image caption:

20 ਸਤੰਬਰ 2024 - ਅੱਜ ਦੀਆ ਮੁੱਖ ਖਬਰਾਂ

 &lsquoਆਪ&rsquo ਦੇ ਕਾਰਜਕਾਲ &rsquoਚ ਕਰਜ਼ਈ ਹੋਇਆ ਪੰਜਾਬ: ਬੀਬੀ ਜਗੀਰ ਕੌਰ
ਜਲੰਧਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਪੰਜਾਬ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਬਦਲਾਅ ਦਾ ਨਾਅਰਾ ਲਾ ਕੇ ਸੱਤਾ ਸੰਭਾਲਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਸਭ ਤੋਂ ਵੱਧ ਮਾਰ ਆਮ ਆਦਮੀ ਨੂੰ ਹੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ &lsquoਆਪ&rsquo ਦੀ ਸਰਕਾਰ ਨੇ ਅੱਧਾ ਕਾਰਜਕਾਲ ਪੂਰਾ ਕਰ ਲਿਆ ਹੈ। ਇਨ੍ਹਾਂ ਢਾਈ ਸਾਲਾਂ ਵਿੱਚ ਇੱਕ ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਚੁੱਕ ਕੇ ਪੰਜਾਬੀਆਂ ਸਿਰ ਚੜ੍ਹੀ ਕਰਜ਼ੇ ਦੀ ਪੰਡ ਹੋਰ ਭਾਰੀ ਕਰ ਦਿੱਤੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸਰਕਾਰੀ ਕੰਮਾਂ ਦੀ ਮਸ਼ਹੂਰੀ ਕਰਨ ਲਈ ਹੀ 750 ਕਰੋੜ ਦਾ ਬਜਟ ਰੱਖਿਆ ਗਿਆ ਹੈ। ਪੰਜਾਬ ਦਾ ਪੈਸਾ ਦੂਜੇ ਸੂਬਿਆਂ ਵਿੱਚ ਖਰਚ ਕੇ ਆਮ ਆਦਮੀ ਪਾਰਟੀ ਆਪਣਾ ਰਾਜਨੀਤਕ ਲਾਭ ਲੈਣ ਵਿੱਚ ਲੱਗੀ ਹੋਈ ਹੈ।

ਕੈਨੇਡਾ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਲਈ ਸਟੱਡੀ ਪਰਮਿਟਾਂ &rsquoਚ ਕਟੌਤੀ
ਓਟਵਾ- ਕੈਨੇਡਾ ਨੇ ਕੌਮਾਂਤਰੀ ਵਿਦਿਆਰਥੀਆਂ ਲਈ ਸਟੱਡੀ ਪਰਮਿਟਾਂ ਦੀ ਗਿਣਤੀ ਘਟਾਉਣ ਦਾ ਐਲਾਨ ਕੀਤਾ ਹੈ। ਕੈਨੇਡਾ ਦਾ ਇਹ ਫੈਸਲਾ ਵੱਡੀ ਗਿਣਤੀ ਭਾਰਤੀ ਨਾਗਰਿਕਾਂ ਨੂੰ ਅਸਰਅੰਦਾਜ਼ ਕਰ ਸਕਦਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਰਾਤ ਨੂੰ ਐਕਸ &rsquoਤੇ ਪੋਸਟ ਵਿਚ ਕਿਹਾ, &lsquoਅਸੀਂ ਇਸ ਸਾਲ 35 ਫੀਸਦ ਘੱਟ ਕੌਮਾਂਤਰੀ ਵਿਦਿਆਰਥੀ ਪਰਮਿਟ ਦਿੱਤੇ ਹਨ। ਅਗਲੇ ਸਾਲ ਅਸੀਂ ਇਨ੍ਹਾਂ ਦੀ ਗਿਣਤੀ ਵਿਚ 10 ਫੀਸਦ ਹੋਰ ਕਟੌਤੀ ਕਰਾਂਗੇ। ਇਮੀਗ੍ਰੇਸ਼ਨ ਸਾਡੇ ਅਰਥਚਾਰੇ ਲਈ ਵਾਧਾ ਹੈ ਪਰ ਜਦੋਂ ਮਾੜੇ ਅਨਸਰ ਕਿਸੇ ਪ੍ਰਬੰਧ ਦੀ ਦੁਰਵਰਤੋਂ ਕਰਦੇ ਹਨ ਤੇ ਵਿਦਿਆਰਥੀਆਂ ਦਾ ਲਾਹਾ ਲੈਂਦੇ ਹਨ, ਅਸੀਂ ਇਸ ਨੂੰ ਰੋਕਦੇ ਹਾਂ।&rsquo ਟਰੂਡੋ ਸਰਕਾਰ ਨੇ ਇਹ ਕਦਮ ਅਜਿਹੇ ਮੌਕੇ ਚੁੱਕਿਆ ਹੈ, ਜਦੋਂ ਕੈਨੇਡੀਅਨ ਸਰਕਾਰ ਅਸਥਾਈ ਰੈਜ਼ੀਡੈਂਟਜ਼ ਦੀ ਗਿਣਤੀ ਘਟਾਉਣ ਬਾਰੇ ਵਿਚਾਰ ਕਰ ਰਹੀ ਹੈ। ਕੈਨੇਡਾ ਭਾਰਤੀ ਵਿਦਿਆਰਥੀਆਂ ਦਾ ਸਭ ਤੋਂ ਪਸੰਦੀਦਾ ਟਿਕਾਣਾ ਹੈ। ਟਰੂੂਡੋ ਦਾ ਇਹ ਐਲਾਨ ਕੈਨੇਡਾ ਵਿਚ ਪੜ੍ਹਨ ਦੀ ਇੱਛਾ ਰੱਖਣ ਵਾਲੇ ਕਈ ਭਾਰਤੀ ਵਿਦਿਆਰਥੀਆਂ ਨੂੰ ਅਸਰਅੰਦਾਜ਼ ਕਰੇਗਾ। ਓਟਵਾ ਵਿਚ ਭਾਰਤੀ ਹਾਈ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਸਿੱਖਿਆ ਭਾਰਤ ਤੇ ਕੈਨੇਡਾ ਦਰਮਿਆਨ ਪਰਸਪਰ ਹਿੱਤ ਵਾਲਾ ਅਹਿਮ ਖੇਤਰ ਹੈ। ਭਾਰਤ ਵਿਦੇਸ਼ੀ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸਰੋਤ ਹੈ ਤੇ ਅੰਦਾਜ਼ੇ ਮੁਤਾਬਕ ਕੈਨੇਡਾ ਵਿਚ ਇਸ ਵੇਲੇ 4.27 ਲੱਖ ਭਾਰਤੀ ਵਿਦਿਆਰਥੀ ਪੜ੍ਹ ਰਹੇ ਹਨ।

