image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਖੁਦਾ ਕੋ ਨਾ ਹਮ ਨਾ ਖੁਦਾ ਕਹਿ ਸਕੇ ਮਗਰ ਨਾ ਖੁਦਾ ਕੋ ਖੁਦਾ ਕਹਿ ਦੀਆ ਅਭੀ ਸੇ ਤੂੰ ਆਂਖੇ ਦਿਖਾਨੇ ਲਗੀ ਖੁਦਾ ਬਨ ਗਈ ਜੋ ਖੁਦਾ ਕਹਿ ਦੀਆ

ਬਸ ਆਹ ਸਾਰੀ ਜੜ੍ਹ ਹੈ ਪੁਆੜੇ ਦੀ, ਜਰਾ ਜਿਹੀ ਕੁਰਸੀ ਮਿਲ ਜਾਵੇ ਅਸੀਂ ਜੱਗ ਸਾਂਭਣ ਲੱਗ ਜਾਂਦੇ ਹਾਂ, ਇਹ ਕਿਸੇ ਇਕ ਦੇਸ਼ ਜਾਂ ਸੰਸਥਾ ਦਾ ਰਵੱਈਆ ਨਹੀਂ, ਕਾਹਨੂੰ ਬਾਤਾਂ ਪਾਵਾਂ, ਸਿੱਖ ਪਰੰਪਰਾ ਕਿਹੜੀ ਸਦੀ ਦੀ ਬਣੀ ਨੂੰ ਆਪਣੇ ਮੰਤਵ ਲਈ ਵਰਤਣ ਲਈ ਜੀ ਗੁਰੂ ਸਿਧਾਂਤ ਹੈ, ਜੀ ਮਰਿਯਾਦਾ ਹੈ ਆਦਿ, ਮੇਰਾ ਲਿਖਣ ਤੋਂ ਭਾਵ-ਅਰਥ ਹੈ ਕਿ ਗੁਰੂ ਕਾਲ ਜਾਂ ਕੋਈ 200 ਸਾਲ ਤੋਂ ਪਹਿਲਾਂ ਦਾ ਸਮਾਂ ਤੇ ਰਹੁ-ਰੀਤਾਂ ਕੀ ਅੱਜ ਚੱਲ ਸਕਦੀਆਂ ਹਨ, ਹਾਂ ਕੁਝ ਮੁੱਢਲੀਆਂ ਐਧਰ, ਉਧਰ ਕਰਕੇ ਲਾਗੂ ਹੋ ਸਕਦੀਆਂ ਹਨ, ਪਰ ਹਰ ਗੱਲ ਨੂੰ ਜੋੜ ਕੇ ਢਕੌਂਸਲੇ ਚਲਾਉਣੇ ਨਾ ਧਰਮ ਲਈ ਤੇ ਨਾ ਸੰਗਤ ਲਈ ਗੁਣਕਾਰੀ, ਧਰਮ ਭੀ ਤਾਂ ਗੁਰੂ ਨਾਨਕ ਦੇਵ ਜੀ ਵੇਲੇ ਵਾਲਾ ਚੱਲਦਾ ਹੀ ਨਹੀਂ, ਬਹੁਤ ਕੁਝ ਉਭਾਰਨ ਲਈ ਹੀ ਪ੍ਰਚਾਰਿਆ ਜਾਂਦਾ ਹੈ, ਉਦਾਹਰਣ, ਕੋਈ ਭੀ ਸ਼ੈਅ ਮੰਡੀ ਵਿੱਚ ਨਵੀਂ ਆਵੇ ਮਸ਼ਹੂਰੀ ਲਈ ਬਹੁਤ ਜੋਰ ਲਾਉਣਾ ਪੈਂਦਾ ਹੈ, ਸਾਡਾ ਧਰਮ ਸਭ ਤੋਂ ਨਿਆਣਾ ਹੈ ਜਿਸ ਕਰਕੇ ਦੂਜਿਆਂ ਨਾਲ ਭਿੜਨ ਲਈ ਬੜੀਆਂ ਲਗਾਂ, ਮਾਤਰਾਵਾਂ ਲੱਗ ਰਹੀਆਂ ਹਨ, ਅਸੰਭਵ ਲਿਖਾਂ ਕਿ ਜੋ ਪਾਠ ਗੁਰੂ ਗ੍ਰੰਥ ਵਿੱਚ ਸਰਲ ਪੰਜਾਬੀ ਵਿੱਚ ਹੈ ਕੀ ਉਹ ਪੰਜਾਬੀ ਤਿੰਨ-ਚਾਰ ਸਦੀਆਂ ਪਹਿਲਾਂ ਬੋਲੀ ਭਾਸ਼ਾ ਸੀ ? ਨਹੀਂ ਸੁਖਮਨੀ ਸਾਹਿਬ ਪੜੋ੍ਹ ਫੇਰ ਦੱਸਣਾ, ਖੈਰ ਅਸੀਂ ਤਾਂ ਪੜਚੋਲ ਨੂੰ ਥਾਂ ਹੀ ਨਹੀਂ ਦਿੰਦੇ । ਹੁਣ ਰਵਿਦਾਸ ਮਿਸ਼ਨ ਨੇ ਅੱਡ ਅੰਮ੍ਰਿਤ ਬਾਣੀ ਸੰਗ੍ਰਹਿ ਤੈਅ ਕੀਤਾ ਹੈ, ਭਾਵੇਂ ਕਿ ਸੰਗਤ ਦੇ ਵਿੱਚ ਆਮ ਪਾਠ ਤਾਂ ਸੁਣਿਆ ਨਹੀਂ ਨਾ ਹੀ ਦਰਸ਼ਣ ਹੀ ਕੀਤੇ ਹਨ, ਪਰ ਪ੍ਰਚਾਰ ਬਹੁਤ ਕਰਨਾ ਪੈ ਰਿਹਾ ਹੈ, ਇਸੇ ਤਰ੍ਹਾਂ ਸਾਡੇ ਧਰਮ ਵਿੱਚ ਭੀ ਹੁਣ ਕਈ ਫਿਰਕੇ ਹਨ, ਸਾਧ-ਸੰਤ ਮੱਤ ਅਖੰਡ ਕੀਰਤਨੀ, (ਮੈਂ ਰਾਗ ਮਾਲ੍ਹਾ ਦੇ ਮੁੱਦੇ &lsquoਤੇ ਉਨ੍ਹਾਂ ਨਾਲ ਸਹਿਮਤ ਹਾਂ) ਟਕਸਾਲਾਂ, ਡੇਰੇ ਆਦਿ ਪਰ ਹੁਣ ਸਿੱਖ-ਮੱਤ ਮਨੁੱਖੀ ਹੱਤਿਆ ਨੂੰ ਸੋਧੇ ਲਾਉ ਧਰਮ ਦੱਸ ਰਹੀ ਹੈ, ਕੀ ਇਹ ਧਰਮ ਦੀ ਕਸਵੱਟੀ ਹੋਵੇਗੀ ? ਧਰਮ ਦੀ ਰਾਖੀ ਲਈ ਜਾਂ ਪ੍ਰਚਾਰ ਲਈ ਸ਼੍ਰੋਮਣੀ ਕਮੇਟੀ ਬਣੀ, ਉਹਦੇ ਪਹਿਰੇਦਾਰ ਬਣੇ ਅਕਾਲੀ, ਅਕਾਲ ਤਖ਼ਤ ਕਹਿੰਦੇ ਜੀ ਗੁਰੂ ਸਾਹਿਬ ਚਿਰੋਕਣਾ (ਥੜ੍ਹਾ) ਬਣਾਇਆ, ਹੌਲੀ ਹੌਲੀ ਬਦਲਾਅ ਤੇ ਹੁਣ ਜੱਜਮੈਂਟ ਸੰਸਥਾ ਭਾਵੇਂ (ਗ੍ਰੰਥੀ) ਪਰੰਪਰਾ ਥਾਵੇ ਰੱਖੀ ਨਿਰਣਾਯੋਗ ਕਿ ਕੀ ਉਸ ਵੇਲੇ ਲੋਕਤੰਤਰ ਸੀ ? ਵੋਟਾਂ ਸਨ ਜਾਂ ਕੇਵਲ ਰਾਜੇ ਦੇ ਰਾਜ ਜੋ ਕਿ ਹਰ ਵਰਗ ਨੂੰ ਸਾਵੀਂ ਰੱਖਣ ਲਈ ਤੱਤਪਰ ਸਨ, ਹਣ ਗੁੰਮਰਾਹ ਕਰਨ ਨੂੰ ਤੇ ਭੰਬਲ ਭੂਸੇ ਲਈ ਕਦੀ ਗੁਰੂ ਕਦੀ ਸ਼ੇਰੇ ਪੰਜਾਬ, ਵਕੀਲ ਭੀ ਧੁਸੇ ਦੇਈ ਜਾਂਦੇ ਨੇ ਇਤਿਹਾਸ ਦੀ ਸੋਝੀ ਹੈ ਨਹੀਂ (ਜ: ਅਕਾਲ ਤਖ਼ਤ) ਆਦੇਸ਼ ਕੀ ਕੇਵਲ ਅਕਾਲੀਆਂ ਲਈ ਹੀ ਹਨ ਜਾਂ ਸਰਬੱਤ ਸਿੱਖ ਸੰਗਤ ਲਈ, ਕੀ ਜੋ ਆਹ ਭੌਂਦੇ ਫਿਰਦੇ ਬਗਲੀਗਰ ਜੋ ਬੋਲੀ ਜਾਣ ਕਦੀ ਆਦੇਸ਼ਾਂ ਵਿੱਚ ਆਏ ਨੇ ? ਹੁਣ ਆਦੇਸ਼ ਜੀ ਬਿਆਨਬਾਜੀ ਬੰਦ ਕਰੋ ਪਹਿਲਾਂ ਇਹ ਆਦੇਸ਼ ਬਣਦਾ ਸੀ ।
ਗਿਣਤੀ ਬੜੀ ਗੰਭੀਰ ਹੈ, ਗਿਣਤੀ ਬੜੀ ਲੰਮੀ ਹੋ ਜਾਵੇਗੀ ਫੇਰ ਤਾਂ ਤਨਖਾਹੀਆਂ ਦੀ, ਜੇਕਰ ਕੇਵਲ ਸਿਆਸੀ ਪਾਰਟੀ ਦੇ ਮੁਖੀ ਅਤੇ ਸਰਕਾਰ ਦੇ ਕੰਮਾਂ ਵਿੱਚ ਜਿਹੜੀਆਂ ਕਿ ਹਰ ਸਰਕਾਰ ਵਿੱਚ ਹੀ ਕੁਝ ਨਾ ਕੁਝ ਅਣਗਹਿਲੀਆਂ ਹੋ ਜਾਂਦੀਆਂ ਹਨ ਪਰ ਕੇਵਲ ਤੇ ਕੇਵਲ ਅਕਾਲੀ ਸਰਕਾਰ ਦਾ ਹੀ ਗੁੱਡਾ ਬੰਨੋ, ਕੂੜ ਤੇ ਤੂਹਮਤਾਂ ਨਾਲ, ਕੀ ਹੁਣ ਕਦੀ ਬੇਅਦਬੀ ਨਹੀਂ ਹੁੰਦੀ ਤੇ ਕਾਂਗਰਸ (ਸਿੱਖ ਹੀ ਸਨ ਮੁਖੀ) ਕਿਉਂ ਇਸ ਧਾਰਾ ਵਿੱਚ ਨਹੀਂ ਲੈ ਹੋ ਰਹੀਆਂ, ਉਸ ਵੇਲੇ ਦੀ ਪੁਲਸ ਦੋਸ਼ੀ, ਮਗਰੋਂ ਸਭ ਸ਼ੁੱਧ, ਹੁਣ ਭੀ ਭਗਵੰਤ ਮਾਨ ਸਰਕਾਰ ਕਿਉਂਕਿ ਸ਼ਹੀਦ ਭਗਤ ਸਿੰਘ ਦੀ ਸਹੁੰ ਹੈ, ਸਭ ਸਿਰ ਮੱਥੇ, ਇਹ ਵਿਤਕਰੇ ਭਰੀਆਂ ਨੀਤੀਆਂ ਬਹੁਤਾ ਸਮਾਂ ਨਹੀਂ ਚੱਲਣੀਆਂ, ਅਕਾਲ ਤਖ਼ਤ ਲਈ ਭੀ ਵਿਧੀ ਵਿਧਾਨ ਸੋਧ ਕੇ ਤੇ ਕੰਨਟਰੈਕਟ ਨਾਲ ਘੜਨਾ ਪਊਗਾ, ਸ਼ਰਤਾਂ &lsquoਤੇ ਦਸਤਖ਼ਤ ਹੋਣ, ਸੇਵਾ ਮੁਕਤ ਹੋਣੇ ਵਿਰੁੱਧ ਬੋਲਣ ਵਾਲਿਆਂ ਦੀ ਭੱਤਿਆਂ ਦੀ ਵਿਧੀ ਜਬਤ ਜਥੇਦਾਰ ਡਿਊਟੀ ਸਮੇਂ ਕੇਵਲ ਸਾਲ ਵਿੱਚ ਚਾਰ ਹਫ਼ਤੇ ਛੁੱਟੀ &lsquoਤੇ ਵਿਦੇਸ਼ ਜਾਣ ਤੇ ਖਰਚਾ ਕਮੇਟੀ ਦਾ ਜੋ ਉਥੋਂ ਪੈਸੇ ਮਿਲਣ ਕਮੇਟੀ ਅਕਾਊਂਟ ਵਿੱਚ ਤਾਂ ਇਹ ਘੋਲ ਬੰਦ ਹੋਣਗੇ, ਨਹੀਂ ਤਾਂ ਸੇਵਾ ਮੁਕਤੀ ਮਗਰੋਂ ਇਹ ਵਿਦੇਸ਼ੀ ਹੀ, ਆਹ ਮਨਜੀਤ ਸਿੰਘ ਬੋਲ ਨਿਕਲਦਾ ਨੀ ਕਥਾਵਾਚਕ । ਕੋਈ ਹਿਸਾਬ ਨੀ ਪੈਸੇ ਦਾ ਅੰਨਾ ਧਨ ਹੂੰਝਦੇ ਨੇ, ਕੋਈ ਟੈਕਸ ਨੀ ਸਾਡੀਆਂ ਜਮੀਨਾਂ ਦੇ ਮਾਮਲੇ &lsquoਤੇ ਟੈਕਸ ਲੱਗਦੇ ਨੇ, ਸਾਡੇ ਗੁਰੂ ਘਰ ਪ੍ਰਬੰਧਕ ਦਸਵੰਧ ਨੂੰ ਇਨ੍ਹਾਂ ਨੂੰ ਵੰਡਦੇ ਨੇ, ਇਥੋਂ ਸੰਗਤ ਦੀ ਧਰ ਕੇ ਪਾਠਾਂ ਦੀ ਫੀਸ ਲੈਂਦੇ ਨੇ ਸ਼ਰਧਾ ਕਿਥੋਂ ਰਹਿ ਗਈ, ਹਾਲੇ ਧਰਮ ਦਾ ਅਮਰਾ ਫੈਲਾ ਹੈ ਜੀ ਹਰ ਗੱਲ &lsquoਤੇ ਗੁਰੂ ਨਾਲ ਜੋੜੋ, ਚਤੁਰਤਾ ਹੈ । 
ਰੋਹ ਚੜ੍ਹਦਾ ਹੈ ਕਿ ਪਰਿਵਾਰਵਾਦ ਨਿਕਾਰੋ, ਉਦੋਂ (ਗੁਰੂ ਸਾਹਬਾਂ ਦਾ) ਉਪਦੇਸ਼ ਅਦੇਸ਼ ਤੇ ਮਰਿਯਾਦਾ ਕਿਧਰੇ ਜਾਂਦੀ ਹੈ, ਕੀ ਇਹ ਠੀਕ ਨਹੀਂ ਕਿ ਗੁਰੂਆਂ ਤਾਂ ਮਾਮੇ ਫੁਫੀਆਂ ਭੀ ਨਾਲ ਰੱਖੇ, ਠੀਕ ਹੈ (ਗੁਰੂ ਨਾਨਕ ਦੇਵ) ਆਪਣੇ ਪਰਿਵਾਰ ਨੂੰ ਇਸ ਪ੍ਰਕਾਰ ਉਭਾਰ ਨੀ ਸਕੇ (ਉਦੋਂ ਉਹ ਗੁਰੂ ਨਹੀਂ ਸਨ) ਕਾਮਰੇਡ ਧਾਰਾ ਨੇ ਪਰਿਵਾਰ ਖੇਰੂੰ ਖੇਰੂੰ ਕਰਵਾ ਤੇ ਆਹ ਚਲਾਕੀ ਨਾਲ, ਨਾਲੇ ਧਰਮ ਦਾ ਧੁਰਾ ਪਾਸੇ ਧੱਕ ਧਰਿਆ, ਹੁਣ ਦੇਖੋ ਅੰਗ੍ਰੇਜ਼ ਲੋਕ, ਸਰਕਾਰਾਂ ਪਰਿਵਾਰ ਜੋੜੋ &lsquoਤੇ ਜੋਰ ਦੇ ਰਹੀਆਂ ਹਨ ਕਿ ਪੋਤੇ, ਪੋਤੀਆਂ, ਦੋਹਤੇ, ਦੋਹਤੀਆਂ ਪਰਿਵਾਰ ਵਿੱਚ ਪਾਲੋ, ਸਮਾਂ ਸਾਂਭੋ ਪਰ ਅਸੀਂ ਬਹੁਤੇ ਅਗਾਂਹ ਵਧੂ ਬਣਦੇ ਹਾਂ, ਮੇਰੇ ਦੋਨੋ ਬੱਚੇ ਨਾਨੀ ਦੇ ਪਾਲੇ ਹਨ, ਬੇਟੀ ਤਾਂ ਹਰ ਦਮ ਬੀਜੀ ਆਹ ਕਹਿੰਦੇ ਸਨ ਯਾਦ ਰੱਖਦੀ ਹੈ, ਵਧੀਆ ਪੰਜਾਬੀ ਬੋਲਦੀ ਹੈ, ਆਹ 40 ਸਾਲਾਂ ਦੀ ਲਹਿਰ ਨੇ ਤਾਂ ਸਿੱਖ ਪਰੰਪਰਾਵਾਂ ਦਾ ਸੱਤਿਆ ਨਾਸ਼ ਕਰ ਧਰਿਆ ਜੋ ਗੱਲ ਕਰਦੇ ਨੇ ਜੀ ਸੰਤ ਆਹ ਕਹਿੰਦੇ ਸਨ, ਕੀ ਗੁਰੂ ਫੇਰ ਹੁਣ ਪਿੱਛੇ ਰਹਿ ਗਏ, ਚੈਨਲ &lsquoਤੇ ਤਿੰਨ ਭਲਵਾਨ ਤਾਂ ਕੰਨਾਂ ਵਿੱਚ ਕੜਿਆ ਤੇਲ ਹੀ ਪਾਈ ਜਾਂਦੇ ਨੇ, ਜੀ ਪੰਥ ਆਹ ਕਹਿੰਦਾ ਯਾਨੀ ਇਹ ਪੰਥ ਹਨ ਇਕ ਯੂ:ਟੀਊਬੀ, ਦੂਜਾ ਕਥਾਵਾਚਕ, ਤੀਜਾ ਗੁਰੂ ਘਰ ਵਿੱਚ ਸਭ ਲਹਿਰ ਦੇ ਪੈਰੋਕਾਰ ਸਿੱਖਿਆ ਜਥੇਦਾਰਾਂ ਨੂੰ ਅਕਾਲੀ ਦਲ ਨੂੰ ਜੀ ਦਾੜਾ ਪ੍ਰਕਾਸ਼, ਵੱਡੀ ਕਿਰਪਾਨ ਫੇਰ ਅਕਾਲੀ ਦਲ ਦਾ ਪ੍ਰਧਾਨ ਪਾਰਲੀਮੈਂਟ ਵਿੱਚ ਇਸ ਤਰ੍ਹਾਂ ਜਾਵੇ, ਕੀ ਤੁਸੀਂ 5 ਫੁੱਟੀ ਚੁੱਕੀ ਫਿਰਦੇ ਹੋ ਪੰਥੋ ? ਅੱਜ ਕੇਵਲ ਮਿਡਲੈਂਡ ਤੇ ਕੁਝ ਇਧਰ ਗੁਰੂ ਘਰ ਹੀ ਹਨ ਜੋ ਡਰਦੇ ਤੇ ਆਪਣੇ ਹਿੱਤਾਂ ਲਈ ਨਾਲ ਬਹੁਗਿਣਤੀ ਸਗੋਂ 84 ਘੱਲੂਘਾਰੇ ਬਾਰੇ ਭੀ ਦੁਚਿੱਤੀ ਵਿੱਚ ਹੋ ਗਈ ਕਿ ਕਸੂਰ ਇੰਦਰਾ ਸਰਕਾਰ ਦਾ ਹੀ ਜਾਂ ਇਨ੍ਹਾਂ ਦਾ ਭੀ ।
ਧਰਮ ਸਭ ਇਕ ਦੂਜੇ ਦੇ ਨੇੜੇ ਤੇੜੇ ਹਨ, ਗੌਤਮ ਬੁੱਧ ਨੇ ਰਹੀਸੀ ਜੀਵਨ ਤੋਂ ਤੋਵਾ ਕਰਕੇ ਘਰ ਤਿਆਗਿਆ, ਆਪਾਂ ਭੀ ਪ੍ਰਚਾਰਦੇ ਹਾਂ ਕਿ ਗੁਰੂ ਜੀ ਬਾਲੇ, ਮਰਦਾਨੇ ਨਾਲ ਬਾਹਰ ਨੂੰ ਤੁਰੇ, ਫੇਰ ਉਦਾਸੀਆਂ ਹਿੰਦੂ ਸਾਧੂ, ਭਿਖਸ਼ੂ ਆਦਿ ਭੀ ਹੁਣ ਭੀ ਸਾਡੇ ਸੰਤ ਘਰੋਂ ਨਿਕਲ ਕੇ ਡੇਰੇ ਬਣਾ ਕੇ ਆਪਣਾ ਕਾਰੋਬਾਰ ਅਰੰਭਦੇ ਨੇ ਲੋਕ ਭੀ ਤਣਾਅ ਦੇ ਮਾਰੇ ਹੀ ਇਨ੍ਹਾਂ ਸਥਾਨਾਂ &lsquoਤੇ ਜਾਂਦੇ ਨੇ, ਦੁਖੀ ਤਾਂ ਸੰਸਾਰ ਹੀ ਹੈ ਕੋਈ ਕਿਸੇ ਪੱਖੋਂ ਕੋਈ ਕਿਸੇ ਦੂਜੀ ਕੜੀ ਲੜੀ ਹੈ ਟੂਣੇ ਵਾਲਿਆਂ ਦੀ ਇਸ ਵਰਗ ਵਿੱਚੋਂ ਬਹੁਤੇ ਰੋਗੀ ਜਾਂ ਘਰੇਲੂ ਕਲੇਸ਼ ਆਦਿ ਤਾਂ ਟੂਣੇ ਮਗਰ ਪਰ ਮੇਰਾ ਮੰਨਣਾ ਹੈ ਕਿ ਕੀ ਸਾਡੇ ਪ੍ਰਚਾਰਕ ਭੀ ਟੂਣੇ ਨਹੀਂ ਦੱਸਦੇ, ਜਦੋਂ 4 ਪੌੜੀਆਂ, 6 ਪੌੜੀਆਂ ਪੜੋ੍ਹ ਪੂਰਾ ਪਾਠ ਜਾਂ ਆਹ ਪਾਠ ਕਰੋ ਨੌ ਨਿਧਾ ਹੁਣ ਸਾਧਾਂ ਦੀ ਰੀਸ ਆਹ ਬਾਬਾ ਦੀਪ ਸਿੰਘ ਗੁਰਦੁਆਰਾ 108 ਪਾਠ, ਕੀ ਆਹ ਗੁਰ ਮਰਿਯਾਦਾ ਹੈ ? ਜਾਂ ਸਭ ਸਤਨਾਜਾ ਹਾਲੇ ਹੁਣ ਅੰਮ੍ਰਿਤ ਧਾਰੀ ਹੈ ਸਿੱਖ ਸੰਗਤ ਹੋਰ ਦੇਖੋ ਚੈਨਲਾਂ &lsquoਤੇ ਪਾਠ ਤਾਂ ਮਰਿਯਾਦਾ ਹੈ ਪਰ ਹੋਰ ਬਾਹਰ ਥਾਈਂ (ਗੁਰੂ ਗ੍ਰੰਥ) ਲਿਜਾ ਨਹੀਂ ਸਕਦੇ ਪਰ ਬਾਰਡਰਾਂ &lsquoਤੇ ਸ਼ੁੱਧ ਮੋਟਰਵੇਅ &lsquoਤੇ ਧਰਨੇ ਤੇ ਕ੍ਰਿਸ਼ਨ ਭਗਵਾਨ ਦੇ ਪੁੱਤਰ ਦਾ ਸ਼ਸ਼ੋਭਤ ਕਰਨਾ ਪੰਥ ਪ੍ਰਮਾਣਤ ? ਹੁਣ ਚੋਣਾਂ ਵਿੱਚ ਖੜਨਾ, ਪਰਿਵਾਰਵਾਦ ਨਹੀਂ ? ਛੜਯੰਤਰ ਨਹੀਂ ? ਉਹਨੀ ਤਾਂ ਪੇਕੀ ਭੌਰਾ ਕੀ ਜਾਣਾ ਜਿਥੇ ਤਾਂ ਹੈਂ ਨੀ ਮਾਂ ਤੇ ਬਾਪ ਅਸੀਂ ਵਹਾਗਦੇ ਰਹੀਦਾ ਹੈ ਪੰਜਾਬ ਨੂੰ ਜਿਥੇ ਸਾਡੀ ਕੋਈ ਪੁੱਛ ਹੀ ਨਹੀਂ, ਨਾ ਸੁਰੱਖਿਆ, ਨਾ ਕੋਈ ਸਤਿਕਾਰ, ਸਗੋਂ ਉਥੇ ਦੀ ਜਾਇਦਾਦ ਲਈ ਭੀ ਜੱਦੋ ਜਹਿਦ, ਕੁਝ ਵਰੇ੍ਹ ਪਹਿਲਾਂ ਅਕਾਲੀ ਸਰਕਾਰ ਨੇ ਹਾਲੇ ਐੱਨ।ਆਰ।ਆਈ। ਸਭਾ ਬਣਾਈ, ਸ: ਕਮਲਜੀਤ ਸਿੰਘ ਹੇਅਰ ਪ੍ਰਧਾਨ, ਸਵ: ਤੋਤਾ ਸਿੰਘ ਵਜ਼ੀਰ ਸੀ ਜਲੰਧਰ ਵਿੱਚ ਹੈੱਡਕੁਆਰਟਰ ਅਲਾਟ ਬੜਾ ਵਧੀਆ ਕੰਮ ਕਰਦਾ ਸੀ ਹੇਅਰ, ਮੈਂ ਉਸ ਨੂੰ ਇਥੇ ਆਏ ਨੂੰ ਮਿਲੀ ਥੋੜ੍ਹਾ (ਪਿਛੋਕੜ ਤਾਏ ਜਰਨੈਲ ਸਿੰਘ ਹੇਅਰ) ਕਰਕੇ ਆਪਸੀ ਮੁਕਾਬਲੇਬਾਜ਼ੀ ਵਿੱਚ ਰੱਫੜ ਨੇ ਸਭ ਢਾਂਚਾ ਢਾਹ ਧਰਿਆ, ਸੁਖਬੀਰ ਬਾਦਲ ਨੇ ਵਿਦੇਸ਼ੀ ਬੁਲਾਏ ਇਕੱਤਰਤਾ ਕਰਵਾਈ, ਰੁੱਸ ਗਏ ਜੀ ਸਾਡੀ ਸੇਵਾ ਨੀ ਚੰਗੀ ਕੀਤੀ, ਹੁਣ ਸੇਵਾ ਕਰਵਾ ਲਉ ਸਿਆਸਤ ਨੇ ਸਭਨਾ ਦਾ ਕੰਮ ਖਰਾਬ ਕਰਵਾ ਤਾ ਹੁਣ ਅਕਾਲੀ ਦਲ ਨਿੰਦਕੋ ਕੋਈ ਕੰਮ ਤਾਂ ਕਰਵਾ ਕੇ ਦਿਖਾਉ, ਸਪੱਸ਼ਟ ਕਰਾਂ ਕਮਲਜੀਤ ਹੇਅਰ ਜਦੋਂ ਆਉਂਦਾ ਹੈ ਜਰੂਰ ਯਾਦ ਕਰਦਾ ਹੈ, ਮੈਂ ਬੜੀ ਇੱਜ਼ਤ ਕਰਦੀ ਹਾਂ, ਸਿਆਸਤ ਨਾਲ ਮੈਂ ਭਰੱਪਣ ਨਹੀਂ ਜੋੜਦੀ ਹੁੰਦੀ, ਮੈਂ ਤਾਂ ਦਲਜੀਤ ਸਿੰਘ ਸਹੋਤਾ ਦੀ ਭੀ ਪ੍ਰਸ਼ੰਸਕ ਹਾਂ, ਪਰ ਮੈਂ ਕੰਮਾਂ ਦੀ ਜਰੂਰਤ ਲਈ ਜਰੂਰ ਚਿੰਤਕ ਹਾਂ, ਹੋਣੇ ਬਣਦੇ ਹਨ । ਉਥੇ ਦੀ ਸਥਿਤੀ ਤਾਂ ਆਪਣੀ ਤਾਣੀ ਨੀ ਸੁਲਝਾ ਹੁੰਦੀ ਵਿਦੇਸ਼ੀਆਂ ਦੀ ਕਿਥੇ ਕਹਾਣੀ ਦੀ ਸੱਚਾਈ ਲੱਭੀਏ ਕੀ ਹੈ ? ਔਕੜਾਂ ਬਹੁਤੀਆਂ ਜੱਟਾਂ ਦੀਆਂ ਹਨ ਜਮੀਨਾਂ ਕਰਕੇ, ਆਪ ਵਿਦੇਸ਼ੀ ਹਾਂ ਉਥੇ ਪੁੱਛ ਦੱਸ ਨਹੀਂ ਦੂਜੀਆਂ ਬਰਾਦਰੀਆਂ ਦੇ ਗਲ੍ਹਬੇ ਪੈ ਚੁੱੁਕੇ ਹਨ ਹਰ ਥਾਂ, ਹਰ ਸੰਸਥਾ ਵਿੱਚ ਇਹ ਬਹੁਗਿਣਤੀ ਸਰਕਾਰ ਵਿੱਚ, ਸ਼੍ਰੋਮਣੀ ਕਮੇਟੀ ਵਿੱਚ ਤੇ ਗੁਰੂ ਘਰਾਂ ਵਿੱਚ ਬੱਸ ਧੱਕੇਸ਼ਾਹੀ ਚਲਾ ਰਹੇ ਹਨ ਉਤੋਂ ਤਾਂਘੜਦੇ ਨੇ ਜੀ ਸਾਨੂੰ ਆਹ ਨੀ ਮਿਲਦਾ ਸਰਕਾਰੂ ਭੱਤੇ, ਨੌਕਰੀਆਂ, ਵਿੱਦਿਆ ਕੀ ਕੀ ਲਿਖਾਂ ਹਰ ਥਾਂ ਬਰਾਬਰਤਾ ਪ੍ਰਚਾਰ ਕੇ ਚੌਗਣਾ ਲਉ, ਇਧਰ ਅਸੀਂ ਹਾਂ ਆਪਣੀ ਹੋਂਦ ਹੀ ਲੁਕਾਉਣ &lsquoਤੇ ਤੁਲੇ ਹਾਂ, ਜਿਥੇ ਕਿਤੇ ਜੱਟ ਲੱਗ ਜਾਵੇ ਉਹ ਔਖੇ ਤੇ ਅਸੀਂ ਹਾਂ ਜੀ ਲਾਹੋ ਇਹਨੂੰ ਪਰ ਆਪ ਤੇ ਕਾਂਗਰਸ ਵਧੀਆ, ਭਾਜਪਾ ਦਾ ਭੀ ਸਗੋਂ ਧਰਮ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਦੁਬੱਲੋ ।
ਛੇਤੀ ਛੇਤੀ ਤੋਰ ਯੱਕੇ ਨੂੰ ਅਸੀਂ ਸੁਖਬੀਰ ਲਹੁਣ ਜਾਣਾ, ਕੌਣ ਵਿਰੋਧੀ ਤੇ ਨਾਲ ਸਾਡੇ ਆਪਣੇ ਕਰੂੰਜੜੇ ਪੰਥਕ, ਜਿਹੜੇ ਮਨੁੱਖ ਨੂੰ ਆਪਣੇ ਪਰਾਏ ਦੀ ਪਰਖ ਨੀ ਕੀ ਸਖੀ ਤੇ ਸਹੀ ਹੋ ਸਕਦਾ ਹੈ ? ਬਿੱਲੀਆਂ ਨੇ ਲੜਕੇ ਬਾਂਦਰ ਰਜਾ ਤਾ, ਸ: ਸੁਖਜਿੰਦਰ ਸਿੰਘ ਸੰਘਾ ਹੋਰਾਂ ਦਾ ਹੋਲ ਅਕਾਲੀ ਦਲ ਦੀ ਭਰਤੀ ਕਰੋ, ਸਭ ਲਾਂਭੇ ਹੋ ਜਾਣ ਪੜੇ੍ਹ ਲਿਖੇ, ਪੰਥਕ ਪਿਛੋਕੜ, ਕੀ ਫੇਰ ਹੱਲ ਹੋ ਜਾਊ ਵਿਰੋਧੀ ਮੈਂਬਰ ਬਣ ਕੇ ਪਾਰਟੀ ਨੂੰ ਹੜੱਪ ਕਰਨ, ਜੋ ਦੇਖ ਸਕਦੇ ਹੋ ਅਕਾਲ ਤਖ਼ਤ &lsquoਤੇ ਸ਼ਿਕਾਇਤਾਂ ਕੌਣ ਕਰ ਰਹੇ ਹਨ ? ਸਭ ਵਿਰੋਧੀ ਤੇ ਜਥੇਦਾਰ ਦਾ ਫਰਜ ਨਹੀਂ ਸੀ ਕਿ ਦਬਾਅ ਹੇਠ ਆ ਕੇ ਫੈਸਲਾ ਕਰਦੇ ਨਤੀਜਾ ਚੰਗਾ ਨਹੀਂ ਨਿਕਲਣਾ ਕੀ ਜੀਹਨੂੰ ਦਾਗੀ ਕਰੋਗੇ ਉਹ ਤੁਹਾਨੂੰ ਮਾਣ ਮੱਤਾ ਹੋਊ, ਮੈਂ ਤਾਂ ਨਹੀਂ ਮੇਰੇ ਤਾਂ ਮਨ ਵਿੱਚ ਕੋਈ ਸਤਿਕਾਰ ਹੈ ਨਹੀਂ, ਮੈਂ ਤਾਂ ਸਗੋਂ ਆਖੂੰਗੀ ਕਿ ਅਕਾਲ ਤਖ਼ਤ ਦੇ ਜਥੇਦਾਰ ਦੀ ਨਿਯੁਕਤੀ ਦਾ ਵਿਧਾਨ ਬਣਾਉ ਤੇ ਕੋਈ ਗ੍ਰੰਥੀਆਂ ਵਿੱਚੋਂ ਜਥੇਦਾਰ ਬਣਾਉ ਹੀ ਨਾ ਆਪੇ ਸੁਧਰ ਜਾਣਗੇ, ਨਾਲੇ ਇਨ੍ਹਾਂ ਦੀਆਂ ਨੌਕਰੀਆਂ &lsquoਤੇ ਭੀ ਅਨੁਸ਼ਾਸਨਣੀ ਕਾਰਵਾਈਆਂ ਦੀ ਧਾਰਾ ਲਾਗੂ ਹੋਵੇ ਨਿਵਰਤੀ ਤੋਂ ਮਗਰੋਂ ਜਾ ਕੇ ਲੋਕਾਂ ਵਿੱਚ ਜੋ ਮੂੰਹ ਆਇਆ ਬੋਲਣ ਤੇ ਪੈਨਸ਼ਨਾਂ ਬੰਦ ਆਪੇ ਨਾਨੀ ਚੇਤੇ ਆਊਗੀ, ਸਿਆਸੀ ਪਾਰਟੀ ਆਪਣੇ ਟੀਚੇ ਤੇ ਏਜੰਡੇ ਨਾਲ ਚੱਲਦੀ ਹੈ, ਕੀ ਸਾਡੇ ਦੇਸ਼ ਵਿੱਚ ਕੋਈ ਮੈਂਬਰ ਬਗੈਰ ਚੋਣ ਵਿੱਚ ਲੀਡਰ ਲਈ ਹਿੱਸਾ ਲੈ ਸਕਦਾ ਹੈ, ਟੋਰੀ ਪਾਰਟੀ ਦਾ ਚੱਲਦਾ ਹੈ ?
