ਛਾਂਗੀਆਂ ਦਾੜ੍ਹੀਆਂ ਅਤੇ ਮੋਨੇ ਸਿਰਾਂ ਉਪਰ ਨੋਕਦਾਰ ਪੱਗਾਂ ਵਾਲੇ ਡਿਸਕੋ ਸਿੰਘ, ਸਿੱਖੀ ਲਈ ਘਾਤਕ ਪੰਜਾਬੀ ਫ਼ਿਲਮਾਂ ਅਤੇ ਟੀ।ਵੀ। ਰਾਹੀਂ ਸਿੱਖੀ ਸਰੂਪ ਨੂੰ ਮਲੀਆਮੇਟ ਕਰਨ ਦੀ ਸਾਜ਼ਿਸ਼
ਪਿੱਛੇ ਜਿਹੇ ਪੰਜਾਬੀ ਦੇ ਸਮਕਾਲੀ ਪੇਪਰਾਂ ਵਿੱਚ ਇਕ ਇਸ਼ਤਿਹਾਰ ਪੜ੍ਹਨ ਨੂੰ ਮਿਲਿਆ ਕਿ ਪੀ।ਟੀ।ਸੀ। ਪੰਜਾਬੀ ਦੀ ਪੇਸ਼ਕਸ਼ ਪੰਜਾਬੀ ਫ਼ਿਲਮ ਡਿਸਕੋ ਸਿੰਘ । ਡਿਸਕੋ ਸਿੰਘ ਤੋਂ ਪਹਿਲਾਂ ਸਿੰਘ ਇਜ਼ ਕਿੰਗ ਇਕ ਫ਼ਿਲਮ ਹਿੰਦੀ ਵਿੱਚ ਵੀ ਬਣ ਚੁੱਕੀ ਹੈ । ਦੋਹਾਂ ਹੀ ਫ਼ਿਲਮਾਂ ਵਿੱਚ ਰੋਮਾਂ ਦੀ ਬੇਅਦਬੀ ਕਰਕੇ ਛਾਂਗੀਆਂ ਦਾੜ੍ਹੀਆਂ ਅਤੇ ਮੋਨੇ ਸਿਰਾਂ ਤੇ ਨੋਕਦਾਰ ਬੱਧੀਆਂ ਠੋਕਵੀਆਂ ਪੱਗਾਂ ਵਾਲੇ ਮੁੱਖ ਪਾਤਰਾਂ ਨੂੰ ਸਿੱਖ ਰੋਲ ਮਾਡਲ ਵਜੋਂ ਵਿਖਾਇਆ ਗਿਆ ਹੈ । ਜੋ ਕਿ ਸਿੱਖ ਧਰਮ ਅਤੇ ਸਾਬਤ ਸੂਰਤਿ ਦਸਤਾਰ ਸਿਰਾ, ਸਿੱਖੀ ਦੇ ਸਰੂਪ ਨੂੰ ਵਿਗਾੜ ਕੇ ਪੇਸ਼ ਕੀਤਾ ਗਿਆ ਹੈ । ਇਸ ਤੋਂ ਵੀ ਅੱਗੇ ਵੇਖੀਏ ਤਾਂ ਪੰਜਾਬ ਪੁਲਸ ਦੇ ਬਹੁਗਿਣਤੀ ਦੇ ਪੁਲਸ ਮੁਲਾਜ਼ਮਾਂ ਤੋਂ ਇਲਾਵਾ ਪੀ।ਟੀ।ਸੀ। ਪੰਜਾਬੀ &lsquoਤੇ ਪ੍ਰੋਗਰਾਮ ਕਰਨ ਵਾਲੇ ਗੀਤਕਾਰ, ਗਾਇਕ ਅਤੇ ਪ੍ਰੀਜ਼ੈਟਰਾਂ ਨੇ ਵੀ ਰੋਮਾਂ ਦੀ ਨਿਸ਼ਾਨੀ ਰੱਖਣ ਤੱਕ ਛਾਂਗੀਆਂ ਦਾੜ੍ਹੀਆਂ ਅਤੇ ਮੁੰਨੇ ਹੋਏ ਸਿਰਾਂ ਤੇ ਨੋਕਦਾਰ ਪੱਗਾਂ ਬੱਧੀਆਂ ਹੋਈਆਂ ਵੇਖਣ ਨੂੰ ਮਿਲਦੀਆਂ ਹਨ । ਸਿੱਖਾਂ ਦੇ ਇਸ ਵਿਗੜੇ ਹੋਏ ਸਿੱਖੀ ਸਰੂਪ &lsquoਤੇ ਮੋਹਰ ਲਾਉਣ ਲਈ ਪੀ।ਟੀ।ਸੀ। ਪੰਜਾਬੀ ਮੋਹਰੀ ਰੋਲ ਅਦਾ ਕਰ ਰਿਹਾ ਹੈ । ਪੀ।ਟੀ।ਸੀ। ਪੰਜਾਬੀ &lsquoਤੇ ਨਾਨ-ਸਟਾਪ ਪ੍ਰੋਗਰਾਮ ਵੇਖਣ ਵਾਲਿਆਂ ਨੂੰ ਕਿਸੇ ਸਬੂਤ ਦੀ ਵੀ ਲੋੜ ਨਹੀਂ ਹੈ ਕਿਉਂਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ । ਦਾਹੜੀ ਛਾਂਗ ਕੇ ਰੋਮਾਂ ਦੀ ਬੇਅਦਬੀ ਕਰਨ ਦਾ ਅਰਥ ਹੈ ਸਿੱਖੀ ਦਾ ਬੰਦ-ਬੰਦ ਕੱਟ ਦੇਣਾ ।
ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਕਿਹਾ ਕਰਦੇ ਸਨ ਕਿ ਮੈਂ ਹਿੰਦੂਆਂ ਅਤੇ ਸਿੱਖਾਂ ਵਿੱਚਕਾਰ ਨਫ਼ਰਤ ਫੈਲਾਉਂਦਾ ਹਾਂ, ਇਹ ਗਲਤ ਹੈ । ਮੈਂ ਤਾਂ ਬੱਸ ਗੁਰੂਆਂ ਦੀ ਸਿੱਖਿਆ ਹੀ ਪ੍ਰਚਾਰਦਾ ਹਾਂ, ਮੈਂ ਅੰਮ੍ਰਿਤ ਪ੍ਰਚਾਰ ਹੀ ਕਰਦਾ ਹਾਂ ਅਤੇ ਸਿੱਖ ਨੌਜਵਾਨਾਂ ਨੂੰ ਦਾੜ੍ਹੀਆਂ ਛਾਂਗਣਾਂ ਬੰਦ ਕਰਨ, ਸਿਗਰਟ ਅਤੇ ਸ਼ਰਾਬ ਪੀਣਾ ਛੱਡਣ ਲਈ ਪ੍ਰੇਰਦਾ ਹਾਂ । ਸਿੱਖ ਧਰਮ ਦੇ ਸ਼ਹੀਦ ਸਿੰਘ ਤਾਂ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣ ਲਈ ਚਰਖੜੀਆਂ ਤੇ ਚੜ੍ਹੇ ਅਤੇ ਬੰਦ-ਬੰਦ ਕਟਵਾ ਦਿੱਤੇ ਪਰ ਅੱਜ ਦੇ ਸਿੱਖ ਨੌਜਵਾਨ ਦਾੜ੍ਹੀਆਂ ਛਾਂਗ ਕੇ ਮੁੰਨ ਕੇ ਸਿੱਖੀ ਦਾ ਹੀ ਬੰਦ-ਬੰਦ ਕੱਟੀ ਜਾ ਰਹੇ ਹਨ । ਮੈਂ ਇਨ੍ਹਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣ ਅਤੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਗੁਰੂ ਵਾਲੇ ਬਣਨ ਦੀ ਪ੍ਰੇਰਨਾ ਦਿੰਦਾ ਹਾਂ ਕਿਉਂਕਿ ਧਰਮ ਦਾ ਪ੍ਰਚਾਰ ਕਰਨਾ ਮੇਰਾ ਸੰਵਿਧਾਨਕ ਹੱਕ ਹੈ ।
ਪੀ।ਟੀ।ਸੀ। ਪੰਜਾਬੀ ਵਾਲੇ ਸਿੱਖੀ ਅਤੇ ਸਿੱਖ ਦਾ ਬਾਹਰੀ ਸਰੂਪ ਵਿਗਾੜ ਕੇ ਪਤਿਤਪੁਣੇ ਨੂੰ ਉਤਸ਼ਾਹਿਤ ਤਾਂ ਕਰ ਹੀ ਰਹੇ ਹਨ ਅਤੇ ਨਾਲ ਹੀ ਪੰਜਾਬੀ ਵਿਰਸੇ ਦਾ ਅੰਗਰੇਜ਼ੀਕਰਨ ਵੀ ਕਰ ਰਹੇ ਹਨ । ਪੰਜਾਬੀ ਅਤੇ ਪੰਜਾਬੀਅਤ ਦੇ ਨਾਂ &lsquoਤੇ ਬਣਨ ਵਾਲੀਆਂ ਪੰਜਾਬੀ ਫ਼ਿਲਮਾਂ ਦਾ ਨਾਂ ਵੀ ਅੰਗ੍ਰੇਜ਼ੀ ਭਾਸ਼ਾ ਵਿੱਚ ਰੱਖਿਆ ਜਾਣ ਲੱਗਾ ਹੈ । ਆਉ ਹੁਣ ਇਨ੍ਹਾਂ ਪੰਜਾਬੀ ਫ਼ਿਲਮਾਂ ਦੇ ਕੁਝ ਅੰਗ੍ਰੇਜ਼ੀ ਨਾਵਾਂ ਦੇ ਨਮੂਨੇ ਵੇਖੀਏ ਜਿਵੇਂ ਕਿ ਜੱਟ ਐਂਡ ਜੂਲੀਅਟ-1, ਜੱਟ ਐਂਡ ਜੂਲੀਅਟ-2, ਕੈਰੀ ਆਨ ਜੱਟਾ, ਨੌਟੀ ਜੱਟ, ਡੈਡੀ ਕੂਲ ਮੁੰਡੇ ਫੂਲ, ਮਾਈ ਸੈਲਫ ਘੈਂਟ, ਜੱਟ ਜੇਮਸ ਬਾਂਡ ਅਤੇ ਡਿਸਕੋ ਸਿੰਘ । ਅਜਿਹੀਆਂ ਅੰਗ੍ਰੇਜ਼ੀ ਨਾਂ ਵਾਲੀਆਂ ਪੰਜਾਬੀ ਫ਼ਿਲਮਾਂ ਦੇ ਨਿਰਮਾਤਾ ਤੇ ਨਿਰਦੇਸ਼ਕ ਆਪਣੀ ਫ਼ਿਲਮ ਹਿੱਟ ਕਰਾਉਣ ਲਈ ਪੰਜਾਬੀ ਪਹਿਰਾਵੇ ਦੀ ਥਾਂ ਅੰਗ੍ਰੇਜ਼ੀ ਡਰੈਸਾਂ ਦੀ ਵਰਤੋਂ ਕਰ ਰਹੇ ਹਨ । ਇਨ੍ਹਾਂ ਫ਼ਿਲਮਾਂ ਵਿੱਚ ਕੰਮ ਕਰਨ ਵਾਲੀਆਂ ਪੰਜਾਬੀ ਕੁੜੀਆਂ ਕਮੀਜ਼ ਦੀ ਥਾਂ ਸਲੀਵਲੈੱਸ ਫਰਾਕ ਅਤੇ ਸਲਵਾਰ ਦੀ ਥਾਂ ਲੱਤਾਂ ਨੰਗੀਆਂ ਰੱਖਣ ਲਈ ਸਕਰਟ ਪਾਉਂਦੀਆਂ ਹਨ । ਕੁੜੀਆਂ ਨੂੰ ਪੈਂਟਾਂ ਏਨੀਆਂ ਘੁੱਟਵੀਆਂ ਪੁਆਈਆਂ ਜਾਂਦੀਆਂ ਹਨ ਕਿ ਸ਼ੱਕ ਹੋਣ ਲੱਗਦਾ ਹੈ ਲੱਤਾਂ ਨੇ ਪੈਂਟ ਪਾਈ ਹੋਈ ਹੈ ਜਾਂ ਪੈਂਟ ਨੇ ਲੱਤਾਂ ਦਾ ਰੂਪ ਧਾਰਿਆ ਹੋਇਆ ਹੈ । 
