image caption:

7 ਅਕਤੂਬਰ 2024 (ਸੋਮਵਾਰ)- ਅੱਜ ਦੀਆਂ ਮੁੱਖ ਖਬਰਾਂ

 ਇੰਗਲੈਂਡ ਦਾ ਵਰਕ ਵੀਜ਼ਾ ਦਿਵਾਉਣ ਦੇ ਨਾਂ &rsquoਤੇ 29 ਲੱਖ ਦੀ ਮਾਰੀ ਠੱਗੀ
ਲੁਧਿਆਣਾ- ਇੰਗਲੈਂਡ ਦਾ ਵਰਕ ਵੀਜ਼ਾ ਦਿਵਾਉਣ ਦੇ ਨਾਂ &rsquoਤੇ ਮੁਲਜ਼ਮਾਂ ਨੇ ਨੌਜਵਾਨ ਨਾਲ 29 ਲੱਖ ਰੁਪਏ ਦੀ ਠੱਗੀ ਮਾਰ ਲਈ। ਥਾਣਾ ਡਵੀਜ਼ਨ ਨੰ. 3 ਦੀ ਪੁਲਸ ਨੇ ਇਸ ਮਾਮਲੇ &rsquoਚ 4 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ, ਜਿਸ ਦੀ ਪਛਾਣ ਪ੍ਰਸ਼ਾਂਤ ਕਪੂਰ, ਸੁਦਰਸ਼ਨ ਪਤਨੀ ਪ੍ਰਸ਼ਾਂਤ ਕਪੂਰ ਵਾਸੀ ਰਾਜਪੁਰਾ ਜ਼ਿਲ੍ਹਾ ਪਟਿਆਲਾ, ਪਾਰਥ ਅਤੇ ਮੈਸਰਜ਼ ਵੀਜ਼ਾ ਕਲੀਨਿਕ ਰਾਜਪੁਰਾ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਸ਼ਿਕਾਇਤਕਰਤਾ ਸੁਮਿਤ ਮੱਗੋ ਪੁੱਤਰ ਵਿਨੋਦ ਮੱਗੋ ਨੇ ਦੱਸਿਆ ਕਿ ਉਸ ਨੇ ਮੁਲਜ਼ਮ ਨੂੰ ਵਿਦੇਸ਼ ਜਾਣ ਲਈ 29 ਲੱਖ ਰੁਪਏ ਦਿੱਤੇ ਸਨ ਪਰ ਮੁਲਜ਼ਮਾਂ ਨੇ ਨਾ ਤਾਂ ਉਸ ਨੂੰ ਬਾਹਰ ਭੇਜਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ।