ਵਿਦੇਸ਼ੀ ਗੁਰੂ ਘਰਾਂ ਵਿੱਚ ਆ ਸਾਧ ਭੀ ਸੰਤ, ਵਾਸ਼ਿੰਗ ਮਸ਼ੀਨ ਵਿੱਚ ਪਾ ਕੇ ਖੁੰਭ ਵਰਗੇ ਬਣਾ ਦਿੰਦੇ ਨੇ ਝਰਮਟ ਪਾ ਲੈਂਦੇ ਨੇ ਫੋਟੋਆਂ ਲਈ ਜੀ ਸੀਚੇਵਾਲ ਆ ਗਿਆ, ਬੇਈ ਵਿੱਚ ਕਰਕਟ ਸਿੱਟ ਲਿਆ ਕੱਢ ਲਿਆ ਸਾਫ ਹੋਰ ਦੱਸੋ ਕਿਹੜੇ ਗੰਦੇ ਨਾਲੇ ਸਾਫ ? ਦੋ ਚੈਨਲਾਂ &lsquoਤੇ ਤਾਂ ਬਾਦਲਾਂ ਦੀ ਭੰਡੀ ਸੁਣੋ ਕੀ ਬੋਲਤੇ ਹੈ ਲਹਿਰੀਏ, ਜੀ ਕੌਮੀ ਅਵਾਜ਼, ਕੀਹਨੇ ਨਿਯੁਕਤੀ ? ਬਾਦਲ ਦਾ ਅਕਾਲ ਤਖ਼ਤ ਤੋਂ ਦਿੱਤਾ ਫ਼ਖਰੇ-ਕੌਮ ਅਵਾਰਡ ਮੋੜੋ, ਦੂਜਾ ਕਹਿੰਦਾ ਕਪਤਾਨ ਸਾਹਬ ਜੀ ਸੁਖਬੀਰ ਦਾੜ੍ਹਾ ਪ੍ਰਕਾਸ਼ ਲੰਮੀ ਕਿਰਪਾਨ ਗਾਤਰਾ ਪਾ ਕੇ ਪਾਰਲੀਮੈਂਟ ਜਾਵੇ, ਕਿਤੇ ਚੋਗਾ ਪਾ ਕੇ ਨਾ ਆਖੋ, ਭਾਈ ਫੇਰ ਸੰਤ ਭਿੰਡਰਾਂਵਾਲੇ ਤਾਂ ਪਸਤੌਲ ਕਾਰਤੂਸ ਪਾ ਗਏ ਨਾਲ ਤੀਰ ਤਾਂ ਕਿਉਂ ਫੇਰ ਸੁਖਬੀਰ ਸੰਤ ਨਾ ਬਣ ਜਾਵੇ ਤੀਜਾ ਕਥਾਵਾਚਕ ਪਹਿਲਾਂ ਵਿਚਾਰ ਸਰਲ ਸਨ ਹੁਣ ਚੈਨਲ ਦੀ ਪੁੱਠ ਬੋਲੇ ਬਸ ਅਕਾਲੀ ਦਲ ਨਿਕੰਮਾ ਇਹ ਭਲੇ ਕੀ ਪ੍ਰਾਪਤੀ ਹੈ ਜੀ ਤੁਹਾਡੀ ਲਹਿਰ ਦੀ ? ਵਿਦੇਸ਼ੀ ਉਡਾਰੀਆਂ ਗੁਰੂ ਘਰ ਕਬਜ਼ੇ ਜਾਂ ਨਵੇਂ ਖੋਲੋ੍ਹ ਦਸਵੰਧ ਦੀ ਕਮਾਈ ਨਾਲੇ ਜੋ ਮੂੰਹ ਆਵੇ ਬੋਲੋ, ਲਿਖਦੀ ਜਾਵਾਂ ਲੇਬਰ ਸਰਕਾਰ ਦੀ ਵਜ਼ੀਰ ਕਹਿੰਦੀ ਅਸੀਂ (ਕੂਪਰ) ਅਸੀਂ ਹੁਣ ਜੋ ਭੜਕਾਊ ਬਿਆਨ ਦੇਣ ਫੜਨੇ, ਮੈਂ ਕਿਹਾ ਜੀ ਸੱਦ ਕੇ ਜਾਵਾਂ ਆਹ ਸਾਡੇ ਗੁਰੂ ਘਰਾਂ ਵਿੱਚ ਤੇ ਚੈਨਲਾਂ &lsquoਤੇ ਭੀ ਝਾਤੀ ਮਾਰਿਉ, ਸਾਡਾ ਭਾਈਚਾਰਾ ਤਾਂ ਦੁਖੀ ਹੋਇਆ ਪਿਆ ਪਰ ਚਾਰਾ ਨੀ ਕੋਈ, ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਧਿਆਇਆ ਦਾਤਾ ਕਰੀ ਮਿਹਰ ਇਹ ਇੰਨੇ ਹੰਕਾਰੀਆਂ ਨੂੰ ਸੁਧਾਰ, ਹੋਰ ਸੁਣੋ ਜਸਵੰਤ ਸਿੰਘ ਖਾਲੜਾ ਦੇ ਭਰਾ ਸਾਹਬ ਚੈਨਲ &lsquoਤੇ ਮੰਗ ਕਰਦੇ ਹਨ ਜੀ ਪ੍ਰਕਾਸ਼ ਸਿੰਘ ਬਾਦਲ ਦਾ ਅਵਾਰਡ ਵਾਪਸ ਲਵੋ, ਭਾਈ ਜਸਵੰਤ ਸਿੰਘ ਖਾਲੜਾ ਸ਼ਹੀਦ ਕਿਵੇਂ ਪੁਲਸ ਨਾਲ ਕਿੜ ਸੀ, ਅਗਲਿਆਂ ਮਾਰਤਾ, ਸ਼ਹੀਦ ਕਿਵੇਂ ? ਹਟਾਉ ਫੇਰ ਅਵਤਾਰ ਸਿੰਘ ਖੰਡਾ ਅਜ਼ਾਦ ਬੀਮਾਰੀ ਨਾਲ ਮਰਿਆ ਤਾਂ ਸ਼ਹੀਦ ਕਿਵੇਂ ? ਹਟੋ ਫੇਰ ਕਹਿਣੋ ਕੌਮ ਨੂੰ ਝੂਠ ਦਾ ਸਰਾਪ ਹੈ ਸੱਚ &lsquoਤੇ ਆਵੋ, ਪ੍ਰਵਦਗਾਰ ਭਲੀ ਕਰੂ ਨਹੀਂ ਤਾਂ ਨਾਨੀ ਖਸਮ ਕਰੇ, ਦੋਤਾ ਚੱਟੀ ਭਰੇ । ਾਸ਼ ੲਾਂਛੋ ਭੲੋੂਟਧ ਥੋੲ ਫ਼ਣਘEੜੲ ਾਂਞਧ ਫ਼ੲਾਂਥEੜੲ ੂਫ਼ ੋਣਸ਼ ੂੈਞ ਧੲਸ਼ਣੜੲ। ਚੰਦ &lsquoਤੇ ਜੋ ਮੂਰਤ ਦਿਸਦੀ ਹੈ ਮਾਈਆ ਨੇ ਕਹਿਣਾ ਕਿ ਬੁੜ੍ਹੀ ਚਰਖਾ ਕੱਤਦੀ ਹੈ ਕਿਸੇ ਨੇ ਚੰਦ ਮਾਮਾ ਆਹ ਕਰਦਾ, ਔਹ ਕਰਦਾ ਯਾਨੀ ਹਰ ਬੰਦੇ ਨੇ ਆਪਣੀ ਮਨਸ਼ਾ ਕਹਿਣੀ, ਹੁਣ ਜਾਗ੍ਰਿਤੀ ਵਿੱਚ ਹੱਟ ਗਏ ਹੁਣ ਚੰਦ &lsquoਤੇ ਦੁਨੀਆਂ ਵਸਾਉਣ ਚਲੇ ਗਏ, ਭਾਈ ਸਿੱਖ ਧਰਮ ਨੂੰ ਇਨ੍ਹਾਂ ਚੇਲੇ ਚਾਟੜਿਆਂ ਤੋਂ ਬਚਾਵੋ, ਲਹਿਰ ਵਾਲੇ ਤਾਂ ਬਹੁਤੇ ਕਾਮਰੇਡ ਨਕਸਲੀਏ ਨੇ ਧਾਰਮਿਕ ਨਹੀਂ, ਹੁਣ ਬਰਾਦਰੀਆਂ ਭਾਰੂ ਤੇ ਪੰਜਾਬ ਦਾ ਨਉਂ ਕੋਈ ਧਰਨਗੇ, ਇਨ੍ਹਾਂ ਕਾਰਨਾਂ ਕਰਕੇ ਸੁਹਿਰਦ ਦੁਖੀ ਨੇ ਪਰ ਕਮਾਈ ਕਰਨੇ ਆਹ ਕੱਲ ਇਕ ਹੋਰ ਹੀ ਪ੍ਰੇਮਪਾਲ ਸਿੰਘ ਵਾਜਵਾ (ਪਤਾ ਨੀ ਕਿਵੇਂ) ਚੈਨਲ &lsquoਤੇ ਆ ਕੇ ਉੱਚੀ ਬੋਲੇ ਬਾਦਲ ਹਟਾਉ ਜੀ ਬੱਸ, ਕਥਾ ਕੀ ਸੀ, ਆਹ ਮੇਰੀ ਕਿਤਾਬ ਖਰੀਦੋ, ਨਾ ਤਾਂ ਪ੍ਰੀਜੈਂਟਰ ਪੰਥਕ, ਨਾ ਆਪ ਕਾਂਗਰਸੀ ਪੱਕੇ ਪਰ ਬਿੱਲੇ ਪੰਥ ਦੇ, ਕਦੀ ਰੇਡੀਉ ਤੇ ਕਦੀ ਅਕੈਡਮੀ ਵਿੱਚ ਕਦੀ ਸੰਤਾਂ ਦੇ ਸ਼ਰਧਾਲੂ ਕਦੀ ਚੈਨਲ &lsquoਤੇ ਪਿਛੋਕੜ ਪਿਤਾ ਪੱਕਾ ਕਾਂਗਰਸੀ ਪਰ ਲਾਲਚ ਲਈ ਖਾਲਿਸਤਾਨੀ ਤੇ ਪੰਥਕ ਡੋਰ ਰੱਬ ਤੇ ।
