image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਮੂਰਖ ਲੋਕ ਸਦਾ ਸੁਖੀ ਸੌਂਦੇ ਕਿੱਡੀ ਡੂੰਘੀ ਸੋਚ ਦੀ ਤੁਕ ਹੈ ।

ਪਰ ਸੱਚਾਈ ਵੱਲ ਝਾਤੀ ਮਾਰੀਏ ਤਾਂ ਭਾਵ ਸਮਝ ਆਵੇਗਾ ਕਿ ਉਹ ਲੋਕ ਤਾਂ ਸਭ ਤੋਂ ਸਿਆਣੇ ਹਨ, ਜੋ ਪ੍ਰਭੂ ਪ੍ਰਮੇਸ਼ਰ ਦੀ ਦੇਣ ਅਤੇ ਹੋਂਦ ਨੂੰ ਮੰਨਦੇ ਨੇ, ਮੂਰਖ ਤਾਂ ਅਸੀਂ ਹਾਂ ਜੋ ਉਨ੍ਹਾਂ ਨੂੰ ਮੂਰਖ ਆਖਦੇ ਤੇ ਮੰਨਦੇ ਹਾਂ, ਸੰਸਾਰੀ ਜੀਵਨ ਵਿੱਚ ਅਸੀਂ ਜੋ ਸਾਨੂੰ ਦਿੱਤਾ ਅਸੀਂ ਉਹਨੂੰ ਨਾ ਤਾਂ ਮਾਣਦੇ ਹਾਂ ਤੇ ਨਾ ਹੀ ਉਹਦੇ ਲਈ ਧੰਨਵਾਦੀ ਹਾਂ, ਸਗੋਂ ਹੋਰ, ਹੋਰ ਦੀ ਧੁੰਨ ਵਿੱਚ ਮਘਨ ਹੋ ਕੇ ਕੋਲ ਹੁੰਦੇ ਨੂੰ ਭੀ ਵਰਤਦੇ ਨਹੀਂ, ਕਈ ਵਾਰੀ ਤਾਂ ਬੰਦਾ ਲਾਲਚ ਲੋਭ ਵਿੱਚ ਫੱਸ ਕੇ ਜ਼ਿੰਦਗੀ ਦੁੱਭਰ ਬਣਾਈ ਜਾਂਦਾ ਹੈ, ਘੱਟ ਉਮਰ ਫੂਕ ਭੀ ਨਿਕਲ ਜਾਂਦੀ ਹੈ, ਮੇਰੇ ਨਾਲ ਇਕ ਗੁਜਰਾਤੀ ਸਖੀ ਕੰਮ ਕਰਦੀ ਸੀ, ਬਰੇਕ ਤੇ ਬੈਠੇ ਗੱਲ ਸਨਾਉਣ ਲੱਗ ਪਈ ਕਹਿੰਦੀ ਸਾਡਾ ਗੁਜੂ ਭਾਈ ਦੋ ਦੁਕਾਨਾਂ ਦਾ ਮਾਲਕ ਸੀ, ਸਵਾਸ ਨਿਕਲ ਗਏ, ਧਰਮਰਾਜ਼ ਗਏ ਨੂੰ ਪੁੱਛਣ ਲੱਗਾ ਮੈਂ ਇਤਨਾ ਕੁਝ ਦਿੱਤਾ ਜਗਤ ਨੂੰ ਕੀ ਚੰਗਾ ਲੱਗਾ, ਅੱਗੋਂ ਗੁਜੂ ਭਾਈ ਬੋਲਿਆ, ਦੋ ਦੁਕਾਨੇਂ ਖੋਹਲੀ ਤੀਜੀ ਖੋਹਲਣ ਲੱਗਾ ਆਪ ਨੇ ਬੁਲਾ ਲਿਆ, ਧਰਮਰਾਜ ਕਹਿੰਦਾ ਇੰਨੂ ਮੋੜੋ ਪਿੱਛੇ ਐਥੇ ਭੀ ਦੁਕਾਨਾਂ ਖੋਹਲਣ ਲੱਗ ਜਾਊਗਾ, ਸਾਡਾ ਯਾਨੀ ਸੰਸਾਰੀ ਜੀਵਾਂ ਦਾ ਇਹ ਹਾਲ ਹੈ ਨਾ ਤਾਂ ਧਰਮ ਦਾ ਕੋਈ ਅਸਰ ਨਾ ਸਬਰ ਸੰਤੋਖ, ਜੀਹਦੇ ਕਰਕੇ ਦੁਨੀਆਂ &lsquoਤੇ ਹਨੇਰਗਰਦੀ, ਭੱਜ ਨੱਠ, ਆਪੋ ਧਾਪੀ ਪਈ ਹੋਈ ਹੈ, ਸਾਡੇ ਭੀ ਧਰਮ ਪ੍ਰਚਾਰਕ ਮਾਇਆ ਨੂੰ ਨਿੰਦਕੇ ਆਪਣੀ ਝੋਲੀ ਅੱਡ ਲੈਂਦੇ ਨੇ ਇਹਦੇ ਵਿੱਚ ਪਾ ਦਿਉ ਤੁਸੀਂ ਬੱਚ ਜਾਵੋਗੇ ਜੀਹਨੂੰ ਮਰਜੀ ਪੱੁਛ ਲਵੋ ਸਭ ਪ੍ਰਚਾਰਕਾਂ ਤੋਂ ਔਖੇ ਤੇ ਮਾਣ-ਮੱਤੇ ਨਹੀਂ, ਅੱਜ ਸਮਾਗਮ ਮਨੋਰੰਜਨ ਦੇ ਸਾਧਨ ਲੰਗਰ ਵਧੀਆ ਬੈਠੋ ਪੱਕੀ ਪਕਾਈ 15 ਸਤੰਬਰ ਨੂੰ ਸਾਡੇ ਸ਼ਹਿਰ ਮੁਸਲਮਾਨ ਭਾਈਚਾਰੇ ਵੱਲੋਂ ਉਨ੍ਹਾਂ ਦੇ ਬਾਨੀ ਰਹਿਬਰ ਹਜ਼ਰਤ ਮੁਹੰਮਦ ਦੀ ਆਮਦ &lsquoਤੇ ਜਲੂਸ ਸੀ, ਕੋਈ ਸੜਕਾਂ ਨੀ ਬੰਦ, ਬੱਸਾਂ ਨੀ ਬੰਦ, ਲੋਕੀ ਥੋੜ੍ਹੀ ਬਹੁਤੀ ਦੇਰੀ ਨਾਲ ਫੇਰ ਭੀ ਆਪਣੇ ਕੰਮ-ਕਾਰਾਂ ਤੇ ਜਾਂਦੇ ਸਨ, ਮੈਂ ਹਰ ਵਰਗ, ਭਾਈਚਾਰੇ ਵਿੱਚ ਵਿਚਰਨ ਦੀ ਆਦੀ ਹਾਂ, ਭਾਵੇਂ ਹੁਣ ਸਾਰਾ ਰਸਤਾ ਨਾਲ ਤੁਰਨ ਦੀ ਹਿੰਮਤ ਨਹੀਂ ਪਰ ਆਪਣੀ ਹਾਜਰੀ ਲੁਆਈ ਉਥੇ ਸਾਬਕਾ ਕੌਂਸਲਰ ਸ਼੍ਰੀ ਮਤੀ ਨੂਰੀ ਮਿਲੀ ਬੜੀ ਖੁਸ਼ ਹੋਈ ਫੋਟੋਆਂ ਭੀ ਖਿੱਚੀਆਂ, ਮੇਰੀ ਬੇਟੀ ਕਹਿੰਦੀ ਮੰਮੀ ਤੇਰੀ ਦਿਲੀ ਇੱਸ਼ਾ ਪੂਰੀ ਹੋ ਗਈ ਤੂੰ ਖੁਸ਼ ਹੋ ਗਈ ਕਿ ਸਾਂਝ ਪਾਲੀ ਕੋਈ ਖਾਣ ਪੀਣ ਦੇ ਸਟਾਲ ਆਦਿ ਨਹੀਂ ਸੀ, ਆਪਣੇ ਪੈਗੰਬਰ ਦੇ ਗੁਣਵਾਨ ਹੋ ਕੇ ਠਰੰਮੇ ਨਾਲ ਤੁਰੇ ਜਾਂਦੇ ਸਨ, ਸਾਡੀ ਤਰ੍ਹਾਂ ਭੱਜੋ ਨੱਠੋ ਨਹੀਂ ਤੇ ਸਟਾਲਾਂ ਤੋਂ ਕੱਚਾ ਪੱਕਾ ਲਵੋ ਕੁਝ ਖਾਵੋ ਕੁਝ ਸਿੱਟੋ ਲੋਕਾਂ ਨੂੰ ਤੰਗ ਕਰੋ ਨਗਰ ਕੀਰਤਨ ਦਾ ਨਉਂ, ਨਾ ਕੀਰਤਨ ਸੁਣੀਦਾ ਹੈ ਨਾ ਕੋਈ ਅਨੁਸ਼ਾਸ਼ਣ, ਬੱਸ ਧੱਕਮ, ਧੱਕੇ ਤੇ ਅੰਤ ਧੱਕੇ ਬੱਸਾਂ ਦੀ ਉਡੀਕ ਵਿੱਚ ਦੁਖੀ, ਪੁਲਸ ਤੇ ਪ੍ਰਬੰਧਕ ਕੌਂਸਲ ਕੋਈ ਸੂਚਨਾ ਨਹੀਂ ਹਾਂ 80 ਹਜ਼ਾਰ ਪੌਂਡ ਜਰੂਰ ਦਸਵੰਧ ਦਾ ਸੌਂਪਦੇ ਨੇ ਜੇਕਰ ਐਨੇ ਸਾਲਾਂ ਵਿੱਚ ਨਗਰ-ਕੀਰਤਨ ਨਾਲ ਸੰਗਤਾਂ ਵਿੱਚ ਧਰਮ ਪ੍ਰਵੇਸ਼ ਨਹੀਂ ਹੋ ਸਕਿਆ ? ਜੇਕਰ ਕੋਈ ਸਾਧਨ ਕਾਰਗਰ ਨਾ ਹੋਣ ਤਾਂ ਤੌਰ ਤਰੀਕੇ ਬਦਲਣੇ ਪੈਂਦੇ ਨੇ, ਹੁਣ ਦਿਨੋ ਦਿਨ ਚੈਨਲਾਂ ਰਾਹੀਂ ਧਰਮ ਦੀ ਸੂਰਤ ਮੂਰਤ ਹੀ ਪਛਾਨਣ ਤੋਂ ਰਹਿਤ ਹੋਗੀ, ਸਾਧਾਂ ਦਾ ਗਲ੍ਹਬਾ ਵੱਧਦਾ ਜਾ ਰਿਹਾ ਹੈ, ਪਰਚਾ ਹੁਣ ਅੱਗੇ ਵਧੇ ਸੁਧਾਰ ਵੱਲ ਪ੍ਰੇਰੇ ਜਰੂਰ ਪ੍ਰਬੰਧਕ ਭੀ ਮਜਬੂਰਨ ਸੰਗਤ ਮੁਹਾਰ ਦੇਖ ਸੋਚਣ ਲੱਗ ਜਾਣਗੇ । 
ਬੀਬੀ ਸਾਡੀ ਬੜੀ ਸਿਆਣੀ ਰਿੱਧੇ ਪੱਕੇ ਪਾਵੇ ਪਾਣੀ, ਯਿਹੀ ਹਵਾਲ ਹੋਏਂਗੇ ਤੇਰੇ, ਅੱਗੋਂ ਸਾਡੀ ਔਲਾਦ ਬੇਵੱਸ ਹੋ ਜਾਣੀ ਹੈ ਕੇਵਲ ਆਹ ਲਹਿਰੀ ਭੌਂਕੇ ਹੀ ਲਾਹੇ ਲੈ ਲੈ ਭਵਿੱਖ ਧੁੰਦਲਾ ਕਰੀ ਜਾਣਗੇ, ਸਮਾਗਮ ਧਰਮ ਲਈ ਨਹੀਂ ਹਨ ਵਪਾਰਾਂ ਲਈ ਹਨ, ਚਿੰਤਕ ਪੜਚੋਲ ਕਰੋ, ਆਹ ਸਾਧਾਂ ਮਹੰਤਾਂ ਦੇ ਹੌਂਸਲੇ ਵਧਗੇ ਸਿੱਖਾਂ ਨੂੰ ਲਾਹਣਤਾਂ, ਸ਼ਰਮ ਆਦਿ ਅੱਖਰ । ਨੰਦੇੜ (ਹਜ਼ੂਰ ਸਾਹਬ) ਕਦੋਂ ਮਰਿਯਾਦਾ ਸੀ ? ਕੀ ਉਥੇ ਕੋਈ ਸਿੱਖ ਪਰੰਪਰਾਵਾਂ ਲਾਗੂ ਸਨ, ਆਪ ਨਿਤਾਰੇ ਕਰੋ । ਕੀ ਫੇਰ ਅਕਾਲ ਤਖ਼ਤ ਦਾ ਸਿਧਾਂਤ ਸੀ ? ਝਗੜੇ ਝਮੇਲੇ ਤਾਂ ਕਦੀਮ ਅਤੇ ਗੁਰੂਆਂ ਵਿੱਚ ਨਹੀਂ ਹਟੇ, ਆਪਸੀ ਧੜੇਬੰਦੀ ਵਿੱਚ ਹੀ ਗੁਰਤਾ ਗੱਦੀਆਂ ਸਥਾਪਤ, ਪੰਜ ਵਰਿਆਂ ਦੇ ਬਾਲਕ ਨੂੰ ਗੱਦੀ ਨਸ਼ੀਨ ਕਿਸ ਕਰਕੇ ਥਾਪਿਆ, ਹਾਂ ਜਦੋਂ ਸਮਾਂ ਬੀਤ ਜਾਂਦਾ ਹੈ ਅਸੀਂ ਉਹਨੂੰ ਵਧੀਆ ਮੰਨਦੇ ਹਾਂ, ਬਹੁਤ ਕੁਝ ਆਦਿ ਜੁਗਾਦ ਜੋੜਦੇ ਹਾਂ, ਜੀ ਗੁਰੂ ਕਾਲ ਵਿੱਚ ਆਹ, ਹਾਲਾਂਕਿ (ਗੁਰੂ ਨਾਨਕ ਦੇਵ) ਜੀਵਨ ਵਿੱਚ ਗੁਰੂ ਨਹੀਂ ਸਨ ਨਾ ਕੋਈ ਹੱਥ ਲਿਖਤ ਹੈ, ਕਿਸੇ ਭੀ ਗੁਰੂ ਸਾਹਿਬ ਦੀ ਆਪਣੀ ਹੱਥ ਲਿਖਤ ਸੁਸ਼ੋਭਿਤ ਨਹੀਂ, ਭਾਈ ਗੁਰਦਾਸ ਪੰਡਤਾਂ ਦਾ ਵਿੱਦਿਆਰਥੀ ਵੇਦਾਂ, ਉਪਨਿਸ਼ਦਾਂ ਦਾ ਪ੍ਰਾਨਾ ਧਨੀ ਸੀ, ਲੇਖਕ ਸੀ ਪਰ ਉਹਦੀ ਪੰਜਾਬੀ ਹੈ, ਪੰਜਾਬ ਹੀ ਨਹੀਂ ਸੀ ਪੰਜਾਬੀ ਕਿਥੋਂ ਗੁਰਮੁਖੀ ਆਖੀ ਹਾਲਾਂਕਿ ਮੁਖੀ ਦਾ ਮਾਅਨਾ ਮੂੰਹੋ ਬੋਲੀ, ਸਾਰੇ ਗੁਰੂਆਂ ਦੀ ਭਾਖਿਆ ? ਚਲੋ ਹੋਰ ਪੋਥੀਆਂ ਤੋਂ ਕਿਤੇ ਮਗਰੋਂ ਜਾ ਕੇ ਬੀੜ, ਫੇਰ ਸੰਗ੍ਰਹਿ ਆਦਿ ਗ੍ਰੰਥ, ਗ੍ਰੰਥ, ਫੇਰ (ਗੁਰੂ ਗ੍ਰੰਥ) ਫੇਰ ਸੀ ਗੁਰੂ ਹੁਣ (ਸ੍ਰੀ ਗੁਰੂ ਗ੍ਰੰਥ ਸਾਹਿਬ, ਸੀ ਅਤੇ ਸਾਹਬ ਮਨੁੱਖ ਨਾਲ ਲੱਗਦਾ ਹੈ, ਹੁਣ ਰੁਮਾਲੇ, ਚੌਰ, ਗੁਰੂ ਘਰ ਸਭ ਸਾਹਬ ਨੇ ।
ਹੈੱਡ ਲਾਈਨਜ਼ ਕੁਝ ਕੌੜੀਆਂ ਤੇ ਕੁਝ ਦੇਣ ਤੌਣੀਆਂ ਪੁਰਾਣੇ ਸਹਿਕਾਰੀ ਜਦੋਂ ਭੀ ਕਿਸੇ ਸਮਾਗਮ ਵਿਆਹ ਸ਼ਾਦੀ ਤੇ ਮਿਲੀਏ ਪਾਸੇ ਬੈਠ ਵਟਾਂਦਰੇ ਵਿੱਚ ਮਘਨ ਹੋਰ ਅਸੀਂ ਹੁਣ ਟੱਪਣ ਜੋਗੇ ਤਾਂ ਹਾਂ ਨਹੀਂ ਪੜ੍ਹਿਆ ਲਿਖਿਆ (ਇਥੋਂ ਦਾ) ਪਿੱਛੇ ਹੁਸ਼ਿਆਰਪੁਰ ਜਲੰਧਰ ਵੱਲੋਂ ਦੱਸੇ ਸਾਡੇ ਪਿੰਡ ਗੁਰਦੁਆਰਾ ਤਾਂ ਹੈ ਨਹੀਂ ਸੀ ਰਾਧਾ ਸੁਆਮੀਆਂ ਦਾ ਛੋਟਾ ਜਿੰਨਾ ਡੇਰਾ ਸੀ, ਮਗਰੋਂ ਵਿਸ਼ਾਲ ਬਣਿਆ, ਮੈਂ ਕਿਹਾ ਜੀ ਸਾਡੇ ਪਿੰਡ ਭੀ ਬਾਵਾ ਡੇਰਾ ਬਹੁਤ ਜਮੀਨ ਵਾਲਾ ਸੀ ਮਹੰਤ ਬਜਰੰਗ ਹੋ ਰਿਹਾ ਸੀ ਪਰ ਹਾਲੇ ਸੰਗਰਾਂਦ ਨੂੰ (ਗੁਰੂ ਗ੍ਰੰਥ) ਦਾ ਪਾਠ ਭੋਗ, ਖੰਡ ਦੀ ਦੇਗ, ਗੁੜ ਦਾ ਕੜਾਹ, ਲੰਗਰ ਨਹੀਂ ਹੁੰਦਾ ਸੀ, ਸਾਡੀ ਦਾਦੀ ਮਾਂ ਜੀ ਦੀ ਸਵਾ ਰੁਪੈ ਦੀ ਦੇਗ ਹਰ ਵਾਰ ਲਾਈ ਹੋਈ ਸੀ, ਦੇਗ ਕੜਾਹ ਪੰਡਤ ਹੰਸ ਰਾਜ (ਹੰਸੂ) ਬਣਾਇਆ ਕਰਦੇ ਸਨ, ਉਹ ਹਲਵਾਈ ਭੀ ਸੀ ਹੱਟੀ ਭੀ ਕਰਿਆਨੇ ਦੀ ਖਲ ਵੜੇਮੇ ਆਦਿ ਭੀ, ਸਾਡੇ ਘਰ ਸਾਰਾ ਸੌਦਾ ਦਿੰਦੇ ਸਨ, ਅਸੀਂ ਤਾਇਆ ਜੀ ਆਖਦੇ ਸਾਂ ਉਹ ਮਾਜੀ ਨੂੰ ਤਾਈ ਪ੍ਰਸ਼ਾਦ ਖੰਡ ਦਾ ਖਾਣ ਲਈ ਮੈਨੂੰ ਮਾਂਜੀ ਕੌਲੀ ਲਿਜਾਂਦੀ ਸੀ, ਮਗਰੋਂ ਤਾਇਆ ਜੀ ਹੰਸੂ ਘਰ ਦੋ ਸੇਰ ਕੜਾਹ ਦੇ ਕੇ ਭੀ ਜਾਂਦੇ ਸੀ ਦੇਗ ਕਰਕੇ, ਇਕ ਸ਼ਾਮ ਪਹਿਲਾਂ ਮਾਂਜੀ ਬਾਵਾ ਡੇਰੇ ਦੇਗ ਪੈਸੇ ਦੇਣ ਜਾਂਦੀ ਸੀ ਬਾਵਾ ਜੀ ਨੇ ਪਤਾਸ਼ੇ ਖਿੱਲਾਂ ਮੈਨੂੰ ਖੀਸੇ ਵਿੱਚ ਪਾ ਦੇਣੀਆਂ ਕਿਸੇ ਦਿਨ ਤਿਹਾਰ &lsquoਤੇ ਕੜਾਹ ਵਾਧੂ ਬਣਾਇਆ ਜਾਂਦਾ ਸੀ ਤੇ ਫੇਰ ਘਰ ਪੰਜ ਸੱਤ ਸੇਰ ਦੇਣ ਤਾਇਆ ਜੀ ਨੇ ਆਉਣਾ ਮੈਨੂੰ ਕਹਿਣਾ ਪੁੱਤ ਪੰਗਤ ਕਰ, ਵੰਡੋ ਆਸ ਗੁਆਂਢ, 60ਵਿਆਂ ਬਾਵਾ ਜੀ ਚੜਾਈ ਤੋਂ ਪਹਿਲਾਂ ਗੱਦੀ ਸੌਂਪ ਗਏ ਉਹ ਬਾਵਾ ਭਾਪ ਕੇ ਕਿ ਹੁਣ ਸਿੱਖ ਜਮੀਨ ਜ਼ਬਤ ਨਾ ਕਰ ਲੈਣ ਵੇਚ ਕੇ ਚਲਾ ਗਿਆ ਤਾਂ ਸਾਡੇ ਪਿਤਾ ਨੇ ਭੱਠਾ ਲਾਇਆ ਤੇ ਇੱਟ ਫਰੀ ਦਿੱਤੀ ਤਾਂ ਗੁਰਦੁਆਰਾ ਬਣਿਆ, ਉਦੋਂ ਹਰ ਪਿੰਡ ਵਿੱਚ ਗੁਰਦੁਆਰੇ ਨਹੀਂ ਸਨ ਹੁੰਦੇ, ਅੱਜ ਹਰ ਗੁਰਦੁਆਰਾ ਇਤਿਹਾਸਕ, ਗੁਰਦੁਆਰੇ ਤਾਂ ਸ਼ੇਰੇ-ਪੰਜਾਬ ਦੀ ਦੇਣ ਨੇ ਅੱਜ ਦੇਖੋ ਮਹਾਰਾਜਾ ਦੇ ਯੁਵਕ ਨੂੰ ਭੀ ਮਹਾਰਾਜਾ ਦਲੀਪ ਸਿੰਘ ਆਖੀ ਜਾਂਦੇ ਨੇ, ਸੰਧੀ ਦੀ ਕਾਪੀ ਹੋਵੇ ਤਾਂ ਅੰਗ੍ਰੇਜਾਂ ਦੇ ਮੱਥੇ ਮਾਰੋ ਆਪਣਾ ਰਾਜ ਭਾਗ ਤੇ ਵਸਤਾਂ ਮੰਗੋ, ਆਹ ਨਵਾਂ ਅਡੰਬਰ ਜੀ ਅਸੀਂ ਲਾਹੌਰ ਤੋਂ ਮਿੱਟੀ ਲੈ ਕੇ ਆਏ ਹਾਂ, ਚੈਨਲ ਵਾਲਾ ਸਮਾਧ ਨੂੰ ਸਮਾਧੀ ਦੱਸੇ, ਸਿੱਧ ਕਰੀ ਜਾਂਦੇ ਨੇ ਕਿ ਅਸੀਂ ਸਤਿ ਦੇ ਪਹਿਰੇਦਾਰ ਹਾਂ, ਸਾਰਾ ਦਿਨ ਸਤਿ ਸ੍ਰੀ ਅਕਾਲ ਦੀ ਧੁੰਨ ਪਰ ਸੋਚ ਸਾਡੇ ਨੇੜ ਨਹੀਂ ਹੈ । ਮਹੰਤਾਂ ਨਾਲੋਂ ਵੱਧ ਹੁਣ ਚੈਨਲ ਮਹੰਤ ਨੇ ਜਰਾ ਜਿੰਨੀ ਆਮਦਨ ਘਟਦੀ ਦੇਖ ਕਿਸੇ ਹਰਿਦੁਆਰ ਦੇ ਜੋਗੀ ਨੂੰ ਫੜ ਬੈਠਦੇ ਨੇ ਆਹ ਜੀ ਫਲਾਣੇ ਥਾਂ ਬੜੀ ਵੱਡੀ ਥਾਂ ਹਸਪਤਾਲ, ਡੇਰਾ, ਸਰਾਂ ਬਣਾ ਰਹੇ ਹਨ, ਗੱਡੀਆਂ ਦੀ ਪਾਰਕਿੰਗ ਬੱਸ ਜੀ ਸਵਰਗ ਬਣੂ ਤੇ ਮਾਇਆ ਦਿਉ ਦਿਲ ਖੋਲ੍ਹ ਕੇ ਜੀਵਨ ਸਫਲਾ ਕਰੋ (ਸੁਖ ਨਾਹੀ ਬਹੁਤਾ ਧਨ ਖਾਟੇ) ਸਾਨੂੰ ਨੀ ਸਮਝ ਇਸ ਤੁੱਕ ਦੇ ਕੀ ਅਰਥ ਹਨ, ਅਸੀਂ ਜੱਗ ਜਿੱਤਣਾ ਹੈ, ਪਰ (ਗੁਰੂ ਗ੍ਰੰਥ) ਨੂੰ ਮੂਹਰੇ ਰੱਖ ਕੇ, ਹੈ ਕੋਈ ਪ੍ਰਚਾਰਕ, ਲੇਖਕ ਜੋ ਜੋ ਸੱਚ ਬੋਲੇ ਤੇ ਲਿਖੇ ਨਾ ਜੀ ਨਾਂ ਪੁਸਤਕਾਂ ਵੇਚੋ, ਧਨ ਸੁੰਭਰੋ ।
