ਮੈਂ ਬਲਿਹਾਰੇ ਜਾਮਾਂ ਰਾਮ ਜਿਨ੍ਹਾਂ ਦੀਆਂ ਮੰਨੇ, ਹੁਣ ਗੁਰਬਾਣੀ ਤਾਂ ਲਿਖ ਨਹੀਂ ਸਕਦੇ ਕਿਉਂ ?
ਕਦੋਂ ਤੇ ਕਿਥੋਂ ਲਈਏ, (ਗੁਰੂ ਗ੍ਰੰਥ) ਨੂੰ ਹੱਥ ਨਹੀਂ ਲਾ ਸਕਦੇ, ਪੂਰਨ ਸਾਧਨ ਨਹੀਂ, ਸੋ ਭਾਈ ਮੈਂ ਤਾਂ ਹਿੰਦੂ ਪ੍ਰਥਾ ਯਾਨੀ ਉਨ੍ਹਾਂ ਦੇ ਵੇਦਾਂ ਉਪਨਿਸ਼ਦਾਂ ਵਿੱਚੋਂ ਅਤੇ ਸੁਣ ਸੁਣ ਵਰਤੋਂ ਕਰਿਆ ਕਰੂੰਗੀ, ਇਹ ਸਭ ਇਨ੍ਹਾਂ (ਗੁਰੂ ਗ੍ਰੰਥ) ਮਾਲਕਾਂ ਦੇ ਅਦੇਸ਼ &lsquoਤੇ ਹੁਣ ਸੰਸਥਾ ਉਪਦੇਸ਼ ਦੇ ਰਹੀ ਹੈ ਕਿ ਰੁਮਾਲੇ ਕਿਵੇਂ ਦੇਣੇ ਆਦਿ । ਵਰਕੇ ਭਾਈ ਕਾਗਜ਼ ਹਨ ਪੁਰਾਣੇ ਹੁੰਦੇ ਹਨ ਤਾਂ ਬੋਦੇ ਭੀ ਹੋ ਜਾਂਦੇ ਹਨ, ਤੁਸੀਂ ਕਿਧਰੋਂ ਕੱਢ ਕੱਢ ਲਿਆ ਕੇ ਦਿਖਾ ਰਹੇ ਹੋ ਆਪਣੀ ਉਸਪਤ ਲਈ ਯਾਦ ਰੱਖੋ ਧਰਮ ਨੂੰ ਪਤਲਾ ਹੀ ਨਹੀਂ ਸਗੋਂ ਲੋਕਪ੍ਰਿਯ ਭੀ ਨਹੀਂ ਰਹਿਣ ਦਿਉਗੇ, ਅਗਲੇ ਡੇਰੀ ਕਿਉਂ ਨਾ ਜਾਣ, ਪਰ ਇਹ ਤਾਂ ਆਪ ਸਾਧਾਂ ਦੀ ਮਰਿਯਾਦਾ ਚਲਾ ਰਹੇ ਹਨ ਜੋਤਾਂ ਦਾ ਸੰਦਰਭ ਭੀ ਇਨ੍ਹਾਂ ਮਹੰਤਾਂ ਨੇ ਹੀ ਚਲਾਇਆ ਹੈ, ਮੁਕਤ ਹੋਏ ਤਾਂ ਧਰਮੀ ਮਨੁੱਖ ਭੀ ਜਾਮਿਆਂ ਰਹਿਤ ਹੋ ਜਾਂਦੇ ਨੇ, ਅੱਜ ਹਿੰਦੂ ਪ੍ਰਚਾਰ ਤਾਂ ਬੜਾ ਸੁਘੜ ਤੇ ਸਮੇਂ ਨਾਲ ਵਿਚਰਨ ਲੱਗ ਗਿਆ । ਬੁਰਾ ਨਾ ਮਨਾਇੳ ਇਹ ਮਲੇਸ਼ ਖ਼ਾਲਸਾ ਹੈ । ਕੱਲ੍ਹ ਮੈਂ ਬਰਮਿੰਘਮ ਤੋਂ ਰਿਸ਼ਤੇਦਾਰ ਜੋ ਵਾਪਸ ਦੇਸ਼ੋਂ ਆਏ ਗੱਲ ਕੀਤੀ ਧਰਨਿਆਂ ਨੇ ਕਹਿੰਦੇ ਤੋਬਾ ਕਰਾਈ ਪਈ ਹੈ ਵਿਆਹ ਸੀ ਬਠਿੰਡੇ ਤੋਂ, ਜਲੰਧਰ ਪਹੁੰਚਣਾ ਸੀ ਰਾਹ ਵਿੱਚ ਫਗਵਾੜੇ ਹੀ ਚਾਰ ਘੰਟੇ ਚੌਕੀ ਭਰੀ ਧਰਨਾਕਾਰੀਆਂ ਦੀ, ਅੱਜ ਹੋਰ ਟੈਲੀਫੂਨ ਆਇਆ ਭਰਾ ਸਾਊਥਾਲ ਮੁੜਿਆ ਕਹਿੰਦਾ ਮਹੀਨਾ ਲੱਗਾ ਪਰ ਕੰਮ ਨੀ ਕੋਈ ਹੋਇਆ, ਆਹ ਕਿਸਾਨਾਂ ਨੇ ਤਾਂ ਧੂ ਪੱਟੀ ਪਈ ਹੈ, ਲੋਕੀ ਅਤਿ ਦੇ ਦੁਖੀ ਨੇ ਇਸ ਵਾਰੀ ਸ਼ਰਮ-ਮਾਰਿਆਂ ਕਾਂਗਰਸ ਦੀ ਹਮਾਇਤ ਨੀ ਕੀਤੀ, ਸੱਤ ਐੱਮ।ਪੀ। ਕਰਕੇ ਸ਼ੋਰ ਮੱਚ ਗਿਆ ਸੀ ।
ਅਕਬਰ ਵੀ ਆਇਆ ਮਈਆ ਮੰਦਿਰਾਂ ਨੂੰ ਤੇਰੇ ਸੋਨੇ ਦਾ ਛਤਰ ਚੜ੍ਹਾਇਆ, ਅਸੀਂ ਭੀ ਆਖਦੇ ਹਾਂ ਇਹੀ ਬਾਤ (ਗੁਰੂ ਗ੍ਰੰਥ) ਵਿੱਚ ਸਭ ਨਾ ਤਾਂ ਬਾਣੀ ਈ ਹੈ ਨਾ ਗੁਰਬਾਣੀ, ਸੰਗਠਣ ਹੈ, ਰਾਮ, ਵਿਸ਼ਨੂੰ ਭਗਵਾਨ, ਈਸ਼ਵਰ ਪ੍ਰਭੂ ਪ੍ਰਮੇਸ਼ਰ ਸਭ ਸਿੱਖ ਵਿਚਾਰਧਾਰਾ ਦੇ ਸ਼ਬਦ ਨਹੀਂ ਤਾਂ ਫੇਰ ਕਿਵੇਂ ਰੋਕ ਸਕਦੇ ਹੋ ਕਿ ਕੋਈ ਗੁਰਬਾਣੀ ਦੀ ਵਰਤੋਂ ਨਹੀਂ ਕਰ ਸਕਦਾ, ਤੁਸੀਂ ਤਾਂ ਦੂਜੇ ਧਰਮਾਂ ਵਿੱਚੋਂ ਪ੍ਰਕਿਰਿਆ ਅੰਕਤ ਕੀਤੀ ਹੈ ਹਾਂ ਪ੍ਰਥਿਮ ਤਾਂ ਰਮਾਇਣ ਗੀਤਾ ਹੀ ਸੀ, ਵੇਦ-ਉਪਨਿਸ਼ਦ ਪੋਥੀਆਂ ਹਨ, ਦੂਜੇ ਫੇਰ ਧਰਮਾਂ ਨੇ ਆਧਾਰਿਤ ਅਪਣਾ ਮਗਰੋਂ ਕਰਕੇ ਅੱਗੇ ਪਿੱਛੇ ਕਰਕੇ ਧਾਰਮਿਕ ਪੁਸਤਕਾਂ ਪ੍ਰਕਾਸ਼ਤ ਕਰੀਆਂ, ਮਨੁੱਖੀ ਦੇਣ ਹੈ ਧਰਮ, ਤਾਂ ਹੀ ਆਪਾਂ ਸਾਰੇ ਮਨੁੱਖੀ ਪੂਜਾ ਕਰਦੇ ਹਾਂ, ਹਾਂ ਇਸਲਾਮ ਅੱਲਾ ਅਲਾਪੀ ਹੈ, ਜਦੋਂ ਅਸੀਂ ਹੁਕਮੀ ਆਖਦੇ ਹਾਂ ਕਿ ਦਸਾਂ ਗੁਰੂਆਂ ਨੂੰ ਮੰਨਣਾ ਸਿੱਖੀ ਹੈ ਅਸੀਂ ਨਹੀਂ ਗਰਦਾਨਦੇ ਕਿ ਅਕਾਲ ਪੁਰਖ ਨੂੰ ਮੰਨਣਾ ਹੈ, ਕੇਵਲ ਆਪਣੀਆਂ ਹੱਟੀਆਂ ਹੀ ਚਲਾ ਰਹੇ ਹਾਂ, ਹੋਰ ਸੁਣੋ ਮੇਰੀ ਖੋਜ ਪੜਚੋਲ ਹੈ ਕਿ ਅੱਜ ਧਰਮ ਵਿੱਚ ਵਪਾਰ ਪ੍ਰਫੁੱਲਤ ਬਹੁਜਾਤਾਂ ਦੇ ਲੋਕ ਕਰ ਰਹੇ ਹਨ, ਜੱਟ ਬੜੇ ਘੱਟ ਹਨ ਵਪਾਰੀ ਤਬਕਾ ਤਾਂ ਕਦੋਂ ਦਾ ਲੱਗਿਆ ਸੀ, ਹੁਣ ਛੋਟੀਆਂ ਜਿਹੀਆਂ ਬਰਾਦਰੀਆਂ ਬੱਸ ਜੱਥੀਆਂ ਬਣਾ ਕੇ ਧਰਮ ਸੌਦਾ ਵੇਚਣ &lsquoਤੇ ਹਨ, ਕੋਈ ਰੁਕਾਵਟ ਨਹੀਂ, ਬੱਸ ਦੂਜਿਆਂ ਨੂੰ ਡਰਪੋਕਾਂ ਨੂੰ ਝਿੜਕਣ &lsquoਤੇ ਹਨ ਜੀ ਆਹ ਨੀ ਕਰਨਾ ਔਹ ਨੀ ਕਰਨਾ, ਅਵੱਗਿਆ ਕਰਨ ਵਾਲਿਆਂ ਨੂੰ ਸਿੱਝਾਂਗੇ, ਇਹ ਇੰਗਲੈਂਡ ਵਿੱਚ ਤਾਂ ਹੁਣ ਬਹੁਤਾ ਜੋਰ ਮਿੱਡਲੈਂਡ ਵਿੱਚ ਹੈ ਕਬਜ਼ੇ ਸੰਤ-ਪੈਰੋਕਾਰਾਂ ਦੇ ਹਨ, ਮੇਰੀ ਇਕ ਰਿਸ਼ਤੇਦਾਰ ਅਸੀਂ ਨਹੀਂ ਜਾਂਦੇ ਇਨ੍ਹਾਂ ਗੁਰਦੁਆਰੇ ਇਹ ਖਾਲਿਸਤਾਨੀਆਂ ਦੇ ਨੇ, ਅਸੀਂ ਸੋਹੋ ਰੋਡ ਜਾਂਦੇ ਹਾਂ, ਮੈਂ ਹੱਸ ਕੇ ਕਿਹਾ ਜੀ ਉਹ ਇਕ ਬਰਾਦਰੀ ਤੇ ਬੰਦੇ ਦੇ ਅਭਿਲਾਸ਼ੀ ਨੇ ਉਪਰੋਂ ਪੈਸਾ ਵਰ੍ਹਦਾ ਸੋਨਾ ਚੜ੍ਹਾਉਣ ਨੂੰ ।
ਹੁਣ ਆਈਏ ਸਾਡੇ ਸਰੋਤ ਵੱਲ, ਡੁਬ ਗਈ ਜੇ ਸਾਹ ਨਾ ਆਇਆ, ਜੇਕਰ ਸਾਡਾ ਧੁਰਾ ਤਕੜਾ ਹੁੰਦਾ ਤਾਂ ਕਿਉਂ ਅਸੀਂ ਉਧ੍ਹਲੇ ਫਿਰੀਏ, ਗਲ੍ਹਬਾ ਪਾ ਲਿਆ ਸੋਧੇ ਲਉਣਿਆਂ ਤੇ ਹੁਣ ਅਕਾਲ ਤਖ਼ਤ ਦੇ ਬਾਦਸ਼ਾਹ ਸੁਣੋ ਕੀ ਹੁਕਮ ਸਭ ਅਕਾਲੀ ਤੇ ਸਾਬਕਾ ਜੋ ਜਥੇਦਾਰ ਇਨ੍ਹਾਂ ਦੇ ਬਰਾਬਰ ਦੀਆਂ ਹੀ ਪਦਵੀ &lsquoਤੇ ਬਿਰਾਜਮਾਨ ਹਨ ਤਲਬ ਪਰ ਕੋਈ ਭੀ ਗੁਟਕਾ ਚੁੱਕ ਅੱਡ ਅਕਾਲ ਤਖ਼ਤ, ਜਥੇਦਾਰ ਭਾਵੇਂ ਮੋਰਚੇ &lsquoਤੇ ਕੱਲ੍ਹ ਅਮ੍ਰਿਤਪਾਲ ਬਾਪੂ ਭੀ, ਹਵਾਰਾ ਬਾਪੂ ਨਾਲ ਪ੍ਰੋ: ਬਲਜਿੰਦਰ ਸਿੰਘ ਮਾਨ ਦਲੀਏ ਹੋਰ ਪੰਥਕ ਅਖੌਤੀ ਕੋਈ ਭੀ ਇਸ ਲਪੇਟ ਵਿੱਚ ਨਹੀਂ, ਕੀ ਫੇਰ ਅਕਾਲ ਤਖ਼ਤ ਕੇਵਲ ਅਕਾਲੀਆਂ ਲਈ ਹੈ ਕਿਉਂ ਫੇਰ ਇਹ ਜਥੇਦਾਰ ਵਿਦੇਸ਼ੀ ਫਿਰਨ ਜੋ ਸਾਫ ਹੈ ਕਿ ਇਹ ਚੈਨਲ ਤੇ ਗੁਰੂ ਘਰ ਇਨ੍ਹਾਂ ਦੇ ਹੀ ਪ੍ਰੋਗਰਾਮ ਕਰਵਾਉਂਦੇ ਹਨ, ਜਥੇਦਾਰਾਂ ਦੀ ਫੇਰੀ ਭੀ ਅਵੱਗਿਆ ਤੇ ਬੇਅਦਬੀ ਨਹੀਂ, ਸ਼੍ਰੋਮਣੀ ਕਮੇਟੀ ਲਕਬੇ ਨੇ ਮਾਰ ਲਈ, ਅਕਾਲੀ ਸੂਰਬੀਰ ਹੁੰਦੇ ਸਨ ਸ਼ੇਰ ਸਨ, ਹੁਣ ਡਰਪੋਕ ਚੁੱਪ ਕਰਕੇ ਬੈਠਣੇ ਐਡਵੋਕੇਟ ਅਰਸ਼ਦੀਪ ਕਲੇਰ, ਪ੍ਰਧਾਨ ਧਾਮੀ ਫੇਰ ਵਕੀਲ ਕਾਹਦੇ ਜਦੋਂ ਆਖਣ ਕੋਈ ਭੀ ਜਥੇਦਾਰਾਂ ਦੇ ਕਾਰਜ ਵਿੱਚ ਬੋਲ ਨਹੀਂ ਸਕਦਾ, ਭਾਈ ਜਥੇਦਾਰਾਂ ਤੋਂ ਉੱਪਰ ਇਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪਣ ਵਾਲੇ ਤੇ ਖਰਚਾ ਤਨਖਾਹਾਂ ਦੇਣੇ ਤੇ ਬਾਹਰ ਭੇਜਣ ਵਾਲੇ ਨੂੰ ਕੀ ਆਖਦੇ ਹੁੰਦੇ ਹਨ, ਕੀ ਪੁੱਛ ਸਕਦੇ ਹਾਂ ਕਿ ਗਿਆਨੀ ਹਰਿਪ੍ਰੀਤ ਸਿੰਘ ਦੀ ਯੂ।