ਗੁਰਬਾਣੀ ਇਲਾਹੀ ਲਿਖਣ ਵਾਲੇ ਦੇਵਤੇ ਤੇ ਪ੍ਰਚਾਰਨ ਵਾਲੇ ਦੂਤ, ਜੀ ਗੁਰਬਾਣੀ ਜੀਵਨ ਪੰਧ ਲਈ ਹੈ ਪਰ ਸਿਆਸਤਾਂ ਨਹੀਂ ਚੱਲ ਸਕਦੀਆਂ ਕਸਵੱਟੀ ਤੇ ਪੁਰਾਤਨ ਸਮੇਂ ਹੋਰ ਸਨ ਰਾਜੇ ਹੁੰਦੇ ਸਨ ਨਾ ਚੋਣਾਂ ਲੇਖਕ ਨਾਭਾ ਸਾਹਬ ਭਾਈ ਜਦੋਂ ਰੋਟੀ ਕੱਪੜੇ ਦਾ ਫਿਕਰ ਨਾ ਹੋਵੇ ਤੇ ਕਲਮ ਨੂੰ ਧਨ ਦੀ ਧੂੜ ਨਾ ਹੋਵੇ ਤਾਂ ਫੁਰਨੇ ਤਾਂ ਕਮਲੇ ਨੂੰ ਭੀ ਫੁਰਦੇ ਨੇ, ਸਿਰ &lsquoਤੇ ਮਹਾਰਾਜੇ ਦਾ ਹੱਥ ਤਾਂ ਹੋਰ ਕਿਹੜਾ ਹਲ੍ਹ ਵਹੁਣਾ ਸੀ, ਕਿਤਾਬਾਂ ਹੀ ਲਿਖਣੀਆਂ ਸੀ । 
ਦੁਬਿਧਾ :-ਸ਼ਹੀਦ ਕੌਣ ਸਿੱਖ ਤਾਂ ਅੱਖਰ ਦੀ ਮਿੱਝ ਕੱਢਦੇ ਨੇ, ਅੱਖਰ ਇਸਲਾਮੀ ਮੱਤ ਦਾ ਸੀ, ਉਸ ਸਮੇਂ ਹਕੂਮਤਾਂ ਨਾਲ ਟੱਕਰ ਮਜ਼ਬ ਦੀ ਸੀ, ਉਸ ਘੋਲ੍ਹ ਵਿੱਚ ਜੋ ਜਾਨ ਗੁਆ ਦੇਵੇ ਤਾਂ ਸ਼ਹੀਦ ਮੰਨਦੇ ਸੀ, ਸਿੱਖਾਂ ਵਿੱਚ ਭੀ ਪਹਿਲਾਂ ਤਾਂ ਸਿੱਖ ਫੌਜ ਵਿੱਚ ਮਾਰੇ ਗਏ ਨੂੰ ਸ਼ਹੀਦ ਮੰਨ ਕੇ ਸਮਾਧਾਂ ਬਣਾ ਕੇ (ਖੂਹਾਂ) ਮੱਥਾ ਟੇਕਦੇ ਸੀ ਕੋਈ ਪ੍ਰਸ਼ਾਦ, ਕੜਾਹ ਜਾਂ ਗੁੜ੍ਹ ਮਠਿਆਈ ਨਾਲ ਜੋ ਭੀ ਕੋਈ ਤਿਹਾਰ ਹੁੰਦਾ ਸੀ, ਫੇਰ ਗ਼ਦਰੀ ਬਾਬੇ ਜਾਂ ਜੋ ਅੰਗ੍ਰੇਜ਼ ਹਕੂਮਤ ਨੂੰ ਹਟਾਉਣ ਲਈ ਬੰਬ ਜਹਾਜ਼ ਆਦਿ ਕਈ ਮਾਰੂ ਗਤੀਵਿਧੀਆਂ ਵਿੱਚ ਰੁੱਝੇ ਮਾਰੇ ਗਏ ਦੇਸ਼ ਲਈ ਸਨ ਨਾ ਕੇ ਧਰਮ ਲਈ ਪਰ ਸ਼ਹੀਦ ਬਣਾ ਤੇ ਹੁਣ 84 ਵਿੱਚ ਤਾਂ ਲੁੱਟ-ਘਸੁੱਟ, ਪੁਲਸ ਝੜਪ, ਡਾਕੂ-ਚੋਰ ਮੁਕਾਬਲੇ ਵਿੱਚ ਮਾਰੇ ਕੁੜੀਆਂ ਦੇ ਚੱਕਰਾਂ ਵਿੱਚ ਆਦਿ ਕੀ ਸ਼ਹੀਦ ਦਾ ਦਰਜਾ ਇੰਨਾ ਸਸਤਾ ਹੈ ? 
ਬੜਾ ਮਹਤਵਪੂਰਵ ਸਵਾਲ ਅਹਿਮ ਤੇ ਲੋੜੀਂਦਾ ? 84 ਦੀ ਲਹਿਰ ਵੇਲੇ ਧਰਮ ਤੇ ਕਿਹੜਾ ਹਮਲਾ ਸੀ ? ਜੀਹਦੇ ਕਰਕੇ ਸੰਤ ਭਿੰਡਰਾਂਵਾਲਿਆਂ ਟਕਸਾਲ ਛੱਡ ਨਾਨਕ ਨਿਵਾਸ ਆਏ ਸਨ ਮਗਰੋਂ ਅਕਾਲ ਤਖ਼ਤ ਅੰਤ ਤਾਂ ਸਰਕਾਰ ਨਾਲ ਯੁੱਧ, ਫੌਜੀ ਦਸਤੇ, ਅਸਲਾ ਜੋ ਸੁਬੇਗ ਸਿੰਘ ਨੇ ਨਿਜੀ ਕਿੜ ਲਈ ਕੀਤਾ ਖੋਜਕਾਰੀ ਲੇਖਕ ਕਿਤਾਬਾਂ ਲਿਖਣੇ ਪ੍ਰਚਾਰਕ ਆਦਿ ਦੱਸਣ । ਸਿੱਖ ਵਿਦਵਾਨ, ਚਿੰਤਕ ਤੇ ਸੰਸਥਾਵਾਂ ਵਿਸਥਾਰ ਨਾਲ ਵਿਚਾਰ ਵਟਾਂਦਰੇ ਕਰਨ, ਵਿਦੇਸ਼ੀ ਸਿੱਖ ਨਿੱਜੀ ਹਿੱਤਾਂ ਲਈ ਸਭ ਕੂੜ ਪ੍ਰਸਾਰ ਰਹੇ ਹਨ, ਅੰਤ ਨਿਬੇੜਾ ਨਹੀਂ ਤਾਂ ਧਰਮ ਦੀਆਂ ਖਲਪਾੜਾ ਦਾ ਰਾਹ । ਦੂਜਾ : ਗੁਰੂ-ਕਾਲ ਵਿੱਚ ਕਿਧਰੇ ਭੀ ਬਹੁਤ ਕੁਝ ਮਿਲਦਾ ਨਹੀਂ ਜੋ ਅੱਜ ਸੁਣਾਇਆ ਹੈ । ਅਸੀਂ ਪ੍ਰਮਾਤਮਾਂ ਦੇ ਉਪਾਸ਼ਕ ਹਾਂ ਮਨੁੱਖਤਾ ਦੇ ਨਹੀਂ, ਹੁਣ ਸਾਨੂੰ ਕਸੂਤੇ ਰਾਹ ਦੱਸਦੇ ਨੇ ।
ਕਿਸਾਨ ਤੇ ਸਿਆਸਤ :- ਵੋਟਾਂ ਵੇਲੇ ਇਹ ਤਾਂ ਤਰਲੋ ਮੱਛੀ, ਕਾਂਗਰਸ ਸਤਾ ਲਈ, ਹੋਰ ਸੁਣੋ ਜੀ ਕਿਸਾਨ-ਮਜ਼ਦੂਰ ਸੰਘਰਸ਼ੀਆਂ ਦੇ ਘਰੀਂ ਛਾਪੇ ਬੰਦ ਕਰੋ, ਨ।ੀ।