ਪਿਛਲੇ ਸਾਲ 2023 ਡਰਬੀ ਕਬੱਡੀ ਟੂਰਨਾਮੈਂਟ ਵਿੱਚ ਖੂੰਨਖਾਰ ਲੜਾਈ ਕਰਨ ਵਾਲਿਆਂ ਨੂੰ 40 ਸਾਲ ਦੇ ਲੱਗਭੱਗ ਕੈਦ ਦੀ ਸਜ਼ ਹੋ ਗਈ
ਡਰਬੀ (ਪੰਜਾਬ ਟਾਈਮਜ਼) - ਬੀਤੇ ਸਾਲ 2023 ਅਗਸਤ ਵਿੱਚ ਡਰਬੀ ਵਿਖੇ ਪੰਜਾਬ ਟਾਈਮਜ਼ ਦੀਆਂ ਗਰਾਊਂਡਾਂ ਵਿੱਚ ਕਬੱਡੀ ਮੈਚਾਂ ਦੇ ਬੜੇ ਗਰਮਜੋਸ਼ੀ ਨਾਲ ਮੁਕਾਬਲੇ ਚੱਲ ਰਹੇ ਸਨ ਕਿ ਦੋ ਗਰੁੱਪਾਂ ਦੇ ਕੁੱਝ ਖਰੂਦੀਆਂ ਨੇ ਆਪਣੇ ਨਾਲ ਮਾਰੂ ਹਥਿਆਰ ਲਿਆ ਕੇ ਸਾਰਾ ਮਾਹੌਲ ਵਿਗਾੜ ਦਿੱਤਾ ਸੀ। ਲੜਾਈ ਕਰਨ ਵਾਲਿਆਂ ਵਿੱਚੋਂ ਕੁੱਝ ਕੁ ਗੰਭੀਰ ਜਖਮੀ ਹੋ ਗਏ ਸਨ, ਤੇ ਇਸੇ ਲੜਾਈ ਦੇ ਸਿੱਟੇ ਵਜੋਂ ਇੱਕ ਗਰੁੱਪ ਦੇ ਬੰਦਿਆਂ ਨੇ ਦੂਜੇ ਗਰੁੱਪ ਦੇ ਇੱਕ ਨੌਜਵਾਨ ਜੋ ਵੁਲਵਰਹੈਂਪਟਨ &lsquoਚ ਡਰਾਈਵਰ ਦਾ ਕੰਮ ਕਰਦਾ ਸੀ ਉਸ ਨੂੰ ਘੇਰ ਕੇ ਜਾਨੋਂ ਹੀ ਮਾਰ ਦਿੱਤਾ ਸੀ।
ਇਸ ਲੜਾਈ ਵਿੱਚ ਸ਼ਾਮਲ ਸੱਤ ਆਦਮੀ, ਜਿਨ੍ਹਾਂ ਨੇ ਬੰਦੂਕਾਂ, ਤਲਵਾਰਾਂ ਅਤੇ ਚਾਕੂਆਂ ਨਾਲ 'ਘਿਨੋਣੀ' ਪੱਧਰ ਦੀ ਹਿੰਸਾ ਕੀਤੀ, ਨੂੰ ਕੁੱਲ ਲਗਭਗ 40 ਸਾਲਾਂ ਦੀ ਸਜ਼ਾ ਹੋਈ ਹੈ। ਜੱਜ ਜੋਨਾਥਨ ਬੈਨੇਟ ਨੇ ਉਹਨਾਂ ਨੂੰ ਕਿਹਾ ਕਿ ਜੋ ਕੁਝ ਉਨ੍ਹਾਂ ਨੇ ਕੀਤਾ ਉਹ 'ਬੇਸ਼ੱਕ ਤਿਆਰੀ' ਨਾਲ ਕੀਤਾ ਗਿਆ ਸੀ, ਜਿਵੇਂ ਉਹਨਾਂ ਵਿਚੋਂ ਇੱਕ, ਜੋ ਡਰਬੀ ਤੋਂ ਸੀ, ਪੱਟਾਂ ਵਿਚਕਾਰ ਗੋਲੀ ਲੱਗਣ ਦੇ ਬਾਵਜੂਦ 'ਕਿਸੇ ਮੱਧਕਾਲੀ ਯੋਧੇ ਰਾਜਾ ਵਾਂਗ' ਕੰਮ ਕਰ ਰਿਹਾ ਸੀ।
ਡਰਬੀ ਕ੍ਰਾਊਨ ਕੋਰਟ ਵਿੱਚ ਦੋ ਵਿਅਕਤੀਆਂ ਦੇ ਟ੍ਰਾਇਲ ਦੌਰਾਨ ਵਿਡੀਓ ਵਿੱਚ ਦਿਖਾਇਆ ਗਿਆ ਕਿ ਪਹਿਲਾਂ ਤੋਂ ਈ ਬਣਾਈ ਯੋਜਨਾ ਅਨੁਸਾਰ ਲੜਾਈ ਦੌਰਾਨ ਵਿਰੋਧੀ ਗੈਂਗ ਦੇ ਬੰਦੇ ਭੱਜਣ ਦੌੜ ਕਰ ਰਹੇ ਸਨ, ਜਦੋਂ ਕਿ ਦਰਸ਼ਕ ਡਰ ਦੇ ਕਾਰਨ ਭੱਜ ਰਹੇ ਸਨ। ਇਸ ਦੌਰਾਨ, ਇੱਕ ਹੋਰ ਆਦਮੀ ਨੂੰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਜਦੋਂ ਕਿ ਉਹ ਮੈਦਾਨ ਵਿੱਚ ਸੀ। ਉਹਨਾਂ ਨੇ ਜੋ ਕੀਤਾ ਉਹਦੇ ਪੂਰੇ ਕਾਰਣ ਦਾ ਪਤਾ ਨਹੀਂ ਲੱਗ ਸਕਦਾ।
ਜੱਜ ਨੇ ਡਰਬੀ, ਮਿਡਲਸੈਕਸ ਅਤੇ ਵੈਸਟ ਮਿਡਲੈਂਡਜ਼ ਦੇ ਆਦਮੀਆਂ ਨੂੰ ਸਜ਼ਾ ਸੁਣਾਉਂਦੇ ਹੋਏ ਕਿਹਾ, "ਇਹ ਸਪੱਸ਼ਟ ਤੌਰ 'ਤੇ ਤਿਆਰੀ ਦੇ ਨਾਲ ਕੀਤੀ ਗਈ ਹਿੰਸਾ ਸੀ। ਦੋਵੇਂ ਗਰੁੱਪਾਂ ਨੇ ਬੰਦੂਕਾਂ, ਚਾਕੂ, ਤਲਵਾਰਾਂ ਅਤੇ ਡੰਡੇ ਆਪਣੇ ਨਾਲ ਲਿਆਂਦੇ ਸੀ, ਕਈ ਬਹੁਤ ਲੰਬੇ ਸਫ਼ਰ ਤੋਂ ਆਏ ਸਨ ਅਤੇ ਲਗਭਗ 40 ਆਦਮੀ ਇਸ ਗੰਭੀਰ ਝਗੜੇ ਵਿੱਚ ਸ਼ਾਮਲ ਸਨ। ਲੱਗਭਗ ਅੱਧੀ ਦਰਜਨ ਬੰਦੂਕਾਂ ਦੀ ਵਰਤੋਂ ਕੀਤੀ ਗਈ ਅਤੇ ਘੱਟੋ ਘੱਟ ਚਾਰ ਲੋਕਾਂ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਨਾ ਪਿਆ।
ਪੁਲਿਸ ਨੇ ਤਲਵਾਰਾਂ, ਡੰਡੇ ਅਤੇ ਦੋ ਬੰਦੂਕਾਂ ਬਰਾਮਦ ਕੀਤੀਆਂ, ਦੋਵੇਂ ਲੋਡ ਕੀਤੀਆਂ ਹੋਈਆਂ ਸਨ। ਘਟਨਾ ਦੇ ਕਾਰਨ ਦਾ ਅਜੇ ਵੀ ਪਤਾ ਨਹੀਂ ਲੱਗ ਸਕਿਆ, ਕੋਈ ਵੀ ਮੁਲਜ਼ਮ ਇਸਦਾ ਸਪੱਸ਼ਟੀਕਰਨ ਦੇਣ ਦੀ ਕੋਸ਼ਿਸ਼ ਨਹੀਂ ਕਰਦਾ। ਇਕ ਮੁਲਜ਼ਮ ਨੇ ਆਪਣੀ ਸਜ਼ਾ ਤੋਂ ਪਹਿਲੀ ਰਿਪੋਰਟ ਵਿੱਚ ਕਿਹਾ, &lsquoਮੈਨੂੰ ਸਿਰਫ ਇਹ ਪਤਾ ਹੈ ਕਿ ਇਹ ਇੱਕ ਪਾਰਟੀ ਦੀ ਅਣਖ ਨਾਲ ਸਬੰਧਿਤ ਸੀ, ਮੈਂ ਇਸ 'ਤੇ ਸਵਾਲ ਨਹੀਂ ਕੀਤਾ, ਇਹ ਜਾਇਜ਼ ਸੀ।&rsquo
ਇਸ ਲੜਾਈ ਵਿੱਚ ਸ਼ਾਮਲ ਲੋਕਾਂ ਲਈ ਨਤੀਜੇ ਬਹੁਤ ਵੱਡੇ ਸਨ, ਜ਼ਿਆਦਾਤਰ ਨੌਜਵਾਨਾਂ ਦੇ ਪਰਿਵਾਰ ਹਨ, ਉਹ ਰੁਜ਼ਗਾਰ ਵੀ ਕਰਦੇ ਸਨ ਅਤੇ ਬਹੁਤ ਘੱਟ ਪਹਿਲਾਂ ਕਿਸੇ ਮੁਸੀਬਤ ਵਿੱਚ ਆਏ ਸਨ। ਪਰ ਇਸ ਲੜਾਈ ਨਾਲ ਬਹੁਤ ਪ੍ਰਭਾਵਿਤ ਹੋਏ ਹਨ। ਇਹ ਦੇਸ਼ ਦੇ ਕਈ ਹਿੱਸਿਆਂ ਤੋਂ ਆ ਕੇ ਇਸ ਸੰਗਠਿਤ ਹਿੰਸਾ ਵਿੱਚ ਸ਼ਾਮਲ ਹੋਏ। ਇਹ ਇੱਕ ਟਕਰਾਉ ਸੀ ਜਿਸ ਲਈ ਦੋਵੇਂ ਟੋਲਿਆਂ ਨੇ ਹਥਿਆਰਾਂ ਦੀ ਜੰਮ ਕੇ ਵਰਤੋਂ ਕੀਤੀ ਸੀ।
ਟ੍ਰਾਇਲ ਦੌਰਾਨ ਦੱਸਿਆ ਗਿਆ ਕਿ ਕਈ ਲੋਕ ਇਸ ਸਮੇਂ ਹਿੰਸਾ ਦੇ ਫੈਲਣ ਤੋਂ ਜ਼ਖਮੀ ਹੋਏ। ਪੁਲਿਸ ਨੂੰ ਸ਼ਨੀਵਾਰ 20 ਅਗਸਤ, 2023 ਨੂੰ ਸ਼ਾਮ 4 ਵਜੇ ਤੋਂ ਥੋੜ੍ਹਾ ਪਹਿਲਾਂ ਘਟਨਾ ਸਥਾਨ 'ਤੇ ਬੁਲਾਇਆ ਗਿਆ, ਜਦੋਂ ਬੰਦੂਕਾਂ ਅਤੇ ਤੇਜ਼ ਧਾਰ ਹਥਿਆਰਾਂ ਨਾਲ ਲੋਕਾਂ ਨੂੰ ਲੜਦੇ ਹੋਏ ਦੇਖਿਆ ਗਿਆ।
ਲੜਾਈ ਦੀ ਪਹਿਲਾਂ ਤੋਂ ਯੋਜਨਾਬੱਧ ਤਰੀਕੇ ਨਾਲ ਬਰਨਜ਼ਵਿਕ ਸਟ੍ਰੀਟ, ਡਰਬੀ ਵਿੱਚ ਇੱਕ ਗਰੁੱਪ ਦੀ ਮੀਟਿੰਗ ਕੀਤੀ ਗਈ ਸੀ।
ਪਰਮਿੰਦਰ ਸਿੰਘ ਉਨ੍ਹਾਂ ਵਿੱਚੋਂ ਇੱਕ ਸੀ ਜੋ ਪਹਿਲੀ ਮੀਟਿੰਗ ਵਿੱਚ ਸ਼ਾਮਲ ਹੋਇਆ ਸੀ ਅਤੇ ਉਸ ਨੇ ਡਰੋਨ ਦੀਆਂ ਤਸਵੀਰਾਂ ਦੌਰਾਨ ਚਿਹਰੇ ਨੂੰ ਢੱਕਿਆ ਹੋਇਆ ਸੀ ਅਤੇ ਉਸ ਦੀ ਹੁੱਡੀ ਨਾਲ ਹੀ ਫੋਟੋ ਲਈ ਗਈ ਸੀ। ਉਸ ਨੂੰ ਘਟਨਾ ਸਥਾਨ 'ਤੇ ਦੋ ਖੇਤਾਂ ਦੇ ਵਿਚਕਾਰ ਇੱਕ ਝਾੜੀ ਵੱਲ ਨੂੰ ਵਧਦੇ ਦੇਖਿਆ ਗਿਆ ਸੀ, ਬਾਅਦ ਵਿੱਚ ਪੁਲਿਸ ਨੇ ਘਟਨਾ ਸਥਾਨ ਦੇ ਨੇੜਿਓਂ ਇੱਕ ਮੋਢੇ ਵਾਲਾ ਬੈਗ ਲੱਭਿਆ ਜਿਸ ਵਿੱਚ ਇੱਕ ਲੋਡਡ ਅਰਧ-ਆਟੋਮੈਟਿਕ ਪਿਸਤੌਲ ਸੀ।
ਪਿਸਤੌਲ ਅਤੇ ਬੈਗ ਦੋਵਾਂ 'ਤੇ ਉਸ ਦਾ ਡੀ ਐਨ ਏ ਮਿਲਿਆ ਸੀ। ਪਾਰਕਸ ਰੋਡ, ਸਮੈਥਵਿਕ, ਸੈਂਡਵੈਲ, ਵੈਸਟ ਮਿਡਲੈਂਡਜ਼ ਦੇ 25 ਸਾਲਾ ਨੌਜਵਾਨ ਨੂੰ ਹਿੰਸਕ ਝਗੜੇ ਅਤੇ ਹਿੰਸਾ ਫੈਲਾਉਣ ਦੇ ਇਰਾਦੇ ਨਾਲ ਹਥਿਆਰ ਰੱਖਣ ਦਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਸ ਨੂੰ ਸਾਢੇ ਛੇ ਸਾਲ ਦੀ ਜੇਲ੍ਹ ਹੋਈ ਸੀ।
ਮਲਕੀਤ ਸਿੰਘ ਦੂਜੇ ਗਰੁੱਪ ਦਾ ਬੰਦਾ ਸੀ ਅਤੇ ਹਿੰਸਾ ਵਿੱਚ ਵੀ ਸ਼ਾਮਲ ਸੀ ਇਸ ਤੋਂ ਪਹਿਲਾਂ ਕਿ ਉਸ 'ਤੇ "ਭਿਆਨਕ" ਹਮਲਾ ਕੀਤਾ ਗਿਆ ਤੇ ਉਸਦੇ ਸਿਰ ਵਿੱਚ ਸੱਟਾਂ ਲੱਗੀਆਂ। ਕੋਰਟ ਰੋਡ, ਵੁਲਵਰਹੈਂਪਟਨ ਦੇ 24 ਸਾਲਾ ਨੌਜਵਾਨ ਨੂੰ ਹਿੰਸਕ ਝਗੜੇ ਦਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਸ ਨੂੰ ਤਿੰਨ ਸਾਲ ਦੀ ਕੈਦ ਹੋਈ ਸੀ।
ਨਿਕੋਲਾ ਹੰਟਰ, ਨੇ ਆਪਣੇ ਮੁਵੱਕਲ ਦਾ ਪੱਖ ਪੇਸ਼ ਕਰਦੇ ਹੋਏ ਕਿਹਾ ਕਿ ਉਸਦਾ ਮੁਵੱਕਲ ਵਿਦਿਆਰਥੀ ਵੀਜ਼ੇ 'ਤੇ 2020 ਵਿੱਚ ਯੂਕੇ ਆਇਆ ਸੀ ਅਤੇ ਇੱਕ ਸਰੋਤੇ ਵਜੋਂ ਗਰੁੱਪ ਦੀ ਗੱਲ ਸੁਣਨ ਦੌਰਾਨ ਹਿਰਾਸਤ ਵਿੱਚ ਲੈ ਲਿਆ ਗਿਆ।
ਪੰਜ ਹੋਰ ਲੋਕ ਪਹਿਲਾਂ ਹੀ ਝਗੜੇ ਵਿੱਚ ਆਪਣੀ ਸ਼ਮੂਲੀਅਤ ਲਈ ਦੋਸ਼ ਮੰਨ ਚੁੱਕੇ ਹਨ:
&bull ਸ਼ੇਕਸਪੀਅਰ ਸਟ੍ਰੀਟ, ਸਿਨਫਿਨ ਦੇ ਕਰਮਜੀਤ ਸਿੰਘ ਉਮਰ 36 ਸਾਲ - ਇੱਕ ਬਲੇਡ, ਇੱਕ ਚਾਕੂ - ਹਿੰਸਕ ਝਗੜਾ ਅਤੇ ਪਿਛਲੇ ਸਾਲ ਅਪ੍ਰੈਲ ਵਿੱਚ ਇੱਕ ਪਹਿਲੇ ਮੌਕੇ 'ਤੇ ਕੁਹਾੜੀ ਦੇ ਕਬਜ਼ੇ ਦਾ ਇੱਕ ਗੈਰ-ਸੰਬੰਧਿਤ ਅਪਰਾਧ ਵੀ ਉਹਦੇ ਨਾਂ ਬੋਲਦਾ ਹੈ। ਘਟਨਾ ਦੌਰਾਨ ਉਸ ਨੂੰ ਗਲੇ ਵਿੱਚ ਗੋਲੀ ਲੱਗੀ ਸੀ, ਹਸਪਤਾਲ ਵਿੱਚ ਸਰਜਰੀ ਦੌਰਾਨ ਗੋਲੀ ਕੱਢਣੀ ਪਈ ਸੀ ਅਤੇ ਉਸ ਨੂੰ ਸਾਢੇ ਚਾਰ ਸਾਲ ਦੀ ਜੇਲ੍ਹ ਹੋਈ ਸੀ। ਜੱਜ ਬੈਨੇਟ ਨੇ ਕਿਹਾ: "ਤੁਸੀਂ ਦੋਵੇਂ ਟੋਲਿਆਂ ਵਿੱਚੋਂ ਇੱਕ ਦੇ ਸਾਹਮਣੇ ਇੱਕ ਲੜਨ ਦੇ ਇਰਾਦੇ ਨਾਲ ਸ਼ਾਮਲ ਹੋਏ ਸੀ ਅਤੇ ਮੱਧਕਾਲੀ ਯੋਧੇ ਰਾਜੇ ਵਾਂਗ ਲੜ ਰਹੇ ਸੀ।"
ਬਲਜੀਤ ਸਿੰਘ, 33, ਦੋ ਬੱਚਿਆਂ ਦਾ ਵਿਆਹੁਤਾ ਪਿਤਾ, ਲਾਫਰੈਡ ਐਵੇਨਿਊ, ਵੁਲਵਰਹੈਂਪਟਨ ਦਾ - ਇੱਕ ਬਲੇਡ ਅਤੇ ਹਿੰਸਕ ਝਗੜੇ ਵਿੱਚ ਸ਼ਾਮਲ ਹੋਣ ਲਈ ਜੱਜ ਨੇ ਉਸ ਨੂੰ ਤਿੰਨ ਸਾਲ ਅਤੇ ਨੌ ਮਹੀਨੇ ਦੀ ਸਜ਼ਾ ਸੁਣਾਈ।
ਹਰਦੇਵ ਉੱਪਲ, 34, ਸਾਈਕਾਮੋਰ ਰੋਡ, ਟਿਪਟਨ ਦਾ ਰਹਿਣ ਵਾਲਾ ਤੇ ਤਿੰਨ ਬੱਚਿਆਂ ਦੇ ਪਿਤਾ ਜਾਨ ਨੂੰ ਖਤਰੇ ਵਿੱਚ ਪਾਉਣ ਦੇ ਇਰਾਦੇ ਨਾਲ ਹਥਿਆਰ ਰੱਖਣਾ ਅਤੇ ਇਰਾਦੇ ਨਾਲ ਜ਼ਖਮੀ ਕਰਨਾ। ਇਹ ਉਹ ਵਿਅਕਤੀ ਸੀ ਜਿਸ ਨੇ ਕਰਮਜੀਤ ਸਿੰਘ 'ਤੇ ਤੁਰਕੀ ਰਿਵਾਲਵਰ ਨਾਲ ਗੋਲੀ ਚਲਾਈ ਸੀ ਅਤੇ ਉਸ ਦੀ ਖੋਪੜੀ ਵੀ ਟੁੱਟ ਗਈ ਸੀ। ਉਸ ਨੂੰ ਜੱਜ ਨੇ 10 ਸਾਲ ਅਤੇ 10 ਮਹੀਨਿਆਂ ਲਈ ਜੇਲ੍ਹ ਭੇਜਿਆ ਅਤੇ ਕਿਹਾ: "ਤੁਸੀਂ ਚੰਗੀ ਤਰ੍ਹਾਂ ਲੈਸ ਅਤੇ ਗੰਭੀਰ ਹਿੰਸਾ ਦੀ ਉਮੀਦ ਕਰਦੇ ਹੋਏ ਉਸ ਖੇਤਰ ਵਿੱਚ ਗਏ ਸੀ।"
ਜਗਜੀਤ ਸਿੰਘ, 31 ਸਾਲਾਂ ਦਾ ਵਿਆਹਿਆ ਹੋਇਆ ਦੋ ਬੱਚਿਆਂ ਦਾ ਪਿਤਾ, ਜਿਸ ਦੀ ਪਹਿਲਾਂ ਕੋਈ ਸਜ਼ਾ ਦਾ ਰਿਕਾਰਡ ਨਹੀਂ ਸੀ ਅਤੇ ਉਹ ਆਪਣੇ ਸਹਿ-ਮੁਲਜ਼ਮ ਬਲਜੀਤ ਸਿੰਘ ਦਾ ਛੋਟਾ ਭਰਾ ਹੈ, ਬੋਲਟਨ ਰੋਡ, ਵੋਲਵਰਹੈਂਪਟਨ ਤੋਂ &ndash ਜਿਸ ਨੂੰ ਹਿੰਸਾ ਦਾ ਡਰ ਪੈਦਾ ਕਰਨ ਦੀ ਨੀਅਤ ਨਾਲ ਬੰਦੂਕ ਰੱਖਣ ਦੇ ਦੋਸ਼ ਵਿੱਚ ਸਜ਼ਾ ਦਿੱਤੀ ਗਈ। ਜੱਜ ਨੇ ਉਸਨੂੰ ਸਾਢੇ ਚਾਰ ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਦੂਧਨਾਥ ਤ੍ਰਿਪਾਠੀ, 29 ਸਾਲਾਂ ਦਾ, ਮੈਨਰ ਐਵੇਨਿਊ, ਹੰਸਲੋ ਤੋਂ &ndash ਹਿੰਸਕ ਝਗੜੇ ਅਤੇ ਜਖਮ ਪਹੁੰਚਾਉਣ ਦੇ ਦੋਸ਼ਾਂ ਵਿੱਚ ਸ਼ਾਮਲ ਪਾਇਆ ਗਿਆ। ਉਸ ਨੇ ਮਲਕੀਤ ਸਿੰਘ ਉਤੇ ਤਲਵਾਰ ਨਾਲ 'ਕ੍ਰੂਰ ਹਮਲਾ' ਕੀਤਾ। ਉਸ ਨੂੰ ਪੰਜ ਸਾਲ ਅਤੇ ਦਸ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ।
ਡਿਟੈਕਟਿਵ ਚੀਫ ਇੰਸਪੈਕਟਰ ਮੈਟ ਕਰੂਮ, ਜੋ ਮੁੱਖ ਜਾਂਚ ਅਧਿਕਾਰੀ ਸਨ, ਨੇ ਕਿਹਾ, "ਇਹ ਇਕ ਖੇਡ ਮੁਕਾਬਲੇ ਵਿੱਚ ਮਜ਼ੇਦਾਰ ਪਰਿਵਾਰਕ ਦਿਨ ਹੋਣਾ ਚਾਹੀਦਾ ਸੀ ਪਰ ਇਸਨੇ ਭਿਆਨਕ ਹਿੰਸਕ ਝਗੜੇ ਦਾ ਰੂਪ ਲੈ ਲਿਆ ਜਿਸ ਵਿੱਚ ਕਈ ਲੋਕ ਜ਼ਖਮੀ ਹੋਏ ਅਤੇ ਕਈ ਲੋਕ ਆਪਣੀ ਸੁਰੱਖਿਆ ਲਈ ਡਰ ਗਏ।
&ldquoਇਹ ਆਦਮੀ ਇਸ ਸਥਾਨ ਤੇ ਖਾਸ ਤੌਰ 'ਤੇ ਮੁਸੀਬਤ ਪੈਦਾ ਕਰਨ ਦੇ ਮਕਸਦ ਨਾਲ ਆਏ ਸਨ। ਆਪਣੇ ਆਪ ਨੂੰ ਹਮਲਾ ਕਰਨ ਲਈ ਪਹਿਲਾਂ ਤੋਂ ਤਿਆਰ ਕਰਕੇ ਅਤੇ ਹਥਿਆਰਾਂ ਨਾਲ ਖੁਦ ਨੂੰ ਹਥਿਆਰਬੰਦ ਕੀਤਾ।
&ldquoਕਈ ਲੋਕਾਂ ਨੇ ਇਵੈਂਟ ਵਿਚ ਚੰਗੀ ਮੁਰਾਦ ਨਾਲ ਹਿੱਸਾ ਲਿਆ ਸੀ, ਉਹਨਾਂ ਲਈ ਇਹ ਡਰਾਉਣਾ ਅਤੇ ਦੁੱਖਦਾਈ ਦ੍ਰਿਸ਼ ਸੀ ਅਤੇ ਅਸੀਂ ਉਹਨਾਂ ਦੇ, ਇਸੇ ਤਰ੍ਹਾਂ ਵੱਡੇ ਸਮਾਜ ਦੇ ਵੀ, ਧੰਨਵਾਦੀ ਹਾਂ, ਜਿਹਨਾਂ ਨੇ ਸਾਡੀ ਜਾਂਚ ਵਿੱਚ ਸਹਿਯੋਗ ਕੀਤਾ।"ਸਾਨੂੰ ਪਤਾ ਹੈ ਕਿ ਇਸ ਜਾਂਚ ਦਾ ਲੋਕਾਂ 'ਤੇ ਵੱਡਾ ਪ੍ਰਭਾਵ ਪਿਆ ਹੈ ਅਤੇ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਇਨ੍ਹਾਂ ਸੱਤ ਆਦਮੀਆਂ ਨੂੰ ਇਨਸਾਫ 'ਚ ਲਿਆਉਣ ਵਿੱਚ ਸਹਾਇਤਾ ਕੀਤੀ ਅਤੇ ਸਾਰੇ ਅਧਿਕਾਰੀਆਂ ਦਾ ਵੀ, ਇਹ ਇਕ ਲੰਬੀ ਅਤੇ ਬਹੁਤ ਹੀ ਕਠਨ ਜਾਂਚ ਹੈ।"
ਡਿਟੈਕਟਿਵ ਕਾਂਸਟੇਬਲ ਸਟੀਵੀ ਬਾਰਕਰ, ਜਿਨ੍ਹਾਂ ਨੇ ਜਾਂਚ ਦੀ ਅਗਵਾਈ ਕੀਤੀ, ਨੇ ਹੋਰ ਕਿਹਾ:
&ldquoਇਹਨਾਂ ਆਦਮੀਆਂ ਨੇ ਇਸ ਕਬੱਡੀ ਟੂਰਨਾਮੈਂਟ ਦੌਰਾਨ ਹੋਰ ਲੋਕਾਂ ਦੀ ਸੁਰੱਖਿਆ ਲਈ ਖੁਲ੍ਹੀ ਬੇਪਰਵਾਹੀ ਦਿਖਾਈ, ਜਿਸ ਦਾ ਮਨੋਰਥ ਇੱਕ ਖੇਡ ਮੁਕਾਬਲੇ ਵਿੱਚ ਮਨੋਰੰਜਨ ਕਰਨਾ ਸੀ ਪਰ ਇਹਨਾਂ ਦੋ ਗਰੁੱਪਾਂ ਨੇ ਉਸ ਨੂੰ ਬੇਵਕੂਫ਼ੀ ਭਰੀ ਹਿੰਸਾ ਵਿੱਚ ਬਦਲ ਦਿੱਤਾ। "ਉਨ੍ਹਾਂ ਦੇ ਇਸ ਦਿਨ ਦੇ ਕੰਮਾਂ ਨੇ ਕਈ ਲੋਕਾਂ ਨੂੰ ਸ਼ਰੀਰਕ ਜ਼ਖ਼ਮ ਦਿੱਤੇ ਅਤੇ ਸੈਂਕੜੇ ਦਰਸ਼ਕਾਂ ਤੇ ਜਿਹੜੇ ਆਪਣੇ ਦੋਸਤਾਂ ਅਤੇ ਪਰਿਵਾਰਾਂ ਦੇ ਨਾਲ ਕਬੱਡੀ ਦਾ ਮੁਕਾਬਲਾ ਦੇਖਣ ਲਈ ਆਏ ਸਨ, ਉਨ੍ਹਾਂ 'ਤੇ ਮਾਨਸਿਕ ਅਤੇ ਭਾਵਨਾਤਮਕ ਅਸਰ ਪਾਇਆ।
"ਇਸ ਵਿਗਾੜ 'ਤੇ ਕੀਤੀ ਜਾਂਚ ਬਹੁਤ ਹੀ ਜਟਿਲ ਅਤੇ ਵਿਸਤ੍ਰਿਤ ਰਹੀ ਹੈ, ਜਿਸ ਵਿੱਚ ਸਿਰਫ ਡਰਬੀਸ਼ਾਇਰ ਦੇ ਹੀ ਨਹੀਂ ਬਲਕਿ ਦੇਸ਼ ਦੇ ਕਈ ਹਿੱਸਿਆਂ ਦੇ ਸੈਂਕੜੇ ਅਧਿਕਾਰੀ ਸ਼ਾਮਲ ਸਨ ਅਤੇ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ ਜੋ ਇਸ ਮਾਮਲੇ ਵਿੱਚ ਸਾਡੀ ਮਦਦ ਕਰ ਰਹੇ ਹਨ। "ਮੈਂ ਇਸ ਘਟਨਾ ਤੋਂ ਬਾਅਦ ਆਉਣ ਵਾਲੇ ਦਿਨਾਂ ਅਤੇ ਹਫ਼ਤਿਆਂ ਦੌਰਾਨ ਸਥਾਨਕ ਭਾਈਚਾਰੇ ਦੇ ਸਮਰਥਨ ਲਈ ਵੀ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਮੈਨੂੰ ਪਤਾ ਹੈ ਕਿ ਇਸਦਾ ਉਨ੍ਹਾਂ 'ਤੇ ਬਹੁਤ ਵੱਡਾ ਪ੍ਰਭਾਵ ਸੀ।"
ਹੁਣ ਨਹੀਂ ਮਿਲੇਗਾ ਕੈਨੇਡਾ ਦਾ 10 ਸਾਲ ਦਾ ਵਿਜ਼ਟਰ ਵੀਜ਼ਾ, ਸਰਕਾਰ ਨੇ ਕੀਤਾ ਵੱਡਾ ਬਦਲਾਵ
ਕੈਨੇਡਾ ਨੇ ਭਾਰਤੀ ਨਾਗਰਿਕਾਂ ਲਈ ਵੀਜ਼ਾ ਦਿਸ਼ਾ-ਨਿਰਦੇਸ਼ਾਂ &lsquoਚ ਸਖ਼ਤ ਬਦਲਾਅ ਕੀਤੇ ਹਨ, ਜਿਸ ਨਾਲ ਭਾਰਤੀਆਂ ਨੂੰ ਵੱਡਾ ਝਟਕਾ ਲੱਗਾ ਹੈ। ਹੁਣ ਭਾਰਤੀਆਂ ਨੂੰ 10 ਸਾਲ ਦਾ ਵਿਜ਼ਟਰ ਵੀਜ਼ਾ ਨਹੀਂ ਮਿਲੇਗਾ। ਇਸ ਦੀ ਬਜਾਏ ਭਾਰਤੀ ਨਾਗਰਿਕਾਂ ਲਈ ਵਿਜ਼ਟਰ ਵੀਜ਼ੇ ਦੀ ਮਿਆਦ ਘਟਾ ਕੇ 1 ਮਹੀਨੇ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵਿਜ਼ਟਰ ਵੀਜ਼ਾ ਨੂੰ ਸਿੱਧੇ ਤੌਰ &lsquoਤੇ ਵਰਕ ਵੀਜ਼ਾ &lsquoਚ ਤਬਦੀਲ ਕਰਨ ਦੀ ਵਿਵਸਥਾ ਕੀਤੀ ਗਈ ਸੀ। ਕੈਨੇਡਾ ਸਰਕਾਰ ਵੱਲੋਂ ਇਹ ਕਦਮ ਵੀਜ਼ਾ ਪ੍ਰਣਾਲੀ ਵਿੱਚ ਸਖ਼ਤ ਪ੍ਰਬੰਧਾਂ ਨੂੰ ਲਾਗੂ ਕਰਨ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ, ਜਿਸ ਕਾਰਨ ਭਾਰਤੀ ਨਾਗਰਿਕਾਂ ਲਈ ਲੰਬੇ ਸਮੇਂ ਦੇ ਵੀਜ਼ੇ ਦੀ ਸਹੂਲਤ ਖ਼ਤਮ ਹੋ ਜਾਵੇਗੀ। ਇਹ ਤਬਦੀਲੀ ਉਹਨਾਂ ਭਾਰਤੀਆਂ ਲਈ ਖਾਸ ਤੌਰ &lsquoਤੇ ਮੁਸ਼ਕਲ ਸਾਬਤ ਹੋ ਸਕਦੀ ਹੈ ਜੋ ਪਰਿਵਾਰ ਅਤੇ ਦੋਸਤਾਂ ਨੂੰ ਮਿਲਣ ਜਾਂ ਹੋਰ ਕੰਮ ਲਈ ਲੰਬੇ ਸਮੇਂ ਲਈ ਕੈਨੇਡਾ ਵਿੱਚ ਰਹਿਣਾ ਚਾਹੁੰਦੇ ਸਨ। ਇਸ ਦੇ ਨਾਲ ਹੀ ਕੈਨੇਡਾ ਵਿੱਚ ਵਰਕ ਪਰਮਿਟ (PGWP) ਨਿਯਮਾਂ ਵਿੱਚ ਬਦਲਾਅ ਕੀਤੇ ਗਏ ਹਨ, ਜੋ ਕਿ 1 ਨਵੰਬਰ, 2024 ਤੋਂ ਲਾਗੂ ਹੋ ਗਏ ਹਨ। ਇਨ੍ਹਾਂ ਨਵੇਂ ਨਿਯਮਾਂ ਤਹਿਤ ਵਿਦਿਆਰਥੀਆਂ ਨੂੰ ਹੁਣ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ (PGWP) ਪ੍ਰਾਪਤ ਕਰਨ ਲਈ ਨਵੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ
ਆਸਟ੍ਰੇਲੀਆ ਵਿਚ 16 ਸਾਲ ਤੋਂ ਘੱਟ ਉਮਰ ਨਹੀਂ ਵਰਤ ਸਕਣਗੇ ਸੋਸ਼ਲ ਮੀਡੀਆ
ਸਿਡਨੀ : ਆਸਟ੍ਰੇਲੀਆ ਵਿਚ 16 ਸਾਲ ਤੋਂ ਘੱਟ ਉਮਰ ਵਾਲੇ ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰ ਸਕਣਗੇ। ਜੀ ਹਾਂ, ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਜਲਦ ਹੀ ਨਵਾਂ ਕਾਨੂੰਨ ਲਿਆ ਰਹੀ ਹੈ ਜੋ ਪੂਰੀ ਦੁਨੀਆਂ ਵਾਸਤੇ ਰਾਹ ਦਸੇਰਾ ਸਾਬਤ ਹੋਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਸਾਡੇ ਬੱਚਿਆਂ ਦੀ ਮਾਨਸਿਕ ਸਿਹਤ ਉਤੇ ਬੇਹੱਦ ਮਾੜਾ ਅਸਰ ਪਾ ਰਿਹਾ ਹੈ ਅਤੇ ਵੇਲਾ ਆ ਗਿਆ ਹੈ ਕਿ ਅਸਰਦਾਰ ਕਦਮ ਚੁੱਕੇ ਜਾਣ। ਨਵਾਂ ਕਾਨੂੰਨ ਇਸੇ ਸਾਲ ਪਾਰਲੀਮੈਂਟ ਵਿਚ ਪੇਸ਼ ਕੀਤਾ ਜਾਵੇਗਾ ਅਤੇ ਜਲਦ ਤੋਂ ਜਲਦ ਲਾਗੂ ਕਰਨ ਦੇ ਯਤਨ ਕੀਤੇ ਜਾਣਗੇ। ਵੇਰਵਾ ਮਾਨਸਿਕ ਹਾਲਤ &rsquoਤੇ ਪੈ ਰਹੇ ਅਸਰਾਂ ਨੂੰ ਵੇਖਦਿਆਂ ਸਰਕਾਰ ਨੇ ਲਿਆਂਦੀ ਤਜਵੀਜ਼ ਤਜਵੀਜ਼ਸ਼ੁਦਾ ਕਾਨੂੰਨ ਮੁਤਾਬਕ ਮਾਪਿਆਂ ਦੀ ਮਰਜ਼ੀ ਨਾਲ ਵੀ ਬੱਚੇ ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰ ਸਕਣਗੇ। ਸੋਸ਼ਲ ਮੀਡੀਆ ਕੰਪਨੀਆਂ ਨੂੰ ਵੀ ਜ਼ਿੰਮੇਵਾਰ ਬਣਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਬੱਚਿਆਂ ਵਾਸਤੇ ਢੁਕਵੇਂ ਕਦਮ ਉਠਾਉਣੇ ਹੋਣਗੇ। ਇਸੇ ਦੌਰਾਨ ਆਸਟ੍ਰੇਲੀਆ ਦੀ ਕਮਿਊਨੀਕੇਸ਼ਨ ਮੰਤਰੀ ਮਿਸ਼ੇਲ ਰੋਅਲੈਂਡ ਨੇ ਕਿਹਾ ਕਿ ਫੇਸਬੁਕ, ਇੰਸਟਾਗ੍ਰਾਮ, ਟਿਕਟੌਕ, ਐਕਸ, ਗੂਗਲ ਓ ਅਤੇ ਯੂਟਿਊਬ ਨੂੰ ਸੋਸ਼ਲ ਮੀਡੀਆ ਪਲੈਟਫਾਰਮਜ਼ ਵਿਚ ਖਾਸ ਤੌਰ &rsquoਤੇ ਸ਼ਾਮਲ ਕੀਤਾ ਗਿਆ ਹੈ। ਭਾਵੇਂ ਦੁਨੀਆਂ ਦੇ ਕਈ ਮੁਲਕਾਂ ਵਿਚ ਅਜਿਹੀਆਂ ਬੰਦਿਸ਼ਾਂ ਲਿਆਉਣ &rsquoਤੇ ਜ਼ੋਰ ਦਿਤਾ ਜਾ ਰਿਹਾ ਹੈ ਪਰ ਆਸਟ੍ਰੇਲੀਆ ਦੀ ਨੀਤੀ ਸਭ ਤੋਂ ਸਖ਼ਤ ਮੰਨੀ ਜਾ ਰਹੀ ਹੈ। ਇਥੇ ਦਸਣਾ ਬਣਦਾ ਹੈ ਕਿ ਫਰਾਂਸ ਵੱਲੋਂ ਪਿਛਲੇ ਸਾਲ 15 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਦੇ ਸੋਸ਼ਲ ਮੀਡੀਆ ਵਰਤਣ &rsquoਤੇ ਪਾਬੰਦੀ ਲਾਈ ਗਈ ਪਰ ਨਾਲ ਹੀ ਇਹ ਵੀ ਕਹਿ ਦਿਤਾ ਗਿਆ ਕਿ ਮਾਪਿਆਂ ਦੀ ਮਰਜ਼ੀ ਨਾਲ ਬੱਚੇ ਸੋਸ਼ਲ ਮੀਡੀਆ ਵਰਤ ਸਕਦੇ ਹਨ।
ਕੈਨੇਡਾ ਦੇ ਸ਼ਹਿਰਾਂ ਵਿਚ ਧਾਰਮਿਕ ਥਾਵਾਂ ਨੇੜੇ ਮੁਜ਼ਾਹਰਿਆਂ &rsquoਤੇ ਲੱਗੇਗੀ ਪਾਬੰਦੀ!
ਟੋਰਾਂਟੋ : ਬਰੈਂਪਟਨ ਵਿਖੇ ਮੰਦਰ ਅਤੇ ਗੁਰਦਵਾਰੇ ਦੇ ਬਾਹਰ ਹਿੰਸਕ ਰੋਸ ਵਿਖਾਵਿਆਂ ਮਗਰੋਂ ਕੈਨੇਡਾ ਵਿਚ ਧਾਰਮਿਕ ਥਾਵਾਂ ਅਤੇ ਸਕੂਲਾਂ ਨੇੜੇ ਮੁਜ਼ਾਹਰਿਆਂ ਉਤੇ ਮੁਕੰਮਲ ਰੋਕ ਲਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਉਨਟਾਰੀਓ ਦੇ ਵੌਅਨ ਸ਼ਹਿਰ ਵਿਚ ਧਾਰਮਿਕ ਥਾਵਾਂ, ਸਕੂਲਾਂ, ਚਾਈਲਡ ਕੇਅਰ ਸੈਂਟਰਾਂ ਜਾਂ ਹਸਪਤਾਲਾਂ ਦੇ 100 ਮੀਟਰ ਦਾਇਰੇ ਵਿਚ ਵਿਖਾਵਾ ਕਰਨ &rsquoਤੇ ਪਾਬੰਦੀ ਲਾਉਂਦਾ ਬਾਇਲਾਅ ਪਾਸ ਵੀ ਕੀਤਾ ਜਾ ਚੁੱਕਾ ਹੈ ਜਦਕਿ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਇਸੇ ਕਿਸਮ ਦਾ ਕਾਨੂੰਨ ਲਾਗੂ ਕਰਨਾ ਚਾਹੁੰਦੇ ਹਨ। ਦੂਜੇ ਪਾਸੇ ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਵੱਲੋਂ ਕਈ ਕੌਂਸਲਰ ਕੈਂਪ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ।
ਦਿੱਲੀ ਦਾ AQI 400 ਦੇ ਪਾਰ, ਸਾਹ ਲੈਣਾ ਹੋਇਆ ਔਖਾ
ਨਵੀਂ ਦਿੱਲੀ- ਦਿੱਲੀ ਦੇ ਲੋਕਾਂ ਨੂੰ ਆਉਣ ਵਾਲੇ ਕਈ ਦਿਨਾਂ ਤੱਕ ਪ੍ਰਦੂਸ਼ਣ ਤੋਂ ਰਾਹਤ ਮਿਲਣ ਦੀ ਉਮੀਦ ਬਹੁਤ ਘੱਟ ਹੈ। ਪਿਛਲੇ ਕਈ ਦਿਨਾਂ ਤੋਂ ਹਵਾ ਗੁਣਵੱਤਾ ਸੂਚਕਾਂਕ (AQI) ਬੇਹੱਦ ਖਰਾਬ ਸ਼੍ਰੇਣੀ &lsquoਚ ਬਰਕਰਾਰ ਹੈ। ਦੀਵਾਲੀ ਖ਼ਤਮ ਹੋਏ ਇਕ ਹਫ਼ਤਾ ਬੀਤ ਗਿਆ ਹੈ ਪਰ ਪ੍ਰਦੂਸ਼ਣ ਦਾ ਅਸਰ ਕਿਸੇ ਵੀ ਤਰ੍ਹਾਂ ਘੱਟ ਹੁੰਦੇ ਹੋਏ ਨਜ਼ਰ ਨਹੀਂ ਆ ਰਿਹਾ ਹੈ। ਦਿੱਲੀ ਦੀ ਆਬੋ-ਹਵਾ &lsquoਚ ਘੁਲਿਆ ਜ਼ਹਿਰ ਲੋਕਾਂ ਲਈ ਪਰੇਸ਼ਾਨੀ ਖੜ੍ਹੀ ਕਰ ਰਿਹਾ ਹੈ। ਅਕਤੂਬਰ ਦੇ ਆਖ਼ਰੀ ਹਫ਼ਤੇ ਤੋਂ ਹੀ ਦਿੱਲੀ-NCR ਗੈਂਸ ਚੈਂਬਰ ਬਣੀ ਹੋਈ ਹੈ। ਹਾਲਾਤ ਇੰਨੇ ਖ਼ਰਾਬ ਬਣ ਗਏ ਹਨ ਕਿ ਕੁਝ ਥਾਵਾਂ &lsquoਤੇ AQI 400 ਦੇ ਪਾਰ ਪਹੁੰਚ ਗਿਆ ਹੈ। ਦਿੱਲੀ ਵਿਚ ਸਰਦੀ ਵੀ ਦਸਤਕ ਦੇ ਰਹੀ ਹੈ। ਹੁਣ ਸਵੇਰੇ ਅਤ ਸ਼ਾਮ ਦੇ ਸਮੇਂ ਰਾਜਧਾਨੀ ਦਾ ਮੌਸਮ ਠੰਡਾ ਹੋਣ ਲੱਗਾ ਹੈ। ਉੱਥੇ ਪ੍ਰਦੂਸ਼ਣ ਨੇ ਲੋਕਾਂ ਦੀ ਪਰੇਸ਼ਾਨੀ ਹੋਰ ਜ਼ਿਆਦਾ ਵਧਾ ਦਿੱਤੀ ਹੈ। ਹਵਾ ਬਹੁਤ ਜ਼ਿਆਦਾ ਖ਼ਰਾਬ ਹੋ ਚੁੱਕੀ ਹੈ। ਇਸ ਤੋਂ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ। ਬਜ਼ੁਰਗਾਂ, ਬੱਚਿਆਂ ਅਤੇ ਬੀਮਾਰ ਲੋਕਾਂ ਲਈ ਖ਼ਰਾਬ ਹਵਾ ਬੇਹੱਦ ਚਿੰਤਾਜਨਕ ਹੈ। ਇਸ ਵਜ੍ਹਾ ਤੋਂ ਜ਼ਰੂਰੀ ਹੈ ਕਿ ਘਰ &lsquoਚੋਂ ਨਿਕਲਣ ਤੋਂ ਪਹਿਲਾਂ ਮਾਸਕ ਦਾ ਇਸਤੇਮਾਲ ਜ਼ਰੂਰ ਕਰੋ। ਦਿੱਲੀ ਦੀ ਹਵਾ ਵਿਚ ਜ਼ਹਿਰ ਘੁਲਣ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਕਤੂਬਰ ਦੇ ਆਖ਼ਰੀ ਹਫ਼ਤੇ ਤੋਂ ਹੀ ਦਿੱਲੀ-NCR ਗੈਸ ਚੈਂਬਰ ਬਣ ਗਈ ਸੀ। ਨਵੰਬਰ ਦੇ ਸ਼ੁਰੂਆਤ ਵਿਚ ਹਾਲਾਤ ਹੋਰ ਜ਼ਿਆਦਾ ਖ਼ਰਾਬ ਹੋ ਗਈ ਹੈ। ਆਨੰਦ ਵਿਹਾਰ ਅਤੇ ਅਸ਼ੋਕ ਵਿਹਾਰ ਦਿੱਲੀ ਦੇ ਉਨ੍ਹਾਂ ਇਲਾਕਿਆਂ &lsquoਚ ਸ਼ਾਮਲ ਹੈ, ਜਿੱਥੇ AQI400 ਦੇ ਪਾਰ ਚੱਲਾ ਗਿਆ ਹੈ। ਦਿੱਲੀ-NCR &lsquoਚ ਹਾਲਾਤ ਬੇਹੱਦ ਖਰਾਬ ਹੁੰਦੇ ਹੋਏ ਨਜ਼ਰ ਆ ਰਹੇ ਹਨ।
