image caption:

ਅਕਾਲ ਤਖ਼ਤ ਧਾਰਮਿਕ ਸਜ਼ਾ ਲਾਉਣ ਬਾਰੇ ਜਲਦੀ ਫੈਸਲਾ ਕਰੇ: ਸੁਖਬੀਰ ਬਾਦਲ

ਅੰਮ੍ਰਿਤਸਰ- ਤਨਖਾਹੀਆ ਕਰਾਰ ਦਿੱਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਅਕਾਲ ਤਖ਼ਤ ਸਕੱਤਰੇਤ ਵਿਖੇ ਇੱਕ ਬੇਨਤੀ ਪੱਤਰ ਦਿੱਤਾ ਹੈ, ਜਿਸ ਵਿਚ ਉਨ੍ਹਾਂ ਸਬੰਧਤ ਮਾਮਲੇ ਦੀ ਅਗਲੇਰੀ ਕਾਰਵਾਈ ਜਲਦ ਕਰਨ ਲਈ ਲਿਖਿਆ ਹੈ। ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਤੇ ਹੋਰਾਂ ਨਾਲ ਅੱਜ ਇੱਥੇ ਅਕਾਲ ਤਖ਼ਤ ਦੇ ਸਕੱਤਰੇਤ ਪੁੱਜੇ ਸਨ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਬਾਦਲ ਨੇ ਦੱਸਿਆ ਕਿ ਉਨ੍ਹਾਂ ਅੱਜ ਅਕਾਲ ਤਖ਼ਤ ਦੇ ਸਕੱਤਰੇਤ ਵਿੱਚ ਇੱਕ ਪੱਤਰ ਰਾਹੀਂ ਅਪੀਲ ਕੀਤੀ ਹੈ ਕਿ ਉਨ੍ਹਾਂ ਨਾਲ ਸਬੰਧਤ ਮਾਮਲੇ ਵਿਚ ਅਗਲੇਰੀ ਕਾਰਵਾਈ ਜਲਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕੁਝ ਨਿੱਜੀ ਰੁਝੇਵੇਂ ਵੀ ਹਨ, ਜਿਸ ਕਾਰਨ ਉਹ ਚਾਹੁੰਦੇ ਹਨ ਕਿ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਜਲਦੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਤਨਖਾਹੀਆ ਐਲਾਨੇ ਨੂੰ ਢਾਈ ਮਹੀਨੇ ਬੀਤ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਜੋ ਵੀ ਆਦੇਸ਼ ਕੀਤਾ ਜਾਵੇਗਾ ਉਹ ਸਿਰ ਮੱਥੇ ਪ੍ਰਵਾਨ ਕਰਨਗੇ।

ਕੇਂਦਰ ਸਰਕਾਰ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਜ਼ੈੱਡ ਪਲੱਸ ਸੁਰੱਖਿਆ ਵਾਪਸ ਲਈ

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੀਤੀ ਗਈ ਅਪੀਲ ਤੋਂ ਬਾਅਦ ਕੇਂਦਰ ਸਰਕਾਰ ਨੇ ਉਹਨਾਂ ਨੂੰ ਦਿੱਤੀ ਹੋਈ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਛਤਰੀ ਵਾਪਸ ਲੈ ਲਈ ਹੈ। ਹੁਣ ਉਨ੍ਹਾਂ ਕੋਲ ਪੰਜਾਬ ਸਰਕਾਰ ਵੱਲੋਂ ਦਿੱਤੀ ਹੋਈ ਸੁਰੱਖਿਆ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਮੁਹਈਆ ਕੀਤੇ ਸੁਰੱਖਿਆ ਕਰਮਚਾਰੀ ਮੌਜੂਦ ਹਨ। ਇਸ ਦੀ ਪੁਸ਼ਟੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੀਤੀ ਗਈ ਹੈ। ਕੇਂਦਰ ਸਰਕਾਰ ਵੱਲੋਂ ਇੱਕ-ਦੋ ਦਿਨ ਪਹਿਲਾਂ ਹੀ ਸੁਰੱਖਿਆ ਛੱਤਰੀ ਵਾਪਸ ਲੈਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਸਨ। ਜਿਸ ਤੋਂ ਬਾਅਦ ਬੀਤੇ ਦਿਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਵਾਪਸ ਭੇਜ ਦਿੱਤੀ।

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੋਪ ਫਰਾਂਸਿਸ ਅਤੇ ਅੰਤਰ ਧਾਰਮਿਕ ਸੰਵਾਦ ਸਭਾ ਵੈਟੀਕਨ ਨੇ ਸੰਗਤਾਂ ਨੂੰ ਦਿੱਤੀ ਵਧਾਈ

