2 ਦਸੰਬਰ 2024 ਦਾ ਦਿਨ ਵਿਸ਼ਵ-ਵਿਆਪਕ ਸਿਖਾਂ ਲਈ ਮਹੱਤਵਪੂਰਨ ਰਿਹਾ।
 
-
2 ਦਸੰਬਰ 2024 ਦਾ ਦਿਨ ਵਿਸ਼ਵ-ਵਿਆਪਕ ਸਿੱਖ-ਪੰਥ ਦੇ ਕੌਮੀ ਇਤਿਹਾਸ ਵਿੱਚ ਨਿਵੇਕਲਾ ਅਤੇ ਵਿਸ਼ੇਸ਼ ਰਹੇਗਾ। ਇਹ ਪਹਿਲੀਵਾਰ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਥੇਦਾਰ ਰਘਵੀਰ ਸਿੰਘ ਹੁਣਾਂ ਦੀ ਅਗਵਾਈ ਵਿੱਚ ਗਿਆਨੀ ਹਰਪ੍ਰੀਤ ਸਿੰਘ ਸਮੇਤ ਪੰਜ ਸਿੰਘ ਸਾਹਿਬਾਨ ਨੇ, ਸਮੁਚਿਤਾ ਵਿਚ ਸਬੰਧਿਤ ਸ਼ੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ, ਵਖ-ਵਖ ਗੁਨਾਹਾਂ, ਭੁਲਾਂ-ਗਲਤੀਆਂ ਅਤੇ ਅਣਗਿਹਲੀਆਂ ਬਾਰੇ ਪਰੰਪਰਾਗਤ ਸਜਾਵਾਂ, ਮਰਿਆਦਾ ਅਨੁਸਾਰ ਆਦੇਸ਼ਤ ਕੀਤੀਆਂ ਹਨ। 
 
ਸਮੇਤ ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਦੇ, ਅਕਾਲੀ ਸਰਕਾਰ ਵੇਲੇ ਤੋਂ ਸੀ ਗੁਰੂ ਗ੍ਰੰਥ ਸਹਿਬ ਨਾਲ ਸਬੰਧਿਤ ਬੇਅਦਬੀ ਦੇ ਘਟਨਾਕ੍ਰਮਾਂ, 'ਸੌਦਾ-ਸਾਧ' ਨੂੰ ਮੁਆਫੀ, ਗੋਲੀਕਾਂਡ, ਸਿੱਖ ਭਾਵਨਾਵਾਂ ਦੇ ਉਲਟ-ਪੁਲਟ ਸਰਕਾਰੀ ਨਿਯੁਕਤੀਆ,  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਬਕਾ ਜਥੇਦਾਰਾਂ ਨਾਲ ਜੁੜਦੀਆਂ ਕੁਤਾਹੀਆਂ...ਸਬੰਧੀ ਸਭਨੀਂ ਦੋਸ਼ ਕਬੂਲ ਕਰਦਿਆਂ, ਭੁਲਾਂ ਬਾਰੇ ਮੁਆਫੀ-ਜੋਦੜੀਆਂ ਨਾਲ ਤਨਖਾਹਾਂ- ਸਜਾਵਾਂ ਪ੍ਰਵਾਨ ਕੀਤੀਆਂ। 1978 ਦੇ ਸ਼ਹੀਦੀ ਸਾਕੇ ਤੋਂ 2017 ਤਕ ਦੀਆਂ ਪ੍ਰਕਿਰਿਆਵਾਂ ਸਮੇਂ ਅਕਾਲੀ ਆਗੂ ਅਤੇ ਮੁੱਖ-ਮੰਤਰੀ ਰਹੇ ਅਕਾਲ ਵਾਸੀ ਪ੍ਰਕਾਸ਼ ਸਿੰਘ ਬਾਦਲ ਹੁਣ ਦਾ 'ਫਖਰੇ-ਕੌਮ' ਖਿਤਾਬ ਵੀ ਵਾਪਸ ਲੈ ਲਿਆ ਗਿਆ। 
 
ਸਮੁਚਿਤ ਅਗਵਾਈ ਦੀਆਂ ਤਨਖਾਹਾਂ-ਸਜਾਵਾਂ ਅਤੇ ਅਸਤੀਫੇ, ਸ਼੍ਰੋਮਣੀ ਅਕਾਲੀ ਦਲ ਦੀ ਅਗਾਂਹ ਨਵੀਂ ਮੈਂਬਰਸ਼ਿਪ ਭਾਰਤੀ, ਡੈਲੀਗੇਟਾਂ, ਵਰਕਿੰਗ ਕਮੇਟੀ ਅਤੇ ਪ੍ਰਧਾਨਗੀ ਚੋਂਣ ਲਈ ਰਾਹ ਸਾਫ ਕਰ ਦੇਂਣਗੇ। 2025 ਵਿੱਚ ਨਵਿਆਇਆ ਅਤੇ ਪੁੰਨਰਗਠਤ ਸ਼੍ਰੋਮਣੀ ਅਕਾਲੀ ਦਲ ਮੁੜ ਸਿੱਖ-ਪੰਥ, ਪੰਜਾਬ ਅਤੇ ਪੰਜਾਬੀਆਂ ਦੀ ਸੇਵਾ ਵਿਚ ਜੁਟ ਸਕੇਗਾ - ਇਹੋ ਹੀ ਵਿਸ਼ਵ-ਵਿਆਪਕ ਸਿੱਖ-ਪੰਥ ਦੀ ਪ੍ਰਮੁੱਖ ਉਮੀਦ ਹੈ।
.........................................................................................................................