ਸ਼ਾਹਰੁਖ਼ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ, ਫਿਰੌਤੀ ਦਾ ਕੇਸ ਦਰਜ
ਬਾਲੀਵੁੱਡ ਅਦਾਕਾਰ ਸ਼ਾਹਰੁਖ਼ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ, ਜਿਸ ਵਿਚ ਉਸ ਤੋਂ 50 ਲੱਖ ਰੁਪਏ ਦੀ ਫ਼ਿਰੌਤੀ ਮੰਗੀ ਗਈ ਹੈ। ਮੁੰਬਈ ਪੁਲੀਸ ਨੇ ਵੀਰਵਾਰ ਨੂੰ ਕਿਹਾ ਕਿ ਇਸ ਸਬੰਧ ਵਿੱਚ ਫਿਰੌਤੀ ਦਾ ਕੇਸ ਦਰਜ ਕੀਤਾ ਗਿਆ ਹੈ। ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁੰਬਈ ਪੁਲੀਸ ਨੇ ਇਸ ਸਬੰਧ ਵਿੱਚ ਰਾਏਪੁਰ ਦੇ ਇੱਕ ਵਿਅਕਤੀ ਨੂੰ ਵੀ ਤਲਬ ਕੀਤਾ ਹੈ।
ਗ਼ੌਲਤਲਬ ਹੈ ਕਿ ਪਹਿਲਾਂ ਹੀ ਬਾਲੀਵੁੱਡੇ ਦੇ ਇਕ ਹੋਰ ਅਦਾਕਾਰ ਸਲਮਾਨ ਖ਼ਾਨ ਨੂੰ ਕਥਿਤ ਤੌਰ &lsquoਤੇ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਅਜਿਹੀਆਂ ਹੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, &lsquo&lsquoਬਾਂਦਰਾ ਪੁਲੀਸ ਸਟੇਸ਼ਨ ਨੂੰ ਸ਼ਾਹਰੁਖ਼ ਖ਼ਾਨ ਨੂੰ ਧਮਕੀ ਦੇਣ ਵਾਲਾ ਇੱਕ ਕਾਲ ਆਇਆ ਅਤੇ 50 ਲੱਖ ਰੁਪਏ ਦੀ ਮੰਗ ਕੀਤੀ ਗਈ। ਇਸ ਬਾਰੇ ਕੇਸ ਦਰਜ ਕਰ ਲਿਆ ਗਿਆ ਹੈ ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।&rsquo&rsquo
ਜੈੱਟ ਏਅਰਵੇਜ਼ ਦੇ ਮੁੜ ਚਾਲੂ ਹੋਣ ਦੀਆਂ ਸੰਭਾਵਨਾਵਾਂ ਖਤਮ
ਸੁਪਰੀਮ ਕੋਰਟ ਨੇ ਜੈੱਟ ਏਅਰਵੇਜ਼ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ। ਭਾਵ ਹੁਣ ਜੈੱਟ ਏਅਰਵੇਜ਼ ਦੇ ਸ਼ੁਰੂ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਉਸ ਦੀਆਂ ਜਾਇਦਾਦਾਂ ਕਰਜ਼ਾ ਦੇਣ ਵਾਲਿਆਂ ਨੂੰ ਦਿੱਤੀਆਂ ਜਾਣਗੀਆਂ। ਅਦਾਲਤ ਨੇ ਵੀਰਵਾਰ 7 ਨਵੰਬਰ ਨੂੰ ਨੈਸ਼ਨਲ ਕੰਪਨੀ ਲਾਅ ਅਪੀਲੀ ਟ੍ਰਿਬਿਊਨਲ (NCLAT) ਦੇ ਫੈਸਲੇ ਨੂੰ ਪਲਟ ਦਿੱਤਾ। ਲਿਕਵੀਡੇਸ਼ਨ ਦਾ ਮਤਲਬ ਹੈ ਕਿਸੇ ਕੰਪਨੀ ਦੀ ਜਾਇਦਾਦ ਨੂੰ ਜ਼ਬਤ ਕਰਨਾ ਅਤੇ ਉਸ ਤੋਂ ਪ੍ਰਾਪਤ ਹੋਏ ਪੈਸੇ ਦੀ ਵਰਤੋਂ ਇਸਦੇ ਕਰਜ਼ਿਆਂ ਅਤੇ ਦੇਣਦਾਰੀਆਂ ਨੂੰ ਚੁਕਾਉਣ ਲਈ ਕਰਨਾ।
ਕਕਾਰਾਂ &rsquoਤੇ ਪਾਬੰਦੀ ਲਗਾ ਕੇ ਕੀਤੇ ਜਾ ਰਹੇ ਹਮਲੇ ਸਿੱਖਾਂ ਨਾਲ ਸਰਾਸਰ ਧੱਕਾ : ਐਡਵੋਕੇਟ ਧਾਮੀ
ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਹਕੂਮਤੀ ਸਰਕਾਰਾਂ ਵੱਲੋਂ ਸਿੱਖ ਕੌਮ &rsquoਤੇ ਕੀਤੇ ਜਾ ਰਹੇ ਹਮਲੇ ਨਾਸਹਿਣਯੋਗ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਧਾਰਮਿਕ ਚਿੰਨਾਂ ਅਤੇ ਕੰਕਾਰਾਂ &rsquoਤੇ ਪਾਬੰਦੀ ਲਾਉਣਾ ਸਰਾਸਰ ਗਲਤ ਅਤੇ ਸਿੱਖਾਂ ਨਾਲ ਵੱਡਾ ਧੱਕਾ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਹ ਪ੍ਰਗਟਾਵਾ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਗੱਲਬਾਤ ਕਰਦਿਆਂ ਕੀਤਾ। ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅੱਜ ਚੌਥੀ ਵਾਰ ਪ੍ਰਧਾਨ ਬਣਨ ਉਪਰੰਤ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਐਡਵੋਕੇਟ ਧਾਮੀ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ।
ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਮੁੜ ਪ੍ਰਧਾਨ ਬਣਨ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਪੁੱਜੇ, ਜਿਥੇ ਉਨ੍ਹਾਂ ਦਾ ਸ਼ੋ੍ਰਮਣੀ ਕਮੇਟੀ ਮੈਂਬਰਾਂ ਨੇ ਨਿੱਘਾ ਸਵਾਗਤ ਕੀਤਾ, ਜਿਨ੍ਹਾਂ ਵਿਚ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਅਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਜਥੇਦਾਰ ਜਸਮੇਰ ਸਿੰਘ ਲਾਛੜੂ ਉਚੇਚੇ ਤੌਰ &rsquoਤੇ ਪੁੱਜੇ ਹੋਏ ਸਨ। ਇਸ ਦੌਰਾਨ ਸ਼ੋ੍ਰਮਣੀ ਕਮੇਟੀ ਮੈਂਬਰਾਂ ਅਤੇ ਗੁਰਦੁਆਰਾ ਪ੍ਰਬੰਧਕਾਂ ਨੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸਿੱਖੀ ਪ੍ਰੰਪਰਾਵਾਂ ਅਨੁਸਾਰ ਸ੍ਰੀ ਸਾਹਿਬ, ਗੁਰਦੁਆਰਾ ਸਾਹਿਬ ਦੀ ਇਤਿਹਾਸਕ ਤਸਵੀਰ ਅਤੇ ਸਿਰੋਪਾਓ ਨਾਲ ਸਨਮਾਨਿਤ ਵੀ ਕੀਤਾ।
ਗੁਰਦੁਆਰਾ ਬਾਬਾ ਅਟੱਲ ਰਾਏ ਜੀ ਦੀ ਸੱਤਵੀਂ ਮੰਜ਼ਿਲ ਤੋਂ ਲੜਕੀ ਨੇ ਮਾਰੀ ਛਾਲ , ਮੌਤ
ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਬਾਬਾ ਅਟੱਲ ਰਾਏ ਜੀ ਦੀ ਸੱਤਵੀਂ ਮੰਜ਼ਿਲ ਤੋਂ ਇਕ ਲੜਕੀ ਵਲੋਂ ਛਾਲ ਮਾਰਨ ਕਾਰਨ ਉਸ ਦੀ ਮੌਕੇ ''ਤੇ ਹੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਵੀਰਵਾਰ ਸਵੇਰੇ 10 ਵਜੇ ਦੇ ਕਰੀਬ ਇਕ ਲੜਕੀ ਵੱਲੋਂ ਨੌ ਮੰਜ਼ਿਲਾਂ ਗੁਰਦੁਆਰਾ ਸਾਹਿਬ ਦੀ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ, ਜਿਸ ਦੀ ਪਰਿਕਰਮਾ ਵਿਚ ਫਰਸ਼ &rsquoਤੇ ਡਿੱਗਣ ਕਾਰਨ ਮੌਕੇ &rsquoਤੇ ਹੀ ਮੌਤ ਹੋ ਗਈ। ਉਸ ਦੇ ਛਾਲ ਮਾਰਨ ਜਾਂ ਡਿੱਗਣ ਦੇ ਕਾਰਨਾਂ ਅਤੇ ਉਸ ਦੇ ਨਾਂ ਅਤੇ ਘਰ ਦੇ ਪਤੇ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਲੜਕੀ ਪਾਸ ਇਕ ਮੋਬਾਇਲ ਵੀ ਸੀ ਜੋ ਕਿ ਟੁੱਟ ਗਿਆ ਹੈ ਹੋਰ ਕੋਈ ਵੀ ਆਈ ਡੀ ਪਰੂਫ ਨਹੀਂ ਮਿਲਿਆ।
ਸੁਨੀਲ ਜਾਖੜ ਦੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ, ਪੰਥ ਦੇ ਗੁਨਾਹਗਾਰਾਂ ਨੂੰ ਉਚਿਤ ਤਨਖ਼ਾਹ ਲਗਾਓ
ਅਕਾਲ ਤਖ਼ਤ ਸਾਹਿਬ ਵੱਲੋਂ ਤਨਖ਼ਾਹੀਆ ਕਰਾਰ ਦਿੱਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਲੈ ਕੇ ਸੁਨੀਲ ਜਾਖੜ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਖ਼ਾਸ ਅਪੀਲ ਕੀਤੀ ਹੈ। ਸੁਨੀਲ ਜਾਖੜ ਨੇ ਟਵੀਟ ਕਰਦਿਆਂ ਕਿਹਾ ਕਿ &ldquoਅੱਜ ਪੰਥ ਦੀ ਨੁਮਾਇੰਦਗੀ ਕਰਦੇ ਅਕਾਲੀ ਦਲ ਦੀ ਸਥਿਤੀ ਇੰਨੀ ਮਾੜੀ ਕਿਉਂ ਬਣੀ ਹੋਈ ਹੈ ?
ਅਕਾਲੀ ਦਲ ਤੇ ਇਸ ਦੇ ਪ੍ਰਧਾਨ ਦਾ ਭਵਿੱਖ ਆਪਸ ਵਿਚ ਕਿਉਂ ਜੁੜਿਆ ਹੋਇਆ ਹੈ ਕਿ ਪਾਰਟੀ ਪ੍ਰਧਾਨ ਨੂੰ ਤਨਖਾਹੀਆ ਕਰਾਰ ਦਿੱਤੇ ਜਾਣ ਕਾਰਨ ਪਾਰਟੀ ਆਪਣੇ ਗੜ੍ਹ ਵਿਚ ਵੀ ਜ਼ਿਮਨੀ ਚੋਣਾਂ ਲੜਨ ਦੀ ਹਿੰਮਤ ਨਹੀਂ ਕਰ ਸਕੀ ?&rdquo ਜਿੱਥੇ ਇਸ ਦੇ ਕਾਰਨਾਂ &lsquoਤੇ ਵਿਚਾਰ ਕਰਨ ਦੀ ਲੋੜ ਹੈ ਉੱਥੇ ਇਹ ਵੀ ਇਕ ਕੌੜਾ ਸੱਚ ਹੈ ਕਿ ਪਿਛਲੇ ਸਮੇਂ ਵਿਚ ਬਹੁਤ ਵੱਡੇ ਗੁਨਾਹ ਹੋਏ ਹਨ ਅਤੇ ਉਨ੍ਹਾਂ ਗੁਨਾਹਾਂ ਦੇ ਗੁਨਾਹਗਾਰਾਂ ਨੂੰ ਅਹਿਸਾਸ ਵੀ ਹੋਣਾ ਜ਼ਰੂਰੀ ਹੈ ਅਤੇ ਸਜ਼ਾ (ਤਨਖਾਹ ਲੱਗਣੀ) ਵੀ ਜ਼ਰੂਰੀ ਹੈ ਪਰ ਤਨਖ਼ਾਹ ਕੀ ਤੇ ਕਿੰਨੀ ਸਖ਼ਤ ਹੋਵੇ, ਇਸ ਦਾ ਫ਼ੈਸਲਾ ਕਰਨ ਸਮੇਂ ਇਹ ਤੱਥ ਵੀ ਵਿਚਾਰਿਆ ਜਾਣਾ ਚਾਹੀਦਾ ਹੈ ਕਿ ਇਸ ਦਾ ਅਸਰ ਕੇਵਲ ਕੁਝ ਵਿਅਕਤੀਆਂ ਨੂੰ ਹੀ ਪ੍ਰਭਾਵਿਤ ਨਹੀਂ ਕਰੇਗਾ ਸਗੋਂ ਪੰਥ ਦੀ ਨੁਮਾਇੰਦਗੀ ਕਰਦੀ ਦੇਸ਼ ਦੀ ਦੂਜੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਦਾ ਭਵਿੱਖ ਵੀ ਨਿਰਧਾਰਤ ਕਰੇਗਾ।&rdquo
ਸੁਨੀਲ ਜਾਖੜ ਨੇ ਅੱਗੇ ਲਿਖਿਆ ਕਿ ਪੰਥ ਦੀ ਇਸ ਨੁਮਾਇੰਦਾ ਜਮਾਤ ਨੂੰ ਖ਼ਤਮ ਕਰਨ ਲਈ ਜੋ ਕੰਮ ਅੰਗਰੇਜ਼ ਸਰਕਾਰ ਦੇ ਗੋਰੇ ਅਤੇ ਮਸੰਦ ਨਹੀਂ ਕਰ ਸਕੇ ਉਹ ਕੰਮ ਉਸ ਨੇ ਦਿੱਤਾ ਜੋ ਆਪ ਭਾਵੇਂ ਸੁਨਾਰੀਆ ਜੇਲ੍ਹ ਬੈਠਾ ਹੈ, ਪਰ ਉਸ ਕਾਰਨ ਪੰਥਕ ਪਾਰਟੀ ਵਿਚ ਵੱਡਾ ਦੁਫੇੜ ਖੜ੍ਹਾ ਹੋਇਆ ਪਿਆ ਹੈ। ਬਤੌਰ ਪੰਜਾਬੀ ਮੇਰਾ ਮੰਨਨਾ ਹੈ ਕਿ ਅਕਾਲੀ ਦਲ ਪੰਜਾਬ ਲਈ ਅੱਜ ਵੀ ਉਨ੍ਹਾਂ ਹੀ ਜ਼ਰੂਰੀ ਹੈ ਜਿੰਨਾ 1920 ਵਿਚ ਸੀ। ਇਸ ਲਈ ਮੇਰੀ ਸਾਡੀ ਸਰਵਉੱਚ ਧਾਰਮਿਕ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਗੁਨਾਹਗਾਰਾਂ ਨੂੰ ਉਸ ਦੀ ਗਲਤੀ ਦਾ ਅਹਿਸਾਸ ਵੀ ਕਰਵਾਇਆ ਜਾਵੇ ਤੇ ਉਚਿੱਤ ਤਨਖ਼ਾਹ ਵੀ ਲਗਾਈ ਜਾਵੇ ਪਰ ਸਜ਼ਾ ਲਗਾਉਂਦੇ ਹੋਏ ਪੰਥ ਦੀ ਪਾਰਟੀ ਨੂੰ ਬਚਾ ਕੇ ਰੱਖਣ ਦੀ ਜ਼ਿੰਮੇਵਾਰੀ ਵੀ ਜ਼ਰੂਰੀ ਹੈ।
ਲੁਧਿਆਣਾ ਵਿਖੇ 10,000 ਤੋਂ ਵੱਧ ਸਰਪੰਚ ਲੈਣਗੇ ਹਲਫ਼, ਤਿਆਰੀਆਂ ਮੁਕੰਮਲ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭਲਕੇ ਸ਼ੁੱਕਰਵਾਰ ਨੂੰ ਲੁਧਿਆਣਾ ਦੇ ਪਿੰਡ ਧਨਾਨਸੂ ਵਿਖੇ ਸਥਿਤ ਸਾਈਕਲ ਵੈਲੀ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਨਵੇਂ ਚੁਣੇ ਸਰਪੰਚਾਂ ਨੂੰ ਅਹੁਦੇ ਦਾ ਹਲਫ਼ ਦਿਵਾਉਣਗੇ। ਸੂਬੇ ਵਿੱਚ ਜਮਹੂਰੀਅਤ ਦੇ ਜਸ਼ਨ ਨੂੰ ਵੱਡੇ ਪੱਧਰ &rsquoਤੇ ਮਨਾਉਣ ਲਈ ਪੁਖਤਾ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ। ਹਾਲ ਹੀ ਵਿੱਚ ਹੋਈਆਂ ਪੰਚਾਇਤੀ ਚੋਣਾਂ ਵਿੱਚ ਸੂਬੇ ਭਰ ਦੇ 23 ਜ਼ਿਲ੍ਹਿਆਂ ਵਿੱਚ ਨਵੀਆਂ ਚੁਣੀਆਂ 13147 ਗਰਾਮ ਪੰਚਾਇਤਾਂ ਵਿੱਚੋਂ 19 ਜ਼ਿਲ੍ਹਿਆਂ ਦੇ 10,031 ਸਰਪੰਚਾਂ ਨੂੰ ਮੁੱਖ ਮੰਤਰੀ ਵੱਲੋਂ ਅਹੁਦੇ ਦਾ ਹਲਫ਼ ਦਿਵਾਇਆ ਜਾਵੇਗਾ। ਬਾਕੀ ਚਾਰ ਜ਼ਿਲ੍ਹਿਆਂ ਸ੍ਰੀ ਮੁਕਤਸਰ ਸਾਹਿਬ, ਹੁਸ਼ਿਆਰਪੁਰ, ਬਰਨਾਲਾ ਅਤੇ ਗੁਰਦਾਸਪੁਰ ਦੇ ਸਰਪੰਚਾਂ ਅਤੇ 23 ਜ਼ਿਲ੍ਹਿਆਂ ਦੇ 81,808 ਨਵੇਂ ਚੁਣੇ ਪੰਚਾਂ ਨੂੰ ਚਾਰ ਵਿਧਾਨ ਸਭਾ ਹਲਕਿਆਂ ਗਿੱਦੜਬਾਹਾ, ਚੱਬੇਵਾਲ, ਬਰਨਾਲਾ ਅਤੇ ਡੇਰਾ ਬਾਬਾ ਨਾਨਕ ਦੀਆਂ ਜ਼ਿਮਨੀ ਚੋਣਾਂ ਤੋਂ ਬਾਅਦ ਸਹੁੰ ਚੁਕਾਈ ਜਾਵੇਗੀ।
ਸਾਲ ਮਗਰੋਂ ਵਿਧਾਇਕ ਗੱਜਣਮਾਜਰਾ ਜੇਲ੍ਹ ਤੋਂ ਆਏ ਬਾਹਰ
ਕਰੋੜਾਂ ਰੁਪਏ ਦੇ ਬੈਂਕ ਫਰਾਡ ਦੇ ਕਥਿਤ ਦੋਸ਼ਾਂ &rsquoਤੇ ਆਧਾਰਿਤ ਕੇਸ ਦਾ ਸਾਹਮਣਾ ਕਰ ਰਹੇ ਅਮਰਗੜ੍ਹ ਤੋਂ &lsquoਆਪ&rsquo ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਹਾਈ ਕੋਰਟ ਤੋਂ ਮਿਲੀ ਜ਼ਮਾਨਤ ਦੇ ਤਹਿਤ ਉਨ੍ਹਾਂ ਨੂੰ ਅੱਜ ਦੇਰ ਸ਼ਾਮੀ ਕੇਂਦਰੀ ਜੇਲ੍ਹ ਪਟਿਆਲਾ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਇਹ ਵੀ ਇਤਫਾਕ ਹੀ ਹੈ ਕਿ ਉਨ੍ਹਾਂ ਨੂੰ ਕੇਂਦਰ ਸਰਕਾਰ ਦੀ ਏਜੰਸੀ ਈਡੀ (ਐਨਫੋਰਸਮੈਂਟ ਡਾਇਰੈਕਟੋਰੇਟ) ਵੱਲੋਂ 6 ਨਵੰਬਰ 2023 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਰਿਹਾਈ ਅੱਜ ਹੋਈ ਹੈ। ਵਿਧਾਇਕ ਖਿਲਾਫ਼ ਈਡੀ ਵੱਲੋਂ ਇਹ ਕੇਸ 25 ਮਈ 2022 ਨੂੰ ਜਲੰਧਰ ਵਿੱਚ ਦਰਜ ਕੀਤਾ ਗਿਆ ਸੀ।
ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਮੰਦਰ &lsquoਤੇ ਹਮਲੇ ਦੀ ਸਖ਼ਤ ਨਿਖੇਧੀ ਕੀਤੀ
ਅੰਮ੍ਰਿਤਸਰ : ਕੈਨੇਡਾ &lsquoਚ ਹਿੰਦੂ ਮੰਦਰ &lsquoਤੇ ਹੋਏ ਹਮਲੇ ਨੂੰ ਲੈ ਕੇ ਪੈਦਾ ਹੋਏ ਵਿਵਾਦ &lsquoਤੇ ਧਾਰਮਿਕ ਜਥੇਬੰਦੀਆਂ ਅਤੇ ਨੁਮਾਇੰਦਿਆਂ ਨੇ ਇਸ ਨੂੰ ਕੌਮਾਂਤਰੀ ਸਾਜ਼ਿਸ਼ ਦਾ ਹਿੱਸਾ ਕਰਾਰ ਦਿੰਦਿਆਂ ਹਿੰਦੂਆਂ ਅਤੇ ਸਿੱਖਾਂ ਦੋਵਾਂ ਨੂੰ ਇਸ ਤੋਂ ਸੁਚੇਤ ਰਹਿਣ ਦੀ ਚਿਤਾਵਨੀ ਦਿੱਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਮੰਦਰ &lsquoਤੇ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਹੈ।