image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਮਾਨਵ-ਹੱਤਿਆ ਕੋਈ ਭੀ ਧਰਮ ਨਹੀਂ ਪ੍ਰਚਾਰਦਾ ਅਸੀਂ ਹਾਂ ਸੋਧੇ ਲਾਉਣ ਨੂੰ ਧਰਮ ਧੁਰਾ ਪ੍ਰਚਾਰਦੇ ਹਾਂ

ਬੰਦੇ ਦੇ ਕੰਮ ਦੇਖੋ ਭਾਈ, ਰੱਬ ਕਿਵੇਂ ਬਹੁੜੇ, ਅਸੀਂ ਰੱਬ ਦੇ ਸ਼ਰੀਕ ਬਣੇ ਬੈਠੇ ਹਾਂ ਦੋਸ਼ ਕੀਹਨੂੰ ? ਅਸੀਂ ਬੱਸ ਗੁਰਬਾਣੀ ਲਿਖਣ ਲਈ ਮਾਹਰ ਜੀ ਗੁਰਬਾਣੀ ਤਾਂ ਇਤਿਹਾਸ ਸਿਰਜਦੀ ਹੈ ਪਰ ਸਾਡੀ ਮੱਤ ਨੀ ਸਿਰਜਦੀ, ਲੇਖਕ ਗੁਰਬਾਣੀ ਦਾ ਆਸਰਾ ਲੈ ਕੇ ਆਪਣੇ ਅੰਦਰ ਸੜਹਾਂਦ ਨੂੰ ਬਾਹਰ ਕੱਢਣ ਲਈ ਜੀ ਅਸੀਂ ਤਾਂ ਸਿੱਖ ਭੀ ਉਪਰਲੇ ਪੱਲੇ ਦੇ ਹਾਂ ਪਰ ਪਲ ਭੀ ਠਹਿਰਦੇ ਨਹੀਂ ਝੱਟ ਹੀ ਦੁਨੀਆਦਾਰੀ ਨੂੰ ਭੀ ਵਗਾਹ ਮਾਰਦੇ ਹਾਂ ਬੱਸ ਪ੍ਰਸਤਾਵ ਤੋਰਦੇ ਹੀ ਕੇਵਲ ਤੇ ਕੇਵਲ ਸਿਆਸੀ ਭੜਾਸ ਕੱਢਣ ਲਈ ਕੋਈ ਹੋਰ ਮੁੱਦਾ ਨਹੀਂ ਬੱਸ ਬਾਦਲਾਂ ਦਾ ਹਊਆ ਸਤਾਉਂਦਾ ਹੈ, ਕਦੀ ਪ੍ਰਮਾਤਮਾਂ ਬੰਦਾ ਗੁਰਬਾਣੀ ਪ੍ਰਚਾਰਦਾ ਹੋਵੇ ਪਸਾਰਾ ਕਰਦਾ ਹੋਵੇ ਪਰ ਆਪਣੇ &lsquoਤੇ ਅਸਰ ਨਾ ਹੋਵੇ ਵਿੱਦਿਆਰਥੀ ਕਿੰਨੀ ਕੁ ਹਾਸਲ ਕਰਨਗੇ, ਇਹ ਲੋਕ ਆਪਣੀ ਪ੍ਰਭਤਾ ਲਈ ਦੂਜੇ ਨੂੰ ਨਿੰਦ ਕੇ ਚੈਨਲਾਂ ਤੇ ਕਿਤਾਬਾਂ ਵਿੱਚ ਲਾਭ ਨੂੰ ਸਿੱਖੀ ਹੀ ਦੱਸਦੇ ਨੇ, ਧਰਮ ਦਾ ਤਾਂ ਹੁਣ ਨਮੂਨਾ ਰਹਿ ਗਿਆ ਹੈ (ਗੁਰੂ ਨਾਨਕ ਦੇਵ ਜੀ) ਦੇ ਸਹਿਕਰਮੀ, ਸਹਿਯੋਗੀ ਭਾਈ ਬਾਲਾ, ਮਰਦਾਨਾ ਕੀ ਟੋਪੀਆਂ ਨਹੀਂ ਸਨ ਪਉਂਦੇ ਕੀ ਗੁਰੂ ਜੀ ਨੇ ਵਿਸਾਰੇ ਸਨ ਤੇ ਆਪ ਭੀ ਟੋਪੀ ਤੋਂ ਰਹਿਤ ਜੀਵਨ ਰੱਖਿਆ, ਹੁਣ ਗੁਰੂ ਘਰਾਂ ਵਿੱਚ ਧਾਗੇ ਦੀ ਬੁਣੀ ਭੀ ਵਿਵਰਜਤ, ਜਰਾਬਾਂ ਭੀ ਲਾਹੋ ਪੈਰਾਂ ਦੀ ਦੁਰਗੰਧ ਨਾਲ ਨੱਕ ਸਾੜੋ ਗੁਰਦੁਆਰੇ ਬਦਬੋਅ ਮਾਰਨ ।
ਸੱਚ ਹੈ ਕਿ ਗੁਰੂ ਘਰ ਹੁਣ ਨੌਜਵਾਨਾਂ ਦੇ ਆਪਣੇ ਕੰਮਾਂ ਦੇ ਪ੍ਰੋਜੈਕਟ ਲਾਗੂ ਕਰਨ ਦੇ ਕੇਂਦਰ ਨੇ, ਬਾਕੀਆਂ ਦਾ ਕਹਿ ਨਹੀਂ ਸਕਦੀ ਪਰ ਸਾਡਾ ਗੁਰੂ ਘਰ ਤਾਂ ਹੁਣ ਇਹੀ ਹੈ । ਸਭ ਭੱਜੇ ਫਿਰਦੇ ਨੇ ਉਥੋਂ ਖੱਟੀ ਲਈ ਧਾਰਮਿਕ ਖੱਟੀ ਤਾਂ ਲੱਭਧੀ ਨਹੀਂ, ਗ੍ਰੰਥੀਆਂ ਨੂੰ ਕੋਈ ਗੱਲ ਪੁੱਛੋ ਡਰਦੇ ਮੂੰਹੋਂ ਬੋਲਦੇ ਨਹੀਂ, ਮੈਂ ਤਾਂ ਹੁਣ ਘਰ ਬੈਠੇ ਰਾਮ ਧਿਆਏ ਮਨ ਨੂੰ ਸਕੂਨ, ਤਣਾਅ ਤੋਂ ਦੂਰ ਤੇ ਇਕਾਗਰ ਕਰ ਸਤਿਨਾਮ, ਰਾਮ, ਦਾਤਾ ਨੂੰ ਆਖ ਕੇ ਆਪਣੇ ਪੁਰਾਣੇ ਧਰਮ ਵੱਲ ਧਿਆਨ ਧਰੋ ਬੱਚੇ ਪੁੱਛਦੇ ਨੇ ਕਿ ਜਦੋਂ ਅਸੀਂ ਛੋਟੇ ਸੀ ਤਾਂ ਤੁਸੀਂ ਆਹ ਧਾਰਮਿਕ ਸਿੱਖਿਆ ਦਿੱਤੀ ਬਦਲ ਗਈ ਤਾਂ ਨਿਮੋਝੂਣੇ ਹੋ ਆਖਦੀ ਹਾਂ ਕਿ ਸਮੇਂ ਬਦਲ ਗਏ, ਸਵਾਲ ਫੇਰ ਕੀ ਬਦਲ ਗਿਆ ਧਰਮ ਲੱਗਦਾ ਹੈ, ਹਾਂ ਸੰਤ ਬਣ ਸਾਧਾਂ ਨੇ ਘੇਰਾ ਪਾ ਲਿਆ ਹੈ, ਪਖੰਡ ਕਰਕੇ ਜੀ ਗੁਰੂ ਗ੍ਰੰਥ ਹੀ ਗੁਰੂ ਹਨ ਕਿਉਂਕਿ ਦਸਵੰਧ ਉਹਦੇ ਮੂਹਰੇ ਹੈ ਪਰ ਕੀ ਕਸਵੱਟੀ ਧਰਮ ਦੀ ਹੈ ? ਪ੍ਰਬੰਧਕ ਬੁਰਾ ਨਾ ਮਨਾਇਉ ਸੇਵਾਦਾਰ ਨਹੀਂ ਹਕੂਮਤਾਂ ਤੇ ਹੁਕਮਰਾਨ ਹਨ, ਹਾਂ ਆਖ ਕੇ ਦੇਖੋ ਚੰੜੀ ਦਾ ਭੌਣ ਦਿਖਾਉਂਦੇ ਹਨ ਹੰਸੂ ਹੰਸੂ ਕਰਦੇ ਫਿਰਦੇ ਨੇ ਦਿਨੋ ਦਿਨ ਨਵੀਆਂ ਟੈਕਨਾਲੋਜੀ ਨਾਲ ਭਰਪੂਰ ਲਾਗੂ ਕਰਦੇ ਨੇ ਇਹ ਵਪਾਰਕ ਅਦਾਰੇ ਸਲਾਹਾਂ ਦਿੰਦੇ ਨੇ ਦੱਸੋ ਕਿ ਪੁਰਾਣੇ ਬਜ਼ੁਰਗ ਕਿਵੇਂ ਔਨ ਲਾਈਨ ਸੇਵਾਵਾਂ ਦੇਖਣ ਜਾਂ ਫੇਰ ਆਪਣੇ ਬੱਚਿਆਂ ਤੋਂ ਝਿੜਕਾਂ ਖਾਣ ਆਹ ਸਾਨੂੰ ਦੱਸਿਉ ਪੁੱਤ ਕੀ ਹੈ । ਇਹਦਾ ਧਰਮ ਨਾਲ ਕੀ ਸਬੰਧ ਹੈ, ਵਪਾਰ ਨਾਲ ਪੈਸਾ ਲਾਹਾ ਹੈ ।
ਗੁਰਬਾਣੀ ਵਿੱਚ ਦਵੈਸ਼ ਭਾਵ ਨੂੰ ਥਾਂ ਨੀ ਪਰ ਅਸੀਂ ਤਾਂ ਭਰੇ ਪਏ ਹਾਂ ਕੀਹਦੇ &lsquoਤੇ ਅਸਰ ਹੈ ਮੇਰੇ ਤਾਂ ਹੈ ਨਹੀਂ ਪਰ ਮੈਂ ਕੋਸ਼ਿਸ਼ ਕਰਦੀ ਹਾਂ ਸਾਡਾ ਕਿਸੇ ਨੇ ਨੁਕਸਾਨ ਕੀਤਾ ਹੈ ਕੋਈ ਤਕਲੀਫ ਉਨ੍ਹਾਂ ਤੇ ਆਵੇ ਤਾਂ ਮੈਂ ਆਖੂੰ ਪ੍ਰਮਾਤਮਾਂ ਕੀ ਕੀਤਾ, ਮੇਰੀ ਬੇਟੀ ਆਖੂ ਸਾਡਾ ਕੀ ਕੀਤਾ ਤੇ ਤੂੰ ਹਮਦਰਦੀ ਵਿੱਚ ਡੁੱਬੀ ਪਈ ਹੈ, ਮੈਂ ਆਖਦੀ ਹਾਂ ਮੇਰੀ ਤਾਂ ਹੁਣ ਬੁੱਧ ਇਸ ਪਾਸੇ ਹੀ ਰਹਿਣੀ, ਪਾਠ ਕਰਨ ਦਾ ਫੇਰ ਕੀ ਲਾਭ ? ਜੇਕਰ ਮਨ ਸ਼ੁੱਧ ਨਹੀਂ, ਹਾਂ ਸਾਰਾ ਤਾਂ ਨਹੀਂ ਹੁੰਦਾ ਪਰ ਕੋਸ਼ਿਸ਼ ਕਰੀਏ, ਪਰ ਮੈਨੂੰ ਸਗੋਂ ਹੋਰ ਪ੍ਰੇਸ਼ਾਨੀ ਹੋ ਜਾਂਦੀ ਹੈ ਜਦੋਂ ਸਿੱਖ ਪ੍ਰਚਾਰਕ ਸਾਰਾ ਦਿਨ ਸਿੱਖਿਆ ਦੇਈ ਜਾਣਗੇ ਪਰ ਆਪਣੇ &lsquoਤੇ ਕੋਈ ਤਿਣਕਾ ਅਸਰ ਨਹੀਂ, ਇਕ ਗੱਲ ਜੋ ਅੱਜ ਸਾਡੇ ਭਾਈਚਾਰੇ ਅੰਦਰ ਜਾਗਰੂਕ ਹੋ ਚੁੱਕੀ ਹੈ ਕਿ ਬਹੁਗਿਣਤੀ ਬੱਸ ਸੁਣ ਲੈਂਦੀ ਹੈ ਪਰ ਮੰਨਦੀ ਨਹੀਂ ਤੇ ਇਨ੍ਹਾਂ ਲੋਕਾਂ ਦੀ ਕੋਈ ਇੱਜ਼ਤ-ਮਾਣ ਨਹੀਂ ਕਰਦੀ ਹਾਂ ਗੁਰੂ ਘਰ ਬੇਗਾਨੀ ਮਾਇਆ ਵੰਡ ਕੇ ਇਨ੍ਹਾਂ ਦੀ ਦੁੱਭ ਜਰੂਰ ਚੁੱਕਦੇ ਨੇ ਤੇ ਲੋਕੀ ਉਨ੍ਹਾਂ ਨੂੰ ਭੀ ਸਤਿਕਾਰਦੇ ਨਹੀਂ, ਕੱਲ੍ਹ ਹੀ ਅਸੀਂ ਇਕ ਵਿਆਹ ਸਮਾਗਮ ਤੇ ਜੁੜੇ ਤਾਂ ਸਹਿਯੋਗੀ ਕਹਿੰਦੇ ਹੁਣ ਕੋਈ ਧਰਮ ਦੀ ਤਾਂ ਪ੍ਰਥਾ ਹੀ ਨਹੀਂ ਸਗੋਂ ਜਦੋਂ ਗੁਰਦੁਆਰੇ ਭੀ ਨਹੀਂ ਸਨ ਪ੍ਰਚਾਰਕ ਭੀ ਨਹੀਂ ਤਾਂ ਲੋਕੀ ਧਰਮੀ ਸਨ ਰੱਬ ਦੇ ਭੈਅ ਵਿੱਚ ਸਨ ਹੁਣ ਸਭ ਲਹਿ ਗਿਆ, ਇਕ ਵਾਰਤਾ ਉਥੇ ਦੀ ਮੈਂ ਜਰੂਰ ਅੰਕਤ ਕਰਨੀ ਕਲਮੀ ਤੇ ਪਰੰਪਰਾਵਾਂ ਦੇ ਪ੍ਰਯੋਗ ਪ੍ਰਤੀ ਸਭ ਨਾਲ ਸਾਂਝੀ ਕਰਨੀ ਜਰੂਰੀ ਮੰਨਦੀ ਹਾਂ, ਸੁਣੋ ਕੀ ਤੇ ਕੀ ਮਹਾਨਤਾ ? ਕਈ ਵਰੇ੍ਹ ਹੋਏ ਬੇਟੀ ਨੂੰ ਹਿੰਮਤ ਸਿੰਘ ਸੋਹੀ ਪ੍ਰਧਾਨ ਕਹਿੰਦੇ ਤੂੰ ਰਜਿਸਟਰਾਰ ਬਣ, ਬਣਕੇ ਟ੍ਰੇਨਿੰਗ ਪੈਕ ਲਿਆ ਪੜ੍ਹਕੇ ਦੇਖਿਆ ਤੇ ਦੱਸਿਆ ਭੀ ਸੀ ਕਿ ਰਜਿਸਟਰਾਰ ਆਪਣਾ ਦਸਤਖਤ ਵਾਲਾ ਕੰਮ ਲਾਵਾਂ ਪਿੱਛੋਂ ਕਰਨ ਪਰ ਬੇਟੀ ਗਈ ਤਾਂ ਪਹਿਲਾਂ ਦੇ ਲੱਗੇ ਚੌਧਰੀ ਕਹਿੰਦੇ ਜੀ ਅਸੀਂ ਤਾਂ ਲਾਵਾਂ ਤੋਂ ਪਹਿਲਾਂ ਕਰਕੇ ਕੰਮ ਕਰ ਘਰਾਂ ਨੂੰ ਜਾਣਾ, ਕਰਨੇ ਹਨ ਲਾਵਾਂ ਤਾਂ ਦੋ ਵਜਾ ਦਿੰਦੇ ਨੇ ਬੇਟੀ ਕਹਿੰਦੀ ਜੀ ਮੈਂ ਨਹੀਂ ਕਰੂੰਗੀ, ਭਾਈਬੰਦ ਆਖਦਾ ਕਿ ਰਹਿਣ ਦੇਹ ਤੂੰ, ਸਾਡਾ ਢਾਂਚਾ ਹੀ ਖਰਾਬ ਕਰੂਗੀ, ਉਹ ਕਹਿੰਦੀ ਆਹ ਚੱਕੋ ਆਪਣਾ ਰਜਿਸਟਰ, ਮੈਂ ਨਹੀਂ ਕਰੂੰਗੀ, ਕੱਲ੍ਹ ਇਹੀ ਵਿਧੀ ਦੇਖ ਕੇ ਅਸੀਂ ਰਜਿਸਟਰਾਰ ਬੀਬੀ ਨੂੰ ਮਿਲਕੇ ਸਮਝਾਇਆ ਪਰ ਉਹ ਭੀ ਕਹਿੰਦੀ ਜੀ ਸਾਡਾ ਸਿਸਟਮ ਚੱਲਦਾ ਏ, ਚਲੋ ਬੇਟੀ ਕਹਿੰਦੀ ਬੀਬੀ ਜੀ ਹਦਾਇਤਾਂ ਪੜੋ੍ਹ ਤੇ ਨਾਲੇ ਫੇਰ ਤੁਸੀਂ ਗੁਰੂ ਦਾ ਅਦੇਸ਼ ਮੰਨਦੇ ਹੋ ਜਾਂ ਕਾਨੂੰਨ ਪਹਿਲਾਂ, ਪਰ ਕਾਨੂੰਨ ਭੀ ਆਗਿਆ ਨਹੀਂ ਦਿੰਦਾ, ਹੁਣ ਚੈਨਲ ਤੇ ਸਿੱਖ ਭਰਾ ਨੇ ਆਖਿਆ ਹੈ ਕਿ ਗਲਤ ਕਰਦੇ ਨੇ ਗੁਰੂ ਘਰ, ਭਾਵੇਂ ਸ਼ਿਕਾਇਤਾਂ ਹੋਈਆਂ ਸਨ ਪਰ ਪ੍ਰਬੰਧਕ ਨਹੀਂ ਸੁਧਰੇ, ਦੱਸੋ ਪਤੀ-ਪਤਨੀ ਦਸਤਖਤ ਕਰਕੇ ਫੇਰ ਗੁਰੂ-ਲਾਵਾਂ ਕਿ ਸਾਨੂੰ ਪ੍ਰਵਾਨ ਕਰੋ ਹਾਲੇ ਅਸੀਂ ਗੁਰੂ ਨੂੰ ਮੰਨਣ ਵਾਲੇ ਹਾਂ ਬੱਚਿਆਂ ਨੂੰ ਤਾਂ ਕੋਈ ਸੋਝੀ ਨਹੀਂ ਪਰ ਕੀ ਪ੍ਰਚਾਰਕ, ਗ੍ਰੰਥੀ ਤੇ ਵਿਦਵਾਨ ਡੌਰੇ ਨੇ, ਪਰ ਕਾਹਲੀ ਤਾਂ ਧਨ ਦੀ ਹੁੰਦੀ ਹੈ ।
