ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਸਿੱਖ ਸੰਗਤ ਨੂੰ ਆਦੇਸ਼, ਕਿਹਾ-1 ਨਵੰਬਰ ਬੰਦੀਛੋੜ ਦਿਵਸ ਮੌਕੇ ਨਾ ਕੀਤੀ ਜਾਵੇ ਬਿਜਲਈ ਸਜਾਵਟ
ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਇਕ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੇ 40 ਸਾਲ ਪੂਰੇ ਹੋਣ ਦੇ ਮੱਦੇਨਜ਼ਰ ਸਿੱਖ ਕੌਮ ਨੂੰ ਆਦੇਸ਼ ਕੀਤਾ ਹੈ ਕਿ ਇਕ ਨਵੰਬਰ ਨੂੰ ਬੰਦੀਛੋੜ ਦਿਵਸ ਮੌਕੇ ਬੰਦੀਛੋੜ ਦਾਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਯਾਦ ਵਿਚ ਕੇਵਲ ਘਿਓ ਦੇ ਦੀਵਿਆਂ ਦੀ ਹੀ ਦੀਪਮਾਲਾ ਕੀਤੀ ਜਾਵੇ ਅਤੇ ਬਿਜਲਈ ਸਜਾਵਟਾਂ ਨਾ ਕੀਤੀਆਂ ਜਾਣ।
ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ 1 ਨਵੰਬਰ 1984 ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਵੱਖ-ਵੱਖ ਸੂਬਿਆਂ ਦੇ 110 ਸ਼ਹਿਰਾਂ ਵਿਚ ਇਕ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਕਾਂਗਰਸ ਹਕੂਮਤ ਦੀ ਸਰਪ੍ਰਸਤੀ ਹੇਠ ਸਿੱਖਾਂ ਦਾ ਬੇਰਹਿਮੀ ਦੇ ਨਾਲ ਕਤਲੇਆਮ ਕੀਤਾ ਗਿਆ ਸੀ, ਜੋ ਸਿੱਖ ਨਸਲਕੁਸ਼ੀ ਸੀ। ਉਨ੍ਹਾਂ ਕਿਹਾ ਕਿ 1 ਨਵੰਬਰ 2024 ਨੂੰ ਸਿੱਖ ਨਸਲਕੁਸ਼ੀ ਦੇ 40 ਵਰ੍ਹੇ ਹੋਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 40 ਸਾਲਾਂ ਦੌਰਾਨ ਸਿੱਖਾਂ ਨੇ ਭਾਰਤੀ ਹਕੂਮਤ ਦੀ ਸਰਪ੍ਰਸਤੀ ਹੇਠ ਹੋਏ ਆਪਣੇ ਨਰਸੰਹਾਰ ਦੇ ਬਹੁਪੱਖੀ ਪ੍ਰਭਾਵਾਂ ਵਿਚੋਂ ਉਭਰਦਿਆਂ ਆਪਣੇ ਕੌਮੀ ਬਿਰਤਾਂਤ ਨੂੰ ਮੁੜ ਸਥਾਪਿਤ ਕਰਨ ਲਈ ਜਿਹੜਾ ਸੰਘਰਸ਼ਸ਼ੀਲ ਪੈਂਡਾ ਤਹਿ ਕੀਤਾ ਹੈ, ਉਹ ਵੀ ਅਦੁੱਤੀ ਅਤੇ ਲਾ-ਮਿਸਾਲ ਹੈ।
ਕੇਂਦਰੀ ਮੰਤਰਾਲੇ ਵੱਲੋਂ ਬੰਦੀ ਛੋੜ ਦਿਵਸ ਸਬੰਧੀ ਪੋਸਟ ਹਟਾਉਣਾ ਦੁਖਦਾਈ- ਐਡਵੋਕੇਟ ਧਾਮੀ
