ਗੁਰੂ ਘਰ ਦੀਆਂ ਚੋਣਾਂ ਦੌਰਾਨ ਵਾਪਰੀ ਹਿੰਸਾ ਚ ਰਾਜਾ ਸਿੰਘ ਕੰਗ ਦੀ ਪੱਗ ਉਤਾਰੇ ਜਾਣ ਦੀ ਕੀਤੀ ਗਈ ਕੋਸ਼ਿਸ਼ ਦੀ ਚੁਫੇਰਿਓਂ ਨਿੰਦਾ
*ਇੰਗਲੈਂਡ ਦੇ ਕੁਝ ਗੁਰੂ ਘਰਾਂ ਅਤੇ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਇਸ ਸਬੰਧੀ ਹੋਈ ਭਰਵੀਂ ਇੱਕਤਰਤਾ
*ਸਰਬੱਤ ਦਾ ਭਲਾ ਗਰੁੱਪ ਨੇ ਹਿੰਸਾ ਚ ਸ਼ਾਮਿਲ ਵਿਅਕਤੀਆਂ ਨਾਲ਼ ਸਬੰਧਾਂ ਤੋਂ ਕੀਤਾ ਇਨਕਾਰ
*ਲੈਸਟਰ ਦੀਆਂ ਸੰਗਤਾਂ ਵੱਲੋਂ ਰਾਜ ਮਨਵਿੰਦਰ ਸਿੰਘ ਰਾਜਾ ਕੰਗ ਦਾ ਵਿਸ਼ੇਸ਼ ਸਨਮਾਨ 6 ਨੂੰ
ਲੈਸਟਰ (ਇੰਗਲੈਂਡ),  (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸ਼ਹਿਰ ਲੈਸਟਰ ਵਿਖੇ 29 ਸਤੰਬਰ ਨੂੰ ਹੋਈਆਂ ਗੁਰਦੁਆਰਾ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਈਸਟ ਪਾਰਕ ਰੋਡ ਦੀ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਮੌਕੇ ਵਾਪਰੀ ਘਟਨਾ ਦੋਰਾਨ ਗੁਰੂ ਘਰ ਦੇ ਪਿਛਲੇ 6 ਸਾਲ ਤੋਂ ਪ੍ਰਧਾਨ ਚਲੇਂ ਆ ਰਹੇ ਰਾਜ ਮਨਵਿੰਦਰ ਸਿੰਘ ਰਾਜਾ ਕੰਗ ਦੀ ਪੱਗ ਉਤਾਰੇ ਜਾਣ ਦੀ ਕੋਸ਼ਿਸ਼ ਕੀਤੇ ਜਾਣ ਦੀ ਚੁਫੇਰਿਓਂ ਨਿੰਦਾ ਹੋ ਰਹੀ ਹੈ।ਇਸ ਸਬੰਧ ਵਿੱਚ ਇੰਗਲੈਂਡ ਦੇ ਕੁਝ ਗੁਰੂ ਘਰਾਂ ਅਤੇ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਇੱਕ ਭਰਵੀਂ ਇੱਕਤਰਤਾ ਹੋਈ, ਜਿਸ ਵਿੱਚ ਉਕਤ ਘਟਨਾ ਦੀ ਜ਼ੋਰਦਾਰ ਨਿੰਦਾ ਕੀਤੀ ਗਈ।ਇਕ ਵੱਖਰੇ ਬਿਆਨ ਰਾਹੀਂ ਗੁਰਦੁਆਰਾ ਸਾਹਿਬ ਦੇ ਨਵੇਂ ਚੁਣੇ ਗਏ ਪ੍ਰਧਾਨ ਗੁਰਨਾਮ ਸਿੰਘ ਨਵਾਂ ਸ਼ਹਿਰ ਨੇ ਦੱਸਿਆ ਕਿ ਗੁਰੂ ਘਰ ਦੇ ਸਾਬਕਾ ਪ੍ਰਧਾਨ ਸ ਰਾਜ ਮਨਵਿੰਦਰ ਸਿੰਘ ਰਾਜਾ ਕੰਗ ਵੱਲੋਂ ਲੰਮੇ ਸਮੇਂ ਤੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਦਲੇ ਉਨ੍ਹਾਂ ਦਾ ਐਤਵਾਰ ਨੂੰ ਗੁਰੂ ਘਰ ਵਿਖੇ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਉਧਰ ਦੁਜੇ ਪਾਸੇ ਸਰਬੱਤ ਦਾ ਭਲਾ ਗਰੁੱਪ ਦੇ ਆਗੂਆਂ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਚੋਣਾਂ ਵਾਲੇ ਦਿਨ ਗੁਰੂ ਘਰ ਵਿਖੇ ਹੈਪੀ ਹਿੰਸਾ ਚ ਸ਼ਾਮਿਲ ਹਾਰਬੀ ਸਿੰਘ, ਅਤੇ ਰਾਜਾ ਕੰਗ ਦੀ ਪੱਗ ਉਤਾਰਨ ਦੀ ਕੋਸ਼ਿਸ਼ ਕਰਨ ਵਾਲੀ ਲੜਕੀ ਜਗਦੇਵ ਨਾਲ ਸਾਡੇ ਗਰੁੱਪ ਦਾ ਕੋਈ ਸਬੰਧ ਨਹੀਂ ਹੈ, ਉਨ੍ਹਾਂ ਕਿਹਾ ਕਿ ਸਰਬੱਤ ਦਾ ਭਲਾ ਗਰੁੱਪ ਦੇ ਆਗੂਆਂ ਅਤੇ ਉਮੀਦਵਾਰਾਂ ਵੱਲੋਂ ਆਪਸੀ ਪਿਆਰ ਅਤੇ ਸਤਿਕਾਰ ਨਾਲ ਚੋਣ ਜ਼ਾਬਤੇ ਚ ਰਹਿ ਕੇ ਚੋਣ ਪ੍ਰਕਿਰਿਆ ਮੁਕੰਮਲ ਕੀਤੀ ਗਈ।