ਡੋਨਾਲਡ ਟਰੰਪ ਦੇ ਕਤਲ ਦੀ ਇੱਕ ਹੋਰ ਕੋਸ਼ਿਸ਼ ? ਰੈਲੀ 'ਚ ਸ਼ੱਕੀ ਬੰਦੂਕਧਾਰੀ ਗ੍ਰਿਫਤਾਰ (ਦੇਖੋ ਦਿਨ ਭਰ ਦੀਆਂ ਮੁੱਖ ਖਬਰਾਂ)
ਕੈਲੀਫੋਰਨੀਆ : ਰਿਪਬਲਿਕਨ ਉਮੀਦਵਾਰ ਦੀ ਕੈਲੀਫੋਰਨੀਆ ਰੈਲੀ ਦੇ ਨੇੜੇ ਸੁਰੱਖਿਆ ਚੌਕੀ 'ਤੇ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਗੋਲੀਆਂ ਨਾਲ ਭਰੀ ਬੰਦੂਕ, ਕਈ ਪਾਸਪੋਰਟ ਅਤੇ ਜਾਅਲੀ ਲਾਇਸੈਂਸ ਪਲੇਟਾਂ ਬਰਾਮਦ ਹੋਈਆਂ ਹਨ। ਸ਼ੱਕ ਹੈ ਕਿ ਇਹ ਵਿਅਕਤੀ ਟਰੰਪ ਨੂੰ ਮਾਰਨ ਦੇ ਇਰਾਦੇ ਨਾਲ ਰੈਲੀ 'ਚ ਆਇਆ ਸੀ। ਰਿਵਰਸਾਈਡ ਕਾਉਂਟੀ ਸ਼ੈਰਿਫ ਚੈਡ ਬਿਆਂਕੋ ਨੇ ਕਿਹਾ, 'ਸਾਡਾ ਮੰਨਣਾ ਹੈ ਕਿ ਵਿਭਾਗ ਨੇ ਕਤਲ ਦੀ ਕੋਸ਼ਿਸ਼ ਨੂੰ ਰੋਕਿਆ ਹੈ।' ਹਾਲਾਂਕਿ, ਉਸਨੇ ਇਹ ਵੀ ਮੰਨਿਆ ਕਿ ਫਿਲਹਾਲ ਇਹ ਸਿਰਫ ਅਟਕਲਾਂ ਹਨ। ਜੇਲ ਰਿਕਾਰਡ ਮੁਤਾਬਕ ਸ਼ੱਕੀ ਨੂੰ ਵੀ ਸ਼ਨੀਵਾਰ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ। ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਸੰਘੀ ਜਾਂਚ ਚੱਲ ਰਹੀ ਹੈ। ਉਸ ਨੇ ਕਿਹਾ, 'ਸਾਨੂੰ ਕੀ ਪਤਾ ਹੈ ਕਿ ਸ਼ੱਕੀ ਵਿਅਕਤੀ ਵੱਖ-ਵੱਖ ਨਾਵਾਂ ਦੇ ਕਈ ਪਾਸਪੋਰਟਾਂ, ਜਾਅਲੀ ਲਾਇਸੈਂਸ ਪਲੇਟਾਂ, ਬਿਨਾਂ ਨੰਬਰ ਦੇ ਵਾਹਨ ਅਤੇ ਹਥਿਆਰਾਂ ਨਾਲ ਚੋਣ ਰੈਲੀ ਵਿਚ ਪਹੁੰਚਿਆ ਸੀ। ਇਸ ਨੂੰ ਦੇਖਦੇ ਹੋਏ, ਸਾਨੂੰ ਭਰੋਸਾ ਹੈ ਕਿ ਅਸੀਂ ਇੱਕ ਹੋਰ ਹੱਤਿਆ ਦੀ ਕੋਸ਼ਿਸ਼ ਨੂੰ ਰੋਕ ਦਿੱਤਾ ਹੈ। ਇਸ ਤੋਂ ਪਹਿਲਾਂ ਟਰੰਪ 'ਤੇ ਹਮਲੇ ਦੀ ਘਟਨਾ ਪਿਛਲੇ ਮਹੀਨੇ ਉਦੋਂ ਵਾਪਰੀ ਸੀ ਜਦੋਂ ਉਹ ਗੋਲਫ ਖੇਡ ਰਹੇ ਸਨ। ਉਨ੍ਹਾਂ ਤੋਂ ਥੋੜ੍ਹੀ ਦੂਰੀ 'ਤੇ ਤਾਇਨਾਤ ਸੀਕਰੇਟ ਸਰਵਿਸ ਏਜੰਟਾਂ ਨੇ ਦੇਖਿਆ ਕਿ ਇਕ ਏਕੇ ਰਾਈਫਲ ਦਾ ਹਿੱਸਾ ਲਗਭਗ 400 ਗਜ਼ ਦੀ ਦੂਰੀ 'ਤੇ ਖੇਤ ਦੇ ਕਿਨਾਰੇ ਝਾੜੀਆਂ ਵਿਚ ਲੁਕਿਆ ਹੋਇਆ ਸੀ।
ਹਾਰ ਦੇ ਡਰੋਂ ਕਾਂਗਰਸੀ ਆਗੂ ਪੰਚਾਇਤੀ ਚੋਣਾਂ ਰੱਦ ਕਰਨ ਦੀਆਂ ਗੱਲਾਂ ਕਰ ਰਹੇ ਹਨ &ndash ਮਲਵਿੰਦਰ ਕੰਗ
ਕਾਂਗਰਸੀ ਆਗੂ ਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਪੰਚਾਇਤੀ ਚੋਣਾਂ ਰੱਦ ਕਰਨ ਦੇ ਬਿਆਨ &rsquoਤੇ ਆਮ ਆਦਮੀ ਪਾਰਟੀ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। &lsquoਆਪ&rsquo ਦੇ ਸੰਸਦ ਮੈਂਬਰ ਅਤੇ ਪਾਰਟੀ ਦੇ ਸੀਨੀਅਰ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕਾਂਗਰਸੀ ਆਗੂ ਪੰਚਾਇਤੀ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰ ਦੇ ਡਰੋਂ ਚੋਣਾਂ ਰੱਦ ਕਰਨ ਦੀ ਗੱਲ ਕਰ ਰਹੇ ਹਨ। ਕੰਗ ਨੇ ਕਿਹਾ ਕਿ ਕਾਂਗਰਸ ਬੌਖਲਾਈ ਹੋਈ ਹੈ। ਇਹ ਲੋਕ ਸਾਡੇ ਨੇਤਾਵਾਂ ਅਤੇ ਉਮੀਦਵਾਰਾਂ &lsquoਤੇ ਗੋਲੀਆਂ ਚਲਾ ਰਹੇ ਹਨ ਅਤੇ ਸਾਡੇ ਬਾਰੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰ ਰਹੇ ਹਨ। ਇਸ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਮਾਨ ਅਤੇ &lsquoਆਪ&rsquo ਸਰਕਾਰ ਵੱਲੋਂ ਚੋਣਾਂ ਨੂੰ ਨਿਰਪੱਖ ਅਤੇ ਸ਼ਾਂਤੀਪੂਰਵਕ ਢੰਗ ਨਾਲ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਤਾਂ ਜੋ ਪਿੰਡਾਂ ਦਾ ਵਿਕਾਸ ਤੇਜ਼ੀ ਨਾਲ ਹੋ ਸਕੇ।
ਊਧਵ ਠਾਕਰੇ ਦੀ ਸਿਹਤ ਵਿਗੜ ਗਈ, ਹਸਪਤਾਲ 'ਚ ਭਰਤੀ
 ਸ਼ਿਵ ਸੈਨਾ (ਉਧਵ ਠਾਕਰੇ ਧੜੇ) ਦੇ ਮੁਖੀ ਊਧਵ ਠਾਕਰੇ ਦੀ ਸਿਹਤ ਸੋਮਵਾਰ ਸਵੇਰੇ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਵੇਰੇ 8 ਵਜੇ ਰਿਲਾਇੰਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਊਧਵ ਠਾਕਰੇ ਦੇ ਦਿਲ 'ਚ ਬਲਾਕੇਜ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਸੰਭਾਵਨਾ ਹੈ ਕਿ ਸ਼ਿਵ ਸੈਨਾ ਮੁਖੀ ਦੀ ਐਂਜੀਓਗ੍ਰਾਫੀ ਹੋ ਸਕਦੀ ਹੈ। ਇਸ ਤੋਂ ਪਹਿਲਾਂ ਊਧਵ ਠਾਕਰੇ ਦੀ 16 ਜੁਲਾਈ 2012 ਨੂੰ ਐਂਜੀਓਪਲਾਸਟੀ ਹੋਈ ਸੀ। ਛਾਤੀ 'ਚ ਦਰਦ ਹੋਣ ਕਾਰਨ ਉਨ੍ਹਾਂ ਨੂੰ ਲੀਲਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉਸ ਦੀ ਐਂਜੀਓਪਲਾਸਟੀ ਕੀਤੀ ਗਈ ਅਤੇ ਤਿੰਨਾਂ ਧਮਨੀਆਂ ਵਿੱਚ ਰੁਕਾਵਟ ਨੂੰ ਹਟਾ ਦਿੱਤਾ ਗਿਆ। 2012 ਵਿੱਚ ਐਂਜੀਓਪਲਾਸਟੀ ਕਰਵਾਉਣ ਤੋਂ ਬਾਅਦ, ਉਨ੍ਹਾਂ ਨੇ ਇੱਕ ਵਾਰ ਫਿਰ ਦਿਲ ਵਿੱਚ ਦਰਦ ਦੀ ਸ਼ਿਕਾਇਤ ਕੀਤੀ, ਜਿਸ ਕਾਰਨ ਉਨ੍ਹਾਂ ਨੇ 2016 ਵਿੱਚ ਲੀਲਾਵਤੀ ਹਸਪਤਾਲ ਵਿੱਚ ਐਂਜੀਓਗ੍ਰਾਫੀ ਕਰਵਾਈ।
ਅਮਰੀਕਾ ਵਿੱਚ ਭਾਰਤੀਆਂ ਦੇ ਲਈ ਸਪੈਸ਼ਲ ਵੀਜ਼ਾ, ਇਸ ਸਾਲ 25 ਹਜ਼ਾਰ ਨੂੰ ਮਿਲੇਗਾ