ਾ। ਹੀ ਹਟਾਉ ਯਾਨੀ ਇਹ ਜਾਂਚ ਤੋਂ ਭੱਜਦੇ ਨੇ ਕਿ ਫੰਡ ਕਿਥੋਂ ? ਕਿਵੇਂ ਵੇਹਲੇ ਬੈਠ ਕੇ ਰੋਟੀਆਂ ? ਪਰ ਹੋਣੇ ਬਣਦੇ ਨੇ ਜਾਂਚ ਵਿੱਚ ਪਤਾ ਤਾਂ ਲੱਗੂ ਕਿ ਕਿਥੋਂ ਪੈਸਾ ਆ ਰਿਹਾ ਹੈ । ਦੱੁਖ ਦੀ ਗੱਲ ਹੈ ਕਿ ਅੱਜ ਪੰਜਾਬ ਤਾਂ ਇਨ੍ਹਾਂ ਕਿਸਾਨ ਆਗੂਆਂ ਨੇ ਨੂੜ ਲਿਆ ਹੈ ਟਰੇਡ ਯੂਨੀਅਨਾਂ ਦੇ ਬੰਦੇ ਨੇ ਪੈਸੇ ਦੀ ਥੁੜ ਨਹੀਂ, ਹੋਰ ਸੁਣੋ ਕੰਗਣਾ ਰਣੌਤ ਮੁੱਦੇ ਤੇ ਉਹਦੀ ਤਾਂ ਪ੍ਰਸਿੱਧੀ ਹੋ ਗਈ ਫਿਲਮ ਚੱਲੂ ਹੀ ਚੱਲੂ, ਲੇਟ ਭਾਵੇਂ ਹੋ ਜਾਵੇ ਪਰ ਸਿੱਖ ਮਾਨਸਿਕਤਾ ਤੇ ਚਰਿੱਤਰ ਦਾ ਜਨਾਜ਼ਾ ਕੱਢ ਧਰਿਆ, ਹੁਣ ਭਾਨਾ ਸਿੱਧੂ ਜੀ ਸਮਾਜ-ਸੇਵੀ ਕੀ ਅਸ਼ਲੀਲ ਬੋਲੀ ਬੋਲਿਆ ਚੈਨਲ &lsquoਤੇ ਕੋਈ ਸੁਹਿਰਦ ਹੈ ਨਹੀਂ ਆਖਣ ਵਾਲਾ ਕਿ ਭਾਈ ਧੀਆਂ ਭੈਣਾਂ ਵਾਲੀ ਸਾਂਝ ਤਾਂ ਰੱਖੋ ਗੰਦ ਬੋਲਕੇ ਕੀ ਸਿੱਧ ਕਰ ਰਹੇ ਹੋ, ਪਹਿਲਾਂ ਮਾਨ ਸਾਹਬ ਨੇ ਕੜ੍ਹੀ ਘੋਲ੍ਹੀ ਬਾਰਡਰਾਂ &lsquoਤੇ ਮੋਦੀ ਸਾਹਬ ਨੂੰ ਭੀ ਬੜਾ ਕੁਝ ਬੋਲਿਆ ਸੀ ਬੁੜੀਆਂ ਭੀ ਭੂਤਰੀਆਂ ਸਨ ਸਿੱਟਾ ਆਹ ਨਿਕਲਿਆ ।
ਜਿੰਨਾ ਮਰਜੀ ਪ੍ਰਚਾਰੀ ਜਾਵੋ ਪਰ (ਗੁਰੂ ਗ੍ਰੰਥ) ਦੀ ਬਾਣੀ &lsquoਤੇ ਤਾਂ ਚੱਲਣਾ ਅਸੰਭਵ ਹੈ, ਵਿਦਵਾਨ ਲੇਖਕ ਕੀ ਚੱਲਦੇ ਨੇ ? ਸਿਆਸਤ ਤਾਂ ਦੂਰ ਹੁਣ ਮੈਂ ਸਾਡੇ ਦੇਸ਼ ਵਿੱਚ ਜੀਵਨ ਵਿਵਸਥਾ ਅਸੀਂ ਪੰਜਾਬ ਵਿੱਚ ਰਹਿ ਰਹਿ ਕੇ ਇਥੇ ਦੀ ਜ਼ਿੰਦਗੀ ਗੰਭੀਰ ਕਰਦੇ ਹਾਂ, ਸਾਡੇ ਐੱਮ।ਪੀ। ਤਨਖਾਹ ਤਾਂ ਟੈਕਸਾਂ ਤੋਂ ਪਰ ਵਿਚਰਦੇ ਨੇ ਉਥੇ ਹਟਣਾ ਪੈਣਾ ਹੈ ਨਹੀਂ ਲੇਬਰ ਪਾਰਟੀ ਨੂੰ ਸ਼ਿਕਾਇਤਾਂ ਜਾਣਗੀਆਂ ਚੈਨਲਾਂ ਦੀਆਂ ਭੀ ਨਵਾਂ ਮੁੱਦਾ ਕੱਲ੍ਹ ਭਾਜਪਾਈ ਚੈਨਲ &lsquoਤੇ ਸਿੱਖ ਭਰਾ ਅਵਾਜੇ ਕੌਮ, ਵਾਲਾ ਕਹਿੰਦਾ ਜੀ ਟਕਸਾਲੀ ਮੁਖੀ ਧੁੰਮਾ ਖਿਲਾਫ ਕੁਝ ਜਥੇਬੰਦੀਆਂ ਦਾ ਸੰਗ੍ਰਹਿ :- ਸੁਣੋ ਤਿੰਨੇ ਭਾਈ ਜੀ ਟਕਸਾਲ ਦੇ ਆਪਣੇ ਅਸੂਲ ਹਨ ਦਖ਼ਲ ਅੰਦਾਜ਼ੀ ਕਿਉਂ ? ਜਥੇਬੰਦੀਆਂ ਬਰਖਲਾਫ ਕਿਉਂ ਬੋਲਣ, ਆਪਣਾ ਕੰਮ ਵੱਧ ਕਰ ਦੇਣ, ਮੈਂ ਹੱਸੀ ਕਿ ਅਕਾਲੀ ਦਲ ਵਿੱਚ ਸਭ ਘੁੱਧੂ ਮੁੱਧੂ ਵਿਰੋਧੀ, ਪਰ ਟਕਸਾਲ ਦੇ ਵਿਰੁੱਧ ਵਿਵਰਜਤ, ਭਾਵੇਂ ਮੈਂ ਤਾਂ ਨਾ ਟਕਸਾਲ ਨਾ ਹੋਰ ਭੀ ਕਿਸੇ ਜਥੇਬੰਦੀ ਦੇ ਵਿਰੁੱਧ ਨਹੀਂ ਹਾਂ ਜੇਕਰ ਉਹ ਭਾਈਚਾਰੇ ਦੀ ਨੁਮਾਇੰਦਗੀ ਵਿੱਚ ਕੋਈ ਗੈਰਵਾਜਵ ਨੁਕਤਾ ਆਖਣ ਤਾਂ ਪ੍ਰਤੀਕਰਮ ਵਿੱਚ ਭਾਗ ਪਾਵਾਂਗੀ ਪਰ ਉਨ੍ਹਾਂ ਦੀ ਜਥੇਬੰਧਕ ਢਾਂਚੇ ਵਿੱਚ ਦਖਲ ਨੀ, ਪਰ ਇਹ ਤਾਂ ਅਕਾਲੀ ਦਲ ਨੂੰ ਬੇਹੇ ਕੜਾਹ ਵਾਂਗੂੰ ਲੈਣ ਪਰ ਹਦਾਇਤ ਕਰਨ ਦੂਜਿਆਂ ਨੂੰ ਚਤਰ ਸਿੰਘ ਸਰਕਾਰ ਭੱਤੇ ਲੈਣੀਆਂ ਸ਼੍ਰੇਣੀਆਂ ਸਿੱਧ ਕਰਦੀਆਂ ਨੇ ਚੈਨਲ &lsquoਤੇ ਸੀਨੀਅਰ ਪੱਤਰਕਾਰ ਪ੍ਰਗਟ ਸਿੰਘ ਐੱਮ।ਪੀ। ਕਾਂਗਰਸ ਗੁਣਵਾਨ ਜੀ ਪ੍ਰਸ਼ੰਸਾ ਕਰਦੇ ਹਾਂ ਵਧੀਆ ਬੋਲਿਆ ਹਾਲੇ ਕਸਰ ਕਿ ਇਹ ਕਾਂਗਰਸੀ ਨੇ ਐੱਮ।ਪੀ। ਹੋਰ ਉਥੇ ਗਿੱਧਾ ਪਉਣ ਜਾਂਦੇ ਨੇ, ਮੋਦੀ ਸਾਹਬ ਇਹ ਭੱਤੇ ਬੰਦ ਕਰਨ ਦੇ ਹਾਮੀ ਸਨ ਪਰ ਕਰਨ ਨੀ ਦਿੰਦੇ ਲੋੜਵੰਦਾਂ ਨੂੰ ਮਿਲਣ, ਸਾਡੀ ਭੀ ਸਰਕਾਰ ਨੇ ਹੁਣ ਘਰ ਗਰਮ ਲਈ 2, 3 ਸੌ ਪੌਂਡ ਹਰ ਨਾਗਰਿਕ ਨੂੰ ਦੇਣਾ ਬੰਦ ਕਰਨ ਦੀ ਸਕੀਮ ਹੈ, ਲੋੜਵੰਦ ਹੀ ਲੈਣਗੇ, ਅਹਿਮ ਮੁੱਦਾ ਤਰਖਾਨ ਲੁਹਾਰ ਕਾਰੀਗਰ ਹੋਣ ਕਰਕੇ ਮੇਰਾ ਮੰਨਣਾ ਹੈ ਕਦੀ ਭੱਤੇ ਦੀ ਸ਼੍ਰੇਣੀ ਵਿੱਚ ਆਪਣੇ ਆਪ ਨੂੰ ਸਮਝਦੇ ਨਹੀਂ ਕਿਉਂ ਜਾਤੀਵਾਦ ਵਿੱਚ ਗਿਣੋ, ਵਿਦੇਸ਼ੀਉ ਪੰਜਾਬ ਨੂੰ ਵੱਸਦਾ ਰਹਿਣ ਦਿਉ, ਅਤਿ ਚੁੱਕਣੋ ਹਟੋ, ਰੱਬ ਬਹੁੜੇ, ਸਭ ਸੁਖੀ ਵੱਸਣ ਦਾਤਾ ।
-ਬਲਵਿੰਦਰ ਕੌਰ ਚਾਹਲ
ਪਾਠਕਾਂ ਦੇ ਪੱਤਰ ਪੰਨੇ ਲਈ