ਇਹਨਾਂ ਸਮਕਾਲੀ ਰਾਜਨੀਤਕ ਹਾਲਤਾਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਅਤੇ ਸਿੰਘ ਸਾਹਿਬਾਨ ਵਾਸਤੇ ਫੈਸਲੇ ਅਤੇ ਆਦੇਸ਼ ਦੇਣੇਂ ਸੌਖੇ ਨਹੀਂ ਸਨ। ਅਗਵਾਈ ਅਤੇ ਸਹਾਇਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ, ਇਤਿਹਾਸਕ ਪਰੰਪਰਾਵਾਂ ਅਤੇ ਮਰਿਆਦਾ ਤੋਂ ਮਿਲਦੀ ਹੈ। ਪਰ ਤਤ-ਗਵਾਹੀਆਂ ਤੋਂ ਇਲਾਵਾ, ਬਾਹਰੀ ਦਬਾਅ ਵੀ ਅਤਿਅੰਤ ਸਨ। 
ਸਿੱਖ-ਪੰਥ ਪ੍ਰੀਭਾਸ਼ਤ ਕਰਨਾਂ ਵੀ ਸੌਖਾ ਨਹੀਂ ਕਿਉੰਕਿ ਸਿਖ, ਪੀਰੀ ਪਖੋਂ ਤਾਂ ਇਕੋ ਥਾਂਹ ਸਫਾ ਵਿਛਾ ਕੇ ਸੰਗਤੀ ਰੂਪ ਵਿੱਚ ਸਜ ਸਕਦੇ ਹਨ, ਪਰ ਮੀਰੀ ਪਖੋਂ ਇਹ ਅਸੰਭਵ ਲਗਦਾ ਹੈ। ਇਹ ਸਭ, ਤਾਜੇ ਘਟਨਾਂਕ੍ਰਮ ਅਤੇ ਪ੍ਰਕਿਰਿਆਵਾਂ ਤੋਂ ਸਪੱਸ਼ਟ ਸੀ। ਸ਼੍ਰੋਮਣੀ ਅਕਾਲੀ ਦਲ, ਵੱਖੋ-ਵੱਖ ਵਿਚਰਦੇ ਛੋਟੇ-ਵੱਡੇ ਅਕਾਲੀ ਧੜੇ, ਗੁਸੇ-ਰਾਜੀ ਅਲਗ-ਥਲਗ ਹੋਇਓ ਅਕਾਲੀ, ਟਕਸਾਲਾਂ, ਨਿਹੰਗ ਸਿੰਘ ਦਲਾਂ, ਜਥਿਆਂ, ਸੰਪਰਦਾਵਾਂ, ਖਾਲਿਸਤਾਨ ਪਖੀ ਖਾੜਕੂਵਾਦੀ ਤੇ ਨਰਮਦਲੀਏ, ਕੁਝ ਪੰਥ ਵਿੱਚੋਂ ਕੇਂਦਰਵਾਦੀ ਸਿਆਸਤ ਵਿਚ ਜਾ ਕੇ ਵੀ ਆਪਣੇ-ਆਪ ਨੂੰ ਪੰਥਕ ਹੋਂਣ ਦੇ ਦਾਅਵੇਦਾਰ ਹਨ। 
ਦੇਸ਼-ਵਿਦੇਸ਼ਾਂ ਵਿੱਚੋਂ ਸਭਨਾਂ ਨੇ ਹੀ ਆਪੋ-ਅਪਣੇਂ ਢੰਗ-ਤਰੀਕੇ, ਸਿੰਘ ਸਾਹਿਬਾਨਾਂ ਤੇ ਦਬਾਅ ਬਣਾਏ। ਪਰ ਪ੍ਰਮੁੱਖ ਸਵਾਲ ਇਹ ਹੈ ਕਿ ਕੀ ਸਭ ਸਿੱਖ ਮੀਰੀ-ਪੀਰੀ ਦੇ ਸਰਵਉਤਮ ਤਖਤ ਦੇ ਫੈਸਲਿਆਂ ਅਤੇ ਅਦੇਸ਼ਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਜਾਂਣਗੇ?
 .............................................................................................................................................
2 ਦਸੰਬਰ 2024 ਦਾ ਦਿਨ ਵਿਸ਼ਵ-ਵਿਆਪਕ ਸਿਖਾਂ ਲਈ ਮਹੱਤਵਪੂਰਨ ਰਿਹਾ। ਸ੍ਰੀ ਅਕਾਲ ਤਖਤ ਸਾਹਿਬ ਵਲੋਂ ਜੋ ਵੀ ਘੋਸ਼ਿਤ ਕੀਤਾ ਗਿਆ ਹੈ ਉਹ ਭਵਿੱਖਤ ਇਤਿਹਾਸ ਲਈ ਫੈਸਲਾਕੁੰਨ ਅਧਾਰ ਬਣੇਂਗਾ। ਮੌਜੂਦਾ ਸੰਦਰਭ ਅਤੇ ਮਸਲੇ: ਸਿਧਾਂਤ-ਸਮਰਪਿਤ, ਮਜਬੂਤ ਤੇ ਸਾਫ ਦਿਸ਼ਾ-ਦ੍ਰਿਸ਼ਟੀ ਵਾਲੀ ਅਗਵਾਈ, ਨਵਿਆਏ ਸ਼੍ਰੋਮਣੀ ਅਕਾਲੀ ਦਲ ਅਤੇ ਵਿਸ਼ਾਲ ਅਕਾਲੀ ਲਹਿਰ ਲੋੜਦੇ ਹਨ।
 ...............................................................................................................................................
