ਕਿਰਪਾਨ ਤੇ ਪਬੰਦੀ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਣ ਦੀ ਕੜੀ - ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਯੂ,ਕੇ
" ਸਮੁੱਚੀਆਂ ਸਿੱਖ ਸਮੱਸਿਆਵਾਂ ਦਾ ਹੱਲ ਕੇਵਲ ਆਜ਼ਾਦ ਸਿੱਖ ਰਾਜ ਖਾਲਿਸਤਾਨ ਹੈ "
ਲੰਡਨ - ਭਾਰਤੀ ਹਵਾਈ ਅੱਡਿਆਂ ਦੇ ਕੰਮ ਕਰਦੇ
ਅੰਮ੍ਰਿਤਧਾਰੀ ਸਿੱਖਾਂ ਨੂੰ ਕਿਰਪਾਨ ਪਹਿਨਣ ਤੋਂ ਰੋਕਣਾ ਸਿੱਖ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਣ ਦੀ ਕੜੀ ਹੈ। ਜਿਸਦੀ ਬਰਤਾਨੀਆ ਵਿੱਚ ਕੌਮੀ ਨਿਸ਼ਾਨੇ ਅਜਾਦ ਸਿੱਖ ਰਾਜ ਖਾਲਿਸਤਾਨ ਨੂੰ ਸਮਰਪਿਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਸਖਤ ਨਿਖੇਧੀ ਕੀਤੀ ਗਈ ਹੈ। ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ
ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜ , ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਜਥੇਦਾਰ ਜੋਗਾ ਸਿੰਘ ਵਲੋਂ ਜਾਰੀ ਪ੍ਰੈੱਸ ਬਿਆਨ ਵਿੱਚ ਸਿੱਖ ਕੌਮ ਨੂੰ ਅਗਾਹ ਕੀਤਾ ਗਿਆ ਕਿ ਜਿੰਨਾ ਚਿਰ ਖਾਲਿਸਤਾਨ ਹੋਂਦ ਵਿੱਚ ਨਹੀਂ ਆ ਜਾਂਦਾ ਉਨਾ ਚਿਰ ਇਹੋ ਜਿਹੀਆਂ ਸਮੱਸਿਆਵਾਂ ਦਾ ਕੌਮੀ ਅਤੇ ਵਿਅਕਤੀਗਤ ਪੱਧਰ ਤੇ ਸਿੱਖਾਂ ਨੂੰ ਵਾਰ ਵਾਰ ਸਾਡਾ ਕਰਨਾ ਪੈ ਰਿਹਾ ਹੈ। ਇਹੋ ਜਿਹੀਆਂ ਸਮੁੱਚੀਆਂ ਸਮੱਸਿਆਵਾਂ ਦਾ ਸਥਾਈ ਹੱਲ ਕੇਵਲ ਕੌਮੀ ਆਜ਼ਾਦੀ (ਖਾਲਿਸਤਾਨ) ਹੈ । ਸਿੱਖ ਧਰਮ ਦੂਸਰੇ ਧਰਮਾਂ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਦਿੰਦਾ ਹੈ , ਬਲਕਿ ਦੂਸਰੇ ਧਰਮ ਜਾਂ ਦੂਸਰੇ ਧਰਮ ਦੇ ਧਾਰਮਿਕ ਅਸਥਾਨਾਂ ਦਾ ਅਪਮਾਨ ਕਰਨ ਬਾਰੇ ਸਿੱਖ ਕਦੇ ਸੋਚ ਵੀ ਨਹੀ ਸਕਦਾ। ਜੂਨ 1984 ਦੇ ਖੂਨੀ ਘੱਲੂਘਾਰੇ ਜਾਂ ਨਵੰਬਰ 1984 ਦੌਰਾਨ ਸਿੱਖਾਂ ਦੀ ਯੋਜਨਾਬੱਧ ਤਰੀਕੇ ਨਾਲ ਭਾਰਤ ਸਰਕਾਰ ਵਲੋਂ ਕੀਤੀ ਨਸਲਕੁਸ਼ੀ ਦੌਰਾਨ ਵੀ ਸਿੱਖ ਕੌਮ ਨੇ ਇਸ ਜਬਤੇ ਨੂੰ ਕਾਇਮ ਰੱਖਿਆ ਹੈ । ਹਿੰਦੂ ਬਹੁ ਗਿਣਤੀ ਵਸੋਂ ਵਾਲੇ ਇਲਾਕਿਆਂ ਵਿੱਚ ਅਣਗਿਣਤ ਸਿੱਖਾਂ ਨੂੰ ਜਿਉਂਦੇ ਸਾੜਿਆ ਗਿਆ, ਅਰਬਾਂ ਖਰਬਾਂ ਰੁਪਏ ਦੀਆਂ ਜਾਇਦਾਦਾਂ ਤਬਾਹ ਕਰ ਦਿੱਤੀਆਂ ਗਈਆਂ,ਧੀਆਂ ਭੈਣਾਂ ਨੂੰ ਬੇਪੱਤ ਕੀਤਾ ਗਿਆ। ਸਰਕਾਰੀ ਸਰਪ੍ਰਸਤੀ ਪ੍ਰਾਪਤ ਹਿੰਦੂਤਵੀ ਗੁੰਡਿਆਂ ਵਲੋਂ ਗੁਰਦਵਾਰਾ ਸਾਹਿਬਾਨਾਂ ਨੂੰ ਅੱਗਾਂ ਲਗਾਈਆਂ ਗਈਆਂ ਪਰ ਇਸਦੇ ਪ੍ਰਤੀਕਰਮ ਵਜੋਂ ਪੰਜਾਬ ਵਿੱਚ ਸਿੱਖਾਂ ਮੰਦਰਾਂ ਦਾ ਨੁਕਸਾਨ ਕੋਈ ਨਹੀਂ ਕੀਤਾ ਗਿਆ ਬਲਕਿ ਮੰਦਰਾਂ ਅਤੇ ਹਿੰਦੂ ਪਰਿਵਾਰਾਂ ਦੀ ਹਿਫਾਜ਼ਤ ਕੀਤੀ ਗਈ ਹੈ । ਕੈਨੇਡਾ ਵਿੱਚ ਖਾਲਿਸਤਾਨੀਂਆਂ ਨੇ ਮੰਦਰ ਤੇ ਕੋਈ ਹਮਲਾ ਨਹੀਂ ਕੀਤਾ । ਇਹ ਪ੍ਰਚਾਰ ਜਾਣਬੁੱਝ ਕੇ ਭਾਰਤ ਸਰਕਾਰ ਅਤੇ ਸਰਕਾਰ ਪੱਖੀ ਮੀਡੀਏ ਵਲੋਂ ਕੀਤਾ ਜਾ ਰਿਹਾ ਹੈ। ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਯੂ,ਕੇ ਵਲੋਂ ਦਾਅਵਾ ਕੀਤਾ ਗਿਆ ਕਿ ਵਿਦੇਸ਼ਾਂ ਵਿੱਚ ਖਾਲਿਸਤਾਨੀ ਕਾਰਕੁਨਾਂ ਦੇ ਕਤਲ ਸਾਜਿਸ਼ਕਰਤਾਵਾਂ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਵਰਗਿਆਂ ਦਾ ਨਾਮ ਆਉਣ ਕਰਕੇ ਹੋ ਰਿਹਾ ਹੈ। ਭਵਿੱਖ ਵਿੱਚ ਸਿੱਖ ਦੇ ਕਤਲਾਂ ਵਿੱਚ ਨਰਿੰਦਰ ਮੋਦੀ ਦਾ ਨਾਮ ਵੀ ਸਾਹਮਣੇ ਆਉਣ ਦੀ ਸੰਭਾਵਨਾ ਹੈ। ਜਿਸ ਕਰਕੇ ਭਾਰਤ ਸਰਕਾਰ ਅਤੇ ਏਜੰਸਆਂ ਬੁਰੀ ਤਰਾਂ ਬੌਖਲਾਹਟ ਵਿੱਚ ਹਨ । ਖਾਲਿਸਤਾਨ ਪੱਖੀ ਪ੍ਰਚੰਡ ਹੋ ਰਹੀ ਲਹਿਰ ਦੌਰਾਨ ਅਤੇ ਖਾਲਿਸਤਾਨੀ ਲਹਿਰ ਦੇ ਪੱਖ ਵਿੱਚ ਵਿਦੇਸ਼ੀ ਸਰਕਾਰਾਂ ਦਾ ਉਸਾਰੂ ਅਤੇ ਸਾਰਥਕ ਰਵੱਈਆ ਸਿੱਖ ਦੁਸ਼ਮਣਾਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ। ਸਿੱਖ ਕੌਮ ਖਾਲਿਸਤਾਨ ਦੀ ਲੜਾਈ ਦਿੱਲੀ ਤਖਤ ਦੇ ਖਿਲਾਫ ਲੜ ਰਹੀ ਹੈ ਅਤੇ ਦੂਸਰੇ ਧਰਮਾਂ ਦਾ ਬਕਾਇਦਾ ਸਤਿਕਾਰ ਕਰਦੀ ਹੈ । ਭਾਰਤ ਸਰਕਾਰ ਦੀ ਫਿਤਰਤ ਰਹੀ ਹੈ ਕਿ ਉਸ ਨੇ ਹਮੇਸ਼ਾਂ ਦੀ ਧਰਮਾਂ ਦੇ ਆਪਸੀ ਟਕਰਾਅ ਕਰਵਾ ਕੇ ਉਸ ਟਕਰਾਅ ਦੀ ਆੜ ਵਿੱਚ ਸਿਆਸਤ ਕੀਤੀ ਹੈ । ਕੈਨੇਡਾ ਵਿੱਚ ਸਿੱਖਾਂ ਵਲੋਂ ਮੰਦਰ ਤੇ ਹਮਲਾ ਬਿਲਕੁਲ ਨਹੀਂ ਕੀਤਾ ਗਿਆ ਪਰ ਭਾਰਤ ਸਰਕਾਰ ਦੀ ਸ਼ਹਿ ਨਾਲ ਹਿੰਦੂਤਵੀ ਸ਼ਰਾਰਤੀ ਅਨਸਰ ਗੁਰਦਵਾਰਾ ਸਾਹਿਬ ਤੇ ਹਮਲਾ ਕਰਨ ਵਾਸਤੇ ਆਏ ਸੀ ।
ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਥੇਦਾਰ ਦਮਦਮੀ ਟਕਸਾਲ ਵਲੋਂ ਅਰੰਭੇ ਹੋਏ ਸੰਘਰਸ਼ ਨੂੰ ਜਾਰੀ ਰੱਖਣ ਦੇ ਅਹਿਦ ਦਾ ਪ੍ਰਗਟਾਵਾ ਕਰਦਿਆਂ ਆਖਿਆ ਗਿਆ ਕਿ ਭਾਰਤ ਸਰਕਾਰ ਕੋਝੇ ਅਤੇ ਕਮੀਨੇ ਹੱਥਕੰਡੇ ਅਪਣਾ ਕੇ ਅਤੇ ਅਤਿ ਨੀਵਾਂ ਦਰਜੇ ਦੀਆਂ ਕੁਚਾਲਾਂ ਚੱਲ ਕੇ ਖਾਲਿਸਤਾਨ ਦੀ ਜੱਦੋ-ਜਹਿਦ ਨੂੰ ਰੋਕ ਨਹੀਂ ਸਕਦੀ।
 
ਭਾਜਪਾ ਨੇਤਾ ਜੈ ਭਗਵਾਨ ਗੋਇਲ ਵਲੋਂ ਖੰਡੇ ਦੀ ਬੇਅਦਬੀ, ਪੁਲਿਸ ਮੁੱਖੀ ਨੂੰ ਕਾਨੂੰਨੀ ਕਾਰਵਾਈ ਕਰਣ ਲਈ ਭੇਜਿਆ ਪੱਤਰ: ਪੀਤਮਪੁਰਾ 
 
ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ, ਦੀ ਯੂਥ ਵਿੰਗ ਦੇ ਸਕੱਤਰ ਜਨਰਲ ਜਸਮੀਤ ਸਿੰਘ ਪੀਤਮਪੁਰਾ ਨੇ ਕਿਹਾ ਕਿ ਭਾਜਪਾ ਨੇਤਾ ਜੈ ਭਗਵਾਨ ਗੋਇਲ ਅਤੇ ਉਨ੍ਹਾਂ ਦੇ ਕਈ ਹੋਰ ਸਾਥੀਆਂ ਦੀ ਇੱਕ ਹੈਰਾਨ ਕਰਨ ਵਾਲੀ ਬੀਤੇ ਦੋ ਤਿੰਨ ਦਿਨ ਪਹਿਲਾਂ ਦੀ ਵੀਡੀਓ ਦੇਖਣ ਨੂੰ ਮਿਲੀ ਹੈ ਜਿਸ ਵਿਚ ਓਹ ਆਪਣੇ ਸਾਥੀਆਂ ਸਮੇਤ ਸਿੱਖ ਧਾਰਮਿਕ ਚਿੰਨ੍ਹ/ਨਿਸ਼ਾਨ 'ਖੰਡਾ' ਵਾਲੇ ਕੁਝ ਪੋਸਟਰਾਂ ਦੀ ਬੇਅਦਬੀ ਕਰਦੇ ਦੇਖੇ ਗਏ ਹਨ ।  ਵੀਡੀਓ ਵਿੱਚ ਸਪੱਸ਼ਟ ਤੌਰ 'ਤੇ ਦੇਖਿਆ ਜਾ ਸਕਦਾ ਹੈ ਕਿ ਭਾਜਪਾ ਨੇਤਾ ਭਗਵਾਨ ਗੋਇਲ ਆਪਣੇ ਪਾਰਟੀ ਵਰਕਰਾਂ ਅਤੇ ਸਾਥੀਆਂ ਨਾਲ ਸਾਂਝੇ ਇਰਾਦੇ ਅਤੇ ਮਿਲੀਭੁਗਤ ਨਾਲ ਕੰਮ ਕਰ ਰਹੇ ਸਨ, ਨੇ ਸਿੱਖ ਧਾਰਮਿਕ ਚਿੰਨ੍ਹ "ਖੰਡਾ" ਨੂੰ ਪੂਰੀ ਤਨਦੇਹੀ ਨਾਲ ਸੜਕ 'ਤੇ ਸੁੱਟ ਕੇ ਬੇਅਦਬੀ ਕੀਤੀ ਅਤੇ ਇਸ ਤੋਂ ਬਾਅਦ ਜਾਣ ਬੁੱਝ ਕੇ ਅਤੇ ਜਾਣ ਬੁੱਝ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਆਪਣੇ ਬੂਟ/ਜੁੱਤੀਆਂ ਲੈ ਕੇ "ਖੰਡੇ" 'ਤੇ ਪੋਸਟਰਾਂ ਉਤੇ ਚੜ੍ਹ ਗਏ ਉਪਰੰਤ ਭਗਵਾਨ ਗੋਇਲ ਨੇ "ਖੰਡੇ" ਵਾਲੇ ਪੋਸਟਰ ਨੂੰ ਚੁੱਕ ਲਿਆ, ਪਾੜ ਦਿੱਤਾ ਅਤੇ "ਖੰਡੇ" ਦੇ ਪੋਸਟਰਾਂ ਦੇ ਪਾੜੇ ਹੋਏ ਟੁਕੜੇ ਸੜਕ 'ਤੇ ਸੁੱਟ ਦਿੱਤੇ। ਭਗਵਾਨ ਗੋਇਲ ਵਲੋਂ ਜਾਣਬੁੱਝ ਕੇ ਸਿੱਖ ਪੰਥ ਦੀਆਂ ਧਾਰਮਿਕ ਵਿਸ਼ਵਾਸਾਂ ਅਤੇ ਭਾਵਨਾਵਾਂ ਦਾ ਅਪਮਾਨ ਹੀ ਨਹੀਂ ਕੀਤਾ ਬਲਕਿ ਭਾਈਚਾਰੇ ਵਿੱਚ ਤਣਾਅ, ਨਫ਼ਰਤ ਅਤੇ ਸਦਭਾਵਨਾ ਦੀ ਭਾਵਨਾ ਪੈਦਾ ਕਰਨ ਅਤੇ ਧਰਮ ਨਿਰਪੱਖਤਾ ਨੂੰ ਦਰਕਿਨਾਰ ਕੀਤਾ ਗਿਆ ਹੈ। 
ਉਨ੍ਹਾਂ ਕਿਹਾ ਕਿ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਖੰਡਾ ਸਿੱਖਾਂ ਦਾ ਪ੍ਰਤੀਕ ਹੈ, ਜਿਵੇਂ ਕਿ ਕਰਾਸ ਈਸਾਈਆਂ ਲਈ ਹੈ ਜਾਂ ਡੇਵਿਡ ਦਾ ਸਿਤਾਰਾ ਯਹੂਦੀਆਂ ਲਈ ਹੈ। ਖੰਡਾ ਸਿੱਖ ਧਰਮ ਦੇ ਕੁਝ ਬੁਨਿਆਦੀ ਸੰਕਲਪਾਂ ਨੂੰ ਦਰਸਾਉਂਦਾ ਹੈ। ਚਿੰਨ੍ਹ ਦਾ ਨਾਮ ਦੋਧਾਰੀ ਤਲਵਾਰ (ਜਿਸ ਨੂੰ ਖੰਡਾ ਵੀ ਕਿਹਾ ਜਾਂਦਾ ਹੈ) ਤੋਂ ਲਿਆ ਗਿਆ ਹੈ ਜੋ ਲੋਗੋ ਦੇ ਕੇਂਦਰ ਵਿੱਚ ਦਿਖਾਈ ਦਿੰਦਾ ਹੈ। ਇਹ ਦੋਧਾਰੀ ਤਲਵਾਰ ਬ੍ਰਹਮ ਗਿਆਨ ਦਾ ਰੂਪਕ ਹੈ, ਇਸ ਦੀਆਂ ਤਿੱਖੀਆਂ ਧਾਰ ਸੱਚ ਨੂੰ ਝੂਠ ਤੋਂ ਵੱਖ ਕਰਦੀਆਂ ਹਨ। ਖੰਡੇ ਦੇ ਦੁਆਲੇ ਚੱਕਰ ਹੈ ਤੇ ਚੱਕਰ ਬਿਨਾਂ ਕਿਸੇ ਸ਼ੁਰੂਆਤ ਜਾਂ ਅੰਤ ਦੇ ਇੱਕ ਚੱਕਰ ਹੋਣਾ ਪਰਮਾਤਮਾ ਦੀ ਸੰਪੂਰਨਤਾ ਦਾ ਪ੍ਰਤੀਕ ਹੈ ਜੋ ਸਦੀਵੀ ਹੈ। ਚਕਰ ਦੋ ਵਕਰੀਆਂ ਤਲਵਾਰਾਂ ਨਾਲ ਘਿਰਿਆ ਹੋਇਆ ਹੈ ਜਿਨ੍ਹਾਂ ਨੂੰ ਕਿਰਪਾਨਾਂ ਕਿਹਾ ਜਾਂਦਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਪੇਸ਼ ਕੀਤੀਆਂ ਮੀਰੀ ਅਤੇ ਪੀਰੀ ਦੋ ਤਲਵਾਰਾਂ ਅਸਥਾਈ ਅਤੇ ਅਧਿਆਤਮਿਕ ਅਧਿਕਾਰ ਦੇ ਦੋਹਰੇ ਸੰਕਲਪਾਂ ਦਾ ਪ੍ਰਤੀਕ ਹਨ। 
ਭਾਜਪਾ ਆਗੂ ਭਗਵਾਨ ਗੋਇਲ ਅਤੇ ਉਸਦੇ ਸਾਰੇ ਸਾਥੀਆਂ ਵਲੋਂ ਕੀਤੀ ਗਈ ਸਿੱਖ ਧਰਮ ਦੇ ਧਾਰਮਿਕ ਚਿੰਨ ਅਤੇ ਭਾਵਨਾਵਾਂ ਨਾਲ ਖਿਲਵਾੜ ਕਰਣ ਦੇ ਦੋਸ਼ ਹੇਠ ਉਨ੍ਹਾਂ ਦੇ ਖਿਲਾਫ ਭਾਰਤੀ ਨਿਆ ਸੰਹਿਤਾ 2023 ਦੀ ਧਾਰਾ 298 ਅਤੇ 299 ਤਹਿਤ ਐਫਆਈਆਰ ਦਰਜ਼ ਕਰਣ ਦੇ ਨਾਲ ਤੁਰੰਤ ਅਤੇ ਸਖਤ ਕਾਨੂੰਨੀ ਕਾਰਵਾਈ ਕਰਣ ਵਾਸਤੇ ਦਿੱਲੀ ਪੁਲਿਸ ਮੁੱਖੀ ਦੇ ਨਾਲ ਹੋਰ ਕਈ ਸੰਸਾਥਾਂਵਾ ਨੂੰ ਲਿਖਤੀ ਸ਼ਿਕਾਇਤ ਭੇਜੀ ਹੈ । ਇਸਦੇ ਨਾਲ ਉਨ੍ਹਾਂ ਭਾਜਪਾ ਪਾਰਟੀ ਨੂੰ ਵੀਂ ਜੈ ਭਗਵਾਨ ਵਿਰੁੱਧ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਪਾਰਟੀ ਵਿੱਚੋ ਬਰਖ਼ਾਸਤ ਕੀਤੇ ਜਾਣ ਬਾਰੇ ਕਿਹਾ ਹੈ । ਉਨ੍ਹਾਂ ਦਿੱਲੀ ਦੀਆਂ ਸੰਗਤਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਦਿੱਲੀ ਕਮੇਟੀ ਵਲੋਂ ਧਾਰਮਿਕ ਮੁਦੇਆਂ ਤੇ ਅੱਖਾਂ ਬੰਦ ਰੱਖਣੀਆਂ ਉਨ੍ਹਾਂ ਦੇ ਸਿੱਖਾਂ ਦੇ ਪੈਰਵੀਕਾਰ ਹੋਣ ਤੇ ਸੁਆਲੀਆ ਚਿੰਨ ਲਗਾ ਰਿਹਾ ਹੈ ।
 
 
ਐਡਵੋਕੇਟ ਧਾਮੀ ਵਿਰੁੱਧ ਕੁਝ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਬੇਤੁਕੀ ਬਿਆਨਬਾਜ਼ੀ ਰਾਜਨੀਤੀ ਤੋਂ ਪ੍ਰੇਰਤ- ਵਿਰਕ, ਕਲਿਆਣ, ਮੰਡਵਾਲਾ
 
ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਸਿੰਘ ਸਾਹਿਬਾਨ ਨਾਲ ਮਿਲਣ ਨੂੰ ਲੈ ਕੇ ਕੁਝ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਬੇਲੋੜਾ ਵਿਵਾਦ ਪੈਦਾ ਕੀਤੇ ਜਾਣ &lsquoਤੇ ਸਖਤ ਟਿੱਪਣੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਉੱਚ ਅਹੁਦੇਦਾਰਾਂ ਨੇ ਕਿਹਾ ਕਿ ਇਹ ਲੋਕ ਸਿਆਸੀ ਬਦਲਾਖੋਰੀ ਲਈ ਸਿੱਖ ਸੰਸਥਾਵਾਂ ਦੇ ਮੁਖੀਆਂ ਖਿਲਾਫ਼ ਮਹੌਲ ਬਣਾ ਰਹੇ ਹਨ, ਜਦਕਿ ਸਚਾਈ ਇਹ ਹੈ ਕਿ ਅਜਿਹੇ ਲੋਕ ਖੁਦ ਪੰਥ ਨੂੰ ਢਾਹ ਲਗਾਉਣ ਵਿਚ ਮੋਹਰੀ ਹਨ।
ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਇਕ ਬਿਆਨ ਵਿੱਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਲਿਆਣ ਅਤੇ ਜਨਰਲ ਸਕੱਤਰ ਸ. ਸੇਰ ਸਿੰਘ ਮੰਡਵਾਲਾ ਨੇ ਕਿਹਾ ਕਿ ਸਿੱਖ ਕੌਮ ਦੀ ਨੁਮਾਇੰਦਾ ਸੰਸਥਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਜਥੇਦਾਰ ਸਾਹਿਬਾਨ ਨਾਲ ਮਿਲਣਾ ਕਿਸੇ ਤਰ੍ਹਾਂ ਵੀ ਗ਼ਲਤ ਨਹੀਂ। ਪੰਥਕ ਆਗੂਆਂ ਦੀ ਮੁਲਾਕਾਤ ਕਿਸੇ ਨੂੰ ਪੁੱਛ ਕੇ ਜਾਂ ਪ੍ਰਵਾਨਗੀ ਲੈ ਕੇ ਨਹੀਂ, ਸਗੋਂ ਕਿਸੇ ਸਮੇਂ ਅਤੇ ਕਿਤੇ ਵੀ ਹੋ ਸਕਦੀ ਹੈ।
ਸ਼੍ਰੋਮਣੀ ਕਮੇਟੀ ਆਗੂਆਂ ਨੇ ਕਿਹਾ ਕਿ ਇਹ ਲੋਕ ਕੇਵਲ ਸਿਆਸੀ ਮੁਫਾਦਾਂ ਲਈ ਅਜਿਹੀ ਬੇਬੁਨਿਆਦ ਬਿਆਨਬਾਜ਼ੀ ਕਰਕੇ ਸਿੱਖ ਸੰਗਤਾਂ ਅੰਦਰ ਭੰਬਲ ਭੂਸਾ ਪੈਦਾ ਕਰਨ ਦਾ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਮੈਂਬਰ ਹੁੰਦਿਆਂ ਇਹ ਆਪੋ ਆਪਣੇ ਹਲਕੇ ਅੰਦਰ ਸਿੱਖੀ ਪ੍ਰਚਾਰ ਕਰਨ ਦੀ ਥਾਂ ਪਹਿਲਾਂ ਤੋਂ ਹੀ ਬਣੇ ਬਣਾਏ ਰਾਜਸੀ ਵਿਚਾਰ ਨੂੰ ਅੱਗੇ ਵਧਾਉਣ ਦੀ ਚਾਲ ਵਿਚ ਇਕ ਮੋਹਰਾ ਬਣ ਰਹੇ ਹਨ।
ਉਨ੍ਹਾਂ ਕਿਹਾ ਕਿ ਪੂਰਾ ਸਿੱਖ ਜਗਤ ਜਾਣਦਾ ਹੈ ਸ਼੍ਰੋਮਣੀ ਕਮੇਟੀ ਦੀ ਸਲਾਨਾ ਚੋਣ ਸਮੇਂ ਇਨ੍ਹਾਂ ਉਗਲਾਂ &lsquoਤੇ ਗਿਣੇ ਜਾਣ ਵਾਲੇ ਮੈਂਬਰਾਂ ਨੂੰ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ, ਜਦਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੰਥ ਦੀ ਹਰਮਨ ਪਿਆਰੀ ਸ਼ਖਸੀਅਤ ਵਜੋਂ ਉਭਰੇ ਸਨ। ਹਾਊਸ ਦੇ ਮੈਂਬਰਾਂ ਨੇ ਭਾਰੀ ਬਹੁਮਤ ਨਾਲ ਐਡਵੋਕੇਟ ਧਾਮੀ ਨੂੰ ਜਿਤਾ ਕੇ ਇਨ੍ਹਾਂ ਲੋਕਾਂ ਨੂੰ ਸ਼ੀਸ਼ਾ ਦਿਖਾ ਦਿੱਤਾ ਸੀ, ਜਿਸ ਕਾਰਨ ਬੁਖਲਾਹਟ ਵਿੱਚ ਆਏ ਇਹ ਲਗਾਤਾਰ ਬੇਤੁਕੀ ਤੇ ਬੇਅਰਥ ਬਿਆਨਬਾਜ਼ੀ ਕਰ ਰਹੇ ਹਨ।
