ਦਰਬਾਰ ਸਾਹਿਬ ਦੇ ਬਾਹਰ ਸੁਖਬੀਰ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼
ਅੰਮ੍ਰਿਤਸਰ- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਉਸ ਵੇਲੇ ਵਾਲ-ਵਾਲ ਬਚ ਗਏ ਜਦੋਂ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪਹਿਰੇਦਾਰ ਦੀ ਸੇਵਾ ਕਰ ਰਹੇ ਸਨ ਤਾਂ ਇੱਕ ਵਿਅਕਤੀ ਨੇ ਉਨ੍ਹਾਂ &rsquoਤੇ ਕੁਝ ਕਦਮਾਂ ਦੀ ਦੂਰੀ ਤੋਂ ਗੋਲੀ ਚਲਾ ਦਿੱਤੀ। ਪਰ ਉਨ੍ਹਾਂ ਦੇ ਕੋਲ ਖੜ੍ਹੇ ਕੁਝ ਵਿਅਕਤੀਆਂ ਨੇ ਹਮਲਾਵਰ ਨੂੰ ਪਿਸਤੌਲ ਤਾਣਦਿਆ ਦੇਖ ਲਿਆ ਅਤੇ ਤੁਰੰਤ ਫੜ ਲਿਆ। ਇਸ ਦੌਰਾਨ ਹਮਲਾਵਰ ਦਾ ਪਿਸਤੌਲ ਵਾਲਾ ਹੱਥ ਉੱਤੇ ਹੋ ਜਾਣ ਕਾਰਨ ਨਿਸ਼ਾਨਾ ਖੁੰਝ ਗਿਆ।
ਜਾਣਕਾਰੀ ਅਨੁਸਾਰ ਕਾਬੂ ਕੀਤਾ ਗਿਆ ਵਿਅਕਤੀ ਅਕਾਲ ਫੈਡਰੇਸ਼ਨ ਦਾ ਆਗੂ ਨਰਾਇਣ ਸਿੰਘ ਚੌੜਾ ਹੈ ਜੋ ਕਿ ਪਹਿਲਾਂ ਵੀ ਕੁਝ ਮਾਮਲਿਆਂ ਵਿੱਚ ਜੇਲ੍ਹ ਵਿੱਚ ਰਹਿ ਚੁੱਕਾ ਹੈ। ਇਸ ਦੀ ਖ਼ਬਰ ਮਿਲਦਿਆਂ ਹੀ ਕਈ ਹੋਰ ਅਕਾਲੀ ਆਗੂ ਮੌਕੇ &rsquoਤੇ ਪੁੱਜ ਗਏ ਸਨ। ਸੁਰੱਖਿਆ ਘੇਰੇ ਨੇ ਤੁਰੰਤ ਸੁਖਬੀਰ ਸਿੰਘ ਬਾਦਲ ਨੂੰ ਘੇਰ ਲਿਆ ।
ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸ਼ਾਂਤਮਈ ਢੰਗ ਨਾਲ ਗੁਰੂ ਚਰਨਾਂ ਵਿੱਚ ਸੇਵਾ ਕਰ ਰਹੇ ਇੱਕ ਵਿਅਕਤੀ &rsquoਤੇ ਗੋਲੀ ਚਲਾਉਣ ਵਰਗੀ ਅਜਿਹੀ ਕਾਇਰਾਨਾ ਕਾਰਵਾਈ ਕੋਈ ਸਿੱਖ ਨਹੀਂ ਕਰ ਸਕਦਾ ਅਤੇ ਅਜਿਹੇ ਵਿਅਕਤੀ ਨੂੰ ਸਿੱਖ ਕਹਿਣਾ ਗਲਤ ਹੋਵੇਗਾ। ਉਨ੍ਹਾਂ ਕਿਹਾ ਕਿ ਸੇਵਾ ਇਸੇ ਤਰ੍ਹਾਂ ਜਾਰੀ ਰਹੇਗੀ।
ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖਤ ਵੱਲੋਂ ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਦੋਹਾਂ ਆਗੂਆਂ ਦੀ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਘੰਟਾ ਘਰ ਵਾਲੇ ਪਾਸੇ ਪਹਿਰੇਦਾਰ ਵੱਜੋਂ ਸੇਵਾ ਲਾਈ ਗਈ ਸੀ। ਅੱਜ ਉਹ ਦੂਜੇ ਦਿਨ ਇਸ ਸੇਵਾ ਲਈ ਇੱਥੇ ਪੁੱਜੇ ਸਨ।
ਸ੍ਰੀ ਦਰਬਾਰ ਸਾਹਿਬ ਬਾਹਰ ਸੁਖਬੀਰ ਬਾਦਲ &lsquoਤੇ ਹਮਲੇ ਦੀ ਘਟਨਾ ਦੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੀਤੀ ਨਿੰਦਾ 
 
ਸ੍ਰੀ ਦਰਬਾਰ ਸਾਹਿਬ ਵਿਖੇ ਸੁਖਬੀਰ ਸਿੰਘ ਬਾਦਲ &rsquoਤੇ ਅੱਜ ਹੋਈ ਫਾਇਰਿੰਗ ਦੀ ਘਟਨਾ ਦੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਨਿੰਦਾ ਕੀਤੀ ਹੈ। ਸਿੰਘ ਸਾਹਿਬ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਬਾਹਰ ਗੋਲੀ ਚੱਲਣਾ ਬੇਹੱਦ ਮੰਦਭਾਗਾ ਹੈ। ਸੁਖਬੀਰ ਬਾਦਲ &lsquoਤੇ ਫੈਸਲਾ ਗੁਰੂ ਦੀ ਰਜ਼ਾ &lsquoਚ ਰਹਿ ਕੇ ਲਿਆ ਗਿਆ ਸੀ। ਅਜਿਹੇ ਪਾਵਨ ਸਥਾਨ &rsquoਤੇ ਹਮਲੇ ਵਰਗੀ ਘਟਨਾ ਵਾਪਰਨਾ ਬਹੁਤ ਦੁਖਦਾਈ ਅਤੇ ਨਿੰਦਣਯੋਗ ਹੈ ਜੋ ਨਹੀਂ ਹੋਣੀ ਚਾਹੀਦੀ ਸੀ।
 
ਦੱਸ ਦੇਈਏ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਸੁਣਾਈ ਗਈ ਸਜ਼ਾ ਤਹਿਤ ਸ੍ਰੀ ਦਰਬਾਰ ਸਾਹਿਬ ਦੇ ਗੇਟ &rsquoਤੇ ਸੁਖਬੀਰ ਸਿੰਘ ਬਾਦਲ ਸੇਵਾਦਾਰ ਵਜੋਂ ਸੇਵਾ ਨਿਭਾ ਰਹੇ ਸਨ। ਇਸ ਦੌਰਾਨ ਇੱਕ ਸ਼ਖਸ ਹੱਥ ਵਿੱਚ ਪਿਸਤੌਲ ਲੈ ਕੇ ਸੁਖਬੀਰ ਬਾਦਲ ਵੱਲ ਭੱਜਿਆ ਅਤੇ ਗੋਲੀ ਚਲਾ ਦਿੱਤੀ। ਗੋਲੀ ਕੰਧ &lsquoਚ ਜਾ ਲੱਗੀ, ਜਿਸ &lsquoਚ ਸੁਖਬੀਰ ਬਾਦਲ ਵਾਲ-ਵਾਲ ਬਚ ਗਏ। ਉਥੇ ਖੜ੍ਹੇ ਸੁਰੱਖਿਆ ਕਰਮਚਾਰੀਆਂ ਨੇ ਉਸ ਵਿਅਕਤੀ ਨੂੰ ਫੜ ਕੇ ਪਿਸਤੌਲ ਖੋਹ ਲਿਆ। ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ।
ਟਰੂਡੋ ਸਰਕਾਰ ਵਿਰੁੱਧ ਬੇਵਿਸਾਹੀ ਮਤੇ ਦੀ ਹਮਾਇਤ ਨਹੀਂ ਕਰੇਗੀ ਐਨ.ਡੀ.ਪੀ.
ਔਟਵਾ : ਕੈਨੇਡੀਅਨ ਸੰਸਦ ਵਿਚ ਬੇਵਿਸਾਹੀ ਮਤਾ ਆਉਣ ਤੋਂ ਪਹਿਲਾਂ ਹੀ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੇ ਸਾਫ਼ ਲਫ਼ਜ਼ਾਂ ਵਿਚ ਆਖ ਦਿਤਾ ਹੈ ਕਿ ਉਹ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਦੀਆਂ ਚਾਲਾਂ ਵਿਚ ਉਲਝ ਕੇ ਘੱਟ ਗਿਣਤੀ ਲਿਬਰਲ ਸਰਕਾਰ ਨੂੰ ਡੇਗਣ ਦੇ ਕਿਸੇ ਵੀ ਯਤਨ ਵਿਚ ਮਦਦਗਾਰ ਨਹੀਂ ਬਣਨਗੇ। ਜਗਮੀਤ ਸਿੰਘ ਨੇ ਦਲੀਲ ਦਿਤੀ ਕਿ ਪੌਇਲੀਐਵ ਉਨ੍ਹਾਂ ਯੋਜਨਾਵਾਂ ਨੂੰ ਖਤਮ ਕਰਨਾ ਚਾਹੁੰਦੇ ਹਨ ਜਿਨ੍ਹਾਂ ਵਾਸਤੇ ਐਨ.ਡੀ.ਪੀ. ਸੰਘਰਸ਼ ਕਰ ਰਹੀ ਹੈ। ਅਜਿਹੇ ਵਿਚ ਚੋਣਾਂ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜਗਮੀਤ ਸਿੰਘ ਦੇ ਤਾਜ਼ਾ ਐਲਾਨ ਮਗਰੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਵੱਡੀ ਚਿੰਤਾ ਮੁੱਕ ਗਈ ਜੋ ਸੰਭਾਵਤ ਤੌਰ &rsquoਤੇ ਵੀਰਵਾਰ ਨੂੰ ਪੇਸ਼ ਹੋਣ ਵਾਲੇ ਬੇਵਿਸਾਹੀ ਮਤੇ ਦੇ ਮੱਦੇਨਜ਼ਰ ਲਗਾਤਾਰ ਵਧਦੀ ਜਾ ਰਹੀ ਸੀ। ਕੰਜ਼ਰਵੇਟਿਵ ਪਾਰਟੀ ਵੱਲੋਂ ਜਗਮੀਤ ਸਿੰਘ ਦਾ ਨਾਂ ਲੈ ਕੇ ਬੇਵਿਸਾਹੀ ਮਤਾ ਲਿਆਉਣ ਦੇ ਯਤਨ ਕੀਤੇ ਜਾ ਰਹੇ ਸਨ ਤਾਂਕਿ ਵੋਟਿੰਗ ਦੌਰਾਨ ਐਨ.ਡੀ.ਪੀ., ਘੱਟ ਗਿਣਤੀ ਲਿਬਰਲ ਸਰਕਾਰ ਦੇ ਹੱਕ ਵਿਚ ਨਾ ਭੁਗਤੇ।
ਜਿਸ ਨੇ ਸੁਖਬੀਰ ਬਾਦਲ 'ਤੇ ਗੋਲੀ ਚਲਾਈ ਉਹ ਮੈਨੂੰ ਵੀ ਮਾਰਨਾ ਚਾਹੁੰਦਾ ਸੀ: Bittu
