ਆਪੇ ਹੀ ਮਰ ਜਾਣਗੇ ਜਿਹੜੇ ਜੇਠ ਪੈਣਗੇ ਰਾਹ ਮੁਸੀਬਤ ਮੇਂ ਤੋ ਕਾਫਰ ਭੀ ਖੁਦਾ ਕੀ ਬਾਤ ਕਰਤੇ ਹੈਂ
ਆਦਤਣ ਇਥੋਂ ਦੇ ਇਕ ਨੌਜਵਾਨ ਨਾਲ (ਖੋਜੀ) ਵਾਰਤਾਲਾਪ ਸਵਾਲ-ਜਵਾਬ : ਕੀ ਤੂੰ ਧਰਮ ਨੂੰ ਸਧਾਰਣ ਦੀ ਚਾਹਤਾਂ ਹੈਂ । ਉੱਤਰ :- ਨਾ ਤਾਂ ਚਾਹਤਾਂ ਹਾਂ, ਪਰ ਕਦੀ ਪੂਰੀਆਂ ਭੀ ਹੁੰਦੀਆਂ ਹਨ, ਮਨਸ਼ਾ ਹੈ, ਹਰ ਜੀਵ ਜੰਤੂ, ਇਥੋਂ ਤੱਕ ਕਿ ਫੱਲ, ਫੁੱਲ, ਬੂਟੇ, ਪੌਦੇ ਸਭ ਦੀ ਉਮਰ ਹੁੰਦੀ ਹੈ, ਉਤਾਰ ਚੜਾਅ ਉਬਾਲ ਆਉਂਦੇ ਜਾਂਦੇ ਰਹਿੰਦੇ ਨੇ, ਧਰਮਾਂ ਦਾ ਭੀ ਇਹੀ ਹਾਲ ਹੈ ਪੁਰਾਣੀਆਂ ਤਵਾਰੀਖਾਂ ਫੋਲੋ, ਲਹਿਰਾਂ ਆਪਣੇ ਅਸਰ ਛੱਡ ਜਾਂਦੀਆਂ ਹਨ, 40 ਸਾਲ ਦਾ ਹੀ ਹਾਲ ਸਾਹਮਣੇ ਹੈ ਸਮਰਥੱਕ, ਹਿਤੈਸ਼ੀ, ਪੈਰੋਕਾਰ ਭਾਵੇਂ ਕਿਸੇ ਭੀ ਕਾਰਨ ਕਰਕੇ ਹਨ, ਵਿਰੋਧੀ ਭੀ ਹਨ ਪਰ ਸਦੀਆਂ ਨੂੰ ਸੰਤ ਭਿੰਡਰਾਂਵਾਲੇ ਭੀ ਸ਼ਾਇਦ ਕੋਈ ਪਗੰਬਰ ਪ੍ਰਮੰਨੇ ਜਾਣ, ਦੂਜਾ ਵਟਵਾਰੇ ਦੇ ਵੱਲ ਝਾਤੀ ਮਾਰੀਏ, ਅਤਿਵਾਦੀ, ਦਹਿਸ਼ਤਗਰਦ ਭੀ ਤੇ ਗੱਲਬਾਤ ਵਾਲੇ ਭੀ ਦੋ ਧਿਰਾਂ ਵਿੱਚ ਨੇ ਬੰਬ ਧਮਾਕੇ ਵਾਲੇ ਕਹਿੰਦੇ ਅਜ਼ਾਦੀ ਸਾਡੀ ਦੇਣ, ਸਰਕਾਰਾਂ ਵਿੱਚ ਬੈਠਣ ਵਾਲੇ ਆਪਣਾ ਦਾਈਆ, ਅੱਜ ਭਾਰਤ ਦਾ ਵਿਧਾਨ ਘੜਤਾ ਡਾਕਟਰ ਭੀਮ ਰਾਉ ਅੰਬੇਦਕਰ ਪਛੜੀ ਸ਼ੇ੍ਰਣੀ ਕਰਕੇ ਕਿਵੇਂ ਉੱਚ ਵਿੱਦਿਆ ਵਿਦੇਸ਼ੀ ਡਿਗਰੀ, ਨਹਿਰੂ-ਗਾਂਧੀ ਨਾਲ ਰੱਲ੍ਹਕੇ ਵਿਧਾਨ ਬਣਾ ਕੇ ਥੱਲੇ ਦਿਆਂ ਨੂੰ ਉੱਤੇ ਤੇ ਕੁਝ ਤਿੰਨ ਕੁ ਸ਼੍ਰੇਣੀਆਂ ਪਿੱਛੇ ਧੱਕ ਕੇ ਪਾੜਾ ਮਜਬੂਤ ਕਰਤਾ ਸੀ ਜਾਰੀ ਹੈ ਇਹ ਕਾਂਗਰਸੀ ਪਾਰਟੀ ਉਸ ਵੇਲੇ ਤਾਂ ਤਾਕਤਵਰ ਸੀ ਦੇ ਹੱਕ ਵਿੱਚ ਵਿਧਾਨ, ਅੱਜ ਡਾਕਟਰ ਅੰਬੇਡਕਰ ਬਾਬਾ ਸਾਹਬ ਨਾਲ ਪੂਜੇ ਜਾਂਦੇ ਹਨ ਸਿਆਸੀ ਅੱਖ ਸੀ, ਨਾ ਤਾਂ ਰਵਿਦਾਸ ਵਰਗ ਨਾਲ ਜੁੜੇ ਨਾ ਹਿੰਦੂ, ਕਿਉਂਕਿ ਉਥੇ ਪਹਿਲਾਂ ਹੀ ਬਾਨੀ ਸਨ ਕੋਸ਼ਿਸ਼ ਕੀਤੀ ਸਿੱਖਾਂ ਵਿੱਚ ਸ਼ਾਮਿਲ ਹੋਣ ਦੀ, ਪਰ ਸ਼ਰਤ ਸੀ ਕੇਸਾਧਾਰੀ ਨਹੀਂ ਸਾਨੂੰ ਜਿਮੇ ਹਾਂ ਸਵੀਕਾਰੋ, ਸਿੱਖ ਵਿਚਾਰਧਾਰਾ ਆਗਿਆ ਨਹੀਂ ਸੀ ਦਿੰਦੀ, ਬੁੱਧ ਮੱਤ ਹਿੰਦੂ ਮੱਤ ਨੇ ਭਾਰਤੋਂ ਧੱਕ ਦਿੱਤਾ ਸੀ ਤਾਂ ਮੌਕਾ ਸੀ ਇਥੇ ਮੋੜਨ ਦਾ ਤਾਂ ਡਾਕਟਰ ਜੀ ਬੋਧੀ ਬਣ ਗਏ, ਹੁਣ ਗੁਰੂ ਰਵਿਦਾਸ ਧਰਮ, ਬਾਲਮੀਕ ਸਭਾਵਾਂ ਇਕ ਹੋ ਕੇ ਡਾਕਟਰ ਜੀ ਨੂੰ ਪੂਜ ਰਹੇ ਹਨ ਸਦੀਆਂ ਨੂੰ ਪੀਰ, ਦੇਵਤਾ, ਗੁਰੂ ਬਣ ਜਾਣਗੇ, ਇਹੀ ਵਿਧੀ ਹਰ ਧਰਮ ਦੇ ਬਾਨੀਆਂ ਦੀ ਹੈ, ਪ੍ਰਸਣ ਭੀ ਵਿਰੋਧ ਭੀ ਨਾਲ ਨਾਲ ਹੀ ਚੱਲਦੇ ਰਹੇ ਹਨ ।
ਜਦੋਂ ਭੀ ਕੋਈ ਲਹਿਰ ਟਿੱਡੀ ਦਲ ਬਣ ਪਸਰੇ ਸਿੱਟੇ ਸਹਾਈ ਨਹੀਂ ਕੁਥਾਈਂ ਨੇ । ਅੱਜ ਸਿੱਖ ਧਰਮ ਵਿੱਚ ਜਾਤ-ਪਾਤ ਮਿਟੀ ਦਾ ਪ੍ਰਚਾਰ ਹੈ ਕੀ ਸੱਚਾਈ ਹੈ, (ਗੁਰੂ ਗ੍ਰੰਥ) ਵਿੱਚ ਭਗਤ ਬਰਾਬਰ ਥਾਂ ਦਿੱਤੀ ਪਰ ਗੁਰੂ ਤਾਂ ਮੰਨੇ ਜਾਂਦੇ, ਸਾਨੂੰ ਪ੍ਰਤਿਗਿਆ ਲਈ ਗੂਠਾ ਲਉਣਾ ਪੈਂਦਾ ਹੈ ਕਿ ਅਸੀਂ ਦਸਾਂ ਗੁਰੂਆਂ ਨੂੰ ਮੰਨਦੇ ਹਾਂ, ਪਰ ਨਾਲ ਹੀ ਹਰ ਜਾਤ ਬਰਾਦਰੀ ਆਪਣੇ ਭਗਤ ਅੱਡ ਮੰਨ ਰਹੀ ਹੈ ਦਿਹਾੜੇ ਮਨਾ ਹੋ ਰਹੇ ਹਨ ਦਿਨੋ ਦਿਨ ਪ੍ਰਥਾ ਬਣਦੀ ਜਾਂਦੀ ਹੈ ਪਰ ਕਿਸੇ ਅਲੋਚਕ ਨੂੰ ਮੂੰਹ ਬੰਦ ਲਈ ਡੰਡਾ, ਮੈਨੂੰ ਇਕ ਭਰਾ ਕਹਿੰਦਾ ਤੂੰ ਚੁੱਪ ਕਰਕੇ ਯੂ:ਟੀਊਬ ਖੋਲ੍ਹ ਆਪੇ ਪਤਾ ਲੱਗ ਜੂ, ਮੈਂ ਕਿਹਾ ਭਰਾਵਾ ਮੈਂ ਕੀ ਲੈਣਾ ਟੂਬਾਂ ਤੋਂ, ਮੇਰੀ ਬੇਟੀ ਨੇ ਤਾਂ ਕਈ ਸਾਲ ਹੋਏ ਸਮਾਨ ਖਰੀਦਿਆ ਪਰ ਮੈਂ ਮੰਨੀ ਹੀ ਨਹੀਂ ਮੇਰਾ ਧੁਰਾ ਹੋਰ ਇਹ ਟੋਬੇ੍ਹ ਦੇ ਡੱਡੂ ਨੇ ਤੁਹਾਡੇ ਵਰਗੇ ਆਪੇ ਹੀ ਸਮਝਾ ਦੇਣਗੇ, ਖੋਜੀ ਲੱਗੇ ਵੇ ਨੇ ਰਾਹੇ ਪਾ ਦੇਣਗੇ, ਇਹ ਜੋ ਧਰਮ ਰਖਵਾਲੇ ਬਣਦੇ ਨੇ ਲੋਕਾਂ ਦੇ ਮਨ ਸੋਚੀ ਪਾ ਕੇ ਦੁਬਿਧਾ ਵਿੱਚ ਕਰਕੇ ਸਾਧਾਂ ਦੇ ਡੇਰੀ ਤੋਰਨ ਦੇ ਜਿੰਮੇਵਾਰ ਹਨ, ਸਭ ਮਨ ਦ੍ਰਿੜ ਨਹੀਂ ਹੁੰਦੇ, ਡੋਲੇ ਖਾਣੇ ਭੀ ਹੁੰਦੇ ਹਨ, ਅੱਜ ਪਰਖ ਕਰ ਲਵੋ ਬਹੁਗਿਣਤੀ ਇਹ ਆਖ ਰਹੀ ਹੈ ਕਿ ਹਿੰਦੂ-ਸਿੱਖ, ਮੰਦਰ ਗੁਰੂ-ਘਰ ਇਕੋ ਹੀ ਪ੍ਰਮੇਸ਼ਰ ਦੇ ਦੁਆਰੇ ਹਨ ਸਿਰ ਹੀ ਨੀਮਾਂ ਕਰਨਾ ਫਰਕ ਕੀ ? ਅਸੀਂ ਬੜਾ ਬੋਲਦੇ ਹਾਂ ਜੀ ਸਰਬੱਤ ਦੇ ਭਲੇ ਦੀ ਅਰਦਾਸ ਕੇਵਲ ਸਿੱਖ ਹੀ ਕਰਦੇ ਹਾਂ ਭਾਈ ਸਾਰੇ ਧਰਮ ਕਰੀ ਜਾਂਦੇ ਨੇ ਪਰ ਨਾਲ ਹੀ ਮਨੁੱਖਤਾ ਦੇ ਖੂਨ ਖਰਾਬੇ, ਕਤਲ, ਵੈਰ-ਦਵੈਸ਼ ਭੀ ਸਾਹਮਣੇ ਹਨ, ਥਿਊਰੀ ਕੋਈ ਭੀ ਹੋਵੇ ਲਾਗੂ ਨਹੀਂ ਤਾਂ ਕਾਗਜ਼ ਹੀ ਹਨ, ਹੁਣ ਆਹ ਕੁਝ ਸਮੇਂ ਤੋਂ ਪੰਜਾਬ ਵਿੱਚ ਦੇਖੋ ਭਈਆ ਜੰਗ ਸੰਕਟ ਬਣ ਗਈ, ਅਸਲੀਅਤ ਤਾਂ ਹੈ ਕਿ ਇਹ ਲੋਕ ਤਾਂ 1950 ਤੋਂ ਪੰਜਾਬ ਵਿੱਚ ਅਉਣੇ ਸ਼ੁਰੂ ਹਨ 1954 ਵਿੱਚ ਤਾਂ ਸਾਡੇ ਘਰ ਭਈਆ (ਉਦੋਂ ਪੂਰਬੀਏ ਆਖਦੇ ਹੁੰਦੇ ਸੀ) ਅਤੇ ਸਭ ਤੋਂ ਪਹਿਲਾਂ ਇਹ ਲੁਧਿਆਣੇ ਇੰਡਸਟਰੀਅਲ ਸ਼ਹਿਰ ਕਰਕੇ ਆਏ, ਰਿਸ਼ਤੇਦਾਰ ਸਭ ਪਹਿਲਾਂ ਤੀਮੀਆਂ ਨਹੀਂ ਸਨ ਪਰ ਛੇਤੀ ਹੀ ਆ ਗਈਆਂ, ਸਾਡੇ ਭੱਠੇ &lsquoਤੇ ਸਭ ਇਹੀ ਕਾਮੇ ਸਨ ਤੀਮੀਆਂ ਭੀ, ਭਈਆ ਬੋਲਦੇ ਸਨ ਤਾਂ ਭਈਆ ਆਖਣ ਲੱਗ ਗਏ, ਪੰਜਾਬੀ ਭੀ ਸ਼ਾਇਦ 1947 ਤੋਂ ਪਹਿਲਾਂ ਹੀ ਵਿਦੇਸ਼ੀ ਚਲੇ ਗਏ ਸਨ, ਹੁਣ ਤਾਂ ਅਸੀਂ ਮੁਲਕਾਂ ਨੂੰ ਕਬਜ਼ੇ ਕਰੀ ਬੈਠੇ ਹਾਂ ਪਰ ਜੋ ਮਨ ਹਨ ਸਾਡੇ ਉਹ ਕਿਸੇ ਨੂੰ ਸਵੀਕਾਰਦੇ ਨਹੀਂ ਕੰਮਾਂ ਲਈ ਭਈਆ ਠੀਕ ਨੇ ਪਰ ਹੱਕਾਂ ਲਈ ਇਨ੍ਹਾਂ ਨੂੰ ਕੱਢੋ ਇਥੋਂ, ਕੀ ਸਾਨੂੰ ਇਹ ਹੋਕਰੇ ਕਾਰਗਰ ਸਿੱਧ ਹੋਣਗੇ, ਅੱਜ ਸੰਸਾਰ ਸੂਈ ਧਾਗੇ ਨਾਲ ਪਰੋਇਆ ਪਿਆ ਹੈ, ਝੱਟ ਹਵਾ ਨਾਲ ਉੱਡ ਕੇ ਵਿਦੇਸ਼ੀ ਪਹੁੰਚ ਜਾਂਦੀ ਹੈ ਕਿ ਪੰਜਾਬੀ ਕੀ ਬੋਲ ਰਹੇ ਹਨ ਤਾਂ ਅਸੀਂ ਆਪਣੀ, ਆਪਣੇ ਭਵਿੱਖ, ਪਨੀਰੀ ਦੀ ਖੈਰ ਮੰਗੀਏ, ਭਿਆਨਕ ਹੈ ਸਮਾਂ ਸੰਭਲੋ । ਮੇਰੀ ਦਲੀਲ ਹੈ ਕਿ ਜੇਕਰ ਸ਼੍ਰੋਮਣੀ ਕਮੇਟੀ ਇਧਰ ਕੁਝ ਕੁ ਧਿਆਨ ਕਰਦੀ ਤਾਂ ਇਹ ਸਭ ਸਿੱਖ ਬਣ ਸਕਦੇ ਸਨ, ਅਸੀਂ ਪੰਜਾਬ ਗਏ ਦਹਾਕੇ ਤੋਂ ਉੱਪਰ ਦੀ ਗੱਲ ਹੈ ਮੇਰੇ ਤਾਇਆ ਜੀ ਦੇ ਲੜਕੇ ਕੈਨੇਡਾ ਹਨ ਪਰ ਜਮੀਨ ਕੋਠੀ ਕਰਕੇ ਛੇ-ਛੇ ਮਹੀਨੇ ਰਹਿੰਦੇ ਹਨ, ਬਿਹਾਰਨ ਇਸਤਰੀ (ਮੀਨਾ) ਘਰ ਦਾ ਰਸੋਈ ਆਦਿ ਦਾ ਕੰਮ ਕਾਰ ਕਰਦੀ ਸੀ, ਸੱਚ ਹੈ ਕਿ ਸਾਡੀ ਕੋਈ ਭੀ ਬੀਬੀ ਉਹਦੇ ਵਰਗਾ ਖਾਣਾ ਸਭ ਪੰਜਾਬੀ, ਸਾਗ ਮੱਕੀ ਦੀ ਰੋਟੀ, ਕੜ੍ਹੀ, ਦੁੱਧ ਜਮਾਂ ਦਹੀਂ, ਮੱਖਣ ਫੇਰ ਗਰਮ ਕਰਕੇ ਘੀ ਬਣਾ ਸੁਹੰਨੀ ਤੇ ਸੱਚਿਆਰੀ ਦੱਸ ਕੁ ਆਪਸ ਵਿੱਚ ਰਿਸ਼ਤੇਦਾਰ ਭੀ ਉਥੇ ਕੰਮ ਕਰਦੇ ਕਰਕੇ ਘਰ ਵਿੱਚ ਪਿੱਛੇ ਕੁਆਰਟਰਾਂ ਵਿੱਚ ਹੀ ਰਹਿੰਦੇ ਸਨ, ਅਸੀਂ ਅੰਮ੍ਰਿਤਸਰ ਨੂੰ ਜਾਣ ਲੱਗੇ, ਕਹਿੰਦੀ ਜੀ ਮੈਨੂੰ ਭੀ ਲੈ ਚੱਲੋ, ਲੈ ਗਏ ਅਸੀਂ ਤਾਂ ਧੰਨ ਭਾਗ ਸਮਝੇ ਕਿਸੇ ਨੂੰ ਲਿਜਾ ਕੇ ਉਥੇ ਪੈਸੇ ਦਿੱਤੇ ਕਿ ਮੱਥਾ ਟੇਕ ਲੈ ਸਿਰੋਪਾ ਮਿਲਿਆ ਅਸੀਂ ਆਪਣੇ ਸਿਰੋਪੇ ਭੀ ਦੇ ਦਿੱਤੇ ਕਿ ਤੇਰੇ ਪਤੀ ਅਤੇ ਬੇਟਾ ਵਰਤਣ, ਮੀਨਾ ਦੀ ਬੋਲੀ, ਸੂਟ ਚੁੰਨੀ ਕੌਣ ਆਖੇ ਇਹ ਬਿਹਾਰਨ ਹੈ । ਅੱਜ ਆਹ ਸੰਕਟ ਨਾ ਖੜਾ ਹੁੰਦਾ, ਭਾਵੇਂ ਵੰਡੀਆਂ ਤਾਂ ਸਾਡੀਆਂ ਭੀ ਆਪਸ ਵਿੱਚ ਮਾਲਵਾ, ਦੁਆਬਾ, ਮਾਝਾ ਭੀ ਸਨ, ਜਾਤਾਂ ਦੀਆਂ ਭੀ ਭੇੜ ਭੀ ਸਨ ਹਨ ਪਰ ਹੁਣ ਠੁਣਾ ਹੈ ਜੀ ਭਈਆ ਹਨ ਭਾਈ ਅਸੀਂ ਭੀ ਹਰ ਦੇਸ਼ ਵਿੱਚ ਜਾ ਕੇ ਵਸੇ, ਸਿਆਸਤਾਂ ਵਿੱਚ ਕੌਂਸਲਰ, ਐੱਮ।ਪੀ।, ਰਾਣੀ ਦੇ ਤਗਮੇ ਘਰ ਬਾਰ ਚੰਗੀਆਂ ਨੌਕਰੀਆਂ ਕੀ ਸਾਨੂੰ ਫੇਰ ਇਹ ਪਾਕੀ, ਫੌਜੀ ਸੱਦਣ ?
