2 ਅਕਤੂਬਰ 2024 (ਬੁੱਧਵਾਰ)- ਅੱਜ ਦੀਆਂ ਮੁੱਖ ਖਬਰਾਂ
 ਕੈਨੇਡਾ ਵਿਚ ਪ੍ਰਵਾਸੀਆਂ ਨੇ ਬਦਲੀ ਸਿਆਸੀ ਵਫ਼ਾਦਾਰੀ
ਔਟਵਾ : ਕੈਨੇਡਾ ਵਿਚ ਸਮੇਂ ਦੇ ਨਾਲ-ਨਾਲ ਪ੍ਰਵਾਸੀਆਂ ਦੀ ਸਿਆਸੀ ਵਫਾਦਾਰੀ ਵੀ ਬਦਲ ਚੁੱਕੀ ਹੈ। ਜੀ ਹਾਂ, ਸਿਟੀ ਨਿਊਜ਼ ਵੱਲੋਂ ਪ੍ਰਕਾਸ਼ਤ ਤਾਜ਼ਾ ਸਰਵੇਖਣ ਮੁਤਾਬਕ ਨਵੇਂ ਆਏ ਪ੍ਰਵਾਸੀਆਂ ਵਿਚੋਂ ਜ਼ਿਆਦਾਤਰ ਕੰਜ਼ਰਵੇਟਿਵ ਪਾਰਟੀ ਨੂੰ ਪਸੰਦ ਕਰ ਰਹੇ ਹਨ। 45 ਫ਼ੀ ਸਦੀ ਪ੍ਰਵਾਸੀਆਂ ਨੇ ਸਰਵੇਖਣ ਦੌਰਾਨ ਮੰਨਿਆ ਕਿ ਉਹ ਆਪਣੀ ਸਿਆਸੀ ਵਫ਼ਾਦਾਰੀ ਬਦਲ ਚੁੱਕੇ ਹਨ। ਕੈਨੇਡਾ ਵਿਚ ਛੇ ਸਾਲ ਜਾਂ ਇਸ ਤੋਂ ਪਹਿਲਾਂ ਆਏ ਪ੍ਰਵਾਸੀਆਂ ਦੀ ਕੰਜ਼ਰਵੇਟਿਵ ਪਾਰਟੀ ਨਾਲ ਨੇੜਤਾ ਕੁਝ ਜ਼ਿਆਦਾ ਹੀ ਦੇਖਣ ਨੂੰ ਮਿਲ ਰਹੀ ਹੈ ਅਤੇ 44 ਫੀ ਸਦੀ ਦਾ ਕਹਿਣਾ ਹੈ ਕਿ ਅੱਜ ਚੋਣਾਂ ਹੋ ਜਾਣ ਤੋਂ ਉਹ ਪਿਅਰੇ ਪੌਇਲੀਐਵ ਦੀ ਅਗਵਾਈ ਵਾਲੀ ਪਾਰਟੀ ਨੂੰ ਵੋਟ ਪਾਉਣਗੇ। ਸਰਵੇਖਣ ਦੌਰਾਨ ਲਿਬਰਲ ਪਾਰਟੀ ਦੇ ਹੱਕ ਨਜ਼ਰ ਆਏ ਪ੍ਰਵਾਸੀਆਂ ਦੀ ਗਿਣਤੀ ਸਿਰਫ 26 ਫ਼ੀ ਸਦੀ ਨਜ਼ਰ ਆਈ ਜਦਕਿ 19 ਫੀ ਸਦੀ ਐਨ.ਡੀ.ਪੀ. ਦੀ ਹਮਾਇਤ ਕਰ ਰਹੇ ਸਨ।
ਸਰਵੇਖਣ ਤਕਰੀਬਨ 20 ਸਾਲ ਪਹਿਲਾਂ ਭਾਰਤ ਤੋਂ ਕੈਨੇਡਾ ਆਏ ਮਨਨ ਗੁਪਤਾ ਨੇ ਸਰਵੇਖਣ ਦੌਰਾਨ ਕਿਹਾ ਕਿ ਨਵੇਂ ਆਏ ਪ੍ਰਵਾਸੀ ਕੁਝ ਵੱਖਰੇ ਤਰੀਕੇ ਨਾਲ ਸੋਚਦੇ ਹਨ ਪਰ ਲੰਮੇ ਸਮੇਂ ਤੋਂ ਇਥੇ ਰਹਿ ਰਹੇ ਪ੍ਰਵਾਸੀ ਪਿਛਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਅਤੇ ਉਸ ਵੇਲੇ ਦੇ ਆਰਥਿਕ ਹਾਲਾਤ ਨਾਲ ਤੁਲਨਾ ਕਰ ਕੇ ਆਪਣਾ ਵਿਚਾਰ ਬਣਾਉਂਦੇ ਹਨ। ਦੂਜੇ ਪਾਸੇ ਛੇ ਸਾਲ ਪਹਿਲਾਂ ਚਾਇਨਾ ਤੋਂ ਬੀ.ਸੀ. ਪੁੱਜੀ ਜੈਨੀ ਯੈਂਗ ਨੇ ਕਿਹਾ ਕਿ ਉਸ ਨੇ ਹਾਲੇ ਵੋਟ ਪਾਉਣ ਦਾ ਮਨ ਨਹੀਂ ਬਣਾਇਆ ਪਰ ਮੌਜੂਦੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਚਿੰਤਤ ਹੈ। ਜੈਨੀ ਦਾ ਕਹਿਣਾ ਸੀ ਕਿ ਮਕਾਨਾਂ ਦੀਆਂ ਕੀਮਤਾਂ ਵਧ ਰਹੀਆਂ ਹਨ ਅਤੇ ਸਰਕਾਰ ਇਸ ਪਾਸੇ ਅਸਰਦਾਰ ਕਦਮ ਉਠਾਉਣ ਵਿਚ ਨਾਕਾਮ ਰਹੀ ਹੈ। ਇਸੇ ਦੌਰਾਨ ਫਿਲੀਪੀਨਜ਼ ਤੋਂ ਆਏ ਐਲਨ ਰਾਲਫ਼ ਬਾਸਾ ਨੇ ਆਖਿਆ ਕਿ ਇੰਮੀਗ੍ਰੇਸ਼ਨ ਦਾ ਮਸਲਾ ਬੇਹੱਦ ਗੰਭੀਰ ਰੂਪ ਅਖਤਿਆਰ ਕਰ ਚੁੱਕਾ ਹੈ ਅਤੇ ਆਉਂਦੀਆਂ ਫੈਡਰਲ ਚੋਣਾਂ ਵਿਚ ਇਹ ਵੱਡਾ ਮੁੱਦਾ ਬਣੇਗਾ ਪਰ ਕੰਜ਼ਰਵੇਟਿਵ ਪਾਰਟੀ ਵੱਲੋਂ ਹੁਣ ਤੱਕ ਕੋਈ ਸਪੱਸ਼ਟ ਯੋਜਨਾ ਪੇਸ਼ ਨਹੀਂ ਕੀਤੀ ਗਈ। 
ਸ਼ਿਗੇਰੂ ਇਸ਼ੀਬਾ ਬਣੇ ਜਪਾਨ ਦੇ ਨਵੇਂ ਪ੍ਰਧਾਨ ਮੰਤਰੀ
 ਟੋਕੀਓ : ਜਪਾਨ ਵਿਚ ਉਸ ਸਮੇਂ ਵੱਡੀ ਸਿਆਸੀ ਹਲਚਲ ਮੱਚ ਗਈ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਆਪਣੇ ਸਮੁੱਚੇ ਮੰਤਰੀ ਮੰਡਲ ਨਾਲ ਅਸਤੀਫ਼ਾ ਦੇ ਦਿੱਤਾ। ਕਿਸ਼ਿਦਾ ਨੇ 2021 ਵਿਚ ਪੀਐਮ ਦਾ ਅਹੁਦਾ ਸੰਭਾਲਿਆ ਸੀ ਪਰ ਪਿਛਲੇ ਕਾਫ਼ੀ ਸਮੇਂ ਤੋਂ ਉਨ੍ਹਾਂ ਦੀ ਸਰਕਾਰ ਕਈ ਘੋਟਾਲਿਆਂ ਵਿਚ ਘਿਰੀ ਹੋਈ ਐ, ਜਿਸ ਕਰਕੇ ਪ੍ਰਧਾਨ ਮੰਤਰੀ ਕਿਸ਼ਿਦਾ ਨੂੰ ਇਹ ਅਹੁਦਾ ਛੱਡਣਾ ਪਿਆ। ਉਨ੍ਹਾਂ ਦੇ ਅਸਤੀਫ਼ਾ ਦੇਣ ਮਗਰੋਂ ਹੁਣ ਸ਼ਿਗੇਰੂ ਇਸ਼ੀਬਾ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ ਏ।  ਜਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਆਪਣੇ ਮੰਤਰੀ ਮੰਡਲ ਸਮੇਤ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ, ਜਿਸ ਤੋਂ ਬਾਅਦ ਜਪਾਨ ਦੀ ਸਿਆਸਤ ਵਿਚ ਵੱਡਾ ਭੂਚਾਲ ਆ ਚੁੱਕਿਆ ਏ। ਕਿਸ਼ਿਦਾ ਦੇ ਅਸਤੀਫ਼ੇ ਤੋਂ ਬਾਅਦ ਹੁਣ ਸ਼ਿਗੇਰੂ ਇਸ਼ੀਬਾ ਨੂੰ ਨਵੇਂ ਪ੍ਰਧਾਨ ਮੰਤਰੀ ਦਾ ਕਾਰਜਭਾਰ ਸੰਭਾਲ ਦਿੱਤਾ ਗਿਆ ਏ। ਸ਼ਿਗੇਰੂ ਇਸ਼ੀਬਾ ਨੂੰ ਦੇਸ਼ ਦੇ 102ਵੇਂ ਪ੍ਰਧਾਨ ਮੰਤਰੀ ਦੇ ਰੂਪ ਵਿਚ ਨਿਯੁਕਤੀ ਕੀਤਾ ਗਿਆ ਏ। ਜਪਾਨੀ ਸੰਸਦ ਦੇ ਹੇਠਲੇ ਸਦਨ ਵਿਚ ਇਸ਼ੀਬਾ ਨੂੰ ਬਹੁਮਤ ਦਾ ਸਮਰਥਨ ਮਿਲਿਆ।
ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ ਵੱਲੋਂ ਕਪਤਾਨੀ ਛੱਡਣ ਦਾ ਐਲਾਨ
ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ ਨੇ ਕਪਤਾਨੀ ਛੱਡਣ ਦਾ ਐਲਾਨ ਕਰ ਦਿੱਤਾ ਹੈ। ਬਾਬਰ ਨੇ ਮੰਗਲਵਾਰ 1 ਅਕਤੂਬਰ ਨੂੰ ਦੇਰ ਰਾਤ ਸੋਸ਼ਲ ਮੀਡੀਆ ਐਕਸ 'ਤੇ ਪੋਸਟ ਕੀਤਾ। 29 ਸਾਲਾ ਬਾਬਰ ਨੇ ਲਿਖਿਆ- 'ਟੀਮ ਦੀ ਕਪਤਾਨੀ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਸੀ, ਪਰ ਇਹ ਬੋਝ ਵਧਾ ਰਿਹਾ ਸੀ। ਮੈਂ ਆਪਣੀ ਖੇਡ 'ਤੇ ਪੂਰਾ ਧਿਆਨ ਕੇਂਦਰਿਤ ਕਰਨਾ ਚਾਹੁੰਦਾ ਹਾਂ।ਪਾਕਿਸਤਾਨ ਕ੍ਰਿਕਟ ਬੋਰਡ ਨੇ ਇਸ ਸਾਲ ਬਾਬਰ ਨੂੰ ਫਿਰ ਤੋਂ ਕਪਤਾਨ ਬਣਾਇਆ ਸੀ, ਹਾਲਾਂਕਿ ਉਨ੍ਹਾਂ ਦੀ ਕਪਤਾਨੀ 'ਤੇ ਕਈ ਵਾਰ ਸਵਾਲ ਚੁੱਕੇ ਗਏ ਸਨ। ਸਾਬਕਾ ਚੋਣਕਾਰ ਮੁਹੰਮਦ ਵਸੀਮ ਨੇ ਬਾਬਰ ਆਜ਼ਮ ਨੂੰ ਜ਼ਿੱਦੀ ਕਿਹਾ ਸੀ।
ਅਮਰੀਕਾ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਦੇ ਦਾਖਲੇ &rsquoਤੇ ਨਵੀਆਂ ਬੰਦਿਸ਼ਾਂ
ਵਾਸ਼ਿੰਗਟਨ : ਅਮਰੀਕਾ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਦਾ ਦਾਖਲਾ ਰੋਕਣ ਲਈ ਨਵੀਆਂ ਬੰਦਿਸ਼ਾਂ ਲਾਗੂ ਕੀਤੀਆਂ ਗਈਆਂ ਹਨ। ਜੀ ਹਾਂ, ਮੈਕਸੀਕੋ ਦੇ ਰਸਤੇ ਆਉਣ ਅਤੇ ਅਸਾਇਲਮ ਮੰਗਣ ਵਾਲਿਆਂ ਦੀ ਰੋਜ਼ਾਨਾ ਗਿਣਤੀ 1500 ਤੋਂ ਟਪਦਿਆਂ ਹੀ ਪ੍ਰਵਾਸੀਆਂ ਨੂੰ ਵਾਪਸ ਮੋੜਨਾ ਸ਼ੁਰੂ ਕਰ ਦਿਤਾ ਜਾਵੇਗਾ ਜਦਕਿ ਹੁਣ ਤੱਕ 2500 ਪ੍ਰਵਾਸੀਆਂ ਨੂੰ ਦਾਖਲ ਹੋਣ ਦੀ ਇਜਾਜ਼ਤ ਦਿਤੀ ਜਾ ਰਹੀ ਸੀ। ਬਾਇਡਨ ਸਰਕਾਰ ਦੇ ਇਕ ਸੀਨੀਅਰ ਅਫ਼ਸਰ ਨੇ ਕਿਹਾ ਕਿ ਇਕ ਹਫ਼ਤੇ ਤੱਕ 1500 ਤੋਂ ਘੱਟ ਪ੍ਰਵਾਸੀਆਂ ਦੇ ਬਾਰਡਰ &rsquoਤੇ ਪੁੱਜਣ ਦੀ ਸੂਰਤ ਵਿਚ ਨਵੀਆਂ ਬੰਦਿਸ਼ਾਂ ਹਟਾਈਆਂ ਜਾ ਸਕਦੀਆਂ ਹਨ। ਰੋਜ਼ਾਨਾ 1500 ਦਾ ਅੰਕੜਾ ਟੱਪਣ &rsquoਤੇ ਵਾਪਸ ਮੋੜੇ ਜਾਣਗੇ ਬਾਕੀ ਪ੍ਰਵਾਸੀ ਦੂਜੇ ਪਾਸੇ ਇੰਮੀਗ੍ਰੇਸ਼ਨ ਹਮਾਇਤੀਆਂ ਵੱਲੋਂ ਬੰਦਿਸ਼ਾਂ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵੱਡੀਆਂ ਮੁਸ਼ਕਲਾਂ ਵਿਚੋਂ ਲੰਘ ਕੇ ਅਮਰੀਕਾ ਦੇ ਦੱਖਣੀ ਬਾਰਡਰ &rsquoਤੇ ਪੁੱਜੇ ਪ੍ਰਵਾਸੀਆਂ ਨੂੰ ਵਾਪਸ ਭੇਜਣਾ ਉਨ੍ਹਾਂ ਦੀ ਜਾਨ ਵਾਸਤੇ ਖਤਰਾ ਪੈਦਾ ਕਰ ਦੇਵੇਗਾ। ਅਮੈਰਿਕਨ ਇੰਮੀਗ੍ਰੇਸ਼ਨ ਲਾਅਇਰਜ਼ ਐਸੋਸੀਏਸ਼ਨ ਨੇ ਕਿਹਾ ਕਿ ਨਵੇਂ ਨਿਯਮ ਅਸਾਇਲਮ ਉਤੇ ਪਾਬੰਦੀ ਤੋਂ ਕਿਸੇ ਵੀ ਤਰੀਕੇ ਨਾਲ ਘੱਟ ਨਹੀਂ। ਇਸ ਦੇ ਉਲਟ ਅਮਰੀਕਾ ਦੇ ਹੋਮਲੈਂਡ ਸਕਿਉਰਿਟੀ ਮੰਤਰੀ ਅਲਹੈਂਦਰੋ ਮਯੋਰਕਸ ਨੇ ਕਿਹਾ ਕਿ ਨਵੇਂ ਨਿਯਮਾਂ ਨੂੰ ਅਸਾਇਲਮ &rsquoਤੇ ਪਾਬੰਦੀ ਨਹੀਂ ਮੰਨਿਆ ਜਾ ਸਕਦਾ। ਇਹ ਸਿਰਫ ਵੱਡੀ ਗਿਣਤੀ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਆਮਦ ਰੋਕਣ ਲਈ ਚੁੱਕਿਆ ਗਿਆ ਕਦਮ ਹੈ।
ਭਗੌੜੇ ਇਸਲਾਮੀ ਪ੍ਰਚਾਰਕ ਜ਼ਾਕਿਰ ਨਾਇਕ ਦਾ ਪਾਕਿਸਤਾਨ ਪੁੱਜਣ &rsquoਤੇ ਨਿੱਘਾ ਸਵਾਗਤ
ਮਨੀ ਲਾਂਡਰਿੰਗ ਦੇ ਕਥਿਤ ਦੋਸ਼ਾਂ ਤਹਿਤ ਲੋੜੀਂਦਾ ਵਿਵਾਦਤ ਇਸਲਾਮੀ ਪ੍ਰਚਾਰਕ ਜ਼ਾਕਿਰ ਨਾਇਕ ਪਾਕਿਸਤਾਨ ਦੇ ਸੱਦੇ &rsquoਤੇ ਅੱਜ ਸਵੇਰੇ ਸਖ਼ਤ ਸੁਰੱਖਿਆ ਵਿਚਾਲੇ ਪਾਕਿਸਤਾਨ ਪਹੁੰਚ ਗਿਆ। ਉਹ ਇੱਥੇ ਇਸਲਾਮਾਬਾਦ, ਕਰਾਚੀ ਤੇ ਲਾਹੌਰ ਵਿੱਚ ਆਪਣੇ ਭਾਸ਼ਣਾਂ ਦੀ ਲੜੀ ਲਈ ਪੁੱਜਿਆ ਹੈ। ਟ੍ਰਿਬਿਊਨ ਐਕਸਪ੍ਰੈੱਸ ਮੁਤਾਬਕ ਉਸ ਨੇ ਦੇਸ਼ ਭਰ ਵਿੱਚ ਜਨਤਕ ਸਭਾਵਾਂ ਕਰਨੀਆਂ ਹਨ। ਉਸ ਦੇ ਨਾਲ ਉਸ ਦਾ ਪੁੱਤਰ ਫਰੀਕ ਨਾਇਕ ਵੀ ਹੈ, ਜੋ ਇਸਲਾਮੀ ਸਕਾਲਰ ਹੈ ਅਤੇ ਇਨ੍ਹਾਂ ਭਾਸ਼ਣਾਂ ਲਈ ਉਹ ਜ਼ਾਕਿਰ ਦੇ ਨਾਲ ਦੇਸ਼ ਭਰ ਦਾ ਦੌਰਾ ਕਰੇਗਾ। ਮੀਡੀਆ ਦੀ ਖ਼ਬਰ ਮੁਤਾਬਕ ਜ਼ਾਕਿਰ ਨਾਇਕ ਦੇ ਨਵਾਂ ਇਸਲਾਮਬਾਦ ਹਵਾਈ ਅੱਡੇ &rsquoਤੇ ਪਹੁੰਚਣ &rsquoਤੇ ਪਾਕਿਸਤਾਨ ਸਰਕਾਰ ਦੇ ਚੋਟੀ ਦੇ ਆਗੂਆਂ ਤੇ ਅਧਿਕਾਰੀਆਂ ਵੱਲੋਂ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ। ਜ਼ਾਕਿਰ ਦਾ ਸਵਾਗਤ ਕਰਨ ਵਾਲੇ ਆਗੂਆਂ ਤੇ ਅਧਿਕਾਰੀਆਂ ਵਿੱਚ ਪ੍ਰਧਾਨ ਮੰਤਰੀ ਦੇ ਯੂਥ ਪ੍ਰੋਗਰਾਮ ਦੇ ਚੇਅਰਮੈਨ ਰਾਣਾ ਮਸ਼ਹੂਦ ਅਤੇ ਧਾਰਮਿਕ ਮਾਮਲਿਆਂ ਬਾਰੇ ਮੰਤਰਾਲੇ ਦੇ ਵਧੀਕ ਸਕੱਤਰ ਸਈਦ ਅਤਾ-ਉਰ-ਰਹਿਮਾਨ ਵੀ ਸ਼ਾਮਲ ਸਨ।
ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ: ਕੌਮੀ ਇਨਸਾਫ਼ ਮੋਰਚੇ ਦੇ ਕਾਫ਼ਲੇ ਨੂੰ ਮੁਹਾਲੀ &rsquoਚ ਰੋਕਿਆ
ਬੰਦੀ ਸਿੰਘਾਂ ਦੀ ਰਿਹਾਈ, 328 ਸਰੂਪਾਂ ਦਾ ਮਾਮਲਾ, ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀਕਾਂਡ ਮੁੱਦਿਆਂ &rsquoਤੇ ਕੌਮੀ ਇਨਸਾਫ਼ ਮੋਰਚਾ ਮੁਹਾਲੀ-ਚੰਡੀਗੜ੍ਹ, ਹਵਾਰਾ ਕਮੇਟੀ ਅਤੇ ਪੰਥਕ ਕਮੇਟੀ ਸਣੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਪਿਛਲੇ ਸਾਲ 7 ਜਨਵਰੀ ਨੂੰ ਸ਼ੁਰੂ ਕੀਤਾ ਲੜੀਵਾਰ ਧਰਨਾ (ਪੱਕਾ ਮੋਰਚਾ) ਜਾਰੀ ਹੈ। ਅੱਜ ਵੱਡੀ ਗਿਣਤੀ ਲੋਕਾਂ ਨੇ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਮਾਰਚ ਕੀਤਾ ਅਤੇ ਚੰਡੀਗੜ੍ਹ ਵੱਲ ਕੂਚ ਕਰਨ ਦਾ ਯਤਨ ਕੀਤਾ ਪਰ ਮੁਹਾਲੀ ਪੁਲੀਸ ਨੇ ਵਾਈਪੀਐੱਸ ਚੌਕ ਨੇੜੇ ਬੈਰੀਕੇਡਿੰਗ ਕਰ ਕੇ ਸਿੱਖਾਂ ਦੇ ਕਾਫ਼ਲੇ ਨੂੰ ਅੱਗੇ ਵਧਣ ਤੋਂ ਰੋਕ ਲਿਆ। ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੌਕੇ &rsquoਤੇ ਪਹੁੰਚ ਕੇ ਕੌਮੀ ਇਨਸਾਫ਼ ਮੋਰਚੇ ਦੀਆਂ ਮੰਗਾਂ ਪੂਰੀ ਕਰਨ ਦਾ ਭਰੋਸਾ ਦਿੱਤਾ।
ਪੰਜਾਬ ਸੀਐੱਮਓ ਦੇ ਕਮਿਊਨਿਕੇਸ਼ਨਜ਼ ਡਾਇਰੈਕਟਰ ਨਵਨੀਤ ਵਧਵਾ ਵੱਲੋਂ ਅਸਤੀਫ਼ਾ