ਧਰਮ ਦੀ ਅਧੋਗਤੀ ਕਿਉਂ ਤੇ ਕਿਵੇਂ ਹੋਈ, ਪੜ੍ਹਨਾ ਗੁਨਣਾ ਛੱਡ ਮੀਡੀਏ ਤੇ ਚੈਨਲ ਚਲਾ ਕੇ ਤੇ 84 ਦੀ ਲਹਿਰ ਦਾ ਪ੍ਰਤਾਪ ਧਰਮ ਦੀ ਕੋਈ ਭੀ ਸੋਝੀ ਨਹੀਂ ਬੱਸ ਜੀ ਸੰਤ ਆਹ ਕਹਿ ਗਏ ਸਨ, ਨਾਲੇ ਸਾਧਾਂ ਨੇ ਧਰਮ ਤੇ ਗਲ੍ਹਬਾ ਪਾ ਲਿਆ ਨਾਲੇ ਲੋਕ ਕੁਰਾਹੇ ਪਾਤੇ ਲੋਕੀ ਪਰਚੇ ਪੜ੍ਹਨੋ ਹੱਟ ਗਏ ਕੁਝ ਸਮਾਂ ਫਰੀ ਪਰਚੇ ਹਰ ਕੋਈ ਸਾਰੇ ਹੀ ਪੜ੍ਹੀ ਜਾਂਦੇ ਸਨ ਹੁਣ ਤਾਂ ਮੁੱਲ ਨੂੰ ਕੋਈ ਭੀ ਘੱਟ ਹੀ ਲੈਂਦਾ ਹੈ ਤੇ ਗੁਰਦੁਆਰੇ ਪਰਚਿਆਂ ਤੇ ਖਰਚ ਨੂੰ ਫਜ਼ੂਲ ਸਮਝਦੇ ਨੇ ਪਰ ਪੰਜਾਬੀ ਜਮਾਤਾਂ ਗਰਾਂਟਾਂ ਲਈ ਭਲਾ ਜੇਕਰ ਪੜ੍ਹਾਈ ਵੱਲ ਤਾਂ ਧਿਆਨ ਨੀ ਬੱਸ ਬੱਚੇ ਖੇਡਦੇ ਨੇ ਬਜ਼ੁਰਗਾਂ ਲਈ ਭੀ ਪਰਚਾ ਨਹੀਂ ਹੁੰਦਾ ਕਿਧਰੇ ਹੁਣ, ਚੈਨਲਾਂ ਨੂੰ ਸੱਦ ਸੱਦ ਕੇ ਆਹ ਸਟਾਲ &lsquoਤੇ ਜਾ ਕੇ ਸਪੋਰਟ ਕਰੋ ਜੀ ਡੈਬਿਟ ਭਰੋ ਜੀ ਆਹ ਧਰਮ ਹੈ ਹੁਣ ਸਿੱਖ ਵਿਚਾਰਧਾਰਾ ਹੀ ਉੱਡ ਗਈ, ਪਖੰਡ ਧਰਮ ਜੀ ਦੀਸੇ ਬਾਹਰਾ, ਚਿੰਤਕ ਕਬੂਤਰ ਵਾਂਗੂੰ ਅੱਖਾਂ ਮੀਟਦੇ ਨੇ ਸਿਆਸਤ, ਧਰਮ ਬਣ ਗਿਆ ਹੈ (ਗੁਰੂ ਗ੍ਰੰਥ) ਤਾਂ ਪੈਸੇ ਲਈ ਬਿੰਧੂ ਹੈ, ਹੁਣ ਭਾਜਪਾ ਨੇ ਰਾਹੁਲ ਗਾਂਧੀ ਨੂੰ ਸਿੱਖਾਂ ਪ੍ਰਤੀ ਦਿੱਤੇ ਬਿਆਨ ਤੇ ਘੇਰਨਾ, ਆਪ ਭਾਵੇਂ ਤਖ਼ਤਾਂ ਤੇ ਭਾਰੂ, ਜੀ ਰਾਹੁਲ ਦੀ ਦਾਦੀ ਦਾ ਸਿੱਖ ਨਸਲਕੁਸ਼ੀ ਯਾਦ, ਸੁਣੋ ਜੀ ਔਲਾਦ ਚੰਗੀ ਭੀ ਹੋ ਜਾਂਦੀ ਹੈ, ਨਾਲ ਰਾਹੁਲ ਦਾ ਉਸ ਨਾਲ ਕੀ ਵਾਸਤਾ, ਉਹ ਹੁਣ ਦੀ ਸਥਿਤੀ ਦੀ ਗੱਲ ਕਰਦਾ ਹੈ, ਨਾਲੇ ਉਹ ਇਕ ਸੁਲਝਿਆ ਨੇਤਾ ਹੈ ਭਾਵੇਂ ਉਮਰ ਕਰਕੇ ਖੜਗੇ ਵੱਡਾ ਹੋਵੇ ਪਰ ਕਾਬਲੀਅਤ ਅੱਡ ।
ਪਰਚਾ ਪੜਚੋਲ : ਨੁਕਤਾਚੀਨੀ ਨਹੀਂ, ਸੁਝਾਅ ਹਨ ਸਿੱਖ ਵਿਦਵਾਨ ਭਗਵਾਨ ਸਿੰਘ ਜੌਹਲ ਜੀ ਤੁਸੀਂ ਦੇਸ਼ ਲਈ ਕੀਤੀਆਂ ਕੁਰਬਾਨੀਆਂ ਵਾਲਿਆਂ ਨੂੰ ਮਹਾਨ ਲਿਖਦੇ ਹੋ, ਜੀ ਧਾਰਮਿਕ ਪੁਰਸ਼ ਤੇ ਪ੍ਰਚਾਰਕ ਧਰਮ-ਕੁਰਬਾਨੀ ਨੂੰ ਮੰਨਣ ਨਾਲੇ ਬੰਬ ਧਮਾਕੇ, ਬੰਦੇ ਮਾਰਨੇ, ਜਹਾਜ, ਗਦਰ ਆਦਿ ਤਾਂ ਸਿੱਖੀ ਦੀ ਵਿਚਾਰਧਾਰਾ ਹੋਣੀ ਹੀ ਨਹੀਂ ਬਣਦੀ, ਆਪ ਜੀ ਸਨਮਾਨ ਤਾਂ ਸਿੱਖਾਂ ਦੀ ਸੰਸਥਾਵਾਂ ਤੋਂ ਲਵੋ ਪਰ ਮਾਣਮੱਤੇ ਦੇਸ਼ ਲਈ ਅਣਮਨੁੱਖੀ ਕਰਤਵ ਨੂੰ ਸਲਾਹੋ, ਵਾਜਵ ਨਹੀਂ ।