ਅੰਮ੍ਰਿਤਸਰ : ਭਾਰਤ ਦੇ ਸੱਭਿਆਚਾਰ ਮੰਤਰਾਲੇ ਵੱਲੋਂ ਆਪਣੇ ਸੋਸ਼ਲ ਮੀਡੀਆ ਮੰਚਾਂ &rsquoਤੇ ਬੰਦੀ ਛੋੜ ਦਿਵਸ ਸਬੰਧੀ ਪੋਸਟ ਪਾਉਣ ਮਗਰੋਂ ਹਟਾਏ ਜਾਣ ਦਾ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਨੂੰ ਪੱਖਪਾਤੀ ਕਰਾਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਬਿਆਨ ਵਿਚ ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਬੇਹੱਦ ਦੁਖਦਾਈ ਅਤੇ ਮੰਦਭਾਗਾ ਹੈ ਕਿ ਦੇਸ਼ ਦੇ ਮੰਤਰਾਲੇ ਵੱਲੋਂ ਸਿੱਖਾਂ ਦੇ ਇਤਿਹਾਸ ਨੂੰ ਦਰਸਾਉਂਦੀ ਪੋਸਟ ਪਾਉਣ ਮਗਰੋਂ ਉਸ ਨੂੰ ਹਟਾ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਕੇਂਦਰੀ ਸੱਭਿਆਚਾਰ ਮੰਤਰਾਲੇ ਦੇ ਸੋਸ਼ਲ ਮੀਡੀਆ &rsquoਤੇ ਬੰਦੀਛੋੜ ਦਿਹਾੜੇ ਸਬੰਧੀ ਇਕ ਪੋਸਟ ਪਾਈ ਗਈ ਸੀ, ਜਿਸ ਵਿਚ ਇਸ ਦੇ ਇਤਿਹਾਸ ਅਤੇ ਪ੍ਰੰਪਰਾ ਦਾ ਜ਼ਿਕਰ ਸੀ। ਇਸ ਪੋਸਟ ਰਾਹੀਂ ਬੰਦੀ ਛੋੜ ਦਿਵਸ ਸਬੰਧੀ ਇਕ ਵੀਡੀਓ ਵੀ ਪਾਈ ਗਈ ਸੀ, ਪਰ ਇਸ ਨੂੰ ਕੁਝ ਚਿਰ ਬਾਅਦ ਹੀ ਹਟਾ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ &rsquoਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਇਕ ਬਹੁ-ਕੌਮੀ ਤੇ ਬਹੁ-ਧਰਮੀ ਦੇਸ਼ ਹੈ, ਜਿਥੇ ਹਰ ਧਰਮ ਦੇ ਲੋਕਾਂ ਦੇ ਇਤਿਹਾਸ ਅਤੇ ਮਾਨਤਾਵਾਂ ਦਾ ਸਤਿਕਾਰ ਸੁਰੱਖਿਅਤ ਰਹਿਣਾ ਚਾਹੀਦਾ ਹੈ।
ਭਾਜਪਾ ਤੇ ਮੋਦੀ ਨੂੰ ਖੁਸ਼ ਕਰਨ ਲਈ ਰਵਨੀਤ ਬਿੱਟੂ ਪੰਜਾਬ ਨਾਲ ਕਰ ਰਿਹੈ ਗੱਦਾਰੀ : ਟੀਨੂੰ
ਜਲੰਧਰ : ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਭਾਰਤੀ ਜਨਤਾ ਪਾਰਟੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁਸ਼ ਕਰਨ ਲਈ ਪੰਜਾਬ ਨਾਲ ਗੱਦਾਰੀ ਕਰ ਰਿਹਾ ਹੈ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਬੁਲਾਰੇ ਪਵਨ ਕੁਮਾਰ ਟੀਨੂੰ ਨੇ ਸੋਮਵਾਰ ਨੂੰ ਪਿੰਡ ਡਰੋਲੀ ਖੁਰਦ, ਜਲਪੋਤਾਂ, ਲੁਟੇਰਾ , ਡੁਮੰਡਾ, ਸ਼ੀਤਲਪੁਰ, ਰਸਤਗੋ ਅਤੇ ਅਰਜਨਵਾਲ ਦੇ ਨਵੇਂ ਚੁਣੇ ਗਏ ਸਰਪੰਚਾਂ ਤੇ ਪੰਚਾਂ ਨੂੰ ਸਨਮਾਨਿਤ ਕਰਨ ਲਈ ਰੱਖੇ ਗਏ ਸਮਾਗਮ ਦੌਰਾਨ ਸੰਬੋਧਨ ਕਰਦਿਆ ਕੀਤਾ। ਆਪ ਆਗੂ ਟੀਨੂੰ ਨੇ ਕਿਹਾ ਕਿ ਕਿਸਾਨਾਂ ਵੱਲੋਂ ਖੂਨ ਪਸੀਨੇ ਨਾਲ ਪਾਲ਼ੀ ਝੋਨੇ ਦੀ ਫਸਲ ਨੂੰ ਕੇਂਦਰ ਵਿਚਲੀ ਕਿਸਾਨ ਵਿਰੋਧੀ ਭਾਜਪਾ ਸਰਕਾਰ ਬਰਬਾਦ ਕਰਨ ਉੱਤੇ ਤੁਲੀ ਹੋਈ ਹੈ। ਭਾਜਪਾ ਨੇ ਕਿਸਾਨਾਂ ਨੂੰ ਪਰੇਸ਼ਾਨ ਕਰਨ ਦੇ ਨਾਲ ਹੀ ਆੜ੍ਹਤੀਆ ਤੇ ਸ਼ੈਲਰਾ ਦੀਆਂ ਮੁਸ਼ਕਲਾਂ ਤੇ ਮੰਗਾਂ ਨੂੰ ਦਰਕਿਨਾਰ ਕਰ ਦਿੱਤਾ ਹੈ। ਪਵਨ ਟੀਨੂੰ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਲੋਕਾਂ ਵੱਲੋਂ ਬੁਰੀ ਤਰ੍ਹਾਂ ਨਾਲ ਹਰਾਏ ਗਏ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਰੇਲਵੇ ਮੰਤਰੀ ਬਣ ਕੇ ਪਹਿਲਾਂ ਪੰਜਾਬ &rsquoਚੋਂ ਝੋਨਾ ਚੁੱਕਣ ਵਾਲੀਆ ਗੱਡੀਆਂ ਨੂੰ ਬੰਦ ਕਰਨ ਦਾ ਹੁਕਮ ਦੇ ਕੇ ਪੰਜਾਬ ਤੇ ਪੰਜਾਬੀਆ ਨਾਲ ਵੱਡਾ ਧੋਖਾ ਕੀਤਾ ਹੈ।
 ਰਾਸ਼ਟਰਪਤੀ ਬਾਈਡਨ ਨੇ ਟਰੰਪ ਦੇ ਸਮਰਥਕਾਂ ਨੂੰ ਕੂੜਾ ਦਸਿਆ, ਰਿਪਬਲਿਕਨ ਪਾਰਟੀ ਭੜਕੀ
ਅਮਰੀਕਾ &rsquoਚ ਰਾਸ਼ਟਰਪਤੀ ਚੋਣਾਂ ਨੇੜੇ ਆ ਰਹੀਆਂ ਹਨ ਅਤੇ ਉਮੀਦਵਾਰ ਅਪਣੇ ਵਿਰੋਧੀਆਂ ਅਤੇ ਅਪਣੇ ਸਮਰਥਕਾਂ ਵਿਚਾਲੇ ਅਜੀਬ ਤੁਲਨਾ ਕਰ ਕੇ ਵਿਵਾਦਾਂ &rsquoਚ ਘਿਰੇ ਹੋਏ ਹਨ। ਹੁਣ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਦੇ ਸਮਰਥਕਾਂ ਦੀ ਤੁਲਨਾ ਕੂੜੇ ਨਾਲ ਕੀਤੀ ਹੈ, ਜਦਕਿ ਡੈਮੋਕ੍ਰੇਟਿਕ ਉਮੀਦਵਾਰ ਕਮਲਾ ਹੈਰਿਸ ਨੇ ਅਪਣੇ ਰਿਪਬਲਿਕਨ ਵਿਰੋਧੀ ਟਰੰਪ ਨੂੰ &lsquoਅਸਥਿਰ&rsquo ਅਤੇ &lsquoਬਦਲੇ ਦੀ ਭਾਵਨਾ&rsquo ਵਾਲਾ ਦਸਿਆ ਹੈ। ਬਾਈਡਨ ਕੁੱਝ ਦਿਨ ਪਹਿਲਾਂ ਇਕ ਹਾਸੇ-ਮਜ਼ਾਕ ਵਾਲੀ ਟਿਪਣੀ ਬਾਰੇ ਬੋਲ ਰਹੇ ਸਨ, ਜਿਸ ਵਿਚ ਕਾਮੇਡੀਅਨ ਨੇ ਟਰੰਪ ਦੀ ਰੈਲੀ ਵਿਚ ਪਿਊਰਟੋ ਰੀਕੋ ਦੀ ਤੁਲਨਾ &lsquoਕੂੜੇ ਦੇ ਟਾਪੂ&rsquo ਨਾਲ ਕੀਤੀ ਸੀ। ਬਾਈਡਨ ਨੇ ਮੰਗਲਵਾਰ ਨੂੰ ਲਾਤੀਨੀ ਵੋਟਰਾਂ ਲਈ ਚੋਣ ਪ੍ਰਚਾਰ ਮੁਹਿੰਮ ਦੌਰਾਨ ਕਿਹਾ, &lsquo&lsquoਮੈਂ ਉੱਥੇ ਜੋ ਕੂੜਾ ਤੈਰਦਾ ਵੇਖ ਰਿਹਾ ਹਾਂ, ਉਹ ਉਨ੍ਹਾਂ ਦੇ ਸਮਰਥਕ ਹਨ।&rsquo&rsquo
