image caption:

24 ਸਤੰਬਰ 2024- ਅੱਜ ਦੀਆਂ ਮੁੱਖ ਖਬਰਾਂ

 ਬੰਦੀ ਸਿੰਘਾਂ ਦੀ ਰਿਹਾਈ ਲਈ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਦਾ ਐਲਾਨ
ਬੰਦੀ ਸਿੰਘਾਂ ਦੀ ਰਿਹਾਈ ਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ 20 ਮਹੀਨਿਆਂ ਤੋਂ ਪੰਜਾਬ ਤੇ ਚੰਡੀਗੜ੍ਹ ਦੀ ਹੱਦ &rsquoਤੇ ਸੰਘਰਸ਼ ਕਰ ਰਹੇ ਕੌਮੀ ਇਨਸਾਫ਼ ਮੋਰਚਾ ਨੇ ਪਹਿਲੀ ਅਕਤੂਬਰ ਨੂੰ ਚੰਡੀਗੜ੍ਹ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਇਹ ਐਲਾਨ ਕੌਮੀ ਇਨਸਾਫ਼ ਮੋਰਚਾ ਦੇ ਕਨਵੀਨਰ ਪਾਲ ਸਿੰਘ ਫਰਾਂਸ ਨੇ ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਇਸ ਮੌਕੇ ਪਾਲ ਸਿੰਘ ਫਰਾਂਸ, ਗੁਰਚਰਨ ਸਿੰਘ, ਗੁਰਦੀਪ ਸਿੰਘ, ਗੁਰਮੀਤ ਸਿੰਘ, ਗੁਰਿੰਦਰ ਸਿੰਘ ਬਾਜਵਾ, ਬਲਬੀਰ ਸਿੰਘ ਬੈਰੋਂਪੁਰ, ਐਡੋਵੇਕਟ ਗੁਰਸ਼ਰਨ ਸਿੰਘ, ਜਸਵਿੰਦਰ ਸਿੰਘ ਸਣੇ ਹੋਰ ਆਗੂਆਂ ਨੇ ਕਿਹਾ ਕਿ 30-30 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਤੇ ਨਾ ਹੀ ਨਿਯਮਾਂ ਅਨੁਸਾਰ ਪੈਰੋਲ ਦਿੱਤੀ ਜਾ ਰਹੀ ਹੈ।

ਭਾਜਪਾ ਨੇ ਮੈਨੂੰ &lsquoਚੋਰ&rsquo ਦਿਖਾਉਣ ਲਈ ਜੇਲ੍ਹ ਭੇਜਿਆ, ਪਰ ਸਭ ਨੂੰ ਪਤਾ ਕਿ ਮੈਂ ਭ੍ਰਿਸ਼ਟ ਨਹੀਂ: ਕੇਜਰੀਵਾਲ
ਚੰਡੀਗੜ੍ਹ,- ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਉਤੇ ਜ਼ੋਰਦਾਰ ਹਮਲਾ ਬੋਲਦਿਆਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਇਸ ਕਾਰਨ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜਿਆ ਗਿਆ ਸੀ ਕਿਉਂਕਿ ਹਾਕਮ ਪਾਰਟੀ ਉਨ੍ਹਾਂ ਨੂੰ &lsquoਚੋਰ&rsquo ਵਜੋਂ ਪੇਸ਼ ਕਰਨਾ ਚਾਹੁੰਦੀ ਸੀ, ਜਦੋਂਕਿ ਹਕੀਕਤ ਵਿਚ ਉਨ੍ਹਾਂ ਦੇ &lsquoਕੱਟੜ ਤੋਂ ਕੱਟੜ&rsquo ਦੁਸ਼ਮਣ ਨੂੰ ਵੀ ਪਤਾ ਹੈ ਕਿ ਉਹ ਭ੍ਰਿਸ਼ਟ ਨਹੀਂ ਹਨ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਰਾਣੀਆ ਹਲਕੇ ਵਿਚ ਪਾਰਟੀ ਉਮੀਦਵਾਰ ਹਰਪਿੰਦਰ ਸਿੰਘ ਦੇ ਹੱਕ ਵਿਚ ਰੋਡ ਸ਼ੋਅ ਕੀਤਾ। ਹਰਿਆਣਾ ਵਿਧਾਨ ਸਭਾ ਦੀ ਚੋਣ ਲਈ 5 ਅਕਤੂਬਰ ਨੂੰ ਵੋਟਾਂ ਪੈਣੀਆਂ ਹਨ।

