image caption:

17 ਸਤੰਬਰ 2024- ਅੱਜ ਦੀਆਂ ਮੁੱਖ ਖਬਰਾਂ

 ਨਵਜੋਤ ਸਿੱਧੂ ਦੇ ਸਾਬਕਾ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਗ੍ਰਿਫਤਾਰ
ਮੋਹਾਲੀ&mdash ਪੰਜਾਬ &lsquoਚ ਮੋਹਾਲੀ ਪੁਲਸ ਨੇ ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਨਵਜੋਤ ਸਿੱਧੂ ਦੇ ਸਾਬਕਾ ਸਿਆਸੀ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਹਾਲੀ ਪੁਲੀਸ ਨੇ ਮਾਲੀ ਖ਼ਿਲਾਫ਼ ਆਈਟੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਘਟਨਾ ਸਬੰਧੀ ਮੁਹਾਲੀ ਪੁਲੀਸ ਨੇ ਹਾਲੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਪਟਿਆਲਾ ਤੋਂ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਇਸ ਗ੍ਰਿਫਤਾਰੀ ਬਾਰੇ ਸੋਸ਼ਲ ਮੀਡੀਆ &lsquoਤੇ ਪੋਸਟ ਕੀਤਾ ਹੈ। ਜਿਸ &lsquoਚ ਉਨ੍ਹਾਂ ਨੇ ਗ੍ਰਿਫਤਾਰੀ &lsquoਤੇ ਸਵਾਲ ਉਠਾਏ ਹਨ ਅਤੇ ਮਾਲਵਿੰਦਰ ਸਿੰਘ ਮੱਲੀ ਨੂੰ ਜਲਦ ਤੋਂ ਜਲਦ ਰਿਹਾਅ ਕਰਨ ਲਈ ਕਿਹਾ ਹੈ ਪਟਿਆਲਾ ਦੇ ਸੰਸਦ ਮੈਂਬਰ ਨੇ ਪੰਜਾਬ ਸਰਕਾਰ ਨੂੰ ਅਜਿਹੇ ਗੈਰ-ਜਮਹੂਰੀ ਅਤੇ ਜ਼ਬਰਦਸਤੀ ਕਦਮਾਂ ਤੋਂ ਗੁਰੇਜ਼ ਕਰਨ ਦੀ ਬਜਾਏ ਸੂਬੇ ਦੀ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਵੱਲ ਧਿਆਨ ਦੇਣ ਦੀ ਚੇਤਾਵਨੀ ਦਿੱਤੀ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਦੀ ਮਿਤੀ ਮੁੜ ਵਧਾਈ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੀਆਂ ਆਮ ਚੋਣਾਂ ਲਈ ਵੋਟਾਂ ਬਣਾਉਣ ਦੀ ਮਿਤੀ ਵਿੱਚ ਇਕ ਵਾਰ ਹੋਰ ਵਾਧਾ ਕਰ ਦਿੱਤਾ ਗਿਆ ਹੈ। ਹੁਣ 31 ਅਕਤੂਬਰ ਤੱਕ ਵੋਟਾਂ ਬਣਾਈਆਂ ਜਾ ਸਕਦੀਆਂ ਹਨ। ਇਸ ਤੋਂ ਪਹਿਲਾਂ ਆਖਰੀ ਮਿਤੀ 16 ਸਤੰਬਰ ਰੱਖੀ ਗਈ ਸੀ। ਮੁੱਖ ਗੁਰਦੁਆਰਾ ਚੋਣ ਕਮਿਸ਼ਨ ਦੇ ਦਫ਼ਤਰ ਨੇ ਇਸ ਸਬੰਧੀ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਭੇਜ ਦਿੱਤਾ ਹੈ। ਹਰਿਆਣਾ ਇਸ ਵਾਰ ਚੋਣ ਪ੍ਰਕਿਰਿਆ ਤੋਂ ਬਾਹਰ ਹੈ ਕਿਉਂਕਿ ਉਥੇ ਪਹਿਲਾਂ ਹੀ ਵੱਖਰੀ ਐਡਹਾਕ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਚਐੱਸਜੀਐੱਮਸੀ) ਦਾ ਗਠਨ ਕੀਤਾ ਜਾ ਚੁੱਕਿਆ ਹੈ। 13 ਸਤੰਬਰ ਤੱਕ ਲਗਪਗ 50 ਲੱਖ ਵਿਅਕਤੀ ਵੋਟਰ ਵਜੋਂ ਆਪਣੀ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। 2011 ਵਿੱਚ ਹੋਈਆਂ ਪਿਛਲੀਆਂ ਸ਼੍ਰੋਮਣੀ ਕਮੇਟੀ ਚੋਣਾਂ ਦੌਰਾਨ ਪੰਜਾਬ ਵਿੱਚ ਕੁੱਲ 52.69 ਲੱਖ &lsquoਯੋਗ&rsquo ਵੋਟਰ ਰਜਿਸਟਰਡ ਹੋਏ ਸਨ। ਸੂਤਰਾਂ ਨੇ ਦੱਸਿਆ ਕਿ ਕਮਿਸ਼ਨਰ, ਗੁਰਦੁਆਰਾ ਚੋਣ ਨੇ ਪਿਛਲੇ ਮਹੀਨੇ ਵਿਚ ਮਿਲੇ ਭਰਵੇਂ ਹੁੰਗਾਰੇ ਨੂੰ ਦੇਖਦਿਆ ਵੋਟਰ ਬਣਾਉਣ ਦੀ ਅੰਤਿਮ ਮਿਤੀ ਵਿੱਚ ਮੁੜ ਵਾਧਾ ਕੀਤਾ ਹੈ। ਪਿਛਲੇ ਮਹੀਨੇ ਦੌਰਾਨ ਰਜਿਸਟ੍ਰੇਸ਼ਨ ਲਈ ਬਿਨੈਕਾਰਾਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋਇਆ ਹੈ। ਅਧਿਕਾਰੀ ਨੇ ਕਿਹਾ ਕਿ ਇਸ ਉਤਸ਼ਾਹ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਅਨੁਮਾਨ ਲਗਾਇਆ ਗਿਆ ਕਿ 16 ਸਤੰਬਰ ਦੀ ਅੰਤਿਮ ਤਾਰੀਖ ਤੱਕ ਅਜੇ ਵੀ ਕਈ ਵੋਟਰ ਵੋਟ ਬਣਾਉਣ ਤੋਂ ਵਾਂਝੇ ਰਹਿ ਗਏ ਹਨ। ਇਸ ਲਈ ਆਖਰੀ ਤਰੀਕ 45 ਦਿਨਾਂ ਲਈ ਹੋਰ ਵਧਾ ਦਿੱਤੀ ਗਈ ਹੈ। ਵੋਟਰ ਰਜਿਸਟਰ ਕਰਾਉਣ ਦੀ ਤਰੀਕ ਪਹਿਲਾਂ ਵੀ ਕਈ ਵਾਰ ਵਧਾਈ ਜਾ ਚੁੱਕੀ ਹੈ।

ਭਾਜਪਾ ਨੇ ਬਿੱਟੂ ਤੇ ਕੰਗਨਾ ਨੂੰ ਕਾਂਗਰਸ ਖ਼ਿਲਾਫ਼ ਬੋਲਣ ਲਈ ਰੱਖਿਆ: ਰਾਜਾ ਵੜਿੰਗ
ਜਗਰਾਉਂ- ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਭਾਜਪਾ ਨੇ ਰਵਨੀਤ ਬਿੱਟੂ ਤੇ ਕੰਗਨਾ ਰਣੌਤ ਵਰਗੇ ਕੁਝ ਅਜਿਹੇ ਆਗੂ ਸਿਰਫ ਕਾਂਗਰਸ ਅਤੇ ਰਾਹੁਲ ਗਾਂਧੀ ਖ਼ਿਲਾਫ਼ ਬੋਲਣ ਲਈ ਰੱਖੇ ਹਨ। ਇਹ ਆਗੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਮੂਹਰੇ ਨੰਬਰ ਬਣਾਉਣ ਲਈ ਹੀ ਮਰਿਆਦਾ ਦੀ ਉਲੰਘਣਾ ਕਰਦਿਆਂ ਗਲਤ ਬਿਆਨਬਾਜ਼ੀ ਕਰਦੇ ਹਨ। ਇੱਥੋਂ ਨੇੜਲੇ ਪਿੰਡ ਡੱਲਾ ਵਿੱਚ ਸੜਕ ਦਾ ਨੀਂਹ ਪੱਥਰ ਰੱਖਣ ਪੁੱਜੇ ਰਾਜਾ ਵੜਿੰਗ ਨੇ ਡੱਲਾ ਨਹਿਰ &rsquoਤੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਖੁਦ ਹੀ ਸ਼੍ਰੋਮਣੀ ਕਮੇਟੀ ਨੂੰ ਕਹਿ ਕੇ ਤਨਖ਼ਾਹੀਆ ਕਰਾਰ ਦਿਵਾ ਲਿਆ, ਜਿਹੜੀ ਤਨਖ਼ਾਹ ਲੱਗੀ ਉਹ ਤਾਂ &lsquoਸੇਵਾ&rsquo ਹੈ, ਜੋ ਸਾਰੇ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇ ਸੱਚਮੁੱਚ ਭੁੱਲ ਬਖ਼ਸ਼ਾਉਣੀ ਹੈ ਤਾਂ ਛੇ ਸਾਲ ਲਈ ਚੋਣ ਲੜਨ &rsquoਤੇ ਰੋਕ ਲਾਈ ਜਾਵੇ। ਰਵਨੀਤ ਬਿੱਟੂ ਦੇ ਰਾਹੁਲ ਗਾਂਧੀ ਨੂੰ ਅਤਿਵਾਦੀ ਦੱਸਣ ਵਾਲੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਆਉਣ ਵਾਲਾ ਸਮਾਂ ਕਾਂਗਰਸ ਤੇ ਰਾਹੁਲ ਗਾਂਧੀ ਦਾ ਹੈ, ਇਸੇ ਲਈ ਭਾਜਪਾ ਵਾਲੇ ਡਰਦੇ ਹੋਏ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੀ ਖੇਡ ਖ਼ਤਮ ਹੀ ਹੈ। ਅਗਲੀ ਵਾਰ ਨਿਸ਼ਚਿਤ ਤੌਰ &rsquoਤੇ ਕਾਂਗਰਸ ਸਰਕਾਰ ਬਣੇਗੀ।

Mansa &lsquoਚ CM ਭਗਵੰਤ ਮਾਨ ਦੇ ਬੋਰਡ &lsquoਤੇ ਪਹਿਲਾਂ ਕਿਸੇ ਨੇ ਪੋਥੀ ਕਾਲਖ ਫਿਰ ਕੋਈ ਲਾਹ ਕੇ ਲੈ ਗਿਆ ਫਲੈਕਸ, ਪੁਲਿਸ ਬੇਖਬਰ
ਮਾਨਸਾ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਫ਼ਲੈਕਸ ਉਪਰ ਮਾਨਸਾ ਬਠਿੰਡਾ ਮੁੱਖ ਮਾਰਗ ਤੇ ਲੱਗੇ ਬੋਰਡ &lsquoਤੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਕਾਲਖ਼ ਫ਼ੇਰ ਦਿੱਤੀ ਗਈ ਸੀ। ਪਰ ਇਹ ਫ਼ਲੈਕਸ &lsquoਤੇ ਕਿਸ ਵਿਅਕਤੀ ਵੱਲੋਂ ਕਾਲਖ਼ ਫ਼ੇਰੀ ਗਈ ਇਸ ਦਾ ਪਤਾ ਨਹੀਂ ਲੱਗਿਆ ਸੀ। ਜ਼ਿਕਰਯੋਗ ਹੈ ਕਿ ਇਥੇ ਮਾਨਸਾ ਬਠਿੰਡਾ ਮੁੱਖ ਸੜਕ ਤੇ ਪਿੰਡ ਭੈਣੀ ਬਾਘਾ ਨਜ਼ਦੀਕ ਕਿਸੇ ਵਿਅਕਤੀ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਫ਼ਲੈਕਸ &rsquoਤੇ ਕਾਲਖ ਫ਼ੇਰ ਦਿੱਤੀ ਗਈ ਸੀ, ਜਿਸ ਦੇ ਬਾਅਦ ਇਸ ਮਾਮਲੇ &rsquoਚ ਇਲਾਕੇ ਦੇ ਲੋਕਾਂ &rsquoਚ ਚਰਚਾ ਛਿੜ ਗਈ। ਫਲੈਕਸ ਨੂੰ ਕੁੱਝ ਸਮੇਂ ਬਾਅਦ ਬੋਰਡ ਤੋਂ ਕੋਈ ਉਤਾਰ ਕੇ ਲੈ ਗਿਆ।

ਨਿਊਯਾਰਕ ਦੇ BAPS ਸਵਾਮੀਨਾਰਾਇਣ ਮੰਦਰ &lsquoਚ ਭੰਨਤੋੜ, Indian Embassy ਨੇ ਇਸ ਘਟਨਾ &lsquoਤੇ ਪ੍ਰਗਟਾਈ ਚਿੰਤਾ
ਨਿਊਯਾਰਕ : ਅਮਰੀਕਾ ਦੇ ਨਿਊਯਾਰਕ ਵਿੱਚ ਇੱਕ ਮੰਦਰ ਵਿੱਚ ਭੰਨਤੋੜ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ Indian Embassy ਨੇ ਇਸ ਦੀ ਸਖ਼ਤ ਨਿਖੇਧੀ ਕੀਤੀ ਹੈ। ਦੂਤਾਵਾਸ ਨੇ ਕਿਹਾ ਕਿ ਉਸ ਨੇ ਇਸ ਘਿਨਾਉਣੇ ਕਾਰੇ ਵਿੱਚ ਸ਼ਾਮਲ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਲਈ ਅਮਰੀਕੀ ਅਧਿਕਾਰੀਆਂ ਕੋਲ ਮਾਮਲਾ ਉਠਾਇਆ ਹੈ। ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਕੁਝ ਦਿਨਾਂ ਬਾਅਦ ਘਟਨਾ ਵਾਲੀ ਥਾਂ ਦੇ ਨੇੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪ੍ਰੋਗਰਾਮ ਹੋਣਾ ਹੈ।


ਆਤਿਸ਼ੀ ਮਾਰਲੇਨਾ ਹੋਣਗੇ ਦਿੱਲੀ ਦੇ ਨਵੇਂ ਮੁੱਖ ਮੰਤਰੀ
ਆਤਿਸ਼ੀ ਮਾਰਲੇਨਾ ਦਿੱਲੀ ਦੇ ਨਵੇਂ ਮੁੱਖ ਮੰਤਰੀ ਹੋਣਗੇ। ਵਿਧਾਇਕ ਦਲ ਦੇ ਨੇਤਾ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ &lsquoਤੇ ਪਹੁੰਚਣੇ ਸ਼ੁਰੂ ਹੋ ਗਏ ਹਨ। ਵਿਧਾਇਕਾਂ ਨੇ ਆਤਿਸ਼ੀ ਮਾਰਲੇਨਾ ਦੇ ਨਾਂ &rsquoਤੇ ਮੋਹਰ ਲਗਾ ਦਿੱਤੀ ਹੈ। ਇਸ ਮੌਕੇ ਮਨੀਸ਼ ਸਿਸੋਦੀਆ, ਆਤਿਸ਼ੀ, ਸੌਰਵ ਭਾਰਦਵਾਜ, ਗੋਪਾਲ ਰਾਏ, ਦੁਰਗੇਸ਼ ਪਾਠਾਜ, ਜਰਨੈਲ ਸਿੰਘ, ਸੰਦੀਪ ਪਾਠਕ, ਸੰਜੇ ਸਿੰਘ ਸਮੇਤ ਕਈ ਹੋਰ ਆਗੂ ਪਹੁੰਚੇ। ਦੇਸ਼ ਦੀ ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਹੈਰਾਨ ਕਰਨ ਵਾਲਾ ਐਲਾਨ ਕੀਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਉਹ 2 ਦਿਨਾਂ ਵਿੱਚ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ। ਕੇਜਰੀਵਾਲ ਨੇ ਜਿਵੇਂ ਹੀ ਅਸਤੀਫੇ ਦਾ ਐਲਾਨ ਕੀਤਾ, ਸਿਆਸੀ ਹਲਕਿਆਂ &lsquoਚ ਤੂਫਾਨ ਆ ਗਿਆ।