ਦੁਨੀਆਂ ਨੂੰ ਕਿਰਤ ਕਰਨ,ਵੰਡ ਛੱਕਣ ਤੇ ਨਾਮ ਜਪਣ ਦਾ ਹੋਕਾ ਦੇਕੇ ਵਿਲਖੱਣ ਤੇ ਨਿਰਾਲੇ ਸਿੱਖ ਧਰਮ ਦੀ ਸਿਰਜਣਾ ਕਰਨ ਵਾਲੇ ਸਤਿਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਮੌਕੇ ਇਸਾਈ ਧਰਮ ਦੇ ਮੁੱਖੀ ਪੋਪ ਫਰਾਂਸਿਸ ਅਤੇ ਅੰਤਰ ਧਾਰਮਿਕ ਸੰਵਾਦ ਸਭਾ ਵੈਟੀਕਨ ਨੇ ਸਿੱਖ ਸੰਗਤ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ 15 ਨਵੰਬਰ ਨੂੰ ਮਨਾਏ ਜਾਣ ਵਾਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਆਓ ਆਪਾਂ ਸਾਰੇ ਈਸਾਈ ਅਤੇ ਸਿੱਖ ਭਾਈਚਾਰੇ ਦੀ ਆਪਸੀ ਸਾਂਝ ਨੂੰ ਪਹਿਲਾਂ ਤੋਂ ਵੀ ਵੱਧ ਮਜ਼ਬੂਤ ਕਰਨ ਲਈ ਮੋਹਰੀ ਹੋ ਤੁਰੀਏ ਤੇ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿਚ ਹੋ ਰਹੀ ਹਿੰਸਾ,ਯੁੱਧ ਅਤੇ ਗਰੀਬੀ ਨੂੰ ਠੱਲ ਪਾਉਣ ਲਈ ਸੰਜੀਦਾ ਹੋਈਏ।

ਸੰਸਾਰ ਵਿਚ ਭ੍ਰਿਸ਼ਟਾਚਾਰ,ਭਾਈ-ਭਤੀਜਾਵਾਦ ਅਤੇ ਗਰੀਬੀ ਕਾਰਨ ਚੰਗੇ ਭੱਵਿਖ ਦੇ ਸੁਪਨੇ ਸਾਕਾਰ ਹੋਣਾ ਅਸੰਭਵ ਹੈ। ਜਿਸ ਕਾਰਨ ਸਮਾਜ ਅੰਦਰ ਰੁੱਖਾਪਨ, ਨਿਰਾਸ਼ਾਵਾਦ ਤੇ ਨਰਾਤਮਕ ਭਾਵਨਾ ਵੱਧ ਰਹੀਆਂ ਹਨ। ਇਹਨਾਂ ਸਭ ਨੂੰ ਦੂਰ ਕਰਨ ਲਈ ਅਸੀਂ ਤੁਹਾਡੇ ਨਾਲ ਹਾਂ ਇਸ ਬਾਬਤ ਅਸੀਂ ਪੜਚੋਲ ਵੀ ਕਰਦੇ ਹਾਂ ਕਿ ਕਿਵੇਂ ਸਿੱਖ ਅਤੇ ਈਸਾਈ ਦੋਵੇ ਮਿਲ-ਜੁਲ ਕੇ ਦਲੇਰੀ,ਦ੍ਰਿੜ ਵਿਸ਼ਵਾਸ ਅਤੇ ਵਚਨਬੱਧਤਾ ਨਾਲ ਉਮੀਦ ਦੇ ਬੀਜ ਉਗਾ ਸਕਦੇ ਹਾਂ ਅਤੇ ਮਿਲਕੇ ਸ਼ਾਂਤੀ ਦੀ ਫ਼ਸਲ ਵੱਢ ਸਕਦੇ ਹਾਂ।

ਮਸ਼ਹੂਰ ਇਨਫਲੂਐਂਸਰ ਦਾ ਪ੍ਰਾਈਵੇਟ ਵੀਡੀਓ ਹੋਇਆ ਲੀਕ, ਲੋਕਾਂ ਦੀ ਅਲੋਚਨਾ ਤੋਂ ਬਾਅਦ ਸੋਸ਼ਲ ਮੀਡੀਆ ਅਕਾਊਂਟਸ ਕੀਤੇ ਬੰਦ