ਬ੍ਰਿਟੇਨ ਨੇ ਲੇਬਨਾਨ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਹੋਰ ਜਹਾਜ਼ ਭੇਜਣ ਦਾ ਕੀਤਾ ਐਲਾਨ
ਲੰਡਨ - ਬ੍ਰਿਟਿਸ਼ ਸਰਕਾਰ ਨੇ ਵੀਰਵਾਰ ਨੂੰ ਲੇਬਨਾਨ ਵਿਚ ਫਸੇ ਆਪਣੇ ਨਾਗਰਿਕਾਂ ਨੂੰ ਕੱਢਣ ਵਿਚ ਮਦਦ ਲਈ ਹੋਰ ਵਿਸ਼ੇਸ਼ ਜਹਾਜ਼ ਭੇਜਣ ਦਾ ਐਲਾਨ ਕੀਤਾ। ਲੇਬਨਾਨ ਵਿਚ ਇਜ਼ਰਾਈਲ ਨਾਲ ਟਕਰਾਅ ਕਾਰਨ ਵਿਗੜਦੀ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਬ੍ਰਿਟੇਨ ਨੇ ਇਹ ਫੈਸਲਾ ਲਿਆ ਹੈ। ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਦਫਤਰ (ਐੱਫ.ਸੀ.ਡੀ.ਓ.) ਨੇ ਕਿਹਾ ਕਿ ਜਦੋਂ ਤੱਕ ਸੁਰੱਖਿਆ ਸਥਿਤੀ ਇਜਾਜ਼ਤ ਦਿੰਦੀ ਹੈ, ਉਦੋਂ ਤੱਕ ਵਾਧੂ ਉਡਾਣਾਂ ਜਾਰੀ ਰਹਿਣਗੀਆਂ। ਇਸ ਦੌਰਾਨ, FCDO ਨੇ ਕਿਹਾ ਕਿ ਉਹ ਬ੍ਰਿਟਿਸ਼ ਨਾਗਰਿਕਾਂ ਲਈ ਵਪਾਰਕ ਉਡਾਣਾਂ ਦੀ ਸਮਰੱਥਾ ਵਧਾਉਣ ਲਈ ਭਾਈਵਾਲਾਂ ਨਾਲ ਵੀ ਕੰਮ ਕਰ ਰਿਹਾ ਹੈ। ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੈਵਿਡ ਲੈਮੀ ਨੇ ਕਿਹਾ, "ਹਾਲੀਆ ਘਟਨਾਵਾਂ ਨੇ ਲੇਬਨਾਨ ਵਿੱਚ ਸਥਿਤੀ ਦੀ ਅਸਥਿਰਤਾ ਨੂੰ ਪ੍ਰਦਰਸ਼ਿਤ ਕੀਤਾ ਹੈ। ਲੇਬਨਾਨ ਵਿੱਚ ਬ੍ਰਿਟਿਸ਼ ਨਾਗਰਿਕਾਂ ਦੀ ਸੁਰੱਖਿਆ ਸਾਡੀ ਪਹਿਲੀ ਤਰਜੀਹ ਹੈ। ਇਸ ਲਈ ਅਸੀਂ ਉਨ੍ਹਾਂ ਲੋਕਾਂ ਦੀ ਮਦਦ ਲਈ ਵਾਧੂ ਵਿਸ਼ੇਸ਼ ਉਡਾਣਾਂ ਦਾ ਐਲਾਨ ਕਰ ਰਹੇ ਹਾਂ ਜੋ ਉਥੋਂ ਨਿਕਲਣਾ ਚਾਹੁੰਦੇ ਹਨ। ਮੈਂ ਲੇਬਨਾਨ ਵਿੱਚ ਅਜੇ ਵੀ ਮੌਜੂਦ ਸਾਰੇ ਬ੍ਰਿਟਿਸ਼ ਨਾਗਰਿਕਾਂ ਨੂੰ ਐੱਫ.ਸੀ.ਡੀ.ਓ. ਨਾਲ ਰਜਿਸਟਰ ਕਰਨ ਅਤੇ ਤੁਰੰਤ ਦੇਸ਼ ਛੱਡਣ ਦੀ ਅਪੀਲ ਕਰਦਾ ਹਾਂ।&rdquo


ਇਮਰਾਨ ਖਾਨ ਉੱਤੇ ਨਜ਼ਦੀਕੀਆਂ ਨੂੰ ਮਿਲਣ &rsquoਤੇ ਪਾਬੰਦੀ

ਲਾਹੌਰ- ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਸੁਰੱਖਿਆ ਕਾਰਨਾਂ ਦੇ ਚਲਦਿਆਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 18 ਅਕਤੂਬਰ ਤੱਕ ਆਪਣੇ ਪਰਿਵਾਰਕ ਮੈਂਬਰਾਂ, ਵਕੀਲਾਂ ਅਤੇ ਪਾਰਟੀ ਨੇਤਾਵਾਂ ਨੂੰ ਮਿਲਣ ਤੋਂ ਰੋਕ ਦਿੱਤਾ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਸੰਸਥਾਪਕ ਖਾਨ ਅਗਸਤ 2023 ਤੋਂ ਕਈ ਮਾਮਲਿਆਂ ਵਿੱਚ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਵਿੱਚ ਬੰਦ ਹਨ। ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਪੀਟੀਆਈ ਉੱਤੇ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਦੇ ਆਗਾਮੀ ਸੰਮੇਲਨ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ


ਟਰੰਪ ਨੇ ਮਸਕ ਨਾਲ ਰੈਲੀ ਕਰਕੇ ਕਮਲਾ ਨੂੰ ਹਰਾਉਣ ਦੀ ਕੀਤੀ ਅਪੀਲ

ਵਾਸ਼ਿੰਗਟਨ- ਰਿਪਬਲਿਕਨ ਆਗੂ ਡੋਨਲਡ ਟਰੰਪ ਨੇ ਪੈਨਸਿਲਵੇਨੀਆ ਦੇ ਬਟਲਰ ਸ਼ਹਿਰ &rsquoਚ ਰੈਲੀ ਕਰਕੇ ਲੋਕਾਂ ਨੂੰ ਜਜ਼ਬਾਤੀ ਅਪੀਲ ਕੀਤੀ ਕਿ ਉਹ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਨੂੰ ਹਰਾ ਕੇ ਉਨ੍ਹਾਂ ਨੂੰ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਚੁਣਨ। ਇਹ ਉਹ ਸ਼ਹਿਰ ਹੈ ਜਿਥੇ 12 ਹਫ਼ਤੇ ਪਹਿਲਾਂ ਟਰੰਪ &rsquoਤੇ ਹਮਲਾ ਹੋਇਆ ਸੀ। ਰੈਲੀ &rsquoਚ ਟੈਸਲਾ ਦੇ ਮਾਲਕ ਐਲਨ ਮਸਕ ਅਤੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਸੈਨੇਟਰ ਜੇਡੀ ਵੈਂਸ ਵੀ ਹਾਜ਼ਰ ਸਨ। ਟਰੰਪ ਨੇ ਕਿਹਾ, &lsquo&lsquoਸਾਨੂੰ ਰਲ ਕੇ ਉਸ (ਕਮਲਾ ਹੈਰਿਸ) ਨੂੰ ਮੁਲਕ ਤਬਾਹ ਕਰਨ ਤੋਂ ਰੋਕਣਾ ਹੋਵੇਗਾ। ਉਸ ਦਾ ਕੱਟੜਪੰਥੀ ਏਜੰਡਾ ਲਾਗੂ ਨਹੀਂ ਹੋਣਾ ਚਾਹੀਦਾ ਹੈ। ਇਸ ਲਈ ਤੁਹਾਨੂੰ ਸਾਰਿਆਂ ਨੂੰ ਘਰਾਂ ਤੋਂ ਬਾਹਰ ਨਿਕਲ ਕੇ ਵੋਟ ਪਾਉਣਾ ਚਾਹੀਦਾ ਹੈ।&rsquo&rsquo ਕਮਲਾ ਹੈਰਿਸ &rsquoਤੇ ਵਰ੍ਹਦਿਆਂ ਟਰੰਪ ਨੇ ਕਿਹਾ ਕਿ ਉਹ ਸਰਹੱਦੀ ਸੁਰੱਖਿਆ ਅਤੇ ਅਰਥਚਾਰੇ ਸਮੇਤ ਕਈ ਮੁਹਾਜ਼ਾਂ &rsquoਤੇ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਕਮਲਾ ਨੇ ਪੈਨਸਿਲਵੇਨੀਆ ਉਪਰ ਕੁਦਰਤੀ ਗੈਸ ਬਰਾਮਦਗੀ &rsquoਤੇ ਪਾਬੰਦੀ ਲਾਈ ਹੈ ਜੋ ਊਰਜਾ ਵਰਕਰਾਂ ਅਤੇ ਕੀਮਤਾਂ &rsquoਤੇ ਮਾੜਾ ਅਸਰ ਪਾ ਰਹੀ ਹੈ। ਟਰੰਪ ਨੇ ਕਿਹਾ ਕਿ ਜੇ ਉਹ ਮੁੜ ਰਾਸ਼ਟਰਪਤੀ ਬਣੇ ਤਾਂ ਪਹਿਲੇ ਦਿਨ ਹੀ ਸਰਹੱਦ ਸੀਲ ਕਰਨ ਅਤੇ ਪਰਵਾਸੀਆਂ ਦੇ ਮੁਲਕ ਅੰਦਰ ਦਾਖ਼ਲ ਹੋਣ &rsquoਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਲੈਣਗੇ। ਆਪਣੇ ਸੰਖੇਪ ਭਾਸ਼ਣ &rsquoਚ ਮਸਕ ਨੇ ਕਿਹਾ ਕਿ ਸੰਵਿਧਾਨ ਦੀ ਰਾਖੀ ਲਈ ਟਰੰਪ ਨੂੰ ਜਿਤਾਉਣਾ ਚਾਹੀਦਾ ਹੈ। ਉਨ੍ਹਾਂ ਅਮਰੀਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੋਟ ਜ਼ਰੂਰ ਪਾਉਣ ਕਿਉਂਕਿ ਇਹ ਆਖਰੀ ਚੋਣ ਹੋ ਸਕਦੀ ਹੈ। -ਪੀਟੀਆਈ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ 28 ਅਕਤੂਬਰ ਨੂੰ ਹੋਵੇਗੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਸਾਲਾਨਾ ਚੋਣ ਲਈ ਜਨਰਲ ਇਜਲਾਸ 28 ਅਕਤੂਬਰ 2024 ਨੂੰ ਸੱਦਣ ਦਾ ਐਲਾਨ ਕੀਤਾ ਹੈ। ਐਡਵੋਕੇਟ ਧਾਮੀ ਨੇ ਜਾਰੀ ਇਕ ਪ੍ਰੈੱਸ ਬਿਆਨ ਵਿਚ ਕਿਹਾ ਕਿ ਇਸ ਵਾਰ ਅਹੁਦੇਦਾਰਾਂ ਦੀ ਚੋਣ ਵਾਸਤੇ ਸਾਲਾਨਾ ਇਜਲਾਸ 28 ਅਕਤੂਬਰ ਨੂੰ ਦੁਪਹਿਰ 12 ਵਜੇ ਸ਼੍ਰੋਮਣੀ ਕਮੇਟੀ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਇਜਲਾਸ ਵਿਚ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਦੀ ਚੋਣ ਕੀਤੀ ਜਾਵੇਗੀ।

