image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਹੁਣ ਨਾ ਤਾਂ ਇਤਿਹਾਸ ਦਾ ਕੋਈ ਥਹੁ ਪਤਾ ਹੈ ਨਾ ਗੁਰੂ ਅਦੇਸ਼ ਉਪਦੇਸ਼ਾਂ ਦਾ

ਇਸ ਹਫ਼ਤੇ ਪੰਜਾਬ ਮੇਲ ਵਾਲੇ ਗੁਰਦੀਪ ਸਿੰਘ ਸੰਧੂ ਹੋਰਾਂ ਦਾ ਟੈਲੀਫੂਨ ਆ ਗਿਆ, ਬੜੇ ਪ੍ਰਸੰਨ ਚਿੱਤ ਵਿਚਾਰਾਂ ਕੀਤੀਆਂ, ਪ੍ਰਕਾਸ਼ ਪੁਰਬ ਸਪਤਾਹ ਕਰਕੇ ਕੁਝ ਵਿਚਾਰ ਨਗਰ ਕੀਰਤਨਾਂ &lsquoਤੇ ਕੀਤੀ, ਪਿਛੋਕੜ ਫੋਲਿਆ ਤਾਂ ਜਲੂਸ ਆਖਿਆ ਜਾਂਦਾ ਹੁੰਦਾ ਸੀ, ਉਨ੍ਹਾਂ ਦੱਸਿਆ ਕਿ ਜਲੂਸ ਕਿਉਂ :- ਸ਼ੇਰੇ-ਪੰਜਾਬ ਆਪਣੇ ਲਾਮ ਲਸ਼ਕਰ ਘੋੜੇ ਯਾਨੀ ਸਭ ਵਿਖਾਵਾ ਬੜੇ ਜਲੋਅ ਨਾਲ ਕਰਦੇ ਸਨ ਤੇ ਲੋਕਾਂ ਦੇ ਕਈ ਦੁੱਖ ਸੁਣ ਫੈਸਲੇ ਭੀ ਉਥੇ ਹੀ ਨਿਬੇੜ ਦਿੰਦੇ ਸਨ, ਉਥੋਂ ਜਲੌਅ ਬੜਾ ਅਲੋਕਿਕ ਹੁੰਦਾ ਸੀ ਲੋਕੀ ਬੜੇ ਖੁਸ਼ ਹੁੰਦੇ ਸਨ, ਫੇਰ ਬੱਸ ਜਲੂਸ ਬੋਲੀਆਂ ਕਈ ਬਦਲਦੀਆਂ ਰਹਿੰਦੀਆਂ ਹਨ। ਕੁਝ ਵਰੇ੍ਹ ਹੋਏ ਮਹਾਰਥੀਆਂ ਜਲੂਸ ਨੂੰ ਇਕ ਹੋਰ ਸੰਦਰਭ ਨਾਲ ਜੋੜ ਕੇ ਨਗਰ ਕੀਰਤਨ ਦਾ ਨਉਂ ਦੇ ਲਿਆ ਕਦੇ ਤਾਂ ਲੋੜ ਸੀ ਇਸ ਦੀ ਇਥੇ ਦੂਜੇ ਵਰਗਾਂ ਨੂੰ ਆਪਣੀ ਹੋਂਦ ਦੱਸਣ ਦੀ ਹੁਣ ਤਾਂ ਥਾਂ-ਥਾਂ ਗੁਰਦੁਆਰੇ ਤੇ ਸੜਕਾਂ ਤੇ ਰਾਗੀ ਪ੍ਰਚਾਰਕ ਪਜਾਮੇ ਕੁੜਤੇ ਪਾਈ ਬਾਜੇ ਢੋਲਕੀਆਂ ਚੁੱਕੀ ਫਿਰਦੇ ਨੇ, ਕੀਹਨੂੰ ਨੀ ਪਤਾ ਪਰ ਗੁਰਦੁਆਰਿਆਂ ਦੇ ਗਵਰਨਰ ਸਿਆਸੀਆਂ ਨੂੰ ਸਨਮਾਨ ਕਰਕੇ ਮਹਾਨਤਾ ਲਈ ਇਹ ਸਾਧਨ ਹਨ, ਕੌਂਸਲਾਂ ਨੇ ਹੁਣ ਬੜੇ ਬੜੇ ਬਿੱਲ ਵਸੂਲਣੇ ਕਰਤੇ ਨੇ ਲੰਡਨ ਵਿੱਚ ਹਟਾਇਆ ਭੀ ਸੀ ਪਰ ਫੇਰ ਨਵੇਂ ਬਣੇ ਪ੍ਰਬੰਧ ਨੇ ਦੋ ਕੁ ਸਾਲ ਤੋਂ ਸਗੋਂ ਵੱਡਾ ਕੱਢਣਾ ਸ਼ੁਰੂ ਕਰ ਲਿਆ, ਸਾਡੇ ਸ਼ਹਿਰ ਤਾਂ 80 ਹਜ਼ਾਰ ਤੱਕ ਦਾ ਹੈ ਪਰ ਕਿਹੜਾ ਜੇਬ੍ਹਾਂ ਵਿੱਚੋਂ ਜਾਣਾ ਪਾਠਾਂ ਦੇ, ਵਿਆਹਾਂ ਦੇ ਬਿੱਲ ਵਧਾ ਦੇਣਗੇ ਲੋਕਾਂ ਨੇ ਹੀ ਭਰਨੇ ਨੇ, ਭਾਵੇਂ ਕਿ ਹੁਣ ਸਾਰਾ ਦਿਨ ਬੱਸਾਂ ਦਾ ਬੰਦ ਰਹਿਣਾ (ਕੁਝ ਰੂਟਾਂ) ਲੋਕੀ ਅੰਦਰੋਂ ਦੁਖੀ ਹਨ ਪਰ ਡਰਦੇ ਚੁੱਪ ਨੇ, ਦੇਰ ਨੀ ਜਦੋਂ ਚੁੱਪ ਟੁੱਟ ਜਾਂਦੀ ਹੈ ਨਾਲੇ ਹੁਣ ਇੰਨੇ ਟਾਵਰ ਫਲੈਟ ਭਾਂਤ-ਭਾਂਤ ਦੀ ਵੱਸੋਂ ਕਈ ਰੇੜਕੇ ਖੜ੍ਹੇ ਹੋਣਗੇ ਪ੍ਰਸ਼ਾਸਨ ਨੂੰ, ਪ੍ਰਬੰਧਕਾਂ ਨੂੰ ਸੜਕਾਂ ਤੇ ਮੇਲੇ ਲਉਣੇ ਹੱਟਣਾ ਬਣਦਾ ।
ਦੂਜਾ ਮੁੱਦਾ ਸ਼ਤਾਬਦੀਆਂ ਦਾ ਛੋਹਿਆ ਗੁਰੂ ਸਾਹਿਬ ਕਿਉਂਕਿ ਖੱਤਰੀ (ਭਾਪੇ) ਕੁਨਬਿਆਂ ਵਿੱਚੋਂ ਸਨ ਤਾਂ ਇਸ ਵਰਗ ਨੇ ਹਰ ਪੁਰਬ ਸੰਮੇਲਣ ਅਰੰਭਤਾ ਲਈ ਸਲਾਹਾਂ ਦਿੱਤੀਆਂ, ਪ੍ਰਿੰਸੀਪਲ ਸਤਵੀਰ ਸਿੰਘ ਨੇ ਪਹਿਲੀ ਲੰਡਨ ਵਿੱਚ ਸ਼ੁਰੂ ਕਰਵਾ ਤੀ ਬੱਸ ਫੇਰ ਤਾਂ ਲੜੀ ਤੁਰ ਪਈ, ਉਧਰ ਗੁਰਪੁਰਬ ਭੀ ਦੋ ਹੀ ਹੰੁਦੇ ਸਨ ਹੁਣ ਤਾਂ ਗਿਣਤੀ ਹੀ ਨੀ ਪ੍ਰਚਾਕਰਾਂ ਨੇ ਕਾਰੋਬਾਰ ਬਣਾ ਲਏ, ਫੇਰ ਹੋਰ ਭਗਤਾਂ, ਭੱਟਾਂ, ਸ਼ਹੀਦਾਂ ਦੀਆਂ ਵੰਸ਼ਾਂ, ਜਾਤਾਂ ਤੇ ਅਵਸਰ ਬਹੁਤੇ ਚੌਧਰੀ ਜੋ ਚੈਨਲਾਂ &lsquoਤੇ ਜਾ ਕੇ ਕੂਕਰ ਬਣਗੇ ਸਾਧਾਂ ਦੇ ਡੇਰਿਆਂ ਵਿੱਚੋਂ ਆਏ ਉਹੀ ਰਲੇ੍ਹ ਮਿਲੇ ਪ੍ਰਚਾਰ, ਜੋਤਾਂ ਦੀ ਵਿਧੀ ਹੀ ਚਲਾ ਤੀ ਯਾਨੀ ਹੁਣ ਨਾ ਤਾਂ ਇਤਿਹਾਸ ਦਾ ਕੋਈ ਥਹੁ ਪਤਾ ਹੈ ਨਾ ਗੁਰੂ ਅਦੇਸ਼ ਉਪਦੇਸ਼ਾਂ ਦਾ (ਜੁਆਕ ਦਾ ਪੱਜ ਮਾਂ ਦਾ ਰੱਜ) ਪਸਰ ਗਿਆ ਹੈ, ਵੀਰ ਕਹਿੰਦਾ ਮੈਂ ਚੈਨਲੀ ਭਲਵਾਨ ਨੂੰ ਪੁੱਛਿਆ ਕਿ ਤੂੰ ਕਾਹਦੀ ਪੀ।ਐੱਚ।