ਅਦਾਰੇ ਭੀ ਪਿੱਛੇ ਨਹੀਂ, ਸੁਪਰੀਮ ਸਿੱਖ ਕੌਂਸਲ ਸਿਖਸ ਇਨਲਾਅ, ਕੀ ਗੁਰੂ ਘਰਾਂ ਦੇ ਝਗੜੇ ਨਿਬੜੇ, ਕੀ ਹੁਣ ਕਚਹਿਰੀਆਂ ਨਹੀਂ ਜਾਣਗੇ, ਆਹ ਵਕੀਲਾਂ ਦੀ ਸੰਸਥਾ ਸੁਣੋਗੀ ਕੇਸ, ਸਾਡਾ ਭੀ ਗੁਰਦੁਆਰਾ ਹੁਣ ਟਰੱਸਟੀ ਬਣਾਏ ਗੈਰ ਵਿਧਾਨਕ (ਢੰਗ) ਪ੍ਰਬੰਧਕ ਸੁਨਣ ਨੂੰ ਤਿਆਰ ਨਹੀਂ ਕੇਸ ਕਚਹਿਰੀ ਜਾਣਗੇ, ਕੀ ਫੇਰ ਆਹ ਅਦਾਰੇ ਨਿੱਜੀ ਲਾਭ ਨਹੀਂ, ਕਿਉਂਕਿ ਸਰਕਾਰੇ ਦਰਬਾਰੇ ਪੁੱਛ ਦੱਸ ਤਗਮੇ, ਪਾਰਟੀਆਂ ਵਿੱਚ ਸ਼ਮੂਲੀਅਤ ਕੌਂਸਲਰ ਐੱਮ।ਪੀ। ਆਦਿ, ਜੇਕਰ ਪ੍ਰਬੰਧਕ ਦਰਜਨ ਆਪਣੇ ਤੇ ਅੱਧੀ ਦਰਜਨ ਵਿਰੋਧੀਆਂ ਨੂੰ ਦੇ ਦੇਣ ਤਾਂ ਨਾ ਤਾਂ ਝਗੜਾ ਹੋਵੇ ਨਾ ਕੇਸ ਹੋਣ ਪਰ ਹਰ ਗੁਰੂ ਘਰ ਵਿੱਚ ਪ੍ਰਬੰਧਕਾਂ ਦੀ ਹਕੂਮਤ ਹੈ, ਇਹ ਸੇਵਾਦਾਰ ਨਹੀਂ ਹਨ, ਧਰਮ-ਆਤਮਾ ਭੀ ਨਹੀਂ ਹੈ ।  ਟਿੱਡੀ ਦਲ ਵਾਂਗੂੰ ਫੈਲਿਆ ਪਿਆ ਹੈ, ਪਸ਼ੂ-ਪੰਛੀ ਭੀ ਨਸਲ ਦੇ ਨਹੀਂ ਲੱਭਦੇ ਬੰਦੇ ਭੀ ਦ੍ਰਿੜ ਘੁੱਗ ਅਗਾਂਹ ਵੱਧ ਸੋਚ ਪ੍ਰਬਲ ਗੰਭੀਰ ਰੂਪ ਵਿੱਚ ਚੁਫੇਰੇ ਝਾਤ ਮਾਰੀਏ ਕਿ ਅੱਜ ਦੇ ਬੱਚੇ ਕਿੰਨੇ ਤੇ ਕਿੰਨੀਆਂ ਬੀਮਾਰੀਆਂ ਜਾਂ ਘਾਟਾਂ ਦਾ ਸ਼ਿਕਾਰ ਹਨ, ਲੰਮੇਰਾ ਸਮਾਂ ਹੋਇਆ ਸਰਵੇਖਣ ਨੇ ਸੂਚੀ ਦਿੱਤੀ ਕਿ ਜਦੋਂ ਖੂਨ ਦੇ ਰਿਸ਼ਤੇ ਵਿੱਚ ਵਿਆਹ ਹੋਣ ਤਾਂ ਬੱਚੇ ਨਾਰਮਲ ਨਹੀਂ ਹੁੰਦੇ (ਸਾਰੇ ਨਹੀਂ) ਪਰ ਇਸ ਪਾਸੇ ਕਿਸੇ ਭੀ ਭਾਈਚਾਰੇ ਨੇ ਗੌਰ ਨਹੀਂ ਕੀਤਾ, ਹੁਣ ਮੁਸੀਬਤ ਵੱਧਦੀ ਜਾ ਰਹੀ ਹੈ ਪਰ ਹਾਲੇ ਭੀ ਕਾਰਨ ਲੱਭਣ ਦੀ ਰੁਚੀ ਨਹੀਂ ਇਹ ਕਿਸੇ ਇਕ ਵਰਗ ਦੀ ਸਮੱਸਿਆ ਨਹੀਂ ਸਾਰੇ ਵਰਗ, ਨਸਲਾਂ, ਭਾਈਚਾਰੇ ਪੀੜਤ ਹਨ, ਖੁਰਾਕਾਂ ਭੀ ਜਿੰਮੇਵਾਰ ਹਨ, ਦਵਾਈਆਂ ਭੀ, ਵਾਤਾਵਰਣ ਭੀ ਤੇ ਗੈਰ-ਕੁਦਰਤੀ ਢੰਗ ਅਪਨਾਉਣੇ ਆਦਿ, ਇਕ ਬੱਚੇ ਨਾਲ ਜਾਂ ਦੋ ਨਾਲ ਸਬਰ ਨਹੀਂ ਆਦਿ ।
ਚਲੋ ਜਰਾ ਹੁਣ ਪੰਜਾਬ ਗੇੜ੍ਹੀ ਲਾ ਆਈਏ : ਕਿੰਨੀਆਂ ਬੈਠਕਾਂ, ਵਿਹੜੇ ਤੇ ਧਰਨੇ, ਪਿੱਟ ਸਿਆਪੇ ਰੋਣ ਧੋਣ ਸੁਣੀਏ, ਬੇਅਦਬੀ ਦੀ ਪੀੜਾ, ਚੰਭੇ ਦਾ ਇਕੱਠ, ਫੇਰ ਬਰਗਾੜੀ, ਕਰਿਸ਼ਨ ਭਗਵਾਨ ਦੇ ਪੁੱਤਰ ਦਾ ਮੋਟਰ ਵੇਅ ਤੇ (ਗੁਰੂ ਗ੍ਰੰਥ) ਪ੍ਰਕਾਸ਼ ਤੇ ਲੋਕੀ ਨਤਮਸਤਕ ਹੋਣ ਕੋਈ ਬੇਅਦਬੀ ਨਹੀਂ । ਕਿਸਾਨਾਂ ਨੇ ਜਾ ਬਾਰਡਰ ਘੇਰੇ, ਬੜੀਆਂ ਰੌਣਕਾਂ ਲਾਈਆਂ ਅੰਤ ਕਾਲੇ ਕਾਨੂੰਨ ਰੱਦ ਭੰਗੜੇ ਪਉਂਦੇ ਆਏ ਹੁਣ ਕਹਿੰਦੇ ਠੱਗੇ ਗਏ, ਦੋ ਅੱਡ ਦੀਆਂ ਯੂਨੀਅਨਾਂ ਨੇ ਬਾਰਡਰ ਮੱਲੇ, ਇਨਸਾਫੀਏ ਅੱਡ ਕਹਿੰਦੇ ਜੀ ਅਕਾਲ ਤਖ਼ਤ ਦੇ ਬਰਾਬਰ ਜਥੇਦਾਰ ਦਾ ਹੁਕਮ, ਰਹਿੰਦੀ ਕਸਰ ਬਾਗੀ ਅਕਾਲੀ, ਸਧਾਰੀਏ ਦੂਹੋ ਦੂਹੀ ਪੋਸਟਾਂ ਪਾ ਪਾ ਜੀ ਦੇਖੋ ਭੈਣੋ ਉਂਗਲੀ ਕਿੰਨਾ ਇਕੱਠ, ਅਸੀਂ ਵਿਚਾਰ ਕੀਤਾ ਕਿ ਇਹ ਮਾਜਰਾ ਕੀ ਹੈ । ਖੋਜ ਨੇ ਯਾਨੀ ਗੂਗਲ ਭਾਈਏ ਨੇ ਹਾਂਕ ਮਾਰੀ ਕਿ ਭਾਈ ਇਹ ਸਾਰਾ ਨਾਨਕਾ ਮੇਲ ਯੂਨੀਅਨਾਂ ਦਾ, ਕਾਂਗਰਸ ਦਾ ਮੇਲਾ ਹੈ ਹੁਣ ਬਾਗੀਆਂ ਵਿੱਚ ਭੂਰੀ ਤੇ ਇਕੱਠ, ਸਭ ਕਾਂਗਰਸ ਨੇ ਭੇਜੇ ਤੇ (ਆਪ) ਤੋਂ ਰੁੱਸੇ ਸਭ ਜਾ ਬੈਠੇ ਜੀ ਦੇਖੋ ਬਾਗੀਆਂ ਦੀ ਸੁਧਾਰ ਲਹਿਰ ਵਿੱਚ ਕਿੰਨੇ ਅਕਾਲੀ ਬਣ ਗਏ, ਫੋਟੋਆਂ ਖਿੱਚ ਕੇ ਰੱਖਿਉ ਪਛਾਣ ਲਈ, ਫੇਰ ਮੈਂਬਰ ਬਨਾਉਣ ਵੇਲੇ ਕੰਮ ਸੁੱਚਾ ਸਿੰਘ ਛੋਟੇਪੁਰ ਭੀ ਜਥੇਦਾਰ ਹੁਣ ਭਾਵੇਂ ਵਿਦਾਵਾ ਦੇ (ਆਪ) ਵਿੱਚ ਭਗਵੰਤ ਮਾਨ ਨੇ ਕਿਹਾ ਐਧ੍ਹਰ ਆ ਅਕਾਲੀਆ ਹਿਸਾਬ ਦੇਹ ਨਹੀਂ ਤਾਂ ਚੱਕ ਲੈ ਬਿਸਤਰਾ ਹੁਣ ਬਾਗੀ ਕਹਿੰਦੇ ਵਫ਼ਾਦਾਰ, ਭਾਈ ਇਸ ਬੰਦੇ ਨੇ ਤਾਂ (ਸਵ: ਜਥੇਦਾਰ ਮੋਹਣ ਸਿੰਘ ਤੁੜ) ਜੋ ਯੂ।ਕੇ। ਫੇਰੀ ਸਮੇਂ ਸਾਡੇ ਗ੍ਰਹਿ ਵਿਖੇ ਅਕਾਲੀ ਇਕੱਤਰਤਾ ਨਾਲ ਚਰਨ ਪਾ ਗਏ ਜੋ ਸਰਿਆ ਸਨਮਾਨ ਕੀਤਾ ਇਹਨੂੰ ਤਾਂ ਉਸ ਜਰਨੈਲ ਦਾ ਭੀ ਮਾਣਮੱਤਾ ਹੋਣ ਲਈ ਅੰਦਰਲਾ ਨਾ ਟੁੰਭਿਆ, ਹੁਣ ਸੁਧਾਰ ਵਿੱਚ ਰੰਗ ਲਾ ਦੇਊ, ਐਸੇ ਹੀ ਬਾਕੀ ਅਕਾਲੀ ਸੁਹਿਰਦ ਨੇ ਡੰਗ ਟਪਾਉ ਕੌਮ ਨੂੰ ਤਮਾਸ਼ਬੀਨ ਬਣਾਉ, ਜੱਗ ਮਿੱਠਾ ।
ਜੱਟੀਏ ਦੇਹ ਦਬਕਾ, ਜੱਟ ਫੇਰ ਨਾ ਬਰਾਬਰ ਬੋਲੇ : ਪੰਜਾਬ ਦਾ ਹਾਲ ਹੈ । ਹੁਣ ਕਹਿੰਦੇ ਪੱਤਰਕਾਰ ਨੂੰ ਮਾਲਵਿੰਦਰ ਸਿੰਘ ਮਾਲੀ (ਪਟਿਆਲਾ) ਸੀ।ਆਈ।ਏ। ਨੇ ਗ੍ਰਿਫਤਾਰ ਕਰ ਲਿਆ ਹੈ, ਪਰ ਕਾਰਨ ਨਹੀਂ ਪਤਾ ਕੀ ਹਨ, ਬੂ-ਦੁਹਾਈ : ਵਿਰੋਧੀ ਭਾਵੇਂ ਉਹ ਸੀ ਤਾਂ ਕਾਂਗਰਸੀ ਸਫਾ ਦਾ ਪਰ ਸਾਡਾ ਬਿਕਰਮ ਸਿੰਘ ਮਜੀਠਾ ਭੀ ਆਪਣੀ ਨਿੱਜੀ ਕਿੜ ਕਿ ਭਗਵੰਤ ਮਾਨ ਨੇ ਉਹਨੂੰ ਜੇਲ੍ਹੀਂ ਸਿੱਟਿਆ ਹਾਲੇ ਭੀ ਨਿਉਂਦੇ ਦਿਵਾਈ ਜਾਂਦਾ ਹੈ, ਸੁਖਪਾਲ ਖਹਿਰਾ ਭੀ ਇਸੇ ਕੜੀ ਵਿੱਚ, ਕਾਂਗਰਸ ਨੇ ਤਾਂ ਸਾਰਾ ਤਾਣ ਲਾਇਆ ਹੈ ਕਿ ਜਿਮਨੀ ਜਿੱਤਣੀ ਹੈ । ਦੂਜਾ ਕਰਿਸ਼ਨ ਭਗਵਾਨ ਸਪੂਤ ਸੁਖਰਾਜ ਸਿੰਘ ਨੂੰ ਐੱਨ।ਆਈ।ਏ। ਨਿਵਾਜਿਆ ਹੈ, ਕਹਿੰਦੇ ਪਤਾ ਨੀ ਕਾਹਦੇ ਲਈ ਪਤਾ ਤਾਂ ਹੈ ਕਿ ਐਨੀ ਦੇਰ ਮੋਰਚਾ ਮਾਰੋ ਮਾਰ ਫੰਡ ਕਿਥੋਂ ? ਕਲਮ ਮੰਗ ਕਰਦੀ ਹੈ ਕਿ ਨਿਰਪੱਖ ਹੋਵਾਂ, ਭਗਵੰਤ ਮਾਨ ਨੂੰ ਹਰ ਪਹਿਲੂ &lsquoਤੇ ਘੇਰਨਾ ਦਿਆਨਤਦਾਰੀ ਨਹੀਂ ਅਕਸਰ ਸੂਬੇ, ਦੇਸ਼ ਦੀਆਂ ਖੁਫੀਆ ਏਜੰਸੀਆਂ ਹੋਰ ਦਾਣੇ ਚੱਬਣ ਲਈ ਹੁੰਦੀਆਂ ਨੇ ਜੇਕਰ ਖੋਜ ਨਾ ਕਰਨ ਇਨ੍ਹਾਂ ਗਤੀਵਿਧੀਆਂ &lsquoਤੇ ਨਜ਼ਰ ਰੱਖਣੀ ਹੁੰਦੀ ਹੀ ਹੈ । ਕਿਸਾਨਾਂ ਦੇ ਘਰੀਂ ਛਾਪੇ, ਅੰਮ੍ਰਿਤਪਾਲੀਆਂ ਦੇ ਘਰੀਂ ਛਾਪੇ ਭੀ ਇਸੇ ਸੰਦਰਭ ਵਿੱਚ ਹਨ, ਲੋਕੀ ਭੀ ਸਭ ਜਾਣਦੇ ਹਨ ਤਾਂ ਹੀ ਨੱਠ ਨੱਠ ਚੋਣਾਂ ਵਿੱਚ ਖੜ੍ਹੇ ਹੋ ਰਹੇ ਹਨ ਕਿ ਅਸੀਂ ਆਖਾਂਗੇ ਸਾਨੂੰ ਤਾਂ ਭਗਵੰਤ ਮਾਨ ਫੜਾ ਰਿਹੈ, ਧਰਨੇ, ਮੋਰਚੇ ਭੁੱਖੇ ਰਹਿ ਕੇ ਨਹੀਂ ਲੱਗਦੇ, ਦਿਹਾੜੀਦਾਰ ਕਿਵੇਂ ਗੁਜ਼ਾਰਾ ਚਲਾ ਲੈਣਗੇ, ਆਪ ਅਨੁਮਾਨ ਲਾਵੋ, ਪੰਜਾਬ ਵਿੱਚ ਤਾਂ ਗਵਰਨਰੀ ਰਾਜ ਹੀ ਲਾਗੂ ਹੋਵੇ ਸਿੱਖਾਂ ਨੂੰ ਤਾਂ ਮੁੱਦੇ ਰੱਬ ਝੋਲੇ ਭਰਕੇ ਦਿੰਦਾ ਹੈ, ਆਹ ਕੰਗਣਾ ਰਣੌਤ ਦਾ ਫਿਲਮੀ ਬਿਆਨ &lsquoਤੇ ਵਿਵਾਦ ਗੂੜਾ ਹੋ ਰਿਹਾ ਹੈ, ਇਤਰਾਜ਼ਯੋਗ ਸੀਨ ਸ਼ਿਕਾਇਤ ਕਰਕੇ ਸੈਂਸਰ ਬੋਰਡ ਗੋਚਰੇ ਚੰਡੀਗੜ੍ਹ ਕੋਰਟ ਵਿੱਚ ਕੇਸ, ਫੈਸਲਾ ਉਡੀਕ ਪਰ ਹੋਰ ਬਿਆਨ ਜੋ ਉਹਨੇ ਸੰਤ ਭਿੰਡਰਾਂਵਾਲਿਆਂ ਪ੍ਰਤੀ ਦੇ ਦਿੱਤਾ ਕਿ ਸੰਤ ਨਹੀਂ ਸਨ ਏ।ਕੇ। ਅਸਲਾ ਸੰਤਗਿਰੀ ਨਹੀਂ ਆਦਿ, ਆਉ ਆਪਾਂ ਸਭ ਤੋਂ ਪਹਿਲਾਂ (ਸੰਤ) ਅੱਖਰ ਦੀ ਘੋਖ ਕਰੀਏ, ਈਸਾਈ ਮੱਤ ਵਿੱਚੋਂ ਹੈ (ਸਾਂਣਞਥ) ਪੁਰਾਤਨ ਸਮੇਂ ਸੰਤ ਪ੍ਰਭੂ ਪ੍ਰਮੇਸ਼ਰ ਦੇ ਵਰੋਸਾਏ ਭੇਜੇ ਦੇਵਤਾ ਰੂਪ, ਦਿਆਨਤਦਾਰ, ਦੁਨੀਆਂਦਾਰੀ ਰਹਿਤ, ਕੁਦਰਤ ਦੇ ਪਾਲਕ ਸਨ ।