ਜਿਨ੍ਹਾਂ ਨੂੰ ਮੇਰੀ ਗੱਲ ਮਾੜੀ ਲੱਗੀ ਉਨ੍ਹਾਂ ਤੋਂ ਕੰਨ ਫੜ ਕੇ ਮਾਫੀ ਮੰਗਦਾ ਹਾਂ : ਗੁਰਦਾਸ ਮਾਨ
ਚੰਡੀਗੜ੍ਹ : ਜਲੰਧਰ ਦੇ ਨਕੋਦਰ ਸਥਿਤ ਬਾਬਾ ਮੁਰਾਦ ਸ਼ਾਹ ਦੀ ਦਰਗਾਹ ਦੇ ਮੁੱਖ ਸੇਵਾਦਾਰ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਇਕ ਅਮਰੀਕੀ ਪੰਜਾਬੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਮੁਆਫੀ ਮੰਗੀ ਅਤੇ ਇਸ ਦੌਰਾਨ ਉਹ ਭਾਵੁਕ ਹੋ ਗਏ। ਪਿਛਲੇ ਕੁਝ ਦਿਨਾਂ ਤੋਂ ਆਪਣੇ ਗੀਤ ਅਤੇ ਡੇਰੇ ਨੂੰ ਲੈ ਕੇ ਚੱਲ ਰਹੇ ਵਿਵਾਦ ਬਾਰੇ ਗੁਰਦਾਸ ਮਾਨ ਨੇ ਕਿਹਾ ਕਿ ਮੇਰੇ ਕਾਰਨ ਜਿਸ ਕਿਸੇ ਦਾ ਵੀ ਦਿਲ ਦੁਖਿਆ ਹੈ, ਮੈਂ ਉਸ ਤੋਂ ਮੁਆਫੀ ਮੰਗਦਾ ਹਾਂ। ਮੇਰਾ ਕਿਸੇ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ, ਪਰ ਜੇਕਰ ਕਿਸੇ ਨੂੰ ਮੇਰੇ ਕਾਰਨ ਠੇਸ ਪਹੁੰਚੀ ਹੈ ਤਾਂ ਮੈਂ ਉਸ ਲਈ ਮੁਆਫੀ ਚਾਹੁੰਦਾ ਹਾਂ।
ਇੰਟਰਵਿਊ ਦੌਰਾਨ ਗਾਇਕ ਗੁਰਦਾਸ ਮਾਨ ਨੇ ਕਿਹਾ ਕਿ ਜਿੱਥੇ ਪਿਆਰ ਹੋਵੇ ਉੱਥੇ ਕੌੜੀਆਂ ਵੀ ਮਿੱਠੀਆਂ ਹੋ ਜਾਂਦੀਆਂ ਹਨ। ਅੱਜ ਮੈਂ ਜ਼ਿੰਦਾ ਹਾਂ ਇਸ ਦਾ ਕਾਰਨ ਮੇਰੇ ਬਜ਼ੁਰਗਾਂ ਦੇ ਆਸ਼ੀਰਵਾਦ ਅਤੇ ਸਰੋਤਿਆਂ ਦੇ ਪਿਆਰ ਦੀ ਬਦੌਲਤ ਹੈ। ਮੇਰੀ ਸਮਝ ਵਿਚ ਸਿੱਖ ਧਰਮ ਲਈ ਗਾਏ ਗੀਤ ਵਿਚ ਅਜਿਹਾ ਕੁਝ ਵੀ ਨਹੀਂ ਸੀ ਜਿਸ ਨਾਲ ਕਿਸੇ ਨੂੰ ਬੁਰਾ ਲੱਗੇ। ਜੇਕਰ ਫਿਰ ਵੀ ਕਿਸੇ ਨੂੰ ਮੇਰੀ ਕੋਈ ਗੱਲ ਜਾਂ ਕਿਸੇ ਸ਼ਬਦ ਦਾ ਬੁਰਾ ਲੱਗਾ ਹੋਵੇ ਤਾਂ ਮੈਂ ਕੰਨ ਫੜ ਕੇ ਮੁਆਫੀ ਮੰਗਦਾ ਹਾਂ।


ਕਿਸਾਨ ਅੰਦੋਲਨ 'ਚ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ ਦਿੱਤੀਆਂ ਨੌਕਰੀਆਂ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਦੌਰਾਨ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ 30 ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਹਨ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਸਮੂਹ ਲੋਕਾਂ ਨੂੰ ਨਿਯੁਕਤੀ ਪੱਤਰ ਸੌਂਪੇ। ਭਰਤੀ ਕੀਤੇ ਗਏ ਸਾਰੇ ਲੋਕ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿੱਚ ਸੇਵਾਵਾਂ ਨਿਭਾਉਣਗੇ। ਇਹ ਜਾਣਕਾਰੀ ਸੂਬਾ ਸਰਕਾਰ ਨੇ ਦਿੱਤੀ ਹੈ। ਕਿਸਾਨਾਂ ਨੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਕਰੀਬ 378 ਦਿਨਾਂ ਤੋਂ ਸੰਘਰਸ਼ ਕੀਤਾ ਸੀ। ਇਹ ਅੰਦੋਲਨ ਨਵੰਬਰ 2020 ਤੋਂ ਦਸੰਬਰ 2021 ਤੱਕ ਚੱਲਿਆ। ਇਸ ਦੌਰਾਨ ਕਿਸਾਨਾਂ ਨੇ ਦਿੱਲੀ ਦੀਆਂ ਸਰਹੱਦਾਂ 'ਤੇ ਵੱਡੇ ਪੱਧਰ 'ਤੇ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਤੋਂ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਸੀ।