ਮਿੱਤਰਾਂ ਦੀ ਲੂਣ ਦੀ ਡਲੀ, ਮਿਸ਼ਰੀ ਬਰਾਬਰ ਜਾਣੀ, ਸਾਨੂੰ ਮਾਦੇ ਨੇ ਮਾਰ ਲਿਆ, ਅਸੀਂ ਤਾਂ ਅਪਣਿਆਂ ਨੂੰ ਜੀ ਗੁਰਬਾਣੀ ਨਾ ਲਿਖੋ, ਲਗਾਂ-ਮਾਤਰਾਂ ਨੀ ਠੀਕ, ਬੇਅਦਬੀ ਕਰਦੇ ਹੋ, ਭਾਈ ਪ੍ਰਚਾਰ ਤਾਂ ਧਰਮ ਦੇ ਧੁਰੇ ਦਾ ਹੀ ਕਰਦੇ ਹਾਂ, ਗੁਰਬਾਣੀ ਭੀ ਤਾਂ ਸਾਡੇ ਹੀ ਵਰਗੇ ਲੇਖਕਾਂ ਨੇ ਲਿਖੀ ਵੇਲੇ ਦੇ ਨਿਆਨੇ ਕੀ ਪੜ੍ਹ-ਸੁਣਕੇ ਜੇਕਰ ਅੰਦਰ ਵੱਸ ਗਈ ਤਾਂ ਸਾਂਝੀ ਕਰਨ ਵੇਲੇ (ਗੁਰੂ ਗ੍ਰੰਥ) ਜਾਂ ਕੋਈ ਪੋਥੀ ਲੱਭਣ ਜਾਈਏ, ਘਰਾਂ ਵਿੱਚ ਤਾਂ ਰੱਖ ਨੀ ਸਕਦੇ ਅਦਬ ਲਈ ਸਾਰ ਮਲ੍ਹਬਾ ਨਹੀਂ ਹੁਣ ਦੱਸੋਂ ਧਰਮ ਵਧਾ ਰਹੇ ਹਨ ਜਾਂ ਹਰ ਚੀਜ ਨੂੰ ਸਾਹਬ ਆਖ ਕੇ ਅੱਜ ਤਾਂ ਹੁਣ ਕਿਰਪਾਨ, ਕਸ਼ਿਹਰਾ, ਕੰਘਾ, ਸਭ ਸਾਹਬ ਬੰਦੇ ਭੀ ਸਾਹਬ ਗੁਰੂ ਘਰ ਭੀ ਸਾਹਬ ਕੀ ਫੇਰ ਇਹਨੂੰ ਸੁਧਾਰਣਾ ਭੀ ਅਵੱਗਿਆ ਹੋਵੇਗੀ, ਕਈ ਵਰੇ੍ਹ ਹੋਏ ਟੈਲੀ &lsquoਤੇ ਇਕ ਪ੍ਰੋਗਰਾਮ ਚੱਲਦਾ ਸੀ, ਇਕ ਰੰਗਦਾਰ ਮੁੰਡਾ ਕਲਾਕਾਰ ਸੀ ਬੋਲਦਾ ਕਹਿੰਦਾ ਦੈਮ ਇੰਡਜ਼ (ਤੋੲਙ ੀਞਧEਸ਼) ਯਾਨੀ ਉਸ ਵੇਲੇ ਉਹਨੂੰ ਪਤਾ ਨਹੀਂ ਸੀ ਹਿੰਦੂ ਧਰਮ ਹੈ ਇੰਡੀਅਨ ਭਾਰਤੀ ਦੇਸ਼ਵਾਸੀ ਹਨ, ਹੁਣ ਸਭ ਨੂੰ ਚਾਨਣ ਹੈ ਇਸੇ ਤਰ੍ਹਾਂ (ਗੁਰੂ ਗ੍ਰੰਥ) ਦੇ ਭਾਵ-ਅਰਥ ਸਾਂਝੇ ਕਰਨ ਨਾਲ ਧਰਮ ਦੀ ਪ੍ਰਫੁੱਲਤਾ ਹੈ ਵਡਿੱਤਣ ਸਾਹਮਣੇ ਰੱਖੀਦੀ ਹੈ, ਅਸੀਂ ਈਸਾਈ ਮੱਤ ਦੀ ਰੀਸ ਫਾਂਥੋੲੜ, ਪਿਤਾ ਦਸਮ ਪਿਤਾ ਸਿਰ &lsquoਤੇ ਪਾਣੀ ਦਾ ਛਿੱਟਾ ਦੇ ਕੇ ਬੈਪਟਿਜ਼ਮ, ਹਿੰਦੂਆਂ ਦੇ ਮੂਰਤੀਆਂ ਅੱਗੇ ਘਿਉ ਦੇ ਦੀਵੇ ਜੱਗਦੇ ਨੇ, ਸਾਡਾ ਜਥੇਦਾਰ ਹੁਣ ਕਹਿੰਦਾ ਘਿਉ ਦੇ ਦੀਵੇ ਜਗਾਉ, ਸ਼ਾਬਾਸ਼ੇ ਧੁਰੇ ਨੂੰ ਤੁਸੀਂ ਮਿਲਗੋਭਾ ਕਰ ਰਹੇ ਹੋ ਜਾਂ ਆਰ। ਐੱਸ। ਐੱਸ। ਆ ਕੇ ਦੀਵੇ ਘਿਉ ਦੇ ਜਗਾ ਕੇ ਜਾਂਦੀ ਹੈ, ਧਾਮੀ ਸਾਹਬ ਨੇ ਭੀ ਨਾ ਆਖਿਆ ਇਹ ਕੀ ਪਰੰਪਰਾ ਤੋਰ ਰਹੇ ਹੋ ਗਿਆਨੀ ਜੀ ਡਰਦੇ ਕਿਉਂਕਿ ਆਹ ਵਿਰੋਧੀ ਧਰਮ ਨੂੰ ਤਾਂ ਜਾਣਦੇ ਨੀ ਬੱਸ ਨਵੀਂ ਗੱਲ ਨੂੰ ਬੱਲੇ ਬੱਲੇ ਤੇ ਗਿਆਨੀ ਫੁੱਲਦੇ ਨੇ, ਕੋਈ ਬੁੱਧੀਜੀਵੀ ਬੋਲਦਾ ਹੈ ਮੇਰੇ ਵਰਗੇ ਮੂਰਖ ਮਗਜ਼ ਮਾਰੀ ਕਰਦੇ ਨੇ ਤਾਂ ਸਗੋਂ ਤੂਹਮਤਾਂ ਲੁਆਉਂਦੇ ਨੇ ਬੁੱਧੀਮਾਨ, ਮਰਗੀ ਖੁਸ਼ਕੀ ਨਾਲ ਨਉਂ ਥੰਦੀ ਆਹ ਗਿਆਨ ਹੈ ।
ਸਿਹਰੇ ਫੂਕ ਲੈ ਕਹਿਣ ਵਾਲੀ ਮਾਈ ਕਿਤੇ ਸਾਡੇ ਸਮਾਜ ਵਿੱਚ ਨਹੀਂ ਜੰਮੀ ਸੀ, ਈਸਾਈ ਮੱਤ ਦੀਆਂ (ਕੈਥੋਲਿਕ ਪ੍ਰਥਿਮ) ਮੱਦਾਂ ਔਕੜਾਂ ਕਠਿਨਾਈਆਂ ਤੋਂ ਤੰਗ ਤੋਬਾ ਕਰਨ ਵਾਲੇ ਆਹ ਲੈ ਸਾਂਭ ਕੁੰਜੀਆਂ ਬਾਗੀ ਹੋ ਗਏ ਤੇ ਮੇਰੇ ਵਰਗੇ ਝਾੜ ਝੰਭ ਕਰਵਾਉਣੇ ਬਣ ਗਏ ਪ੍ਰੋਟੈਸਟੈਂਟ ਸਾਰੀ ਦੁਨੀਆਂ ਵਿੱਚ ਵਿਸਰੇ ਨੇ ਭਾਵੇਂ ਸਾਡੇ ਸੇਵਕ ਬਣਿਆਂ ਵਾਂਗੂੰ ਬੂ-ਬੂ ਤਾਂ ਹੋਈ ਦਾਣਾ ਪਾਣੀ ਵੰਡਿਆ ਗਿਆ ਪਰ ਸਮੁੰਦਰ ਦੇ ਕੰਢੇ ਕਿਨਾਰੇ ਛੱਲਾਂ ਨੂੰ ਰੋਕ ਨਹੀਂ ਸਕੇ, ਅੱਜ ਦੇਖੋ (ਗੁਰੂ ਨਾਨਕ) ਪ੍ਰਕਾਸ਼ &lsquoਤੇ ਕਿਵੇਂ ਜੋ ਭੀ ਵਰਗ ਆਪਣਾ ਗੁਰੂ ਭੀ ਅੱਡ ਬਣਾ ਲਿਆ ਗ੍ਰੰਥ ਭੀ ਸੰਬੋਧਨ ਭੀ ਪਰ ਵਧਾਈਆਂ ਨਾਲ ਚੈਨਲ ਭੀ ਲੱਦਿਆ ਪਿਆ, ਇਹ ਹੈ ਮਿਆਰੀ ਮੱਤ ਨਾ ਕਿ ਗੁਰੂ ਦੀ ਮੱਤ ਭਾਮੇ (ਗੁਰੂ ਨਾਨਕ) ਕਾਲ ਦੀ ਭਾਸ਼ਾ ਹੋ ਹੀ ਨਹੀਂ ਸਕਦੀ ਜੋ ਅੱਜ ਪ੍ਰਚਾਰੀ ਜਾ ਰਹੀ ਹੈ ਉਹ ਨੀਂਹ ਤਾਂ ਹੈ ਪਰ ਲਿਖਤਾਂ, ਭਾਸ਼ਾ, ਬੋਲੀ, ਪ੍ਰਗਿਆ ਮਿਟੀ ਧੁੰਦ ਜੱਗ ਚਾਨਣ ਆਦਿ ਨੇਰ੍ਹਾ ਤਾਰੇ ਛੁਪੇ ਦੱਸੋ ਇਹ ਬੋਲੀ ਭਾਈ ਗੁਰਦਾਸ ਦੀਆਂ ਆਪਣੀਆਂ ਲਿਖਤਾਂ ਵਿੱਚ ਲੱਭਧੀ ਹੈ ਹਾਲਾਂਕਿ ਕਿੰਨੇ ਸਮੇਂ ਮਗਰੋਂ ਦੀ ਲਿਖੀ ਆਦਿ (ਗੁਰੂ ਨਾਨਕ) ਸਮੇਂ ਦੀ ਭਾਸ਼ਾ ਸੰਸਕ੍ਰਿਤ ਤੇ ਫਾਰਸੀ ਆਦਿ ਮਿਲੀ ਹੋਈ ਸੀ ਸਾਨੂੰ ਦੱਸਣਾ ਹੀ ਬਣਦਾ ਹੈ ਕਿ ਇਹ ਸਰਲ ਕਰਕੇ ਭਾਵ ਅਰਥਾਂ ਵਿੱਚ ਅੰਕਿਤ ਹੈ, ਵਿਦਵਾਨ ਕੌਣ ਹਨ ਜੋ ਇੰਨਾ ਭੀ ਤਾਂ ਸਾਨੂੰ ਸਮਝਾ ਨਹੀਂ ਸਕਦੇ, ਇਥੋਂ ਤੱਕ ਕਿ ਦਸਵੇਂ ਗੁਰੂ ਜੀ ਵੇਲੇ ਭੀ ਇਹ ਭਾਸ਼ਾ ਮੇਲ ਨਹੀਂ ਖਾਂਦੀ, ਪੰਜਾਬ ਹੀ ਨਹੀਂ ਸੀ ਤਾਂ ਪੰਜਾਬੀ ਕਿਥੋਂ, ਵੱਧ ਤੋਂ ਵੱਧ 150, 200 ਸਾਲ ਵਿੱਚੋਂ ਕੁਝ ਭਾਸ਼ਾ ਬੋਲੀ ਖਿੱਤਿਆਂ ਵਿੱਚੋਂ ਉਕਰੀ ਗਈ ਲੱਗਦੀ ਹੈ, ਸਾਹਿਤ ਸਿੱਧ ਕਰੇ, ਸੱਚ ਲਿਖਾਂ ਕਿ ਬੋਲੀ ਤਾਂ ਹਰ ਦੱਸ ਕੋਹ &lsquoਤੇ ਕਹਿੰਦੇ ਬਦਲਦੀ ਸੀ, ਇਹ ਸਾਡੇ ਵੇਲੇ ਵਡੇਰੇ ਆਖਦੇ ਸਨ, ਮਾਝਾ, ਮਾਲਵਾ, ਦੁਆਬਾ, ਬੇਟ ਢਾਹਾਂ ਵਾਂਗਰ ਪੁਆਦ ਬੋਲੀ ਮਿਲਦੀ ਨਹੀਂ ਸੀ ਸਾਰੀ ਪੁਆਦੜੀ ਤਾਂ ਹੁਣ ਭੀ ਕਿਸੇ ਨੂੰ ਨਹੀਂ ਸਮਝ, ਭੂਆ ਦੇ ਪਿੰਡ (ਟੌਹੜੇ) ਕੋਲ ਵਿਆਹ ਗਈ ਰਿਸ਼ਤੇਦਾਰੀਆਂ ਪੁਆਦੜੀ ਵਿੱਚ ਗੀਤ ਗਾਉਣ, ਕੁਝ ਨਾ ਸਮਝੇ ਭੂਆ ਕਹਿੰਦੀ ਇਹ ਤਾਂ ਮੈਨੂੰ ਨੀ ਆਉਂਦੀ ।
ਵਿਚਾਰ, ਤਕਰਾਰ, ਵਟਾਂਦਰੇ ਪ੍ਰਚੱਲਤ ਸਮੇਂ ਵਿੱਚ ਵਿਚਰ ਰਹੇ ਵਿਸ਼ਿਆਂ ਤੇ ਪੜਚੋਲ ਕੇ ਹੀ ਵਿਰਸਾ, ਸਾਹਿਤ ਤੇ ਇਤਿਹਾਸ ਬਣਦੇ ਨੇ ਨਾਂ ਕਿ ਝਿੜਕ ਕੇ ਬਠਾਉ ਅੱਡਰੇ ਵਿਚਾਰਾਂ ਵਾਲਿਆਂ ਨੂੰ, ਹਾਂ ਜੀ ਮੈਂ ਪੜਚੋਲੀਆ ਹਾਂ, ਖੋਜੀ ਭੀ ਕੁਝ ਵਟਾਂਦਰਾ ਕੀਤਾ ਤਾਂ ਅਸੀਂ ਇਕ ਪਹਿਲੂ ਚੀਰ-ਪਾੜ ਕਰਕੇ ਸੋਚਿਆ (ਗੁਰੂ ਗ੍ਰੰਥ) ਵੱਖ-ਵੱਖ ਧਰਮਾਂ ਵਿੱਚੋਂ ਲਿਆ ਨਚੋੜ ਤੇ ਉਨ੍ਹਾਂ ਸਮਿਆਂ ਦੇ ਮਹਾਨ ਤੇ ਭਗਤ, ਪੀਰ, ਔਲ੍ਹੀਏ ਜੋ ਰੱਬ ਦੇ ਗੁਣ ਗਾ ਕੇ ਰਜ਼ਾ ਵਿੱਚ ਗਰੀਬੀ ਦਾਅਵੇ ਹੀ ਅਪਣਾ ਜੀਵਨ ਯਾਤਰਾ ਸਮਾਰ ਗਏ, ਹਿੰਦੂ ਅੱਖਰ ਨਾਰੈਣ, ਅੱਲਾ ਮੁਸਲਮਾਨੀ, ਈਸਾ ਈਸਾਈ, ਕੀ ਅਸੀਂ ਉਨ੍ਹਾਂ ਦੇ ਬਚਨ ਭੀ ਨਹੀਂ ਪੜ੍ਹਕੇ ਅਰਥ ਸਮਝ ਕੇ ਸਰਲ ਢੰਗ ਨਾਲ ਉਕਰ ਨਹੀਂ ਸਕਦੇ ਚਲੋ ਮਹਾਨ ਪੁਰਖ ਵਿਦਵਾਨ ਧਰਮ ਦੇ ਰਾਖੇ ਗੁਰਬਾਣੀ &lsquoਤੇ ਰੋਕ ਲਾ ਲੈਣ ਪਰ ਉਪਰੋਕਤ ਧਾਰਮਿਕ ਪ੍ਰਮੇਸ਼ਰ ਦੇ ਪਿਆਰਿਆਂ ਨੂੰ ਸਾਨੂੰ ਪ੍ਰਮੰਨਣ ਤੋਂ ਕਿਵੇਂ ਰੋਕਣ ਭਗਤ ਪਿਆਰੇ ਰੱਬ ਨੂੰ ਜਿਮੇ ਮਾਵਾਂ ਨੂੰ ਪੁੱਤਰ ਜੇਕਰ ਅਸੀਂ ਹੁਣ ਭਗਤ ਰਵਿਦਾਸ ਜੀ ਦੀ ਐਨੀ ਬਾਣੀ ਹੈ ਅਤੇ ਹੁਣ ਉਨ੍ਹਾਂ ਇਨ੍ਹਾਂ ਹੀ ਹਠੀਆਂ ਦੀ ਬਦੌਲਤ ਅੱਡ ਧਰਮ ਅੱਡ ਅੰਮ੍ਰਿਤ ਬਾਣੀ ਗ੍ਰੰਥ ਬਣਾ ਲਿਆ, ਮੇਰੀ ਮਨੋ ਇੱਸ਼ਾ ਹੈ ਪੜ੍ਹਨ ਦੀ ਤਾਂ ਮੈਨੂੰ ਗੁਰੂ ਸਾਹਿਬ ਦੀ ਬਾਣੀ ਪੜਨੋ, ਲਿਖਣੋਂ ਹਟਾ ਕੇ ਜੇਕਰ ਧਰਮ ਦੀ ਵਡਿੱਤਣ ਹੁੰਦੀ ਹੈ ਤਾਂ ਜੀ ਸੱਦਕੇ ਹੋਰ ਧਰਮ ਖੜ੍ਹਾ ਕਰਵਾ ਲੈਣਗੇ, ਆਹ ਹੁਣ ਦੇਖੋ ਇਕ ਜਥੇਬੰਦੀ ਹੀ ਬਣਾ ਲਈ ਇਥੇ ਬੇਅਦਬੀ ਰੋਕਣ ਲਈ, ਯਾਨੀ ਇਥੇ ਦੇ ਭੀ ਲੋਕਾਂ ਨੂੰ ਦੱਸਣ ਕਿ ਅਸੀਂ ਆਪਣੇ ਇਸ਼ਟ ਦੀ ਆਪੇ ਬੇਅਦਬੀ ਕਰਦੇ ਹਾਂ ਕੀ ਅਸੀਂ ਕਦੇ ਆਪਣੇ ਪਰਿਵਾਰਾਂ ਦੀ ਇਸ ਤਰ੍ਹਾਂ ਹਾਨੀ ਕਰਦੇ ਹਾਂ ? ਇਨ੍ਹਾਂ ਨੂੰ ਕੋਈ ਨੀ ਰੋਕਦਾ ਸਗੋਂ ਚੈਨਲ ਪ੍ਰਸਾਰਦਾ ਹੈ । 
ਧਰਮ ਪਰਿਵਰਤਣ ਕੀ ਹੁੰਦਾ ਹੈ, ਸਮਿਆਂ ਨਾਲ ਹੁੰਦੇ ਆਏ ਹਨ ਸੋਝੀ ਨਾਲ ਅਪਨਾਉਣਾ ਤੇ ਜਬਰੀ ਅੰਤਰ ਹੈ, ਪੁਰਾਤਨ ਸਮੇਂ ਵਿੱਚ ਹਿੰਦੂ, ਰਾਜਪੂਤ, ਕਾਸ਼ਤਕਾਰ ਭੀ ਸਨ, ਰਾਜਿਆਂ ਦੇ ਦਰਬਾਰੀ ਭੀ ਗਰੀਬ ਤਾਂ ਉਨ੍ਹਾਂ ਦੀਆਂ ਜਮੀਨਾਂ &lsquoਤੇ ਵਾਹੀ ਕਰਦੇ ਸੀ ਚਮਕਦੀਨ ਉੱਚੇ ਸੰਖੇਪ ਵਿੱਚ ਜਦੋਂ ਦੂਜੇ ਧਰਮਾਂ ਦੀ ਬੱਲੇ ਬੱਲੇ ਹੋ ਗੀ ਰਾਜਪੂਤਾਂ ਤੋਂ ਕੁਝ ਸਿੱਖ ਜੱਟ ਬਣ ਗਏ ਤੇ ਕੁਝ ਮੁਸਲਮਾਨਾਂ ਤੋਂ ਸਿੱਖ (ਬਹੁਤੇ ਜੱਟ ਹੀ ਹਨ) ਜਬਰੀ ਸੀ ਜਦੋਂ ਰਾਜੇ ਬਗਾਵਤਾਂ ਤੋਂ ਡਰਦੇ ਮੁਗਲ ਕਾਲ ਵਿੱਚ ਇਹ ਸੀ, ਮੇਰਾ ਵਿਸ਼ਾ ਹੈ ਕਿ ਜੋ ਔਲ੍ਹੀਏ, ਰੱਬੀ ਰੂਪ ਸਨ ਪਰ ਸਿੱਖ ਨਹੀਂ ਹਿੰਦੂ ਤੇ ਮੁਸਲਮਾਨ, ਭਗਤ ਗੁਰੂ ਰਵਿਦਾਸ ਜੀ ਨੇ ਤਾਂ ਤਕਰੀਬਨ ਸੌ ਸਾਲ ਪਹਿਲਾਂ ਕ੍ਰਾਂਤੀ ਜਾਂ ਫਜ਼ੂਲ ਦੀਆਂ ਰਵਾਇਤਾਂ ਤੇ ਧੱਕੇਸ਼ਾਹੀ ਦਾ ਵਿਰੋਧ ਵਿਚਾਰਾਂ ਨਾਲ ਕੀਤਾ ਭਾਵੇਂ ਅੱਜ ਉਹ ਇਕ ਧਰਮ ਬਣਾ ਲਿਆ, ਉਭਾਰਨ ਲਈ ਬੜੀਆਂ ਕਰਾਮਾਤਾਂ ਬਾਤਾਂ ਸਾਖੀਆਂ ਜੋੜ ਲਈਆਂ ਸਾਡੀ ਤਰ੍ਹਾਂ (ਗੁਰੂ ਨਾਨਕ ਦੇਵ) ਧੱਕੇ ਵਿਰੁੱਧ ਪਰ ਦਲੀਲ ਨਾਲ ਨਾ ਕਿ ਠੋਸਿਆ ਸਕਦੇ ਭੀ ਨਹੀਂ ਸਨ ਹੁਕਮਰਾਨ ਤਾਂ ਨਹੀਂ ਸਨ ਹਾਂ ਸਰਕਾਰੇ ਦਰਬਾਰੇ ਪ੍ਰਮੰਨੇ ਹੋਏ ਸਨ, ਮੇਰਾ ਲਿਖਣ ਤੋਂ ਭਾਵ ਹੈ ਕਿ ਜਦੋਂ ਉਨ੍ਹਾਂ ਦੇ ਆਪਣੇ ਧਰਮ ਸਨ ਤਾਂ ਸਾਨੂੰ ਅਧਿਕਾਰ ਹਨ ਕਿ ਅਸੀਂ ਉਨ੍ਹਾਂ ਦੀ ਰੁਖਸਤ ਮਗਰੋਂ ਉਨ੍ਹਾਂ ਨੂੰ ਸਿੱਖ ਆਖੀਏ, ਜਦੋਂ ਕਿ ਬਾਬਾ ਫਰੀਦ ਤੇ ਭਗਤ ਕਬੀਰ ਹੋਰ ਭੀ ਬੜੇ ਕਸ਼ਟ ਸਹਾਰੀਏ ਹੋਏ ਜੇਕਰ (ਗੁਰੂ ਗ੍ਰੰਥ) ਵਿੱਚ ਉਨ੍ਹਾਂ ਦੇ ਅੰਤਰੀਵ ਵਿੱਚੋਂ ਉਭਰੇ ਗੁਣਾਂ ਨੂੰ ਅੰਕਿਤ ਕੀਤਾ ਹੈ ਤਾਂ ਉਨ੍ਹਾਂ ਦੀ ਹੋਂਦ ਤਾਂ ਇਤਿਹਾਸਕ ਹੈ ਮਿਟਾ ਤਾਂ ਨਹੀਂ ਸਕਦੇ ਤਾਂ ਕਿਵੇਂ ਦਾਅਵੇ ਕਰਦੇ ਹੋ ਕਿ (ਗੁਰੂ ਗ੍ਰੰਥ) ਵਿੱਚੋਂ ਜੋ ਭੀ ਤੁਕਾਂ ਲਈਏ ਉਨ੍ਹਾਂ &lsquoਤੇ ਉਨ੍ਹਾਂ ਦਾ ਹੱਕ ਨੀ, ਕੋਈ ਭੀ ਹਵਾਲਾ ਹੋਵੇ ਤਾਂ ਉਹ ਉਹਦੇ ਨਉਂ ਥੱਲੇ ਹੀ ਹੁੰਦਾ ਹੈ ਪਰ ਕੋਈ ਸਬਕ ਸਿੱਖ ਕੇ ਉਨ੍ਹਾਂ ਦੀ ਉਪਮਾਂ ਧੰਨ (ਗੁਰੂ ਨਾਨਕ ਦੇਵ) ਭਾਵੇਂ ਉਦੋਂ ਗੁਰੂ ਨਹੀਂ ਸੀ, ਉਦਾਸੀਆਂ, ਮੈਨੂੰ ਮੈਨੇ੍ਹ ਤਾਂ ਪਤਾ ਨਹੀਂ ਉਦਾਸੀਆਂ ਉਸ ਸਮੇਂ ਦੀ ਭਾਸ਼ਾ ਹੋਵੇਗੀ ਪਰ ਉਨ੍ਹਾਂ ਨੇ ਜੁਲਮ ਧੱਕੇ ਅਤੇ ਰੀਤਾਂ ਦਾ ਖੰਡਨ ਕੀਤਾ ਪਰ ਕਰਤਾਰਪੁਰ ਬੈਠ ਕੇ ਨਹੀਂ ਕਿ ਮੇਰੇ ਕੋਲ ਆਵੋ, ਥਾਂ ਥਾਂ ਹਰ ਧਰਮ ਫਿਰਕੇ ਵਰਗ ਨੂੰ ਜੋੜਨ ਆਪ ਚੱਲ ਕੇ ਗਏ ਆਉ ਅਸੀਂ ਬਾਨੀ ਤਾਂ ਆਖਦੇ ਹਾਂ ਪਰ ਕੀ ਉਪਦੇਸ਼ ਨਿਰਦੇਸ਼ ਮੰਨਦੇ ਹਾਂ ਸੌਖੇ ਜਰੂਰ ਸਿੱਖ ਫਿਲਾਸਫੀ ਤਾਂ ਧੱਕੇ ਕਤਲ ਅਤੇ ਉਪੱਧਰ ਦੇ ਖਿਲਾਫ ਹੈ, ਮੈਂ ਸਿੱਖਾਂ ਨਾਲ ਬੀਤੇ ਤਿੰਨ ਕਾਂਡ ਵਿਚਾਰੂੰਗੀ ਨੰਬਰ ਇਕ ਐਮਰਜੈਂਸੀ ਜੋ ਅੱਜ ਫਿਲਮ ਚਰਚਿਤ ਹੈ, ਅਕਾਲੀ ਦਲ ਨੇ ਮੋਰਚਾ ਲਾ ਕੇ ਜੇਲ੍ਹਾਂ ਭਰੀਏ ਸਾਰੇ ਭਾਰਤ ਨੂੰ ਲਾਮਬੰਦ ਕੀਤਾ, ਫੇਰ ਆਇਆ ਨਿਰੰਕਾਰੀ, ਕਿਆਮਤ ਸਿੱਖ ਸ਼ਹੀਦੀਆਂ ਦੋ ਫਿਰਕਿਆਂ ਵਿੱਚ ਧਰਮ ਆਧਾਰਿਤ ਵੱਖਰੇਮਾਂ ਤੇ ਅਖੰਡ-ਕੀਰਤਨੀ ਜੱਥਾ ਸਰਗਰਮ ਸੰਤ ਭਿੰਡਰਾਂਵਾਲਿਆਂ ਨਾਲ ਫੈਸਲਾ ਕਰਕੇ ਅਰਦਾਸ ਕੀਤੀ ਕਿ ਰੋਕਣ ਚੱਲਣਾ ਹੈ ਪਿੱਛੋਂ ਕੁਝ ਪੁਲਸ ਹਦਾਇਤ &lsquoਤੇ ਫੈਸਲਾ ਬਦਲਣ ਦੀ ਸਲਾਹ ਸੰਤ ਪਿੱਛੇ ਹੱਟ ਗਏ ਪਰ ਸ਼ਹੀਦ ਭਾਈ ਫੌਜਾ ਸਿੰਘ ਅੜ ਗਏ ਕਿ ਅਰਦਾਸ ਕੀਤੀ ਹੈ ਮੈਂ ਨਹੀਂ ਭੱਜਣਾ ਅੰਤ ਜੋ ਹੋਇਆ ਮੰਦਭਾਗਾ ਸਾਹਮਣੇ ਹੈ, ਉਸੇ ਹੀ ਲੜੀ ਕੜੀ ਦੀਆਂ ਸ਼ਾਖਾ ਸੰਤਾਂ ਨੂੰ ਗਿਆਨੀ ਜੈਲ ਨੇ ਨਾਨਕ ਨਿਵਾਸ ਬਠਾ ਤਾ ਹਾਲਾਂਕਿ ਵੈਰੀ ਘਰ ਨਹੀਂ ਸੱਦੀ ਦੇ ਪਰ ਜੋ ਜੋਖਾਂ ਕੌਮ ਨੇ, ਪੰਜਾਬ ਨੇ ਤੇ ਵਾਸੀਆਂ ਨੇ ਭਰੀਆਂ ਇਤਿਹਾਸ ਹੈ ਇਸ ਸੰਦਰਭ ਵਿੱਚ ਮੈਂ ਇਹ ਮੰਨਦੀ ਹਾਂ ਕਿ (ਗੁਰੂ ਨਾਨਕ) ਵਿਚਾਰਧਾਰਾ ਲਾਗੂ ਨਹੀਂ ਧੱਕੇ ਨਾਲ ਸੰਤਾਂ ਦੇ ਪੈਰੋਕਾਰ, ਡਰਾ ਧਮਕਾ ਅਤੇ ਦਹਿਸ਼ਤ ਨਾਲ ਮੰਨਵਾ ਰਹੇ ਹਨ ਇਹ ਪਹਿਲੀ ਉਲੰਘਣਾ ਹੈ ਧਾਰਾ ਦੀ, ਧੱਕੇ ਵਿਰੁੱਧ ਖੜਨਾ ਤਾਂ ਬਣਦਾ ਹੈ ਪਰ ਸੰਗਠਨ ਕਰਕੇ ਨਾ ਕਿ ਧੜਾ ਬਣਾ ਕੇ, ਅੱਜ ਸੰਸਾਰ &lsquoਤੇ ਯੁੱਧ ਇਸੇ ਨੀਤੀ ਦਾ ਸਿੱਟਾ ਹੈ ਸਰਬੱਤ ਦਾ ਭਲਾ ਸਾਰੇ ਧਰਮ ਆਪਣੀ ਪ੍ਰਾਰਥਨਾ ਵਿੱਚ ਕਰਦੇ ਹਨ ।
ਬੁੱਧ ਸਿੰਘ ਨੀਲੋ (ਨੀਲੋ ਪਿੰਡ ਹੈ) ਪੱਤਰਕਾਰ ਲਿਖਦਾ ਹੈ ਕਿ ਪੱਤਰਕਾਰ ਬਲੈਕ ਮੇਲਰ ਬਣਗੇ ਵੀਰੇ ਸੀਗੇ, ਹੁਣ ਤਾਂ ਚਿੱਕੜਕਾਰ, ਫੁਲਕੇਕਾਰ ਤੇ ਤਾਬਿਆਦਾਰ ਨੇ, ਪਹਿਲਾਂ ਕੋਰਸ ਕਰਕੇ ਪੜ੍ਹਕੇ ਹੀ ਬਣਦੇ ਸਨ ਅੱਜ ਤਾਂ ਥੈਲਾ ਚੁੱਕ ਬੱਸ ਔਥੇ ਜਾ ਕੇ ਬੰਦਾ ਕਤਲ ਕਰਤਾ, ਟਰੱਕ ਨੇ ਦਰੜ ਤਾ ਆਪ ਭੱਜ ਗਿਆ ਜਾਂ ਪੁਲਸ ਨੇ ਮੁਕਾਬਲੇ ਗੈਂਗਸਟਰ ਮਾਰਤਾ ਐਨੇ ਅਸਲੇ ਸਮੇਤ ਸੀ, ਜਾਂ ਜੀ ਮਣ ਪਕੀ ਹੈਰੋਇਨ ਫੜ ਲਈ, ਹੋਰ ਪ੍ਰਵਾਸਣ ਭੀ ਸਰਪੰਚਣੀ ਬਣ ਗਈ, ਅਖ਼ਬਾਰ ਮਾਲਕ ਕਿਹੜਾ ਮਗਰ ਜਾਂਦੇ ਨੇ ਹੋਰ ਆਹ ਇਸ਼ਤਿਹਾਰ ਦਿਉ ਜੀ ਮੈਂ ਬੰਨਾ ਤੁਹਾਡੇ ਰੰਗ ਕੋਲੋਂ ਹੀ 20 ਕੁ ਨਉਂ ਲਿਖ ਆਹ ਸਮਰਥੱਕ ਨੇ ਦੱਸੋਂ ਅਖ਼ਬਾਰ ਨੇ ਕੀ ਦੂਰਬੀਨ ਲਾਈ ਹੈ । ਪੱਤਰਕਾਰੀ ਤਾਂ ਰਹੀ ਹੀ ਨਹੀਂ, ਦੂਰਅੰਦੇਸ਼ ਭਵਿੱਖ ਦੀ ਦ੍ਰਿਸ਼ਟੀਕੋਨ ਸਮੇਟੀ ਗਈ, ਭਰੱਪਣ ਨਾਤੇ ਭਾਈਚਾਰਾ, ਸਮਾਜ ਤੇ ਜੀਵਨ ਹੁਣ ਤਣ ਪਤੱਣ ਦਾ ਨਹੀਂ ਬਖ਼ਸ਼ੀ ਸਾਈਆਂ, ਗੁਰਮੁਖਾਂ ਤੋਂ ਬਚਾਈਂ, ਸੁਣੋ ਜੀ ਆਪ ਤਾਂ ਖਤਰਾ ਬਣਾ ਕੇ ਆਏ ਆਉਂਦੇ ਹੀ ਸਾਥੀਆਂ ਨਾਲ ਗੁਰੂ ਘਰਾਂ ਵਿੱਚ ਘੁਸੜ ਫੇਰ ਹੁਣ ਚੈਨਲਾਂ &lsquoਤੇ ਬੈਠ ਯੂ:ਟੀਯੂਬਾਂ ਕੰਮਕਾਰ ਕਰਕੇ ਪੌਂਡਾਂ ਵਿੱਚ ਖੇਡੋ ਪਰ ਨਾਲ ਬੋਲੀ ਦੇਖੋ ਜੀ ਕਾਲੀ ਦਲ ਨਾ ਰੁਪੈ ਰੁਪਏ ਲੋਕਾ ਦਿਆਂ ਚੱਲਦਾ ਹੁੰਦਾ ਸੀ ਹੁਣ ਸੁਖਬੀਰ ਬਾਦਲ ਦਾ ਕਿਹੜਾ ਬਿਜ਼ਨੈੱਸ ਜੋ ਨਹੀਂ ਕਾਲੀ ਦਲ ਦਾ ਪ੍ਰਧਾਨ ਪੈਸੇ ਵਾਲਾ ਥੋੜ੍ਹਾ ਹੋਵੇ ਮੰਗ ਮੰਗ ਗੁਜ਼ਾਰਾ ਕਰੇ ਇਨ੍ਹਾਂ ਵਰਗਿਆਂ ਦੇ ਅੱਗੇ ਹੱਥ ਅੱਡੇ, ਗੱਲ ਕੀ ਸਾਡੇ ਪਿੱਛੇ ਬੱਸ ਪੂੰਛ ਹੀ ਨਹੀਂ ਬਾਕੀ ਤਾਂ ਅਸੀਂ ਦੁਲੱਤੇ ਉਤੋਂ ਦੀ ਮਾਰਦੇ ਹਾਂ, ਅੱਜ ਹੈ ਕੋਈ ਭੀ ਪਾਰਟੀ, ਗੁਰੂ ਘਰ ਜੋ ਪੈਸੇ ਤੋਂ ਬਗੈਰ, ਗੁਰੂ ਦੀ ਮਰਿਯਾਦਾ &lsquoਤੇ ਚੱਲਦਾ ਹੈ, ਮਰੇ &lsquoਤੇ ਭੀ ਹਜਾਰ ਕੁ ਦਾ ਚੂਨਾ ਗੁਰੂ ਘਰ ਹੀ ਲੱਗਦਾ ਹੈ ਰਾਗੀ ਕੀਰਤਨ ਕਰਨ ਤੇ ਸ਼ਬਦ ਸੀ ਅਜੂੰ ਕੁਝ ਵਿਗੜਿਆ ਨਾਹੀ, ਚਾਚਾ ਜੀ ਰਾਮੂਵਾਲੀਆ ਮੈਨੂੰ ਕਹਿੰਦਾ ਰਾਗੀ ਨੇ ਅੱਡ ਪੈਸੇ ਲੈਣੇ ਨੇ ਸਸਕਾਰ ਦੇ ਅੱਡ ਪਾਠ ਦੇ ਅੱਡ ਪੈਨਸ਼ਨ ਬੰਦ ਨਿਆਣੇ ਸਾਂਭਦਾ ਸੀ ਘਰਦਿਆਂ ਨੂੰ ਪੁੱਛੋ ਇਹਦੇ ਭਾਣੇ ਕੁਝ ਵਿਗੜਿਆ ਹੀ ਨਹੀਂ ।
ਚਾਂਦੀ ਦਾ ਕਰਾ ਦੇ ਘੋਟਣਾ ਕਦੀ ਸੱਸ ਕੁਟਣੀ ਪੈ ਜਾਂਦੀ, ਸੱਸ ਬੀਰ ਵੱਲ ਦੀ ਭੈਣ ਸੀ ਕਹਿੰਦੀ ਬੀਬੀ ਦੋ ਕਰਾ ਲੈ ਇਕ ਭਰਜਾਈ ਵਾਸਤੇ, ਅੱਜ ਕੱਲ੍ਹ ਸਾਡੇ ਸਿੱਖ ਪੰਜਾਬ ਵਿੱਚੋਂ ਭਾਜਪਾ ਦੇ ਗੁਣਵਾਨ ਨੇ ਰਵਨੀਤ ਬਿੱਟੂ ਮੰਨਿਆਂ ਕਿ ਕਾਂਗਰਸ ਨੇ ਧੱਕਾ ਕੀਤਾ ਕੱਢਿਆ ਪਰ ਭਾਈ ਉਥੇ ਹੀ ਸੀ ਜਦੋਂ ਦਾ ਕਾਂਗਰਸ ਨੇ ਕਹਿਰ ਕੀਤਾ ਅੱਜ ਕੀਤਾ, ਅੱਜ ਕਹਿੰਦਾ ਰਾਹੁਲ ਗਾਂਧੀ ਆਪਣੀ ਦਾਦੀ ਦੇ ਜਨਮ ਦਿਹਾੜੇ &lsquoਤੇ ਸਮਾਧੀ ਤੇ ਕਿਉਂ ਗਿਆ ਖੂਨ ਮਾੜਾ ਭੀ ਹੋਵੇ ਖੂਨ ਹੀ ਰਹਿੰਦਾ ਹੈ । ਇੰਦਰਾ ਸਿੱਖਾਂ ਲਈ ਦੁਸ਼ਟ ਪਰ ਪਰਿਵਾਰ ਲਈ ਤਾਂ ਮੈਂਬਰ ਸੀ, ਇਹ ਬਿੱਟੂ ਨੂੰ ਜਚਦਾ ਨਹੀਂ ਸੀ, ਭਾਈ ਸੰਭਲ ਕੇ ਚੱਲੋ, ਕੱਲ੍ਹ ਦਾ ਕੀ ਪਤਾ ਹੈ ਲੱਗਦਾ ਸਿੱਖਾਂ ਨੂੰ ਤਾਂ ਘੁਮੇਟਣੀਆਂ ਹੀ ਆਈਆਂ ਪਈਆਂ ਹਨ ਇਥੇ ਜਥੇਬੰਦੀ ਬਣਾ ਹੁਣ ਇਥੋਂ ਦੇ ਲੋਕਾਂ ਨੂੰ ਸਾਰਾ ਦੱਸਣਗੇ ਕਿ ਅਸੀਂ ਆਪਣੇ ਇਸ਼ਟ ਦੀ ਬੇਅਦਬੀ ਕਰਕੇ ਫੇਰ ਨਸ਼ਰ ਭੀ ਕਰਦੇ ਹਾਂ ਚੈਨਲਾਂ &lsquoਤੇ ਜਾ ਕੇ ਭੀ ਸ਼ੇਖੀ ਮਾਰਦੇ ਹਾਂ ਪਰ ਸਾਨੂੰ ਕੌਮੀ, ਧਾਰਮਿਕ ਅਤੇ ਦੂਜੇ ਧਰਮਾਂ ਵਿੱਚ ਬੇਇੱਜ਼ਤੀ ਦਾ ਗਿਆਨ ਨਹੀਂ, ਇਹੀ ਲੋਕ ਹਨ ਜਿਨ੍ਹਾਂ ਨੇ ਸਿੰਧੀਆਂ ਨਾਲ ਭੀ ਸ਼ਾਇਦ ਇਸ ਮੁੱਦੇ &lsquoਤੇ ਝੜਪ ਲਈ ਸੀ, ਸਾਨੂੰ ਆਪਣਾ ਧਰਮ ਪਰੰਪਰਾਵਾਂ, ਲੀਹਾਂ ਤੇ ਗੁਰੂ ਉਪਦੇਸ਼ਾਂ &lsquoਤੇ ਪਾਲਣਾ ਬਣਦਾ ਹੈ ਨਾ ਕਿ ਆਪਹੁਦਰੀਆਂ ਕਰਕੇ, ਇਹ ਸਾਨੂੰ ਨਮਾਣ ਵੱਲ ਲਿਆਊਗਾ, ਪਰ ਕੋਈ ਭੀ ਅਦਾਰਾ ਇਸ ਪਾਸੇ ਧਿਆਨ ਨਹੀਂ ਦੇ ਰਿਹਾ ਸਗੋਂ ਚੁੱਪ ਤਾਂ ਹਨ ਕਿ ਇਹ ਸਾਡੇ ਕਸੂਤੇ ਪ੍ਰਬੰਧਾਂ ਵੱਲ ਉਂਗਲ ਚੁੱਕਣਗੇ, ਸ਼੍ਰੋਮਣੀ ਕਮੇਟੀ ਭੀ ਬੱਸ ਦਿਹਾੜੇ ਮਨਾਉ ਪਰ ਧਰਮ ਦੀਆਂ ਦਿਸ਼ਾਵਾਂ ਵੱਲ ਕੇਂਦਰਤ ਨਹੀਂ, ਦੇਖੋ ਕਿਵੇਂ ਸ਼ਨਿੱਚਰਵਾਰ ਨੂੰ ਸਵੇਰੇ ਹੀ ਈਸਾਈ ਮੱਤ ਵਾਲੇ ਬਾਈਬਲ ਦੀਆਂ ਸਤਰਾਂ ਪ੍ਰਕਾਸ਼ਤ ਕਰੀ ਆ ਕੇ ਆਖਣਗੇ ਜੀ ਆਹ ਲਉ ਪੜੋ੍ਹ ਅਸੀਂ ਦੇਖਿਉ ਕਿਧਰੇ ਗੁਰਬਾਣੀ ਦੀ ਤੁੱਕ ਨਾ ਮੂੰਹੋ ਕੱਢ ਬੈਠਿਉ ਢਾਅ ਲੱਗ ਜੂ ਦੇਖੋ ਕੱਲ੍ਹ ਦਿੱਲੀ ਕਮੇਟੀ ਬਰੂਦ ਛੱਡੇ ਜੀ ਅਕਾਲ ਤਖ਼ਤ ਦੇ ਜਥੇਦਾਰ ਸਤਿਕਾਰਤ ਹਨ ਸਰਨਾ ਭਰਾਵਾਂ ਨੂੰ ਤਲਬ ਕਰੋ, ਅਲੋਚਣਾ ਕਰਕੇ ਆਪਣੇ ਮਨੋਰਥ ਲਈ ।
