25 ਸਤੰਬਰ 2024- ਅੱਜ ਦੀਆਂ ਮੁੱਖ ਖਬਰਾਂ
 ਕਮਲਾ ਹੈਰਿਸ ਦੇ ਚੋਣ ਦਫ਼ਤਰ &rsquoਤੇ ਚੱਲੀਆਂ ਗੋਲੀਆਂ
ਐਰੀਜ਼ੋਨਾ : ਅਮਰੀਕਾ ਦੀ ਉਪ ਰਾਸ਼ਟਰਪਤੀ ਅਤੇ ਡੈਮੋਕ੍ਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਦੇ ਐਰੀਜ਼ੋਨਾ ਦੌਰੇ ਤੋਂ ਐਨ ਪਹਿਲਾਂ ਉਨ੍ਹਾਂ ਦੇ ਚੋਣ ਦਫ਼ਤਰ &rsquoਤੇ ਗੋਲੀਆਂ ਚੱਲ ਗਈਆਂ। ਗੋਲੀਬਾਰੀ ਦੌਰਾਨ ਕੋਈ ਦਫ਼ਤਰ ਦੇ ਅੰਦਰ ਮੌਜੂਦ ਨਹੀਂ ਸੀ ਅਤੇ ਟੈਂਪੇ ਸ਼ਹਿਰ ਵਿਚ ਵਾਪਰੀ ਵਾਰਦਾਤ ਦੀ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਨਿਊ ਯਾਰਕ ਸ਼ਹਿਰ ਦੇ ਆਰਚਬਿਸ਼ਪ ਨੇ ਕਮਲਾ ਹੈਰਿਸ ਨੂੰ ਚਿਤਾਵਨੀ ਦੇ ਦਿਤੀ ਕਿ ਰਾਸ਼ਟਰਪਤੀ ਅਹੁਦੇ ਦਾ ਜਿਹੜਾ ਉਮੀਦਵਾਰ ਚੈਰਿਟੀ ਡਿਨਰ ਵਿਚ ਸ਼ਾਮਲ ਨਹੀਂ ਹੁੰਦਾ, ਉਹ 50 ਵਿਚੋਂ 49 ਸੂਬਿਆਂ ਵਿਚ ਹਾਰ ਜਾਂਦਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਕੁਝ ਹਫ਼ਤੇ ਪਹਿਲਾਂ ਵੀ ਇਥੇ ਗੋਲੀਆਂ ਚੱਲੀਆਂ ਸਨ ਅਤੇ 16 ਸਤੰਬਰ ਨੂੰ ਛਰਿਆਂ ਚਲਾਉਣ ਵਾਲੀ ਇਕ ਬੰਦੂਕ ਬਰਾਮਦ ਕੀਤੀ ਗਈ। ਸਾਰਜੈਂਟ ਰਾਯਨ ਕੁਕ ਨੇ ਦੱਸਿਆ ਕਿ ਬਿਨਾਂ ਸ਼ੱਕ ਗੋਲੀਬਾਰੀ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਪਰ ਸੁਰੱਖਿਆ ਚਿੰਤਾਵਾਂ ਵਧ ਗਈਆਂ। ਪੁਲਿਸ ਵੱਲੋਂ ਗੋਲੀਬਾਰੀ ਦਾ ਮਕਸਦ ਪਤਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਡੈਮੋਕ੍ਰੈਟਿਕ ਪਾਰਟੀ ਦੇ ਵਰਕਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਪ੍ਰਬੰਧ ਵੀ ਕੀਤੇ ਗਏ ਹਨ।
ਪਾਕਿਸਤਾਨੀ ਮੰਗਤਿਆਂ ਤੋਂ ਤੰਗ ਆਇਆ ਸਾਊਦੀ ਅਰਬ
ਇਸਲਾਮਾਬਾਦ : ਪਾਕਿਸਤਾਨੀ ਮੰਗਤਿਆਂ ਨੇ ਸਾਊਦੀ ਅਰਬ ਸਰਕਾਰ ਦੇ ਨੱਕ ਵਿਚ ਦਮ ਕਰ ਦਿਤਾ ਹੈ ਅਤੇ ਸ਼ਾਹਬਾਜ਼ ਸ਼ਰੀਫ਼ ਸਰਕਾਰ ਨੂੰ ਇਸ ਰੁਝਾਨ &rsquoਤੇ ਕੰਟਰੋਲ ਕਰਨ ਲਈ ਆਖਿਆ ਹੈ। ਸਾਊਦੀ ਅਰਬ ਨੇ ਕਿਹਾ ਹੈ ਜੇ ਪਾਕਿਸਤਾਨ ਸਰਕਾਰ ਨੇ ਲੋੜੀਂਦੇ ਕਦਮ ਨਾ ਚੁੱਕੇ ਤਾਂ ਉਮਰਾਹ ਵੀਜ਼ਾ &rsquoਤੇ ਮੁਕੰਮਲ ਪਾਬੰਦੀ ਲਾਈ ਜਾ ਸਕਦੀ ਹੈ ਜਿਸ ਨਾਲ ਜਾਇਜ਼ ਤੀਰਥ ਯਾਤਰੀ ਵੀ ਪ੍ਰਭਾਵਤ ਹੋਣਗੇ। &lsquoਦਾ ਟ੍ਰਿਬਿਊਨ ਐਕਸਪ੍ਰੈਸ&rsquo ਦੀ ਰਿਪੋਰਟ ਮੁਤਾਬਕ ਸਾਊਦੀ ਅਰਬ ਦੇ ਹਜ ਮੰਤਰਾਲੇ ਵੱਲੋਂ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਬਾਰੇ ਮੰਤਰਾਲੇ ਨਾਲ ਸੰਪਰਕ ਕਰਦਿਆਂ ਕਿਹਾ ਹੈ ਕਿ ਉਮਰਾਹ ਵੀਜ਼ਾ ਦੀ ਆੜ ਵਿਚ ਵੱਡੀ ਗਿਣਤੀ ਵਿਚ ਪਾਕਿਸਤਾਨੀ ਸਾਊਦੀ ਅਰਬ ਆ ਰਹੇ ਹਨ ਅਤੇ ਇਥੇ ਆ ਕੇ ਮੰਗਣਾ ਸ਼ੁਰੂ ਕਰ ਦਿੰਦੇ ਹਨ। ਪਾਕਿਸਤਾਨ ਸਰਕਾਰ ਨੂੰ ਸੁਚੇਤ ਕੀਤਾ ਗਿਆ ਹੈ ਕਿ ਉਮਰਾਹ ਵੀਜ਼ਾ ਦਿਵਾਉਣ ਵਿਚ ਮਦਦ ਕਰਨ ਵਾਲੀਆਂ ਟਰੈਵਲ ਏਜੰਸੀਆਂ ਨੂੰ ਰੈਗੁਲੇਟ ਕੀਤਾ ਜਾਵੇ ਅਤੇ ਕਾਨੂੰਨੀ ਨਿਗਰਾਨੀ ਹੇਠ ਲਿਆਂਦਾ ਜਾਵੇ। ਇਸੇ ਦੌਰਾਨ ਪਾਕਿਸਤਾਨ ਵਿਚ ਸਾਊਦੀ ਅਰਬ ਦੇ ਰਾਜਦੂਤ ਨਵਾਫ਼ ਬਿਨ ਸੈਦ ਅਹਿਮਦ ਅਲ-ਮਲਿਕੀ ਨੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨਾਲ ਮੁਲਾਕਾਤ ਵੀ ਕੀਤੀ।
ਥਿੰਕ ਟੈਂਕ ਦੀ ਰਿਪੋਰਟ : ਭਾਰਤ ਏਸ਼ੀਆ ਦਾ ਬਣਿਆ ਤੀਜਾ ਪਾਵਰਫੁਲ ਦੇਸ਼
ਨਵੀਂ ਦਿੱਲੀ : ਹਾਲ ਹੀ ਵਿੱਚ ਆਸਟ੍ਰੇਲੀਆਈ ਥਿੰਕ ਟੈਂਕ ਲੋਵੀ ਦੁਆਰਾ ਜਾਰੀ ਏਸ਼ੀਆ ਪਾਵਰ ਇੰਡੈਕਸ ਦੀ ਰੈਂਕਿੰਗ ਵਿੱਚ ਭਾਰਤ ਇੱਕ ਮਹੱਤਵਪੂਰਨ ਸਥਾਨ 'ਤੇ ਪਹੁੰਚ ਗਿਆ ਹੈ। ਰਿਪੋਰਟ ਮੁਤਾਬਕ ਭਾਰਤ ਅਮਰੀਕਾ ਅਤੇ ਰੂਸ ਤੋਂ ਬਾਅਦ ਤੀਜਾ ਸੁਪਰਪਾਵਰ ਬਣ ਗਿਆ ਹੈ। ਇਸ ਰੈਂਕਿੰਗ 'ਚ ਭਾਰਤ ਨੇ ਰੂਸ ਅਤੇ ਜਾਪਾਨ ਵਰਗੀਆਂ ਮਹਾਸ਼ਕਤੀਆਂ ਨੂੰ ਪਿੱਛੇ ਛੱਡਦੇ ਹੋਏ ਤੀਜੇ ਸਥਾਨ 'ਤੇ ਕਬਜ਼ਾ ਕਰ ਲਿਆ ਹੈ। ਭਾਰਤ ਦਾ ਸਕੋਰ 39.1 ਹੈ, ਜਦਕਿ ਜਾਪਾਨ ਦਾ ਸਕੋਰ 38.9 ਹੈ, ਜਿਸ ਕਾਰਨ ਉਹ ਚੌਥੇ ਸਥਾਨ 'ਤੇ ਆ ਗਿਆ ਹੈ। ਇਸ ਰੈਂਕਿੰਗ 'ਚ ਪਾਕਿਸਤਾਨ ਦੀ ਹਾਲਤ ਖਰਾਬ ਨਜ਼ਰ ਆ ਰਹੀ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚੀਨ ਦੀ ਤਾਕਤ ਨਾ ਤਾਂ ਵਧ ਰਹੀ ਹੈ ਅਤੇ ਨਾ ਹੀ ਘੱਟ ਰਹੀ ਹੈ, ਸਗੋਂ ਸਥਿਰ ਸਥਿਤੀ ਵਿੱਚ ਹੈ। ਇਸ ਦੇ ਨਾਲ ਹੀ, ਅੱਠ ਸ਼ਕਤੀਆਂ ਵਿੱਚੋਂ ਛੇ ਦੇ ਮਾਪਦੰਡਾਂ ਵਿੱਚ ਅਮਰੀਕਾ ਅਜੇ ਵੀ ਸਭ ਤੋਂ ਅੱਗੇ ਹੈ। ਇਸ ਨਾਲ ਭਾਰਤ ਦੀ ਸਥਿਤੀ 'ਚ ਸੁਧਾਰ ਹੋ ਰਿਹਾ ਹੈ ਅਤੇ ਉਹ ਜਾਪਾਨ ਅਤੇ ਰੂਸ ਨੂੰ ਪਿੱਛੇ ਛੱਡ ਕੇ ਏਸ਼ੀਆ 'ਚ ਤੀਜੇ ਸਥਾਨ 'ਤੇ ਆ ਗਿਆ ਹੈ। ਆਸਟ੍ਰੇਲੀਅਨ ਥਿੰਕ ਟੈਂਕ ਅਨੁਸਾਰ ਭਾਰਤ ਦੀ ਵਧਦੀ ਸ਼ਕਤੀ ਦਾ ਮੁੱਖ ਆਧਾਰ ਇਸਦੀ ਵੱਡੀ ਆਬਾਦੀ ਅਤੇ ਤੇਜ਼ੀ ਨਾਲ ਵਿਕਾਸ ਕਰ ਰਹੀ ਅਰਥਵਿਵਸਥਾ ਹੈ। ਰਿਪੋਰਟ ਵਿੱਚ ਭਾਰਤ ਦੀ ਆਰਥਿਕ ਸਮਰੱਥਾ ਵਿੱਚ 4.2 ਅੰਕਾਂ ਦਾ ਵਾਧਾ ਹੋਇਆ ਹੈ। ਇਸ ਨਾਲ ਭਵਿੱਖ ਦੇ ਸੰਸਾਧਨਾਂ ਦੇ ਮਾਮਲੇ ਵਿੱਚ ਭਾਰਤ ਦੇ ਸਕੋਰ ਵਿੱਚ 8.2 ਅੰਕਾਂ ਦਾ ਵਾਧਾ ਹੋਇਆ ਹੈ। ਇਸਦਾ ਮਤਲਬ ਇਹ ਹੈ ਕਿ ਭਾਰਤ ਦੀ ਨੌਜਵਾਨ ਆਬਾਦੀ ਆਉਣ ਵਾਲੇ ਦਹਾਕਿਆਂ ਵਿੱਚ ਜਨਸੰਖਿਆ ਲਾਭਅੰਸ਼ ਪ੍ਰਦਾਨ ਕਰ ਸਕਦੀ ਹੈ, ਜੋ ਇਸਨੂੰ ਆਰਥਿਕ ਅਤੇ ਰਣਨੀਤਕ ਤੌਰ 'ਤੇ ਹੋਰ ਮਜ਼ਬੂਤ ਬਣਾਵੇਗੀ।
ਅਮਰੀਕਾ : ਸਿੱਖਾਂ ਉਤੇ ਨਸਲੀ ਹਮਲਿਆਂ ਵਿਚ ਆਈ ਕਮੀ
ਵਾਸ਼ਿੰਗਟਨ ਡੀ.ਸੀ. : ਅਮਰੀਕਾ ਵਿਚ ਸਿੱਖਾਂ ਵਿਰੁੱਧ ਨਸਲੀ ਹਮਲਿਆਂ ਵਿਚ ਕਮੀ ਆਈ ਹੈ ਪਰ ਹੁਣ ਵੀ ਤੀਜਾ ਸਭ ਤੋਂ ਵੱਧ ਨਿਸ਼ਾਨਾ ਬਣਨ ਵਾਲਾ ਭਾਈਚਾਰਾ ਸਿੱਖ ਹੀ ਹਨ। ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਦੀ ਤਾਜ਼ਾ ਰਿਪੋਰਟ ਮੁਤਾਬਕ ਅਮਰੀਕਾ ਵਿਚ 2023 ਦੌਰਾਨ ਹਿੰਸਕ ਅਪਰਾਧਾਂ ਵਿਚ ਕਮੀ ਆਈ ਪਰ ਨਫ਼ਰਤੀ ਹਮਲਿਆਂ ਵਿਚ ਵਾਧਾ ਹੋਇਆ ਹੈ। ਪਿਛਲੇ ਸਾਲ ਅਮਰੀਕਾ ਵਿਚ 11,862 ਨਫ਼ਰਤੀ ਹਮਲੇ ਹੋਏ ਜਦਕਿ 2022 ਵਿਚ ਇਹ ਅੰਕੜਾ 11,634 ਦਰਜ ਕੀਤਾ ਗਿਆ ਸੀ। ਅਮਰੀਕਾ ਵਿਚ ਸਿੱਖਾਂ ਉਤੇ ਸਭ ਤੋਂ ਵੱਧ ਹਮਲੇ 2022 ਵਿਚ ਹੋਏ ਜਦੋਂ ਇਕ ਮਗਰੋਂ ਇਕ ਘਟਨਾਵਾਂ ਸਾਹਮਣੇ ਆਉਣ ਲੱਗੀਆਂ। ਸਿੱਖ ਕੋਲੀਸ਼ਨ ਦੀ ਫੈਡਰਲ ਪੌਲਿਸੀ ਮੈਨੇਰ ਮਨਨਿਰਮਲ ਕੌਰ ਨੇ ਦੱਸਿਆ ਕਿ ਜਥੇਬੰਦੀ ਦੀ ਨੀਂਹ ਉਸ ਵੇਲੇ ਰੱਖੀ ਗਈ ਜਦੋਂ ਪਛਾਣ ਦੇ ਭੁਲੇਖੇ ਕਾਰਨ ਸਿੱਖ ਡੂੰਘੇ ਸੰਕਟ ਵਿਚ ਘਿਰੇ ਹੋਏ ਸਨ।ਯਹੂਦੀਆਂ ਅਤੇ ਮੁਸਲਮਾਨਾਂ ਮਗਰੋਂ ਸਭ ਤੋਂ ਵੱਧ ਨਿਸ਼ਾਨਾ ਬਣਾਏ ਜਾਣ ਵਾਲੇ ਸਿੱਖਾਂ ਉਤੇ ਹਮਲਿਆਂ ਵਿਚ ਕਮੀ ਨਾਲ ਸਬੰਧਤ ਅੰਕੜੇ ਵੇਖ ਕੇ ਰਾਹਤ ਮਿਲੀ ਹੈ। ਇਸੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਮੁਲਕ ਵਿਚ ਅਪਰਾਧਕ ਘਟਨਾਵਾਂ ਕਮੀ ਆਉਣ &rsquoਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਕਿਹਾ ਕਿ ਲੋਕ ਸੁਰੱਖਿਆ ਅਤੇ ਬੰਦੂਕਾਂ ਵਿਰੁੱਧ ਕੀਤੀ ਕਾਰਵਾਈ ਦਾ ਹਾਂਪੱਖੀ ਨਤੀਜਾ ਦੇਖਣ ਨੂੰ ਮਿਲ ਰਿਹਾ ਹੈ। ਐਫ਼.