image caption:

ਵਰਲਡ ਸਿੱਖ ਪਾਰਲੀਮੈਂਟ ਨੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਦਿਤੀ ਮਾਨਤਾ- ਪੜੋ ਦਿਨ ਭਰ ਦੀਆਂ ਹੋਰ ਵੱਡੀਆਂ ਖਬਰਾਂ

ਵਰਲਡ ਸਿੱਖ ਪਾਰਲੀਮੈਂਟ ਦੇ ਪੰਜਵੇਂ ਜਨਰਲ ਇਜਲਾਸ ਦੇ ਤੀਜੇ ਤੇ ਆਖ਼ਰੀ ਦਿਨ ਗੁਰਦੁਆਰਾ ਸਿੱਖ ਸੈਂਟਰ ਫ਼ਰੈਂਕਫ਼ਰਟ ਵਿਖੇ ਅੰਤਰਰਾਸ਼ਟਰੀ ਪੰਥਕ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਦੇਸ਼ ਵਿਦੇਸ਼ ਤੋਂ ਆਏ ਬੁਲਾਰਿਆਂ ਨੇ ਸੰਗਤਾਂ ਸਾਹਮਣੇ ਅਪਣੇ ਵਿਚਾਰ ਰੱਖੇ। ਦੀਵਾਨ ਦਾ ਅਰੰਭ ਕੀਰਤਨੀ ਜਥੇ ਵਲੋਂ ਇਲਾਹੀ ਬਾਣੀ ਦੇ ਜਾਪ ਨਾਲ ਹੋਇਆ ਉਪਰੰਤ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਸਟੇਜ ਦੀ ਸੇਵਾ ਸੰਭਾਲੀ ਤੇ ਸੰਗਤਾਂ ਨੂੰ ਵਰਲਡ ਸਿੱਖ ਪਾਰਲੀਮੈਂਟ ਦੇ ਪਿਛਲੇ ਦੋ ਦਿਨਾਂ ਦੇ ਇਜਲਾਸ ਦੀ ਸੰਖੇਪ ਜਾਣਕਾਰੀ ਦਿਤੀ। ਇਸ ਮੌਕੇ ਬੁਲਾਰਿਆਂ ਨੇ ਭਾਈ ਹਰਦਿਆਲ ਸਿੰਘ (ਯੂਨਾਇਟਡ ਸਿੱਖਜ਼) ਯੂ. ਐਸ. ਏ. ਨੇ ਵਰਲਡ ਸਿੱਖ ਪਾਰਲੀਮੈਂਟ ਨਾਲ ਜੁੜ ਕੇ ਕੀਤੇ ਜਾਂਦੇ ਕਾਰਜਾਂ ਬਾਰੇ ਦਸਿਆ।

ਭਾਈ ਪ੍ਰਭ ਸਿੰਘ ਕਨੇਡਾ ਨੇ ਸਿੱਖਾਂ ਨੂੰ ਕਾਨੂੰਨੀ ਤੌਰ ਤੇ ਮਜ਼ਬੂਤ ਹੋ ਕੇ ਹਰ ਵਿਤਕਰੇ ਨਾਲ ਜੂਝਣ ਬਾਰੇ ਦਸਿਆ। ਭਾਈ ਸਿਮਰਨਜੋਤ ਸਿੰਘ ਕਨੇਡਾ ਨੇ ਭਾਰਤ ਸਰਕਾਰ ਨੂੰ ਚੈਲੰਜ ਕੀਤਾ ਕਿ ਉਹ ਸਿੱਖਾਂ ਨੂੰ ਟਾਰਗੇਟ ਕਿੰਲਿੰਗ ਕਰ ਕੇ ਖ਼ਤਮ ਨਹੀਂ ਕਰ ਸਕਦੀ। ਭਾਈ ਪ੍ਰਿਤਪਾਲ ਸਿੰਘ ਸਵਿਟਜ਼ਰਲੈਂਡ ਨੇ ਕਿਹਾ ਕਿ ਆਜ਼ਾਦੀ ਦੀ ਪ੍ਰਾਪਤੀ ਤਕ ਜੰਗ ਜਾਰੀ ਰਹੇਗੀ। ਭਾਈ ਮਨਪ੍ਰੀਤ ਸਿੰਘ ਇੰਗਲੈਂਡ ਨੇ ਸ਼ਹੀਦਾਂ ਦੇ ਪਾਏ ਪੂਰਨਿਆਂ &rsquoਤੇ ਚਲਦਿਆਂ ਵਰਲਡ ਸਿੱਖ ਪਾਰਲੀਮੈਂਟ ਦੇ ਕੀਤੇ ਕੰਮਾਂ ਬਾਰੇ ਦਸਿਆ।

ਟਾਟਾ ਸਮੂਹ ਦੇ ਸਾਬਕਾ ਚੇਅਰਮੈਨ ਰਤਨ ਟਾਟਾ ਦਾ ਦੇਹਾਂਤ

ਮੁੰਬਈ-ਬਜ਼ੁਰਗ ਸਨਅਤਕਾਰ ਤੇ ਟਾਟਾ ਸਮੂਹ ਦੇ ਸਾਬਕਾ ਚੇਅਰਮੈਨ ਰਤਨ ਟਾਟਾ(86) ਦਾ ਬੁੱਧਵਾਰ ਦੇਰ ਰਾਤ ਮੁੰਬਈ ਦੇ ਹਸਪਤਾਲ &rsquoਚ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਦਿਨਾਂ ਤੋਂ ਦੱਖਣੀ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਦਾਖ਼ਲ ਸਨ। ਟਾਟਾ ਸੰਨਜ਼ ਦੇ ਚੇਅਰਮੈਨ ਐੱਨ.ਚੰਦਰਸ਼ੇਖਰਨ ਨੇ ਇਕ ਬਿਆਨ ਵਿਚ ਟਾਟਾ ਦੇ ਅਕਾਲ ਚਲਾਣੇ ਦੀ ਪੁਸ਼ਟੀ ਕਰਦਿਆਂ ਉਨ੍ਹਾਂ ਨੂੰ ਆਪਣਾ &lsquoਦੋਸਤ, ਮੈਂਟਰ ਤੇ ਗਾਈਡ&rsquo ਦੱਸਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਕਾਂਗਰਸ ਆਗੂ ਰਾਹੁਲ ਗਾਂਧੀ ਤੇ ਸਨਅਤਕਾਰ ਗੌਤਮ ਅਡਾਨੀ ਸਣੇ ਹੋਰਨਾਂ ਨੇ ਟਾਟਾ ਦੇ ਦੇਹਾਂਤ &rsquoਤੇ ਦੁੱਖ ਜਤਾਇਆ ਹੈ।