ਪਾਕਿਸਤਾਨ ਦੀ ਮਸ਼ਹੂਰ ਟਿੱਕਟਾਕ ਸਟਾਰ ਇਮਸ਼ਾ ਰਹਿਮਾਨ ਨੂੰ ਆਪਣਾ ਸੋਸ਼ਲ ਮੀਡੀਆ ਅਕਾਊਂਟ ਬੰਦ ਕਰਨਾ ਪਿਆ। ਇਸ ਦਾ ਕਾਰਨ ਉਸ ਦਾ ਇੱਕ ਵੀਡੀਓ ਲੀਕ ਹੋਣਾ ਹੈ। ਇਮਸ਼ਾ ਰਹਿਮਾਨ ਦਾ ਇੱਕ ਨਿੱਜੀ ਵੀਡੀਓ ਸੋਸ਼ਲ ਮੀਡੀਆ 'ਤੇ ਲੀਕ ਹੋਇਆ ਹੈ ਜਿਸ ਵਿੱਚ ਉਹ ਕਿਸੇ ਨਾਲ ਇਤਰਾਜ਼ਯੋਗ ਸਥਿਤੀ ਵਿੱਚ ਨਜ਼ਰ ਆ ਰਹੀ ਹੈ। ਪਾਕਿਸਤਾਨ ਦੀ ਟਿੱਕਟਾਕ ਸਟਾਰ ਕਥਿਤ ਤੌਰ 'ਤੇ ਡਾਟਾ ਚੋਰੀ ਦਾ ਸ਼ਿਕਾਰ ਹੋਈ, ਜਿਸ ਤੋਂ ਬਾਅਦ ਉਸ ਨੂੰ ਆਪਣਾ ਸੋਸ਼ਲ ਮੀਡੀਆ ਅਕਾਊਂਟ ਬੰਦ ਕਰਨਾ ਪਿਆ ਸੀ। ਕੁਝ ਸਥਾਨਕ ਰਿਪੋਰਟਾਂ ਦੇ ਅਨੁਸਾਰ, ਇਮਸਾ ਰਹਿਮਾਨ ਦੀ ਨਿੱਜੀ ਵੀਡੀਓ ਨੂੰ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵਿਆਪਕ ਤੌਰ 'ਤੇ ਸਾਂਝਾ ਕੀਤਾ ਗਿਆ। ਲੋਕਾਂ ਨੇ ਇਸ ਵੀਡੀਓ ਨੂੰ ਵਟਸਐਪ, ਐਕਸ ਅਤੇ ਇੰਸਟਾਗ੍ਰਾਮ 'ਤੇ ਵੱਡੇ ਪੱਧਰ 'ਤੇ ਸ਼ੇਅਰ ਕੀਤਾ ਜਿਸ 'ਚ ਉਹ ਇਕ ਆਦਮੀ ਨਾਲ ਇਤਰਾਜ਼ਯੋਗ ਹਾਲਤ 'ਚ ਨਜ਼ਰ ਆ ਰਹੀ ਹੈ।

ਫੁਟੇਜ ਲੀਕ ਹੋਣ ਤੋਂ ਬਾਅਦ ਲੋਕਾਂ ਨੇ ਉਸ ਦੀ ਆਨਲਾਈਨ ਆਲੋਚਨਾ ਕੀਤੀ ਅਤੇ ਆਲੋਚਨਾ ਇੰਨੀ ਵਧ ਗਈ ਕਿ ਆਖਰਕਾਰ ਉਸ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਬੰਦ ਕਰਨ ਦਾ ਫੈਸਲਾ ਕਰ ਲਿਆ। ਤੁਹਾਨੂੰ ਦੱਸ ਦੇਈਏ ਕਿ ਬਹੁਤ ਘੱਟ ਸਮੇਂ ਵਿੱਚ ਇਹ ਦੂਜੀ ਵਾਰ ਹੈ ਜਦੋਂ ਪਾਕਿਸਤਾਨ ਦੇ ਕਿਸੇ ਮਸ਼ਹੂਰ ਵਿਅਕਤੀ ਦਾ ਨਿੱਜੀ ਵੀਡੀਓ ਲੀਕ ਹੋਇਆ ਹੈ। ਇਸ ਤੋਂ ਪਹਿਲਾਂ ਟਿੱਕ-ਟੌਕ ਸਟਾਰ ਮਿਨਾਹਿਲ ਮਲਿਕ ਦਾ ਪ੍ਰਾਈਵੇਟ ਵੀਡੀਓ ਵੀ ਲੀਕ ਹੋਇਆ ਸੀ।

ਰਿਆਦ &rsquoਚ 50 ਮੁਸਲਿਮ ਦੇਸ਼ ਇਕੱਠੇ ਹੋਏ, ਇਜ਼ਰਾਈਨ ਨੂੰ ਦਿਤੀ ਚੇਤਾਵਨੀ
ਰਿਆਦ : ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਕਿਹਾ ਕਿ ਇਜ਼ਰਾਈਲ ਗਾਜ਼ਾ ਅਤੇ ਲੇਬਨਾਨ &rsquoਚ &lsquoਨਸਲਕੁਸ਼ੀ&rsquo ਕਰ ਰਿਹਾ ਹੈ। ਬੀ.ਬੀ.ਸੀ. ਦੀ ਰੀਪੋਰਟ ਮੁਤਾਬਕ ਪ੍ਰਿੰਸ ਸਲਮਾਨ ਸੋਮਵਾਰ ਨੂੰ ਰਿਆਦ &rsquoਚ ਇਕ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ।

ਪ੍ਰਿੰਸ ਸਲਮਾਨ ਨੇ ਕਿਹਾ ਕਿ ਫਿਲਸਤੀਨ ਇਕ ਸੁਤੰਤਰ ਦੇਸ਼ ਹੈ ਅਤੇ ਇਸ ਨੂੰ ਵੱਖਰੇ ਦੇਸ਼ ਦਾ ਦਰਜਾ ਦਿਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਈਰਾਨ ਨਾਲ ਸਬੰਧ ਸੁਧਾਰਨ ਦਾ ਵੀ ਸੰਕੇਤ ਦਿਤਾ। ਸਲਮਾਨ ਨੇ ਇਜ਼ਰਾਈਲ ਨੂੰ ਈਰਾਨ &rsquoਤੇ ਹਮਲਾ ਨਾ ਕਰਨ ਦੀ ਚੇਤਾਵਨੀ ਦਿਤੀ ਅਤੇ ਵੈਸਟ ਬੈਂਕ ਅਤੇ ਗਾਜ਼ਾ ਤੋਂ ਇਜ਼ਰਾਈਲੀ ਫੌਜਾਂ ਨੂੰ ਵਾਪਸ ਬੁਲਾਉਣ ਦੀ ਵੀ ਮੰਗ ਕੀਤੀ।

ਗਾਜ਼ਾ ਵਿਚ ਜੰਗ ਸ਼ੁਰੂ ਹੋਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਸਾਊਦੀ ਅਰਬ ਨੇ ਇਜ਼ਰਾਈਲ ਦੀ ਇੰਨੀ ਸਖਤ ਆਲੋਚਨਾ ਕੀਤੀ ਹੈ। ਸਾਊਦੀ ਅਰਬ ਦੀ ਪਹਿਲ &rsquoਤੇ ਰਿਆਦ &rsquoਚ ਮੁਸਲਿਮ ਅਤੇ ਅਰਬ ਨੇਤਾਵਾਂ ਨੇ ਮੱਧ ਪੂਰਬ &rsquoਚ ਇਜ਼ਰਾਈਲ ਦੀ ਕਾਰਵਾਈ &rsquoਤੇ ਚਰਚਾ ਕਰਨ ਲਈ ਇਕ ਐਮਰਜੈਂਸੀ ਬੈਠਕ ਬੁਲਾਈ। ਇਸ &rsquoਚ ਦੁਨੀਆਂ ਦੇ 50 ਤੋਂ ਵੱਧ ਮੁਸਲਿਮ ਦੇਸ਼ਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।

ਕੈਨੇਡਾ ਪੁਲੀਸ ਵੱਲੋਂ ਗੈਂਗਸਟਰ ਅਰਸ਼ ਡੱਲਾ ਨੂੰ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ

ਵੈਨਕੂਵਰ- ਕੈਨੇਡਾ ਪੁਲੀਸ ਨੇ ਪਿਛਲੇ ਦਿਨੀਂ ਹਾਲਟਨ ਇਲਾਕੇ ਵਿਚ ਗੋਲੀਆਂ ਚੱਲਣ ਦੇ ਮਾਮਲੇ ਵਿਚ ਜਿਨ੍ਹਾਂ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਉਨ੍ਹਾਂ ਵਿਚ ਗੈਂਗਸਟਰ ਅਰਸ਼ਦੀਪ ਸਿੰਘ ਗਿੱਲ ਉਰਫ਼ ਅਰਸ਼ ਡੱਲਾ ਵੀ ਸ਼ਾਮਲ ਸੀ। ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਤੇ ਕੋਰਟ ਵਿਚ ਪੇਸ਼ ਦਸਤਾਵੇਜ਼ਾਂ ਤੋਂ ਸਾਫ਼ ਹੋ ਗਿਆ ਕਿ ਇਨ੍ਹਾਂ ਵਿਚੋਂ ਇਕ ਨੌਜਵਾਨ ਅਰਸ਼ ਡੱਲਾ ਹੈ, ਜਿਸ ਖਿਲਾਫ਼ ਪੰਜਾਬ ਵਿੱਚ ਕਤਲਾਂ ਤੇ ਫਿਰੌਤੀਆਂ ਦੇ ਕਈ ਮਾਮਲੇ ਦਰਜ ਹਨ। ਉਸ ਦੀ ਗ੍ਰਿਫ਼ਤਾਰੀ ਲਈ ਕਈ ਇਨਾਮ ਵੀ ਰੱਖੇ ਹੋਏ ਹਨ। ਹਾਲਟਨ ਇਲਾਕੇ ਵਿਚ ਲਾਰੈਂਸ ਬਿਸ਼ਨੋਈ ਗਰੋਹ ਵੱਲੋਂ ਕੀਤੇ ਜਾਨਲੇਵਾ ਹਮਲੇ ਵਿੱਚ ਅਰਸ਼ ਡੱਲਾ ਦੇ ਤਿੰਨ ਗੋਲੀਆਂ ਲੱਗੀਆਂ। ਪੱਟ ਵਿਚ ਲੱਗੀ ਗੋਲੀ ਕਰਕੇ ਉਹ ਭੱਜ ਨਹੀਂ ਸਕਿਆ ਤੇ ਕੈਨੇਡਾ ਪੁਲੀਸ ਦੇ ਹੱਥ ਆ ਗਿਆ। ਚੋਰੀ ਦੀ ਲਗਜ਼ਰੀ ਕਾਰ, ਜਿਸ ਵਿੱਚ ਉਹ ਹਮਲੇ ਮੌਕੇ ਸਵਾਰ ਸੀ, ਉੱਤੇ ਦਰਜਨ ਤੋਂ ਵੱਧ ਗੋਲੀਆਂ ਲੱਗੀਆਂ। ਹਾਲਟਨ ਪੁਲੀਸ ਨੇ ਹਾਲਾਂਕਿ ਉਸ ਦਿਨ ਅਰਸ਼ ਡੱਲਾ ਦੀ ਸ਼ਨਾਖਤ ਨਹੀਂ ਕੀਤੀ ਸੀ, ਪਰ ਅੱਜ ਅਦਾਲਤ &rsquoਚ ਪੇਸ਼ੀ ਮੌਕੇ ਕੁਝ ਦਸਤਾਵੇਜ਼ਾਂ ਤੋਂ ਉਸ ਦੀ ਪਛਾਣ ਹੋ ਗਈ।

ਬਰੈਂਪਟਨ ਘਟਨਾ: ਭਾਰਤੀ ਹਾਈ ਕਮਿਸ਼ਨ ਦਾ ਮੰਦਰ &rsquoਚ ਲੱਗਣ ਵਾਲਾ ਕੈਂਪ ਰੱਦ

ਹਿੰਸਕ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਕੈਨੇਡਾ ਦੇ ਬਰੈਂਪਟਨ ਤ੍ਰਿਵੇਣੀ ਮੰਦਰ ਅਤੇ ਕਮਿਊਨਿਟੀ ਸੈਂਟਰ ਨੇ ਲਾਈਫ਼ ਸਰਟੀਫਿਕੇਟ ਈਵੈਂਟ ਰੱਦ ਕਰ ਦਿੱਤਾ ਹੈ। ਇਹ ਸਮਾਗਮ ਇੱਕ ਕੌਂਸਲਰ ਕੈਂਪ ਵਿਚ 17 ਨਵੰਬਰ ਨੂੰ ਹੋਣਾ ਸੀ, ਜਿੱਥੇ ਭਾਰਤੀ ਮੂਲ ਦੇ ਵਿਅਕਤੀ ਜ਼ਰੂਰੀ ਜੀਵਨ ਸਰਟੀਫਿਕੇਟਾਂ ਦਾ ਨਵੀਨੀਕਰਨ ਕਰ ਸਕਦੇ ਹਨ। ਮੰਦਰ ਪ੍ਰਸ਼ਾਸਨ ਨੇ ਅੱਜ ਬਿਆਨ ਵਿੱਚ ਕਿਹਾ ਕਿ ਭਾਰਤੀ ਹਾਈ ਕਮਿਸ਼ਨਰ ਵੱਲੋਂ 17 ਨਵੰਬਰ ਨੂੰ ਬਰੈਂਪਟਨ ਤ੍ਰਿਵੇਣੀ ਮੰਦਰ ਵਿੱਚ ਹੋਣ ਵਾਲਾ ਲਾਈਫ ਸਰਟੀਫਿਕੇਟ ਈਵੈਂਟ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪੀਲ ਰੀਜਨਲ ਪੁਲੀਸ ਦੀ ਅਧਿਕਾਰਿਤ ਖੁਫੀਆ ਜਾਣਕਾਰੀ ਦੇ ਆਧਾਰ &rsquoਤੇ ਰੱਦ ਕੀਤਾ ਗਿਆ ਜਿਸ ਵਿੱਚ ਹਿੰਸਕ ਪ੍ਰਦਰਸ਼ਨਾਂ ਦਾ ਖਦਸ਼ਾ ਜ਼ਾਹਿਰ ਕੀਤਾ ਹੈ। ਭਾਰਤੀ ਹਾਈ ਕਮਿਸ਼ਨ ਨੇ ਟਰਾਂਟੋ &rsquoਚ ਕਾਲੀ ਬਾੜੀ ਮੰਦਰ ਵਿੱਚ 16 ਨਵੰਬਰ ਅਤੇ ਬਰੈਂਪਟਨ ਦੇ ਤ੍ਰਿਵੇਣੀ ਮੰਦਰ ਤੇ ਕਮਿਊਨਟੀ ਸੈਂਟਰ ਵਿੱਚ 17 ਨਵੰਬਰ ਦੇ ਕੈਂਪ ਰੱਦ ਦਿੱਤੇ ਹਨ।