ਸ਼੍ਰੋਮਣੀ ਕਮੇਟੀ ਅਹੁਦੇਦਾਰਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਆਪਣੇ ਅਧਿਕਾਰ ਖੇਤਰ ਅਤੇ ਮਰਿਆਦਾ ਨੂੰ ਬਾਖੂਬੀ ਜਾਣਦੇ ਹਨ। ਇਸ ਲਈ ਇਹ ਲੋਕ ਸਿੱਖ ਸੰਸਥਾਵਾਂ ਅਤੇ ਸ਼ਖਸੀਅਤਾਂ ਬਾਰੇ ਬੇਲੋੜੇ ਵਿਵਾਦ ਪੈਦਾ ਕਰਨ ਅਤੇ ਬੇਤੁਕੀ ਬਿਆਨਬਾਜੀ ਤੋਂ ਬਾਜ ਆਉਣ।
 
ਗੁਰਦੁਆਰਾ ਬੰਗਲਾ ਸਾਹਿਬ &rsquoਚ ਗੁਰਪੁਰਬ ਨੂੰ ਸਮਰਪਿਤ ਚਿੱਤਰ ਪ੍ਰਦਰਸ਼ਨੀ ਸ਼ੁਰੂ
 
ਨਵੀਂ ਦਿੱਲੀ, 9 ਨਵੰਬਰ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਚ ਸਰੋਵਰ ਦੇ ਕੰਢੇ &rsquoਤੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚਿੱਤਰ ਪ੍ਰਦਰਸ਼ਨੀ ਸ਼ੁਰੂ ਕੀਤੀ ਗਈ। ਇਹ ਪ੍ਰਦਰਸ਼ਨੀ 18 ਨਵੰਬਰ ਤੱਕ ਚੱਲੇਗੀ। ਗੁਰਦੁਆਰਾ ਸਾਹਿਬ ਵਿਚ ਅਰਦਾਸ ਕਰ ਕੇ ਪ੍ਰਦਰਸ਼ਨੀ ਆਰੰਭ ਕੀਤੀ ਗਈ।
ਇਸ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਜਨਰਲ ਸਕੱਰਤ ਸਰਦਾਰ ਜਗਦੀਪ ਸਿੰਘ ਕਾਹਲੋਂ ਅਤੇ ਧਰਮ ਪ੍ਰਚਾਰ ਮੁਖੀ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਹਰ ਸਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ &rsquoਤੇ ਇਹ ਪ੍ਰਦਰਸ਼ਨੀ ਗੁਰਦੁਆਰਾ ਬੰਗਲਾ ਸਾਹਿਬ ਵਿਚ ਲਗਾਈ ਜਾਂਦੀ ਹੈ। ਇਸ ਵਾਰ ਕਮੇਟੀ ਨੇ ਭਾਈ ਵੀਰ ਸਿੰਘ ਸਾਹਿਤ ਸਦਨ ਨਾਲ ਮਿਲਕੇ ਚਿੱਤਰ ਪ੍ਰਦਰਸ਼ਨੀ ਵੀ ਲਗਾਈ ਹੈਂ ਜਿਸ ਵਿਚ ਗੁਰੂ ਸਾਹਿਬਾਨ ਦੇ ਸਮੇਂ ਦੇ ਇਤਿਹਾਸ ਨਾਲ ਸੰਬੰਧਿਤ ਚਿੱਤਰ ਲਗਾਏ ਗਏ ਹਨ। ਇਸਦੇ ਨਾਲ ਹੀ ਗੁਰੂ ਸਾਹਿਬ ਦੇ ਜੀਵਨ ਨਾਲ ਸਬੰਧਤ ਵੱਖ-ਵੱਖ ਤਰੀਕੇ ਦੇ ਸਟਾਲ ਵੀ ਲਗਾਏ ਜਾਂਦੇ ਹਨ ਜਿਨ੍ਹਾਂ ਵਿਚ ਧਾਰਮਿਕ ਪੁਸਤਕਾਂ ਹੁੰਦੀਆਂ ਹਨ ਜਿਸਦੇ ਦਰਸ਼ਨ ਕਰ ਕੇ ਸੰਗਤਾਂ ਆਪਣਾ ਜੀਵਨ ਸਫਲਾ ਕਰਦੀਆਂ ਹਨ। ਇਸ ਤੋਂ ਇਲਾਵਾ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਨੂੰ ਵਧਾਉਣ ਲਈ ਬਚਿਆ ਨੂੰ ਪ੍ਰੇਰਨ ਦੇ ਲਈ ਪੰਜਾਬੀ ਪ੍ਰਸਾਰ ਕਮੇਟੀ ਨਾਲ ਮਿਲਕੇ ਸਟਾਲ ਲਗਾਇਆ ਗਿਆ ਹੈ ਜਿਸ ਵਿਚ ਖਾਲਸਾ ਸਕੂਲਾਂ ਦੇ ਬੱਚਿਆਂ ਵੱਲੋਂ ਪੇਂਟਿੰਗ ਵੀ ਲਗਾਈ ਗਈ ਅਤੇ ਇਥੇ ਆ ਕੇ ਬੱਚੇ ਧਰਮ ਅਤੇ ਇਤਹਾਸ ਨਾਲ ਸੰਬੰਧਿਤ ਚਿੱਤਰ ਬਣਾ ਕੇ ਇਨਾਮ ਵੀ ਜਿੱਤ ਸਕਦੇ ਹਨ।
ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ 18 ਨਵੰਬਰ ਤੱਕ ਚੱਲਣ ਵਾਲੀ ਪ੍ਰਦਰਸ਼ਨੀ ਦਾ ਉਹ ਲਾਭ ਉਠਾਉਣ ਤੇ ਇਸਨੂੰ ਵੇਖਣ ਵਾਸਤੇ ਜ਼ਰੂਰ ਆਪਣੇ ਪਰਿਵਾਰਾਂ ਤੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਪਹੁੰਚਣ।  ਉਹਨਾਂ ਦੱਸਿਆ ਕਿ ਚਿੱਤਰ ਪ੍ਰਦਰਸ਼ਨੀ ਦੇ ਨਾਲ ਹੀ ਸਿੱਖ ਇਤਿਹਾਸ ਦੀਆਂ ਪੁਸਤਕਾਂ ਵੀ ਇਸ ਪ੍ਰਦਰਸ਼ਨੀ ਤੇ ਸਟਾਲਾਂ ਵਿਚ ਉਪਲਬਧ ਹਨ ਜੋ ਸੰਗਤ ਆਪ ਲੈ ਕੇ ਜਾ ਸਕਦੀ ਹੈ।
 
 
ਕੈਨੇਡਾ ਵਿਖ਼ੇ ਭਾਰਤ ਪੱਖੀ ਕਾਰਕੁੰਨਾਂ ਵੱਲੋਂ ਕੀਤੀ ਗਈ ਹਿੰਸਾ ਅਤੇ ਸਾਜ਼ਿਸ਼ਾ ਉਪਰੰਤ ਗੁਰੂਘਰਾਂ ਦੀ ਰਾਖੀ ਲਈ ਸ਼ੁਰੂ ਹੋਈ ਹਥਿਆਰਬੰਦ ਗਸ਼ਤ
ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਬੀਤੇ ਕੁਝ ਦਿਨ ਪਹਿਲਾਂ ਸਿੱਖ ਵਿਰੋਧੀ ਤੱਤਾਂ ਵਲੋਂ ਗੁਰਦੁਆਰਾ ਸਾਹਿਬ ਤੇ ਹਮਲਾ ਕਰਣ ਦੀ ਸਾਜ਼ਿਸ਼ਾ ਉਪਰੰਤ ਮਿਸੀਸਾਗਾ, ਓਨਟਾਰੀਓ ਦੇ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰਦੁਆਰੇ ਵਿੱਚ ਸਿੱਖ ਭਾਈਚਾਰੇ ਦੇ ਮੈਂਬਰ 5 ਨਵੰਬਰ ਨੂੰ ਭਾਰਤ ਪੱਖੀ ਕਾਰਕੁੰਨਾਂ ਵੱਲੋਂ ਕੀਤੀ ਗਈ ਹਿੰਸਾ ਦਾ ਸ਼ਿਕਾਰ ਹੋਣ ਤੋਂ ਬਾਅਦ ਹਥਿਆਰਬੰਦ ਗਸ਼ਤ ਕਰ ਰਹੇ ਹਨ । ਪਹਿਰੇਦਾਰ ਖੜ੍ਹੇ ਵਿਅਕਤੀਆਂ ਵਿੱਚੋਂ ਇੱਕ ਨੇ ਕਿਹਾ ਕਿ ਉਸਨੇ ਕਦੇ ਨਹੀਂ ਸੋਚਿਆ ਸੀ ਕਿ ਉਸਨੂੰ ਕੈਨੇਡਾ ਵਿੱਚ ਆਪਣੇ ਧਾਰਮਿਕ ਸਥਾਨ ਦੀ ਰੱਖਿਆ ਕਰਨ ਦੀ ਲੋੜ ਮਹਿਸੂਸ ਹੋਵੇਗੀ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦਲਜੀਤ ਸਿੰਘ ਸ਼ੇਖੋ ਕਹਿੰਦੇ ਹਨ ਹਾਲਾਤਾਂ ਤੇ ਨਜਰ ਮਾਰਦਿਆਂ ਸਾਨੂੰ ਤਿਆਰ ਰਹਿਣਾ ਪਵੇਗਾ । ਕੈਨੇਡੀਅਨ ਸਿੱਖਾਂ ਦਾ ਬੀਤੇ ਕੁਝ ਦਿਨ ਪਹਿਲਾਂ ਸਿੱਖ ਵਿਰੋਧੀ ਤੱਤਾਂ ਵਲੋਂ ਗੁਰਦੁਆਰਾ ਸਾਹਿਬ ਤੇ ਹਮਲਾ ਕਰਣ ਦੀ ਸਾਜ਼ਿਸ਼ਾ ਅਤੇ ਇਹ ਪ੍ਰਚਾਰਨਾ ਕਿ ਸਿੱਖ ਨੇ ਮੰਦਿਰ ਤੇ ਹਮਲਾ ਕੀਤਾ ਹੈ, ਬਾਰੇ, ਕਹਿਣਾ ਹੈ ਕਿ ਉਨ੍ਹਾਂ ਦੀ ਲੜਾਈ ਹਿੰਦੂਆਂ ਨਾਲ ਨਹੀਂ ਸਗੋਂ ਭਾਰਤ ਸਰਕਾਰ ਦੀ ਕੈਨੇਡਾ ਵਿਚ ਦਖਲਅੰਦਾਜ਼ੀ ਨਾਲ ਹੈ। ਸਿੱਖ ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ ਐਤਵਾਰ ਨੂੰ ਹਿੰਦੂ ਮੰਦਿਰ ਵਿੱਚ ਸਮਾਗਮ - ਜਿੱਥੇ ਭਾਰਤੀ ਕੌਂਸਲਰ ਸਟਾਫ਼ ਭਾਰਤੀ ਪ੍ਰਵਾਸੀਆਂ ਨੂੰ ਸਰਕਾਰੀ ਪੈਨਸ਼ਨਾਂ ਲਈ ਅਰਜ਼ੀ ਦੇਣ ਵਿੱਚ ਮਦਦ ਕਰ ਰਿਹਾ ਸੀ - ਖਾਲਿਸਤਾਨ ਪੱਖੀ ਸਿੱਖਾਂ 'ਤੇ ਨਜ਼ਰ ਰੱਖਣ ਲਈ ਨਿਗਰਾਨੀ ਦੇ ਯਤਨਾਂ ਦਾ ਹਿੱਸਾ ਸੀ। ਜਦਕਿ ਮੰਦਿਰ ਦੇ ਪ੍ਰਧਾਨ ਮਧੂਸੂਦਨ ਲਾਮਾ ਦੇ ਅਨੁਸਾਰ, ਉਸ ਸਮੇਂ ਇਮਾਰਤ ਦੇ ਅੰਦਰ 1,000 ਲੋਕਾਂ ਵਿੱਚੋਂ ਵਡੀ ਗਿਣਤੀ'ਚ ਸਿੱਖ ਵੀਂ ਹਾਜ਼ਿਰ ਸਨ। ਹਿੰਦੂ ਸਭਾ ਮੰਦਰ ਦੇ ਬਾਹਰ ਐਤਵਾਰ ਦੇ ਪ੍ਰਦਰਸ਼ਨ ਦੇ ਪ੍ਰਬੰਧਕ ਇੰਦਰਜੀਤ ਸਿੰਘ ਗੋਸਲ ਨੇ ਕਿਹਾ ਇਹ ਸਿੱਖਾਂ ਅਤੇ ਹਿੰਦੂਆਂ ਵਿਚਕਾਰ ਕਿਸੇ ਕਿਸਮ ਦੀ ਕੌਈ ਧਾਰਮਿਕ ਲੜਾਈ ਨਹੀਂ ਹੈ, ਇਹ ਕਿਸੇ ਪੂਜਾ ਸਥਾਨ 'ਤੇ ਹਮਲਾ ਕਰਨ ਦੀ ਕੋਸ਼ਿਸ਼ ਨਹੀਂ ਸੀ ਜਦਕਿ ਸਾਡਾ ਵਿਰੋਧ ਕਰਨ ਦਾ ਕਾਰਨ ਭਾਰਤ ਸਰਕਾਰ ਦੇ ਅਧਿਕਾਰੀਆਂ ਵਿਰੁੱਧ ਸਖ਼ਤੀ ਸੀ।
 
ਹਵਾਈ ਅੱਡਿਆਂ 'ਤੇ ਸਿੱਖ ਮੁਲਾਜ਼ਮਾਂ ਨੂੰ ਕ੍ਰਿਪਾਨ ਪਹਿਨਣ ਤੋਂ ਰੋਕ, ਸਿੱਖਾਂ ਨਾਲ ਆਪਣੇ ਹੀ ਦੇਸ਼ ਵਿੱਚ ਬੇਇਨਸਾਫੀ: ਬੀਬੀ ਰਣਜੀਤ ਕੌਰ 
 
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):-ਦੇਸ਼ ਦੇ ਹਵਾਈ ਅੱਡਿਆਂ 'ਤੇ ਸਿੱਖ ਮੁਲਾਜ਼ਮਾਂ 'ਤੇ ਡਿਊਟੀ ਦੌਰਾਨ ਕਿਰਪਾਨ ਲੈ ਕੇ ਚੱਲਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ, ਜਿਸ ਸਬੰਧੀ ਪੰਥ ਅੰਦਰ ਵੱਡਾ ਰੋਸ ਫੈਲਿਆ ਹੋਇਆ ਹੈ । ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮਹਿਲਾ ਵਿੰਗ ਦੇ ਮੁੱਖੀ ਬੀਬੀ ਰਣਜੀਤ ਕੌਰ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਸਿੱਖਾਂ ਨਾਲ ਆਪਣੇ ਹੀ ਦੇਸ਼ ਵਿੱਚ ਬੇਇਨਸਾਫੀ ਕੀਤੀ ਜਾ ਰਹੀ ਹੈ। 
ਉਨ੍ਹਾਂ ਕਿਹਾ ਕਿ ਸਿੱਖ ਮੁਲਾਜ਼ਮਾਂ ਨੂੰ ਕਿਰਪਾਨ ਪਹਿਨਣ 'ਤੇ ਪਾਬੰਦੀ ਲਗਾਉਣਾ ਸਿੱਖਾਂ ਨਾਲ ਵਿਤਕਰਾ ਦਰਸਾਉਂਦਾ ਹੈ। ਇਸ ਮਾਮਲੇ ਨੂੰ ਲੈ ਕੇ ਅਸੀ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮਮੋਹਨ ਨਾਇਡੂ ਨੂੰ ਪੱਤਰ ਲਿਖ ਕੇ ਸਖ਼ਤ ਇਤਰਾਜ਼ ਪ੍ਰਗਟ ਕਰਣ ਦੇ ਨਾਲ ਕੌਮ ਦੀਆਂ ਭਾਵਨਾਵਾਂ ਦੱਸ ਰਹੇ ਹਾਂ ਅਤੇ ਉਨ੍ਹਾਂ ਨੂੰ ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਅਪੀਲ ਕਰਦੇ ਹਾਂ । ਇਹ ਸਿੱਖ ਨਾਗਰਿਕਾਂ ਦੀ ਧਾਰਮਿਕ ਆਜ਼ਾਦੀ 'ਤੇ ਵੱਡਾ ਹਮਲਾ ਹੈ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਸਿੱਖਾਂ ਨਾਲ ਉਨ੍ਹਾਂ ਦੇ ਹੀ ਦੇਸ਼ ਵਿੱਚ ਬੇਇਨਸਾਫ਼ੀ ਹੋ ਰਹੀ ਹੈ। 
 
ਸਾਬਕਾ ਭਾਰਤੀ ਕ੍ਰਿਕਟਰ ਸੰਜੇ ਬਾਂਗੜ ਦਾ ਮੁੰਡਾ ਬਣਿਆ ਕੁੜੀ, ਆਰੀਅਨ ਨੇ ਚੇਂਜ ਕਰਵਾਇਆ ਆਪਣਾ ਜੈਂਡਰ 
ਸਾਬਕਾ ਭਾਰਤੀ ਕ੍ਰਿਕਟਰ ਸੰਜੇ ਬਾਂਗੜ ਦੇ ਬੇਟੇ ਆਰੀਅਨ ਨੇ ਆਪਣਾ ਜੈਂਡਰ ਬਦਲ ਲਿਆ ਹੈ। ਹੁਣ ਉਹ ਆਰੀਅਨ ਤੋਂ ਅਨਾਇਆ ਵਿੱਚ ਬਦਲ ਗਿਆ। ਬਾਂਗੜ ਦੇ ਬੇਟੇ ਨੇ ਆਪਣੇ 10 ਮਹੀਨਿਆਂ ਦੇ ਹਾਰਮੋਨਲ ਟਰਾਂਸਫਾਰਮੇਸ਼ਨ ਨਾਲ ਜੁੜੀ ਵੀਡੀਓ ਸੋਸ਼ਲ ਮੀਡੀਆ &lsquoਤੇ ਸ਼ੇਅਰ ਕੀਤੀ ਹੈ। ਪੋਸਟ &lsquoਚ ਸਾਬਕਾ ਕ੍ਰਿਕਟਰ ਦੇ ਬੇਟੇ, ਜਿਸ ਨੇ ਆਪਣਾ ਯੂਜ਼ਰ ਨੇਮ ਬਦਲ ਕੇ ਅਨਾਇਆ ਰੱਖਿਆ ਹੈ, ਨੇ ਪੁਸ਼ਟੀ ਕੀਤੀ ਹੈ ਕਿ ਜੈਂਡਰ ਬਦਲਣ ਦੀ ਸਰਜਰੀ ਨੂੰ 11 ਮਹੀਨੇ ਹੋ ਗਏ ਹਨ।
ਅਨਾਇਆ ਵੀ ਆਪਣੇ ਪਿਤਾ ਸੰਜੇ ਵਾਂਗ ਇੱਕ ਕ੍ਰਿਕਟਰ ਹੈ ਅਤੇ ਇੱਕ ਖੱਬੇ ਹੱਥ ਦੀ ਬੱਲੇਬਾਜ਼ ਹੈ, ਜੋ ਇੰਗਲੈਂਡ ਵਿੱਚ ਸਥਾਨਕ ਕ੍ਰਿਕਟ ਕਲੱਬ ਇਸਲਾਮ ਜਿਮਖਾਨਾ ਲਈ ਖੇਡਦੀ ਹੈ। ਉਹ ਇਸ ਤੋਂ ਪਹਿਲਾਂ ਹਿਨਕਲੇ ਕ੍ਰਿਕਟ ਕਲੱਬ, ਲੈਸਟਰਸ਼ਾਇਰ ਦੀ ਨੁਮਾਇੰਦਗੀ ਵੀ ਕਰ ਚੁੱਕਾ ਹੈ ਅਤੇ ਕਾਫੀ ਦੌੜਾਂ ਬਣਾ ਚੁੱਕਾ ਹੈ। ਭਾਵੇਂ ਅਨਾਇਆ ਨੇ ਕ੍ਰਿਕਟ ਖੇਡਣਾ ਛੱਡ ਦਿੱਤਾ ਹੈ, ਪਰ ਉਹ ਆਪਣੇ ਅਸਲੀ ਰੂਪ ਨੂੰ ਦੇਖ ਕੇ ਖੁਸ਼ ਹੈ।
 