ਦਿੱਲੀ ਵਿੱਚ ਮੁੱਖ ਮੰਤਰੀ ਦੇ ਬੰਗਲੇ ਨੂੰ ਲੈ ਕੇ ਇੱਕ ਨਵਾਂ ਸਿਆਸੀ ਵਿਵਾਦ ਸ਼ੁਰੂ

ਨਵੀਂ ਦਿੱਲੀ : ਦਿੱਲੀ ਵਿੱਚ ਮੁੱਖ ਮੰਤਰੀ ਦੇ ਬੰਗਲੇ ਨੂੰ ਲੈ ਕੇ ਇੱਕ ਨਵਾਂ ਸਿਆਸੀ ਵਿਵਾਦ ਸ਼ੁਰੂ ਹੋ ਗਿਆ ਹੈ। ਦਿੱਲੀ ਸਰਕਾਰ ਨੇ ਬੁੱਧਵਾਰ ਨੂੰ ਦੋਸ਼ ਲਗਾਇਆ ਹੈ ਕਿ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੁਆਰਾ ਖਾਲੀ ਕੀਤੇ ਗਏ 6-ਫਲੈਗ ਸਟਾਫ ਰੋਡ 'ਤੇ ਬੰਗਲਾ ਨਵੇਂ ਮੁੱਖ ਮੰਤਰੀ ਆਤਿਸ਼ੀ ਨੂੰ ਨਹੀਂ ਸੌਂਪਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਕਿ ਇਹ ਸਭ ਦਿੱਲੀ ਦੇ LG ਦੇ ਇਸ਼ਾਰੇ 'ਤੇ ਹੋ ਰਿਹਾ ਹੈ। ਇਸ ਦੇ ਜਵਾਬ ਵਿੱਚ ਐਲਜੀ ਦਫ਼ਤਰ ਨੇ ਕਿਹਾ ਕਿ ਇਹ ਮੁੱਖ ਮੰਤਰੀ ਦੀ ਰਿਹਾਇਸ਼ ਨਹੀਂ ਹੈ। ਬਾਕੀ ਸਾਰੇ ਮੁੱਖ ਮੰਤਰੀਆਂ ਦੇ ਬੰਗਲਿਆਂ ਵਾਂਗ ਇਸ ਦਾ ਮਾਲਕ ਵੀ ਪੀ.ਡਬਲਿਊ.ਡੀ. ਮਕਾਨ ਦਾ ਲੇਖਾ-ਜੋਖਾ ਕਰਨ ਤੋਂ ਬਾਅਦ, ਇਸ ਦੀ ਅਲਾਟਮੈਂਟ ਕੀਤੀ ਜਾਵੇਗੀ। ਦੂਜੇ ਪਾਸੇ ਭਾਜਪਾ ਅਤੇ ਕਾਂਗਰਸ ਨੇ ਵੀ ਇਸ ਮੁੱਦੇ 'ਤੇ ਆਮ ਆਦਮੀ ਪਾਰਟੀ ਨੂੰ ਘੇਰਿਆ ਅਤੇ ਕਈ ਦੋਸ਼ ਲਾਏ।


ਸਿੱਧੂ ਮੂਸੇਵਾਲਾ ਦੇ ਪਿਤਾ ਨੇ ਜੋਤਸ਼ੀ ਦੀ ਭਵਿੱਖਬਾਣੀ ਨੂੰ ਝੂਠਾ ਕਰਾਰ ਦਿੱਤਾ

ਮਨਸਾ : ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੋਰ ਸਿੰਘ ਨੇ ਸਿੱਧੂ ਮੂਸੇ ਵਾਲਾ ਕਤਲ ਕੇਸ ਵਿੱਚ ਇੱਕ ਨਿੱਜੀ ਚੈਨਲ ਦੇ ਇੱਕ ਸ਼ੋਅ ਦੌਰਾਨ ਸਿੱਧੂ ਦੀ ਮੌਤ ਦੀ ਭਵਿੱਖਬਾਣੀ ਕਰਨ ਦੇ ਜੋਤਸ਼ੀ ਦੇ ਦਾਅਵੇ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਇਹ ਇੱਕ ਪਬਲੀਸਿਟੀ ਸਟੰਟ ਹੈ। ਸਿੱਧੂ ਮੂਸੇ ਵਾਲਾ 'ਤੇ ਲਿਖੀ ਕਿਤਾਬ ਅਤੇ ਉਸ ਦੇ ਦੋਸਤ ਵੱਲੋਂ ਕੀਤੇ ਖੁਲਾਸੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਲੋਕ ਪੈਸੇ ਦੀ ਖਾਤਰ ਸਭ ਕੁਝ ਕਰ ਰਹੇ ਹਨ। ਜਿਹੜਾ ਅੱਜ ਤੱਕ ਆਪਣੇ ਆਪ ਨੂੰ ਸਿੱਧੂ ਦਾ ਦੋਸਤ ਦੱਸ ਰਿਹਾ ਹੈ, ਉਸ ਨੇ ਕਦੇ ਵੀ ਇਨਸਾਫ਼ ਲਈ ਪਹੁੰਚ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਉਨ੍ਹਾਂ ਦੇ ਪੁੱਤਰ ਦੇ ਨਾਂ 'ਤੇ ਪਬਲੀਸਿਟੀ ਸਟੰਟ ਕਰਨ ਵਾਲਿਆਂ ਨੂੰ ਅਦਾਲਤ 'ਚ ਲੈ ਕੇ ਜਾਣਗੇ।

