ਐਮੇ ਝੱਖ ਮਾਰਨ ਦਾ ਲਾਭ ਨਹੀਂ ਆਪਣਾ ਪ੍ਰਭੂ ਧਿਆਉ ਮਨ ਟਿਕਾਉ ਸਲਾਮਤ ਰਹ
ਜੀਵਨ ਦਾ ਸਾਰ-ਅੰਸ਼ ਹੈ, ਪਲੇ ਬੰਨ ਲਈਏ ਪਰ ਇਸ ਦਾ ਸਹਾਰਾ ਲੈ ਕੇ ਆਪਣੇ ਨਾਤੇ ਰਿਸ਼ਤੇ, ਦੋਸਤੀਆਂ, ਮਿੱਤਰਤਾ ਤੋਂ ਪਾਸੇ ਵੱਟ ਲਈਏ, ਨਹੀਂ ਭਾਵ ਹੈ ਕਿ ਬਹੁਤੀਆਂ ਆਸਾਂ ਰੱਖ ਰੱਖ ਟੁੱਟਦੇ ਜਾਈਏ, ਉਹੀ ਕਾਰਨ ਹਨ ਜੀਵਨ ਦੁਖਾਂਤ ਦੇ, ਭਰਾਤਰੀ ਭਾਵ ਨਾਲ ਹੀ ਜੀਊਣਾ ਸੁਹਾਵਣੇ ਸਫਰ ਲਈ ਗਾਡੀ ਰਾਹ ਹੈ । ਮਨੁੱਖ ਇਕ ਸੋਸ਼ਲ ਜੀਵ ਹੈ, ਡੂੰਘੀ ਝਾਤੀ ਮਾਰੀਏ ਡੰਗਰ-ਪਸ਼ੂ, ਪੰਛੀ ਪੰਖੇਰੂ ਭੀ ਜਾਤ-ਨਸਲ ਨਾਲ ਜੁੜੇ ਹੁੰਦੇ ਹਨ, ਕਿਵੇਂ ਵਿਛੋੜੇ &lsquoਤੇ ਰੋਂਦੇ ਨੇ, ਸਾਡੀ ਤਾਂ ਭਾਵਨਾਵਾਂ ਨੂੰ ਆਹ ਰੂਸੀ ਲਾਣੇ ਨੇ ਵਸੋ ਵਿਰਸਾ ਹੀ ਨਸ਼ਟ ਕਰਿਆ ਹਾਲੇ ਭੀ ਪ੍ਰਵਾਰਵਾਦ ਦੀ ਧੁੰਨ ਰਟਣ ਲਾਈ ਜਾਂਦੇ ਨੇ, ਸ਼੍ਰੋਮਣੀ ਕਮੇਟੀ &lsquoਤੇ ਭੀ ਕਬਜ਼ਾ ਹੈ, ਸੰਤ ਲਹਿਰ ਨੇ ਭਰੱਪਣ ਵਧੌਣਾ ਸੀ ਸਗੋਂ ਲਹੂ ਵਿੱਚ ਪਾਣੀ ਪਾ ਧਰਿਆ ਸਭ ਲੋਭੀ ਲਾਣਾ ਹੈ, ਬਹੁਤ ਉਸੇ ਲਹਿਰ ਵਿੱਚ ਆਏ ਹਨ ਪ੍ਰਧਾਨ ਧਾਮੀ ਭੀ ਪਿੱਛੇ ਨਹੀਂ, ਵਿਰਸਾ ਸਿੰਘ ਵਲਟੋਹਾ, ਪੀਰ-ਮੁਹੰਮਦ ਆਦਿ ਹੁਣ ਹੋਰ ਨੇਰ੍ਹੀ ਦੀਪ ਸਿੱਧੂ, ਅਮ੍ਰਿਤਪਾਲ ਤਾਂ ਸੀ ਹੀ ਸਰਬਜੀਤ ਸਿੰਘ ਸ਼ਹੀਦ ਦੇ ਪੁੱਤ ਦੀ ਡਿਗਰੀ ਨਾ ਅਕਲ ਨਾ ਸ਼ਕਲ ਲੋਕ ਸਭਾ ਵਿੱਚ ਬੋਲਣਾ ਆਉਂਦਾ ਨੀ, ਉਧਰ ਸਤਵੰਤ ਸਿੰਘ ਦਾ ਭਾਣਜਾ ਹਾਲੇ ਪ੍ਰਵਾਰਵਾਦ ਬਾਦਲਾਂ ਵਿੱਚ ਹੈ । ਮੈਂ ਸਮਝਦੀ ਹਾਂ ਕਿ ਜੋ ਆਹ ਲੱਲੂ ਬੋਕੇ ਇਹ ਬੋਲੀ ਬੋਲਦੇ ਨੇ ਗੁਰੂ ਅਦੇਸ਼ ਨੂੰ ਨਹੀਂ ਸਮਝਦੇ, ਧਰਮ ਦੀ ਕਸਵੱਟੀ ਦਾ ਹਾਮੀ ਨਹੀਂ ਪਰ ਬਣਦੇ ਨੇ ਨੁਮਾਇੰਦੇ, ਮੈਂ ਤਾਂ ਪ੍ਰੇਸ਼ਾਨ ਹਾਂ ਕਿ ਆਹ ਪ੍ਰੋਫੈਸਰ ਕਿਵੇਂ ਬਣ ਗਏ, ਠੀਕ ਹੈ ਅਸੀਂ ਧਾਰਮਿਕ ਨਹੀਂ ਸੀ ਪਰ ਪ੍ਰੋਫੈਸਰੀ ਮਜਬੂਨ ਦੀ ਹੀ ਕਰਦੇ ਸੀ, ਨਾ ਕਿ ਸਿਆਸਤ ਦੀ, ਪੁਲੀਟੀਕਲ ਦੀ ਡਿਗਰੀ ਹਾਲੇ ਭੀ ਕਿਤਾਬੀ ਧੁਰਾ ਹੀ ਪੜਾਉਂਦੇ ਸੀ ਨਾ ਕਿ ਸਰਕਾਰੂ ਨੀਤੀਆਂ ਤੇ ਭੜਕਾਊ ਪ੍ਰਸਤਾਵ ।
ਯੂ।ਕੇ। ਵਿੱਚ ਭੀ 70ਵਿਆਂ ਵਿੱਚ ਟੀਚਰ ਸਿਆਸਤ ਵਿੱਚ ਹਿੱਸਾ ਨਹੀਂ ਸਨ ਲੈ ਸਕਦੇ ਖੋਜ ਕਰੋ ਰਹਿੰਦੀ ਖੂੰਹਦੀ ਕਸਰ ਸਾਡੇ ਆਮਦੀ ਜੋ ਅੱਜ ਕੱਲ੍ਹ ਮਹਾਨ ਬਣਦੇ ਨੇ ਸਿਆਸੀਆਂ ਦੀਆਂ ਬੁੱਕਲਾਂ ਵਿੱਚ ਬੈਠਕੇ, ਉਹ ਭੀ ਮਕਸਦ ਲਈ ਮਹਾਨ ਅੰਦਰੋਂ ਸਮਝਦੇ ਨੇ ਸ਼ਤਾਨ ਜੋ ਭੁਖੜੇ ਸਿੱਖਾਂ ਨੇ ਆਪਣੀਆਂ ਕੁਟਿਲ ਨੀਤੀਆਂ ਦੇਸ਼ ਵਿੱਚ ਘਸੋੜ ਦਿੱਤੀਆਂ ਤਾਂ ਹੁਣ ਸੁਲਘ ਰਹੀ ਹੈ ਕਿ ਲੋਕ ਮਕਾਰ ਹਨ ਆਹ ਐੱਮ।ਪੀ। ਅਟਵਾਲ ਪਹਿਲਾਂ ਕੌਂਸਲਰ ਫੇਰ ਲੀਡਰ ਹੁਣ ਉਪਰਲੀ ਪੌੜੀ ਚੜ੍ਹਦਾ ਟਿੱਕਾ ਲੁਆ ਬੈਠਾ, ਢਿੱਡ ਤਾਂ ਆਪਣਾ ਹੈ ਜੇ ਘਰ ਬਗਾਨਾ ਹੈ, ਲੋੜ ਜਿੰਨਾ ਖਾਉ ਐਮੇ ਆਫਰ ਕੇ ਨਾ ਮਰੋ : ਇਸ ਵਾਰੀ ਕਿੰਨੇ ਐੱਮ।ਪੀ। ਆਪਣੇ ਬਣਾ ਲਏ ਕੀ ਸੁਆਰਣਗੇ ਦੇਖੀਏ ਜਾਂ ਫੇਰ ਦਿਨ ਦਿਹਾੜਿਆਂ &lsquoਤੇ ਰੌਣਕਾਂ ਲਾਉਣਗੇ ਸਾਡੇ ਤਾਂ 30 ਸਾਲਾਂ ਤੋਂ ਵੱਧ ਸਮਾਂ ਪੰਜਾਬੀ ਐੱਮ।ਪੀ। ਜੱਟ ਭੀ ਤੇ ਸ਼ਰਮਾ ਭੀ ਰਹੇ, ਸੋ ਸਾਰਾ ਤਜ਼ਰਬਾ ਹੈ । ਹੁਣ ਅੰਗੇ੍ਰਜ਼ (ਆਇਰਸ਼) ਬੀਬੀ ਨਾਲ ਦੇ ਸ਼ਹਿਰ ਤੋਂ ਹੈ । ਦੁਹਾਈ ਪਾ ਰਹੇ ਹਨ ਜੀ ਸਾਡੀ ਬੋਲੀ ਵਾਲੀ ਕਿਉਂ ਨਹੀਂ ? ਕੋਈ ਪੁੱਛੇ 65 ਸਾਲ ਤੋਂ ਉੱਪਰ ਹੋ ਗਏ ਵੱਸਿਆਂ ਨੂੰ ਹਾਲੇ ਬੋਲੀ ਸਮੱਸਿਆ, ਕੰਮਾਂ &lsquoਤੇ ਦੂਜੇ ਦਿਨ ਬੋਲੀ ਸਮਝ ਜਾਂਦੇ ਨੇ ਹਾਲੇ ਅਸੀਂ ਵਿਤਕਰਿਆਂ ਦੇ ਸ਼ਿਕਾਰ, ਸਾਡੇ ਨਾਲ ਨਸਲਵਾਦ ਸਿੱਖ ਸਭ ਤੋਂ ਵੱਧ, ਝੰਡੇ ਚੁੱਕਣੇ ਤੇ ਆਪ ਜਹਾਨੋਂ ਅਲਹਿਦੇ ਨਸਲੀ ਪੰਜਾਬ ਵਿੱਚ ਹੀ ਦੇਖ ਲਵੋ, ਭਈਆਂ ਨੂੰ ਪ੍ਰਵਾਸੀ ਦੱਸਦੇ ਨੇ ਇਥੇ ਫੌਜੀ ਆਖੇ ਤੇ ਸ਼ਿਕਾਇਤਾਂ ਹੁਣ ਹੀ ਦੇਖੋ 19 ਸਾਲਾਂ ਦਾ 12 ਪੜ੍ਹਿਆ ਪੜਾਈ ਲਈ ਭੇਜਿਆ ਮਾਪਿਆਂ ਨੇ ਕਿਹੜੀ ਪੀ।ਐੱਚ।ਡੀ। ? ਦੁੱਖਦਾਇਕ ਹੈ ਅੰਤ ਮੌਤ ਹੋ ਗਈ, ਚੈਨਲ ਤੇ ਸਹਾਇਤਾ ਦੀ ਗੁਹਾਰ, ਪਰ ਸਬਕ ਦੇਣ ਦੀ ਕੋਈ ਵਿਧੀ ਵਿਵਸਥਾ ਨਹੀਂ ਕਿ ਭਾਈ ਐਨੇ ਲੱਖ ਨਾਲ ਤਾਂ ਕਾਰੋਬਾਰ ਖੋਲੋ੍ਹ ਟੱਬਰ ਕਾਰੇ ਲੱਗੇ ।
