image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਸਭਨਾ ਜੀਆਂ ਕਾ ਇਕੁ ਦਾਤਾ ॥ ਸੋ ਮੈ ਵਿਸਰਿ ਨਾ ਜਾਈ

ਦੇਵਣ ਕਉ ਏਕੈ ਭਗਵਾਨੁ, ਏਕੋ ਹੈ ਭਾਈ ਏਕੋ ਹੈ, ਗੁਰੂ ਫੁਰਮਾਣ, ਪ੍ਰਣਾਮ ਪਰ ਅੰਤਰ ਵਿੱਚ ਵੱਸਿਆ ਨਹੀਂ, ਬੁੱਧ-ਮੱਤ ਬੇਸੋਝੀ ਜਦੋਂ ਸ੍ਰਿਸ਼ਟੀ ਸਾਜੀ ਭਿੰਨਤਾ ਤਾਂ ਨਾਲ ਹੀ ਜੰਮੀ, ਸਮੇਂ ਦੇ ਤਵਾਰੀਖੀ ਤੱਤ ਧਾਰਮਿਕ ਗ੍ਰੰਥਾਂ ਵਿੱਚ ਸੁਸ਼ੋਭਿਤ ਹਨ, ਮੁੱਢ ਕਦੀਮ ਤੋਂ ਇਹ ਸੰਸਾਰੀ ਗਤੀਵਿਧੀਆਂ ਚੱਲਦੀਆਂ ਆ ਹੀ ਰਹੀਆਂ ਹਨ ਪਰ ਵਿਚਾਰਨ ਯੋਗ ਮੁੱਦਾ ਹੈ ਕਿ ਅੱਜ ਸਮਾਂ ਬਹੁਤ ਬਦਲ ਗਿਆ ਹੈ, ਤਰੱਕੀਆਂ ਨੇ ਉੱਪਰ ਨੂੰ ਪਲਾਂਘਾ ਪੱਟ ਲੀਆਂ, ਪਰ ਦੇਸ਼ ਯੁੱਧਾਂ ਵਿੱਚ ਉਲਝੇ ਨੇ, ਲੱਗਦਾ ਪ੍ਰਮਾਤਮਾਂ ਅਤੇ ਮਨੁੱਖਾਂ ਦਾ ਭੀ ਭੇੜ ਏ, ਮਾੜੇ ਦੀ ਧੀ ਰੱਜੀ ਪਿੰਡ ਉਜਾੜਨ ਲੱਗੀ, ਪੰਜਾਬੀ ਵਿਦੇਸ਼ੀ ਕੀ ਗਏ ਪਿਛੋਕੜ ਤੇ ਸੱਭਿਅਤਾ ਛਿਪਣ, ਧਰਮ ਭੀ ਨਵਾਂ ਖੜ੍ਹਾ ਹੈ, ਬੁੱਧੀਜੀਵੀ ਜਾਂ ਇਤਿਹਾਸਕਾਰ ਕੋਈ ਭੀ ਝੂਠੀ ਜਾਣਕਾਰੀ ਦੀ ਦਰੁਸਤੀ ਨਹੀਂ ਕਰਦੇ, ਕਿਉਂਕਿ ਆਪ ਨੂੰ ਹੀ ਸੱਚੀ ਸੂਚੀ ਨਹੀਂ ਜੋ ਇਸ ਵੇਲੇ ਅਕਾਲ ਤਖ਼ਤ &lsquoਤੇ ਬਠਾਏ ਗ੍ਰੰਥੀਆਂ ਨੂੰ ਉੱਚ ਅਹੁਦੇ ਮੁਕੱਦਮ ਤਖ਼ਤ ਦੀ ਵੱਡਮੁੱਲੀ ਜ਼ਿੰਮੇਵਾਰੀ ਸੰਭਾਲੀ ਦਾ ਹਾਲ ਦੇਖੋ ਕਿਵੇਂ ਧੂਤਕੜਾ ਪੈ ਰਿਹਾ ਹੈ ਝੂਠ ਨਹੀਂ ਕਿ ਇਹ ਸਭ ਜਾਣ ਬੁੱਝ ਕੇ ਸਕੀਮ ਨਾਲ ਪਾਇਆ ਹੈ, ਹੋ ਜਾਊਗਾ ਉਜਾਗਰ ਇਥੇ ਸ਼੍ਰੋਮਣੀ ਕਮੇਟੀ ਦਾ ਥੋੜ੍ਹਾ ਢਿੱਲਾ ਪਣ ਹੈ ਕਿ ਨਿਯੁਕਤੀਆਂ ਉਨ੍ਹਾਂ ਕੀਤੀਆਂ ਹਨ ਤਾਂ ਕਾਰਜ ਧਰਮ ਧੁਰੇ ਅਨੁਸਾਰ ਹੋਣ । ਗੁਰੂ ਕਾਲ ਵੇਲੇ ਲੋਕਤੰਤਰ ਨਹੀਂ ਸੀ, ਹੋਰ ਭੀ ਲਿਖਾਂ ਕਿ ਅਕਾਲ ਤਖ਼ਤ ਦੱਸੋ ਕਿਹੜੇ ਵੇਲੇ ਕਿਹੜੇ ਗੁਰੂ ਸਾਹਿਬ ਨੇ ਬਣਾਇਆ, ਪਹਿਲੇ ਜਥੇਦਾਰ ਦੀ ਨਿਯੁਕਤੀ ਕਿਵੇਂ ਕਦੋਂ ਤੱਕ ਦੂਜਾ ਕੌਣ ਕਿਸ ਪੱਖੋਂ ਹੁਣ ਤਾਂ ਬੱਸ ਜੋ ਬੋਲੇ ਉਹੀ ਧਰਮ, ਇਤਿਹਾਸ ਤੇ ਧੁਰਾ ਇਸ ਤਰ੍ਹਾਂ ਧਰਮ ਪਸਾਰਾ ਤਾਂ ਹੋ ਗਿਆ ਪਰ ਤਵਾਰੀਖੀ ਖੋਜ ਨਹੀਂ ਮੰਨੂੰਗੀ, ਹੈਰਾਨੀ ਹੁੰਦੀ ਹੈ ਜਦੋਂ ਮਾਲਵੇ ਦੇ ਝੋਹਲਾ ਚੱਕ ਵਕੀਲ ਭੀ ਸ਼ੇਰੇ-ਪੰਜਾਬ ਰਾਜ ਦੀਆਂ ਸਿਫ਼ਤਾਂ ਕਰਨ, ਇਨ੍ਹਾਂ ਭੜਭੂੰਜਿਆਂ ਨੂੰ ਪੁੱਛੋ ਕਿ ਸਤਲੁੱਜ ਤਾਂ ਟੱਪਣ ਨੀ ਦਿੱਤਾ ਸੀ ਮਹਾਰਾਜਾ ਰਣਜੀਤ ਸਿੰਘ ਨੂੰ, ਮਾਲਵੇ ਕਦੋਂ ਸੀ ਉਹਦਾ ਰਾਜ, ਨਾਲੇ ਕੀ ਉਦੋਂ ਆਮ ਵਿਅਕਤੀ ਨੂੰ ਕੋਈ ਅਧਿਕਾਰ ਹੁੰਦਾ ਸੀ, ਹਕੂਮਤਾਂ ਸਨ ਹੁਣ ਬਗਲੀ ਚੁੱਕ ਧਰਨੇ ਤੇ ਨਾਅਰੇ, ਆਹ ਹੁਣ ਇਕ ਕੋਈ ਹੋਰ ਖੰਭੇ ਤੇ ਚੜ੍ਹ ਗਿਆ, ਕਹਿੰਦਾ ਮੈਂ ਤਾਂ ਗੋਲੀ ਮਾਰ ਲੈਣੀ ਹੈ ਜੇ ਬੇਅਦਬੀ ਦੋਸ਼ੀ ਨੂੰ ਫਾਂਸੀ ਜਾਂ ਕਾਨੂੰਨ (ਕਤਲ) ਨਾ ਬਣਿਆ, ਮਹਿਜ ਡਰਾਮੇ ਵਿੱਚ ਅਮ੍ਰਿਤਪਾਲ ਪਿਤਾ, ਨਾਨਕ ਸਰੀਏ ਜਿੰਨਾਂ ਦੀ ਪਿਛਲੀ ਦਿਨ ਅਸ਼ਲੀਲਤਾ ਵਿੱਚ ਕਿਸੇ ਡੇਰੇ ਵਿੱਚ ਵੀਡੀਉ ਨੇ ਬਦਨਾਮੀ ਹੋ ਗਈ ਸੀ, ਉਥੇ ਸੰਤ ਜੀ ਪੰਜ ਸਿੰਘ ਫੌਜੀ ਸਿੰਘ, ਜਗਜੀਤ ਸਿੰਘ ਨੂੰ ਫੈਸਲਾ ਬਦਲਣ ਦੀ ਬੇਨਤੀ ਕਰਨ ਗਏ ਯਾਨੀ ਕੋਈ ਫਿਲਮੀ ਦੁਨੀਆਂ ਵਸਾਉਣ ਵਿੱਚ ਕਸਰ ਨਾ ਰਹਿ ਜਾਵੇ, ਇਕ ਹੋਰ ਅਹਿਮ ਜਾਣਕਾਰੀ ਮੈਂ ਜਰੂਰੀ ਦੱਸਣਾ ਚਾਹੁੰਦੀ ਹਾਂ ਇਹ ਪੰਜਾਬ ਵਿੱਚ ਆਪਣੇ ਭਾਈਚਾਰੇ ਲਈ ਬਹੁਤ ਜਰੂਰੀ, ਬਾਬਾ ਬਖਸ਼ੀਸ਼ ਸਿੰਘ ਕੁਝ ਵਰੇ੍ਹ ਮੋਨਾ ਸੀ ਪਹਿਲਾਂ ਤਾਂ ਫਤਿਹਗੜ੍ਹ ਨੇੜੇ ਪਾਰਕ ਵਿੱਚ ਜੀ ਇਹ ਧਾਰਮਿਕ ਪਾਰਕ ਹੈ ਜੋੜੇ ਨੀ ਫੋਟੋ ਖਿੱਚਣ ਤੇ ਆਉਣ, ਫੇਰ ਪਟਿਆਲੇ ਮੰਦਿਰ ਵਿੱਚ ਜਾ ਖੌਰੂ ਪਾਇਆ ਅੰਦਰ ਭੀ ਹੋ ਗਿਆ ਹੁਣ ਤਾਂ 6-7 ਫੁੱਟੀ ਕਿਰਪਾਨ ਚੁੱਕੀ ਹਰ ਥਾਂ ਸਿੰਘ ਨੇਤਾ, ਦੂਜਾ ਖਾਲਿਸਤਾਨੀ ਚੈਨਲ &lsquoਤੇ ਭੀ ਇਕ ਬਾਬਾ ਨਉਂ ਹੈ ਮੈਂ ਜਾਨਣਾ ਚਾਹੁੰਦੀ ਹਾਂ ਇਹ ਕੋਈ ਖਾਸ ਸ਼੍ਰੇਣੀ ਹੈ ਜਾਂ ਨਰ ਹੈ ? ਅੱਜ ਕੱਲ੍ਹ ਗੋਤ ਇੰਨੇ ਹਨ ਪਤਾ ਨਹੀਂ ਲੱਗਦਾ ਕੌਣ ਕਿਸ ਵੰਸ਼ ਵਿੱਚੋਂ ਹੈ ਕੀ ਪੁਰਾਤਨ ਕੌਮਾਂ ਸਨ ਜਾਤਾਂ ਸਨ, ਫੇਰ ਕੌਣ ਕੀ ਇਤਿਹਾਸ ਲਿਖੂ ਪੁਰਾਤਨ ਪੱਤਰੀਆਂ ਤਾਂ ਹਨ । ਲੜੀ ਕੜੀ ਤਾਇਆ ਜੀ ਕਵੀ ਸਨ ਉਨ੍ਹਾਂ ਕੋਲ ਕਈ ਬਰਾਦਰੀਆਂ ਦੇ ਸੱਜਣ-ਸਹਿਯੋਗੀ ਆਉਂਦੇ ਹੁੰਦੇ ਸਨ, ਇਕ ਪਰਿਵਾਰ ਜੋ ਬੇਦੀ ਸਨ ਉਨ੍ਹਾਂ ਨੂੰ ਬਾਬਾ ਜੀ ਭੀ ਆਖਣਾ ਤੇ ਮੱਥਾ ਟੇਕਣ ਇਕ ਦਿਨ ਪੁੱਛ ਹੀ ਬੈਠੀ ਇਹ ਕੀ ਹੈ, ਭਾਮੇ ਉਦੋਂ ਅਕਲ ਤਾਂ ਉਨੀ ਕੁ ਹੀ ਸੀ ਪਰ ਦੱਸਿਆ ਗਿਆ ਕਿ (ਗੁਰੂ ਨਾਨਕ) ਬੇਦੀ ਕੁੱਲ ਵਿੱਚੋਂ ਸਨ ਤਾਂ ਕਰਕੇ ਸਮਾਂ ਪੈਣ ਤੇ ਖੋਜਕਾਰਾਂ ਲੱਭਿਆ ਕਿ ਗੁਰੂ ਜੀ ਬੇਦੀ ਨਹੀਂ ਮਹਿਤਾ ਸਨ ਜੋ ਬੇਦੀ ਜੱਟਾਂ ਵਾਂਗੂੰ ਤੇ ਵਿੱਚ ਹੋਰ ਗੋਤ ਸਨ, ਸੋ ਇਹ ਫੇਰ ਹੱਟ ਗਿਆ, ਇਸ ਲਈ ਇਤਿਹਾਸ ਸਿਰਜਣਾ ਭੀ ਸਮੇਂ ਦੀ ਸੇਵਾ ਹੈ, ਕਰਨੀ ਬਣਦੀ ਹੈ ਭੁੱਲੋ ਨਾ ਅਖ਼ਬਾਰਾਂ ਦੀਆਂ ਕਾਪੀਆਂ ਭੀ ਇਸ ਵਿੱਚ ਵੱਡੇ ਯੋਗਦਾਨੀ ਹਨ ਭਾਵੇਂ ਅੱਜ ਆਹ ਚਕਮੇ ਚੁਲ੍ਹੇ ਚੈਨਲਾਂ ਤੇ ਬੈਠ ਦ੍ਰਿੜ ਘੁੱਗ ਬਣਾ ਰਹੇ ਹਨ ਭਵਿੱਖ ਧੁੰਦਲਾ ਕਰਨਾ ਕੋਈ ਸੇਵਾ ਤਾਂ ਕੀ ਕੁਸੇਵਾ ਹੈ ਤੇ ਲਾਹਣਤਾਂ ਖੱਟਣਗੇ ਅੰਤ ਨੂੰ ਹੁਣ ਤਾਂ ਗੁਲਤਾਨ ਨੇ ਧੰਨ ਹੂੰਝਣ ਵਿੱਚ ਕੀ ਪੁਰਾਣਿਆਂ ਨੂੰ ਅੱਜ ਕੋਸਿਆ ਨਹੀਂ ਜਾਂਦਾ ਇਹ ਸਭ ਅੱਗੇ ਨੇ, ਪੁਰਾਣੇ ਸਮੇਂ ਬ੍ਰਾਹਮਣਾਂ ਨੂੰ ਹੰਦੇ ਖਾਣੇ ਦੱਸਣਾ ਲੈਣੇ ਗਰਦਾਨਦੇ ਭੰਡਦੇ ਸਨ ਪਰ ਜੋ ਕੰਮ ਉੱਚ ਵਿੱਦਿਆ ਵਾਲੇ ਪੰਡਤਾਂ ਨੇ ਕੀਤੇ ਅਮਰੀਕਾ ਦੀਆਂ ਵੱਡੀਆਂ ਯੂਨੀਵਰਸਿਟੀਆਂ ਵਿੱਚ ਕਿਤਾਬਾਂ ਤੇ ਦੂਜੇ ਧਰਮਾਂ ਵਾਲੇ ਪੜ੍ਹ ਪੜ੍ਹਾ ਰਹੇ ਹਨ, ਇਧਰ ਅਸੀਂ, ਜੀ ਸੋਧੇ ਲਾ ਤੇ ਜੰਗਾਂ ਲੜੀਆਂ ਭਜਾ ਤੇ ਪੁੜਪੁੜੀਆਂ ਸੇਕ ਤੀਆਂ, ਮੁਗਲ ਕੱਢੇ ਹਿੰਦੂਆਂ ਨਾਲ ਤਾਂ ਆਢ੍ਹਾ ਜਾਰੀ ਹੀ ਹੈ, ਕੀ ਇਸ ਦਾ ਕੋਈ ਮੁੱਲ ਪਿਆ, ਸਾਡੀ ਸਿਵਾਏ ਲੰਗਰ ਤੋਂ ਕੋਈ ਹੋਰ ਪ੍ਰਾਲਭਤੀ ਨੂੰ ਕਿਤੇ ਥਾਂ ਮਿਲੀ, ਹਾਲੇ ਆਹ 84 ਲਹਿਰ ਤੋਂ ਸਿੱਖਾਂ ਨੇ ਵਿਦੇਸ਼ਾਂ ਵਿੱਚ ਮਿਹਨਤੀ ਰੱਲ੍ਹ ਮਿਲ ਰਹਿਣ ਵਾਲੇ ਕਾਮੇ ਕਿਰਤੀ ਬਣ ਨਾਮਣਾ ਖੱਟਿਆ ਜੋ ਆਹ ਖਟਮਲ ਹੁਣ ਮਿੱਟੀ ਵਿੱਚ ਰੋਲ ਰਹੇ ਹਨ, ਧੂੰਆਂ ਧਾੜ ਭਾਸ਼ਨ ਦੇ ਦੇ ਕੇ ।
