image caption:

16 ਸਤੰਬਰ 2024- ਅੱਜ ਦੀਆਂ ਮੁੱਖ ਖਬਰਾਂ

 ਕੰਗਨਾ ਰਣੌਤ ਦਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਲੈ ਕੇ ਮੁੜ ਵਿਵਾਦਿਤ ਬਿਆਨ

ਚੰਡੀਗੜ੍ਹ: ਵਿਵਾਦਾਂ &rsquoਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਨੌਤ ਨੇ ਇਕ ਵਾਰੀ ਫਿਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਿਰੁਧ ਵਿਵਾਦਤ ਬਿਆਨ ਦਿਤਾ ਹੈ। ਇਕ ਹਿੰਦੀ ਟੀ.ਵੀ. ਚੈਨਲ &rsquoਤੇ ਇੰਟਰਵਿਊ &rsquoਚ ਉਨ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ &lsquoਅਤਿਵਾਦੀ&rsquo ਦਸਿਆ ਅਤੇ ਕਿਹਾ ਕਿ ਉਨ੍ਹਾਂ ਦੀ ਫ਼ਿਲਮ &lsquoਐਮਰਜੈਂਸੀ&rsquo &rsquoਤੇ ਸਿਰਫ਼ ਕੁੱਝ ਲੋਕ ਇਤਰਾਜ਼ ਉਠਾ ਰਹੇ ਹਨ ਅਤੇ ਡਰਾ-ਧਮਕਾ ਰਹੇ ਹਨ।

&lsquoਐਮਰਜੈਂਸੀ&rsquo ਫ਼ਿਲਮ &rsquoਤੇ ਰੋਕ ਲੱਗਣ ਬਾਰੇ ਇਕ ਸਵਾਲ ਦੇ ਜਵਾਬ &rsquoਚ ਕੰਗਨਾ ਨੇ ਕਿਹਾ, &lsquo&lsquoਮੇਰੀ ਫ਼ਿਲਮ &rsquoਚ ਕੋਈ ਚੀਜ਼ ਗ਼ਲਤ ਨਹੀਂ ਵਿਖਾਈ ਗਈ। ਚਾਰ ਇਤਿਹਾਸਕਾਰਾਂ ਨੇ ਕਹਾਣੀ ਨੂੰ ਤਸਦੀਕ ਕੀਤਾ ਹੈ। ਮੇਰੇ ਕੋਲ ਪੂਰੇ ਇਤਿਹਾਸਕ ਦਸਤਾਵੇਜ਼ ਮੌਜੂਦ ਹਨ। ਮੇਰੀ ਫ਼ਿਲਮ ਨੂੰ ਸੈਂਸਰ ਬੋਰਡ ਨੇ ਸਰਟੀਫ਼ੀਕੇਟ ਦਿਤਾ ਹੈ। ਗੱਲ ਸਿਰਫ਼ ਇਕ ਚੀਜ਼ &rsquoਤੇ ਅੜੀ ਹੋਈ ਹੈ ਕਿ ਕੁੱਝ ਲੋਕ ਹਨ ਜੋ ਕਹਿੰਦੇ ਹਨ ਕਿ ਜੋ &lsquoਭਿੰਡਰਨਵਾਲੇ&rsquo ਸੰਤ ਹਨ, ਉਹ ਮਹਾਨ ਕ੍ਰਾਂਤੀਕਾਰੀ ਹਨ। ਉਹ ਇਕ ਲੀਡਰ ਹੈ। ਇਕ ਧਰਮਾਤਮਾ ਹੈ। ਉਨ੍ਹਾਂ ਲੋਕਾਂ ਨੇ ਡਰਾ-ਧਮਕਾ ਕੇ ਇਸ ਫ਼ਿਲਮ ਨੂੰ ਰੁਕਵਾ ਦਿਤਾ।&rsquo&rsquo

'ਆਪ' ਸਰਕਾਰ ਦੀ ਢਾਈ ਸਾਲਾਂ ਦੀ ਕਾਰਗੁਜ਼ਾਰੀ ਨਹੀਂ ਰਹੀ ਤਸੱਲੀਬਖ਼ਸ਼ : ਪ੍ਰਤਾਪ ਬਾਜਵਾ
ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਅੱਧਾ ਕਾਰਜਕਾਲ ਪੂਰਾ ਹੋਣ 'ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੋਮਵਾਰ ਨੂੰ 'ਆਪ' ਸਰਕਾਰ ਨੂੰ ਆਪਣੇ ਅੱਧੇ ਵਾਅਦੇ ਵੀ ਪੂਰੇ ਨਾ ਕਰਨ 'ਤੇ ਝਾੜ ਪਾਈ।

ਉਨ੍ਹਾਂ ਕਿਹਾ ਕਿ ਜਦੋਂ ਤੋਂ 'ਆਪ' ਸੱਤਾ 'ਚ ਆਈ ਹੈ, ਉਦੋਂ ਤੋਂ ਪੰਜਾਬ 'ਚ ਅਮਨ-ਕਾਨੂੰਨ ਦੀ ਸਥਿਤੀ ਵਿਗੜ ਗਈ ਹੈ। ਇਸ ਤੋਂ ਇਲਾਵਾ ਸੂਬੇ ਦੀ ਵਿੱਤੀ ਹਾਲਤ ਡੁੰਗੇ ਸੰਕਟ ਵਿੱਚ ਹੈ। ਬਾਜਵਾ ਨੇ ਕਿਹਾ ਕਿ ਆਪਣੇ ਢਾਈ ਸਾਲਾਂ ਦੇ ਕਾਰਜਕਾਲ ਦੌਰਾਨ 'ਆਪ' ਸਰਕਾਰ ਪੰਜਾਬੀ ਭਾਈਚਾਰੇ ਦੀਆਂ ਉਮੀਦਾਂ ਅਨੁਸਾਰ ਕੰਮ ਕਰਨ 'ਚ ਬੁਰੀ ਤਰ੍ਹਾਂ ਅਸਫਲ ਰਹੀ ਹੈ। ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਪੰਜਾਬ ਦੇ ਵੋਟਰਾਂ ਨੂੰ ਲੁਭਾਉਣ ਲਈ ਖੋਖਲੇ ਵਾਅਦੇ ਕੀਤੇ ਹਨ। ਕੇਜਰੀਵਾਲ ਨੇ ਸਰਕਾਰ ਬਣਨ ਦੇ ਚਾਰ ਮਹੀਨਿਆਂ ਦੇ ਅੰਦਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦਾ ਵਾਅਦਾ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸੇ ਤਰ੍ਹਾਂ ਦੇ ਵਾਅਦੇ ਕੀਤੇ ਸਨ, ਭਾਵੇਂ ਸਰਕਾਰ ਨੇ ਸਰਕਾਰ ਦੇ ਢਾਈ ਸਾਲ ਪੂਰੇ ਕਰ ਲਏ ਹਨ, ਪਰ ਨਸ਼ਿਆਂ ਦੀ ਦੁਰਵਰਤੋਂ, ਨਸ਼ਿਆਂ ਦੀ ਓਵਰਡੋਜ਼ ਕਾਰਨ ਹੋਈਆਂ ਮੌਤਾਂ ਅਤੇ ਨਸ਼ਾ ਤਸਕਰੀ ਦੇ ਮਾਮਲੇ ਵੱਧ ਰਹੇ ਹਨ।

ਮਰਹੂਮ ਪੌਪ ਗਾਇਕ ਮਾਈਕਲ ਜੈਕਸਨ ਦੇ ਭਰਾ ਟੀਟੋ ਜੈਕਸਨ ਦਾ ਹੋਇਆ ਦਿਹਾਂਤ

ਮਰਹੂਮ ਪੌਪ ਗਾਇਕ ਮਾਈਕਲ ਜੈਕਸਨ ਦੇ ਭਰਾ ਟੀਟੋ ਜੈਕਸਨ ਦਾ 70 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਦੀ ਖਬਰ ਨਾਲ ਇੰਡਸਟਰੀ 'ਚ ਸੋਗ ਦੀ ਲਹਿਰ ਹੈ। ਟੀਟੋ ਗਿਟਾਰ ਵਜਾਉਣ, ਗਾਉਣ ਅਤੇ ਨੱਚਣ ਵਿੱਚ ਮਾਹਰ ਸੀ। ਟੀਟੋ ਦੀ ਮੌਤ ਤੋਂ ਬਾਅਦ ਹੁਣ ਪ੍ਰਸ਼ੰਸਕ ਅੱਖਾਂ 'ਚ ਹੰਝੂ ਲੈ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਟੀਟੋ ਦੀ ਮੌਤ ਦੀ ਖਬਰ ਦੀ ਪੁਸ਼ਟੀ ਜੈਕਸਨ ਪਰਿਵਾਰ ਦੇ ਲੰਬੇ ਸਮੇਂ ਦੇ ਦੋਸਤ ਅਤੇ ਸਹਿਯੋਗੀ ਸਟੀਵ ਮੈਨਿੰਗ ਨੇ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਟੀਵ ਮੈਨਿੰਗ ਦਾ ਮੰਨਣਾ ਹੈ ਕਿ ਰੋਡ ਟ੍ਰਿਪ 'ਤੇ ਗੱਡੀ ਚਲਾਉਂਦੇ ਸਮੇਂ ਟੀਟੋ ਨੂੰ ਦਿਲ ਦਾ ਦੌਰਾ ਪਿਆ। ਹਾਲਾਂਕਿ ਮੌਤ ਦਾ ਅਧਿਕਾਰਤ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ।

ਓਸਾਮਾ ਬਿਨ ਲਾਦੇਨ ਦਾ ਪੁੱਤਰ ਹਮਜ਼ਾ ਬਿਨ ਲਾਦੇਨ ਹੈ ਜ਼ਿੰਦਾ- ਰਿਪੋਰਟ

ਅਲਕਾਇਦਾ ਪ੍ਰਮੁੱਖ ਓਸਾਮਾ ਬਿਨ ਲਾਦੇਨ ਦਾ ਕਥਿਤ ਰੂਪ ਤੋਂ ਮਰਿਆ ਪੁੱਤਰ ਅਜੇ ਵੀ ਜ਼ਿੰਦਾ ਹੈ ਅਤੇ ਅੱਤਵਾਦ ਸੰਗਠਨ ਦੇ ਠੱਗ ਨੈੱਟਵਰਕ ਦੀ ਅਗਵਾਈ ਕਰ ਰਿਹਾ ਹੈ, ਉਹ ਅਫਗਾਨਿਸਤਾਨ ਵਿੱਚ 9/11 ਵਰਗੇ ਹਮਲੇ ਦੀ ਫਿਰ ਤੋਂ ਸਾਜਿਸ਼ ਰਚ ਰਿਹਾ ਹੈ। ਦੱਸ ਦੇਈਏ ਖਤਰਨਾਕ ਅੱਤਵਾਦੀ ਓਸਾਮਾ ਬਿਨ ਲਾਦੇਨ ਨੇ 11 ਸਤੰਬਰ, 2001 ਨੂੰ ਆਪਣੇ ਅੱਤਵਾਦੀ ਹਮਲੇ ਨਾਲ ਅਮਰੀਕਾ ਨੂੰ ਡਰਾ ਦਿੱਤਾ ਸੀ। ਵਰਲਡ ਟਰੇਡ ਸੈਂਟਰ ਸਮੇਤ ਅਮਰੀਕਾ ਦੀਆਂ ਦੋ ਸਭ ਤੋਂ ਉੱਚੀਆਂ ਇਮਾਰਤਾਂ 'ਤੇ ਹਮਲਾ ਹੋਇਆ ਸੀ, ਜਿਸ ਵਿਚ 3,000 ਲੋਕ ਮਾਰੇ ਗਏ ਸਨ। ਇਹ ਅਮਰੀਕਾ ਅਤੇ ਦੁਨੀਆਂ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ ਸੀ। ਇਸ ਹਮਲੇ ਦੇ ਮਾਸਟਰਮਾਈਂਡ ਓਸਾਮਾ ਬਿਨ ਲਾਦੇਨ ਨੂੰ 2011 ਵਿੱਚ ਪਾਕਿਸਤਾਨ ਦੇ ਐਬਟਾਬਾਦ ਵਿਚ ਅਮਰੀਕੀ ਸੀਲ ਕਮਾਂਡੋਜ਼ ਨੇ ਮਾਰ ਦਿੱਤਾ ਸੀ। ਉਸ ਦੇ ਪੁੱਤਰ ਹਮਜ਼ਾ ਬਿਨ ਲਾਦੇਨ ਦੇ ਵੀ 2019 ਵਿਚ ਮਾਰੇ ਜਾਣ ਦੀ ਖ਼ਬਰ ਸੀ, ਪਰ ਹੁਣ ਸੂਚਨਾ ਮਿਲ ਰਹੀ ਹੈ ਕਿ ਉਹ ਜ਼ਿੰਦਾ ਹੈ ਅਤੇ ਇੱਕ ਵਾਰ ਫਿਰ ਤੋਂ ਪੂਰੀ ਦੁਨੀਆਂ ਵਿਚ ਅੱਤਵਾਦ ਦੀ ਲਹਿਰ ਪੈਦਾ ਕਰਨ ਲਈ ਸਰਗਰਮ ਹੋ ਗਿਆ ਹੈ।

