SGPC ਦੇ ਪ੍ਰਧਾਨ ਬਣੇ ਹਰਜਿੰਦਰ ਸਿੰਘ ਧਾਮੀ
ਅੰਮ੍ਰਿਤਸਰ : ਅੱਜ ਐਸ ਜੀ ਪੀ ਸੀ (ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ) ਦੇ ਪ੍ਰਧਾਨ ਲਈ ਚੋਣ ਹੋਈ । ਇਸ ਵਿਚ ਐਸ ਜੀ ਪੀ ਸੀ ਦੇ ਮੈਂਬਰਾਂ ਨੇ ਵੋਟਾਂ ਪਾ ਕੇ ਹਰਜਿੰਦਰ ਸਿੰਘ ਧਾਮੀ ਨੂੰ ਆਪਣਾ ਨਵਾਂ ਪ੍ਰਧਾਨ ਚੁਣ ਲਿਆ ਹੈ। ਇਥੇ ਦਸ ਦਈਏ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕੁੱਲ 185 ਮੈਂਬਰ ਹਨ। ਇਨ੍ਹਾਂ ਵਿਚੋਂ 31 ਮੈਂਬਰਾਂ ਦਾ ਦਿਹਾਂਤ ਹੋ ਚੁੱਕਾ ਹੈ ਅਤੇ 4 ਮੈਂਬਰ ਅਸਤੀਫ਼ਾ ਦੇ ਚੁੱਕੇ ਹਨ। ਹਰਜਿੰਦਰ ਸਿੰਘ ਧਾਮੀ ਨੂੰ 107 ਵੋਟਾਂ ਮਿਲੀਆਂ ਜਦੋ ਕਿ ਬੀਬੀ ਜਗੀਰ ਕੌਰ ਨੂੰ 33 ਵੋਟਾਂ ਮਿਲੀਆਂ। ਇਥੇ ਇਹ ਵੀ ਦਸ ਦਈਏ ਕਿ ਹਰਜਿੰਦਰ ਸਿੰਘ ਚੌਥੀ ਵਾਰ ਪ੍ਰਧਾਨ ਬਣੇ ਹਨ।
ਅਮਰੀਕਾ ਚੋਣਾਂ : 4.2 ਕਰੋੜ ਤੋਂ ਵੱਧ ਲੋਕਾਂ ਨੇ ਪਾਈ ਵੋਟ
ਵਾਸ਼ਿੰਗਟਨ : ਅਮਰੀਕਾ ਵਿਚ ਐਡਵਾਂਸ ਵੋਟਿੰਗ ਦੌਰਾਨ ਸਵਾ ਚਾਰ ਕਰੋੜ ਲੋਕ ਵੋਟਾਂ ਪਾ ਚੁੱਕੇ ਹਨ ਅਤੇ ਰਾਸ਼ਟਰਪਤੀ ਜੋਅ ਬਾਇਡਨ ਅੱਜ ਵੋਟ ਦੇ ਹੱਕ ਦੀ ਵਰਤੋਂ ਕਰਨਗੇ। ਇਸੇ ਦੌਰਾਨ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੌਨਲਡ ਟਰੰਪ ਦੀ ਨਿਊ ਯਾਰਕ ਰੈਲੀ ਨਸਲਵਾਦ ਦੇ ਦੋਸ਼ਾਂ ਵਿਚ ਘਿਰ ਗਈ। ਅਮਰੀਕੀ ਮੀਡੀਆ ਵਿਚ ਆਈਆਂ ਰਿਪੋਰਟਾਂ ਮੁਤਾਬਕ ਇਸ ਵਾਰ ਤਕਰੀਬਨ 70 ਫੀ ਸਦੀ ਲੋਕ ਵੋਟਾਂ ਵਾਲੇ ਦਿਨ ਤੋਂ ਪਹਿਲਾਂ ਹੀ ਵੋਟ ਪਾ ਸਕਦੇ ਹਨ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਪਿਛਲੇ ਹਫ਼ਤੇ ਡਾਕ ਰਾਹੀਂ ਵੋਟ ਪਾਈ ਗਈ। ਇਸੇ ਦੌਰਾਨ ਚੋਣ ਪ੍ਰਚਾਰ ਦੇ ਅੰਤਮ ਗੇੜ ਦੌਰਾਨ ਨਿਊ ਯਾਰਕ ਵਿਖੇ ਰੈਲੀ ਕਰਦਿਆਂ ਟਰੰਪ ਨੇ ਸੂਬਾ ਜਿੱਤਣ ਦਾ ਦਾਅਵਾ ਵੀ ਕਰ ਦਿਤਾ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਹਰ ਸ਼ਹਿਰ ਅਤੇ ਕਸਬੇ ਨੂੰ ਬਚਾਇਆ ਜਾਵੇਗਾ ਜਿਥੇ ਗੈਰਕਾਨੂੰਨੀ ਪ੍ਰਵਾਸੀਆਂ ਨੇ ਕਬਜ਼ਾ ਕਰ ਲਿਆ ਹੈ।
