image caption:

3 ਅਕਤੂਬਰ 2024 (ਵੀਰਵਾਰ)- ਅੱਜ ਦੀਆਂ ਮੁੱਖ ਖਬਰਾਂ

 ਕੰਗਨਾ ਨੇ ਮੁੜ ਪੰਜਾਬੀਆਂ ਨੂੰ ਦੱਸਿਆ ਨਸ਼ੇੜੀ! ਕਿਹਾ 'ਚਿੱਟਾ ਲਾਉਂਦੇ ਨੇ, ਸ਼ਰਾਬਾਂ ਪੀਂਦੇ ਨੇ'
ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਬੀਤੇ ਕੱਲ੍ਹ ਗਾਂਧੀ ਜਯੰਤੀ ਦੇ ਮੌਕੇ &lsquoਤੇ ਗਾਂਧੀ &lsquoਤੇ ਵਿਵਾਦਿਤ ਬਿਆਨ ਦਿੱਤਾ ਸੀ। ਇੱਕ ਵਾਰ ਫੇਰ ਕੰਗਨਾ ਰਣੌਤ ਨੇ ਵਿਵਾਦਿਤ ਬਿਆਨ ਦਿੱਤਾ ਹੈ। ਇਕ ਸਮਾਗਮ ਵਿਚ ਸੰਬੋਧਨ ਕਰਦਿਆਂ ਕੰਗਨਾ ਰਣੌਤ ਨੇ ਕਿਹਾ ਕਿ ਸਾਡੇ ਅੱਗੇ-ਪਿੱਛੇ ਦੇ ਸੂਬਿਆਂ ਤੋਂ ਨਵੀਆਂ-ਨਵੀਆਂ ਚੀਜ਼ਾਂ ਇੱਥੇ ਆਉਣ ਲੱਗ ਜਾਂਦੀਆਂ ਹਨ। ਭਾਵੇਂ ਚਿੱਟਾ ਹੋਵੇ, ਭਾਵੇ ਉਗਰਤਾ ਹੋਵੇ, ਭਾਵੇਂ ਕੁਝ ਵੀ ਹੋਵੇ, ਤੁਹਾਨੂੰ ਪਤਾ ਹੀ ਹੈ ਮੈਂ ਕਿਸ ਸੂਬੇ ਦੀ ਗੱਲ ਕਰ ਰਹੀ ਹਾਂ। ਇਨ੍ਹਾਂ ਦਾ ਸੁਭਾਅ ਬੜਾ ਗਰਮ ਹੁੰਦਾ ਹੈ ਤੇ ਬੜੇ ਹੁੱਲੜਬਾਜ਼ ਹੁੰਦੇ ਹਨ। ਇਹ ਨਸ਼ੇ ਕਰਦੇ ਨੇ, ਸ਼ਰਾਬਾਂ ਪੀਂਦੇ ਨੇ ਤੇ ਹੁੱਲੜਬਾਜ਼ੀ ਕਰਦੇ ਹਨ। ਮੇਰੀ ਹਿਮਾਚਲ ਦੇ ਬੱਚਿਆਂ ਨੂੰ ਅਪੀਲ ਹੈ ਕਿ ਉਹ ਇਨ੍ਹਾਂ ਦੇ ਪ੍ਰਭਾਅ ਵਿਚ ਨਾ ਆਉਣ। ਅਸੀਂ ਇਨ੍ਹਾਂ ਤੋਂ ਕੁਝ ਨਹੀਂ ਸਿਖਣਾ। ਇਨ੍ਹਾਂ ਨੇ ਸਾਡੀ ਜਵਾਨੀ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ।
ਦੱਸ ਦਈਏ ਕਿ ਕੰਗਨਾ ਨੇ ਗਾਂਧੀ ਜਯੰਤੀ ਮੌਕੇ ਵੀ ਅਜਿਹਾ ਬਿਆਨ ਦਿੱਤਾ ਸੀ ਕਿ ਉਨ੍ਹਾਂ ਦੀ ਆਪਣੀ ਪਾਰਟੀ ਵਿਚੋਂ ਹੀ ਉਨ੍ਹਾਂ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਪੰਜਾਬ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਕੰਗਨਾ ਰਣੌਤ ਜੋ ਕਿ ਮੰਡੀ ਤੋਂ ਸੰਸਦ ਮੈਂਬਰ ਅਤੇ ਫਿਲਮ ਸਟਾਰ ਵੀ ਹੈ। ਉਨ੍ਹਾਂ ਨੇ ਗਾਂਧੀ ਬਾਰੇ ਬਿਆਨ ਦਿੱਤਾ ਹੈ। ਜੋ ਕਿ ਬਹੁਤ ਹੀ ਸ਼ਰਮਨਾਕ ਹੈ। ਗਰੇਵਾਲ ਨੇ ਕਿਹਾ ਕਿ ਕੰਗਨਾ ਮਹਾਤਮਾ ਗਾਂਧੀ ਨੂੰ ਪਸੰਦ ਨਹੀਂ ਕਰਦੀ ਸੀ। ਪਰ ਉਹ ਲਾਲ ਬਹਾਦਰ ਸ਼ਾਸਤਰੀ ਨੂੰ ਪਸੰਦ ਕਰਦੇ ਸਨ।