ਅਮਰੀਕਾ ਵਿੱਚ ਡੋਨਾਲਡ ਟਰੰਪ ਹਾਰ ਕੇ ਮੁੜ ਰਾਸ਼ਟਰਪਤੀ ਕਠਣ ਹੁੰਦਾ ਹੈ ਪਰ ਬਾਜੀ ਮਾਰ ਗਿਆ, ਸਭ ਕਿਆਸਰਾਈਆਂ ਨੂੰ ਪਛਾੜਤਾ, ਇਹ ਹੈ ਦੇਸ਼ ਵਾਸੀਆਂ ਦਾ ਆਪਣੇ ਮੁਲਕ ਲਈ ਸੋਚਣਾ ਕਿ ਅਸੀਂ ਖੱਬੀ ਧਾਰਾ ਨਾਲ ਪਿਛਲੇ ਕਾਰਜ ਕਾਲ ਵਿੱਚ ਤਰੱਕੀ ਨਹੀਂ ਕੀਤੀ, ਭਾਵੇਂ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਤਾਂ ਖੁਸ਼ ਨਹੀਂ ਹੋ ਸਕਦਾ, ਲੇਬਰ ਸਹਿਕਾਰੀ ਨਹੀਂ ਅਮਰੀਕੀ ਟਰੰਪ ਪਰ ਭਾਰਤੀ ਮੋਦੀ ਸਾਹਬ ਦਾ ਸੰਗਠਣ ਤਾਂ ਚਾਂਬੜਾ ਪਾ ਰਿਹਾ ਹੈ, ਜੋ ਦੂਸ਼ਣਬਾਜੀ ਇਕ ਦੂਜੇ ਪ੍ਰਤੀ ਹੋਈ, ਜੋਅ ਬਾਈਡਨ ਨੇ ਕੈਨੇਡਾ ਦਾ ਟਰੂਡੋ ਭੀ ਚੱਕਿਆ, ਰਿਸ਼ਤੇ ਬਿਗੜੇ ਤੇ ਖਾਲਿਸਤਾਨੀ ਤਾਂ ਮੌਜਾਂ ਤੇ ਸਨ, ਭਗਵੰਤ ਮਾਨ ਕਹਿੰਦਾ ਕੈਨੇਡਾ ਤਾਂ ਸਾਡਾ ਦੂਜਾ ਘਰ ਹੈ, ਹੁਣ ਲੱਗਦਾ ਘਰ ਨਾਲੋਂ ਕਿਰਾਏਦਾਰ ਅਖਵਾਉਣਾ ਪਵੇਗਾ, ਪੰਨੂੰ ਨੂੰ ਅਮਰੀਕਾ ਵਿੱਚ ਕੀ ਦਰਜਾ ਹੋਵੇਗਾ ? ਪਰ ਟਰੰਪ ਨੇ ਟਰੇਡ ਨੂੰ ਪਹਿਲ ਦੇਣੀ ਏ, ਮੰਨਣਾ ਪਵੇਗਾ ਕਿ ਜਿਥੇ ਕਿਧਰੇ ਭੀ ਖੱਬੀ ਪੱਖੀ ਸਰਕਾਰ ਆਵੇ ਪਹਿਲਾਂ ਤਾਂ ਟੈਕਸਾਂ ਨਾਲ ਭੁਗਾ ਕੁੱਟਦੀ ਹੈ ਫੇਰ ਕੰਮਾ ਕਾਰਾਂ ਤੇ ਯੂਨੀਅਨਾਂ ਕਹਿਦੀਆਂ ਕੰਮਾਂ ਤੇ ਕੰਮ ਘੱਟ ਕਰੋ ਅਰਾਮ ਬਹੁਤਾ ਕਰੋ, ਇਸ ਸਕੀਮ ਨਾਲ ਸਿਹਤਾਂ &lsquoਤੇ ਸਗੋਂ ਮਾੜਾ ਅਸਰ ਪਿਆ ਹੈ ਵਿਭਾਗ &lsquoਤੇ ਅਸਰ ਪਰ ਇਲਾਜ ਪੂਰੀ ਤਰ੍ਹਾਂ ਨਹੀਂ ਹੁੰਦੇ, ਜਨਤਾ ਅਣਗਿਣਤ ਹੈ ਅਤੇ ਸਭ ਇਹੀ ਸੋਚਦੇ ਨੇ ਕਿ ਸਰਕਾਰ ਦੀ ਜ਼ਿੰਮਵਾਰੀ ਹੈ, ਭਾਈਉ ਆਪਣੀ ਸਿਹਤ ਆਪਣਾ ਚੁਗਿਰਦਾ ਹਰ ਇਕ ਲਈ ਜ਼ਿੰਮੇਵਾਰੀ ਤੇ ਲਾਹੇਬੰਦ ਹੁੰਦਾ ਹੈ ਸਮਝਣ ਦੀ ਲੋੜ, ਪਿੰਡ ਫੂਨ ਕੀਤਾ ਤਾਂ ਦੱਸਿਆ ਕਿ ਪਰਾਲੀ ਕਰਕੇ ਸਾਹਾਂ ਵਿੱਚ ਘੁੱਟਣ ਹੈ, ਗਰਦ ਧੂੰਆਂ ਮੂੰਹ ਢੱਕਣੇ ਪੈਂਦੇ ਹਨ ਝਬਦੇ ਇਹ ਝੰਜਟ ਮੁੱਕੂ ਕਣਕ ਦੀ ਬਜਾਈ ਕਰਕੇ, ਪਰ ਕਹਿੰਦੇ ਹੁਣ ਬਾਰਡਰਾਂ ਤੇ ਸੰਬੰਧਿਤ ਜਾਂਦੇ ਨੇ । ਔਰ ਹੋਂਗੇ ਜੋ ਮਹਿਫਲ ਮੇਂ ਖਾਮੋਸ਼ ਆਤੇ ਹੈ, ਆਂਧੀਆਂ ਆਤੀ ਹੈਂ ਤੂਫਾਨ ਆਤੇ ਹੈਂ, ਜਬ ਜੋਸ਼ ਆਤੇ ਹੈਂ । ਕਵੀ ਜੋਸ਼ ਦਾ ਸ਼ੇਅਰ, ਮੇਰੀ ਭੀ ਇਹੀ ਦਸ਼ਾ ਹੈ ਮੈਂ ਹਵਾ ਨਾਲ ਨਹੀਂ ਚੱਲਦੀ, ਹਵਾ ਵਿੱਚੋਂ ਗੁਣਕਾਰੀ ਸਮੱਗਰੀ ਲੱਭ ਕੇ ਚੱਲਦੀ ਹਾਂ, ਕਿਸਾਨੀ ਸੰਘਰਸ਼ ਵੇਲੇ ਭੀ ਪੜਚੋਲ ਕੀਤੀ ਸੀ ਕਿ ਸਭ ਲਾਭ ਹੀ ਨਹੀਂ ਕੁਝ ਨੁਕਸਾਨ ਭੀ ਹੋਣਗੇ, ਜਾਨੀ, ਮਾਲੀ ਤੇ ਸਰਕਾਰੀ ਵਿਰੋਧ ਨੇ ਸਿਆਸਤ ਨੂੰ ਤਾਂ ਚਮਕਾਤਾ ਪਰ ਸੂਬੇ ਨੂੰ ਮੱਧਮ ਪਾਤਾ, ਹੁਣ ਫੇਰ ਜਿਮਨੀ ਤਾਪ । 
  ਦੂਜਾ ਵਿਸ਼ਾ ਹੈ ਸਿੱਖਾਂ ਦਾ ਠੀਕ ਹੈ ਰਾਜ ਭਾਗ ਲਈ ਗੁਹਾਰਾਂ ਹਨ, ਪਰ ਜਿਹੜਾ ਸਮਾਂ ਸਾਡੇ ਕੋਲ ਹੈ, ਉਹਨੂੰ ਦੁਸ਼ਵਾਰ ਕਰਨਾ ਭੀ ਸਿਆਣਪ ਨੀ, ਭੂਮਿਕਾ ਬੰਨਾਂ ਕਿ ਸਿੱਖਾਂ ਦਾ ਭਾਰਤੀ ਦੂਤਾਵਾਸ ਨਾਲ ਇੱਟ ਖੜਿੱਕਾ ਨਵਾਂ ਨਹੀਂ, ਮੈਂ ਤਾਂ 50 ਸਾਲਾਂ ਤੋਂ ਉੱਪਰ ਦੇਖ ਰਹੀ ਹਾਂ ਅਸੀਂ ਭੀ ਸਫਾਰਤਖਾਨੇ ਬਾਹਰ ਹਾਏ ਬੂ ਕਰਦੇ ਹੁੰਦੇ ਸੀ, ਹੁਣ ਕੁਝ ਕੁ ਸਾਲਾਂ ਤੋਂ ਕੇਵਲ ਫੈਡਰੇਸ਼ਨ, ਐੱਫ।