ਦਿਲਜੀਤ ਦੋਸਾਂਝ ਦੇ ਲੰਡਨ ਦੇ ਸ਼ੋਅ 'ਚ ਪਹੁੰਚੀ ਪਾਕਿਸਤਾਨੀ ਅਦਾਕਾਰ ਹਾਨੀਆ ਆਮਿਰ

ਦਿਲਜੀਤ ਦੁਸਾਂਝ ਆਪਣੇ 'ਦਿਲ-ਲੁਮੀਨਾਟੀ' ਟੂਰ ਕਾਰਨ ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਘੁੰਮ ਰਹੇ ਹਨ। ਇਸੇ ਲੜੀ 'ਚ ਲੰਡਨ 'ਚ ਦਿਲਜੀਤ ਦੋਸਾਂਝ ਦਾ ਸੋਅ ਵੀ ਕਰਵਾਇਆ ਗਿਆ, ਜਿਸ 'ਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਅਤੇ ਰੈਪਰ-ਗਾਇਕ ਬਾਦਸ਼ਾਹ ਨੇ ਵੀ ਸ਼ਿਰਕਤ ਕੀਤੀ। ਇਸ ਸੋਅ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਦਿਲਜੀਤ ਦੋਸਾਂਝ ਨੇ ਹਾਨੀਆ ਨੂੰ ਸਟੇਜ 'ਤੇ ਬੁਲਾਇਆ, ਦਿਲਜੀਤ ਦੋਸਾਂਝ ਹਾਨੀਆ ਨੂੰ ਸਟੇਜ 'ਤੇ ਬੁਲਾ ਰਹੇ ਹਨ, ਹਾਨੀਆ ਨੇ ਮੁਸਕਰਾਉਂਦੇ ਹੋਏ ਆਪਣੇ ਹੱਥ ਜੋੜ ਕੇ ਆਪਣਾ ਸਿਰ ਨਾ ਹਿਲਾ ਦਿੱਤਾ ਪਰ ਦਿਲਜੀਤ ਦੇ ਕਹਿਣ 'ਤੇ ਉਹ ਸਟੇਜ 'ਤੇ ਚਲੀ ਗਈ। ਇਸ ਤੋਂ ਬਾਅਦ ਗਾਇਕ ਨੇ ਹਾਨੀਆ ਲਈ ਆਪਣਾ ਹਿੱਟ ਗੀਤ 'ਪ੍ਰੇਮੀ' ਗਾਇਆ ਅਤੇ ਹਾਨੀਆ ਤਾੜੀਆਂ ਮਾਰ ਕੇ ਹੱਸਣ ਲੱਗ ਪਈ। ਜਿਵੇਂ ਹੀ ਦਲਜੀਤ ਨੇ ਹਾਨੀਆ ਨੂੰ ਮਾਈਕ ਦਿੱਤਾ, ਉਹ ਕਹਿੰਦੀ ਹੈ, "ਤੁਹਾਡਾ ਬਹੁਤ-ਬਹੁਤ ਧੰਨਵਾਦ। ਹਾਏ ਲੰਡਨ । ਸਾਡੇ ਸਾਰਿਆਂ ਦਾ ਸਾਥ ਦੇਣ ਲਈ, ਸਾਡਾ ਮਨੋਰੰਜਨ ਕਰਨ ਲਈ ਦਿਲਜੀਤ ਪੰਜਾਬੀ ਵਿੱਚ ਕਹਿੰਦਾ ਹੈ," ਕਿ ਉਹ ਉਨ੍ਹਾਂ ਦੇ ਫੈਨ ਹਨ।

ਅਮਰੀਕਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ

 ਨਿਊ ਯਾਰਕ : ਅਮਰੀਕਾ ਦੇ ਨਿਊ ਯਾਰਕ ਸੂਬੇ ਵਿਚ 37 ਸਾਲ ਦੀ ਪ੍ਰਭਲੀਨ ਕੌਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਗਾਰਡਨ ਸਿਟੀ ਦੇ ਇਕ ਘਰ ਵਿਚ ਪੁਲਿਸ ਵੱਲੋਂ ਸਿੱਖ ਸੰਗਤ ਦੀ ਮਦਦ ਨਾਲ ਪ੍ਰਭਲੀਨ ਕੌਰ ਦੇ ਘਰ &rsquoਤੇ ਛਾਪਾ ਮਾਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੰਗਤ ਦੇ ਸਪੁਰਦ ਕਰ ਦਿਤੇ ਗਏ। ਪੁਲਿਸ ਨੇ ਦੱਸਿਆ ਕਿ ਪ੍ਰਭਲੀਨ ਕੌਰ ਨੂੰ ਗ੍ਰਿਫ਼ਤਾਰੀ ਮਗਰੋਂ ਡਾਕਟਰੀ ਮੁਆਇਨੇ ਵਾਸਤੇ ਨੇੜਲੇ ਹਸਪਤਾਲ ਲਿਜਾਇਆ ਗਿਆ।  ਪ੍ਰਭਲੀਨ ਕੌਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿਥੋਂ ਲੈ ਕੇ ਆਈ, ਇਸ ਬਾਰੇ ਪਤਾ ਨਹੀਂ ਲੱਗ ਸਕਿਆ ਪਰ ਉਸ ਕੋਲ ਸਰੂਪ ਦੀ ਮੌਜੂਦਗੀ ਬਾਰੇ ਪਤਾ ਲੱਗਣ &rsquoਤੇ ਸੰਗਤ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ ਗਈ। ਵੱਡੀ ਗਿਣਤੀ ਵਿਚ ਸੰਗਤ ਅਤੇ ਪੁਲਿਸ ਅਫਸਰ ਪ੍ਰਭਲੀਨ ਕੌਰ ਦੇ ਘਰ ਪੁੱਜੇ ਤਾਂ ਉਸ ਨੇ ਦਰਵਾਜ਼ਾ ਖੋਲ੍ਹਣ ਤੋਂ ਨਾਂਹ ਕਰ ਦਿਤੀ। ਇਸ ਮਗਰੋਂ ਐਮਰਜੰਸੀ ਸਰਵਿਸ ਯੂਨਿਟਾ ਦੇ ਅਫਸਰ ਘਰ ਅੰਦਰ ਦਾਖਲ ਹੋਏ ਅਤੇ ਪ੍ਰਭਲੀਨ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ। ਦੂਜੇ ਪਾਸੇ ਨਿਊ ਯਾਰਕ ਸਿੱਖ ਕੌਂਸਲ ਦੇ ਪ੍ਰਧਾਨ ਜਪਨੀਤ ਸਿੰਘ ਨੇ ਦੱਸਿਆ ਕਿ ਪ੍ਰਭਲੀਨ ਕੌਰ ਨੇ ਆਪਣੇ ਘਰ ਵਿਚ ਪਾਠ ਕਰਵਾਉਣ ਦੇ ਬਹਾਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹਾਸਲ ਕੀਤੇ ਪਰ ਬਾਅਦ ਗੁਰਦਵਾਰਾ ਸਾਹਿਬ ਨੂੰ ਵਾਪਸ ਕਰਨ ਤੋਂ ਨਾਂਹ ਕਰ ਦਿਤੀ।

ਨਾਮਜ਼ਦਗੀਆਂ ਮੌਕੇ ਹੋਈ ਧੱਕੇਸ਼ਾਹੀ ਵਿਰੁੱਧ ਹਾਈਕੋਰਟ ਜਾਵੇਗਾ ਅਕਾਲੀ ਦਲ!

ਚੰਡੀਗੜ੍ਹ : ਪੰਜਾਬ ਵਿਚ ਪੰਚਾਇਤਾਂ ਚੋਣਾਂ ਨੂੰ ਲੈ ਕੇ ਮਾਹੌਲ ਕਾਫ਼ੀ ਗਰਮਾਇਆ ਹੋਇਆ ਏ ਕਿਉਂਕਿ ਵੋਟਿੰਗ ਤੋਂ ਪਹਿਲਾਂ ਹੀ ਕਈ ਥਾਵਾਂ &rsquoਤੇ ਹਿੰਸਕ ਘਟਨਾਵਾਂ ਵਾਪਰ ਚੁੱਕੀਆਂ ਨੇ। ਭਾਵੇਂ ਕਿ ਹੇਠਲੀ ਅਦਾਲਤ ਵੱਲੋਂ ਇਸ ਸਬੰਧੀ ਪਾਈਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਗਿਆ ਏ ਪਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਾਈਕੋਰਟ ਵਿਚ ਕਾਨੂੰਨੀ ਲੜਾਈ ਲੜਨ ਦਾ ਐਲਾਨ ਕੀਤਾ ਗਿਆ ਏ, ਜੇਕਰ ਹਾਈਕੋਰਟ ਨੇ ਅਕਾਲੀ ਦਲ ਦੀ ਪਟੀਸ਼ਨ &rsquoਤੇ ਐਕਸ਼ਨ ਲੈ ਲਿਆ ਤਾਂ ਪੰਚਾਇਤਾਂ ਚੋਣਾਂ ਵਿਚ ਫਿਰ ਤੋਂ ਵੱਡਾ ਅੜਿੱਕਾ ਲੱਗ ਸਕਦਾ ਏ। ਪੰਜਾਬ ਵਿਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਮੌਕੇ ਕਈ ਥਾਵਾਂ &rsquoਤੇ ਹਿੰਸਕ ਘਟਨਾਵਾਂ ਵਾਪਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਨੇ। ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਸੱਤਾਧਾਰੀ ਪਾਰਟੀ &rsquoਤੇ ਦੋਸ਼ ਲਗਾਏ ਜਾ ਰਹੇ ਨੇ ਕਿ ਉਨ੍ਹਾਂ ਦੀ ਪਾਰਟੀ ਨਾਲ ਸਬੰਧਤ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕਰਨ ਦਿੱਤੇ ਗਏ। ਹੁਣ ਇਸ ਕਥਿਤ ਧੱਕੇਸ਼ਾਹੀ ਦੇ ਖ਼ਿਲਾਫ਼ ਅਕਾਲੀ ਦਲ ਵੱਲੋਂ ਕਾਨੂੰਨੀ ਲੜਾਈ ਲੜਨ ਦਾ ਐਲਾਨ ਕੀਤਾ ਗਿਆ ਏ। ਸ਼੍ਰੋਮਣੀ ਅਕਾਲੀ ਦਲ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਵਿਚ ਨਾਕਾਮ ਰਹਿਣ ਵਾਲੇ ਉਮੀਦਵਾਰਾਂ ਨੂੰ ਆਪਣੇ ਕਾਗਜ਼ ਅਤੇ ਸੱਤਾਧਾਰੀਆਂ ਵੱਲੋਂ ਕੀਤੀ ਧੱਕੇਸ਼ਾਹੀ ਦੇ ਸਬੂਤ ਲੈ ਕੇ ਚੰਡੀਗੜ੍ਹ ਸਥਿਤ ਪਾਰਟੀ ਦੇ ਪਹੁੰਚਣ ਦੀ ਅਪੀਲ ਕੀਤੀ ਗਈ ਐ ਤਾਂ ਜੋ ਇਸ ਸਬੰਧੀ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਜਾ ਸਕੇ।

ਅਕਾਲ ਤਖ਼ਤ ਵੱਲੋਂ ਸੁਖਬੀਰ ਬਾਰੇ ਫ਼ੈਸਲਾ ਦੀਵਾਲੀ ਤੋਂ ਬਾਅਦ?

