ਮੰਗਲਵਾਰ 3 ਸਤੰਬਰ 2024- ਅੱਜ ਦੀਆਂ ਮੁੱਖ ਖਬਰਾਂ
 ਨਹੀਂ ਬਦਲੇ ਗਏ ਡੇਰਾ ਰਾਧਾ ਸੁਆਮੀ ਦੇ ਮੁਖੀ, ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਰਹਿਣਗੇ ਡੇਰੇ ਦੇ ਸਰਪ੍ਰਸਤ
ਡੇਰਾ ਰਾਧਾ ਸੁਆਮੀ ਦੇ ਮੁਖੀ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਕੱਲ੍ਹ ਦੁਪਹਿਰ ਵੇਲੇ ਖਬਰ ਆਈ ਕਿ ਰਾਧਾ ਸੁਆਮੀ ਡੇਰਾ ਬਿਆਸ ਦੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ 2 ਸਤੰਬਰ 2024 ਤੋਂ ਤੁਰੰਤ ਪ੍ਰਭਾਵ ਨਾਲ ਜਸਦੀਪ ਸਿੰਘ ਗਿੱਲ ਨੂੰ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਵਜੋਂ ਨਾਮਜ਼ਦ ਕੀਤਾ ਹੈ, ਪਰ ਬਾਅਦ &lsquoਚ ਦੇਰ ਰਾਤ ਡੇਰਾ ਬਿਆਸ ਨੇ ਸਪੱਸ਼ਟੀਕਰਨ ਜਾਰੀ ਕੀਤਾ ਕਿ ਫਿਲਹਾਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਡੇਰਾ ਬਿਆਸ ਦੇ ਮੁਖੀ ਰਹਿਣਗੇ। ਹਾਲੇ ਜਸਦੀਪ ਸਿੰਘ ਗਿੱਲ ਨੂੰ ਗੱਦੀ ਨਹੀਂ ਸੌਂਪੀ ਗਈ ਹੈ ਤੇ ਕੋਈ ਵੀ ਦਸਤਾਰਬੰਦੀ ਦਾ ਪ੍ਰੋਗਰਾਮ ਨਹੀਂ ਹੈ। ਹਾਲੇ ਦੋਵੇਂ ਮਿਲ ਕੇ ਸਤਿਸੰਗ ਕਰਿਆ ਕਰਨਗੇ।
ਇਸ ਤੋਂ ਪਹਿਲਾਂ ਡੇਰਾ ਬਿਆਸ ਨੇ ਬਿਆਨ ਜਾਰੀ ਕੀਤਾ ਸੀ ਕਿ ਜਸਦੀਪ ਸਿੰਘ ਗਿੱਲ ਨੂੰ ਰਾਧਾ ਸੁਆਮੀ ਸਤਿਸੰਗ ਬਿਆਸ ਦਾ ਅਧਿਆਤਮਕ ਮੁਖੀ ਨਾਮਜ਼ਦ ਕੀਤਾ ਗਿਆ ਹੈ। ਇਹ ਐਲਾਨ ਮੌਜੂਦਾ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਲੋਂ ਕੀਤਾ ਗਿਆ। ਡੇਰੇ ਦੇ ਇਕ ਉੱਚ ਅਧਿਕਾਰੀ ਨੇ ਇਸ ਮਹੱਤਵਪੂਰਨ ਘਟਨਾਕ੍ਰਮ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਬਾਬਾ ਜੀ, ਜੋ ਕੁਝ ਸਮੇਂ ਲਈ ਸ਼ਹਿਰ ਤੋਂ ਬਾਹਰ ਸਨ, ਕੱਲ੍ਹ ਡੇਰਾ ਬਿਆਸ ਪਰਤ ਆਏ ਸਨ। ਅੱਜ ਸਵੇਰੇ ਉਨ੍ਹਾਂ (ਡੇਰਾ ਮੁਖੀ) ਨੇ ਡੇਰਾ ਸਕੱਤਰ ਤੇ ਹੋਰ ਜ਼ੋਨਾਂ ਦੇ ਮੁਖੀਆਂ ਸਮੇਤ ਸਾਰੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਬੁਲਾਈ, ਜਿਸ &lsquoਚ ਉਨ੍ਹਾਂ ਦੇ ਅਗਲੇ ਉੱਤਰਾਧਿਕਾਰੀ ਦੇ ਨਾਂਅ ਦਾ ਐਲਾਨ ਕੀਤਾ ਗਿਆ।
ਮੋਹਾਲੀ ਅਦਾਲਤ ਵਿੱਚ ਨਹੀਂ ਪੇਸ਼ ਹੋਏ ਗਿੱਪੀ ਗਰੇਵਾਲ
ਮੋਹਾਲੀ: ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਅੱਜ ਮੋਹਾਲੀ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਗਿੱਪੀ ਗਰੇਵਾਲ ਦੇ ਵਕੀਲ ਨੇ ਪੇਸ਼ ਹੋ ਕੇ ਅਦਾਲਤ ਨੂੰ ਦੱਸਿਆ ਅਦਾਕਾਰ ਆਪਣੀ ਨਵੀਂ ਫਿਲਮ ਦੀ ਪ੍ਰਮੋਸ਼ਨ ਵਿੱਚ ਬਿਜ਼ੀ ਹਨ, ਜਿਸ ਕਰਕੇ ਉਹ ਮੋਹਾਲੀ ਅਦਾਲਤ ਵਿੱਚ ਪੇਸ਼ ਨਹੀ ਹੋ ਸਕਦੇ। ਵਕੀਲ ਨੇ ਅਦਾਲਤ ਨੂੰ ਕਿਹਾ ਪੇਸ਼ ਹੋਣ ਲਈ ਕੁਝ ਸਮਾਂ ਦਿੱਤਾ ਜਾਵੇ। ਮੋਹਾਲੀ ਅਦਾਲਤ ਨੇ ਗਿੱਪੀ ਗਰੇਵਾਲ ਨੂੰ 10 ਸਤੰਬਰ ਨੂੰ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ।ਵਕੀਲ ਨੇ ਫਿਲਮ ਦੀ ਪ੍ਰੋਮਸ਼ਨ ਦਾ ਹਵਾਲਾ ਦਿੱਤਾ ਸੀ।
ਜੱਗੂ ਭਗਵਾਨਪੁਰੀਆ ਦਾ ਨੇੜਲਾ ਸਾਥੀ ਕਨੂੰ ਗੁੱਜਰ ਮੁਕਾਬਲੇ ਪਿੱਛੋਂ ਗ੍ਰਿਫਤਾਰ
ਜਲੰਧਰ- ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਅਤਿ ਨੇੜਲੇ ਸਾਥੀ ਕਨੂੰ ਗੁੱਜਰ ਨੂੰ ਮੰਗਲਵਾਰ ਨੂੰ ਜਲੰਧਰ ਪੁਲੀਸ ਨੇ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਪਾਰਟੀ ਦੀ ਜਵਾਬੀ ਗੋਲੀਬਾਰੀ &lsquoਚ ਕਨੂੰ ਗੁੱਜਰ ਗੰਭੀਰ ਰੂਪ &lsquoਚ ਜ਼ਖਮੀ ਹੋ ਗਿਆ।ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਕਨੂੰ ਗੁੱਜਰ ਸ਼ਹਿਰ &lsquoਚ ਮੌਜੂਦ ਹੈ ਜਿਸ ਤੋਂ ਬਾਅਦ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਕਾਬੂ ਕਰ ਕੀਤਾ। ਕਾਰਵਾਈ ਦੌਰਾਨ ਗੁੱਜਰ ਨੇ ਕਥਿਤ ਤੌਰ &lsquoਤੇ ਗੋਲੀ ਚਲਾ ਦਿੱਤੀ, ਜਿਸ ਨਾਲ ਪੁਲੀਸ ਦੀ ਜਵਾਬੀ ਕਾਰਵਾਈ ਵਿਚ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਕਨੂੰ ਗੁੱਜਰ ਕਤਲ, ਜਬਰੀ ਵਸੂਲੀ ਅਤੇ ਧੌਂਸਬਾਜ਼ੀ ਸਮੇਤ ਘਿਨਾਉਣੇ ਅਪਰਾਧਾਂ ਦੇ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ। ਮੁੱਠਭੇੜ ਦੌਰਾਨ ਦੋਵਾਂ ਪਾਸਿਆਂ ਤੋਂ ਕੁੱਲ 9 ਗੋਲੀਆਂ ਚਲਾਈਆਂ ਗਈਆਂ। ਮੌਕੇ ਤੋਂ 2 ਹਥਿਆਰ ਬਰਾਮਦ ਕੀਤੇ ਗਏ ਹਨ।