ਅਕਾਲੀ ਤੇ ਕਾਂਗਰਸੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲਾਏ ਤਿਲਕ!

ਅੰਮ੍ਰਿਤਸਰ : ਸਾਲ 2015 ਵਿਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਹਾਲੇ ਸ਼ਾਂਤ ਨਹੀਂ ਹੋਇਆ ਕਿ ਹੁਣ ਉਸ ਤੋਂ ਪਹਿਲਾਂ ਸਾਲ 2008 ਦਾ ਇਕ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ &rsquoਤੇ ਪਹੁੰਚ ਗਿਆ ਏ, ਜਿਸ ਵਿਚ ਅਕਾਲੀ ਦਲ ਅਤੇ ਕਾਂਗਰਸ ਦੇ ਕੁੱਝ ਵੱਡੇ ਨੇਤਾਵਾਂ ਵੱਲੋਂ ਇਕ ਡੇਰਾ ਮੁਖੀ ਦੇ ਪਿੱਛੇ ਲੱਗ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤਿਲਕ ਲਗਾਏ ਗਏ ਸੀ ਜੋ ਕਿ ਸਿੱਖ ਮਰਿਆਦਾ ਦੇ ਖ਼ਿਲਾਫ਼ ਐ। ਹੁਣ ਕੁੱਝ ਸਿੱਖਾਂ ਵੱਲੋਂ ਵੀਡੀਓ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸ਼ਿਕਾਇਤ ਕਰਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਐ। ਭਾਵੇਂ ਕਿ ਅਕਾਲੀ ਸਰਕਾਰ ਸਮੇਂ ਹੋਈਆਂ ਗ਼ਲਤੀਆਂ ਅਤੇ ਭੁੱਲਾਂ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਪਹਿਲਾਂ ਹੀ ਪੁੱਜਿਆ ਹੋਇਆ ਏ ਪਰ ਹੁਣ ਉਸ ਤੋਂ ਪਹਿਲਾਂ ਯਾਨੀ ਸਾਲ 2008 ਦਾ ਇਕ ਹੋਰ ਮਾਮਲਾ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਪਹੁੰਚ ਗਿਆ ਏ, ਜਿਸ ਵਿਚ ਅਕਾਲੀ ਦਲ ਦੇ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ ਤੋਂ ਇਲਾਵਾ ਰਾਜਾ ਭÇਲੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ &rsquoਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਿਲਕ ਲਗਾਉਣ ਦੇ ਇਲਜ਼ਾਮ ਲਗਾਏ ਗਏ ਨੇ। ਸ਼ਿਕਾਇਤ ਕਰਨ ਵਾਲੇ ਸਿੱਖਾਂ ਦਾ ਕਹਿਣਾ ਏ ਕਿ ਇਹ ਘਟਨਾ ਡੇਰੇਦਾਰ ਬਾਬਾ ਬਲਵੰਤ ਸਿੰਘ ਸਿਹੋੜਾ ਵਾਲਿਆਂ ਦੇ ਡੇਰੇ &rsquoਤੇ ਵਾਪਰੀ ਸੀ, ਜਿੱਥੇ ਸਿੱਖ ਮਰਿਆਦਾ ਦੇ ਉਲਟ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਤਿਲਕ ਲਗਾਏ ਗਏ। ਇੱਥੇ ਹੀ ਬਸ ਨਹੀਂ, ਸ਼ਿਕਾਇਤ ਕਰਨ ਵਾਲੇ ਸਿੱਖਾਂ ਵੱਲੋਂ ਇਸ ਘਟਨਾ ਦਾ ਇਕ ਵੀਡੀਓ ਵੀ ਅਕਾਲ ਤਖ਼ਤ ਸਾਹਿਬ ਨੂੰ ਸੌਂਪਿਆ ਗਿਆ ਏ।


