ਜੇਲ੍ਹ ’ਚ ਬੰਦ ਬਲਵੰਤ ਸਿੰਘ ਰਾਜੋਆਣਾ ਨੂੰ ਵੱਡਾ ਸਦਮਾ, ਭਰਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕਾਂਡ ਦੇ ਜੇਲ ਵਿਚ ਬੰਦ ਬੰਦੀ ਸਿੰਘ ਬਲਵੰਤ ਸਿੰਘ ਰਾਜੋਆਣਾ ਨੂੰ ਵੱਡਾ ਸਦਮਾ ਲੱਗਿਆ ਹੈ, ਉਨ੍ਹਾਂ ਦੇ ਭਰਾ ਕੁਲਵੰਤ ਸਿੰਘ ਦਾ ਦਿਹਾਂਤ ਹੋ ਗਿਆ ਹੈ। ਕੁਲਵੰਤ ਸਿੰਘ ਦਾ ਜਨਮ 27 ਜੁਲਾਈ 1965 ਨੂੰ ਹੋਇਆ ਸੀ ਅਤੇ ਬਲਵੰਤ ਸਿੰਘ ਦੇ ਵੱਡੇ ਭਰਾ ਸਨ।ਜ਼ਿਕਰਯੋਗ ਹੈ ਕਿ ਕੁਲਵੰਤ ਸਿੰਘ ਆਪਣੇ ਪੁੱਤਰ ਨੂੰ ਮਿਲਣ ਲਈ ਕੁਝ ਸਮਾਂ ਪਹਿਲਾਂ ਹੀ ਕੈਨੇਡਾ ਦੇ ਵਿੰਨੀਪੈੱਗ ਗਏ ਸਨ, ਇਸੇ ਦੌਰਾਨ ਉਨ੍ਹਾਂ ਦੀ ਕੈਨੇਡਾ ਵਿਖੇ ਬੀਤੀ 4 ਨਵੰਬਰ ਨੂੰ ਆਪਣੇ ਘਰ ਵਿਚ ਹੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਫਿਲਹਾਲ ਉਨ੍ਹਾਂ ਦੀ ਦੇਹ ਪੋਸਟਮਾਰਟਮ ਲਈ ਹਸਪਤਾਲ ਦੇ ਕਬਜ਼ੇ ਵਿਚ ਹੀ ਹੈ। ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਸਸਕਾਰ ਵੀ ਵਿੰਨੀਪੈੱਗ ਵਿਖੇ ਹੀ ਹੋਵੇਗਾ।
ਪਿਛਲੇ ਲਗਭਗ ਤੀਹ ਸਾਲਾਂ ਤੋਂ ਜੇਲ੍ਹ ਵਿੱਚ ਕੈਦ ਬੰਦੀ ਸਿੰਘ ਬਲਵੰਤ ਸਿੰਘ ਦੇ ਪਰਿਵਾਰ ਦੇ ਸਾਰੇ ਜੀਅ ਇਕ-ਇਕ ਕਰਕੇ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ ਹਨ। ਰਾਜੋਆਣਾ ਦੇ ਪਰਿਵਾਰ ਵਿਚ ਇਸ ਵੇਲੇ ਸਿਰਫ਼ ਉਨ੍ਹਾਂ ਦੇ ਦੋ ਭਤੀਜੇ ( ਵੱਡੇ ਭਰਾ ਕੁਲਵੰਤ ਸਿੰਘ ਦੇ ਬੇਟੇ) ਰਵਨੀਤ ਸਿੰਘ ਅਤੇ ਅਮਨਪ੍ਰੀਤ ਸਿੰਘ ਹੀ ਜ਼ਿੰਦਾ ਬਚੇ ਹਨ।
ਅੰਮ੍ਰਿਤਧਾਰੀ ਮੁਲਾਜ਼ਮਾਂ ਦੇ ਕਿਰਪਾਨ ਪਹਿਨਣ &lsquoਤੇ ਪਾਬੰਦੀ ਦਾ ਆਦੇਸ਼ ਸਿੱਖ ਕੌਮ 'ਤੇ ਹਮਲਾ : ਜਥੇਦਾਰ
ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਭਾਰਤ ਦੇ ਸਿਵਲ ਏਵੀਏਸ਼ਨ ਸੁਰੱਖਿਆ ਬਿਊਰੋ ਵਲੋਂ ਦੇਸ਼ ਦੇ ਹਵਾਈ ਅੱਡਿਆਂ 'ਤੇ ਸੁਰੱਖਿਆ ਸੇਵਾਵਾਂ 'ਚ ਨੌਕਰੀ ਕਰਨ ਵਾਲੇ ਅੰਮ੍ਰਿਤਧਾਰੀ ਮੁਲਾਜ਼ਮਾਂ ਖਿਲਾਫ਼ ਕਿਰਪਾਨ ਪਹਿਨਣ &lsquoਤੇ ਪਾਬੰਦੀ ਦੇ ਜਾਰੀ ਕੀਤੇ ਆਦੇਸ਼ ਨੂੰ ਸਿੱਖ ਕੌਮ ਦੀ ਧਾਰਮਿਕ ਆਜ਼ਾਦੀ 'ਤੇ ਹਮਲਾ ਕਰਾਰ ਦਿੱਤਾ ਹੈ।
ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਭਾਰਤ ਨੂੰ ਸਦੀਆਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਸਿੱਖਾਂ ਨੇ 80 ਫ਼ੀਸਦੀ ਤੋਂ ਵੱਧ ਕੁਰਬਾਨੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਕਿਰਪਾਨ ਸਿੱਖਾਂ ਨੂੰ ਗੁਰੂ ਸਾਹਿਬਾਨ ਵਲੋਂ ਕਕਾਰ ਵਜੋਂ ਦਿੱਤੀ ਗਈ ਹੈ, ਜੋ ਸਿੱਖੀ ਜੀਵਨ ਦਾ ਅਨਿੱਖੜਵਾਂ ਅੰਗ ਹੈ। ਇਸ ਕਰਕੇ ਭਾਰਤ ਦੇ ਹਵਾਈ ਅੱਡਿਆਂ &lsquoਤੇ ਨੌਕਰੀ ਕਰਨ ਵਾਲੇ ਅੰਮ੍ਰਿਤਧਾਰੀ ਕਰਮਚਾਰੀਆਂ ਨੂੰ ਕਿਰਪਾਨ ਧਾਰਨ ਕਰਨ ਤੋਂ ਰੋਕਿਆ ਜਾਣਾ, ਜਿੱਥੇ ਅਸਿੱਧੇ ਤੌਰ &lsquoਤੇ ਸਿੱਖਾਂ ਨੂੰ ਦੇਸ਼ ਦੀਆਂ ਵੱਖ-ਵੱਖ ਸੇਵਾਵਾਂ ਤੋਂ ਵਾਂਝੇ ਕਰਨ ਤੁਲ ਹੈ, ਉੱਥੇ ਸਿੱਖਾਂ ਦੀ ਧਾਰਮਿਕ ਆਜ਼ਾਦੀ &lsquoਤੇ ਸਿੱਧਾ ਤੇ ਅਸਹਿਣਯੋਗ ਹਮਲਾ ਹੈ।
ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਹੈ ਕਿ ਤੁਰੰਤ ਹੀ ਭਾਰਤ ਦੇ ਗ੍ਰਹਿ ਮੰਤਰਾਲੇ ਅਤੇ ਹਵਾਬਾਜ਼ੀ ਮੰਤਰੀ ਨੂੰ ਪੱਤਰ ਲਿਖ ਕੇ ਇਸ ਅਨਿਆਂਕਾਰੀ ਪਾਬੰਦੀ ਵਿਰੁੱਧ ਸਿੱਖ ਕੌਮ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ ਜਾਵੇ ਅਤੇ ਜਲਦ ਹੀ ਭਾਰਤ ਸਰਕਾਰ ਦੇ ਨਾਲ ਇਸ ਸਬੰਧੀ ਗੱਲਬਾਤ ਕਰਕੇ ਹਵਾਈ ਅੱਡਿਆਂ &lsquoਤੇ ਨੌਕਰੀ ਕਰਦੇ ਅੰਮ੍ਰਿਤਧਾਰੀ ਕਰਮਚਾਰੀਆਂ ਨੂੰ ਕਿਰਪਾਨ ਧਾਰਨ ਕਰਨ ਦਾ ਅਧਿਕਾਰ ਦਿਵਾਉਣ ਸਬੰਧੀ ਇਕ ਉੱਚ ਪੱਧਰੀ ਵਫਦ ਬਣਾ ਕੇ ਭੇਜਿਆ ਜਾਵੇ।
ਕੈਨੇਡਾ ਨੇ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਦੀ ਪ੍ਰੈੱਸ ਕਾਨਫਰੰਸ ਦਾ ਪ੍ਰਸਾਰਣ ਕਰਨ ੱਤੇ ਆਸਟ੍ਰੇਲੀਅਨ ਚੈਨਲ ਨੂੰ ਕੀਤਾ ਬਲਾਕ
ਓਟਵਾ: ਕੈਨੇਡਾ ਨੇ ਆਸਟ੍ਰੇਲੀਆ ਟੂਡੇ, ਇੱਕ ਆਸਟ੍ਰੇਲੀਆਈ ਨਿਊਜ਼ ਚੈਨਲ ਅਤੇ ਇਸਦੇ ਸੋਸ਼ਲ ਮੀਡੀਆ ਹੈਂਡਲ ਨੂੰ ਬਲਾਕ ਕਰ ਦਿੱਤਾ ਹੈ। ਦਰਅਸਲ, ਇਸ ਚੈਨਲ ਨੇ ਆਸਟ੍ਰੇਲੀਆ ਦੌਰੇ 'ਤੇ ਗਏ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੀ ਪ੍ਰੈੱਸ ਕਾਨਫਰੰਸ ਨੂੰ ਟੀਵੀ 'ਤੇ ਦਿਖਾਇਆ ਸੀ। ਜੈਸ਼ੰਕਰ ਨੇ ਵੀਰਵਾਰ ਨੂੰ ਆਸਟ੍ਰੇਲੀਆਈ ਵਿਦੇਸ਼ ਮੰਤਰੀ ਨਾਲ ਪ੍ਰੈੱਸ ਕਾਨਫਰੰਸ ਕੀਤੀ ਸੀ।