ਪੰਜਾਬ ਦੇ ਮੁੱਖ ਮੰਤਰੀ ਦਫ਼ਤਰ (CMO) ਵਿਚ ਕਮਿਊਨਿਕੇਸ਼ਨਜ਼ ਡਾਇਰੈਕਟਰ ਵਜੋਂ ਤਾਇਨਾਤ ਨਵਨੀਤ ਵਧਵਾ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਮਾਰਚ 2022 ਵਿਚ ਪੰਜਾਬ &rsquoਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਪਿੱਛੋਂ ਇਹ ਜ਼ਿੰਮੇਵਾਰੀ ਸੰਭਾਲੀ ਸੀ। ਸੂਤਰਾਂ ਨੇ ਦੱਸਿਆ ਕਿ ਵਧਵਾ ਦਾ ਕੰਟਰੈਕਟ ਛੇਤੀ ਹੀ ਖ਼ਤਮ ਹੋਣ ਵਾਲਾ ਸੀ। ਉਨ੍ਹਾਂ ਦਾ ਕੰਟਰੈਕਟ ਕਿਉਂਕਿ ਨਵਿਆਇਆ ਨਹੀਂ ਗਿਆ, ਇਸ ਕਾਰਨ ਉਨ੍ਹਾਂ ਮੰਗਲਵਾਰ ਨੂੰ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।
ਬੀਬੀ ਜਗੀਰ ਕੌਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਦਿੱਤਾ ਸਪਸ਼ਟੀਕਰਨ
 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਏ ਹਨ। ਬੀਬੀ ਜਗੀਰ ਕੌਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਬੇਟੀ ਦੇ ਕਤਲ ਅਤੇ ਰੋਮਾਂ ਦੀ ਬੇਅਦਬੀ 'ਤੇ ਸਪੱਸ਼ਟੀਕਰਨ ਦਿੱਤਾ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਮੇਰੇ ਖਿਲਾਫ਼ ਝੂਠੀ ਸ਼ਿਕਾਇਤ ਕੀਤੀ ਗਈ ਹੈ। ਅਸੀਂ ਹਮੇਸ਼ਾਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਾਂ। ਉਨ੍ਹਾਂ ਕਿਹਾ ਕਿ ਅੱਜ ਮੇਰੇ ਜ਼ਖਮ ਅੱਲ੍ਹੇ ਕੀਤੇ ਗਏ ਅਤੇ ਅਫ਼ਸੋਸ ਹੈ ਕਿ ਮਹਾਨ ਤਖ਼ਤ ਦੀ ਮਰਿਆਦਾ ਨੂੰ ਢਾਹ ਲੱਗੀ ਹੈ। ਮੈਨੂੰ ਅਫ਼ਸੋਸ ਹੈ ਕਿ ਮਹਾਨ ਤਖ਼ਤ ਤੇ ਅਜਿਹੇ ਮਸਲੇ ਆਉਣ ਲੱਗੇ ਹਨ। ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਵੱਖ ਵੱਖ ਜਥੇਬੰਦੀਆਂ ਤੇ ਹੋਰ ਸਿੱਖ ਸੰਗਤਾਂ ਵੱਲੋਂ ਬੀਬੀ ਜਗੀਰ ਕੌਰ ਦੇ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ 'ਤੇ ਮੰਗ ਪੱਤਰ ਦਿੱਤੇ ਗਏ ਸਨ। ਜਿਨਾਂ ਵਿੱਚ ਉਹਨਾਂ ਉੱਤੇ ਕਈ ਤਰ੍ਹਾਂ ਦੇ ਆਰੋਪ ਲਗਾਏ ਗਏ ਸਨ। ਜਥੇਬੰਦੀਆਂ ਵੱਲੋਂ ਬੀਬੀ ਜਗੀਰ ਕੌਰ ਉੱਤੇ ਰੋਮਾਂ ਦੀ ਬੇਅਦਬੀ ਅਤੇ ਆਪਣੀ ਬੇਟੀ ਨੂੰ ਮਾਰਨ ਦੇ ਗੰਭੀਰ ਦੋਸ਼ ਲਗਾਏ ਗਏ ਸਨ। ਜਥੇਬੰਦੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੋਂ ਇਸ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਸੀ।
ਡੇਰਾ ਮੁਖੀ ਰਾਮ ਰਹੀਮ 20 ਦਿਨ ਦੀ ਪੈਰੋਲ &lsquoਤੇ ਆਏ ਬਾਹਰ
ਚੰਡੀਗੜ੍ਹ,- ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ 20 ਦਿਨਾਂ ਦੀ ਪੈਰੋਲ ਮਿਲਣ &lsquoਤੇ ਉਹ ਜੇਲ੍ਹ ਤੋਂ ਬਾਹਰ ਆ ਗਏ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਾਮ ਰਹੀਮ ਦੀ ਤਰਫੋਂ ਸੂਬੇ ਦੇ ਮੁੱਖ ਚੋਣ ਅਧਿਕਾਰੀ ਨੂੰ ਪੈਰੋਲ &lsquoਤੇ ਰਿਹਾਈ ਲਈ ਅਰਜ਼ੀ ਦਿੱਤੀ ਗਈ ਸੀ। ਅਰਜ਼ੀ ਵਿਚ ਦੱਸਿਆ ਗਿਆ ਕਿ 5 ਅਕਤੂਬਰ ਨੂੰ ਡੇਰਾ ਸੱਚਾ ਸੌਦਾ ਮੁਖੀ ਦੇ ਪਿਤਾ ਮੱਗਰ ਸਿੰਘ ਦੀ ਬਰਸੀ ਹੈ। ਇਸ ਤੋਂ ਇਲਾਵਾ ਅਰਜ਼ੀ ਵਿਚ ਕੁਝ ਹੋਰ ਕਾਰਨਾਂ ਦਾ ਵੀ ਜ਼ਿਕਰ ਕੀਤਾ ਗਿਆ ਸੀ।
ਦੂਜੇ ਪਾਸੇ ਗੁਰਮੀਤ ਰਾਮ ਰਹੀਮ ਦੀ ਅਰਜ਼ੀ ਅਜਿਹੇ ਸਮੇਂ &lsquoਚ ਦਿੱਤੀ ਗਈ ਹੈ, ਜਦੋਂ ਸੂਬੇ &lsquoਚ ਚੋਣਾਂ ਹੋਣ ਵਾਲੀਆਂ ਹਨ। ਚੋਣਾਂ ਦੌਰਾਨ ਜੇਲ੍ਹ ਵਿਚ ਬੰਦ ਕਿਸੇ ਵੀ ਕੈਦੀ ਦੀ ਰਿਹਾਈ ਲਈ ਰਾਜ ਦੇ ਮੁੱਖ ਚੋਣ ਅਧਿਕਾਰੀ ਦੀ ਆਗਿਆ ਦੀ ਲੋੜ ਹੁੰਦੀ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਹਾਲ ਹੀ ਦੀਆਂ ਚੋਣਾਂ ਦੌਰਾਨ ਰਾਮ ਰਹੀਮ ਨੂੰ ਪੈਰੋਲ ਦਿੱਤੀ ਗਈ ਹੋਵੇ, ਇਸ ਤੋਂ ਪਹਿਲਾਂ ਵੀ ਲੋਕਤੰਤਰ ਦੇ ਮਹਾਨ ਤਿਉਹਾਰ ਦੌਰਾਨ ਰਾਮ ਰਹੀਮ ਨੂੰ ਫਰਲੋ ਜਾਂ ਪੈਰੋਲ ਦਿੱਤੀ ਗਈ ਸੀ।
ਟਰੰਪ ਨੇ ਪ੍ਰਵਾਸੀਆਂ ਨੂੰ &lsquoਦੁਸ਼ਟ&rsquo ਅਤੇ &lsquoਅਪਰਾਧੀ&rsquo ਕਰਾਰ ਦਿੱਤਾ
ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਚੋਣਾਂ &lsquoਚ ਕਮਲਾ ਹੈਰਿਸ ਤੋਂ ਸਖਤ ਟੱਕਰ ਲੈ ਰਹੇ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਪ੍ਰਵਾਸੀਆਂ &lsquoਤੇ ਨਿਸ਼ਾਨਾ ਸਾਧਿਆ ਹੈ। ਏਰੀ, ਪੈਨਸਿਲਵੇਨੀਆ ਵਿਚ ਆਪਣੀ ਰੈਲੀ &lsquoਚ ਰਿਪਬਲਿਕਨ ਉਮੀਦਵਾਰ ਟਰੰਪ ਨੇ ਲਗਭਗ ਦੋ ਘੰਟੇ ਦੇ ਭਾਸ਼ਣ &lsquoਚ 10 ਤੋਂ ਵੱਧ ਵਾਰ ਪ੍ਰਵਾਸੀਆਂ ਦੀਆਂ ਕੁਝ ਸ਼੍ਰੇਣੀਆਂ ਨੂੰ &lsquoਵਹਿਸ਼ੀ&rsquo ਕਿਹਾ ਅਤੇ ਕਈ ਹਿੰਸਕ ਘਟਨਾਵਾਂ ਦਾ ਜ਼ਿਕਰ ਕੀਤਾ।
ਟਰੰਪ ਨੇ ਦੋਸ਼ ਲਗਾਏ ਕਿ ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਦੁਆਰਾ ਕੀਤੇ ਗਏ ਅਪਰਾਧਾਂ ਬਾਰੇ ਕੋਈ ਦੇਸ਼ ਵਿਆਪੀ ਡੇਟਾ ਨਹੀਂ ਹੈ। ਅਧਿਐਨ ਦਰਸਾਉਂਦੇ ਹਨ ਕਿ ਅਜਿਹੇ ਪ੍ਰਵਾਸੀ ਅਮਰੀਕਾ ਵਿਚ ਪੈਦਾ ਹੋਏ ਲੋਕਾਂ ਨਾਲੋਂ ਵੱਧ ਅਪਰਾਧ ਕਰਦੇ ਹਨ।
ਟਰੰਪ ਇਮੀਗ੍ਰੇਸ਼ਨ ਨੂੰ ਚੋਣ ਜਿੱਤਣ ਵਾਲੇ ਮੁੱਦੇ ਵਜੋਂ ਮੰਨਦੇ ਰਹੇ ਹਨ। ਉਸਨੇ ਕਈ ਵਾਰ ਕਿਹਾ ਹੈ ਕਿ ਇਮੀਗ੍ਰੇਸ਼ਨ ਦਾ ਵੋਟਰਾਂ ਦੇ ਮਨਾਂ &lsquoਤੇ ਆਰਥਿਕਤਾ ਵਰਗੇ ਹੋਰ ਮੁੱਖ ਮੁੱਦਿਆਂ ਨਾਲੋਂ ਜ਼ਿਆਦਾ ਪ੍ਰਭਾਵ ਪੈਂਦਾ ਹੈ। ਇਹੀ ਕਾਰਨ ਹੈ ਕਿ ਉਹ ਪ੍ਰਵਾਸੀਆਂ ਦੇ ਮੁੱਦੇ ਨੂੰ ਉਠਾਉਣ ਦਾ ਕੋਈ ਵੀ ਮੌਕਾ ਨਹੀਂ ਛੱਡਦਾ।
ਰੈਲੀ ਵਿਚ ਟਰੰਪ ਨੇ ਹਿੰਸਕ ਅਪਰਾਧਾਂ ਦੇ ਦੋਸ਼ੀ ਪ੍ਰਵਾਸੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੇਰਾ ਮੰਨਣਾ ਹੈ ਕਿ ਉਹ ਸਭ ਤੋਂ ਭੈੜੇ ਹਨ। ਬੱਚਿਆਂ &lsquoਤੇ ਬੁਰੀ ਨਜ਼ਰ ਰੱਖਣ ਵਾਲੇ, ਨਸ਼ੇ ਦੇ ਸੌਦਾਗਰ, ਬਦਮਾਸ਼, ਲੁਟੇਰੇ ਅਤੇ ਔਰਤਾਂ ਦੀ ਤਸਕਰੀ ਕਰਨ ਵਾਲੇ ਹੋਰ ਘਿਨਾਉਣੇ ਅਪਰਾਧ ਕਰਦੇ ਹਨ।
ਟਰੰਪ ਨੇ ਬੱਚੀਆਂ ਨਾਲ ਬਲਾਤਕਾਰ ਸਮੇਤ ਬਲਾਤਕਾਰ ਦੀਆਂ ਕਈ ਘਟਨਾਵਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਪੁਲਿਸ ਨੂੰ ਫਰੀ ਹੈਂਡ ਦੇਣ ਦੀ ਗੱਲ ਕਹੀ।