ਪੰਜਾਬੀ ਗੀਤਾਂ ਦੀਆਂ ਵੀਡੀਉ ਫ਼ਿਲਮਾਂ ਵਿੱਚ ਵੀ ਅਕਸਰ ਉਕਤ ਵਰਤਾਰਾ ਹੀ ਵੇਖਣ ਨੂੰ ਮਿਲਦਾ ਹੈ । ਬਹੁਤ ਸਾਰੇ ਗੀਤਕਾਰ ਅਤੇ ਗਾਇਕ ਵੀਡੀਉ ਫ਼ਿਲਮ ਬਣਾਉਣ ਵੇਲੇ ਤਾਂ ਮੁੰਨੇ ਹੋਏ ਸਿਰ ਤੇ ਪੱਗ ਬੰਨ੍ਹ ਲੈਂਦੇ ਹਨ ਪਰ ਅੱਗੋਂ ਪਿੱਛੋਂ ਤਾਂ ਨੰਗੇ ਸਿਰ ਹੀ ਵਿਚਰਦੇ ਹਨ ਅਤੇ ਕਈ ਵਾਰੀ ਸਿੱਧੀਆਂ ਪੁੱਠੀਆਂ ਟੋਪੀਆਂ ਵੀ ਲੈ ਲੈਂਦੇ ਹਨ । ਇਨ੍ਹਾਂ ਬਹੁਰੂਪੀਏ ਕਲਾਕਾਰਾਂ ਵੱਲੋਂ ਸਿੱਖੀ ਸਰੂਪ ਨੂੰ ਸਿਰਫ਼ ਪੈਸੇ ਕਮਾਉਣ ਲਈ ਹੀ ਵਰਤਿਆ ਜਾ ਰਿਹਾ ਹੈ । ਅਜਿਹੀਆਂ ਵੀਡੀਉ ਫ਼ਿਲਮਾਂ ਵਿੱਚ ਕੰਮ ਕਰਨ ਵਾਲੇ ਮੁੰਡੇ ਕੁੜੀਆਂ ਨੇ ਪੈਸੇ ਕਮਾਉਣ ਅਤੇ ਚੰਦ ਦਿਨਾਂ ਦੀ ਬੱਲੇ-ਬੱਲੇ ਲਈ ਸਿੱਖੀ ਸਰੂਪ ਅਤੇ ਪੰਜਾਬੀ ਪਹਿਰਾਵੇ ਨੂੰ ਤਿਆਗ ਦਿੱਤਾ ਹੈ ਅਤੇ ਆਪਣੇ ਆਪ ਨੂੰ ਮਾਡਰਨ ਤੇ ਅਪ-ਟੂ-ਡੇਟ ਦੱਸਦੇ ਹਨ ਅਤੇ ਸਿੱਖੀ ਸਰੂਪ ਅਤੇ ਪੰਜਾਬੀ ਪਹਿਰਾਵੇ ਵਾਲਿਆਂ ਨੂੰ ਬੈਕਵਰਡ ਸਮਝਦੇ ਹਨ, ਪਰ ਇਨ੍ਹਾਂ ਨੂੰ ਕੌਣ ਸਮਝਾਵੇ ਕਿ ਅਸਲੀ ਸੁੰਦਰਤਾ ਉਸ ਦੇ ਸਾਬਤ ਸੂਰਤ ਚਿਹਰੇ ਅਤੇ ਉਸ ਦੇ ਆਚਰਣ ਵਿੱਚ ਹੁੰਦੀ ਹੈ । ਸੀਲ, ਸੰਜਮ ਤੇ ਸਾਦਾ ਪਹਿਰਾਵਾ ਮਨੁੱਖੀ ਆਚਰਣ ਦੇ ਵਿਸ਼ੇਸ਼ ਅੰਗ ਹਨ । ਸੰਜਮ ਰਹਿਤ ਜੀਵਨ, ਅਸ਼ਲੀਲ ਮੰਨ ਸੁੰਦਰ ਤੇ ਦਿਲ ਨੂੰ ਮੋਹਣ ਵਾਲੇ ਪਹਿਰਾਵੇ ਹੇਠ ਉਵੇਂ ਹੈ ਜਿਵੇਂ ਕਿਸੇ ਹਲਕੀ ਧਾਤ ਨੂੰ ਮੁਲੰ੍ਹਮਾ ਕੀਤਾ ਹੋਵੇ । 
ਦਾਸ ਨੇ ਸ। ਸ਼ੇਰ ਸਿੰਘ ਕੰਵਲ ਅਮਰੀਕਾ ਵਾਲਿਆਂ ਦਾ ਇਕ ਲੇਖ ਪੜ੍ਹਿਆ, ਜਿਸ ਦਾ ਸਿਰਲੇਖ ਸੀ ਪ੍ਰਦੇਸੀ ਪਾਣੀਆਂ ਵਿੱਚ ਖੁਰ ਰਿਹਾ ਦੇਸੀ ਸੱਭਿਆਚਾਰ । ਪਰ ਜੇ ਕਿਤੇ ਕੰਵਲ ਸਾਹਬ ਪੀ।ਟੀ।ਸੀ। ਪੰਜਾਬੀ ਦੇ ਨੋਨ ਸਟਾਪ ਪ੍ਰੋਗਰਾਮ ਵੇਖ ਲੈਂਦੇ ਤਾਂ ਉਨ੍ਹਾਂ ਦੇ ਲੇਖ ਦਾ ਸਿਰਲੇਖ ਇਹ ਹੋਣਾ ਸੀ ਕਿ ਦੇਸੀ ਪਾਣੀਆਂ ਵਿੱਚ ਘੁਲ ਰਿਹਾ ਵਿਦੇਸ਼ੀ ਸੱਭਿਆਚਾਰ । ਕੰਵਲ ਸਾਹਬ ਨੇ ਆਪਣੇ ਉਸ ਲੇਖ ਵਿੱਚ ਇਕ ਹੋਰ ਵਰਣਨਯੋਗ ਗੱਲ ਲਿਖੀ ਹੈ ਕਿ ਪੰਜਾਬੀ ਸੁਭਾਅ ਐਸਾ ਹੈ ਕਿ ਇਹ ਕਿਸੇ ਚੀਜ਼ ਨੂੰ ਗ੍ਰਹਿਣ ਵੀ ਬੜੀ ਤੇਜ਼ੀ ਨਾਲ ਕਰਦਾ ਹੈ ਤੇ ਤਿਲਾਂਜਲੀ ਦਿੰਦਿਆਂ ਜਾਂ ਤੱਜਦਿਆਂ ਵੀ ਡੱਡਾ ਨਹੀਂ ਠੁੰਗਣ ਦਿੰਦਾ । 