ਸਪੈਸ਼ਲ ਸਾਂਝ : ਪੱਤਰਕਾਰੀ ਭੀ ਜੁੜੀ, ਪਟਿਆਲੇ ਤੋਂ ਮਾਲਵਿੰਦਰ ਸਿੰਘ ਮਾਲੀ ਕੋਈ ਸਾਧਾਰਣ ਵਿਅਕਤੀ ਨਹੀਂ, ਪਿਛੋਕੜ ਨਕਸਲਵਾੜੀ, ਕਾਮਰੇਡ, ਅਧਿਆਪਕ, ਸਵ: ਜੱਜ ਅਜੀਤ ਸਿੰਘ ਬੈਂਸ ਨਾਲ ਸੰਪਰਕੀ (ਮੈਂ ਇਕ ਸਾਂਝ ਪਾਵਾਂ ਸਾਡੇ ਘਰ ਡਾਕਟਰ ਜਗਜੀਤ ਸਿੰਘ ਚੌਹਾਨ ਨਾਲ ਆਏ ਬੈਂਸ ਸਾਹਬ ਕੁਝ ਘੰਟੇ ਵਟਾਂਦਰੇ ਭਾਵੇਂ ਮੈਂ ਸਾਰਾ ਸਮਾਂ ਨਹੀਂ ਸੀ ਬੈਠੀ ਰਸੋਈ ਭੀ ਉਡੀਕਦੀ ਸੀ, ਉਦੋਂ ਹੁਣ ਵਾਂਗੂੰ ਘਰ ਕੰਮ ਕਰਨ ਨੂੰ ਕੁੜੀ ਨਹੀਂ ਸੀ ਲੱਭਦੀ ਹੁੰਦੀ) ਖੈਰ ਭਾਵ ਕਿ ਮੈਂ ਮਿਲੀ ਹੋਈ ਹਾਂ, ਮਾਲੀ ਹੋਰਾਂ ਦੀ ਗ੍ਰਿਫਤਾਰੀ &lsquoਤੇ ਬੜਾ ਤੜਪੀ ਆਂ ਜੀ ਭਗਵੰਤ ਮਾਨ ਨੇ ਆਪਣੇ ਆਮ ਦੇ ਸਮਰਥੱਕ ਤੋਂ ਕੇਸ ਕਰਵਾ ਤਾ ਕਿਉਂ ? ਤਾਂ ਦੱਸਣ ਨਾ ਅੰਤ ਨਿਕਲਿਆ ਕਿ ਧਾਰਮਿਕ ਭਾਵਨਾਵਾਂ ਦੀ ਠੇਸ, ਪੁਰਾਣੇ ਕਾਮਰੇਡ ਰਹੇ ਹੁਣ ਵਾਹਿਗੁਰੂ ਜੀ ਖ਼ਾਲਸਾ ਪਹਿਲਾਂ ਇੰਕਲਾਬ ਹੁੰਦਾ ਸੀ ਖੁਰਪਾ ਦਾਤੀ ਹੁਣ ਕ੍ਰਿਪਾਨ ਗਾਤਰੇ, ਖੈਰ ਬਿਆਨ ਦੀ ਸੁਣੋ, ਅਰਵਿੰਦ ਕੇਜਰੀਵਾਲ ਜੇਲੋਂ ਜਮਾਨਤ &lsquoਤੇ ਉਪਰੰਤ ਕਹਿੰਦੇ ਜੀ ਮੇਰੀ (ਪਰਖ ਦੀ ਘੜੀ) ਲੋਕ ਦੱਸਣ ਮੈਂ ਈਮਾਨਦਾਰ ਹਾਂ ਜਾਂ ਗੁਨਾਹਗਾਰ, ਮਾਲੀ ਹੋਰੀ ਕਾਂਗਰਸੀ ਸਫਾਂ ਵਿੱਚ ਭੀ ਨਵਜੋਤ ਸਿੱਧੂ ਕਪਤਾਨ ਆਦਿ ਸਮਰਥੱਕ ਪਰ ਰਗਾਂ ਤਾਂ ਧਰਮ ਹਿੱਤ ਨਹੀਂ ਤਾਂ ਬਿਆਨ ਦੇ ਧਰਿਆ ਕਿ (ਪਰਖ ਦੀ ਘੜੀ) (ਸੀਤਾ, ਪਰ ਰਾਮ ਰਾਵਣ ਕੌਣ) ਹੁਣ ਸੁਹਿਰਦ ਪਾਠਕ ਲੇਖਕ ਨਿਰਣਾ ਕਰਨ ਕਿ ਕੀ ਇਹ ਤੁੱਕ ਜੁੜਦੀ ਹੈ, ਕੀ ਇਸ ਨੂੰ ਇਹ ਗਿਆਨ ਨਹੀਂ ਕਿ ਸੀਤਾ ਮਾਤਾ ਨੂੰ ਹਿੰਦੂ ਪੂਜਦੇ ਨੇ ਰਾਮ ਨੂੰ, ਰਾਵਨ ਨੂੰ ਸ਼੍ਰੀ ਲੰਕਾ ਦਾ ਪਤੀ ਮੰਨਦੇ ਨੇ ਤਾਂ ਕੀ ਇਹ ਬੰਦਾ ਇਹ ਬੋਲਣ ਤੋਂ ਪਹਿਲਾਂ ਇਹ ਗਿਆਨ ਵਿਹੂਣਾ ਹੈ ? ਨਹੀਂ ਜਾਣ ਬੁੱਝ ਕੇ ਧਰਮ ਨੂੰ ਠੁੱਠਾ, ਟਿੱਚਰ, ਮਸ਼ਕਰੀ ਕਰਨੀ ਇਸ ਉਮਰੇ ਸ਼ਰਾਫਤ ਹੈ ?
ਹਿੰਦੂ ਇਸ਼ਟ ਜੋ ਇਹ ਸਤਰਾਂ ਪੜੋ੍ਹ ਸੀਤਾ ਮਾਤਾ ਨੂੰ ਕਿਵੇਂ ਸਤਿਕਾਰਦੇ ਨੇ - ਧਰਤੀ ਜੇਡ ਜਤੀ ਨੀ ਕੋਈ, ਸੀਤਾ ਜੇਡ ਨੀ ਮਾਤਾ, ਰਾਮ ਜੇਡ ਨੀ ਦਾਤਾ ਤੇ ਲਛਮਣ ਜੇਡ ਨੀ ਭਰਾਤਾ । ਸਾਨੂੰ ਕੀ ਲੋੜ ਸੀ ਦੇਵੀ ਸਮਾਨ ਮਾਨਮੱਤੀ ਹਿੰਦੂ ਸੰਸਕ੍ਰਿਤੀ ਤੇ ਉਂਗਲ ਚੁੱਕਣ ਦੀ, ਜਦੋਂ ਕਿ ਤੁੱਕ ਜੁੜਦੀ ਭੀ ਨਹੀਂ । ਅਸੀਂ ਆਪਣੀ ਅੰਦਰ ਤੇ ਬਾਹਰ ਝਾਤੀ ਮਾਰੀਏ ਕਿ ਤਾਜ਼ਾ ਸਥਿਤੀ ਕੰਗਣਾ ਰਣੌਤ ਦੇ ਸੰਤ ਭਿੰਡਰਾਂਵਾਲਿਆਂ ਨੂੰ ਅਤਿਵਾਦ ਕਹਿਣ &lsquoਤੇ ਕੀ ਪੰਜਾਬ ਵਿੱਚ ਭੂਚਾਲ ਆਇਆ, ਕਿਉਂ ਅਸੀਂ ਜਾਣ ਬੁੱਝ ਕੇ ਡਾਂਗ ਸੋਟੇ ਦੀਆਂ ਵਿਉਂਤਾ ਬਣਾ ਰਹੇ ਹਾਂ । ਉਪਰੋਂ ਜੀ ਕਿਉਂ ਡੱਕਿਆ ਅੰਦਰ, ਜੀ ਉਹ ਕਹਿੰਦਾ ਮੈਂ ਜਮਾਨਤ ਨਹੀਂ ਲੈੈਣੀ ਆਦਿ, ਇਹ ਸਭ ਸ਼ਰਾਰਤੀ ਅਨਸਰ ਹੈ ਕੋਈ ਨਾ ਤਾਂ ਸ਼ਰਾਫਤ ਹੈ ਨਾ ਹੀ ਦਿਆਨਤਦਾਰੀ, ਅਜਿਹੇ ਅਨਸਰ ਨੇ ਹੀ 80-84 ਦਾ ਕਹਿਰ ਸੱਦਿਆ, ਮਸ਼ਕੂਲੇ ਭੀ ਕਰਨੇ ਤੇ ਨੇਤਾ ਭੀ ਬਨਣਾ, ਝੱਲਣੇ ਪਏ ਸਾਧਾਰਣ ਪਰਿਵਾਰਾਂ ਨੂੰ, ਕੁਝ ਪੁਲਸੀਆਂ ਨੂੰ, ਸਿਆਸੀਆਂ ਨੂੰ, ਆਪ ਵਿਦੇਸ਼ੀ ਉਡਾਰੀਆਂ, ਹੁਣ ਭੀ ਚੈਨਲਾਂ ਦੀ ਸੋਭਾ ਦਮਗਜੇ ਗੁਰੂ ਘਰਾਂ ਦੀ ਮਾਇਆ ਬੰਦੇ ਢੋਂਦੇ ਆਦਿ, 40 ਸਾਲਾਂ ਮਗਰੋਂ ਭੀ ਹਾਲੇ ਇਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ, ਹੁਣ ਜੀ ਨੌਜਵਾਨ ਵਾਗਡੋਰ ਸੰਭਾਲਣਗੇ, ਕੌਣ ਜੋ ਸਾਡੇ ਪਹਿਲਾਂ ਹੀ ਬਾਲਕੇ ਨੇ ਨਾਲ ਤਿੰਨ ਪੁਰਾਣੇ ਬਾਕੀ ਪਿੱਛੇ ਬੈਠ ਤਜ਼ਰਬਾ ਦੱਸਣਗੇ ਯਾਨੀ ਸਰਕਾਰਾਂ ਨੂੰ ਦੱਸਣਾ ਹੈ ਕਿ ਸਾਨੂੰ ਪੁੱਛੇ ਬਿਨਾਂ ਪੱਤਾ ਨਾ ਹਿੱਲੇ ਨਹੀਂ ਤਾਂ ਹਰ ਮਹੀਨੇ ਹੀ ਲੰਡਨ ਜਲੂਸ ਕੱਢਿਆ ਕਰਾਂਗੇ, ਵਿੱਚੇ ਤੁਹਾਡੀ ਧੌੜੀ ਲਾਹਾਂਗੇ ਭਾਰਤੀ ਦੂਤਾਵਾਸ ਦੀ ਤਰ੍ਹਾਂ, ਸਾਡਾ ਕੀ ਜਾਣਾ ਪੈਸਾ ਸੰਗਤਾਂ ਦਾ ਕੋਚਾਂ ਢੋਣ ਲਈ ।