ਦੂਜਾ ਵਿਸ਼ਾ (ਗੁਰੂ ਗ੍ਰੰਥ) ਵਿੱਚ ਜੋ ਇਤਿਹਾਸਕ ਬਾਣੀ ਹੈ ਉਹ ਧਰਮ ਦੀ ਸੇਧ ਨਹੀਂ, ਜੀਵਨ ਵਿੱਚ ਉਪਦੇਸ਼ ਤੇ ਅਦੇਸ਼ ਉਸ ਸਮੇਂ ਦੀ ਹਕੂਮਤ ਨਾਲ ਭੇੜ ਠੀਕ ਹੈ ਅੰਕਤ ਹਨ ਉਸ ਸਮੇਂ ਹੋਰ ਢੰਗ ਨਹੀਂ ਸਨ ਪਰ ਵਿਦਵਾਨ ਗੁਰਬਾਣੀ ਦਾ ਪ੍ਰਸਾਰਨ ਕਰਨ, ਹੁਣ ਦੀ ਪਨੀਰੀ ਇਹ ਝਗੜੇ ਲੜਾਈਆਂ ਯੁੱਧ ਤਾਂ ਬੜੇ ਦੇਖੀ ਜਾਂਦੀ ਹੈ, ਆਪਣੀ ਪ੍ਰਸਿੱਧੀ ਤੇ ਪੁਸਤਕਾਂ ਲਈ ਯੂ: ਟੀਊਬਾਂ ਲਈ ਧਰਮ ਦਾ ਅਧਿਆਤਮਾ ਪਰੋਖੇ ਨਾ ਕਰੋ, ਰਾਹੁਲ ਗਾਂਧੀ ਦੇ ਬਿਆਨ &lsquoਤੇ ਸਿੱਖ ਦੇਖੋ ਕਿਵੇਂ ਖੁੰਭਾਂ ਵਾਂਗੂੰ ਟੋਬੇ ਦੇ ਡੱਡੂਆਂ ਦੀ ਤਰ੍ਹਾਂ ਗੜੈਂਅ ਕਰਨ ਲੱਗੇ, ਪੁਰੀ, ਸਿਰਸਾ ਤੇ ਆਰ।ਪੀ। ਸਿੰਘ, ਧਰਮ ਦੇ ਪਹਿਰੇਦਾਰ ਬਣ ਭਾਜਪਾ ਦੇ ਗੁਣਵਾਨ ਇਹ ਝੋਲੀ ਚੁੱਕ ਹਨ ਸਿੱਖ ਧਾਰਾ ਨਹੀਂ ਕੋਈ ਭੀ ਕੇਂਦਰ ਦੀ ਸਿਆਸੀ ਪਾਰਟੀ ਪੰਜਾਬ ਨੂੰ ਉੱਨਤ, ਪ੍ਰਫੁੱਲਤ ਤੇ ਵਧੀਆ ਤਰੱਕੀ ਵਾਲਾ ਦੇਖਣਾ ਬਨਾਉਣਾ ਨਹੀਂ ਚਾਹੁੰਦੀ, ਖੇਤਰੀ ਪਾਰਟੀ ਇਨ੍ਹਾਂ ਰੱਲਕੇ ਨਿਕਾਰੀ, ਪਛਤਾਵੋਗੇ ।
ਪ੍ਰੋਫੈਸਰ ਬਲਵਿੰਦਰ ਪਾਲ ਸਿੰਘ ਗਰਾੜੀ ਨੂੰ ਜੋਕਾਂ ਦੀ : ਪਹਿਲਾ ਸਵਾਲ ਤੁਸੀਂ ਪ੍ਰੋਫੈਸਰ ਕਿਹੜੀ ਡਿਗਰੀ ਮਜਬੂਨ ਦੇ, ਦੂਜਾ ਅਕਾਲ ਤਖ਼ਤ ਨੂੰ ਕਿਵੇਂ ਹਦਾਇਤਾਂ, ਤੀਜਾ ਸਿੱਖੀ ਵਿੱਚ ਜਾਤ-ਪਾਤ ਨਹੀਂ (ਮੈਂ ਤਾਂ ਮੰਨਦੀ ਹੀ ਨਹੀਂ) ਕੀ ਤੁਸੀਂ ਭੱਤਿਆਂ ਵਿਰੁੱਧ ਜਾਤੀ ਪ੍ਰਕਿਰਿਆ ਦਾ ਵਿਰੋਧ ਕੀਤਾ ? ਤੁਹਾਡੀ ਕੀ ਪੰਥਕ ਸੇਵਾ ਹੈ ? ਚੌਥਾ ਕੀ ਜਥੇਬੰਦੀ ਬਣਾ ਕੇ ਲਾਹੇ ਲਵੋ ਤੇ ਨਿੰਦਕ ਬਣੋ ਉਸ ਵਰਗ ਦੇ ਜੋ ਭੱਤਾ ਸ਼੍ਰੇਣੀ ਨਹੀਂ ਹਨ, ਫੇਰ ਅਕਾਲੀ ਦਲ ਦੇ ਤੁਸੀਂ ਕਿਵੇਂ ਵਿਰੋਧੀ ਹੋ ਜਦੋਂ ਕਦੀ ਭੀ ਸਮਰਥੱਕ ਨਹੀਂ ਆਉ ਕਵਰ ਸਟੋਰੀ :- ਪ੍ਰੋਫੈਸਰ ਜੀ, ਦਰਬਾਰਾ ਸਿੰਘ ਗੁਰੂ ਤੋਂ ਸਵਾਲ ਕੀ ਕਦੀ ਗੁਰਤੇਜ ਸਿੰਘ ਨੂੰ ਸਵਾਲ ਕੀਤੇ ਨੇ ਕਿ ਅਫਸਰੀ ਵਿੱਚ ਹੁੰਦਿਆਂ ਕਿਵੇਂ ਸਿੱਖਾਂ ਨੂੰ ਨਜਾਇਜ਼ ਧੱਕੇ ਮਾਰੇ, ਫੇਰ ਤੁਸੀਂ ਤਾਂ ਆਪਣੀ ਧਿਰ ਦੇ ਹੀ ਪੰਜ ਬੰਦੇ ਚੁਣ ਕੇ ਪੰਥ ਦੀ ਵਾਗਡੋਰ ਮੰਗ ਰਹੇ ਹੋ, ਇਹ ਇਨਸਾਫ ਕੀ ਫੇਰ ਸੂਬਾ ਤੁਹਾਡੇ ਹੀ ਹਵਾਲੇ ਕਰਨਾ ਬਣਦਾ ਹੈ, ਅਕਾਲ ਤਖ਼ਤ ਜੇਕਰ ਤੁਹਾਨੂੰ ਪੁੱਛੇ ਕਿ ਕਿਹੜੀ ਤਕੜੀ ਨਾਲ ਤੋਲ ਕੇ ਆਹ ਬੰਦੇ ਲੱਭੇ, ਆਪਣੇ ਹਿੱਤ ਲਈ ਕੀ ਹੱਕ ਹੈ ਤੁਹਾਨੂੰ ਕਿ ਆਹ ਬੰਦੇ ਹੀ ਪੰਥਕ ਹਨ ਆਖਣ ਦਾ ਸਾਰਾ ਪੰਜਾਬ ਫਾਡੀ ਕੀ ਤੁਸੀਂ ਜੋ ਨਿਰਪੱਖਤਾ ਦੀ ਸੁਰ ਜਾਣਦੇ ਹੀ ਨਹੀਂ ਵਿੱਦਿਆਰਥੀਆਂ ਨੂੰ ਪੜ੍ਹਾ ਕੇ ਕੀ ਉਸਾਰੂ ਨੀਤੀ ਸਿਖਾ ਰਹੇ ਹੋ ਤਾਂ ਹੀ ਤਾਂ ਹੁਣ ਵਿੱਦਿਆ ਦਾ ਮਿਆਰ ਨਿੱਘਰ ਗਿਆ ਹੈ, ਸਾਡੇ ਵੇਲੇ ਪ੍ਰੋਫੈਸਰ ਗੱਲ ਨੀ ਕਰ ਸਕਦੇ ਸਿਆਸਤ ਦੀ ਕੇਵਲ ਸਿੱਖਿਆ ਵੱਲ ਧਿਆਨ ਆਹ ਦੋ ਤਿੰਨ ਪ੍ਰੋਫੈਸਰਾਂ ਨੇ ਤਾਂ ਬੇੜਾ ਗਰਕ ਕਰਤਾ ਤਾਂ ਹੀ ਹੁਣ ਵਿੱਦਿਆਰਥੀ ਸਾਰਾ ਸਮਾਂ ਹੀ ਸਿਆਸਤਾਂ ਵਿੱਚ ਤੇ ਪੜ੍ਹਾਈ ਗੁੱਲ, ਮਾਨਸਿਕਤਾ ਰੋਗੀ ।
ਧਰਮ ਤੇ ਸਿਆਸਤ ਰਲ੍ਹਗੱਡ, ਨਾ ਖੁਦਾ ਹੀ ਮਿਲਾ ਨਾ ਵਸਾਲੇ ਸਨਮ, ਵਿਦੇਸ਼ਾਂ ਵਿੱਚ ਤਾਂ ਹਫੜਾ ਦਫੜੀ ਸਲਾਨੀਆਂ ਪ੍ਰਚਾਰਕਾਂ ਤੇ ਗੁਰੂ ਘਰਾਂ ਦੀ ਗਿਣਤੀ ਨੇ ਮਚਾ ਰੱਖੀ ਹੈ, ਚੌਥੇ ਕੁ ਦਿਨ ਪੁਰਬ ਪੰਡਾਲ ਉਹੀ ਜਥੇ, ਕੀਰਤਨੀਏ, ਉਹੀ ਸ਼ਬਦ ਆਪਣੀ ਮਸ਼ਹੂਰੀ, ਏਜੰਸੀ ਹੈ ਜੋ ਇਹ ਰਵਾਜ ਪਾ ਕੇ ਬੱਸ ਸਿੱਖਾਂ ਨੂੰ ਪਾਟੋ ਧਾੜ ਵਿੱਚ ਵਾੜ ਰਹੀ ਹੈ ਫੇਰ ਆਪਸ ਵਿੱਚ ਟਕਰਾਅ, ਆਹ ਮਹਾਂ ਪੁਰਸ਼ ਦੀ ਬਰਸੀ, ਫਰਾਂਸ ਚਲੋ ਚੈਨਲ ਜੀ ਭਲਾ ਇਥੇ ਬੇਹੀ ਹੋ ਗਈ, ਫੇਰ ਚੈਨਲਾਂ ਜੀ ਆਹ ਬਾਬਾ ਜੀ ਸੰਤ ਜੀ, ਜਥੇ ਜੀ ਬਾਬੇ ਕੇ ਪੋਤੇ ਕੇ ਤੋਬਾ ਸਾਈਂ ਦੀ ਲੋਕਾਂ ਨੂੰ ਕੰਮਕਾਰ ਭੀ ਕਰਨ ਦਿਉ, ਆਹ ਇਕ ਫਿਰਕੇ ਦੀਆਂ ਸੰਗਤਾਂ ਬੀਬੀਆਂ ਤਾਂ ਬਣ ਠਣ ਕੇ ਹੱਥਾਂ ਵਿੱਚ ਮੋਬਾਈਲ ਫੜੀ ਜਾ ਬਹਿੰਦੀਆਂ ਨੇ ਰਾਤ ਦੇ ਬਾਰਾਂ ਵਜੇ ਤੱਕ, ਭਲਾ ਘਰ ਦੇ ਕੰਮ ਕਦੋਂ, ਸਮਾਜ ਦਾ ਨਕਸ਼ਾ ਹੀ ਬਦਲ ਧਰਿਆ, ਇਸ ਸੰਧਰਭ ਕਰਕੇ ਰੋਗ, ਤਣਾਅ ਤੇ ਰਿਸ਼ਤੇ ਬੇਸੁਰੇ ਹੋ ਰਹੇ ਹਨ, ਕੋਈ ਕਿਸੇ ਬਜ਼ੁਰਗ ਦੀ ਦੇਖ ਭਾਲ ਨੀ ਕਰਦਾ ਤੇ ਕੋਈ ਖਾਧ ਖੁਰਾਕ ਵੱਲ ਧਿਆਨ ਨੀ ਅਸੀਂ ਚੰਗੀ ਸਿਹਤਮੰਦ ਖੁਰਾਕ ਨਹੀਂ ਖਾਂਦੇ ਦੁਆਈਆਂ ਦੀਆਂ ਮੁੱਠੀਆਂ ਖਾਈ ਜਾਂਦੇ ਮੁਫ਼ਤ ਕਰਕੇ ਪਰ ਸਗੋਂ ਸਰੀਰ ਨਿਕਾਰੇ ਕਰ ਲਏ ਲੰਗਰ ਭੀ ਪੁਰਾਣੇ ਢੰਗ ਦੇ ਨਹੀਂ ਲਾਂਗਰੀ ਹੁਨਰ ਦਿਖਾ ਕੇ ਤਨਖਾਹਾਂ ਮਸਾਲੇ ਟਿਨ ਟਾਟਰੀ ਦੀ ਡੱਬੇ ਵਾਲੀਆਂ ਪਿਊਰੀਆਂ ਜੀ ਸਵਾਦਲਾ ਹੈ, ਭਾਵੇਂ ਡਾਕਟਰਾਂ ਦੇ ਦਰ ਬੈਠੀਏ ਜਾ ਜਾ, ਬੇਨਤੀਆਂ ਕਰਕੇ ਥੱਕ ਗਈ ਪਿਛਲੇ ਹਫ਼ਤੇ ਭੀ ਅੱਗੋਂ ਪ੍ਰਬੰਧਕ ਆਖੇ ਕੋਸ਼ਿਸ਼ ਕਰਾਂਗੇ ਆਹ ਉਤਰ ।