ਪੀ।ਟੀ।ਸੀ। ਪੰਜਾਬੀ ਵੱਲੋਂ ਅੰਗ੍ਰੇਜ਼ੀ ਨਾਂ ਵਾਲੀਆਂ ਪੰਜਾਬੀ ਫ਼ਿਲਮਾਂ ਨਾਲ ਜੱਟ ਸ਼ਬਦ ਜੋੜਨਾ ਅਤੇ ਇਕ ਕੁਰਹਿਤੀਏ ਸਿੱਖ ਨੂੰ ਸਿੰਘ ਬਣਾ ਕੇ ਡਿਸਕੋ ਡਾਂਸ ਕਰਦੇ ਵਿਖਾਉਣਾ ਕੋਈ ਸੁਭਾਵਿਕ ਜਾਂ ਸਾਧਾਰਨ ਵਰਤਾਰਾ ਨਹੀਂ ਹੈ, ਸਗੋਂ ਇਹ ਸਭ ਕੁਝ ਇਕ ਸੋਚੀ ਸਮਝੀ ਸਾਜ਼ਿਸ਼ ਤਹਿਤ ਕੀਤਾ ਜਾ ਰਿਹਾ ਹੈ ਕਿਉਂਕਿ ਜੇ ਇਕੱਲੇ ਜੱਟ ਸ਼ਬਦ ਦੀ ਗੱਲ ਕਰੀਏ ਤਾਂ ਭਾਰਤ ਦੇ ਬਾਕੀ ਸੂਬਿਆਂ ਦੇ ਹਿੰਦੂ ਜਾਟ ਵੀ ਜੱਟਾਂ ਦੀ ਸ਼੍ਰੇਣੀ ਵਿੱਚ ਹੀ ਗਿਣੇ ਜਾਂਦੇ ਹਨ ਪਰ ਪੰਜਾਬ ਦੇ ਜੱਟ ਨੂੰ ਸਿੱਖ ਜੱਟ ਲਿਖਿਆ ਜਾਂਦਾ ਰਿਹਾ ਹੈ । ਜੱਟ ਸਿੱਖ ਦਾ ਸਰੂਪ ਹੀ ਉਸ ਦੇ ਗੁਣਾਂ ਦੀ ਨਿਸ਼ਾਨੀ ਹੈ । 
10 ਾEਘEਸ਼ਥ, 1975 ਦੇ ੀਲਲੳਸ- ਤਰਾਤਦਿ ਅਿਕਿਲੱ ਭਾਰਤੀ ਪੰਜਾਬ ਦੇ ਮੁਕਾਬਲੇ &lsquoਤੇ 25 ਸਾਲਾਂ ਅੰਦਰ ਹੋਈ ਹੈਰਾਨ ਕਰਨ ਵਾਲੀ ਉਨਤੀ ਦਾ ਵਿਸਥਾਰ ਦਿੰਦਾ ਹੋਇਆ, ਅਖੀਰ ਸ੍ਰੀ ਧਰਸ਼ੀਲ ਦੀ ਜ਼ੁਬਾਨੀ ਕਹਿੰਦਾ ਹੈ ਕਿ ਤਹ ਿਸੀਕਹ ਜਾਤਤਸ ੀਨ ਤਹ ਿਪੳਨਜਾਬ ਾਰ ਿਪਰੁ-ਵਰਿਬੀਾਲਲੱ ਤਹ ਿਫੀਨਸਿਤ ਪਾਿਸ-ਾਨਤਰੱ ੀਨ ੀਨਦੀਾ ਅਰਥਾਤ ਇਹ ਮੰਨੀ ਗਈ ਗੱਲ ਹੈ ਕਿ ਭਾਰਤ ਅੰਦਰ ਪੰਜਾਬ ਦਾ ਸਿੱਖ ਜੱਟ ਸਭ ਤੋਂ ਵਧੀਆ ਕਾਸ਼ਤਕਾਰ ਹੈ । ਅੱਗੇ ਜਾ ਕੇ ਉਹ ਲਿਖਦਾ ਹੈ ਬੳਤ ਮੳਚਹ ੀਸ ਾਲਸੁ ਦੳ ਿਤੁ ਤਹ ਿਫਰਿਦਿੁਮ & ਬੁੳਨਦਨਸਿਸ ਤਹ ਿਸੀਕਹ ਹਾਸ ੀਨ-ਹਰਿੀਤਦਿ ਫਰੁਮ ਤਹ ਿਤਰਾਦੀਤੀੁਨ ੁਫ ਤਹ ਿਕਹਾਲਸਾ ਅਰਥਾਤ ਇਸ ਦਾ ਵੱਡਾ ਕਾਰਨ ਸਿੱਖ ਦੀ ਉਹ ਸੁੰਤਤਰਤਾ ਤੇ ਦਲੇਰੀ ਹੈ ਜੋ ਉਸ ਨੇ ਖ਼ਾਲਸੇ ਦੀ ਪਰੰਪਰਾ ਤੋਂ ਵਿਰਸੇ ਵਿੱਚ ਲਿਖੀ ਹੋਈ ਹੈ । ਭਾਰਤ ਸਰਕਾਰ ਦੀ ਟਰੈਕਟਰ ਸੰਸਥਾ (ਸੈਂਟਰਲ ਟਰੈਕਟਰ ਆਰਗੇਨਾਈਜ਼ੇਸ਼ਨ) ਨੇ ਇਕ ਵਾਰ ਨੋਟ ਪ੍ਰਕਾਸ਼ਿਤ ਕੀਤਾ ਸੀ ਕਿ ਸਾਨੂੰ ਇਹ ਵੀ ਮੰਨਣਾ ਪੈਂਦਾ ਹੈ ਕਿ ਪੰਜਾਬੀ ਅਤੇ ਖ਼ਾਸਕਰ ਪੰਜਾਬੀ ਸਿੱਖ ਸਰਦਾਰਾਂ ਨੇ ਆਪਣੀ ਨਿੱਜੀ ਹਿੰਮਤ ਤੇ ਮਿਹਨਤ ਨਾਲ ਸਾਡੇ ਨਾਲੋਂ ਕਈ ਗੁਣਾਂ ਵੱਧ ਜ਼ਮੀਨ ਨੂੰ ਜੰਗਲ ਤੋਂ ਬਾਗ-ਬਗੀਚਿਆਂ ਵਿੱਚ ਬਦਲ ਦਿੱਤਾ ਹੈ ਤੇ ਲੱਖਾਂ ਟਨ ਅਨਾਜ ਤੇ ਕਰੋੜਾਂ ਟਨ ਗੰਨਾ ਪੈਦਾ ਕਰ ਰਹੇ ਹਨ ਅਤੇ ਔਸਤਨ ਇਕ-ਇਕ ਸਿੱਖ ਸਰਦਾਰ ਦੱਸ-ਦੱਸ ਮਜ਼ਦੂਰਾਂ ਨੂੰ ਕੰਮ ਦੇ ਰਿਹਾ ਹੈ । ਪਰ ਨਰਿੰਦਰ ਮੋਦੀ ਅਜਿਹੇ ਸਿੱਖ ਸਰਦਾਰਾਂ ਨੂੰ ਉਜਾੜਨ &lsquoਤੇ ਤੁਲਿਆ ਹੋਇਆ ਹੈ ਅਤੇ ਪੀ।