ਜੱਥੇਦਾਰ ਰਘਵੀਰ ਸਿੰਘ ਹੁਣਾਂ ਦੀ ਅਗਵਾਈ ਵਿੱਚ ਪੰਜ ਸਿੰਘ ਸਾਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਵੀ ਫੈਸਲਾ ਲਿਆ, ਤਨਖਾਹਾਂ ਲਾਈਆਂ, ਇਹ ਸਿਖ ਇਤਿਹਾਸ ਵਿਚ ਪਰੰਪਰਾਗਤ ਬਣਨਗੀਆਂ। ਸੰਤੁਲਤ ਬੁਧ- ਵਿਵੇਕ ਵਾਲੇ ਸਮੂਹਿਕ ਸਿੱਖ-ਪੰਥਕ ਹਲਕੇ ਪੰਜਾਬ ਅਤੇ ਦੇਸ਼-ਵਿਦੇਸ਼ਾਂ ਵਿਚ ਉਮੀਦ ਕਰਦੇ ਸਨ ਕਿ ਸਭ ਕੁੱਝ ਮਰਿਆਦਾ ਅਨੁਸਾਰ ਇਨਸਾਫ, ਵਾਜਬਤਾ ਤੇ ਖਿਮਾਂ-ਜਾਚਨਾਂ ਵਾਲਾ ਹੋਵੇਗਾ।
.............................................................................................................................................................................
ਵਲੈਤੋਂ ਵੇਖਦਿਆਂ ਲਗਦਾ ਸੀ ਕਿ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ, ਯੂਨੀਅਨ ਮੰਤਰੀ, ਲੋਕ ਸਭਾ ਅਤੇ ਵਿਧਾਨ ਸਭਾ ਦੇ ਮੈਂਬਰ ਰਹੇ ਸੁਖਬੀਰ ਸਿੰਘ ਬਾਦਲ ਵਲੋੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋੰ ਵੀ ਅਸਤੀਫੇ ਬਾਅਦ, ਰਾਹ ਕੁਝ ਅਸਾਨ ਹੋ ਗਏ ਸਨ। ਉਹਨੀਂ ਸਤਾਹ ਵੇਲੇ ਦੀਆਂ ਆਪਣੀਂਆਂ ਸਮੂਹਿਕ ਭੁਲਾਂ ਅਤੇ ਗਲਤੀਆਂ ਨੂੰ ਮੰਨਦਿਆਂ, ਸਰਕਾਰ ਅਤੇ ਅਗਵਾਈ ਵਿੱਚ ਰਹੇ ਆਪਣੇਂ ਸਾਥੀਆਂ ਵਲੋਂ ਵੀ ਜਿੰਮੇਵਾਰੀ ਆਪਣੇਂ ਸਿਰ ਲੈ ਲਈ ਸੀ।
................................................................................................................................................
ਸੁਖਬੀਰ ਸਿੰਘ ਬਾਦਲ ਆਪਣਾਂ ਮੁਆਫੀਨਾਮਾ ਅਤੇ ਤਨਖਾਹ ਲਗਵਾਉਂਣ ਲਈ ਆਪਣੇਂ ਆਪ ਨੂੰ, ਸ੍ਰੀ ਅਕਾਲ ਤਖਤ ਸਾਹਿਬ ਤੇ ਹਾਜ਼ਰੀ ਲਈ ਪੇਸ਼ ਕਰ ਚੁੱਕੇ ਸਨ। ਤਨਖਾਹ-ਸਜਾ ਲਾਉੰਣ ਵਾਸਤੇ ਸਿੱਖ ਪੰਥਕ ਮਰਿਆਦਾ ਅਨੁਸਾਰ ਇਤਿਹਾਸਕ ਮਿਸਾਲਾਂ ਮੌਜੂਦ ਹਨ। ਇਸ ਬਾਬਤ ਵੱਡੀ ਜਿੰਮੇਵਾਰੀ ਪ੍ਰਮੁੱਖ ਜਥੇਦਾਰ ਸਾਹਿਬ ਦੀ ਅਗਵਾਈ ਵਿੱਚ, ਪੰਜ ਸਿੰਘ ਸਾਹਿਬ ਦੀ ਸੀ। ਮਸਲਾ ਢਾਈ-ਤਿੰਨ ਮਹੀਨਿਆਂ ਤੋਂ ਲਟਕਿਆ ਹੋਇਆ ਸੀ, ਜਿਸਨੂੰ ਨਜਿੱਠਣ ਵਾਸਤੇ ਦਰਖ਼ਾਸਤਾਂ ਦਿਨੋਂ-ਦਿਨ ਵੱਡੀਆਂ ਹੋ ਰਹੀਆਂ ਸਨ।
...............................................................................................................................................
