ਜ਼ੀਰਾ 'ਚ ਹੋਈ ਬੇਅਦਬੀ: ਪਾਣੀ 'ਚ ਤੈਰਦੇ ਮਿਲੇ ਗੁਟਕਾ ਸਾਹਿਬ ਤੇ ਹਿੰਦੂ ਧਾਰਮਿਕ ਪੁਸਤਕਾਂ
ਜ਼ੀਰਾ: ਜ਼ੀਰਾ-ਮੋਗਾ ਬਾਈਪਾਸ ਤੇ ਪਿੰਡ ਮਨਸੂਰਦੇਵਾ ਨਜ਼ਦੀਕ ਅਣਪਛਾਤੇ ਵਿਅਕਤੀ ਵੱਲੋਂ ਗੁਟਕਾ ਸਾਹਿਬ ਅਤੇ ਹਿੰਦੂ ਧਾਰਮਿਕ ਪੁਸਤਕਾਂ ਦੀ ਬੇਅਦਬੀ ਕੀਤੇ ਜਾਣ ਦੀ ਖਬਰ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਮਜੀਤ ਸਿੰਘ ਵਾਸੀ ਪਿੰਡ ਮਨਸੂਰਦੇਵਾ ਨੇ ਦੱਸਿਆ ਕਿ ਉਹ ਅੱਜ ਸਵੇਰੇ 6 ਵਜੇ ਦੇ ਕਰੀਬ ਜ਼ੀਰਾ-ਮੋਗਾ ਬਾਈਪਾਸ ਤੇ ਪਿੰਡ ਮਨਸੂਰਦੇਵਾ ਕੋਲੋਂ ਲੰਘਦੀ ਨਹਿਰ ਕੋਲ ਸੈਰ ਕਰ ਰਹੇ ਸਨ ਤਾਂ ਉਨ੍ਹਾਂ ਵੇਖਿਆ ਕਿ ਨਹਿਰ ਦੇ ਖੜ੍ਹੇ ਪਾਣੀ ਵਿੱਚ ਗੁਟਕਾ ਸਾਹਿਬ ਅਤੇ ਹਿੰਦੂ ਧਰਮ ਨਾਲ ਸਬੰਧਤ ਕੁਝ ਧਾਰਮਿਕ ਪੁਸਤਕਾਂ ਤੈਰ ਰਹੀਆਂ ਸਨ।
ਇਸ ਮੌਕੇ ਉਨ੍ਹਾਂ ਵੱਲੋਂ ਫੋਨ ਕਰ ਕੇ ਪਿੰਡ ਮਨਸੂਰਦੇਵਾ ਦੇ ਸਰਪੰਚ, ਮੈਂਬਰਾਂ ਅਤੇ ਧਾਰਮਿਕ ਜੱਥੇਬੰਦੀਆਂ ਦੇ ਆਗੂਆਂ ਨੂੰ ਮੌਕੇ ਤੇ ਬੁਲਾਇਆ ਗਿਆ । ਇਸ ਮੌਕੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਸਰਪ੍ਰਸਤ ਲਖਵੀਰ ਸਿੰਘ ਵੀ ਸਾਥੀਆਂ ਸਮੇਤ ਉੱਥੇ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।
ਪੰਨੂ ਦੇ 'No India' ਬਿਆਨ ਦੌਰਾਨ Sikh for Justice ਸੰਗਠਨ 'ਤੇ 5 ਸਾਲ ਲਈ ਵਧੀ ਪਾਬੰਦੀ, ਨੋਟੀਫਿਕੇਸ਼ਨ ਜਾਰੀ
ਫਰੀਦਾਬਾ : ਕੇਂਦਰ ਸਰਕਾਰ ਨੇ ਸਿੱਖ ਫਾਰ ਜਸਟਿਸ (SFJ) 'ਤੇ ਲਗਾਈ ਪਾਬੰਦੀ ਨੂੰ ਪੰਜ ਸਾਲ ਲਈ ਵਧਾ ਦਿੱਤਾ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਿਕਰਮ ਸਿੰਘ ਅਨੁਸਾਰ ਕੇਂਦਰ ਸਰਕਾਰ ਨੇ ਆਪਣੇ ਨੋਟੀਫਿਕੇਸ਼ਨ 'ਚ ਕਿਹਾ ਹੈ ਕਿ ਸਿੱਖ ਫਾਰ ਜਸਟਿਸ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੈ ਜੋ ਦੇਸ਼ ਦੀ ਅਖੰਡਤਾ ਅਤੇ ਸੁਰੱਖਿਆ ਲਈ ਖਤਰਾ ਹਨ। ਹੁਣ ਇਹ ਸੰਗਠਨ ਪੰਜਾਬ ਅਤੇ ਹੋਰ ਥਾਵਾਂ 'ਤੇ ਦੇਸ਼ ਵਿਰੋਧੀ ਅਤੇ ਵਿਨਾਸ਼ਕਾਰੀ ਗਤੀਵਿਧੀਆਂ 'ਚ ਸ਼ਾਮਲ ਹੈ। ਗ੍ਰਹਿ ਮੰਤਰਾਲੇ ਨੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ।