ਟੀ।ਸੀ। ਪੰਜਾਬੀ ਦੇ ਸਰਪ੍ਰਸਤਾਂ ਨੇ ਪੰਜਾਬ ਦੇ ਸਿੱਖ ਸਰਦਾਰਾਂ ਦੀ ਪੱਗ ਲਾਹ ਕੇ ਆਪ ਹੀ ਸਿੱਖੀ ਅਤੇ ਸਿੱਖਾਂ ਦੇ ਕੱਟੜ ਵਿਰੋਧੀ ਨਰਿੰਦਰ ਮੋਦੀ ਦੇ ਸਿਰ &lsquoਤੇ ਰੱਖ ਦਿੱਤੀ ਹੈ ਅਤੇ ਸਟੇਜਾਂ ਤੋਂ ਗੁਰ ਫ਼ਤਹਿ ਦੀ ਬਜਾਇ ਜੈ ਸ਼੍ਰੀ ਰਾਮ ਕਹਿਣਾ ਅਰੰਭ ਕਰ ਦਿੱਤਾ ਹੈ । ਖ਼ੈਰ, ਇਹ ਇਕ ਵੱਖਰਾ ਵਿਸ਼ਾ ਹੈ ।
ਖ਼ਾਲਸੇ ਦੀ ਸਾਜਨਾ 1699 ਵਿੱਚ ਹੋਈ ਸੀ ਪਰ ਮੌਜੂਦਾ ਪੰਜਾਬ ਦੇ ਵਾਹੀਕਾਰਾਂ ਦੀ ਅਜ਼ਾਦ ਤੇ ਦਲੇਰਾਨਾ ਸਪਿਰਟ ਨੂੰ ਸਿੱਖ ਦੇ ਨਾਂਅ ਨਾਲ ਜੋੜਨ ਦਾ ਕਾਰਨ ਵੀ ਸਿੱਖ ਦਾ ਸਾਬਤ ਸੂਰਤ ਦਸਤਾਰ ਸਿਰਾ ਵਾਲਾ ਸਰੂਪ ਹੈ ਜੋ ਉਸ ਨੂੰ ਖ਼ਾਲਸਾ ਨਾਂ ਹੇਠ 1699 ਨੂੰ ਪ੍ਰਾਪਤ ਹੋਇਆ ਵਰਨਾ ਪੰਜਾਬ ਅਜਿਹੀ ਵਡਿਆਈ ਦਾ ਹੱਕਦਾਰ ਪੰਜਾਬੀ ਤਾਂ ਹੋ ਸਕਦਾ ਸੀ ਪਰ ਸਿੱਖ ਨਾ ਹੁੰਦਾ । ਸਿੱਖਾਂ ਦੀ ਇਹ ਵਡਿਆਈ ਅਜ਼ਾਦ ਹਸਤੀ ਅੱਡਰੀ ਰਹਿਣੀ ਤੇ ਸਰੂਪ ਸਿੱਖ ਵਿਰੋਧੀਆਂ ਨੂੰ ਨਹੀਂ ਭਾਉਂਦਾ ।
ਖ਼ਾਲਸਾ ਪੰਥ ਦੀ ਵਿਰੋਧਤਾ ਵੀ ਆਪਣੀ ਬੁੱਕਲ ਵਿੱਚੋਂ ਹੀ ਸ਼ੁਰੂ ਹੋ ਗਈ ਹੈ । ਪੰਜਾਬੀ ਲੋਕ ਹੀ, ਜਿਨ੍ਹਾਂ ਵਿੱਚੋਂ ਜਨਮ ਲੈ ਕੇ ਸਿੱਖਾਂ ਨੇ ਵਿਸ਼ ਧਰਮੀ ਹੋਣ ਦਾ ਨਮੂਨਾ ਪੇਸ਼ ਕੀਤਾ ਇਸ ਦੀ ਵੱਧਦੀ ਪ੍ਰਤਿਭਾ ਨੂੰ ਸਹਾਰ ਨਹੀਂ ਸਕੇ ਅਤੇ ਇਕ ਟੋਲੇ ਨੇ ਸਮੁੱਚੇ ਤੌਰ ਤੇ ਸਿੱਖ ਜਜ਼ਬੇ ਨਾਲ ਖੇਡਣੋਂ ਵੀ ਗੁਰੇਜ਼ ਨਹੀਂ ਕੀਤਾ (ਜੂਨ 1984 ਦਾ ਦਰਬਾਰ ਸਾਹਿਬ &lsquoਤੇ ਭਾਰਤੀ ਫੌਜ ਦਾ ਹਮਲਾ ਅਤੇ ਨਵੰਬਰ 1984 ਨੂੰ ਦਿੱਲੀ ਅਤੇ ਭਾਰਤ ਦੇ ਹੋਰ ਸ਼ਹਿਰਾਂ ਵਿੱਚ ਸਿੱਖਾਂ ਦੀ ਹੋਈ ਨਸਲਕੁਸ਼ੀ ਇਸ ਦੀਆਂ ਪ੍ਰਤੱਖ ਉਦਾਹਰਣਾਂ ਹਨ) । ਜਦੋਂ ਮੌਕਾ ਬਣਿਆ ਇਨ੍ਹਾਂ ਨੇ ਸਿੱਖ ਇਤਿਹਾਸ ਨੂੰ ਕਾਲਾ ਕਰਨ, ਸਿੱਖੀ ਸਰੂਪ ਨੂੰ ਵਿਗਾੜਨ, ਸਿੱਖ ਧਰਮ ਦੀ ਅਪਣਾਈ ਪੰਜਾਬੀ ਬੋਲੀ ਤੇ ਲਿੱਪੀ ਦਾ ਕੱਟੜ ਵਿਰੋਧ ਅਤੇ ਸਿੱਖ ਰਸਮਾਂ ਅਤੇ ਸਿੱਖੀ ਸਰੂਪ ਤੇ ਚੋਟ ਕਰਨ ਤੋਂ ਢਿੱਲ ਨਹੀਂ ਕੀਤੀ (ਛਾਂਗੀਆਂ ਦਾੜ੍ਹੀਆਂ ਅਤੇ ਮੋਨੇ ਸਿਰਾਂ ਤੇ ਬੱਧੀਆਂ ਨੋਕਦਾਰ ਪੋਚਵੀਆਂ ਪੱਗਾਂ ਇਸ ਦਾ ਪ੍ਰਤੱਖ ਸਬੂਤ ਹਨ) । ਇਸ ਦਾ ਵਿਰੋਧ ਅਜ਼ਾਦ ਭਾਰਤ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਪਿੱਛੋਂ ਬਹੁਤ ਹਾਨੀਕਾਰਕ ਸਾਬਤ ਹੋਇਆ ਹੈ, ਕਿਉਂਕਿ ਕਹੀ ਜਾਂਦੀ ਭਾਰਤ ਦੀ ਸੈਕੂਲਰ ਸਰਕਾਰ ਦਾ ਬਹੁਤ ਵੱਡਾ ਹਿੱਸਾ ਉਕਤ ਸ਼੍ਰੇਣੀ ਦੇ ਫ਼ਿਰਕੂਪੁਣੇ ਤੋਂ ਪ੍ਰਭਾਵਿਤ ਹੈ । ਪਰ ਅਜਿਹੇ ਵਧੇਰੇ ਹਾਨੀਕਾਰਕ ਪ੍ਰਭਾਵ ਉਨ੍ਹਾਂ ਸੁਸਾਇਟੀਆਂ ਦਾ ਹੈ, ਜੋ ਸਿੱਖ ਹੋਂਦ ਨੂੰ ਅੰਦਰੋਂ ਅੰਦਰ ਇਹ ਸਿੱਧ ਕਰਨ ਵਿੱਚ ਲੱਗੀਆਂ ਹੋਈਆਂ ਹਨ ਕਿ ਸਿੱਖ ਹਿੰਦੂ ਸਮਾਜ ਦਾ ਹੀ ਅਗਾਂਹਵਧੂ ਕੇਸਾਧਾਰੀ ਫ਼ਿਰਕਾ ਹੈ ਭਾਵ ਸਿੱਖ ਵੀ ਕੇਸਾਧਾਰੀ ਹਿੰਦੂ ਹੀ ਹਨ ।
ਇਸ ਸਮੇਂ ਸਿੱਖ ਕੌਮ ਨੂੰ ਦੁਵੱਲੀ ਟੱਕਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਪਹਿਲੀ ਟੱਕਰ ਅਨਮਤ ਵਾਲਿਆਂ ਦੀ ਉਸ ਵੱਡੀ ਗਿਣਤੀ ਨਾਲ ਹੈ ਜੋ ਸਿੱਖ ਦੀ ਸਰਬਸਾਂਝੀ ਵਿਚਾਰਧਾਰਾ ਅਤੇ ਸਿੱਖੀ ਸਰੂਪ ਨੂੰ Eਪਰਾ ਜਾਣਦੀ ਹੈ ਅਤੇ ਇਕ ਮਜ਼੍ਹਬ, ਇਕ ਭਾਸ਼ਾ ਤੇ ਇਕ ਕੌਮੀਅਤ ਦਾ ਦੇਸ਼ ਬਣਾਉਣ ਦੀ ਇੱਛਾ ਹਰ ਦੂਜੇ ਅਨਸਰ ਨੂੰ ਕੁਚਲ ਦੇਣ ਦੀ ਚਾਹਵਾਨ ਹੈ । 
ਪੀ।ਟੀ।ਸੀ। ਪੰਜਾਬੀ ਦੇ ਮਾਧਿਅਮ ਰਾਹੀਂ ਪੰਜਾਬੀ ਸੱਭਿਆਚਾਰ ਦੇ ਬੁਰਕੇ ਹੇਠ ਸਿੱਖ ਸੱਭਿਆਚਾਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਪੰਜਾਬੀ ਸੱਭਿਆਚਾਰ ਦਾ ਵੀ ਪੱਛਮੀਕਰਨ ਕਰ ਕੇ ਪੰਜਾਬ ਵਾਸੀਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ । ਜੋ ਹਥਿਆਰ ਅੱਜ ਦਾ ਸਿੱਖ ਵਿਰੋਧੀ ਅਨਸਰ ਸਿੱਖਾਂ ਦੇ ਖਿਲਾਫ਼ ਵਰਤ ਰਿਹਾ ਹੈ, ਉਹ ਵਰਤਮਾਨ ਕਾਲ ਦੇ ਜੰਗੀ ਸਾਧਨਾਂ ਦਾ ਉਹ ਹਥਿਆਰ ਹੈ, ਜਿਸ ਤੋਂ ਸਿੱਖੀ ਨੂੰ ਬਚਾਉਣਾ ਕਿਸੇ ਵਿਸ਼ੇਸ਼ ਯਤਨਾਂ ਤੋਂ ਬਿਨਾਂ ਸੰਭਵ ਨਹੀਂ ਹੈ । ਇਹ ਹਥਿਆਰ ਟੀ।ਵੀ। ਚੈਨਲਾਂ ਅਤੇ ਸੋਸ਼ਲ ਮੀਡੀਏ ਰਾਹੀਂ ਸਿੱਖੀ ਦਾ ਸਰੂਪ ਵਿਗਾੜ ਕੇ, ਬੜੇ ਮਿੱਠੇ ਤੇ ਮਨਭਾਉਣੇ ਤਰੀਕੇ ਨਾਲ ਸਿੱਖੀ ਦੀ ਵਿਲੱਖਣਤਾ ਖ਼ਤਮ ਕਰ ਰਿਹਾ ਹੈ । ਅਸੀਂ ਸਿੱਖ ਨੌਜਵਾਨ ਮੁੰਡੇ ਕੁੜੀਆਂ ਨੂੰ ਬੇਨਤੀ ਕਰਾਂਗੇ ਕਿ ਗਲੈਮਰ ਦੀ ਦੁਨੀਆਂ ਵਿੱਚੋਂ ਨਿਕਲ ਕੇ ਸਿੱਖ ਸੱਭਿਆਚਾਰ ਅਪਣਾਉ ਅਤੇ ਸਾਦਾ ਤੇ ਸੁਖੀ ਜੀਵਨ ਜੀਊਣ ਲਈ ਆਪਣਾ ਮਾਣਮੱਤਾ ਸਿੱਖ ਇਤਿਹਾਸ ਪੜ੍ਹ ਕੇ ਗੁਰਮਤਿ ਦੇ ਧਾਰਨੀ ਹੋਵੋ । ਫੈਸ਼ਨ ਦੀ ਚਕਾਚੋਂਧ ਜ਼ਿਆਦਾ ਦੇਰ ਨਹੀਂ ਰਹਿੰਦੀ ਅਤੇ ਜੁਆਨੀ ਢਲਦਿਆਂ ਹੀ ਜ਼ਿੰਦਗੀ ਹਨੇਰਿਆਂ ਵਿੱਚ ਗੁਆਚ ਜਾਂਦੀ ਹੈ । 
ਸਾਡਾ ਇਹ ਲੇਖ ਲਿਖਣ ਤੋਂ ਭਾਵ ਮਨੋਰੰਜਨ ਦਾ ਵਿਰੋਧ ਕਰਨਾ ਨਹੀਂ ਹੈ ਕਿਉਂਕਿ ਮਨੋਰੰਜਨ ਪੰਜਾਬੀ ਵਿਰਸੇ ਦੀ ਪਰੰਪਰਾ ਰਹੀ ਹੈ । ਅਸੀਂ ਪੰਜਾਬੀ ਸੱਭਿਆਚਾਰ ਦਾ ਪੱਛਮੀ ਕਰਨ ਦੇ ਵਿਰੋਧ ਵਿੱਚ ਹਾਂ । ਪੀ।ਟੀ।ਸੀ। ਪੰਜਾਬੀ ਨੇ ਇਸ ਹੱਦ ਤੱਕ ਵਪਾਰੀਕਰਨ ਕਰ ਦਿੱਤਾ ਹੈ ਕਿ ਪੰਜਾਬ ਦੇ ਬਹੁਗਿਣਤੀ ਨੌਜਵਾਨ ਮੁੰਡੇ ਕੁੜੀਆਂ ਨੇ ਨੱਚ ਗਾ ਕੇ ਪੈਸੇ ਕਮਾਉਣ ਦਾ ਕਿੱਤਾ ਅਪਣਾ ਲਿਆ ਹੈ ਅਤੇ ਪੈਸਾ ਕਮਾਉਣ ਦੀ ਦੌੜ ਵਿੱਚ ਅਜੋਕੀ ਨੌਜਵਾਨ ਪੀੜ੍ਹੀ ਨੇ ਪੰਜਾਬੀ ਵਿਰਸੇ ਦੀਆਂ ਕਦਰਾਂ ਕੀਮਤਾਂ ਦੀ ਮਿੱਟੀ ਪਲੀਤ ਕੀਤੀ ਹੋਈ ਹੈ । ਕਿਸੇ ਗੀਤਕਾਰ ਜਾਂ ਗਾਇਕ ਦਾ ਕੋਈ ਗੀਤ ਲੋਕਾਂ ਨੂੰ ਪਸੰਦ ਆ ਜਾਂਦਾ ਹੈ ਤਾਂ ਪੀ।ਟੀ।ਸੀ। ਪੰਜਾਬੀ ਵਾਲੇ ਉਸ ਨੂੰ ਇਸ ਢੰਗ ਨਾਲ ਪੇਸ਼ ਕਰਦੇ ਹਨ ਕਿ ਕਈ ਸਿੱਖ ਨੌਜਵਾਨ ਜਮੀਨਾਂ ਵੇਚ ਕੇ ਅਤੇ ਕਰਜ਼ਾ ਲੈ ਕੇ ਗੀਤ ਰਿਕਾਰਡ ਕਰਨ ਅਤੇ ਗੀਤ ਦੀ ਵੀਡੀਉ ਬਣਾਉਣ ਲਈ ਉਮੜ ਪੈਂਦੇ ਹਨ । ਇਨ੍ਹ੍ਹਾਂ ਵਿੱਚੋਂ ਬਹੁਤ ਸਾਰੇ ਆਪਣੇ ਪੈਸੇ ਦਾ ਨੁਕਸਾਨ ਕਰਾ ਕੇ ਪੀ।ਟੀ।ਸੀ। ਪੰਜਾਬੀ ਵਾਲਿਆਂ ਦੀ ਜਾਨ ਨੂੰ ਰੋਂਦੇ ਹਨ । ਇਨ੍ਹਾਂ ਵਿੱਚੋਂ ਬਹੁਤ ਸਾਰੇ ਨਿਰਾਸ਼ ਹੋ ਕੇ ਨੌਜਵਾਨ ਮੁੰਡੇ ਤਾਂ ਕਈ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਹਨ ਤੇ ਮੁਟਿਆਰਾਂ ਮਜ਼ਬੂਰੀ ਦੀ ਹਾਲਤ ਵਿੱਚ ਜਾਂ ਕਿਸੇ ਆਰਕੈਸਟਰਾ ਨਾਲ ਸਟੇਜਾਂ &lsquoਤੇ ਨੱਚ ਕੇ ਗੁਜ਼ਾਰਾ ਕਰਨ ਲੱਗ ਪਈਆਂ ਹਨ ਜਾਂ ਫਿਰ ਕੈਟਰਸ ਦੇ ਨਾਲ ਮਿਲ ਕੇ ਵਿਆਹਾਂ ਮੌਕੇ ਮੈਰਿਜ ਪੈਲਸਾਂ ਵਿੱਚ ਸ਼ਰਾਬ ਵਰਤਾਉਣ ਦਾ ਕੰਮ ਕਰਨ ਲੱਗ ਪਈਆਂ ਹਨ ।