ਅਮਰੀਕਾ ਵਿਚ ਰਹਿਣ ਵਾਲੇ ਭਾਰਤੀਆਂ ਦੇ ਲਈ ਨਵੀਂ ਰਾਹ ਖੁੱਲ੍ਹਣ ਵਾਲੀ ਹੈ। ਹੁਨਰਮੰਦ ਪੇਸ਼ੇਵਰ ਭਾਰਤੀਆੰ ਦੇ ਲਈ ਐਚ ਕੈਟਗਰੀ ਵੀਜ਼ਾ ਦਾ ਪ੍ਰਸਤਾਵ ਤਿਆਰ ਕੀਤਾ ਗਿਆ ਹੈ। ਇਸ ਸਾਲ ਲਗਭਗ 25 ਹਜ਼ਾਰ ਭਾਰਤੀਆਂ ਨੂੰ ਇਸ ਕੈਟੇਗਰੀ ਵਿੱਚ ਵੀਜ਼ਾ ਜਾਰੀ ਕੀਤਾ ਜਾਵੇਗਾ। ਐਚ ਯਾਨੀ ਹਾਰਟਲੈਂਡ ਸਟੇਟ ਵਿਚ ਪੇਸ਼ੇਵਰਾਂ ਨੂੰ ਕੰਮ ਕਰਨ ਦਾ ਮੌਕਾ ਦਿੱਤਾ ਜਾਵੇਗਾ। ਹਾਰਟਲੈਂਡ ਸਟੇਟ ਮਿਸ਼ੀਗਨ, ਡਕੋਟਾ ਵਰਗੇ ਰਾਜਾਂ ਵਿਚ ਕਿਹਾ ਜਾਂਦਾ ਹੈ ਜੋ ਨਿਊਯਾਰਕ, ਟੈਕਸਸ ਅਤੇ ਫਲੋਰੀਡਾ ਵਰਗੇ ਰਾਜਾਂ ਦੀ ਤੁਲਨਾ ਵਿੱਚ ਆਰਥਿਕ ਰੂਪ ਵਿਚ ਪਿਛੜੇ ਹੋਏ ਹਨ। ਬਾਈਡਨ ਸਰਕਾਰ ਦਾ ਮੰਨਣਾ ਹੈ ਕਿ ਹਾਰਟਲੈਂਡ ਸਟੇਟ ਵਿੱਚ ਭਾਰਤੀ ਪੇਸ਼ਵਰਾਂ ਨੂੰ ਵੀਜ਼ਾ ਜਾਰੀ ਕਰਨ ਨਾਲ ਇੱਥੇ ਆਰਥਿਕ ਵਿਕਾਸ ਵਿਚ ਤੇਜ਼ੀ ਆਵੇਗੀ। ਇਸ ਕੈਟਗਰੀ ਵਿਚ ਭਾਰਤੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਵਿਸ਼ੇਸ਼ ਤੌਰ ਉੱਤੇ ਤਿਆਰ ਕੀਤਾ ਗਿਆ ਹੈ।
ਭਾਰਤੀ ਵਿਅਕਤੀ ਦੇ ਕਤਲ ਦੇ ਦੋਸ਼ &rsquoਚ ਪਾਕਿਸਤਾਨੀ ਨੂੰ ਉਮਰ ਕੈਦ
ਪਾਕਿਸਤਾਨੀ ਮੂਲ ਦੇ 25 ਸਾਲਾ ਵਿਅਕਤੀ ਨੂੰ ਬ੍ਰਿਟੇਨ &rsquoਚ ਭਾਰਤੀ ਰੈਸਟੋਰੈਂਟ ਮੈਨੇਜਰ ਦੀ ਹਤਿਆ ਦੇ ਦੋਸ਼ &rsquoਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਸਾਲ 14 ਫ਼ਰਵਰੀ ਨੂੰ ਦੱਖਣੀ-ਪੂਰਬੀ ਇੰਗਲੈਂਡ ਦੇ ਰੀਡਿੰਗ &rsquoਚ ਸਾਈਕਲ &rsquoਤੇ ਘਰ ਪਰਤਦੇ ਸਮੇਂ ਰੈਸਟੋਰੈਂਟ ਮੈਨੇਜਰ ਨੂੰ ਕਾਰ ਨੇ ਟੱਕਰ ਮਾਰ ਦਿਤੀ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਸ਼ਾਜ਼ੇਬ ਖਾਲਿਦ ਨੂੰ ਪਿਛਲੇ ਮਹੀਨੇ ਰੀਡਿੰਗ ਕ੍ਰਾਊਨ ਕੋਰਟ ਵਿਚ ਮੁਕੱਦਮੇ ਤੋਂ ਬਾਅਦ 36 ਸਾਲਾ ਵਿਗਨੇਸ਼ ਪੱਤਾਭਿਰਾਮਨ ਦੀ ਹਤਿਆ ਦਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਇਸ ਹਫ਼ਤੇ ਦੇ ਸ਼ੁਰੂ ਵਿਚ ਸਜ਼ਾ ਸੁਣਾਈ ਗਈ ਸੀ। ਟੇਮਜ਼ ਵੈਲੀ ਪੁਲਿਸ ਦੀ ਮੇਜਰ ਕ੍ਰਾਈਮ ਯੂਨਿਟ ਦੇ ਸੀਨੀਅਰ ਜਾਂਚ ਅਧਿਕਾਰੀ, ਡਿਟੈਕਟਿਵ ਚੀਫ਼ ਇੰਸਪੈਕਟਰ ਸਟੂਅਰਟ ਬ੍ਰੈਂਗਵਿਨ ਨੇ ਕਿਹਾ, &ldquoਮੈਂ ਖਾਲਿਦ ਨੂੰ ਸੁਣਾਈ ਗਈ ਲੰਮੀ ਸਜ਼ਾ ਤੋਂ ਖ਼ੁਸ਼ ਹਾਂ। ਇਹ ਉਸ ਦੇ ਕੰਮਾਂ ਦਾ ਸਚਮੁੱਚ ਘਿਣਾਉਣੇ ਸੁਭਾਅ ਨੂੰ ਦਰਸਾਉਂਦਾ ਹੈ।&rsquo
ਟਰੰਪ ਦੀ ਅਮਰੀਕੀ ਫੌਜਾਂ ਨੂੰ ਵਿਦੇਸ਼ਾਂ ਤੋਂ ਬੁਲਾ ਕੇ ਦੇਸ਼ &rsquoਚ ਤਾਇਨਾਤ ਕਰਨ ਦੀ ਯੋਜਨਾ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਤੇ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਦੀ ਯੋਜਨਾ ਹੈ ਕਿ ਜੇ ਉਹ ਇਸ ਸਾਲ ਨਵੰਬਰ ਵਿੱਚ ਰਾਸ਼ਟਰਪਤੀ ਚੋਣ ਜਿੱਤ ਜਾਂਦੇ ਹਨ ਤਾਂ ਯੂਰਪ ਤੇ ਪੱਛਮੀ ਏਸ਼ੀਆ ਵਿੱਚ ਜਾਰੀ ਯੁੱਧ ਦੇ ਬਾਵਜੂਦ ਅਮਰੀਕੀ ਫੌਜਾਂ ਨੂੰ ਵਿਦੇਸ਼ਾਂ ਤੋਂ ਬੁਲਾ ਕੇ ਦੇਸ਼ ਦੀਆਂ ਸਰਹੱਦਾਂ &rsquoਤੇ ਤਾਇਨਾਤ ਕੀਤਾ ਜਾਵੇਗਾ। ਟਰੰਪ ਨੇ ਵਿਦੇਸ਼ਾਂ ਤੋਂ ਹਜ਼ਾਰਾਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਅਤੇ ਉਨ੍ਹਾਂ ਨੂੰ ਮੈਕਸਿਕੋ ਨਾਲ ਲੱਗਦੀ ਅਮਰੀਕੀ ਸਰਹੱਦ &rsquoਤੇ ਤਾਇਨਾਤ ਕਰਨ ਦਾ ਅਹਿਦ ਲਿਆ ਹੈ। ਸਾਬਕਾ ਰਾਸ਼ਟਰਪਤੀ ਨੇ ਉਨ੍ਹਾਂ ਫੌਜੀ ਅਧਿਕਾਰੀਆਂ ਨੂੰ ਹਟਾਉਣ ਦੀ ਵੀ ਗੱਲ ਕੀਤੀ ਹੈ ਜੋ ਵਿਚਾਰਕ ਤੌਰ &rsquoਤੇ ਉਨ੍ਹਾਂ ਦੇ ਵਿਰੋਧੀ ਹਨ। ਟਰੰਪ ਦਾ ਨਜ਼ਰੀਆ ਅਮਰੀਕੀ ਸਮਾਜ ਵਿਚ ਫੌਜ ਦੀ ਭੂਮਿਕਾ ਵਿੱਚ ਸ਼ਾਇਦ ਨਾਟਕੀ ਬਦਲਾਅ ਦੀ ਗੱਲ ਕਰਦਾ ਹੈ। ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਖ਼ਿਲਾਫ਼ ਟਰੰਪ ਦਾ ਚੋਣ ਪ੍ਰਚਾਰ ਆਪਣੇ ਆਖ਼ਰੀ ਪੜਾਅ ਵਿੱਚ ਹੈ। ਅਜਿਹੇ ਵਿੱਚ ਉਹ ਉਨ੍ਹਾਂ ਪਰਵਾਸੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਵਾਅਦਾ ਕਰ ਰਹੇ ਹਨ ਜਿਨ੍ਹਾਂ ਕੋਲ ਸਥਾਈ ਕਾਨੂੰਨੀ ਦਰਜਾ ਨਹੀਂ ਹੈ। ਟਰੰਪ ਤੇ ਉਨ੍ਹਾਂ ਦੇ ਸਲਾਹਕਾਰ ਫੌਜ ਦੀਆਂ ਪਹਿਲਾਂ ਅਤੇ ਵਸੀਲਿਆਂ ਨੂੰ ਅਜਿਹੇ ਸਮੇਂ ਬਦਲਣ ਦੀ ਯੋਜਨਾ ਬਣਾ ਰਹੇ ਹਨ ਜਦੋਂ ਯੂਰਪ ਤੇ ਪੱਛਮੀ ਏਸ਼ੀਆ ਵਿੱਚ ਜੰਗ ਚੱਲ ਰਹੀ ਹੈ। ਟਰੰਪ ਦੇ ਮੈਨੀਫੈਸਟੋ ਵਿੱਚ ਸਭ ਤੋਂ ਵੱਧ ਪਹਿਲ ਇਸ ਸਮੇਂ ਵਿਦੇਸ਼ਾਂ ਵਿੱਚ ਤਾਇਨਾਤ ਹਜ਼ਾਰਾਂ ਫੌਜੀਆਂ ਨੂੰ ਅਮਰੀਕਾ-ਮੈਕਸਿਕੋ ਸਰਹੱਦ &rsquoਤੇ ਤਾਇਨਾਤ ਕਰਨਾ ਹੈ। ਟਰੰਪ ਨੇ ਕਿਹਾ ਕਿ ਉਹ ਲੱਖਾਂ ਪਰਵਾਸੀਆਂ ਨੂੰ ਕੱਢਣ ਲਈ &lsquoਨੈਸ਼ਨਲ ਗਾਰਡ&rsquo ਅਤੇ ਸ਼ਾਇਦ ਫੌਜ ਦੀ ਵਰਤੋਂ ਕਰਨਗੇ।
ਏਆਰ ਰਹਿਮਾਨ ਵੱਲੋਂ ਕਮਲਾ ਹੈਰਿਸ ਦੀ ਚੋਣ ਮੁਹਿੰਮ ਦੀ ਹਮਾਇਤ
ਉੱਘੇ ਸੰਗੀਤਕਾਰ ਏਆਰ ਰਹਿਮਾਨ ਨੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਸਮਰਥਨ ਵਿੱਚ ਆਪਣੇ ਸੰਗੀਤ ਪ੍ਰੋਗਰਾਮ ਦਾ 30 ਮਿੰਟ ਦਾ ਵੀਡੀਓ ਰਿਕਾਰਡ ਕਰਵਾਇਆ ਹੈ। ਇਸ ਨਾਲ 5 ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਡੈਮੋਕਰੈਟਿਕ ਉਮੀਦਵਾਰ ਹੈਰਿਸ ਦੀ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲਣ ਦੀ ਉਮੀਦ ਹੈ। ਰਹਿਮਾਨ (57) ਦੱਖਣੀ ਏਸ਼ੀਆ ਦੇ ਪਹਿਲੇ ਵੱਡੇ ਕੌਮਾਂਤਰੀ ਕਲਾਕਾਰ ਹਨ, ਜਿਨ੍ਹਾਂ ਨੇ ਭਾਰਤੀ-ਅਫਰੀਕੀ ਮੂਲ ਦੀ ਹੈਰਿਸ ਦਾ ਸਮਰਥਨ ਕੀਤਾ ਹੈ। &lsquoਏਸ਼ੀਅਨ ਅਮਰੀਕਨ ਪੈਸਿਫਿਕ ਆਇਲੈਂਡਰਜ਼ (ਏਏਪੀਆਈ) ਵਿਕਟਰੀ ਫੰਡ&rsquo ਦੇ ਪ੍ਰਧਾਨ ਸ਼ੇਖਰ ਨਰਸਿਮਹਾ ਨੇ ਕਿਹਾ, &lsquoਇਸ ਪੇਸ਼ਕਾਰੀ ਦੇ ਨਾਲ ਹੀ ਏਆਰ ਰਹਿਮਾਨ ਉਨ੍ਹਾਂ ਆਗੂਆਂ ਅਤੇ ਕਲਾਕਾਰਾਂ ਦੇ ਗਰੁੱਪ ਵਿੱਚ ਸ਼ਾਮਲ ਹੋ ਗਏ ਹਨ, ਜੋ ਅਮਰੀਕਾ ਵਿੱਚ ਪ੍ਰਗਤੀ ਤੇ ਨੁਮਾਇੰਦਗੀ ਦਾ ਸਮਰਥਨ ਕਰ ਰਹੇ ਹਨ।&rsquo ਉਨ੍ਹਾਂ ਕਿਹਾ, &lsquoਇਹ ਮਹਿਜ਼ ਸੰਗੀਤ ਪ੍ਰੋਗਰਾਮ ਤੋਂ ਕਿਤੇ ਵੱਧ ਹੈ, ਇਹ ਸਾਡੇ ਭਾਈਚਾਰਿਆਂ ਲਈ ਸੱਦਾ ਹੈ ਕਿ ਉਹ ਉਸ ਭਵਿੱਖ ਦੀ ਉਸਾਰੀ ਦੀ ਕਵਾਇਦ ਵਿੱਚ ਸ਼ਾਮਲ ਹੋਣ ਅਤੇ ਵੋਟ ਪਾਉਣ, ਜਿਸ ਨੂੰ ਅਸੀਂ ਦੇਖਣਾ ਚਾਹੁੰਦੇ ਹਾਂ।&rsquo ਭਾਰਤੀ ਸੰਗੀਤਕਾਰ ਤੇ ਗਾਇਕ ਰਹਿਮਾਨ ਨੇ ਹੈਰਿਸ ਦੀ ਮੁਹਿੰਮ ਦੇ ਸਮਰਥਨ ਵਿੱਚ 30 ਮਿੰਟ ਦਾ ਵੀਡੀਓ ਰਿਕਾਰਡ ਕੀਤਾ ਹੈ।
ਅਮਰੀਕਾ ਨੇ ਇਰਾਨ &rsquoਤੇ ਹੋਰ ਪਾਬੰਦੀਆਂ ਲਗਾਈਆਂ
 ਅਮਰੀਕਾ ਨੇ ਇਰਾਨ ਦੇ ਊਰਜਾ ਖੇਤਰ &rsquoਤੇ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਇਰਾਨ ਵੱਲੋਂ ਇਜ਼ਰਾਈਲ &rsquoਤੇ ਪਹਿਲੀ ਅਕਤੂਬਰ ਨੂੰ ਦਾਗ਼ੀਆਂ 180 ਮਿਜ਼ਾਈਲਾਂ ਦੇ ਜਵਾਬ &rsquoਚ ਅਮਰੀਕਾ ਨੇ ਇਹ ਪਾਬੰਦੀਆਂ ਲਗਾਈਆਂ ਹਨ। ਇਨ੍ਹਾਂ ਪਾਬੰਦੀਆਂ &rsquoਚ ਇਰਾਨ ਦੇ ਬੇੜਿਆਂ ਅਤੇ ਸਬੰਧਤ ਕੰਪਨੀਆਂ &rsquoਤੇ ਰੋਕ ਸ਼ਾਮਲ ਹੈ, ਜੋ ਸੰਯੁਕਤ ਅਰਬ ਅਮੀਰਾਤ, ਲਾਈਬੇਰੀਆ, ਹਾਂਗਕਾਂਗ ਅਤੇ ਹੋਰ ਖ਼ਿੱਤਿਆਂ &rsquoਚ ਫੈਲੀਆਂ ਹੋਈਆਂ ਹਨ। ਇਹ ਬੇੜੇ ਏਸ਼ੀਆ &rsquoਚ ਖ਼ਰੀਦਦਾਰਾਂ ਨੂੰ ਵਿਕਰੀ ਲਈ ਇਰਾਨੀ ਤੇਲ ਨੂੰ ਛਿਪਾਉਂਦੇ ਹਨ ਅਤੇ ਉਸ ਦੀ ਆਵਾਜਾਈ ਦਾ ਪ੍ਰਬੰਧ ਕਰਦੇ ਹਨ। ਇਸ ਤੋਂ ਇਲਾਵਾ ਅਮਰੀਕੀ ਵਿਦੇਸ਼ ਵਿਭਾਗ ਨੇ ਇਰਾਨ ਤੋਂ ਪੈਟਰੋਲੀਅਮ ਅਤੇ ਉਸ ਨਾਲ ਜੁੜੀਆਂ ਵਸਤਾਂ ਦੀ ਵਿਕਰੀ ਅਤੇ ਟਰਾਂਸਪੋਰਟ ਦਾ ਕਥਿਤ ਤੌਰ &rsquoਤੇ ਪ੍ਰਬੰਧ ਕਰਨ ਲਈ ਸੂਰੀਨਾਮ, ਭਾਰਤ, ਮਲੇਸ਼ੀਆ ਅਤੇ ਹਾਂਗਕਾਂਗ ਸਥਿਤ ਕੰਪਨੀਆਂ ਦੇ ਨੈੱਟਵਰਕ ਨੂੰ ਨਾਮਜ਼ਦ ਕੀਤਾ ਹੈ।
ਹਾਈ ਕੋਰਟ ਵੱਲੋਂ ਸਾਰੀਆਂ ਪਟੀਸ਼ਨਾਂ ਰੱਦ, ਚੋਣਾਂ &rsquoਤੇ ਲੱਗੀ ਰੋਕ ਹਟੀ
ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court) ਨੇ ਪੰਚਾਇਤੀ ਚੋਣਾਂ ਨਾਲ ਸਬੰਧਤ ਸਾਰੀਆਂ ਹੀ ਚੋਣ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਹੈ। ਇਸ ਤਰ੍ਹਾਂ ਭਲਕੇ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਲਈ ਰਾਹ ਪੂਰੀ ਤਰ੍ਹਾਂ ਪੱਧਰਾ ਹੋ ਗਿਆ ਹੈ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਦਾ ਰੁਖ਼ ਕਰਨ ਦਾ ਫੈਸਲਾ ਕੀਤਾ ਹੈ। ਸੀਨੀਅਰ ਅਕਾਲੀ ਆਗੂ ਅਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਐਡਵੋਕੇਟ ਬਰਜਿੰਦਰ ਸਿੰਘ ਮੱਖਣ ਬਰਾੜ ਨੇ &lsquoਪੰਜਾਬੀ ਟ੍ਰਿਬਿਊਨ&rsquo ਨਾਲ ਫੋਨ ਉਤੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਉਹ ਦਿਨ ਭਰ ਹਾਈ ਕੋਰਟ ਵਿੱਚ ਧਰਮਕੋਟ ਹਲਕੇ ਨਾਲ ਸਬੰਧਤ ਲਗਭਗ 50 ਪਟੀਸ਼ਨਾਂ ਦੀ ਸੁਣਵਾਈ ਲਈ ਪੁੱਜੇ ਹੋਏ ਸਨ।
ਮੁੱਖ ਮੰਤਰੀ ਮਾਨ ਦੀ ਚੰਡੀਗੜ੍ਹ ਰਿਹਾਇਸ਼ &rsquoਤੇ ਪੱਕਾ ਧਰਨਾ ਲਾਉਣਗੇ ਕਿਸਾਨ
 ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਨਾ ਹੋਣ ਖ਼ਿਲਾਫ਼ ਅੱਜ ਸੰਯੁਕਤ ਕਿਸਾਨ ਮੋਰਚਾ ਪੰਜਾਬ, ਆੜ੍ਹਤੀ ਐਸੋਸੀਏਸ਼ਨ ਤੇ ਸ਼ੈਲਰ ਮਾਲਕਾਂ ਨੇ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਮੀਟਿੰਗ ਕੀਤੀ। ਇਸ ਦੌਰਾਨ ਕਿਸਾਨਾਂ, ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ਦੇ ਵੱਖ-ਵੱਖ ਮੁੱਦਿਆਂ ਨੂੰ ਵਿਚਾਰਿਆ ਗਿਆ। ਇਸ ਦੇ ਨਾਲ ਹੀ ਕਿਸਾਨਾਂ, ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ਨੇ 18 ਅਕਤੂਬਰ ਤੋਂ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਮੂਹਰੇ ਪੱਕਾ ਧਰਨਾ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਪੰਜਾਬ ਦੀਆਂ ਮੰਡੀਆਂ ਵਿੱਚ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਵਿਧਾਇਕਾਂ ਅਤੇ ਭਾਜਪਾ ਆਗੂ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਘਿਰਾਓ ਕੀਤਾ ਜਾਵੇਗਾ ਅਤੇ ਕਾਲੇ ਝੰਡੇ ਦਿਖਾਏ ਜਾਣਗੇ। ਮੰਡੀਆਂ ਵਿੱਚ ਆੜ੍ਹਤੀਆਂ ਵੱਲੋਂ ਕਾਲੇ ਝੰਡੇ ਲਗਾਏ ਜਾਣਗੇ। ਕਿਸਾਨਾਂ, ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ਨੇ ਕਿਹਾ ਕਿ ਜਦੋਂ ਤੱਕ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਸਹੀ ਢੰਗ ਨਾਲ ਖਰੀਦ ਸ਼ੁਰੂ ਨਹੀਂ ਕੀਤੀ ਜਾਂਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।
ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਸ੍ਰੀ ਅਕਾਲ ਤਖਤ ਸਾਹਿਬ &lsquoਤੇ ਪੇਸ਼ ਹੋਣ ਦਾ ਆਦੇਸ਼
ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਮੀਡੀਆ ਰਾਹੀਂ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਬਾਰੇ ਜਨਤਕ ਰੂਪ ਵਿਚ ਬੀਜੇਪੀ/ ਆਰਐਸਐਸ ਵਲੋਂ ਸੁਖਬੀਰ ਸਿੰਘ ਬਾਦਲ ਵਿਰੁੱਧ ਫੈਸਲਾ ਕਰਨ ਲਈ ਦਬਾਅ ਪਾਉਣ ਦੇ ਲਾਏ ਗਏ ਦੋਸ਼ਾਂ ਸਬੰਧੀ ਸਬੂਤ ਲੈ ਕੇ ਮਿਤੀ 15/10/24 ਨੂੰ ਸਵੇਰੇ 9 ਵਜੇ ਸ੍ਰੀ ਅਕਾਲ ਤਖਤ ਸਾਹਿਬ &lsquoਤੇ ਪੇਸ਼ ਹੋਣ ਦਾ ਆਦੇਸ਼ ਕੀਤਾ ਹੈ। ਸਿੰਘ ਸਾਹਿਬ ਨੇ ਵਲਟੋਹਾ ਨੂੰ ਭੇਜੇ ਲਿਖਤੀ ਆਦੇਸ਼ ਵਿਚ ਇਹ ਵੀ ਆਖਿਆ ਕਿ ਜੇਕਰ ਉਹ ਸਮੇਂ ਸਿਰ ਪੇਸ਼ ਨਹੀਂ ਹੋਏ ਤਾਂ ਇਹ ਮੰਨਿਆ ਜਾਵੇਗਾ ਕਿ ਵਲਟੋਹਾ ਵਲੋਂ ਜਥੇਦਾਰ ਸਾਹਿਬਾਨ &rsquoਤੇ ਦਬਾਅ ਪਾਉਣ ਲਈ ਜਥੇਦਾਰ ਸਾਹਿਬਾਨ ਦੀ ਕਿਰਦਾਰਕੁਸ਼ੀ ਕਰਨ ਦਾ ਯਤਨ ਕਰ ਰਹੇ ਹਨ।
ਪੰਜਾਬ ਕਾਂਗਰਸ ਵਲੋਂ ਪੰਚਾਇਤੀ ਚੋਣਾਂ ਮੁਲਤਵੀ ਕਰਨ ਦੀ ਮੰਗ
ਚੰਡੀਗੜ੍ਹ : ਪੰਜਾਬ ਕਾਂਗਰਸ ਨੇ ਰਾਜ ਚੋਣ ਕਮਿਸ਼ਨਰ ਤੋਂ ਪੰਚਾਇਤੀ ਚੋਣਾਂ 3 ਹਫ਼ਤਿਆਂ ਲਈ ਮੁਲਤਵੀ ਕਰਨ ਦੀ ਮੰਗ ਕੀਤੀ ਹੈ। ਅੱਜ ਕਾਂਗਰਸੀ ਆਗੂਆਂ ਦਾ ਇੱਕ ਵਫ਼ਦ ਸੂਬਾ ਚੋਣ ਕਮਿਸ਼ਨਰ ਨੂੰ ਮਿਲਿਆ। ਕਾਂਗਰਸੀ ਆਗੂਆਂ ਨੇ ਦੋਸ਼ ਲਾਇਆ ਕਿ ਚੋਣਾਂ ਵਿੱਚ ਵੱਡੇ ਪੱਧਰ &rsquoਤੇ ਧੋਖਾਧੜੀ ਹੋਈ ਹੈ। ਜਿਸ ਕਾਰਨ ਲੋਕ ਸਹਿਮੇ ਹੋਏ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅਸੀਂ ਚੋਣਾਂ ਰੱਦ ਕਰਨ ਦੀ ਮੰਗ ਨਹੀਂ ਕਰ ਰਹੇ। ਅਸੀਂ ਪੂਰੀ ਚੋਣ ਪ੍ਰਕਿਰਿਆ ਨੂੰ ਤਿੰਨ ਹਫ਼ਤਿਆਂ ਲਈ ਮੁਲਤਵੀ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਜਾਅਲੀ ਬੈਲਟ ਪੇਪਰ ਛਾਪੇ ਹਨ।
ਅਮਰੀਕਾ ਦੇ ਗੁਰਦਵਾਰਾ ਸਾਹਿਬ ਅੰਦਰ ਵਾਪਰੀ ਹੌਲਨਾਕ ਵਾਰਦਾਤ
ਕੈਲੇਫੋਰਨੀਆ : ਅਮਰੀਕਾ ਦੇ ਇਕ ਗੁਰਦਵਾਰਾ ਸਾਹਿਬ ਵਿਚ ਵਾਪਰੀ ਹੌਲਨਾਕ ਵਾਰਦਾਤ ਦੌਰਾਨ ਇਕ ਅਣਪਛਾਤੇ ਸ਼ਖਸ ਨੇ ਕਥਿਤ ਤੌਰ &rsquoਤੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਕੈਲੇਫੋਰਨੀਆ ਦੇ ਟਰਲੌਕ ਸ਼ਹਿਰ ਦੇ ਗੁਰਦਵਾਰਾ ਸਾਹਿਬ ਵਿਚ ਵਾਪਰੀ ਵਾਰਦਾਤ ਮਗਰੋਂ ਪੁੱਜੀ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਫਿਲਹਾਲ ਵਿਸਤਾਰਤ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ। ਅਣਪਛਾਤੇ ਸ਼ਖਸ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਟਰਲੌਕ ਸ਼ਹਿਰ ਦੀ ਪੰਜਵੀਂ ਸਟ੍ਰੀਟ ਦੇ 1300 ਬਲਾਕ ਵਿਖੇ ਸਥਿਤ ਗੁਰਦਵਾਰਾ ਸਾਹਿਬ ਦੇ ਦਰਬਾਰ ਹਾਲ ਵਿਚ ਗੋਲੀ ਚੱਲਣ ਦੀ ਇਤਲਾਹ ਮਿਲਣ &rsquoਤੇ ਪੁਲਿਸ, ਫਾਇਰ ਸਰਵਿਸ ਅਤੇ ਮੈਡੀਕਲ ਰਿਸਪੌਂਸ ਟੀਮਾਂ ਮੌਕੇ &rsquoਤੇ ਪੁੱਜ ਗਈਆਂ। ਸਬੰਧਤ ਸ਼ਖਸ ਨੂੰ ਮੌਕੇ &rsquoਤੇ ਹੀ ਮ੍ਰਿਤਕ ਕਰਾਰ ਦੇ ਦਿਤਾ ਗਿਆ ਅਤੇ ਪੁਲਿਸ ਨੇ ਗੋਲੀ ਚਲਾਉਣ ਲਈ ਵਰਤੀ ਪਸਤੌਲ ਬਰਾਮਦ ਕਰ ਲਈ। ਵਾਰਦਾਤ ਵੇਲੇ ਗੁਰਦਵਾਰਾ ਸਾਹਿਬ ਵਿਚ ਕਿੰਨੇ ਜਣੇ ਮੌਜੂਦ ਸਨ, ਇਸ ਬਾਰੇ ਭਾਈਚਾਰੇ ਦਾ ਕੋਈ ਵੀ ਮੈਂਬਰ ਜਾਣਕਾਰੀ ਸਾਂਝੀ ਕਰਨ ਵਾਸਤੇ ਅੱਗੇ ਨਾ ਆਇਆ। ਪ੍ਰਾਪਤ ਜਾਣਕਾਰੀ ਮੁਤਾਬਕ ਵਾਰਦਾਤ ਐਤਵਾਰ ਸਵੇਰੇ ਤਕਰੀਬਨ ਸਵਾ ਨੌਂ ਵਜੇ ਵਾਪਰੀ ਅਤੇ ਅਗਲੇ ਹੁਕਮਾਂ ਤੱਕ ਸੰਗਤ ਦੇ ਗੁਰਦਵਾਰਾ ਸਾਹਿਬ ਅੰਦਰ ਜਾਣ &rsquoਤੇ ਰੋਕ ਲਾ ਦਿਤੀ ਗਈ। ਦੂਜੇ ਪਾਸੇ ਕੌਰੋਨਰ ਦਫ਼ਤਰ ਨੂੰ ਮਾਮਲੇ ਦੀ ਪੜਤਾਲ ਵਿਚ ਸ਼ਾਮਲ ਕੀਤਾ ਗਿਆ ਹੈ।