ਇਸ ਕਾਨਫਰੰਸ ਵਿੱਚ ਜੈਸ਼ੰਕਰ ਨੇ ਨਿੱਝਰ ਮਾਮਲੇ ਵਿੱਚ ਬਿਨ੍ਹਾਂ ਠੋਸ ਸਬੂਤਾਂ ਦੇ ਭਾਰਤ ੱਤੇ ਦੋਸ਼ ਲਾਉਣ ਲਈ ਕੈਨੇਡਾ ਦੀ ਆਲੋਚਨਾ ਕੀਤੀ ਸੀ। ਇਸ ਦੌਰਾਨ ਜੈਸ਼ੰਕਰ ਨੇ ਕਿਹਾ ਕਿ ਕੈਨੇਡਾ ਭਾਰਤ ਵਿਰੋਧੀ ਤੱਤਾਂ ਨੂੰ ਸਿਆਸੀ ਸ਼ਹਿ ਦਿੰਦਾ ਹੈ। ਉਨ੍ਹਾਂ ਕੈਨੇਡਾ ਵਿੱਚ ਭਾਰਤੀ ਡਿਪਲੋਮੈਟਾਂ ਦੀ ਨਿਗਰਾਨੀ ਦੀ ਵੀ ਨਿੰਦਾ ਕੀਤੀ ਸੀ।
ਭਾਰਤੀ ਵਿਦੇਸ਼ ਮੰਤਰਾਲੇ ਨੇ ਕੈਨੇਡਾ ਦੇ ਇਸ ਕਦਮ ਨੂੰ ਹਿਪੋਕ੍ਰੇਸੀ ਕਰਾਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਕੈਨੇਡਾ ਨੇ ਵਿਦੇਸ਼ ਮੰਤਰੀ ਜੈਸ਼ੰਕਰ ਦੀ ਪ੍ਰੈੱਸ ਕਾਨਫਰੰਸ ਤੋਂ ਕੁਝ ਘੰਟੇ ਬਾਅਦ ਹੀ ਅਜਿਹਾ ਕੀਤਾ ਹੈ।
ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਛੋਟੇ ਪੁੱਤ ਸ਼ੁਭਦੀਪ ਦੀ ਤਸਵੀਰ ਸ਼ੇਅਰ ਕੀਤੀ
ਚੰਡੀਗੜ੍ਹ- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਆਪਣੇ ਛੋਟੇ ਪੁੱਤਰ ਸ਼ੁਭਦੀਪ ਦੀ ਇਕ ਪਿਆਰੀ ਤਸਵੀਰ ਸੋਸ਼ਲ ਮੀਡੀਆ &rsquoਤੇ ਸ਼ੇਅਰ ਕੀਤੀ ਹੈ। ਜਿਸ ਦੇ ਕੈਪਸ਼ਨ ਵਿੱਚ ਉਨ੍ਹਾਂ ਨੇ ਇੱਕ ਹੋਰ ਪੁੱਤਰ ਦੀ ਅਸੀਸ ਦੇਣ ਲਈ ਪ੍ਰਮਾਤਮਾ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਸ਼ੁਭਦੀਪ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਹਲਕੇ ਗੁਲਾਬੀ ਰੰਗ ਦੀ ਪੱਗ ਬੰਨ੍ਹੀ ਨਜ਼ਰ ਆ ਰਿਹਾ ਹੈ।
ਵੀਡੀਓ ਵਿੱਚ ਸਿੱਧੂ ਮੂਸੇਵਾਲਾ ਦੀ ਇੱਕ ਤਸਵੀਰ ਵੀ ਦਿਖਾਈ ਦੇ ਰਹੀ ਹੈ ਜਦੋਂ ਉਹ ਸ਼ਾਇਦ ਸ਼ੁਭਦੀਪ ਦੇ ਬਰਾਬਰ ਦਾ ਸੀ। ਇੰਸਟਗ੍ਰਾਮ &rsquoਤੇ ਸਾਂਝੀ ਕੀਤੀ ਕਲਿੱਪ ਵਿੱਚ ਬਲਕੌਰ ਸਿੰਘ ਅਤੇ ਚਰਨ ਕੌਰ ਦੀਆਂ ਕਈ ਤਸਵੀਰਾਂ ਦਿਖਾਈ ਦੇ ਰਹੀਆਂ ਹਨ, ਜਿਸ ਤੋਂ ਬਾਅਦ ਸ਼ੁਭਦੀਪ ਦਿਖਾਈ ਦਿੰਦਾ ਹੈ। ਉਹ ਆਪਣੇ ਮਾਪਿਆਂ ਦੀ ਗੋਦ ਵਿੱਚ ਬੈਠਾ ਹੈ।
ਅਮਰੀਕਾ ਵਿਚ ਪਹਿਲੀ ਵਾਰ ਵਾਈਟ ਹਾਊਸ ਦੀ ਚੀਫ਼ ਆਫ਼ ਸਟਾਫ਼ ਹੋਵੇਗੀ ਮਹਿਲਾ
ਵਾਸ਼ਿੰਗਟਨ : ਅਮਰੀਕਾ ਦੇ ਇਤਿਹਾਸ ਵਿਚ ਪਹਿਲੀ ਵਾਰ ਵਾਈਟ ਹਾਊਸ ਦੇ ਚੀਫ਼ ਆਫ਼ ਸਟਾਫ਼ ਦੀ ਜ਼ਿੰਮੇਵਾਰੀ ਕਿਸੇ ਔਰਤ ਨੂੰ ਸੌਂਪੀ ਗਈ ਹੈ। ਨਵੇਂ ਚੁਣੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਸੂਜ਼ੀ ਵਾਇਲਜ਼ ਨੂੰ ਚੀਫ਼ ਆਫ਼ ਸਟਾਫ਼ ਨਿਯੁਕਤ ਕੀਤਾ ਗਿਆ ਹੈ ਜੋ 2016 ਅਤੇ 2020 ਦੀ ਰਾਸ਼ਟਰਪਤੀ ਚੋਣ ਦੌਰਾਨ ਫਲੋਰੀਡਾ ਵਿਚ ਟਰੰਪ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਸੰਭਾਲ ਚੁੱਕੇ ਹਨ। ਸੂਜ਼ੀ ਵਾਇਲਜ਼ ਆਪਣਾ ਕੰਮ ਕਰਨ ਵਿਚ ਵਧੇਰੇ ਵਿਸ਼ਵਾਸ ਰਖਦੇ ਹਨ ਅਤੇ ਮੀਡੀਆ ਸਾਹਮਣੇ ਆਉਣਾ ਉਨ੍ਹਾਂ ਨੂੰ ਜ਼ਿਆਦਾ ਪਸੰਦ ਨਹੀਂ। ਟਰੰਪ ਨੇ ਆਪਣੀ ਜੇਤੂ ਰੈਲੀ ਦੌਰਾਨ ਉਨ੍ਹਾਂ ਨੂੰ ਸੰਬੋਧਨ ਕਰਨ ਵਾਸਤੇ ਸੱਦਿਆ ਤਾਂ ਉਨ੍ਹਾਂ ਨੇ ਮਾਈਕ ਨੂੰ ਹੱਥ ਲਾਉਣ ਤੋਂ ਵੀ ਨਾਂਹ ਕਰ ਦਿਤੀ। ਟਰੰਪ ਨੇ ਸੂਜ਼ੀ ਵਾਇਲਜ਼ ਦੀ ਨਿਯੁਕਤੀ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਇਕ ਮਿਹਨਤੀ, ਚੁਸਤ ਅਤੇ ਕੌਮਾਂਤਰੀ ਪੱਧਰ &rsquoਤੇ ਸਤਿਕਾਰ ਪ੍ਰਾਪਤ ਸ਼ਖਸੀਅਤ ਦੀ ਮਾਲਕ ਹੈ।
ਕੈਨੇਡਾ ਚੋਣਾਂ 'ਤੇ ਮਸਕ ਨੇ ਕੀਤੀ ਭਵਿੱਖਬਾਣੀ- ਜਸਟਿਨ ਟਰੂਡੋ ਹਾਰਨਗੇ
ਵਾਸਿæੰਗਟਨ: ਅਮਰੀਕੀ ਕਾਰੋਬਾਰੀ ਐਲਨ ਮਸਕ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਹਾਰ ਦੀ ਭਵਿੱਖਬਾਣੀ ਕੀਤੀ ਹੈ। ਜਾਣਕਾਰੀ ਮੁਤਾਬਕ ਜਰਮਨੀ ਵਿੱਚ ਸਰਕਾਰ ਡਿੱਗਣ ਤੋਂ ਬਾਅਦ ਇੱਕ ਯੂਜ਼ਰ ਨੇ ਪੋਸਟ ਕੀਤਾ ਸੀ ਕਿ ਕੈਨੇਡਾ ਨੂੰ ਟਰੂਡੋ ਤੋਂ ਛੁਟਕਾਰਾ ਪਾਉਣ ਲਈ ਮਸਕ ਦੀ ਮਦਦ ਦੀ ਲੋੜ ਹੈ। ਇਸ 'ਤੇ ਮਸਕ ਨੇ ਕਿਹਾ ਕਿ ਕੈਨੇਡਾ 'ਚ ਅਗਲੀਆਂ ਚੋਣਾਂ 'ਚ ਟਰੂਡੋ ਖੁਦ ਹਾਰ ਜਾਣਗੇ।