ਰਾਮ, ਨਰਾਇਣ, ਬ੍ਰਹਮਾ ਵਿਸ਼ਨੂੰ ਭਗਵਾਨ ਸਭ ਹਿੰਦੂ ਸੰਸਕ੍ਰਿਤੀ ਵਿੱਚੋਂ ਹਨ ਬਹੁਤਾ ਭਾਗ ਵੇਦਾਂ ਉਪਨਿਸ਼ਦਾਂ ਵਿੱਚੋਂ ਹੈ ਕੋਈ ਅਸਚਰਜ ਨਹੀਂ ਸਭ ਗ੍ਰੰਥ ਵੇਲੇ ਦੇ ਭਾਸ਼ਾ ਮਨੌਤਾਂ, ਰੀਤਾਂ ਰਸਮਾਂ ਨੂੰ ਦੇਖਕੇ ਹੀ ਲਿਖੇ ਗਏ, ਹਰ ਕਵੀ ਲੇਖਕ ਤੇ ਵਿਦਵਾਨ ਚੁਗਿਰਦੇ ਦੀ ਰੂਪ ਰੇਖਾ ਅਧਾਰਤ ਤੇ ਕੁਝ ਵਿਚਾਰਾਂ ਨਾਲ ਹੀ ਅੰਕਤ ਕਰਦੇ ਹਨ ਐਮੇ ਵਿਵਾਦ ਖੜ੍ਹੇ ਕਰਕੇ ਆਪਾਂ ਵੱਖਰੇਵੇਂ ਪਾ ਕੇ ਕਸ਼ਟ ਸਹੇੜਦੇ ਹਾਂ, ਅਟੱਲ ਸੱਚਾਈ ਹੈ ਕਿ ਸਭ ਧਰਮ ਮਨੁੱਖ ਨੇ ਪਰਖੇ ਤੇ ਪਛਾਣੇ ਪਰ ਉਹ ਪਰਮ ਮਨੁੱਖ ਸਨ, ਪ੍ਰਵਦਗਾਰ ਨੇ ਤਾਂ ਘੜਤਾਂ ਘੜੀਆਂ ਸਨ, ਨਾਲ ਹੀ ਦੇਵਤਾ ਸਰੂਪ ਆਦਮੀ ਉਨ੍ਹਾਂ ਧਰਮ ਬਣਾਏ, ਅਸੀਂ ਉਸ ਪਰੰਪਰਾ ਨੂੰ ਹੀ ਵਰਤ ਕੇ ਅੱਜ ਦੇ ਸਾਧਾਂ ਸੰਤਾਂ ਨੂੰ ਜੋ ਦੇਖ ਲਵੋ ਕਿਵੇਂ ਸਰਕਾਰਾਂ ਦੇ ਗੁਣਵਾਨ ਹਨ, ਬਾਬਾ ਧੁੰਮਾਂ ਭਾਜਪਾ ਦਾ ਪ੍ਰਚਾਰ ਕਰ ਰਿਹਾ ਹੈ, ਕਿਸਾਨ ਕਾਂਗਰਸ ਦਾ, ਚੰਡੀਗੜ੍ਹ ਦੇ ਮੁੱਦੇ ਤੇ ਹੁਣ ਵਵੇਲਾ ਵਿਰੋਧਤਾ ਹੀ ਹੈ, ਦੇਣ ਤਾਂ ਕਾਂਗਰਸ ਦੀ ਹੈ, ਪਰ ਪੰਜਾਬ ਵਿੱਚ ਸਿੱਖਾਂ ਨੇ ਵਿਰੋਧ ਕੀਤਾ ਨਹੀਂ ਸੀ ਕੇਵਲ ਸ਼੍ਰੋਮਣੀ ਅਕਾਲੀ ਦਲ ਹੀ ਸੀ, ਹੁਣ ਦੇਖੋ ਅਕਾਲ ਤਖ਼ਤ ਦੇ ਜਥੇਦਾਰ ਕੀ ਬੱਸ ਸੁਖਬੀਰ ਨੂੰ ਹੀ ਸਜ਼ਾ ਹੈ, ਬਾਕੀ ਕਿਥੇ ਅਤੇ ਦੂਜੀਆਂ ਕਾਂਗਰਸੀ ਧਿਰਾਂ ? ਅਫ਼ਸੋਸ ਹੈ ਕਿ ਕਾਤਲਾਂ ਨੂੰ ਯੋਧੇ, ਸੂਰਬੀਰ, ਪੰਥਕ ਆਖ ਉੱਚਾ ਸਨਮਾਨ ਪਰ ਗੈਂਗਸਟਰ ਕਤਲ ਸਰਕਾਰ ਦਾ ਕਾਨੂੰਨ ਨੀ ਜੀ ਠੀਕ ਭਗਵੰਤ ਮਾਨ ਨੂੰ ਰਾਜ ਕਰਨ ਦਾ ਚੋਜ ਨੀ, ਸ਼ੇਖਚਿਲੀ ਭਾਵੇਂ ਅਕਾਲੀ ਹੀ ਹੋਣ ਗਲਤ, ਗਲਤ ਹੀ ਹੁੰਦਾ ਹੈ ਸਿੱਖ ਧਰਮ ਨੂੰ ਇਨ੍ਹਾਂ ਸੋਧੇ ਲਉਣਿਆਂ ਨੂੰ ਗਲ੍ਹੀ ਲਉਣਾ ਸਲਾਹੁਣਾ ਸੋਭਦਾ ? ਕਾਨੂੰਨ ਵਿੱਚ ਕੋਈ ਧਾਰਾ ਨਹੀਂ ਜੀ ਪੰਥ ਕਰਕੇ ਸੋਧੇ ਬੰਬ ਮਾਰੇ ਰਹੀ ਗੱਲ ਸਿੱਖ ਧਾਰਮਿਕ ਇਤਿਹਾਸ ਦੀ, ਭਾਈ ਉਹ ਭੀ ਲੇਖਕ ਸਨ ਕੋਈ ਦੇਵਤੇ ਨਹੀਂ ਸਭ ਰੋਟੀ ਖਾਣੇ ਭੀ ਸਨ, ਲਿਖਤਾਂ ਨੂੰ ਤਿਉਰ ਤਾਗੇ ਬਣਾ ਕੇ ਦਿਖਾਵਾ ਸਬੂਤੀ ਨਹੀਂ, ਕੋਈ ਵਿਰੋਧਤਾ ਨਹੀਂ ਕਰਦਾ, ਸਭ ਉਸੇ ਤਾਂਗੇ ਦੇ ਸਵਾਰ ਨੇ ਕੀ ਕਿਧਰੇ ਪਹਾੜਾਂ ਤੇ ਪੱਥਰਾਂ ਵਿੱਚ ਉਕਰੇ ਮਿਲੇ ਹਨ ਅੱਖਰ ਪ੍ਰਾਪੇਗੰਡਾ ਦਾ ਯੁੱਗ ਹੈ ਕਰੀ ਚੱਲਦੇ ਨੇ ਸੰਸਥਾਵਾਂ ਬਣਾ ਕੇ ਸੁਣ ਸੁਣ ਸੁੰਨ ਹੋਈਦਾ ਹੈ ਕਿ ਆਹ ਧਾਰਮਿਕ ਅਦਾਰੇ ? ਅਰਦਾਸ ਕਰਨ ਨੂੰ ਭੀ ਜੀਅ ਨੀ ਕਰਦਾ ਕਿ ਦਾਤਾ ਭੀ ਹੱਸੂ ਕਿ ਇਹ ਪਖੰਡੀ ਕੀ ਕਰਦੇ ਨੇ ਤੁਸੀਂ ਆਪ ਅੱਲ੍ਹਾ ਹੀ ਬਣੀ ਬੈਠੋ ਹੋ, ਮੈਥੋਂ ਕੀ ਅਰਗ ਲਵਾਉਣਾ ਤੁਰਦੇ ਬਣੋ ।
-ਬਲਵਿੰਦਰ ਕੌਰ ਚਾਹਲ ਸਾਊਥਾਲ