ਤੁਣ ਵੇ, ਤੁਣ ਵੇ, ਤੂੰ ਬੁੱਢਾ ਸੁਣੀਦਾ ਮੇਰੀ ਜੁਆਨੀ ਹੁਣ ਵੇ : ਬਜ਼ੁਰਗ ਹੀ ਨਹੀਂ ਜਵਾਨ ਪ੍ਰਚਾਕਰ ਬਣ ਪੈਸੇ ਕਮਾਉਣੇ ਭੀ ਮੱਤਾਂ ਬੜੀਆਂ ਦਿੰਦੇ ਨੇ, ਜੀ ਵਿਆਹੋਂ ਪਹਿਲਾਂ ਇਕੱਠੇ ਰਹਿਣੇ ਜੋੜਿਆਂ ਦੇ ਅਨੰਦ ਕਾਰਜ ਹੋਣ ਜਾਂ ਨਾ, ਅਵਸਥਾ ਬਜ਼ੁਰਗੀ ਤੇ ਗਿਆਨ ਸਾਰਾ ਦਿਨ ਗੁਰ-ਬਲਾਸ ਪੜ੍ਹੀ ਜਾਵੋ, ਭਾਈ ਗੁਰਦਾਸ, ਸੰਤੋਖ ਸਿੰਘ ਯਾਨੀ ਲੇਖਕਾਂ ਨੂੰ ਰੱਬ ਮੰਨੋ, ਹਾਲੇ ਆਪ ਨੂੰ ਧਰਮ ਦੀ ਸੋਝੀ ਨਹੀਂ, ਜਵਾਨ ਜਹਾਨ ਭੀ ਨਸੀਹਤਾਂ ਭਾਈ ਜੋ ਸਮਾਂ ਵਿਚਾਰੇ ਸੋਈ ਸੁਘੜ ਸੁਜਾਨ, ਹਰ ਗੱਲ ਗੁਰਮਤ ਨਾਲ ਜੋੜ ਆਪਣੀ ਪ੍ਰਸਿੱਧੀ ਨਾ ਬਣਾਉ, ਗੁਰੂ ਕਾਲ ਵੇਲੇ ਕੀ ਆਹ ਸਮਾਜ ਸੀ ? ਅਨੰਦ ਕਾਰਜ ਸਨ ? ਤੌਖਲੇ ਖੜੇ੍ਹ ਕਰ ਕਰ ਆਵਾਜਾਰ ਕਰਦੇ ਹੋ ਤੇ ਨੌਜਵਾਨ ਨੂੰ ਧੱਕ ਧਰਮ ਪਰਿਵਰਤਨ ਦੇ ਜ਼ਿੰਮੇਵਾਰ ਇਹੀ ਲੋਕ ਹਨ, ਗੁਰੂ ਨਾਨਕ ਦੇਵ ਜੀ ਦੀ ਨਸੀਹਤ ਕਿ ਕਿਰਤ ਕਰੋ ਤਾਂ ਤੁਸੀਂ ਕਦੀ ਵਿਚਾਰਦੇ ਨਹੀਂ, ਆਹ ਬਗਲੀਆਂ ਚੁੱਕੀ ਫਿਰਦੇ ਵਿਹਲੜ ਸਿੱਖ ਤੇ ਗੁਰ ਮਰਿਯਾਦੀਏ ਨੇ ਧੂ ਪੱਟਤੀ ਆਹ ਪ੍ਰਚਾਰਕਾਂ ਤੇ ਚੈਨਲਾਂ ਨੇ ਧਰਮ ਤੇ ਸੱਭਿਅਤਾ ਦੀ, ਪੁਰਾਤਨ ਸਮੇਂ ਲੋਕ ਲੀਹਾਂ ਤੇ ਜਿਮੇ ਸੁਣੋ ਬੀਬੀ ਦੀ, ਜੇ ਮੁੰਡਿਆਂ ਤੂੰ ਹਲ ਨੀ ਜੋੜਨਾ ਅਸੀਂ ਨੀ ਧਰਨੀ ਦਾਲ ਮੁੰਡਿਆ, ਰੋਟੀ ਖਾਣੀ ਮਿਰਚਾਂ ਦੇ ਨਾਲ, ਘੱਟੋ ਘੱਟ ਕਿਰਤ ਵੱਲ ਕੇਂਦਰਤ ਸਨ, ਭਾਵੇਂ ਗੁਟਕੇ ਚੁੱਕ ਸਵੇਰੇ ਬੈਠਦੇ ਨਹੀਂ ਸਨ ਪਰ ਪ੍ਰਮੇਸ਼ਰ ਨੂੰ, ਧਰਤੀ ਨੂੰ ਨਮਸਕਾਰਦੇ ਸੀ, ਪ੍ਰਭੂ ਭੀ ਦਿਆਲੂ ਸੀ, ਹੁਣ ਆਹ ਧਰਮ ਜੀ ਔਥੋਂ ਬੀੜ ਚੁੱਕੋ ਬੇਅਦਬੀ ਹੈ ਔਹ ਸਾਧ ਆਚਰਨਹੀਣ ਕੁੱਟੋ, ਫਰੌਤੀ ਮੰਗੋ ਤੇ ਧੀਆਂ ਭੈਣਾਂ ਜਲੀਲ ਕਰੋ, ਨਾਲੇ ਹੀ ਆਹ ਸੰਤ ਤਾਂ ਮਹਾਨ ਨੇ ਦੂਜੇ ਸ਼ਤਾਨ ਨੇ ਕਿਸੇ ਹੋਰ ਵਰਗ ਦੇ ਕੋਈ ਹੋਰ ਮਹਾਨ ਨੇ ਲੇਖਕ ਭੀ ਜੀ ਫਲਾਣਾ ਮਹਾਨ ਉਹਨੇ ਧਰਮ ਧੁਰਾ ਅੰਕਤ ਕੀਤਾ ਕਿਸੇ ਨੇ ਲਿਖਤਾ ਪੰਜਾਬ ਵੱਸਦਾ ਗੁਰਾਂ ਦੇ ਨਉਂ &lsquoਤੇ, ਹੁਣ ਸਿੱਧ ਹੈ ? ਸੋਹਣ ਸਿੰਘ ਸੀਤਲ ਦੀਆਂ ਦਰਜਨਾਂ ਪੁਸਤਕਾਂ ਰਾਜਾ ਰਾਜ ਸ਼ੇਰੇ ਪੰਜਾਬ ਦੇ ਕਿਸੇ ਪਰਿਵਾਰ ਦਾ ਦੁਖਾਂਤ, ਮੈਂ ਪੜੇ੍ਹ ਸਨ ਪਰ ਉਦੋਂ ਤਾਂ ਬੱਸ ਕਿਤਾਬਾਂ ਪੜੋ੍ਹ ਸੋਝੀ ਥੋੜ੍ਹੀ ਸੀ, ਹੁਣ ਸੀਤਲ ਨੇ ਤਾਂ ਇਹ ਭੀ ਲਿਖਿਆ ਪੁੱਤਰਾਂ ਵਾਂਝ ਨਾ ਸੋਹਦੀਆਂ ਮਾਵਾਂ, ਭਾਵੇਂ ਲੱਖ ਦੌਲਤ ਨਾਲ ਭਰੀਏ, ਅੱਜ ਲਾਗੂ ਹੈ ਭਾਵੇਂ ਗੁਰ ਉਪਦੇਸ਼ ਭੀ ਹੈ ਪਰ ਸਮਾਂ ਨੀ ਸਹਿਮਤ, ਸੀਤਲ ਹੋਰਾਂ ਦੇ ਮੈਂ ਦਰਸ਼ਨ ਕੀਤੇ ਸਨ ਪਰ ਘਰ ਹਵੇਲੀ ਵਿੱਚ ਪਰਾਂ ਬੈਠਿਆਂ ਦੇ ਹੀ, ਪਿਤਾ ਛੁੱਟੀ ਆਉਂਦੇ ਤੇ ਸੀਤਲ ਜੀ ਇਕ ਗਿਆਨੀ ਦੀ ਹੱਟੀ ਤੇ ਜੁੜਦੇ, ਪਿਤਾ ਨੂੰ ਕਿਤਾਬਾਂ ਦੇਣੀਆਂ ਉਨ੍ਹਾਂ ਨੇ ਖੇਤੀਬਾੜੀ ਦੀਆਂ ਵਸਤਾਂ, ਸਬਜੀਆਂ ਆਦਿ ਆ ਕੇ ਸਾਈਕਲ ਤੇ ਲਿਜਾਂਦੇ ਹੁੰਦੇ ਸਨ, ਉਨ੍ਹਾਂ ਦਾ ਕੋਈ ਮਿੱਤਰ ਅਚਾਰਾਂ ਦਾ ਕਾਰੋਬਾਰੀ ਸੀ ਤਾਂ ਪਿਤਾ ਕਈ ਤਰ੍ਹਾਂ ਦਾ ਅਚਾਰ ਉਥੋਂ ਬਣਵਾਉਂਦੇ ਹੁੰਦੇ ਸਨ, ਕਿਤਾਬ ਲਈ ਮੈਨੂੰ ਹੁਕਮ ਕਰਨਾ ਐਨੇ ਸਮੇਂ ਵਿੱਚ ਮੈਂ ਪੜ੍ਹੀ ਹੈ ਤੂੰ ਭੀ ਖ਼ਤਮ ਕਰਨੀ ਹੈ ਬੱਸ ਪੜ੍ਹ ਲਈ ਮੰਨਣਾ ਪਊਗਾ ਕਿ ਹਰ ਲੇਖਕ ਪ੍ਰਚਾਰਕ ਦਾ ਆਪਣਾ ਨਜ਼ਰੀਆ ਹੁੰਦਾ ਹੈ ਅੱਡਰਾ ਕੱਲ੍ਹ ਅਸੀਂ ਕੁਝ ਵਟਾਂਦਰੇ ਵਿੱਚ ਰੁੱਝੇ ਕਿ ਕੀ ਗੁਰੂ ਨਾਨਕ ਦੇਵ ਜੀ ਵੇਲੇ ਦੀਆਂ ਲਿਖਤਾਂ ਹਨ ਕਿਉਂਕਿ ਉਸ ਵੇਲੇ ਤੱਕ ਤਾਂ ਹਿੰਦੂ ਧਾਰਮਿਕ ਗੀਤਾ, ਵੇਦ, ਉਪਨਿਸ਼ਦ ਆਦਿ ਸਨ, ਬਾਈਬਲ, ਕੁਰਾਨ-ਸ਼ਰੀਫ, ਯਾਨੀ ਛਾਪੇ ਖਾਨੇ ਤਾਂ ਕਿਉਂ ਫੇਰ ਐਨੇ ਸਮੇਂ ਮਗਰੋਂ ਸਾਡਾ ਗੁਰੂ ਗ੍ਰੰਥ ਹੋਂਦ ਵਿੱਚ ਆਇਆ, ਹੁਣ ਆਹ ਆਦਿ-ਗ੍ਰੰਥ ਦਾ ਦਿਵਸ ਮਨਾਉਣ ਲੱਗੇ ਹਨ, ਲੋਕੀ ਸੁਣ ਸੁਣ ਪ੍ਰੇਸ਼ਾਨ ਕੋਈ ਗੁਰਦੁਆਰਾ ਆਖਦਾ ਹੈ ਜੀ ਪਹਿਲਾਂ ਪ੍ਰਕਾਸ਼ ਨਾਲ ਹੀ 550ਵਾਂ ਲੱਗਦਾ ਸਿੱਖ ਮੂੰਹ ਆਇਆ ਬੋਲ ਕੇ ਵਿਦਵਾਨ ਬਨਣ ਲੱਗੇ ਵੇ ਨੇ, ਗੁਰੂ ਪ੍ਰਬੰਧਕਾਂ ਨੂੰ ਸੁਮੱਤ ਬਖ਼ਸ਼ੇ ਬੱਸ ਧੂਤੂ ਫੜ ਜੀ ਆਹ ਚੈਨਲ ਦੀ ਦੇਣ ਹੈ, ਗੁਰੂ ਪਿਆਰਿਉ ਆਖ ਕੱਢੋ ਮਾਇਆ ਦਸਵੰਧ ਦਿਉ ਉਧਰ ਸ਼੍ਰੋਮਣੀ ਕਮੇਟੀ ਹਰ ਰੋਜ਼ ਹੀ ਦਿਵਸ ਜਲੂਸ ਕੱਢਣ ਤੇ ਕਿਰਤ ਕਿਥੋਂ ? ਲੋਕੀ ਤਾਂ ਨਗਰ-ਕੀਰਤਨਾਂ ਮਗਰ ਜਾਣ &lsquoਤੇ ਨੇ, ਉਹੀ ਰੀਤ ਵਿਦੇਸ਼ੀ ਪਾ ਲਈ ਸਾਰਾ ਸਾਲ ਸੜਕਾਂ ਘੇਰੋ, ਚੈਨਲਾਂ ਨੂੰ ਖੱਟੀ, ਸੇਵਾ ਨੂੰ ਲੱਗਦਾ ਹੈ ਮੇਵਾ, ਇਕ ਗੁਰਦੁਆਰੇ ਦਾ ਗ੍ਰੰਥੀ ਜੁਆਨ ਕੱਢਤਾ ਤਾਂ ਚੈਨਲ ਤੇ ਆਖਦਾ ਕਿ ਮੈਂ ਕਿਹਾ ਗੁਰਦੁਆਰਾ ਖੋਹਲੂੰ ਮੈਂ ਭੀ, ਕਹਾਣੀ ਹਾਲੇ ਨਸ਼ਰ ਨਹੀਂ ਹੋਈ ਪਰ ਬਰਮਿੰਘਮ ਕਿਸੇ ਗੁਰਦੁਆਰੇ ਦੀ ਹੈ (ਪ੍ਰਸਿੱਧ ਹੈ ਗੁਰਦੁਆਰਾ) ਧਰਮ ਦਾ ਪਸਾਰਾ ਹੀ ਇੰਨਾ ਹੈ ਕਿ ਕੋਈ ਭੀ ਸੱਚਾਈ ਵੱਲ ਵੱਧਣ ਨੂੰ ਤਿਆਰ ਨਹੀਂ ਕਿ ਚਰਚਾਂ ਵਾਂਗੂੰ ਥਾਂ ਥਾਂ ਗੁਰਦੁਆਰੇ ਕਿਉਂ ਧਰਮ ਲਈ ? ਜਾਂ ਵਪਾਰ ਲਈ ਫੇਰ ਝਗੜੇ ਦਾਅਵੇ ।
ਅੱਡਰਾ ਵਿਸ਼ਾ ਜੋ ਗੁਰਦੁਆਰਾ ਨਾਲ ਚੱਲਦਾ ਹੈ ਭਾਵੇਂ ਮੁਕੱਦਮੇ ਇਕੋ ਥਾਂ ਨਹੀਂ, ਗਥਾ ਅਰੰਭ ਕਰਨ ਤੋਂ ਪਹਿਲਾਂ ਭੂਮਿਕਾ ਬੰਨ ਦੇਵਾਂ ਗੁਰਦੁਆਰਿਆਂ ਦੇ ਝਗੜੇ ਨਵੇਂ ਨਹੀਂ, ਅਦਾਲਤਾਂ ਤੇ ਚੈਰਿਟੀ ਮੇਲੇ ਪਹਿਲਾਂ ਦੇ ਭਾਵੇਂ ਨਿਬੇੜੇ ਕੋਈ ਸਾਰਥਕ ਨਹੀਂ ਹੁੰਦੇ ਅਦਾਲਤਾਂ ਤਾਂ ਫੇਰ ਕਿਧਰੇ ਕੁਝ ਪੱਲੇ ਪਾ ਦੇਣ ਚੈਰਿਟੀ ਕਮਿਸ਼ਨ ਤਾਂ ਹਰ ਇਕ ਭਰੋਸੇ ਦੇਣ ਲਈ ਹੀ ਹੈ : ਆਉ ਜਰਾ ਸਿੱਖ ਪਰੰਪਰਾਵਾਂ, ਸੰਸਥਾਵਾਂ, ਜਥੇਬੰਦੀਆਂ ਦੀ ਦੇਣ ਵੱਲ ਝਾਤੀ ਮਾਰੀਏ :- ਦੋ ਸਿੱਖ ਕੌਂਸਲਾਂ ਪਿਛਲੇ ਸਾਲ ਵਕੀਲਾਂ ਨਾਲ ਰੱਲਕੇ ਕੁਝ ਮੋਹਤਵਰਾਂ ਨੇ ਨਵੀਂ ਘੜਤ ਜੀ ਸਿੱਖਸ ਇਨ ਲਾਅ ਯਾਨੀ ਸਿੱਖ ਅਦਾਲਤ ਹੈ ਜੀ ਪਰ ਹੈਗੀ ਆਪਣੀ ਹੋਂਦ ਤੇ ਪ੍ਰਸਿੱਧੀ ਲਈ ਕੀ ਸਰਕਾਰ ਨੂੰ ਪਤਾ ਨਹੀਂ ਕਿ ਇਹਦੀ ਮਾਨਤਾ ਕੀ ਹੈ ? ਆਉ ਅਸਲੀ ਵਿਸ਼ੇ &lsquoਤੇ ਸਾਂਝ ਪਾਵਾਂ, ਇਕ ਭਾਈਵੰਦ ਨੇ ਬੇਟੀ ਤੋਂ ਕਰੋਲੀ ਗੁਰਦੁਆਰੇ ਜੋ ਦੋ ਧੜਿਆਂ ਵਿੱਚ ਖੜਕੀ ਹੋਈ ਹੈ ਪੁਰਾਣਾ ਗੁਰੂ ਘਰ ਤੇ ਨਵਾਂ ਥਾਂ ਖਰੀਦ ਕੇ ਵੱਡੀ ਪੱਧਰ ਦਾ ਉਪਰਾਲਾ ਭਾਵੇਂ ਕਹਿੰਦੇ ਕਿ ਜਗ੍ਹਾ ਹਾਲੇ ਪਲੈਨਿੰਗ ਲਈ ਦਿੱਕਤਾਂ ਹਨ, ਕਾਬਜ਼ ਧੜਾ ਪਹਿਲੀ ਕਮੇਟੀ ਜੋ ਗੁਰਦੁਆਰਾ (ਪਹਿਲਾਂ) ਵੇਚਣਾ ਚਾਹੁੰਦੀ ਹੈ ਪਰ ਨਵੇਂ ਧੜੇ ਦੀ ਜਰਦਾਰੀ ਭੀ ਹੈ, ਅਦਾਲਤੀ ਕੇਸ ਤਾਂ ਹੱਕ ਵਿੱਚ ਨਹੀਂ ਹੋਇਆ ਪਰ ਕਬਜ਼ੇ ਕਰੀ ਬੈਠੇ ਹਨ, ਹੁਣ ਉਨ੍ਹਾਂ ਸੰਗਤਾਂ ਨੂੰ ਬੇਨਤੀ ਕੀਤੀ ਸੀ ਸਾਡੀ ਮੱਦਤ ਕਰੋ ਪਰ ਕਿਵੇਂ ਤੇ ਕਿਉਂ ਦਾ ਵੇਰਵਾ ਨਹੀਂ, ਸਵਾਲ ਬੇਟੀ ਨੂੰ ਸਲਾਹ ਲਈ ਜਦੋਂ ਪੂਰਾ ਕਾਗਜ਼ ਪੱਤਰ ਨਾ ਸਾਹਮਣੇ ਹੋਵੇ, ਮਸ਼ਵਰਾ ਕਿਵੇਂ, ਡਾਕਟਰ ਨੂੰ ਦੁੱਖ ਦੀ ਤਫਤੀਸ਼ ਕਰਕੇ ਹੀ ਦਾਰੂ ਦੇਣੀ ਹੁੰਦੀ ਹੈ । ਅਸੀਂ ਗੱਲ ਤਾਂ ਲਕੋਈ ਹੁੰਦੀ ਹੈ, ਸੰਗਤਾਂ ਨੂੰ ਦਾਸ ਬਣ ਕੇ ਨਾਲ ਰਲਾਉਣ ਦੀ ਗੁਹਾਰ, ਸੰਗਤਾਂ ਦੱਸੋ ਕੀ ਭਾਗ ਪਉਣ, ਗੁਰੂ ਘਰ ਖੋਲ੍ਹਣ ਵੇਲੇ ਤਾਂ ਪੈਸੇ ਨੇ ਹੁਣ ਕੀ ਜਾ ਕੇ ਧਰਨੇ ਲਾ ਦੇਣ, ਨੰਬਰ ਇਕ ਤਾਂ ਸਾਊਥਾਲ ਦੇ ਤਾਂ ਆਪਣੇ ਗੁਰਦੁਆਰੇ ਦਾ ਟਰੱਸਟੀਆਂ ਦੀ ਨਿਯੁਕਤੀ ਗੈਰ ਵਿਧਾਨਕ ਤੇ ਵਿਧਾਨ ਹੀ ਬਦਲ ਧਰਿਆ, ਵਿਰੋਧੀ ਧਿਰ ਆਪ ਅਦਾਲਤਾਂ ਦਾ ਬੂਹਾ ਖੜਕਾ ਕੇ ਹੱਲ ਲੱਭ ਰਹੀ ਹੈ, ਕਹਾਵਤ ਕਿ ਆਪਣਾ ਝਾਟਾ ਉਲਝਿਆ ਪਿਆ ਦੂਜਿਆਂ ਦੇ ਸਿਰ ਗੁੰਦਣ ਜਾ ਰਹੇ ਨੇ, ਦੂਜਾ ਨੁੁਕਤਾ ਕਿ ਕਾਬਜ਼ ਧੜੇ ਕਿਉਂ ਪੁਰਾਣੇ ਗੁਰਦੁਆਰੇ ਵਿੱਚ ਬੈਠਾ ਭੀ ਹੈ ਤੇ ਵੇਚਣਾ ਭੀ ਚਾਹੁੰਦਾ ਹੈ, ਵੇਚ ਕੇ ਕੀ ਕਰਨਾ ਹੈ, ਪੈਸਾ ਨਵੀਂ ਖਰੀਦ ਥਾਂ ਤੇ ਲਉਣਾ ਹੈ ਜਾਂ ਨਵੀਂ ਹੋਰ ਥਾਂ, ਫੇਰ ਕੀ ਨਵੀਂ ਥਾਂ ਦੀ ਡੀਡ ਪੁਰਾਣੇ ਟਰੱਸਟੀਆਂ ਦੇ ਨਉਂ ਹੈ, ਭਾਵੇਂ ਰੁਕਸਤ ਹੋ ਗਏ ਕੇਵਲ ਦੋ ਹੀ ਹਨ, ਪਰ ਵਿਧਾਨ ਕਿਹੜੇ ਅਨੁਸਾਰ ਕਾਰਵਾਈ ? ਅਦਾਲਤੀ ਕੇਸ ਦਾ ਫੈਸਲਾ ਕੀ ਆਖਦਾ ਹੈ, ਰਹੀ ਗੱਲ ਕਿ ਕਬਜ਼ਾ ਕਰੀ ਬੈਠੇ ਕੀ ਦਲੀਲ ਦਿੰਦੇ ਹਨ ਨਜਾਇਜ਼ ਹੈ ਤਾਂ ਹੋਰ ਢੰਗ ਵਰਤੇ ਜਾ ਸਕਦੇ ਹਨ, ਪੂਰਾ ਵੇਰਵਾ ਨਸ਼ਰ ਕਰੋ ਨਹੀਂ ਤਾਂ ਫੇਰ ਲੋਕਲ ਝਗੜਾ ਹੈ ਆਪਸ ਵਿੱਚ ਨਿਬੇੜੋ, ਨਹੀਂ ਤਾਂ ਫੇਰ ਅਦਾਲਤ ਜਾਂ ਫੇਰ ਆਹ ਜੋ ਚੈਨਲ ਅਦਾਲਤ ਲਾਈ ਬੈਠਦੇ ਨੇ ਇਨ੍ਹਾਂ ਨੂੰ ਪੁੱਛੋ ਗੁਰੂ ਘਰਾਂ ਦਾ ਪੈਸਾ ਬਟੋਰਨ ਵਾਲੇ ਕੌਂਸਲ ਦੇ ਕਾਰਕੁਨ ਕੋਈ ਸੁਪਰੀਮ ਕੋਈ ਵੱਡੀ ਘੜੀਸੋ ਉਨ੍ਹਾਂ ਨੂੰ ਨਹੀਂ ਤਾਂ ਕਰੋ ਭੰਡੀ ਕਿ ਇਹ ਐਮੇ ਮੀਚੀ ਦੀਆਂ ਖੇਡਾਂ ਕਰ ਕਰ ਕੌਮ, ਧਰਮ ਤੇ ਗੁਰੂ ਘਰ ਵਰਤ ਰਹੇ ਹਨ । ਸਬਕ ਸਿੱਖਣ ਦੀ ਤਾਂ ਕੋਈ ਵਿਉਂਤ ਨਹੀਂ ਬੱਸ ਆਹ ਧੱਕਾ ਲਾਉ ਜੀ । 
ਧਰਮ ਦੀ ਅਧੋਗਤੀ ਦੇ ਕੌਣ ਜ਼ਿੰਮੇਵਾਰ, ਮੇਰੇ ਵਿਚਾਰ ਪਹਿਲਾਂ ਤਾਂ ਡੇਰੇ, ਮਹੰਤ, ਸਾਧ ਸੀ, ਹੁਣ ਜਾਤ-ਬਰਾਦਰੀ ਹਰ ਥਾਂ ਪਸਰੀ ਹੈ । ਰੱਬ ਦੇ ਚੈਨਲ &lsquoਤੇ ਪ੍ਰੋਗਰਾਮ ਨਵਾਂ ਬਣਿਆ ਪੱਤਰਕਾਰ, ਪੱਤਰੀ ਫੋਲੇ ਜੀ ਰਾਧਾ ਸੁਆਮੀਆਂ ਨੇ ਸਿੱਖ ਧਰਮ ਦਾ ਬੜਾ ਨੁਕਸਾਨ ਕੀਤਾ ਤੇ ਗੁਰਬਾਣੀ ਨਾਲ ਅਨਰਥ ਕੋਝੇ ਅਰਥ ਆਦਿ ਵਿਸ਼ਾ ਸੀ ਕਿ ਦਾਦੂਵਾਲ ਦੀ ਦੋਸਤੀ, ਆਰ।ਐੱਸ।ਐੱਸ। ਕਿਸੇ ਮਹੰਤ ਨੂੰ ਗੱਦੀ, ਪੱਗ ਆਦਿ ਤੇ ਭਾਈ ਮੂਰਖਾ ਰਾਧਾ ਸੁਆਮੀਆਂ ਨੇ ਕਦੇ ਭੀ ਗੁਰੂ ਜਾਂ ਬਾਣੀ ਅਪਮਾਨ ਨਹੀਂ ਕੀਤਾ ਸਗੋਂ ਪੜ੍ਹਕੇ ਕਥਾ ਵਿਆਖਿਆ ਕਰਦੇ ਸੀ ਹਾਂ ਉਹ ਆਪਣੇ ਮੁਖੀ ਨੂੰ ਗੁਰੂ ਨਹੀਂ ਮਹਾਰਾਜ ਆਖਦੇ ਨੇ, ਜਾਦੂਵਾਲ (ਦਾਦੂਵਾਲ) ਦੀ ਨੇੜਤਾ ਅੱਜ ਦੀ ਨਹੀਂ, ਇਸ ਬੰਦੇ ਨੇ ਸੌਦੇ ਡੇਰੇ ਦਾ ਵਿਰੋਧ ਭੀ ਆਪਣੀ ਡੇਰੇਦਾਰੀ ਕਰਕੇ ਕੀਤਾ ਸੀ, ਭਾਵੇਂ ਕਿ ਪਿੱਛੋਂ ਜੋ ਭੰਗ ਭੁੱਜੀ ਮੈਂ ਨਹੀਂ ਛੇੜਨੀ, ਮੇਰਾ ਤਾਂ ਵਿਸ਼ਵਾਸ਼ ਕੇਵਲ ਪ੍ਰਮਾਤਮਾਂ ਤੇ ਹੀ ਹੈ ਪਰ ਸਿੱਖ ਸਾਈਕੀ ਮੂਰਤੀ, ਮੂਰਤਾਂ ਜਾਂ ਮਨੁੱਖਤਾ ਦੀ ਪੁਜਾਰੀ ਗੁਰੂ ਮਨੌਤ ਭੀ ਇਹ ਇਸੇ ਹਿਸਾਬ ਕਰਕੇ ਹਨ ਭਾਵੇਂ ਦਸਮੇ ਪਾਤਸ਼ਾਹ ਕਹਿੰਦੇ ਹਮ ਕੋ ਪ੍ਰਮੇਸ਼ਰ ਨਾ ਉਚਰੋ ਪਰ ਅਸੀਂ ਤਾਂ ਆਪਣਾ ਪਲ੍ਹੜਾ ਦੇਖਣਾ ਕਿਉਂ ਦਾਦੂਵਾਲ ਨੂੰ ਜਥੇਦਾਰੀ ਵਿੱਚ ਸ਼ਾਮਿਲ ਕੀਤਾ ? ਕਿਉਂਕਿ ਉਹ ਕਾਂਗਰਸੀ ਇਕੱਤਰਤਾ ਸੀ ਬਰਗਾੜੀ ਭੀ ਹਰ ਥਾਂ ਕਿਉਂ ਅਕਾਲ ਤਖ਼ਤ &lsquoਤੇ ਇਹ ਦੀ ਸ਼ਿਕਾਇਤ ਨਹੀਂ ? ਪੰਜਾਬ ਨੂੰ ਜਿੰਨਾ ਖਤਰਾ ਇਸ ਵਰਗ, ਜਾਤਪਾਤ ਤੋਂ ਅਤੇ ਕਿਸਾਨ ਆਗੂਆਂ ਤੋਂ ਹੈ ਕਿਸੇ ਹਮਲਾਵਰ ਤੋਂ ਨਹੀਂ, ਅੱਜ ਪੰਜਾਬ ਦੇ ਕਿਸਾਨ ਮਜ਼ਦੂਰ ਸਕੇ ਨਹੀਂ, ਧਰਨੇ ਕੋਈ ਭਲਾਈ ਲਈ ਨਹੀਂ ਕਾਂਗਰਸ ਸਤਾ ਲਈ ਹਨ ਆਈ ਤੇ ਛਾਈ ਮਾਈ, ਹੁਣ ਕੰਗਣਾ ਨੂੰ ਮੋਹਰਾ ਬਣਾ ਦੁਹਾਈ ਹਰਜੀਤ ਸਿੰਘ ਗਰੇਵਾਲ ਭੀ ਵਿਰੁੱਧ, ਭੁੱਲੋ ਨਾ ਇਹਨੇ ਹੀ ਪਹਿਲਾਂ ਭਾਜਪਾ-ਅਕਾਲੀ ਗੱਠਜੋੜ ਤੋੜੋ ਦੀ ਰੱਟ ਲਾਈ ਸੀ, ਹੁਣ ਪੁੱਛੋ ਕਿ ਇਹਨੂੰ ਕੀ ਦਿੱਤਾ ? ਕਿਸਾਨ ਤਾਂ ਖੁਦਗਰਜ਼, ਬੇਗੁਰੇ ਤੇ ਅਸਾਨ ਫਰਾਮੋਸ਼ ਨੇ ।
ਦੇਖੋ ਕਿਵੇਂ ਬਾਦਲ ਸਾਹਬ ਦੀਆਂ ਸੇਵਾਵਾਂ ਪਰ ਉਨ੍ਹਾਂ ਨੂੰ ਹੀ ਜਲੀਲ, ਕਿਸਾਨਾਂ ਨੂੰ ਬਿਜਲੀ ਮੁਫ਼ਤ (ਉਸ ਵੇਲੇ ਲੋੜ ਸੀ) ਟਰੈਕਟਰ ਦਾ ਟੈਕਸ ਮੁਆਫ ਕਰਾਇਆ, ਕੀ ਕੀ ਸਹੂਲਤਾਂ ਦਿੱਤੀਆਂ, ਹੁਣ ਹੋਰ ਨਹੀਂ ਤਾਂ ਜੀ (ਫ਼ਖਰੇ ਕੌਮ) ਮੋੜੋ, ਅਕਾਲੀ ਪੁਰਾਣੇ ਹੁੰਦੇ ਤਾਂ ਇਨ੍ਹਾਂ ਦੇ ਫੌੜਿਆਂ ਨਾਲ ਮੌਰੇ ਤੱਤੇ ਕਰਦੇ, ਕਾਸ਼ ! ਅੱਜ ਮੇਰੇ ਚਾਚਾ ਜੀ ਜਸਵੰਤ ਸਿੰਘ ਹੁੰਦੇ ਤਾਂ ਪੰਜਾਂ ਸੱਤਾਂ ਦਾ ਤਾਂ ਇਲਾਜ ਹੁੰਦਾ, ਆਹ ਅਗਿਆਨੀ ਕੇਵਲ ਸਿੰਘ ਤਾਂ ਤਲਬ ਹੋਣੇ ਚਾਹੀਦੇ ਨੇ, ਬੀਬੀ ਜਗੀਰ ਕੌਰ ਨੂੰ ਤਾਂ ਪ੍ਰਧਾਨਗੀ ਕੀ ਡੇਰੇਦਾਰੀ ਭੀ ਨਹੀਂ ਜਚਦੀ, ਕੀ ਅਕਾਲ ਤਖ਼ਤ ਦੇ ਜਥੇਦਾਰ ਦਾ ਹੁਕਮ ਤਰੀਕ ਲੰਘ ਗਈ ਕਿ ਕੋਈ ਬਿਆਨ ਨਾ ਦਿਉ ? ਹੁਕਮਨਾਮੇ ਬੱਸ ਭਾਸ਼ਨ ਹੀ ਨੇ ਸਾਧਾਰਨ ਵਿਅਕਤੀ ਡਰਦਾ ਹੈ ਇਹ ਹੰਭੇ, ਹੰਡੇ ਤੇ ਖੁੰਡੇ ਨੇਤਾ ਨਹੀਂ, ਕਸੂਰ ਸ਼੍ਰੋਮਣੀ ਕਮੇਟੀ ਦਾ ਭੀ ਹੈ, ਨੱਥੂ ਖੈਰਾ ਲੰਬੜਦਾਰ, ਭਰ ਲਈ ਕਮੇਟੀ ਮੁਲਾਜ਼ਮਾਂ ਨਾਲ ਹੇੜ ਵਿੱਚੋਂ ਕੋਈ ਭੀ ਵਫ਼ਾਦਾਰ ਨਹੀਂ, ਜਾਤਾਂ-ਪਾਤਾਂ ਆਧਾਰਿਤ ਨੌਕਰੀਆਂ ਉਹੀ ਪ੍ਰਚਾਰ ਕਰਦੇ ਨੇ ਨਿਹੰਗ ਜਥੇਬੰਦੀਆਂ ਭੀ ਕਈ ਵਿੰਗਾਂ ਵਿੱਚ ਵੰਡੀਆਂ ਨੇ, ਹੁਣ ਇਹ ਹੋਰ ਧਿਰ ਅਮ੍ਰਿਤਪਾਲ ਸਿੰਘ ਮਹਿਰੋ (ਮੋਗੇ ਜ਼ਿਲੇ ਦਾ ਪਿੰਡ) ਇਕੱਠ ਲਈ ਉਤਾਵਲਾ ਪਰ ਕੋਈ ਨਾਮਵਰ ਜਥੇਬੰਦੀ ਨਾਲ ਦਿਸਦੀ ਨਹੀਂ, ਪਰ ਹਾਂ ਇਕ ਬੀਬੀ ਨੇ ਬੜੀ ਢੁੱਕਦੀ ਗੱਲ ਆਖੀ ਕਿ ਇਹ ਪਰਿਵਾਰ ਮਾਂ, ਪਿਉ ਕਿਉਂ ਜਾਂਦੇ ਨੇ ਸਾਧਾਂ ਦੇ ਡੇਰੀ, ਫੇਰ ਧੀਆਂ ਨੂੰ ਕਿਉਂ ਲਿਜਾਂਦੇ ਨੇ, ਇਹੀ ਹਾਲ ਸੌਦੇ ਵੇਲੇ ਸੀ, ਲਾਲਚਾਂ ਨੂੰ ਜਾਂਦੇ ਨੇ ਕਿਸੇ ਨੇ ਕੋਠੀਆਂ ਲਈਆਂ, ਜਮੀਨਾਂ ਲਈਆਂ, ਮੁੜਕੇ ਭੱਜ ਕੇ ਬਦਖੋਹੀ, ਪਹਿਲਾਂ ਤਾਂ ਮੁਰੱਮਤ ਇਨ੍ਹਾਂ ਦੀ ਹੋਵੇ, ਚਲੋ ਸਿੱਖ ਧਰਮ ਵਿੱਚ ਤਾਂ ਜਣਾ ਕਣਾ ਠਾਣੇਦਾਰ ਹੈ । ਵਿਦੇਸ਼ੀ ਭੀ ਦੇਖ ਲਵੋ ਉਹੀ ਬੰਦੇ ਹਰ ਥਾਂ ਪੰਥਬਾਲੀ ਮਰਜੀ ਦਾ ਧਰਮ ਪ੍ਰਚਾਰਦੇ ਨੇ ਪਰ ਇਥੋਂ ਦੇ ਜੰਮਪਲ ਤਾਂ ਦੂਰ ਨੇ ਆਮਦੀਆਂ ਦੇ 84ਵਿਆਂ ਦੇ ਤੇ ਯੂਰਪੀਅਨਾਂ ਦੀ ਗਿਣਤੀ ਏ ਰੱਬ ਨੂੰ ਤਾਂ ਸਿੱਖ ਮੰਨਦੇ ਨਹੀਂ ਗੁਰੂ-ਪ੍ਰਥਾ ਤੋਂ ਮਨੱੁਖੀ ਪੂਜਾ ਦੀ ਪਿਰਤ ਦੇ ਹਾਮੀ ਹਨ ਹੱਟ ਨਹੀਂ ਸਕਦੇ, ਸਗੋਂ ਹੁਣ ਤਾਂ ਧਰਮ ਪ੍ਰਵਾਨਤ ਹੋ ਜਾਣਾ ਹੈ, ਐਮੇ ਝੱਖ ਮਾਰਨ ਦਾ ਲਾਭ ਨਹੀਂ ਆਪਣਾ ਪ੍ਰਭੂ ਧਿਆਉ ਮਨ ਟਿਕਾਉ ਸਲਾਮਤ ਰਹੋ ।
ਸੰਪਾਦਕ ਦੇ ਨਉਂ ਪੱਤਰ
ਮੈਂ ਆਪਣੇ ਵਿਚਾਰਾਂ ਲਈ ਸਹਿਮਤੀ ਅਸਹਿਮਤੀ ਦੀ ਗੁਹਾਰ ਨਹੀਂ ਲਾ ਰਹੀ, ਟਿੱਪਣੀ &lsquoਤੇ ਅਲੋਚਕ ਹਾਂ
(ਗੁਰੂ ਗ੍ਰੰਥ) ਨਾ ਦੇਹ, ਨਾ ਜੋਤ ਕੇਵਲ ਗਿਆਨ ਸੋਮਾ ਹੈ ਜੀਵਨ ਪੱਧਰ ਲਈ ਸੋਚ ਹੈ ਉਨ੍ਹਾਂ ਸਮਿਆਂ ਦੇ ਭੀ ਲੇਖਕ ਸਨ ਨਾ ਕਿ ਪੀਰ, ਪੈਗੰਬਰ, ਔਲ੍ਹੀਏ ਜੋ ਬਿਲਾਸ, ਪ੍ਰਕਾਸ਼ ਲਿਖ ਗਏ, ਰੋਜ਼ੀ ਲਈ ਉਦੋਂ ਭੀ ਸਾਧਨ ਸਨ, ਕੋਈ ਗੁਰੂ ਉਪਮਾਂ ਕੋਈ ਹਕੂਮਤ ਕੋਈ ਰਾਜੇ ਦੇ ਦਰਬਾਰੀ, ਦੋਹਰਾ ਤੇ ਅਰਦਾਸ ਕਦੋਂ ਪ੍ਰਚੱਲਤ ਹੋਈ, ਹੁਣ ਹੋਰ ਭੀ ਜੋੜੀ ਸੀ ਖੈਰ ਬੀਬੀ ਕਿਰਨਜੋਤ ਕੌਰ ਕੋਲ ਡਿਗਰੀ ਹੈ ਕਿ ਉਹ ਬੀਬੀ ਰਜਿੰਦਰ ਕੌਰ ਸਪੁੱਤਰੀ ਸਵ: ਪੰਥ ਰਤਨ ਮਾਸਟਰ ਤਾਰਾ ਸਿੰਘ 40 ਸਾਲ ਅਕਾਲੀ ਦਲ ਤੇ ਪੰਥ ਦੀ ਵਾਗਡੋਰ ਸਾਂਭੀ, ਬੀਬੀ ਜੀ ਰਜਿੰਦਰ ਕੌਰ ਹੋਰਾਂ ਦੀ ਮੈਂ ਤਾਂ ਸਮਰਥੱਕ ਹਾਂ ਮੈਨੂੰ ਬੜਾ ਮਾਣ ਸਤਿਕਾਰ ਦਿੱਤਾ ਸੀ ਪੰਜਾਬ ਗਈ ਨੂੰ ਤੇ ਇਥੇ ਪ੍ਰਧਾਨ ਇਸਤਰੀ ਅਕਾਲੀ ਦਲ ਤਿੰਨ ਸੌ ਦੇ ਕੱਠ ਵਿੱਚ ਖੈਰ ਬੀਬੀ ਜੀ ਉਸ ਵੇਲੇ ਦੇ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਸ਼ ਮੈਂਬਰ ਵੇਲੇ ਦੀ ਨੇਤਾ ਸੀ ਪਰ ਬੀਬੀ ਕਿਰਨਜੋਤ ਕੌਰ ਦੇ ਕੋਈ ਵਿਦਵਾਨੀ, ਖੋਜੀ ਤੇ ਧਾਰਮਿਕ ਸਕੌਲਰ ਨਹੀਂ ਹਾਂ ਸ਼੍ਰੋਮਣੀ ਕਮੇਟੀ ਮੈਂਬਰ ਪਰ ਸਮੇਂ ਸਮੇਂ ਉੱਘਰ ਦੁਘੜ ਭੀ ਬੋਲਦੇ ਨੇ, ਦੋਹਰੇ ਬਾਰੇ ਜਾਂ (ਗੁਰੂ-ਗ੍ਰੰਥ) ਤੋਂ ਬਾਹਰ ਪਿਰਤਾਂ ਤਾਂ ਆਪਣੀ ਪ੍ਰਸਿੱਧੀ ਲਈ ਲਿਖਤਾਂ ਨੇ ਅੱਡਰੀਆਂ ਭੀ ਮੈਂ ਆਪਣੇ ਵਿਚਾਰਾਂ ਲਈ ਸਹਿਮਤੀ ਅਸਹਿਮਤੀ ਦੀ ਗੁਹਾਰ ਨਹੀਂ ਲਾ ਰਹੀ, ਟਿੱਪਣੀ ਤੇ ਅਲੋਚਕ ਹਾਂ, ਇਹ ਜੋ ਵਿਵਾਦ ਨੇ ਇਹ ਸਾਧਾਂ ਦੇ ਅਤੇ ਉਸ ਵੇਲੇ ਭੀ ਕੋਈ ਸਿੱਖ ਧਰਮ ਦਾ ਏਨਾ ਪਸਾਰਾ ਨਹੀਂ ਜਦੋਂ ਦੀਆਂ ਬਹੁਤੀਆਂ ਲਿਖਤਾਂ ਹਨ, ਮੈਂ ਦੱਸਾਂ ਅਸੀਂ ਕੁਝ ਸਕੌਲਰ ਟਾਈਪ ਜਵਾਨਾਂ ਨਾਲ ਭੀ ਵਟਾਂਦਰੇ ਕੀਤੇ ਇਕ ਸਿੱਟਾ ਕਿ ਸਕੌਲਰ ਦੋ ਤਰ੍ਹਾਂ ਦੇ ਨੇ ਇਕ ਤਾਂ ਕੇਵਲ ਲੇਖਕ ਨੇ ਪਰ ਗੁਰੂ-ਘਰਾਂ ਤੇ ਜਥੇਬੰਦੀਆਂ ਤੋਂ ਗਰਾਂਟਾਂ ਲੈ ਕੇ ਬੱਸ ਕਿਤਾਬਾਂ ਵਿੱਚ ਲਿਖ ਦਿਉ ਜੋ ਉਹ ਆਖਣ ਤੇ ਲਵੋ ਡਾਕਟਰੀ ਡਿਗਰੀ, ਦੂਜੇ ਸਕਾਲਰ ਜੋ ਪ੍ਰਸਿੱਧ ਯੂਨੀਵਰਸਿਟੀਆਂ ਤੋਂ ਖੋਜ ਲਈ ਨਾਮਜਦ ਹੁੰਦੇ ਨੇ (ਅਸਲੀ ਡਾਕਟਰ) ਬੱਸ ਆਹ ਦੁਖਾਂਤ ਹੈ ਸਿੱਖ ਸਿਧਾਂਤਾਂ ਦਾ ਅੱਗੋਂ ਮੈਂ ਤੇਰੇ ਗਾਨਾ ਬੰਨ ਦਿਊ ਤੂੰ ਮੈਨੂੰ ਸ਼ਗਨ ਦੇ ਦੇਈਂ ਡਾਕਟਰੀ ਦਾ, ਅੱਗੋਂ ਗੁਰੂ ਘਰ ਪ੍ਰਬੰਧਕ, ਚੈਨਲੀ ਠੇਕੇਦਾਰ, ਵਿਦਵਾਨ ਬਣ ਜਾਂਦੇ ਨੇ ਔਹਦੀ ਲਿਖਤ ਤੇ ਏਹਦੀ ਲਿਖਤ ਚੁੱਕ ਕੇ ਵਿਸ਼ਵਾਸ਼ ਕਰੋ, ਕੋਈ ਅੱਜ ਸਿੱਖੀ ਦੀਆਂ ਜੋ ਸਾਖੀਆਂ ਨੇ ਸੱਚ ਨਹੀਂ ਮੰਨਦਾ, ਹਾਂ ਸੁਣ ਸੁਣ ਕੇ ਚਾਨਣ ਹੋ ਰਿਹਾ ਹੈ ਸਗੋਂ ਮੰਨਣ ਲੱਗ ਪਏ ਨੇ ਕਿ ਸਭ ਮਿੱਸੀਆਂ ਰੋਟੀਆਂ ਨੇ ਖਾਲਸ ਕੁਝ ਨੀ ਅਖੀਰ &lsquoਤੇ ਹੁੱਭਦੇ ਨੇ ਜੀ ਕਿਰਨਜੋਤ ਕੌਰ ਨੇ ਬਾਦਲ ਸਾਹਬ ਦਾ (ਫ਼ਖਰੇ ਕੌਮ) ਮੋੜਨ ਲਈ ਹਾਮੀ ਭਰੀ, ਬੀਬੀ ਜੀ ਭਾਵੇਂ ਅਸੀਂ ਤਾਂ ਤੁਹਾਡੇ ਨਾਨਾ ਜੀ ਦੀ ਬੜੀ ਪ੍ਰਭਤਾ ਕਰਦੇ ਹਾਂ ਪਰ ਸਵਾਲ ਤਾਂ ਸੀ ਕਿ ਵੰਡ ਵੇਲੇ ਕਿਉਂ ਸਾਡਾ ਪੰਜਾਬ ਦਾ ਹਿੱਸਾ ਖਿੱਤਾ ਪਸ਼ਾਵਰ ਤੱਕ ਨਾ ਮੰਗਿਆ, ਕੀ ਫੇਰ ਹੁਣ (ਪੰਥ ਰਤਨ) ਦੀ ਉਪਾਧੀ ਮੋੜੀਏ ਤੇ ਉਨ੍ਹਾਂ ਨੂੰ ਪੰਥ ਨਾਲ ਧਰੋਹ ਆਖੀਏ, ਖੁਸ਼ ਹੋਵੋਗੇ, ਹਿੰਦੂ ਤੋਂ ਸਿੱਖ ਬਣਿਆ ਸਿੱਖਾਂ ਨੇ ਪਲਕਾਂ &lsquoਤੇ ਬਿਠਾਇਆ ਤੁਸੀਂ ਪੰਥ ਨੂੰ ਹੀ ਭੰਡਣ ਤੁਰ ਪਏ, ਕੁਝ ਗਿਆਨ ਕਰੋ ਪੰਥ ਕੇਵਲ ਪੇਂਡੂਆਂ ਦੇ ਹੀ ਸਿਰ &lsquoਤੇ ਸੀ, ਹੱਟੀਆਂ &lsquoਤੇ ਬੈਠਣ ਵਾਲੇ ਨਹੀਂ ਹੱਥਾਂ ਵਿੱਚ ਡਾਂਗਾਂ ਫੜਕੇ ਹੱਡ ਭਨੌਂਦੇ ਸੀ, ਫੇਰ ਮਾਸਟਰ ਜੀ ਨੂੰ 40 ਸਾਲ ਨੇਤਾਗਿਰੀ, ਵਿਰੋਧੀਆਂ ਦੀਆਂ ਚੁਪੜਾਂ ਨਾਲੋਂ ਸੱਤ ਦੇ ਸੱਤੂ ਸਤ ਕਰ ਮਾਨੋ ਨਹੀਂ ਤਾਂ ਜਬਾਨ ਸਭ ਦੇ ਹੈ, ਮੇਰਾ ਮੰਨਣਾ ਹੈ ਗੁਰੂ ਕਾਲ 5 ਸੌ ਸਾਲ ਤੋਂ ਨਹੀਂ ਮੰਨੋ, ਸਿੱਖ ਧਰਮ ਨਾਲ ਕੇਵਲ 1699 ਤੋਂ ਮਗਰੋਂ ।
-ਬਲਵਿੰਦਰ ਕੌਰ ਚਾਹਲ ਸਾਊਥਾਲ
ਪੰਜਾਬ ਦੇ ਅਤੇ ਦੇਸੀ ਚੈਨਲਾਂ ਦੀ ਭੜਕਾਹਟ ਗੁੰਮਰਾਹਕੁੰਨ ਪ੍ਰਾਪੇਗੰਡਾ, ਝੂਠ-ਤੂਫਾਨ ਸੁਣ ਪਰ ਮਨ &lsquoਤੇ ਅਸਰ ਨਹੀਂ ਕਰਨਾ  
ਮਹੱਤਵਪੂਰਨ ਮੁੱਦਾ ਜੋ ਧਰਮ ਨਾਲੋਂ ਭੀ ਵੱਧ ਭਾਈਚਾਰਾ, ਸਮਾਜ ਤੇ ਪਰਿਵਾਰਕ ਜੀਵਨ ਦਾ ਹਿੱਸਾ ਵਿਚਾਰਿਆ, ਤਾਂ ਕੀ ਅਣਗੌਲਿਆ ਭੀ ਹੈ । ਸਾਡੇ ਜੀਵਨ ਨੂੰ ਸੁਖਾਲਾ ਜਾਂ ਦੁੱਭਰ ਲਈ ਜੜੁਤ ਨਿੱਤਪ੍ਰਤੀ, ਟੱਬਰਾਂ ਵਿੱਚ ਅਸੀਂ ਜੋ ਕੁਝ ਦੇਖਦੇ ਤੇ ਸੁਣਦੇ ਹਾਂ ਪਰ ਗੌਰ ਨਹੀਂ ਕਰਦੇ ਨਾ ਹੀ ਬਹੁਤੀ ਮਹੱਤਤਾ ਦਿੰਦੇ ਹਾਂ, ਆਉ ਆਪਾਂ ਸਾਂਝਾਂ ਭੀ ਪਾਈਏ ਤੇ ਤੱਥਾਂ ਵੱਲ ਧਿਆਨ ਮਾਰੀਏ :- ਪਰਿਵਾਰ ਕਈ ਤਰ੍ਹਾਂ ਦੇ ਹੁੰਦੇ ਹਨ, ਵੱਡੇ, ਛੋਟੇ, ਇਕੱਠੇ, ਅੱਡਰੇ, ਹਰ ਇਕ ਦੇ ਆਪਣੇ ਵਤੀਰੇ ਤੇ ਢੰਗ ਨੇ ਪਰ ਸਮੱਸਿਆਵਾਂ ਭੀ ਵੱਖਰੀਆਂ ਹਨ, ਪਰ ਕੁਝ ਸਾਂਝੀਆਂ ਭੀ, ਵੱਡੇ ਟੱਬਰ ਹੁਣ ਘੱਟ, ਨਿਆਣੇ ਆਪੋ ਆਪਣੀ ਥਾਈਂ, ਪਰ ਸਾਰੇ ਨਹੀਂ ਸਾਡੇ ਪੰਜਾਬੀਆਂ ਦੇ ਸੁਭਾਅ ਭੀ ਕਸੂਤੇ ਹੀ ਨੇ ਟੱਬਰ ਸ਼ਾਇਦ ਸੁਖੀ ਰਹਿ ਭੀ ਸਕਣ ਪਰ ਬਿਨਾਂ ਮੰਗੇ ਸਲਾਹਾਂ ਦੇਣ ਆਪਣਾ ਭਾਗ ਪਉਣੋਂ ਨਹੀਂ ਰਹਿ ਸਕਦੇ, ਭਲੇ ਵੱਸਦੇ ਘਰ ਨੂੰ ਸਾਂਡੇ ਜੋ 65-75 ਸਾਲ ਕੰਮਾਂ ਤੋਂ ਵਿਹਲੇ ਹੋ ਗਏ ਤਾਂ ਹੁਣ ਪੱੁਠੇ ਸਿੱਧੇ ਰਾਹ ਹੀ ਦੱਸਦੇ ਨੇ ਬਹੁਤਿਆਂ ਨੇ ਜਾਂ ਤਾਂ ਘਰ ਵਾਰਸਾਂ ਨਉਂ ਲੁਆ ਆਪ ਕੌਂਸਲ ਦੇ ਫਲੈਟ ਲੈ ਲਏ, ਪਰ ਸੁਹਿਰਦ ਪਰਿਵਾਰਾਂ ਦੀ ਗਾਥਾ ਨੀ ਹੁਣ ਜੋ ਪੁੱਤ-ਨੂੰਹਾਂ, ਧੀਆਂ ਦੇ ਘਰ ਵਿੱਚ ਨਾਲ ਰਹਿਣ ਕਰਕੇ ਆਪਣੀਆਂ ਆਦਤਾਂ ਨਹੀਂ ਸੁਧਾਰਦੇ ਟੋਕਾ ਟੋਕੀ ਕਰਨੀ ਕਲੇਸ਼ ਤਣਾਅ ਅੱਗੋਂ ਜਵਾਨ ਹੋ ਰਹੇ ਬੱਚਿਆਂ ਨੂੰ ਅਵਾਜ਼ਾਰ ਕਰਨਾ, ਦੂਜੇ ਨੇ ਜੋ ਫਲੈਟੀਏ, ਸਵੇਰੇ ਉੱਠਕੇ ਹੀ ਗੁਰੂ ਘਰਾਂ ਵਿੱਚ ਜਾ ਬਹਿੰਦੇ ਨੇ ਤੇ ਲੱਗਦੇ ਨੇ ਮੱਤਾਂ ਦੇਣ, ਧੀ-ਪੁੱਤ ਕਾਹਦੇ ਜੋ ਆਖੇ ਨਾ ਲੱਗਣ, ਕਈ ਕੰਨਾਂ ਦੇ ਕੱਚੇ ਤਾਂ ਆਖਣ ਨੂੰ ਹੀ ਡੰਦ ਪਾ ਦਿੰਦੇ ਨੇ ਤੇ ਪੋਤੇ, ਦੋਹਤੇ ਦੁਖੀ ਹੋ ਕੇ ਕੁਸੰਗਤ ਵਿੱਚ ਤੇ ਮਾਂ ਪਿਉ ਮੁਸੀਬਤਾਂ ਵਿੱਚ ਕਈ ਫੇਰ ਆਖਣ ਲੱਗ ਜਾਂਦੇ ਨੇ ਇਹ ਬੁੜੇ ਪਿੱਛੇ ਚਲੇ ਜਾਣ ਜਾਂ ਕੌਂਸਲ ਦੇ ਕਸੂਰ ਮੰਨਣ ਦੀ ਥਾਂ ਜੁਆਕਾਂ ਨੂੰ ਕੋਸਣਗੇ, ਅਕਲਮੰਦ ਤਾਂ ਸਮੇਂ ਨਾਲ ਸਮਝੌਤੇ ਕਰ ਆਪ ਤੇ ਪਰਿਵਾਰ ਸੁਖੀ ਬਣਾ ਕੇ ਤਰੱਕੀਆਂ ਵੱਲ ਵਧਾ ਲੈਂਦੇ ਹਨ, ਲਾਈਲੱਗ ਝੁੱਗਾ ਚੌੜ ਤਬਾਹੀ ਤੇ ਘਰੇਲੂ ਝਗੜੇ ਝਮੇਲੇ ਸਹੇੜ ਦੁਖੀ ਬੀਮਾਰ ਹਨ । ਖਾਧ ਖੁਰਾਕ, ਚੰਗੀ ਸਿਹਤ ਲਈ ਗੁਣਕਾਰੀ ਸਿੱਧ ਨਹੀਂ ਹੁੰਦੀ ਜੇਕਰ ਜੀਵਨ ਦੀ ਗੱਡੀ ਵਿੱਚ ਖੁਸ਼ੀ ਦਾ ਤੇਲ ਨਾ ਪਵੇ, ਫੇਰ ਦਾਰੂ ਬੂਟੀ ਡਾਕਦਾਰ, ਵੈਦ-ਹਕੀਮ ਕੋਈ ਕਾਮ ਨਹੀਂ ਆਵੇ, ਨੁਸਕਾ : ਪਰਿਵਾਰ ਵਿੱਚ ਜੀਵਨ, ਜੇਕਰ ਕੰਮਾਂ ਕਾਰਾਂ ਤੇ ਜਾਣ ਵਾਲੇ, ਬੱਚੇ ਸਕੂਲੀ, ਕਾਲਜੀ ਤੁਰਨ ਵਾਲੇ ਸਵੇਰੇ ਘਰ ਦੇ ਸਾਈਜ਼ ਅਨੁਸਾਰ, ਇਕ ਦੂਜੇ ਦੇ ਟਾਈਮ ਮੁਤਾਬਕ ਸਹਿਜ ਨਾਲ ਆਪਣਾ ਆਪਣਾ ਨਿੱਤ-ਨੇਮ ਨਿਭਾਉਣ, ਬਜ਼ੁਰਗ ਜਦੋਂ ਸਭ ਚਲੇ ਜਾਣ ਤਾਂ ਵਿੱਤ ਅਨੁਸਾਰ ਧੰਦੇ ਭੀ ਕਰਨ, ਆਪਣਾ ਆਪ ਭੀ ਸੰਭਾਲਣ, ਹਾਂ ਜੋ ਬਹੁਤੇ ਬਜ਼ੁਰਗ ਹੋਣ ਇਕ ਪਾਸੇ ਬੈਠ ਕੇ ਆਪਣੇ ਪਾਠ-ਪੂਜਾ ਵਿੱਚ ਜੁੜਨ, ਪਰ ਕਿਸੇ ਨੂੰ ਦਿੱਕਤ ਨਾ ਦੇਣ, ਨਿੱਤ-ਨੇਮ ਦੀ ਵਿਧੀ ਭੀ ਆਪੋ ਆਪਣੀ ਹੋਵੇ, ਕਿਸੇ ਨੂੰ ਘਤਿਤਾਂ ਨਾ ਦੇਵੋ ਹਰ ਵਿਅਕਤੀ ਦਾ ਆਪਣਾ ਢਾਂਚਾ ਹੈ, ਘਰੇਲੂ ਸਿਸਟਮ ਹੈ ਸਾਰਾ ਦਿਨ ਪ੍ਰਚਾਰੀ ਜਾਵੋ ਜੀ ਪਾਠ ਕਰੋ ਤੜਕੇ ਉਠੋ (ਭਾਵੇਂ ਟੱਬਰ ਨੂੰ ਜਗਾਵੋ) ਅਗਲਿਆਂ ਨੇ ਕੰਮ ਕਾਰ ਕਰਨੇ ਹੁੰਦੇ ਹਨ, ਅਸੀਂ ਨਹੁਣ ਧੋਣ ਲਈ ਭਾਂਡੇ ਖੜਕਾਉਣ ਲੱਗ ਜਾਈਏ, ਖੈਰ ਮਨੱਸਰ ਕਰਦਾ ਹੈ ਘਰ ਦੇ ਸਾਈਜ਼ &lsquoਤੇ, ਜੀਵਨ ਦਾ ਭੀ ਨਜ਼ਰੀਆ ਅਵਸਥਾ ਨਾਲ ਬਦਲਣਾ ਜਰੂਰੀ ਹੈ, ਕਿਵੇਂ : ਸਵੇਰੇ ਉੱਠ ਕੇ ਆਪਣੀ ਸੁਅਸਥਾ ਦਾ ਕਾਰ ਵਿਹਾਰ ਕਰੀਏ, ਵਿੱਤ ਤੇ ਸਿਹਤ ਉਮਰ ਅਨੁਸਾਰ ਕਸਰਤ ਕਰਕੇ ਸੁਅਸਥ ਹੋ ਕੇ ਗੁਟਕਾ ਫੜੀਏ ਜਾਂ ਜੋ ਤੁਹਾਡਾ ਨਿੱਜੀ ਪ੍ਰਸਤਾਵ ਹੈ ਅਨੁਸਾਰ ਚੱਲੋ ਮੇਰਾ ਕੀ ਹੈ ਮੈਂ ਤਾਂ ਦੱਸ ਹੀ ਸਕਦੀ ਹਾਂ ਕਿ ਕਸਰਤ ਪਤੀਲੇ ਵਿੱਚ ਉੱਬਲੀ ਵਿੱਚ ਚਮਚਾ ਕੁ ਸ਼ੱਕਰ ਜਾਂ ਬਰਾਊਨ ਸ਼ੂਗਰ ਜੜੀ ਬੂਟੀ ਤੇ ਖੁੱਲੀ ਵਧੀਆ ਚਾਹ-ਪੱਤੀ ਨਾਲ ਕੋਈ ਪੇਸਟੀ ਜਾਂ ਵਧੀਆ ਬਿਸਕੁੱਟ ਲੋੜ ਅਨੁਸਾਰ, ਦੇਸੀ ਰਸੋਈ ਦਾ ਸੇਵਨ, ਫਰੂਟ ਸਵੇਰੇ ਫਰੂਟ ਜੂਸ ਆਦਿ ਹੈ, ਦੁਪਹਿਰ ਤੱਕ ਕੋਈ ਫੂਨ ਨਹੀਂ ਕਰਨਾ ਸੁਨਣਾ, ਅਖ਼ਬਾਰ ਪੜ੍ਹਨਾ, ਖ਼ਬਰਾਂ ਸੁਣਕੇ ਸਾਰਾ ਆਲ੍ਹ ਦੁਆਲੇ ਦੀ ਖ਼ਬਰ ਫੇਰ ਪੰਜਾਬ ਦੇ ਅਤੇ ਦੇਸੀ ਚੈਨਲਾਂ ਦੀ ਭੜਕਾਹਟ ਗੁੰਮਰਾਹਕੁੰਨ ਪ੍ਰਾਪੇਗੰਡਾ, ਝੂਠ-ਤੂਫਾਨ ਸੁਣ ਪਰ ਮਨ &lsquoਤੇ ਅਸਰ ਨਹੀਂ ਕਰਨਾ । 
-ਬਲਵਿੰਦਰ ਕੌਰ ਚਾਹਲ ਸਾਊਥਾਲ