ਗਿੱਦੜਬਾਹਾ &rsquoਚ ਦੀਪ ਸਿੱਧੂ ਦਾ ਭਰਾ ਮਨਦੀਪ ਸਿੱਧੂ ਚੋਣ ਮੈਦਾਨ &rsquoਚ ਕੁੱਦਿਆ

ਗਿੱਦੜਬਾਹਾ : ਵਾਰਿਸ ਪੰਜਾਬ ਦੇ ਸੰਸਥਾਪਕ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਗਿੱਦੜਬਾਹਾ ਤੋਂ ਉਪ ਚੋਣ ਲੜਨਗੇ। ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਫਰੀਦਕੋਟ ਤੋਂ ਸਾਂਸਦ ਸਰਬਜੀਤ ਸਿੰਘ ਖ਼ਾਲਸਾ ਵੱਲੋਂ ਆਪਣੇ ਗਿੱਦੜਬਾਹਾ ਦੌਰੇ ਦੌਰਾਨ ਮਨਦੀਪ ਸਿੱਧੂ ਨੂੰ ਪੰਥਕ ਉਮੀਦਵਾਰ ਐਲਾਨ ਕੀਤਾ ਗਿਆ ਏ ਪਰ ਉਧਰ ਬਰਗਾੜੀ ਇਨਸਾਫ਼ ਮੋਰਚੇ ਦੇ ਆਗੂ ਸੁਖਰਾਜ ਸਿੰਘ ਨਿਆਮੀ ਵਾਲਾ ਵੀ ਗਿੱਦੜਬਾਹਾ ਤੋਂ ਚੋਣ ਲੜਨ ਦਾ ਐਲਾਨ ਕਰ ਚੁੱਕੇ ਨੇ। ਮਰਹੂਮ ਦੀਪ ਸਿੱਧੂ ਦੇ ਭਰਾ ਐਡਵੋਕੇਟ ਮਨਦੀਪ ਸਿੰਘ ਸਿੱਧੂ ਗਿੱਦੜਬਾਹਾ ਤੋਂ ਪੰਥਕ ਉਮੀਦਵਾਰ ਹੋਣਗੇ। ਇਹ ਐਲਾਨ ਵਾਰਿਸ ਪੰਜਾਬ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਫਰੀਦਕੋਟ ਤੋਂ ਸਾਂਸਦ ਸਰਬਜੀਤ ਸਿੰਘ ਖ਼ਾਲਸਾ ਵੱਲੋਂ ਕੀਤਾ ਗਿਆ ਏ। ਮਨਦੀਪ ਸਿੱਧੂ ਵੱਲੋਂ ਪਿੱਛਲੇ ਕਾਫ਼ੀ ਦਿਨਾਂ ਤੋਂ ਗਿੱਦੜਬਾਹਾ ਵਿਚ ਸਰਗਰਮੀ ਨਾਲ ਕੰਮ ਕੀਤਾ ਜਾ ਰਿਹਾ ਏ ਅਤੇ ਵੱਖ ਵੱਖ ਥਾਵਾਂ &rsquoਤੇ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ। ਸਾਂਸਦ ਸਰਬਜੀਤ ਸਿੰਘ ਖ਼ਾਲਸਾ ਨੇ ਆਪਣੇ ਗਿੱਦੜਬਾਹਾ ਦੌਰੇ ਦੌਰਾਨ ਜਿੱਥੇ ਲੋਕਾਂ ਦਾ ਉਨ੍ਹਾਂ ਨੂੰ ਜਿਤਾਉਣ ਦੇ ਲਈ ਧੰਨਵਾਦ ਕੀਤਾ, ਉਥੇ ਹੀ ਉਨ੍ਹਾਂ ਨੇ ਮਨਦੀਪ ਸਿੱਧੂ ਨਾਲ ਵੀ ਲੋਕਾਂ ਦੀ ਜਾਣ ਪਛਾਣ ਕਰਵਾਈ ਅਤੇ ਉਪ ਚੋਣ ਵਿਚ ਮਨਦੀਪ ਸਿੱਧੂ ਨੂੰ ਭਾਰੀ ਫ਼ਰਕ ਨਾਲ ਜਿੱਤ ਦਿਵਾਉਣ ਦੀ ਅਪੀਲ ਕੀਤੀ।

ਟਰੂਡੋ ਸਰਕਾਰ ਦੇ ਪਤਨ ਦਾ ਕਾਰਨ ਬਣ ਸਕਦੇ ਨੇ ਜ਼ਿਮਨੀ ਚੋਣਾਂ ਦੇ ਨਤੀਜੇ

ਮੌਂਟਰੀਅਲ : ਕੈਨੇਡਾ ਦੀਆਂ ਦੋ ਪਾਰਲੀਮਾਨੀ ਸੀਟਾਂ &rsquoਤੇ ਅੱਜ ਹੋ ਰਹੀ ਜ਼ਿਮਨੀ ਚੋਣ ਦੌਰਾਨ ਬਹੁਤ ਕੁਝ ਦਾਅ &rsquoਤੇ ਲੱਗਾ ਹੋਇਆ ਹੈ ਅਤੇ ਅੱਜ ਤੋਂ ਹੀ ਹਾਊਸ ਆਫ ਕਾਮਨਜ਼ ਦਾ ਇਜਲਾਸ ਸ਼ੁਰੂ ਹੋ ਰਿਹਾ ਹੈ ਜਿਥੇ ਘੱਟ ਗਿਣਤੀ ਲਿਬਰਲ ਸਰਕਾਰ ਨੂੰ ਚਲਦਾ ਕਰਨ ਲਈ ਕੰਜ਼ਰਵੇਟਿਵ ਪਾਰਟੀ ਕੋਈ ਕਸਰ ਬਾਕੀ ਨਹੀਂ ਛੱਡੇਗੀ। ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਜੇ ਸੱਤਾਧਾਰੀ ਲਿਬਰਲ ਪਾਰਟੀ ਮੌਂਟਰੀਅਲ ਸੀਟ ਬਚਾਉਣ ਵਿਚ ਨਾਕਾਮਯਾਬ ਰਹੀ ਅਤੇ ਵਿੰਨੀਪੈਗ ਸੀਟ ਐਨ.ਡੀ.ਪੀ. ਦੇ ਹੱਥੋਂ ਨਿਕਲ ਗਈ ਤਾਂ ਟਰੂਡੋ ਸਰਕਾਰ ਦਾ ਪਤਨ ਹੋਣ ਵਿਚ ਜ਼ਿਆਦਾ ਦਿਨ ਨਹੀਂ ਲੱਗਣਗੇ।  ਵਿੰਨੀਪੈਗ ਅਤੇ ਮੌਂਟਰੀਅਲ ਦੀਆਂ ਪਾਰਲੀਮਾਨੀ ਸੀਟਾਂ &rsquoਤੇ ਵੋਟਾਂ ਅੱਜ ਮੌਂਟਰੀਅਲ ਵਿਚ ਪੈਂਦੀ ਲਾਸਾਲ-ਇਮਾਰਡ-ਵਰਡਨ ਸੀਟ &rsquoਤੇ ਇਸ ਵਾਰ ਲਿਬਰਲਾਂ, ਐਨ.ਡੀ.ਪੀ. ਅਤੇ ਬਲੌਕ ਕਿਊਬੈਕ ਦਰਮਿਆਨ ਤਿਕੋਣਾ ਮੁਕਾਬਲਾ ਦੱਸਿਆ ਜਾ ਰਿਹਾ ਹੈ ਜਦਕਿ ਵਿੰਨੀਪੈਗ ਦੀ ਐਲਮਵੁੱਡ-ਟ੍ਰਾਂਸਕੌਨਾ ਸੀਟ &rsquoਤੇ ਐਨ.ਡੀ.ਪੀ. ਅਦੇ ਕੰਜ਼ਰਵੇਟਿਵ ਵਿਚਾਲੇ ਟੱਕਰ ਹੋ ਰਹੀ ਹੈ। ਐਲਮਵੁੱਡ-ਟ੍ਰਾਂਸਕੌਨਾ ਸੀਟ &rsquoਤੇ 1988 ਤੋਂ 2008 ਤੱਕ ਐਨ.ਡੀ.ਪੀ. ਦੇ ਬਿਲ ਬਲੇਕੀ ਐਮ.ਪੀ. ਰਹੇ ਅਤੇ 2015 ਤੋਂ ਹੁਣ ਤੱਕ ਬਿਲ ਦੇ ਬੇਟੇ ਡੈਨੀਅਲ ਬਲੇਕੀ ਦੀ ਚੜ੍ਹਤ ਰਹੀ। ਡੈਨੀਅਲ ਵੱਲੋਂ ਸੂਬਾ ਸਰਕਾਰ ਵਿਚ ਜ਼ਿੰਮੇਵਾਰੀ ਸੰਭਾਲਣ ਮਗਰੋਂ ਸੀਟ ਖਾਲੀ ਹੋ ਗਈ ਅਤੇ ਹੁਣ ਜ਼ਿਮਨੀ ਚੋਣ ਹੋ ਰਹੀ ਹੈ। ਭਾਵੇਂ ਮੈਨੀਟੋਬਾ ਵਿਧਾਨ ਸਭਾ ਚੋਣਾਂ ਦੌਰਾਨ ਐਨ.ਡੀ.ਪੀ. ਦੇ ਕਾਰਗੁਜ਼ਾਰੀ ਬਿਹਤਰ ਰਹੀ ਪਰ ਪਾਰਲੀਮਾਨੀ ਚੋਣਾਂ ਵਿਚ ਨਤੀਜੇ ਵੱਖਰੇ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।