ਬੀ.ਆਈ. ਦੀ ਰਿਪੋਰਟ ਮੁਤਾਬਕ ਕਤਲ ਦੀਆਂ ਵਾਰਦਾਤਾਂ ਵਿਚ ਪਿਛਲੇ 20 ਸਾਲ ਦੀ ਸਭ ਤੋਂ ਵੱਡੀ ਕਮੀ 2023 ਦੌਰਾਨ ਦਰਜ ਕੀਤੀ ਗਈ। ਕਤਲ ਦੀਆਂ ਵਾਰਦਾਤਾਂ 11.6 ਫੀ ਸਦੀ ਘਟੀਆਂ ਜਦਕਿ ਜਬਰ ਜਨਾਹ ਦੇ ਮਾਮਲਿਆਂ ਵਿਚ 9.4 ਫੀ ਸਦੀ ਕਮੀ ਦਰਜ ਕੀਤੀ ਗਈ। ਪੀਓ ਰਿਸਰਚ ਸੈਂਟਰ ਵੱਲੋਂ ਕੀਤੀ ਪੁਣ-ਛਾਣ ਮੁਤਾਬਕ ਅਮਰੀਕਾ ਵਿਚ 1993 ਤੋਂ 2022 ਦਰਮਿਆਨ ਹਿੰਸਕ ਅਪਰਾਧਾਂ ਵਿਚ 49 ਫ਼ੀ ਸਦੀ ਕਮੀ ਦਰਜ ਕੀਤੀ ਗਈ। ਉਧਰ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੌਨਲਡ ਟਰੰਪ ਵੱਲੋਂ ਐਫ਼.ਬੀ.ਆਈ. ਦੇ ਅੰਕੜਿਆਂ ਨੂੰ ਥੋਥੇ ਕਰਾਰ ਦਿਤਾ ਗਿਆ ਹੈ।
ਈਰਾਨ ਨੇ ਦਿੱਤੀ ਟਰੰਪ ਨੂੰ ਜਾਨੋ ਮਾਰਨ ਦੀ ਧਮਕੀ
ਵਾਸ਼ਿੰਗਟਨ - ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਈਰਾਨ ਤੋਂ ਉਨ੍ਹਾਂ ਦੀ ਜਾਨ ਅਤੇ ਸੁਰੱਖਿਆ ਨੂੰ ਖਤਰਾ ਹੈ। ਉਸਨੇ ਸੰਯੁਕਤ ਰਾਜ ਅਮਰੀਕਾ ਨੂੰ ਅਸਥਿਰ ਕਰਨ ਲਈ ਕਥਿਤ ਤੌਰ 'ਤੇ ਉਸ ਦੀ ਹੱਤਿਆ ਕਰਨ ਦੀਆਂ ਈਰਾਨ ਦੀਆਂ ਧਮਕੀਆਂ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਅਮਰੀਕੀ ਫੌਜ ਚੌਕਸ ਹੈ। ਮੰਗਲਵਾਰ ਨੂੰ, ਟਰੰਪ ਦੀ ਮੁਹਿੰਮ ਨੇ ਇਕ ਪ੍ਰੈਸ ਰਿਲੀਜ਼ &rsquoਚ ਕਿਹਾ ਕਿ ਟਰੰਪ ਨੂੰ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਦੇ ਦਫਤਰ ਵੱਲੋਂ ਉਨ੍ਹਾਂ ਦੇ ਜੀਵਨ 'ਤੇ ਸੰਭਾਵਿਤ ਈਰਾਨੀ ਹੱਤਿਆ ਦੀਆਂ ਕੋਸ਼ਿਸ਼ਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ। ਉਸਨੇ ਕਿਹਾ ਕਿ ਈਰਾਨ ਟਰੰਪ ਦੀ ਤਾਕਤ ਅਤੇ ਦ੍ਰਿੜਤਾ ਤੋਂ "ਡਰਾਉਣੇ" ਸੀ ਅਤੇ ਚਾਹੁੰਦਾ ਸੀ ਕਿ ਡੈਮੋਕਰੇਟਿਕ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਆਪਣੀਆਂ "ਕਮਜ਼ੋਰੀਆਂ" ਦੇ ਕਾਰਨ ਚੋਣ ਜਿੱਤੇ। "ਮੇਰੀ ਜਾਨ ਈਰਾਨ ਵੱਲੋਂ ਗੰਭੀਰ ਖ਼ਤਰੇ &rsquoਚ ਹੈ। ਪੂਰੀ ਅਮਰੀਕੀ ਫੌਜ ਦੇਖ ਰਹੀ ਹੈ ਅਤੇ ਉਡੀਕ ਕਰ ਰਹੀ ਹੈ।
ਕੰਗਣਾ ਦੀ ਟਿੱਪਣੀ 'ਤੇ ਬੋਲਣ ਮੋਦੀ: ਰਾਹੁਲ ਗਾਂਧੀ