ਐੱਸ।ਉ। ਹੀ ਤੱਤਪਰ, ਯਾਦ ਕਰੋ ਕੁਝ ਸਮੇਂ ਪਹਿਲਾਂ ਮਿਡਲੈਂਡ ਤੋਂ ਦੋ ਕੁ ਜਵਾਨ ਗਲਾਸਗੋਅ ਦੂਤਾਵਾਸ ਦੇ ਕਰਮਚਾਰੀ ਨੂੰ ਜੋ ਗੁਰੂ ਘਰ ਦੇ ਪ੍ਰਬੰਧਕਾਂ ਨੇ ਸੱਦਿਆ ਸੀ ਭਜਾ ਕੇ ਆਏ ਸਨ, ਹੁਣ ਕੈਨੇਡਾ ਵਿੱਚ ਭਾਵੇਂ ਕਿ ਉਥੇ ਤਾਂ ਤਮਾਮ ਸਿੱਖ ਹੀ ਖਾਲਿਸਤਾਨੀ ਬਣਦੇ ਨੇ ਕੁਝ ਡਰਦੇ, ਕੁਝ ਸਾਰਥਕ, ਕੁਝ ਸੁਆਰਥਕ ਕਥਾ ਹਿੰਦੂ-ਮੰਦਿਰ &lsquoਤੇ ਹੋਏ ਝਗੜੇ ਦੀ ਕਰਨ ਲੱਗੀ ਹਾਂ, ਮੀਡੀਆ ਤੇ ਪੱਤਰਕਾਰ ਹਮਲੇ ਦਾ ਅੱਖਰ ਕਿਉਂ ਵਰਤ ਰਹੇ ਹਨ, ਭਾਵੇਂ ਇਹ ਸੱਚ ਵਿੱਚ ਤਾਂ ਸੀ ਦੂਤਾਵਾਸ ਦੇ ਕਰਮਚਾਰੀਆਂ ਨੂੰ ਵੰਗਾਰ ਕਿਉਂਕਿ ਥਾਂ ਮੰਦਿਰ ਸੀ ਸਿੱਖ ਗਏ, ਅੱਗੋਂ ਮੰਦਿਰ ਵਿੱਚੋਂ ਭੀ ਅਗਲੇ ਦੁਖੀ ਸਨ ਜਵਾਬੀ ਬਣ ਗਏ ਤੇ ਅਖੀਰ ਝਗੜਾ ਵੱਧ ਗਿਆ ਤਾਂ ਹਮਲਾ ਅੱਖਰ ਵਰਤਿਆ ਗਿਆ, ਨਚੋੜ ਕਿ ਸਿੱਖਾਂ ਨੂੰ ਸੋਚਣਾ ਬਣਦਾ ਸੀ ਕਿ ਵਾਤਾਵਰਣ, ਆਪਸੀ ਸਬੰਧ ਭਰੱਪਣ ਵਾਲੇ ਨਹੀਂ ਤਾਂ ਉਥੇ ਨਹੀਂ ਸੀ ਜਾਣਾ ਬਣਦਾ ਬੜੇ ਮੌਕੇ, ਥਾਂ ਹਨ ਵਿਖਾਵਿਆਂ ਲਈ, ਪਰ ਸੁਆਰਥ ਟਿਕਣ ਨੀ ਦਿੰਦਾ ਪਰ ਇਹ ਕਹਿਣਾ ਕਿ ਹਮਲਾ ਹੋਇਆ ਹੀ ਨਹੀਂ, ਗਿਆਨੀ ਹਰਿਪ੍ਰੀਤ ਸਿੰਘ ਦਾ ਸਿੱਖਾਂ ਨੂੰ ਬਦਨਾਮ ਕਰਨ ਲਈ ਹੈ, ਭਾਈ ਬੰਦੋ ਸਿੱਖ ਕਿਉਂ ਮੌਕੇ ਦਿੰਦੇ ਹਨ, ਸਵਾਲ ਜਥੇਦਾਰ ਤੋਂ ਭੀ ਪੁੱਛਣਾ ਬਣਦਾ ਹੈ ਜੋ ਕੁਝ ਤੁਸੀਂ ਸਿਆਸਤ ਖੇਡ ਰਹੇ ਹੋ ਇਹ ਕੀ ਸਿੱਖਾਂ ਲਈ ਇਨਾਮ ਹੈ ਬਦਨਾਮੀ ਫੇਰ ਕੀ ਹੁੰਦੀ ਹੈ ਕਿ ਜਥੇਦਾਰ ਹੀ ਭਮੂਕੇ ਛੱਡਵਾਉਣ, ਵਿਰੋਧੀਆਂ ਦੇ ਧੜ੍ਹੇ ਚੜ੍ਹ ਇਕ ਸਿਆਸੀ ਪਾਰਟੀ ਨੂੰ ਧੁਰਾ ਬਨਾਉਣ, ਜਿਮੇ ਇਥੇ ਇਕ ਜੀ ਸੀਨੀਅਰ ਪੱਤਰਕਾਰ ਦੋ ਚੈਨਲਾਂ ਫਰੰਟੀਅਰ ਗੱਡੀ ਵਾਂਗੂੰ ਧੂਆਂ ਛੱਡਦਾ ਹੈ ਜੀ ਅਕਾਲੀ ਦਲ ਚੋਣਾਂ ਦਾ ਖਹਿੜਾ ਛੱਡੇ ਕੇਵਲ ਸਿੱਖ ਮੁੱਦਿਆਂ ਤੇ ਧਿਆਨ ਲਾਵੇ, ਇਹ ਬੁਲ ਫਰਕਾਉਣੇ ਨੂੰ ਪੁੱਛੇ ਕੋਈ ਕਿ ਕੀ ਦੂਜੀਆਂ ਪਾਰਟੀਆਂ ਮਲਾਈ ਖਾਣ ਨੂੰ ਹਨ, ਇਹਦੀ ਹਰ ਰਿਪੋਰਟ ਵਿੱਚ ਕਾਂਗਰਸੀ ਭਟਕ ਤੇ ਅਕਾਲੀ ਵਿਰੋਧੀ ਬਦਬੂ ਆਉਂਦੀ ਹੈ, ਇਕ ਚੈਨਲ ਤਾਂ ਅੰਬਰ ਦੀ ਡੁਗਡੁਗੀ ਹੈ ਹੀ, ਹੁਣ ਤਾਂ ਇਕ ਹੋਰ ਚੈਨਲ ਭੀ ਘਨੇੜੇ ਚੜ੍ਹ ਗਿਆ, ਸਬਕ ਨਹੀਂ ਲਿਆ, ਦਿਨ ਇਕੋ ਨਹੀਂ ਰਹਿੰਦੇ ਕਦੇ ਆ ਗਏ ਸਾਵਣ ਦੇ ਹਰੇ ਤਾਂ ਇਸ ਵਰਗੇ ਸਰਕਾਰੂ ਭੱਤਿਆਂ ਤੋਂ ਪਲ੍ਹੇ ਤੇ ਪੜ੍ਹੇ ਹੁਣ ਦੜਕਣ ਨੂੰ ਇੰਗਲੈਂਡ ਆ ਗਿਆ ਤਾਂ ਕੱਢਾਂਗੇ ਰੜਕਾਂ, ਜੱਟ ਭੀ ਕਮਾ ਕੇ ਰੋਟੀ ਖਾਂਦੇ ਨੇ, ਜਾਤ-ਬਰਾਦਰੀ ਦੀ ਖੱਟੀ ਨਹੀਂ ਜਬਾਨ ਨੂੰ ਦੰਦਾਂ ਦੇ ਪਿੱਛੇ ਰੱਖ, ਮਨੂੰ ਭਾਵੇਂ ਆਪ ਭੀ ਉੱਚੀ ਜਾਤੀ ਤਾਂ ਨਹੀਂ ਸੀ ਪਰ ਉਹਨੇ ਇਨ੍ਹਾਂ ਨੂੰ ਥਾਂ ਜਰੂਰ ਦਿਖਾਈ, ਅੱਜ ਇਹ ਅਕਾਲ ਤਖ਼ਤ ਦੇ ਜਥੇਦਾਰਾਂ ਦੇ ਫਰਮਾਬਦਾਰ ਬਣਦੇ ਹਨ, ਫੇਰ ਜਾਤ-ਬਰਾਦਰੀ ਧਰਮ ਵਿੱਚ ਵਾੜ ਧਰੀ, ਜਥੇਦਾਰ ਆਪ ਜੋ ਇਸੇ ਪ੍ਰਣਾਲੀ ਵਿੱਚੋਂ ਹਨ ਹਮਾਕਤ ਦੀ ਹੱਦ, ਵਿਰੋਧੀ ਧਿਰ ਨੂੰ ਬੁੱਧੀਜੀਵੀਆਂ ਆਖ ਸੱਦ ਲਏ ਭਲਾ ਫੂਲਕਾ ਵਕੀਲ ਹੈ ਬੁੱਧੀਜੀਵੀ ਨਹੀਂ, ਨਾਲੇ ਕਿੱਤਾਕਾਰੀ ਕੇਸ ਲੜ ਲੜ ਦਿੱਲੀ ਤੇ ਸ਼੍ਰੋਮਣੀ ਕਮੇਟੀ ਤੋਂ ਦੱਸ਼ਣਾ ਨਿਰਪੱਖ ਕਿਵੇਂ ਬਾਕੀ ਭੀ ਇਹ ਯੋਧਾ ਹੋਇਆ ਢਾਂਚਾ ਮਾਂਜਣਾ ਪਊ ।
ਅਕਾਲ ਤਖ਼ਤ ਕਦੋਂ ਤੋਂ, ਜਥੇਦਾਰ ਕੌਣ ਸੀ, ਪਹਿਲਾਂ ਕਿਵੇਂ ਚੋਣ ਹੋਈ ਸੀ, ਫੇਰ ਦੂਜਾ ਕੌਣ, ਕਦੋਂ ਤੱਕ ਇਹ ਪ੍ਰਣਾਲੀ  ਚੱਲੀ, ਅਕਾਲੀ ਫੂਲਾ ਸਿੰਘ ਦੀ ਸਮਾਧ ਜੋ ਪੇਸ਼ਾਵਰ ਨੇੜੇ ਨੌਸ਼ਹਿਰੇ ਵਿੱਚ ਹੈ ਉਹੀ ਹਨ ਉਥੇ ਬਾਬਾ ਫੂਲਾ ਸਿੰਘ ਨਾਲ ਪ੍ਰਸਿੱਧ ਹਨ ਹੁਣ ਸੁਤੰਤਰ ਲੋਕੰਤਤਰ ਵਿੱਚ ਤਾਨਾਸ਼ਾਹੀ ਫੁਰਮਾਣ ਨੂੰ ਥਾਂ ਨਹੀਂ ਤਾਂ ਜਥੇਦਾਰ ਜੋ ਤਨਖਾਹਾਂ ਲੈਂਦੇ ਹਨ ਵਲੰਟੀਅਰ ਨਹੀਂ ਜਵਾਬ ਤਲਬੀ, ਜੋ ਕਿ ਸ਼੍ਰੋਮਣੀ ਕਮੇਟੀ ਨੇ ਜਦੋਂ ਇਨ੍ਹਾਂ ਭਟਕਦੇ ਗੁੱਸੇ ਵਿੱਚ ਆ ਕੇ ਹੁਕਮ ਦਾਗਿਆ ਤਾਂ ਮੀਟਿੰਗ ਕਰਕੇ ਸਾਰਾ ਮਾਮਲਾ ਵਿਚਾਰਿਆ ਜਾਣਾ ਸੀ ਪਰ ਨਹੀਂ ਕੀਤਾ ਹੁਣ ਫੋੜਾ ਗੰਭੀਰ ਬਣ ਗਿਆ ਤਾਂ ਅਪ੍ਰੇਸ਼ਨ ਕਰਨਾ ਹੀ ਪਵੇਗਾ ਚੀਕ ਚਿਹਾੜਾ ਵਿਰੋਧੀਆਂ ਨੇ ਜਿਨ੍ਹਾ ਇਨ੍ਹਾਂ ਨੂੰ ਚੁੱਕ ਦਿੱਤੀ ਹੈ ਪਉਣਾ ਹੀ ਹੈ, ਹਰਦਮ ਹੀ ਪਉਂਦੇ ਨੇ ਤਾਂ ਧਾਮੀ ਸਾਹਬ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਨਾ, ਨਹੀਂ ਖਾਲਿਸਤਾਨ ਤਾਂ ਪੰਜਾਬ ਸਥਾਨ ਭੀ ਨਹੀਂ ਅੱਗੇ ਕਾਂਗਰਸ ਹੇਠਲੀ ਉੱਤੇ ਲਿਆਈ ਰੱਖੀ ਹੁਣ ਭਾਜਪਾ ਸਾਂਭੂੰ ਤੁਸੀਂ ਲੈ ਲਿਉ ਛਿੱਕੂ ਦੁੱਖ ਹੈ ਕਾਂਗਰਸ ਕਦੇ ਧਰਮ ਮਾਨਵ ਨਹੀਂ ਸੀ ਹੁਣ ਤਾਂ ਵਾਹਿਗੁਰੂ ਜੀ ਕਾ ਖ਼ਾਲਸਾ, ਸਿਰੋਪੇ ਗੱਲ ਕੀ ਬੱਸ ਗੋਹਾ-ਮਿੱਟੀ ਫੇਰ ਤੀ, ਪਤਾ ਨਾ ਲੱਗੇ ਸਿੱਖ ਕੌਣ ਯੂ।ਕੇ। ਤੋਂ ਇਕ ਚੈਨਲ ਦੇ ਤਿੰਨ ਚਾਰ ਡੰਗੋਰੀ ਚੁੱਕੀ ਭਉਂਦੇ ਰਹਿੰਦੇ ਹਨ ਤੇ ਦੂਜੇ ਜਾਤ-ਬਰਾਦਰੀ ਵਿੱਚੋਂ ਲੈ ਕੇ ਚੈਨਲਾਂ ਤੇ ਬੈਠ ਕੇ ਬੱਸ ਅਕਾਲੀ ਦਲ ਸਰਕਾਰ ਦੀ ਫੱਟੀ ਪੋਚਣ &lsquoਤੇ ਨੇ, ਇਕ ਜਸਵੀਰ ਸਿੰਘ ਮੁਕਤਸਰ ਭਾਵੇਂ ਪਿੰਡ ਵਿੱਚ ਮੰਜਾ ਡਾਹੁਣ ਜੋਗਾ ਥਾਂ ਹੋਵੇ ਪਰ ਪਿੰਡ ਦੇ ਜਗੀਰਦਾਰ ਬਣ ਜਾਂਦੇ ਨੇ ਪੰਥ ਵਿਰੋਧੀ ਬਣ ਕੇ ਰੋਟੀ ਅਫ਼ਸੋਸ ਵਿਦੇਸ਼ੀ ਹੱਲਾਸ਼ੇਰ ਨੇ ਆਹ ਪਿਛਲੇ ਹਫ਼ਤੇ ਬਰਮਿੰਘਮ ਵਿੱਚ ਕਿਵੇਂ ਗੁਰੂ ਘਰ ਪ੍ਰਬੰਧਕ ਇਥੋਂ ਦੇ ਜੰਮਪਲ ਜੀ ਸਾਡੇ ਤੇ ਜੁਲਮ ਗੁਰਦੁਆਰੇ &lsquoਤੇ ਕਬਜ਼ੇ ਤਾਂ ਰੱਖਦੇ ਨੇ ਕੌਮ ਨਾਲ ਧਰੋਹ ਕਦੀ ਨਾ ਕਦੀ ਸਬਕ ਦੇਊ ਪਿੱਛੇ ਝਾਤੀ ਮਾਰੋ ਬੜਿਆਂ ਨੂੰ ਸਜਾ ਮਿਲੀ ਹੈ ਵਾਰੀ ਹਰ ਇਕ ਦੀ । 
ਵਿਵਾਦਕ, ਗੰੁਝਲਦਾਰ ਇਹਿਤਾਸਕ ਅਤੇ ਇਸ ਸਮੇਂ ਪੰਥ ਵਿੱਚ ਸੰਕਟ ਖੜ੍ਹਾ ਕਰਕੇ ਆਪਸ ਵਿੱਚ ਖਿੱਚੋਤਾਣ, ਵੈਰ ਦੁਸ਼ਮਣੀਆਂ ਖੜ੍ਹੀਆਂ ਕਰਕੇ ਅਕਾਲ ਤਖ਼ਤ ਦਾ ਨਉਂ ਵਰਤ ਕੇ ਜੋ ਪ੍ਰਭੂ-ਸੱਤਾ ਨੂੰ ਘੁਮਰੇ ਲਿਆਂ ਧਰੀ ਹੱਲ ਹੁੰਦੇ ਨੇ, ਜਦੋਂ ਕਦੀ ਕੋਈ ਨੀਤੀ ਕੰਮ ਨਾ ਆਵੇ, ਇਹ ਢਕੌਂਸਲਾ ਚਿਰੋਕਣਾ ਭੱਖਦਾ ਹੈ ਜੀ ਲਫਾਫਿਆਂ ਵਿੱਚੋਂ ਨਿਕਲ, ਜੀ ਪਰਿਵਾਰ ਦੇ ਜੀ ਸ਼੍ਰੋਮਣੀ ਕਮੇਟੀ ਦੇ ਇਤਆਦਿ, ਪਰ ਕਦੇ ਇਹ ਤਜਵੀਜ ਨਾ ਸੁੱਝੀ ਕਿ ਇਸ ਸਮੱਸਿਆ ਦਾ ਹੱਲ ਕੱਢੀਏ, ਸਬੂਤ ਹਨ ਕਿ ਇਹ ਕੇਵਲ ਅਕਾਲੀ ਸਫਾਂ ਅਤੇ ਆਪਸੀ ਖੁੰਦਕਾਂ ਕਰਕੇ ਪ੍ਰਚਾਰਕਾਂ ਨੂੰ ਲਾਂਭੇ ਕਰੋ, ਦਿਖਾਉ ਇਸ ਤੋਂ ਹੋਰ ਕਿਸੇ ਕਾਂਗਰਸੀ, ਜਾਂ ਹੋਰ ਵਰਗ &lsquoਤੇ ਲਾਗੂ ਹੋਇਆ, ਕੌਣ ਤਨਖਾਹੀਆ, ਕੌਣ ਸ਼ੇਕ, ਕੌਣ ਕੱਢੋ ਦਾ ਹੁਕਮ ਦਿੱਤਾ ਜਾਂ ਲਾਗੂ ਹੋਇਆ ਹੋਵੇ ? ਫੇਰ ਮੇਰਾ ਸੁਝਾਅ ਹੈ ਕਿ ਕੈਂਸਰ ਦਾ ਜੇਕਰ ਇਲਾਜ ਨਹੀਂ ਤਾਂ ਅਪੇ੍ਰਸ਼ਨ ਹੀ ਅੰਤ ਹੈ, ਹੱਲ ਅਕਾਲ ਤਖ਼ਤ ਤੇ ਕੇਵਲ (ਗੁਰੂ ਗ੍ਰੰਥ) ਪ੍ਰਕਾਸ਼ ਗ੍ਰੰਥੀ ਸੇਵਾ ਲਈ, ਹੁਕਮਨਾਮਾਂ ਲੈਣ ਲਈ ਹੀ ਹੋਵੇ ਕੋਈ ਧੌਂਸ ਲਈ ਨਹੀਂ ਨਾ ਹੁਕਮ ਲਈ, ਬਾਕੀ ਸ਼੍ਰੋਮਣੀ ਕਮੇਟੀ ਚੁਣੀ ਜਮਾਤ ਹੈ ਧਾਰਮਿਕ ਤੇ ਪੰਥਕ ਮਸਲਿਆਂ &lsquoਤੇ ਗੌਰ ਜੱਦੋ-ਜਹਿਦ ਲਾਗੂ ਤੇ ਵਿਚਾਰਨ ਲਈ ਕਮੇਟੀਆਂ ਬਣਾ ਦੇਵੇ ਅਤੇ ਯੋਗ ਪੜ੍ਹੇ ਲਿਖੇ ਵਿਦਵਾਨ ਨਿਰਪੱਖ ਨਿਰਧਾਰਤ ਕਰੇ ਜੋ ਰਿਪੋਰਟਾਂ ਪੇਸ਼ ਕਰਨ, ਵਟਾਂਦਰਾ ਹੋਵੇ ਤੇ ਕੋਈ ਅਦਲਾ ਬਦਲੀ ਲਈ ਸਾਂਝੀਆਂ ਰਾਏਸ਼ਮਾਰੀਆਂ ਹੋਣ, ਕੋਈ ਕਿੰਤੂ ਪ੍ਰੰਤੂ ਲਈ ਥਾਂ ਹੀ ਨਾ ਰਹੇ, ਸਭ ਔਕੜਾਂ ਤੜਥੱਲੀਆਂ ਤੋਂ ਨਿਜਾਤ ਮਿਲੇ, ਸੂਬਾ ਸਰਕਾਰਾਂ ਦੀ ਕੋਈ ਦਖਲ-ਅੰਦਾਜ਼ੀ ਨਹੀਂ ਕੇਂਦਰ ਮਸ਼ਵਰੇ ਕਰੇ, ਸਲਾਹਾਂ ਲਵੇ, ਸਤਿਕਾਰ ਕਰੇ ਫੇਰ ਕਿਧਰੇ ਅਮਨ-ਸ਼ਾਂਤੀ ਹੋਵੇਗੀ, ਵਿਰੋਧੀਆਂ ਦਾ ਤਾਂ ਹੁਣ ਪਤਾ ਹੀ ਹੈ, ਕੌਣ ਹਨ ਇਸ ਵਿਸ਼ੇ &lsquoਤੇ ਉਨ੍ਹਾਂ ਦੀ ਤਾਂ ਰਾਇ ਦੀ ਲੋੜ ਨਹੀਂ, ਕੇਵਲ ਤੇ ਕੇਵਲ ਧਾਰਮਿਕ ਸੰਸਥਾ ਦੀ ਹੀ ਜ਼ਿੰਮੇਵਾਰੀ ਹੋਵੇ, ਬਾਕੀ ਹਿਸ਼ਤ ।
ਨਿੱਜੀ ਪੜਚੋਲ, ਮੈਂ ਹੱਸੀ ਕਿ ਆਪਣੀ ਭੀ ਕਰ ਲੈ 25-30 ਸਾਲ ਦੀ ਪੜ੍ਹਾਈ ਲਿਖਾਈ, ਪਾਲਣ ਪੋਸ਼ਣ, ਸੱਭਿਅਤਾ ਨੇਰ੍ਹੀ ਨਾਲ ਉੱਡ ਗਈ, ਪਤੀ ਦੇਵ ਦੇ ਕੌਮੀ, ਸਿੱਖੀ ਤੇ ਹੱਕਾਂ ਦੇ ਵਿਚਾਰਾਂ ਦੀ ਐਸੀ ਚਿਣਗ ਲੱਗੀ ਕਿ ਹੁਣ ਮੈਂ ਬੋਲੀ, ਭਾਸ਼ਾ ਅਤੇ ਰਵੱਈਆ ਭਾਵੇਂ ਸ਼੍ਰੀ ਮਾਨਜੀ ਦੀ ਬੋਲੀ ਤਾਂ ਐਸੀ ਨਹੀਂ ਸੀ, ਪਰ ਸੁਭਾਅ ਅੱਤੜ ਤੇ ਦ੍ਰਿੜ ਸੀ, ਸੋ ਮੈਂ ਹੁਣ ਭਾਸ਼ਾ, ਬੋਲੀ ਉਹ ਵਰਤਦੀ ਹਾਂ ਜੋ ਅੱਜ ਦੇ ਸਾਡੇ ਸਮਾਜ ਵਿੱਚ ਚੱਲਦੀ ਹੈ, ਬੁਲਾਰੇ ਚੈਨਲ, ਮੁਜ਼ਾਹਰੇ ਸਭ ਇਹੀ ਸਮਝਦੇ ਹਨ ਚਲੋ ਹੁਣ ਮੈਂ ਇਸ ਪਹਿਲੂ ਤੋਂ ਹੱਟ ਕੇ ਆਪਣੇ ਦੇਸ਼ਵਾਸੀ, ਬੱਚੇ ਅਤੇ ਸਮਾਜ ਦੇ ਨਾਲ ਵਰਤੂੰਗੀ, ਦੋ ਤਿੰਨ ਵਿਸ਼ੇ ਬੜੇ ਮਹੱਤਤਾ ਰੱਖਦੇ ਹਨ, ਇਕ ਤਾਂ ਲੰਡਨ ਵਿੱਚ ਕਿਸਾਨਾਂ ਨੇ ਟਰੈਕਟਰ ਘੁਮਾਏ ਤਾਂ ਪ੍ਰਸ਼ਾਸਣ ਚੌਕੰਨਾ ਹੋ ਗਿਆ, ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਮਝ ਬੰਦ ਕਰਨ ਦੇ ਆਦੇਸ਼ ਦੇ ਦਿੱਤੇ, ਅਸੀਂ ਮੋਦੀ ਨੂੰ ਕੋਸਦੇ ਹਾਂ, ਉਥੇ ਕਿੰਨਾ ਸਮਾਂ ਹੋ ਗਿਆ ਲੋਕਾਂ ਨੂੰ ਕਸ਼ਟੀ । ਦੂਜਾ ਮੁੱਦਾ ਹੈ ਇਸ ਦੇਸ਼ ਵਿੱਚ ਕਾਨੂੰਨ ਹੈ ਕਿ ਕੋਈ ਭੀ ਭੜਕਾਊ ਭਾਸ਼ਨ ਦੀ ਆਗਿਆ ਨਹੀਂ ਭਾਵੇਂ ਕਿ ਸਾਡੇ ਬੁਲਾਰੇ ਚੈਨਲ ਹਾਲੇ ਇਸ ਤੋਂ ਬਚੇ ਵੇ ਨੇ ਪਰ ਬਹੁਤਾ ਸਮਾਂ ਨੀ । ਤੀਜੀ ਬੜੀ ਸਬਕ ਸਿੱਖਣ ਦੀ ਹੈ ਕਿ ਇਥੋਂ ਦੇ ਈਸਾਈ ਮੱਤ ਦੇ ਜਥੇਦਾਰ ਕੜਿਕੀ ਵਿੱਚ ਫੱਸ ਗਏ, ਕਿਸੇ ਦੂਜੇ ਦੇਸ਼ ਵਿੱਚ ਪਾਦਰੀ ਨੇ ਬੱਚਿਆਂ ਨਾਲ ਦੁਰਵਿਹਾਰ ਕੀਤਾ ਤੇ ਕਹਿੰਦੇ ਹਨ (ਚੈਨਲ 4) &lsquoਤੇ ਨਸ਼ਰ ਕਿ ਮੁਖੀ ਨੂੰ ਪਤਾ ਸੀ ਪਰ ਘੇਸਲ ਵੱਟ ਲਈ, ਹੁਣ ਉਹਦੇ ਉੱਤੇ ਦਬਾਅ ਹੈ ਕਿ ਪਦਵੀ ਤੋਂ ਅਸਤੀਫਾ ਦੇਵੇ ਭਾਵੇਂ ਉਹਦਾ ਬੌਸ ਤਾਂ ਸਾਡਾ ਰਾਜਾ ਹੈ ਲਿਖਣ ਤੋਂ ਭਾਵ ਹੈ ਕਿ ਕਾਨੂੰਨ ਤੋਂ ਕੋਈ ਭੀ ਉੱਪਰ ਨਹੀਂ ਪਰ ਸਿੱਖ ਕਿਸੇ ਹੋਰ ਪਲੈਨਟ &lsquoਤੇ ਹੀ ਵੱਸਦੇ ਨੇ, ਕੇਵਲ ਆਪਣੇ ਹਿੱਤਾਂ ਲਈ ਲੋਕਤੰਤਰ ਦੂਜਿਆਂ ਲਈ ਹੁਕਮ ਦਾਗੋ ਮੰਨੋ ਮਨਾਉ, ਅਸੀਂ ਵਿਦੇਸ਼ੀ ਭਾਵੇਂ ਕਿ 70 ਸਾਲਾਂ ਤੋਂ ਵੱਧ ਬਾਹਰ ਨਿਕਲੇ ਹੋਏ ਹਾਂ ਪਰ ਪੱਧਰ ਸਾਡਾ ਪੁਰਾਣਾ ਹੀ ਭਾਰੂ ਹੈ, ਪ੍ਰਚਾਰ ਅਸੀਂ ਹਾਲੇ ਭੀ ਮਹਾਰਾਜਾ ਰਣਜੀਤ ਸਿੰਘ ਰਾਜ ਦਾ ਕਰੀਦਾ ਹੈ, ਨਾਲ ਵੋਟਾਂ ਵਿੱਚ ਹਿੱਸਾ ਲੈਣ ਵਿਦੇਸ਼ਾਂ ਵਿੱਚੋਂ ਭੱਜਦੇ ਨੇ ਤੇ ਉਥੇ ਜਾ ਕੇ ਸਰਪੰਚ ਬਣਦੇ ਨੇ ਆਪਣੇ ਭਰਾ ਭਤੀਜੇ ਪ੍ਰਫੁੱਲਤ ਕਰਨ ਲਈ ਫੇਰ ਕਿਵੇਂ ਹੁੱਭਦੇ ਹਾਂ ਜੀ ਐੱਨ।ਆਰ।ਆਈ। ਸਰਪੰਚ ਬਣ ਗਿਆ, ਸਮੇਂ ਨਾਲ ਜੀਵੋ, ਨਾਮਣੇ ਖੱਟੋ ।
ਸਾਡਾ ਵਸੇਬਾ ਹੁਣ ਇਨ੍ਹਾਂ ਦੇਸ਼ਾਂ ਵਿੱਚ ਹੈ, ਇਥੋਂ ਦੇ ਭਾਈਚਾਰੇ ਨਾਲ ਭੀ ਕਦੀ ਸਾਂਝ ਪਾ ਲਿਆ ਕਰੋ, ਸਾਂਝ ਦਾ ਮਤਲਬ ਇਹ ਨੀ ਗੁਰੂ ਘਰਾਂ ਵਿੱਚ ਸਿਆਸੀ ਸੱਦੋ, ਨਹੀਂ ਜੀ ਜੋ ਮੁਜ਼ਾਹਰੇ ਬਜ਼ੁਰਗ ਕਰਨ ਜਾਂ ਆਖਣ ਕਿ ਫਲਾਣੀ ਮੁਹਿੰਮ ਵਿੱਚ ਹਿੱਸਾ ਪਾਉ, ਲਿਖਕੇ ਭੇਜੋ ਜਾਂ ਜੋ ਹੋ ਸਕੇ ਕਿਸੇ ਥਾਂ ਹਿੱਸੇ ਪਾ ਸਕੋ ਸ਼ਾਮਿਲ ਹੋਵੋ, ਦੂਜੇ ਜੋ ਚੈਰਿਟੀਆਂ ਲੋਕ ਭਲਾਈ ਵਾਲੀਆਂ ਹਨ ਉਨ੍ਹਾਂ ਨੂੰ ਵੰਡ ਕੇ ਦਸਵੰਧ ਦੇ ਦਿਆ ਕਰੋ, ਮੈਂ ਇਸ ਦੀਵਾਲੀ ਨੂੰ ਡਾਕਟਰਾਂ ਦੀ ਸੰਸਥਾ ਜੋ ਜਿਥੇ ਕਿਧਰੇ ਗਰੀਬੀ ਹੈ ਇਲਾਜਾਂ ਦੀ ਲੋੜ ਹੈ ਜਾਂਦੇ ਹਨ ਉਥੇ ਭੇਜੀ, ਅੱਗੇ ਭੀ ਭੇਜਦੀ ਹਾਂ, ਹੋਰ ਭੀ ਕਈ ਥਾਂਈ ਲੋੜ ਹੈ ਗੁਰੂ ਘਰਾਂ ਵਿੱਚ ਦੇ ਦਿਉ, ਪਰ ਇਹ ਭੀ ਫਰਜ਼ ਪਛਾਣੋ, ਅਸੀਂ ਆਪਣੇ ਬੱਚਿਆਂ ਦੇ ਭੀ ਮਨ ਦੀਆਂ ਭਾਵਨਾਵਾਂ ਸਮਝੀਏ, ਦਾਨ-ਪੁੰਨ ਏਕ ਨੇ ਸਿਆਣੀ ਕੌਮ ਉਹ ਹੁੰਦੀ ਹੈ ਜੋ ਭਵਿੱਖਤ ਵਿਚਾਰੇ, ਸਾਰਾ ਦਿਨ ਸ਼ਹੀਦੀਆਂ, ਗ਼ਦਰੀ ਬਾਬੇ, ਬੰਬ ਮਾਰੇ ਤੇ ਅੰਗ੍ਰੇਜ਼ ਭਜਾਏ, ਹੁਣ ਅਸੀਂ ਭਾਰਤ ਡੁੰਗਣਾ, ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਜਥੇਬੰਦੀਆਂ ਨੂੰ ਤਾਂ ਸਹਾਈ ਹੈ 84 ਦੇ ਆਏ ਅੱਗੋਂ ਪਨੀਰੀ ਤਾਂ ਲਾਹੇ ਲੈ ਸਕਦੀ ਹੈ, ਪਰ ਕਿਸੇ ਨਾ ਕਿਸੇ ਵੇਲੇ ਇਨ੍ਹਾਂ ਦੇਸ਼ਾਂ ਦੇ ਵਫ਼ਾਦਾਰ ਸੋਚਣ ਲੱਗ ਜਾਣਗੇ ਕਿ ਇਹ ਲੋਕ ਤਾਂ ਕਿਸੇ ਦੇ ਭੀ ਨਹੀਂ ਉਹ ਬੜੇ ਗੰਭੀਰ ਸਿੱਟੇ ਕੱਢਣਗੇ, ਭਾਵੇਂ ਅਸੀਂ ਤੁਸੀਂ ਸ਼ਾਇਦ ਨਾ ਭੁਗਤੀਏ ਪਰ ਅਜਾਈਂ ਜਾਣ ਵਾਲੀ ਨਹੀਂ ਹੋਰ ਪਸ਼ੀਨਗੋਈ ਤੇ ਮੇਰੀ ਪੱੁਤਰੀ ਦੀ ਪੁੱਛਿਆ ਆਖਦੀ ਹੈ ਜਿਸ ਤਰ੍ਹਾਂ ਲੋਕੀ ਹਬੜ ਹਬੜ ਕਰਦੇ ਫਿਰਦੇ ਹਨ ਦੁਨੀਆਂ ਦਾ ਖਾਤਮਾਂ ਹੋਣਾ ਹੈ ਅਤਿ ਹਰ ਸ਼ੈਅ ਦੀ ਮਾੜੀ ਹੁੰਦੀ ਹੈ, ਅੰਤਰ ਧਿਆਨ ਹੋ ਕੇ ਸੋਚੋ ਕਿ ਜੋ ਸਿੱਖ ਕੌਮ ਵਿੱਚ ਆਪੋ ਧਾਪੀ ਪਈ ਹੈ ਅਤੇ ਜਥੇਦਾਰਾਂ ਨੇ ਆਪਣੀ ਥਾਂ ਅਤਿ ਚੁੱਕੀ ਹੈ ਭਰਾ ਮਾਰੂ ਹੋਵੇਗੀ ਤੇ ਇਨ੍ਹਾਂ ਦੇ ਹੱਥ ਰੰਗੇ ਜਾਣਗੇ ਜੇਕਰ ਪਾਠ ਕਰਨ ਵਾਲੇ ਗਿਆਨੀ ਇੰਨੇ ਅਨਿਆਈ ਹਿਰਦੇ ਵਾਲੇ ਹੋਣ ਤਾਂ ਸਾਧਾਰਣ ਮਨੁੱਖ &lsquoਤੇ ਕੀ ਅਸਰ ਹੋ ਸਕਦਾ ਹੈ, ਪਰ ਵਿਸ਼ਾ ਬੜਾ ਮਹੱਤਵ ਪੂਰਵਕ ਹੈ ਕਿ ਕੀ ਧਰਮ ਦੀ ਅਜੋਕੀ ਧਾਰਾ ਤੇ ਵਿਚਾਰਾਂ ਹੋਣ ਕਿ ਬਾਨੀ (ਗੁਰੂ ਨਾਨਕ ਦੇਵ) ਜੀ ਦੇ ਧਰਮ ਨਾਲ ਮੇਲੀ ਹੈ । ਭੜਕਣਾ ਨਹੀਂ ਚਾਹੀਦਾ ਸਗੋਂ ਇਤਿਹਾਸਕ ਤੱਥ ਸਾਹਮਣੇ ਰੱਖ ਮੁਕਾਬਲਾ ਕਰੋ ਕਿ 80-84 ਦੇ ਕਾਲ ਨੇ ਧਰਮ ਨੀਉ ਧਰਮ ਬਣ ਚੱੁਕਾ ਹੈ, ਸਾਧਾਂ-ਡੇਰੇਦਾਰਾਂ ਦਾ ਗਲ੍ਹਬਾ ਹੈ, ਇਸ ਧਰਮ ਦੀ ਨੀਂਹ ਗਿਆਨੀ ਜੈਲ ਸਿੰਘ ਨੇ ਸਿੱਖਾਂ ਦੇ ਇਕ ਗਰੁੱਪ ਨੂੰ ਨਾਨਕ ਨਿਵਾਸ ਬਠਾ ਮੁੜ ਅਕਾਲ ਤਖ਼ਤ &lsquoਤੇ ਅਧਰਮੀ, ਪੁਲਸ, ਫੌਜੀ, ਅਸਲਾ ਇਕੱਠਾ ਕਰਨਾ, ਅੰਤ ਜੀਵਾਂ ਦੀ ਕਤਲੋਆਮ, ਮੁਕੱਦਸ ਅਸਥਾਨ ਦਾ ਢਹਿ ਢੇਰੀ ਕਰਨਾ ਬੱਸ ਸਿੱਖ ਸੰਗਤ, ਕੌਮ, ਧਰਮ ਪੈਰਾਂ ਤੋਂ ਉਖੜ ਗਿਆ, ਹੁਣ ਦੇਖੋ ਕਤਲਾਂ ਦੀ ਭਰਮਾਰ ਸੰਤ ਦੀ ਟੇਪ ਕਹਿੰਦੀ ਬਦਲੇ ਲਈ ਕਤਲ ਜਰੂਰੀ, ਫੇਰ ਅਸੀਂ ਕਤਲ ਨਿੰਦਕ ਬਣ ਕੇ ਪਾਪੀ ਬਣਦੇ ਹਾਂ, ਕਤਲ ਤਾਂ ਸਾਡਾ ਧਰਮ ਹੈ ਸ਼ਾਬਾਸ਼ੇ ਕਹੀਏ, ਹੋਰ ਮੁੱਦਾ ਮਨੁੱਖ ਤਾਂ ਰੱਬ ਦਾ ਸ਼ਰੀਕ ਖੜ੍ਹਾ ਕਰ ਰਹੇ ਨੇ, ਬੰਦੇ ਭੀ ਉਹਦੇ ਅੱਡਰੇ ਬਣਾ ਕੇ ਸੰਸਾਰ ਸਿਰਜ ਰਹੇ ਹਨ, ਅਸੀਂ ਫੇਰ ਰੱਬ ਨੂੰ ਕਿਉਂ ਆਖੀਏ ਅਨਿਆਏ ਹੈ, ਪਰਲੋ ਤਾਂ ਮਨੁੱਖ ਲਿਆ ਰਹੇ ਹਨ, ਇਸ਼ਤਿਹਾਰਕਾਰ ਦੇਖੋ ਸ਼ੇਰੇ ਪੰਜਾਬ ਰਾਜ ਦੇ ਚੰਗੇ ਪਹਿਲੂ ਲਿਖੋ, ਪਰ ਜੋ ਕਾਰਨ ਬਣੇ ਤਬਾਹੀ ਦਾ ਨਾ ਦੱਸੋ, ਸ਼ੇਰ ਸਿੰਘ ਦਾ ਬੋਲ ਆਹ ਤਲਵਾਰ ਮਿਆਨੋ ਨਿਕਲਣੀ ਨਹੀਂ ਸੀ ਚਾਹੀਦੀ, ਹੁਣ ਬਰਬਾਦ ਕਰਕੇ ਹੱਟੂ ਸਾਬਤ ਹੋਈ, ਰਾਜ ਤਾਂ ਜਾਣਾ ਹੀ ਸੀ ਫਰਾਂਸੀਸੀ ਹਾਰ ਮੰਨ ਆਖ ਗਏ ਰਾਜਾ ਜੀ ਹੋਰ ਨੀ ਲੜਨਾ ਅੰਗ੍ਰੇਜ਼ਾਂ ਨਾਲ ਸੰਧੀ ਫੇਰ ਕਰਨੀ ਪਈ, ਹੁਣ ਭੀ ਆਪਣੇ ਸਭ ਹੀ ਸਾਹਮਣੇ ਹੈ, ਚੋਲ੍ਹਾ ਹੱਲ ਪੰਜ੍ਹਾਲੀ ਦਾ ਹੱਲ੍ਹ ਮਿਲੂ ਝੁੱਗਾ ਗਲੀਦਾ, ਕੀਹਦੇ ਨਾਲ ਯੁੱਧ ਹੈ, ਆਪਸ ਵਿੱਚ ਜਾਂ ਭਾਰਤ ਨਾਲ, ਅੱਧਾ ਤੋਂ ਵੱਧ ਪੰਜਾਬ ਪਾਕਿਸਤਾਨ ਵਿੱਚ ਪਰ ਕੋਈ ਮੰਗ ਨਹੀਂ ਸੰਗ ਜੀ ਸਾਨੂੰ ਬੜਾ ਸਤਿਕਾਰ, ਮਾਣ ਦਿੰਦੇ ਨੇ ਜਥੇ ਲੈ ਕੇ ਗਿਆ ਨੂੰ, ਖਾਲਿਸਤਾਨ ਫੇਰ ਕਿਥੇ ਤੇ ਕਿੰਨਾ ਕੁ ਰਕਬਾ ਹੈ, ਇਹ ਢਕੌਂਸਲਾ ਤਾਂ ਵਿਦੇਸ਼ੀ ਵਸੇਬੇ ਲਈ, ਮਨੋਰਥ ਪਾਲਣ ਲਈ ਹੈ ਨਾ ਕਿ ਕੌਮੀ, ਇਸ ਕੁਚੱਜੇ ਪੰਥ ਤੋਂ ਵਾਰੇ ਵਾਰੇ ਜਾਵੋ, ਬੰਦੇ ਤਾਂ ਕਤਲ ਕਰ ਕਰ ਮੁਕਾਵੋ ਰਾਜ ਭਾਗ ਕੀਹਦੇ ਲਈ, ਸਾਰ-ਅੰਸ਼ ਕਿ ਸਾਡਾ ਪ੍ਰਮੇਸ਼ਰ ਤੇ ਅਕੀਦਾ ਨਹੀਂ ਸਾਧਾਂ ਸੰਤਾਂ &lsquoਤੇ ਆਸ, ਧਨ ਹੂੰਝੋ ਇਹੀ ਜੀਵਨ ਹੈ, ਇਹਨੇ ਹੀ ਕੰਮ ਆਉਣਾ, ਰੱਬ ਦਾ ਨਉਂ ਲੈਣ ਨਾਲ ਕੀ ਲੱਭਣਾ ਏ, ਦੇਖ ਭਾਈ ਬਾਲਿਆ ਰੰਗ ਕਰਤਾਰ ਦੇ, ਤੈਂ ਕਿਉਂ ਭਇਉ ਉਦਾਸ ।
-ਬਲਵਿੰਦਰ ਕੌਰ ਚਾਹਲ ਸਾਊਥਾਲ