ਸਿੰਘ, ਸਿੱਖ ਕੌਮ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖ਼ਸ਼ਿਆ ਹੋਇਆ ਨਾਂ ਹੈ ਅਤੇ ਡਿਸਕੋ ਅੰਗ੍ਰੇਜ਼ੀ ਨਾਚ ਦਾ ਨਾਂ ਹੈ । ਡਿਸਕੋ ਨਾਲ ਸਿੰਘ ਸ਼ਬਦ ਜੋੜਨਾ, ਸਿੱਖ ਕੌਮ ਨਾਲ ਕੀਤਾ ਗਿਆ ਬੇਹੂਦਾ ਮਜ਼ਾਕ ਹੈ ਅਤੇ ਸਿੱਖ ਵਿਰੋਧੀ ਨੀਤੀ ਦਾ ਸੂਚਕ ਹੈ । ਪੰਥ ਦਰਦੀਆਂ ਨੂੰ ਅਜਿਹੀਆਂ ਸਾਜ਼ਿਸ਼ਾਂ ਦਾ ਨੋਟਿਸ ਲੈਣਾ ਚਾਹੀਦਾ ਹੈ । ਜਾਣੇ ਅਣਜਾਣੇ ਵਿੱਚ ਕਿਸੇ ਦੀ ਸ਼ਾਨ ਦੇ ਖਿਲਾਫ਼ ਕੁਝ ਲਿਖਿਆ ਗਿਆ ਹੋਵੇ ਤਾਂ ਖਿਮਾਂ ਦਾ ਜਾਚਕ ਹਾਂ । 
-ਜਥੇਦਾਰ ਮਹਿੰਦਰ ਸਿੰਘ ਯੂ।ਕੇ।
(ਨੋਟ - ਇਹ ਲੇਖ ਅਪ੍ਰੈਲ 2014 ਨੂੰ ਲਿਖਿਆ ਗਿਆ ਜੋ ਯੂ।ਕੇ। ਤੋਂ ਛੱਪਦੇ ਪੰਜਾਬ ਟਾਈਮਜ਼ ਅਤੇ ਦੇਸ ਪ੍ਰਦੇਸ ਵਿੱਚ ਮਈ 2014 ਵਿੱਚ ਛੱਪ ਚੁੱਕਾ ਹੈ) ।
ਸਤਿਕਾਰ ਯੋਗ ਪੁਰੇਵਾਲ ਸਾਹਿਬ, 
ਦਿਲਜੀਤ ਦੁਸਾਂਝ ਨੇ ਸਿੰਘ ਸ਼ਬਦ ਦਾ ਮਜ਼ਾਕ ਉਡਾਉਣ ਲਈ ਡਿਸਕੋ ਸਿੰਘ ਫ਼ਿਲਮ ਬਣਾਈ ਸੀ
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫਤਹਿ
ਦਾਸ ਜਿਹੜਾ ਲੇਖ ਆਪ ਜੀ ਨੂੰ ਭੇਜ ਰਿਹਾ ਹੈ ਇਹ ਅਪ੍ਰੈਲ 2014 ਨੂੰ ਉਦੋਂ ਲਿਖਿਆ ਸੀ ਜਦੋਂ ਦਿਲਜੀਤ ਦੁਸਾਂਝ ਨੇ ਸਿੰਘ ਸ਼ਬਦ ਦਾ ਮਜ਼ਾਕ ਉਡਾਉਣ ਲਈ ਡਿਸਕੋ ਸਿੰਘ ਫ਼ਿਲਮ ਬਣਾਈ ਸੀ, ਪਿਛਲੇ ਸਾਲ ਇਹ ਦਸਤਾਰ ਤੋਂ ਬਿਨਾਂ ਨੰਗੇ ਸਿਰ ਚਮਕੀਲਾ ਫਿਲਮ ਵੀ ਬਣਾ ਚੁੱਕਾ ਹੈ, ਹੁਣ ਫਿਰ ਯੂ।ਟੀਊਬ ਤੇ ਇਸ ਦਾ ਇਕ ਗੀਤ ਸ਼ਰਾਬ ਨੂੰ ਪਰਮੋਟ ਕਰਨ ਲਈ ਬਹੁਤ ਹੀ ਨਿੰਦਣਯੋਗ ਸ਼ਬਦਾਵਲੀ ਵਿੱਚ ਗੀਤ ਵਾਇਰਲ ਹੋ ਰਿਹਾ ਹੈ, ਉਸ ਦੀ ਵੀਡੀਉ ਵੀ ਮੈਂ ਆਪ ਜੀ ਨੂੰ ਭੇਜ ਰਿਹਾ ਹਾਂ । ਗੀਤ ਦੇ ਬੋਲ ਹਨ :
ਵਾਲ ਖਿਲਾਰ ਕੇ ਆ ਜਾ ਨੀ, ਮੋਰਨੀਏ ਪੈਲਾਂ ਪਾ ਜਾ ਨੀ ।
ਖੋਲ ਲੈ ਅੜੀਏ ਵਾਲ ਨਹੀਂ ਤਾਂ ਮੈਂ ਖੋਲ ਦੂੰ । 
ਜੇ ਤੂੰ ਨੱਚੀ ਨਾ ਮੇਰੇ ਨਾਲ ਗੋਰੀਏ, 
ਲਹਿੰਗੇ ਤੇ ਸ਼ਰਾਬ ਡੋਲ ਦੂੰ ।
ਪੁਰੇਵਾਲ ਸਾਹਿਬ ਆਪ ਸੂਝਵਾਨ ਹੋ ਅਜਿਹੇ ਗੀਤ ਸਿੱਖ ਨੌਜੁਆਨੀ ਨੂੰ ਕਿਸ ਪਾਸੇ ਲੈ ਕੇ ਜਾਣਗੇ । ਆਸ ਕਰਦਾਂ ਕਿ 2014 ਵਾਲਾ ਲੇਖ ਦੁਬਾਰਾ ਛਾਪ ਕੇ ਧੰਨਵਾਦੀ ਬਣਾਉਗੇ । ਜਾਪਦਾ ਹੈ ਕਿ ਇਹ ਗੀਤ ਫਿਲਮ ਜੱਟ ਜੂਲੀਅਟ-3 ਦਾ ਹੈ ।
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ ਯੂ।ਕੇ।