ਸਾਡੀ ਪਾਰਟੀ ਹੀ ਹਰਿਆਣਾ ਵਿਚ ਕਿੰਗਮੇਕਰ ਬਣੇਗੀ : ਕੇਜਰੀਵਾਲ
ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਹਰਿਆਣਾ 'ਚ ਵਿਧਾਨ ਸਭਾ ਚੋਣ ਪ੍ਰਚਾਰ 'ਚ ਹਿੱਸਾ ਲਿਆ। ਜਗਾਧਰੀ 'ਚ ਰੋਡ ਸ਼ੋਅ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੇਰੀਆਂ ਰਗਾਂ 'ਚ ਹਰਿਆਣਾ ਦਾ ਖੂਨ ਵਹਿ ਰਿਹਾ ਹੈ। ਭਾਜਪਾ 'ਤੇ ਸਿੱਧਾ ਹਮਲਾ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਮੈਨੂੰ 5 ਮਹੀਨੇ ਜੇਲ 'ਚ ਰੱਖਿਆ ਅਤੇ ਕਈ ਤਰ੍ਹਾਂ ਨਾਲ ਤਸ਼ੱਦਦ ਕੀਤਾ। ਇਸ ਤੋਂ ਬਾਅਦ ਵੀ ਮੈਂ ਟੁੱਟਿਆ ਨਹੀਂ। ਉਹ ਨਹੀਂ ਜਾਣਦੇ ਸਨ ਕਿ ਹਰਿਆਣਵੀ ਨੂੰ ਤੋੜਿਆ ਨਹੀਂ ਜਾ ਸਕਦਾ। ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਵੱਡਾ ਦਾਅਵਾ ਕਰਦੇ ਹੋਏ ਕਿਹਾ ਕਿ ਸਾਡੀ ਪਾਰਟੀ ਹਰਿਆਣਾ 'ਚ ਕਿੰਗਮੇਕਰ ਹੋਵੇਗੀ। ਆਮ ਆਦਮੀ ਪਾਰਟੀ ਨੂੰ ਇੰਨੀਆਂ ਸੀਟਾਂ ਮਿਲਣ ਜਾ ਰਹੀਆਂ ਹਨ ਕਿ ਸਾਡੇ ਬਿਨਾਂ ਕੋਈ ਵੀ ਸਰਕਾਰ ਨਹੀਂ ਬਣਾ ਸਕੇਗਾ। ਕੇਜਰੀਵਾਲ ਨੇ ਕਿਹਾ ਕਿ ਤੁਸੀਂ ਕਿਸੇ ਨੂੰ ਵੀ ਤੋੜ ਸਕਦੇ ਹੋ ਪਰ ਹਰਿਆਣਾ ਨੂੰ ਨਹੀਂ ਤੋੜ ਸਕਦੇ। ਇਨ੍ਹਾਂ ਲੋਕਾਂ ਨੇ ਮੇਰੇ ਨਾਲ ਜੋ ਕੀਤਾ ਉਸ ਦਾ ਬਦਲਾ ਹਰਿਆਣਾ ਦਾ ਹਰ ਬੱਚਾ ਲਵੇਗਾ। ਇਨ੍ਹਾਂ ਲੋਕਾਂ ਨੇ ਮੈਨੂੰ ਜੇਲ੍ਹ ਭੇਜਿਆ ਸੀ ਅਤੇ ਹੁਣ ਹਰਿਆਣਾ ਦੇ ਲੋਕ ਇਨ੍ਹਾਂ ਨੂੰ ਬਾਹਰ ਭੇਜ ਦੇਣਗੇ। ਕਿਸੇ ਨੂੰ ਵੀ ਉਨ੍ਹਾਂ ਦੀਆਂ ਗਲੀਆਂ ਅਤੇ ਪਿੰਡਾਂ ਵਿੱਚ ਵੜਨ ਨਹੀਂ ਦਿੰਦਾ। ਜਦੋਂ ਮੈਂ ਜੇਲ੍ਹ ਵਿੱਚ ਸੀ ਤਾਂ ਇਨ੍ਹਾਂ ਲੋਕਾਂ ਨੇ ਮੇਰੇ ਵਿਧਾਇਕਾਂ ਨੂੰ ਖਰੀਦਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸਾਡਾ ਇੱਕ ਵੀ ਵਿਧਾਇਕ ਨਹੀਂ ਹਾਰਿਆ। ਸਾਡੀ ਪਾਰਟੀ ਇਮਾਨਦਾਰੀ ਵਿੱਚ ਬਹੁਤ ਪੱਕੀ ਹੈ। ਜੇਕਰ ਮੈਂ ਚਾਹੁੰਦਾ ਤਾਂ ਮੁੱਖ ਮੰਤਰੀ ਦੇ ਅਹੁਦੇ 'ਤੇ ਬਣਿਆ ਰਹਿ ਸਕਦਾ ਸੀ, ਪਰ ਮੈਂ ਅਜਿਹਾ ਨਹੀਂ ਕੀਤਾ।