ਮਸਲਾ ਸ਼੍ਰੋਮਣੀ ਅਕਾਲੀ ਦਲ ਦੇ ਪੁੰਨਰਗਠਨ, ਮਜਬੂਤ ਅਗਵਾਈ ਅਤੇ ਦਿਸ਼ਾ-ਦ੍ਰਿਸ਼ਟੀ ਦਾ ਹੈ। ਜਰੂਰੀ ਨਹੀਂ ਕਿ ਹਰ ਫੈਸਲਾ ਸਰਬ-ਪਰਵਾਣਿਤ ਹੋਏ, ਰਾਜਨੀਤਕ ਵਿਵਾਦ-ਸੰਵਾਦ ਤੇ ਵਿਰੋਧ ਚਲਦੇ ਰਹਿਣਗੇ ਕਿਉਂਕਿ ਵਿਰੋਧੀ ਧਿਰਾਂ ਨੂੰ ਪੰਜਾਬ ਦੀ ਸਿਅਆਸਤ ਵਿੱਚ ਜਗਾਹ ਉਦੋਂ ਮਿਲਦੀ ਹੈ ਜਦ ਸ਼੍ਰੋਮਣੀ ਅਕਾਲੀ ਦਲ ਅਜੋਕੀ ਸਥਿਤੀ ਵਿੱਚ ਹੋਵੇ। ਪੰਜਾਬ, ਪੰਜਾਬੀਆਂ ਅਤੇ ਸਿਖ-ਪੰਥ ਦੇ ਵੱਡੇ ਹਿਤਾਂ ਖਾਤਰ ਸਮਾਂ, ਹਾਲਤਾਂ ਅਤੇ ਲੋੜਾਂ ਪਛਾਂਣਦਿਆਂ, ਰੌਸ਼ਨ ਅਗਵਾਈ ਨਾਲ ਅਗਾਂਹ ਵਧਣ ਦੀ ਲੋੜ ਹੈ।
 .............................................................................................................................................
ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਮੌਜੂਦਾ ਮਸਲੇ ਨਿਪਟਾਉਣ ੳਪਰੰਤ, ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸਿੱਖ-ਪੰਥਕ ਲਹਿਰ ਦੇ ਤੌਰ ਤੇ ਪ੍ਰਚੰਡ ਕਰਨ ਲਈ ਇਕਜੁੱਟਤਾ, ਨਵੀਨਤਾ ਤੇ ਪੁੰਨਰਗਠਤਾ ਲਈ ਯਤਨਸ਼ੀਲ ਹੋੰਣ।
ਪਹਿਲੇ X ਟਮਾਟਰ ਪੋਸਟਾਂ ਵਿੱਚ ਲਿਖਿਆ ਗਿਆ ਸੀ ਕਿ:
ਪੰਜਾਬ ਦੇ ਵਰਤਮਾਨ ਸੰਦਰਭ ਵਿੱਚ, ਇਸ ਸੰਕਟ ਵਾਲੇ ਤੋੜ-ਵਿਛੋੜਿਆਂ ਅਤੇ ਵਿਵਾਦ-ਸੰਵਾਦ ਵਿੱਚੋਂ ਭਲੀਭਾਂਤ ਸੁਰਖਰੂ ਹੋ ਕੇ ਸਿੱਖ ਕੌਮ, ਪੰਜਾਬ ਅਤੇ ਪੰਜਾਬੀਆਂ ਨੂੰ ਅਗਾਂਹ ਤੋਰਨਾਂ ਅਤੇ ਚੰਗਾ ਭਵਿੱਖ ਉਸਾਰਨ ਵਿੱਚ ਜੁਟਣਾਂ, ਇਕ ਵੱਡੀ ਲੋੜ ਹੈ। ਵਰਨਾਂ ਸਿੱਖ-ਪੰਥ ਅਤੇ ਪੰਜਾਬ ਨੂੰ ਹਮੇਸ਼ਾ ਸਿਆਸੀ ਘਸਮਾਣਾਂ ਵਿਚ ਰੁੱਝਿਆਕੇ, ਕਾਬਜ ਅਤੇ ਵਿਰੋਧੀ ਸਿਆਸੀ ਜਮਾਤ, ਨਿਰਾਰਥਕ ਆਪਸੀ ਵਿਰੋਧਾਂ ਵਿਚ ਸਭ ਨੂੰ ਖਚਤ ਰਖਦੇ ਹਨ। ਸ਼ੋਸਲ ਅਤੇ ਸੰਚਾਰ ਮੀਡੀਆ ਵੀ ਹਮੇਸ਼ਾਂ ਚਕਰ ਪਾਈ-ਵਧਾਈ ਰੱਖਣਗੇ। ਪੰਜਾਬ, ਪੰਜਾਬੀਆਂ ਅਤੇ ਸਿੱਖ-ਪੰਥ ਨੂੰ ਉਸਾਰੂ ਭਵਿੱਖ ਵਲ ਤੋਰਨ ਵਾਸਤੇ:
1. ਮਰਿਆਦਾ ਅਨੁਸਾਰ, ਸਮੂਹ 'ਤਨਖ਼ਾਹਾਂ-ਸਜਾਵਾਂ-ਸੇਵਾਵਾਂ' ਨਿਪਟਾਉਣ ਦੀ ਕਾਰਵਾਈ ਨੂੰ, ਘੱਟੋ-ਘੱਟ ਸਮੇਂ ਵਿੱਚ ਨਿਪਟਾ ਲਿਆ ਜਾਣਾਂ ਜਰੂਰੀ ਸੀ। ਕਿਉਂਕਿ ਇਹ ਕਾਰਵਾਈ ਸਿੱਖ-ਪੰਥਕ ਹੈ, ਮੀਰੀ-ਪੀਰੀ ਸਿਧਾਂਤ ਤਹਿਤ ਸਦਾਚਾਰਕ ਹੈ।
ਰਾਜਨੀਤਕ ਸਜਾ ਤਿੰਨ ਵੱਡੀਆਂ ਚੋੰਣ-ਹਾਰਾਂ ਦੇ ਰੂਪ ਵਿੱਚ ਮਿਲ ਚੁਕੀ ਹੈ। ਬਾਕੀ ਦੀ ਕਾਨੂੰਨੀ ਪ੍ਰਕਿਰਿਆ ਵਖਰਾ ਸੰਦਰਭ ਹੈ। ਇਸਦਾ ਸਿੱਖ-ਪੰਥਕ ਨਿਪਟਾਰਾ ਕਰਨ ੳਪਰੰਤ, ਇਸਤੇ ਸਿਆਸਤ ਬੰਦ ਕਰਨ ਦਾ ਫੁਰਮਾਨ ਸੁਣਾਇਆ ਜਾਣਾਂ ਚਾਹੀਦਾ ਸੀ। ਕਿਉਂਕਿ ਪੰਜਾਬ, ਪੰਜਾਬੀਅਤ ਅਤੇ ਸਿੱਖ-ਪੰਥ ਨਾਲ ਸਬੰਧਿਤ ਮਸਲੇ, ਦਸ ਵਰੇ ਹੋਰ ਪਛੜ ਗਏ ਹਨ।
ਅਗਾਂਹ ਅਸਲੋੰ ਤਫਤੀਸ਼ ਅਤੇ ਇਸਦੀ ਕਾਨੂੰਨੀ ਪ੍ਰਕਿਰਿਆ, ਡੇਰੇ ਵਾਲੇ ਰਾਮ ਰਹੀਮ ਤਕ ਕਦੋਂ ਤੇ ਕਿਵੇਂ ਪੁਜੇਗੀ? ਹੁਣ ਤਕ ਤਿੰਨ ਸਰਕਾਰਾਂ ਅਸਫਲ ਸਾਬਤ ਹੋਈਆਂ ਹਨ।
2. ਸ. ਸੁਖਬੀਰ ਸਿੰਘ ਬਾਦਲ ਅਤੇ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨਾਲ ਜੁੜਿਓ, ਬਹੁਤੇ ਅਕਾਲੀ ਆਗੂਆਂ ਵਲੋਂ ਸਮੂਹਕ ਤੌਰ ਤੇ 'ਸਜਾਵਾਂ- ਤਨਖਾਹਾਂ' ਤੋਂ ਪਹਿਲਾਂ ਹੀ ਆਪਣੇ-ਆਪ ਹੀ ਅਸਤੀਫੇ ਦੇ ਦੇਣੇਂ ਸਮਝਦਾਰੀ ਸੀ। ਕਾਰਜਕਾਰੀ ਤੌਰ ਤੇ ਰਾਜਸੀ ਸੇਵਾਵਾਂ ਨਿਭਾਉਂਣ ਵਾਲੇ ਕੰਮ ਕਰਦੇ ਰਹਿਣ, ਇਸ ਬਾਰੇ ਕੋਈ ਕਿੰਤੂ-ਪਰੰਤੂ ਨਹੀਂ ਸੀ। 
3. 'ਨਿਪਟਾਰੇ' ੳਪਰੰਤ, ਮਿਥੇ ਸਮੇਂ ਲਈ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਮੈਂਬਰਸ਼ਿਪ ਖੋਲਣੀਂ, ਫਿਰ ਸੰਵਿਧਾਨ ਅਨੁਸਾਰ ਡੈਲੀਗੇਟਾਂ, ਕਮੇਟੀਆਂ, ਅਹੁਦੇਦਾਰਾਂ ਅਤੇ ਆਗੂਆਂ ਦੀ ਚੋਂਣ ਮੁਕੰਮਲ ਕਰਨ ਬਾਰੇ ਅੰਦੇਸ਼ਤਾ ਯੋਗ ਵਿਧੀ ਹੈ।
4. ਸਮਕਾਲੀਨ ਸੰਦਰਭ ਵਿੱਚ ਏਕਤਾ ਅਧਾਰਤ  ਨਵਿਆਇਆ ਅਤੇ ਪੁੰਨਰਗਠਤ  ਸ਼੍ਰੋਮਣੀ ਅਕਾਲੀ ਦਲ ਹੀ ਪ੍ਰਮੁੱਖਤਾ ਨਾਲ ਜਮਹੂਰੀ, ਵਿਕੇੰਦਰਤ, ਪੰਥ, ਪੰਜਾਬ ਅਤੇ ਪੰਜਾਬੀਆਂ ਦੇ ਭਲੇ ਵਿੱਚ ਸਮੂਹਕ ਅਗਵਾਈ ਦੇ ਸਕਦੈ।
5. ਮੌਜੂਦਾ ਹਾਲਾਤ ਅਤੇ ਵਿਭਿੰਨ ਪੰਥਕ ਸੰਤੁਸ਼ਟੀਆਂ ਲਈ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ, ਪੰਜ ਮੈਂਬਰੀ (ਇਕ ਸਾਬਕਾ ਜਜ, ਇਕ ਇਤਿਹਾਸਕਾਰ, ਇਕ ਅਕਾਦਮਿਕ, ਇਕ ਸਾਬਕਾ ਪ੍ਰਬੰਧਕੀ ਅਫਸਰ, ਇਕ ਵੱਡੇ ਪਤਰਕਾਰ ਅਧਾਰਿਤ) ਕਮਿਸ਼ਨ ਸਥਾਪਤ ਕਰਨ ਲਈ ਆਦੇਸ਼ ਹੋ ਜਾਂਦਾ। ਤਾਂ ਕਿ ਵਧੇਰੇ ਸੰਤੁਸ਼ਟੀ ਲਈ, ਜੋ ਸਮੂਹ ਸਮੱਗਰੀ ਬਿਆਨਾਂ/ਗਵਾਹੀਆਂ/ਖਤਾਂ ਆਦਿ ਰੁਪਾਂ ਵਿਚ ਸਾਹਮਣੇ ਆਏ ਤਥ ਸੰਗ੍ਰਹਿਤ ਕਰਕੇ, ਸਿਟੇ ਅਤੇ ਸਬਕਾਂ ਲਈ, ਪ੍ਰਕਾਸ਼ਿਤ ਕਰਨ ਲਈ ਵਿਵਸਥਾ ਬਣਾ ਲਈ ਜਾਂਦੀ।
,...............................................................................................................................................