ਦੁਰਦਸ਼ਾ ਪੰਜਾਬ ਵਿੱਚ ਜਥੇਦਾਰਾਂ ਦੇ ਪਾਏ ਝੁਰਮਟ ਕਾਰਨ ਨਾਗ ਤਾਂ ਛੇੜ ਲਿਆ ਪਰ ਜਾਦੂ ਅਉਂਦਾ ਨਹੀਂ ਸੀ, ਸੁਖਬੀਰ ਸਿੰਘ ਬਾਦਲ ਨੂੰ ਗੁਨਾਹ, ਗਲਤੀਆਂ ਤਨਖਾਈਆ ਆਖ ਵਿਰੋਧੀਆਂ ਨੂੰ ਖੁਸ਼ ਕਰਨ ਲੱਗੇ ਸਨ, ਹੁਣ ਕਈ ਮੁੱਦੇ ਸਾਹਮਣੇ ਆ ਗਏ ਕਿ ਪਹਿਲਾਂ ਭੀ ਸ਼ਿਕਾਇਤਾਂ ਕੀਤੀਆਂ ਸਨ ਪਰ ਕਿਉਂ ਕੋਈ ਐਕਸ਼ਨ ਨਾ ਲਿਆ, ਹੁਣ ਕੇਵਲ ਅਕਾਲੀ ਹੀ ਕਿਉਂ ਕੱਟਹਿਰੇ ਵਿੱਚ ਲਿਆਉ ਹੋਰਨਾਂ ਨੂੰ ਭੀ ਯਾਦ ਹੈ ਮੈਂ ਲਿਖਿਆ ਸੀ ਕਿ ਕੀ ਅਕਾਲ ਤਖ਼ਤ ਕੇਵਲ ਅਕਾਲੀਆਂ ਨੂੰ ਸਜ਼ਾ ਲਈ ਹੀ ਹੈ, ਹੁਣ ਮੰਗ ਉੱਠ ਖੜ੍ਹੀ ਹਾਲੇ ਤਾਂ ਮੈਂ ਹੋਰ ਖਰੋਚੂੰਗੀ ਜਥੇਦਾਰਾਂ ਨੂੰ । 
ਦੂਜਾ ਵਿਸ਼ਾ ਹਾਸੋਹੀਣਾ, ਬਾਗੀ ਧੜਾ ਦੀ ਸੁਧਾਰ ਲਹਿਰ ਵਡਾਲਾ ਸਿੰਘ ਜੀ ਸੁਧਾਰ ਜਾਂ ਬੁਛਾੜ ਝੂਠ ਸੁਣੋ ਜੀ ਪਰਮਿੰਦਰ ਢੀਂਡਸਾ ਸਾਰੇ ਰੁੱਤਵੇ ਤਿਆਗ ਕੇ ਨਮਾਣਾ ਬਣਕੇ ਪੇਸ਼ ਹੋਊ, ਲੋਕਾਂ ਨੂੰ ਮੂਰਖ ਬਣਾ ਰਹੇ ਹਨ, ਦੱਸਣ ਕਿਹੜੇ ਰੁੱਤਵੇ ਨੇ ਹੁਣ ਪਰਮਿੰਦਰ ਢੀਂਡਸੇ ਕੋਲ ਮਾਊ ਦੇ, ਕੀ ਆਹ ਸੁਧਾਰ ਹੈ ? ਚਰਨਜੀਤ ਸਿੰਘ ਬਰਾੜ ਆਪਣੀ ਛਵੀ ਭੀ ਖਰਾਬ ਕਰਨ ਲੱਗੇ ਪਏ ਨੇ, ਬੀਬੀ ਭੀ ਫੇਰ ਰੱੁਤਵੇ ਤਿਆਗ ਕੇ ਯਾਨੀ ਸ਼੍ਰੋਮਣੀ ਕਮੇਟੀ ਦੀ ਮੈਂਬਰੀ, ਡੇਰੇ ਦੀ ਪ੍ਰਧਾਨਗੀ ਜਾਂ ਫੇਰ ਉਹਨੂੰ ਛੋਟ ਹੈ, ਕੀ ਸ਼ੇਖ ਚਿੱਲੀਆਂ ਦੀਆਂ ਬਾਤਾਂ ਕਰ ਰਹੇ ਹਨ, ਗੱਲ ਕੀ ਸੁਖਬੀਰ ਦਾ ਤਾਪ ਇਨ੍ਹਾਂ ਨੂੰ ਚੜ੍ਹਿਆ ਹੋਇਆ ਨਹੀਂ ਲਹਿੰਦਾ, ਨੰਬਰ ਦੋ ਅਕਾਲ ਤਖ਼ਤ ਵਾਲੇ ਇਨਸਾਫੀਏ ਸਭ ਨਿਉਂਦੇ ਜਾਣ ਕੀ ਉਹ ਅਕਾਲ ਤਖ਼ਤ ਨੂੰ ਮੰਨਦੇ ਨੇ ਜਾਂ ਹਵਾਰੇ ਨੂੰ ? ਸਭ ਨੂੰ ਡੰਨ ਲਾਵੋ ਤਾਂ ਮੰਨੀਏ ।
ਸਿੰਘ ਸਭਾ ਸਾਊਥਾਲ ਦੀ ਜਨਰਲ ਬਾਡੀ ਮੀਟਿੰਗ
ਲੈ ਜਾ ਛੱਲੀਆਂ ਭਨਾ ਲੀ ਦਾਣੇ, ਅਸੀਂ ਜਿਮੇ ਗਏ ਪੱਲੇ ਝਾੜ ਮੁੜੇ, ਪਹਿਲੀ ਗੱਲ ਸੂਚਨਾ ਕਿਸੇ ਭੀ ਅਖ਼ਬਾਰ ਵਿੱਚ ਨਹੀਂ ਦਿੱਤੀ, ਕੀ ਲੱਖਾਂ ਦੇ ਖਰਚੇ ਵਿੱਚ ਦੋ ਸੌ ਪੌਂਡ ਫਜ਼ੂਲ ਖਰਚੀ, ਮੈਂਬਰਾਂ ਨੂੰ ਦੁਆਨੀਆਂ ਸਮਝਦੀ ਹੈ ਕਮੇਟੀ, ਫੇਰ ਮਾਰ ਕਿਤੇ ਸਕਿਊਰਿਟੀ, ਪੁਲਸ ਝੁਰਮਟ, ਰਿਪੋਰਟਾਂ ਛਪੀਆਂ ਵੰਡੀਆਂ ਗਈਆਂ, ਮੈਂਬਰਸ਼ਿੱਪ ਕਾਰਡ ਦੇਖ ਕੇ ਨਿਸ਼ਾਨ ਪੰਜਾਬੋਂ ਆਏ ਮੁੰਡੇ ਗੇਟਾਂ ਤੇ ਖੜੇ ਸਾਨੂੰ ਪੁੱਛਣ ਮੱਥਾ ਟੇਕਣਾ, ਉਪਰ ਹਾਲ ਵਿੱਚ ਜਾਉ ਮੈਨੂੰ ਚੜ੍ਹਿਆ ਰੋਹ ਲਾਇਨ ਸਕਿਊਰਿਟੀ ਮੁੰਡਾ ਮੈਂ ਕਿਹਾ ੳ ਕਾਕਾ ਜਿਨ੍ਹਾਂ ਨੇ ਆਹ ਦੁਆਰ ਬਣਾ ਤੁਹਾਨੂੰ ਖੜਾ ਹੋਣ ਜੋਗੇ ਕਰਤਾ ਤੇ ਤੁਸੀਂ ਅੱਜ ਧੱਕੇ ਮਾਰ ਰਹੇ ਹੋ, ਸਿੱਖੀ ਕਿਥੇ, ਤੁਸੀਂ ਮਨੁੱਖ ਹੀ ਬਣ ਲਵੋ, ਮੈਂ ਕਿਹਾ ਮੈਂ ਤਾਂ ਇਥੇ ਹੀ ਮੱਥਾ ਟੇਕਣਾ ਹੈ, ਅੱਛਾ ਜੀ ਮੁੜ ਆਇਉ ਮੈਂ ਕਾਰਡ ਦਿਖਾਤਾ ਯਾਨੀ ਵਾਤਾਵਰਣ ਮੈਂ ਕਿਹਾ ਆਹ ਗੁਰਦੁਆਰਾ ਹੈ ? ਡੂਢ ਘੰਟਾ ਤਾਂ ਜਨਰਲ ਸੈਕਟਰੀ ਨੇ ਬੋਲਣ ਤੇ ਲਾ ਤਾ ਸੁਣੋ ਸਾਡੀਆਂ ਸਿਫ਼ਤਾਂ, ਵਿਰੋਧੀ ਝਾਕਣ ਸਟੇਜ ਸੈਕਟਰੀ ਬੈਠਾ ਲੋਕੀ ਅੱਧੇ ਪਚੱਧੇ ਤੁਰ ਗਏ ਤਾਂ ਵਿਰੋਧੀ ਧਿਰ ਦੇ ਬੁਲਾਰੇ ਹਰਜੀਤ ਸਿੰਘ ਸਰਪੰਚ ਨੇ ਠਾਰੇ, ਵਿਸ਼ੇਸ਼ ਗੱਲ ਉਹ ਕਹਿੰਦੇ ਜੀ ਦਰਬਾਰ ਵਿੱਚ ਬੈਠੇ ਮੈਂਬਰ ਹੱਥ ਖੜ੍ਹੇ ਕਰੋ ਕਿ ਜੋ ਫਰਵਰੀ ਦੀ ਮੀਟਿੰਗ ਵਿੱਚ (ਟਰੱਸਟੀ) ਥਾਪੇ ਸਭ ਠੀਕ ਸੀ, ਕੌਣ ਮਾਈ ਦਾ ਲਾਲ ਗੁਰੂ ਦੀ ਹਜੂਰੀ ਵਿੱਚ ਪਾਪ ਕਰੇ, ਪ੍ਰਬੰਧਕ ਭੀ ਨਾ ਕੁਸਕੇ ਭਾਵੇਂ ਹਾਜ਼ਰ ਨਾਜਰ ਗੁਰੂ ਸਨਮੁੱਖ ਅਸੀਂ ਕੂੜ ਤਾਂ ਵੰਡੀ ਜਾਂਦੇ ਹਾਂ, ਮੈਂ ਤਾਂ ਅੱਗੇ ਜਾਵਾਂ (ਗੁਰੂ ਗ੍ਰੰਥ) &lsquoਤੇ ਹੱਥ ਰੱਖਣ ਨੂੰ ਆਖਿਆ ਜਾਵੇ ਤਾਂ ਸੁਧਰਨਗੇ ।
-ਬਲਵਿੰਦਰ ਕੌਰ ਚਾਹਲ