image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਤਖ਼ਤ ਉੱਪਰ ਸੋਈ ਬੈਠੇ ਜੋ ਤਖ਼ਤ ਦੇ ਕਾਬਲ ਹੋਵੇ

ਜਿਸ ਕਾ ਕਾਮ ਉਸੀ ਕੋ ਸਾਜੇ, ਔਰ ਕਰੇ ਤੋ ਡੀਗਾ ਬਾਜੇ, ਅੱਜ ਸਾਡਾ ਆਹ ਹਾਲ ਹੈ ਤਖ਼ਤ ਮੀਰੀ ਤੇ ਪੀਰੀ :- ਗੁਣੀ ਗਿਆਨੀ ਤਵਾਰੀਖੀ ਪ੍ਰਧਾਨੀ ਖੋਜ ਕਰੋ, ਮੀਆਂ ਮੀਰ, ਪੀਰ ਬੁੱਧੂ ਸ਼ਾਹ ਕੀ ਮਾਨਤਾ ਹੈ, ਵਿਸਥਾਰ ਨਾਲ ਕਥਾ ਸੁਣਾਉ ਮੀਰ ਇਸਲਾਮੀ ਪ੍ਰਥਾ ਵਿੱਚ ਮਰਾਸੀ ਜੋ ਬਾਦਸ਼ਾਹਾਂ ਦੇ ਦਰਬਾਰ ਸਿਫ਼ਤੀ ਸਨ ਮਹਾਰਾਜਾ ਸ਼ੇਰੇ ਪੰਜਾਬ ਨੂੰ ਬੀਰਬਲ ਕਹਿੰਦਾ ਤੇਰੀ ਇਕੋ ਅੱਖ ਸੁਲੱਖਣੀ ਪਈ ਲੱਖਾਂ ਤਾਰੇ, ਤੈਨੂੰ ਨਿਉ ਨਿਉ ਕਰਨ ਸਲਾਮਾਂ ਦੋ ਅੱਖੀਆਂ ਵਾਲੇ, ਕਹਿਣ ਦਾ ਢੰਗ ਜਗਤ ਤੇ ਸੂਝ ਬੂਝ ਪੀਰ ਭਗਤ ਰੱਬ ਦੀਆਂ ਦਿੱਤੀਆਂ ਖਾਏ ਰੱਬ ਦੇ ਰੰਗਾਂ ਵਿੱਚ ਲੀਨ, ਬਾਕੀ ਜੋ ਅਕਾਲ ਤਖ਼ਤ ਦੀ ਕਹਾਣੀ ਹੈ ਸਮੇਂ ਦੇ ਸੰਕਲਪ ਲਈ ਲੋੜ ਸੀ, ਪਹਿਲਾਂ ਤਾਂ ਧੌਲਰ ਨਹੀਂ ਸੀ, ਇਕ ਥੜਾ ਜਿਮੇ ਗੁਰੂ ਘਰ ਮਗਰੋਂ ਪਰ ਪ੍ਰਥਾ ਠਰੰਮਾਂ ਰੱਖਣ ਲਈ ਬੇਸੁਰੇ ਨਾ ਤੁਰੇ ਫਿਰਨ ਇਕ ਦਾ ਹੁਕਮ ਚੱਲੇ ਮੰਨੋ ਉਸ ਵੇਲੇ ਹਕੂਮਤਾਂ ਸਨ ਜੁਲਮੀ ਭੀ ਸਮੇਂ ਬਦਲ ਗਏ, ਮਨੁੱਖੀ ਮਨ ਘੜਤਾਂ ਵਿੱਚ ਪੈ ਗਏ, ਆਪਸੀ ਭੀ ਖੁੰਦਕਾਂ ਸਾੜਾ ਫੇਰ ਸਰਕਾਰੇ ਦਰਬਾਰੇ ਪਹੁੰਚਾਂ, ਵਿਰੋਧੀ ਧਿਰਾਂ ਨਾਲ ਗੰਢ ਤੁੱਪ ਦੌਰ ਅਰੰਭ ਹੋ ਗਏ ਤਰੱਕੀਆਂ ਕਰਨ ਲੱਗ ਪਏ ਤੇ ਜੱਫੇਮਾਰੀਆਂ ਭੀ, ਨਉਂ ਹੋਰ ਸਨ । ਆਪਣੇ ਮਨਸੂਬਿਆਂ ਨਾਲ ਹੀ ਗੁਮਾਨਾਂ ਨੂੰ ਹੰਕਾਰ ਨੂੰ ਭੀ ਮੂੰਜੀ ਵਾਂਗੂੰ ਪਾਣੀ ਚਾਹੀਦਾ ਸੀ, ਬੱਸ ਤੁਰ ਪਈ ਰੀਤ ਜੀ ਜਥੇਦਾਰ ਥਾਪੋ, ਗੁਰੂ ਮੱਤ ਹੈ, ਉਹਦਾ ਹੁਕਮ ਭੀ ਹੁਕਮਨਾਮਾਂ, ਗੁਰੂ ਗ੍ਰੰਥ ਵਿੱਚੋਂ ਭੀ ਹੁਕਮਨਾਮਾਂ ਮਾ੍ਹਤੜ ਧਮਾ੍ਹਤੜ ਤਾਂ ਤੱਪੜਾਂ ਬੈਠ ਕੇ ਜੀ ਜੀ ਕਰਨ ਨੂੰ ਸਨ, ਵੱਧਦਾ ਹੀ ਗਿਆ ਕੰਮ, ਹੁਣ ਤਾਂ ਤਖ਼ਤ ਸੁਪਰੀਮ ਕੋਰਟ ਬਣ ਗਈ ਹੁਕਮ ਗੁਰੂ ਗ੍ਰੰਥ ਵਿੱਚੋਂ ਨਹੀਂ ਗ੍ਰੰਥੀ ਜੱਜ ਕਰਨਗੇ ਲਾਤਾ ਬੇੜਾ ਪਾਰ, ਲੋਕਤੰਤਰ ਵਿੱਚ ਧਾਰਮਿਕ ਸਜ਼ਾ ਤਾਂ ਮੰਨੀ ਜਾ ਸਕਦੀ ਹੈ ਪਰ ਸਰਕਾਰੀ, ਅਪਰਾਧੀ ਨਹੀਂ ਇਹ ਹਊਆ ਅਕਾਲੀ ਦਲ &lsquoਤੇ ਸ਼੍ਰੋਮਣੀ ਕਮੇਟੀ ਨੇ ਮੜਿਆ ਸੀ, ਦੇਖ ਲਿਆ ਨਤੀਜਾ, ਪੋਪ ਦੀ ਰੀਸ, ਪੋਪ ਤਾਂ ਹੰਡਿਆ ਪੜ੍ਹਿਆ ਤੇ ਨਿਰਪੱਖ ਹੈ । ਯਾਦ ਰੱਖਿਉ ਇਨ੍ਹਾਂ ਗ੍ਰੰਥੀਆਂ ਦਾ ਜਾਣਾ ਕੁਝ ਨੀ ਪੰਜਾਬ ਦਾ ਰਹਿਣਾ ਕੁਝ ਨੀ, ਮੇਰੀ ਪ੍ਰਸ਼ਾਨੀ ਪ੍ਰਸ਼ੀਨੀ ਸਾਂਭ ਰੱਖਿਉ ਭਰਨੀਆਂ ਪੰਜਾਬੀਆਂ ਨੂੰ ਪੈਣੀਆਂ ਹਨ ਨਾ ਕਾਂਗਰਸ ਨਾ ਭਾਜਪਾ ਤੇ ਨਾ ਹੀ ਆਮ ਤਾਂ ਸ਼ਾਇਦ ਪ੍ਰਾਹੁਣੀ ਹੀ ਹੈ ਸਭ ਤਾੜੀ ਮਾਰ ਨੇ ਸੁਹਿਰਦ ਨਹੀਂ, ਵਿਦੇਸ਼ੀ ਭੀ ਭਰਨਗੇ, ਉਡੀਕ ਕਰੋ ਹੰਕਾਰ ਮਾਰੂ ਜਿਮਨੀ ਚੋਣਾਂ ਦਾ ਬਿਗਲ ਤਾਂ ਕਿਸਾਨਾਂ ਨੇ ਧਰਨੇ ਕੀ ਸੰਕੇਤ ਹਨ, ਕਿਸਾਨਾਂ ਦੀਆਂ ਔਕੜਾਂ ਨਹੀਂ ਭਾਈ ਕਾਂਗਰਸ ਦੀਆਂ ਸੀਟਾਂ ਹਨ, ਰਹੀ ਗੱਲ ਝੋਨੇ ਦੀ ਕੀ ਕੇਂਦਰ ਨੇ ਸਲਾਹ ਨਹੀਂ ਸੀ ਦਿੱਤੀ ਕਿ ਝੋਨਾ ਨਾ ਬੀਜੋ ਪਰ ਹਟੇ ਨਹੀਂ, ਹੁਣ ਬਹੁਲਤਾ ਹੋ ਗੀ ਚੁੱਕ ਨੀ ਹੁੰਦਾ, ਨਾਲੇ ਤਾਂ ਜ਼ਮੀਨ ਬੰਜਰ ਕਰਨਗੇ, ਪਾਣੀ ਦੀ ਘਾਟ, ਧਰਨਿਆਂ ਵਿੱਚ ਸਮਾਂ ਨਸ਼ਟ, ਕੰਮ ਤੋਂ ਅਵੇਸਲੇ ਤੇ ਪ੍ਰਵਾਸੀਆਂ &lsquoਤੇ ਨਿਰਭਰਤਾ, ਸ਼ੈਲਰ, ਆੜਤੀਏ ਭੀ ਆਪਣੀ ਕਮਾਈ ਲਈ ਨਾਲ ਰਲ੍ਹ ਗਏ, ਰਾਜੇਵਾਲ ਦੀ ਆਪਣੀ ਸ਼ੈਲਰ, ਆੜਤਾਂ ਨਾਲ ਧੁਣਖੀ ਬਜਦੀ ਹੈ । 
ਭੱਖਦੇ ਮੁੱਦੇ :- 1 ਤਖਤੀ ਗਿਆਨੀ ਸੰਕਟ 11 ਕਤਲ ਗੈਂਗਸਟਰ :-
ਅਕਾਲ ਤਖ਼ਤ ਦਾ ਹੁਕਮ ਜਾਂ ਗਿਆਨੀ ਸਮੇਂ ਦਾ ਹੈ ਕੋਈ ਕੰਮਕਾਰੀ ਨੌਕਰੀ ਦੇਣਾ ਜੀਹਦੇ ਪੁੱਛੇ ਬਗੈਰ ਛੁੱਟੀ ਲਏ ਬਿਨਾਂ ਤੁਸੀਂ ਜਿਥੇ ਮਰਜ਼ੀ ਜਾਉ, ਨੌਕਰੀ ਤੋਂ ਬਰਖ਼ਾਸਤੀ, ਪਰ ਇਥੇ ਦੇਖੋ ਗਿ: ਹਰਪ੍ਰੀਤ ਸਿੰਘ, ਚੱਢੇ ਤੇ ਵਿਆਹ ਤੇ ਸਿਰਫ਼ ਬੇਟੀ (ਨਾਲ ਸੀ) ਦੀ ਕਲਾਕਾਰਾਂ ਵੱਲ ਰੁਚੀ ਕਰਕੇ ਉਹ ਚੱਢੇ ਦੀ ਪਤਨੀ ਨੂੰ ਮਿਲਣਾ ਚਾਹੁੰਦਾ ਸੀ । ਅਮਿਤ ਸ਼ਾਹ ਨਾਲ ਭੀ ਨਿੱਜੀ ਮੁਫਾਦ ਲੱਗਦਾ, ਰਹੀ ਗੱਲ ਵਿਰਸਾ ਸਿੰਘ ਵਲਟੋਹਾ ਵਿਵਾਦ ਵਿੱਚ ਕਿ ਮੈਨੂੰ ਟੈਲੀਫੂਨ &lsquoਤੇ ਧਮਕੀ ਪੁਲਸ ਨੂੰ ਫੂਨ ਫੜਾਉ, ਮੇਰੇ ਸੂਤਰਾਂ ਅਨੁਸਾਰ ਕਿ ਬੇਟੀ ਨੂੰ ਕੇਵਲ ਇੰਨਾ ਹੀ ਲਿਖਿਆ ਸੀ ਕਿ (ਸੋਸ਼ਲ ਮੀਡੀਏ) ਵਾਲ ਕੱਟੇ ਤੇ ਜੀਨ ਪਾਣੀ ਕੋਈ ਅਸ਼ਲੀਲਤਾ ਜੇਕਰ ਹੋਰ ਹੋਵੇ ਤਾਂ ਨਿੰਦਨ ਹੈ । ਹੁਣ ਜੋ ਘਸਮਾਣ ਪੁਆਇਆ ਸਭ ਸਿਆਸਤ ਪਰ ਜੋ ਹੁਕਮ ਦਾਗਿਆ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੱਢੋ ਤੇ ਫੇਰ ਮੁੜ ਨਾ ਵਾੜਿਉ ਇਹ ਇਨ੍ਹਾਂ ਦਾ ਅਧਿਕਾਰ ਨੀ, ਆਖਰ ਸੁਖਬੀਰ ਨਾਲ ਕਿੜ ਫੈਸਲਾ ਲਮਕਾਉ, ਚੋਣਾਂ ਵਿੱਚੋਂ ਹਟਾਉ, ਹੁਣ ਦੂਸ਼ਣ ਲੁਆਵੋ, ਭੱਜ ਗਏ ਹਾਲੇ ਇਹ ਸਤਿਕਾਰਯੋਗ, ਜੋ ਚੈਨਲਾਂ ਨੇ ਕਾਂਗਰਸੀ ਹੋਰ ਵਿਰੋਧੀ ਜੀ ਜਥੇਦਾਰਾਂ ਨੂੰ ਮਹਾਨ ਮੰਨਦੇ ਹਾਂ ਦੱਸੋ ਕਿਹੜਾ ਕੋਈ ਹੋਰ ਤਨਖਾਈਆ ਕਰਾਰਤਾ ਸੀ ਅਕਾਲੀਆਂ ਤੋਂ ਛੁੱਟ, ਤਖ਼ਤ ਢਾਅ ਢੇਰੀ ਵਾਲੇ ਜੀ ਅਸੀਂ ਸਮਰਪਿਤ ਹਾਂ ਧਰਮ ਹੈ ਜਾਂ ਮੱਕਾਰੀ ਕੀ ਹੁਣ ਗ੍ਰੰਥੀ ਗੁਨਾਹਗਾਰ ਨਹੀਂ ? ਸਜ਼ਾ ਮਿਲੇਗੀ ? ਜਾਂ ਸਿਰ &lsquoਤੇ ਚੜਨਗੇ ਕੌਮ, ਧਰਮ ਦਾ ਥੱਲਾ ਇਸ ਕਰਕੇ ਲੱਗਿਆ ਹੈ ਸਾਧਾਰਨ ਸਿੱਖਾਂ ਤਾਂ ਰਾਖੇ ਨੇ ਇਹ ਤੌਖਲਾ ਹੁਣ ਹਟਣਾ ਚਾਹੀਦਾ ਹੈ ਤਖ਼ਤ ਮਹਾਨ ਹੈ ਨਾ ਕਿ ਗ੍ਰੰਥੀ ਵਿਧੀ ਬਣਾਉ ਕਮੇਟੀ ਗਠਨ ਹੋਵੇ ਤੇ ਨੌਕਰੀ ਦੀਆਂ ਸ਼ਰਤਾਂ ਹੋਣ, ਗ੍ਰੰਥੀ ਕਦਾਚਿਤ ਨਾ ਹੀ ਬੈਠਣ ਨਾ ਹੀ ਸਲਾਹਾਂ ਦੇਣ, ਖੁਦਮੁਖ਼ਤਾਰ ਹੋਵੇ ਤਖ਼ਤ ਗਲ੍ਹਬਾ ਸਰਕਾਰੂ ਨਾ ਤੇ ਨਾ ਹੀ ਸਿਆਸੀ ਪਾਰਟੀਆਂ ਅਕਾਲੀ ਦਲ ਤਾਂ ਅਧਾਰਤ ਹੈ ਬਾਕੀ ਪਾਰਟੀਆਂ ਦੇ ਆਪਣੇ ਫੰਡ ਹਨ । 
ਕਾਂਗਰਸ ਦੇ ਬਿਰਲੇ ਟਾਟੇ, ਭਾਜਪਾ ਦੇ ਅਡਾਨੀ ਤੇ ਆਮ ਦੇ ਆਪਣੇ, ਅਕਾਲੀਆਂ ਦੀਆਂ ਕੁਰਬਾਨੀਆਂ ਕਰਕੇ ਸੰਗਠਨ ਸੀ : ਹੁਣ ਸ਼ਹੀਦਾਂ ਦੀਆਂ ਕੁਰਬਾਨੀਆਂ ਕਰਕੇ ਪਾਰਟੀਆਂ ਬਣ ਰਹੀਆਂ ਹਨ, ਕੀ ਅਧੀਨ ਹਨ ? ਇਹ ਸੂਬੇ ਦੇ ਭੀ ਦਰਦੀ ਨਹੀਂ ਖੇਤਰੀ ਪਾਰਟੀ ਦਾ ਘਾਣ ਕਰ ਧਰਿਆ, ਮੈਨੂੰ ਨਿੰਦਦੇ ਨੇ ਜੀ ਇਹ ਸੰਤਾਂ ਵਿਰੁੱਧ ਲਿਖਦੀ ਹੈ ਸੰਤ ਗੁਰੂ ਨਹੀਂ ਤੇ ਜੇਕਰ ਪੱਤਰਕਾਰ ਲਗੋਚਰਾਂ ਲਉਣ ਤੇ ਚੈਨਲਾਂ ਤੇ ਹਿੱਤੂ ਪਾਲਣ ਤੇ ਇਤਿਹਾਸਕ ਤੱਥ ਭੀ ਪ੍ਰੋਖੇ ਕਰਨ ਤਾਂ ਕੋਈ ਲੇਖਕ ਨਿੱਤਰੇ ਤਾਂ ਦੂ-ਦੂ ਕਰਕੇ ਮਗਰ ਪਵੋ ਫੇਰ ਦੱਸੋ ਪ੍ਰਾਪਤੀਆਂ ਵਿਦੇਸ਼ੀ ਵਸੇਵੇ ? ਪਾਣੀਆਂ ਦਾ, ਰਾਜਧਾਨੀ ਦਾ, ਭਾਸ਼ਾ ਦਾ ਤੇ ਪੰਜਾਬੀ ਬੋਲਦੇ ਇਲਾਕੇ ਮੰਗੋ ਮੋੜ ਕੇ ਲਹਿਰ ਨੇ ਹੱਲ ਕੀਤੇ, ਹੁਣ ਕਿਸਾਨ ਆਗੂਆਂ ਦੀ ਮੰਗ ਹੈ ? ਅੱਗੇ ਚੱਲੋ ਮੀਰੀ-ਪੀਰੀ ਵਿਦਵਾਨੋ ਨਾ ਤਾਂ ਤੁਸੀਂ ਮੀਰੀ ਦਾ ਪਿਛੋਕੜ ਜਾਣਦੇ ਹੋ ਨਾ ਪੀਰੀ ਦਾ, ਅੱਖਰ ਇਸਲਾਮੀ ਹਨ, ਸੁਣੋ ਮੀਰ ਮਰਾਸੀ ਹਨ ਮਹਾਰਾਜਾ ਸ਼ੇਰੇ ਪੰਜਾਬ ਦੇ ਦਰਬਾਰੀ ਬੀਰਬਲ ਕਥਨ ਤੇਰੀ ਇਕੋ ਅੱਖ ਸੁਲੱਖਣੀ ਪਈ ਲੱਖਾਂ ਤਾਰੇ, ਤੈਨੂੰ ਨਿਉ ਨਿਉ ਕਰਨ ਸਲਾਮਾਂ ਦੋ ਦੋ ਅੱਖੀਆਂ ਵਾਲੇ, ਮਰਾਸੀ ਫੁਰਨਿਆਂ ਦੇ ਮਾਹਰ ਪੀਰ ਦਰਵੇਸ਼, ਭਗਤ, ਰੱਬ ਦੀਆਂ ਦਿੱਤੀਆਂ ਖਾਣ, ਰੱਬ ਦੀ ਅਬਾਦਤ ਵਿੱਚ ਰੁੱਝੇ ਮੀਆਂ ਮੀਰ ਪੀਰ ਬੁੱਧੂ ਸ਼ਾਹ ਤੁਸੀਂ ਮਾਅਨੇ ਮਰਜੀ ਦੇ ਕੱਢਦੇ ਹੋ ਉਸ ਵੇਲੇ ਦੀ ਹਕੂਮਤ ਮੁਗਲ ਪਰ ਬਗਾਵਤ ਤੋਂ ਡਰ, ਸਾਡੇ ਧਰਮਾਂ ਨੂੰ ਗਰਾਂਟਾਂ (ਅੱਜ ਵਾਂਗੂੰ) ਕਿਉਂ ਲੋਕਾਂ ਨੂੰ ਗਲਤ ਪਾਸੇ ਤੋਰਦੇ ਹੋ, (ਗੁਰੂ ਨਾਨਕ ਦੇਵ) ਵੱਡੇ ਫਲਾਸਫਰ ਤੇ ਸਮਾਜ ਸਧਾਰੂ ਸਨ ਹਰ ਕੁਰੀਤੀ ਨੂੰ ਨਿੰਦ ਕੇ ਰਸਤੇ ਪਾਇਆ, ਹਿੰਦੂਆਂ ਨੂੰ ਕਿਉਂਕਿ ਉਨ੍ਹਾਂ ਦਾ ਆਪਣਾ ਭਾਈਚਾਰਾ ਸੀ, ਮੁਸਲਮਾਨਾਂ ਨੂੰ ਬਾਲਾ ਤੇ ਮਰਦਾਨਾ ਸਾਥੀ ਸਨ, ਧਰਮ, ਮਜ਼੍ਹਬ ਦਾ ਪ੍ਰਮੇਸ਼ਰ ਨਾਲ ਜੁੜਨ ਦਾ ਰਾਹ ਦੱਸਿਆ, ਕੁਰੀਤੀਆਂ ਨੂੰ ਦਲੀਲ ਨਾਲ ਹਟਣ ਲਈ ਸਲਾਹਾਂ, ਨਾ ਕਿ ਰੈਵੋਲੂਸ਼ਨਰੀ ਢੰਗ ਤੇ (ਗੁਰੂ ਨਾਨਕ ਦੇਵ) ਕੁਰਾਹੀਆ ਦੱਸਣ ਵਾਲੇ ਇਨ੍ਹਾਂ ਵਿੱਚੋਂ ਹੀ ਸਨ, ਅੱਜ ਭੀ ਧਰਮ ਦੀ ਦੁਰਵਰਤੋਂ ਕਰਦੇ ਨੇ, ਗੁਰੂ ਉਪਦੇਸ਼ ਨਹੀਂ ਕਿ ਦਸਵੰਧ ਨੂੰ ਨਿੱਜੀ ਸ਼ੁਹਰਤਾ ਲਈ ਵੰਡੋ, ਗੁਰੂ ਘਰਾਂ ਵਿੱਚ ਪ੍ਰਚਾਰਕਾਂ ਨੂੰ ਕਥਾਵਾਚਕਾਂ ਨੂੰ ਵਾਰਾਂ ਗਉਣ ਵਾਲਿਆਂ ਨੂੰ ਸੱਦ ਕੇ ਆਪਣੀ ਚੌਧਰ ਲਈ ਕੌਮ ਨੂੰ ਤਣਾਅ ਵਿੱਚ ਪਾਵੋ, ਸਿੱਖਾਂ ਵਿੱਚ ਤਣਾਅ ਇਨ੍ਹਾਂ ਦੀਆਂ ਸਾਰਾ ਦਿਨ ਵੱਡ-ਟੁੱਕ, ਸੋਧੇ ਲਾਉਣੇ ਸ਼ਹੀਦ ਕੀ ਕਦੀ ਗੁਰਬਾਣੀ ਦੇ ਅਰਥਾਂ ਦੀ ਲੜੀ ਛੇੜਦੇ ਨੇ, ਚੈਨਲ ਨਗਰ-ਕੀਰਤਨਾਂ &lsquoਤੇ ਪੈਸੇ ਖੱਟਣੇ ਗੁਰੂ ਪਿਆਰਿਉ ਆਖ ਦਿਉ ਦਸਵੰਧ, ਗਰਕਣੀ ਲਿਆ ਧਰੀ, ਲੋਕੀ ਗੁਰੂ ਘਰਾਂ ਤੋਂ ਸੁਣ ਕੇ ਆ ਕੇ ਚੈਨਲਾਂ &lsquoਤੇ ਉਹੀ ਕੁਝ ਬੋਂਦੇ ਬਾਗੀ ਵੰਡਦੇ ਇਕੱਲੇ ਫੇਰ ਜੀ ਮਾਨਸਿਕ ਰੋਗ, ਮਾਨਸਿਕ ਰੋਗ ਕਿਤੇ ਅੰਬਰੋਂ ਨੀ ਡਿੱਗਿਆ, ਅਸੀਂ ਸਹੇੜਿਆ ਹੈ, ਧਰਮ ਦੇ ਵਾਪਾਰ ਨੇ ਮੈਂ ਮੰਨਦੀ ਹਾਂ ਕਿ ਸ਼੍ਰੋਮਣੀ ਕਮੇਟੀ &lsquoਤੇ ਭੀ ਕਬਜ਼ਾ ਇਸੇ ਵਰਗ ਦਾ ਹੈ, ਲਹਿਰ ਨੇ ਸਭ ਕਾਮਰੇਡ, ਨਕਸਲੀਏ, ਸੰਸਥਾਵਾਂ ਵਿੱਚ ਵਾੜ ਕੇ ਧਰਮ ਦੀ ਮੁੱਢਲੀ ਕਿਰਿਆ ਹੀ ਨਸ਼ਟ ਕਰਤੀ, ਚੈਨਲ &lsquoਤੇ ਇਕ ਬੜਾ ਪੱਤਰਕਾਰ ਦੋ ਚੈਨਲਾਂ &lsquoਤੇ ਸਾਹੋ ਸਾਹੀ ਅਕਾਲੀ ਵਿਰੋਧੀ ਵਾਰਤਾ ਵਿੱਚ ਮਾਹਰ, ਇਕੋ ਦਿਨ ਕਹਿੰਦਾ ਅਸੀਂ ਚੋਣਾਂ ਦੇ ਬੂਥ &lsquoਤੇ ਸੀ, ਪਰ ਰੋਟੀ ਸਾਨੂੰ ਅਕਾਲੀਆਂ ਨੇ ਖੁਆਈ, ਮੈਂ ਕਿਹਾ ਭਾਈ ਸ਼ਾਬਾਸ਼ੇ ਲੂਣ ਖਾ ਕੇ ਫੁੁੱਲ ਗਏ, ਯਾਨੀ ਜੇਕਰ ਹੁਣ ਅਕਾਲੀ ਪਾਰਟੀ ਦਾ ਥੱਲਾ ਲੁਆ ਤਾ ਫੇਰ ਤੁਹਾਡਾ ਸਭ ਦਾ ਤੇ ਸੂਬੇ ਦਾ ਬਾਜਰਾ ਹੀ ਛਲਕ ਹੋਣਾ ਕੋਈ ਭੀ ਕਾਂਗਰਸ ਨੂੰ ਕੋਸਣ ਨੂੰ ਤਿਆਰ ਨਹੀਂ ਅਕਾਲੀ ਤੇ ਹੁਣ ਆਪ ਭਾਜਪਾ ਤਾਂ ਪਰਮਲ ਖਾ ਰਹੀ ਹੈ । ਪਰ ਸਮਾਂ ਉਡੀਕੋ ਪਰਲੋ ਭੀ ਕਦੀ ਆਉਂਦੀ ਹੈ, ਵਫ਼ਾਦਾਰੀ ਮੁੱਕੇਗੀ ਮਨੁੱਖਤਾ ਅਲੋਪ ਪਸ਼ੂ-ਡੰਗਰ ਤੇ ਆਦਮ ਰਲਗੱਡ ।
ਸੌਦੇ ਵਾਲੇ ਦਾ ਮੁੱਦਾ ਚੱਕੀ ਜਾਂਦੇ ਨੇ, ਤਰਲੋਚਨ ਸਿੰਘ ਘੱਟ ਗਿਣਤੀ ਨੇ ਚਿੱਠੀ ਲਿਆਂਦੀ ਪੁੱਛੋ ? ਸਿਆਸਤਾਂ ਵਿੱਚ ਉੱਥਲ ਪੁੱਥਲ ਤਾਂ ਹੁੰਦੀ ਹੀ ਹੈ ਰਹੀਮ ਤਾਂ ਪੰਥ ਵਿੱਚ ਹੈ ਹੀ ਨਹੀਂ ਤਾਂ ਲਾਂਬੇ ਕਰਨ ਦੀ ਤੁੱਕ ਨਹੀਂ ਸੀ ਕਿਉਂ ਇਹ ਡਰਾਮਾ ਜਾਦੂਵਾਲ ਦੇ ਡੇਰੇ ਦੀ ਕਹਾਣੀ ਸੀ, ਮਗਰੋਂ ਉਹ ਕੀ ਹੈ ਮੇਰਾ ਵਿਸ਼ਾ ਨਹੀਂ, ਪੁਸ਼ਾਕ ਭੇਜੀ ਡੇਰੇ ਗਏ, ਸਿਆਸੀਆਂ ਦਾ ਜਾਣਾ ਫਰਜ਼ ਹੁੰਦਾ, ਮਾਲਵੇ ਵਿੱਚ ਤਾਂ ਇਹ ਡੇਰਾ ਪੈਰੋਕਾਰਾਂ ਨਾਲ ਹੀ ਲੱਦਿਆ ਪਿਆ ਹੁਣ ਬੰਦ ਹੈ ? ਨਾਲੇ ਧਾਰਮਿਕ ਆਦੇਸ਼ ਹਨ, ਬਖ਼ਸ਼ ਦਿਉ ਬਾਕੀ ਬੇਅਦਬੀ ਹਾਲੇ ਜਾਂਚ ਵਿੱਚ ਸਿੱਧ ਨੀ ਹੋ ਸਕੀ, ਕਿ ਕੇਵਲ ਸੌਦੇ ਦੀ ਹੈ, ਸਿਆਸੀ ਲਾਹੇ ਖੱਟ-ਪਾਰਟੀਆਂ ਦਾ ਹੱਥ ਭੀ ਝੁਠਲਾ ਨੀ ਸਕਦੇ, ਸਿੱਟਾਂ ਭੀ ਆਪਣਾ ਢੋਲ ਵਜਾ ਗਈਆਂ, ਸੈਂਟਰ ਵਿੱਚ ਕਾਰਾਗਰੀਆਂ ਭੀ ਵੈਰੀ ਸਨ, ਹਾਲੇ ਭੀ ਹਨ, ਇਤਿਹਾਸਕ ਤੱਥ ਕਿ ਪੰਜਾਬ ਵੱਖਰਾ ਸੀ ਨਾ ਤਾਂ ਇਹ ਸਿੱਖ ਹੀ ਭੁੱਲਦੇ ਹਨ ਕਿ ਸਾਡਾ ਹੱਕ ਦੱਬਿਆ ਹੈ ਨਾ ਦੇਸ਼, ਬੱਸ ਕੱਸਾ ਕੱਸੀ ਚੱਲੀ ਜਾਂਦੀ ਹੈ, ਅਜੋਕੇ ਸੰਕਟ ਵਿੱਚ ਦੇਖ ਲਵੋ, ਤਖ਼ਤਾਂ ਦੇ ਗ੍ਰੰਥੀ ਝਮੇਲਾ ਅਕਾਲੀ ਦਲ ਦਾ - ਗੈਰ-ਸੰਵਿਧਾਨਕ ਪਾਸੇ ਕਰਨਾ ਡੂੰਘੀ ਸਾਜਿਸ਼ ਦਾ ਸੰਕੇਤ ਲੱਗਦਾ ਹੈ ਅਕਾਲੀ ਦਲ ਵਿੱਚ ਫੁੱਟ ਜਰੂਰ ਹੈ ਪਰ ਪਿੱਛੇ ਕੌਣ ? ਪੁਰਾਣੀਆਂ ਰਵਾਇਤਾਂ ਫੇਰ ਜੰਮੀਆਂ, ਕੁਝ ਸਮਾਂ ਠੱਲੀਆਂ ਸਨ, ਮੁੱਢ ਕਿਸਾਨ ਅੰਦੋਲਨ ਤੋਂ ਬੱਝਿਆ, ਭਾਵੇਂ ਭਾਜਪਾ ਨੇ ਬਾਦਲ ਸਾਹਬ ਨੂੰ ਦਿਖਾ ਤਾਂ ਦਿੱਤਾ ਸੀ ਜਦੋਂ ਸੁਖਦੇਵ ਸਿੰਘ ਢੀਂਡਸਾ ਨੂੰ ਚੱਕਿਆ ਪਰ ਉਹ ਸਿਆਣੇ ਸਨ ਪੀ ਗਏ ਪਰ ਕਾਨੂੰਨਾਂ ਨੂੰ ਕਾਲੇ ਗਰਦਾਨਣ &lsquoਤੇ ਹਰਸਿਮਰਤ ਦਾ ਗਰਮੀ ਨਾਲ ਭਾਸ਼ਨ, ਮੇਹਣੇ ਦੇਣੇ ਵਾਜਵ ਨਹੀਂ ਸੀ, ਵੈਰ ਵਿਰੋਧ ਵਿੱਚ ਬਦਲ ਗਿਆ, ਨਾ ਕਿਸਾਨ ਹੀ ਵੱਲ ਆਏ ਨਾ ਕੇਂਦਰ ਨੇ ਕਸਰ ਛੱਡੀ । 
ਗੰਭੀਰ ਸਥਿਤੀ ਬਣਾ ਕੇ ਸੂਬੇ ਨੂੰ ਨਕਾਰਾ ਕਰਨਾ ਨੀਤੀ ਨਹੀਂ ਬਦਨੀਤੀ ਹੈ । ਪਰ ਅਗਲੇ ਸਿੱਖਾਂ ਨੂੰ ਮੂਹਰੇ ਕਰਕੇ ਜੰਗ ਬੰਦੀ ਕਰਵਾ ਕੇ ਮੁੜਦੇ ਨੇ, ਵਿਸ਼ਾ :- ਕਤਲਾਂ ਦਾ, ਗੈਂਗਸਟਰਾਂ ਦਾ, ਮੈਂ ਇਕ ਅੱਡਰਾ ਪੱਖ ਲਿਖਣ ਲੱਗੀ ਹਾਂ ਜਿਗਰਾ ਰੱਖ ਕੇ ਪੜ੍ਹਨਾ, ਪੁਰਾਤਨ ਸਮੇਂ ਵਿੱਚ ਭੀ ਗੈਂਗਸਟਰ ਤਾਂ ਹੁੰਦੇ ਸੀ ਨਉਂ ਡਾਕੂ ਜੋ ਅਮੀਰਾਂ ਦੇ ਘਰੀਂ ਲਲਕਾਰ ਕੇ ਧੰਨ ਖੋਂਹਦੇ ਸਨ, ਪਰ ਗਰੀਬਾਂ ਦੀ ਧੀ ਭੈਣ ਦੇ ਦਰੋਂ ਉਠਾਣ ਤੇ ਮੱਦਤ ਕਰਨੀ ਪਿੰਡ ਦੇ ਸਾਂਝੇ ਕੰਮ ਤੇ ਖਰਚ ਦੇਣੇ ਪਰ ਕਿਸੇ ਭੀ ਧੀ ਭੈਣ ਵੱਲ ਅੱਖ ਨਹੀਂ ਸੀ ਕਰਦੇ, ਜੱਗਾ ਡਾਕੂ ਨਉਂ ਪ੍ਰਸਿੱਧ ਸੀ । ਮੈਂ ਇਹ ਕਹਾਣੀ ਬਜ਼ੁਰਗਾਂ ਤੋਂ ਸੁਣੀ ਸੀ । ਹੁਣ ਗੈਂਗਸਟਰ ਬਦਨਾਮ ਭੀ ਹਨ ਤੇ ਆਪਸੀ ਖਹਿਬਾਜ਼ੀਆਂ ਵਿੱਚ ਕਤਲ, ਇਸ ਹਫ਼ਤੇ ਇਕ ਕਤਲ ਗੁਰਪ੍ਰੀਤ ਸਿੰਘ (ਪਿੰਡ ਹਰੀ ਨੌਂ) ਦੇ ਸਬੰਧ ਵਿੱਚ ਅਰਸ (ਡੱਲਾ) ਪਿੰਡ ਹੈ ਦਾ ਇੰਨਸਟਰਾਗਰੈਮ ਸੁਣਿਆ ਤੇ ਮੈਂ ਹਿੱਲ ਗਈ ਕਿ ਪੜ੍ਹੇ ਲਿਖੇ ਸੰਸਾਰ ਵਿੱਚ ਮੂਰਖਾਂ ਦੀ ਸੋਚ, ਉਹ ਆਖਦਾ ਹੈ ਕਿ ਅਸੀਂ ਤਾਂ ਗੈਂਗਸਟਰ ਹਾਂ ਰਹਾਂਗੇ ਭੀ, ਸਾਨੂੰ ਏਜੰਸੀਆਂ ਦੇ ਬੰਦੇ ਆਖਣ ਵਾਲੇ ਪੰਥਕ ਦੱਸਣ ਕਿ ਅਸੀਂ ਤਾਂ ਪੁਲਸ ਹਿਰਾਸਤਾਂ ਵਿੱਚ ਇਹ ਬਾਹਰ ਕੌਣ ਏਜੰਸੀਆਂ ਦਾ ਨਾਲ ਉਹਨੇ ਆਖਿਆ ਅਸੀਂ ਤਾਂ ਇਮੇ ਕਤਲ ਕਰਾਂਗੇ (ਮੈਂ ਚੰਗਾ ਨਹੀਂ ਮੰਨਿਆ) ਪਰ ਸੋਚ ਵਿੱਚ ਡੁੱਬੀ ਕਿ ਸੋਹਣੇ ਸੁਨੱਖੇ ਜਵਾਨ ਭੀ ਕਿਸੇ ਦੇ ਪੁੱਤ, ਭਰਾ, ਪਤੀ, ਬਾਪ ਹਨ, ਸਮਾਜ ਨੇ ਧੱਕ ਕੇ ਕਿਥੇ ਭੇਜ ਧਰੇ, ਕੀ ਇਨ੍ਹਾਂ ਨੂੰ ਗਲੇ ਲਾ ਕੇ ਅਸੀਂ ਚੰਗਾ ਸਮਾਜ ਸਿਰਜਣ ਵਿੱਚ ਫੇਲ੍ਹ ? ਹਾਂ ਸਰਕਾਰਾਂ ਤੇ ਸਿਆਸਤਾਂ ਟਿਕਣ ਨੀ ਦਿੰਦੀਆਂ ਹਰ ਵਰਗ, ਵਪਾਰ ਵਿੱਚ ਉੱਨਤੀ ਤਰੱਕੀ, ਪਰ ਸੋਚ ਵਿੱਚ ਡੋਬਾ ਸੋਸ਼ਲ ਮੀਡੀਏ ਨੇ ਦਫੜੀ ਪੱਟੀ ਹੈ ਜੜ ਇਹੀ ਹੈ । ਇਹ ਹੁਣ ਇਕ ਵੱਖਰਾ ਜਗਤ ਵੱਸ ਚੁੱਕਿਆ ਹੈ । ਠੱਲ ਪਈ ਸੀ ਪਰ ਜਿਉਂ ਹੀ ਅਮ੍ਰਿਤਪਾਲ ਦੱੁਬਈ ਤੋਂ ਆਇਆ ਛੜੱਪੇ ਵੱਜ ਗਏ, ਦੁੱਬਈ ਤਾਂ ਹੈੱਡਕੁਆਟਰ ਹੈ । 
ਭਾਵੇਂ ਗਲੋਬਲੀ ਦੁਨੀਆਂ ਸੌੜੀ ਹੈ ਹਰ ਦੇਸ਼ ਵਿੱਚ ਹੀ ਭਸੂੜੀਆਂ, ਸਾਡੇ ਦੇਖੋ ਕੈਦੀ ਛੱਡੋ ਜੇਲ੍ਹਾਂ ਵਿੱਚ ਥਾਂ ਨਹੀਂ ਪਰ ਹੋਰ ਸਜ਼ਾਵਾਂ ਕੈਦਾਂ ਦੀ ਹੀ, ਮੈਂ ਦਲੀਲ ਦਿੱਤੀ ਸੀ ਕਿ ਪੈਸੇ ਵਾਲੇ ਤੋਂ ਪੈਸਾ ਵਸੂਲੋ, ਕੇਵਲ ਸੰਗੀਨ ਜੁਰਮੀ ਕੈਦ ਜੇਲ੍ਹੀਂ । ਦੂਜਾ ਵਿਸ਼ਾ ਕੌਂਸਲਾਂ ਵੱਧ ਖਰਚੇ ਕਰਕੇ ਮਰਨ ਕਿਨਾਰੇ ਸੁਝਾਅ, ਭਾਈ ਕਰਮਚਾਰੀਆਂ ਨੂੰ ਹਟਾ ਕੇ ਦੇਖੋ ਪੈਸੇ ਦਿਉ ਘਰੀਂ ਬਠਾਉ ਵਿਹਲੜ ਬਣਾਉ, ਲੋਕਾਂ &lsquoਤੇ ਬੋਝ ਪਾਉ, ਸਫਾਈਆਂ ਹਟਾਉ ਸਿਹਤ ਨੂੰ ਨੁਕਸਾਨ ਤੇ ਲੋਕੀ ਫੁੱਟਪਾਥ &lsquoਤੇ ਡਿਗਣ ਆਦਿ । ਪਰ ਕਿਉਂ ਨਾ ਕੌਂਸਲਰਾਂ ਦੀਆਂ ਕੈਬਨਿਟਾਂ ਹਟਾਉ ਸਧਾਰਨ ਰੱਖੋ, ਕੱਟ ਕਰੋ ਸਾਡੇ ਕੌਂਸਲ ਟੈਕਸ ਵਾਜਵ ਕਰੋ, ਬੱਚੇ ਮਾਂ ਬਾਪ ਨਾਲ ਰਹਿਣ ਤਾਂ ਕੌਂਸਲ ਟੈਕਸ ਲਾ ਤੇ ਭਾਵੇਂ ਉਹ ਆਪਣੇ ਘਰਾਂ &lsquoਤੇ ਭੀ ਦਿੰਦੇ ਹਨ, ਚੇਤੇ ਰੱਖੋ ਕਿ ਮਾਰਗਰੇਟ ਥੈਚਰ ਨੇ ਜੀ ਪ੍ਰੀ ਟੈਕਸ ਦੀ ਸਿਫਾਰਸ਼ ਕੀਤੀ ਤਾਂ ਲੇਬਰ ਨੇ ਉਹਨੂੰ ਪੋਲ ਟੈਕਸ ਕਰਕੇ ਭੰਡਿਆ ਹੁਣ ਉਹੀ ਦੂਜੀ ਸ਼ਕਲ ਵਿੱਚ ਲਾ ਤਾ, ਨੌਰਥ ਵਿੱਚ ਠੰਡ ਬਹੁਤੀ ਕਰਕੇ ਇਕ ਭਾਈ ਕਹਿੰਦਾ ਕਿ ਅਸੀਂ ਕੀ ਰਜਾਈ ਚੱਕੀ ਫਿਰੀਏ, ਰੋਹਤਕ ਕਰਨਾਲ ਦੇ ਜਾਟਾਂ ਵਾਂਗੂੰ, ਅਮੀਰਾਂ ਤੋਂ ਹਟਾ ਦੇਣਾਂ ਸਹੀ ਸੀ ਪਰ ਪੈਨਸ਼ਨਰਾਂ ਨੂੰ ਭਾਵੇਂ ਟੈਕਸ ਕ੍ਰੈਡਿਟ ਨਹੀਂ ਦੇਣਾ ਠੀਕ ਹੈ । ਬਹੁਤ ਗੰਭੀਰ ਮੁੱਦਾ ਜਿਨ੍ਹਾਂ ਦੇਸ਼ਾਂ ਵਿੱਚ ਅੰਗ੍ਰੇਜ਼ ਹਕੂਮਤ ਕਰ ਆਏ, ਵਾਸੀ ਭਾਵੇਂ ਇਥੇ ਆ ਵੱਸੇ ਪਰ ਮੁਆਵਜ਼ਾ ਮੰਗਦੇ ਨੇ ਪਰ ਕੀ ਫੇਰ ਇਥੇ ਵਸੇਬਾ ਸਹੀ ਤੇ ਦੇਸ਼ ਬੈਂਕਰਪਟ ਅਸੀਂ ਕਿਥੇ ? ਫੇਰ ਸਾਡੀਆਂ ਕਮਾਈਆਂ ਭੀ ਚੀਨ ਵਿੱਚੋਂ ਝੱਗੇ ਨਾਲ ਕੱਢੇ ਵਾਂਗੂੰ ਅਸੀਂ ਭੀ ਗੱਡੇ ਬਣਾਈਏ, ਦੁਨੀਆਂ &lsquoਤੇ ਝੁਰਲੂ ਚਲਾਉਣੇ ਸੌਖਾ ਜੀਵਨ ਰਹਿਣ ਨਹੀਂ ਦਿੰਦੇ, ਸਿੱਖ ਪ੍ਰਚਾਰੀ ਤਾਂ ਜਾਂਦੇ ਨੇ ਗੁਰਬਾਣੀ ਹੱਲ ਹੈ ਪਰ ਕੀ ਗੁਰਬਾਣੀ ਸੁਣਾ ਰਹੇ ਹਨ ਜਾਂ ਹੁਣ ਨਵਾਂ ਸ੍ਰੀ ਨਾਨਕ ਪੋਥੀ ਦੀ ਕਥਾ, ਸਮੂਹਕ ਪ੍ਰਚਾਰ ਨੇ ਧਮੂਸਲੀ ਪੱਟੀ ਹੈ । ਸਧਾਰ ਲਹਿਰ ਇਸ ਕੁਰਹਿਤ ਲਈ ਚੱਲੇ ਪਰ ਕੌਣ ਬਿੱਲੀ ਗੱਲ ਟੱਲੀ, ਦਾਤਾ ਹੀ ਕੋਈ ਸੁਭਾਗਾ ਸਮਾਂ ਲਿਆਵੇ, ਸੁੱਖ ਸ਼ਾਂਤੀ ਰੱਖੇ ਭਲੀ ਕਰੇ ।
ਦੀਵਾਲੀ
ਖੁਸ਼ੀਆਂ ਰੋਸ਼ਨੀ ਵਾਲੀ, ਸਭ ਨੂੰ ਮੁਬਾਰਕ
ਤਿਉਹਾਰ ਪੁਰਾਤਨ ਸਮੇਂ ਦਾ ਹੀ ਏ, ਹਰ ਦਿਵਸ ਕਿਸੇ ਕਹਾਣੀ ਨਾਲ ਜੁੜਕੇ ਹੀ ਬਣਿਆ, ਮੌਸਮ ਨਾਲ ਭੀ ਸੂਰਜ ਛੇਤੀ ਡੁੱਬਣਾ ਹਨੇ੍ਹਰਾ ਹੋਣਾ ਤਾਂ ਦੀਵੇ ਹੀ ਹੁੰਦੇ ਸਨ ਵਰਤੋਂ ਕਰਨੀ ਚਾਨਣ ਲਈ, ਹਿੰਦੂ ਆਪਣਾ ਮੰਨ ਕੇ ਰਾਜੇ ਦੇ ਪੁੱਤਰ ਰਾਮ ਚੰਦਰ, ਸੀਤਾ, ਲਛਮਣ ਦੇ ਬਣਵਾਸੀ ਵਾਪਸੀ &lsquoਤੇ ਖੁਸ਼ੀ ਵਿੱਚ ਦੀਵੇ ਵਾਲੇ, ਦੱਸਦੀ ਜਾਵਾਂ ਇਹ ਅੱਡ ਅੱਡ ਦਿਸ਼ਾਵਾਂ ਵਿੱਚ ਵੱਖਰੇ ਨਾਮਾਂ ਥੱਲੇ ਭੀ ਸੀ, ਗਲੋਬਲੀ ਕਰਕੇ ਫੈਲ ਗਿਆ ਪਹਿਲਾਂ ਮਹਾਂ-ਪੰਜਾਬ ਵਿੱਚ ਸੀ, ਦਸ਼ਰਥ ਦਾ ਰਾਜ ਇਥੋਂ ਕਰਕੇ ਖੈਰ ਸਭ ਹੀ ਮਨਾਉਂਦੇ ਸਨ (ਗੁਰੂ-ਗ੍ਰੰਥ) ਵਿੱਚ ਭੀ ਦੀਵਾਲੀ ਦੀਵੇ ਦੀ ਪੰਗਤੀ ਹੈ ਈਰਖਾ, ਦੂਜੇ ਧਰਮਾਂ ਦਾ ਅੱਡ ਹੋਣਾ ਤਰੇੜਾਂ ਪੈ ਗਈਆਂ, ਹੁਣ ਤਾਂ ਕੇਵਲ ਹਿੰਦੂ ਤਿਹਾਰ ਹੀ ਪ੍ਰਮੰਨਿਆ ਗਿਆ, ਸਿੱਖਾਂ ਨੇ ਅੰਮ੍ਰਿਤਸਰ ਦਾ ਸੰਦਰਭ ਕਰਕੇ ਹਟਾ ਨਹੀਂ ਸਕਦੇ, ਦੋਨੋਂ ਹੀ ਦੀਵਾਲੀ ਤੇ ਬੰਦੀ ਛੋੜ ਜੋੜ ਕੇ ਆਪਣਾ ਵੱਖਰਾ ਕਰ ਲਿਆ, ਫਰਕ ਤਾਂ ਹੈ ਨਹੀਂ, ਕੇਵਲ ਗੁਰੂ ਘਰ ਜਾਉ ਤੇ ਦੀਵੇ ਬਾਲੋ, ਮੋਮਬੱਤੀਆਂ ਜਗਾਉ, ਆਤਿਸ਼ਬਾਜ਼ੀ ਕਰੋ, ਚੜ੍ਹਾਵਾ ਚੜਾਉ, ਮਠਿਆਈਆਂ ਚੜਾਉ, ਸਭ ਇਕੋ ਹੀ, ਹਿੰਦੂ ਆਪਣੇ ਢੰਗ ਨਾਲ, ਸਾਰ-ਅੰਸ਼ ਕਿ ਰੱਲ ਮਿਲ ਕੇ ਖੁਸ਼ੀਆਂ ਸਾਂਝੀਆਂ ਕਰੋ, ਬਖ਼ਸ਼ੀਸ਼ਾਂ ਮੰਗੋ, ਗੁੱਸੇ ਰੁੱਸੇ ਮਨਾਉ, ਤਣਾਅ ਘਟਾਉ, ਪਰਿਵਾਰਾਂ ਵਿੱਚ ਦੇਹ-ਰੋਗ ਤਾਂ ਦੂਰ ਕਰਨ ਲਈ ਉਪਰਾਲੇ, ਗੁੱਸੇ ਨਾਲੋਂ ਬੀਮਾਰੀ ਪਰ੍ਹਾਂ ਕਰੋ, ਦੇਸੀ ਤੌਰ ਤਰੀਕੇ ਅਪਣਾਵੋ, ਘਰੀਂ ਸ਼ੁੱਧ ਭੋਜਨ ਬਣਾਵੋ, ਮਿਲਾਵਟਾਂ ਤੋਂ ਰਹਿਤ ਹੋਵੋ, ਖੇਚਲ ਕਰੋ ਦੁੱਖ ਦੂਰ, ਸਾਰਿਆਂ ਨੂੰ ਪੜਦੇ ਸੁਣਦਿਆਂ ਨੂੰ ਖੁਸ਼ੀਆਂ ਭਰੇ ਦਿਨ ਆਉਣ । 
-ਬਲਵਿੰਦਰ ਕੌਰ ਚਾਹਲ ਸਾਊਥਾਲ