ਦੀਵਾਲੀ ਤੋਂ ਬਾਅਦ ਪੰਜਾਬ 'ਆਪ' ਨੂੰ ਨਵਾਂ ਪ੍ਰਧਾਨ ਮਿਲੇਗਾ
ਚੰਡੀਗੜ੍ਹ : ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆਈ ਹੈ ਕਿ ਦੀਵਾਲੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਦੇ ਨਵੇਂ ਚਿਹਰੇ ਦਾ ਐਲਾਨ ਹੋ ਸਕਦਾ ਹੈ। ਆਮ ਆਦਮੀ ਪਾਰਟੀ ਹਿੰਦੂ ਚਿਹਰੇ 'ਤੇ ਦਾਅ ਖੇਡ ਸਕਦੀ ਹੈ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਮੁਲਾਕਾਤ ਹੋ ਸਕਦੀ ਹੈ। ਭਗਵੰਤ ਮਾਨ ਨੇ ਸੂਬਾ ਪ੍ਰਧਾਨ ਦਾ ਅਹੁਦਾ ਛੱਡਣ ਦੀ ਇੱਛਾ ਪ੍ਰਗਟਾਈ ਹੈ।
ਰਾਜਾ ਵੜਿੰਗ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜਿਆ ਮਾਫੀਨਾਮਾ
ਅੰਮ੍ਰਿਤਸਰ : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆਪਣਾ ਮੁਆਫ਼ੀ ਨਾਮਾ ਭੇਜਿਆ ਹੈ। ਜਥੇਦਾਰ ਸ਼੍ਰੀ ਅਕਾਲ ਸੰਬੋਧਨ ਕਰਦੇ ਹੋਏ ਰਾਜਾ ਵੜਿੰਗ ਨੇ ਇਸ ਮਾਫੀਨਾਮੇ ਵਿੱਚ ਉਹਨਾਂ ਵੱਲੋਂ ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਲੈ ਕੇ ਬੋਲੇ ਗਏ ਮਾੜੇ ਸ਼ਬਦਾਂ ਦੀ ਮਾਫੀ ਮੰਗੀ ਗਈ ਹੈ, ਇਸ ਵਿੱਚ ਰਾਜਾ ਵੜਿੰਗ ਨੇ ਆਪਣੀ ਗਲਤੀ ਕਬੂਲਦੇ ਹੋਏ ਲਿਖਿਆ ਹੈ ਕਿ "ਮਨੁੱਖ ਭੁੱਲਣਹਾਰ ਹੈ ਅਤੇ ਗੁਰੂ ਬਖਸ਼ਿੰਦਰ ਹੈ" ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੰਬੋਧਨ ਕਰਦਿਆਂ ਹੋਇਆਂ ਉਹਨਾਂ ਨੇ ਆਪਣੀ ਭੁੱਲ ਦੀ ਮੁਾਫੀ ਮੰਗੀ ਹੈ
ਪਟਿਆਲਾ : BJP ਆਗੂ ਪ੍ਰਨੀਤ ਕੌਰ ਭੁੱਖ ਹੜਤਾਲ 'ਤੇ ਬੈਠੀ