ਅਸਤੀਫੇ ਦਾ ਐਲਾਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ, &lsquoਅੱਜ ਮੈਂ ਤੁਹਾਡੀ ਕਚਹਿਰੀ &lsquoਚ ਆਇਆ ਹਾਂ, ਜਨਤਾ ਦੀ ਕਚਹਿਰੀ &lsquoਚ ਆਇਆ ਹਾਂ। ਮੈਂ ਤੁਹਾਨੂੰ ਇਹ ਪੁੱਛਣ ਆਇਆ ਹਾਂ ਕਿ ਕੀ ਤੁਸੀਂ ਕੇਜਰੀਵਾਲ ਨੂੰ ਇਮਾਨਦਾਰ ਮੰਨਦੇ ਹੋ ਜਾਂ ਅਪਰਾਧੀ? ਦੋ ਦਿਨਾਂ ਬਾਅਦ ਮੈਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਜਾ ਰਿਹਾ ਹਾਂ।&rsquo&rsquo ਉਨ੍ਹਾਂ ਦੇ ਇਸ ਐਲਾਨ ਤੋਂ ਬਾਅਦ ਹੁਣ ਇਹ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਦਿੱਲੀ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ?

ਮਮਤਾ ਸਰਕਾਰ ਨੇ ਹੜਤਾਲੀ ਡਾਕਟਰਾਂ ਦੀਆਂ ਮੰਗਾਂ ਮੰਨੀਆਂ
ਕੋਲਕਾਤਾ-ਹੜਤਾਲ &lsquoਤੇ ਬੈਠੇ ਜੂਨੀਅਰ ਡਾਕਟਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਮਮਤਾ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਹਨ ਅਤੇ ਮੈਡੀਕਲ ਸਿੱਖਿਆ ਦੇ ਡਾਇਰੈਕਟਰ ਅਤੇ ਸਿਹਤ ਸੇਵਾਵਾਂ ਦੇ ਡਾਇਰੈਕਟਰ ਨੂੰ ਹਟਾ ਦਿੱਤਾ ਹੈ। ਮਮਤਾ ਨੇ ਡਾਕਟਰਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਮੰਗਲਵਾਰ ਸ਼ਾਮ 4 ਵਜੇ ਤੱਕ ਸੀਪੀ ਨੂੰ ਹਟਾ ਦਿੱਤਾ ਜਾਵੇਗਾ ਅਤੇ ਵਿਨੀਤ ਗੋਇਲ ਦੀ ਜਗ੍ਹਾ ਨਵਾਂ ਸੀਪੀ ਚਾਰਜ ਸੰਭਾਲੇਗਾ। ਨਾਲ ਹੀ, ਮੰਗਲਵਾਰ ਨੂੰ SC ਦੀ ਸੁਣਵਾਈ ਤੋਂ ਬਾਅਦ ਕਈ ਵੱਡੇ ਬਦਲਾਅ ਹੋਣਗੇ। ਡਾਕਟਰਾਂ ਨੇ ਮਮਤਾ ਸਰਕਾਰ ਤੋਂ ਪੰਜ ਮੰਗਾਂ ਰੱਖੀਆਂ ਸਨ, ਜਿਨ੍ਹਾਂ ਵਿੱਚੋਂ ਸਰਕਾਰ ਨੇ ਤਿੰਨ ਮੰਗਾਂ ਮੰਨ ਲਈਆਂ ਹਨ। ਇਸ ਦੇ ਨਾਲ ਹੀ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਡਾਕਟਰਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਐਲਾਨ ਕੀਤਾ ਹੈ ਕਿ ਉਹ ਹੜਤਾਲ ਜਾਰੀ ਰੱਖਣਗੇ, ਕਿਉਂਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਅਜੇ ਤੱਕ ਨਹੀਂ ਮੰਨੀਆਂ ਗਈਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕੋਲਕਾਤਾ ਪੁਲਿਸ ਦੇ ਡਿਪਟੀ ਕਮਿਸ਼ਨਰ (ਉੱਤਰੀ) ਨੂੰ ਵੀ ਹਟਾ ਦਿੱਤਾ ਜਾਵੇਗਾ, ਜਿਸ ਵਿਰੁੱਧ ਪੀੜਤ ਪਰਿਵਾਰ ਨੇ ਰਿਸ਼ਵਤਖੋਰੀ ਦਾ ਦੋਸ਼ ਲਾਇਆ ਸੀ। ਜੂਨੀਅਰ ਡਾਕਟਰਾਂ ਦੀਆਂ ਮੰਗਾਂ ਨੂੰ ਦੇਖਦੇ ਹੋਏ ਕੋਲਕਾਤਾ ਦੇ ਪੁਲਸ ਕਮਿਸ਼ਨਰ ਵਿਨੀਤ ਕੁਮਾਰ ਗੋਇਲ ਨੇ ਬੈਠਕ &lsquoਚ ਕਿਹਾ ਕਿ ਉਹ ਅਸਤੀਫਾ ਦੇਣ ਲਈ ਤਿਆਰ ਹਨ। ਵਿਨੀਤ ਸ਼ਾਮ 4 ਵਜੇ ਨਵੇਂ ਸੀਪੀ ਨੂੰ ਜ਼ਿੰਮੇਵਾਰੀ ਸੌਂਪਣਗੇ।


ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 10 ਨੂੰ ਬੰਦ ਹੋਣਗੇ
 ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਜੇ ਕੋਈ ਸ਼ਰਧਾਲੂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰਨਾ ਚਾਹੁੰਦਾ ਹੈ ਤਾਂ ਉਹ 10 ਅਕਤੂਬਰ ਤੋਂ ਪਹਿਲਾਂ ਕਰ ਸਕਦਾ ਹੈ। ਯਾਤਰਾ 10 ਅਕਤੂਬਰ ਨੂੰ ਸਮਾਪਤ ਹੋ ਰਹੀ ਅਤੇ ਇਸ ਮਗਰੋਂ ਗੁਰਦੁਆਰੇ ਦੇ ਕਿਵਾੜ ਸੰਗਤ ਲਈ ਬੰਦ ਕਰ ਦਿੱਤੇ ਜਾਣਗੇ।

ਯਾਤਰਾ ਮਈ ਵਿੱਚ ਆਰੰਭ ਹੋਈ ਸੀ ਅਤੇ ਹੁਣ ਤੱਕ ਚਾਰ ਮਹੀਨੇ ਵਿੱਚ ਲਗਪਗ ਦੋ ਲੱਖ ਸ਼ਰਧਾਲੂ ਇੱਥੇ ਨਤਮਸਤਕ ਹੋ ਚੁੱਕੇ ਹਨ। ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਇਸ ਵੇਲੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰਨ ਲਈ ਉਚਿਤ ਸਮਾਂ ਹੈ। ਉਨ੍ਹਾਂ ਦੱਸਿਆ ਕਿ ਯਾਤਰਾ ਦੀ ਸਮਾਪਤੀ ਲਈ 8 ਅਕਤੂਬਰ ਨੂੰ ਅਖੰਡ ਪਾਠ ਆਰੰਭ ਹੋਣਗੇ ਅਤੇ 10 ਅਕਤੂਬਰ ਨੂੰ ਭੋਗ ਉਪਰੰਤ ਯਾਤਰਾ ਦੀ ਸਮਾਪਤੀ ਹੋਵੇਗੀ। ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਪੂਰਨ ਗੁਰ ਮਰਿਆਦਾ ਅਨੁਸਾਰ ਸੁੱਖ ਆਸਣ ਵਾਲੇ ਅਸਥਾਨ &rsquoਤੇ ਲਿਜਾਏ ਜਾਣਗੇ ਅਤੇ ਗੁਰਦੁਆਰੇ ਦੇ ਕਿਵਾੜ ਸੰਗਤ ਲਈ ਬੰਦ ਹੋ ਜਾਣਗੇ।

ਯੂ.ਕੇ. ਵਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨਾਲ ਨਜਿੱਠਣ ਲਈ ਨਵਾਂ ਬਾਰਡਰ ਫੋਰਸ ਕਮਾਂਡਰ ਨਿਯੁਕਤ
ਬਰਤਾਨੀਆ ਨੇ ਸੋਮਵਾਰ ਨੂੰ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਇੰਗਲਿਸ਼ ਚੈਨਲ ਰਾਹੀਂ ਅਸੁਰੱਖਿਅਤ ਛੋਟੀਆਂ ਕਿਸ਼ਤੀਆਂ ਰਾਹੀਂ ਇੰਗਲੈਂਡ ਜਾਣ ਦੀ ਵੱਧ ਰਹੀ ਸਮੱਸਿਆ ਨਾਲ ਨਜਿੱਠਣ ਅਤੇ ਖਤਰਨਾਕ ਤਸਕਰੀ ਕਰਨ ਵਾਲੇ ਗਰੋਹਾਂ ਨੂੰ ਨੱਥ ਪਾਉਣ ਲਈ ਵਿਸ਼ੇਸ਼ ਮੁਹਾਰਤ&rsquo ਵਾਲਾ ਨਵਾਂ ਬਾਰਡਰ ਫੋਰਸ ਕਮਾਂਡਰ ਨਿਯੁਕਤ ਕੀਤਾ ਹੈ।

ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਆਪਣੇ ਇਤਾਲਵੀ ਹਮਰੁਤਬਾ ਜੌਰਜੀਆ ਮੇਲੋਨੀ ਨਾਲ ਗੱਲਬਾਤ ਕਰਨ ਲਈ ਰੋਮ ਦੀ ਅਧਿਕਾਰਤ ਫੇਰੀ ਤੋਂ ਠੀਕ ਪਹਿਲਾਂ ਮਾਰਟਿਨ ਹੈਵਿਟ ਨੂੰ ਨਵੇਂ ਸਰਹੱਦੀ ਮੁਖੀ ਵਜੋਂ ਐਲਾਨਿਆ ਹੈ। ਇਹ ਇਕ ਹਾਦਸੇ ਵਿਚ ਅੱਠ ਲੋਕਾਂ ਦੀ ਮੌਤ ਤੋਂ ਇਕ ਦਿਨ ਬਾਅਦ ਆਇਆ ਹੈ ਜਦੋਂ ਫਰਾਂਸ ਤੋਂ ਇੰਗਲੈਂਡ ਨੂੰ ਪਾਰ ਕਰਦੇ ਸਮੇਂ ਪ੍ਰਵਾਸੀਆਂ ਨਾਲ ਭਰੀ ਇਕ ਕਿਸ਼ਤੀ ਚੈਨਲ ਵਿਚ ਪਲਟ ਗਈ ਸੀ । ਸਟਾਰਮਰ ਨੇ ਕਿਹਾ ਕਿ ਸਰਕਾਰ ਤਸਕਰੀ ਕਰਨ ਵਾਲੇ ਗਰੋਹਾਂ ਨਾਲ ਸਖ਼ਤੀ ਨਾਲ ਨਜਿੱਠੇਗੀ ਜੋ ਸਰਹੱਦਾਂ ਦੇ ਪਾਰ ਮਰਦਾਂ, ਔਰਤਾਂ ਤੇ ਬੱਚਿਆਂ ਦੀ ਜ਼ਿੰਦਗੀ ਦਾ ਵਪਾਰ ਕਰਦੇ ਹਨ । ਮਾਰਟਿਨ ਹੈਵਿਟ ਦੀ ਵਿਲੱਖਣ ਮੁਹਾਰਤ ਇਨ੍ਹਾਂ ਨੈਟਵਰਕਾਂ ਨੂੰ ਖਤਮ ਕਰਨ, ਸਾਡੀਆਂ ਸਰਹੱਦਾਂ ਦੀ ਰੱਖਿਆ ਕਰਨ ਅਤੇ ਸ਼ਰਣ ਪ੍ਰਣਾਲੀ ਵਿੱਚ ਅੰਤਰਰਾਸ਼ਟਰੀ ਵਿਵਸਥਾ ਲਿਆਉਣ ਦੀ ਅਗਵਾਈ ਕਰੇਗੀ।