 ਚੰਡੀਗੜ੍ਹ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਬੀਮਾਰ ਦੱਸੇ ਜਾ ਰਹੇ ਹਨ। ਉਨ੍ਹਾਂ ਨੂੰ ਬੀਤੇ ਦਿਨੀਂ ਹਸਪਤਾਲ ਤੋਂ ਛੁੱਟੀ ਮਿਲੀ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਕੁਝ ਦਿਨ੍ਹਾਂ ਲਈ ਅਰਾਮ ਕਰਨ ਦੀ ਸਲਾਹ ਦਿੱਤੀ ਹੈ ਅਤੇ ਇੰਨਫੈਕਸ਼ਨ ਤੋਂ ਬਚਾਅ ਲਈ ਸੰਗਤ ਨੂੰ ਘੱਟ ਮਿਲਣ ਦੀ ਸਲਾਹ ਵੀ ਦਿੱਤੀ ਹੈ, ਜਿਸ ਨੂੰ ਮੰਨਦਿਆਂ ਜਥੇਦਾਰ ਨੇ ਅੱਗਲੇ ਕੁਝ ਦਿਨਾਂ ਲਈ ਧਾਰਮਿਕ ਪ੍ਰੋਗਰਾਮ ਤੇ ਰੁਝੇਵੇਂ ਮੁਲਤਵੀ ਕਰ ਦਿੱਤੇ ਹਨ। ਇਸ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜਿਨ੍ਹਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ, ਉਨ੍ਹਾਂ ਬਾਰੇ ਜਥੇਦਾਰਾਂ ਦਾ ਫ਼ੈਸਲਾ ਹੁਣ ਫਿਰ ਲਟਕਣ ਜਾਂ ਟਲ ਜਾਣ ਦੇ ਆਸਾਰ ਜਾਪਣ ਲੱਗ ਪਏ ਹਨ। ਸਮੁੱਚੀ ਸਿੱਖ ਕੌਮ ਦੀਆਂ ਨਜ਼ਰਾਂ ਜਥੇਦਾਰਾਂ ਦੇ ਫ਼ੈਸਲੇ &rsquoਤੇ ਟਿਕੀਆਂ ਹੋਈਆਂ ਹਨ, ਪਰ ਅਜੇ ਤੱਕ ਇਹ ਗੱਲ ਸਾਫ ਨਹੀਂ ਹੋ ਸਕੀ ਕਿ ਕਿਹੜੀ ਤਾਰੀਖ਼ ਅਤੇ ਕਦੋਂ ਫੈਸਲਾ ਸੁਣਾਇਆ ਜਾਵੇਗਾ।

86 ਸਾਲਾ ਰਤਨ ਟਾਟਾ ਹਸਪਤਾਲ ਵਿੱਚ ਦਾਖਲਾ

ਨਵੀਂ ਦਿੱਲੀ: ਦੇਸ਼ ਦੇ ਮਸ਼ਹੂਰ ਉਦਯੋਗਪਤੀ ਅਤੇ ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਰਤਨ ਟਾਟਾ ਦੀ ਸਿਹਤ ਨੂੰ ਲੈ ਕੇ ਅੱਜ ਅਫਵਾਹਾਂ ਫੈਲੀਆਂ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਟਾਟਾ ਨੂੰ ਬਲੱਡ ਪ੍ਰੈਸ਼ਰ ਵਧਣ ਕਾਰਨ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਆਈਯੂਸੀ ਵਿੱਚ ਦਾਖਲ ਕਰਵਾਇਆ ਗਿਆ ਹੈ। ਪਰ 86 ਸਾਲਾ ਰਤਨ ਟਾਟਾ ਨੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਪੂਰੀ ਤਰ੍ਹਾਂ ਠੀਕ ਹਨ ਅਤੇ ਰੁਟੀਨ ਚੈਕਅੱਪ ਲਈ ਹਸਪਤਾਲ ਆਏ ਹਨ। ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ। ਰਤਨ ਟਾਟਾ ਨੇ ਮਾਰਚ 1991 ਵਿੱਚ ਟਾਟਾ ਸਮੂਹ, ਦੇਸ਼ ਦੇ ਸਭ ਤੋਂ ਵੱਡੇ ਉਦਯੋਗਿਕ ਘਰਾਣੇ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ ਅਤੇ 2012 ਵਿੱਚ ਸੇਵਾਮੁਕਤ ਹੋਏ।

