ਗਲੋਬਲ ਸਿੱਖ ਕੌਂਸਲ ਵੱਲੋਂ ਲਾਰਡ ਇੰਦਰਜੀਤ ਸਿੰਘ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ (ਪੜ੍ਹੋ ਦਿਨ ਭਰ ਦੀਆਂ ਮੁੱਖ ਖਬਰਾਂ)
ਵੱਖ- ਵੱਖ 32 ਦੇਸ਼ਾਂ ਦੀਆਂ ਰਾਸ਼ਟਰੀ ਸਿੱਖ ਸੰਸਥਾਵਾਂ ਦੀ ਨੁਮਾਇੰਦਾ ਸੰਸਥਾ, ਗਲੋਬਲ ਸਿੱਖ ਕੌਂਸਲ (ਜੀ.ਐਸ.ਸੀ.) ਨੇ ਹਾਊਸ ਆਫ ਲਾਰਡਸ, ਵੈਸਟਮਿੰਸਟਰ, ਲੰਡਨ ਦੇ ਕਮੇਟੀ ਰੂਮ &rsquoਚ ਹੋਈ ਆਪਣੀ ਸਾਲਾਨਾ ਜਨਰਲ ਮੀਟਿੰਗ ਦੌਰਾਨ ਹਾਊਸ ਆਫ਼ ਲਾਰਡਜ਼ ਦੇ ਪਹਿਲੇ ਦਸਤਾਰਧਾਰੀ ਸਿੱਖ ਮੈਂਬਰ ਲਾਰਡ ਇੰਦਰਜੀਤ ਸਿੰਘ ਨੂੰ 'ਲਾਈਫ਼ਟਾਈਮ ਅਚੀਵਮੈਂਟ ਐਵਾਰਡ' ਨਾਲ ਸਨਮਾਨਿਤ ਕੀਤਾ ਹੈ। ਇਸ ਮੌਕੇ ਕੌਂਸਲ ਦੀ ਪ੍ਰਧਾਨ ਲੇਡੀ ਸਿੰਘ, ਕੰਵਲਜੀਤ ਕੌਰ ਅਤੇ ਕੌਂਸਲ ਦੇ ਮੈਂਬਰਾਂ ਨੇ ਲੰਡਨ ਦੇ ਉੱਘੇ ਕਾਰੋਬਾਰੀ ਟੋਨੀ ਮਠਾਰੂ ਨੂੰ ਵੀ ਸਮਾਜਿਕ ਕਾਰਜਾਂ &rsquoਚ ਪਾਏ ਪਰਉਪਕਾਰੀ ਯੋਗਦਾਨ ਲਈ ਸਨਮਾਨਿਤ ਕੀਤਾ।
ਇਸ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਜੀ.ਐਸ.ਸੀ. ਦੇ ਜਨਰਲ ਸਕੱਤਰ ਹਰਸਰਨ ਸਿੰਘ ਨੇ ਦੱਸਿਆ ਕਿ ਸਿੱਖ ਕੌਮ ਲਈ ਬਹੁਤ ਸ਼ਲਾਘਾਯੋਗ ਗੱਲ ਹੈ ਕਿ ਹਾਊਸ ਆਫ਼ ਲਾਰਡਜ਼ ਦੀ ਗੈਲਰੀ ਵਿੱਚ ਲਾਰਡ ਇੰਦਰਜੀਤ ਸਿੰਘ ਦੀ ਤਸਵੀਰ ਪ੍ਰਦਰਸ਼ਿਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਰਤਾਨੀਆ ਦੀ ਸੰਸਦ ਦੇ ਉਪਰਲੇ ਸਦਨ ਦੇ ਪਹਿਲੇ ਸਿੱਖ ਸੰਸਦ ਮੈਂਬਰ ਵਜੋਂ ਇਹ ਮਾਨਤਾ ਬਰਤਾਨਵੀ ਸਮਾਜ, ਸਿੱਖ ਭਾਈਚਾਰੇ ਅਤੇ ਅੰਤਰ-ਧਰਮ ਸਦਭਾਵਨਾ ਲਈ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਦਾ ਪ੍ਰਮਾਣ ਹੈ। ਉਨ੍ਹਾਂ ਅੱਗੇ ਕਿਹਾ ਕਿ 'ਬੈਰਨ ਸਿੰਘ ਆਫ ਵਿੰਬਲਡਨ' ਦਾ ਖਿਤਾਬ ਪ੍ਰਾਪਤ ਲਾਰਡ ਇੰਦਰਜੀਤ ਸਿੰਘ ਨੂੰ ਧਾਰਮਿਕ ਭਾਈਚਾਰਿਆਂ ਪ੍ਰਤੀ ਵਿਲੱਖਣ ਸੇਵਾਵਾਂ ਦੇ ਸਨਮਾਨ ਵਜੋਂ ਵੱਕਾਰੀ ਟੈਂਪਲਟਨ ਐਵਾਰਡ ਅਤੇ ਇੰਟਰਫੇਥ ਮੈਡਲ ਵੀ ਪ੍ਰਦਾਨ ਹੋਇਆ ਹੈ।
ਮਲੇਸ਼ੀਆ ਦੇ ਨੁਮਾਇੰਦੇ ਜਗੀਰ ਸਿੰਘ ਨੇ ਨੈਟਵਰਕ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (ਯੂ.ਕੇ.) ਦੇ ਡਾਇਰੈਕਟਰ ਵਜੋਂ ਲਾਰਡ ਇੰਦਰਜੀਤ ਸਿੰਘ ਦੀ ਭੂਮਿਕਾ ਸਮੇਤ ਰਾਸ਼ਟਰੀ ਅਤੇ ਨਾਗਰਿਕ ਮੌਕਿਆਂ ਵਿੱਚ ਸਰਗਰਮ ਸ਼ਮੂਲੀਅਤ ਬਾਰੇ ਜ਼ਿਕਰ ਕਰਦਿਆਂ ਦੱਸਿਆ ਲਾਰਡ ਸਿੰਘ ਨੇ ਰਾਸ਼ਟਰਮੰਡਲ ਸੇਵਾ ਅਤੇ ਵਾਈਟਹਾਲ, ਲੰਦਨ ਦੇ ਸੈਨੋਟਾਫ ਵਿਖੇ ਯਾਦਗਾਰੀ ਦਿਵਸ ਸੇਵਾ ਮੌਕੇ ਨਿਭਾਈਆਂ ਸੇਵਾਵਾਂ ਬਾਰੇ ਵੀ ਚਾਨਣਾ ਪਾਇਆ।
ਕੈਨੇਡਾ &lsquoਚ ਤਿੰਨ ਵਾਹਨਾਂ ਦੀ ਹੋਈ ਜ਼ੋਰਦਾਰ ਟੱਕਰ, ਹਾਦਸੇ &lsquoਚ ਪੰਜਾਬੀ ਨੌਜਵਾਨ ਦੀ ਗਈ ਜਾਨ
ਕੈਨੇਡਾ ਦੇ ਡਾਊਨਟਾਊਨ ਵਿਕਟੋਰੀਆ ਵਿੱਚ ਤਿੰਨ ਵਾਹਨਾਂ ਦੀ ਟੱਕਰ ਵਿੱਚ ਵਾਪਰੇ ਭਿਆਨਕ ਹਾਦਸੇ ਦੌਰਾਨ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਨੌਜਵਾਨ ਦੀ ਪਛਾਣ ਬੋਹਾ ਵਾਸੀ ਰਾਜਿੰਦਰ ਸਿੰਘ (24) ਪੁੱਤਰ ਹਰਬੰਸ ਸਿੰਘ ਵਜੋਂ ਹੋਈ ਹੈ। ਇਹ ਹਾਦਸਾ ਵਿਕਟੋਰੀਆ ਦੇ ਡਾਊਨਟਾਊਨ ਵਿੱਚ ਸ਼ਨੀਵਾਰ 19 ਅਕਤੂਬਰ ਨੂੰ ਤੜਕੇ 1 ਵਜੇ ਦੇ ਕਰੀਬ ਵਾਪਰਿਆ।
BC (IIO) ਦੇ ਸੁਤੰਤਰ ਜਾਂਚ ਦਫਤਰ ਕੈਨੇਡਾ ਦਾ ਕਹਿਣਾ ਹੈ ਕਿ ਰਾਜਿੰਦਰ ਸਿੰਘ ਆਪਣੀ ਕਾਰ ਸਮੇਤ ਡਗਲਸ ਅਤੇ ਹੰਬੋਲਟ ਸੜਕਾਂ ਦੇ ਖੇਤਰ ਵਿੱਚ ਬੱਤੀਆਂ ਤੇ ਰੁਕਿਆ ਹੋਇਆ ਸੀ। ਇੱਕ ਤੇਜ਼ ਰਫਤਾਰ ਨਿਸਾਨ ਟਾਈਟਨ ਪਿਕਅਪ ਟਰੱਕ ਦੇ ਡ੍ਰਾਈਵਰ ਨੇ ਰਾਜਿੰਦਰ ਸਿੰਘ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਰਾਜਿੰਦਰ ਸਿੰਘ ਦੀ ਕਾਰ ਦੇ ਅੱਗੇ ਇੱਕ ਬੀਸੀ ਟਰਾਂਜ਼ਿਟ ਬੱਸ ਸਮੇਤ ਦੋ ਹੋਰ ਵਾਹਨਾਂ ਨਾਲ ਟਕਰਾਉਣ ਤੋਂ ਬਾਅਦ ਬੋਹਾ ਵਾਸੀ ਨੌਜਵਾਨ ਰਾਜਿੰਦਰ ਸਿੰਘ ਵਿਅਕਤੀ ਦੀ ਮੌਤ ਹੋ ਗਈ।
ਵਿਕਟੋਰੀਆ ਪੁਲਿਸ ਦੇ IIO ਅਤੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਿਕਅੱਪ ਡ੍ਰਾਈਵਰ ਨੂੰ ਕੋਰਟਨੀ ਸਟ੍ਰੀਟ ਨੇੜੇ ਡਗਲਸ ਦੇ 900 ਬਲਾਕ ਵਿੱਚ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਰਿਪੋਰਟਾਂ ਤੋਂ ਬਾਅਦ ਪਤਾ ਲੱਗਿਆ ਕਿ ਉਹ ਗਲਤ ਢੰਗ ਨਾਲ ਗੱਡੀ ਚਲਾ ਰਹੇ ਸਨ। ਡ੍ਰਾਈਵਰ ਰੁਕਿਆ ਨਹੀਂ ਅਤੇ ਫਿਰ ਉਹ ਤੇਜ਼ ਰਫਤਾਰ ਵਿੱਚ ਬੱਸ ਸਮੇਤ ਹੋਰ ਵਾਹਨਾਂ ਨਾਲ ਟਕਰਾ ਗਿਆ। ਫਿਲਹਾਲ ਡ੍ਰਾਈਵਰ ਨੂੰ ਗ੍ਰਿਫ਼ਤਾਰ ਕਰਕੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਘਟਨਾ ਦੇ ਨਤੀਜੇ ਵਜੋਂ ਬੇਲੇਵਿਲ ਅਤੇ ਕੋਰਟਨੀ ਸੜਕਾਂ ਦੇ ਵਿਚਕਾਰ ਸੜਕੀ ਆਵਾਜਾਈ ਪੂਰੀ ਤਰ੍ਹਾਂ ਬੰਦ ਹੋ ਗਈ।
ਅਮਰੀਕੀ ਰਾਸ਼ਟਰਪਤੀ ਚੋਣ: ਕਮਲਾ ਹੈਰਿਸ ਨੂੰ ਵੱਡਾ ਝਟਕਾ
ਵਾਸ਼ਿੰਗਟਨ : ਅਮਰੀਕਾ 'ਚ ਰਾਸ਼ਟਰਪਤੀ ਚੋਣਾਂ 'ਚ ਸਿਰਫ ਦੋ ਹਫਤੇ ਬਾਕੀ ਹਨ ਅਤੇ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਨੂੰ ਵੱਡਾ ਝਟਕਾ ਲੱਗਾ ਹੈ। ਤਾਜ਼ਾ ਚੋਣ ਸਰਵੇਖਣ ਵਿੱਚ ਪਹਿਲੀ ਵਾਰ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਸਾਬਕਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਪਿੱਛੇ ਛੱਡ ਦਿੱਤਾ ਹੈ। ਅਮਰੀਕਾ 'ਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਡਿਸੀਜ਼ਨ ਡੈਸਕ ਹਿੱਲ ਦੇ ਤਾਜ਼ਾ ਸਰਵੇਖਣ ਮੁਤਾਬਕ ਰਾਸ਼ਟਰਪਤੀ ਚੋਣਾਂ 'ਚ ਜਿੱਤ ਦੇ ਮਾਮਲੇ 'ਚ ਡੋਨਾਲਡ ਟਰੰਪ ਹੁਣ ਕਮਲਾ ਹੈਰਿਸ ਤੋਂ 4 ਫੀਸਦੀ ਅੱਗੇ ਹਨ। ਡੋਨਾਲਡ ਟਰੰਪ ਦੀ ਜਿੱਤ ਦੀ ਸੰਭਾਵਨਾ ਹੁਣ 52 ਫੀਸਦੀ ਹੈ, ਜਦਕਿ ਕਮਲਾ ਹੈਰਿਸ ਦੀ ਜਿੱਤ ਦੀ ਸੰਭਾਵਨਾ ਹੁਣ ਸਿਰਫ 48 ਫੀਸਦੀ ਹੈ।