ਮਸਕ ਨੇ ਜਰਮਨੀ ਵਿਚ ਸਰਕਾਰ ਦੇ ਪਤਨ ਨੂੰ ਲੈ ਕੇ ਚਾਂਸਲਰ ਸ਼ਾਲਜ਼ ਦਾ ਮਜ਼ਾਕ ਉਡਾਇਆ ਅਤੇ ਉਨ੍ਹਾਂ ਨੂੰ 'ਮੂਰਖ' ਕਿਹਾ। ਦਰਅਸਲ, ਜਰਮਨੀ ਵਿੱਚ ਚਾਂਸਲਰ ਨੇ ਆਪਣੇ ਵਿੱਤ ਮੰਤਰੀ ਕ੍ਰਿਸ਼ਚੀਅਨ ਲਿੰਡਨਰ ਨੂੰ ਬਰਖਾਸਤ ਕਰ ਦਿੱਤਾ ਹੈ। ਲਿੰਡਨਰ ਫ੍ਰੀ ਡੈਮੋਕ੍ਰੇਟਿਕ ਪਾਰਟੀ (ਐੱਫਡੀਪੀ) ਦੇ ਨੇਤਾ ਹਨ, ਜੋ ਸ਼ਾਲਜ਼ ਸਰਕਾਰ ਦਾ ਸਮਰਥਨ ਕਰ ਰਹੀ ਸੀ। ਐੱਫਡੀਪੀ ਦੇ ਗੱਠਜੋੜ ਛੱਡਣ ਤੋਂ ਬਾਅਦ ਸ਼ਾਲਜ਼ ਦੀ ਸਰਕਾਰ ਘੱਟ ਗਿਣਤੀ ਵਿੱਚ ਆ ਗਈ ਹੈ।ਗਠਜੋੜ ਟੁੱਟਣ ਬਾਰੇ ਚਾਂਸਲਰ ਸ਼ਾਲਜ਼ ਨੇ ਕਿਹਾ ਕਿ ਦੇਸ਼ ਦੀ ਆਰਥਿਕਤਾ ਨੂੰ ਠੀਕ ਕਰਨ ਲਈ ਵਿੱਤ ਮੰਤਰੀ ਨੂੰ ਬਾਹਰ ਦਾ ਰਸਤਾ ਦਿਖਾਉਣਾ ਜ਼ਰੂਰੀ ਸੀ। ਦਰਅਸਲ, ਰੂਸ-ਯੂਕਰੇਨ ਯੁੱਧ ਕਾਰਨ ਜਰਮਨੀ ਦੀ ਆਰਥਿਕਤਾ ਤਬਾਹ ਹੋ ਗਈ ਹੈ। ਅਮਰੀਕਾ ਤੋਂ ਬਾਅਦ ਜਰਮਨੀ ਯੂਕਰੇਨ ਨੂੰ ਸਭ ਤੋਂ ਵੱਧ ਆਰਥਿਕ ਮਦਦ ਦੇ ਰਿਹਾ ਹੈ।ਜਰਮਨ ਦੀ ਆਰਥਿਕਤਾ ਨੂੰ ਠੀਕ ਕਰਨ ਲਈ ਚਾਂਸਲਰ ਵਿੱਤੀ ਸੰਸਥਾਵਾਂ ਤੋਂ ਹੋਰ ਕਰਜ਼ਾ ਲੈਣਾ ਚਾਹੁੰਦੇ ਸਨ ਪਰ ਵਿੱਤ ਮੰਤਰੀ ਇਸ ਦਾ ਵਿਰੋਧ ਕਰ ਰਹੇ ਸਨ। ਉਹ ਖਰਚੇ ਘਟਾਉਣ ਲਈ ਜ਼ੋਰ ਦੇ ਰਹੇ ਸਨ। ਜਦੋਂ ਵਿੱਤ ਮੰਤਰੀ ਨੇ ਕਰਜ਼ਾ ਨਾ ਲੈਣ ਦਿੱਤਾ ਤਾਂ ਚਾਂਸਲਰ ਸਕੋਲਜ਼ ਨੇ ਉਸ ਨੂੰ ਬਾਹਰ ਕੱਢ ਦਿੱਤਾ।
ਇਟਲੀ ਦੇ ਅਨਸੀਓ ਨਗਰ ਕੌਸਲ ਦੀਆਂ ਚੋਣਾਂ ਲਈ ਪੰਜਾਬੀ ਡਾ. ਧਰਮਪਾਲ ਸਿੰਘ ਉਮੀਦਵਾਰ ਵਜੋਂ ਆਏ ਮੈਦਾਨ ਵਿੱਚ, ਸਲਾਹਕਾਰ ਵਜੋਂ ਲੜ੍ਹਨਗੇ ਚੋਣ
ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਰਾਜਧਾਨੀ ਰੋਮ ਦੇ ਪ੍ਰਸਿੱਧ ਤੇ ਭਾਰਤੀ ਭਾਈਚਾਰੇ ਦੀ ਸੰਘਣੀ ਆਬਾਦੀ ਵਾਲੇ ਸ਼ਹਿਰ ਅਨਸੀਓ ਵਿਖੇ ਨਗਰ ਕੌਂਸਲ ਦੀਆਂ ਚੋਣਾਂ ਮਿਤੀ 17 ਅਤੇ 18 ਨਵੰਬਰ ਨੂੰ ਹੋਣ ਜਾ ਰਹੀਆਂ ਹਨ। ਜਿਨ੍ਹਾ ਵਿੱਚ ਇਟਲੀ ਦੀਆਂ ਸਿਆਸੀ ਪਾਰਟੀ ਪੀ ਡੀ ਵਲੋ ਭਾਰਤੀ ਭਾਈਚਾਰੇ ਦੀ ਇਟਲੀ ਵਿੱਚ ਅੱਬਾਦੀ ਨੂੰ ਦੇਖਦਿਆ ਹੋਇਆ ਇਲਾਕੇ ਦੇ ਸੂਝਵਾਨ ਤੇ ਕਾਰੋਬਾਰੀ ਡਾ. ਧਰਮਪਾਲ ਸਿੰਘ ਨੂੰ ਨਗਰ ਕੌਂਸਲ ਲਈ ਸਲਾਹਕਾਰ ਵਜੋਂ ਉਮੀਦਵਾਰ ਐਲਾਨਿਆ ਗਿਆ । ਲਗਭਗ 35 ਸਾਲ ਪਹਿਲਾਂ ਪੰਜਾਬ ਦੇ ਜਿਲ੍ਹਾ ਲੁਧਿਆਣਾ ਦੇ ਤਾਜਪੁਰ ਪਿੰਡ ਨਾਲ ਸਬੰਧਿਤ ਡਾ. ਧਰਮਪਾਲ ਸਿੰਘ ਇਟਲੀ ਵਿਖੇ ਆਏ ਸਨ। ਤੇ ਅੱਜਕੱਲ ਲਵੀਨੀਓ (ਅਨਸੀਓ) ਵਿਖੇ ਆਪਣੇ ਬੱਚਿਆਂ ਸਮੇਤ ਰਹਿ ਕੇ ਕਾਰੋਬਾਰ ਕਰ ਰਹੇ ਹਨ। ਜਿਸ ਦੇ ਮੱਦੇਨਜ਼ਰ ਇਲਾਕੇ ਦੇ ਇਟਾਲੀਅਨ, ਭਾਰਤੀ ਭਾਈਚਾਰੇ ਸਮੇਤ ਪੀ ਡੀ ਪਾਰਟੀ ਦੇ ਮੇਅਰ ਦੇ ਅਹੁੱਦੇ ਦੇ ਦਾਅਵੇਦਾਰ ਓਰੈਲੀਓ ਫਾਸ਼ੀਓ ਦੇ ਨਾਲ ਡਾæ ਧਰਮਪਾਲ ਸਿੰਘ ਨੂੰ ਸਲਾਹਕਾਰ ਵਜੋਂ ਉਨ੍ਹਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਡਾæ ਧਰਮਪਾਲ ਸਿੰਘ ਨੇ ਦੱਸਿਆ ਕਿ ਮੈਨੂੰ ਭਾਰਤੀ ਭਾਈਚਾਰੇ ਵਲੋ ਸਹਿਮਤੀ ਨਾਲ ਇਸ ਚੋਣ ਆਖੜੇ ਵਿੱਚ ਉਤਾਰਿਆਂ ਹੈ ਤੇ ਮੈ ਉਮੀਦ ਕਰਦਾ ਹਾਂ ਕਿ ਇਸ ਵਾਰ ਚੋਣ ਜਿੱਤ ਕੇ ਨਗਰ ਕੌਸ਼ਲ ਦੇ ਕੰਮਾਂ ਵਿੱਚ ਹਰ ਤਰ੍ਹਾ ਨਾਲ ਲੋਕਾਂ ਦੀ ਸੇਵਾ ਕਰ ਸਕਾ। ਦੂਜੇ ਪਾਸੇ ਨਗਰ ਕੌਸ਼ਲ ਦੀਆਂ ਚੋਣਾ ਵਿੱਚ ਡਾ. ਧਰਮਪਾਲ ਸਿੰਘ ਨੂੰ ਸਲਾਹਕਾਰ ਦੇ ਅਹੁੱਦੇ ਦੇ ਉਮੀਦਵਾਰ ਐਲਾਨੇ ਜਾਣ ਨਾਲ ਪਰਿਵਾਰ ਸਮੇਤ ਭਾਈਚਾਰੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ। ਕਿਉਂਕਿ ਡਾæ ਧਰਮਪਾਲ ਇੱਕ ਉੱਘੇ ਕਾਰੋਬਾਰੀ ਸਮੇਤ ਸਮਾਜ ਸੇਵੀ ਸੰਸਥਾ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਅਤੇ ਅਨਸੀਓ ਸਮੇਤ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਇੱਕ ਚੰਗੀ ਸ਼ਖਸੀਅਤ ਦੇ ਵਿਅਕਤੀ ਹਨ।
ਵਿਧਾਇਕ ਬਣਨਾ ਆਸਾਨ ਹੈ, ਪਰ ਸਰਪੰਚ ਬਣਨਾ ਔਖਾ : ਕੇਜਰੀਵਾਲ
ਲੁਧਿਆਣਾ ਵਿੱਚ ਸ਼ੁੱਕਰਵਾਰ (8 ਨਵੰਬਰ) ਨੂੰ 19 ਜ਼ਿਲਿ੍ਹਆਂ ਦੇ 10,031 ਸਰਪੰਚਾਂ ਨੇ ਸਹੁੰ ਚੁੱਕੀ। ਧਨਾਨਸੂ ਵਿੱਚ ਹੋਏ ਸੂਬਾ ਪੱਧਰੀ ਸਹੁੰ ਚੁੱਕ ਸਮਾਗਮ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਰਕਤ ਕੀਤੀ। ਕੰਪਿਊਟਰ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਭਗਵੰਤ ਮਾਨ ਦਾ ਘਿਰਾਓ ਕਰਨ ਪਹੁੰਚੇ ਹੋਏ ਸਨ। ਪੁਲੀਸ ਨੇ ਉਨ੍ਹਾਂ ਨੂੰ ਕੋਹਾੜਾ ਨੇੜੇ ਰੋਕ ਲਿਆ। ਅਰਵਿੰਦ ਕੇਜਰੀਵਾਲ ਨੇ ਕਿਹਾ- ਸਾਡੀ ਪਾਰਟੀ ਬਣੀ ਨੂੰ 12 ਸਾਲ ਹੋ ਗਏ ਹਨ। ਅਸੀਂ ਕਈ ਚੋਣਾਂ ਲੜੀਆਂ। ਵਿਧਾਇਕ ਬਣਨਾ ਆਸਾਨ ਹੈ, ਪਰ ਸਰਪੰਚ ਬਣਨਾ ਔਖਾ ਹੈ। ਲੋਕਾਂ ਨੇ ਤੁਹਾਨੂੰ ਜੋ ਜ਼ਿੰਮੇਵਾਰੀ ਸੌਂਪੀ ਹੈ, ਤੁਹਾਨੂੰ ਉਸ ਨੂੰ ਨਿਭਾਉਣਾ ਪਵੇਗਾ। ਪਿੰਡ ਵਾਸੀਆਂ ਦਾ ਭਰੋਸਾ ਟੁੱਟਣ ਨਹੀਂ ਦੇਣਾ ਚਾਹੀਦਾ ਅਤੇ ਪ੍ਰਮਾਤਮਾ ਵਿੱਚ ਵੀ ਭਰੋਸਾ ਕਾਇਮ ਰਹਿਣਾ ਚਾਹੀਦਾ ਹੈ।
ਪੰਜਾਬ ਸਰਕਾਰ ਤੁਹਾਨੂੰ ਗ੍ਰਾਂਟ ਭੇਜੇਗੀ। ਇਸ ਪੈਸੇ ਨੂੰ ਜਨਤਾ ਲਈ ਵਰਤਣ ਲਈ। ਇਸ ਵਿੱਚ ਧੋਖਾ ਨਾ ਕਰੋ। ਸਰਪੰਚ ਨੂੰ ਸਾਰੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਫੈਸਲਾ ਲੈਣਾ ਚਾਹੀਦਾ ਹੈ। ਫਿਰ ਕੋਈ ਵੀ ਫੈਸਲਾ ਗਲਤ ਨਹੀਂ ਹੋ ਸਕਦਾ। ਕਾਨੂੰਨ ਅਨੁਸਾਰ ਗ੍ਰਾਮ ਸਭਾ ਸਾਲ ਵਿੱਚ ਦੋ ਵਾਰ ਹੋਣੀ ਚਾਹੀਦੀ ਹੈ। ਕਈ ਵਾਰ ਅਜਿਹਾ ਕਾਗਜ਼ 'ਤੇ ਹੀ ਹੁੰਦਾ ਹੈ। ਹਰ ਮਹੀਨੇ ਗ੍ਰਾਮ ਸਭਾ ਬੁਲਾਉਣ ਦੀ ਕੋਸ਼ਿਸ਼ ਕਰੋ। ਜੋ ਤਜਵੀਜ਼ਾਂ ਪਾਸ ਹੋਣਗੀਆਂ, ਉਨ੍ਹਾਂ 'ਤੇ ਕੰਮ ਕਰਵਾਉਣਾ ਹੋਵੇਗਾ। ਇਸ ਨਾਲ ਪਿੰਡ ਨੂੰ ਫਾਇਦਾ ਹੋਵੇਗਾ। ਹੁਣ ਤੁਸੀਂ ਸਰਪੰਚ ਬਣ ਗਏ ਹੋ। ਤੁਸੀਂ ਕਿਸੇ ਪਾਰਟੀ ਦੇ ਸਰਪੰਚ ਨਹੀਂ ਹੋ। ਅਸੀਂ ਤੁਹਾਡਾ ਪੂਰਾ ਸਹਿਯੋਗ ਕਰਾਂਗੇ। ਬਸ਼ਰਤੇ ਤੁਹਾਡੇ ਇਰਾਦੇ ਸਾਫ਼ ਹੋਣ।
ਯੂਰੋਪੀਅਨ ਪਾਰਲੀਮੈਂਟ ਅੰਦਰ ਬਿੰਦਰ ਸਿੰਘ ਨੇ ਹਿੰਦ ਸਰਕਾਰ ਦੀ ਕੈਨੇਡਾ ਵਿਚ ਮਾਹੌਲ ਖਰਾਬ ਕਰਣ ਅਤੇ ਸਿੱਖਾਂ ਦਾ ਅਕਸ ਵਿਗਾੜਨ ਲਈ ਹਿੰਦ ਸਰਕਾਰ ਦੀ ਮੁਹਿੰਮ ਦਾ ਕੀਤਾ ਜਿਕਰ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਭਾਈ ਬਿੰਦਰ ਸਿੰਘ ਮੁੱਖੀ ਯੂਰੋਪੀਅਨ ਸਿੱਖ ਓਰਗੇਨਾਈਜੇਸ਼ਨ ਨੇ ਕਿਹਾ ਕੈਨੇਡਾ ਅੰਦਰ ਬੀਤੇ ਦੋ ਦਿਨਾਂ ਅੰਦਰ ਸਿੱਖ ਵਿਰੋਧੀ ਤੱਤ ਵਲੋਂ ਕੀਤੀ ਗਈਆਂ ਕਰਵਾਈਆਂ ਬਹੁਤ ਹੀ ਚਿੰਤਾਜਨਕ ਹਨ ਉਪਰੰਤ ਭਾਰਤ ਦੇ ਪ੍ਰਧਾਨਮੰਤਰੀ ਮੋਦੀ ਸਮੇਤ ਕਈ ਭਾਜਪਾਈ ਨੇਤਾਵਾਂ ਵਲੋਂ ਬਿਨਾਂ ਤਥਾਂ ਦੀ ਜਾਣਕਾਰੀ ਦੇ ਸਿੱਖਾਂ ਵਿਰੁੱਧ ਬਿਆਨਬਾਜੀ ਕਰਨਾ ਉਨ੍ਹਾਂ ਦੀ ਸਿੱਖ ਵਿਰੋਧੀ ਮਾਨਸਿਕਤਾ ਨੂੰ ਜ਼ਾਹਿਰ ਕਰਦਾ ਹੈ । ਉਨ੍ਹਾਂ ਕਿਹਾ ਕਿ ਕੈਨੇਡਾ ਦੇ ਇਕ ਮੰਦਰ ਵਿਕ ਭਾਰਤੀ ਕੌਂਸਲਟ ਮੀਟਿੰਗ ਅਤੇ ਫਾਰਮ ਭਰ ਰਹੇ ਸਨ ਜਿਨ੍ਹਾਂ ਬਾਰੇ ਪਤਾ ਲਗਣ ਤੇ ਸਿੱਖ ਜਥੇਬੰਦੀਆਂ ਉਨ੍ਹਾਂ ਦਾ ਮੰਦਰ ਦੇ ਬਾਹਰ ਸੜਕ ਪਾਰ ਉਨ੍ਹਾਂ ਦਾ ਡੈਮੋਕ੍ਰੇਟਿਕ ਤਰੀਕੇ ਨਾਲ ਸ਼ਾਂਤਮਈ ਵਿਰੋਧ ਕਰ ਰਹੇ ਸਨ । ਮੰਦਰ ਦੇ ਅੰਦਰਲੇ ਪਾਸੇ ਤੋਂ ਸਿੱਖ ਵਿਰੋਧੀ ਤੱਤ ਬਾਹਰ ਆ ਕੇ ਸਿੱਖਾਂ ਵਿਰੁੱਧ ਮੁਜਾਹਿਰਾ ਕਰਣ ਲਗ ਪਏ ਤੇ ਉਨ੍ਹਾਂ ਵਲੋਂ ਜਾਣਬੁਝ ਕੇ ਮਾਹੌਲ ਖਰਾਬ ਕਰ ਦਿੱਤਾ ਜੋ ਕਿ ਆਪਸੀ ਹੱਥਾਪਾਈ ਤਕ ਪਹੁੰਚ ਗਿਆ । ਭਾਰਤੀ ਮੀਡੀਆ ਵਲੋਂ ਗਲਤ ਪ੍ਰਚਾਰ ਕੀਤਾ ਗਿਆ ਕਿ ਸਿੱਖਾਂ ਵਲੋਂ ਮੰਦਰ ਤੇ ਹਮਲਾ ਕੀਤਾ ਗਿਆ ਜਦਕਿ ਸਿੱਖ ਤਾਂ ਮੰਦਰ ਦੇ ਬਾਹਰ ਸਨ ਓਹ ਤਾਂ ਮੰਦਰ ਦੇ ਗੇਟ ਤੋਂ ਅੱਗੇ ਗਏ ਹੀ ਨਹੀਂ ਸਨ ਤੇ ਸਿੱਖਾਂ ਵਲੋਂ ਸ਼ਾਂਤਮਈ ਪ੍ਰਦਰਸ਼ਨ ਹਿੰਦੂਆਂ ਵਿਰੁੱਧ ਨਹੀਂ ਸੀ । ਇਹ ਪ੍ਰਦਰਸ਼ਨ ਤਾਂ ਭਾਰਤ ਸਰਕਾਰ ਵਲੋਂ ਵਿਦੇਸ਼ਾਂ ਅੰਦਰ ਕਰਵਾਏ ਜਾ ਰਹੇ ਸਿੱਖਾਂ ਦੇ ਕਤਲ ਅਤੇ ਕਤਲ ਦੀ ਸਾਜ਼ਿਸ਼ਾ ਰਚਣ ਵਿਰੁੱਧ ਸੀ ਜਿਸ ਵਿਚ ਕੈਨੇਡਾ ਰਹਿ ਰਹੇ ਭਾਰਤੀ ਰਾਜਦੁਤਾਂ ਦਾ ਭਾਰਤ ਦੇ ਗ੍ਰਿਹ ਮੰਤਰੀ ਅਮਿਤ ਸ਼ਾਹ ਦਾ ਨਾਮ ਉਜਾਗਰ ਹੋਇਆ ਹੈ । ਵਿਦੇਸ਼ੀ ਸਿੱਖਾਂ ਦੇ ਕਤਲ ਅਤੇ ਕਤਲ ਦੀ ਸਾਜ਼ਿਸ਼ ਵਿਚ ਭਾਰਤੀ ਨੇਤਾਵਾਂ ਦੇ ਨਾਮ ਆਣ ਕਰਕੇ ਸੰਸਾਰ ਵਿਚ ਭਾਰਤ ਵਿਰੁੱਧ ਮਾਹੌਲ ਬਣ ਰਿਹਾ ਸੀ ਜਿਸ ਨੂੰ ਬਦਲਣ ਲਈ ਇਹ ਅਤਿ ਘਿਨੌਨੀ ਸਾਜ਼ਿਸ਼ ਰਚੀ ਗਈ ਕੀ ਸਿੱਖਾਂ ਨੇ ਮੰਦਰ ਤੇ ਹਮਲਾ ਕਰ ਦਿੱਤਾ ਹੈ । ਜਦਕਿ ਸ਼ੋਸ਼ਲ ਮੀਡੀਆ ਤੇ ਦੇਖਣ ਨੂੰ ਮਿਲ ਰਹੀਆਂ ਵੀਡੀਓ ਵਿਚ ਸਿੱਖ ਵਿਰੋਧੀ ਤੱਤ ਸਿੱਖਾਂ ਨੂੰ ਬਹੁਤ ਗੰਦੀਆਂ ਗਾਲ੍ਹਾਂ ਕਢ ਰਹੇ ਸਨ ਤੇ ਕੁਝ ਹਥਿਆਰ ਲੈ ਕੇ ਸਰੇਆਮ ਘੁੰਮ ਕੇ ਵੰਗਾਰਾ ਪਾ ਰਹੇ ਸਨ । ਅਸੀਂ ਯੂਰੋਪੀਅਨ ਪਾਰਲੀਮੈਂਟ ਨੂੰ ਅਪੀਲ ਕਰਦੇ ਹਾਂ ਕਿ ਇਕ ਕਮਿਸ਼ਨ ਬਣਾ ਕੇ ਇਸ ਮਾਮਲੇ ਦੀ ਡੂੰਘੀ ਤਹਕੀਕਾਤ ਕਰਵਾਈ ਜਾਏ ਜਿਸ ਨਾਲ ਇੰਨ੍ਹਾ ਪਿੱਛੇ ਵਿਚਰ ਰਹੇ ਮਾਸਟਰਮਾਈਂਡ ਦਾ ਚੇਹਰਾ ਦੁਨੀਆਂ ਸਾਹਮਣੇ ਨੰਗਾ ਹੋ ਸਕੇ ।