ਅਮਰੀਕਾ &lsquoਚ ਦਿਲ ਦਾ ਦੌਰਾ ਪੈਣ ਕਾਰਨ ਪੰਜਾਬੀ ਨੌਜਵਾਨ ਦੀ ਗਈ ਜਾਨ
ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ਾਂ ਵਿੱਚ ਗਏ ਪੰਜਾਬੀਆਂ ਦੀ ਮੌਤ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਆਏ ਦਿਨ ਕੋਈ ਨਾ ਕੋਈ ਅਜਿਹੀ ਹੀ ਮੰਦਭਾਗੀ ਖਬਰ ਸਾਹਮਣੇ ਆ ਹੀ ਜਾਂਦੀ ਹੈ। ਅਜਿਹੀ ਹੀ ਇਕ ਦੁਖਦਾਈ ਖਬਰ ਅਮਰੀਕਾ ਤੋਂ ਸਾਹਮਣੇ ਆਈ ਹੈ। ਜ਼ਿਲ੍ਹਾ ਕਪੂਰਥਲਾ ਨਾਲ ਸੰਬੰਧਿਤ ਪੰਜਾਬੀ ਨੌਜਵਾਨ ਦੀ ਅਮਰੀਕਾ ਦੇ ਕੈਲੇਫੋਰਨੀਆ &rsquoਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਸੁਲਤਾਨਪੁਰ ਲੋਧੀ ਸ਼ਹਿਰ ਦੇ ਨੌਜਵਾਨ ਅਜੈ ਪਾਲ ਸਿੰਘ ਢਿੱਲੋਂ (35) ਉਰਫ ਰੰਮੀ ਢਿੱਲੋਂ ਪੁੱਤਰ ਨਰਿੰਦਰ ਸਿੰਘ ਢਿੱਲੋ ਵਾਸੀ ਮੁਹੱਲਾ ਪੰਡੋਰੀ ਹਾਲ ਵਾਸੀ ਅਮਰੀਕਾ ਦੀ ਕੈਲੀਫੋਰਨੀਆ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਘਟਨਾ ਦੀ ਖਬਰ ਮਿਲਦੇ ਹੀ ਇਲਾਕੇ &lsquoਚ ਸੋਗ ਦੀ ਲਹਿਰ ਹੈ। ਦੱਸ ਦਈਏ ਕਿ ਮ੍ਰਿਤਕ ਨੌਜਵਾਨ ਕੁਝ ਸਾਲ ਪਹਿਲਾਂ ਹੀ ਪਰਿਵਾਰ ਸਮੇਤ ਪੱਕੇ ਤੌਰ &lsquoਤੇ ਅਮਰੀਕਾ ਗਿਆ ਸੀ ਅਤੇ ਅਜੇ ਕਵਾਰਾ ਸੀ। ਉਸ ਦਾ ਸਾਰਾ ਪਰਿਵਾਰ ਅਮਰੀਕਾ ਵਿੱਚ ਹੀ ਰਹਿ ਰਿਹਾ ਹੈ।
ਅਮਰੀਕਾ ਦੀਆਂ ਚੋਣਾਂ ਵਿਚ ਸੱਟਾ ਲੱਗਣਾ ਸ਼ੁਰੂ
ਵਾਸ਼ਿੰਗਟਨ : ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਲਈ ਪ੍ਰਚਾਰ ਸਿਖਰਾਂ &rsquoਤੇ ਹੈ ਅਤੇ ਸੱਟਾ ਲੱਗਣ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਾ ਹੈ। ਫਿਲਹਾਲ ਸੱਟੇਬਾਜ਼ਾਂ ਦੀ ਪਹਿਲੀ ਪਸੰਦ ਡੌਨਲਡ ਟਰੰਪ ਬਣੇ ਹੋਏ ਹਨ ਅਤੇ ਕਈ ਚੋਣ ਸਰਵੇਖਣਾਂ ਵਿਚ ਉਨ੍ਹਾਂ ਨੂੰ ਕਮਲਾ ਹੈਰਿਸ ਤੋਂ ਅੱਗੇ ਵੀ ਮੰਨਿਆ ਜਾ ਰਿਹਾ ਹੈ ਪਰ ਜੋਅ ਬਾਇਡਨ ਵੱਲੋਂ ਉਮੀਦਵਾਰ ਛੱਡੇ ਜਾਣ ਮਗਰੋਂ ਟਰੰਪ ਦੀ ਲੀਡ ਬਹੁਤ ਜ਼ਿਆਦਾ ਘਟ ਚੁੱਕੀ ਹੈ। ਇਸੇ ਦੌਰਾਨ ਟਰੰਪ ਦੀ ਸਰਕਾਰ ਵੇਲੇ ਵਾਈਟ ਹਾਊਸ ਦੇ ਸੰਚਾਰ ਡਾਇਰੈਕਟਰ ਰਹਿ ਚੁੱਕੇ ਐਂਥਨੀ ਸਕੈਰਾਮੂਚੀ ਨੇ ਦਾਅਵਾ ਕੀਤਾ ਹੈ ਕਿ ਮਲਾਨੀਆ ਟਰੰਪ, ਆਪਣੇ ਪਤੀ ਨਾਲ ਨਫ਼ਰਤ ਕਰਦੀ ਹੈ ਅਤੇ ਕਮਲਾ ਹੈਰਿਸ ਦੀ ਜਿੱਤ ਵੇਖਣਾ ਚਾਹੁੰਦੀ ਹੈ। ਸਕੈਰਾਮੂਚੀ ਵੱਲੋਂ ਇਹ ਦਾਅਵਾ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਡੌਨਲਡ ਟਰੰਪ ਦੀਆਂ ਚੋਣ ਰੈਲੀਆਂ ਦੌਰਾਨ ਮਲਾਨੀਆ ਟਰੰਪ ਨਜ਼ਰ ਨਹੀਂ ਆ ਰਹੀ।
ਸ਼ੰਭੂ ਬਾਰਡਰ ਹਾਲੇ ਨਹੀਂ ਖੁੱਲ੍ਹੇਗਾ ! ਸੁਪਰੀਮ ਕੋਰਟ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਕਮੇਟੀ ਦਾ ਕੀਤਾ ਗਠਨ
ਪੰਜਾਬ-ਹਰਿਆਣਾ ਦਾ ਸ਼ੰਭੂ ਬਾਰਡਰ ਹਾਲੇ ਨਹੀਂ ਖੁੱਲ੍ਹੇਗਾ। ਸੋਮਵਾਰ ਨੂੰ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਜਿਸ ਵਿੱਚ ਸੁਪਰੀਮ ਕੋਰਟ ਵੱਲੋਂ ਹਾਈਪਾਵਰ ਕਮੇਟੀ ਦਾ ਗਠਨ ਕੀਤਾ ਗਿਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਕਮੇਟੀ ਗਠਿਤ ਕਰ ਰਹੇ ਹਾਂ, ਪਰ ਕੋਈ ਮੁੱਦੇ ਤੈਅ ਨਹੀਂ ਕਰ ਰਹੇ ਹਾਂ। ਇਹ ਅਧਿਕਾਰ ਕਮੇਟੀ ਨੂੰ ਦਿੱਤਾ ਜਾ ਰਿਹਾ ਹੈ। ਇਸ ਕਮੇਟੀ ਵਿੱਚ ਪੰਜਾਬ ਤੇ ਹਰਿਆਣਾ ਦੇ ਅਧਿਕਾਰੀ ਵੀ ਸ਼ਮਾਇਲ ਹਨ। ਇਸ ਦੌਰਾਨ ਸੁਪਰੀਮ ਕੋਰਟ ਨੇ ਇਹ ਵੀ ਨਸੀਹਤ ਦਿੱਤੀ ਕਿ ਇਸ ਮਾਮਲੇ ਦਾ ਰਾਜਨੀਤੀਕਰਨ ਨਾ ਕੀਤਾ ਜਾਵੇ। ਮੁੱਦੇ ਬਹੁਤ ਸੰਵੇਦਨਸ਼ੀਲ ਹੁੰਦੇ ਹਨ, ਇਸ ਲਈ ਸੰਤੁਲਿਤ ਰੁਖ ਅਪਣਾਉਣਾ ਚਾਹੀਦਾ ਹੈ।
ਕੋਰਟ ਨੇ ਕਿਹਾ, ਕੇਜਰੀਵਾਲ ਵਿਰੁਧ ਸ਼ਰਾਬ ਘੁਟਾਲੇ &lsquoਚ ਸਬੂਤ ਕਾਫੀ ਹਨ
ਨਵੀਂ ਦਿੱਲੀ : ਦਿੱਲੀ ਦੀ ਰੌਜ਼ ਐਵੇਨਿਊ ਅਦਾਲਤ ਨੇ ਸ਼ਰਾਬ ਘੁਟਾਲੇ ਦੇ ਇੱਕ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, &lsquoਆਪ&rsquo ਵਿਧਾਇਕ ਦੁਰਗੇਸ਼ ਪਾਠਕ ਅਤੇ ਹੋਰਾਂ ਖ਼ਿਲਾਫ਼ ਸੀਬੀਆਈ ਦੀ ਸਪਲੀਮੈਂਟਰੀ ਚਾਰਜਸ਼ੀਟ ਦਾ ਨੋਟਿਸ ਲਿਆ ਹੈ। ਇਸ ਸਬੰਧੀ ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਕਿਹਾ ਕਿ ਕੇਜਰੀਵਾਲ ਅਤੇ ਹੋਰ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਲਈ ਕਾਫੀ ਸਬੂਤ ਮੌਜੂਦ ਹਨ, ਜਿਸ ਤੋਂ ਬਾਅਦ ਉਨ੍ਹਾਂ ਮੁਲਜ਼ਮਾਂ ਨੂੰ 11 ਸਤੰਬਰ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕੇਜਰੀਵਾਲ ਦੀ ਨਿਆਂਇਕ ਹਿਰਾਸਤ ਵੀ 11 ਸਤੰਬਰ ਤੱਕ ਵਧਾ ਦਿੱਤੀ ਹੈ।
ਕੇਜਰੀਵਾਲ ਦੀ ਸਲਾਹ ਤੋਂ ਬਾਅਦ ਕਾਂਗਰਸ ਨਾਲ ਗਠਜੋੜ &lsquoਤੇ ਅੰਤਿਮ ਫੈਸਲਾ ਹੋਵੇਗਾ: ਸੰਜੇ ਸਿੰਘ
ਸੰਸਦ ਮੈਂਬਰ ਸੰਜੇ ਸਿੰਘ ਨੇ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਹਰਿਆਣਾ ਚੋਣਾਂ ਲਈ ਗਠਜੋੜ ਬਾਰੇ ਕਥਿਤ ਬਿਆਨ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਪਾਰਟੀ ਦੇ ਹਰਿਆਣਾ ਇੰਚਾਰਜ &lsquoਆਪ&rsquo ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸੂਚਿਤ ਕਰਨ ਤੋਂ ਬਾਅਦ ਇਸ ਬਾਰੇ ਅੰਤਿਮ ਫੈਸਲਾ ਲੈਣਗੇ। ਸੰਜੇ ਸਿੰਘ ਨੇ ਕਿਹਾ ਕਿ ਅਸੀਂ ਇਸ ਦਾ ਸੁਆਗਤ ਕਰਦੇ ਹਾਂ, ਸਾਡੀ ਤਰਜੀਹ ਭਾਜਪਾ ਨੂੰ ਹਰਾਉਣਾ ਹੈ&hellip ਸਾਡੇ ਹਰਿਆਣਾ ਇੰਚਾਰਜ ਸੰਦੀਪ ਪਾਠਕ ਅਤੇ ਸੁਸ਼ੀਲ ਗੁਪਤਾ ਇਸ ਬਾਰੇ ਵਿਚਾਰ ਵਟਾਂਦਰਾ ਕਰਨਗੇ ਅਤੇ ਅੰਤਿਮ ਫੈਸਲਾ ਲੈ ਕੇ ਅਰਵਿੰਦ ਕੇਜਰੀਵਾਲ ਨੂੰ ਇਸ ਬਾਰੇ ਸੂਚਿਤ ਕਰਨਗੇ ਅਤੇ ਉਸ ਅਨੁਸਾਰ ਫੈਸਲਾ ਲਿਆ ਜਾਵੇਗਾ।ਸੂਤਰਾਂ ਅਨੁਸਾਰ ਰਾਹੁਲ ਨੇ ਸੋਮਵਾਰ ਨੂੰ ਕੌਮੀ ਰਾਜਧਾਨੀ &rsquoਚ ਪਾਰਟੀ ਦੀ ਚੌਣ ਕਮੇਟੀ ਦੀ ਬੈਠਕ ਦੌਰਾਨ ਆਗਾਮੀ ਹਰਿਆਣਾ ਵਿਧਾਨ ਸਭਾ ਚੋਣਾਂ ਲਈ &lsquoਆਪ&rsquo ਨਾਲ ਗਠਜੋੜ ਦੀ ਸੰਭਾਵਨਾ ਬਾਰੇ ਹਰਿਆਣਾ ਕਾਂਗਰਸ ਦੇ ਆਗੂਆਂ ਤੋਂ ਰਾਏ ਮੰਗੀ ਹੈ।
ਇਜ਼ਰਾਈਲ ਵਾਸੀਆਂ ਨੇ ਸਰਕਾਰ ਖ਼ਿਲਾਫ਼ ਕੀਤੀ ਹੜਤਾਲ