(ਗੁਰੂ ਗ੍ਰੰਥ) ਬਨਾਰਸ ਕੇ ਠੱਗ, ਉਨ੍ਹਾਂ ਨੂੰ ਤਾਂ ਕੁਝ ਜੁੜ ਗਿਆ ਖਾਂਦੇ ਲੱਭ ਗਿਆ ਉਹੜਦੇ ਝੱਖੜ, ਧੁੱਪ, ਠੰਡ, ਗਰਮੀ ਸਭ ਏਕ ਕੋਈ ਅਰਾਮ ਆਦਿ ਦੀ ਤਾਂ ਪ੍ਰਥਾ ਹੀ ਨਹੀਂ ਸੀ, ਹੁਣ ਸੰਤ-ਮਹੰਤ ਨੇ ਜੋ ਰੜਕੇ ਲਈ ਧਨ ਹੂੰਝਣ ਦੇ ਮਗਰ, ਸ਼ਸਤਰਾਂ ਨਾਲ ਨਹੀਂ ਸੀ ਸਰਦਾ ਹਥਿਆਰ ਚੁੱਕੇ, ਕਤਲ ਆਦਿ । ਕੰਗਣਾ ਸੰਦਰਭ ਵਿੱਚ ਸੰਤ ਭਿੰਡਰਾਂਵਾਲਿਆਂ ਦੇ ਪੈਰੋਕਾਰ, ਪ੍ਰਸ਼ੰਸਕ ਤੇ ਅਭਿਲਾਸ਼ੀ (ਕੁਝ ਲਾਹੇਵੰਦ) ਬਹੁਤ ਦੁਖੀ ਹਨ ਲਿਖਦੀ ਜਾਵਾਂ ਸਾਰਾ ਸਿੱਖ ਜਗਤ ਤਾਂ ਕਿਸੇ ਭੀ ਵਿਅਕਤੀ ਦਾ ਸੋਭਾਦਾਰ ਨਹੀਂ ਹੁੰਦਾ, ਹਰ ਇਕ ਦਾ ਆਪਣਾ ਇਸ਼ਟ ਹੈ, ਮੈਂ ਕੇਵਲ ਪ੍ਰਮਾਤਮਾਂ ਨੂੰ ਹੀ ਮੰਨਦੀ ਹਾਂ, ਕਿਸੇ ਨੂੰ ਮਜਬੂਰ ਨਹੀਂ ਕਰ ਸਕਦੇ ਮਨੌਤ ਲਈ, ਕੋਈ ਵਿਅਕਤੀ ਜਦੋਂ ਸਿਆਸੀ ਖਾੜੇ ਵਿੱਚ ਨਿੱਤਰੇ ਚੰਗੇ ਕੰਮ ਸਲਾਹੇ ਜਾਂਦੇ ਨੇ ਮਾੜੇ ਟਿੱਪਣੀ, ਅਲੋਚਨਾ ਦਾ ਰੂਪ ਧਾਰ ਲੈਂਦੇ ਨੇ, ਬੱਸ ਆਹ ਨੇ ਝਗੜੇ ਦਾ ਕਰਨ, ਪਰ ਧਮਕੀਆਂ ਦੇਣੀਆਂ ਲਾਹੇਬੰਦ ਨਹੀਂ ਹੁੰਦੀਆਂ, ਸਿੱਟੇ ਮਾੜੇ ਨਿਕਲਦੇ ਨੇ, ਫੇਰ ਪਛਤਾਵੇ ਤੇ ਜੇਲ੍ਹਾਂ, ਭਾਜਪਾ ਕਿਉਂ ਰੋਕੂ ਕੰਗਣਾ ਨੂੰ ਜਦੋਂ ਸਿੱਖਾਂ ਦਾ ਵੈਰ ਹੈ, ਬਹੁਤਾ ਸਿਆਪਾ ਕਿਸਾਨ ਆਗੂਆਂ ਦਾ ਹੈ ਕਾਂਗਰਸ ਹਮਾਇਤੀ ਕਰਕੇ ਭਾਜਪਾ ਔਖੀ ਹੈ । ਚਲੋ ਪੰਜਾਬ ਦਾ ਤਾਂ ਤਕੀਆ ਹੀ ਡਾਵਾਂਡੋਲ ਹੈ, ਸ਼੍ਰੋਮਣੀ ਕਮੇਟੀ ਪ੍ਰਧਾਨ, ਵਿਰਸਾ ਸਿੰਘ ਵਲਟੋਹਾ ਸੰਤਾਂ ਦੀ ਸਫਾਂ ਵਿੱਚੋਂ ਹਨ ਨਾਲੇ ਹੁਣ ਭਾਜਪਾ ਤੋਂ ਔਖੇ ਹਨ ਜਥੇਦਾਰ ਭੀ ਸਿਆਸੀ ਬਿਆਨਬਾਜੀ ਤੇ ਹਨ ਹੱਲ ਲੱਭਦਾ ਨਹੀਂ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਦੇ ਜਥੇਦਾਰ ਧਰਮ ਦਾ ਝੰਜਟ ਤਾਂ ਸੰਭਾਲ ਨਹੀਂ ਸਕਦੇ ਸਿਆਸਤ ਸਾਂਭਣ ਤੁਰੇ ਵੇ ਨੇ, ਗਿਆਨੀ ਹਰਪ੍ਰੀਤ ਸਿੰਘ ਦੀ ਧੂੰਆਂ ਧਾੜ ਤਰਕੀਰਾਂ ਕੁਝ ਸੰਕੇਤ ਨੇ, ਫਿਲਮ ਵਿੱਚ ਸੰਤਾਂ ਬਾਰੇ ਬਿਆਨ ਬਾਰੇ ਦਮਦਮੀ ਟਕਸਾਲ ਬੋਲੇ ਹੁਣ ਜਰਾ ਅੱਜ ਦਾ ਧੜੱਲੇਦਾਰ ਪੰਥ ਦੀ ਦਮਗਜੀ ਦੇਖੋ ਸਰਬਜੀਤ ਸਿੰਘ ਖਾਲਸਾ ਐੱਮ।ਪੀ।, ਅੰਮ੍ਰਿਤਪਾਲ ਐੱਮ।ਪੀ। ਖਾਲਸਾ ਸ਼ਹੀਦ ਬਿਅੰਤ ਸਿੰਘ ਦੀ ਖੱਟੀ ਅੰਮ੍ਰਿਤਪਾਲ ਕੀਹਦੀ ? ਸਿਮਰਨਜੀਤ ਸਿੰਘ ਮਾਨ ਨੇ ਵਾਰਸ ਬਣਾ ਕੇ ਆਪਣੀ ਪਿੱਠ ਵਿੱਚ ਕਿੱਲ ਗਡਾ ਲਿਆ ।
ਚੰਗੀ ਵਫ਼ਾਦਾਰੀ ਨਿਭਾਈ ਤੇ ਹੁਣ ਦੀਪ ਸਿੱਧੂ ਦਾ ਭਰਾ ਚੋਣ ਲਈ ਅੰਮ੍ਰਿਤਪਾਲ ਤੇ ਸਰਬਜੀਤ ਨਾਲ ਕੱਟੇ ਵੱਛੇ, ਮੈਂ ਕਾਂਗਰਸ ਸਮਰਥੱਕ ਨਹੀਂ ਪਰ ਰਵਨੀਤ ਸਿੰਘ ਬਿੱਟੂ ਪੋਤਾ ਸਵ: ਬੇਅੰਤ ਸਿੰਘ ਗੁੱਸੇ ਵਿੱਚ ਨਹੀਂ ਆ ਸਕਦਾ ਕਿ ਉਹਦਾ ਦਾਦਾ ਭੀ ਪਾਰਟੀ ਦਾ ਤਾਂ ਸ਼ਹੀਦ ਹੀ ਹੈ, ਤੁਸੀਂ ਬੁੱਚੜ ਆਖੀ ਜਾਵੋ ਸ਼ਹੀਦ ਕੇਵਲ ਉਹ ਹੀ ਨਹੀਂ ਜੀਹਨੂੰ ਅੱਜ ਦੇ ਆਹ ਚਿੱਚੜ ਚਿਮੜੇ ਗਰਦਾਨਣ ਮਾਨਤਾ ਤੇ ਮਹਾਨਤਾ ਦੋ ਅੱਡ ਪਹਿਲੂ ਨੇ, ਇਨ੍ਹਾਂ ਨੂੰ ਮਾਨਤਾ ਮਿਲੀ ਜਾਂਦੀ ਹੈ ਮਹਾਨਤਾ ਨੀ, ਕੱਲ੍ਹ ਸੁਰਿੰਦਰ ਢੱਲ ਹੋਰਾਂ ਦੇ ਭਾਸ਼ਨ ਵਿੱਚ ਸੁਣਦੇ ਉਹ ਬਾਦਲ ਸਾਹਬ ਬਾਰੇ ਕੀ ਆਖਦੇ ਸਨ ਕਿ ਬੜਾ ਸੂਝਵਾਨ ਸੀ ਤੁਸੀਂ ਆਹ ਠੂੰਹੇ ਉਥੇ ਗੁਹਾਰਾ ਲਾ ਕੇ ਆਪਣੀ ਪ੍ਰਭਤਾ ਬਣਾ ਰਹੇ ਨੇ ਭਾਵੇਂ ਧਰਮ ਕੌਮ ਦਾ ਤਾਂ ਥੱਲਾ ਲਾ ਰਹੇ ਨੇ ਅੰਮ੍ਰਿਤਪਾਲ ਕੀਤੀ ਪਾ ਰਿਹਾ ਹੈ, ਸਰਬਜੀਤ ਭੀ ਆ ਜੂ ਅੜਿੱਕੇ ਕਿਸੇ ਦਿਨ ਧੂਤੂ ਬਣਦਾ ਦੁੱਖਦਾਈ ਕਿ ਧਾਰਮਿਕ ਲੇਖਕ ਧਰਮ ਨੂੰ ਇਕ ਪਾਧਾ ਕਥਾ ਬਣਾ ਰਹੇ ਨੇ, ਇਤਿਹਾਸ ਦਾ ਅੱਡਰਾ ਪੱਖ ਹੈ ਪਰ ਧਰਮ ਨੂੰ ਮਿਥਹਾਸ ਬਣਾ ਕੇ ਭਵਿੱਖ ਧੁੰਦਲਾ, ਪਨੀਰੀ ਦੂਰ (ਗੁਰੂ-ਸਾਹਿਬ) ਮਨੁੱਖੀ ਜਾਮਾ ਵਿੱਚ ਆਏ ਤੇ ਸਮਾਜ ਵਿੱਚ ਵਿਚਰਦੇ ਅਗਵਾਈ ਕਰਦੇ ਰਹੇ ਹਨ, ਹਾਂ ਦਸਮੇ ਗੁਰੂ ਜਰੂਰ ਬੀਰ, ਬਹਾਦਰ ਤੇ ਜੰਗਜੂ ਸਨ, ਸਿੱਖ ਗੁਰੂ ਮੰਨਦੇ ਹਨ ਪਰ ਦੂਜੇ ਉਨ੍ਹਾਂ ਨੇ ਮੁਕਾਬਲੇ ਨਾਲ ਜੰਗਾਂ ਲੜੀਆਂ ਮੰਨਦੇ ਪਰ ਅੱਜ ਸਾਧਾਂ ਦੇ ਪੈਰੋਕਾਰ ਜੋਤਾਂ ਆਦਿ ਨਾਲ ਜੋੜ ਕੇ ਅਧੁਨਿਕ ਯੁੱਗ ਵਿੱਚ ਦੁਭਿਧਾ ਨਾਲ ਭੁਲੇਖੇ ਪਾ ਰੱਲ੍ਹ ਗੱਡ ਕਰਦੇ ਨੇ, ਬਹੁਤ ਵੱਡੀ ਵਿਚਾਰ ਵਟਾਂਦਰੇ ਲਈ ਰਾਹ ਖੋਲ੍ਹ ਰਹੇ ਹਨ । ਜਦੋਂ ਕਿ ਸਿੱਖ ਧਰਮ ਵਿਚਰਨ ਤੇ ਜੀਵਨ ਪੰਧ ਨਾਲ ਜੋੜਨ ਵਾਲਾ ਹੈ, ਪਰ ਸਾਧਾਂ ਦਾ ਰੰਗ ਚੜ੍ਹਾ ਰਹੇ ਹਨ, ਵਿਦੇਸ਼ੀ ਬਹੁਤੇ ਭਾਗੀਦਾਰ ਹਨ, ਬਹੁਤਾ ਧਨ ਮੱਤ ਮਾਰਦਾ ਹੈ ਪੰਜਾਬ ਵਿੱਚ ਜਾਤਾਂ ਦੀ ਭਰਮਾਰ ਧਰਮ, ਕੌਮ ਲਈ ਮਾਰੂ ।
ਵਿਸ਼ੇਸ਼ ਪੰਨਾ :- ਇੰਟਰਨੈਸ਼ਨਲ ਸਿੱਖ ਸੇਵਕ ਸੋਸਾਇਟੀ ਦੇ ਸੰਚਾਲਕ ਪ੍ਰੋਫੈਸਰ ਖਾਲਸਾ ਸਾਹਬ ਜੀ ਵੱਲੋਂ ਸੁਰਖੀ, ਗੁਨਾਹਗਾਰ ਤੇ ਪ੍ਰਵਾਰਵਾਦੀ ਲੀਡਰ ਸਿੱਖ ਤੋਂ ਸਿੱਖ ਪੰਥ ਤੋਂ ਮੁਕਤੀ ਦਿਵਾਉਣ ਜਥੇਦਾਰ : ਵਾਹ ਜੀ ਵਾਹ ਖ਼ਾਲਸਾ ਜੀ ਰੰਗ ਲਾਤਾ ਨਿਖਾਲਸਿਆਂ ਨੂੰ ਭੇਜੋ ਕਾਲੇ ਪਾਣੀ :- ਖਾਲਸਾ ਜੀ ਕ੍ਰਿਪਾ ਕਰਕੇ ਖ਼ਾਲਸਿਆਂ ਨੂੰ ਕਿਧਰੇ ਅੱਡ ਦਾ ਪੰਥ ਬਣਾ ਲਵੋ ਤਾਂ ਮੁਕਤੀ ਹੀ ਮੁਕਤੀ, ਨਾ ਰਵਿਦਾਸੀਆ, ਨਾ ਬਾਲਮੀਕ ਭਾਈਚਾਰਾ ਗਰਿਹਣ ਹਨ ਨਾ ਕੋਈ ਹੋਰ ਤੁਸੀਂ ਆਹ ਦੋਨੋ ਖਾਲਸੇ ਅੰਮ੍ਰਿਤਪਾਲ, ਸਰਬਜੀਤ ਸਿੰਘ ਪ੍ਰਵਾਰ ਨਵੇਂ ਗਵਰਨਰ ਬਣੇ ਕੀ ਗੁਲ ਖਿਲਾਰ ਰਹੇ ਹਨ ਕਿਉਂ ਚੁੱਪ ਹੋ । ਗਿੱਦੜਬਾਹਾ ਵਿੱਚ ਕਬੱਡੀ ਮੈਚ ਬਣਾ ਤਾਂ ਬੋਲੋ, ਅਕਾਲ ਤਖ਼ਤ ਜਥੇਦਾਰ ਤਾਂ ਹੁਣ ਹੁਕਮ ਮੰਨਣ ਤੇ ਬਣਾ ਤੇ ਕੋਈ ਅਕਾਲੀ ਜਾਂ ਜੱਟ ਰਹਿਣ ਨਾ ਤਲਬ ਹੋਣ ਤੋਂ, ਕੀ ਮੈਂ ਲਿਖ ਸਕਦੀ ਹਾਂ ਕਿ ਆਹ ਦੋ ਤਿੰਨ ਪ੍ਰੋਫੈਸਰ ਸੇਵਾ ਕਰਨ (ਮੁਫ਼ਤ) ਸ਼ਿਕਾਇਤਾਂ ਦੀ ਰਜਿਸਟਰਾਂ ਵਿੱਚ ਦਰਜ ਕਰਕੇ ਕਿਤਾਬਚਾ ਬਣਾ ਦੇਣ ਸਦਾ ਲਈ ਰਿਕਾਰਡ ਤੁਹਾਡੀ ਸੇਵਾ ਧਰਮ ਕੌਮ ਦਾ ਜਨਾਜ਼ਾ ਤੁਸੀਂ ਸਲਾਮਤ ਸਹੀ ਸ਼ਾਹਦੀ ਤੁਸੀਂ ਲੋਕ ਅਕਾਲੀ ਦਲ ਬਾਦਲਾਂ ਦੇ ਤੇ ਜੱਟਾਂ ਦੇ ਵੈਰੀ ਕੀ ਪ੍ਰਵਾਰਵਾਦ ਮਾੜੀ ਪ੍ਰਥਾ ਹੈ ? ਰੱਬ ਮਿਹਰਾਂ ਕਰੇ ਸਿੱਖ ਪ੍ਰਵਾਰ ਵੱਧਣ ਨਾ ਕਿ ਜਾਤਾਂ ਵੱਧਣ, ਈਰਖਾ ਦੀ ਭੱਠੀ ਸੜਨ ਵਾਲੇ ਜੀ ਬਾਦਲ ਸਾਹਬ ਤੋਂ ਫਖਰੇ ਕੌਮ ਖੋਹਵੋ ਪੰਜ ਵਾਰੀ ਮੁੱਖ ਮੰਤਰੀ ਨਿਕਾਰੋ ? ਕਈ ਬੰਦੇ ਢੀਠ ਹੁੰਦੇ ਨੇ ਲਾਹਣਤਾਂ ਪੈਣ ਤੇ ਭੀ ਰੱਟ ਲਾਈ ਜਾਣਗੇ ਹਰ ਬੰਦੇ ਤੋਂ ਗਲਤੀ ਗੁਨਾਹ ਹੁੰਦੇ ਨੇ ਭੁੱਲਾਂ ਬਖ਼ਸ਼ਾਈਆਂ ਜਾਂਦੀਆਂ ਨੇ ਬਰੀ, ਖਿਮਾਂ ਤੇ ਸਵੀਕਾਰੇ ਜਾਂਦੇ ਨੇ, ਅਕਾਲ ਤਖ਼ਤ ਦੇ ਜਥੇਦਾਰ ਭੀ ਜਾਤ ਬਰਾਦਰੀਏ ਹਨ ਤਾਂ ਹੀ ਕੌਮ ਦਾ ਤਕੀਆ ਡੋਲ ਗਿਆ, ਕੀ ਬਣੂ ਜੇਕਰ ਸਮਾਂ ਆ ਜਾਵੇ ਕਿ ਅਗਲੇ ਆਖਣ ਅਸੀਂ ਨਹੀਂ ਪੇਸ਼ ਹੋਣਾ ਕਰ ਦਿਉ ਹੁਕਮ ਜੋ ਕਰਨਾ ਹੈ, ਅੜਾਈ ਮੱਝ ਵਾੜ ਟੱਪੂ, ਆਹ ਦੇਖ ਹੀ ਲਿਆ ਹੋਰ ਬਰਾਬਰ ਤੰਬੂ ਲਾਈ ਬੈਠੇ ਨੇ, ਅਮਰੀਕ ਸਿੰਘ ਅਜਨਾਲਾ, ਦਾਦੂਵਾਲ ਸਗੋਂ ਲਤਾੜਦੇ ਫਿਰਦੇ ਨੇ ਕੀ ਕਰ ਲਿਆ ਧਿਆਨ ਸਿੰਘ ਮੰਡ ਅਕਾਲ ਤਖ਼ਤ ਤੋਂ ਹੁਕਮਨਾਮੇ, ਤੁਸੀਂ ਉਥੇ ਨੀ ਬੋਲਦੇ ? ਬੱਸ ਜੀ ਇਥੇ ਹੀ, ਟਿਕੀਏ, ਨਾਨਕ ਸੱਚ ਸਵਾਰਨ ਹਾਰਾ । 
ਪਾਠਕਾਂ ਦੇ ਪੱਤਰ, ਸੰਪਾਦਕ ਅੱਗੇ ਬੇਨਤੀ 
ਸੁਝਾਅ, ਦਲੀਲ, ਵਕੀਲ ਅਤੇ ਅਪੀਲ, ਰਿਣੀ ਬਣਾਉ
ਅੱਜ ਧਰਮ ਦਾ ਹੁਲੀਆ ਮੁਹਾਂਦਰਾ ਵਿਗੜ ਗਿਆ ਹੈ, ਵਿਹਲੜ, ਮਖੱਟੂ, ਲੋਟੂ ਤੇ ਸਭ ਲੰਡੀ ਬੁੱਚੀ ਬਸਤਰ, ਸ਼ਸਤਰ, ਬਾਣੇ ਪਾ ਕੇ ਅੰਮ੍ਰਿਤ ਸ਼ਕਾਉਣ ਵਾਲੀਆਂ ਦੁਕਾਨਾਂ ਕੰਪਨੀਆਂ ਤੋਂ ਸਰਟੀਫਿਕੇਟ ਲੈ ਕੇ ਊਧਮ ਮਚਾ ਕੇ ਨਾਲੇ ਤਾਂ ਜਥੇਬੰਦੀਆਂ, ਨੂੰ ਭੰਗ ਕਰ ਰਹੇ ਹਨ, ਕੰਮ ਕਰਨਾ ਨਹੀਂ, ਬੇਅਦਬੀਆਂ, ਲੁੱਟਾਂ, ਗੁਰੂ-ਗੋਲਕਾਂ ਵੱਲ ਵੱਧਣਾ ਨਾਲੇ ਸਾਧਾਂ-ਸੰਤਾ ਦੇ ਚੇਲੇ ਬਣਕੇ ਮੁੜ ਅਸ਼ਲੀਲ ਘਿਨਾਉਣੇ ਅਤੇ ਸਮਾਜ ਗਰਕਣੇ ਕਿਤੇ ਸਾਹਮਣੇ ਲੈ ਕੇ ਉਨ੍ਹਾਂ ਤੋਂ ਪੈਸੇ ਮੰਗਣੇ, ਕਿੱਤਾ ਬਣਾਈ ਤੁਰੇ ਫਿਰਦੇ ਨੇ, ਇਹ ਨਾ ਤਾਂ ਧਰਮੀ ਹਨ ਨਾ ਭਲੇਮਾਣਸ ਅਤੇ ਨਾ ਕੌਮੀ ਬੱਸ ਮਖੌਟੇ, ਧਰਮ ਹੀ ਨਹੀਂ ਸਮਾਜ ਤੇ ਭਾਈਚਾਰੇ ਦੀ ਹੇਠੀ ਦਾ ਕਾਰਨ ਬਣ ਰਹੇ ਹਨ, ਮੇਰੀ ਸੰਪਾਦਕ ਜੀ ਅੱਗੇ ਬੇਨਤੀ ਹੈ ਕਿ ਆਪ ਜੀ ਦਾ ਵਾਹ ਵਾਸਤਾ ਪ੍ਰਚਾਰਕ ਜਥੇਬੰਦੀਆਂ, ਸਾਧਾਂ ਮੋਰਚੀਏ, ਧਰਨਾਕਾਰੀਆਂ ਨਾਲ ਹੈ, ਕਿਸਾਨਾਂ ਨੇ ਤਾਂ ਧਮੱਚੀ ਚੱਕੀ ਹੀ ਰੱਖਣੀ ਹੈ ਜਦੋਂ ਤੱਕ ਕਿ ਕਾਂਗਰਸ ਨੂੰ ਸਤਾ ਨਹੀਂ ਮਿਲਦੀ, ਵਾਸਤਾ ਹੈ ਕਿ ਪੁਰਾਣਾ ਸਮਾਂ 80, 84 ਇਹ ਭਸੂੜੀ ਲਹਿਰ ਨੇ ਪਾਈ ਸੀ, ਸਭ ਸਮਾਜ ਨਸ਼ਟੀ ਸੰਤਾਂ ਦੇ ਚੇਲੇ ਕਾਮਰੇਡ ਨਕਸਲੀ ਪ੍ਰੋਫੈਸਰ ਤੱਕ ਭੀ ਪੁਲਸੀਆ ਤਾਂ ਧਿਰ ਸਨ ਤਾਂ ਹੀ ਤਾਂ ਫੈਲੀ ਸੀ ਲਹਿਰ, ਏਜੰਸੀਆਂ ਤੱਤਪਰ ਸਨ ਹੁਣ ਵਾਂਗੂੰ ਅੰਤ ਕੀ ਕਹਿਰ ਝੱਲਿਆ, ਪਰ ਝੱਲਿਆ ਵਾਸੀਆਂ ਨੇ ਅਤਿਵਾਦੀ ਤਾਂ ਵਿਦੇਸ਼ੀ ਕੱਢ ਧਰੇ, ਇਥੇ ਆ ਕੇ ਫੇਰ ਉਹੀ ਕੰਮ ਫੜ ਲਏ, ਇਥੇ ਭੀ ਬੜਾ ਖੜਦੁੰਭ ਖੜਾ ਕੀਤਾ, ਕਬਜ਼ੇ ਕਰ ਕਰ ਕਤਲ, ਧਮਕੀਆਂ, ਅਖੀਰ ਠੱਲ ਪਈ ਪਰ ਗਤੀਵਿਧੀਆਂ ਤਾਂ ਜਾਰੀ ਹਨ, ਹੁਣ ਅੰਮ੍ਰਿਤਪਾਲੀਏ ਭਸੂੜੀ ਪਾ ਕੇ ਪੰਥ ਨੂੰ ਖੇਰੂੰ ਖੇਰੂੰ ਕਰਨ &lsquoਤੇ ਨੇ, ਪੁੱਤ-ਭਰਾ, ਭਾਣਜੇ ਭੀ ਸ਼ਹੀਦ ਬਣੀ ਜਾਂਦੇ ਨੇ ਚੋਣਾਂ ਲੜਨ ਲਈ, ਜਥੇਦਾਰ ਸਿਆਸੀ ਬਿਆਨਾਂ &lsquoਤੇ ਨੇ, ਅਤਿ ਮਾੜੀ ਹੁੰਦੀ ਹੈ, ਤਬਾਹੀ ਸਿੱਖਾਂ ਦੀ ਹੀ ਨਹੀਂ ਸੂਬੇ ਦੀ ਹੋਣੀ ਹੈ, ਕਿਰਪਾ ਕਰਕੇ ਸਾਰੀਆਂ ਧਿਰਾਂ ਨੂੰ ਰਾਹੇ ਪਾਵੋ, ਭਲਾ ਕੰਮ ਹੈ, ਸੇਵਾ ਦਾ ਫਲ ਮਿਲੂ ਹੰਭਲਾ ਮਾਰੋ । ਧੰਨਵਾਦ ।
-ਬਲਵਿੰਦਰ ਕੌਰ ਚਾਹਲ ਸਾਊਥਾਲ