image caption: ਤਸਵੀਰ: ਬੀਬੀ ਗੁਰਬਖਸ਼ ਕੌਰ ਜੀ ਧਰਮ ਪਤਨੀ ਭਾਈ ਬਲਬੀਰ ਸਿੰਘ ਜੀ

ਜਥੇਦਾਰ ਬਲਬੀਰ ਸਿੰਘ ਬੱਬਰ ਦੀ ਸਿੰਘਣੀ ਬੀਬੀ ਗੁਰਬਖਸ਼ ਕੌਰ ਅਕਾਲ ਚਲਾਣਾ ਕਰ ਗਏ

ਵਾਲਸਾਲ (ਪੰਜਾਬ ਟਾਈਮਜ਼) - ਯੂ ਕੇ ਪੰਥਕ ਆਗੂ ਅਤੇ ਬੱਬਰ ਖਾਲਸਾ ਯੂ ਕੇ ਜਥੇਬੰਦੀ ਦੇ ਲੰਮਾ ਸਮਾਂ ਮੁਖੀ ਜਥੇਦਾਰ ਰਹੇ ਭਾਈ ਬਲਬੀਰ ਸਿੰਘ ਬੱਬਰ ਦੀ ਧਰਮ ਪਤਨੀ ਬੀਬੀ ਗੁਰਬਖਸ਼ ਕੌਰ ਜੀ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ। ਉਹ 74 ਸਾਲਾਂ ਦੇ ਸਨ । ਜਥੇਦਾਰ ਬਲਬੀਰ ਸਿੰਘ ਇੱਕ ਅਜਿਹੇ ਪੰਥਕ ਆਗੂ ਹਨ, ਜਿਨਾਂ੍ਹ ਨੇ ਪੰਥਕ ਸਫਾਂ ਵਿੱਚ ਵਿਚਰਦਿਆਂ ਮੌਜੂਦਾ ਸਿੱਖ ਸੰਘਰਸ਼ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਇਸ ਵਿੱਚ ਉਹਨਾਂ ਦੀ ਧਰਮ ਪਤਨੀ ਬੀਬੀ ਗੁਰਬਖਸ਼ ਕੌਰ ਵੱਲੋਂ ਵੀ ਉਹਨਾਂ ਨੂੰ ਘਰ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਂਦਾ ਰਿਹਾ ਹੈ । ਬੀਬੀ ਜੀ ਨੂਰਮਹਿਲ ਨੇੜੇ ਪਿੰਡ ਗੁੰਮਟਾਲਾ ਦੇ ਜੰਮਪਲ ਸਨ, ਤੇ ਉਹ ਸੱਠਵਿਆਂ ਦੇ ਸ਼ੁਰੂ ਵਿੱਚ ਇੰਗਲੈਂਡ ਆ ਗਏ ਸਨ। ਭਾਈ ਬਲਬੀਰ ਸਿੰਘ ਜਦੋਂ 1967 ਵਿੱਚ ਇਥੇ ਯੂ ਕੇ ਆਏ ਤਾਂ ਉਹਨਾਂ ਨਾਲ ਬੀਬੀ ਜੀ ਦਾ ਅਨੰਦ ਕਾਰਜ ਹੋਇਆ। ਬੀਬੀ ਜੀ ਬੜੀ ਸੇਵਾ ਭਾਵਨਾ ਵਾਲੇ ਸਨ, ਆਏ ਗਏ ਗੁਰਸਿੱਖਾਂ ਦੀ ਬਹੁਤ ਸੇਵਾ ਕਰਦੇ।
   ਜਦੋਂ ਜਥੇਦਾਰ ਪਾਕਿਸਤਾਨ ਵਿੱਚ ਕਾਰ ਸੇਵਾ ਕਮੇਟੀ ਦੁਆਰਾ ਇਤਿਹਾਸਕ ਗੁਰ ਅਸਥਾਨਾਂ ਦੀ ਸੇਵਾ ਕਰਵਾ ਰਹੇ ਸਨ, ਤਦ ਬੀਬੀ ਜੀ ਇਥੇ ਯੂ ਕੇ ਵਿੱਚ ਇਕੱਲੇ ਆਪਣਾ ਘਰ ਪਰਿਵਾਰ ਦੇਖਦੇ ਰਹੇ । ਉਹ ਆਪਣੇ ਪਿੱਛੇ ਦੋ ਪੁੱਤਰ ਅਤੇ ਉਹਨਾਂ ਦੇ ਹੱਸਦੇ ਵੱਸਦੇ ਪਰਿਵਾਰ ਪਿੱਛੇ ਛੱਡ ਗਏ ਹਨ। ਬੀਬੀ ਜੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਅਗਲੇ ਬੁੱਧਵਾਰ 23 ਅਕਤੂਬਰ ਨੂੰ ਕੀਤਾ ਜਾਵੇਗਾ। 
   ਯੂ ਕੇ ਦੇ ਪੰਥਕ ਆਗੂਆਂ ਵੱਲੋਂ ਜਥੇਦਾਰ ਬਲਬੀਰ ਸਿੰਘ ਅਤੇ ਉਹਨਾਂ ਦੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਹਮਦਰਦੀ ਪ੍ਰਗਟ ਕੀਤੀ ਗਈ ਹੈ। ਇਸ ਮੌਕੇ ਸ: ਰਾਜਿੰਦਰ ਸਿੰਘ ਪੁਰੇਵਾਲ, ਭਾਈ ਰਘਬੀਰ ਸਿੰਘ, ਪ੍ਰੋ: ਦਲਜੀਤ ਸਿੰਘ ਵਿਰਕ, ਭਾਈ ਅਵਤਾਰ ਸਿੰਘ ਸੰਘੇੜਾ, ਭਾਈ ਜੋਗਾ ਸਿੰਘ, ਜਥੇਦਾਰ ਗੁਰਮੇਜ ਸਿੰਘ ਗਿੱਲ, ਭਾਈ ਸੁਬੇਗ ਸਿੰਘ ਹੌਲੈਂਡ,  ਭਾਈ ਮਨਪ੍ਰੀਤ ਸਿੰਘ, ਹਰਜਿੰਦਰ ਸਿੰਘ ਮੰਡੇਰ ਅਤੇ ਹੋਰ ਬਹੁਤ ਸਾਰਿਆਂ ਵੱਲੋਂ ਜਥੇਦਾਰ ਹੁਣਾਂ ਨਾਲ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਗੁਰੂ ਚਰਨਾਂ ਵਿੱਚ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਾਂ।
 
ਅੰਤਿਮ ਸੰਸਕਾਰ ਦਾ ਵੇਰਵਾ: 
 
Funeral on Wednesday 23rd October 2024 
 
ਗੁਰਦੁਆਰਾ ਸਿੰਘ ਸਭਾ ਗ੍ਰੇਟ ਬਾਰ ਬਰਮਿੰਘਮ ਵਿਖੇ ਅੰਤਿਮ ਦਰਸ਼ਨ
 
10.20am to 11.20am
 
Singh Saba gurdwara 
Aldridge Road
Great Barr
Birmingham 
B44 8BH
 
ਅੰਤਿਮ ਸੰਸਕਾਰ: 12pm 
Streetly crematorium WEST CHAPEL 
286 Little Hardwick Road Walsall WS9 0SG