ਮੁੱਖ ਮੰਤਰੀ ਨੇ ਨਵੇਂ ਮੰਤਰੀਆਂ ਨੂੰ ਦਿੱਤੀ ਸਲਾਹ: ਆਪਣਾ ਕੰਮ ਪੂਰੀ ਦਿਆਨਤਦਾਰੀ, ਸਮਰਪਣ, ਸੰਜੀਦਗੀ ਤੇ ਵਚਨਬੱਧਤਾ ਨਾਲ ਕਰੋ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬਾਈ ਕੈਬਨਿਟ ਵਿੱਚ ਸ਼ਾਮਲ ਹੋਏ ਨਵੇਂ ਮੰਤਰੀਆਂ ਨੂੰ ਸਲਾਹ ਦਿੱਤੀ ਕਿ ਉਹ ਆਪਣਾ ਕੰਮ ਪੂਰੀ ਦਿਆਨਤਦਾਰੀ, ਸਮਰਪਣ, ਸੰਜੀਦਗੀ ਤੇ ਵਚਨਬੱਧਤਾ ਨਾਲ ਕਰਨ ਤਾਂ ਕਿ ਲੋਕ-ਪੱਖੀ ਸਕੀਮਾਂ ਦਾ ਲਾਭ ਜ਼ਮੀਨੀ ਪੱਧਰ ਉਤੇ ਲੋਕਾਂ ਤੱਕ ਪੁੱਜਣਾ ਯਕੀਨੀ ਬਣੇ।
ਆਪਣੀ ਅਧਿਕਾਰਕ ਰਿਹਾਇਸ਼ ਉਤੇ ਕੈਬਨਿਟ ਮੰਤਰੀਆਂ ਨਾਲ ਗੱਲਬਾਤ ਕਰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕਾਂ ਨੇ ਵੱਡਾ ਫਤਵਾ ਦੇ ਕੇ ਵੱਡੀ ਜ਼ਿੰਮੇਵਾਰੀ ਸਾਡੇ ਸਾਰਿਆਂ ਦੇ ਮੋਢਿਆਂ ਉਤੇ ਪਾਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਹਰੇਕ ਮੰਤਰੀ ਦਾ ਫ਼ਰਜ਼ ਬਣਦਾ ਹੈ ਕਿ ਲੋਕਾਂ ਦੀ ਭਲਾਈ ਅਤੇ ਸੂਬੇ ਦੀ ਤਰੱਕੀ ਲਈ ਮਿਹਨਤ ਕਰਨ। ਉਨ੍ਹਾਂ ਕਿਹਾ ਕਿ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨਾ ਅਤੇ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣਾ ਸਮੇਂ ਦੀ ਲੋੜ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾਈ ਕੈਬਨਿਟ ਵਿੱਚ ਨੌਜਵਾਨ ਚਿਹਰੇ ਸ਼ਾਮਲ ਹੋਏ ਹਨ ਅਤੇ ਇਹ ਨਵੇਂ ਮੰਤਰੀ ਆਪਣੀ ਮਿਹਨਤ ਨਾਲ ਸੂਬੇ ਨੂੰ ਸਿਖ਼ਰ ਉਤੇ ਪਹੁੰਚਾਉਣਗੇ। ਉਨ੍ਹਾਂ ਮੰਤਰੀਆਂ ਨੂੰ ਕਿਹਾ ਕਿ ਉਹ ਮਿਸ਼ਨਰੀ ਉਤਸ਼ਾਹ ਨਾਲ ਲੋਕਾਂ ਦੀ ਸੇਵਾ ਕਰਨ ਤਾਂ ਕਿ ਜਨਤਕ ਮਹੱਤਵ ਵਾਲੇ ਮਸਲੇ ਛੇਤੀ ਹੱਲ ਹੋਣ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਕਈ ਵਿਕਾਸਮੁਖੀ ਤੇ ਲੋਕ-ਪੱਖੀ ਸਕੀਮਾਂ ਸ਼ੁਰੂ ਕੀਤੀਆਂ ਹਨ। ਉਨ੍ਹਾਂ ਉਮੀਦ ਜਤਾਈ ਕਿ ਨਵੇਂ ਮੰਤਰੀ ਇਨ੍ਹਾਂ ਸਕੀਮਾਂ ਨੂੰ ਬਾਰੀਕਬੀਨੀ ਨਾਲ ਲਾਗੂ ਕਰਨਾ ਯਕੀਨੀ ਬਣਾਉਣਗੇ।