ਡੀ। ਕੀਤੀ ਹੈ, ਉਤਰ ਗੁਰਬਾਣੀ ਦੀ, ਮੈਂ ਹੱਸ ਕੇ ਆਖਿਆ ਗੁਰਦੀਪ ਸਿੰਘ ਪੁੱਛ ਲੈਣਾ ਸੀ ਪੈਸੇ ਮੰਗਣ ਦੀ ਨਾਲ ਹੀ ਕੀਤੀ ਕਿ ਅੱਡ ਕਰਨੀ ਪਈ, ਭਾਵੇਂ ਮੇਰੇ ਛੋਟੇ ਵੀਰ ਨੇ ਮੇਰੀਆਂ ਸਿਫ਼ਤਾਂ ਭੀ ਕੀਤੀਆਂ ਪਰ ਮੈਂ ਕਿਹਾ ਮੈਂ ਜੋ ਭੀ ਹਾਂ ਸਭ ਤੁਹਾਡੇ ਵਰਗੇ ਪੱਤਰਕਾਰ, ਅਖ਼ਬਾਰ, ਲੇਖਕਾਂ ਕਰਕੇ ਹਾਂ ਪੜ੍ਹ-ਪੜ੍ਹ ਕੇ ਹੀ ਆਹ ਪੌੜੀ ਚੜ੍ਹੀ ਹਾਂ ਤੁਸੀਂ ਤਾਂ ਮਾਸਟਰ ਡਿਗਰੀ ਫਸਟ ਕਲਾਸ ਪੰਜਾਬ ਦੀ ਹੋ, ਸਵ: ਅਮਰ ਸਿੰਘ ਦੁਸਾਂਝ ਹੋਰਾਂ ਦੀ ਗੋਦੀ ਦਾ ਨਿੱਘ ਮਾਣਿਆ ਮੈਂ ਤਾਂ ਮਜ਼ਬੂਨ ਨਹੀਂ ਸੀ ਪੜ੍ਹਿਆ ਪਰ ਨਿੱਕੀ ਹੁੰਦੀ ਤੋਂ ਉਤਸੁਕਤਾ ਬੜੀ ਤੇ ਮਨ ਦਾ ਕੰਪਿਊਟਰ ਸਭ ਭਰੀ ਬੈਠਾ ਹੈ ਤਾਂ ਪੁਰਾਤਨ ਰਸਮ ਰਿਵਾਜ਼ ਜੋ ਸਾਡੇ ਵੇਲੇ ਸਨ ਸਾਂਭ ਕੇ ਬੈਠੀ ਹਾਂ ਸਾਂਝਾਂ ਪਾ ਕੇ ਸੇਵਾ ਕਰਦੀ ਹਾਂ ਕੋਈ ਗੁਣੀ ਗਿਆਨੀ ਨਹੀਂ, ਬੁੱਧੀਜੀਵ ਵਿਦਵਾਨ ਨਹੀਂ ਸਗੋਂ ਬੁੱਧੂ ਜੀਵ ਤਾਂ ਹਾਂ ਜੋ ਮੱਥਾ ਮਾਰ ਰਹੀ ਹਾਂ ਇਨ੍ਹਾਂ ਮਹਾਨ ਪੁਰਸ਼ਾਂ &lsquoਤੇ ਅਸਰ ਕੋਈ ਨਹੀਂ, ਮੰਨਣਾ ਪਵੇਗਾ ਕਿ ਚੈਨਲਾਂ &lsquoਤੇ ਗ੍ਰੰਥੀ ਪਾਠ ਪੈਸੇ ਲਈ ਤੇ ਫੇਰ ਸਗੋਂ ਉੱਚੇ ਹੁੰਦੇ ਨੇ, ਮਰਿਯਾਦਾ ਦੀ ਡੌਂਡੀ ਪਿੱਟਣਗੇ ।
ਪੰਜਾਬੀ ਭਾਸ਼ਾ, ਬੋਲੀ ਦਾ ਵਿਸ਼ਾ ਮੈਂ ਦੱਸਿਆ ਕਿ ਇਹ ਦਿੱਲੀ ਵਾਲੇ ਪੰਜਾਬੀ ਭਾਸ਼ਾ ਤਾਂ ਕੀ ਬੋਲੀ ਭੀ ਨਹੀਂ ਜਾਣਦੇ, ਕੱਲ ਚੈਨਲ &lsquoਤੇ ਬੜਾ ਹੀ ਭੁੜਕਦਾ ਹੈ ਮੋਦੀ ਦੇ ਵਿਰੁੱਧ ਭਾਰਤ ਵਿਰੁੱਧ, ਕੈਨੇਡਾ ਮੰਦਰ ਘਟਨਾ ਤੇ ਸਿੱਖਾਂ ਦੇ ਹੱਕ ਵਿੱਚ ਮਸੀਤ ਨੂੰ ਮਸੀਦ ਲਿਖੀ ਬੈਠਾ, ਅਸੀਂ ਚੀਰ-ਪਾੜ ਕੀਤੀ ਕਿ ਕੁੜੀਆਂ ਮੁੰਡੇ ਬਿਠਾ ਕੇ ਪ੍ਰੋਗਰਾਮ ਲਾਰੇ ਹੋਣਗੇ ਕਿ ਪੱਕੇ ਕਰਾਵਾਂਗੇ, ਭਾਰਤ ਸਰਕਾਰ ਦੇ ਵਿਰੁੱਧ ਬੋਲਣਾ ਇਕ ਸਰਟੀਫਿਕੇਟ ਹੈ ਭੜਕਾਊ ਬਿਆਨ ਦੇਣੇ ਇਸ ਦੇਸ਼ ਵਿੱਚ ਭੀ ਕਾਨੂੰਨ ਖਿਲਾਫ਼ੀ ਹੈ ਪਰ ਪੰਜਾਬ ਵਿੱਚ ਹੋਣ ਕਰਕੇ ਨਾ ਤਾਂ ਔਫ।ਕੌਮ। ਨਾ ਸਕਾਈ ਕੁਸਕਦਾ ਆਪਣੀ ਫੀਸ ਤੱਕ ਸੀਮਤ, ਪਰ ਦਿੱਲੀ ਦੂਰ ਨਹੀਂ, ਇਹ ਕਾਰੋਬਾਰੀ ਕਾਰਖਾਨੇ ਹਨ, ਧਰਮ ਬਰੈਂਡ ਨੇਮ ਇਕ ਤਾਂ ਅੰਬਰ ਦਾ ਦੂਜਾ ਸਿੱਖਾਂ ਤੇ ਤੀਜੇ ਪੰਜਾਬ ਦੀ ਸਿਆਸਤ ਲੜੀਵਾਰ ਧੂੜਾਂ ਪੱਟ ਰਹੇ ਹਨ, ਸਮਾਜ ਤੇ ਭਾਈਚਾਰੇ ਦੀਆਂ ਮੁਕਾਬਲੇ ਕੋਈ ਪੁਰਬਾਂ ਬਹਾਨੇ ਕੋਈ ਠੰਡੇ ਬੁਰਜ ਬਣਾ ਕੇ ਦਸੰਬਰ ਵਿੱਚ ਬਾਹਰ ਟੈਂਟ ਵਿੱਚ ਬਨਾਊ, ਗੁਰੂ ਪਿਆਰਿਉ ਸਾਹਿਬਜ਼ਾਦੇ ਯਾਦ ਕਰੋ ਕੀ ਬਾਲ ਜਵਾਨ ਬਜ਼ੁਰਗ ਬੀਮਾਰ ਹੋ ਜਾਣ ਤਾਂ ਜ਼ਿੰਮੇਵਾਰ ? ਗੁਰੂ-ਘਰ ਪ੍ਰਬੰਧਕ ਭੀ ਜੀ ਆਹ ਚੈਨਲ ਦੀ ਸਪੋਰਟ ਕਰੋ ਕੋਈ ਰੋਕ-ਟੋਕ ਸੰਗਤਾਂ ਭੀ ਨਵੀਆਂ ਹਨ ਕੁਝ ਤਾਂ ਯੂਰਪੋਂ ਕੁਝ ਵਿੱਦਿਆਰਥੀ ਬਣ ਨੇਰ੍ਹੀ ਲਿਆਂਦੀ ਪਈ ਹੈ, ਸਾਡੇ ਸਮਕਾਲੀ ਤਾਂ ਹੁਣ ਧੱਕੇ ਵੇ ਨੇ ਪਿੱਛੇ ਨਵੇਂ ਪਾਂਡਵ ਨੇ (ਗੁਰੂ ਗ੍ਰੰਥ) ਹਜੂਰੀ ਵਿੱਚ ਝੂਠ, ਚਲੋ ਇਨ੍ਹਾਂ ਦੀ ਤਾਂ ਛੱਡੋ ਤਖ਼ਤਾਂ ਦੇ ਜਥੇਦਾਰ 12 ਘੰਟੇ ਪਾਠ ਗੁਰਬਾਣੀ ਵਿੱਚ ਮਘਨ ਕੀ ਕੀ ਪ੍ਰਚੰਡ ਕਰ ਰਹੇ ਹਨ ਤਾਂ ਫੇਰ ਧਰਮ &lsquoਤੇ ਵਿਸ਼ਵਾਸ ਕਿਵੇਂ ਬੱਝੂ ਤਵਾਰੀਖ ਕੀ ਲਿਖ ਹੋਵੇਗੀ ਭਾਵੇਂ ਦੂਜੇ ਧਰਮ ਭੀ ਘੱਟ ਨਹੀਂ ਪਰ ਅਸੀਂ ਤਾਂ ਸਾਰੀ ਦੁਨੀਆਂ ਨੂੰ ਉਪਦੇਸ਼ ਚਹੁੰ ਵਰਨਾਂ ਕੋ ਸਾਂਝਾ ਵਾਲੇ ਸੀ ਕੀ ਪੜਚੋਲ ਫੇਰ ਫਜ਼ੂਲ ਹੈ ਜਾਂ ਸੱਚੀ ਸੈਮੀਨਾਰ ਕਰੋ ਕਿਉਂ ਫਲਾਣਾ ਸਹੁੰ ਜੀ ਮੈਂ ਸੱਚ ਕਿਹਾ ਬਿਲਕੁੱਲ ਵਿਦਵਾਨੋ, ਡਾਕਦਾਰੋ, ਇਤਿਹਾਸਕਾਰੋ ਪੱਥਰ &lsquoਤੇ ਲੀਕ ।
ਸੰਬੋਧਨ ਨਿੱਕੇ ਹੁੰਦੇ ਸੀ ਤਾਂ ਵੱਡਿਆਂ ਨੇ ਸਿਰ &lsquoਤੇ ਹੱਥ ਰੱਖ ਕੇ ਕਹਿਣਾ ਕੁੜੇ ਰਾਜ਼ੀ ਹੈ ਪੁੱਤ ਰਾਜ਼ੀ ਹੈ, ਛੋਟੇ ਮੁੰਡਿਆਂ, ਭਰਾਵਾਂ ਜਾਂ ਹੋਰ ਭਾਈ ਭਤੀਜਿਆਂ ਵੱਡਿਆਂ ਦੇ ਪੈਰੀਂ ਹੱਥ ਲਉਣਾ ਮੱਥਾ ਟੇਕਦਿਆਂ ਕਹਿੰਦੇ ਸੀ, ਨੂੰਹਾਂ ਵੱਡਿਆਂ ਨੂੰ ਚੁੰਨੀ ਦਾ ਲੜ ਫੜ ਪੈਰੀ ਪੈਂਦੀਆਂ ਸਨ, ਅਗਲਿਆਂ ਨੇ ਅਸੀਸਾਂ ਦੀਆਂ ਝੜੀਆਂ ਲਉਣੀਆਂ, ਕਾਮਰੇਡੀ ਆ ਵੜੀ ਨਾ ਜੀ ਪੈਰੀਂ ਨੀ ਪੈਣਾ ਮੱਥਾ ਨੀ ਬੱਸ ਸਾਸਰੀਕਾਲ ਅਸੀਂ ਤਾਂ ਚਲੋ ਗੌਰਮਿੰਟ ਦੇ ਸਕੂਲ ਕਾਲਜਾਂ ਵਿੱਚ ਪੜ੍ਹੇ ਸੀ ਕਦੇ ਆਮ ਸਾਧਾਰਨ ਵਾਹਿਗੁਰੂ ਜੀ ਕਾ ਖ਼ਾਲਸਾ ਸੁਣਿਆ ਨਹੀਂ ਸੀ, ਇਥੋਂ ਤੱਕ ਕਿ ਇਥੇ ਆ ਕੇ ਭੀ ਗੁਰਦੁਆਰੇ ਭੀ ਹੁਣ ਦੀ ਤਰ੍ਹਾਂ ਮਿੰਟ-ਮਿੰਟ &lsquoਤੇ ਇਹ ਰਿਵਾਜ ਨਹੀਂ ਸੀ ਹੁਣ ਤਾਂ ਦੇਖੋ ਆਹ ਚੈਨਲਾਂ ਤੇ ਗੁਰੂ ਘਰ ਪ੍ਰਬੰਧਕ ਬੁਲਾਰੇ ਦੋ ਵਾਰ ਪਹਿਲਾਂ ਤੇ ਮਗਰੋਂ। ਪਰ ਮੈਂ ਪੁੱਛਦੀ ਹਾਂ ਕਿ ਕੀ ਤੁਸੀਂ ਵਾਹਿਗੁਰੂ ਦੇ ਖ਼ਾਲਸੇ ਹੋ ਭੀ ਜਾਂ ਵਾਹਿਗੁਰੂ ਭੀ ਤੁਹਾਨੂੰ ਆਪਣਾ ਸਵੀਕਾਰਦਾ ਹੈ ਜੋ ਸਾਡੇ ਕਰਤਵ ਹਨ ਪੜ੍ਹ-ਪੜ੍ਹ ਪੋਥੀ ਲੱਦੀਏ, ਮੈਂ ਨਾ ਕਰੂੰ ਇਨ ਕੀ ਪ੍ਰਤੀਤ, ਕਿਸੇ ਤਜ਼ਰਬੇ ਦੀਆਂ ਸੱਤਰਾਂ ਹਨ ਫੇਰ ਅਸੀਂ ਕਿਵੇਂ ਪੁਰਾਤਨ ਵਾਰਾਂ ਸੁਣਾ ਕੇ ਲੱੁਟਦੇ ਹਾਂ ਜੀ ਸਿੰਘਾਂ ਨੇ ਛੱਕੇ ਛੁਡਾ &lsquoਤੇ। E ਸੁਥਰਿੳ ਹੁਣ ਤੁਸੀਂ ਪੰਜਾਬ ਦੇ ਤਿੰਨ ਟੁੱਕੜੇ ਕਰਵਾ ਲਏ ਤੇ ਚੰਡੀਗੜ੍ਹ ਵੰਡਾ, ਪਾਣੀ, ਭਾਖੜਾ ਦੇਣ ਕੀਹਦੀ ਕਾਂਗਰਸ ਦੀ ਤੇ ਰਾਜ-ਭਾਗ ਕੀਹਨੂੰ ਸੌਂਪਦੇ ਹੋ ਕਾਂਗਰਸ ਨੂੰ ਤੇ ਸ਼ੇਖੀ ਕੀ ਮਾਰਦੇ ਹੋ, ਕਾਂਗਰਸ ਧਰਮ ਰਹਿਤ ਪਾਰਟੀ ਸੀ, ਪਰ ਸਿੱਖ ਬਹੁਗਿਣਤੀ ਭਰਤੀ, ਹੁਣ ਦੇਖੋ ਕਿਵੇਂ ਸਰੋਪੇ ਭੀ ਤੇ ਵਾਹਿਗੁਰੂ ਜੀ ਕਾ ਖ਼ਾਲਸਾ ਕਾਮਰੇਡ ਭੀ, ਕਿਸਾਨ ਆਗੂ ਭੀ ਬਾਰਡਰਾਂ &lsquoਤੇ ਲੰਗਰ ਜੋ ਪੰਥਕ ਧਿਰਾਂ ਤੋਂ ਲਿਆ ਭਾਵੇਂ ਕਿ ਰਾਜੇਵਾਲ ਨੇ ਠੀਕ ਕਿਹਾ ਸੀ ਨਹੀਂ ਇਹ ਸਾਡਾ ਨਾਅਰਾ ਨਹੀਂ ਪਰ ਕਿਉਂਕਿ ਉਥੇ ਸੰਗਤ ਪੇਂਡੂ ਬਠਾਈ ਤੇ ਉਹ ਲੱਗ ਪਏ ਨਾਅਰੇ ਲਉਣ, ਸੋ ਨਿਹਾਲ, ਕਤਲੋਗਾਰਤ ਅਲੋਪ ਬੱਸ ਅਕਾਲੀਆਂ ਨੂੰ ਭੰਡਣ, ਠਿੱਬੀ ਲਾਉਣ ਨੂੰ ਹੁਣ ਕਹਿੰਦੇ ਜੀ ਲੰਮੇ ਸਮੇਂ ਲਈ ਪੁਰਾਣੇ ਅਕਾਲੀ ਸਭ ਸਿਆਸਤ ਤੋਂ ਸੰਨਿਆਸ ਘਰੀਂ ਬੈਠਣ ਸਾਂਭੇ ਕੌਣ ?
ਸੁਣੋ ਤੇ ਦੇਖੋ, ਮੂਰਤ ਸਮੇਤ ਲੇਖ, ਪੰਜਾਬ ਟਾਈਮਜ਼ ਵਿੱਚ ਆਈ।ਏ।ਐੱਸ। ਗੁਰਤੇਜ ਸਿੰਘ, ਸਰਦਾਰ ਸਾਹਿਬ ਜੀ ਤੁਹਾਡੇ ਕੋਲ ਆਹ ਨੌਜਵਾਨ ਦਰਜਨ ਤੋਂ ਵੱਧ ਨਾਲ ਪ੍ਰੋਫੈਸਰ, ਬੁੱਧੀਮਾਨ, ਬੁੱਧੀਜੀਵੀ ਕੀ ਖੱਟਾ ਉਡੀਕਦੇ ਹੋ ਤੁਸੀਂ ਆਪਣਾ ਅਕਾਲੀ ਦਲ ਅੱਗੇ ਹੋਰ ਹਨ ਨੀ ਤੇ ਨਾਲੇ ਤੁਸੀਂ ਅੰਮ੍ਰਿਤਸਰ ਅਕਾਲੀ ਦਲ ਵਿੱਚ ਆਏ, ਹੁਣ ਮਾਲਵਾਸਰ ਬਣਾ ਲਵੋ, ਤੁਸੀਂ ਪੁਰਾਣੇ ਅਕਾਲੀਆਂ ਤੋਂ ਕੀ ਲੈਣਾ ਹੈ ਉਨ੍ਹਾਂ ਦਾ ਆਪਣਾ ਦਲ ਹੈ ਸਿਮਰਨਜੀਤ ਸਿੰਘ, ਗੁਰਦੀਪ ਸਿੰਘ ਬਠਿੰਡਾ, ਮੋਹਕਮ ਸਿੰਘ ਦਾ ਕਾਂਗਰਸੀ, ਕੀ ਕੜਾਹੇ ਵਿੱਚ ਦੁੱਧ ਦੀ ਥਾਂ ਪਾਣੀ ਹੀ ਪਉਣਾ, ਚੱਕ ਲਵੋ ਗਾਗਰਾਂ ਤੁਹਾਡੀ ਬੱਲੇ ਬੱਲੇ ਐਮੇ ਝਰੀਟਾਂ ਮਾਰੋ ਕਿਤਾਬਾਂ ਛਪਵਾਉ ਹੁਣ ਤਾਂ ਝੱਟ ਮੰਗਣੀ ਪੱਟ ਵਿਆਹ ਨੇ, ਹੋਵੋ ਤਿਆਰ ਲਾਮ ਲਸ਼ਕਰ ਤਾਂ ਆਹ ਧਰਨਿਆਂ ਵਿੱਚੋਂ ਤੁਰ ਪਊ, ਕਿਸਾਨ ਆਗੂ ਰਵਨੀਤ ਬਿੱਟੂ ਦੀ ਬੋਲੀ ਤੋਂ ਔਖੇ, ਭਾਈ ਬਿੱਟੂ ਕਾਂਗਰਸ ਵਿੱਚ ਹੀ ਸੀ ਜਦੋਂ ਤੁਹਾਨੂੰ ਬਾਰਡਰਾਂ &lsquoਤੇ ਤੋਰਿਆ ਸੀ, ਸਭ ਰਮਜ਼ਾਂ ਉਹਦੇ ਕੋਲ ਨੇ ਸੱਚੀਆਂ ਆਖ ਰਿਹਾ ਹੈ ਨਾਲੇ ਕੀ ਕਾਂਗਰਸੀ ਪ੍ਰਧਾਨ ਰਾਜੇ ਵੜਿੰਗ ਨੇ ਪਿਤਾ ਪੁਰਖੀ ਕੱਢ ਮਾਰੇ ਤਾਂ ਬਿੱਟੂ ਜਵਾਨ ਹੈ ਦਾਖੂ ਦਾਣਾ ਦਿੰਦਾ ਹੈ, ਲਵੋ ਜਦੋਂ ਪਰਮਲ ਦਿੰਦਾ ਸੀ ਤਾਂ ਖੁਸ਼ ਸੀ ਸਭ ਬਾਰਡਰ ਬਿੱਟੂ ਦੇ ਭੀ ਪਰਿਵਾਰ ਦੀ ਕੁਰਬਾਨੀ ਹੈ ਜੇਕਰ ਸੰਤ ਕਰਤਾਰ ਸਿੰਘ ਦੇ ਪੁੱਤਰ ਮਨਜੀਤ ਸਿੰਘ ਮਾਮੇ ਕੰਨੀ ਬੀਲ ਵਲੀਆਂ ਵਾਲਾ ਹੈ ਤਾਂ ਬਿੱਟੂ ਦਾ ਦਾਦਾ ਭੀ ਤਾਂ ਕਤਲ ਕੀਤਾ ਨਾਲੇ ਨਕਸਲੀਏ ਬੁੱਚੜ ਆਖਣ ਆਪਣੇ ਗੁਨਾਹ ਲੁਕੋਣ ਲਈ ਠੀਕ ਬੋਲ ਰਿਹਾ ਹੈ । ਬੀਬੀ ਰਾਤ ਫੋਨ ਕਰਕੇ ਪੁੱਛਦੀ ਹੈ ਆਹ ਵੱਡੀ ਸਾਰੀ ਪੱਗ ਵਾਲਾ ਮੋਦੀ ਦੇ ਗੁਣ ਗਾ ਰਿਹਾ ਕੌਣ? ਮੈਂ ਕਿਹਾ ਬੀਬੀ ਰਵੀਇੰਦਰ ਸਿੰਘ ਕਾਹਲੋਂ ਪਹਿਲਾਂ ਅਕਾਲੀ ਦਲ, ਖੈਰ ਬਹੁਤ ਛੜੱਪਾ ਨਹੀਂ ਭਾਈਵਾਲੀ ਸੀ ਭਾਜਪਾ ਨਾਲ ਜਿਹੜੇ ਕਿਧਰੇ ਦੇ ਕਿਧਰੇ ਵਰੋ੍ਹਲੇ ਨਾਲ ਉੱਡ ਕੇ ਗਏ ਗੱਲ ਉਨ੍ਹਾਂ ਦੀ ਕਰੀਏ ।
ਮਨੁੱਖ ਇਕ ਸੋਸ਼ਲ ਜੀਵ ਹੈ, ਆਪਾਂ ਚੁਗਿਰਦੇ ਵਿੱਚ ਘਿਰੇ ਹਾਂ, ਭਾਈਚਾਰੇ ਵਿੱਚ ਵਿਚਰਨ ਦੇ ਆਦੀ ਹਾਂ ਆਪਣੇ ਪਰਿਵਾਰ, ਨਾਤੇ ਤਾਂ ਹਰ ਇਕ ਨੂੰ ਜਥਾਸ਼ਕਤ ਪਿਆਰੇ ਅਤੇ ਮਹੱਤਵਪੂਰਨ ਹੁੰਦੇ ਹਨ, ਪਰ ਮਿੱਤਰ ਸਬੰਧੀ ਭੀ ਜੀਵਨ ਦੇ ਖੁਰਾਕ ਨਾਲ ਮਸਾਲੇ ਹੁੰਦੇ ਹੀ ਹਨ, ਪਰ ਕੁਝ ਜਾਣਕਾਰੀਆਂ ਤੋਂ ਕਈ ਵਾਰੀ ਸੰਸਾਰ ਮੂਰਤ ਅੱਡਰੀ ਦਿਸਦੀ ਹੈ ਕਈ ਤਰ੍ਹਾਂ ਦੇ ਲੋਕ ਹਨ, ਜੋ ਕਦੀ ਦੁੱਖ ਜਾਣਦੇ ਹੀ ਨਹੀਂ ਕੀ ਹੁੰਦਾ ਹੈ, ਅਮੀਰ ਕਹੀਦਾ ਹੈ ਇਹ ਤਾਂ ਚਾਂਦੀ ਦੇ ਚਮਚੇ ਮੂੰਹ ਵਿੱਚ ਲੈ ਜੰਮੇ, ਗਰੀਬ ਪਰ ਈਮਾਨਦਾਰ, ਹਿਰਦੇ ਦੇ ਸਾਫ ਦਵੈਸ਼ ਭਾਵ-ਰਹਿਤ ਕੁਝ ਗਰੀਬ ਭੀ ਬੜੇ ਨਿਰਦਈ ਅਤੇ ਇਕ ਜੋ ਪ੍ਰਮਾਤਮਾਂ ਨੇ ਅਪਾਹਜ ਹੀ ਭੇਜੇ, ਪਰ ਇਹ ਵਿਚਾਰ ਹੈ ਕਿ ਉਨ੍ਹਾਂ ਦੀ ਸੋਚਣੀ ਹੈ ਕਿ ਸਾਨੂੰ ਇਹ ਦੁੱਖ ਆਹ ਜੋ ਚੰਗੇ ਭਲੇ ਫਿਰਦੇ ਨੇ ਇਨ੍ਹਾਂ ਕਰਕੇ ਮਿਲਿਆ ਅਤੇ ਜਾਤੀ ਤਜ਼ਰਬਾ ਹੈ ਕਿ ਉਹ ਨਰਮ ਦਿਲ ਤਾਂ ਦੂਰ ਕਠੋਰ ਹੁੰਦੇ ਹਨ, ਸਭ ਤੋਂ ਵੱਧ ਧਰਤੀ &lsquoਤੇ ਭਾਰ ਹਨ ਜੋ ਦੁਸ਼ਵਾਰੀਆਂ ਅਤਿਵਾਦ, ਦਹਿਸ਼ਤਗਰਦੀ, ਭਾਵੇਂ ਸੱਤਵਾਦੀ ਤਾਂ ਘੱਟ ਹੋਣ ਪਰ ਵਿੱਚਕਾਰਲੇ ਰਾਹ ਦੇ ਪਾਂਧੀ ਜਰੂਰ ਹਨ। ਅੱਜ ਕੁਝ ਘਟਨਾਵਾਂ ਮਨ ਨੂੰ ਵਿਆਕੁਲ ਕਰਦੀਆਂ ਨੇ, ਸਿੱਖ ਹਰ ਵੇਲੇ ਸਤਿ ਨੂੰ ਸ੍ਰੀ ਅਕਾਲ ਆਖਣ ਵਾਲੇ ਇੰਨਾ ਕੁਫਰ ਤੋਲਦੇ ਹਨ ਕਿ ਮੇਰਾ ਇਹ ਆਖਣ ਨੂੰ ਮਨ ਘਬਰਾਉਂਦਾ ਹੈ, ਯਾਨੀ ਅਸੀਂ ਇਹ ਇਕ ਬੱਸ ਰੋਟੀ ਨਾਲ ਦਾਲ ਅਚਾਰ ਬਣਾ ਲਿਆ ਵਾਹਿਗੁਰੂ ਨੂੰ ਭੀ ਚੱਲ ਬੋਲੋ ਨਾ ਮਨ &lsquoਤੇ ਅਸਰ ਨਾ ਵਿਹਾਰ &lsquoਤੇ ਅਸਰ ਨਾ ਅਚਾਰਾਂ &lsquoਤੇ ਅਸਰ ਸਭ ਤੋਂ ਵੱਧ ਇਹ ਪ੍ਰਚੰਡ ਪ੍ਰਚਾਰਕਾਂ, ਮੀਡੀਆ ਤੇ ਆਹ ਪ੍ਰੋਗਰਾਮ ਦੇ ਦੇ ਯੂ: ਟੀਊਬਾਂ ਦੇ ਸਾਹਮਣੇ ਮੂਰਤਾਂ ਦਿੱਸਦੀਆਂ ਹਨ ਪਰ ਘੁਮਾ ਕੇ ਦੇਖੋ ਜੀ ਪੁਲਸ ਨੇ ਮੁੰਡਾ ਕਿਵੇਂ ਕੁੱਟਿਆ ਉਹ ਤਾਂ ਤਲਵਾਰ ਕੁੱਤੇ ਨੂੰ ਵੱਢਣ ਲੈ ਕੇ ਗਿਆ ਸੀ, ਮੁੰਡਾ ਆਖੇ ਮੇਰੇ ਕੇਸਾਂ ਦੀ ਬੇਅਦਬੀ, ਪਰ ਦੱਸੇ ਨਾ ਕਿ ਮੈਂ ਫੇਰ ਮੁੱਖ ਮੰਤਰੀ ਕਿਵੇਂ? ਦੂਜਾ ਕੈਨੇਡਾ ਦੇ ਹਿੰਦੂ-ਮੰਦਰ, ਹੁਣ ਉਨ੍ਹਾਂ ਨੇ 17 ਤਰੀਕ ਦਾ ਪ੍ਰੋਗਰਾਮ ਪੁਲਸ ਅੰਦੇਸ਼ੇ &lsquoਤੇ ਕੈਂਸਲ ਅੱਗੋਂ ਭੀ ਮੰਦਰਾਂ ਵਿੱਚ ਕੋਈ ਭੀ ਦੂਤਾਵਾਸ ਦੀ ਸਰਜਰੀ ਨਹੀਂ ਹੋਵੇਗੀ, ਸਿਆਣਪ ਤੇ ਲੋੜੀਂਦੀ ਕਾਰਵਾਈ, ਪਰ ਅਸੀਂ ਫੇਰ ਭੀ ਚੈਨਲ &lsquoਤੇ ਭੰਡ ਬਣ ਰਹੇ ਹਾਂ । 
ਆਪਣਾ ਆਪ ਬਰਲੌਆ ਖੱਜਲ ਹੋਆ, ਸਿੱਖ ਨੂੰ ਸਿੱਖ ਨਾ ਮਾਰੇ ਤਾਂ ਕਦੇ ਕੋਈ ਨਾ ਮਾਰੇ, ਦੁੱਖ ਦੀ ਕਹਾਣੀ ਕਿ ਚੰਗੇ ਭਲੇ ਪੰਥਕ ਹੀ ਕੁਪੰਥਕ ਬਣ ਗਏ, ਜੇਕਰ ਬਾਗੀ ਨਾ ਬਣਦੇ ਕੀਹਦੀ ਮਜਾਲ ਸੀ ਆਹ ਜੋ ਦੋ ਚਾਰ ਪ੍ਰੋਫੈਸਰ ਬੇਸੁਰੇ ਬੇਤੁਕੇ ਜਬਾੜਾ ਮਾਰਦੇ ਹੁਣ ਭੀ ਮਹਿਸੂਸ ਕਰ ਲੈਣ ਕਿ ਇਹ ਤਾਂ ਸਾਨੂੰ ਭੀ ਲਬੇੜੀ ਜਾਂਦੇ ਹਨ। ਕਨਵੀਨਰ ਵਡਾਲਾ ਜੀ ਧਾਮੀ ਪ੍ਰਧਾਨ ਨੂੰ ਦੋਸ਼ ਦੇ ਕੇ ਤੁਹਾਡੇ ਸੁਧਾਰੀ ਸਾਬੋ ਕੀ ਤਲਵੰਡੀ (ਦਮਦਮਾ) ਕੀ ਕਰਨ ਗਏ ਰਲ੍ਹਕੇ ਕਹਿੰਦੇ ਜੀ ਮੱਥਾ ਟੇਕਣ ਗਏ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੇ ਅੱਗੇ ਭੀ ਜਾ ਕੇ ਮਿਲਦੇ ਹੁੰਦੇ ਸੀ, ਗੁਰੂ ਘਰ ਦੀ ਫੇਰੀ &lsquoਤੇ ਭੀ ਝੂਠ ਕੀ ਪਹਿਲਾਂ ਇਕੱਠੇ ਜਾਂਦੇ ਸੀ ਮੱਥਾ ਟੇਕਣ, ਬਾਈ ਹੁਣ ਅਗਲਾ ਪੜਾਅ ਦਿੱਲੀ ਹੋਊ, ਚੰਦੂਮਾਜਰਾ ਨਾਲ ਸੁਝਾਅ ਕਿ ਜਾਂਦੇ ਹੋਏ ਗੰਗਾ ਵਿਚ ਤਾਰੀ ਲਾ ਜਾਇਉ ਜਿਹੜੀ ਰਹਿੰਦੀ ਛੋਤ ਹੈ ਚੰਗੀ ਤਰ੍ਹਾਂ ਲਿਖਦੀ ਜਾਵਾਂ। ਵਡਾਲਾ ਵੱਡਿਆ ਬਿਆਨ ਦੇ ਕੇ ਆਬਰੂ ਨੂੰ ਧੱਬਾ ਦੇਖ ਕਰਤਾਰਪੁਰ ਲਾਂਘੇ &lsquoਤੇ ਅਰਦਾਸ ਕਰਕੇ ਧੋ ਲਿਆ ਸੀ ਹੁਣ ਤੁਸੀਂ ਕੀ ਕਰੋਗੇ, ਰਹੀ ਗੱਲ ਆਹ ਅਕਾਲੀ ਤਾਪ, ਨਰਾਤੇ ਤੋਂ ਪੀੜਤ ਜੋ ਭੀ ਹਨ ਉਨ੍ਹਾਂ ਲਈ ਮੈਂ ਬੌਲ੍ਹਾ ਮੇਰਾ ਮਨ ਭੀ ਬੌਲ੍ਹਾ ਟਿਕਣਾ ਨਹੀਂ ਉਨਾ ਚਿਰ ਜੇ ਵੱਜਣ ਪੰਜ ਸੱਤ ਧੌਲ੍ਹਾ, ਹੋਵੇ ਨਾ ਹੱਥ ਹੌਲ੍ਹਾ, ਤੁਸੀਂ ਮਨ ਨੂੰ ਧੀਰਜ ਦੇਵੋ ਵਿਚਾਰ ਕਰੋ ਕਿ ਕੀ ਸਬਕ ਹੈ ਪੁਰਾਣੇ ਅਜਿਹੇ ਬਾਗੀ ਧੜਿਆਂ ਦੇ, ਐਮੇ ਹੱਤਕਾਂ ਨਾ ਕਰਾਵੋ, ਸੇਵਾ ਭਾਵਨਾ ਵੱਲ ਵਧੋ, ਸਾੜਾ ਈਰਖਾ ਕਦੇ ਭੀ ਕੁਝ ਦਿੰਦੀ ਨਹੀਂ ਖੋਂਹਦੀ ਹੀ ਹੈ । ਇਹ ਬਿਆਨ ਦੇਣਿਆਂ ਦਾ ਤਾਂ ਕੋਈ ਤਣ ਪੱਤਣ ਨਹੀਂ ਹੁੰਦਾ ਇਹ ਤਾਂ ਚੋਗੇ ਦੇ ਭੁੱਖੇ ਹੁੰਦੇ ਨੇ, ਦੂਜੇ ਪਾਸੇ ਪਲਟ ਜਾਂਦੇ ਨੇ ਖੇਤਰੀ ਪਾਰਟੀ ਦਾ ਸਤਿਆਨਾਸ਼ ਕਰਕੇ ਇਨ੍ਹਾਂ ਨੂੰ ਖੱਟੀ ਹੈ ਤੁਹਾਨੂੰ ਕੀ ਲੱਭੂ ਹਾਂ ਜੇਕਰ ਹੋਰ ਥਾਂ ਮੱਲਣੀ ਹੈ ਤਾਂ ਠੀਕ ਪਰ ਆਲੇ ਦੁਆਲੇ ਝਾਤੀ ਮਾਰੋ ਕਿੰਨੀ ਕੁ ਇੱਜ਼ਤ ਹੋ ਰਹੀ ਹੈ ਉਨ੍ਹਾਂ ਦੀ ਚੁੱਪ ਕਰਕੇ ਬੈਠ ਜਾਂਦੇ ਤਾਂ ਤੁਹਾਨੂੰ ਮਾਣ ਮਿਲਦਾ ਚਰਨਜੀਤ ਸਿੰਘ ਬਰਾੜ ਤਾਂ ਫੋਕਾ ਰਗੜ ਹੁੰਦਾ ਹੈ ।
ਲੱਖਾਂ ਦੀ ਤੇਰੀ ਪੱਤ ਗਈ, ਆਪੇ ਲਈ ਗੁਆ, ਮੇਰਾ ਕੋਈ ਮਨਸ਼ਾ ਨਹੀਂ ਵੰਗਾਰਨ ਦਾ ਸੁਲਾਹ, ਮਸ਼ਵਰੇ, ਸੁਝਾਅ ਹੀ ਹਨ ਪਰ ਸਾਹਮਣੇ ਸਮੱਸਿਆ ਦਾ ਹੱਲ ਕੋਈ ਹੋਰ ਧਿਰ ਕਰਦੀ ਹੋਵੇ ਤਾਂ ਰੀਸ ਮਾੜੀ ਨੀ ਹੁੰਦੀ, ਸਾਡੇ ਦੇਸ਼ ਦੇ ਈਸਾਈ ਮੱਤ ਦੇ ਮੁਖੀ ਨੂੰ ਦੋਸ਼ਾਂ ਦੇ ਘੇਰੇ ਵਿੱਚ ਅਸਤੀਫੇ ਦੀ ਮੰਗ ਕਈ ਦਿਨ ਨਾ ਮੰਨਿਆ ਪਰ ਅੰਤ ਜਾਣਾ ਹੀ ਪਿਆ, ਹੁਣ ਸਾਰੇ ਜਥੇਦਾਰਾਂ ਦੀ ਦੇਖੋ ਦੁਹਾਈ ਪੈ ਰਹੀ ਹੈ ਕਿ ਇਹ ਸਿਆਸਤਾਂ ਕਰ ਰਹੇ ਹਨ, ਕਾਮਰੇਡ ਸੀ, ਅਜਮੇਰ ਸਿੰਘ ਹੁਣ ਸਿੱਖ ਚਿੰਤਕ ਆਖ ਰਹੇ ਹਨ ਕਿ ਜਥੇਦਾਰਾਂ ਕੋਲ ਕੋਈ ਅਧਿਕਾਰ ਹੀ ਨਹੀਂ ਕਿ ਸਿਆਸਤ ਵਿੱਚੋਂ ਕੱਢਣ ਦਾ ਹੁਕਮ ਦੇ ਸਕਣ, ਨਾ ਸਿਆਸੀ ਧੜਿਆਂ ਵਿੱਚ ਤਨਖਾਹ ਲਾ ਸਕਣ ਧਾਰਮਿਕ ਤਨਖਾਹ &lsquoਤੇ ਪੁਰਾਣੇ ਫੈਸਲੇ ਦੇਖ ਕੇ ਪਰ ਹੁਣ ਤਾਣੀ ਉਲਝੀ ਪਈ ਹੈ ਉਹ ਨਜਾਇਜ਼ ਲਾਭ ਲੈ ਰਹੇ ਹਨ, ਪਰ ਅੰਤ ਤਾਂ ਸ਼੍ਰੋਮਣੀ ਕਮੇਟੀ ਉਨ੍ਹਾਂ ਦੀਆਂ ਗਤੀਵਿਧੀਆਂ ਦੀ ਜਵਾਬ ਤਲਬੀ ਕਰਨ ਲਈ ਮਜ਼ਬੂਰ ਹੋ ਕੇ ਲੋਕਾਂ ਸਾਹਮਣੇ ਰੱਖਣ ਲਈ ਬਚਨਬੱਧ ਹੈ, ਉਹ ਵਿਰੋਧੀਆਂ ਨੂੰ ਖੁਸ਼ ਕਰਨ ਲਈ ਚੁਣੀ ਗਈ । 
ਤਾਜਾ ਸਕੀਮ :- ਸੁਖਬੀਰ ਬਾਦਲ ਅਕਾਲ ਤਖ਼ਤ ਤੇ ਰੁੱਕਾ ਫੜਾਉਣ ਗਿਆ (ਜਾਣਾ ਨਹੀਂ ਸੀ ਚਾਹੀਦਾ ਪਹੰੁਚਾ ਦਿੰਦਾ) ਸੱਟ-ਕੁਰਸੀ ਅਚਾਨਕ ਵਾਪਰੀ ਨਹੀਂ ਲੱਗਦੀ, ਜਰੂਰ ਕੁਝ ਲੁਕਿਆ ਹੈ, ਵਿਰੋਧੀ ਇਨ੍ਹਾਂ ਨਾਲੋਂ ਤੇਜ਼ ਤੇ ਅੱਗੇ ਹਨ, ਸ਼੍ਰੋਮਣੀ ਅਕਾਲੀ ਦਲ ਨੇ ਮਾਰ ਭੀ ਤਾਂ ਹੀ ਖਾਧੀ, ਇਹ ਵਿਰੋਧੀਆਂ ਤੋਂ ਡਰ ਕੇ ਕਿ ਇਹ ਪੰਥਕ ਧਿਰਾਂ ਹਨ ਕਾਂਗਰਸੀ, ਕਾਮਰੇਡ ਇਕੋ ਹਨ ਧਰਮ ਨੂੰ ਵਰਤਦੇ ਨੇ ਮੰਨਦੇ ਨਹੀਂ ਰਹੀ ਗੱੱਲ ਜਥੇਦਾਰਾਂ ਦੀ ਜਿੰਨੀ ਦੇਰ ਇਨ੍ਹਾਂ ਦਾ ਨਵੀਨੀਕਰਨ ਨੀ ਹੁੰਦਾ, ਗ੍ਰੰਥੀ ਨੌਕਰੀ ਹੈ ਦੇਖ ਲਵੋ ਗਿ: ਰਘਬੀਰ ਸਿੰਘ ਨਗਰ ਕੀਰਤਨਾਂ &lsquoਤੇ ਸਵਾਰੀ ਚੁੱਕੂ ਤੇ ਦਰਸ਼ਨ ਦਿਊ, ਇਹ ਫੈਸਲੇ ਇਨਸਾਫ ਦੇ ਡਿਗਰੀ ਹੋਲਡਰ ਕਿਵੇਂ ? ਗਿ: ਹਰਪ੍ਰੀਤ ਸਿੰਘ ਭੀ ਸਿਆਸੀ ਬਿਆਨਬਾਜ਼ੀ ਤੇ ਧਰਮ ਵੱਲ ਧਿਆਨ ਹੈ ? ਇਸ ਵੇਲੇ ਕਸੂਰ ਸ਼੍ਰੋਮਣੀ ਕਮੇਟੀ ਦੀ ਜਾਂਚ ਹੋਣੀ ਸੀ ਸਗੋਂ ਹੋਰ ਮਹਾਨਤਾ ਦੇਣ ਲੱਗ ਪਏ ਉਹ ਹੋਰ ਸਿਰ ਚੜ੍ਹ ਗਏ ।
ਕਿੰਨੇ ਲੰਬੜਦਾਰ ਮਰ ਜਾਣ ਪ੍ਰੋਫੈਸਰੋ ਤੁਹਾਡੀ ਵਾਰੀ ਨੀ ਆਉਣੀ। ਸੁਨੀਲ ਜਾਖੜ ਪਿਤਾ-ਪੁਰਖੀ ਕਾਂਗਰਸੀ ਪਰ ਰਾਜਾ ਵੜਿੰਗ ਦੇ ਹੰਕਾਰ ਨੇ ਬਾਹਰ ਕੀਤਾ, ਉਹਦਾ ਪਿਛੋਕੜ ਕੀ ਹੈ ਪਰ ਹੁਣ ਤਾਂ ਇਕ ਸੁਲਝਿਆ ਸਿਆਸਤ ਦਾਨ ਹੈ ਭਾਜਪਾ ਵਿੱਚ ਚਲਾ ਤਾਂ ਗਿਆ ਪਰ ਦਿੱਲ ਕਿਤੇ ਹੋਰ ਹੈ ਨਾਲੇ ਸਾਫ਼ ਹੈ ਕਿ ਅਗਲੇ ਸੋਚਦੇ ਨੇ ਜਿਹੜੇ ਆਪਣੇ ਨੂੰ ਵਫ਼ਾਦਾਰ ਨਹੀਂ ਸਾਡੇ ਕਿਥੋਂ, ਇਹ ਤਾਂ ਗੰਗਾ ਤਾਰੀ ਲਾ ਮੁੜਦੇ ਨੇ ਆਹ ਸਾਡੇ ਭੀ ਹੁਣ ਚੰਦੂਮਾਜਰਾ ਛਪਾਕੀ ਨਿਕਲੀ ਦੀ ਪੀੜ ਵਾਂਗੂੰ ਛੇਤੀ ਕਰੋ ਹਾਜ਼ਰੀ ਲੁਆਈਏ ਜਾਖੜ ਸਾਹਬ ਭਾਂਪ ਚੁੱਕੇ ਹਨ ਸੋਨੇ ਦੀ ਕੀਮਤ ਵੱਧ ਤਾਂ ਹੀ ਹੈ, ਜੇ ਚਾਂਦੀ ਪਈ ਹੈ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਹੈ, ਉਨ੍ਹਾਂ ਠੀਕ ਹੀ ਸਲਾਹ ਦਿੱਤੀ ਹੈ ਭਾਜਪਾ ਨੂੰ ਭੀ ਨਸੀਹਤ ਹੈ ਕਿ ਇਹਨੂੰ ਢਾਹੁਣ ਦੀ ਥਾਂ ਕੋਈ ਨੇਕ-ਭਲੇ ਦਾ ਕੰਮ ਕਰੋ ਪੰਜਾਬ ਲਈ ਨਸ਼ਟ ਕਰਨ ਨੂੰ ਤਾਂ ਕਾਂਗਰਸ ਆਹ ਕਿਸਾਨ ਆਗੂ ਬੜੇ ਹਨ ਭਾਵੇਂ ਕਿ ਪੇਂਡੂ ਸਾਧਾਰਨ ਕਿਸਾਨ ਸਭ ਸਮਝਦੇ ਹਨ ਕਿ ਸਾਨੂੰ ਕੋਈ ਲਾਭ ਨੀ ਹੋਣਾ ਪਰ ਡਰਦੇ ਕੀ ਕਰਨ ਇਹ ਯੂਨੀਅਨਾਂ ਵਾਲੇ ਪੈਸੇ ਵਾਲੇ ਹਨ ਧਨਾਢ ਨੇ, ਚਲੋ ਹੁਣ ਆਪਾਂ ਆਪਣੇ ਭਾਈਚਾਰੇ ਦੇ ਦੁਖੜੇ ਭੀ ਰੋ ਲਈਏ। ਡਰਬੀ ਦੇ ਟੂਰਨਾਮੈਂਟ ਲੜਾਈ ਮੰਦਭਾਗੀ ਸਜ਼ਾਵਾਂ ਖਾ ਚੁੱਕੇ ਤਾਂ ਕਰਕੇ ਫਸੇ ਪਰ ਪ੍ਰਵਾਸ ਮਾੜੀ ਕਿਸਮਤ ਨੂੰ ਨਾਲ ਹੀ ਪੰਜਾਬ ਟਾਈਮਜ਼ ਦੇ ਮਾਲਕ ਨੂੰ ਗਰਾਊਂਡ ਦੇਣ &lsquoਤੇ ਭੀ ਹੁਣ ਤਾਂ ਸੇਵਾ &lsquoਤੇ ਭੀ ਅਫਸੋਸ ਪਛਤਾਵਾ ਤੇ ਅੱਗੋਂ ਤੋਂ ਨਸੀਹਤ ਮੈਂ ਭੀ ਦੱਸਾਂ ਮੇਰੇ ਕੋਲ ਭੀ ਕੁਝ ਥਾਂ ਏਅਰਪੋਰਟ ਨੇੜੇ ਪਈ ਹੈ ਮੇਰੇ ਅਜੀਜ਼ (ਹੁਣ ਰੁੱਸੇ ਭੀ ਨੇ) ਕਿਹਾ ਲਿਆ ਉਥੇ ਮੇਲੇ ਲਾ ਲਈਏ ਪਰ ਮੇਰੀ ਬੇਟੀ ਕਹਿੰਦੀ ਮਾਂ ਰਹਿਣ ਦੇ ਸੇਵਾ ਨੂੰ ਇਹ ਦੇਸੀ ਢੰਗ ਸਾਥੋਂ ਨੀ ਨਿਪਟ ਹੋਣਾ ਠੀਕ ਹੀ ਸਿੱਧ ਹੋਇਆ, ਪਰ ਇਹ ਭੀ ਸੱਚਾਈ ਹੈ ਕਿ ਅਸੀਂ ਟੂਰਨਾਮੈਂਟ ਮੇਲੇ ਪੰਜਾਬੀ ਸਿਸਟਮ ਵਿੱਚ ਹੀ ਕਰਦੇ ਹਾਂ ਸਬਕ ਨਹੀਂ ਸਿੱਖਦੇ, ਨਾ ਅਦਾਰੇ ਇਹ ਸੋਚਦੇ ਹੀ ਨੇ । 
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ (ਅੰਕ) ਭਰਿਆ ਪਿਆ ਹੈ ਪੁਰਾਣੀਆਂ ਹੀ ਲਿਖਤਾਂ ਨਾਲ ਕੀ ਡਾਕਟਰ ਖੋਜੀ ਹੋਣ ਜਾਂ ਚੋਜ਼ੀ, ਜੋ ਚੱਲਦਾ ਹੈ ਲਿਖੀ ਜਾਣ ਨਹੀਂ ਨਵੀਨਤਾ ਜੋ ਕੋਈ ਲੱਭ ਕੇ ਲਿਆਂਦੀ ਹੋਵੇ, ਪਰ ਕਿਥੇ ਬੱਸ ਦੋ ਤੇ ਦੋ ਚਾਰ ਰੋਟੀਆਂ, ਇਕ ਹਾਸੇ ਦੀ ਵਾਰਤਾ ਭਾਈ ਰਾਹਾਂ (ਕਿਤੇ ਪ੍ਰਾਹੁਣਾ) ਚੱਲਿਆ ਰਾਹ ਵਿੱਚ ਖੂਹ ਤੇ ਖੇਲ੍ਹ ਵਿੱਚੋਂ ਪਾਣੀ ਖੜ ਗਿਆ, ਕਿਸਾਨ ਦੀ ਪਤਨੀ ਰੋਟੀ ਲੈ ਕੇ ਤੇ ਪਤਨੀ ਨੂੰ ਕਹਿੰਦਾ ਅੱਜ ਮੇਰੇ ਆਉਂਦੇ ਨੂੰ ਗੁਲਗੁਲੇ ਪਕਾਈ, ਰਾਹੀ ਨੇ ਸੁਣ ਲਿਆ, ਪਰ ਖਾਲ੍ਹ ਟੱਪਣ ਲੱਗਾ ਹੰਬੜੇ ਹੰਬੜੇ ਹੁਣ ਗੁਲਗੁਲੇ ਭੁੱਲ ਗਿਆ ਹੰਬੜੇ ਚੇਤੇ ਆ ਕੇ ਸੁਆਣੀ ਨੂੰ ਕਹਿੰਦਾ ਅੱਜ ਹੰਬੜੇ ਪਕਾ ਵਿਚਾਰੀ ਆਖੇ ਉਹ ਕੀ ਹੁੰਦੇ ਨੇ ਤਾਂ ਮੂਰਖ ਨੇ ਲਫੇੜਿਆਂ ਨਾਲ ਮੂੰਹ ਸੁਜਾ ਤਾਂ ਤੀਮੀ ਕਹਿੰਦੀ ਤੂੰ ਤਾਂ ਮੂੰਹ ਗੁਲਗੁਲਿਆਂ ਵਰਗਾ ਕਰਤਾ ਕਹਿੰਦਾ ਬੱਸ ਆਹ ਹੀ ਤਾਂ ਕਹਿੰਦਾ ਸੀ ਪਕਾ। ਸਾਡੀ ਅੱਜ ਇਹ ਦਸ਼ਾ ਹੈ ਛੱਡੋ ਅਸੀਂ ਸੁਧਰਣ ਵਾਲੇ ਨੀ ਸਾਰੇ ਲੇਖ ਪੜੋ੍ਹ ਤਾਂ ਸੋਚਾਂ ਕਿ (ਗੁਰੂ ਨਾਨਕ ਦੇਵ) ਵੇਲੇ ਭੀ ਪੰਜਾਬੀ ਚੱਲਦੀ ਸੀ, ਕਿੰਨੀ ਸਰਲ ਭਾਸ਼ਾ ਵਿੱਚ ਲੇਖਕ ਸੱਚਾਈ ਬਣਾਈ ਜਾਂਦੇ ਹਨ ਪਰ ਭਾਈ ਗੁਰਦਾਸ ਤੇ ਸੰਤੋਖ ਸਿੰਘ ਮਗਰੋਂ ਦੀ ਭਾਸ਼ਾ ਸਾਨੂੰ ਸਮਝ ਨੀ ਆ ਰਹੀ, ਮੈਂ ਤਾਂ ਜੋ ਭੀ ਗੁਰਬਾਣੀ ਜਾਂ ਬਾਣੀ ਵਿੱਚੋਂ ਸਮਝ ਆ ਜਾਂਦੀ ਹੈ ਸਰਲ ਰੂਪ ਵਿੱਚ ਅੰਕਿਤ ਕਰਦੀ ਹਾਂ, ਪੂਰਨ ਗੁਰਬਾਣੀ ਲਿਖਣਾ ਮੇਰਾ ਉਦੇਸ਼ ਨਹੀਂ, ਮੈਂ ਤਾਂ ਖੋਜਾਂ ਦੀ ਧਾਰਨੀ ਹਾਂ ਕਿ ਸਾਡੇ ਜੀਵਨ ਵਿੱਚ ਹੀ ਇਹ ਧਰਮ ਨਹੀਂ ਸੀ, ਜੋ ਅੱਜ ਕਿੱਤਾਕਾਰੀਆਂ ਨੇ ਬਣਾ ਧਰਿਆ, ਭਾਈ ਠੱਲ ਪਾਉ ਨੱਥ ਪਾਉ ਨਵ ਜੀਵਨ ਨੇ ਨਹੀਂ ਮੰਨਣਾ ਸਾਡੇ ਵਰਗੇ ਧੌਲੇ ਝਾਟੇ ਹੀ ਰਹਿ ਜਾਣਗੇ ਮਗਰੋਂ ਕੀ ਬਣੂ ਸਾਰਾ ਪਰਚਾ ਭਾਵੇਂ (ਗੁਰੂ ਨਾਨਕ ਦੇਵ) ਉਪਮਾਂ ਨਾਲ ਭਰਿਆ ਪਿਆ ਹੈ ਪਰ ਦੱਸੋ ਕੋਈ ਨਵਾਂ ਨੁਕਤਾ ਹੈ । ਅਫਸੋਸ ਹੈ ਕਿ ਇਹ ਲਿਖਣੋ ਸੰਕੋਚ ਕਿ ਗੁਰੂ ਕਾਲ ਵੇਲੇ ਭੀ ਸਾੜੇ ਵੈਰ ਵਿਰੋਧ ਸਨ (ਆਹ ਹੰਦਾਲ ਰੈਫਰੈਂਸ) ਮੈਂ ਨਹੀਂ ਲਿਖੀ ਚੁੱਕੋ ਝੰਡੇ ਕਿ ਕਿਉਂ ਲਿਖੀ, ਕਿਉਂ ਸਿੱਟੀ ਨਦੀ ਵਿੱਚ ਪਰ ਦੜ ਵੱਟ ਕੇਵਲ ਪੁਆੜੇ ਪਾਵੋ ਨਾ ਕਿ ਸਿੱਖੀ ਦਾ ਮੂਲ ਫਰੋਲੋ, ਖੋਹਲੇ ।
ਪੈਸਾ ਭੀ ਮੱਤ ਮਾਰ ਧਰਦਾ ਹੈ, ਸਚ ਹੈ ਧਰਮ ਦਾ ਇਹ ਮੰਡੀ ਕਰਨ ਵਿਦੇਸ਼ਾਂ ਵਿੱਚ ਪ੍ਰਚਾਰਕਾਂ ਦੀਆਂ ਫੇਰੀਆਂ, ਗੇੜੀਆਂ ਨੇ (ਗੁਰੂ ਨਾਨਕ ਦੇਵ) ਅਵੇਸ਼ ਕਿਰਤ ਹੱਲ ਵਾਹ ਰੱਜ ਕੇ ਖਾਹ ਪਰ ਆਹ ਬਾਜੇ ਚੱਕੋ ਪੰਡਾ ਬੰਨੋ ਕੀ ਗੁਰੂ ਦਾ ਹੁਕਮ ਹੈ, ਜਬ੍ਹਲੀਆਂ ਹੀ ਮਾਰੀ ਜਾਂਦੇ ਨੇ ਗੁਰੂ ਨਾਨਕ ਦੇਵ ਕਾਲ ਨਾਲ ਪਤਾ ਨਹੀਂ ਲੜੀ ਜੋੜ ਧਰਦੇ ਨੇ ਪੜ੍ਹੇ ਲਿਖੇ ਭੀ ਯੂਨੀਵਰਸਿਟੀਆਂ ਵਿੱਚ ਡਾਕਟਰ ਬਣੇ ਰੱਬ ਹੀ ਰਾਖਾ ਹੈ, ਸਾਡਾ ਹੁਣ ਪੀ।ਯੂ। ਵਿੱਚ ਚੋਣਾਂ ਲਈ ਧਰਨਾ ਝਗੜਾ ਪੁਲਸ ਨਾਲ ਧੱਕਾ ਮੁੱਕੀ, ਵਿੱਚੇ ਚੰਡੀਗੜ੍ਹ ਦਾ ਮਸਲਾ, ਭਾਸ਼ਾ ਦਾ ਮੁੱਦਾ, ਕੇਵਲ ਬੰਦੇ ਨਾਲ ਜੋੜਨ ਲਈ ਦਿਸਦੇ ਨੇ ਉਹ ਸਾਰੇ ਦੇ ਸਾਰੇ ਵਿੱਦਿਆਰਥੀ ਨਹੀਂ ਕਰਮਚਾਰੀ, ਫੇਰ ਸਿੱਖ ਹੀ ਸਿੱਖ ਆਗੂ ਮੋਨਾ, ਸਭ ਕਸੂਰ ਨਾ ਸਰਕਾਰਾਂ ਦਾ ਹੈ ਨਾ ਪੁਲਸ ਦਾ ਇਹ ਯੂਨੀਅਨਾਂ ਹਨ ਪਰ ਢਿੱਡ ਪੰਜਾਬ ਦਾ ਫਟਣਾ ਹੈ, ਅਸੀਂ ਵਿਦੇਸ਼ੀ ਜਾਣੋ ਔਖੇ, ਵੋਟਾਂ ਵਿੱਚ ਦੱਸੋ ਐਥੋਂ ਕੀ ਕਰਨ ਗਏ ਨੇ ਕਿੰਨੇ ਕੁ ਧਰਨੇ ਸਹੀ ਹਨ, ਬੰਦੀ ਸਿੰਘਾਂ ਪਿੱਛੇ ਸਾਲ ਕਿਸਾਨੀ ਸੰਘਰਸ਼ ਕਈ ਸਾਲ ਫੇਰ ਅਸੀਂ ਹਿਤੈਸ਼ੀ ਬਣਦੇ ਹਾਂ ਸਹੀ ਹੈ। ਜੋਗੀ ਜੀ ਦੀ ਲਿਖਤ ਕਿ ਹੱਲ ਕੌਣ ਚਾਹੁੰਦਾ ਹੈ, ਸਭ ਏਕ ਹੀ ਨੇ ਕਾਂਗਰਸ ਦੁਹਾਈ ਦੇ ਰਹੀ ਹੈ ਜੀ ਚੰਡੀਗੜ੍ਹ ਦੀ ਜ਼ਮੀਨ ਨਹੀਂ ਜਾਣ ਦਿਆਂਗੇ, ਸੰਗ ਕਰੋ ਤੁਹਾਡੇ ਤਾਂ ਸਭ ਕੰਡੇ ਨੇ ਹੁਣ ਭਾਜਪਾ ਤਾਂ ਲਾਭ ਲੈ ਰਹੀ ਹੈ, ਪਰ ਸਿਆਣਪ ਤਾਂ ਹੁੰਦੀ ਜੇ ਹੱਲ ਕੱਢਦੇ ਹਰਿਆਣੇ ਦੀ ਜ਼ਮੀਨ ਉਨ੍ਹਾਂ ਨੂੰ ਦੇ ਦਿੰਦੇ ਇਕ ਹੱਲ ਤਾਂ ਕਰ ਦਿੰਦੇ। ਰਹੀ ਗੱਲ ਕੈਨੇਡਾ ਕਾਂਡ ਦੀ ਲੱਲੀ ਛੱਲੀ ਹੀ ਬਿਆਨ ਦੇਈ ਜਾਂਦੇ ਨੇ ਜੀ ਸਿੱਖ ਕਿਸੇ &lsquoਤੇ ਹਮਲਾ ਨੀ ਕਰਦਾ ਆਹ ਕਾਤਲ ਗੈਂਗਸਟਰ ਤੇ ਸੋਧੇ ਲਉਣੇ ਫੇਰ ਸੱਚ ਹੀ ਹੈ ਕਿ ਇਹ ਸਿੱਖ ਹਨ ਹੀ ਨਹੀਂ, ਸਿੱਖਾਂ ਵਿੱਚ ਜਾਤ-ਪਾਤ ਵੱਧ ਗਈ ਅਸੀਂ ਆਖੀ ਜਾਂਦੇ ਹਾਂ ਮਿਟਾ ਤੀ ਸੀ, ਥੀਊਰੀ ਕੇਵਲ ਪ੍ਰਚਾਰਨ ਲਈ ਹੁੰਦੀ ਹੈ, ਪ੍ਰੈਕਟਿਸ ਸਬੂਤ ਅੰਤ ਵਿੱਚ ਮੈਂ ਤਾਂ ਇਹੀ ਅਨੁਮਾਣ ਲਾ ਸਕੀ ਹਾਂ ਕਿ ਸਾਡੀਆਂ ਧਾਰਮਿਕ ਸੰਸਥਾਵਾਂ &lsquoਤੇ ਗਲ੍ਹਬਾ ਪੈ ਚੁੱਕਿਆ ਜਾਤ-ਬਰਾਦਰੀਆਂ ਦਾ ਘੜੀਸੋ-ਪਾੜ ਹੈ, ਅੰਮ੍ਰਿਤਪਾਲ ਦੇ ਦੁੱਬਈ ਵਾਪਸੀ ਮੁੱਢ, ਫੇਰ ਦੋ ਐੱਮ।ਪੀ। ਹੁਣ ਅਵੱਲੇ ਮੁੱਦੇ ਚੁੱਕ ਕੇ ਉੱਚੇ ਬਨਣ ਦੀ ਦੌੜ ਪਰ ਜੀ ਧਰਮ ਗੁਰੂ ਹੁਕਮ ਹੈ ਪਾਲਦੇ ਹਾਂ ਕੀ ਕਰਨਾ ਹੈ ਪ੍ਰਚਾਰ ਜੋ ਕੁਰਾਹੇ ਪਾ ਦੇਵੇ ਬੰਦੇ ਪੁੱਛਦੇ ਨੇ ਦੱਸੋ ਸਾਡੇ ਹਾਣੀ ਕਿੰਨੇ ਸਮਾਗਮਾਂ ਵਿੱਚ ਕੌਣ ਹਨ, ਸੰਗਤਾਂ, ਯੂਰਪੋਂ ਆਈ, ਅਫ਼ਗਾਨੀ ਵੀਜ਼ੇ ਵਾਲੇ ਖਾਲਿਸਤਾਨੀ ਬਣ ਟਿਕਣੇ ਕੀ ਪ੍ਰਤੀਤ ਹੈ ਸਾਡੀ ਸਿਰ &lsquoਤੇ ਹੱਥ ਹੈ ਜਾਂ ਧੱਕੇ ਸ਼ਾਹੀਆਂ ਪਛਤਾਵਾਂਗੇ ।
-ਬਲਵਿੰਦਰ ਕੌਰ ਚਾਹਲ ਸਾਊਥਾਲ
ਮੈਂ ਤਾਂ ਗੁਰਬਾਣੀ ਦੇ ਭਾਵ-ਅਰਥ ਸਮਝਕੇ ਸਰਲ ਢੰਗ ਨਾਲ ਸਾਂਝੇ ਕਰਦੀ ਹਾਂ
ਸੰਪਾਦਕ ਜੀੳ,
ਪੰਨਾ 36 ਉੱਪਰ ਸਿਰਲੇਖ ਅਜਿਹੀਆਂ ਲਿਖਤਾਂ ਪੰਜਾਬ ਟਾਈਮਜ਼ ਦੀ ਪੰਥਕ ਸ਼ਾਖਾ ਨੂੰ ਢਾਹ ਲਉਂਦੀਆਂ ਹਨ (ਢਾਹ ਨਹੀਂ ਢਾਅ ਹੁੰਦਾ) ਚਲੋ ਜੀ ਹੁਕਮ, ਬੇਨਤੀ ਮੰਨਣੀ ਤਾਂ ਆਪ ਜੀ ਦੀ ਮਰਜ਼ੀ ਮੈਂ ਕਦੇ ਨਹੀਂ ਲਿਖਦੀ ਕਿ ਆਹ ਨਾ ਛਾਪੋ ਪਰ ਇਹ ਮੰਗ ਕਰਦੀ ਹਾਂ ਕਿ ਹੁਣ ਪਰਚੇ ਦੀ ਨੀਤੀ ਸਪੱਸ਼ਟ ਕਰ ਦਿਉ ਕਿ ਧਾਰਮਿਕ ਲੇਖ ਹੀ ਗੁਰਬਾਣੀ ਪੂਰਨ ਰੂਪ ਵਿੱਚ ਲਿਖੀ ਜਾਵੇ ਅਤੇ ਪਰਚਾ ਧਾਰਮਿਕ ਹੀ ਹੈ, ਮੇਰੇ ਅਨੁਸਾਰ ਤਾਂ ਅਖ਼ਬਾਰ ਤਾਂ ਹਰ ਵਰਗ ਲਈ ਹੁੰਦਾ ਹੈ। ਹਾਂ ਧਾਰਮਿਕ ਰਸਾਲਾ ਜਰੂਰ ਹੁੰਦਾ ਹੈ ਜੇਕਰ ਅਜਿਹਾ ਹੈ ਤਾਂ ਮੈਂ ਤਾਂ ਫੋਰਾ ਨੀ ਲਾਊਂਗੀ ਲਿਖਣੋ ਬੰਦ ਹੋਣ ਨੂੰ, ਅਸੀਂ ਫੇਰ ਪਾਠਕ ਭੀ ਨਹੀਂ ਰਹਾਂਗੇ ਕਿਉਂ ਸਮਾਂ ਤੇ ਪੈਸੇ ਲਾਈਏ ਹੋਰ ਅਖ਼ਬਾਰ ਲੈ ਕੇ ਪੜ੍ਹਨ ਜਾਵਾਂਗੇ, ਧਰਮ ਪਾਲਕ ਰਖਵਾਲੇ ਗੁਰਮੁਖੀ ਕਿੱਡੀ ਲੰਮੀ ਸੋਚ ਰੱਖਦੇ ਨੇ ਇਹ ਲਿਖਤ ਦੱਸੀ ਹੀ ਜਾਂਦੀ ਹੈ। ਮੈਂ ਸਪੱਸ਼ਟ ਕਰ ਚੁੱਕੀ ਹਾਂ ਕਿ ਨਾ ਧਾਰਮਿਕ, ਨਾ ਗ੍ਰੰਥੀ, ਪ੍ਰਚਾਰਕ ਹਾਂ ਨਾ ਲਿਖਤਾਂ ਵੇਚਣੀਆਂ ਹਨ, ਮੈਂ ਤਾਂ ਗੁਰਬਾਣੀ ਦੇ ਭਾਵ-ਅਰਥ ਸਮਝਕੇ ਸਰਲ ਢੰਗ ਨਾਲ ਸਾਂਝੇ ਕਰਦੀ ਹਾਂ, ਗੁਰਬਾਣੀ ਉਸੇ ਭਾਸ਼ਾ ਆਧਾਰਤ ਨਹੀਂ ਲਿਖਦੀ, ਸਾਫ ਕਰਾਂ ਕਿ ਮੈਨੂੰ ਕੋਈ ਅਦਾਰਾ ਪੰਜ ਸੱਤ ਕੈਲੰਡਰ ਭੇਜਦਾ ਸੀ ਕਿ ਸੰਗੀਆਂ ਵਿੱਚ ਵੰਡ ਲਵਾਂ। ਦੋ ਕੁ ਸਾਲ ਤੋਂ ਮੈਂ ਬੇਨਤੀ ਕੀਤੀ ਭਾਈ ਨਾ ਭੇਜਿਉ ਮੇਰੀਆਂ ਸਖੀਆਂ ਕਹਿੰਦੀਆਂ ਰਹਿਣ ਦੇ ਅਸੀਂ ਜੰਤਰੀਆਂ ਲੈ ਲਈਆਂ ਕੈਲੰਡਰਾਂ ਤੇ ਮੂਰਤਾਂ ਤੇ ਗੁਰਬਾਣੀ ਕਰਕੇ ਪ੍ਰਚਾਰਦੇ ਨੇ ਬੇਅਦਬੀ ਹੋਰ ਨਾ ਸਾਨੂੰ ਭੀ ਘੜੀਸੀ ਫਿਰਨ, ਆਹ ਸੇਵਾ ਹੈ ਇਨ੍ਹਾਂ ਸਾਧਾਂ ਦੇ ਚਾਟੜਿਆਂ ਦੀ, ਢਾਅ ਹੱਟੀਆਂ ਨੂੰ ਲੱਗਦੀ ਹੈ ਨਾ ਕਿ ਅਖ਼ਬਾਰ ਨੂੰ, ਹੋਰ ਸੁਣੋ ਪ੍ਰਸਿੱਧ ਅਖ਼ਬਾਰ ਹੁੰਦਾ ਸੀ ਪਹਿਲਾਂ ਤਾਂ ਕਾਮਰੇਡਾਂ ਨੇ ਲੇਖਕ ਬਣ ਗਲ੍ਹਬਾ ਪਾਇਆ, ਫੇਰ ਖਾਲਿਸਤਾਨੀਆਂ ਨੇ ਅੰਤ ਕਾਂਗਰਸੀਆਂ ਨੇ ਫਲਸਰੂਪ ਹਾਲ ਦੇਖ ਲਵੋ, ਪਰਚੇ ਹਰ ਵਰਗ ਹਰ ਵਿਚਾਰ ਧਾਰਾ ਦੇ ਹਰਮਨ ਪਿਆਰੇ ਹੁੰਦੇ ਹਨ ਤੇ ਸਤਿਕਾਰੇ ਜਾਂਦੇ ਹਨ ਕਿ ਤਰਫਦਾਰੀਏ ਨੀ ਜੇਕਰ ਗੁਰਬਾਣੀ ਵੱਲ ਜਾਈਏ ਤਾਂ ਸਰਲਤਾ ਦੀ ਵਿਆਖਿਆ ਜੋ ਮੈਂ ਕਰਦੀ ਹਾਂ ਤੋਂ ਬਗੈਰ ਤਾਂ ਫੇਰ ਹਰ ਰੋਜ਼ ਪਾਠ ਹੋਈ ਹੀ ਜਾਂਦੇ ਹਨ ਤਾਂ ਸਮਝਣ ਸਮਝਾਉਣ ਦੀ ਲੋੜ ਨੀ ਪਾਧੇ ਬਣੋ ਆਪਣੀ ਆਪਣੀ ਦੁਕਾਨਦਾਰੀ ਚਲਾਉ, ਕਿਸੇ ਨੂੰ ਸਮਝ ਨਹੀਂ ਆਊ ਤੇ ਕੌਣ ਕਿੰਤੂ-ਪ੍ਰੰਤੂ ਕਰੂ, ਚੈਨਲਾਂ ਤੇ ਕਬਜ਼ੇ ਹੁਣ ਅਖ਼ਬਾਰ &lsquoਤੇ ਕਰੋ। ਚੱੁਕ ਦੇਵੋ ਜੀ ਇਹ ਤਾਂ ਤੁਹਾਡੇ ਪਰਚੇ ਨੂੰ ਢਾਅ ਹੈ ਪਹਿਲਾਂ ਹੀ ਪਾਠਕ ਘੱਟ ਗਏ, ਚੈਨਲਾਂ &lsquoਤੇ (ਗੁਰੂ ਗ੍ਰੰਥ) ਪ੍ਰਕਾਸ਼ ਸਮਾਂ ਨੀ ਕੋਈ ਜਿਵੇਂ ਮਰਜੀ ਬੈਠੇ ਲੰਮੇ ਪਏ ਹਾਂ ਇਹ ਖੋਲ੍ਹ ਬੈਠੇ ਨੇ ਉਹ ਨੀ ਢਾਅ ਦਿਸਦੀ । ਦੰਮ ਜੋ ਮਿਲਦੇ ਨੇ ਸੌਦੇ ਵਿਕਦੇ ਨੇ ਇਹ ਤਾਂ ਅੰਨੇ ਨੂੰ ਕਹਿੰਦੇ ਨੇ ਸੌਂ ਜਾਹ, ਉਹ ਕਹਿੰਦਾ ਚੁੱਪ ਹੀ ਕਰਨਾ ਗੁਰਮੁਖੋ ਹੁਣ ਸਮਾਂ ਬਦਲ ਗਿਆ। ਦੇਖ ਲਵੋ ਕਿੰਨੇ ਵੱਡੇ-ਵੱਡੇ ਸਟੋਰ ਬੰਦ ਹੋ ਗਏ, ਤੁਹਾਡੇ ਭੀ ਬਹੁਤੀ ਦੇਰ ਨੀ ਚੱਲਣੇ ਮੈਨੂੰ ਤਾਂ ਛੁਟਿਆਉਣਾ ਸੌਖਾ। ਪੰਨਾ 30 &lsquoਤੇ ਸਰਵਜੀਤ ਸਿਘ ਸੈਕਰਾਮੈਂਟੋ ਹੋਰਾਂ ਦਾ ਲੇਖ ਪੜੋ੍ਹ ਤੁਹਾਡੇ ਭਾਈ ਗੁਰਦਾਸ ਤੇ ਕਵੀ ਸੰਤੋਖ ਸਿੰਘ ਦਾ ਕੁਰਸੀ ਨਾਮਾ ਲਿਖੋ ਕਿ ਇਹ ਤਾਂ ਗੁਰੂਆਂ ਦਾ ਸਾਖੀਆਂ ਨਾਲੋਂ ਨਾਤਾ ਤੋੜ ਕੇ ਢਾਅ ਲਾ ਰਿਹਾ ਹੈ, ਅਗਲਾ ਭੀ ਗੀਤ ਸੁਣਾ ਦਊ, ਅਗਲਾ ਭੀ ਖੋਜਾਂ ਕਰਦਾ ਹੈ (ਮੂਹਰੇ ਜੱਟ ਖਾੜਕੂ ਖੜਾ) ਹੋਰ ਲਿਖ ਦਿੰਦੀ ਹਾਂ ਤਾਂ ਤੜਪ ਲਵੋ (ਗੁਰੂ ਗ੍ਰੰਥ) ਵਿੱਚ ਸੁਖਮਨੀ ਸਾਹਿਬ ਹੋਰ ਭੀ ਕੁਝ ਪਾਠ 350 ਸਾਲਾ ਭਾਸ਼ਾ ਨਾਲ ਸੁਮੇਲ ਨਹੀਂ ਖੋਜਾਂ ਕਰਕੇ ਤੁਹਾਡੇ ਪੜਛੇ ਲਾਹ ਦੇਣਗੇ ਸੰਭਲ ਕੇ ਬੁੱਕ ਭਰੋ ਚੈਨਲਾਂ &lsquoਤੇ ਫਲਾਣਾ ਸੂੰਹ ਫਲਾਣੀ ਕੌਰ ਬੈਠ ਕੇ ਰੰਗ ਲਾਈ ਚੱਲੋ ਦੁਨੀਆਂ ਪਰੇ੍ਹ ਭੀ ਵੱਸਦੀ ਹੈ ।
-ਬਲਵਿੰਦਰ ਕੌਰ ਚਾਹਲ ਸਾਊਥਾਲ