ਦੁਨੀਆ ਵਿੱਚ ਕੀਤੇ ਕੰਮ ਹੀ ਦਰਗਾਹ ਵਿੱਚ ਕੰਮ ਆਉਂਦੇ ਨੇ...
ਗੰਭੀਰ ਹੋ ਕੇ ਬੈਠੀ ਸੋਚੀ ਪੈ ਗਈ ਕਿ ਦਰਗਹਿ ਕਿਹੜੀ ਤੇ ਕਿਵੇਂ ਕੰਮ ਅਉਣਗੇ, ਸੋਚ ਨੇ ਹਲੂਣਾ ਦਿੱਤਾ ਕਿ ਕੋਈ ਦਰਗਾਹ ਨਹੀਂ ਸਭ ਕੁਝ ਇਥੇ ਹੀ ਹੈ ਧਰਮ-ਰਾਏ ਭੀ ਇਥੇ ਹੀ ਹੈ ਸਭ ਨਿਬੇੜੇ ਹੋਈ ਜਾਂਦੇ ਹਨ ਅਸੀਂ ਆਪਣਾ ਅੱਜ ਭਲ੍ਹਕ ਤੇ ਦਰਗਹਿ ਵਿੱਚ ਪਹੁੰਚਣ ਲਈ ਨਸ਼ਟ ਕਰੀ ਜਾਂਦੇ ਹਾਂ, ਭਾਈ ਅੱਜ ਨੂੰ ਸੰਭਾਲੋ ਜੀਵਨ ਸੁਥਰਾ ਬਣਾਉ ਭਲ੍ਹਕ ਲਈ ਕੁਝ ਰੱਖ ਲਵੋ ਪਰ ਤਣਾਅ ਨਾ ਲਵੋ ਕਿ ਕੱਲ੍ਹ ਨੂੰ ਹੀ ਸੋਚੋ ਇਹਦੇ ਨਾਲ ਪ੍ਰੇਸ਼ਾਨੀ ਵਿੱਚ ਹੀ ਰਹੋ ਸੁਖਾਵੇਂ ਜੀਵਨ ਨੂੰ ਵਿਸਾਰੀ ਜਾਵੋ, ਸੁਣਿਆ ਬਹੁਤ ਕੁਝ ਜੁੜਦਾ ਹੈ ਪਰ ਪੜ੍ਹਿਆਂ ਬੜਾ ਕੁਝ ਲੱਭਧਾ ਹੈ, ਅੱਜ ਸਮਾਜ ਦਾ ਦੁਖਾਂਤ ਹੈ ਕਿ ਸੁਣ ਸੁਣ ਸੋਸ਼ਲ ਮੀਡੀਏ ਦੀਆਂ ਝੂਠ ਸੱਚ ਅੱਗੇ ਵਗਾਹੀ ਜਾਂਦੇ ਨੇ ਸਿੱਟੇ ਵਜੋਂ ਸੰਸਾਰ ਤਬਾਹੀ &lsquoਤੇ ਹੈ । ਕੋਈ ਸਮਾਜ, ਦੇਸ਼, ਕੌਮ ਜਾਂ ਤਬਕਾ ਨਾ ਤਾਂ ਖੁਸ਼ ਹੈ ਤੇ ਨਾ ਸੌਖਾ, ਹੈ ਤਾਂ ਸਭ ਕੁਝ ਪਰ ਸਬਰ ਸੰਤੋਖ ਨਹੀਂ ਤੇ ਦੂਜੇ ਨੂੰ ਵੱਧਦਾ ਦੇਖ ਕੇ ਰਾਜ਼ੀ ਨਹੀਂ, ਬੱਸ ਯੁੱਧ, ਲੜਾਈਆਂ, ਝਗੜੇ, ਕਤਲਾਂ ਦਾ ਆਹ ਹੀ ਕਾਰਨ ਹੈ, ਇਕ ਪਾਸੇ ਤਾਂ ਆਖੀ ਜਾਣਗੇ ਜੀ ਸਾਡੇ &lsquoਤੇ ਅਤਿਆਚਾਰ ਹੋ ਰਹੇ ਹਨ ਦੂਜੇ ਪਾਸੇ ਆਪ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਤੇ ਦੁਰਵਰਤੋਂ, ਲੜਾਈ ਹਟਣ ਨੀ ਦੇਣੀ ਕੋਈ ਸੰਸਥਾ ਇਸ ਪਾਸੇ ਧਿਆਨ ਨਹੀਂ ਦੇ ਰਹੀ, ਅਸੀਂ ਵਿਦੇਸ਼ੀ ਬੈਠੇ ਆਪਣੀਆਂ ਸਮੱਸਿਆਵਾਂ ਵੱਲ ਤਾਂ ਕੇਂਦਰਤ ਨਹੀਂ ਪੰਜਾਬ ਨੂੰ ਬਲ੍ਹਦੀ ਦੇ ਬੁੱਥੇ ਟੰਗਣ ਲਈ ਸਲਾਹਕਾਰ ਉਥੋਂ ਦੀਆਂ ਸੰਸਥਾਵਾਂ ਭੀ ਜੀ ਹਾਂ ਵਿਦੇਸ਼ੀ ਬੈਠੇ ਸਿੱਖ ਚਿੰਤਕ ਹਨ, ਭੁੱਲ ਹੀ ਜਾਂਦੇ ਹਨ ਕਿ ਭਾਵੀ ਦਾ ਪਤਾ ਨਹੀਂ, ਚੀਨ ਵਿੱਚੋਂ ਕੱਢੇ ਤੇ ਯੁਗੰਡਾ ਵਿੱਚੋਂ ਕੱਢੇ, ਬੱਸ ਆਹ ਜੱਗ ਮਿੱਠਾ ਅਗਲਾ ਕੀਹਨੇ ਡਿੱਠਾ ਦਾ ਮੰਤਵ ਹੈ, ਪੈਸੇ ਨੇ ਲੋਕਾਂ ਦੀ ਮੱਤ ਮਾਰ ਧਰੀ ਹੈ ਪੰਜਾਬ ਤੋਂ ਆਏ ਹੋਏ ਨੱਥੂ ਖੈਰੇ ਨੂੰ ਭੀ ਸਨਮਾਨੀ ਜਾਂਦੇ ਨੇ, ਅਗਲੇ ਧਨ ਹੂੰਝ ਕੇ ਤੁਰਦੇ ਬਣਦੇ ਨੇ ਤਾਂ ਵਿਦੇਸ਼ਾਂ ਨੂੰ ਦੌੜਾਂ ਤੇ ਅੰਤ ਹੁਣ ਮੌਤਾਂ, ਸਬਕ ਕੋਈ ਨਹੀਂ, ਸਾਡੇ ਦੇਸ਼ ਵਿੱਚ ਭੀ ਦੇਖ ਲਵੋ ਹੁਣ ਕੀ ਕੀ ਕਹਿਰ ਵਰਤ ਰਹੇ ਹਨ, ਪਰ ਸਾਨੂੰ ਕੋਈ ਗ਼ਮ ਨਹੀਂ, ਅਸੀਂ ਪੰਜਾਬ ਵਿੱਚ ਤੁਰੇ ਫਿਰੀ ਦਾ ਹੈ, ਭਾਵੇਂ ਹੁਣ ਬਹੁਤੀ ਵੱਸੋਂ ਇਸ ਸੋਚ ਦੀ ਨਹੀਂ ਹੈ, ਕੇਵਲ ਆਹ ਚੈਨਲ ਯੂ:ਟੀਊਬੀਏ ਆਪਣੇ ਪੌਂਡ ਕੱਠੇ ਕਰਨ ਨੂੰ ਜੀ ਸਾਨੂੰ ਖਾਲਿਸਤਾਨ ਚਾਹੀਦਾ ਹੈ, ਮੰਗ ਅਯੋਗ ਨਹੀਂ ਪਰ ਢੰਗ ਤੇ ਮੰਗਣ ਵਾਲੇ ਯੋਗ ਨਹੀਂ, ਹੈਰਾਨੀ ਹੈ ਕਿ ਸੂਬੇ ਵਿੱਚ ਤਾਂ ਖੇਤਰੀ ਪਾਰਟੀ ਨੂੰ ਨਸ਼ਟ ਕਰੋ, ਭਲਾ ਕਾਂਗਰਸ ਤੇ ਕੇਂਦਰ ਕਿਵੇਂ ਇਸ ਮੰਗ ਨੂੰ ਬੂਰ ਪੈਣ ਦਊ, ਨਾਲ ਚਤੁਰਾਈਆਂ ਦੇਖੋ ਜੀ ਸ਼੍ਰੋਮਣੀ ਅਕਾਲੀ ਸੁਰਜੀਤ ਹੋਵੇ, ਆਹ ਗੁਰਤੇਜ ਸਿੰਘ ਦਾ ਲੇਖ ਪੜ੍ਹਕੇ ਸੁਰਤ ਭੌਅ ਗਈ ਕਿ ਜੀ ਮੈਂ ਸ਼੍ਰੋਮਣੀ ਅਕਾਲੀ ਦਲ ਵਿੱਚ ਭਰਤੀ ਹੋ ਗਿਆ ਪਰ ਸਹਿਮਤ ਨਹੀਂ ਸੀ ਤੇ ਮਾਨ ਦਲ ਵਿੱਚ ਸ਼੍ਰੀ ਮਾਨ ਜੀ ਟਿਕਟ ਲੈ ਕੇ ਚੋਣ ਲੜੀ ਉਹ ਨਹੀਂ ਦੱਸਦੇ ਚੇਤੇ ਰੱਖੋ ਜੋ ਸਰਕਾਰੀ ਅਫ਼ਸਰ ਹੁੰਦੇ ਹਨ ਉਹ ਕਦੀ ਕੌਮੀ ਨਹੀਂ ਹੁੰਦੇ ਲੂਤੀ ਲਾ ਕੇ ਹੀ ਤਰੱਕੀਆਂ ਨੇ ਅਜੋਕੀ ਸਥਿਤੀ ਸ਼੍ਰੋਮਣੀ ਅਕਾਲੀ ਦਲ ਦੀ ਕਿਉਂ ਦੱਸ ਸਾਲ ਰਾਜ ਸੀ ਤੇ ਫੇਰ ਵਿਉਂਤ ਘੜੀ ਗਈ ਤੁਹਮਤ ਦੀ, ਬੇਅਦਬੀ ਕਰਵਾਉ ਤੇ ਭਜਾਉ, ਉਹ ਟੂਣਾ ਕੰਮ ਦੇ ਗਿਆ ਹਾਲੇ ਭੀ ਚੱਲੀ ਜਾਂਦਾ ਹੈ, ਰਹੀ ਗੱਲ ਕਿ ਨਿਘਾਰ ਕਿਉਂ ਜਦੋਂ ਗਰੀਬੀ ਪੈ ਜਾਵੇ, ਰਾਜ ਖੁਸ ਜਾਵੇ ਤਾਂ ਭੁੱਖੇ ਤਾਂ ਭਗਤੀ ਭੀ ਨਾ ਕੀਤੀ ਟੱਬਰ ਭੀ ਖੇਰੂੰ ਖੇਰੂੰ ਇਹ ਤਾਂ ਪਾਰਟੀ ਹੈ ਨਾਲੇ ਦਲ ਬਦਲੀਆਂ ਰਵਾਜ ਬਣ ਗਿਆ ਸਾਰੇ ਹੀ ਭੱਜ ਤੜਾਕੇ ਕਈ ਵਾਪਸੀਆਂ ਭੀ, ਪਰ ਅਕਾਲੀ ਦਲ ਵਿੱਚ ਤਾਂ ਦਗੇਬਾਜ਼ੀ ਨੇ ਜੋਰ ਫੜ ਲਿਆ, ਪਹਿਲ ਢੀਂਡਸੇ ਨੇ ਕਰਵਾਈ, ਬ੍ਰੰਮਪੁਰੇ ਨੂੰ ਚੱਕ ਕੇ ਮੁੜ ਤੌਖਲੇ ਹੀ ਚਲੋ ਕਾਂਗਰਸ ਵਿੱਚ ਭੀ ਸਾੜ੍ਹ ਸਤੀ ਸੀ, ਦੁਫੇੜਾਂ ਪਈਆਂ ਪਰ ਸਾਡਾ ਕੁਝ ਵੱਖਰਾ ਹੀ ਰਾਹ ਹੈ ਅਕਾਲ ਤਖ਼ਤ ਨੂੰ ਮੋਹਰਾ ਬਣਾ ਕੇ ਧਮੂਸਲ੍ਹੀ ਹਾਲਾਂਕਿ ਸਿਆਸੀ ਪਾਰਟੀ ਦਾ ਧੁਰਾ ਅੱਡ ਤੇ ਧਾਰਮਿਕ ਅਵੱਗਿਆ ਅੱਡ ਪਰ ਸਿੱਖ ਕਦੋਂ ਜਾਣਦੇ ਨੇ ਸੰਵਿਧਾਨ ਜਾਂ ਕਾਨੂੰਨ, ਹੁਣ ਭਗਵੰਤ ਮਾਨ ਦੀ ਸਰਕਾਰ ਨੂੰ ਕੋਸੀ ਜਾਂਦੇ ਨੇ ਜੀ ਕਾਨੂੰਨ ਅਵਸਥਾ ਖਰਾਬ ਪਰ ਆਪ ਕਾਨੂੰਨ ਮੰਨਣ ਨੂੰ ਤਿਆਰ ਨਹੀਂ ਆਪੇ ਹੀ ਧੱਜੀਆਂ ਉਡਾ ਰਹੇ ਨੇ ਆਹ ਅਕਾਲੀ ਦਲ ਦੇ ਨਾ ਤਾਂ ਮੈਂਬਰ ਹਨ ਨਾ ਸਮਰਥੱਕ ਜੀ ਅਸੀਂ ਚਿੰਤਕ ਹਾਂ, ਕਿੰਨੀਆਂ ਜਥੀਆਂ ਗਈਆਂ ਜਥੇਦਾਰ ਕੋਲ ਸੁਖਬੀਰ ਬਾਦਲ ਨੂੰ ਹਟਾਉ, ਹੁਣ ਆਹ ਜਥੇਦਾਰ ਕੋਲ ਗਿਆਨੀ ਕੇਵਲ ਸਿੰਘ ਕੱਢਿਆ ਹੋਇਆ ਤੇ ਨੂੰਹ ਦਾ ਕੇਸ ਭੁੱਲ ਹੀ ਗਿਆ, ਕਿਵੇਂ ਚਬੜ੍ਹ ਚਬੜ੍ਹ ਨਾਲ ਦੋ ਚਾਰ ਲੈ ਲਏ ਕਿੱਤਾਕਾਰੀ ਪੈਸੇ ਕਮਾਉਣੇ, ਅੰਮ੍ਰਿਤਪਾਲ ਦਾ ਬਾਪ ਪਹਿਲਾਂ ਆਪਣਾ ਹਿਸਾਬ ਤਾਂ ਨਿਬੇੜੇ । ਸੁਖਬੀਰ ਸਿੰਘ ਨੇ ਧ੍ਰੋਹ ਨੀ ਕਮਾਇਆ । ਰਹੀ ਗੱਲ ਸ਼੍ਰੋਮਣੀ ਕਮੇਟੀ ਦੇ ਕਤਰ ਵਿੱਚੋਂ ਬੀੜਾਂ (ਗੁਰੂ ਗ੍ਰੰਥ) ਭਲਾ ਹੋਇਆ ਪਰ ਇਕ ਗੱਲ ਦੁਬਧਾ ਕੀ ਕਰਾਂ ਤੁਸੀਂ ਸਰੂਪ ਆਖਦੇ ਹੋ ਭਾਈ ਸਰੂਪ ਹਿੰਦੂ ਮੱਤ ਹੈ ਇਹ ਜੋ ਹਨ ਉਨ੍ਹਾਂ ਨੂੰ ਜਾਂ ਜੋ ਜਿਮੇ ਕਿਸੇ ਸਮਾਗਮ &lsquoਤੇ ਕਾਪੀ ਕਰਨ ਜਿਮੇ ਕਿ ਦੁਸ਼ਿਹਰੇ ਨੂੰ ਐਫਜੀਆਂ ਤੇ ਰਾਮ ਸਰੂਪ ਮੂਰਤਾਂ ਦੀ ਥਾਂ ਬੱਚਿਆਂ ਨੂੰ ਨਿਉਂਦਾ ਖਾਣ ਲਈ ਬਣਾਉਂਦੇ ਹਨ, ਤੁਸੀਂ ਸਰੂਪ ਕਿਵੇਂ ਆਖਦੇ ਹੋ ? ਆਪੇ ਹੀ ਰੀਤਾਂ ਕਰਦੇ ਹੋ ਫੇਰ ਮੁੱਕਨ ਲਈ ਰਾਹ ਲੱਭਦੇ ਹੋ, ਇਹ ਧਾਰਮਿਕ ਖੇਤਰ ਵਿੱਚ ਹੀ ਨਹੀਂ, ਸਿੱਖ ਚਰਿੱਤਰ ਵਿੱਚ ਹੀ ਦੇਖ ਲਵੋ ਕਿਵੇਂ ਅਫਸਰ ਵਰਗਲਾ ਕੇ ਪਿੱਟ ਸਿਆਪੇ ਪਾਉਂਦੇ ਸੀ, ਸਿਰਦਾਰ ਕਪੂਰ ਸਿੰਘ ਜੀ ਪਟੇਲ ਨੇ ਜਰਾਇਮ ਪੇਸ਼ਾ ਲਿਖ ਕੇ ਨੋਟ ਪਾਇਆ ਤਾਂ ਮੈਨੂੰ ਰੋਹ ਚੜ੍ਹਿਆ ਨੌਕਰੀ ਛੱਡੀ, ਭਾਵੇਂ ਕੱਢਿਆ ਸੀ ਪਰ ਨੋਟ ਸੱਚੀ ਸਾਖੀ ਨਾ ਛਾਪਿਆ ਇਹੀ ਹਾਲ ਹੁਣ ਸ਼੍ਰੋਮਣੀ ਅਕਾਲੀ ਵਿਰੁੱਧ ਹੋ ਰਿਹਾ ਹੈ, ਝੂਠ ਤੂਫਾਨ ਆ ਅੰਮ੍ਰਿਤਸਰ ਜ਼ਿਲ੍ਹੇ ਦਾ ਕਿਸਾਨ ਕਹਿੰਦਾ ਸਾਨੂੰ ਆਹ ਜਮੀਨਾਂ ਬੰਦਾ ਸਿੰਘ ਬਹਾਦਰ ਨੇ ਦਿੱਤੀਆਂ ਸਨ, ਭਾਈ ਇਤਿਹਾਸ ਦੀ ਜਾਣਕਾਰੀ ਲਵੋ ਬੰਦਾ ਸਿੰਘ ਬਹਾਦਰ ਸੂਬਾ ਸਰਹਿੰਦ ਨਾਲ ਟੱਕਰ ਸੀ, ਸਰਹਿੰਦ ਬੜਾ ਘੇਰਾ ਸੀ, ਉਹ ਇਧਰ ਤਾਂ ਆਇਆ ਹੀ ਨਹੀਂ ਸੀ, ਇਮੇ ਹੀ ਸ਼ੇਰੇ ਪੰਜਾਬ ਦੇ ਰਾਜ ਨੂੰ ਮਾਲਵੇ ਵਾਲੇ ਹੀ ਪ੍ਰਚਾਰੀ ਜਾਂਦੇ ਨੇ ਆਹ ਖਾਰੇ ਪਿਉ ਪੁੱਤ ਭਾਵੇਂ ਵਕੀਲ ਤਾਂ ਬਣ ਗਏ ਪਰ ਇਤਿਹਾਸ ਦਾ ਊੜਾ ਨੀ ਪਤਾ ਨਾਲੇ ਪੱਲਾ ਖਰਚ ਕੇ ਪੜ੍ਹਿਆ ਹੋਵੇ ਜਾਂ ਸਰਕਾਰੀ ਭੱਤੇ ਦੀ ਮੱਤ ਹੋਰ ਹੀ ਹੁੰਦੀ ਹੈ । ਪੰਜਾਬ ਵਿੱਚ ਬਾਡਰ ਸਟੇਟ ਕਰਕੇ ਭੀ ਪਰ ਆਪ ਵਿਦੇਸ਼ੀ ਤੇ ਦੂਜਿਆਂ ਸੂਬਿਆਂ ਦੇ ਵਾਸੀ ਆਮਦ ਹੁਣ ਸੁਨੇਹ ਕੀਹਨੂੰ ਬਾਕੀ ਆਹ ਜਾਤ ਬਰਾਦਰੀ ਭਾਰੂ ਅਸਲੀ ਅਕਾਲੀ ਤਾਂ ਘੱਟ ਗਿਣਤੀ ਜੋ ਹਨ ਉਹ ਭੀ ਕੁਰਾਹੇ ਆਹ ਹੁਣ ਤਾਜ਼ਾ ਡਿੰਪੀ ਢਿੱਲੋਂ ਝੂਠ ਦਾ ਪਲੰਦਾ ਤੇਰੇ ਮਗਰ ਕਿਸੇ ਨੀ ਆਉਣਾ ਨਾਰ ਦਹਾਜੂ ਦੀ ਭਰ ਭਰ ਅੱਖੀਆਂ ਰੋਵੇ, ਮਨਪ੍ਰੀਤ ਬਾਦਲ ਦੀ ਵਾਪਸੀ ਦੀ ਅਫਵਾਹ ਨਾਲ ਤਾਂ ਡਿੰਪੀ ਨੂੰ ਛਲ੍ਹ ਪੈ ਗਿਆ ਹੁਣ ਜਦੋਂ ਆਪ ਅਗਲੇ ਕਾਲੀ ਦਲ ਦਾ ਰਹਿੰਦ ਖੂੰਦ੍ਹ ਆਖਣਗੇ ਤਾਂ ਚੱਪਣੀ ਨਾਲ ਲੈ ਲਇਆ ਕਰੋ । ਝੂਠ ਦੇ ਪੈਰ ਨਹੀਂ ਹੁੰਦੇ ਪੰਜ ਦਿਨਾਂ ਵਿੱਚ ਹੀ ਡਿੰਪੀ ਨੂੰ ਭਗਵੰਤ ਮਾਨ ਨੇ ਨਿਉਂਦਾ ਦਿੱਤਾ, ਛੱਡੋ, ਝੱਟ-ਮੰਗਣੀ ਪੱਟ ਵਿਆਹ ਨਿਭਣੀ : ਤੇਰੀ ਮੇਰੀ ਨਹੀਂ ਨਿਭਣੀ, ਤੇਲ ਦੀ ਧਾਰ ਦੇਖੋ ਸਿੱਖ ਮਾਨਸਿਕਤਾ ਦਾ ਤੱਟ ਟੁੱਟ ਚੁੱਕਾ ਹੈ, ਚਰਿੱਤਰ ਝੋਲ੍ਹਾ ਮੁਲਿਆ ਸਾਨੂੰ ਮਾਰ ਨਾ ਬੋਲੜੀਆਂ, ਕਿਹੜਾ ਅਕਾਲੀ ਦਲ ਹੀ ਜੋ ਉਲਝਿਆ ਪਿਆ ਹੈ, ਬਾਣੀਆਂ ਤੇ ਬਜਾਰ ਨਾਲ ਹੀ ਚੱਲਦੇ ਨੇ, ਭੀੜਾਂ ਪੈਂਦੀਆਂ ਹੀ ਹੁੰਦੀਆਂ ਹਨ ਹੱਲ ਭੀ, ਇਕ ਵਾਰਤਾ ਸੁਣਾਵਾਂ (ਸੱਚੀ) ਸਾਡੀ ਮਾਂ ਦੇ ਮਾਸੜ ਬਹੁਤ ਪ੍ਰਸਿੱਧ ਡਾਕਟਰ (ਉਸ ਸਮੇਂ) ਜਾਇਦਾਤੀ ਭੀ ਸਨ ਪੁੱਤਰ ਭੀ ਡਾਕਟਰ, ਹੁਣ ਪੋਤਾ ਭੀ ਡਾਕਟਰਾਂ ਦਾ ਟੱਬਰ, ਵੱਡਾ ਪੁੱਤ ਦੌਲਤ ਕਰਕੇ ਥੋੜ੍ਹਾ ਪੜ੍ਹਕੇ ਮੁੰਡਿਆਂ ਦੀ ਢਾਹਣੀ ਬਣਾ ਕੇ ਫੇਰੇ ਤੋਰੇ &lsquoਤੇ, ਘਰਦੇ ਕਹਿੰਦੇ ਕੰਮ ਨੀ ਕਾਰ ਨੀ ਖਰਚਾ ਵੱਧ, ਅੱਗੋਂ ਉਹ ਕਹਿੰਦਾ ਕਿ ਆਹ ਚੋਰ ਡਾਕਿਆਂ ਦੇ ਡਰ ਮੇਰੇ ਕਰਕੇ ਹੀ ਬਚੇ ਹੋਏ ਹੋ ਚਿੜੀਆਂ ਕਾਂ ਘੜੀਸਣ ਥੋਨੂੰ ਯਾਨੀ ਸ਼੍ਰੋਮਣੀ ਅਕਾਲੀ ਦਲ ਦਾ ਦਬਕਾ ਕੌਮ ਨੂੰ ਬੁਲੰਦੀ ਸੀ, ਹੁਣ ਭੰਗ ਭੱੁਜੂ ਜੇਕਰ ਇਹਨੂੰ ਲਤਾੜ ਤਾ, ਯਾਦ ਰੱਖਿਉ ਕੇਂਦਰ ਖਾ ਜਾਊਗਾ ਇਕ ਤੱਥ ਹਿਟਲਰ ਬਦਨਾਮ, ਅੰਤ ਦਫਨ ਅਸਲ ਵਾਰਤਾ ਤਾਂ ਇਹ ਸੀ ਕਿ ਉਹ ਆਪਣੀ ਲਹੂ ਦੀ ਵੰਸ਼ ਨਿਰੋਲ ਰੱਖਣੀ ਚਾਹੁੰਦਾ ਸੀ ਪਰ ਝੁਰਮਟ ਕਿਸੇ ਹੋਰ ਪਾਸੇ ਪੈ ਗਿਆ, ਤਬਾਹੀ ਇਹੀ ਹਾਲ ਹੁਣ ਪੰਜਾਬ ਦੀ ਅਕਾਲੀ ਇਕਾਈ ਦਾ ਹੈ ਪੰਜਾਬ ਦਾ ਤਾਂ ਹੁਣ ਕੋਈ ਮੁੱਦਾ ਹੀ ਨਹੀਂ ਚੁੱਕਦਾ ਕਿਸਾਨ ਕਾਂਗਰਸੀ, ਹਰਿਆਣੇ ਨੂੰ ਯੂਨੀਅਨਾਂ ਨਾਲ ਲੈਣ ਕਰਕੇ ਪਾਣੀ, ਰਾਜਧਾਨੀ ਦੀ ਪ੍ਰਤੀਕਿਰਿਆ ਹੀ ਨਹੀਂ ਹਾਲੇ ਅਕਾਲੀ ਮਾੜੇ ਆਹ ਫਾਗੋਟ ਭਲਾ ਸਿੱਖਾਂ ਦਾ ਕੀ ਮੁੱਦਾ, ਹੁਣ ਆਹ ਕੰਗਣਾ ਦਾ ਹੀ ਜਾਪ ਤੁਸੀਂ ਕਿਸਾਨੀ ਸੰਘਰਸ਼ ਵੇਲੇ ਦੇ ਨਿਬੇੜੇ ਨਿਬੇੜ ਲਏ ਥੱਪੜ ਭੀ ਜੜ ਤੇ, ਹੁਣ ਫਿਲਮ &lsquoਤੇ ਇਤਰਾਜ਼ ਯੋਗ ਸੀਨ (ਮੈਂ ਤਾਂ ਦੇਖੇ ਨੀ) &lsquoਤੇ ਬੋਲੋ ਨਾ ਕਿ ਸਿਮਰਨਜੀਤ ਸਿੰਘ ਮਾਨ ਕੀ ਭੱਦੀ ਬੋਲੀ ਭਾਵੇਂ ਉਹ ਤਾਂ ਆਦੀ ਹਨ, ਹੁਣ ਉਮਰ ਕਰਕੇ ਭੀ ਸਧਾਰ ਨਹੀਂ, ਇਸਤਰੀ ਜਾਤੀ ਨੂੰ ਨੀਮਾਂ ਸਮਝਣਾ, ਇਨ੍ਹਾਂ ਨੇ ਤਾਂ ਭੈਣ ਮਾਇਆਵਤੀ ਨੂੰ ਅਸ਼ਲੀਲ ਗਾਲ੍ਹ ਭੀ ਕੱਢ ਧਰੀ ਸੀ ਫੇਰ ਕਹਿਣਗੇ ਜੀ ਸਿੱਖ ਤਾਂ ਹਰ ਧੀ ਭੈਣ ਦਾ ਸਤਿਕਾਰ ਕਰਦਾ ਹੈ (ਠੀਕ ਹੈ ਸਾਰੇ ਸਿੱਖ ਐਸੇ ਨਹੀਂ ਹਨ) ਪਰ ਮਾਨ ਸਾਹਬ ਨੂੰ ਸਭ ਨੂੰ ਫਿੱਟ ਥੁੱਕ ਕਰਨੀ ਬਣਦੀ ਹੈ, ਮੈਂ ਇਹ ਭੀ ਮੰਨਦੀ ਹਾਂ ਕਿ ਕੁਝ ਤੀਮੀਆਂ ਬਰਾਬਰਤਾ ਵਿੱਚ ਹੁੱਭੀਆਂ ਹਨ ਪਰ ਮਾਣ ਲਈ ਹਨ ਪਰ ਸਾਰੀਆਂ ਨਹੀਂ ਹਨ ਅਜ਼ਾਦੀ ਭੀ ਰਾਹ ਰਾਹ ਦੀ ਹੀ ਜਚਦੀ ਹੈ, ਮੈਂ ਇਕ ਗੱਲ ਲਿਖਾਂ ਮੈਨੂੰ ਗੁਰਦੀਪ ਸਿੰਘ ਸੰਧੂ (ਪੰਜਾਬ ਮੇਲ) ਟੈਲੀਫੂਨ ਕਰਕੇ ਕਹਿੰਦੇ ਸ: ਤਰਲੋਚਨ ਸਿੰਘ (ਘੱਟ ਗਿਣਤੀ) ਹੋਰਾਂ ਨੂੰ ਮਿਲਾਂ, ਪਰ ਮੇਰੇ ਵਿਚਾਰ ਨਹੀਂ ਮਿਲਦੇ ਮੈਨੂੰ ਫੋਟੋਆਂ ਖਿਚਾ ਕੇ ਕਿਤਾਬਾਂ ਛਪਵਾਉਣ ਦਾ ਸ਼ੌਕ ਨਹੀਂ ਸੋ ਅਸੂਲਾਂ &lsquoਤੇ ਚੱਲੋ । ਮੈਂ ਉਹ ਦੌਰ ਨਹੀਂ ਭੁੱਲ ਸਕਦੀ ਸੰਤ ਲੌਂਗੋਵਾਲ, ਬੀਬੀ ਰਜਿੰਦਰ ਕੌਰ, ਅਵਿਨਾਸੀ ਸਿੰਘ ਕਤਲ ਕੀਤੇ, ਪਹਿਲਾਂ ਪ੍ਰਤਾਪ ਸਿੰਘ ਕੈਰੋਂ ਜੀਹਨੇ ਬੜੇ ਕੰਮ ਕੀਤੇ ਪੰਜਾਬ ਲਈ ਕਤਲ । ਖਾਲਿਸਤਾਨ ਦੀ ਲਹਿਰ ਮੇਰੇ ਪਤੀ ਸਮਰਥੱਕ ਸਨ ਉਨ੍ਹਾਂ ਨੂੰ ਕਹਿੰਦੇ ਹੁੰਦੇ ਸਨ ਖਾਲਿਸਤਾਨ ਦਾ ਝੰਡਾ ਚੁੱਕੋ ਪਹਿਲਾਂ ਇਕ ਬੋਲੀ ਅਕਲ ਤੋਂ ਜੋ ਖਾਲੀ ਸੋ ਭਾਈ ਅਕਾਲੀ ਮੈਂ ਸੋਚਦੀ ਹਾਂ ਗੱਲ ਤਾਂ ਸੱਚੀ ਸੀ ਵਿਚਾਰੇ ਨੰਗੇ ਪੈਰੀਂ, ਮੋਢੇ ਪਰਨਾ ਭੁੱਖੇ ਤਿਹਾਏ ਡਾਂਗਾਂ ਖਾਣੀਆਂ, ਹੁਣ ਬੱਸ ਇਹ ਮਕਾਰ, ਲੋਕ ਆਹੀ ਭਾਲਦੇ ਨੇ ਪਰ ਕਿਉਂ ਅਕਾਲੀ ਹੀ ਡਾਂਗਾਂ ਖਾਣ ਆਹ ਭਉਕੇ ਹੋਣ ਅੱਗੇ ਇਹ ਲੋਕ ਲੁੱਟ ਘਸੁੱਟ ਲਈ ਖਾਣ ਪੀਣ ਨੂੰ ਆਏ ਦਿਨ ਕੋਈ ਨਾ ਕੋਈ ਮੁਸ਼ਕਲ ਖੜੀ ਹੀ ਰੱਖਦੇ ਨੇ ਤਾਂ ਸੂਬੇ ਦੀ ਤਰੱਕੀ ਕਿਥੇ, ਇਥੇ ਆਹ ਚੈਨਲ ਊਧਮ ਮਚਾਈ ਜਾਂਦੇ ਨੇ ਫੋਕੀਆਂ ਬੜ੍ਹਕਾਂ ਬੇਅਦਬੀ ਵਿੱਚ ਸੁਖਬੀਰ ਬਾਦਲ ਨੂੰ ਅੜਾਉ ਤੇ ਆਪ ਚੈਨਲਾਂ &lsquoਤੇ ਪਾਠ ਨਾਲੇ ਅਕਾਲ ਤਖ਼ਤ ਦੇ ਅਦੇਸ਼ ਸਨ ਕਿ ਬਾਹਰ (ਗੁਰੂ ਗ੍ਰੰਥ) ਲਿਜਾ ਨਹੀਂ ਸਕਦੇ ਕਿਥੇ ਹੈ ਅਦੇਸ਼ ? ਜਥੇਦਾਰ ਭੀ ਗਟਾਰਾਂ ਵਾਂਗੂੰ ਅੱਖਾਂ ਮੀਟਦੇ ਨੇ ਗਿਆਨੀ ਹਰਪ੍ਰੀਤ ਸਿੰਘ ਬੁੱਤ ਦਾ ਉਦਘਾਟਣ ਕਰਨ ਆਏ ਗੁਰਬਾਣੀ ਦੀ ਤੁੱਕ ਠੀਕ ਨਾ ਲਿਖਣ &lsquoਤੇ ਪਾਸਾ ਵੱਟ ਕੇ ਖੜੇ, ਮਾਂਹ ਵਾਦੀ ਤੇ ਸੁਆਦੀ ਪਰ ਕੋਈ ਭੀ ਅਦਾਰਾ ਇਸ ਪਾਸੇ ਚੇਤਕ ਨਹੀਂ ਕਤਾਰ ਵਿੱਚ ਚੋਲ ਹੀ ਹੈ, ਭਾਵੇਂ ਰਾਹ ਪੁੱਠਾ ਹੀ ਹੋਵੇ ਜਿਥੋਂ ਦੀ ਸੈਹਾ ਲੰਘ ਗਿਆ ਪੈਹਾ ਪੈ ਗਿਆ ਚਲੋ ਫਸਲ ਦੇ ਵਿੱਚੋਂ ਦੀ ਹੀ ਗਿਆ, ਪਰ ਰਾਹ ਤਾਂ ਪਾ ਗਿਆ।
ਵਿਸ਼ੇਸ਼ ਪੰਨਾ
ਪੜਚੋਲ ਨਿਚੋੜ
ਭੱਖਦਾ ਮੁੱਦਾ, ਪੰਜ ਸਿੰਘ (ਗ੍ਰੰਥੀ) ਅਕਾਲ ਤਖ਼ਤ ਜੀ ਸੁਖਬੀਰ ਸਿੰਘ ਬਾਦਲ ਨੂੰ ਕਿਸੇ ਤਰ੍ਹਾਂ ਭੀ ਕਰੋ ਲਾਂਭੇ ਕਰੋ, ਨੰਬਰ ਇਕ ਅਕਾਲ ਤਖ਼ਤ ਦਾ ਜਥੇਦਾਰ ਤੇ ਬਾਕੀ ਚਾਰੇ ਗ੍ਰੰਥੀ ਹਨ ਨਾ ਕਿ ਕਾਨੂੰਨੀ ਮਾਹਰ, ਇਹ ਪੁਰਾਣੇ ਸਮੇਂ ਦੀ ਰਵਾਇਤ ਸੀ ਹੁਣ ਸਰਕਾਰਾਂ ਨੇ ਸਰਕਾਰੂ ਕੰਮਾਂ ਦੀ ਜਾਂਚ ਗ੍ਰੰਥੀ ? ਕੇਵਲ ਬੇਅਦਬੀ ਮੁੱਦੇ ਤੇ ਕਾਰਵਾਈ ਕਰ ਸਕਦੇ ਹਨ, ਹੁਣ ਦੱਸੋ ਕਿ ਕੀ ਜੋ ਬੇਅਦਬੀ ਅਕਾਲੀ ਸਰਕਾਰ ਵੇਲੇ ਹੋਈ, ਕਰਵਾਈ ਕੀਹਨੇ, ਅਕਾਲੀਆਂ ਨੇ ? ਨੰਬਰ ਦੋ ਕੀ ਹੁਣ ਬਾਅਦ ਵਿੱਚ ਜੋ ਹੋਈਆਂ ਕੀ ਉਹ ਸਰਕਾਰ ਦਾ ਮੁਖੀ ਸਿੱਖ ਨਹੀਂ ? ਹੁਣ ਹੱਟ ਗਈਆਂ ਵਿਰੋਧੀ ਦੱਸੋ ਕਿਹੜਾ ਅਕਾਲੀ ਹੈ ? ਕੀ ਫੈਸਲਾ ਦਬਾਅ ਹੇਠ ਨਹੀਂ ਚਲੋ ਮੰਨ ਲਉ ਜੀ ਆਹ ਪੰਜ ਸਿੰਘਾਂ ਦਾ ਫੈਸਲਾ ਹੈ (ਅਕਾਲ ਤਖ਼ਤ ਦਾ) ਜੇਕਰ ਜੱਜ ਹਨ ਤਾਂ ਵਕੀਲ ਭੁਗਤਣੇ ਹੁੰਦੇ ਹਨ, ਦਰੁਸਤ ਕਿ ਅਪੀਲ ਦੇ ਲਈ ਸਮਾਂ ਦਿੱਤਾ ਹੈ, ਹਾਲੇ ਤਾਂ ਸਿੱਧ ਨਹੀਂ ਹੋਇਆ ਕਿ ਸੁਖਬੀਰ ਨੇ ਗਲਤੀ ਜਾਂ ਗੁਨਾਹ ਕੀਤਾ, ਗੁਨਾਹ ਕੀ ਹੁੰਦਾ ਹੈ ਸਪੱਸ਼ਟ ਕਰੋ ਸਰਕਾਰੀ ਗਤੀਵਿਧੀਆਂ ਗੁਨਾਹ ਹੁੰਦੇ ਹਨ ? ਫੈਸਲਾ ਫੇਰ ਅਕਾਲ ਤਖ਼ਤ ਦਾ ਕਿਵੇਂ ਜਦੋਂ ਵਿਰੋਧੀ ਆਖੀ ਜਾਣ ਬੱਸ ਜੀ ਸੁਖਬੀਰ ਨੂੰ ਦੋਸ਼ੀ ਕਰਾਰ ਦਿਉ, ਹੁਣ ਸਭ ਵਜ਼ੀਰ ਸੱਦ ਲਏ, ਪਰ ਜੋ ਜੋ ਬਾਕੀ ਦੇ ਗੈਰ ਪੰਥਕ ਕਾਰਵਾਈਆਂ ਕਰਨ ਤੇ ਬੇੇਅਦਬੀਆਂ ਕਰਵਾਉਣ ਮੁਆਫਕ ਨੇ ਕੌਣ ਹੈ ਸੁਖਦੇਵ ਸਿੰਘ ਫਗਵਾੜਾ ਝਾਤੀ ਮਾਰੋ, ਬੇਅਦਬੀ ਹੋਈ ਇਹ ਪਹੁੰਚੇ ਫੇਰ ਅੰਮ੍ਰਿਤਪਾਲੀ ਹੁਣ ਸੁਖਬੀਰ ਸਿੰਘ ਬਾਦਲ ਵਿਰੋਧੀ ਇਹ ਲੋਕ ਕਦੀ ਭੀ ਅਕਾਲੀ ਸਮਰਥੱਕ ਨਹੀਂ ਸਨ ਬੱਸ ਸਾਜਸ਼ੀ ਲਹਿਰੀ ਤੇ ਪੰਥ ਵਿਰੋਧੀ ਨੇ ਆਪਣੇ ਕਿੱਤੇ ਚਲਾਉਂਦੇ ਨੇ ਹੱਕਦਾਰ ਹੀ ਨੀ ਇਸ ਵਿਸ਼ੇ ਤੇ ਸਲਾਹਾਂ ਦੇਣ ਦੇ, ਮਹੱਤਵਪੂਰਨ ਜਾਣਕਾਰੀ ਜੀਹਦੀ ਹਾਲੇ ਤਸਦੀਕ ਨਹੀਂ ਕਰ ਸਕਦੀ ਪਰ ਇਕ ਖਾਸ ਵਿਅਕਤੀ ਦੀ ਲਿਖਤ ਹੈ (ਫੈਸਲੇ) ਜੋ ਪੜ੍ਹੀ ਗਈ, ਚਲੋ ਜੇਕਰ ਤਨਖਾਹੀਆ ਕਰਾਰ ਕਰਤਾ ਕੀ ਗਜ਼ਬ ਆ ਗਿਆ, ਵਾਰੀ ਆ ਜਾਵੇਗੀ ਸਭ ਦੀ, ਰੱਬ ਦੀ ਅਦਾਲਤ ਵੱਡੀ ਹੈ । ਅਕਾਲ ਤਖ਼ਤ ਕੇਵਲ ਅਕਾਲੀਆਂ ਨੂੰ ਸਜ਼ਾਵਾਂ ਲਈ ਹੈ ? ਫੇਰ ਤਾਂ ਬਾਕੀ ਕਾਂਗਰਸੀ, ਆਪ, ਭਾਜਪਾ ਸਿੱਖ ਨਹੀਂ ਸ਼ੇਕ ਦੇਵੋ ਜੀ ।
-ਬਲਵਿੰਦਰ ਕੌਰ ਚਾਹਲ ਸਾਊਥਾਲ