2007...2015...2017 ਨਾਲ ਸਬੰਧਿਤ ਘਟਨਾਂਕ੍ਰਮ, ਵਿਸ਼ਵ-ਵਿਆਪਕ ਸਿੱਖ ਕੌਮ ਦਾ ਅਤੇ ਪੰਜਾਬ ਦਾ ਵੀ ਵੱਡਾ ਨੁਕਸਾਨ ਕਰ ਚੁੱਕੇ ਹਨ। ਇਸਨੂੰ ਥਮਿਆਂ ਜਾਂਣਾ ਸਮੇਂ ਦੀ ਲੋੜ ਸੀ। ਗੈਰ-ਸਿਧਾਂਤਕ, ਗੈਰ-ਉਸਾਰੂ ਅਤੇ ਦਿਸ਼ਾ-ਨਿਰਦੇਸ਼ ਵਿਹੂੰਣੇਂ ਵਿਰੋਧ/ਵਖਰੇਵੇਂ/ਜਲੀਲਵਾਦੀ ਪਰਾਪੇਗੰਡੇ ਸਿਖ-ਪੰਥ ਅਤੇ ਪੰਜਾਬ ਦਾ ਰਾਜਨੀਤਕ, ਆਰਥਕ, ਸਭਿਆਚਾਰਕ...ਨੁਕਸਾਨ ਕਰ ਰਹੇ ਹਨ। ਇਸ ਸੰਦਰਭ ਵਿਚ, ਇਸ ਖਿਲਾਅ ਤੋਂ ਲਾਭਪਾਤਰੀ ਬਣੀਆਂ ਸਿਆਸੀ ਅਤੇ ਮੀਡੀਆ ਤਾਕਤਾਂ, ਪੰਜਾਬ ਅਤੇ ਸਿੱਖ-ਪੰਥ ਦੀ ਸੰਸਥਾਤਮਕ ਸ਼ਕਤੀ ਨੂੰ ਕਮਜ਼ੋਰ ਕਰਨ ਵਿੱਚ ਜੁਟੀਆਂ ਹੋਈਆਂ ਹਨ।
,................................................................
 
ਇਤਿਹਾਸਕ ਤੇ ਸਰਬਉੱਚ ਸਿੱਖ-ਪੰਥਕ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋੰ, ਪੰਜ ਸਿੰਘ ਸਾਹਿਬਾਨਾਂ ਨੇ ਜਥੇਦਾਰ ਗਿ. ਰਘਵੀਰ ਸਿੰਘ ਤੇ ਗਿ. ਹਰਪ੍ਰੀਤ ਸਿੰਘ ਹੁਣਾਂ ਦੀ ਰਹਿਨੁਮਾਈ 'ਚ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ-ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਐਲਾਨ ਦਿਤਾ ਗਿਆ ਸੀ। ਮਰਿਆਦਾ ਤਹਿਤ ਉਹ 'ਤਨਖਾਹ' ਦੇ ਭਾਗੀ ਬਣ ਗਏ ਸਨ। ਉਪਰੰਤ, ਬਾਦਲ ਹੁਣੀਂ, ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਡਾ. ਦਲਜੀਤ ਸਿੰਘ ਚੀਮਾ ਅਤੇ ਆਪਣੇਂ ਸਹਿਯੋਗੀਆਂ ਦੇ, ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ 'ਤਨਖਾਹੀ-ਸਜਾ' ਲਗਵਾਉਂਣ ਲਈ ਸਮਰਪਿਤ ਹੋਏ। ਉਹਨੀਂ ਆਪਣਾਂ ਪਤਰ ਸਕੱਤਰੇਤ ਵਿੱਚ ਪੇਸ਼ ਕਰ ਦਿਤਾ। ਪ੍ਰਮੁੱਖ ਮਸਲਾ ਡੇਰਾ ਸਾਧ ਰਾਮ ਰਹੀਮ, ਡੇਰੇਦਾਰਾਂ ਅਤੇ ਸ਼ਰਧਾਲੂਆਂ ਦੀਆਂ ਵੋਟਾਂ ਲੈਂਣ ਦਾ ਸੀ। ਤਦੇ 2007 ਅਤੇ 2015 ਵਿੱਚ ਗੈਰ-ਪੰਥਕ ਤੇ ਬੇਅਦਬੀ ਵਾਲੇ ਵਰਤਾਰੇ ਵੇਖੇ ਗਏ। ਸਮੇਂ ਦੀ ਪੰਜਾਬ ਸਰਕਾਰ ਦੇ ਮੁਖੀ ਤੇ ਸਬੰਧਿਤ ਅਕਾਲੀ ਆਗੂਆਂ ਨੇ, 'ਸੌਦਾ-ਸਾਧ' ਨੂੰ ਮੁਆਫੀਨਾਮੇਂ ਲਈ, ਸਮੇਂ ਦੇ ਜਥੇਦਾਰਾਂ ਰਾਹੀਂ, ਬੇਨਿਯਮੀਆਂ ਅਤੇ ਕੁਕਰਮ ਕਰਵਾਏ। ਇਹਨਾਂ ਨਾਲ ਸਬੰਧਿਤ, ਅਤੇ ਬਾਅਦਲੀਆਂ ਕੁਤਾਹੀਆਂ ਨਾਲ ਜੁੜਿਓ 2017 ਤਕ ਦੇ ਘਟਨਾਕ੍ਰਮਾਂ ਲਈ, ਜਿੰਮੇਵਾਰ ਆਗੂਆਂ ਨੂੰ ਤਲਬ ਕਰਕੇ, ਸ੍ਰੀ ਅਕਾਲ ਤਖਤ ਸਾਹਿਬ ਵਲੋਂ 'ਤਨਖ਼ਾਹਾਂ-ਸਜਾਵਾਂ' ਅਤੇ ਪ੍ਰਤੀਕਿਰਿਆਵਾਂ ਦਾ ਦੌਰ ਚੱਲਿਆ। 
 ....................................................................
ਪੰਜਾਬ ਦੇ ਵਰਤਮਾਨ ਸੰਦਰਭ ਵਿੱਚ, ਇਸ ਸੰਕਟ ਵਾਲੇ ਤੋੜ-ਵਿਛੋੜਿਆਂ ਅਤੇ ਵਿਵਾਦ-ਸੰਵਾਦ ਵਿੱਚੋਂ ਭਲੀਭਾਂਤ ਸੁਰਖਰੂ ਹੋ ਕੇ ਸਿੱਖ ਕੌਮ, ਪੰਜਾਬ ਅਤੇ ਪੰਜਾਬੀਆਂ ਨੂੰ ਅਗਾਂਹ ਤੋਰਨਾਂ ਅਤੇ ਚੰਗਾ ਭਵਿੱਖ ਉਸਾਰਨ ਵਿੱਚ ਜੁਟਣਾਂ, ਇਕ ਵੱਡੀ ਲੋੜ ਹੈ। ਵਰਨਾਂ ਸਿੱਖ-ਪੰਥ ਅਤੇ ਪੰਜਾਬ ਨੂੰ ਹਮੇਸ਼ਾ ਸਿਆਸੀ ਘਸਮਾਣਾਂ ਵਿਚ ਰੁੱਝਿਆਕੇ, ਕਾਬਜ ਅਤੇ ਵਿਰੋਧੀ ਸਿਆਸੀ ਜਮਾਤ, ਨਿਰਾਰਥਕ ਆਪਸੀ ਵਿਰੋਧਾਂ ਵਿਚ ਸਭ ਨੂੰ ਖਚਤ ਰਖਦੇ ਹਨ। ਸ਼ੋਸਲ ਅਤੇ ਸੰਚਾਰ ਮੀਡੀਆ ਵੀ ਹਮੇਸ਼ਾਂ ਚਕਰ ਪਾਈ-ਵਧਾਈ ਰੱਖਣਗੇ। ਪੰਜਾਬ, ਪੰਜਾਬੀਆਂ ਅਤੇ ਸਿੱਖ-ਪੰਥ ਨੂੰ ਉਸਾਰੂ ਭਵਿੱਖ ਵਲ ਤੋਰਨ ਵਾਸਤੇ:
1. ਮਰਿਆਦਾ ਅਨੁਸਾਰ, ਸਮੂਹ ਧਾਰਮਿਕ ਤਨਖ਼ਾਹਾਂ-ਸਜਾਵਾਂ-ਸੇਵਾਵਾਂ ਨਿਪਟਾਉਣ ਦੀ ਕਾਰਵਾਈ, ਘੱਟੋ-ਘੱਟ ਸਮੇਂ ਵਿੱਚ ਨਿਪਟਾ ਲਿਆ ਜਾਵੇ। ਕਿਉਂਕਿ ਇਹ ਕਾਰਵਾਈ ਸਿੱਖ-ਪੰਥਕ ਹੈ, ਮੀਰੀ-ਪੀਰੀ ਸਿਧਾਂਤ ਤਹਿਤ ਸਦਾਚਾਰਕ ਹੈ। ਰਾਜਨੀਤਕ ਸਜਾ ਤਿੰਨਾਂ ਹਾਰਾਂ ਦੇ ਰੂਪ ਵਿੱਚ ਮਿਲ ਚੁਕੀ ਹੈ। ਬਾਕੀ ਦੀ ਕਾਨੂੰਨੀ ਪ੍ਰਕਿਰਿਆ ਵਖਰਾ ਸੰਦਰਭ ਹੈ। ਇਸਦਾ ਸਿੱਖ-ਪੰਥਕ ਨਿਪਟਾਰਾ ਕਰਨ ੳਪਰੰਤ, ਇਸਤੇ ਸਿਆਸਤ ਬੰਦ ਕਰਨ ਦਾ ਫੁਰਮਾਨ ਸੁਣਾਇਆ ਜਾਣਾਂ ਚਾਹੀਦਾ। ਕਿਉਂਕਿ ਪੰਜਾਬ, ਪੰਜਾਬੀਅਤ ਅਤੇ ਸਿੱਖ-ਪੰਥ ਨਾਲ ਸਬੰਧਿਤ ਮਸਲੇ, ਦਸ ਵਰੇ ਹੋਰ ਪਛੜ ਗਏ ਹਨ।
 
2. ਸ. ਸੁਖਬੀਰ ਸਿੰਘ ਬਾਦਲ ਅਤੇ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨਾਲ ਜੁੜਿਓ 'ਸਬੰਧਿਤ ਅਕਾਲੀ ਆਗੂ' ਸਮੂਹਕ ਤੌਰ ਤੇ ਸਜਾਵਾਂ- ਤਨਖਾਹਾਂ ਦੁਰਾਂਨ ਆਪਣੇ-ਆਪ ਹੀ ਅਸਤੀਫੇ, ਸ੍ਰੀ ਅਕਾਲ ਤਖਤ ਸਾਹਿਬ ਤੇ ਜਮਾਂ ਕਰਾ ਦੇਂਣ। ਕਾਰਜਕਾਰੀ ਤੌਰ ਤੇ ਰਾਜਸੀ ਸੇਵਾਵਾਂ ਨਿਭਾਉਂਣ ਵਾਲੇ ਕੰਮ ਕਰਦੇ ਰਹਿਣ।
 
3. 'ਨਿਪਟਾਰੇ' ੳਪਰੰਤ, ਮਿਥੇ ਸਮੇਂ ਲਈ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਮੈਂਬਰਸ਼ਿਪ ਖੋਲ ਦਿਤੀ ਜਾਵੇ। ਫਿਰ ਸੰਵਿਧਾਨ ਅਨੁਸਾਰ ਡੈਲੀਗੇਟਾਂ, ਕਮੇਟੀਆਂ, ਅਹੁਦੇਦਾਰਾਂ ਅਤੇ ਆਗੂਆਂ ਦੀ ਚੋਂਣ ਮੁਕੰਮਲ ਹੋ ਜਾਵੇ।
 
4. ਸਮਕਾਲੀਨ ਸੰਦਰਭ ਵਿੱਚ ਏਕਤਾ ਅਧਾਰਤ ਨਵਿਆਇਆ ਅਤੇ ਪੁੰਨਰਗਠਤ ਸ਼੍ਰੋਮਣੀ ਅਕਾਲੀ ਦਲ ਹੀ ਪ੍ਰਮੁੱਖਤਾ ਨਾਲ ਜਮਹੂਰੀ, ਵਿਕੇੰਦਰਤ, ਪੰਥ, ਪੰਜਾਬ ਅਤੇ ਪੰਜਾਬੀਆਂ ਦੇ ਭਲੇ ਵਿੱਚ ਸਮੂਹਕ ਅਗਵਾਈ ਦੇ ਸਕਦੈ।
 
5. ਮੌਜੂਦਾ ਹਾਲਾਤ ਅਤੇ ਵਿਭਿੰਨ ਪੰਥਕ ਸੰਤੁਸ਼ਟੀਆਂ ਲਈ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ, ਪੰਜ ਮੈਂਬਰੀ (ਇਕ ਸਾਬਕਾ ਜਜ, ਇਕ ਇਤਿਹਾਸਕਾਰ, ਇਕ ਅਕਾਦਮਿਕ, ਇਕ ਸਾਬਕਾ ਪ੍ਰਬੰਧਕੀ ਅਫਸਰ, ਇਕ ਵੱਡੇ ਪਤਰਕਾਰ ਅਧਾਰਿਤ) ਕਮਿਸ਼ਨ ਸਥਾਪਤ ਕਰਨ ਲਈ ਆਦੇਸ਼ ਹੋ ਜਾਵੇ। ਤਾਂ ਕਿ ਵਧੇਰੇ ਸੰਤੁਸ਼ਟੀ ਲਈ, ਜੋ ਸਮੂਹ ਸਮੱਗਰੀ/ਬਿਆਨਾਂ/ਗਵਾਹੀਆਂ/ ਖਤਾਂ ਆਦਿ ਰੁਪਾਂ ਵਿਚ ਸਾਹਮਣੇ ਆਵੇ - ਸੰਗ੍ਰਹਿਤ ਕਰਕੇ, ਸਿਟੇ ਅਤੇ ਸਬਕਾਂ ਲਈ, ਇਕ ਵਰੇ ਅੰਦਰ ਪ੍ਰਕਾਸ਼ਿਤ ਕਰਨ ਲਈ ਵਿਵਸਥਾ ਬਣਾ ਲਈ ਜਾਵੇ।
ਪਿੰ.ਡਾ. ਸੁਜਿੰਦਰ ਸਿੰਘ ਸੰਘਾ ਓ ਬੀ ਈ, ਐਫ ਆਰ ਐਸ ਏ
.........................................................................