ਜਾਪਾਨੀ ਹਵਾਈ ਅੱਡੇ &rsquoਤੇ ਫਟਿਆ ਦੂਜੀ ਸੰਸਾਰ ਜੰਗ ਸਮੇਂ ਅਮਰੀਕੀ ਬੰਬ, 80 ਤੋਂ ਵੱਧ ਉਡਾਣਾਂ ਰੱਦ

ਦੂਜੀ ਸੰਸਾਰ ਜੰਗ ਦਾ ਇਕ ਅਮਰੀਕੀ ਬੰਬ ਬੁੱਧਵਾਰ ਨੂੰ ਜਾਪਾਨੀ ਹਵਾਈ ਅੱਡੇ &rsquoਤੇ ਫਟ ਗਿਆ। ਇਸ ਕਾਰਨ ਟੈਕਸੀਵੇ &rsquoਚ ਇਕ ਵੱਡਾ ਟੋਇਆ ਬਣ ਗਿਆ ਤੇ 80 ਤੋਂ ਵੱਧ ਉਡਾਣਾਂ ਰੱਦ ਕਰਨੀਆਂ ਪਈਆਂ। ਹਾਲਾਂਕਿ ਇਸ ਘਟਨਾ &rsquoਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਦੱਖਣੀ-ਪੱਛਮੀ ਜਾਪਾਨ ਦੇ ਮੀਆਜਾਕੀ ਹਵਾਈ ਅੱਡੇ &rsquoਤੇ ਜਦ ਧਮਾਕਾ ਹੋਇਆ ਤਾਂ ਆਲੇ ਦੁਆਲੇ ਕੋਈ ਜਹਾਜ਼ ਨਹੀਂ ਸੀ। ਅਧਿਕਾਰੀਆਂ ਨੇ ਕਿਹਾ ਕਿ ਜਾਂਚ &rsquoਚ ਪੁਸ਼ਟੀ ਹੋਈ ਹੈ ਕਿ ਧਮਾਕਾ 500 ਪਾਊਂਡ ਦੇ ਅਮਰੀਕੀ ਬੰਬ ਕਾਰਨ ਹੋਇਆ ਸੀ ਤੇ ਉਹ ਕੋਈ ਖ਼ਤਰਾ ਨਹੀਂ ਹੈ। ਉਹ ਇਹ ਜਾਨਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਅਚਾਨਕ ਧਮਾਕੇ ਦਾ ਕਾਰਨ ਕੀ ਹੈ। ਇਸ ਦਾ ਇਕ ਵੀਡੀਓ ਵੀ ਵਾਇਰਲ ਹੋਇਆ ਹੈ।
ਜਾਪਾਨੀ ਟੈਲੀਵਿਜ਼ਨ &rsquoਤੇ ਪ੍ਰਸਾਰਿਤ ਵੀਡੀਓ &rsquoਚ ਟੈਕਸੀਵੇ &rsquoਚ ਕਥਿਤ ਤੌਰ &rsquoਤੇ ਲਗਪਗ ਸੱਤ ਮੀਟਰ ਵਿਆਸ ਤੇ ਤਿੰਨ ਫੁੱਟ ਡੂੰਘਾ ਇਕ ਟੋਇਆ ਦਿਖਾਇਆ ਗਿਆ। ਮੁੱਖ ਕੈਬਨਿਟ ਸਕੱਤਰ ਯੋਸ਼ੀਮਾਸਾ ਹਯਾਸ਼ੀ ਨੇ ਕਿਹਾ ਕਿ ਹਵਾਈ ਅੱਡੇ &rsquoਤੇ 80 ਤੋਂ ਵੱਧ ਉਡਾਣਾ ਰੱਦ ਕਰ ਦਿੱਤੀਆਂ ਗਈਆਂ ਹਨ, ਜਿਸ ਨਾਲ ਵੀਰਵਾਰ ਸਵੇਰੇ ਆਵਾਜਾਈ ਮੁੜ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਮਿਆਜਾਕੀ ਹਵਾਈ ਅੱਡਾ 1943 &rsquoਚ ਇਕ ਸਾਬਕਾ ਇੰਪੀਰੀਅਲ ਜਾਪਾਨੀ ਨੇਵੀ ਉਡਾਣ ਸਿਖਲਾਈ ਖੇਤਰ ਦੇ ਰੂਪ ਵਿਚ ਬਣਾਇਆ ਗਿਆ ਸੀ, ਜਿੱਥੋਂ ਕੁਝ ਪਾਇਲਟਾਂ ਨੇ ਆਤਮਘਾਤੀ ਹਮਲੇ ਦੇ ਮਿਸ਼ਨ &rsquoਤੇ ਉਡਾਣ ਭਰੀ ਸੀ।