ਜੱਜ ਦੇ ਗੰਨਮੈਨ ਨੇ ਗੁਆਂਢੀ ਪਿਓ-ਪੁੱਤਰ &rsquoਤੇ ਚਲਾਈਆਂ ਗੋਲੀਆਂ

ਮਾਛੀਵਾੜਾ ਸਾਹਿਬ : ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਪੰਜੇਟਾ ਵਿਖੇ ਜੱਜ ਦੇ ਗਨਮੈਨ ਨੇ ਆਪਣੇ ਗੁਆਂਢ ਵਿਚ ਰਹਿੰਦੇ ਪਿਓ ਜਗਦੀਪ ਸਿੰਘ ਤੇ ਉਸਦੇ ਪੁੱਤਰ ਰਮਨਪ੍ਰੀਤ ਸਿੰਘ &rsquoਤੇ ਗੋਲੀਆਂ ਚਲਾ ਦਿੱਤੀਆਂ ਜਿਸ ਵਿਚ ਉਹ ਦੋਵੇਂ ਜਖ਼ਮੀ ਹੋ ਗਏ। ਸਮਰਾਲਾ ਹਸਪਤਾਲ ਵਿਖੇ ਇਲਾਜ ਅਧੀਨ ਹਨ ਅਤੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਹੈ। ਜਖਮੀ ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਇੱਕ ਦੋਸਤ ਨਾਲ ਖੇਤਾਂ ਤੋਂ ਵਾਪਸ ਪਿੰਡ ਪਰਤ ਰਿਹਾ ਸੀ ਕਿ ਉਨ੍ਹਾਂ ਦੇ ਗੁਆਂਢ ਵਿਚ ਰਹਿੰਦਾ ਪੁਲਸ ਕਰਮਚਾਰੀ ਜੱਜ ਦੇ ਗਨਮੈਨ ਪਵਿੱਤਰ ਸਿੰਘ ਨੇ ਸਾਡੇ ਉੱਪਰ ਕਾਰ ਪਿਛਲੇ ਪਾਸੇ ਤੋਂ ਕਾਰ ਨਾਲ ਟੱਕਰ ਮਾਰੀ ਅਤੇ ਉਹ ਖੇਤਾਂ ਵਿਚ ਜਾ ਗਿਰੇ। ਜਦੋਂ ਉਹ ਉੱਠੇ ਤਾਂ ਗਨਮੈਨ ਪਵਿੱਤਰ ਸਿੰਘ ਨੇ ਉਨ੍ਹਾਂ &rsquoਤੇ ਗੋਲੀ ਚਲਾ ਦਿੱਤੀ ਅਤੇ ਲਗਾਤਾਰ 2 ਫਾਇਰ ਕੀਤੇ। ਗੋਲੀ ਚਲਾਉਣ ਤੋਂ ਬਾਅਦ ਪਵਿੱਤਰ ਸਿੰਘ ਉੱਥੋਂ ਚਲਾ ਗਿਆ ਤੇ ਅਸੀਂ ਭੱਜ ਕੇ ਆਪਣੀ ਖੇਤਾਂ ਵਾਲੀ ਮੋਟਰ &rsquoਤੇ ਆ ਗਏ।