ਯੇਰੂਸ਼ਲਮ- ਗਾਜ਼ਾ &rsquoਚ ਬੰਦੀ ਬਣਾਏ ਲੋਕਾਂ ਦੀ ਵਾਪਸੀ &rsquoਚ ਨਾਕਾਮ ਰਹਿਣ &rsquoਤੇ ਇਜ਼ਰਾਈਲ &rsquoਚ ਲੋਕਾਂ ਨੇ ਸਰਕਾਰ ਖ਼ਿਲਾਫ਼ ਰੋਸ ਵਜੋਂ ਅੱਜ ਹੜਤਾਲ ਕੀਤੀ। ਦੇਸ਼ &rsquoਚ ਮੁੱਖ ਕੌਮਾਂਤਰੀ ਹਵਾਈ ਅੱਡੇ ਸਮੇਤ ਜ਼ਿਆਦਾਤਰ ਥਾਵਾਂ &rsquoਤੇ ਦੁਕਾਨਾਂ ਅਤੇ ਹੋਰ ਅਦਾਰੇ ਬੰਦ ਰਹੇ। ਉਂਜ ਕੁਝ ਇਲਾਕਿਆਂ &rsquoਚ ਬੰਦ ਦਾ ਅਸਰ ਘੱਟ ਹੀ ਦੇਖਣ ਨੂੰ ਮਿਲਿਆ ਜਿਸ ਕਾਰਨ ਮੁਲਕ ਅੰਦਰ ਸਿਆਸੀ ਵੰਡੀਆਂ ਵੀ ਉਜਾਗਰ ਹੋ ਗਈਆਂ ਹਨ। ਗਾਜ਼ਾ &rsquoਚ ਛੇ ਬੰਦੀਆਂ ਦੀਆਂ ਲਾਸ਼ਾਂ ਮਿਲਣ ਮਗਰੋਂ ਐਤਵਾਰ ਨੂੰ ਹਜ਼ਾਰਾਂ ਇਜ਼ਰਾਇਲੀ ਸੜਕਾਂ &rsquoਤੇ ਆ ਗਏ ਸਨ। ਬੰਦੀਆਂ ਦੇ ਪਰਿਵਾਰਾਂ ਅਤੇ ਆਮ ਲੋਕਾਂ ਨੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਜੇ ਉਸ ਨੇ ਹਮਾਸ ਨਾਲ ਸਮਝੌਤਾ ਕਰ ਲਿਆ ਹੁੰਦਾ ਤਾਂ ਉਨ੍ਹਾਂ ਦੇ ਜੀਅ ਅੱਜ ਜਿਊਂਦਾ ਘਰ ਪਰਤ ਆਉਂਦੇ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਬਾਕੀ ਬਚੇ ਬੰਦੀਆਂ ਦੀ ਰਿਹਾਈ ਯਕੀਨੀ ਬਣਾਉਣ ਲਈ ਹਮਾਸ ਨਾਲ ਗੋਲੀਬੰਦੀ ਦਾ ਸਮਝੌਤਾ ਕਰੇ।
ਬੰਗਲਾਦੇਸ਼ ਵਿਚ ਹਿੰਦੂ ਅਧਿਆਪਕਾਂ ਨੂੰ ਅਸਤੀਫ਼ੇ ਦੇਣ ਲਈ ਕੀਤਾ ਜਾ ਰਿਹੈ ਮਜਬੂਰ
ਭਾਰਤ ਦੇ ਗੁਆਂਢੀ ਦੇਸ਼ ਬੰਗਲਾਦੇਸ਼ &rsquoਚ ਹਿੰਸਾ ਰੁਕਣ ਤੋਂ ਬਾਅਦ ਵੀ ਹਾਲੇ ਵੀ ਕੁੱਝ ਠੀਕ ਨਹੀਂ ਹੈ। ਹਸੀਨਾ ਸਰਕਾਰ ਦੇ ਡਿੱਗਣ ਤੋਂ ਬਾਅਦ, ਪੂਰੇ ਬੰਗਲਾਦੇਸ਼ &rsquoਚ ਹਿੰਦੂਆਂ ਨੂੰ ਚੋਣਵੇਂ ਰੂਪ &rsquoਚ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੇਸ਼ ਵਿਚ ਘੱਟ ਗਿਣਤੀ ਭਾਈਚਾਰਿਆਂ ਖ਼ਾਸ ਕਰ ਕੇ ਹਿੰਦੂਆਂ ਲਈ ਸਥਿਤੀ ਬਹੁਤ ਔਖੀ ਹੋ ਗਈ ਹੈ। ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਬੰਗਲਾਦੇਸ਼ &rsquoਚ ਹਿੰਦੂ ਅਧਿਆਪਕਾਂ ਨੂੰ ਹੁਣ ਅਪਣੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਹ ਸਾਹਮਣੇ ਆਇਆ ਹੈ ਕਿ ਹਿੰਸਾ ਵਧਣ ਅਤੇ ਸ਼ੇਖ ਹਸੀਨਾ ਦੇ ਦੇਸ਼ ਛੱਡ ਕੇ ਜਾਣ ਤੋਂ ਬਾਅਦ ਘੱਟੋ-ਘੱਟ 49 ਘੱਟ ਗਿਣਤੀ ਅਧਿਆਪਕਾਂ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ ਗਿਆ ਹੈ। ਇੰਨਾ ਹੀ ਨਹੀਂ ਕਈ ਮੀਡੀਆ ਰਿਪੋਰਟਾਂ &rsquoਚ ਦਾਅਵਾ ਕੀਤਾ ਗਿਆ ਹੈ ਕਿ ਕਈ ਅਧਿਆਪਕਾਂ &rsquoਤੇ ਹਮਲੇ ਵੀ ਹੋਏ ਹਨ।
ਸ੍ਰੀ ਅਕਾਲ ਤਖ਼ਤ ਸਾਹਿਬ ਨੇ ਤਤਕਾਲੀ ਮੰਤਰੀਆਂ ਨੂੰ ਕੀਤਾ ਤਲਬ, 15 ਦਿਨਾਂ ਦੇ ਅੰਦਰ ਮੰਗਿਆਂ ਸਪੱਸ਼ਟੀਕਰਨ 
ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਮੇਤ 17 ਸਾਬਕਾ ਮੰਤਰੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨੋਟਿਸ ਭੇਜੇ ਗਏ ਹਨ। ਪੰਜ ਤਖ਼ਤਾਂ ਦੇ ਜਥੇਦਾਰਾਂ ਦੀ 30 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਮੀਟਿੰਗ ਤੋਂ ਬਾਅਦ ਜਾਰੀ ਹੁਕਮਨਾਮੇ ਨੋਟਿਸ ਸਾਹਮਣੇ ਆਇਆ ਹੈ। ਜਿਸ ਵਿੱਚ ਸੁਖਬੀਰ ਬਾਦਲ ਸਮੇਤ 17 ਸਾਬਕਾ ਅਕਾਲੀ ਮੰਤਰੀਆਂ ਦੇ ਨਾਂ ਦਰਜ ਹਨ। ਇਨ੍ਹਾਂ ਸਾਰਿਆਂ ਨੂੰ 15 ਦਿਨਾਂ ਦੇ ਅੰਦਰ ਆਪੋ-ਆਪਣੇ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ।
ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਪੱਤਰ ਵਿੱਚ ਲਿਖਿਆ ਗਿਆ ਹੈ- ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ 30 ਅਗਸਤ 2024 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ 5 ਸਿੱਖ ਸਾਹਿਬਾਨ ਦੀ ਇਕੱਤਰਤਾ ਹੋਈ। ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ-ਨਾਲ ਉਸ ਸਮੇਂ ਦੇ ਕੈਬਨਿਟ ਮੰਤਰੀ ਹੋਣ ਦੇ ਨਾਤੇ ਆਪ ਵੀ ਬਰਾਬਰ ਦੇ ਜ਼ਿੰਮੇਵਾਰ ਹੋ। ਜਿਸ ਲਈ ਆਪ 15 ਦਿਨਾਂ ਦੇ ਅੰਦਰ ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ &lsquoਤੇ ਨਿੱਜੀ ਤੌਰ &lsquoਤੇ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਦੇਣ।