image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਬੀਜੇ ਦਾਖ ਬਜ਼ੌਰੀਆ ਕਿੱਕਰ ਬੀਜੇ ਜੱਟ

 

ਕਿੱਕਰਾਂ ਤੋਂ ਦਾਖਾ ਨਹੀਂ, ਲੁੰਗ, ਤੁਕੇ ਝਾੜੀਦੇ ਨੇ, 
ਬੜੇ ਗੁਣਕਾਰੀ ਹਨ ਉਹ ਭੀ, ਆਪਾਂ ਕਿਉਂਕਿ ਸਾਰੇ ਪੰਜਾਬੀ ਪਿਛੋਕੜ ਵਿੱਚੋਂ ਹਾਂ, ਹਿੰਦੂ ਭੀ ਸਿੱਖ ਭੀ ਹੋਰ ਭੀ ਪਰ ਸਾਨੂੰ ਹਰ ਵੇਲੇ ਗ਼ਮ ਪੰਜਾਬ ਦਾ ਚਿਮੜਿਆ ਰਹਿੰਦਾ ਹੈ, ਖਾਸ ਕਰਕੇ ਜੱਟਾਂ ਨੂੰ ਤੇ ਪੇਂਡੂਆਂ ਨੂੰ, ਕਾਰਨ ਇਕ ਤਾਂ ਜਮੀਨਾਂ ਹਾਲੇ ਭੀ ਬਹੁਤਿਆਂ ਦੀ ਹਨ ਕਈਆਂ ਦੇ ਕੋਠੀਆਂ ਮਕਾਨ ਹਨ, ਸਭ ਤੋਂ ਜੋ ਝੋਰਾ ਹੈ ਆ ਕੇ ਗੁਰੂ ਘਰ ਖੋਲ੍ਹ ਕੇ ਤਾਂ ਪਿੰਡ ਹੀ ਵਸਾ ਲੇ, ਧਰਮ ਦਾ ਧੁਰਾ ਅਕਾਲ ਤਖ਼ਤ ਨੂੰ ਮੰਨਣਾ, ਭਾਵੇਂ ਕਿ ਪੂਰਨ ਤੌਰ &lsquoਤੇ ਇਹ ਸੱਚ ਨਹੀਂ, ਤੜਕਾ ਲਾਉ ਭਾਵੇਂ ਪਾਣੀ ਛਣਕਾਉ ਆਪਣੇ ਮੰਤਵ ਲਈ, ਵਿਸ਼ੇ ਵੱਲ ਅਜੋਕਾ ਝਗੜਾ, ਰਗੜਾ ਇਕ ਮੁਹਿੰਮ ਬਣਾ ਲਈ ਵਿਰੋਧੀਆਂ ਨੇ ਜਥੇਦਾਰਾਂ ਨੇ, ਸ਼ਿਕਾਇਤਾਂ ਦੇ ਢੇਰ ਨਿਪਟਾਰਾ ਨਾ ਕਰਨਾ, ਪੱਖ ਪਾਤ ਜਥੇਦਾਰਾਂ ਨੂੰ ਗਲਤ ਕਿਆਸਰਾਈਆਂ ਹੋ ਗਈਆਂ ਕਿ ਹੁਣ ਅਕਾਲੀ ਦਲ ਤਾਂ ਬੱਸ ਡੁੱਬ ਗਿਆ ਤੇ ਸ਼੍ਰੋਮਣੀ ਕਮੇਟੀ ਭੀ ਸਾਡੇ ਚਹੇਤਿਆਂ ਦੇ ਹੱਥ ਕਰਤਾ ਧੜੁਕ ਜੀ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਲਾਂਭੇ ਕਰਨ ਦੀ ਵਿਰੋਧੀ ਮੰਗ ਤੇ ਜੀ ਗੁਨਾਹ ਕੀਤੇ ਤੇ ਜਥੇਦਾਰਾਂ ਖਾਸ ਸਲਾਹ ਸੀ ਗਿਆਨੀ ਹਰਪ੍ਰੀਤ ਸਿੰਘ ਦੀ ਜੀ ਹੁਣ ਤਾਂ ਤਨਖਾਹੀਆ ਕਰਾਰਤਾ, ਪਰ ਹੁਣ ਉੱਡ ਨੀ ਸਕਣਾ ਸਾਡੇ ਪੌਂ ਬਾਰਾਂ, ਸ਼੍ਰੋਮਣੀ ਕਮੇਟੀ ਦੀ ਚੋਣ ਦੀ ਉਡੀਕ ਵਿੱਚ ਫੈਸਲਾ ਲਮਕਾ ਧਰਿਆ ਪਰ ਕਿਸੇ ਹੋਰ ਬਾਗੀ ਲਈ ਕੋਈ ਬੈਠਕ ਨਹੀਂ ਕੀਤੀ ਨਾ ਕਿਸੇ ਭੀ ਬੰਦੇ ਨੇ ਕਿਸੇ ਭੀ ਸਿਆਸੀ ਪਾਰਟੀ ਆਗੂ ਜਾਂ ਕੀਤੇ ਜੁਲਮ ਦੀ ਕਲਮ ਹੀ ਚੁੱਕੀ, ਸਾਜਿਸ਼ ਸੀ ਤੇ ਜਥੇਦਾਰ ਤਾਂ ਉਡੀਕਾਂ ਵਿੱਚ ਸਨ । 
ਦਿਨ ਵਡਭਾਗਾ ਆਇਆ ਪਰ ਹੱਕ ਵਿੱਚ ਸ਼੍ਰੋਮਣੀ ਕਮੇਟੀ ਲਈ ਨਾ ਕਿ ਵਿਰੋਧੀਆਂ ਤੜਕੇ ਤੱਕ ਤਾਂ ਬੱਸ ਜੀ ਬਾਗੀ ਹੀ ਕਾਬਜ ਹੋਣਗੇ, ਬੀਬੀ ਪ੍ਰਧਾਨ ਪਰ ਮਾਲਕ ਨੂੰ ਹੋਰ ਭਉਂਦਾ ਸੀ ਤੇ ਧਾਮੀ ਸਾਹਬ ਮੁੜ ਆ ਗਏ, ਬੀਬੀ ਜਗੀਰ ਕੌਰ ਆਦਤ ਠੰੂ ਤੇ ਹੰਕਾਰ ਕਰਕੇ ਬੋਲੀ ਜਮੀਰਾਂ ਮਰੀਆਂ, ਧਨ ਖਾਣੇ ਅੰਦਰ ਬੈਠੇ, ਪਿਛਲੀ ਵਾਰ ਭੀ ਅਜਿਹੇ ਬਿਆਨ ਸਨ ਪਰ ਮੈਂਬਰਾਂ ਨੇ ਭਾਂਪ ਲਿਆ ਕਿ ਇਹ ਬਦਲ ਤਾਂ ਪਰਲੋ ਲਿਆਉਣ ਵਾਲੇ ਨੇ, ਉਨ੍ਹਾਂ ਭਲਾ ਸੋਚ ਵੋਟਾਂ ਪਾਈਆਂ । ਹੁਣ ਆਉ, ਸੱਪ ਦਾ ਧੜ ਮੂੰਹੀ ਅੱਡ ਪਰ ਵਿਸ਼ ਘੋਲ ਰਿਹਾ ਹੈ ਜੀ ਸਲਾਹ ਬੋਰਡ ਕਿਉਂ ? ਮੇਰੀਆਂ ਲਿਖਤਾਂ ਤਾਂ ਕਦੋਂ ਦੀਆਂ ਮੰਗ ਕਰਦੀਆਂ ਸਨ ਕਿ ਸਦੀ ਪੁਰਾਣੇ ਢੰਗ ਕਿਸੇ ਭੀ ਖੇਤਰ ਵਿਭਾਗ ਵਿੱਚ ਨਹੀਂ ਚੱਲਦੇ, ਬਦਲਾਅ ਲਾਜ਼ਮੀ ਤੇ ਸਮੇਂ ਅਨੁਕੂਲ, ਅਕਾਲ ਤਖ਼ਤ ਦੇ ਜਥੇਦਾਰ ਇਸ ਲੋਕਤੰਤਰ ਵਿੱਚ ਡਿਕਟੇਟਰ ਮੰਨੇ ਨਹੀਂ ਜਾਣੇ, ਸੁਪਰੀਮ ਕੋਰਟ ਤੋਂ ਭੀ ਉੱਪਰ ਕੋਰਟ ਔਰ ਅਪੀਲ ਪਰ ਅਸੀਂ ਗਡ੍ਹੀਰੇ ਹੀ ਚਲਾਈਏ, ਲੋਕੀ ਚੰਦਰਮਾ &lsquoਤੇ, ਹੁਣ ਆਈਆਂ ਵਿਰੋਧੀ ਜੀ ਇਹ ਤਖ਼ਤ ਦੀ ਤਾਕਤ ਘਟਾਉਣ ਲਈ ਭਲਿਉ ਤਖ਼ਤ ਤੋਂ ਕੀ (ਗੁਰੂ ਗ੍ਰੰਥ) ਵਾਕ ਹੁੰਦਾ ਹੈ ਹੁਕਮਨਾਮਾ ਜਾਂ ਜਥੇਦਾਰ ਜੋ ਇਨ੍ਹਾਂ ਇਸ ਸੰਦਰਭ ਵਿੱਚ ਦੁਰਵਰਤੋਂ ਕਰੀ, ਕਾਲਕਾ ਬੋਲਿਆ ਇਥੇ ਅੰਬਰ ਦਾ ਤੌਰੂ ਜੀ ਸਲਾਹਕਾਰ ਬੋਰਡ ਜਥੇਦਾਰ ਮਰਜ਼ੀ ਦੇ ਬੁੱਧੀਜੀਵੀ ਲਉਣ, ਕਿੱਡੀ ਹੋਸ਼ੀ ਦਲੀਲ ਕਦੀ ਹੇਠਲੀ ਅਦਾਲਤ ਆਪ ਸਲਾਹਕਾਰ ਬੋਰਡ ਬਣਾਵੇ ਕਿ ਸਾਡੇ ਫੈਸਲੇ ਮੋਹਰ ਲਉਣ ਲਈ ਅਸੀਂ ਬੋਰਡ ਨਿਯੁਕਤ ਕਰੀਏ, ਇਹ ਭਾਵੇਂ ਧਰਮ ਹੈ ਜਾਂ ਲੋਕ ਰਾਜ ਲਾਗੂ ਨੀ, ਇਹ ਇਸ ਹਾਹਾਕਾਰ ਵਿੱਚ ਮੁਰੱਮਤ ਹੋਣੀ ਸੀ, ਵਿਧੀ ਬੇਇਨਸਾਫੀ ਦੀ ਭਰਪਾਈ ਅਤਿ ਜਰੂਰੀ ਸੀ । 
 ਲੱਜ ਮਰੰਦਾ ਅੰਦਰ ਵੜਿਆ ਨਖਟਾ ਕਹਿੰਦਾ ਮੇਥੋਂ ਡਰਿਆ, 
ਭੰਡ ਕੀ ਪ੍ਰਚਾਰਦੇ ਨੇ ਜੀ ਵਲਟੋਹਾ ਜਥੇਦਾਰ ਹਰਪ੍ਰੀਤ ਸਿੰਘ ਨੂੰ ਬਦਨਾਮ ਕਰ ਰਿਹਾ ਹੈ, ਜਖਮੀ ਕੀਤਾ ਰੋਵੇ ਨਾ ਤੇ ਸਬੂਤ ਨਾ ਮੰਗੋ ਕਿ ਲੋਕਾਂ ਸਾਹਮਣੇ ਰੱਖੋ ਮੇਰੇ ਅਪਰਾਧ, ਗੁਨਾਹ ਜੋ ਮੈਨੂੰ ਰੋਗ ਲਾ ਤਾ, ਕੀ ਵਲਟੋਹਾ ਨੂੰ ਬਦਨਾਮ ਨਹੀਂ ਇਨਾਮ ਦਿੱਤਾ, ਲਿਖਦੀ ਜਾਵਾਂ ਕਿ ਈਸਾਈ (ਕੈਥੋਲਿਕ) ਧਰਮ ਵਿੱਚ ਪੋਪ ਰੱਬ ਮੰਨਦੇ ਨੇ ਪਰ ਕੀ ਇਕ ਪੋਪ ਨੂੰ ਲਾਂਭੇ ਨਹੀਂ ਸੀ ਕੀਤਾ ? ਕੁਰਸੀ ਸਨਮਾਨਤ ਹੁੰਦੀ ਹੈ ਨਾ ਕਿ ਬੈਠਣ ਵਾਲਾ (ਬਦਲਦਾ ਰਹਿੰਦਾ ਹੈ) ਸਬੂਤ ਹਨ ਤਾਂ ਤੇ ਵੀਡੀਉ ਨਸ਼ਰ ਕਰ ਦਿਉ ਆਪੇ ਲੋਕ ਨਿਰਣਾ ਕਰਨ, ਆਪਹੁਦੀਰਆਂ ਦਾ ਅੰਤ ਹੋਣਾ ਹੀ ਹੈ, ਮੇਰਾ ਤਾਂ ਸੁਝਾਅ ਹੈ ਇਹ ਜਥੇਦਾਰ ਉਨ੍ਹਾਂ ਗੁਰੂ ਘਰਾਂ ਵਿੱਚ ਗ੍ਰੰਥੀ ਲੱਗਣ ਜਿਥੇ ਬੇਅਦਬੀਆਂ ਹੋ ਰਹੀਆਂ ਹਨ, ਸੁਧਾਰ ਕਰਨ ਧਰਮ ਦੀ ਰੱਖਿਆ ਹੋਵੇ, ਇਨ੍ਹਾਂ ਦੇ ਤਜਰਬੇ ਦਾ ਲਾਭ ਤੇ ਸੇਵਾ ਸੰਭਾਲ ਸਹੀ ਢੰਗ ਨਾਲ ਹੋਵੇ, ਇਨ੍ਹਾਂ ਨੂੰ ਆਪੇ ਹੀ ਲਾਂਭੇ ਹੋ ਜਾਣਾ ਵਾਜਬ ਹੈ । ਲੱਜ ਮਰੰਦਾ ਅੰਦਰ ਵੜਿਆ ਨਖਟਾ ਕਹਿੰਦਾ ਮੇਥੋਂ ਡਰਿਆ, ਧਰਮ ਵਿੱਚ ਤਾਂ ਨਿਮਰਤਾ ਨੂੰ ਉੱਚਾ ਦੱਸਿਆ ਹੈ ਤੇ ਭਾਵੇਂ ਔਖੀ ਹੈ ਪਰ ਮੈਂ ਤਾਂ ਸਲਾਹ ਦੇਊਂਗੀ ਕਿ ਬਾਗੀਆਂ ਵਿੱਚੋਂ ਗੁਰਪ੍ਰਤਾਪ ਸਿੰਘ ਵਡਾਲਾ, ਸਿਕੰਦਰ ਸਿੰਘ ਮਲੂਕਾ, ਰੱਖੜਾ ਤਾਂ ਏਕੇ ਵਿੱਚ ਪਹਿਲ ਕਰਨ ਘਰ ਵਾਪਸੀ ਬਾਕੀ ਬੀਬੀ, ਢੀਂਡਸੇ, ਚੰਦੂਮਾਜਰਾ ਤੇ ਚਰਨਜੀਤ ਸਿੰਘ ਬਰਾੜ ਮੁਸ਼ਕਿਲ ਹੈ ਪਰ ਖੇਤਰੀ ਪਾਰਟੀ ਮਜਬੂਤ ਕਰਨ ਜੋ ਸਨੇਹਾ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਦਿੱਤਾ, ਕਬੂਲ ਕਰਨ ਤੇ ਵਾਹ ਵਾਹ ਖੱਟਣ, ਪੰਥ ਨੂੰ ਸਡੌਲ ਕਰਨ, ਆਪੇ ਵਿਰੋਧੀ ਸਰਕਾਰਾਂ ਤੇ ਇਕੇ ਦੁੱਕੇ ਟਿੱਕ ਜਾਣਗੇ, ਜੀ ਹੁਣ ਸੁਖਬੀਰ ਬਾਦਲ ਫੇਰ ਕਿਉਂ ਅੱਗੇ ਹੋ ਰਿਹਾ ਐ, ਤੁਸੀਂ ਧਰਮ ਰਾਜ ਦੇ ਏਲਚੀ ਹੋ ਜੋ ਹੁਕਮ ਦੇਵੋ, ਸੰਗ ਕਰੋ ਤੇ ਘਰਾਂ ਨੂੰ ਜਾਵੋ ਜਾਂ ਧਰਨਿਆਂ &lsquoਤੇ ਬੈਠਣ ਜਾਵੋ । 
ਬਜ਼ੁਰਗ ਤੇ ਸਾਬਕਾ ਜਥੇਦਾਰ ਜੋ ਹੁਣ ਜੁਆਨ ਹੋ ਰਿਹਾ ਹੈ ਕੇਵਲ ਸਿੰਘ, ਭਾਈਆ ਸੁੱਖ ਸੁੱਖ ਲੈ ਕੋਈ ਕਿ ਮੁੜ ਕੇ ਜਵਾਨ ਹੋ ਜਾਵੇ ਉਮਰ ਤੇ ਫੇਰ ਨੂੰਹ ਵਾਲਾ ਦਰਦ ਜੇ ਧਾਰਮਿਕ ਹਿਰਦਾ ਸੀ ਬੰਦਾ ਉਭ ਨੀ ਸਕਦਾ, ਨਾਲੇ ਜਥੇਦਾਰ ਵੇਲੇ ਤਾਂ ਤਨਖਾਹ ਦਾ ਨਿੱਘ ਸੀ, ਆਹ ਜੋ ਊਣਤਾਈਆਂ ਲਿਖਣ ਲੱਗਾ ਹੈ ਕਿਉਂ ਲਕੋਈਆਂ, ਤੁਸੀਂ ਕੋਈ ਧਾਰਮਿਕ ਨਹੀਂ ਕਿੱਤਾਕਾਰੀ ਹੋ, ਧਰਮ ਤੇ ਤਾਂ ਜੋਕਾਂ ਹੋ, ਸੋਸ਼ਲ ਮੀਡੀਏ ਤੇ ਸਿੱਖਾਂ ਨੂੰ ਬੱਲਹੀਣ ਕਰਨ ਦੀ ਪੂਰੀ ਵਾਹ ਲੱਗੀ ਹੈ ਤੁਸੀਂ ਭੀ ਭਾਗੀ ਪੰਥ ਦਰਦੀ ਤਾਂ ਸਮਝਣ ਕਿ ਪੰਥ ਸੰਕਟ ਹੈ, ਖੇਤੀ ਪ੍ਰਧਾਨ ਸੂਬਾ ਕੀ ਕੁਰਾਹੇ ਪੈ ਗਿਆ ਹੈ, ਹੁਣ ਇਕ ਹੋਰ ਫੈਕਟਰੀ ਸ਼ਾਹਕੋਟ ਨੇੜੇ ਲੱਗ ਰਹੀ ਹੈ ਤਾਂ ਪਾਲ ਸਿੰਘ ਫਰਾਂਸ ਹੋਰੀ ਪਹੁੰਚ ਗਏ ਜਮਾਤ ਲੈ ਕੇ ਜੀ ਪ੍ਰਦੂਸ਼ਣ ਹੈ, ਭਾਈ ਵਸੀਲੇ ਲਾਗੂ ਕਰਵਾਉ, ਰੁਜ਼ਗਾਰ ਵੱਲ ਪਾਵੋ ਜੀ ਪੰਜਾਬ ਦੇ ਬੰਦੇ ਨੀ ਕੰਮ ਕਰਨ ਲਾਏ ਬਾਹਰੋਂ ਕਿਉਂ ਲਿਆਏ, ਭਲੇਮਾਣਸੋ ਪੰਜਾਬ ਤਾਂ ਧਰਨਿਆਂ &lsquoਤੇ ਨੇ ਕੰਮ ਕੀਹਤੋਂ ਕਰਵਾਉਣ ? ਘਰ-ਬਾਰ ਬਰਬਾਦ ਨੀ ਕਰੀਦਾ ਅਬਾਦ ਕਰੀਦਾ ਏ, ਹਰ ਵੇਲੇ ਬਗਾਵਤ ਕਿਸੇ ਭੀ ਤਰ੍ਹਾਂ ਨਾਲ ਲਾਭਕਾਰੀ ਨਹੀਂ ਹੁੰਦੀ, ਤੁਹਾਨੂੰ ਕਿੰਨੇ ਸਾਲ ਬਾਰਡਰਾਂ &lsquoਤੇ ਬੈਠ ਕੇ ਤਣਾਅ, ਸਿਹਤਾਂ ਖਰਾਬ ਮੌਤਾਂ ਭਾਵੇਂ ਬਜ਼ੁਰਗ ਹੀ ਬਠਾ ਰਹੇ ਹੋ ਪਰ ਅੱਗੋਂ ਠੰਢ ਆ ਰਹੀ ਹੈ, ਫੇਰ ਸ਼ਹੀਦੀਆਂ ਗਿਣੋਗੇ ਮੁਆਵਜ਼ੇ ਮੰਗੋਗੇ, ਘਰੀਂ ਜਾਵੋ ਲਿਖਾ ਪੜ੍ਹੀ ਗੱਲਬਾਤ ਕਰੋ ਹੱਲ ਲੱਭੋ, ਸਰਕਾਰਾਂ ਨੂੰ ਮੋਦੀ ਸਾਹਬ ਨੂੰ ਬਥੇਰਾ ਮੰਦਾ ਬੋਲ ਲਿਆ ਪੁਤਲੇ ਫੂਕ ਲਏ ਪ੍ਰਾਪਤੀ ਕੀ ਹੈ, ਹੁਣ ਭਗਵੰਤ ਮਾਨ ਦੇ ਦੁਆਲੇ ਹੋ ਗਏ ਚੈਨ ਨਾਲ ਤੁਸੀਂ ਜੀਵਨ ਕਿਉਂ ਜੀਉ ਨਹੀਂ ਸਕਦੇ, ਅੰਦਰੋਂ ਲੋਕੀ ਦੁਖੀ ਹਨ ਡਰਦੇ ਬੋਲਦੇ ਨੀ, ਕਹਿੰਦੇ ਜੀ ਇਹ ਫੇਰ ਦੁਭਰ ਕਰਦੇ ਨੇ ਜੀਊਣਾ, ਬਜ਼ੁਰਗ ਜਾਂਦੇ ਨੇ ਮਜ਼ਦੂਰਾਂ ਨੂੰ ਦਿਹਾੜੀ ਦਿੰਦੇ ਨੇ ।
ਸਿੱਖ ਦੁਖਾਂਤ, ਵਰਤਾਂਤ ਅਰਥਾਤ ਬਖਤਾਤ ਸਹੇੜਿਆ ਕੀਹਨੇ ਬਗਾਨਿਆਂ ਜਾਂ ਅਪਣਿਆਂ, ਅਪਣਿਆਂ, ਪਰਾਇਆਂ ਇਕੋ ਵਾਰ ਝਾੜਿਆ ਮੁੜ ਜੁਰਅਤ ਨੀ ਕਰਦਾ, ਵਿਰੋਧੀਆਂ ਨੂੰ ਚੂਰਮਾਂ ਖੁਆ ਕੇ ਜਥੇਦਾਰਾਂ ਆਪਣਾ ਭੀ ਝੁੱਗਾ ਚੌੜ ਕਰਵਾ ਲਿਆ, ਅਕਾਲੀ ਦਲ ਨੂੰ ਨਿਕਾਰਾ ਬਣਾ ਤਾ ਹੁਣ ਹੋਰ ਪ੍ਰਚੰਡ ਜੀ ਅਕਾਲੀ ਦਲ ਨੇ ਚਾਰੇ ਥਾਈਂ ਬੰਦੇ ਕਿਉਂ ਨਾ ਖੜ੍ਹੇ ਕੀਤੇ ਚੋਣ ਮੈਦਾਨ ਵਿੱਚੋਂ ਭੱਜੇ ਜਦੋਂ ਕਿ ਹਰ ਪਾਰਟੀ ਦਾ ਆਪਣਾ ਭੀ ਕੋਈ ਕਿਰਦਾਰ ਫੈਸਲਾ ਹੁੰਦਾ ਹੈ, ਕੀ ਫੇਰ ਜੋ ਬਾਗੀ ਦਾਅਵਾ ਕਰਦੇ ਸਨ ਕਿ ਅਸੀਂ ਹੀ ਅਕਾਲੀ ਦਲ ਹਾਂ ਬੰਦੇ ਸਾਡੇ ਕੋਲ ਹਨ ਤਾਂ ਫੇਰ ਪੁੱਛੋ ਉਨ੍ਹਾਂ ਨੂੰ ਕਿ ਤੁਸੀਂ ਫੇਰ ਚੋਣ ਵਿੱਚੋਂ ਤੋਂ ਕਿਉਂ ਕਿਨਾਰਾ ਕੀਤਾ, ਜਵਾਬ ਵਿੱਚ ਅਕਾਲੀ ਦਲ ਦਾ ਤਾਂ ਆਪਣੇ ਪ੍ਰਧਾਨ ਪ੍ਰਤੀ ਮਾਣ ਨਾਲੇ ਜੇ ਜਥੇਦਾਰਾਂ ਨੇ ਇਹ ਨਾ ਅਲਾਨਿਆ ਕਿ ਬਾਕੀ ਦੇ ਸਭ ਸਪੱਸ਼ਟੀਕਰਨ ਦੇ ਕੇ ਗਿਆਂ ਦਾ ਸਵੀਕਾਰ ਹੈ ਸਭ ਬਰੀ ਹਨ ਫੇਰ ਜਥੇਦਾਰ ਜ਼ਿੰਮੇਵਾਰ ਹਨ ਦੇਣ ਜਵਾਬ ਇਸ ਸਭ ਲੀਲ੍ਹਾ ਵਿੱਚ ਸਾਫ ਜਾਹਰ ਹੈ ਕਿ ਜਥੇਦਾਰ ਕਾਬਲੀਅਤ ਹੀ ਨਹੀਂ ਰੱਖਦੇ ਤੇ ਸਲਾਹਕਾਰ ਬੋਰਡ ਭਾਵੇਂ ਹਰ ਵਿਭਾਗ ਵਿੱਚ ਹੁੰਦੇ ਹਨ ਅਰਜੀਆਂ ਨੂੰ ਘੋਖਣਾ, ਕਰਮਵਾਰ ਵਿਚਾਰਨਾ, ਫਜ਼ੂਲ ਦੀਆਂ ਨੂੰ ਰੱਦ ਕਰਨਾ, ਇਸ ਸਿਸਟਮ ਵਿੱਚ ਕੀ ਸਿੱਖ ਸੁਪਰੀਮ ਕੋਰਟ ਇਕੋ ਹੀ ਪਹੀਏ ਨਾਲ ਚੱਲਣ ਵਾਲੀ ਰੇੜ੍ਹੀ ਹੈ ? ਇਹ ਤਾਂ ਆਉਣ ਵਾਲੇ ਤੇ ਚੈਲੰਜ ਦਾ ਵਿਸ਼ਾ ਹਾਲੇ ਅਗਲੇ ਹਉਏ ਤੋਂ ਡਰਦੇ ਨੇ ਪਰ ਭੈਅ ਮੁਅੱਤਲ ਭੀ ਹੁੰਦੇ ਹਨ, ਸਜ਼ਾਵਾਂ ਭੀ ਭੁਗਤਦੇ ਨੇ ਹੁਣ ਇਹ ਰੱਬ ਦਾ ਦਰੋਗਾ ਭੁਗਤਾਨ ਲੋਕਾਂ ਨੂੰ ਸਮਝ ਆ ਚੱਲੀ ਹੈ । 
ਦੀਵਾਲੀ ਤੇ ਬੰਦੀ ਛੋੜ ਵੇਲੇ ਸੰਦੇਸ਼ ਘਿਉ ਦੇ ਦੀਵੇ ਬਾਲੋ, ਯੋਗਤਾ ਟੈਸਟ (ਗੁਰੂ ਨਾਨਕ ਦੇਵ) ਹਿੰਦੂ ਹਵਨ ਵਿੱਚ ਘਿਉ ਸਾੜਨ ਤੇ ਸਧਾਰੂ ਨੀਤੀ ਆਖ ਕੇ ਅਦੇਸ਼ ਸੀ ਖਾਣ ਨੂੰ ਗਰੀਬਾਂ ਨੂੰ ਕੜਾਹ ਕਰਕੇ ਵਰਤਾਉ ਪਰ ਸਾਡੇ ਜੱਜ ਸਾਹਬ ਕਹਿੰਦੇ ਚੁਰਾਸੀ ਸੋਗ ਕਰਕੇ ਆਤਸ਼ਬਾਜ਼ੀ ਰੋਸ਼ਨੀ ਬਿਜਲੀ ਦੀ ਬੰਦ ਪਰ ਖੁਸ਼ੀ (ਬੰਦੀ ਛੋੜ) ਘਿਉ ਦੇ ਦੀਵੇ ਕਿੱਢੀ ਦੂਰ ਅੰਦੇਸ਼ੀ ਤੇ ਸੂਝਤਾ ਦਾ ਪ੍ਰਗਟਾਵਾ, ਦੱਸਦੀ ਜਾਵਾਂ ਕਿ ਕਿਸੇ ਭੀ ਪੱਖੋਂ ਇਹ ਸ਼ਲਾਘਾ ਯੋਗ ਨਹੀਂ ਹੁਣ ਘਿਉ ਦੇ ਦੀਵੇ ਕਿਵੇਂ ਲੋਕੀ ਘਰਾਂ ਤੋਂ ਪਲ੍ਹੀਆਂ ਲਿਜਾਣ, ਵਪਾਰੀ ਨੇ ਤਾਂ ਆਪਣੇ ਪੀਪੇ ਖਾਲੀ ਕਰਵਾਉਣੇ ਸਨ, ਪਹਿਲਾਂ ਭੀ ਸਰੋਪੇ, ਰੁਮਾਲੇ, ਪ੍ਰਸ਼ਾਦ ਵੇਚਣਾ, ਪਿੰਨੀ ਪ੍ਰਸ਼ਾਦ ਲਾਗੂ ਕਰਵਾਉਣਾ ਇਹ ਪ੍ਰਥਾ ਹੈ ਅੰਮ੍ਰਿਤਸਰ ਗਹੁ ਨਾਲ ਦੇਖੋ ਕਿੰਨੇ ਲੋਕਾਂ ਨੇ ਘਿਉ ਦੇ ਦੀਵੇ ਜਗਾਏ, ਵਪਾਰੀ ਤਪਕਾ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਹੀ ਹੁਕਮ ਮਾਨਤ ਦੇਖ ਲੋ ਕੀ ਹੋਰ ਕਿਸੇ ਥਾਂ ਜਥੇਦਾਰ ਦਾ ਅਦੇਸ਼ ਦਿਸਦਾ ਆਪਣੀ ਪ੍ਰਭਤਾ ਆਪ ਘਟਾ ਰਹੇ ਹਨ ਬੇਹੂਦਾ ਹੁਕਮ ਕਰਕੇ, ਰਹੀ ਗੱਲ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਹਾਲੇ ਜਮੀਨ ਵੱਤ ਨਹੀਂ ਵਹੁਣ ਦੇ ਐਮੇ ਧਸਣ ਨਾਲੋਂ ਉਡੀਕ ਕਰੋ ਨਾਲੇ ਮਿਹਨਤ ਘੱਟ ਝਾੜ ਵੱਧ ਮੈਂ ਝੂਠ ਕਿਉਂ ਬੋਲਾਂ ਮੈਂ ਤਾਂ ਜਥੇਦਾਰਾਂ ਦੇ ਵਤੀਰੇ ਤੋਂ ਬੜੀ ਦੇਰ ਦੀ ਔਖੀ ਸੀ, ਜਦੋਂ ਹੀ ਲਾਂਭੇ ਹੋਣ ਲੱਗਦੇ ਨੇ ਭੰਡੀ ਕਰਨ ਫੇਰ ਆਹ ਪ੍ਰੋ: ਮਨਜੀਤ ਸਿੰਘ ਨੇ ਤਾਂ ਹੱਦਾਂ ਟੱਪ ਲਈਆਂ, ਵਿਦੇਸ਼ੀ ਕਥਾ ਕਰਕੇ ਧੰਨ ਸੁੰਭਰਨ ਦੀਆਂ ਇਨ੍ਹਾਂ ਤੇ ਇਨਕਮ ਟੈਕਸ ਲਾਗੂ ਹੋਵੇ ਤਾਂ ਜਾ ਕੇ ਸੁਧਰਨਗੇ, ਨਹੀਂ ਤਾਂ ਦੇਖ ਲਵੋ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਮੈਂ ਤਾਂ ਕਥਾ ਕਰਕੇ ਰੋਟੀ ਕਮਾ ਲਊ, ਕਥਾ ਕਿਹੜੀ ਗੁਰੂ ਉਪਦੇਸ਼ ਦੀ ਬੱਸ ਬਾਤਾਂ ਦੀ ਲੋਖਕਾਂ ਦੇ ਬਲਾਸਾਂ ਵਿੱਚੋਂ ।
ਭਰਾ ਮਾਰੂ ਜੰਗ, ਕਤਲ, ਸੋਧੇ ਪ੍ਰਚਾਰ ਨਾ ਗੈਂਗਸਟਰ ਨਾ ਕਾਤਲ ਤੇ ਨਾ ਭਰਾ ਜ਼ਿੰਮੇਵਾਰ, ਕੌਣ ਸਿੱਖ ਧਾਰਮਿਕ ਪ੍ਰਚਾਰ ਕਿਵੇਂ :- ਹਰ ਵੇਲੇ ਪ੍ਰਚਾਰਕ ਵਾਰਾਂ ਗਉਣ, ਜੀ ਵੈਰੀ ਸੋਧਤਾ, ਯੋਧੇ ਸੀ, ਸਤਿਕਾਰੋ ਪੁਰਬ ਮਨਾਉ, ਗੁਰੂ ਘਰ ਪ੍ਰਬੰਧਕ ਇਹਨੂੰ ਠੂਣਾ ਬਣਾ ਕੇ ਜੀ ਅਸੀਂ ਤਾਂ ਸਿੱਖ ਰੱਖਿਅਕ ਹਾਂ, ਅਕਾਲ ਤਖ਼ਤ ਨੂੰ ਹੀ ਸਮਰਥੱਕ ਹਾਂ, ਕੀ ਇਹ ਧਰਮ ਹੈ ? ਤਾਂ ਫੇਰ ਕਿਉਂ ਅਕਾਲ ਤਖ਼ਤ ਤੋਂ ਹੁਣ ਤੱਕ ਨਿਰਦੇਸ਼ ਨਹੀਂ ਕਿ ਇਹ ਅਵੱਗਿਆ ਹੈ, ਜੋ ਭੀ ਕੋਈ ਕਰੂ ਤਲਬ ਹੋਊ ਸਿੱਖੀ ਵਿੱਚੋਂ ਖਾਰਜ ਅਤੇ ਸੋਧਾ ਅੱਖਰ ਵਿਵਰਜਤ ਆਪੇ ਹੱਟਣਗੇ, ਜੀ ਅੰਮ੍ਰਿਤ ਵੇਲਾ ਸੰਭਾਲੋ, ਮੈਂ ਪੁੱਛ ਸਕਦੀ ਹਾਂ ਕਿ ਤੜਕੇ ਢਾਈ ਵਜੇ ਬਾਣੇ ਵਾਲੇ ਅੰਮ੍ਰਿਤਧਾਰੀ ਨੇ ਬਾਰਡਰ ਤੇ ਗਰੀਬ ਬੰਦੇ ਦੇ ਟੁੱਕੜੇ ਕਰਕੇ ਗੇਟ &lsquoਤੇ ਟੰਗੇ, ਪੰਜ ਬਾਣੀ ਪਾਠ ਕਰਦਾ ਸੀ, ਜਿੰਨਾ ਗੁੜ ਪਾ ਰਹੇ ਹੋ ਉਨਾ ਹੀ ਅਸਰ ਹੈ, ਧਰਮ ਨਹੀਂ ਰਵਾਜ ਹੈ ਭਾਈ ਕਿੱਤੇ ਹਨ ਰੋਟੀ ਦੇ ਸਾਧਨ ਹਨ, ਗੁਰੂ ਘਰ ਭੀ ਕਾਰਖਾਨੇ ਫੈਕਟਰੀਆਂ ਹਨ, ਜਥੇਦਾਰ ਨੂੰ ਇਲਮ ਨਹੀਂ, ਲਿਖਦੀ ਜਾਵਾਂ ਕਿ ਮੈਂ ਤਾਂ ਆਹ ਦੱਸ ਵੀਹ ਸਾਲਾਂ ਤੋਂ ਬੰਦੀ ਛੋੜ ਸੁਣਿਆ ਹੈ ਪਹਿਲਾਂ ਤਾਂ ਕਦੀ ਨਹੀਂ, ਹੋਰ ਦੱਸਾਂ ਪਿੰਡਾਂ ਵਿੱਚ ਤਾਂ ਕਦੀ ਗੁਰਪੁਰਬ ਭੀ ਨਹੀਂ ਸੀ ਪਤਾ ਹੁੰਦਾ, ਲੋਹੜੀ, ਦੀਵਾਲੀ, ਗ੍ਰੰਥੀ ਭੀ ਵਿਚਾਰੇ ਪਾਠ ਅਰਦਾਸ ਤੇ ਬਾਜੇ &lsquoਤੇ ਦੋ ਸ਼ਬਦ ਪੜ੍ਹਨ ਜੋਗੇ ਪਹਿਲਾਂ ਤਾਂ 60 ਤੋਂ ਪਹਿਲਾਂ ਕੋਈ ਗੁਰੂ ਘਰੀਂ ਜਾਂਦੇ ਭੀ ਘੱਟ ਸੀ ਕੰਮਾਂ ਕਰਕੇ ਸਤਿਨਾਮ ਵਾਹਿਗੁਰੂ ਪਰ ਹਿਰਦੇ ਤੋਂ ਖੈਰ ਮੇਰੀ ਸੁਰਤ ਵਿੱਚ ਤਾਂ ਆਹ ਹੀ ਸੀ, ਪਰ ਲੋਕੀ ਧਰਮੀ ਸਨ ਹੁਣ ਤਾਂ ਭਰਮੀ ਵਹਿਮੀ ਤੇ ਅਧਰਮੀ ਨੇ, ਕੋਈ ਅਸਰ ਨਹੀਂ ਕੋਈ ਡਰ ਨੀ ਚੁਰਾਸੀ ਦੀ ਕਾਮਰੇਡੀ ਨਕਸਲੀ ਲਹਿਰ ਨੇ ਪ੍ਰਮੇਸ਼ਰ ਤੋਂ ਦੂਰ ਕਰਤਾ ਬੱਸ ਸੰਤਾਂ ਦੇ ਚਰਨੀਂ ਲਾ ਤਾ ।
ਲੋਭ, ਲਾਲਚ, ਵਿਦੇਸ਼ੀ ਵਾਸਾ, ਝੂਠ ਬੋਲ ਕੇ ਵੀਜ਼ੇ, ਆ ਕੇ ਗੁਰੂ ਘਰਾਂ ਤੇ ਕਬਜ਼ੇ, ਨਵੇਂ ਖੋਲ੍ਹ ਕੇ ਧਰਮ ਨਵੀਨ, ਜਾਣ ਬੁੱਝ ਕੇ ਖੇਤਰੀ ਪਾਰਟੀ ਵਿਰੁੱਧ ਕਿ ਇਹ ਸ਼੍ਰੋਮਣੀ ਕਮੇਟੀ &lsquoਤੇ ਦਬਾਅ ਪਾ ਕੇ ਧਰਮ ਦਾ ਬੋਲਬਾਲਾ ਨਾ ਹੋ ਜਾਵੇ ਫੇਰ ਵਿਰੋਧੀ ਪਾਰਟੀਆਂ ਦਾ ਪਸਾਰਾ ਘੱਟ ਜੂ ਤੇ ਸੈਂਟਰ ਦੀ ਹਕੂਮਤ ਮੱਧਮ ਪੈ ਜਾਵੇਗੀ, ਇਹ ਸਭ ਕਾਂਗਰਸ ਦੀ ਦੇਣ ਹੈ, ਹੁਣ ਸਿੱਖ ਹੀ ਪੱਠੇ ਪਾ ਰਹੇ ਹਨ, ਤਰਲੋਮੱਛੀ ਤਾਂ ਚੋਣਾਂ ਵਿੱਚ ਵੋਟਾਂ ਦੀ ਹੈ, ਆਸਰਾ ਕਿਸਾਨੀ ਫਸਲਾਂ, ਭਾਅ, ਵਿਕਰੀ ਆਦਿ ਦਾ ਹੈ, ਸਭ ਤੋਂ ਵੱਧ ਹੁਣ ਨੁਕਸਾਨ ਸਰਵਣ ਸਿੰਘ ਪੰਧੇਰ ਦੇ ਗੁੰਮਰਾਹਕੁੰਨ ਪ੍ਰਾਪੋਗੰਡੇ ਦਾ ਹੈ, ਬਜ਼ੁਰਗ ਤੇ ਹੁਣ ਤੀਮੀਆਂ ਬਾਰਡਰਾਂ ਤੇ ਦੱਸੋ ਇਹ ਸੱਭਿਅਤਾ ਹੈ, ਤੀਮੀਆਂ ਨੂੰ ਭੀ ਸੰਗ ਨੀ ਕਿ ਅਸੀਂ ਬਾਹਰ ਭਉਂਦੀਆਂ ਰਾਤਾਂ ਨੂੰ ਬੇਰਾਮ ਘਰੀਂ ਥਾਂ ਨਹੀਂ, ਪਰਿਵਾਰ ਨਹੀਂ, ਸੁਆਣੀਆਂ ਵਾਲੀ ਤਾਂ ਸੋਚ ਹੀ ਨਹੀਂ ਦਿੰਦੇ, ਚਲੋ ਮੁਜ਼ਾਹਰੇ ਕਰ ਲੋ ਪਰ ਇਸ ਕਿਸਾਨ ਯੂਨੀਅਨਾਂ ਨੇ ਤਾਂ ਭੈਰਮੀ ਚੱਕ ਲੀ, ਹਰ ਵੇਲੇ ਕਲੇਸ਼, ਝਗੜੇ, ਕਿੜਾਂ ਜਿੱਦਾਂ, ਵੈਰ ਦੁਸ਼ਵਾਰੀ ਹੈ, ਪਹਿਲਾਂ ਤਾਂ ਕਾਂਗਰਸ ਨੇ ਅਕਾਲੀ ਦਲ ਮਾਰਨ ਲਈ ਆਪ ਲਿਆਂਦੀ ਬਈ ਬੱਸ ਫੇਰ ਹਟਾ ਕੇ ਆ ਜਾਵਾਂਗੇ ਪਰ ਲਾਲਾ ਤੇਜ ਨਿਕਲਿਆ ਭਗਵੰਤ ਮਾਨ ਨੂੰ ਹੁਣ ਹਟਾਉਣ ਦੀ ਵਿੱਧ ਕਿਉਂ ਕੌਣ ਲਿਆਉਣਗੇ, ਕੀ ਆਪਣਾ ਬੁਰਾ ਲੱਗਦਾ ਹੈ ਬੈਠਾ ਸਰਕਾਰਾਂ ਸਭ ਏਕ ਹੀ ਹੁੰਦੀਆਂ ਹਨ, ਅਕਸਰ ਸਭ ਨੂੰ ਤਾਂ ਖੁਸ਼ ਕਰ ਨਹੀਂ ਹੁੰਦਾ, ਗੱਲ ਕੀ ਪੰਜਾਬ ਵਿੱਚ ਤਾਂ ਊਧਮ ਮੱਚਾਈ ਰੱਖਦੇ ਨੇ ਆਪਣੇ ਹੀ ਦੋਸ਼ ਕਦੀ ਮੋਦੀ ਸਾਹਬ &lsquoਤੇ ਕਦੇ ਭਗਵੰਤ ਮਾਨ ਤੇ, ਆਪਣੀ ਪੜਚੋਲ ਨੀ ਕਰਦੇ, ਅਕਾਲੀ ਦਲ ਭੀ ਤਾਂ ਰੌਣਕਾਂ ਤੋਂ ਸਬਕ ਨੀ ਸਿੱਖਦਾ, ਨਿਰੀਖਣ ਕਰਕੇ ਨੀਤੀਆਂ ਘੜੇ, ਸ਼੍ਰੋਮਣੀ ਕਮੇਟੀ ਪ੍ਰਧਾਨ ਵਕੀਲ ਹੈ ਅਕਾਲ ਤਖ਼ਤ ਦੇ ਜਥੇਦਾਰਾਂ ਦੀ ਤਨਖਾਹ ਦਾ ਜ਼ਿੰਮੇਵਾਰ ਹੈ, ਮਸਲੇ ਲਮਕਾਉਣ ਦਾ ਜਵਾਬ ਮੰਗੇ ਝਬਦੇ ਹੱਲ ਹੋਣ ।
ਡਾਚੀ ਵਾਲਿਆ ਲੈ ਚੱਲ ਨਾਲ ਵੇ, 
ਸ਼ੋਸ਼ਲ ਮੀਡੀਆ ਵਧੇ ਫੁੱਲੇ ਰੰਗ ਲਾ ਤਾ, ਫਾਰਮਰ ਯੂਨੀਅਨਾਂ ਸਾਡੇ ਦੇਸ਼ ਭੀ ਜਾਗੀਆਂ ਲੇਬਰ ਸਰਕਾਰ ਦੇ ਬਜਟ ਤੋਂ ਔਖੇ ਕਿਸਾਨ ਲੰਡਨ ਵਿੱਚ ਟਰੈਕਟਰ ਘਮਾਉਣ ਲੱਗ ਪਏ, ਬਾਕੀ ਧਰਨੇ ਭੀ ਸ਼ਾਇਦ ਲੱਗ ਜਾਣ, ਚੰਗੇ ਕੰਮ ਦੀ ਰੀਸ ਦੇਰ ਨਾਲ ਪਰ ਕਸੂਤੇ ਦੀ ਝੱਟ, ਪਤਾ ਹੀ ਸੀ ਕਿ ਲੇਬਰ ਸਰਕਾਰ ਟੈਕਸ ਲਾਊ ਹੁੰਦੀ ਹੈ, ਵਿਰੋਧੀ ਧਿਰ ਨੇ ਨੀਤੀਆਂ ਤਾਂ ਮਾਰੂ ਨਹੀਂ ਸਨ ਲਾਗੂ ਕਰਨ ਲਈ ਬਾਬੂ ਤਾਂ ਉਹੀ ਸਨ, ਘੁਸਪੈਠ ਕਰਕੇ ਲੇਬਰ ਨੂੰ ਸੱਤਾ ਵਿੱਚ ਲਿਆਉਣ ਲਈ ਟੋਰੀ ਪ੍ਰਧਾਨ ਮੰਤਰੀ ਦੇ ਦਫ਼ਤਰ ਵੜ ਗਏ ਮਿੱਤਰ ਬਣ ਮਾਰ ਕੀਤੀ, ਖ਼ੈਰ ਹੁਣ ਤਾਂ ਪੰਜ ਸਾਲ ਮਾਣੋ ਕੋਈ ਨੀਤੀ ਨਹੀਂ ਬਦਲਣੀ, ਕੋਈ ਘਰ ਤੱਤਾ ਕਰਨ ਲਈ ਧੇਲਾ ਨੀ ਦੇਣਾ, ਰਜ਼ਾਈਆਂ ਵੇਚੋ, ਖਰੀਦੋ ਤੇ ਜਾਂ ਫੇਰ ਸਵੇਰੇ ਘਰਾਂ ਤੋਂ ਨਿਕਲੋ, (ਬੱਸ ਪਾਸ ਫਰੀ) ਜਾ ਕੇ ਪਾਰਲੀਮੈਂਟ ਦੇ ਗਰਮ ਕਮਰਿਆਂ ਵਿੱਚ ਬੈਠੋ, ਰਾਤਾਂ ਭੀ ਕੱਟੋ, ਘਰ ਆ ਕੀ ਮੂੰਗੀ ਦਲ੍ਹਣੀ ਹੈ ਬਜ਼ੁਰਗਾਂ ਨੇ ਭਾਵੇਂ ਸਾਡੇ &lsquoਤੇ ਬਹੁਤਾ ਅਸਰ ਨਹੀਂ ਪੈਣਾ ਅਸੀਂ ਕਿਹੜਾ ਪੱਬ ਕਲੱਬ ਜਾਣਾ ਹੈ ਹੋਰ ਖਰਚੇ ਘਟਾ ਲਾਂ ਗੇ ਪਰ ਅੰਗ੍ਰੇਜ਼ ਜਨਤਾ ਨੂੰ ਔਖਾ, ਕਹਿੰਦੇ ਤਾਂ ਨੇ ਅਸੀਂ ਸਿਹਤ ਵਿਭਾਗ &lsquoਤੇ ਖਰਚ ਕਰਾਂਗੇ ਪਰ ਖਰਚ ਭੀ ਉਧਰ ਬੈਠੇ ਧਨਾਢਾਂ ਨੇ ਹੀ ਦਬੋਚਣਾ ਹੈ, ਨਵੀਆਂ ਸਕੀਮਾਂ ਬਣਾ ਕੇ ਸਾਡੇ ਭੀ ਵਿੱਚ ਹਨ, ਡਾਕਟਰਾਂ ਨੇ ਸਰਵਿਸ ਵਧੀਆ ਕੰਮ ਕਰਨ ਗਈ ਸੀ ਪਰ ਕਹਿੰਦੇ ਡਾਕਟਰਾਂ ਦਾ ਤਾਂ ਫੇਰ ਭੱਤਾ ਘੱਟ ਜਾਊ ਤਾਂ ਕਹਿੰਦੇ ਘੱਟ ਕਰੋ ਇਨ੍ਹਾਂ ਦੀਆਂ ਸੇਵਾਵਾਂ ਕਟੌਤੀ ਕਰੋ, ਡਾਕਟਰਾਂ ਕੋਲ ਗੇੜੇ ਮਾਰਨ ਦੰਦਾਂ ਵਾਲਿਆਂ ਨੂੰ ਤਾਂ ਕੋਈ ਸਰਕਾਰ ਭੀ ਹੱਥ ਨੀ ਪਉਂਦੀ, ਹਾਲਾਂਕਿ ਦੰਦ ਸਭ ਤੋਂ ਵੱਧ ਸਿਹਤ ਲਈ ਜਰੂਰੀ ਹਨ, ਇਥੋਂ ਅਨੇਕਾਂ ਰੋਗ ਲੱਗਦੇ ਨੇ ਪਰ ਮਹਿੰਗੇ ਕਰ ਜਾਣੋ ਡਰੀਦਾ ਹੈ ਜਾ ਕੇ ਘੋੜੇ ਨੂੰ ਪਾਣੀ ਦਿਖਾ ਲਿਆਉ । 
ਤਾਇਆ ਭੀ ਨਹੀ ਝੂਠਾ, ਭੂਆ ਭੀ ਸੱਚੀ,
ਪਰਚਾ ਪੜਚੋਲ, ਬੜੇ ਵਧੀਆ ਲੇਖ ਜਾਣਕਾਰੀ ਤੇ ਸਬਕ ? ਪਰ ਇਕ ਉਣਤਾਈ ਹੈ ਲੇਖਕ ਕਹਾਣੀ ਤਾਂ ਸੱਚ ਆਧਾਰਿਤ ਲਿਖਦੇ ਨੇ ਕਈ ਕਵੀ ਭੀ ਕੁਝ ਉਸਾਰੂ ਕਲਮੀ ਹਨ ਪਰ ਬਾਕੀ ਦੇ ਤਾਂ ਤਾਇਆ ਭੀ ਨਹੀ ਝੂਠਾ, ਭੂਆ ਭੀ ਸੱਚੀ, ਇਹ ਇਤਿਹਾਸ ਬਣ ਜਾਵੇਗਾ, ਤੱਥ ਕਿੱਥੋਂ ਲੱਭਣਗੇ, ਵਿਰਸਾ ਫਰੋਲਣ ਭੀ ਆਪਣੇ ਚਹੇਤਿਆਂ ਦੀ ਕਿਤਾਬਾਂ ਖਰੀਦੋ ਪੜੋ੍ਹ, ਉਹੀ ਵਿਰਸਾ ਹੈ, ਨਾ ਭਾਸ਼ਾ ਨਾ ਬੋਲੀ ਵਿੱਚ ਘੁੱਸਪੈਠ ਦੀ ਕਦੀ ਵਿਚਾਰ ਕਰਦੇ ਨੇ, ਹੁਣ ਦੇਖੋ ਜੋ ਪੰਜਾਬੀ ਸੀ, ਹੌਲੀ ਹੌਲੀ ਘੁਲ੍ਹਦੀ ਜਾਂਦੀ ਹੈ, ਬੋਰੀ ਨੂੰ ਵਾਰਦਾਨਾ, ਗੁਰਗਾ ਚੀਤੇ ਨੂੰ ਤੇਂਦੂਆ ਇਸ ਵਾਰੀ ਧਨਤੇਰਸ ਦੀਵਾਲੀ ਬਾਰੇ ਪਤਾ ਨਹੀਂ ਕਿਹੜੀ ਬੋਲੀ ਕਿਹੜਾ ਰਿਵਾਜ, ਹਾਂ ਮੈਂ ਵਿਰਸੇ ਦੇ ਸਬੰਧ ਵਿੱਚ ਦੋ ਪ੍ਰੋਗਰਾਮ ਉਹ ਭੀ ਬੀਬੀਆਂ ਦੇ ਰੂਪ-ਦਵਿੰਦਰ ਕੌਰ ਤੇ ਮੋਹਨਜੀਤ ਕੌਰ ਦੇ ਉਸਤਤ ਤੇ ਸ਼ਲਾਘਾ ਲਈ ਚੁਗੇ ਹਨ, ਰਿਣੀ ਹਾਂ ਔਰਤਾਂ ਵਿੱਚ ਰੁਚੀ ਦਾ ਮਾਦਾ ਹੈ, ਕਲਾ ਦਾ ਮੰਤਵ ਸਮਾਜ ਨੂੰ ਬੁਲੰਦੀ ਵੱਲ ਲਿਜਾਵੋ ਨਾ ਕਿ ਥੱਲੇ ਲਾਵੋ, ਇਤਿਹਾਸ ਉਹ ਹੁੰਦਾ ਹੈ ਜੋ ਵਾਪਰੇ, ਪੁਰੇਵਾਲ ਸਾਹਬ ਜੀ ਇਕ ਬੇਨਤੀ ਕਰਦੀ ਹਾਂ ਕਿ ਆਪ ਆਪਣੇ ਸੰਪਾਦਕੀ ਵਿੱਚ ਇਕ ਸਤਰ ਉਕਰ ਦਿਆ ਕਰੋ ਕਿ ਭਾਈ ਲੇਖਕੋ ਸਮੇਂ ਦੇ ਹਾਣੀ ਬਣੋ, ਪਨੀਰੀ ਨੂੰ ਉਤਸ਼ਾਹਤ ਲਿਖਤਾਂ ਨਾਲ ਸਮਾਜ, ਸੱਭਿਅਤਾ ਤੇ ਭਰੱਪਣ ਵੱਲ ਵਧਾਉ, ਭਾਵੇਂ ਇਸ ਸਮੇਂ ਇਨ੍ਹਾਂ ਦੀ ਮੰਡੀ ਸੋਸ਼ਲ ਮੀਡੀਆ ਇਨ੍ਹਾਂ ਨੂੰ ਹਟਣ ਵੱਲ ਪ੍ਰੇਰਿਤ ਨਹੀਂ ਕਰਦਾ ਪਰ ਚਲੋ ਕਿਤੇ ਦਾਣਾ ਉੱਗ ਜੂ, ਪੱਟੀ ਮੇਸ ਸਾਡੇ ਦੇਸੀ ਚੈਨਲੀਆਂ ਨੇ ਕਰਤੀ ਕਸਰ ਗਿਣਤੀ ਦੇ ਬੁਲਾਰੇ ਨੇ ਉੱਗ ਦੀਆਂ ਪਤਾਲ ਛੱਡਦੇ ਤੌਖਲੇ ਪਉਂਦੇ ਨੇ ਘਰਾਂ ਤੋਂ ਤਾਂ ਪਤਾ ਨਹੀਂ ਕਿਵੇਂ ਤਰੱਕੀਆਂ ਕਰਦੇ ਹਨ ਪਰ ਦੂਜਿਆਂ ਦੇ ਬੱਚਿਆਂ ਨੂੰ ਵਗਾੜਦੇ ਨੇ, ਜੀ ਆਹ ਆਖੋ ਆਪਣੇ ਢੰਗਾਂ ਨਾਲ ਜੀਊਣ ਵਿਚਰਨ, ਪੰਜਾਬੀ ਬੋਲਣ ਸਾਤੋਂ ਪੁੁੱਛ ਕੇ ਤੁਰਨ ਸੁਥਰਿਉ ਤੁਸੀਂ ਇਥੇ ਕੀ ਧੂਣੀ ਲਾਈ ਹੈ ਜਾਵੋ ਪਿੱਛੇ ਬੱਚੇ ਸਾਥੋਂ ਦੂਰ ਹੋ ਰਹੇ ਹਨ, ਸਗੋਂ ਕੁਝ ਸਿੱਖੋ ਕੁਝ ਸਿਖਾਉ ਜੀਵਨ ਸੁਖਾਲਾ ਬਣਾਉ, ਭਵਿੱਖਤ ਉਜਲਾ ਕਰੋ ਤਾਂ ਹੀ ਜੁਆਕ ਸਾਨੂੰ ਵਸਾਰਦੇ ਨੇ, ਉਹ ਕੋਲ ਬੈਠਣ ਨੂੰ ਤਿਆਰ ਨੀ, ਅਸੀਂ ਆਹ ਸ਼ਤਾਨਾਂ ਤੋਂ ਸੁਣਕੇ ਉਨ੍ਹਾਂ ਨੂੰ ਸਿੱਖ-ਮੱਤ ਦੇਣ ਲੱਗਦੇ ਹਾਂ, ਮੈਂ ਤਾਂ ਸੱਚ ਦੱਸਾਂ ਜੇਕਰ ਆਹ ਘੜਤਾ ਘੜਨ ਲੱਗ ਜਾਵਾਂ ਤਾਂ ਜਰੂਰ ਆਖਣਗੇ ਮਾਈ ਜਾ ਕੇ ਆਪਣੀ ਕੋਈ ਝੁੱਗੀ ਵਿੱਚ ਰਹਿ, ਸਾਨੂੰ ਕੰਮ ਕਰਨ ਦੇਹ, ਲੱਗਦਾ ਹਾਲ ਸਭਨਾਂ ਦਾ ਇਹੀ ਹੈ ਪਰ ਸਮਝਦੇ ਨਹੀਂ, ਬੱਚਿਆਂ ਦੀਆਂ ਦੱਸਾਂ ਗੱਲਾਂ ਵਿੱਚੋਂ ਚਾਰ ਮੰਨ ਲਵੋ ਤਿੰਨ ਮਨਾ ਲਵੋ ਬਾਕੀ ਸਾਂਭ ਲਉ, ਪਰ ਅਸੀਂ ਜੇਕਰ ਆਪਣੇ ਨਹੀਂ ਮੰਨਦੇ ਤਾਂ ਦੂਜਿਆਂ ਨੂੰ ਚੱਕਦੇ ਹਾਂ ਆਖੋ ਨਿਆਣੇ ਕਿਉਂ ਨਾ ਮੰਨਣ ਕਦੀ ਇਹ ਸਾਡੀ ਸੋਚ ਕਿਉਂ ਨਹੀਂ ਬਣਦੀ ਕਿ ਅਸੀਂ ਆਪਣੀ ਕੇਟ ਲਈ ਹੁਣ ਵਿਰਸੇ ਨੂੰ ਤੋੜ ਕੇ ਜਵਾਨ ਵਿਖਾਰਨ ਤੇ ਪਰ੍ਹਾਂ ਕਰਨ ਦੀ ਹੀ ਧੁੰਨ ਲਾਈ ਰੱਖਦੇ ਹਾਂ, ਸੁਝਾਅ ਹੈ ਕਿ ਅਣਗਿਣਤ ਗੁਰੂ ਘਰ ਹਨ ਜਾ ਕੇ ਆਪਣਾ ਸਮਾਂ ਉਥੇ ਕੱਟੋ, ਖਾਈ ਜਾਉ, ਬੋਲੀ ਜਾਉ, ਰਾਤ ਨੂੰ ਘਰੀਂ ਪਰਤੋ ਪਰ ਹਾਂ ਕੌਂਸਲ ਦੀਆਂ ਭੀ ਗੱਡੀਆਂ ਸਮੇਂ ਨਾਲ ਲਿਜਾਂਦੀਆਂ ਤੇ ਮੋੜਦੀਆਂ ਹਨ, ਫੇਰ ਘਰੀਂ ਭੜਥੂ ਪਾਈਦਾ ਹੈ, ਬਹੁਤੀ ਅਜ਼ਾਦੀ ਭੀ ਦੁਸ਼ਵਾਰੀ, ਚਲੋ ਰੱਬ ਅੱਗੇ ਹੀ ਬੇਨਤੀ ਕਰੀਏ ਕਿ ਸਮਾਂ ਮਨੁੱਖਤਾ ਦਾ ਲਿਆਵੇ, ਸਾਨੂੰ ਪ੍ਰੇਤ ਬੁੱਧੀ ਤੋਂ ਨਿਜਾਤ ਦੇਵੇ, ਮਰੋ, ਮਾਰੋ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਕੂੜ ਤੋਂ ਪਾਸੇ ਹੋਵੋ, ਇਹ ਨਾ ਤਾਂ ਧਰਮ ਹੈ ਨਾ ਹੀ ਗੁਰੂ ਦੀਆਂ ਖੁਸ਼ੀਆਂ ਦਾ ਰਾਹ, ਇਹ ਜੋ ਬੇਰ੍ਹੜਾ ਸਾਡੇ ਵਿੱਚ ਪਸਰ ਗਿਆ ਛਾਣ ਕੇ ਸੁਥਰਾ ਬੀਜਾਂ ਦਾ ਭੰਡਾਰ ਭਰੋ ਬੀਜੋ ਤਾਂ ਗੁਰੂ ਨੇ ਖੁਸ਼ੀਆਂ ਦੇਣੀਆਂ ਹਨ, ਹਰ ਵੇਲੇ ਝਗੜੇ ਹੀ ਰਸਮ ਬਣਾ ਕੇ ਮਾਨਸਿਕਤਾ ਰੋਗੀ ਕਰਨੋ ਗੁਰਜੇ ਕਰੋ, ਪ੍ਰਾਰਥਨਾ ਭਲੇ ਲਈ ਕਹਿਣੀ ਹੀ ਨਹੀਂ ਮਨ ਵਿੱਚ ਵਸਾਉਣੀ ਹੈ, ਉਹਦਾ ਅਸਰ ਸਾਡੇ ਆਪਣੇ ਘਰੇਲੂ ਵਾਤਾਵਰਣ &lsquoਤੇ ਭੀ ਪੈਂਦਾ ਹੈ । ਸੋ ਆਉ ਸ਼ੁੱਧ ਵਤੀਰੇ ਬੁੱਧ ਵਰਤੋਂ ਨਾਲ ਅਸ਼ੀਰਵਾਦ ਦੇਈਏ, ਜੀਊਂਦੇ ਵੱਸਦੇ ਰਹੋ ਦਾਤਾ ਭਲੀ ਕਰੂ । 
ਵਿਸ਼ਕਰਮਾਂ ਦਿਨ
ਬੰਦੀ-ਛੋੜ-ਦੀਵਾਲੀ ਲੰਘਣ ਤੋਂ ਦੂਜੇ ਦਿਨ ਇਹ ਦਿਹਾੜਾ ਗਠਣ ਹੈ । ਇਹਦੀ ਆਪਣੀ ਕੋਈ ਤਰੀਕ ਨਹੀਂ ਮੈਂ ਕਿਉਂ ਇਹ ਵਿਸ਼ਾ ਛੋਹਿਆ ਹੈ ਇਸ ਦਿਹਾੜੇ ਨੂੰ ਆਮ ਕਰਕੇ ਤਾਂ ਮਿਸਤਰੀਆਂ ਦਾ ਦਿਨ ਕੋਈ ਕੰਮ ਨੀ ਕਰਨਾ, ਸੰਦ ਪੂਜਾ ਹੈ, ਛੁੱਟੀ ਕਰੋ, ਪਰ ਮੈਂ ਇਕ ਚੈਨਲ (ਕਾਂਸੀ) &lsquoਤੇ ਜੋ ਮਹੱਤਵਪੂਰਵ ਜਾਣਕਾਰੀ ਹਾਸਲ ਕੀਤੀ ਨਸ਼ਰ ਕਰਨੀ ਕਲਮ ਲੇਖਕ ਦਾ ਭੀ ਆਪਣਾ ਧਰਮ-ਕਰਮ ਹੁੰਦਾ ਹੈ, ਛੋਟਾ ਕਰਾਂ ਪ੍ਰੀਜੈਂਟਰ (ਸੌਕੀ) ਭਾਰਦਵਾਜ ਜਲੰਧਰ ਤੋਂ ਟੀ।ਵੀ। ਚੈਨਲ &lsquoਤੇ ਜੁੜਦੇ ਹਨ ਹਫ਼ਤੇ ਵਿੱਚ ਕਹਿੰਦੇ ਦੋ ਵਾਰ, ਕੱਲ੍ਹ ਜੋ ਮੈਂ ਬੜੀ ਪ੍ਰਭਾਵਤ ਹੋਈ ਉਹ ਕਹਿੰਦੇ ਕਿ ਮੈਂ ਇਤਿਹਾਸ ਫਰੋ੍ਹਲ ਕੇ ਇਤਿਹਾਸਕਾਰ ਭੀ ਜੋਖ ਕੇ ਕਿ ਇਹ ਕੌਣ ਹੈ ਇਤਿਹਾਸਕਾਰ ਹੈ ਜਾਂ ਧਰਾਸਕਾਰ ਚਲੋ ਬੰਦੇ ਨੇ (ਗੁਰੂ-ਗ੍ਰੰਥ) ਦੇ ਪਾਠ-ਕੰਠ ਤੇ ਵਿਆਖਿਆ ਭੀ, ਦੱਸਾਂ ਕਿ ਭਾਵੇਂ ਧਰਮ ਵਿੱਦਿਆ ਦੀ ਤਾਂ ਗੁਣੀ ਹਾਂ ਨਹੀਂ ਪਰ ਰੁਚੀ ਰੱਖਦੀ ਹਾਂ ਕਿ ਧਾਰਮਿਕ ਸੱਚਾਈਆਂ ਕੀ ਹਨ, ਚਲੋ ਜੀ ਉਨ੍ਹਾਂ ਬੜਾ ਲੰਮਾ ਚੌੜਾ ਪ੍ਰੋਗਰਾਮ ਦਿੱਤਾ ਅਤੇ ਵਿਸਥਾਰ ਨਾਲ ਜੋ ਆਖਿਆ ਕਿ ਵਿਸ਼ਕਰਮਾ ਦੇਵਤਾ ਸੀ ਸਭ ਤੋਂ ਵੱਡਾ ਇੰਜਨੀਅਰ ਜੀਹਨੇ ਸਾਰੀ ਸ੍ਰਿਸ਼ਟੀ ਦਾ ਮੂੰਹ ਮੱਥਾ ਘੜਿਆ ਤੇ ਜੋ ਭੀ ਸਾਜਨਾ ਹੈ ਸਭ ਉਹਦੀ ਦੇਣ ਏ, ਨਾਲ ਹੀ ਫਗਵਾੜੇ ਵਿੱਚ ਵਿਸ਼ਕਰਮਾ ਮੰਦਰ ਦਿਖਾਇਆ ਅਤੇ ਭਾਰੀ ਇਕੱਠ ਮੇਲਾ ਸੀ, ਜੋ ਲੱਗਦਾ ਸਾਧਾਰਨ ਲੋਕ ਜਾਣਕੇ ਹੀ ਨਹੀਂ ਆਖਦੇ ਸਨ ਇਹ ਸਭ ਵਰਗ ਦੇ ਮਿਸਤਰੀ ਲੋਕਾਂ ਲਈ ਮਨੌਤ ਤੇ ਪੂਜਣ ਯੋਗ ਹਨ ।
ਦੂਜਾ ਮੁੱਦਾ ਜੋ ਮੈਂ ਅਣਜਾਣ ਕਿ ਬਾਬਾ ਬੁੱਢਾ ਜੀ ਇਸਲਾਮੀ ਮਜ਼੍ਹਬ ਵਿੱਚੋਂ ਸਨ, ਉਨ੍ਹਾਂ ਇਹ ਭੀ ਆਖਿਆ ਕਿ ਮੈਂ ਖੋਜ, ਪੜ੍ਹਕੇ ਤੱਥ ਲੈ ਕੇ ਹਾਜ਼ਰ ਹੁੰਦਾ ਹਾਂ, ਉਨ੍ਹਾਂ ਸਾਹਬ ਸਿੰਘ ਹੋਰਾਂ ਦਾ ਨਉਂ ਭੀ ਲਿਆ ਕਿ ਮੈਨੂੰ ਪਤਾ ਕੌਣ ਸਨ, ਮੈਂ ਭੀ ਇਹ ਜਾਣਕਾਰੀ ਮੰਨ ਲਈ ਬੈਠੀ ਸੀ ਕਿ ਸਾਰੇ ਮਹਾਂ ਪੁਰਸ਼ ਬਹੁਤੇ ਕਰਕੇ ਹਿੰਦੂ ਸਮਾਜ ਵਿੱਚੋਂ ਸਿੱਖ ਬਣੇ, ਪਰ ਕੋਈ ਅਚੰਭਾ ਤਾਂ ਨੀ ਉਨ੍ਹਾਂ ਸਮਿਆਂ ਵਿੱਚ ਹਿੰਦੂ ਭਾਈਚਾਰਾ ਹੀ ਬਹੁਗਿਣਤੀ ਵਿੱਚ ਸੀ, ਫੇਰ ਜੇਕਰ ਕੋਈ ਸਿੱਖਾਂ ਵਿੱਚ ਸ਼ਾਮਿਲ ਹੋਇਆ (ਧਰਮ ਨਵੀਨ ਸੀ) ਤਾਂ ਬਹੁਤਾ ਸਤਿਕਾਰ ਮਿਲਦਾ ਹੈ ਹੁਣ ਭੀ ਦੇਖ ਲਵੋ ਸਿੱਖਾਂ ਨੂੰ ਧੱਕੇ ਮਾਰਨਗੇ ਪਰ ਕੋਈ ਧਰਮੋ ਆਵੇ ਸਹੀ ਮਟਕੇ ਵਾਂਗੂੰ ਸਿਰ ਚੱਕਦੇੇ ਨੇ ਬਾਕੀ ਧਰਮ ਭੀ ਇਹੀ ਹੀ ਕਰਦੇ ਹਨ, ਪਿੰਗਲਵਾੜਾ ਭਗਤ ਜੀ ਭੀ ਪ੍ਰਵੇਸ਼ੀ ਹੀ ਸਨ ਚਲੋ ਕਿਸੇ ਤਰ੍ਹਾਂ ਭੀ ਹੈ, ਕਿਸੇ ਨੂੰ ਮਾਣ ਤਾਂ ਬਖਸ਼ਦੇ ਨੇ ਨਹੀਂ ਤਾਂ ਭੰਡਣ ਵਿਰੋਧ ਸਾਡਾ ਸਿੱਖਾਂ ਦਾ ਪਾਠ ਨਾਲੋਂ ਵੱਧ ਨਿਯਮ ਬਣ ਗਿਆ, ਖਿਮਾਂ ਮੰਗਦੀ ਹਾਂ ਜੇਕਰ ਮੈਂ ਬਾਬਾ ਬੁੱਢਾ ਜੀ ਬਾਰੇ ਸਹੀ ਨਾ ਸੁਣ ਸਕੀ, ਮੇਰੀ ਖੋਜ ਨਹੀਂ ਹੈ ਪਰ ਲੱਗਦਾ ਸੱਚ ਹੈ, ਪੀਰ ਬੁੱਧੂ ਸ਼ਾਹ, ਸਾਂਈਂ ਮੀਆਂ ਮੀਰ ਉਦਾਹਰਣਾਂ ਹੋਰ ਲਿਖਾਂ ਸਾਰੇ ਧਰਮਾਂ ਦੇ ਗ੍ਰੰਥ ਸਮੇਂ ਦੇ, ਕਾਲ ਦੇ ਜੀਵਨ ਪੱਧਰ, ਝਗੜੇ ਹਕੂਮਤਾਂ ਜੰਗਾਂ ਫੇਰ ਉਦੋਂ ਸਿਆਸਤ ਨਹੀਂ ਆਗੂ ਧਰਮ ਪਾਲਕ ਮੰਨੇ ਜਾਂਦੇ ਸਨ, ਲੋਕੀ ਵਿਸ਼ਵਾਸੀ ਸਨ, ਤਾਂ ਅੰਦਰੋਂ ਨੇੜੇ ਦੇ ਪ੍ਰਤੀਕ ਨੂੰ ਭਗਵਾਨ ਹੀ ਮੰਨਦੇ ਸਨ, ਰੀਤਾਂ ਚੱਲੀ ਜਾਂਦੀਆਂ ਹਨ, ਜੀਊਣ ਲਈ ਸਹਾਈ ਭੀ ਹਨ, ਉੱਤਮ ਬੁੱਧ ਦੇਣ, ਕੋਈ ਭੀ ਔਲੀਆ, ਪੀਰ ਪਗੰਬਰ ਗੁਰੂ ਸਭ ਮੰਨੋ ।
-ਬਲਵਿੰਦਰ ਕੌਰ ਚਾਹਲ ਸਾਊਥਾਲ