ਪੰਚਾਇਤੀ ਚੋਣਾਂ ਦਾ ਰਾਹ ਹੋਇਆ ਪੱਧਰਾ ਹਾਈਕੋਰਟ ਨੇ 170 ਦੇ ਕਰੀਬ ਪਟੀਸ਼ਨਾਂ ਕੀਤੀਆਂ ਖਾਰਿਜ
ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਰਾਹ ਪੱਧਰਾ ਹੋ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚੋਣਾਂ ਨੂੰ ਲੈ ਕੇ ਦਾਇਰ ਸਾਰੀਆਂ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਹੈ। ਇਸ ਦੌਰਾਨ ਹਾਈਕੋਰਟ ਵਿੱਚ ਕਰੀਬ 170 ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ। ਇਸ ਵਿੱਚ ਜ਼ਿਆਦਾਤਰ ਪਟੀਸ਼ਨਾਂ ਰਾਖਵੇਂਕਰਨ ਨਾਲ ਸਬੰਧਤ ਸਨ। ਇਸ ਤੋਂ ਇਲਾਵਾ ਵੱਖ-ਵੱਖ ਵਾਰਡਾਂ ਵਿੱਚ ਇੱਕੋ ਪਰਿਵਾਰ ਦੀਆਂ ਵੋਟਾਂ ਬਣਾਉਣ ਅਤੇ ਪਰਾਲੀ ਦੇ ਟੈਕਸ ਸਬੰਧੀ ਮੁੱਦੇ ਵੀ ਸਾਹਮਣੇ ਆਏ। ਅਦਾਲਤ ਨੇ ਪੰਜਾਬ ਸਰਕਾਰ ਨੂੰ ਸਭ ਕੁਝ ਠੀਕ ਕਰਨ ਦੇ ਹੁਕਮ ਦਿੱਤੇ ਹਨ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਵਿਗੜੀ ਸਿਹਤ, ਹਸਪਤਾਲ ਦਾਖ਼ਲ
ਅੰਮ੍ਰਿਤਸਰ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਦੀ ਸਿਹਤ ਵਿਗੜ ਗਈ ਹੈ। ਜਿਨ੍ਹਾਂ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਹਸਪਤਾਲ ਦਾਖ਼ਲ ਕਰਵਾਇਆ ਹੈ। ਕਿਹਾ ਜਾ ਰਿਹਾ ਹੈ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੂੰ ਬੁਖਾਰ ਹੈ ਜਿਸ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਹਸਪਤਾਲ ਦਾਖ਼ਲ ਹਨ ।