ਹਸੀਨਾ ਤੇ ਹੋਰਾਂ ਖ਼ਿਲਾਫ਼ ਇੰਟਰਪੋਲ ਰੈੱਡ ਨੋਟਿਸ ਲਈ ਆਈਜੀ ਨੂੰ ਪੱਤਰ

ਢਾਕਾ: ਬੰਗਲਾਦੇਸ਼ ਕੌਮਾਂਤਰੀ ਅਪਰਾਧ ਟ੍ਰਿਬਿਊਨਲ ਦੇ ਮੁੱਖ ਵਕੀਲ ਮੁਹੰਮਦ ਤਾਜੁਲ ਇਸਲਾਮ ਨੇ ਪੁਲੀਸ ਦੇ ਇੰਸਪੈਕਟਰ ਜਨਰਲ ਮੁਹੰਮਦ ਮੋਇਨੁਲ ਇਸਲਾਮ ਨੂੰ ਪੱਤਰ ਲਿਖ ਕੇ ਅਹੁਦੇ ਤੋਂ ਹਟਾਈ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੇ ਉਸ ਦੇ ਸਹਿਯੋਗੀਆਂ ਖ਼ਿਲਾਫ਼ ਇੰਟਰਪੋਲ ਰਾਹੀਂ ਰੈੱਡ ਨੋਟਿਸ ਜਾਰੀ ਕਰਾਉਣ ਲਈ ਜ਼ਰੂਰੀ ਕਦਮ ਚੁੱਕਣ ਦੀ ਮੰਗ ਕੀਤੀ ਹੈ। ਰਿਪੋਰਟਾਂ &rsquoਚ ਆਈਸੀਟੀ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਗਈ ਹੈ। ਇਹ ਘਟਨਾਕ੍ਰਮ ਐਤਵਾਰ ਨੂੰ ਕਾਨੂੰਨੀ ਮਾਮਲਿਆਂ ਦੇ ਸਲਾਹਕਾਰ ਆਸਿਫ ਨਜ਼ਰੂਲ ਦੇ ਉਸ ਬਿਆਨ ਤੋਂ ਦੋ ਦਿਨ ਬਾਅਦ ਵਾਪਰਿਆ ਹੈ, ਜਿਸ &rsquoਚ ਉਨ੍ਹਾਂ ਕਿਹਾ ਸੀ ਕਿ ਬੰਗਲਾਦੇਸ਼ ਮਨੁੱਖਤਾ ਖ਼ਿਲਾਫ਼ ਕਥਿਤ ਅਪਰਾਧਾਂ ਨਾਲ ਜੁੜੇ ਮੁਕੱਦਮੇ ਦਾ ਸਾਹਮਣਾ ਕਰਨ ਲਈ ਹਸੀਨਾ ਤੇ ਹੋਰ ਭਗੌੜਿਆਂ ਨੂੰ ਭਾਰਤ ਤੋਂ ਵਾਪਸ ਲਿਆਉਣ ਲਈ ਇੰਟਰਪੋਲ ਦੀ ਮਦਦ ਮੰਗੇਗਾ।

ਬਰਤਾਨੀਆ ਵੱਲੋਂ ਸਲਾਮਤੀ ਕੌਂਸਲ &rsquoਚ ਸਥਾਈ ਮੈਂਬਰਸ਼ਿਪ ਲਈ ਭਾਰਤ ਦੀ ਮੁੜ ਹਮਾਇਤ

ਲੰਡਨ- ਬਰਤਾਨੀਆ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ (ਯੂਐੱਨਐੱਸਸੀ) ਵਿੱਚ ਭਾਰਤ ਦੀ ਸਥਾਈ ਮੈਂਬਰਸ਼ਿਪ ਲਈ ਮੁੜ ਹਮਾਇਤ ਕੀਤੀ ਹੈ। ਭਾਰਤ ਸਮੇਤ ਕਈ ਦੇਸ਼ ਸਲਾਮਤੀ ਕੌਂਸਲ ਦੇ ਵਿਸਤਾਰ ਦੀ ਮੰਗ ਕਰ ਰਹੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਸੰਸਥਾ ਵਿਸ਼ਵ ਨੂੰ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਹੈ। ਨਿਊਯਾਰਕ ਵਿੱਚ ਸੋਮਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ ਪਲੇਨਰੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਜਨਰਲ ਅਸੈਂਬਲੀ ਵਿੱਚ ਬਰਤਾਨੀਆ ਦੇ ਰਾਜਦੂਤ ਆਰਚੀ ਯੰਗ ਨੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੇ ਸਤੰਬਰ ਵਿੱਚ ਯੂਐੱਨਜੀਏ (ਸੰਯੁਕਤ ਰਾਸ਼ਟਰ ਮਹਾਸਭਾ) ਵਿੱਚ ਦਿੱਤੇ ਬਿਆਨ ਨੂੰ ਦੁਹਰਾਇਆ, ਜਿਸ ਵਿੱਚ ਉਨ੍ਹਾਂ ਨੇ ਯੂਐੱਨਐੱਸਸੀ ਸੁਧਾਰਾਂ ਦਾ ਸੱਦਾ ਦਿੱਤਾ ਸੀ। ਯੰਗ ਨੇ ਕਿਹਾ ਕਿ ਬਰਤਾਨੀਆ ਚਾਹੁੰਦਾ ਹੈ ਕਿ ਭਾਰਤ ਦੇ ਨਾਲ ਅਫਰੀਕਾ, ਬ੍ਰਾਜ਼ੀਲ, ਜਰਮਨੀ ਅਤੇ ਜਾਪਾਨ ਨੂੰ ਵੀ ਪੱਕੀ ਨੁਮਾਇੰਦਗੀ ਮਿਲੇ। ਉਨ੍ਹਾਂ ਕਿਹਾ, &lsquo&lsquoਬਰਤਾਨੀਆ ਦਾ ਮੰਨਣਾ ਹੈ ਕਿ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿੱਚ ਸੁਧਾਰ ਸੰਸਥਾ ਨੂੰ ਮਜ਼ਬੂਤ ਬਣਾਏਗਾ।

ਭੀੜ &rsquoਤੇ ਕਾਰ ਚੜ੍ਹੀ 35 ਹਲਾਕ, 43 ਜ਼ਖ਼ਮੀ

ਬੈਂਕਾਕ- ਚੀਨ ਦੇ ਦੱਖਣੀ ਸ਼ਹਿਰ ਝੁਹਾਈ ਵਿੱਚ ਕਾਰ ਨੇ ਸਪੋਰਟਸ ਸੈਂਟਰ ਵਿੱਚ ਕਸਰਤ ਕਰ ਰਹੇ ਲੋਕਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ 35 ਵਿਅਕਤੀ ਮਾਰੇ ਗਏ ਤੇ 43 ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ 62 ਸਾਲਾ ਕਾਰ ਚਾਲਕ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਹਾਲਾਂਕਿ, ਇਹ ਸਪਸ਼ਟ ਨਹੀਂ ਕਿ ਇਹ ਹਮਲਾ ਸੀ ਜਾਂ ਹਾਦਸਾ। ਪੁਲੀਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।

ਪੰਜਾਬ 'ਚ ਬਦਲੇਗਾ ਆਮ ਆਦਮੀ ਕਲੀਨਿਕ ਦਾ ਨਾਂ !