ਚੰਡੀਗੜ੍ਹ : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 'ਤੇ ਬੁੱਧਵਾਰ ਨੂੰ ਹਰਿਮੰਦਰ ਸਾਹਿਬ ਦੇ ਗੇਟ 'ਤੇ ਹੋਏ ਹਮਲੇ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਵੀ ਬਿਆਨ ਆਇਆ ਹੈ। ਉਸ ਦਾ ਕਹਿਣਾ ਹੈ ਕਿ ਜਦੋਂ ਉਹ 2009 ਵਿੱਚ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਸਨ ਤਾਂ ਇਸ ਹਮਲੇ ਦਾ ਦੋਸ਼ੀ ਨਰਾਇਣ ਸਿੰਘ ਉਸ ਨੂੰ ਵੀ ਬੰਬ ਨਾਲ ਉਡਾਉਣ ਦੀ ਯੋਜਨਾ ਬਣਾ ਰਿਹਾ ਸੀ। ਰੂਪਨਗਰ ਦੇ ਤਤਕਾਲੀ ਐਸਐਸਪੀ ਨੇ ਉਸ ਨੂੰ ਚੇਤਾਵਨੀ ਦਿੱਤੀ ਸੀ। ਉਸ ਨੇ ਕਿਹਾ ਸੀ ਕਿ ਦੋਸ਼ੀ ਉਸ 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਸੀ। ਉਹ ਆਪਣੀ ਕਾਰ ਵਿੱਚ ਆਰਡੀਐਕਸ ਲੈ ਕੇ ਘੁੰਮ ਰਿਹਾ ਹੈ। ਇਸ ਤੋਂ ਬਾਅਦ ਉਸ ਨੇ ਤਿੰਨ ਦਿਨਾਂ ਲਈ ਆਪਣੇ ਪ੍ਰੋਗਰਾਮ ਰੱਦ ਕਰ ਦਿੱਤੇ। ਇਸ ਤੋਂ ਬਾਅਦ ਦੋਸ਼ੀ ਨੂੰ ਫੜ ਲਿਆ ਗਿਆ।
ਅਮਰੀਕਾ ਵਿਚ 'ਥੈਂਕਸਗਿਵਿੰਗ ਦਿਵਸ' ਮੌਕੇ ਸਿੱਖ ਸੰਸਥਾ ਨੇ 5 ਰਾਜਾਂ ਵਿਚ ਲੋੜਵੰਦਾਂ ਨੂੰ ਛਕਾਇਆ ਲੰਗਰ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਸਿੱਖ ਸੰਸਥਾ 'ਲੈੱਟ ਅਸ ਸ਼ੇਅਰ ਏ ਮੀਲ' ( ਐਲ ਐਸ ਐਮ) ਨੇ ਥੈਂਕਸਗਿਵਿੰਗ ਦਿਵਸ ਮਨਾਉਂਦਿਆਂ ਅਮਰੀਕਾ ਦੇ 5 ਰਾਜਾਂ ਨਿਊ ਜਰਸੀ, ਨਿਊ ਯਾਰਕ, ਪੈਨਸਿਲਵਾਨੀਆ, ਮਾਸਾਚੂਸੈਟਸ ਤੇ ਕੋਨੈਕਟੀਕਟ ਵਿਚ ਲੋੜਵੰਦਾਂ ਨੂੰ ਤਾਜ਼ਾ ਲੰਗਰ ਤਿਆਰ ਕਰਕੇ ਛਕਾਇਆ। ਸੰਸਥਾ ਦੇ ਪ੍ਰਬੰਧਕਾਂ ਅਨੁਸਾਰ 10000 ਤੋਂ ਵਧ ਲੰਗਰ ਦੇ ਪੈਕਟ ਤਿਆਰ ਕੀਤੇ ਗਏ ਤੇ ਉਨਾਂ ਨੂੰ ਲੋੜਵੰਦਾਂ ਤੱਕ ਪਹੁੰਚਾਇਆ ਗਿਆ। ਬੇਘਰੇ ਲੋਕਾਂ, ਸੀਨੀਅਰ ਨਾਗਰਿਕਾਂ ਦੇ ਘਰਾਂ ਤੇ ਹੋਰ ਥਾਵਾਂ 'ਤੇ ਲੰਗਰ ਪਹੁੰਚਾਉਣ ਦੀ ਸੇਵਾ ਵਿਚ 700 ਤੋਂ ਵਧ ਸੇਵਾਦਾਰਾਂ ਨੇ ਹਿੱਸਾ ਲਿਆ ਜਿਨਾਂ ਵਿਚ ਵੱਡੀ ਗਿਣਤੀ ਵਿੱਚ ਬੀਬੀਆਂ ਸ਼ਾਮਿਲ ਸਨ। ਸੇਵਾਦਾਰਾਂ ਨੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ। ਪ੍ਰਬੰਧਕਾਂ ਅਨੁਸਾਰ ਲੰਗਰ ਦੀ ਇਹ ਸੇਵਾ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਨੁਸਾਰ ਕੀਤੀ ਜਾਂਦੀ ਹੈ ਜਿਨਾਂ ਨੇ ਲੰਗਰ ਦੀ ਰਵਾਇਤ ਸ਼ੁਰੂ ਕੀਤੀ ਸੀ। ਉਨਾਂ ਕਿਹਾ ਕਿ ਸਾਰਾ ਵਿਸ਼ਵ ਇਕ ਭਾਈਚਾਰਾ ਹੈ ਤੇ ਇਥੇ ਕੋਈ ਵੀ ਉੱਚਾ ਜਾਂ ਨੀਵਾਂ ਨਹੀਂ ਹੈ। ਕੋਈ ਵੀ ਭੁੱਖਾ ਨਾ ਰਹੇ। ਇਹ ਹੀ ਸਾਡੇ ਧਰਮ ਦੀ ਬੁਨਿਆਦ ਹੈ। ਪਿਛਲੇ ਲੰਬੇ ਸਮੇ ਤੋਂ ਸੇਵਾ ਕਰਦੀ ਆ ਰਹੀ ਬੀਬੀ ਹਰਲੀਨ ਕੌਰ ਅਨੁਸਾਰ ਉਹ ਪਿਛਲੇ 15 ਸਾਲਾਂ ਤੋਂ ਇਸ ਬੇਜੋੜ ਸੇਵਾ ਨਾਲ ਜੁੜੀ ਹੋਈ ਹੈ। ਐਲ ਐਸ ਐਮ ਵੱਲੋਂ ਪਹਿਲੇ ਸਾਲ 1500 ਲੋਕਾਂ ਲਈ ਲੰਗਰ ਬਣਾਇਆ ਤੇ ਵਰਤਾਇਆ ਗਿਆ ਸੀ। ਹੁਣ ਸਲਾਨਾ 20000 ਲੋਕਾਂ ਨੂੰ ਲੰਗਰ ਛਕਾਇਆ ਜਾਂਦਾ ਹੈ। ਆਉਣ ਵਾਲੇ ਸਾਲਾਂ ਵਿਚ ਇਹ ਗਿਣਤੀ ਹੋਰ ਵਧਾਉਣ ਦੀ ਯੋਜਨਾ ਹੈ। ਪ੍ਰਬੰਧਕਾਂ ਅਨੁਸਾਰ ਥੈਂਕਸਗਿਵਿੰਗ ਦੀ ਇਹ ਹੀ ਸੱਚੀ ਭਾਵਨਾ ਹੈ।
ਦੱਖਣੀ ਕੋਰੀਆ &rsquoਚ ਐਮਰਜੈਂਸੀ ਮਾਰਸ਼ਲ ਲਾਅ ਦਾ ਐਲਾਨ
ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯਿਓਲ ਨੇ ਅੱਜ ਐਮਰਜੈਂਸੀ ਮਾਰਸ਼ਲ ਕਾਨੂੰਨ ਦਾ ਐਲਾਨ ਕੀਤਾ ਅਤੇ ਦੇਸ਼ &rsquoਚ ਵਿਰੋਧੀ ਧਿਰ &rsquoਤੇ ਸੰਸਦ ਨੂੰ ਕੰਟਰੋਲ ਕਰਨ, ਉੱਤਰੀ ਕੋਰੀਆ ਪ੍ਰਤੀ ਹਮਦਰਦੀ ਰੱਖਣ ਅਤੇ ਸਰਕਾਰ ਨੂੰ ਅਸਥਿਰ ਕਰਨ ਲਈ ਦੇਸ਼-ਵਿਰੋਧੀ ਸਰਗਰਮੀਆਂ ਦਾ ਦੋਸ਼ ਲਾਇਆ ਹੈ। ਦੂਜੇ ਪਾਸੇ ਯੂਨ ਦੇ ਐਲਾਨ ਮਗਰੋਂ ਡੈਮੋਕਰੈਟਿਕ ਪਾਰਟੀ ਨੇ ਆਪਣੇ ਕਾਨੂੰਨਸਾਜ਼ਾਂ ਦੀ ਐਮਰਜੈਂਸੀ ਮੀਟਿੰਗ ਸੱਦ ਲਈ ਹੈ। ਯੂਨ ਨੇ ਟੈਲੀਵਿਜ਼ਨ &rsquoਤੇ ਇਹ ਐਲਾਨ ਕਰਦਿਆਂ &lsquoਉੱਤਰ ਕੋਰਿਆਈ ਪੱਖੀ ਬਲਾਂ ਨੂੰ ਖਤਮ ਕਰਨ ਅਤੇ ਸੰਵਿਧਾਨਕ ਜਮਹੂਰੀ ਪ੍ਰਬੰਧ ਦੀ ਰੱਖਿਆ ਕਰਨ ਦਾ ਅਹਿਦ ਕੀਤਾ।&rsquo&rsquo ਹਾਲਾਂਕਿ ਇਹ ਤੁਰੰਤ ਇਹ ਪਤਾ ਨਹੀਂ ਲੱਗਾ ਕਿ ਇਹ ਕਦਮ ਦੇਸ਼ ਦੇ ਸ਼ਾਸਨ ਅਤੇ ਜਮਹੂਰੀਅਤ ਨੂੰ ਕਿਵੇਂ ਅਸਰਅੰਦਾਜ਼ ਕਰਨਗੇ।
ਬੰਗਲਾਦੇਸ਼ &rsquoਚ ਹਿੰਦੂਆਂ &rsquoਤੇ ਹਮਲਿਆਂ ਤੋਂ ਯੂਕੇ ਸੰਸਦ ਮੈਂਬਰ ਫ਼ਿਕਰਮੰਦ
ਲੰਡਨ- ਬਰਤਾਨਵੀ ਸਰਕਾਰ ਵੱਲੋਂ ਬੰਗਲਾਦੇਸ਼ ਵਿਚ ਹਾਲਾਤ ਉੱਤੇ ਲਗਾਤਾਰ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਕਈ ਬਰਤਾਨਵੀ ਸੰਸਦ ਮੈਂਬਰਾਂ ਨੇ ਬੰਗਲਾਦੇਸ਼ ਵਿਚ ਘੱਟਗਿਣਤੀ ਹਿੰਦੂ ਭਾਈਚਾਰੇ ਉੱਤੇ ਹਾਲ ਹੀ ਵਿਚ ਹੋਏ ਹਮਲਿਆਂ ਤੇ ਧਾਰਮਿਕ ਆਗੂਆਂ ਦੀ ਗ੍ਰਿਫ਼ਤਾਰੀ ਬਾਰੇ ਫ਼ਿਕਰ ਜਤਾਇਆ ਹੈ। ਲੇਬਰ ਐੱਮਪੀ ਬੈਰੀ ਗਾਰਡੀਨਰ ਵੱਲੋਂ ਹਾਊਸ ਆਫ ਕਾਮਨਜ਼ ਵਿਚ ਪੁੱਛੇ ਇਕ ਜ਼ਰੂਰੀ ਸਵਾਲ ਦੌਰਾਨ ਵਿਦੇਸ਼ ਮੰਤਰਾਲੇ ਦਫ਼ਤਰ ਵਿਚ ਹਿੰਦ-ਪ੍ਰਸ਼ਾਂਤ ਬਾਰੇ ਇੰਚਾਰਜ ਕੈਥਰੀਨ ਵੈਸਟ ਨੇ ਕਿਹਾ ਕਿ ਪਿਛਲੇ ਮਹੀਨੇ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਘੱਟਗਿਣਤੀ ਭਾਈਚਾਰਿਆਂ ਨੂੰ ਹਰ ਹਮਾਇਤ ਦਿੱਤੀ ਜਾ ਰਹੀ ਹੈ। ਵੈਸਟ ਨੇ ਆਖਿਆ ਕਿ ਯੂਕੇ ਉਨ੍ਹਾਂ ਕੁਝ ਪਹਿਲੇ ਮੁਲਕਾਂ ਵਿਚੋਂ ਇਕ ਹੈ ਜਿਸ ਦੇ ਮੰਤਰੀਆਂ ਨੇ ਢਾਕਾ ਪਹੁੰਚ ਕੇ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਨਾਲ ਘੱਟਗਿਣਤੀਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ।
ਦਿੱਲੀ ਵਿਚ ਪ੍ਰਦਰਸ਼ਨ ਕਰਨ ਲਈ ਦਿੱਲੀ ਪੁਲੀਸ ਤੋਂ ਮਨਜ਼ੂਰੀ ਲੈਣ ਕਿਸਾਨ: ਡਿਪਟੀ ਕਮਿਸ਼ਨਰ
 
ਇਥੋਂ ਦੇ ਡੀਸੀ ਪਾਰਥ ਗੁਪਤਾ ਨੇ ਕਿਸਾਨਾਂ ਦੇ 6 ਦਸੰਬਰ ਨੂੰ ਦਿੱਲੀ ਕੂਚ ਐਲਾਨ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਚੇਅਰਮੈਨ ਸਰਵਣ ਸਿੰਘ ਅਤੇ ਭਾਕਿਯੂ (ਏਕਤਾ ਆਜ਼ਾਦ) ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਦੇ ਨਾਂ ਪੱਤਰ ਜਾਰੀ ਕਰਕੇ ਸਪਸ਼ਟ ਕੀਤਾ ਹੈ ਕਿ ਦਿੱਲੀ ਵਿਚ ਪ੍ਰਦਰਸ਼ਨ ਕਰਨ ਲਈ ਦਿੱਲੀ ਪੁਲੀਸ ਦੀ ਆਗਿਆ ਲੈਣਾ ਜ਼ਰੂਰੀ ਹੈ ਅਤੇ ਜੇ ਇਹ ਆਗਿਆ ਮਿਲ ਗਈ ਹੈ ਤਾਂ ਉਸ ਬਾਰੇ ਉਨ੍ਹਾਂ ਦੇ ਦਫ਼ਤਰ ਨੂੰ ਸੂਚਿਤ ਕੀਤਾ ਜਾਵੇ।
ਡੀਸੀ ਨੇ ਪੱਤਰ ਵਿਚ ਲਿਖਿਆ ਹੈ ਕਿ ਤੁਹਾਡੇ ਵੱਲੋਂ ਕੀਤੀਆਂ ਗਈਆਂ ਪ੍ਰੈੱਸ ਕਾਨਫ਼ਰੰਸਾਂ ਰਾਹੀਂ ਪਤਾ ਲੱਗਾ ਹੈ ਕਿ ਤੁਸੀਂ ਅਤੇ ਤੁਹਾਡੇ ਸਮਰਥਕਾਂ ਨੇ 6 ਦਸੰਬਰ ਤੋਂ ਜਥਿਆਂ ਦੇ ਰੂਪ ਵਿਚ ਸ਼ੰਭੂ ਬਾਰਡਰ ਤੋਂ ਦਿੱਲੀ ਕੂਚ ਕਰਨਾ ਹੈ ਅਤੇ ਵੱਧ ਗਿਣਤੀ ਵਿਚ ਲੋਕਾਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਗਈ ਹੈ।
ਡੀਸੀ ਨੇ ਪੱਤਰ ਵਿਚ ਲਿਖਿਆ ਹੈ ਕਿ ਸੁਪਰੀਮ ਕੋਰਟ ਨੇ ਸਪੈਸ਼ਲ ਲੀਵ ਅਪੀਲ (ਸੀ) ਨੰਬਰ 6950/6983/2024 ਤੇ 24.07. 2024 ਦੀ ਸੁਣਵਾਈ ਦੌਰਾਨ ਸ਼ੰਭੂ ਸਰਹੱਦ &rsquoਤੇ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਰੱਖਣ ਦੇ ਹੁਕਮ ਦਿੱਤੇ ਹਨ ਤਾਂ ਕਿ ਕਿਸੇ ਕਿਸਮ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਅਤੇ ਦੋਵਾਂ ਧਿਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਮਸਲੇ ਨੂੰ ਆਪਸੀ ਗੱਲਬਾਤ ਰਾਹੀਂ ਹੱਲ ਕੀਤਾ ਜਾਵੇ। ਇਸ ਸਬੰਧ ਵਿੱਚ ਸੁਪਰੀਮ ਕੋਰਟ ਵੱਲੋਂ ਇੱਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ ਜੋ ਹਰੇਕ ਧਿਰ ਨਾਲ ਗੱਲ ਕਰ ਰਹੀ ਹੈ।
ਹਰਿਆਣਾ ਪੁਲੀਸ ਐਕਟ 2007 ਦੀ ਧਾਰਾ 69 ਦੇ ਅਨੁਸਾਰ ਸਮਰੱਥ ਪੁਲੀਸ ਅਧਿਕਾਰੀ ਜਨਤਕ ਸਥਾਨ &rsquoਤੇ ਸਭਾਵਾਂ ਅਤੇ ਜਲੂਸਾਂ ਦੇ ਸੰਚਾਲਨ ਲਈ ਦਿਸ਼ਾ ਨਿਰਦੇਸ਼ ਦੇ ਸਕਦਾ ਹੈ। ਜਲੂਸ ਜਾਂ ਸਭਾ ਕਰਵਾਉਣ ਵਾਲੇ ਸਬੰਧਿਤ ਥਾਣੇ ਦੇ ਅਧਿਕਾਰੀ ਨੂੰ ਲਿਖਤ ਸੂਚਨਾ ਦੇਣਗੇ। ਪੁਲੀਸ ਅਧਿਕਾਰੀ ਦੇ ਸੰਤੁਸ਼ਟ ਹੋਣ &rsquoਤੇ ਹੀ ਜਲਸੇ ਜਾਂ ਜਲੂਸ ਦੀ ਆਗਿਆ ਦਿੱਤੀ ਜਾਵੇਗੀ।
ਬਾਜਵਾ ਤੇ ਚੰਦੂਮਾਜਰਾ ਵੱਲੋਂ ਸੁਖਬੀਰ ਬਾਦਲ &rsquoਤੇ ਹੋਏ ਹਮਲੇ ਦੀ ਨਿੰਦਾ
ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਸੇਵਾ ਨਿਭਾ ਰਹੇ ਸੁਖਬੀਰ ਸਿੰਘ ਬਾਦਲ ਉੱਤੇ ਹੋਏ ਹਮਲੇ ਦੀ ਕਰੜੇ ਸ਼ਬਦਾਂ ਵਿੱਚ ਸਖ਼ਤ ਨਿਖੇਧੀ ਕੀਤੀ। ਇਸੇ ਤਰ੍ਹਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਸ੍ਰੀ ਬਾਦਲ &lsquoਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪਵਿੱਤਰ ਅਸਥਾਨ ਉੱਤੇ ਸੇਵਾ ਨਿਭਾ ਰਹੇ ਵਿਅਕਤੀ ਉੱਪਰ ਅਚਾਨਕ ਹੋਇਆ ਇਹ ਹਮਲਾ ਸਿੱਖ ਹਿਰਦਿਆੰ ਨੂੰ ਵਲੂੰਧਰ ਦੇਣ ਵਾਲਾ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰ ਵਿੱਚ ਸੇਵਾ ਕਰ ਰਹੇ ਵਿਅਕਤੀ ਨੂੰ ਨਿਸ਼ਾਨਾ ਬਣਾਉਣਾ ਸਿੱਖ ਜਗਤ ਲਈ ਨਮੋਸ਼ੀ ਵਾਲੀ ਗੱਲ ਹੈ। ਉਨ੍ਹਾਂ ਨਾਲ ਹੀ ਆਖਿਆ ਕਿ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਉੱਪਰ ਚੱਲੀ ਇਹ ਗੋਲੀ ਸੂਬੇ ਦੀ ਡਾਵਾਂਡੋਲ ਹੋ ਚੁੱਕੀ ਕਾਨੂੰਨ ਵਿਵਸਥਾ ਨੂੰ ਵੀ ਬਿਆਨ ਕਰਦੀ ਹੈ। ਇਹ ਘਟਨਾ ਦਰਸਾ ਰਹੀ ਹੈ ਕਿ ਸੂਬੇ ਵਿੱਚ ਅਰਾਜਕਤਾ ਵਾਲਾ ਮਾਹੌਲ ਹੈ। ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਇਸ ਘਟਨਾ ਪਿੱਛੇ ਅਸਲ ਕਾਰਨਾਂ ਦਾ ਪਤਾ ਕਰਨ ਲਈ ਉੱਚ ਪੱਧਰੀ ਨਿਆਂਇਕ ਜਾਂਚ ਦੀ ਵੀ ਮੰਗ ਕੀਤੀ।
ਸ੍ਰੀ ਦਰਬਾਰ ਸਾਹਿਬ ਦੇ ਪਹਿਰੇਦਾਰ &rsquoਤੇ ਹਮਲਾ ਨਿੰਦਣਯੋਗ: ਗਿਆਨੀ ਰਘਬੀਰ ਸਿੰਘ
 
ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ &rsquoਤੇ ਸੇਵਾ ਕਰਦਿਆਂ ਗੋਲੀ ਚਲਾਉਣ ਦੀ ਵਾਪਰੀ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਹਮਲਾ ਸੁਖਬੀਰ ਸਿੰਘ ਬਾਦਲ &rsquoਤੇ ਨਹੀਂ ਸਗੋਂ ਸ੍ਰੀ ਅਕਾਲ ਤਖ਼ਤ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਘੰਟਾ ਘਰ ਵਾਲੇ ਪਾਸੇ ਪਹਿਰੇਦਾਰ ਦੀ ਲਾਈ ਗਈ ਸੇਵਾ ਕਰ ਰਹੇ ਇੱਕ ਸੇਵਾਦਾਰ &rsquoਤੇ ਹੋਇਆ ਹੈ।
 
ਉਨ੍ਹਾਂ ਕਿਹਾ ਕਿ ਮੌਕੇ &rsquoਤੇ ਹਾਜ਼ਰ ਸੇਵਾਦਾਰਾਂ ਵੱਲੋਂ ਹਮਲਾਵਰ ਨੂੰ ਕਾਬੂ ਕਰ ਲਿਆ ਗਿਆ ਅਤੇ ਉਸ ਵੱਲੋਂ ਚਲਾਈ ਗਈ ਗੋਲੀ ਚਰਨ ਗੰਗਾ ਵਾਲੇ ਹਿੱਸੇ ਵਿੱਚ ਜਾ ਲੱਗੀ ਹੈ, ਇਸ ਬਾਰੇ ਪੁਲੀਸ ਨੂੰ ਡੂੰਘਾਈ ਕਰਨੀ ਚਾਹੀਦੀ ਹੈ ਕਿ ਇਸ ਦੇ ਪਿੱਛੇ ਕੌਣ ਹਨ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀ ਸੇਵਾ ਜਾਰੀ ਰੱਖੀ ਗਈ ਹੈ ਅਤੇ ਉਨ੍ਹਾਂ ਪਹਿਰੇਦਾਰ ਦੀ ਸੇਵਾ ਕਰਨ ਮਗਰੋਂ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਅਤੇ ਮਗਰੋਂ ਲੰਗਰ ਘਰ ਵਿੱਚ ਸੰਗਤ ਦੇ ਜੂਠੇ ਬਰਤਨ ਮਾਂਜਣ ਦੀ ਸੇਵਾ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਵੀ ਮੌਜੂਦ ਹਨ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੁਖਬੀਰ &lsquoਤੇ ਹੋਏ ਹਮਲੇ ਦੀ ਜਾਂਚ ਦੇ ਹੁਕਮ
 
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ ਸੁਖਬੀਰ ਸਿੰਘ ਬਾਦਲ &lsquoਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਸੁਖਬੀਰ ਬਾਦਲ &rsquoਤੇ ਹੋਏ ਹਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਇਸ ਗੱਲ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਐਕਸ ਅਕਾਉਂਟ &lsquoਤੇ ਪਾਈ ਇਕ ਪੋਸਟ ਰਾਹੀਂ ਕੀਤਾ ਹੈ।
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਹਮਲਾਵਰ ਨੂੰ ਕਾਬੂ ਕੀਤੇ ਜਾਣ &lsquoਤੇ ਪੰਜਾਬ ਪੁਲੀਸ ਦੀ ਪਿੱਠ ਵੀ ਥਾਪੜੀ ਹੈ। ਸ੍ਰੀ ਮਾਨ ਨੇ ਪੰਜਾਬੀ ਅਤੇ ਹਿੰਦੀ ਵਿਚ ਕੀਤੀ ਆਪਣੀ ਟਵੀਟ ਵਿਚ ਲਿਖਿਆ ਹੈ, &lsquo&lsquoਪੰਜਾਬ ਪੁਲੀਸ ਨੇ ਅੱਜ ਇੱਕ ਵੱਡੀ ਵਾਰਦਾਤ ਹੋਣ ਤੋਂ ਰੋਕਿਆ। ਪੰਜਾਬ ਪੁਲਿਸ ਦੀ ਮੁਸਤੈਦੀ ਦਾ ਨਤੀਜਾ ਹੈ ਜੋ ਪੰਜਾਬ ਅਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਨਾਕਾਮ ਹੋਈ ਹੈ। ਪੁਲੀਸ ਨੇ ਆਪਣੀ ਮੁਸਤੈਦੀ ਨਾਲ ਮੌਕੇ &lsquoਤੇ ਹੀ ਹਮਲਾਵਰ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ।&rsquo&rsquo
&ldquoਅਜਿਹੇ ਸਤਿਕਾਰਤ ਸਥਾਨ ਦੇ ਨੇੜੇ ਇਹ ਭਿਆਨਕ ਹਮਲਾ ਭਗਵੰਤ ਮਾਨ ਦੀ ਸਰਕਾਰ ਦੀ ਪੂਰੀ ਤਰ੍ਹਾਂ ਦੀ ਅਣਗਹਿਲੀ ਦਾ ਪਰਦਾਫਾਸ਼ ਕਰਦਾ ਹੈ। 'ਆਪ' ਦੇ ਸ਼ਾਸਨ ਅਧੀਨ ਪੁਲਿਸ ਨੇ ਅਮਨ-ਕਾਨੂੰਨ ਨੂੰ ਬਣਾਈ ਰੱਖਣ ਦੇ ਆਪਣੇ ਮੁੱਢਲੇ ਫਰਜ਼ ਤੋਂ ਅੱਖਾਂ ਮੀਚ ਲਈਆਂ ਹਨ, ਜਿਸ ਨਾਲ ਪੰਜਾਬ ਨੂੰ ਅਰਾਜਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਸੁਖਬੀਰ ਬਾਦਲ ਵਰਗਾ ਜ਼ੈੱਡ+ ਕੈਟਾਗਰੀ ਦਾ ਰਾਖਾ ਵੀ ਅਸੁਰੱਖਿਅਤ ਹੈ ਤਾਂ ਆਮ ਨਾਗਰਿਕ ਕਿਵੇਂ ਸੁਰੱਖਿਅਤ ਮਹਿਸੂਸ ਕਰ ਸਕਦੇ ਹਨ? ਵੜਿੰਗ ਨੇ ਪ੍ਰਸ਼ਾਸਨ ਦੀ ਅਯੋਗਤਾ ਲਈ ਆਲੋਚਨਾ ਕਰਦਿਆਂ ਕਿਹਾ।
ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਸੇਵਾਵਾਂ ਵਾਪਸ ਲਈਆਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਨੇ 2015 ਵਿੱਚ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਆਦੇਸ਼ &rsquoਤੇ ਅੱਜ ਫੌਰੀ ਅਮਲ ਕਰਦਿਆਂ ਤਿੰਨ ਤਤਕਾਲੀ ਜਥੇਦਾਰਾਂ ਖਿਲਾਫ਼ ਕਾਰਵਾਈ ਤਹਿਤ ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਦਿੱਤੀਆਂ ਸਾਰੀਆਂ ਸਹੂਲਤਾਂ ਵਾਪਸ ਲੈ ਲਈਆਂ, ਜਦੋਂਕਿ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ, ਜੋ ਇਸ ਸਮੇਂ ਸ੍ਰੀ ਅਕਾਲ ਤਖਤ ਦੇ ਹੈੱਡ ਗ੍ਰੰਥੀ ਹਨ, ਦਾ ਤਬਾਦਲਾ ਗੁਰਦੁਆਰਾ ਮੁਕਤਸਰ ਸਾਹਿਬ ਵਿਖੇ ਕਰ ਦਿੱਤਾ ਹੈ।
ਗਿਆਨੀ ਗੁਰਬਚਨ ਸਿੰਘ ਜੋ ਇਸ ਸਮੇਂ ਹਰਿਮੰਦਰ ਸਾਹਿਬ ਸਮੂਹ ਵਿਖੇ ਬਣੇ ਰਿਹਾਇਸ਼ੀ ਘਰਾਂ ਵਿੱਚ ਰਹਿ ਰਹੇ ਹਨ, ਨੂੰ ਸ਼੍ਰੋਮਣੀ ਕਮੇਟੀ ਵੱਲੋਂ ਧਰਮ ਪ੍ਰਚਾਰ ਵਹੀਰ ਦੇ ਕੋਆਰਡੀਨੇਟਰ ਵਜੋਂ ਦੋ ਵਾਹਨ ਅਤੇ ਪੰਜ ਸੇਵਾਦਾਰ ਦਿੱਤੇ ਹੋਏ ਸਨ। ਉਨ੍ਹਾਂ ਕੋਲੋਂ ਦੋ ਵਾਹਨ ਤੇ ਸੇਵਾਦਾਰ ਵਾਪਸ ਬੁਲਾ ਲਏ ਗਏ ਹਨ। ਧਰਮ ਪ੍ਰਚਾਰ ਵਹੀਰ ਦੇ ਕੋਆਰਡੀਨੇਟਰ ਦੀ ਸੇਵਾ ਵੀ ਵਾਪਸ ਲੈ ਲਈ ਹੈ। ਇਸੇ ਤਰ੍ਹਾਂ ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਦਾ ਫੌਰੀ ਤਬਾਦਲਾ ਕਰਦਿਆਂ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਤੋਂ ਗੁਰਦੁਆਰਾ ਮੁਕਤਸਰ ਸਾਹਿਬ ਵਿਖੇ ਭੇਜ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਵੱਲੋਂ ਕੀਤੀ ਗਈ ਹੈ। ਦੱਸਣਯੋਗ ਹੈ ਕਿ ਸਿੰਘ ਸਾਹਿਬਾਨ ਨੇ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣ ਦੇ ਮਾਮਲੇ ਵਿੱਚ ਤਤਕਾਲੀ ਤਿੰਨ ਜਥੇਦਾਰਾਂ ਗਿਆਨੀ ਗੁਰਬਚਨ ਸਿੰਘ, ਗਿਆਨੀ ਗੁਰਮੁਖ ਸਿੰਘ ਅਤੇ ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਵੱਲੋਂ ਭੇਜੇ ਗਏ ਸਪਸ਼ਟੀਕਰਨ ਨੂੰ ਗੈਰ-ਤਸੱਲੀਬਖਸ਼ ਕਰਾਰ ਦਿੰਦਿਆਂ ਆਦੇਸ਼ ਕੀਤਾ ਸੀ ਕਿ ਜਦੋਂ ਤੱਕ ਇਹ ਤਿੰਨੋਂ ਇੱਥੇ ਪੇਸ਼ ਹੋ ਕੇ ਗੁਰੂ ਪੰਥ ਕੋਲੋਂ ਮੁਆਫ਼ੀ ਨਹੀਂ ਮੰਗਦੇ, ਇਨ੍ਹਾਂ &rsquoਤੇ ਜਨਤਕ ਸਮਾਗਮਾਂ ਵਿੱਚ ਬੋਲਣ ਉੱਤੇ ਰੋਕ ਲਾਈ ਜਾਂਦੀ ਹੈ। ਗਿਆਨੀ ਇਕਬਾਲ ਸਿੰਘ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਵਜੋਂ ਪਹਿਲਾਂ ਹੀ ਸੇਵਾਮੁਕਤ ਹੋ ਚੁੱਕੇ ਹਨ। ਇਸ ਮਾਮਲੇ ਵਿੱਚ ਸ਼ਾਮਲ ਸਾਬਕਾ ਜਥੇਦਾਰ ਮਰਹੂਮ ਗਿਆਨੀ ਮੱਲ ਸਿੰਘ ਦਾ ਦੇਹਾਂਤ ਹੋ ਚੁੱਕਾ ਹੈ।