ਦਿੱਲੀ ਦੀ ਅਦਾਲਤ &rsquoਚ ਟਾਈਟਲਰ ਖ਼ਿਲਾਫ ਸੁਣਵਾਈ ਸ਼ੁਰੂ
ਨਵੀਂ ਦਿੱਲੀ- ਇੱਥੋਂ ਦੀ ਰਾਊਜ਼ ਐਵੇਨਿਊ ਅਦਾਲਤ ਵਿਚ ਅੱਜ ਜਗਦੀਸ਼ ਟਾਈਟਲਰ ਖਿਲਾਫ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ। ਜ਼ਿਕਰਯੋਗ ਹੈ ਕਿ ਦਿੱਲੀ ਦੇ ਪੁਲ ਬੰਗਸ਼ ਗੁਰਦੁਆਰੇ ਦੇ ਬਾਹਰ ਦੰਗਿਆਂ ਵਿਚ ਕਈ ਸਿੱਖਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿਚ ਸ਼ਿਕਾਇਤਕਰਤਾ ਵਲੋਂ ਬਿਆਨ ਦਰਜ ਕਰਵਾਏ ਜਾ ਰਹੇ ਹਨ। ਦੱਸਣਾ ਬਣਦਾ ਹੈ ਕਿ ਜਗਦੀਸ਼ ਟਾਈਟਲਰ ਖਿਲਾਫ 13 ਸਤੰਬਰ ਨੂੰ ਦੋਸ਼ ਆਇਦ ਕੀਤੇ ਗਏ ਸਨ।

ਪੰਚਾਇਤੀ ਚੋਣਾਂ ਵਿੱਚ &lsquoਆਪ&rsquo ਨੇ ਸਭ ਕਾਇਦੇ ਕਾਨੂੰਨ ਛਿੱਕੇ ਟੰਗੇ: ਰੰਧਾਵਾ
ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਚਾਇਤੀ ਚੋਣਾਂ ਦੀ ਪ੍ਰਕਿਰਿਆ ਦੌਰਾਨ &lsquoਆਪ&rsquo ਸਰਕਾਰ &rsquoਤੇ ਗੁੰਡਾਗਰਦੀ ਕਰਨ ਅਤੇ ਜਮਹੂਰੀ ਕਦਰਾਂ-ਕੀਮਤਾਂ ਦਾ ਘਾਣ ਕਰਨ ਦਾ ਦੋਸ਼ ਲਾਇਆ। ਉਹ ਅੱਜ ਅੰਮ੍ਰਿਤਸਰ ਵਿੱਚ ਮਜੀਠਾ ਹਲਕੇ ਦੇ ਕਾਂਗਰਸ ਇੰਚਾਰਜ ਭਗਵੰਤਪਾਲ ਸੱਚਰ ਦੇ ਗ੍ਰਹਿ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ &lsquoਆਪ&rsquo ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਵੱਲੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਚਚੇਰੇ ਭਰਾ ਨੂੰ ਸਰਪੰਚੀ ਦੇ ਉਮੀਦਵਾਰ ਵਜੋਂ ਚੁਣੇ ਜਾਣ &rsquoਤੇ ਸਰਕਾਰ ਦੀ ਨੀਅਤ ਉੱਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੀ ਸ਼ਹਿ &rsquoਤੇ ਪੰਜਾਬ ਵਿੱਚ ਗੈਂਗਸਟਰਵਾਦ ਵਧ ਰਿਹਾ ਹੈ।

ਪੱਛਮੀ ਬੰਗਾਲ 'ਚ ਭਾਜਪਾ ਨੂੰ ਝਟਕਾ, ਸਾਬਕਾ MP ਰੂਪਾ ਗਾਂਗੁਲੀ ਗ੍ਰਿਫਤਾਰ