ਪਟਿਆਲਾ : ਭਾਜਪਾ ਆਗੂ ਪ੍ਰਨੀਤ ਕੌਰ ਨੇ ਪੰਜਾਬ ਦੇ ਪਟਿਆਲਾ ਵਿੱਚ ਪੁਲੀਸ ਲਾਈਨਜ਼ ਦੇ ਬਾਹਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਪ੍ਰਨੀਤ ਕੌਰ, ਭਾਜਪਾ ਮਹਿਲਾ ਮੋਰਚਾ ਦੀ ਮੁਖੀ ਜੈ ਇੰਦਰ ਕੌਰ ਅਤੇ ਹੋਰ ਭਾਜਪਾ ਆਗੂਆਂ ਨੇ ਪੰਚਾਇਤੀ ਚੋਣਾਂ ਦੌਰਾਨ ਹੋਈ ਹਿੰਸਾ ਦੇ ਮਾਮਲੇ ਵਿੱਚ ਬਣਦੀ ਕਾਰਵਾਈ ਨਾ ਕਰਨ ਦੇ ਦੋਸ਼ ਲਾਉਂਦਿਆਂ ਐਸਐਸਪੀ ਦਫ਼ਤਰ ਅੱਗੇ ਧਰਨਾ ਦਿੱਤਾ। ਪੰਚਾਇਤੀ ਚੋਣਾਂ ਦੌਰਾਨ ਗੋਲੀ ਚੱਲੀ ਸੀ ਸਨੌਰ ਦੇ ਪਿੰਡ ਖੁੱਡਾ ਵਿੱਚ ਪੰਚਾਇਤੀ ਚੋਣਾਂ ਦੌਰਾਨ ਫਾਇਰਿੰਗ ਕਰਕੇ ਇੱਕ ਨੌਜਵਾਨ ਨੂੰ ਜ਼ਖ਼ਮੀ ਕਰ ਦਿੱਤਾ ਗਿਆ ਸੀ। ਭਾਜਪਾ ਆਗੂਆਂ ਦੀ ਮੰਗ ਹੈ ਕਿ ਗੋਲੀ ਚਲਾਉਣ ਵਾਲੇ ਵਿਅਕਤੀ ਦੀ ਪਛਾਣ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪ੍ਰਨੀਤ ਕੌਰ ਨੇ ਗ੍ਰਿਫਤਾਰੀ ਨੂੰ ਲੈ ਕੇ ਸਨੌਰ ਵਿੱਚ ਪ੍ਰਦਰਸ਼ਨ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਚਿਤਾਵਨੀ ਦਿੱਤੀ ਸੀ ਕਿ ਜੇਕਰ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਇਹ ਅੰਦੋਲਨ ਵੱਡੇ ਪੱਧਰ 'ਤੇ ਕੀਤਾ ਜਾਵੇਗਾ।
ਜਾਪਾਨ ਵਿਚ 15 ਸਾਲ ਬਾਅਦ ਬਹੁਮਤ ਤੋਂ ਖੁੰਝੀ ਐਲ.ਡੀ.ਪੀ.
ਟੋਕੀਓ : ਜਾਪਾਨ ਵਿਚ ਸੱਤਾਧਾਰੀ ਲਿਬਰਲ ਡੈਮੋਕ੍ਰੈਟਿਕ ਪਾਰਟੀ ਦੀ ਅਗਵਾਈ ਵਾਲਾ ਗਠਜੋੜ 15 ਸਾਲ ਬਾਅਦ ਬਹੁਮਤ ਤੋਂ ਖੁੰਝ ਗਿਆ ਅਤੇ ਸਿਰਫ 191 ਸੀਟਾਂ ਨਾਲ ਸਬਰ ਕਰਨਾ ਪਿਆ। ਐਲ.ਡੀ.ਪੀ. ਨੂੰ 65 ਸੀਟਾਂ ਦਾ ਨੁਕਸਾਨ ਹੋਇਆ ਹੈ ਅਤੇ ਸਰਕਾਰ ਚਲਾਉਣ ਵਾਸਤੇ ਘੱਟੋ ਘੱਟ 233 ਸੀਟਾਂ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਨੇ ਪਿਛਲੇ ਮਹੀਨੇ ਹੀ ਪਾਰਟੀ ਦੀ ਪ੍ਰਧਾਨਗੀ ਚੋਣ ਜਿੱਤੀ ਸੀ ਅਤੇ ਇਸ ਮਗਰੋਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਕੁਝ ਹਫ਼ਤੇ ਬਾਅਦ ਹੀ ਤਸਵੀਰ ਬਿਲਕੁਲ ਬਦਲ ਗਈ ਅਤੇ ਸਰਕਾਰ ਚਲਾਉਣੀ ਮੁਸ਼ਕਲ ਹੋ ਸਕਦੀ ਹੈ। ਫਿਲਹਾਲ ਉਨ੍ਹਾਂ ਵੱਲੋਂ ਕਿਸੇ ਹੋਰ ਪਾਰਟੀ ਨੂੰ ਗਠਜੋੜ ਵਿਚ ਸ਼ਾਮਲ ਕਰਨ &rsquoਤੇ ਵਿਚਾਰ ਨਹੀਂ ਕੀਤਾ ਜਾ ਰਿਹਾ।
ਮਿਸ਼ੇਲ ਓਬਾਮਾ ਨੇ ਮਿਸ਼ੀਗਨ &rsquoਚ ਕਮਲਾ ਹੈਰਿਸ ਦੇ ਪੱਖ &rsquoਚ ਕੀਤੀ ਰੈਲੀ
ਕਲਾਮਾਜ਼ੂ (ਅਮਰੀਕਾ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਨੇ ਪੁਰਸ਼ਾਂ ਨੂੰ ਅਪੀਲ ਕੀਤੀ ਕਿ ਉਹ ਕਮਲਾ ਹੈਰਿਸ ਨੂੰ ਵੋਟ ਪਾਉਣ ਤਾਂ ਜੋ ਉਹ ਮੁਲਕ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣ ਸਕੇ। ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਦੀ ਹਮਾਇਤ &rsquoਚ ਮਿਸ਼ੀਗਨ &rsquoਚ ਸ਼ਨਿਚਰਵਾਰ ਨੂੰ ਰੈਲੀ &rsquoਚ ਮਿਸ਼ੇਲ ਓਬਾਮਾ ਨੇ ਕਿਹਾ ਕਿ ਜੇ ਡੋਨਲਡ ਟਰੰਪ ਦੁਬਾਰਾ ਰਾਸ਼ਟਰਪਤੀ ਬਣਦੇ ਹਨ ਤਾਂ ਔਰਤਾਂ ਦੀ ਜਾਨ ਖ਼ਤਰੇ &rsquoਚ ਪੈ ਜਾਵੇਗੀ। ਅਮਰੀਕਾ ਦੀ ਸਾਬਕਾ ਪ੍ਰਥਮ ਮਹਿਲਾ ਨੇ ਗਰਭਪਾਤ ਦੇ ਸੰਵਿਧਾਨਕ ਹੱਕਾਂ ਨੂੰ ਖ਼ਤਮ ਕਰਨ ਦੇ ਮੁੱਦੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਔਰਤਾਂ ਦੀ ਸਿਹਤ ਨਾਲ ਕੋਝਾ ਮਜ਼ਾਕ ਹੈ। ਓਬਾਮਾ ਨੇ ਕਿਹਾ ਕਿ ਕੁਝ ਪੁਰਸ਼ ਵਿਕਾਸ ਦੀ ਹੌਲੀ ਰਫ਼ਤਾਰ ਕਾਰਨ ਗੁੱਸੇ &rsquoਚ ਟਰੰਪ ਨੂੰ ਵੋਟਾਂ ਪਾ ਸਕਦੇ ਹਨ ਪਰ ਇਸ ਨਾਲ ਹੋਰ ਗੱਲਾਂ &rsquoਤੇ ਅਸਰ ਪਵੇਗਾ। ਮਿਸ਼ੇਲ ਨੇ ਕਿਹਾ, &lsquo&lsquoਜੇ ਤੁਸੀਂ ਚੋਣਾਂ &rsquoਚ ਸਹੀ ਵਿਅਕਤੀ ਨੂੰ ਨਹੀਂ ਚੁਣਦੇ ਹੋ ਤਾਂ ਤੁਹਾਡੇ ਗੁੱਸੇ ਦਾ ਖਮਿਆਜ਼ਾ ਪਤਨੀ, ਧੀ, ਮਾਂ ਅਤੇ ਔਰਤਾਂ ਨੂੰ ਭੁਗਤਣਾ ਪਵੇਗਾ।