ਨਰਿੰਦਰ ਮੋਦੀ ਦੇ ਅਮਰੀਕਾ ਦੌਰੇ &lsquoਤੇ ਨਿਊਯਾਰਕ &lsquoਚ ਹੋਏ ਵਿਰੋਧ ਪ੍ਰਦਰਸ਼ਨ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਸੈਸ਼ਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਯੁਕਤ ਰਾਜ ਅਮਰੀਕਾ ਦੌਰੇ &lsquoਤੇ ਨਿਊਯਾਰਕ &lsquoਚ ਵਿਰੋਧ ਪ੍ਰਦਰਸ਼ਨ ਹੋਏ। ਇਸ ਵਿਰੋਧ ਪ੍ਰਦਰਸ਼ਨ ਵਿਚ ਵਡੀ ਗਿਣਤੀ ਅੰਦਰ ਸਿੱਖ, ਕਸ਼ਮੀਰੀ ਅਤੇ ਹੋਰ ਧਰਮਾਂ ਦੇ ਲੋਕ ਸ਼ਾਮਿਲ ਸਨ। ਪ੍ਰਦਰਸ਼ਨਕਾਰੀਆਂ ਨੇ ਭਾਰਤ ਦੇ ਜੰਮੂ-ਕਸ਼ਮੀਰ, ਕੈਨੇਡਾ ਅਤੇ ਅਮਰੀਕਾ ਸਮੇਤ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਹੋਈਆਂ ਆਜ਼ਾਦੀ ਪਸੰਦ ਸਿੱਖ ਅਤੇ ਹੋਰ ਲੋਕਾਂ ਦੀਆਂ ਹੱਤਿਆਵਾਂ ਵਿੱਚ ਨਰਿੰਦਰ ਮੋਦੀ ਦੀ ਸ਼ਮੂਲੀਅਤ ਦੀ ਨਿੰਦਾ ਕੀਤੀ। ਪੁਲਿਸ ਦੁਆਰਾ ਲਗਾਏ ਗਏ ਬੈਰੀਕੇਡ ਦੇ ਪਾਰ, ਵਡੀ ਗਿਣਤੀ ਅੰਦਰ ਸਿੱਖਾਂ ਦਾ ਇੱਕ ਵੱਖਰਾ ਵਿਰੋਧ ਪ੍ਰਦਰਸ਼ਨ ਖਾਲਿਸਤਾਨ ਦੀ ਸਿਰਜਣਾ ਦੀ ਵਕਾਲਤ ਕਰ ਰਿਹਾ ਸੀ । ਉੱਥੇ, ਕੁਝ ਲੋਕਾਂ ਨੇ ਮੋਦੀ ਦਾ ਪੁਤਲਾ ਫੂਕਿਆ। ਕੁਝ ਲੋਕਾਂ ਨੇ &ldquoਮੋਦੀ: ਹਿੰਦੂ ਦਹਿਸ਼ਤ ਦਾ ਚਿਹਰਾ&rdquo ਦੇ ਨਾਅਰੇ ਵਾਲੇ ਚਿੰਨ੍ਹ ਫੜੇ ਹੋਏ ਸਨ। ਕੈਨੇਡਾ ਤੋਂ ਵਿਰੋਧ ਪ੍ਰਦਰਸ਼ਨ ਵਿਚ ਹਾਜ਼ਿਰੀ ਭਰਨ ਲਈ ਉਚੇਚੇ ਤੌਰ ਤੇ ਪੁੱਜੇ ਪੰਥਕ ਸੇਵਾਦਾਰ ਅਤੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੀ ਕਮੇਟੀ ਦੇ ਮੈਂਬਰ ਭਾਈ ਨਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਈ ਸਿੱਖ ਅਤੇ ਕਸ਼ਮੀਰੀ ਵੱਖਵਾਦੀ ਕਾਰਕੁਨਾਂ ਨੂੰ ਮਾਰਿਆ ਹੈ, ਜਿਨ੍ਹਾਂ ਨੂੰ ਉਹ ਅੱਤਵਾਦੀ ਅਤੇ ਕੱਟੜਪੰਥੀ ਕਰਾਰ ਦਿੰਦੇ ਹਨ, ਜਿਸ ਵਿੱਚ ਕੈਨੇਡਾ ਦੇ ਇੱਕ ਸਿੱਖ ਕਾਰਕੁਨ ਸ਼ਹੀਦ ਭਾਈ ਹਰਦੀਪ ਸਿੰਘ ਨਿਝਰ ਨੂੰ ਗੋਲੀ ਮਾਰ ਕੇ ਮਾਰਨਾ ਅਤੇ ਅਮਰੀਕਾ ਵਿੱਚ ਇੱਕ ਸਿੱਖ ਕਾਰਕੁਨ, ਇੱਕ ਅਮਰੀਕੀ ਨਾਗਰਿਕ ਗੁਰਪਤਵੰਤ ਸਿੰਘ ਪਨੂੰ, ਦੀ ਹੱਤਿਆ ਦੀ ਕੋਸ਼ਿਸ਼ ਸ਼ਾਮਲ ਹੈ।

ਕੰਗਨਾ ਨੇ ਮੁੜ ਦਿੱਤਾ ਕਿਸਾਨਾਂ ਨੂੰ ਲੈ ਕੇ ਬਿਆਨ
ਮਸ਼ਹੂਰ ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਦੁਆਰਾ ਰੱਦ ਕੀਤੇ ਗਏ ਖੇਤੀ ਕਾਨੂੰਨਾਂ ਬਾਰੇ ਆਪਣੀ ਤਾਜ਼ਾ ਟਿੱਪਣੀ ਨਾਲ ਨਵਾਂ ਵਿਵਾਦ ਛੇੜ ਦਿੱਤਾ ਹੈ। ਦਿੱਲੀ ਦੀਆਂ ਸਰਹੱਦਾਂ &lsquoਤੇ ਕਿਸਾਨਾਂ ਦੁਆਰਾ ਇੱਕ ਸਾਲ ਦੇ ਤਿੱਖੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ, ਕਾਨੂੰਨਾਂ ਨੂੰ ਰੱਦ ਕਰ ਦਿੱਤਾ ਗਿਆ ਸੀ, ਪਰ ਰਣੌਤ ਦੀਆਂ ਟਿੱਪਣੀਆਂ ਨੇ ਬਹਿਸ ਨੂੰ ਮੁੜ ਸੁਰਜੀਤ ਕਰ ਦਿੱਤਾ ਹੈ।

ਰਣੌਤ ਨੇ ਕਿਹਾ, &ldquoਕਿਸਾਨਾਂ ਲਈ ਤਿੰਨ ਖੇਤੀ ਕਾਨੂੰਨ ਵਾਪਸ ਲਿਆਉਣੇ ਚਾਹੀਦੇ ਹਨ। ਇਹ ਵਿਵਾਦਪੂਰਨ ਹੋ ਸਕਦਾ ਹੈ, ਪਰ ਮੇਰਾ ਮੰਨਣਾ ਹੈ ਕਿ ਕਿਸਾਨਾਂ ਦੇ ਹਿੱਤ ਵਿੱਚ ਕਾਨੂੰਨ ਬਹਾਲ ਕੀਤੇ ਜਾਣੇ ਚਾਹੀਦੇ ਹਨ। ਕਿਸਾਨਾਂ ਨੂੰ ਖੁਦ ਇਸ ਦੀ ਮੰਗ ਕਰਨੀ ਚਾਹੀਦੀ ਹੈ ਤਾਂ ਜੋ ਸਾਡੇ ਕਿਸਾਨਾਂ ਦੀ ਤਰੱਕੀ &lsquoਤੇ ਕੋਈ ਰੁਕਾਵਟ ਨਾ ਪਵੇ। ਉਸ ਦੀਆਂ ਟਿੱਪਣੀਆਂ ਨੇ ਵੱਖ-ਵੱਖ ਹਲਕਿਆਂ ਤੋਂ ਤਿੱਖੀ ਆਲੋਚਨਾ ਅਤੇ ਚਿੰਤਾਵਾਂ ਖਿੱਚੀਆਂ ਹਨ, ਖਾਸ ਤੌਰ &lsquoਤੇ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਜਿਸ ਨਾਲ ਮਹੱਤਵਪੂਰਨ ਅਸ਼ਾਂਤੀ ਅਤੇ ਵਿਘਨ ਪੈਦਾ ਹੋਇਆ ਸੀ। ਰਣੌਤ ਦਾ ਬਿਆਨ ਉਸ ਸਮੇਂ ਆਇਆ ਹੈ ਜਦੋਂ ਭਾਜਪਾ ਨੇ ਪਹਿਲਾਂ ਉਸ ਨੂੰ ਵਿਵਾਦਪੂਰਨ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰਨ ਦਾ ਨਿਰਦੇਸ਼ ਦਿੱਤਾ ਸੀ।

ਖਾਲਸਾ ਕਾਲਜ ਵਿੱਚ ਡੀਯੂਐਸਯੂ ਚੋਣਾਂ ਲਈ ਨਾਮਜ਼ਦਗੀ ਦਾਖ਼ਲ ਕਰਨ ਜਾ ਰਹੇ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਪਵਿਤ ਸਿੰਘ ਨਾਲ ਕੁੱਟਮਾਰ, ਓਸ ਦੀ ਪੱਗ ਉਤਾਰੀ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਐਤਵਾਰ ਨੂੰ ਖਾਲਸਾ ਕਾਲਜ ਵਿੱਚ ਡੀਯੂਐਸਯੂ ਚੋਣਾਂ ਲਈ ਨਾਮਜ਼ਦਗੀ ਦਾਖ਼ਲ ਕਰਨ ਜਾ ਰਹੇ ਇਕ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਪਵਿਤ ਸਿੰਘ ਨਾਲ ਕੁੱਟਮਾਰ ਕਰਣ ਨਾਲ ਓਸ ਦੀ ਪੱਗ ਉਤਾਰ ਦਿੱਤੀ ਗਈ, ਤੇ ਓਸ ਨੂੰ ਕੇਸਾਂ ਤੋਂ ਫੜ ਖਿੱਚ ਧੂਹ ਕੀਤੀ ਗਈ । ਇਸ ਵਾਕਿਆਤ ਦੀ ਵੀਡੀਓ ਵਾਇਰਲ ਹੋਣ ਨਾਲ ਸਿੱਖ ਪੰਥ ਧਾਰਮਿਕ ਭਾਵਨਾਵਾਂ ਨੂੰ ਵਡੀ ਠੇਸ ਪੁੱਜੀ। ਵਿਦਿਆਰਥੀ ਨੇ ਦੋਸ਼ ਲਾਇਆ ਕਿ ਉਸ ਦੇ ਵਾਲ ਖਿੱਚੇ ਗਏ ਅਤੇ ਉਸ ਨੂੰ ਕੁੱਟਿਆ ਗਿਆ। ਇਸ ਘਟਨਾ ਨਾਲ ਕਾਲਜ ਵਿੱਚ ਤਣਾਅ ਦਾ ਮਾਹੌਲ ਬਣ ਗਿਆ ।
ਮਾਮਲੇ ਦਾ ਪਤਾ ਲਗਦੇ ਹੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਮਹਿਲਾ ਵਿੰਗ ਦੇ ਮੁੱਖੀ ਬੀਬੀ ਰਣਜੀਤ ਕੌਰ ਤੁਰੰਤ ਕਾਲਜ ਪੁੱਜ ਗਏ ਤੇ ਇਸ ਮਾਮਲੇ ਵਿੱਚ ਦੋਸ਼ੀਆਂ ਵਿਰੁੱਧ ਮੌਰੀਸ ਨਗਰ ਥਾਣੇ ਵਿੱਚ ਐਫਆਈਆਰ ਦਰਜ ਕਰਵਾਉਣ ਲਈ ਜਦੋ ਜਹਿਦ ਸ਼ੁਰੂ ਕਰ ਦਿੱਤੀ । ਠਾਣੇ ਬਾਹਰ ਵਡੀ ਗਿਣਤੀ ਅੰਦਰ ਸੰਗਤਾਂ ਦੇ ਕੀਤੇ ਗਏ ਇਕੱਠ ਅਤੇ ਧਰਨੇ ਨੂੰ ਦੇਖਦਿਆਂ ਮੋਰੀਸ ਨਗਰ ਠਾਣੇ ਵਲੋਂ ਐਫ ਆਈ ਆਰ ਦਰਜ਼ ਕੀਤੀ ਗਈ ਜਿਸ ਵਿਚ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ ਤਹਿਤ ਗੰਭੀਰ ਦੋਸ਼ ਲਾਏ ਗਏ ਹਨ। ਐਫਆਈਆਰ ਵਿੱਚ ਧਾਰਾ 299 (ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਇਰਾਦੇ ਨਾਲ ਜਾਣਬੁੱਝ ਕੇ ਕੰਮ), 115 (2) (ਸਵੈ-ਇੱਛਾ ਨਾਲ ਠੇਸ ਪਹੁੰਚਾਉਣਾ), ਅਤੇ 351 (2) (ਅਪਰਾਧਿਕ ਧਮਕੀ) ਸ਼ਾਮਲ ਹਨ। ਬੀਬੀ ਰਣਜੀਤ ਕੌਰ ਨੇ ਦਿੱਲੀ ਕਮੇਟੀ ਦੇ ਆਗੂਆਂ ਤੇ ਦੋਸ਼ ਲਗਾਏ ਹਨ ਕਿ ਓਹ ਸਿੱਖ ਪੰਥ ਦੇ ਮਸਲਿਆਂ ਪ੍ਰਤੀ ਗੰਭੀਰ ਨਹੀਂ ਹਨ ਤੇ ਜਦੋ ਵੀ ਪੰਥ ਨਾਲ ਕੋਈ ਭਾਣਾ ਵਾਪਰਦਾ ਹੈ ਇਹ ਲੋਕ ਮੌਕੇ ਤੇ ਨਜਰ ਨਹੀਂ ਆਂਦੇ ਹਨ, ਮਸਲਾ ਹੱਲ ਹੋਣ ਉਪਰੰਤ ਵਾਹ ਵਾਹ ਖੱਟਣ ਲਈ ਇਕ ਦੋ ਦਿਨਾਂ ਬਾਅਦ ਅਖਬਾਰੀ ਬਿਆਨ ਜਰੂਰ ਲਗਾ ਦੇਂਦੇ ਹਨ ।

ਆਸਟਰੀਆ ਦੀਆਂ ਪਾਰਲੀਮਾਨੀ ਚੋਣਾਂ ਵਿਚ ਪਹਿਲੀ ਵਾਰ ਸਿੱਖ ਉਮੀਦਵਾਰ
ਵੀਆਨਾ : ਆਸਟਰੀਆ ਦੇ ਇਤਿਹਾਸ ਵਿਚ ਪਹਿਲੀ ਵਾਰ ਇਕ ਸਿੱਖ ਉਮੀਦਵਾਰ ਪਾਰਲੀਮਾਨੀ ਚੋਣਾਂ ਲੜ ਰਿਹਾ ਹੈ। 51 ਸਾਲ ਦੇ ਗੁਰਦਿਆਲ ਸਿੰਘ ਬਾਜਵਾ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਆਫ ਆਸਟਰੀਆ ਵੱਲੋਂ ਚੋਣ ਮੈਦਾਨ ਵਿਚ ਹਨ ਜਿਥੇ 29 ਸਤੰਬਰ ਨੂੰ ਵੋਟਾਂ ਪੈਣਗੀਆਂ। ਗੁਰਦਿਆਲ ਸਿੰਘ ਬਾਜਵਾ ਦੀ ਉਮੀਦਵਾਰੀ ਨਾਲ ਸਬੰਧਤ ਖਬਰ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਹਾਲ ਹੀ ਵਿਚ ਹੋਈਆਂ ਯੂ.ਕੇ. ਦੀਆਂ ਆਮ ਚੋਣਾਂ ਵਿਚ 10 ਤੋਂ ਵੱਧ ਸਿੱਖ ਐਮ.ਪੀ. ਚੁਣੇ ਗਏ। ਪੰਜਾਬ ਦੇ ਭੁਲੱਥ ਹਲਕੇ ਨਾਲ ਸਬੰਧਤ ਗੁਰਦਿਆਲ ਸਿੰਘ ਬਾਜਵਾ ਸੱਤ ਸਾਲ ਦੀ ਉਮਰ ਵਿਚ ਆਪਣੇ ਪਰਵਾਰ ਨਾਲ ਆਸਟਰੀਆ ਆ ਗਏ।

ਹਰੀਨੀ ਅਮਰਸੂਰਿਆ ਨੇ ਸ੍ਰੀ ਲੰਕਾ ਦੇ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ
ਹਰੀਨੀ ਅਮਰਸੂਰੀਆ ਨੇ ਮੰਗਲਵਾਰ ਨੂੰ ਸ੍ਰੀਲੰਕਾ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ ਹੈ। 54 ਸਾਲਾ ਨੈਸ਼ਨਲ ਪੀਪਲਜ਼ ਪਾਵਰ (ਐਨਪੀਪੀ) ਦੀ ਆਗੂ ਨੂੰ ਰਾਸ਼ਟਰਪਤੀ ਅਨੂਰਾ ਕੁਮਾਰਾ ਦੀਸਾਨਾਇਕ ਨੇ ਸਹੁੰ ਚੁਕਾਈ। ਅਮਰਸੂਰਿਆ ਕੋਲ ਨਿਆਂ, ਸਿੱਖਿਆ, ਕਿਰਤ, ਉਦਯੋਗ, ਵਿਗਿਆਨ ਅਤੇ ਤਕਨੀਕੀ, ਸਿਹਤ ਅਤੇ ਨਿਵੇਸ਼ ਵਿਭਾਗ ਹਨ।

ਰਾਸ਼ਟਰਪਤੀ ਦੋ ਚੋਣ ਤੋਂ ਬਾਅਦ ਪ੍ਰਧਾਨ ਮੰਤਰੀ ਦਿਨੇਸ਼ ਗੁਣਾਵਰਦੇਨਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਉਪਰੰਤ ਇਹ ਚੋਣ ਕੀਤੀ ਗਈ ਹੈ। ਇੱਕ ਅਧਿਕਾਰ ਕਾਰਕੁਨ ਅਤੇ ਯੂਨੀਵਰਸਿਟੀ ਲੈਕਚਰਾਰ ਅਮਰਾਸੂਰੀਆ ਦੇਸ਼ ਦੇ ਇਤਿਹਾਸ ਵਿੱਚ ਤੀਜੀ ਮਹਿਲਾ ਪ੍ਰਧਾਨ ਮੰਤਰੀ ਹੈ। ਇਸ ਦੌਰਾਨ ਐਨਪੀਪੀ ਦੇ ਸੰਸਦ ਮੈਂਬਰ ਵਿਜਿਤਾ ਹੇਰਾਥ ਅਤੇ ਲਕਸ਼ਮਣ ਨਿਪੁਨਾਰਚੀ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ।