ਉਨ੍ਹਾਂ ਕਿਹਾ, &lsquo&lsquoਕੁੱਝ ਦਿਨ ਪਹਿਲਾਂ, ਅਪਣੀ ਰੈਲੀ &rsquoਚ ਇਕ ਬੁਲਾਰੇ ਨੇ ਪਿਊਰਟੋ ਰੀਕੋ ਨੂੰ &lsquoਕੂੜੇ ਦਾ ਤੈਰਦਾ ਟਾਪੂ&rsquo ਕਿਹਾ ਸੀ। ਮੈਂ ਉਸ ਪਿਊਰਟੋ ਰਿਕੋਈਅਨ ਨੂੰ ਨਹੀਂ ਜਾਣਦਾ। ਜਿਸ ਪਿਊਰਟੋ ਰੀਕੋ ਨੂੰ ਮੈਂ ਜਾਣਦਾ ਹਾਂ ਉਹ ਮੇਰੇ ਗ੍ਰਹਿ ਰਾਜ ਡੇਲਾਵੇਅਰ &rsquoਚ ਹੈ, ਅਤੇ ਉੱਥੇ ਦੇ ਲੋਕ ਚੰਗੇ, ਸੱਭਿਅਕ, ਸਤਿਕਾਰਯੋਗ ਹਨ।&rsquo&rsquo ਰਿਪਬਲਿਕਨ ਸੈਨੇਟਰ ਮਾਰਕੋ ਰੂਬੀਓ ਨੇ ਪੈਨਸਿਲਵੇਨੀਆ ਦੇ ਐਲਨਟਾਊਨ ਵਿਚ ਹਜ਼ਾਰਾਂ ਟਰੰਪ ਸਮਰਥਕਾਂ ਦੇ ਸਾਹਮਣੇ ਉਨ੍ਹਾਂ ਦੀ ਟਿਪਣੀ ਦਾ ਮੁੱਦਾ ਚੁਕਿਆ। ਸਾਬਕਾ ਰਾਸ਼ਟਰਪਤੀ ਟਰੰਪ ਨੇ ਵੀ ਇਸ ਦੀ ਨਿੰਦਾ ਕੀਤੀ ਸੀ।
ਮਾਲਵਿੰਦਰ ਸਿੰਘ ਮਾਲੀ ਜ਼ਮਾਨਤ ਉਤੇ ਜੇਲ੍ਹ ਤੋਂ ਰਿਹਾਅ
ਰਾਜਸੀ ਵਿਸ਼ਲੇਸ਼ਕ ਮਾਲਵਿੰਦਰ ਸਿੰਘ ਮਾਲੀ ਨੂੰ ਬੁੱਧਵਾਰ ਸ਼ਾਮ ਅਦਾਲਤ ਦੇ ਆਦੇਸ਼ਾਂ ਤਹਿਤ ਕੇਂਦਰੀ ਜੇਲ ਪਟਿਆਲਾ ਵਿੱਚੋਂ ਜ਼ਮਾਨਤ &rsquoਤੇ ਰਿਹਾਅ ਕਰ ਦਿੱਤਾ ਗਿਆ ਹੈ। ਅੱਜ ਪੂਰੇ ਪੰਜ ਵਜੇ ਜਿਉਂ ਹੀ ਮਾਲੀ ਜੇਲ੍ਹ ਵਿੱਚੋਂ ਬਾਹਰ ਆਏ ਤਾਂ ਕਿਸਾਨ ਆਗੂ ਡਾਕਟਰ ਦਰਸ਼ਨ ਪਾਲ, ਉਨ੍ਹਾਂ ਦੇ ਭਰਾ ਰਣਜੀਤ ਸਿੰਘ ਗਰੇਵਾਲ ਸਮੇਤ ਕਈ ਹੋਰ ਕਿਸਾਨ ਆਗੂਆਂ ਤੇ ਜਮਹੂਰੀ ਅਧਿਕਾਰ ਸਭਾ ਦੇ ਕਾਰਕੁਨਾਂ ਨੇ ਮਾਲੀ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਮਾਲੀ ਨੇ ਕਿਹਾ ਕਿ ਉਹ &lsquoਸਰਕਾਰੀ ਜਬਰ&rsquo ਤੋਂ ਘਬਰਾਉਣ ਵਾਲੇ ਨਹੀਂ ਹਨ ਅਤੇ ਇਸ ਖ਼ਿਲਾਫ਼ ਡਟ ਕੇ ਲੜਦੇ ਰਹਿਣਗੇ।
ਪੰਜਾਬ ਪੁਲੀਸ ਦਾ ਬਰਤਰਫ਼ ਇੰਸਪੈਕਟਰ ਈਡੀ ਵੱਲੋਂ ਗ੍ਰਿਫ਼ਤਾਰ
I
ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਪੰਜਾਬ ਪੁਲੀਸ ਦੇ ਬਰਤਰਫ਼ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਮਨੀ ਲਾਂਡਰਿੰਗ ਰੋਕੂ ਐਕਟ (PMLA) ਤਹਿਤ ਗ੍ਰਿਫ਼੍ਰਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਭਾਵੇਂ ਬੀਤੀ 24 ਅਕਤੂਬਰ ਨੂੰ ਕੀਤੀ ਗਈ ਸੀ ਪਰ ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਬੁੱਧਵਾਰ ਨੂੰ ਹੀ ਸਾਂਝੀ ਕੀਤੀ ਹੈ।  ਜਾਣਕਾਰੀ ਮੁਤਾਬਕ ਮੁਹਾਲੀ ਸਥਿਤ ਵਿਸ਼ੇਸ਼ ਪੀਐੱਮਐੱਲਏ ਅਦਾਲਤ ਨੇ ਇੰਦਰਜੀਤ ਨੂੰ ਉਸੇ ਦਿਨ ਅਦਾਲਤੀ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਸੀ। ਈਡੀ ਨੇ ਇੰਦਰਜੀਤ ਸਿੰਘ ਖ਼ਿਲਾਫ਼ ਪੰਜਾਬ ਪੁਲੀਸ ਵੱਲੋਂ ਐੱਨਡੀਪੀਐੱਸ ਐਕਟ, ਭ੍ਰਿਸ਼ਟਾਚਾਰ ਰੋਕੂ ਐਕਟ ਅਤੇ ਅਸਲਾ ਐਕਟ 1959 ਦੀਆਂ ਵੱਖੋ-ਵੱਖ ਧਾਰਾਵਾਂ ਤਹਿਤ ਦਰਜ ਕੀਤੇ ਗਏ ਕੇਸ ਦੇ ਆਧਾਰ ਉਤੇ ਉਸ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਸੀ।
ਜਗਮੀਤ ਬਰਾੜ ਨੇ ਨਾਮਜ਼ਦਗੀ ਕਾਗਜ਼ ਵਾਪਸ ਲਏ
 ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੇ ਬੁੱਧਵਾਰ ਨੂੰ ਗਿੱਦੜਬਾਹਾ ਜ਼ਿਮਨੀ ਚੋਣ ਤੋਂ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਦਾਖਲ ਕੀਤੀ ਸੀ। &lsquoਦਿ ਟ੍ਰਿਬਿਊਨ&rsquo ਸਮੂਹ ਨਾਲ ਗੱਲਬਾਤ ਕਰਦਿਆਂ ਜਗਮੀਤ ਬਰਾੜ ਨੇ ਕਿਹਾ, &ldquoਮੈਂ ਆਪਣੀ 21 ਮੈਂਬਰੀ ਸਲਾਹਕਾਰ ਕਮੇਟੀ ਨਾਲ ਸਲਾਹ ਕੀਤੀ ਹੈ ਅਤੇ ਨਾਮਜ਼ਦਗੀ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਨਾ ਤਾਂ ਮੈਂ ਕਿਸੇ ਉਮੀਦਵਾਰ ਨੂੰ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਹੈ ਅਤੇ ਨਾ ਹੀ ਮੈਂ ਕਾਂਗਰਸ ਵਿੱਚ ਸ਼ਾਮਲ ਹੋ ਰਿਹਾ ਹਾਂ।&rsquo&rsquo
ਬਰਤਾਨੀਆ ਦੇ ਬਾਦਸ਼ਾਹ ਚਾਰਲਸ ਨਿੱਜੀ ਯਾਤਰਾ &rsquoਤੇ ਬੰਗਲੂਰੂ ਪੁੱਜੇ