ਕੋਲਕਾਤਾ : ਭਾਜਪਾ ਦੀ ਸਾਬਕਾ ਸੰਸਦ ਰੂਪਾ ਗਾਂਗੁਲੀ ਨੂੰ ਪੱਛਮੀ ਬੰਗਾਲ ਦੇ ਕੋਲਕਾਤਾ 'ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਰੂਪਾ ਗਾਂਗੁਲੀ ਪੂਰੀ ਰਾਤ ਬਾਂਸਦਰੋਨੀ ਥਾਣੇ ਦੇ ਸਾਹਮਣੇ ਧਰਨੇ 'ਤੇ ਬੈਠੀ ਰਹੀ। ਧਰਨਾ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਸੀ। ਇਸ ਦੌਰਾਨ ਬੰਗਾਲ ਪੁਲਿਸ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਰੂਪਾ ਗਾਂਗੁਲੀ ਨੂੰ ਲਾਲ ਬਾਜ਼ਾਰ ਲੈ ਗਈ ਹੈ। ਰਿਪੋਰਟਾਂ ਦੀ ਮੰਨੀਏ ਤਾਂ ਰੂਪਾ ਗਾਂਗੁਲੀ ਬੀਤੀ ਰਾਤ ਤੋਂ ਹੀ ਬਾਂਸਦਰੋਨੀ ਥਾਣੇ 'ਚ ਪ੍ਰਦਰਸ਼ਨ ਕਰ ਰਹੀ ਸੀ। ਰੂਪਾ ਨੂੰ ਪੁਲਿਸ ਨੇ ਅੱਜ ਯਾਨੀ 3 ਅਕਤੂਬਰ ਦੀ ਸਵੇਰ ਨੂੰ ਗ੍ਰਿਫ਼ਤਾਰ ਕੀਤਾ ਸੀ। ਭਾਜਪਾ ਵਰਕਰਾਂ ਅਨੁਸਾਰ ਪੁਲੀਸ ਨੇ ਕਰੀਬ 10 ਵਜੇ ਰੂਪਾ ਨੂੰ ਹਿਰਾਸਤ ਵਿੱਚ ਲਿਆ ਅਤੇ ਲਾਲ ਬਜ਼ਾਰ ਵਿੱਚ ਲਾਲ ਰੰਗ ਦੀ ਕਾਰ ਵਿੱਚ ਲੈ ਗਈ। ਰੂਪਾ ਦਾ ਬੈਗ ਥਾਣੇ ਵਿੱਚ ਹੀ ਛੱਡ ਦਿੱਤਾ ਗਿਆ ਹੈ।

ਕੇਜਰੀਵਾਲ ਨੂੰ ਮਿਲ ਗਈ ਨਵੀਂ ਰਿਹਾਇਸ਼
ਨਵੀਂ ਦਿੱਲੀ : ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ੁੱਕਰਵਾਰ ਨੂੰ ਆਪਣੀ ਰਿਹਾਇਸ਼ ਖਾਲੀ ਕਰਨਗੇ। ਮੁੱਖ ਮੰਤਰੀ ਦਾ ਘਰ ਛੱਡ ਕੇ ਕੇਜਰੀਵਾਲ ਹੁਣ ਸੰਸਦ ਮੈਂਬਰ ਦੀ ਰਿਹਾਇਸ਼ 'ਤੇ ਸ਼ਿਫਟ ਹੋਣ ਜਾ ਰਹੇ ਹਨ। ਇਹ ਆਮ ਆਦਮੀ ਪਾਰਟੀ ਦੇ ਇੱਕ ਰਾਜ ਸਭਾ ਮੈਂਬਰ ਦੇ ਨਾਮ 'ਤੇ ਅਲਾਟ ਹੈ, ਅਤੇ ਨਵੀਂ ਦਿੱਲੀ ਦੇ ਫਿਰੋਜ਼ਸ਼ਾਹ ਰੋਡ 'ਤੇ ਹੈ। ਯਾਨੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਦਾ ਨਵਾਂ ਪਤਾ ਹੈ- ਬੰਗਲਾ ਨੰਬਰ 5, ਫਿਰੋਜ਼ਸ਼ਾਹ ਰੋਡ, ਨਵੀਂ ਦਿੱਲੀ ਹੈ। ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਨੇਤਾਵਾਂ, ਕੌਂਸਲਰਾਂ, ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੇ ਕੇਜਰੀਵਾਲ ਨੂੰ ਆਪਣੇ ਘਰਾਂ ਦੀ ਪੇਸ਼ਕਸ਼ ਕੀਤੀ ਸੀ। ਕੇਜਰੀਵਾਲ ਪਾਰਟੀ ਹੈੱਡਕੁਆਰਟਰ ਦੇ ਨੇੜੇ ਘਰ ਦੀ ਤਲਾਸ਼ ਕਰ ਰਹੇ ਸਨ। ਅਜਿਹੇ 'ਚ ਫਿਰੋਜ਼ਸ਼ਾਹ ਰੋਡ 'ਤੇ ਸਥਿਤ ਬੰਗਲਾ ਨੰਬਰ 5 ਨੂੰ ਚੁਣਿਆ ਗਿਆ। ਕੇਜਰੀਵਾਲ ਨੂੰ ਇੱਥੇ ਰਹਿਣ ਨਾਲ ਕਈ ਫਾਇਦੇ ਹੋਣਗੇ। ਇਕ ਪਾਸੇ ਉਹ ਆਪਣੀ ਵਿਧਾਨ ਸਭਾ ਸੀਟ 'ਤੇ ਕਬਜ਼ਾ ਕਰ ਸਕਦਾ ਹੈ ਅਤੇ ਦੂਜੇ ਪਾਸੇ ਪਾਰਟੀ ਹੈੱਡਕੁਆਰਟਰ ਤੱਕ ਉਸ ਦੀ ਪਹੁੰਚ ਆਸਾਨ ਹੋ ਜਾਵੇਗੀ।

ਸਾਬਕਾ ਕ੍ਰਿਕਟਰ ਦੀਆਂ ਮੁਸ਼ਕਿਲਾਂ ਵਧੀਆਂ, ਮਨੀ ਲਾਂਡਰਿੰਗ ਮਾਮਲੇ 'ਚ ਈਡੀ ਨੇ ਭੇਜਿਆ ਨੋਟਿਸ
ਹੈਦਰਾਬਾਦ : ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੀਰਵਾਰ ਨੂੰ ਸਾਬਕਾ ਕ੍ਰਿਕਟਰ ਅਤੇ ਕਾਂਗਰਸ ਨੇਤਾ ਮੁਹੰਮਦ ਅਜ਼ਹਰੂਦੀਨ ਨੂੰ ਹੈਦਰਾਬਾਦ ਕ੍ਰਿਕਟ ਸੰਘ (ਐਚਸੀਏ) ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਮਨ ਜਾਰੀ ਕੀਤਾ। ਅਜ਼ਹਰੂਦੀਨ ਇਸ ਤੋਂ ਪਹਿਲਾਂ HCA ਦੇ ਪ੍ਰਧਾਨ ਰਹਿ ਚੁੱਕੇ ਹਨ। ਉਨ੍ਹਾਂ 'ਤੇ ਆਪਣੇ ਕਾਰਜਕਾਲ ਦੌਰਾਨ ਫੰਡਾਂ ਦੀ ਗਬਨ ਕਰਨ ਦਾ ਦੋਸ਼ ਹੈ। ਕਾਂਗਰਸੀ ਆਗੂ ਨੂੰ ਜਾਰੀ ਕੀਤਾ ਗਿਆ ਇਹ ਪਹਿਲਾ ਸੰਮਨ ਹੈ, ਜਿਸ ਤਹਿਤ ਉਸ ਨੂੰ ਅੱਜ ਜਾਂਚ ਏਜੰਸੀ ਸਾਹਮਣੇ ਪੇਸ਼ ਹੋਣਾ ਹੈ। ਇਹ ਮਾਮਲਾ ਹੈਦਰਾਬਾਦ ਦੇ ਉੱਪਲ ਵਿੱਚ ਰਾਜੀਵ ਗਾਂਧੀ ਕ੍ਰਿਕਟ ਸਟੇਡੀਅਮ ਲਈ ਡੀਜ਼ਲ ਜਨਰੇਟਰਾਂ, ਅੱਗ ਬੁਝਾਊ ਪ੍ਰਣਾਲੀਆਂ ਅਤੇ ਛੱਤਰੀਆਂ ਦੀ ਖਰੀਦ ਲਈ ਅਲਾਟ ਕੀਤੇ ਗਏ 20 ਕਰੋੜ ਰੁਪਏ ਦੇ ਕਥਿਤ ਗਬਨ ਨਾਲ ਸਬੰਧਤ ਹੈ।