 

21 ਸਤੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਅਮਰੀਕਾ ਜਾਣਗੇ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਮੋਦੀ 3 ਦਿਨਾਂ ਲਈ ਅਮਰੀਕਾ ਜਾਣਗੇ। 21 ਸਤੰਬਰ ਨੂੰ ਉਹ ਡੇਲਾਵੇਅਰ ਵਿੱਚ QUAD ਮੀਟਿੰਗ ਵਿੱਚ ਹਿੱਸਾ ਲੈਣਗੇ। 22 ਸਤੰਬਰ ਨੂੰ ਨਿਊਯਾਰਕ ਵਿੱਚ ਡਾਇਸਪੋਰਾ ਸੰਮੇਲਨ ਵਿੱਚ ਭਾਰਤੀਆਂ ਨੂੰ ਸੰਬੋਧਨ ਕਰਨਗੇ। ਚੋਟੀ ਦੀਆਂ ਅਮਰੀਕੀ ਕੰਪਨੀਆਂ ਦੇ ਮਾਲਕਾਂ ਦੀ ਗੋਲਮੇਜ਼ ਬੈਠਕ 'ਚ ਵੀ ਹਿੱਸਾ ਲੈਣਗੇ। 23 ਸਤੰਬਰ ਨੂੰ ਨਿਊਯਾਰਕ ਵਿੱਚ UNGA ਵਿੱਚ ਭਵਿੱਖ ਦੇ ਸਿਖਰ ਸੰਮੇਲਨ ਨੂੰ ਸੰਬੋਧਨ ਕਰਨਗੇ। ਇਸ ਮੌਕੇ ਕਈ ਦੇਸ਼ਾਂ ਦੇ ਨੇਤਾਵਾਂ ਨੂੰ ਮਿਲਣ ਦਾ ਪ੍ਰੋਗਰਾਮ ਵੀ ਹੈ।


ਅਮਰੀਕਾ ਵਿਚ ਪੁਲਿਸ ਮੁਖੀ ਵੱਲੋਂ ਜੱਜ ਦੀ ਗੋਲੀਆਂ ਮਾਰ ਕੇ ਹੱਤਿਆ
ਫਰੈਂਕਫਰਟ : ਅਮਰੀਕਾ ਦੇ ਕੈਂਟਕੀ ਸੂਬੇ ਵਿਚ ਲੈਕਟਰ ਕਾਊਂਟੀ ਦੇ ਪੁਲਿਸ ਮੁਖੀ ਨੇ ਕਥਿਤ ਤੌਰ &rsquoਤੇ ਇਕ ਜੱਜ ਦੀ ਅਦਾਲਤ ਵਿਚ ਹੀ ਗੋਲੀਆਂ ਮਾਰ ਕੇ ਹੱਤਿਆ ਕਰ ਦਿਤੀ। ਵਾਰਦਾਤ ਮਗਰੋਂ ਸ਼ੈਰਿਫ ਮਿਕੀ ਸਟਾਈਨਜ਼ ਨੇ ਖੁਦ ਨੂੰ ਪੁਲਿਸ ਹਵਾਲੇ ਕਰ ਦਿਤਾ। ਜੱਜ ਦੇ ਕਤਲ ਦੀ ਖਬਰ ਕੈਂਟਕੀ ਸੂਬੇ ਵਿਚ ਫੈਲੀ ਤਾਂ ਲੋਕਾਂ ਦੀ ਹੈਰਾਨੀ ਦਾ ਕੋਈ ਟਿਕਾਣਾ ਨਾ ਰਿਹਾ। ਮੀਡੀਆ ਰਿਪੋਰਟਾਂ ਮੁਤਾਬਕ ਸ਼ੈਰਿਫ ਮਿਕੀ ਸਟਾਈਨਜ਼ ਲੈਕਟਰ ਕਾਊਂਟੀ ਦੇ ਅਦਾਲਤੀ ਕੰਪਲੈਦਸ ਵਿਚ ਦਾਖਲ ਹੋਣ ਮਗਰੋਂ ਜ਼ਿਲ੍ਹਾ ਜੱਜ ਕੈਵਿਨ ਮਲਿਨਜ਼ ਦੇ ਚੈਂਬਰ ਵੱਲ ਗਿਆ ਅਤੇ ਉਥੇ ਮੌਜੂਦ ਸਟਾਫ਼ ਨੂੰ ਕਿਹਾ ਕਿ ਉਸ ਨੇ ਜੱਜ ਸਾਹਬ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੈ। ਸਟਾਫ਼ ਬਾਹਰ ਗਿਆ ਤਾਂ ਸ਼ੈਰਿਫ ਨੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ। ਇਸ ਮਗਰੋਂ ਕਈ ਗੋਲੀਆਂ ਚੱਲਣ ਦੀ ਆਵਾਜ਼ ਆਈ।