ਬਰਤਾਨੀਆ ਦੇ ਮਹਾਰਾਜ ਚਾਰਲਸ (King Charles) ਆਪਣੀ ਨਿੱਜੀ ਯਾਤਰਾ &rsquoਤੇ ਬੰਗਲੁਰੂ ਪੁੱਜੇ ਅਤੇ ਵ੍ਹਾਈਟਫੀਲਡ ਨਜ਼ਦੀਕ ਇਕ ਮੈਡੀਕਲ ਸਹੂਲਤ ਕੇਂਦਰ ਵਿਚ ਰੁਕੇ ਹੋਏ ਹਨ। ਸੂਤਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਤਾਨੀਆ (King Charles) ਦੇ ਮਹਾਰਾਜ ਦੇ ਤੌਰ &rsquoਤੇ ਉਨ੍ਹਾਂ ਦੀ ਇਹ ਪਹਿਲੀ ਭਾਰਤ ਯਾਤਰਾ ਹੈ ਅਤੇ ਉਨ੍ਹਾਂ ਦੇ ਨਾਲ ਰਾਣੀ ਕੈਮੀਲਾ (Queen Camilla) ਵੀ ਇੱਥੇ ਪੁੱਜੀ ਹੈ।
ਇਕ ਅਧਿਕਾਰੀ ਨੇ ਦੱਸਿਆ ਕਿ ਸ਼ਾਹੀ ਜੋੜਾ ਤਿੰਨ ਰੋਜ਼ਾ ਯਾਤਰਾ ਲਈ ਇੱਥੇ ਪੁੱਜਾ ਹੋਇਆ ਹੈ। ਇਹ ਕੇਂਦਰ ਯੋਗ ਅਤੇ ਮੈਡੀਟੇਸ਼ਨ ਸੈਸ਼ਨਾਂ ਅਤੇ ਇਲਾਜਾਂ ਸਮੇਤ ਮੁੜ ਸੁਰਜੀਤ ਕਰਨ ਵਾਲੇ ਇਲਾਜਾਂ ਲਈ ਜਾਣਿਆ ਜਾਂਦਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2019 ਵਿਚ ਚਾਰਲਸ (King Charles) ਨੇ ਆਪਣਾ 71ਵਾਂ ਜਨਮਦਿਨ ਇਥੇ ਹੀ ਮਨਾਇਆ ਸੀ।
&lsquoਮੈਂ ਸੰਤ ਨਹੀਂ ਹਾਂ&rsquo: ਜਯਾ ਕਿਸ਼ੋਰੀ ਨੇ ਡਿਓਰ ਬੈਗ ਆਲੋਚਨਾ ਬਾਰੇ ਪ੍ਰਤੀਕਿਰਿਆ ਦਿੱਤੀ
ਸੋਸ਼ਲ ਮੀਡੀਆ &rsquoਤੇ ਇਕ ਮਹਿੰਗੇ ਹੈਂਡਬੈਗ ਨਾਲ ਫੋਟੋ ਵਾਇਰਲ ਹੋਣ ਤੋਂ ਅਧਿਆਤਮਕ ਪ੍ਰਚਾਰਕ ਅਤੇ ਗਾਇਕਾ ਜਯਾ ਕਿਸ਼ੋਰੀ ਨੇ ਮੰਗਲਵਾਰ ਨੂੰ ਸਪੱਸ਼ਟ ਕੀਤਾ ਹੈ ਕਿ ਇਹ ਪੂਰੀ ਤਰ੍ਹਾਂ ਕਸਟਮਾਈਜ਼ਡ ਫੈਬਰਿਕ (ਕੱਪੜੇ ਨਾਲ ਤਿਆਰ ਕੀਤਾ) ਬੈਗ ਹੈ ਅਤੇ ਉਹ ਚਮੜੇ ਦੀ ਵਰਤੋਂ ਨਹੀਂ ਕਰਦੀ ਹੈ। ਜ਼ਿਕਰਯੋਗ ਹੈ ਕਿ ਅਧਿਆਤਮਿਕ ਪ੍ਰਚਾਰਕ ਹੋਣ ਦੇ ਬਾਵਜੂਦ ਇੱਕ ਚਮੜੇ ਦੇ ਬੈਗ ਦੀ ਵਰਤੋਂ ਕਰਨ ਬਾਰੇ ਕਹਿੰਦਿਆ ਸੋਸ਼ਲ ਮੀਡੀਆ &rsquoਤੇ ਕਈ ਲੋਕਾਂ ਨੇ ਜਯਾ ਕਿਸ਼ੋਰੀ ਦੀ ਆਲੋਚਨਾ ਕੀਤੀ। ਲੋਕਾਂ ਨੇ ਜਯਾ &rsquoਤੇ ਦੁਨੀਆ ਭਰ ਦੇ ਲੋਕਾਂ ਨੂੰ ਭੌਤਿਕਵਾਦ ਅਤੇ ਨਿਰਲੇਪਤਾ ਤੋਂ ਦੂਰ ਰਹਿਣ ਦਾ ਉਪਦੇਸ਼ ਦਿੰਦੇ ਹੋਏ ਖੁਦ ਉਸਦੇ ਉਲਟ ਵਿਵਹਾਰ ਕਰਨ ਦਾ ਦੋਸ਼ ਲਗਾਇਆ।