ਡਬਲ ਇੰਜਣ ਵਾਲੀ ਸਰਕਾਰ ਦਾ ਮਤਲਬ ਹੈ ਡਬਲ ਲੁੱਟ: ਕੇਜਰੀਵਾਲ

ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਅੱਜ ਦਿੱਲੀ ਦੇ ਛਤਰਸਾਲ ਸਟੇਡੀਅਮ ਵਿੱਚ ਆਪਣੀ ਦੂਜੀ 'ਜਨਤਾ ਕੀ ਅਦਾਲਤ' ਵਿੱਚ ਇੱਕ ਵਾਰ ਫਿਰ ਭਾਜਪਾ ਅਤੇ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ ਕੀਤਾ। ਕੇਜਰੀਵਾਲ ਨੇ ਕਿਹਾ ਕਿ ਡਬਲ ਇੰਜਣ ਵਾਲੀ ਸਰਕਾਰ ਦਾ ਮਤਲਬ ਹੈ ਡਬਲ ਲੁੱਟ, ਦੋਹਰਾ ਭ੍ਰਿਸ਼ਟਾਚਾਰ ਅਤੇ ਬੇਰੁਜ਼ਗਾਰੀ। 'ਆਪ' ਸੁਪਰੀਮੋ ਨੇ ਕਿਹਾ ਕਿ ਹਰਿਆਣਾ ਅਤੇ ਜੰਮੂ-ਕਸ਼ਮੀਰ 'ਚ ਭਾਜਪਾ ਦੀਆਂ ਡਬਲ ਇੰਜਣ ਵਾਲੀਆਂ ਸਰਕਾਰਾਂ ਦਾ ਅੰਤ ਹੋ ਰਿਹਾ ਹੈ। ਇਸ ਜਨਤਾ ਦੀ ਕਚਹਿਰੀ ਵਿੱਚ ਕੇਜਰੀਵਾਲ ਨੇ ਪੀਐਮ ਮੋਦੀ ਨੂੰ ਦਿੱਲੀ ਚੋਣਾਂ ਤੋਂ ਪਹਿਲਾਂ ਐਨਡੀਏ ਸ਼ਾਸਿਤ 22 ਰਾਜਾਂ ਵਿੱਚ ਮੁਫਤ ਬਿਜਲੀ ਦੇਣ ਦੀ ਚੁਣੌਤੀ ਦਿੱਤੀ ਅਤੇ ਕਿਹਾ ਕਿ ਜੇਕਰ ਉਹ ਅਜਿਹਾ ਕਰਦੇ ਹਨ ਤਾਂ ਉਹ ਭਾਜਪਾ ਲਈ ਪ੍ਰਚਾਰ ਕਰਨਗੇ। ਉਨ੍ਹਾਂ ਕਿਹਾ ਕਿ ਭਾਜਪਾ ਗਰੀਬ ਵਿਰੋਧੀ ਹੈ, ਇਸ ਨੇ ਦਿੱਲੀ ਵਿੱਚ ਬੱਸ ਮਾਰਸ਼ਲਾਂ, ਡਾਟਾ ਐਂਟਰੀ ਆਪਰੇਟਰਾਂ ਨੂੰ ਹਟਾ ਦਿੱਤਾ ਹੈ ਅਤੇ ਹੋਮਗਾਰਡਜ਼ ਦੀਆਂ ਤਨਖਾਹਾਂ ਰੋਕ ਦਿੱਤੀਆਂ ਹਨ।