ਕੇਂਦਰ ਤੇ ਪੰਜਾਬ ਸਰਕਾਰਾਂ ਬਣਾ ਰਹੀਆਂ ਹਨ ਰਣਨੀਤੀ ਰੁਕੇ NHM ਫੰਡਾਂ ਨੂੰ ਦਿਵਾਉਣ ਲਈ ਯਤਨ ਜਾਰੀ ਚੰਡੀਗੜ੍ਹ : ਪੰਜਾਬ ਨੂੰ ਕੇਂਦਰ ਦੁਆਰਾ ਰੋਕੇ ਗਏ NHM (ਨੈਸ਼ਨਲ ਹੈਲਥ ਮਿਸ਼ਨ) ਦੇ ਫੰਡ ਮਿਲਣ ਦੀ ਉਮੀਦ ਹੈ। ਇਸ ਵਿਵਾਦ ਨੂੰ ਖਤਮ ਕਰਨ ਲਈ ਦੋਵਾਂ ਸਰਕਾਰਾਂ ਨੇ ਵਿਚਕਾਰਲਾ ਰਸਤਾ ਲੱਭ ਲਿਆ ਹੈ। ਅਜਿਹੇ 'ਚ ਰਣਨੀਤੀ ਬਣਾਈ ਗਈ ਹੈ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੇ 60-40 ਹਿੱਸੇ ਨਾਲ ਬਣੇ ਆਮ ਆਦਮੀ ਕਲੀਨਿਕ ਦੇ ਨਾਂ ਬਦਲ ਦਿੱਤੇ ਜਾਣਗੇ। ਪਰ ਆਮ ਆਦਮੀ ਕਲੀਨਿਕ ਸਰਕਾਰ ਦੁਆਰਾ ਖੁਦ ਬਣਾਈ ਗਈ ਜਾਂ ਕਿਸੇ ਵਿਅਕਤੀ ਦੁਆਰਾ ਦਾਨ ਕੀਤੀ ਗਈ ਇਮਾਰਤ ਵਿੱਚ ਚੱਲ ਰਹੇ ਹਨ, ਉਨ੍ਹਾਂ ਦੇ ਨਾਂ ਨਹੀਂ ਬਦਲਣਗੇ।

ਟਰੰਪ ਨੇ ਅਰਬਪਤੀ ਐਲੋਨ ਮਸਕ ਨੂੰ ਵੱਡੀ ਜ਼ਿੰਮੇਵਾਰੀ ਸੌਂਪ ਦਿੱਤੀ

ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਰਬਪਤੀ ਐਲੋਨ ਮਸਕ ਨੂੰ ਵੱਡੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਉਹ ਸਰਕਾਰੀ ਕੁਸ਼ਲਤਾ ਵਿਭਾਗ ਦੇ ਮੁਖੀ ਹੋਣਗੇ। ਖਾਸ ਗੱਲ ਇਹ ਹੈ ਕਿ ਮਸਕ ਦੇ ਨਾਲ ਇਸ ਵਿਭਾਗ 'ਚ ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਵੀ ਹੋਣਗੇ। ਇਕੱਠੇ ਉਹ DOGE ਦੀ ਅਗਵਾਈ ਕਰਨਗੇ। ਚੋਣਾਂ ਤੋਂ ਪਹਿਲਾਂ ਹੀ ਟਰੰਪ ਨੇ ਮਸਕ ਨੂੰ ਵੱਡੀ ਜ਼ਿੰਮੇਵਾਰੀ ਦੇਣ ਦੇ ਸੰਕੇਤ ਦਿੱਤੇ ਸਨ। ਟਰੰਪ ਵੱਲੋਂ ਜਾਰੀ ਬਿਆਨ ਅਨੁਸਾਰ, 'ਇਹ ਦੋ ਉੱਤਮ ਅਮਰੀਕੀ ਇਕੱਠੇ ਮਿਲ ਕੇ ਮੇਰੇ ਪ੍ਰਸ਼ਾਸਨ ਲਈ ਸਰਕਾਰੀ ਨੌਕਰਸ਼ਾਹੀ ਨੂੰ ਖਤਮ ਕਰਨ, ਬੇਲੋੜੇ ਨਿਯਮਾਂ ਨੂੰ ਘਟਾਉਣ, ਫਜ਼ੂਲ ਖਰਚਿਆਂ ਨੂੰ ਘਟਾਉਣ ਅਤੇ ਸੰਘੀ ਏਜੰਸੀਆਂ ਦੇ ਪੁਨਰਗਠਨ ਲਈ ਰਾਹ ਪੱਧਰਾ ਕਰਨਗੇ।' ਪਹਿਲਾਂ ਸੰਭਾਵਨਾ ਪ੍ਰਗਟਾਈ ਜਾ ਰਹੀ ਸੀ ਕਿ ਰਾਮਾਸਵਾਮੀ ਨੂੰ ਵਿਦੇਸ਼ ਮੰਤਰੀ ਬਣਾਇਆ ਜਾ ਸਕਦਾ ਹੈ।