ਭਾਈ ਜਗਤਾਰ ਸਿੰਘ ਹਵਾਰਾ ਵਿਰੁੱਧ CBI ਛਭੀ ਦਾ ਕੇਸ ਸੁਪਰੀਮ ਕੋਰਟ &rsquoਚ 13 ਸਾਲ ਬਾਅਦ ਅਚਾਨਕ ਖੁੱਲਿ੍ਹਆ
ਚੰਡੀਗੜ੍ਹ: ਭਾਈ ਜਗਤਾਰ ਸਿੰਘ ਹਵਾਰਾ ਦੇ ਫਾਂਸੀ ਵਾਲੇ ਕੇਸ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਸੀਬੀਆਈ ਦਾ ਕੇਸ ਸੁਪਰੀਮ ਕੋਰਟ ਵਿੱਚ 13 ਸਾਲ ਬਾਅਦ ਅਚਾਨਕ ਖੁੱਲ ਗਿਆ ਹੈ। ਸੀਬੀਆਈ ਨੇ ਹਾਈ ਕੋਰਟ ਵੱਲੋ ਉਮਰ ਕੈਦ ਦੇ ਫੈਸਲੇ ਨੂੰ ਸਾਲ 2013 ਵਿੱਚ ਚਣੌਤੀ ਦਿੱਤੀ ਸੀ ਅਤੇ ਫਾਂਸੀ ਦੀ ਸਜਾ ਨੂੰ ਬਦਲਣ ਦੀ ਅਪੀਲ ਕੀਤੀ ਸੀ। ਹੁਣ ਇਸ ਮਾਮਲੇ 6 ਨਵੰਬਰ ਨੂੰ ਹੋਵੇਗੀ।
ਕੌਮੀ ਇਨਸਾਫ ਮੋਰਚੇ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ ਦਾ ਕਹਿਣਾ ਹੈ ਕਿ ਜਗਤਾਰ ਸਿੰਘ ਅਤੇ ਰਾਜੋਆਣਾ ਨੂੰ ਫਾਂਸੀ ਸੈਸ਼ਨ ਕੋਰਟ ਨੇ ਕੀਤੀ ਉਸ ਤੋਂ ਬਾਅਦ ਅਸੀਂ ਹਾਈਕੋਰਟ ਗਏ ਤਾਂ ਫਾਂਸੀ ਟੁੱਟ ਕੇ ਉਮਰ ਕੈਦ ਵਿੱਚ ਬਦਲ ਦਿੱਤੀ। ਉਨ੍ਹਾਂ ਨੇ ਦੱਸਿਆਹੈ ਕਿ ਫਾਂਸੀ ਨੂੰ ਖਤਮ ਕਰਕੇ ਉਮਰ ਕੈਦ ਵਿੱਚ ਕੀਤਾ ਸੀ ਪਰ ਸੀਬੀਆਈ 2013 ਵਿੱਚ ਸੁਪਰੀਮ ਕੋਰਟ ਵਿੱਚ ਹਾਈਕੋਰਟ ਦੇ ਫੈਸਲੇ ਨੂੰ ਚਣੌਤੀ ਦਿੱਤੀ।
ਉਨ੍ਹਾਂ ਨੇਕਿਹਾ ਹੈ ਕਿ ਕੇਸ ਦੀ ਤਾਰੀਖ 16 ਅਕਤੂਬਰ 2024 ਦੀ ਸੀ। ਉਨ੍ਹਾਂ ਨੇਕਿਹਾ ਹੈ ਇਸ ਕੇਸ ਦੀ ਸੁਣਵਾਈ ਬਾਰੇ ਪਤਾ ਨਹੀ ਸੀ। ਉਨ੍ਹਾਂ ਨੇਕਿਹਾ ਹੈ ਕਿ ਤਰੀਕ ਵਾਲੇ ਦਿਨ ਹੀ ਪਤਾ ਲੱਗਿਆ।ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਵਕੀਲ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਕਿਹਾ ਹੈ ਕਿ ਅਸੀ ਕਲਰਕ ਨਾਲ ਸੰਪਰਕ ਕੀਤਾ ਅਤੇ ਹੁਣਇਸ ਕੇਸ ਦੀ ਸੁਣਵਾਈ 6 ਨਵੰਬਰ 2024 ਨੂੰ ਹੋਣੀ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਹਵਾਰਾ ਦੀ ਜੇਲ੍ਹ ਸ਼ਿਫਟ ਕਰਨ ਲਈ ਸੁਪਰੀਮ ਕੋਰਟ ਗਏ। ਕੋਰਟ ਨੇ ਤਿੰਨੇ ਸਰਕਾਰਾਂ ਨੂੰ ਨੋਟਿਸ ਜਾਰੀ ਕੀਤਾ ਕਿ ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਕਿਓ ਰੱਖਿਆ ਗਿਆ ਹੈ।ਉਨ੍ਹਾਂ ਨੇ ਕਿਹਾ ਹੈ ਕਿ ਸਾਰੇ ਕੇਸਾਂ ਵਿਚ ਕਿਤੇ ਵੀ ਆਰਡੀਐਸ ਬਰਾਮਦ ਹੀ ਨਹੀ ਹੁੰਦੀ। ਉਨ੍ਹਾਂ ਨੇਕਿਹਾ ਹੈ ਕਿ ਦੂਜਾ ਉਹ ਪਾਕਿਸਤਾਨ ਗਿਆ ਇਹ ਵੀ ਸਾਬਤ ਹੀ ਨਹੀਂ ਹੋਇਆ।ਉਨ੍ਹਾਂ ਨੇਕਿਹਾ ਹੈ ਕਿ ਕਿਸੇ ਵੀ ਸਾਥੀ ਨੇ ਇਹ ਨਹੀ ਕਿਹਾ ਇਹ ਸਾਡੇ ਨਾਲ ਸੀ। ਉਨ੍ਹਾਂ ਨੇ ਕਿਹਾ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਦੇ ਖਿਲਾਫ ਕੋਈ ਸਬੂਤ ਨਹੀਂ ਹੈ। ਉਨ੍ਹਾਂ ਨੇਕਿਹਾ ਹੈ ਕਿ ਤਿੰਨੇ ਸਰਕਾਰਾਂ ਨੂੰ ਕੋਰਟ ਨੇ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ 6 ਅਕਤੂਬਰ ਨੂੰ ਸਰਕਾਰਾਂ ਵੱਲੋਂ ਜਵਾਬ ਦੇਣਾ ਪਵੇਗਾ।
ਉਨ੍ਹਾਂ ਨੇ ਕਿਹਾ ਹੈ ਕਿ ਲੰਬੇ ਸਮੇਂ ਤੋਂ ਲਮਕਦੇ ਹੋਏ ਕੇਸ ਹੁਣ ਖੁੱਲਣਾਂ ਇਹ ਵੀ ਪਰਮਾਤਮਾ ਦੀ ਮਰਜੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਅਸੀ 16 ਅਕਤੂਬਰ ਵਾਲੀ ਤਾਰੀਕ ਤੇ ਨਾ ਜਾਂਦੇ ਤਾਂ ਇਕ ਤਰਫਾ ਹੋ ਜਾਣਾ ਸੀ।ਉਨ੍ਹਾਂ ਨੇ 23 ਨਵੰਬਰ ਨੂੰ ਇਕ ਪ੍ਰੋਗਰਾਮ ਉਲਕਿਆ ਹੈ ਇਸ ਵਿਚ ਕੇਸ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਜਾਵੇ।
ਪੰਜਾਬ ਸਰਕਾਰ ਨੂੰ ਹਾਈਕੋਰਟ ਦਾ ਨੋਟਿਸ
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਿਆਸੀ ਸਲਾਹਕਾਰ ਰਹੇ ਮਾਲਵਿੰਦਰ ਸਿੰਘ ਮਾਲੀ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਮਾਲੀ ਨੇ ਇਸ ਨੂੰ ਸਿਆਸੀ ਸਾਜ਼ਿਸ਼ ਕਰਾਰ ਦਿੰਦਿਆਂ ਆਪਣੀ ਗ੍ਰਿਫ਼ਤਾਰੀ ਅਤੇ ਉਸ iਖ਼ਲਾਫ਼ ਦਰਜ ਕੀਤੇ ਕੇਸ ਨੂੰ ਚੁਣੌਤੀ ਦਿੱਤੀ ਹੈ। ਇਸ 'ਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ 21 ਅਕਤੂਬਰ ਤੱਕ ਜਵਾਬ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ਹਨ। 16 ਸਤੰਬਰ ਨੂੰ ਮਾਲਵਿੰਦਰ ਸਿੰਘ ਮਾਲੀ iਖ਼ਲਾਫ਼ ਮੁਹਾਲੀ ਵਿੱਚ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਮਾਲੀ ਗ੍ਰਿਫਤਾਰੀ ਦੇ ਬਾਅਦ ਤੋਂ ਹੀ ਹਿਰਾਸਤ 'ਚ ਹੈ। ਮਾਲੀ ਨੇ ਦੋਸ਼ ਲਾਇਆ ਹੈ ਕਿ ਉਸ ਵਿਰੁੱਧ ਦਰਜ ਕੀਤਾ ਗਿਆ ਕੇਸ ਸਿਆਸੀ ਬਦਲਾਖੋਰੀ ਤੋਂ ਪ੍ਰੇਰਿਤ ਹੈ, ਕਿਉਂਕਿ ਉਹ ਲਗਾਤਾਰ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨੀਤੀਆਂ ਦੀ ਆਲੋਚਨਾ ਕਰ ਰਿਹਾ ਸੀ। ਮਾਲੀ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਹੈ ਕਿ ਉਹ ਪੰਜਾਬ ਦੀ ਮੌਜੂਦਾ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਭ੍ਰਿਸ਼ਟਾਚਾਰ ਵਿਰੁੱਧ ਕਈ ਵਾਰ ਆਵਾਜ਼ ਉਠਾ ਚੁੱਕੇ ਹਨ, ਜਿਸ ਕਾਰਨ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਅਜਿਹੀ ਕਾਰਵਾਈ ਕਰ ਰਹੀ ਹੈ।
ਬ੍ਰਿਟਿਸ਼ ਕੋਲੰਬੀਆ ਚੋਣਾਂ 'ਚ ਜਿੱਤੇ 10 ਪੰਜਾਬੀ ਸਿਆਸਤਦਾਨ
ਕੈਨੇਡਾ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਵਿੱਚ ਸੂਬਾਈ ਚੋਣਾਂ ਵਿੱਚ ਪੰਜਾਬੀਆਂ ਨੇ ਬਾਜ਼ੀ ਮਾਰ ਦਿੱਤੀ ਹੈ। ਸੂਬਾਈ ਚੋਣਾਂ ਵਿੱਚ ਪੰਜਾਬੀ ਮੂਲ ਦੇ 10 ਉਮੀਦਵਾਰ ਜਿੱਤੇ ਹਨ ਜਦੋਂ ਕਿ ਇਕ ਉਮੀਦਵਾਰ ਵੋਟਾਂ ਦੀ ਗਿਣਤੀ ਵਿੱਚ ਅੱਗੇ ਚੱਲ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਚੋਣਾਂ ਵਿੱਚ ਨਿਊ ਡੈਮੋਕਰੈਟਿਕ ਪਾਰਟੀ ਤੇ ਕੰਜ਼ਰਵੇਟਿਵ ਵਿਚਾਲੇ ਫ਼ਸਵਾਂ ਮੁਕਾਬਲਾ ਹੈ।  ਗ੍ਰੀਨ ਪਾਰਟੀ ਬ੍ਰਿਟਿਸ਼ ਕੋਲੰਬੀਆ ਦੇ 93 ਮੈਂਬਰੀ ਸਦਨ ਵਿਚ ਸਿਰਫ਼ ਦੋ ਸੀਟਾਂ ਜਿੱਤਣ ਵਿਚ ਸਫ਼ਲ ਰਹੀ ਹੈ। ਡੈਵਿਡ ਐਬੀ ਦੀ ਅਗਵਾਈ ਵਾਲੀ ਪਾਰਟੀ ਐੱਨਡੀਪੀ ਨੇ 46 ਤੇ ਜੌਹਨ ਰਸਟਡ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਨੇ 45 ਸੀਟਾਂ &rsquoਤੇ ਜਿੱਤੀਆਂ ਹਨ। ਰਵੀ ਕਾਹਲੋਂ ਡੇਲਟਾ ਨੌਰਥ ਸੀਟ ਉੱਤੇ ਚੰਗੇ ਫ਼ਰਕ ਨਾਲ ਆਪਣੀ ਦਾਅਵੇਦਾਰੀ ਬਰਕਰਾਰ ਰੱਖਣ ਵਿਚ ਸਫ਼ਲ ਰਹੇ ਹਨ। ਰਾਜ ਚੌਹਾਨ, ਜੋ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨਕ ਅਸੈਂਬਲੀ ਦੇ ਸਪੀਕਰ ਸਨ, ਨੇ ਰਿਕਾਰਡ 6ਵੀਂ ਜਿੱਤ ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਉਹ 2013 ਤੋਂ 2017 ਦੇ ਅਰਸੇ ਦੌਰਾਨ ਸਹਾਇਕ ਡਿਪਟੀ ਸਪੀਕਰ ਅਤੇ 2017 ਤੋਂ 2020 ਦੌਰਾਨ ਡਿਪਟੀ ਸਪੀਕਰ ਵੀ ਰਹੇ ਹਨ।
ਜਗਰੂਪ ਬਰਾੜ ਸਰੀ ਫਲੀਟਵੁੱਡ ਤੋਂ 7ਵੀਂ ਵਾਰ ਜਿੱਤੇ ਹਨ। ਉਹ ਹੁਣ ਤੱਕ ਇਕ ਵਾਰ 2013 ਵਿਚ ਹੀ ਹਾਰੇ ਹਨ। ਬਰਾੜ ਬਠਿੰਡਾ ਦੇ ਜੰਮਪਲ ਹਨ ਤੇ ਉਹ ਭਾਰਤ ਦੀ ਪੁਰਸ਼ ਕੌਮੀ ਬਾਸਕਟਬਾਲ ਟੀਮ ਦੇ ਮੈਂਬਰ ਵੀ ਰਹੇ ਹਨ। ਕੰਜ਼ਰਵੇਟਿਵ ਪਾਰਟੀ ਉਮੀਦਵਾਰ ਮਨਦੀਪ ਧਾਲੀਵਾਲ ਨੇ ਸਰੀ ਨੌਰਥ ਤੋਂ ਸਿੱਖਿਆ ਤੇ ਬਾਲ ਭਲਾਈ ਮੰਤਰੀ ਰਚਨਾ ਸਿੰਘ ਨੂੰ ਹਰਾਇਆ। ਜਿਨੀ ਸਿਮਸ ਸਰੀ ਪੈਨੋਰਮਾ ਤੋਂ ਹਾਰ ਗਏ। ਐੱਨਡੀਪੀ ਉਮੀਦਵਾਰ ਰਵੀ ਪਰਮਾਰ ਲੈਂਗਫੌਰਡ ਹਾਈਲੈਂਡ ਤੋਂ, ਸੁਨੀਤਾ ਧੀਰ ਵੈਨਕੂਵਰ ਲੰਗਾਰਾ ਤੋਂ, ਰੀਆ ਅਰੋੜ ਬਰਨਾਬੀ ਈਸਟ ਤੇ ਹਰਵਿੰਦਰ ਕੌਰ ਸੰਧੂ ਵਰਨੋਨ ਮੋਨਾਸ਼੍ਰੀ ਤੋਂ ਜੇਤੂ ਰਹੇ। ਹਰਵਿੰਦਰ ਨੇ ਇਥੋਂ ਦੂਜੀ ਵਾਰ ਚੋਣ ਜਿੱਤੀ ਹੈ। ਅਟਾਰਨੀ ਜਨਰਲ ਨਿੱਕੀ ਸ਼ਰਮਾ ਵੀ ਵੈਨਕੂਵਰ ਹੇਸਟਿੰਗਜ਼ ਤੋਂ ਮੁੜ ਚੋਣ ਜਿੱਤ ਗਈ। ਕੰਜ਼ਰਵੇਟਿਵ ਆਗੂ ਹਰਮਨ ਸਿੰਘ ਭੰਗੂ ਲੈਂਗਲੀ ਐਬੋਟਸਫੋਰਡ ਤੋਂ ਜੇਤੂ ਰਹੇ। ਕੰਜ਼ਰਵੇਟਿਵ ਆਗੂ ਹੋਨਵੀਰ ਸਿੰਘ ਰੰਧਾਵਾ ਸਰੀ ਗਿਲਡਫੋਰਡ ਤੋਂ 103 ਵੋਟਾਂ ਨਾਲ ਅੱਗੇ ਸਨ ਤੇ ਵੋਟਾਂ ਦੀ ਗਿਣਤੀ ਜਾਰੀ ਸੀ।
ਇਹ ਜਿੱਤ ਪੰਜਾਬੀ ਭਾਈਚਾਰੇ ਲਈ ਇੱਕ ਮਹੱਤਵਪੂਰਨ ਪਲ ਦੀ ਨਿਸ਼ਾਨਦੇਹੀ ਕਰਦੀ ਹੈ, ਜਿਸ ਨੇ ਲੰਬੇ ਸਮੇਂ ਤੋਂ ਬੀ ਸੀ ਦੇ ਸਮਾਜਿਕ-ਆਰਥਿਕ ਤਾਣੇ-ਬਾਣੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਖਾਸ ਕਰਕੇ ਸਰੀ ਅਤੇ ਐਬਟਸਫੋਰਡ ਵਰਗੇ ਸ਼ਹਿਰਾਂ ਵਿੱਚ, ਜਿੱਥੇ ਇੰਡੋ-ਕੈਨੇਡੀਅਨ ਆਬਾਦੀ ਦਾ ਇੱਕ ਵੱਡਾ ਹਿੱਸਾ ਰਹਿੰਦਾ ਹੈ। ਇਨ੍ਹਾਂ ਖੇਤਰਾਂ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਰਾਜਨੀਤਿਕ ਗਤੀਸ਼ੀਲਤਾ ਵਿੱਚ ਵਾਧਾ ਹੋਇਆ ਹੈ, ਜੋ ਸਥਾਨਕ ਭਾਈਚਾਰੇ ਦੇ ਨੇਤਾਵਾਂ ਨੇ ਰਾਜਨੀਤਿਕ ਪ੍ਰਤੀਨਿਧਤਾ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਹੈ। ਇਸ ਚੋਣ ਜਿੱਤ ਨੂੰ ਕੈਨੇਡੀਅਨ ਰਾਜਨੀਤੀ ਵਿੱਚ ਦੱਖਣੀ ਏਸ਼ੀਅਨਾਂ, ਖਾਸ ਤੌਰ 'ਤੇ ਪੰਜਾਬੀਆਂ ਦੀ ਨੁਮਾਇੰਦਗੀ ਨੂੰ ਵਧਾਉਣ ਵੱਲ ਇੱਕ ਹੋਰ ਕਦਮ ਵਜੋਂ ਦੇਖਿਆ ਜਾ ਰਿਹਾ ਹੈ।
ਜਾਪਾਨ ਦੇ ਪ੍ਰਧਾਨ ਮੰਤਰੀ ਦੇ ਘਰ 'ਚ ਦਾਖਲ ਹੋਣ ਦੀ ਕੋਸ਼ਿਸ਼, ਕਾਰ ਬੈਰੀਕੇਡਾਂ 'ਤੇ ਚੜ੍ਹਾ ਦਿੱਤੀ
ਟੋਕੀਓ : ਜਾਪਾਨ ਦੇ ਟੋਕੀਓ 'ਚ ਸ਼ਨੀਵਾਰ ਨੂੰ ਇਕ ਵਿਅਕਤੀ ਨੇ ਪ੍ਰਧਾਨ ਮੰਤਰੀ ਦੇ ਘਰ 'ਚ ਲੱਗੇ ਬੈਰੀਕੇਡ 'ਚ ਆਪਣੀ ਕਾਰ ਚੜ੍ਹਾ ਦਿੱਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੀ ਲਿਬਰਲ ਡੈਮੋਕ੍ਰੇਟਿਕ ਪਾਰਟੀ (ਐੱਲ. ਡੀ. ਪੀ.) ਦੇ ਦਫਤਰ 'ਤੇ ਵੀ ਪੈਟਰੋਲ ਬੰਬ ਨਾਲ ਹਮਲਾ ਕੀਤਾ ਸੀ। ਇਸ ਕਾਰਨ ਉਥੇ ਅੱਗ ਲੱਗ ਗਈ। ਹਾਲਾਂਕਿ ਅੱਗ 'ਤੇ ਜਲਦੀ ਹੀ ਕਾਬੂ ਪਾ ਲਿਆ ਗਿਆ। ਇਸ ਤੋਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਨਿਊਜ਼ ਏਜੰਸੀ ਏਐਫਪੀ ਮੁਤਾਬਕ ਵਿਅਕਤੀ ਦਾ ਨਾਂ ਅਤਸੁਨੋਬੂ ਉਸੂਦਾ ਹੈ। ਵਿਅਕਤੀ ਦੀ ਉਮਰ 49 ਸਾਲ ਹੈ ਅਤੇ ਸੈਤਾਮਾ ਸ਼ਹਿਰ ਦਾ ਰਹਿਣ ਵਾਲਾ ਹੈ। ਪ੍ਰਧਾਨ ਮੰਤਰੀ ਦੇ ਘਰ 'ਤੇ ਹਮਲਾ ਕਰਨ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਵੱਲ ਧੂੰਏਂ ਦਾ ਗ੍ਰੇਨੇਡ ਵੀ ਸੁੱਟਿਆ। ਜਾਪਾਨ ਦੇ ਪ੍ਰਧਾਨ ਮੰਤਰੀ ਦਾ ਘਰ ਪਾਰਟੀ ਦਫਤਰ ਤੋਂ ਸਿਰਫ 15 ਮਿੰਟ ਦੀ ਦੂਰੀ 'ਤੇ ਹੈ। ਘਟਨਾ 'ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਪਾਰਟੀ ਨੇ ਇਸ ਹਮਲੇ 'ਤੇ ਕੋਈ ਬਿਆਨ ਨਹੀਂ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਸੂਦਾ ਚੋਣ ਲੜਨਾ ਚਾਹੁੰਦਾ ਸੀ, ਪਰ ਚੋਣ ਲੜਨ ਲਈ ਜ਼ਰੂਰੀ ਪੈਸਿਆਂ ਦੇ ਨਿਯਮਾਂ ਤੋਂ ਨਾਰਾਜ਼ ਸੀ। ਇਹ ਗੱਲ ਉਨ੍ਹਾਂ ਨੇ ਸੋਸ਼ਲ ਮੀਡੀਆ ਪੋਸਟ 'ਚ ਕਹੀ। ਉਸ ਨੇ ਪਰਮਾਣੂ ਪਲਾਂਟਾਂ ਵਿਰੁੱਧ ਪ੍ਰਦਰਸ਼ਨਾਂ ਵਿੱਚ ਵੀ ਹਿੱਸਾ ਲਿਆ। ਜਾਪਾਨ ਵਿੱਚ ਚੋਣਾਂ ਲੜਨ ਲਈ, ਇੱਕ ਉਮੀਦਵਾਰ ਨੂੰ ਇੱਕ ਹਲਕੇ ਲਈ 3 ਮਿਲੀਅਨ ਯੇਨ (ਲਗਭਗ 16 ਲੱਖ 83 ਹਜ਼ਾਰ ਰੁਪਏ) ਅਤੇ ਇੱਕ ਖੇਤਰੀ ਬਲਾਕ ਹਲਕੇ ਲਈ 6 ਮਿਲੀਅਨ ਯੇਨ (ਲਗਭਗ 33 ਲੱਖ 66 ਹਜ਼ਾਰ ਰੁਪਏ) ਜਮ੍ਹਾਂ ਕਰਾਉਣੇ ਪੈਂਦੇ ਹਨ।