 

ਪੰਜਾਬ ਦੇ ਨੌਜਵਾਨ ਦੀ ਬ੍ਰਿਟਸ਼ ਆਰਮੀ 'ਚ ਹੋਈ ਚੋਣ

ਲੰਡਨ: ਪੰਜਾਬ ਦੇ ਜੰਮਪਲ ਅਤੇ ਕਿਸਾਨ ਪਰਿਵਾਰ ਦੇ ਪੁੱਤਰ ਹਰਪ੍ਰੀਤ ਸਿੰਘ ਗੁਰਾਇਆ ਬ੍ਰਿਟਿਸ਼ ਆਰਮੀ ਵਿੱਚ ਭਰਤੀ ਹੋਇਆ ਹੈ। ਜਿਸ ਨੇ ਦੁਨੀਆਂ ਭਰ ਵਿੱਚ ਇੱਕ ਵਾਰ ਮੁੜ ਤੋਂ ਸਿੱਖਾਂ ਦੀ ਦਸਤਾਰ ਦਾ ਮਾਣ ਵਧਿਆ ਹੈ। ਹਰਪ੍ਰੀਤ ਸਿੰਘ ਗੁਰਾਇਆ ਜੋਕਿ ਜਲੰਧਰ ਦੀ ਰਾਮਾ ਮੰਡੀ ਇਲਾਕੇ ਦਾ ਰਹਿਣ ਵਾਲਾ ਹੈ ਦੇ ਪਿਤਾ ਸੁਖਵਿੰਦਰ ਸਿੰਘ ਪੰਜਾਬ ਪੁਲਿਸ ਦੇ ਡੀ.ਐੱਸ.ਪੀ ਵਜੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਰਿਟਾਇਰ ਹੋਏ ਹਨ। ਉਨ੍ਹਾਂ ਦੀ ਮਾਤਾ ਵੀ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਏ ਹਨ। ਹਰਪ੍ਰੀਤ ਸਿੰਘ ਦੇ ਪਿਤਾ ਸੁਖਵਿੰਦਰ ਸਿੰਘ ਜੋਕਿ ਰਿਟਾਇਰਮੈਂਟ ਤੋਂ ਬਾਅਦ ਆਪਣੇ ਜੱਦੀ ਪਿੰਡ ਗੁਰਾਇਆ (ਜਲੰਧਰ) ਵਿਖੇ ਖੇਤੀਬਾੜੀ ਕਰਦੇ ਹਨ ਅਤੇ ਅੱਜ ਕੱਲ੍ਹ ਆਪਣੇ ਪੁੱਤਰ ਦੀ ਇਸ ਮਾਣਮੱਤੀ ਪ੍ਰਾਪਤੀ ਦਾ ਗਵਾਹ ਬਣਨ ਲਈ ਪਰਿਵਾਰ ਸਮੇਤ ਇੰਗਲੈਂਡ ਵਿਚ ਹਨ।