ਦਿਲਜੀਤ ਨੇ ਰਤਨ ਟਾਟਾ ਨੂੰ ਸ਼ਰਧਾਂਜਲੀ ਦੇਣ ਲਈ ਅੱਧ-ਵਿਚਾਲੇ ਰੋਕਿਆ ਸ਼ੋਅ
ਪੰਜਾਬੀ ਗਾਇਕ ਦਿਲਜੀਤ ਦੋਸਾਂਝ (Diljit Dosanjh) ਨੂੰ ਜਦੋਂ ਬੁੱਧਵਾਰ ਨੂੰ ਰਤਨ ਟਾਟਾ ਦੇ ਚਲਾਣੇ ਦੀ ਦੁਖਦਾਈ ਖ਼ਬਰ ਮਿਲੀ ਤਾਂ ਉਹ ਜਰਮਨੀ ਦੇ ਡੂਸੇਲਡੌਫ਼ (Dusseldorf, Germany) ਵਿਚ ਆਪਣਾ ਸੰਗੀਤਕ ਸ਼ੋਅ ਕਰ ਰਹੇ ਸਨ ਅਤੇ ਉਨ੍ਹਾਂ ਇਹ ਖ਼ਬਰ ਸੁਣਦਿਆਂ ਹੀ ਟਾਟਾ ਨੂੰ ਸ਼ਰਧਾਂਜਲੀ ਦੇਣ ਲਈ ਆਪਣਾ ਕਨਸਰਟ (ਸ਼ੋਅ) ਰੋਕ ਦਿੱਤਾ। ਉਨ੍ਹਾਂ ਨੇ ਟਾਟਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਇਹ ਜ਼ਿੰਦਗੀ ਹੈ। ਇਹੋ ਉਹ ਜ਼ਿੰਦਗੀ ਹੈ, ਜਿਹੋ ਜਿਹੀ ਕਿਸੇ ਦੀ ਹੋਣੀ ਚਾਹੀਦੀ ਹੈ।

ਗ਼ੌਰਤਲਬ ਹੈ ਕਿ ਦਿਲਜੀਤ ਇਨ੍ਹੀਂ ਦਿਨੀਂ ਆਪਣੇ &lsquoਦਿਲ-ਲੂਮਿਨਾਤੀ ਟੂਰ&rsquo (Dil-Luminati Tour) ਤਹਿਤ ਯੂਰਪ ਭਰ ਵਿਚ ਸ਼ੋਅ ਕਰ ਰਹੇ ਹਨ। ਇਸ ਸਬੰਧੀ ਸਮਾਗਮ ਦੀ ਇਕ ਵਾਇਰਲ ਹੋਈ ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਦਿਲਜੀਤ ਦੋਸਾਂਝ ਆਪਣਾ ਕਨਸਰਟ ਰੋਕ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਦੇ ਟਾਟਾ ਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ, ਪਰ ਆਪਣੀ ਜ਼ਿੰਦਗੀ ਉਤੇ ਟਾਟਾ ਦਾ ਪ੍ਰਭਾਵ ਉਹ ਮਹਿਸੂਸ ਕਰ ਸਕਦੇ ਹਨ।

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਤਨ ਟਾਟਾ ਦੀ ਮੌਤ &rsquoਤੇ ਦੁੱਖ ਜ਼ਾਹਰ
ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉੱਘੇ ਉਦਯੋਗਪਤੀ ਰਤਨ ਟਾਟਾ (86) ਦੇ ਦੇਹਾਂਤ &lsquoਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਜਿਨ੍ਹਾਂ ਨੇ ਬੁੱਧਵਾਰ ਦੇਰ ਰਾਤ ਮੁੰਬਈ ਵਿਖੇ ਆਖਰੀ ਸਾਹ ਲਿਆ ਹੈ।  ਆਪਣੇ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਦੇਸ਼ ਵਿੱਚ ਉਦਯੋਗਿਕ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਵਿੱਚ ਰਤਨ ਟਾਟਾ ਦੇ ਲਾਮਿਸਾਲ ਯੋਗਦਾਨ ਨੂੰ ਯਾਦ ਕੀਤਾ। ਇਸ ਸਬੰਧੀ ਸੋਸ਼ਲ ਮੀਡੀਆ ਪਲੈਟਫਾਰਮ &lsquoਐਕਸ&rsquo ਉਤੇ ਕੀਤੀ ਇਕ ਪੋਸਟ ਵਿਚ ਮਾਨ ਨੇ ਟਾਟਾ ਸਨਜ਼ ਨੂੰ &lsquoਗਲੋਬਲ ਪਾਵਰਹਾਊਸ&rsquo ਬਣਾਉਣ ਲਈ ਰਤਨ ਟਾਟਾ ਦੀ ਸ਼ਲਾਘਾ ਕੀਤੀ ਜਿਸ ਨਾਲ ਦੇਸ਼ ਵਿੱਚ ਸਨਅਤੀ ਵਿਕਾਸ ਦੀ ਰਫ਼ਤਾਰ ਵੀ ਤੇਜ਼ ਹੋਈ।

