਲੱਖ ਰੁਪਏ ਦੇ ਫੰਡ ਮਿਲੇ ਹਨ। ਇਸੇ ਤਰ੍ਹਾਂ ਪੂਰਬੀ ਲੰਡਨ ਵਿਚ ਤੌਹੀਦ ਮਸਜਿਦ ਵਿਚ ਮੌਲਵੀ ਸ਼ੇਖ ਹੁਸੈਨ ਵੱਲੋਂ ਇਜ਼ਰਾਈਲ ਉਤੇ ਹਮਾਸ ਦੇ ਹਮਲੇ ਨੂੰ ਜਾਇਜ਼ ਠਹਿਰਾਇਆ ਗਿਆ।