ਪਨੀਰੀ ਸਾਂਭੋ, ਬੱਚਿਆਂ ਨਾਲ ਰਾਬਤਾ ਰੱਖੋ, ਸਮਾਜ ਤੇ ਭਾਈਚਾਰੇ ਨੂੰ ਮੁੜ ਜੋੜੋ, ਝੂਠ ਤੋਂ ਹਟੋ ਜੀ ਅਸੀਂ ਮੂਰਤੀ ਪੂਜਾ, ਬੁੱਧ ਪ੍ਰਸਤੀ ਅਤੇ ਵਿਅਕਤੀਗਤ ਪੂਜਦੇ ਨਹੀਂ ਸਾਹਮਣੇ ਮੂਰਤਾਂ, ਬੁੱਤ ਸਾਰਾ ਸਮਾਂ ਸੰਤਾਂ ਦੀ ਮਹਾਨਤਾ ਦੇ ਗੀਤ, ਬੰਸਰੀਆਂ ਬੱਜ ਰਹੀਆਂ ਨੇ ਪਰ ਮੁਨਕਰ ਸਾਨੂੰ ਇਹ ਕੂੜ ਮਾਰ ਰਿਹਾ ਹੈ, ਉਂਗਲੀ &lsquoਤੇ ਡੱਕੇ ਨਾਲ ਨੀ ਖਾਣਾ ਅਸੀਂ ਤਾਂ ਛੰਨਾ ਹੀ ਮੂੰਹ ਨੂੰ ਲਾ ਕੇ ਸੁੜਕਣਾ ਹੈ, ਭਾਵੇਂ ਆਫਰ ਕੇ ਮਰੀਏ :- ਮੇਰੇ ਵਿਚਾਰ ਤੱਤੇ ਹਨ ਪਰ ਢੁੱਕਦੇ ਨੇ ਜੀ ਅੰਗ੍ਰੇਜ਼ਾਂ ਤੋਂ ਗੁਲਾਮੀ ਲਈ ਸਭ ਤੋਂ ਵੱਧ ਕੁਰਬਾਨੀਆਂ ਅਸੀਂ ਦਿੱਤੀਆਂ, ਪੁੱਛੇ ਕੋਈ ਕਿ ਹੁਣ ਸਭ ਤੋਂ ਵੱਧ ਅੰਗ੍ਰੇਜ਼ਾਂ ਤੋਂ ਤਗਮੇ ਲੈਣ ਲਈ ਅਸੀਂ ਮੂਹਰੇ ਨਾਲੇ ਵੱਢ-ਵਢਾਕੇ ਕਰਨੇ ਕੁਰਬਾਨੀਆਂ ਨੇ, ਇਹ ਤਾਂ ਸਾਡਾ ਟੀਚਾ ਹੈ ਅਸੀਂ ਤਾਂ ਹਰ ਥਾਂ ਇਸ ਚਰਿੱਤਰ ਦੇ ਆਦੀ ਹਾਂ, ਮਾਨਵ-ਹੱਤਿਆ ਕੋਈ ਭੀ ਧਰਮ ਨਹੀਂ ਪ੍ਰਚਾਰਦਾ ਅਸੀਂ ਹਾਂ ਸੋਧੇ ਲਾਉਣ ਨੂੰ ਧਰਮ ਧੁਰਾ ਪ੍ਰਚਾਰਦੇ ਹਾਂ, ਫੇਰ ਆਖੀ ਜਾਂਦੇ ਹਾਂ ਜੀ ਬੱਚਿਆਂ ਨੂੰ ਲਿਆਉ, ਗੁਰੂ ਘਰ ਆਉਣ, ਸ਼੍ਰੀ ਮਾਨ ਜੀ ਬੱਚੇ ਅੱਜ ਕੱਲ੍ਹ ਸਾਡੇ ਤੋਂ ਕਿਤੇ ਵੱਧ ਸਿਆਣੇ ਹਨ ਸਭ ਜਾਣਦੇ ਨੇ ਬੇਨਤੀ ਹੈ ਕਿ ਪ੍ਰਬੰਧਕ ਪ੍ਰਚਾਰਕਾਂ ਨੂੰ ਕੂੜ ਪ੍ਰਸਾਰਨ ਤੋਂ ਵਰਜਨ, ਸਰਲ ਪੰਜਾਬੀ ਵਿੱਚ (ਗੁਰੂ ਗ੍ਰੰਥ) ਵਿੱਚੋਂ ਤੁਕਾਂ ਦਾ ਜੋ ਜੀਵਨ ਵਿੱਚ ਢੱਲ ਸਕਣ ਜਿਮੇ ਕਿਰਤ, ਨਾਮ ਜਪ, ਵੰਡ ਛੱਕ ਸਹਿਜੇ ਮਨ ਵਿੱਚ ਵੱਸਦਾ ਹੈ ਇਤਿਹਾਸ ਜੋ ਕਿ (ਗੁਰੂ ਨਾਨਕ ਦੇਵ) ਨਾਲ ਜੋੜੀ ਜਾਂਦੇ ਹਨ ਲੇਖਕ ਵਿਦਵਾਨ ਬਨਣ ਲਈ, ਸੱਚਾਈ ਹੈ ਕਿ (ਗੁਰੂ ਨਾਨਕ ਦੇਵ ਜੀ) ਦੇ ਵੇਲੇ ਦੀਆਂ ਲਿਖਤਾਂ ਨਹੀਂ ਕਿੰਨਾ ਸਮਾਂ ਮਗਰੋਂ ਭਾਈ ਗੁਰਦਾਸ ਫੇਰ ਪੋਥੀਆਂ, ਬੀੜ, ਆਦਿ ਗ੍ਰੰਥ, ਗ੍ਰੰਥ ਫੇਰ ਗੁਰੂ ਗ੍ਰੰਥ ਸ੍ਰੀ ਗੁਰੂ ਸਾਹਿਬ ਆਦਿ ਲੇਖਕਾਂ ਪ੍ਰਚਾਰਕਾਂ ਦੇ ਕਿੱਤੇ ਕਮਾਈ ਦੇ ਸਾਧਨ ਹਨ ਹੁਣ ਹੋਰ ਜੋੜੀ ਜਾਂਦੇ ਨੇ ।
ਖਫ਼ਾ ਕਰਨ ਵਾਲੇ ਬਿਆਨ ਨਾਲੇ ਜੁਝਾਅ ਆਪਣੇ ਮੂੰਹੋਂ ਬੋਲ ਪੈਂਦੇ ਨੇ ਕਿ ਕਿਵੇਂ ਆਪਣੇ ਮੂੰਹੋਂ ਮਿੱਠੂ ਬਣਦੇ ਨੇ ਪਹਿਲਾ ਸਵਾਲ ਆਹ ਪ੍ਰੋਫੈਸਰ ਬਲਵਿੰਦਰ ਪਾਲ ਸਿੰਘ ਹੋਰਾਂ ਨੂੰ ਜੀ ਜਿਮੇ ਦਰਬਾਰਾ ਸਿੰਘ ਗੁਰੂ ਨੂੰ ਨੰਬਰ ਲਾ ਕੇ ਸਵਾਲ ਪੁੱਛੇ ਹੁਣ ਆਪਣੇ ਪੰਜੋਖੜੇ ਦੇ ਭੀ ਸਾਡੇ ਸਾਹਮਣੇ ਰੱਖਿਉ ਗੁਰਤੇਜ ਸਿੰਘ ਨੂੰ ਜਰੂਰ ਪੁੱਛੋ ਕਿ ਕਾਰਜ ਕਾਲ ਵਿੱਚ ਕਿੰਨੇ ਕੁ ਪੰਥਕ ਤੇ ਸਿੱਖਾਂ ਨੂੰ ਸਤਿਕਾਰਿਆ, ਦੂਜਾ ਹੁਣ ਵਕੀਲ ਫੁਲਕਾ ਫੇਰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਕੇਸ ਵਿੱਚ ਇਹਨੇ ਪਹਿਲਾਂ ਦਿੱਲੀ ਕਮੇਟੀ ਤੋਂ ਕਿੰਨੇ ਪੈਸੇ ਲਏ, ਸ਼੍ਰੋਮਣੀ ਕਮੇਟੀ ਤੋਂ ਕਿੰਨੇ ਵੇਰਵਾ ਲਿਖੋ ਜੀ, ਹੋਰ ਭੀ ਦੱਸੋ ਪਹਿਲਾਂ ਆਮ ਵਿੱਚ ਗਿਆ ਜਿੱਤ ਕੇ ਲੋਕਾਂ ਨੂੰ ਧੋਖਾ ਦੇ ਕੇ ਭੱਜ ਗਿਆ ਟਿੱਕ ਹੁੰਦਾ ਨੀ, ਹੁਣ ਪ੍ਰੋਫੈਸਰ ਸਾਹਬ ਪੰਥ ਦੀ ਵਾਗਡੋਰ ਕੇਵਲ ਆਪਣੇ ਪੰਜ ਬੰਦਿਆਂ ਦੇ ਹੱਥ ਦੇਣ ਦਾ ਹੁਕਮ ਦਿੰਦੇ ਨੇ, ਕੀ ਤੁਸੀਂ ਕਦੀ ਪੰਥ ਪਾਲਕ ਬਣੇ ਭੀ ਹੋ ? ਸ਼੍ਰੋਮਣੀ ਅਕਾਲੀ ਦਲ ਸਿਆਸੀ ਜਮਾਤ ਪਾਰਟੀ ਹੈ ਪ੍ਰਸਿੱਧ ਸਾਰੇ ਦੇਸ਼ ਵਿੱਚ ਕੀ ਹੋਇਆ ਕਿ ਕਾਂਗਰਸ ਨੇ ਨਾਲੇ ਤਿੰਨ ਹਿੱਸੇ ਕਰਕੇ ਪੰਜਾਬ ਨੂੰ ਅਧਮੋਇਆ ਕੀਤਾ ਫੇਰ ਹਮਲੇ ਹੁਣ ਤੁਹਾਡੇ ਵਰਗੇ ਵਾਗਡੋਰ ਦੇਣ ਲਈ ਕਾਹਲੇ, ਰਵਿਦਾਸ ਭਾਈਚਾਰਾ, ਕਾਂਗਰਸੀ (ਭੱਤਿਆਂ ਕਰਕੇ), ਬਾਲਮੀਕ ਕੁਝ ਈਸਾਈ ਪਰ ਵੋਟਾਂ ਇਥੇ, ਦੂਜੀਆਂ ਜਾਤਾਂ ਪਹਿਲਾਂ ਕਾਂਗਰਸ ਹੁਣ ਆਪ ਅਕਾਲੀ ਤਾਂ ਪੇਂਡੂ ਤੇ ਸ਼ਹਿਰੀ ਹਿੰਦੂ ਵੋਟ ਦੇ ਸਿਰ &lsquoਤੇ ਜਿੱਤਦੇ ਸੀ, ਹੁਣ ਪਿੰਡਾਂ ਵਿੱਚੋਂ ਲੋਕੀ ਵਿਦੇਸ਼ੀ ਸ਼ਹਿਰਾਂ ਵਿੱਚੋਂ ਭਾਜਪਾ ਵੱਲ ਕਿਉਂਕਿ ਅਕਾਲੀ ਤੋੜ ਵਿਛੋੜਾ ਕਰ ਬੈਠੇ ਪਰ ਕਸੂਰ ਭਾਜਪਾ ਦੇ ਸੁਥਰਿਆਂ ਦਾ ਜਿਨ੍ਹਾਂ ਨੇ ਕੀਤੀ ਨਾ ਜਾਣੀ ਬੇਗੁਰੇ ਨਿਕਲੇ, ਹੁਣ ਦੇਖਿਉ ਮੋਦੀ ਸਾਹਬ ਦਾ ਭੀ ਸ਼ਰਾਧ ਕਰਨ ਜੋਗਾ ਕਰਕੇ ਹਟਣਗੇ ਦਗਾਬਾਜ਼, ਅੰਤ ਡਰਦੇ ਹੁੰਦੇ ਨੇ, ਦੇਖ ਭਾਈ ਬਾਲਿਆ ਰੰਗ ਕਰਤਾਰ ਦੇ, ਸਿੱਖ ਮੱਤ ਦੇਣ ਜੋਗੇ ਨਹੀਂ ਆਪ ਹੀ ਗਿੱਚੀ ਮੱਤ ਹੈ । ਕੌਮ ਨੂੰ ਕੀ ਦੇਣਾ ਹੈ ਢਿੱਡ ਵਜਾਉਂਦੇ ਬਣ ਬੈਠੇ ਭੁੱਖਮਰੀ ਹੈ, ਆਪਾਂ ਭੁੱਲਾਂ ਬਖਸ਼ਾਈਏ, ਦੂਜਿਆਂ ਨੂੰ ਡੰਨ ਨਾ ਲਵਾਉ, ਹੱਥ ਸਾਂਈ ।
-ਬਲਵਿੰਦਰ ਕੌਰ ਚਾਹਲ ਸਾਊਥਾਲ