ਨਵੀਂ ਦਿੱਲੀ : ਬੀਜੇਪੀ ਸੰਸਦ ਕੰਗਨਾ ਰਣੌਤ ਨੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਗੱਲ ਕੀਤੀ ਸੀ, ਜਿਸ ਕਾਰਨ ਵਿਵਾਦ ਹੋਰ ਤੇਜ਼ ਹੋ ਗਿਆ ਹੈ। ਕੰਗਨਾ ਰਣੌਤ ਨੇ ਇਸ ਮਾਮਲੇ 'ਚ ਮੁਆਫੀ ਮੰਗੀ ਸੀ ਅਤੇ ਕਿਹਾ ਸੀ ਕਿ ਉਹ ਆਪਣੇ ਬਿਆਨ 'ਤੇ ਪਛਤਾਵੇਗੀ। ਇਸ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਉਨ੍ਹਾਂ ਨੂੰ ਘੇਰ ਲਿਆ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਪੀਐਮ ਨਰਿੰਦਰ ਮੋਦੀ 'ਤੇ ਸਿੱਧਾ ਹਮਲਾ ਕਰਦੇ ਹੋਏ ਜਵਾਬ ਮੰਗਿਆ ਹੈ। ਉਨ੍ਹਾਂ ਬੁੱਧਵਾਰ ਨੂੰ ਕਿਹਾ ਕਿ 700 ਕਿਸਾਨਾਂ ਦੀ ਜਾਨ ਜਾਣ ਤੋਂ ਬਾਅਦ ਵੀ ਭਾਜਪਾ ਸੰਤੁਸ਼ਟ ਨਹੀਂ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ 'ਚ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਰਾਹੁਲ ਗਾਂਧੀ ਨੇ ਕਿਹਾ, 'ਸਰਕਾਰੀ ਨੀਤੀ ਕੌਣ ਤੈਅ ਕਰ ਰਿਹਾ ਹੈ? ਭਾਜਪਾ ਦੇ ਸੰਸਦ ਮੈਂਬਰ ਜਾਂ ਪ੍ਰਧਾਨ ਮੰਤਰੀ ਮੋਦੀ? ਖਾਸ ਕਰਕੇ ਹਰਿਆਣਾ ਅਤੇ ਪੰਜਾਬ ਦੇ 700 ਤੋਂ ਵੱਧ ਕਿਸਾਨਾਂ ਦੀਆਂ ਸ਼ਹਾਦਤਾਂ ਲੈ ਕੇ ਵੀ ਭਾਜਪਾ ਵਾਲੇ ਸੰਤੁਸ਼ਟ ਨਹੀਂ ਹੋਏ। ਭਾਰਤ ਗਠਜੋੜ ਸਾਡੇ ਭੋਜਨ ਪ੍ਰਦਾਤਾਵਾਂ ਵਿਰੁੱਧ ਭਾਜਪਾ ਦੀ ਕਿਸੇ ਵੀ ਸਾਜ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦੇਵੇਗਾ। ਜੇਕਰ ਕਿਸਾਨਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੋਈ ਕਦਮ ਚੁੱਕਿਆ ਗਿਆ ਤਾਂ ਮੋਦੀ ਜੀ ਨੂੰ ਮੁੜ ਮੁਆਫੀ ਮੰਗਣੀ ਪਵੇਗੀ। ਕੰਗਨਾ ਰਣੌਤ ਨੇ ਮੰਗਲਵਾਰ ਨੂੰ ਕਿਹਾ ਸੀ, 'ਕਿਸਾਨ ਭਾਰਤ ਦੀ ਤਰੱਕੀ ਦੇ ਥੰਮ੍ਹ ਹਨ। ਉਸਨੇ ਕੁਝ ਰਾਜਾਂ ਵਿੱਚ ਹੀ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ। ਮੈਂ ਹੱਥ ਜੋੜ ਕੇ ਅਪੀਲ ਕਰਦਾ ਹਾਂ ਕਿ ਕਿਸਾਨਾਂ ਦੇ ਹਿੱਤ ਵਿੱਚ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਵਾਪਸ ਲਿਆਂਦਾ ਜਾਵੇ।
ਟਰੰਪ ਨੂੰ ਝਟਕਾ, ਏਸ਼ੀਆਈ ਅਮਰੀਕੀ ਵੋਟਰਾਂ 'ਚ ਹੈਰਿਸ 38 ਅੰਕਾਂ ਨਾਲ ਅੱਗ