&rsquo&rsquo ਕਮਲਾ ਹੈਰਿਸ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਵਾਅਦਾ ਕੀਤਾ ਕਿ ਉਹ ਉਨ੍ਹਾਂ ਦੇ ਹਿੱਤਾਂ ਦਾ ਧਿਆਨ ਰਖਣਗੇ। ਉਨ੍ਹਾਂ ਟਰੰਪ &rsquoਤੇ ਸਿਰਫ਼ ਆਪਣੇ ਬਾਰੇ ਸੋਚਣ ਦਾ ਦੋਸ਼ ਲਾਇਆ। ਡੈਮੋਕਰੈਟਿਕ ਉਮੀਦਵਾਰ ਕਮਲਾ ਹੈਰਿਸ ਅਤੇ ਟਿਮ ਵਾਲਜ਼ ਆਉਂਦੇ ਦਿਨਾਂ &rsquoਚ ਸੱਤ ਸੂਬਿਆਂ ਦਾ ਦੌਰਾ ਕਰਕੇ ਪ੍ਰਚਾਰ ਕਰਨਗੇ। ਕਮਲਾ ਹੈਰਿਸ ਫਿਲਾਡੇਲਫੀਆ &rsquoਚ ਚਰਚ ਅਤੇ ਹਜ਼ਾਮ ਦੀ ਦੁਕਾਨ, ਪੁਏਰਤੋ ਰਿਕਨ ਰੈਸਟੋਰੈਂਟ ਅਤੇ ਯੂਥ ਬਾਸਕਿਟਬਾਲ ਕੇਂਦਰ ਦਾ ਵੀ ਦੌਰਾ ਕਰੇਗੀ।
ਨੋਬਲ ਸ਼ਾਂਤੀ ਪੁਰਸਕਾਰ ਜੇਤੂ ਨਰਗਿਸ ਮੁਹੰਮਦੀ ਈਰਾਨ ਦੀ ਜੇਲ੍ਹ &rsquoਚ ਭਰਤੀ
ਦੁਬਈ : ਈਰਾਨ ਦੇ ਅਧਿਕਾਰੀਆਂ ਨੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਨਰਗਿਸ ਮੁਹੰਮਦੀ ਨੂੰ ਕਰੀਬ 9 ਹਫਤਿਆਂ ਤੋਂ ਬਿਮਾਰ ਮਹਿਸੂਸ ਕਰਨ ਤੋਂ ਬਾਅਦ ਹਸਪਤਾਲ &rsquoਚ ਭਰਤੀ ਹੋਣ ਦੀ ਇਜਾਜ਼ਤ ਦੇ ਦਿਤੀ ਹੈ। ਕਾਰਕੁੰਨ ਲਈ ਮੁਹਿੰਮ ਚਲਾ ਰਹੇ ਇਕ ਸਮੂਹ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ।
&lsquoਫ੍ਰੀ ਨਰਗਿਸ ਗਠਜੋੜ&rsquo ਨੇ ਇਕ ਬਿਆਨ ਵਿਚ ਕਿਹਾ ਕਿ ਮੁਹੰਮਦੀ ਨੂੰ ਕਈ ਸਿਹਤ ਸਮੱਸਿਆਵਾਂ ਦਾ ਵਿਆਪਕ ਇਲਾਜ ਪ੍ਰਾਪਤ ਕਰਨ ਲਈ ਰਾਹਤ ਦਿਤੀ ਜਾਣੀ ਚਾਹੀਦੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸਿਰਫ ਉਨ੍ਹਾਂ ਨੂੰ ਹਸਪਤਾਲ ਵਿਚ ਤਬਦੀਲ ਕਰਨ ਨਾਲ ਮਹੀਨਿਆਂ ਦੀ ਅਣਗਹਿਲੀ ਕਾਰਨ ਪੈਦਾ ਹੋਈਆਂ ਗੰਭੀਰ ਸਿਹਤ ਸਮੱਸਿਆਵਾਂ ਦਾ ਹੱਲ ਨਹੀਂ ਹੋਵੇਗਾ।
ਮੁਹੰਮਦੀ ਨੂੰ ਈਰਾਨ ਦੀ ਬਦਨਾਮ ਏਵਿਨ ਜੇਲ੍ਹ &rsquoਚ ਰੱਖਿਆ ਗਿਆ ਹੈ, ਜਿੱਥੇ ਸਿਆਸੀ ਕੈਦੀ ਅਤੇ ਪਛਮੀ ਲੋਕ ਹਨ। ਉਹ ਪਹਿਲਾਂ ਹੀ 30 ਮਹੀਨੇ ਦੀ ਸਜ਼ਾ ਕੱਟ ਰਹੀ ਸੀ ਅਤੇ ਜਨਵਰੀ ਵਿਚ ਉਸ ਨੂੰ 15 ਮਹੀਨੇ ਹੋਰ ਸਜ਼ਾ ਸੁਣਾਈ ਗਈ ਸੀ।