ਨਿਊਜੀਲੈਂਡ ਵਿਖ਼ੇ ਸਿੱਖਾਂ ਵਲੋਂ ਭਾਰਤੀ ਐੱਬੇਸੀ ਮੂਹਰੇ ਪ੍ਰਦਰਸ਼ਨ ਅਤੇ ਕੀਤੀ ਗਈ ਕਾਰ ਰੈਲੀ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਨਿਊਜੀਲੈਂਡ ਵਿਖ਼ੇ ਰਹਿ ਰਹੇ ਸਿੱਖਾਂ ਵਲੋਂ ਵਡੀ ਗਿਣਤੀ ਅੰਦਰ ਇਕੱਠੀਆਂ ਹੋਕੇ ਨਵੰਬਰ 1984 ਸਿੱਖ ਕਤਲੇਆਮ ਦੇ ਸ਼ਹੀਦਾਂ ਨੂੰ ਸਮਰਪਿਤ ਇਕ ਕਾਰ ਰੈਲੀ ਕਢੀ ਗਈ ਉਪਰੰਤ ਭਾਰਤੀ ਐੱਬੇਸੀ ਮੂਹਰੇ ਵੱਡਾ ਪ੍ਰਦਰਸ਼ਨ ਕੀਤਾ ਗਿਆ । ਪੰਜਾਬ ਪੋਲੀਟੀਕਸ ਵਲੋਂ ਉਚੇਚੇ ਤੌਰ ਤੇ ਨਿਊਜੀਲੈਂਡ ਪਹੁੰਚੇ ਬਾਬਾ ਜੱਗ ਸਿੰਘ ਨੇ ਓਥੇ ਹਾਜਿਰ ਸੰਗਤਾਂ ਨੂੰ ਭਾਰਤ ਵਲੋਂ ਸਿੱਖਾਂ ਨਾਲ ਕਮਾਏ ਜਾ ਰਹੇ ਜ਼ੁਲਮ, ਕੈਨੇਡਾ ਸਰਕਾਰ ਵਲੋਂ ਭਾਈ ਨਿਝਰ ਦੇ ਕਤਲ ਮਾਮਲੇ 'ਚ ਚੁੱਕੇ ਗਏ ਕਦਮ ਅਤੇ ਅਮਰੀਕਾ ਸਰਕਾਰ ਵਲੋਂ ਗੁਰਪਤਵੰਤ ਪਨੂੰ ਕਤਲ ਸਾਜ਼ਿਸ਼ ਮਾਮਲੇ 'ਚ ਕੀਤੀ ਜਾ ਰਹੀ ਕਾਰਵਾਈ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ । ਉਪਰੰਤ ਓਥੇ ਹਾਜਿਰ ਸੰਗਤਾਂ ਵਲੋਂ ਭਾਰਤ ਸਰਕਾਰ ਨੂੰ ਸੁਆਲਾਂ ਰਾਹੀਂ ਘੇਰਦਿਆਂ ਪੁੱਛਿਆ ਕਿ ਸਿੱਖਾਂ ਨੂੰ ਦਸਿਆ ਜਾਏ ਕਿ ਭਾਈ ਨਿਝਰ ਦਾ ਕਾਤਲ ਕੌਣ ਹੈ ਤੇ ਤੁਸੀਂ ਕਿਉਂ ਆਪਣੇ ਰਾਜਦੁਤਾਂ ਨੂੰ ਵਾਪਿਸ ਸੱਦਿਆ ਹੈ, ਪਨੂੰ ਕਤਲ ਸਾਜ਼ਿਸ਼ ਕੇਸ ਵਿਚ ਵੀਂ ਉਨ੍ਹਾਂ ਵਲੋਂ ਤਿੱਖੇ ਸੁਆਲ ਕੀਤੇ ਗਏ ਸਨ । ਉਨ੍ਹਾਂ ਦਸਿਆ ਅਤੇ ਪੁੱਛਿਆ ਕਿ ਨਵੰਬਰ 1984 ਦੇ ਸਿੱਖ ਕਤਲੇਆਮ ਵਿਚ ਨਾਮਜਦ ਕਮਲਨਾਥ ਨੂੰ ਐਮਪੀ ਦਾ ਮੁੱਖਮੰਤਰੀ ਬਣਾ ਕੇ ਸਿੱਖ ਦੇ ਜਖਮਾਂ ਤੇ ਜਾਣਬੁਝ ਕੇ ਲੂਣ ਛਿੜਕਿਆ ਗਿਆ ਸੀ ਤੇ ਅਜੇ ਤਕ ਖੁਲੇ ਘੁੰਮ ਰਹੇ ਦੋਸ਼ੀਆਂ ਨੂੰ ਕਿਉਂ ਨਹੀਂ ਜੇਲ੍ਹਾਂ ਅੰਦਰ ਡਕਿਆ ਗਿਆ ਹੈ...? ਧਿਆਣਦੇਣ ਯੋਗ ਹੈ ਕਿ ਨਵੰਬਰ 1984 ਦੇ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਭੁਜੰਗੀਆਂ ਅਤੇ ਬਜ਼ੁਰਗਾਂ ਦੀ ਯਾਦ ਵਿਚ ਰੈਫਰੈਂਡਮ ਦੇ ਅਗਲੇ ਪੜਾਅ ਦੀ ਵੋਟਿੰਗ ਨਿਊਜੀਲੈਂਡ ਵਿਚ 17 ਨਵੰਬਰ ਨੂੰ ਹੋਣੀ ਹੈ ਤੇ ਇਸ ਲਈ ਇਥੋਂ ਦੀਆਂ ਸੰਗਤਾਂ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਜੋ ਕਿ ਆਪਣਾ ਵੱਖਰਾ ਖਾਲਸਾ ਰਾਜ ਦੀ ਸਥਾਪਨਾ ਕਰਣ ਲਈ ਆਪਣੇ ਵੋਟਾਂ ਦੀ ਵਰਤੋਂ ਕਰਨ ਲਈ ਹੁਣ ਤੋਂ ਤਿਆਰੀ ਕਰ ਰਹੇ ਹਨ ।
ਸ਼੍ਰੋਮਣੀ ਅਕਾਲੀ ਦਲ ਨੇ 22 ਅਕਤੂਬਰ ਨੂੰ ਸੱਦੀ ਕੋਰ ਕਮੇਟੀ ਦੀ ਮੀਟਿੰਗ, ਇਹ ਹੋਵੇਗਾ ਬੈਠਕ ਦਾ ਏਜੰਡਾ
ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ &rsquoਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ 22 ਅਕਤੂਬਰ ਨੂੰ ਕੋਰ ਕਮੇਟੀ ਦੀ ਮੀਟਿੰਗ ਸੱਦ ਲਈ ਹੈ। ਚੰਡੀਗੜ੍ਹ ਦਫ਼ਤਰ ਵਿੱਚ ਦੁਪਹਿਰ 12 ਵਜੇ ਮੀਟਿੰਗ ਹੋਵੇਗੀ। ਮੀਟਿੰਗ ਦੀ ਅਗਵਾਈ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਕਰਨਗੇ। ਮੀਟਿੰਗ ਵਿੱਚ ਆਉਣ ਵਾਲੀਆਂ ਚਾਰ ਜ਼ਿਮਨੀ ਚੋਣਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਜਾਵੇਗੀ। ਸ਼੍ਰੋਮਣੀ ਅਕਾਲੀ ਦਲ 28 ਅਕਤੂਬਰ ਨੂੰ ਹੋਣ ਵਾਲੀ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਸਾਲਾਨਾ ਚੋਣ ਬਾਰੇ ਵੀ ਆਪਣੀ ਰਣਨੀਤੀ ਨੂੰ ਅੰਤਿਮ ਰੂਪ ਦੇਵੇਗਾ। ਮੀਟਿੰਗ ਵਿੱਚ ਸਿਆਸੀ ਮੁੱਦਿਆਂ ਤੋਂ ਇਲਾਵਾ ਮੰਡੀਆਂ ਵਿੱਚ ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪਾਰਟੀ ਸੂਬੇ ਵਿੱਚ ਝੋਨੇ ਦੀ ਖਰੀਦ ਦੇ ਵੱਡੇ ਸੰਕਟ ਦਾ ਵੀ ਜਾਇਜ਼ਾ ਲਵੇਗੀ।
ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਮੰਗੀ
ਅੰਮ੍ਰਿਤਸਰ- ਪੰਜਾਬ ਪੁਲੀਸ ਵੱਲੋਂ ਗੁਰਪ੍ਰੀਤ ਸਿੰਘ ਹਰੀ ਨੌਂ ਦੇ ਕਤਲ ਮਾਮਲੇ &rsquoਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਤੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਕਥਿਤ ਭੂਮਿਕਾ ਦੀ ਜਾਂਚ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਲਈ ਹਾਈ ਕੋਰਟ ਦੇ ਮੌਜੂਦਾ ਜੱਜਾਂ ਦੀ ਅਗਵਾਈ ਹੇਠ ਉੱਚ ਪੱਧਰੀ ਜਾਂਚ ਕਮੇਟੀ ਬਣਾਈ ਜਾਵੇ। ਉਨ੍ਹਾਂ ਨੇ ਇਸ ਮਾਮਲੇ &rsquoਚ ਅਕਾਲ ਤਖ਼ਤ ਦੇ ਜਥੇਦਾਰ ਨੂੰ ਇਸ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਆਪਣੇ ਪੱਧਰ &rsquoਤੇ ਵੀ ਮਾਮਲੇ ਦੀ ਜਾਂਚ ਕਰਵਾਉਣ ਦੀ ਅਪੀਲ ਕੀਤੀ।
ਅੱਜ ਇੱਥੇ ਪ੍ਰੈੱਸ ਕਾਨਫਰੰਸ &rsquoਚ ਕਤਲ ਮਾਮਲੇ ਬਾਰੇ ਗੱਲ ਕਰਦਿਆਂ ਤਰਸੇਮ ਸਿੰਘ ਨੇ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਕਿਸੇ ਵੀ ਢੰਗ ਨਾਲ ਜੇਲ੍ਹ &rsquoਚ ਬੰਦ ਰੱਖਣਾ ਅਤੇ ਉਸ ਦੇ ਸਮਰਥਕਾਂ ਨੂੰ ਝੂਠੇ ਕੇਸਾਂ &rsquoਚ ਫਸਾਉਣਾ ਚਾਹੁੰਦੀ ਹੈ।
ਉਨ੍ਹਾਂ ਕਿਹਾ, &lsquo&lsquoਅੰਮ੍ਰਿਤਪਾਲ ਸਿੰਘ ਦੀ ਰਿਹਾਈ ਸਬੰਧੀ ਮਾਮਲੇ ਦੀ ਸੁਣਵਾਈ ਦੀ ਤਰੀਕ ਨੇੜੇ ਆ ਰਹੀ ਹੈ, ਜਿਸ ਕਰਕੇ ਹੁਣ ਅਜਿਹਾ ਬਿਰਤਾਂਤ ਰਚਿਆ ਜਾ ਰਿਹਾ ਹੈ, ਜਿਸ ਨਾਲ ਸਾਬਤ ਕੀਤਾ ਜਾ ਸਕੇ ਕਿ ਉਸ (ਅੰਮ੍ਰਿਤਪਾਲ) ਦੀ ਆਮਦ ਨਾਲ ਪੰਜਾਬ ਵਿੱਚ ਖ਼ਤਰਾ ਹੈ ਪਰ ਸੱਚ ਸਾਹਮਣੇ ਲਿਆਉਣ ਲਈ ਇਸ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜਾਂ ਦੀ ਅਗਵਾਈ ਹੇਠ ਕਮੇਟੀ ਤੋਂ ਕਰਵਾਉਣੀ ਚਾਹੀਦੀ ਹੈ।&rsquo&rsquo ਉਨ੍ਹਾਂ ਕਿਹਾ ਕਿ ਗੁਰਪ੍ਰੀਤ ਸਿੰਘ ਦੀ ਮੌਤ ਪਿਛਲੇ ਦਿਨੀਂ ਚੋਣਾਂ ਦੌਰਾਨ ਹੋਈ ਹੈ, ਜਦੋਂ ਕਿ ਉਦੋਂ ਪੰਜਾਬ &rsquoਚ ਲੋਕਾਂ ਕੋਲੋਂ ਪੁਲੀਸ ਨੇ ਹਥਿਆਰ ਜਮ੍ਹਾਂ ਕਰਵਾਏ ਹੋਏ ਸਨ ਤੇ ਸੂਬੇ &rsquoਚ ਸਰਚ ਅਪਰੇਸ਼ਨ ਚਲਾਇਆ ਗਿਆ ਸੀ। ਪੁਲੀਸ ਆਪਣੀਆਂ ਕਥਿਤ ਨਾਕਾਮੀਆਂ ਲੁਕਾਉਣ ਲਈ ਸਾਜ਼ਿਸ਼ਾਂ ਰਚ ਰਹੀ ਹੈ।