ਭਾਜਪਾ 2027 ਵਿੱਚ ਪੰਜਾਬ &rsquoਚ ਬਣਾਏਗੀ ਸਰਕਾਰ: ਬਿੱਟੂ
ਕੇਂਦਰੀ ਰਾਜ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦਾਅਵਾ ਕੀਤਾ ਕਿ ਭਾਜਪਾ ਦੀ ਹਰਿਆਣਾ ਵਿੱਚ ਤੀਜੀ ਵਾਰ ਸਰਕਾਰ ਬਣ ਰਹੀ ਹੈ ਅਤੇ ਹਰਿਆਣਾ ਤੋਂ ਬਾਅਦ ਹੁਣ 2027 ਵਿੱਚ ਪੰਜਾਬ ਦੀ ਵਾਰੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਰਵਨੀਤ ਬਿੱਟੂ ਨੇ ਕਿਹਾ ਕਿ ਸੂਬੇ ਦੇ ਹਿੱਤਾਂ ਦੀ ਖਾਤਰ ਭਾਜਪਾ ਨੂੰ ਪੰਜਾਬ ਵਿੱਚ ਵੀ ਸੱਤਾ ਵਿੱਚ ਲਿਆਂਦਾ ਜਾਵੇ। ਉਨ੍ਹਾਂ ਅੰਦੋਲਨ ਕਰ ਰਹੇ ਕਿਸਾਨਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਕਿਸਾਨ ਆਗੂਆਂ ਪੰਜਾਬ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਵੋਟਰ ਸੂਝਵਾਨ ਨਿਕਲੇ ਜਿਨ੍ਹਾਂ ਨੇ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਭਾਜਪਾ ਨੂੰ ਵੋਟਾਂ ਪਾਈਆਂ। ਜਲੰਧਰ ਤੋਂ ਅੰਮ੍ਰਿਤਸਰ ਭਾਗਵਾਨ ਵਾਲਮੀਕਿ ਤੀਰਥ ਤੱਕ ਜਾਣ ਵਾਲੀ ਸੋਭਾ ਯਾਤਰਾ ਨੂੰ ਹਰੀ ਝੰਡੀ ਦਿਖਾਉਣ ਲਈ ਇੱਥੇ ਆਏ ਸਨ।
ਸਾਬਕਾ ਕ੍ਰਿਕਟਰ ਅਜੇ ਜਡੇਜਾ ਬਣੇ ਜਾਮਨਗਰ ਸ਼ਾਹੀ ਤਾਜ ਦੇ ਵਾਰਸ
ਗੁਜਰਾਤ ਦੀ ਸਾਬਕਾ ਸ਼ਾਹੀ ਰਿਆਸਤ ਨਵਾਨਗਰ, ਜਿਸ ਨੂੰ ਜਾਮਨਗਰ ਵਜੋਂ ਜਾਣਿਆ ਜਾਂਦਾ ਹੈ, ਦੇ &lsquoਮਾਹਰਾਜਾ&rsquo ਨੇ ਆਪਣੇ ਭਤੀਜੇ ਤੇ ਸਾਬਕਾ ਕ੍ਰਿਕਟਰ ਅਜੇ ਜਡੇਜਾ ਨੂੰ ਸ਼ਨਿੱਚਰਵਾਰ ਨੂੰ ਦਸਹਿਰੇ ਮੌਕੇ ਆਪਣੇ ਤਾਜ-ਤਖ਼ਤ ਦਾ ਵਾਰਸ ਐਲਾਨਿਆ ਹੈ। ਭਾਰਤ ਲਈ 1992 ਤੋਂ 2000 ਦੌਰਾਨ 196 ਇਕ-ਰੋਜ਼ਾ ਅਤੇ 15 ਟੈਸਟ ਮੈਚ ਖੇਡਣ ਵਾਲੇ 53 ਸਾਲਾ ਕ੍ਰਿਕਟਰ ਅਜੇ ਜਡੇਜਾ ਜਾਮਨਗਰ ਸ਼ਾਹੀ ਪਰਿਵਾਰ ਨਾਲ ਸਬੰਧਤ ਹਨ। ਜਾਮਨਗਰ ਦੇ ਮਹਾਰਾਜਾ ਸ਼ਤਰੂਸ਼ਲਿਆਸਿੰਘ ਜਡੇਜਾ (Shatrusalyasinh Jadeja) ਅਤੇ ਅਜੇ ਜਡੇਜਾ ਦੇ ਪਿਤਾ ਮਰਹੂਮ ਦੌਲਤਸਿੰਘਜੀ ਜਡੇਜਾ (Daulatsinghji Jadeja) ਆਪਸ ਵਿਚ ਚਚੇਰੇ ਭਰਾ ਸਨ। ਦੌਲਤਸਿੰਘ ਜਡੇਜਾ 1971 ਤੋਂ 1984 ਦੌਰਾਨ ਜਾਮਨਗਰ ਤੋਂ ਤਿੰਨ ਵਾਰ ਲੋਕ ਸਭਾ ਮੈਂਬਰ ਰਹੇ ਹਨ। 
ਮਹਾਰਾਸ਼ਟਰ ਦੇ ਨਾਂਦੇੜ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਵਿਖੇ ਮਨਾਇਆ ਗਿਆ ਦੁਸਹਿਰਾ ਮੁਹੱਲਾ
ਮਹਾਰਾਸ਼ਟਰ ਦੇ ਨਾਂਦੇੜ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਵਿਖੇ ਦੁਸਹਿਰਾ ਮੁਹੱਲਾ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਮੌਕੇ ਦੇਸ਼ ਦੇ ਲੋਕਾਂ ਨੇ ਹੀ ਨਹੀਂ ਸਗੋਂ ਵਿਦੇਸ਼ ਤੋਂ ਵੱਡੀ ਗਿਣਤੀ &rsquoਚ ਸੰਗਤ ਨੇ ਸ਼ਿਰਕਤ ਕੀਤੀ। ਦੁਸਹਿਰਾ ਮੁਹੱਲਾ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਇਸ ਦੁਸਹਿਰੇ ਮੌਕੇ ਦੇਸ਼ ਦੇ ਲੋਕ ਹੀ ਨਹੀਂ ਸਗੋਂ ਦੇਸ਼ ਵਿਦੇਸ਼ ਤੋਂ ਵੀ ਵੱਡੀ ਗਿਣਤੀ ਵਿੱਚ ਲੋਕ ਇਸ ਦੁਸਹਿਰੇ ਮੌਕੇ ਪਹੁੰਚ ਕੇ ਆਪਣੀ ਹਾਜ਼ਰੀ ਲਗਾਉਂਦੇ ਹਨ। ਇਸ ਵਾਰ ਇਹ ਵਿਸ਼ੇਸ਼ ਤਿਉਹਾਰ ਵੱਡੇ ਪੱਧਰ 'ਤੇ ਮਨਾਇਆ ਗਿਆ।
ਅਮਰੀਕਾ ਨੇ ਈਰਾਨ &rsquoਤੇ ਹੋਰ ਪਾਬੰਦੀਆਂ ਲਗਾਈਆਂ
ਅਮਰੀਕਾ ਨੇ 1 ਅਕਤੂਬਰ ਨੂੰ ਇਜ਼ਰਾਈਲ &rsquoਤੇ ਈਰਾਨ ਵਲੋਂ ਲਗਭਗ 180 ਮਿਜ਼ਾਈਲਾਂ ਦਾਗੇ ਜਾਣ ਦੇ ਜਵਾਬ &rsquoਚ ਸ਼ੁਕਰਵਾਰ ਨੂੰ ਇਜ਼ਰਾਈਲ ਦੇ ਈਰਾਨ ਊਰਜਾ ਖੇਤਰ &rsquoਤੇ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ। ਈਰਾਨ ਨੇ ਕਿਹਾ ਕਿ ਇਜ਼ਰਾਈਲ ਨੇ ਲੇਬਨਾਨ ਵਿਚ ਹਾਲ ਹੀ ਦੇ ਹਫਤਿਆਂ ਵਿਚ ਹਿਜ਼ਬੁੱਲਾ &rsquoਤੇ ਹੋਏ ਭਿਆਨਕ ਹਮਲਿਆਂ ਦੇ ਜਵਾਬ ਵਿਚ ਹਿਜ਼ਬੁੱਲਾ &rsquoਤੇ ਮਿਜ਼ਾਈਲਾਂ ਦਾਗੀਆਂ। ਹਿਜ਼ਬੁੱਲਾ ਨੂੰ ਈਰਾਨ ਦਾ ਸਮਰਥਨ ਹਾਸਲ ਹੈ। ਗਾਜ਼ਾ &rsquoਚ ਲੜਾਈ ਸ਼ੁਰੂ ਹੋਣ ਤੋਂ ਬਾਅਦ ਹਿਜ਼ਬੁੱਲਾ ਇਜ਼ਰਾਈਲ &rsquoਤੇ ਰਾਕੇਟ ਦਾਗ ਰਿਹਾ ਹੈ। ਅਮਰੀਕਾ ਵਲੋਂ ਸ਼ੁਕਰਵਾਰ ਨੂੰ ਐਲਾਨੀਆਂ ਗਈਆਂ ਪਾਬੰਦੀਆਂ &rsquoਚ ਈਰਾਨ ਦੇ ਅਖੌਤੀ ਜਹਾਜ਼ਾਂ ਦੇ &lsquoਗੁਪਤ ਬੇੜੇ&rsquo ਅਤੇ ਅਤੇ ਸਬੰਧਤ ਕੰਪਨੀਆਂ &rsquoਤੇ ਪਾਬੰਦੀਆਂ ਸ਼ਾਮਲ ਹਨ। ਇਹ ਜਹਾਜ਼ ਅਤੇ ਕੰਪਨੀਆਂ ਸੰਯੁਕਤ ਅਰਬ ਅਮੀਰਾਤ, ਲਾਇਬੇਰੀਆ, ਹਾਂਗਕਾਂਗ ਅਤੇ ਹੋਰ ਲੈਂਡਮਾਸ &rsquoਚ ਫੈਲੀਆਂ ਹੋਈਆਂ ਹਨ ਅਤੇ ਕਥਿਤ ਤੌਰ &rsquoਤੇ ਏਸ਼ੀਆ &rsquoਚ ਖਰੀਦਦਾਰਾਂ ਨੂੰ ਈਰਾਨੀ ਤੇਲ ਦੀ ਢੋਆ-ਢੁਆਈ ਕਰ ਰਹੀਆਂ ਹਨ। ਇਸ ਤੋਂ ਇਲਾਵਾ ਅਮਰੀਕੀ ਵਿਦੇਸ਼ ਵਿਭਾਗ ਨੇ ਈਰਾਨ ਤੋਂ ਪਟਰੌਲੀਅਮ ਅਤੇ ਪਟਰੌਲੀਅਮ ਉਤਪਾਦਾਂ ਦੀ ਵਿਕਰੀ ਅਤੇ ਆਵਾਜਾਈ ਦਾ ਪ੍ਰਬੰਧ ਕਰਨ ਦੇ ਦੋਸ਼ &rsquoਚ ਭਾਰਤ, ਸੂਰੀਨਾਮ, ਮਲੇਸ਼ੀਆ ਅਤੇ ਹਾਂਗਕਾਂਗ ਸਥਿਤ ਕੰਪਨੀਆਂ ਦਾ ਨੈੱਟਵਰਕ ਨਾਮਜ਼ਦ ਕੀਤਾ ਹੈ।
ਦੁਸਹਿਰੇ ਮੌਕੇ ਸੀਐਮ ਮਾਨ ਨੇ ਕੀਤਾ ਰਾਵਣ ਦਾ ਦਹਿਨ
ਅੰਮ੍ਰਿਤਸਰ : ਦੇਸ਼ ਭਰ ਵਿਚ ਬਦੀ &rsquoਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਓਹਾਰ ਦੁਸਹਿਰਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੰਮ੍ਰਿਤਸਰ ਵਿਖੇ ਸ੍ਰੀ ਦੁਰਗਿਆਣਾ ਮੰਦਰ ਕਮੇਟੀ ਵੱਲੋਂ ਕਰਵਾਏ ਗਏ ਪ੍ਰੋਗਰਾਮ ਵਿਚ ਪੁੱਜੇ, ਜਿੱਥੇ ਉਨ੍ਹਾਂ ਵੱਲੋਂ ਰਿਮੋਰਟ ਕੰਟਰੋਲ ਦੇ ਨਾਲ ਰਾਵਣ ਦਾ ਦਹਿਨ ਕੀਤਾ ਗਿਆ। ਅੰਮ੍ਰਿਤਸਰ ਵਿਖੇ ਸ੍ਰੀ ਦੁਰਗਿਆਣਾ ਮੰਦਰ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 100 ਫੁੱਟ ਉਚੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਲਗਾਏ ਗਏ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ, ਜਿਨ੍ਹਾਂ ਨੇ ਰਿਮੋਰਟ ਕੰਟਰੋਲ ਦਾ ਬਟਨ ਦਬਾ ਕੇ ਰਾਵਣ ਦਾ ਦਹਿਨ ਕੀਤਾ।