ਰਤਨ ਟਾਟਾ ਦੀ ਅੰਤਿਮ ਯਾਤਰਾ &rsquoਚ ਮੁਸਲਮਾਨ, ਸਿੱਖ, ਈਸਾਈ ਤੇ ਹਿੰਦੂ ਪੁਜਾਰੀ ਨੇ ਇਕੱਠੇ ਹੋ ਕੇ ਕੀਤੀ ਅਰਦਾਸ

ਟਾਟਾ ਸੰਨਜ਼ ਦੇ ਚੇਅਰਮੈਨ ਐਮਰੀਟਸ, ਰਤਨ ਟਾਟਾ ਨੇ ਦੱਖਣੀ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ 9 ਅਕਤੂਬਰ ਨੂੰ ਰਾਤ 11:30 ਵਜੇ ਆਖਰੀ ਸਾਹ ਲਏ। ਭਾਰਤੀ ਰਾਸ਼ਟਰੀ ਝੰਡੇ ਵਿੱਚ ਲਿਪਟੀ ਉਨ੍ਹਾਂ ਦੀ ਦੇਹ ਨੂੰ ਨਰੀਮਨ ਪੁਆਇੰਟ ਵਿਖੇ ਨੈਸ਼ਨਲ ਸੈਂਟਰ ਫਾਰ ਪਰਫਾਰਮਿੰਗ ਆਰਟਸ (NCPA) ਦੇ ਲਾਅਨ ਵਿੱਚ ਰੱਖਿਆ ਗਿਆ ਹੈ, ਜਿਸ ਨਾਲ ਲੋਕਾਂ ਨੂੰ ਸ਼ਾਮ 4 ਵਜੇ ਤੱਕ ਅੰਤਿਮ ਸ਼ਰਧਾਂਜਲੀ ਦਿੱਤੀ ਜਾ ਸਕਦੀ ਹੈ।

ਇਸ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਵਰਲੀ ਸ਼ਮਸ਼ਾਨਘਾਟ ਦੇ ਪ੍ਰਾਰਥਨਾ ਹਾਲ 'ਚ ਅੰਤਿਮ ਸੰਸਕਾਰ ਲਈ ਲਿਜਾਇਆ ਜਾਵੇਗਾ। NCPA ਵਿਖੇ ਉਨ੍ਹਾਂ ਦੀ ਅੰਤਿਮ ਅਰਦਾਸ ਵਿੱਚ ਵਿੱਚ, ਪਾਰਸੀ, ਮੁਸਲਿਮ, ਈਸਾਈ, ਸਿੱਖ ਅਤੇ ਹਿੰਦੂ ਧਰਮਾਂ ਦੇ ਪੁਜਾਰੀ ਨਮਾਜ਼ ਪੜ੍ਹਨ ਲਈ ਇਕੱਠੇ ਹੋਏ। ਇਸ ਪ੍ਰਭਾਵਸ਼ਾਲੀ ਇਕੱਠ ਦੇ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਹੇ ਹਨ, ਬਹੁਤ ਸਾਰੇ ਉਦਯੋਗਪਤੀ ਨੂੰ 'ਭਾਰਤ ਦਾ ਸੱਚਾ ਪ੍ਰਤੀਕ' ਕਹਿ ਰਹੇ ਹਨ।