ਕੇਂਦਰੀ ਰਾਜ ਮੰਤਰੀ ਬਿੱਟੂ ਅਤੇ ਕਿਸਾਨ ਲੀਡਰ ਆਹਮੋ-ਸਾਹਮਣੇ
ਲੁਧਿਆਣਾ : ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਸਾਨ ਆਗੂਆਂ ਨੂੰ ਤਾਲਿਬਾਨ ਕਿਹਾ। ਬਿੱਟੂ ਨੇ ਕਿਹਾ ਕਿ ਉਹ ਖਾਦ ਲੁੱਟ ਰਹੇ ਹਨ, ਤਾਲਿਬਾਨ ਬਣ ਗਏ ਹਨ। ਸਰਕਾਰ ਕਿਸਾਨ ਆਗੂਆਂ ਦੀਆਂ ਜਾਇਦਾਦਾਂ ਦੀ ਜਾਂਚ ਕਰਵਾਏਗੀ। ਇਸ 'ਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵਨ ਪੰਧੇਰ ਨੇ ਪਲਟਵਾਰ ਕਰਦਿਆਂ ਕਿਹਾ ਕਿ ਭਾਜਪਾ ਨੇ ਮਨੀਪੁਰ 'ਚ ਜੋ ਵੀ ਕੀਤਾ, ਇਹ ਲੋਕ ਖੁਦ ਹੀ ਅਸਲੀ ਤਾਲਿਬਾਨ ਹਨ। ਪੰਧੇਰ ਨੇ ਉਨ੍ਹਾਂ ਨੂੰ ਕਿਸਾਨ ਆਗੂਆਂ ਦੀ ਜਾਂਚ ਕਰਨ ਦੀ ਵੀ ਚੁਣੌਤੀ ਦਿੱਤੀ। ਉਨ੍ਹਾਂ ਬਿੱਟੂ ਨੂੰ ਇਸ ਬਿਆਨ ਲਈ ਮੁਆਫੀ ਮੰਗਣ ਲਈ ਕਿਹਾ। 
 
ਕਿਸਾਨ ਸ਼ੁਭਕਰਨ ਦੀ ਮੌਤ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਨੂੰ ਨੋਟਿਸ
ਚੰਡੀਗੜ੍ਹ : ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੀ ਮੰਗ ਨੂੰ ਲੈ ਕੇ ਚੱਲ ਰਹੇ ਕਿਸਾਨ ਧਰਨੇ ਦੌਰਾਨ 21 ਫਰਵਰੀ ਨੂੰ ਬਠਿੰਡਾ ਦੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਖਨੌਰੀ ਸਰਹੱਦ 'ਤੇ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਪਰਿਵਾਰ ਇਸ ਮਾਮਲੇ ਦੀ ਸੀਬੀਆਈ ਜਾਂਚ ਚਾਹੁੰਦਾ ਹੈ। ਇਸ ਮੰਗ ਨੂੰ ਲੈ ਕੇ ਮ੍ਰਿਤਕ ਦੇ ਪਿਤਾ ਚਰਨਜੀਤ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਨਾਲ ਹੀ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦਾ ਮੁੱਦਾ ਉਠਾਇਆ ਹੈ। ਇਸ 'ਤੇ ਅਦਾਲਤ ਨੇ ਪੰਜਾਬ ਅਤੇ ਹਰਿਆਣਾ ਸਰਕਾਰਾਂ ਤੋਂ ਜਵਾਬ ਮੰਗਿਆ ਹੈ। ਜਦੋਂ ਸ਼ੁਭਕਰਨ ਦੀ ਮੌਤ ਹੋਈ ਤਾਂ ਉਹ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਗਿਆ ਸੀ। ਇਸ ਦੌਰਾਨ ਦੋਸ਼ ਲੱਗਾ ਕਿ ਸ਼ੁਭਕਰਨ ਦੀ ਮੌਤ ਗੋਲੀ ਲੱਗਣ ਕਾਰਨ ਹੋਈ ਹੈ। ਇਸ ਨੂੰ ਹਰਿਆਣਾ ਪੁਲਿਸ ਵੱਲੋਂ ਚਲਾਇਆ ਜਾ ਰਿਹਾ ਸੀ। ਉਸ ਸਮੇਂ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਗਿਆ ਸੀ। ਫਿਰ ਇਸ ਮਾਮਲੇ ਦੀ ਜਾਂਚ ਲਈ ਹਾਈਕੋਰਟ ਨੇ ਸਭ ਤੋਂ ਪਹਿਲਾਂ ਇੱਕ ਸੇਵਾਮੁਕਤ ਜੱਜ ਦੀ ਅਗਵਾਈ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਸੀ। ਪਰਿਵਾਰ ਦਾ ਤਰਕ ਹੈ ਕਿ ਇਸ ਮਾਮਲੇ ਵਿੱਚ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਗਈ। ਹਾਲਾਂਕਿ ਇਸ ਸਬੰਧੀ ਥਾਣਾ ਪਾਤੜਾਂ ਵਿੱਚ ਕੇਸ ਦਰਜ ਕੀਤਾ ਗਿਆ ਸੀ। 
 
ਮੈਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਸਮਰਪਿਤ ਹਾਂ: ਨਵਜੋਤ ਸਿੱਧੂ
ਚੰਡੀਗੜ੍ਹ: ਸਿਆਸਤ ਤੋਂ ਦੂਰ ਰਹਿ ਰਹੇ ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਕਈ ਲੋਕਾਂ ਨੇ ਮੁੱਖ ਮੰਤਰੀ ਬਣਨ ਦਾ ਸੁਪਨਾ ਦੇਖਿਆ ਸੀ, ਪਰ ਉਹ ਹਾਰ ਗਏ। ਅੱਜ ਮੈਂ ਜਿੱਥੇ ਵੀ ਜਾਂਦਾ ਹਾਂ, ਉਹ ਹੈ ਸਿੱਧੂ ਸਾਹਬ...ਸਿੱਧੂ ਸਾਹਬ। ਸਿੱਧੂ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰ ਰਹੇ ਸਨ। ਸਿੱਧੂ ਨੇ ਅੱਗੇ ਕਿਹਾ ਕਿ ਜੇਲ ਜਾਣਾ ਮੇਰਾ ਬਿਹਤਰ ਸਮਾਂ ਸੀ। ਮੈਂ ਸਿਆਸੀ ਕਾਰਨਾਂ ਕਰਕੇ ਜੇਲ੍ਹ ਗਿਆ। ਗਾਂਧੀ ਜੀ, ਭਗਤ ਸਿੰਘ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਜੇਲ੍ਹ ਗਏ। ਧਾਰਾ 323 ਤਹਿਤ ਕਿਸੇ ਨੂੰ 2 ਦਿਨ ਦੀ ਕੈਦ ਨਹੀਂ ਹੈ। ਇਸ ਧਾਰਾ ਵਿੱਚ ਕਾਂਸਟੇਬਲ ਮੌਕੇ &rsquoਤੇ ਹੀ ਜ਼ਮਾਨਤ ਦੇ ਦਿੰਦਾ ਹੈ। ਫਿਰ ਉਸ ਨੇ ਵੀ ਮੈਨੂੰ ਇੱਕ ਹਜ਼ਾਰ ਰੁਪਏ ਦੇ ਕੇ ਛੱਡ ਦਿੱਤਾ। ਬਾਅਦ ਵਿੱਚ ਕੇਸ ਨੂੰ ਦੁਬਾਰਾ ਖੋਲ੍ਹਿਆ ਗਿਆ, ਉੱਥੇ ਮੇਰੇ ਉੱਤੇ ਬੋਝ ਪਾਇਆ। ਸਿੱਧੂ ਨੇ ਕਿਹਾ ਕਿ ਅੱਜ ਵੀ ਮੈਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਸਮਰਪਿਤ ਹਾਂ। ਅੱਜ ਵੀ ਮੈਂ ਉਸ ਨਾਲ ਕੀਤੇ ਵਾਅਦੇ 'ਤੇ ਕਾਇਮ ਹਾਂ। ਹਾਲ ਹੀ 'ਚ ਉਨ੍ਹਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਬੇਟੀ ਰਾਬੀਆ ਦੇ ਨਾਲ ਅੰਮ੍ਰਿਤਸਰ ਦੇ ਭਾਜਪਾ ਆਗੂ ਤਰਨਜੀਤ ਸਿੰਘ ਸੰਧੂ ਨਾਲ ਮੁਲਾਕਾਤ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਦੀ ਭਾਜਪਾ 'ਚ ਵਾਪਸੀ ਦੀਆਂ ਗੱਲਾਂ ਚੱਲ ਰਹੀਆਂ ਸਨ। 
 
ਆਸਟ੍ਰੇਲੀਆ ਵਿਚ ਝੀਲ ਦਾ ਨਾਂ &lsquoਗੁਰੂ ਨਾਨਕ ਲੇਕ&rsquo ਰੱਖਿਆ
ਮੈਲਬਰਨ : ਆਸਟ੍ਰੇਲੀਆ ਦੇ ਮੈਲਬਰਨ ਸ਼ਹਿਰ ਨੇੜੇ ਬੈਰਿਕ ਸਪ੍ਰਿੰਗਜ਼ ਵਿਖੇ ਝੀਲ ਦਾ ਨਾਂ ਗੁਰੂ ਨਾਨਕ ਲੇਕ ਰੱਖਣ ਦਾ ਐਲਾਨ ਕੀਤਾ ਗਿਆ ਹੈ। ਵਿਕਟੋਰੀਆ ਸੂਬੇ ਦੀ ਯੋਜਨਾਬੰਦੀ ਮੰਤਰੀ ਸੋਨੀਆ ਕਲਕੈਨੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਮੌਕੇ ਇਹ ਐਲਾਨ ਕਰਦਿਆਂ ਬੇਹੱਦ ਫਖਰ ਮਹਿਸੂਸ ਹੋ ਰਿਹਾ ਹੈ। ਦੂਜੇ ਪਾਸੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਇਨਗ੍ਰਿਡ ਸਟਿਟ ਨੇ ਕਿਹਾ ਕਿ ਸਿੱਖ ਭਾਈਚਾਰੇ ਵੱਲੋਂ ਪੂਰੇ ਵਿਕਟੋਰੀਆ ਵਿਚ ਲਾਏ ਜਾਣ ਵਾਲ ਲੰਗਰ ਵਿਚ ਸੂਬਾ ਸਰਕਾਰ 6 ਲੱਖ ਡਾਲਰ ਦਾ ਯੋਗਦਾਨ ਪਾ ਰਹੀ ਹੈ। ਹੁਣ ਤੱਕ ਇਸ ਝੀਲ ਨੂੰ ਬੈਰਿਕ ਸਪ੍ਰਿੰਗਜ਼ ਲੇਕ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਪਰ ਸਿੱਖਾਂ ਵੱਲੋਂ ਵਿਕਟੋਰੀਆ ਸੂਬੇ ਵਿਚ ਪਾਏ ਯੋਗਦਾਨ ਨੂੰ ਵੇਖਦਿਆਂ ਸ੍ਰੀ ਗੁਰੂ ਨਾਨਕ ਸਾਹਿਬ ਦੇ 555ਵੇਂ ਪ੍ਰਕਾਸ਼ ਦਿਹਾੜੇ ਮੌਕੇ ਝੀਲ ਦਾ ਨਵਾਂ ਨਾਂ ਗੁਰੂ ਨਾਨਕ ਲੇਕ ਰੱਖ ਦਿਤਾ ਗਿਆ। 
 
ਲੱਖਾਂ ਪ੍ਰਵਾਸੀਆਂ ਨੂੰ ਅਮਰੀਕਾ &rsquoਚੋਂ ਕੱਢਣ ਲਈ ਟਰੰਪ ਵੱਲੋਂ ਅਫ਼ਸਰ ਨਿਯੁਕਤ
ਵਾਸ਼ਿੰਗਟਨ : ਅਮਰੀਕਾ ਵਿਚ ਗੈਰਕਾਨੂੰਨੀ ਤੌਰ &rsquoਤੇ ਰਹਿ ਰਹੇ ਲੱਖਾਂ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਲਈ ਡੌਨਲਡ ਟਰੰਪ ਵੱਲੋਂ ਟੌਮ ਹੋਮੈਨ ਨੂੰ ਬਾਰਡਰ ਜ਼ਾਰ ਨਿਯੁਕਤ ਕੀਤਾ ਗਿਆ ਹੈ। ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਦੇ ਸਾਬਕਾ ਕਾਰਜਕਾਰੀ ਡਾਇਰੈਕਟਰ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਜੋ ਮੁਲਕ ਦੇ ਇਤਿਹਾਸ ਵਿਚ ਸਭ ਤੋਂ ਵੱਡਾ ਦੇਸ਼ ਨਿਕਾਲਾ ਬਣ ਸਕਦਾ ਹੈ। ਟਰੰਪ ਦੀ ਸਰਕਾਰ ਵਿਚ ਅਹਿਮ ਜ਼ਿੰਮੇਵਾਰੀ ਮਿਲਣ &rsquoਤੇ ਟੋਮ ਹੋਮੈਨ ਨੇ ਕਿਹਾ ਕਿ ਉਹ ਆਪਣਾ ਫਰਜ਼ ਤਨਦੇਹੀ ਨਾਲ ਨਿਭਾਉਣ ਦਾ ਯਤਨ ਕਰਨਗੇ। ਇਥੇ ਦਸਣਾ ਬਣਦਾ ਹੈ ਕਿ ਟੋਮ ਹੋਮੈਨ ਹੀ ਉਹ ਸ਼ਖਸ ਹੈ ਜਿਸ ਨੇ ਪਿਛਲੇ ਸਮੇਂ ਦੌਰਾਨ ਕਿਹਾ ਸੀ ਕਿ ਲੱਖਾਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵਿਚੋਂ ਕੱਢਣ ਲਈ ਫੌਜ ਵਰਤਣੀ ਚਾਹੀਦੀ ਹੈ। 
 
ਕੈਨੇਡਾ : ਗੁਰਦਵਾਰਾ ਸਾਹਿਬ &rsquoਤੇ ਹਮਲੇ ਦੇ ਮੱਦੇਨਜ਼ਰ ਵੱਡਾ ਪੰਥਕ ਇਕੱਠ
ਮਿਸੀਸਾਗਾ : ਮਾਲਟਨ ਦੇ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਉਤੇ ਪਿਛਲੇ ਦਿਨੀਂ ਹੋਏ ਹਮਲੇ ਦੇ ਮੱਦੇਨਜ਼ਰ ਐਤਵਾਰ ਨੂੰ ਇਕ ਵੱਡਾ ਪੰਥਕ ਇਕੱਠ ਕੀਤਾ ਗਿਆ। ਗੁਰਦਵਾਰਾ ਸਾਹਿਬ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਸੇਖੋਂ ਅਤੇ ਹੋਰਨਾਂ ਬੁਲਾਰਿਆਂ ਨੇ ਜ਼ੋਰ ਦੇ ਕੇ ਆਖਿਆ ਕਿ 550 ਸਾਲ ਦੇ ਇਤਿਹਾਸ ਵਿਚ ਸਿੱਖਾਂ ਵੱਲੋਂ ਕਦੇ ਕਿਸੇ ਧਰਮ &rsquoਤੇ ਹਮਲਾ ਨਹੀਂ ਕੀਤਾ ਗਿਆ ਪਰ ਪਿਛਲੇ ਦਿਨੀਂ ਵਾਪਰੇ ਘਟਨਾਕ੍ਰਮ ਦੌਰਾਨ ਸਿੱਖਾਂ ਨੂੰ ਹਮਲਾਵਰ ਦੱਸਣ ਦੇ ਯਤਨ ਕੀਤੇ ਗਏ। ਬੁਲਾਰਿਆਂ ਨੇ ਕਿਹਾ ਕਿ ਸਿੱਖ ਇਤਿਹਾਸ ਵਿਚ ਅਜਿਹੀਆਂ ਹਜ਼ਾਰਾਂ ਮਿਸਾਲਾਂ ਮਿਲ ਜਾਂਦੀਆਂ ਹਨ ਜਦੋਂ ਮਜ਼ਲੂਮਾਂ ਦੀ ਰਾਖੀ ਲਈ ਸਿੱਖਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਹੀਂ ਕੀਤੀ।