ਟਰੰਪ ਗੋਲਫ ਕੋਰਸ ਨੇੜੇ ਗੋਲੀਬਾਰੀ, ਏ.ਕੇ.-47 ਬਰਾਮਦ ਕੀਤੀ

ਫਲੋਰੀਡਾ : ਫਲੋਰੀਡਾ ਦੇ ਵੈਸਟ ਪਾਮ ਬੀਚ 'ਚ ਸਾਬਕਾ ਰਾਸ਼ਟਰਪਤੀ ਦੇ ਗੋਲਫ ਕਲੱਬ ਨੇੜੇ ਗੋਲੀਬਾਰੀ ਹੋਣ ਦੀ ਖਬਰ ਮਿਲੀ ਹੈ। ਟਰੰਪ ਦੀ ਮੁਹਿੰਮ ਟੀਮ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਸੁਰੱਖਿਅਤ ਹਨ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਟਰੰਪ ਇੰਟਰਨੈਸ਼ਨਲ ਗੋਲਫ ਕੋਰਸ ਦੇ ਬਾਹਰ ਦੋ ਲੋਕਾਂ ਵਿਚਾਲੇ ਗੋਲੀਬਾਰੀ ਹੋਈ। ਨਿਊਯਾਰਕ ਪੋਸਟ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਗੋਲੀਬਾਰੀ ਕਰਨ ਵਾਲੇ ਟਰੰਪ ਨੂੰ ਨਿਸ਼ਾਨਾ ਨਹੀਂ ਬਣਾ ਰਹੇ ਸਨ। ਉਥੇ ਅਜੇ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ।ਮੀਡੀਆ ਰਿਪੋਰਟਾਂ ਮੁਤਾਬਕ ਗੋਲੀਬਾਰੀ ਦੀ ਇਹ ਘਟਨਾ ਉਸ ਸਮੇਂ ਹੋਈ ਜਦੋਂ ਟਰੰਪ ਆਪਣੇ ਗੋਲਫ ਕੋਰਸ 'ਤੇ ਖੇਡ ਰਹੇ ਸਨ। ਪੁਲਿਸ ਨੇ ਗੋਲਫ ਕੋਰਸ ਦੇ ਬਾਹਰ ਝਾੜੀਆਂ ਵਿੱਚੋਂ ਏਕੇ-47 ਬਰਾਮਦ ਕੀਤੀ ਹੈ। ਟਰੰਪ ਦੀ ਚੋਣ ਮੁਹਿੰਮ ਦੇ ਸਟੀਵਨ ਚਿਊਂਗ ਨੇ ਕਿਹਾ ਹੈ ਕਿ ਸਾਬਕਾ ਰਾਸ਼ਟਰਪਤੀ ਗੋਲਫ ਕੋਰਸ 'ਚ ਹੋਈ ਗੋਲੀਬਾਰੀ 'ਚ ਸਾਬਕਾ ਰਾਸ਼ਟਰਪਤੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ, ਉਹ ਬਿਲਕੁਲ ਸੁਰੱਖਿਅਤ ਹਨ।