ਅਦਾਲਤ ਨੇ ਬਿਕਰਮ ਮਜੀਠੀਆ ਉਤੇ ਲਾਈ ਰੋਕ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਬੀਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਚੰਡੀਗੜ੍ਹ ਦੀ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮਜੀਠੀਆ ਨੇ ਆਪਣੇ ਬਿਆਨਾਂ ਨਾਲ ਉਨ੍ਹਾਂ ਦਾ ਅਕਸ ਖਰਾਬ ਕੀਤਾ ਹੈ। ਅਦਾਲਤ ਨੇ ਮਜੀਠੀਆ ਨੂੰ ਰਾਜਬੀਰ ਸਿੰਘ ਵਿਰੁੱਧ ਸਾਰੇ ਜਨਤਕ ਮੰਚਾਂ 'ਤੇ ਬਿਆਨ ਦੇਣ ਤੋਂ ਤੁਰੰਤ ਰੋਕ ਦਿੱਤਾ ਹੈ। ਦਰਅਸਲ, ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ 6 ਅਕਤੂਬਰ ਨੂੰ ਪੱਤਰਕਾਰਾਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਮਜੀਠੀਆ ਤੋਂ ਪੁੱਛਿਆ ਕਿ ਸੀਐਮ ਦੇ ਕਰੀਬੀ ਲੋਕਾਂ ਨੂੰ ਸੀਐਮਓ ਤੋਂ ਹਟਾਇਆ ਜਾ ਰਿਹਾ ਹੈ। ਇਸ ਸਵਾਲ ਦਾ ਜਵਾਬ ਦਿੰਦਿਆਂ ਮਜੀਠੀਆ ਨੇ ਮੁੱਖ ਮੰਤਰੀ ਦੇ ਓਐਸਡੀ ਦਾ ਨਾਂ ਲੈਂਦਿਆਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਕੈਨੇਡਾ ਦਾ ਨਾਗਰਿਕ ਹੈ। ਹਵਾਲਾ ਰਾਹੀਂ ਕਰੋੜਾਂ ਰੁਪਏ ਕੈਨੇਡਾ ਅਤੇ ਆਸਟ੍ਰੇਲੀਆ ਭੇਜੇ ਗਏ ਹਨ। ਉਨ੍ਹਾਂ ਕਿਹਾ ਸੀ ਕਿ ਉਹ ਕੇਂਦਰ ਸਰਕਾਰ ਨੂੰ ਉਨ੍ਹਾਂ ਦੀ ਐਲ.ਓ.ਸੀ. ਕਿਉਂਕਿ ਇਹ ਲੋਕ ਆਪ ਹੀ ਵਿਦੇਸ਼ ਜਾਣਗੇ। ਇਹ ਬਿਆਨ ਉਨ੍ਹਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ।
ਚੰਡੀਗੜ੍ਹ 'ਚ ਮੰਤਰੀ ਹਰਜੋਤ ਬੈਂਸ ਨੂੰ ਲਿਆ ਹਿਰਾਸਤ 'ਚ
ਚੰਡੀਗੜ੍ਹ : ਪੰਜਾਬ 'ਚ ਝੋਨੇ ਦੀ ਲਿਫਟਿੰਗ ਦੇ ਮੁੱਦੇ 'ਤੇ ਸਿਆਸਤ ਗਰਮਾਈ ਹੋਈ ਹੈ। ਸੂਬਾ ਅਤੇ ਕੇਂਦਰ ਸਰਕਾਰ ਆਹਮੋ-ਸਾਹਮਣੇ ਹਨ। ਇਸੇ ਲੜੀ ਤਹਿਤ ਅੱਜ ਆਮ ਆਦਮੀ ਪਾਰਟੀ (ਆਪ) ਵੱਲੋਂ ਚੰਡੀਗੜ੍ਹ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਵਿਸ਼ਾਲ ਪ੍ਰਦਰਸ਼ਨ ਕੀਤਾ ਗਿਆ। &lsquoਆਪ&rsquo ਆਗੂ ਤੇ ਸਮਰਥਕ ਸੈਕਟਰ-37 ਸਥਿਤ ਬੱਤਰਾ ਥੀਏਟਰ ਨੇੜੇ ਭਾਜਪਾ ਦਫ਼ਤਰ ਵੱਲ ਵਧਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਚੰਡੀਗੜ੍ਹ ਪੁਲਿਸ ਨੇ ਅੱਗੇ ਬੈਰੀਕੇਡ ਲਗਾ ਦਿੱਤੇ ਹਨ। ਨਾਲ ਹੀ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਵਾਟਰ ਕੈਨਨ ਦੀ ਵਰਤੋਂ ਕੀਤੀ ਗਈ ਹੈ। ਚੰਡੀਗੜ੍ਹ ਪੁਲੀਸ ਨੇ ਬੱਸਾਂ ਮੰਗਵਾ ਕੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ। ਇਸ ਧਰਨੇ ਦੀ ਅਗਵਾਈ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ, ਲਾਲ ਚੰਦ ਕਟਾਰੂਚੱਕ, ਕੁਲਦੀਪ ਸਿੰਘ ਧਾਲੀਵਾਲ, ਲਾਲਜੀਤ ਭੁੱਲਰ ਅਤੇ ਮੰਤਰੀ ਤਰੁਨਪ੍ਰੀਤ ਸਿੰਘ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਇਸ ਦੌਰਾਨ ਮੰਤਰੀ ਹਰਜੋਤ ਬੈਂਸ ਜ਼ਖਮੀ ਹੋ ਗਏ ਹਨ। ਉਸ ਨੂੰ ਵੀ ਚੰਡੀਗੜ੍ਹ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ।
ਰੂਸ ਨੇ ਪਰਮਾਣੂ ਹਮਲੇ ਦਾ ਅਭਿਆਸ ਕੀਤਾ ਸ਼ੁਰੂ
ਮਾਸਕੋ : ਰੂਸ-ਯੂਕਰੇਨ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਆਹਮੋ-ਸਾਹਮਣੇ ਹਨ। ਰੂਸ ਇਸ ਗੱਲ 'ਤੇ ਅੜੇ ਹੋਇਆ ਹੈ ਕਿ ਉਹ ਯੂਕਰੇਨ ਨੂੰ ਤਬਾਹ ਕਰਨ ਤੋਂ ਬਾਅਦ ਹੀ ਸਵੀਕਾਰ ਕਰੇਗਾ, ਜਦਕਿ ਯੂਕਰੇਨ ਰੂਸ ਅੱਗੇ ਆਤਮ ਸਮਰਪਣ ਕਰਨ ਲਈ ਤਿਆਰ ਨਹੀਂ ਹੈ। ਹੁਣ ਇਹ ਯੁੱਧ ਆਪਣੇ ਸਭ ਤੋਂ ਔਖੇ ਦੌਰ ਵਿੱਚ ਦਾਖਲ ਹੋ ਗਿਆ ਹੈ ਕਿਉਂਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੇ ਪ੍ਰਮਾਣੂ ਬਲਾਂ ਨੂੰ ਵਿਸ਼ੇਸ਼ ਅਭਿਆਸ ਸ਼ੁਰੂ ਕਰਨ ਦਾ ਹੁਕਮ ਦਿੱਤਾ ਹੈ। ਦੋ ਹਫ਼ਤਿਆਂ ਵਿੱਚ ਇਹ ਦੂਜੀ ਵਾਰ ਹੈ ਜਦੋਂ ਪੁਤਿਨ ਨੇ ਅਜਿਹੇ ਫੌਜੀ ਅਭਿਆਸ ਦੀ ਸ਼ੁਰੂਆਤ ਕੀਤੀ ਹੈ। ਪੱਛਮੀ ਅਗਵਾਈ ਵਾਲਾ ਨਾਟੋ ਗਠਜੋੜ ਅਜੇ ਵੀ ਇਸ ਬਾਰੇ ਅਨਿਸ਼ਚਿਤ ਹੈ ਕਿ ਇਸ ਵਧਦੇ ਤਣਾਅ ਨਾਲ ਕਿਵੇਂ ਨਜਿੱਠਣਾ ਹੈ। ਤਣਾਅ ਉਦੋਂ ਵਧਿਆ ਜਦੋਂ ਅਮਰੀਕਾ ਸਮੇਤ ਪੱਛਮੀ ਦੇਸ਼ਾਂ ਨੇ ਯੂਕਰੇਨ ਨੂੰ ਲੰਬੀ ਦੂਰੀ ਦੀਆਂ ਕਰੂਜ਼ ਮਿਜ਼ਾਈਲਾਂ ਪ੍ਰਦਾਨ ਕਰਨ ਦੀ ਯੋਜਨਾ ਬਣਾਈ ਜੋ ਰੂਸ ਦੇ ਅੰਦਰ ਡੂੰਘੇ ਟੀਚਿਆਂ 'ਤੇ ਹਮਲਾ ਕਰ ਸਕਦੀ ਹੈ।