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਿਰੁੱਧ ਕੇਸਾਂ ਦੀ ਝੜੀ
ਬੰਗਲਾਦੇਸ਼ ਦੀ ਬੇਦਖ਼ਲ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਉਨ੍ਹਾਂ ਦੀ ਭੈਣ ਰਿਹਾਨਾ ਤੇ 69 ਹੋਰਨਾਂ ਲੋਕਾਂ ਖ਼ਿਲਾਫ਼ ਇਕ ਬੁਣਕਰ ਦੀ ਹੱਤਿਆ ਸਮੇਤ ਕੁੱਲ 194 ਮਾਮਲੇ ਦਰਜ ਕੀਤੇ ਗਏ ਹਨ। ਇਕ ਰਿਪੋਰਟ ਅਨੁਸਾਰ, ਬੀਤੀ ਪੰਜ ਅਗਸਤ ਨੂੰ ਢਾਕਾ ਦੇ ਕਫਰੂਲ ਖੇਤਰ &lsquoਚ ਹੋਏ ਰਾਖਵਾਂਕਰਨ ਵਿਰੋਧੀ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਬੰਗਲਾਦੇਸ਼ੀ ਫ਼ੌਜ ਦੇ ਖ਼ਿਲਾਫ਼ ਹੋਣ &lsquoਤੇ 76 ਸਾਲਾ ਹਸੀਨਾ ਨੂੰ ਆਮ ਚੋਣਾਂ ਜਿੱਤਣ ਦੇ ਕੁਝ ਹੀ ਦਿਨਾਂ ਬਾਅਦ ਸੱਤਾ ਹੀ ਨਹੀਂ, ਬਲਕਿ ਆਪਣੀ ਜਾਨ ਬਚਾ ਕੇ ਆਪਣੇ ਬੰਗਲਾਦੇਸ਼ ਨੂੰ ਵੀ ਛੱਡ ਕੇ ਭਾਰਤ ਦੀ ਸ਼ਰਨ &lsquoਚ ਆਉਣਾ ਪਿਆ ਸੀ।

ਪੰਜ ਅਗਸਤ ਤੋਂ ਬਾਅਦ ਤੋਂ ਹੁਣ ਤੱਕ ਸ਼ੇਖ ਹਸੀਨਾ ਦੇ ਖ਼ਿਲਾਫ਼ ਹੱਤਿਆ ਦੇ 173 &lsquo ਮਾਮਲਿਆਂ ਸਮੇਤ ਕੁੱਲ 194 ਮਾਮਲੇ ਦਰਜ ਕੀਤੇ ਗਏ ਹਨ। 11 ਮਾਮਲੇ ਮਨੁੱਖਤਾ ਦੇ ਖ਼ਿਲਾਫ਼ ਅਪਰਾਧ ਤੇ ਕਤਲੇਆਮ ਦੇ, ਤਿੰਨ ਮਾਮਲੇ ਅਗ਼ਵਾ ਦੇ, ਛੇ ਹੱਤਿਆ ਦੀ ਕੋਸ਼ਿਸ਼ ਦੇ ਤੇ ਇਕ ਬੀਐੱਨਪੀ ਦੇ ਜਲੂਸ &lsquoਤੇ ਹਮਲੇ ਦਾ ਹੈ।

ਚੀਨ ਵਿਚ &lsquoਬਿਊਟੀਫੁੱਲ ਗਵਰਨਰ&rsquo ਵਜੋਂ ਜਾਣੀ ਜਾਂਦੀ ਗਵਰਨਰ ਨੂੰ 13 ਸਾਲ ਦੀ ਕੈਦ, 58 ਸਾਥੀਆਂ ਨਾਲ ਸਨ ਸਰੀਰਕ ਸਬੰਧ, 71 ਕਰੋੜ ਦੀ ਲਈ ਸੀ ਰਿਸ਼ਵਤ
ਬੀਜਿੰਗ ਚੀਨ &lsquoਚ &lsquoਬਿਊਟੀਫੁੱਲ ਗਵਰਨਰ&rsquo ਵਜੋਂ ਜਾਣੇ ਜਾਂਦੇ ਗੁਈਝੂ ਸੂਬੇ ਦੇ ਗਵਰਨਰ ਝੋਂਗ ਯਾਂਗ ਨੂੰ 13 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ &lsquoਤੇ 1 ਕਰੋੜ 16 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। 52 ਸਾਲਾ ਝੋਂਗ ਯਾਂਗ ਨੂੰ 71 ਕਰੋੜ ਰੁਪਏ ਦੀ ਰਿਸ਼ਵਤ ਲੈਣ ਅਤੇ ਉਸ ਨਾਲ ਕੰਮ ਕਰਨ ਵਾਲੇ 58 ਲੋਕਾਂ ਨਾਲ ਸਰੀਰਕ ਸਬੰਧ ਬਣਾਉਣ ਦਾ ਦੋਸ਼ੀ ਠਹਿਰਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਝੋਂਗ ਚੀਨ ਦੀ ਕਮਿਊਨਿਸਟ ਪਾਰਟੀ ਤੋਂ ਗੁਈਝੋਊ ਦੇ ਡਿਪਟੀ ਸੈਕਟਰੀ ਅਤੇ ਗਵਰਨਰ ਰਹਿ ਚੁੱਕੇ ਹਨ। ਉਹ 22 ਸਾਲ ਦੀ ਉਮਰ ਵਿੱਚ ਪਾਰਟੀ ਵਿੱਚ ਸ਼ਾਮਿਲ ਹੋਏ ਸਨ। ਜਨਵਰੀ 2023 ਵਿੱਚ, ਚੀਨ ਦੇ ਗੁਈਜ਼ੋ ਰੇਡੀਓ ਨੇ ਆਪਣੀ ਰਿਪੋਰਟ ਵਿੱਚ ਝੋਂਗ ਨਾਲ ਜੁੜੇ ਵਿਵਾਦਾਂ ਦਾ ਜਿ਼ਕਰ ਕੀਤਾ ਸੀ।
ਉਨ੍ਹਾਂ &lsquoਤੇ ਸਰਕਾਰੀ ਨਿਵੇਸ਼ ਦੀ ਆੜ ਵਿਚ ਆਪਣੀ ਪਸੰਦ ਦੀਆਂ ਕੰਪਨੀਆਂ ਲਈ ਵੱਡੇ ਠੇਕੇ ਹਾਸਿਲ ਕਰਨ ਲਈ ਆਪਣੇ ਅਹੁਦੇ ਦੀ ਵਰਤੋਂ ਕਰਨ ਦਾ ਦੋਸ਼ ਸੀ। ਇੱਕ ਮਾਮਲੇ ਵਿੱਚ, ਝੌਂਗ ਨੇ ਇੱਕ ਵਪਾਰੀ ਨੂੰ 1.7 ਲੱਖ ਵਰਗ ਮੀਟਰ ਜ਼ਮੀਨ &lsquoਤੇ ਉੱਚ ਤਕਨੀਕੀ ਉਦਯੋਗਿਕ ਅਸਟੇਟ ਬਣਾਉਣ ਦਾ ਠੇਕਾ ਦਿੱਤਾ। ਇਸ ਕਾਰੋਬਾਰੀ ਦੇ ਝੋਂਗ ਨਾਲ ਨੇੜਲੇ ਸਬੰਧ ਸਨ।