ਵਾਸ਼ਿੰਗਟਨ- ਅਮਰੀਕਾ ਵਿਚ ਨਵੰਬਰ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਏਸ਼ੀਆਈ ਅਮਰੀਕੀ ਵੋਟਰਾਂ ਵਿਚ ਆਪਣੇ ਵਿਰੋਧੀ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਤੋਂ 38 ਅੰਕਾਂ ਨਾਲ ਅੱਗੇ ਹੈ। ਇਹ ਜਾਣਕਾਰੀ ਇੱਕ ਨਵੇਂ ਸਰਵੇਖਣ ਦੇ ਨਤੀਜਿਆਂ ਵਿੱਚ ਦਿੱਤੀ ਗਈ। ਂੌ੍ਰਅਛ ਨੇ ਇਹ ਸਰਵੇਖਣ ਸ਼ਿਕਾਗੋ ਯੂਨੀਵਰਸਿਟੀ ਵਿੱਚ ਕੀਤਾ ਅਤੇ ਇਸ ਦੇ ਨਤੀਜੇ ਮੰਗਲਵਾਰ ਨੂੰ ਜਾਰੀ ਕੀਤੇ ਗਏ। ਜੁਲਾਈ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਵੱਲੋਂ ਰਾਸ਼ਟਰਪਤੀ ਚੋਣ ਦੀ ਦੌੜ ਵਿੱਚੋਂ ਆਪਣਾ ਨਾਂ ਵਾਪਸ ਲੈਣ ਅਤੇ ਉਸ ਤੋਂ ਬਾਅਦ ਕਮਲਾ ਹੈਰਿਸ ਉਮੀਦਵਾਰ ਬਣਨ ਮਗਰੋਂ ਪਹਿਲੀ ਵਾਰ ਇਹ ਸਰਵੇਖਣ ਕਰਵਾਇਆ ਗਿਆ ਹੈ। ਸਰਵੇਖਣ ਮੁਤਾਬਕ ਏਸ਼ੀਆਈ ਅਮਰੀਕੀ ਵੋਟਰਾਂ 'ਚ ਕਮਲਾ ਹੈਰਿਸ (59) ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ (78) ਤੋਂ 38 ਫ਼ੀਸਦੀ ਅੰਕਾਂ ਨਾਲ ਅੱਗੇ ਹਨ। ਸਰਵੇਖਣ ਮੁਤਾਬਕ ਨਵੰਬਰ 'ਚ ਅਮਰੀਕਾ 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਚ 66 ਫ਼ੀਸਦੀ ਏਸ਼ੀਆਈ ਅਮਰੀਕੀ ਵੋਟਰ ਕਮਲਾ ਹੈਰਿਸ ਦੇ ਪੱਖ 'ਚ ਵੋਟ ਕਰ ਸਕਦੇ ਹਨ ਜਦਕਿ 28 ਫੀਸਦੀ ਟਰੰਪ ਦੇ ਸਮਰਥਨ 'ਚ ਵੋਟ ਕਰ ਸਕਦੇ ਹਨ। ਛੇ ਫੀਸਦੀ ਵੋਟਰ ਅਜਿਹੇ ਵੀ ਹਨ ਜੋ ਕਿਸੇ ਹੋਰ ਉਮੀਦਵਾਰ ਨੂੰ ਵੋਟ ਦੇ ਸਕਦੇ ਹਨ ਜਾਂ ਕੋਈ ਫ਼ੈਸਲਾ ਨਹੀਂ ਕਰ ਸਕਦੇ। 
ਜ਼ੇਲੈਂਸਕੀ ਨੇ ਸ਼ਾਂਤੀ ਸਿਖ਼ਰ ਸੰਮੇਲਨ ਲਈ ਭਾਰਤ ਸਣੇ ਹੋਰ ਮੁਲਕਾਂ ਨੂੰ ਦਿੱਤਾ ਸੱਦਾ
ਸੰਯੁਕਤ ਰਾਸ਼ਟਰ- ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਭਾਰਤ ਸਣੇ ਹੋਰ ਮੁਲਕਾਂ ਨੂੰ ਸ਼ਾਂਤੀ ਪ੍ਰਕਿਰਿਆ &rsquoਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੂੰ ਕਿਹਾ ਕਿ ਰੂਸ-ਯੂਕਰੇਨ ਜੰਗ ਦੇ ਮੁਕੰਮਲ ਖ਼ਾਤਮੇ ਲਈ ਸਾਰਿਆਂ ਨੂੰ ਦੂਜੇ ਸ਼ਾਂਤੀ ਸਿਖ਼ਰ ਸੰਮੇਲਨ ਲਈ ਤਿਆਰ ਰਹਿਣਾ ਹੋਵੇਗਾ। ਜ਼ੇਲੈਂਸਕੀ ਨੇ ਯੂਕਰੇਨ ਜੰਗ ਬਾਰੇ ਸਲਾਮਤੀ ਕੌਂਸਲ ਦੀ ਮੀਟਿੰਗ &rsquoਚ ਮੰਗਲਵਾਰ ਨੂੰ ਕਿਹਾ, &lsquoਜੇ ਅਸੀਂ ਇਮਾਨਦਾਰੀ ਨਾਲ ਹਾਲਾਤ ਦੇਖੀਏ ਅਤੇ ਰੂਸ ਦੀ ਜੰਗ ਨੂੰ ਰੋਕਣਾ ਚਾਹੁੰਦੇ ਹਾਂ ਤਾਂ ਅਸੀਂ ਸਾਰੇ ਜਾਣਦੇ ਹਾਂ ਕੀ ਕਰਨ ਦੀ ਲੋੜ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਦੁਨੀਆ ਨੂੰ ਧੜੇਬੰਦੀ ਜਾਂ ਖੇਤਰੀ ਗਰੁੱਪਾਂ &rsquoਚ ਨਵੀਂ ਅਤੇ ਗ਼ੈਰ-ਲੋੜੀਂਦੀ ਵੰਡ ਕੀਤੇ ਬਿਨਾਂ ਰਲ ਕੇ ਕੰਮ ਕਰਨਾ ਚਾਹੀਦਾ ਹੈ।