 

ਬਰਤਾਨੀਆਂ ਦੇ ਸਕੂਲਾਂ &rsquoਚ ਵੀ ਸ਼ੁਰੂ ਹੋਈ ਗੁਰਬਾਣੀ ਕੀਰਤਨ ਦੀ ਪੜ੍ਹਾਈ

ਲੰਡਨ: ਬਰਤਾਨੀਆਂ ਦੇ ਸਕੂਲਾਂ &rsquoਚ ਹੁਣ ਚਾਹਵਾਨਾਂ ਨੂੰ ਕੀਰਤਨ ਦੀ ਸਿਖਿਆ ਵੀ ਦਿਤੀ ਜਾਵੇਗੀ। ਇਹ ਬਰਤਾਨੀਆਂ ਦੀ ਅੱਠਵੀਂ ਤਕ ਦੀ ਸੰਗੀਤ ਇਮਤਿਹਾਨ ਪ੍ਰਣਾਲੀ ਦਾ ਹਿੱਸਾ ਬਣ ਗਿਆ ਹੈ। ਪੰਜ ਭਾਰਤੀ ਤਾਰ ਯੰਤਰਾਂ ਦਿਲਰੂਬਾ, ਤੌਸ, ਐਸਰਾਜ, ਸਾਰੰਗੀ ਅਤੇ ਸਰਾਂਦਾ &rsquoਚ ਕੀਰਤਨ ਸਿਖਿਆ ਪ੍ਰਾਪਤ ਕੀਤੀ ਜਾ ਸਕਦੀ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਸੰਗੀਤ ਅਧਿਆਪਕ ਬੋਰਡ (ਐਮ.ਟੀ.ਬੀ.) ਦੇ ਡੇਵਿਡ ਕੇਸਲ ਨੇ ਕਿਹਾ, &lsquo&lsquoਆਮ ਤੌਰ &rsquoਤੇ ਯੂ.ਕੇ. ਦੇ ਇਮਤਿਹਾਨ ਬੋਰਡ ਹਮੇਸ਼ਾ ਪਛਮੀ, ਕਲਾਸੀਕਲ ਅਤੇ ਸਮਕਾਲੀਨ ਸੰਗੀਤ &rsquoਤੇ ਧਿਆਨ ਕੇਂਦਰਤ ਕੀਤਾ। ਐਮ.ਟੀ.ਬੀ. ਇਸ ਨੂੰ ਖ਼ਤਮ ਕਰਨਾ ਚਾਹੁੰਦਾ ਹੈ। ਹੁਣ ਅਸੀਂ ਸਿੱਖ ਕੀਰਤਨ ਦੀ ਸਿਖਿਆ ਦੇਣੀ ਵੀ ਸ਼ੁਰੂ ਕਰ ਦਿਤੀ ਹੈ।

ਇਮਤਿਹਾਨ ਪਾਸ ਕਰਨ ਵਾਲਿਆਂ ਨੂੰ ਗ੍ਰੇਡ ਦਿਤਾ ਜਾਵੇਗਾ। ਇਸ ਦੀ ਸਿਖਿਆ ਅੱਠਵੀਂ ਜਮਾਤ ਤਕ ਦਿਤੀ ਜਾਵੇਗੀ। ਫਿਰ ਡਿਪਲੋਮੇ ਕਰਵਾਏ ਜਾਣਗੇ। ਪਾਸ ਕਰਨ ਵਾਲਿਆਂ ਨੂੰ ਯੂ.ਸੀ.ਏ.ਐਸ. ਅੰਕ ਦਿਤੇ ਜਾਣਗੇ। ਮੈਰਿਟ &rsquoਚ ਪਾਸ ਹੋਣ ਵਾਲਿਆਂ ਨੂੰ ਵੱਧ ਅੰਕ ਮਿਲਣਗੇ। ਇਨ੍ਹਾਂ ਅੰਕਾਂ ਦਾ ਫ਼ਾਇਦਾ ਯੂ.ਕੇ. ਦੀਆਂ ਯੂਨੀਵਰਸਿਟੀਆਂ &rsquoਚ ਦਾਖ਼ਲਾ ਲੈਣ &rsquoਚ ਵੀ ਹੋਵੇਗਾ।