ਤਾਲਿਬਾਨ ਸਰਕਾਰ ਨੇ ਮਰਦਾਂ ਲਈ ਵੀ ਸਖਤ ਇਸਲਾਮੀ ਨਿਯਮ ਕੀਤੇ ਲਾਗੂ, ਨਹੀਂ ਪਾ ਸਕਣਗੇ ਜੀਨਜ਼
ਕਾਬੁਲ : ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਹੁਣ ਮਰਦਾਂ ਲਈ ਵੀ ਸਖਤ ਇਸਲਾਮੀ ਨਿਯਮ ਲਾਗੂ ਕਰ ਦਿੱਤੇ ਹਨ। 15 ਅਗਸਤ 2021 ਨੂੰ ਤਾਲਿਬਾਨ ਦੇ ਸੱਤਾ ਸੰਭਾਲਣ ਤੋਂ ਬਾਅਦ, ਦੇਸ਼ &rsquoਚ ਕਈ ਤਰ੍ਹਾਂ ਦੇ ਕਾਨੂੰਨ ਲਾਗੂ ਕੀਤੇ ਗਏ ਸਨ, ਜਿਨ੍ਹਾਂ &rsquoਚ ਖਾਸ ਤੌਰ &lsquoਤੇ ਔਰਤਾਂ ਦੀ ਨਿੱਜੀ ਆਜ਼ਾਦੀ &lsquoਤੇ ਭਾਰੀ ਪਾਬੰਦੀਆਂ ਲਗਾਈਆਂ ਗਈਆਂ ਸਨ। ਇਸ ਦੌਰਾਨ ਹੁਣ ਨਵੇਂ ਹੁਕਮਾਂ ਤਹਿਤ ਮਰਦਾਂ ਲਈ ਇਨ੍ਹਾਂ ਸਖ਼ਤ ਇਸਲਾਮਿਕ ਕਾਨੂੰਨਾਂ ਦਾ ਪਾਲਣ ਕਰਨਾ ਲਾਜ਼ਮੀ ਹੋਵੇਗਾ। ਦੱਸ ਦਈਏ ਕਿ ਤਾਲਿਬਾਨ ਦੇ ਨਵੇਂ ਫ਼ਰਮਾਨ ਮੁਤਾਬਕ ਹੁਣ ਅਫ਼ਗਾਨਿਸਤਾਨ ਦੇ ਮਰਦਾਂ ਲਈ ਦਾੜ੍ਹੀ ਰੱਖਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਦਾੜ੍ਹੀ ਦੀ ਲੰਬਾਈ ਬਾਰੇ ਵੀ ਸਪੱਸ਼ਟ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਇਹ ਮੁੱਠੀ ਜਿੰਨੀ ਲੰਬੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਇਸਲਾਮੀ ਕਾਨੂੰਨ ਤਹਿਤ ਵਾਲ ਕੱਟਣ ਦੇ ਨਿਯਮ ਵੀ ਨਿਰਧਾਰਿਤ ਕੀਤੇ ਗਏ ਹਨ।