&rsquo ਉਨ੍ਹਾਂ ਕਿਹਾ ਕਿ ਏਕਤਾ ਹਮੇਸ਼ਾ ਸ਼ਾਂਤੀ ਲਈ ਕੰਮ ਕਰਦੀ ਹੈ ਅਤੇ &lsquoਸਾਨੂੰ ਇਸ ਜੰਗ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਦੂਜੇ ਸ਼ਾਂਤੀ ਸਿਖ਼ਰ ਸੰਮੇਲਨ ਵਾਸਤੇ ਤਿਆਰ ਰਹਿਣਾ ਹੋਵੇਗਾ। ਮੈਂ ਤੁਹਾਨੂੰ ਸਾਰਿਆਂ ਨੂੰ ਇਸ ਅਮਲ &rsquoਚ ਸ਼ਾਮਲ ਹੋਣ ਦਾ ਸੱਦਾ ਦਿੰਦਾ ਹਾਂ ਜੋ ਸੰਯੁਕਤ ਰਾਸ਼ਟਰ ਚਾਰਟਰ ਦਾ ਸਨਮਾਨ ਕਰਦੇ ਹਨ।&rsquo ਉਨ੍ਹਾਂ ਕਿਹਾ ਕਿ ਭਾਰਤ ਨੂੰ ਪਹਿਲਾਂ ਹੀ ਸੱਦਾ ਦਿੱਤਾ ਜਾ ਚੁੱਕਾ ਹੈ। ਜ਼ੇਲੈਂਸਕੀ ਨੇ ਸੋਮਵਾਰ ਨੂੰ ਨਿਊਯਾਰਕ &rsquoਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ ਅਤੇ ਇਹ ਪਿਛਲੇ ਤਿੰਨ ਮਹੀਨਿਆਂ &rsquoਚ ਤੀਜੀ ਮੀਟਿੰਗ ਸੀ। ਪ੍ਰਧਾਨ ਮੰਤਰੀ ਨੇ ਮੀਟਿੰਗ ਮਗਰੋਂ ਕਿਹਾ ਸੀ ਕਿ ਉਹ ਯੂਕਰੇਨ ਜੰਗ ਦਾ ਗੱਲਬਾਤ ਰਾਹੀਂ ਫੌਰੀ ਹੱਲ ਚਾਹੁੰਦੇ ਹਨ ਤਾਂ ਜੋ iਖ਼ੱਤੇ &rsquoਚ ਸ਼ਾਂਤੀ ਅਤੇ ਸਥਿਰਤਾ ਬਹਾਲ ਹੋ ਸਕੇ।
ਨਵੇਂ ਬਣੇ ਕੈਬਨਿਟ ਮੰਤਰੀ ਮੁੰਡੀਆਂ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ : ਨਵੇਂ ਬਣੇ ਮਾਲ, ਪੁਨਰਵਾਸ ਅਤੇ ਆਫ਼ਤ ਪ੍ਰਬੰਧਨ, ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਪੰਜਾਬ ਸ: ਹਰਦੀਪ ਸਿੰਘ ਮੁੰਡੀਆਂ ਆਪਣਾ ਅਹੁਦਾ ਸੰਭਾਲਣ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਬ ਵਿਖੇ ਨਤਮਸਤਕ ਹੋਏ ਅਤੇ ਪ੍ਰਮਾਤਮਾ ਕੋਲੋਂ ਅਰਦਾਸ ਕੀਤੀ ਕਿ ਉਹ ਉਨਾਂ ਨੂੰ ਬਲ ਬਖਸ਼ਣ ਕਿ ਉਹ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾ ਸਕਣ। ਇਸ ਤੋਂ ਪਹਿਲਾਂ ਸ: ਮੁੰਡੀਆਂ ਪਹਿਲੀ ਵਾਰ ਅੰਮ੍ਰਿਤਸਰ ਵਿੱਖੇ ਪੁੱਜਣ ਤੇ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਉਨਾਂ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਜਿਸ ਉਪਰੰਤ ਨਵੇਂ ਬਣੇ ਕੈਬਨਿਟ ਮੰਤਰੀ ਸ: ਮੁੰਡੀਆਂ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨਾਂ ਲਈ ਪੁੱਜੇ ਜਿੱਥੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਉਨਾਂ ਨੂੰ ਜੀ ਆਇਆਂ ਕਿਹਾ ਗਿਆ ਅਤੇ ਧਾਰਮਿਕ ਪੁਸਤਕਾਂ ਦਾ ਸੈਟ ਭੇਟ ਕਰਕੇ ਉਨਾਂ ਨੂੰ ਸਨਮਾਨਿਤ ਕੀਤਾ।
ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਪੰਥਕ ਵਿਚਾਰਧਾਰਾ ਤੋਂ ਭਟਕੇ: ਧਾਮੀ
ਪਟਿਆਲਾ- ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਪਹਿਲੀ ਜਨਮ ਸ਼ਤਾਬਦੀ ਸਬੰਧੀ ਅੱਜ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਬਾਦਲ ਵੱਲੋਂ ਵੀ ਇਥੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਪਟਿਆਲਾ ਵਿੱਚ ਸਮਾਗਮ ਕੀਤਾ ਗਿਆ। ਇਸ ਦੌਰਾਨ ਜਥੇਦਾਰ ਟੌਹੜਾ ਦੀ ਸਿੱਖ ਸਿਧਾਂਤਾਂ ਪ੍ਰਤੀ ਦ੍ਰਿੜ੍ਹਤਾ ਨੂੰ ਯਾਦ ਕਰਦਿਆਂ, ਬੁਲਾਰਿਆਂ ਨੇ ਉਨ੍ਹਾਂ ਨੂੰ ਪੰਥਕ ਏਕਤਾ ਦੇ ਮੁਦੱਈ ਗਰਦਾਨਿਆ ਤੇ ਇਸੇ ਹੀ ਹਵਾਲੇ ਨਾਲ ਪੰਥਕ ਇਕਜੁਟਤਾ ਲਈ ਉਨ੍ਹਾਂ ਵੱਲੋਂ ਪਾਏ ਪੂਰਨਿਆਂ &rsquoਤੇ ਚੱਲਣ ਦਾ ਅਹਿਦ ਵੀ ਲਿਆ। ਸਮਾਗਮ ਦਾ ਰਸਮੀ ਆਗਾਜ਼ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਵੱਲੋਂ ਸਟੇਜ ਦੀ ਕਾਰਵਾਈ ਸ਼ੁਰੂ ਕਰਨ ਨਾਲ ਹੋਇਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਕੌਮ ਦੀ ਅੱਡਰੀ ਹੋਂਦ ਹਸਤੀ ਲਈ ਸ੍ਰੀ ਟੌਹੜਾ ਨੇ ਆਪਣਾ ਵਿਲੱਖਣ ਤੇ ਅਹਿਮ ਯੋਗਦਾਨ ਪਾਇਆ। ਉਨ੍ਹਾਂ ਹਮੇਸ਼ਾ ਸਿੱਖ ਸਿਧਾਂਤਾਂ &rsquoਤੇ ਦ੍ਰਿੜ੍ਹਤਾ ਨਾਲ ਪਹਿਰਾ ਦਿੱਤਾ, ਹਾਲਾਂਕਿ ਉਨ੍ਹਾਂ ਨੇ ਪੰਥਕ ਸਿਆਸਤ ਵਿੱਚ ਲੰਬੀ ਪਾਰੀ ਖੇਡੀ, ਬਾਵਜੂਦ ਇਸ ਦੇ ਉਹ ਕਦੇ ਵੀ ਡੋਲੇ ਨਹੀਂ। ਅਕਾਲੀ ਦਲ ਸੁਧਾਰ ਲਹਿਰ ਬਾਰੇ ਸ੍ਰੀ ਧਾਮੀ ਨੇ ਕਿਹਾ ਕਿ ਇਹ ਪੰਥਕ ਵਿਚਾਰਧਾਰਾ ਤੋਂ ਭਟਕੇ ਹੋਏ ਲੋਕ ਹਨ। ਸਿਆਸੀ ਹਿੱਤਾਂ ਲਈ ਉਨ੍ਹਾਂ ਦਾ ਅਸਲ ਮਕਸਦ ਕੇਵਲ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨਾ ਹੈ। ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਵੀ ਵਿਚਾਰ ਪੇਸ਼ ਕੀਤੇ।