ਦੱਖਣੀ ਕੋਰੀਆ ਨਾਲ ਲਗਦੀ ਸਰਹੱਦ ਬੰਦ ਕਰੇਗਾ ਉੱਤਰੀ ਕੋਰੀਆ

ਉੱਤਰੀ ਕੋਰੀਆ ਨੇ ਬੁਧਵਾਰ ਨੂੰ ਕਿਹਾ ਕਿ ਉਹ ਦਖਣੀ ਕੋਰੀਆ ਨਾਲ ਲਗਦੀ ਅਪਣੀ ਸਰਹੱਦ ਨੂੰ ਸਥਾਈ ਤੌਰ &rsquoਤੇ ਬੰਦ ਕਰ ਦੇਵੇਗਾ ਅਤੇ ਦਖਣੀ ਕੋਰੀਆ ਅਤੇ ਅਮਰੀਕੀ ਫੌਜਾਂ ਨਾਲ ਟਕਰਾਅ ਨਾਲ ਨਜਿੱਠਣ ਲਈ ਅਪਣੀ ਫਰੰਟਲਾਈਨ ਰੱਖਿਆ ਸਥਿਤੀ ਨੂੰ ਮਜ਼ਬੂਤ ਕਰੇਗਾ। ਹਾਲਾਂਕਿ, ਉੱਤਰੀ ਕੋਰੀਆ ਨੇ ਦਖਣੀ ਕੋਰੀਆ ਨੂੰ ਰਸਮੀ ਤੌਰ &rsquoਤੇ ਅਪਣਾ ਮੁੱਖ ਦੁਸ਼ਮਣ ਐਲਾਨ ਕਰਨ ਅਤੇ ਨਵੀਆਂ ਕੌਮੀ ਸਰਹੱਦਾਂ ਨੂੰ ਸੰਹਿਤਾਬੱਧ ਕਰਨ ਲਈ ਲੋੜੀਂਦੀ ਸੰਵਿਧਾਨਕ ਸੋਧ ਦਾ ਐਲਾਨ ਨਹੀਂ ਕੀਤਾ। ਉੱਤਰੀ ਕੋਰੀਆ ਦੇ ਕਦਮ ਦਬਾਅ ਦੀਆਂ ਰਣਨੀਤੀਆਂ ਜਾਪਦੇ ਹਨ, ਪਰ ਇਹ ਸਪੱਸ਼ਟ ਨਹੀਂ ਹੈ ਕਿ ਇਹ ਦਖਣੀ ਕੋਰੀਆ ਨਾਲ ਸਬੰਧਾਂ ਨੂੰ ਕਿਵੇਂ ਪ੍ਰਭਾਵਤ ਕਰਨਗੇ ਕਿਉਂਕਿ ਦੋਹਾਂ ਦੇਸ਼ਾਂ ਵਿਚਾਲੇ ਸਰਹੱਦ ਪਾਰ ਯਾਤਰਾ ਅਤੇ ਆਦਾਨ-ਪ੍ਰਦਾਨ ਸਾਲਾਂ ਤੋਂ ਰੁਕੇ ਹੋਏ ਹਨ। ਉੱਤਰੀ ਕੋਰੀਆ ਦੀ ਅਧਿਕਾਰਤ ਕੋਰੀਅਨ ਸੈਂਟਰਲ ਨਿਊਜ਼ ਏਜੰਸੀ (ਕੇ.ਸੀ.ਐਨ.ਏ.) ਮੁਤਾਬਕ ਉੱਤਰੀ ਕੋਰੀਆ ਦੀ ਫੌਜ ਨੇ ਬੁਧਵਾਰ ਨੂੰ ਕਿਹਾ ਕਿ ਉਹ ਦਖਣੀ ਕੋਰੀਆ ਨਾਲ ਲਗਦੇ ਸੜਕ ਅਤੇ ਰੇਲ ਮਾਰਗ ਸੰਪਰਕ ਨੂੰ ਪੂਰੀ ਤਰ੍ਹਾਂ ਕੱਟ ਦੇਵੇਗੀ ਅਤੇ ਮਜ਼ਬੂਤ ਰੱਖਿਆ ਢਾਂਚੇ ਨਾਲ ਅਪਣੇ -ਅਪਣੇ ਖੇਤਰਾਂ ਨੂੰ ਮਜ਼ਬੂਤ ਕਰੇਗੀ।