ਵਿਧਾਇਕ ਦੇਵ ਮਾਨ ਨੇ ਰਵਨੀਤ ਬਿੱਟੂ ਨੂੰ ਪਾਈਆਂ ਲਾਹਣਤਾਂ
ਨਾਭਾ : ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦਾ ਰਵਨੀਤ ਸਿੰਘ ਬਿੱਟੂ ਤੇ ਸ਼ਬਦੀ ਵਾਰ, ਕਿਹਾ ਕਿ ਰਵਨੀਤ ਸਿੰਘ ਬਿੱਟੂ ਕਿਸਾਨਾਂ ਨੂੰ ਮਾੜਾ ਕਹਿ ਰਿਹਾ ਹੈ ਕਿ ਜਦੋਂ ਕਿ ਪੰਜਾਬ ਦਾ ਕਿਸਾਨ ਸਾਰੇ ਦੇਸ਼ ਦਾ ਢਿੱਡ ਭਰਦਾ ਹੈ, ਜੇਕਰ ਰਵਨੀਤ ਸਿੰਘ ਬਿੱਟੂ ਕਿਸਾਨਾਂ ਲਈ ਕੁਝ ਕਰ ਨਹੀਂ ਸਕਦਾ ਤਾਂ ਉਸ ਨੂੰ ਕਿਸਾਨਾਂ ਪ੍ਰਤੀ ਮਾੜੀ ਸ਼ਬਦਾਵਲੀ ਵੀ ਨਹੀਂ ਵਰਤਣੀ ਚਾਹੀਦੀ। ਪੰਚਾਇਤੀ ਚੋਣਾਂ ਮੱਦੇ ਨਜ਼ਰ ਰੱਖਦੇ ਹੋਏ ਚੋਣ ਕਮਿਸ਼ਨ ਵੱਲੋਂ ਸੰਵੇਦਨਸ਼ੀਲ ਬੂਥਾਂ ਤੇ ਵੀਡੀਓਗ੍ਰਾਫੀ ਕਰਨ ਦੇ ਹੁਕਮ ਤੇ ਬੋਲਦਿਆਂ ਵਿਧਾਇਕ ਦੇਵਮਾਨ ਨੇ ਕਿਹਾ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਵੀਡੀਓਗ੍ਰਾਫੀ ਹੋਣੀ ਚਾਹੀਦੀ ਹੈ ਕਿਉਂਕਿ ਅਕਾਲੀ ਅਤੇ ਕਾਂਗਰਸੀ ਇਹ ਪੁਰਾਣੀ ਖਿਡਾਰੀ ਹਨ ਸਾਨੂੰ ਵੀ ਇਸ ਚੀਜ਼ ਦਾ ਡਰ ਹੈ ਕਿ ਵੋਟਾਂ ਦੇ ਦੌਰਾਨ ਇਹ ਹੁੱਲੜਬਾਜ਼ੀ ਨਾ ਕਰਨ।
ਸਿੱਖ ਵਿਦਿਆਰਥੀ ਨੂੰ ਦਾੜ੍ਹੀ ਕਟਵਾਏ ਬਿਨਾਂ ਸਰਜਰੀ ਕਲਾਸ 'ਚ ਜਾਣ ਤੋਂ ਰੋਕਿਆ
ਇੰਟ੍ਰੋਡਕਸ਼ਂਨ : ਭਾਰਤ ਤੋਂ ਖਾਸ ਕਰਕੇ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਪੜ੍ਹਾਈ ਲਈ ਵਿਦੇਸ਼ਾਂ ਵਿੱਚ ਜਾਂਦੇ ਹਨ ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਬਾਹਰ ਜਾ ਕੇ ਮੈਡੀਕਲ ਦੀ ਪੜ੍ਹਾਈ ਕਰਨ ਵਾਲਿਆਂ ਦੀ ਹੁੰਦੀ ਹੈ। ਇਸ ਮੌਕੇ ਪੰਜਾਬ ਤੋਂ ਉਜ਼ਬੇਕਿਸਤਾਨ ਪੜ੍ਹਨ ਗਏ ਸਿੱਖ ਵਿਦਿਆਰਥੀ ਨੂੰ ਉੱਥੇ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦਾ ਮੁੱਦਾ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਮੰਤਰੀ ਜੈਸ਼ੰਕਰ ਕੋਲ ਚੁੱਕਿਆ ਹੈ। ਭਾਰਤ ਤੋਂ ਖਾਸ ਕਰਕੇ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਪੜ੍ਹਾਈ ਲਈ ਵਿਦੇਸ਼ਾਂ ਵਿੱਚ ਜਾਂਦੇ ਹਨ ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਬਾਹਰ ਜਾ ਕੇ ਮੈਡੀਕਲ ਦੀ ਪੜ੍ਹਾਈ ਕਰਨ ਵਾਲਿਆਂ ਦੀ ਹੁੰਦੀ ਹੈ। ਇਸ ਮੌਕੇ ਪੰਜਾਬ ਤੋਂ ਉਜ਼ਬੇਕਿਸਤਾਨ ਪੜ੍ਹਨ ਗਏ ਸਿੱਖ ਵਿਦਿਆਰਥੀ ਨੂੰ ਉੱਥੇ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦਾ ਮੁੱਦਾ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਮੰਤਰੀ ਜੈਸ਼ੰਕਰ ਕੋਲ ਚੁੱਕਿਆ ਹੈ।
&lsquoਅਮਰੀਕੀ ਨਾਗਰਿਕਾਂ ਦੇ ਕਾਤਲ ਪ੍ਰਵਾਸੀਆਂ ਨੂੰ ਹੋਵੇਗੀ ਸਜ਼ਾ-ਏ-ਮੌਤ&rsquo
ਵਾਸ਼ਿੰਗਟਨ : ਅਮਰੀਕਾ ਵਿਚ ਵੋਟਾਂ ਵਾਲਾ ਦਿਨ ਜਿਉਂ ਜਿਉਂ ਨੇੜੇ ਆ ਰਿਹਾ ਹੈ, ਡੌਨਲਡ ਟਰੰਪ ਦਾ ਇੰਮੀਗ੍ਰੇਸ਼ਨ ਵਿਰੁੱਧ ਸਟੈਂਡ ਹੋਰ ਸਖ਼ਤ ਹੁੰਦਾ ਜਾ ਰਿਹਾ ਹੈ। ਕੌਲੋਰਾਡੋ ਸੂਬੇ ਵਿਚ ਚੋਣ ਪ੍ਰਚਾਰ ਕਰਦਿਆਂ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਨੇ ਕਿਹਾ ਕਿ ਉਹ ਸੱਤਾ ਵਿਚ ਆਏ ਤਾਂ ਅਮਰੀਕੀ ਨਾਗਰਿਕਾਂ ਦਾ ਕਤਲ ਕਰਨ ਵਾਲੇ ਪ੍ਰਵਾਸੀਆਂ ਨੂੰ ਸਜ਼ਾ-ਏ-ਮੌਤ ਦਿਤੀ ਜਾਵੇਗੀ। ਟਰੰਪ ਦੇ ਇਕ ਪਾਸੇ ਵੈਨੇਜ਼ੁਏਲਾ ਦੇ ਇਕ ਗਿਰੋਹ ਦੀਆਂ ਦੀਆਂ ਤਸਵੀਰਾਂ ਵੀ ਨਜ਼ਰ ਆ ਰਹੀਆਂ ਅਤੇ ਉਨ੍ਹਾਂ ਦੋਸ਼ ਲਾਇਆ ਕਿ ਕਮਲਾ ਹੈਰਿਸ ਨੇ ਗੰਭੀਰ ਅਪਰਾਧ ਕਰਨ ਵਾਲੇ ਪ੍ਰਵਾਸੀਆਂ ਨੂੰ ਰਿਹਾਅ ਕੀਤਾ। ਟਰੰਪ ਨੇ ਦਾਅਵਾ ਕੀਤਾ ਕਿ ਉਹ ਅਮਰੀਕਾ ਦੇ ਹਰ ਉਸ ਸ਼ਹਿਰ ਨੂੰ ਬਚਾਉਣਗੇ ਜੋ ਪ੍ਰਵਾਸੀਆਂ ਨੇ ਆਪਣੇ ਕਬਜ਼ੇ ਹੇਠ ਲੈ ਲਿਆ ਹੈ।