ਕੇ। ਫੇਰੀ, ਬੁੱਤ ਉਦਘਾਟਣ ਸਮੇਂ ਗੁਰਬਾਣੀ ਦੇ ਸ਼ਬਦ ਗਲਤ, ਤਲਬ ਕਿਉਂ ਨਾ ਕੀਤਾ ਜਾਵੇ ਫੇਰ ਪੰਥ ਤਾਂ ਭਾਜਪਾ ਦੇ ਧਰਮ ਅਸਥਾਨਾਂ &lsquoਤੇ ਦਖਲ ਲਈ ਕੋਸ ਹੋ ਰਿਹਾ ਹੈ ਤੇ ਗਿਆਨੀ ਜਾ ਕੇ ਮੁਲਾਕਾਤਾਂ ਕਰੇ ਤੇ ਆਪ ਦੇ ਸ਼ਾਦੀ ਸਮਾਗਮਾਂ ਵਿੱਚ ਸ਼ਿਰਕਤ ਤੇ ਵਲਟੋਹਾ ਹੋਰਾਂ ਦੇ ਸਵਾਲ ਚੁੱਕਣ &lsquoਤੇ ਹੰਗਾਮਾ ਕਰਨ, ਇਹ ਬਰਤਰਫੀ ਧਾਰਾ ਹੈ ?
ਜੱਜ ਭੀ ਪੂਰਨ ਅਜ਼ਾਦ ਨਹੀਂ ਹੁੰਦੇ ਤਾਂ ਫੇਰ ਅਕਾਲ ਤਖ਼ਤ ਕਿਵੇਂ ਸਿੰਗਲ ਹੈਂਡ ਹੀ ਜੋਰਾ ਜਬਰੀ ਸਜਾਵਾਂ ਦੇਣ, ਮੈਂ ਲਿਖਣੋਂ ਨਹੀਂ ਰਹਿ ਸਕਦੀ ਕਿ ਇਹ ਸਭ ਕਸੂਰ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਏ, ਵਿਦੇਸ਼ੀ ਤਾਂ ਅਗਲੇ ਆਪਣੇ ਕਾਰੋਬਾਰਾਂ ਨੂੰ ਉਦਘਾਟਣ ਤੇ ਗੁਰੂ ਘਰ ਹਨ ਤਾਂ ਇਹ ਸਭ ਖੱਬੀਏ, ਨਕਸਲੀਏ ਪਰ ਹੁਣ ਖੋਟਾ ਸਿੱਕਾ ਚੱਲਦਾ ਹੈ, ਪੱਕੇ ਰੰਗ ਤੇ ਕੱਚੇ ਦਾ ਲਲਾਰੀ ਇਕੋ ਹੀ ਹੈ, ਸਰੋਪੇ ਹਰ ਤਰ੍ਹਾਂ ਦੇ ਹਨ, ਕੀ ਧਾਮੀ ਸਾਹਬ ਦੀ ਸਰੋਪੇ ਵੰਡਣੋ ਹਟੋ ਦੀ ਕਸਵੱਟੀ ਹੱਟ ਗਈ, ਆਪ ਹੀ ਫੜਾਈ ਜਾਂਦੇ ਨੇ ਗੱਲ ਭਰੀ ਜਾਂਦੇ ਨੇ ਜਥੇਦਾਰ ਕਿਥੇ ? ਮੇਲੇ ਮੁਕਤਸਰ ਦੇ ਚੱਲ ਚੱਲੀਏ ਨੰਨਦ ਦਿਆ ਵੀਰਾ, ਹੁਣ ਮੁਕਤਸਰ ਦਾ ਧਰਮ-ਦੀਵਾਨ ਕੁੰਭ ਸਿੱਖੀ ਭੀ ਹਿੰਦੂ ਭੀ ਜੇ ਭੰਡਾਰ ਭਰਨ ਤਾਂ ਕੋਈ ਨਹੀਂ ਘਾਟਾ ਹੋਵੇ ਤਾਂ ਵਿਰੋਧਤਾ ਉਦੋਂ ਨਹੀਂ ਜਥੇਦਾਰ ਜਾਗਦੇ ਸੁੱਤੇ ਹੁੰਦੇ ਨੇ ਕੁੰਭਕਰਨ ਸੁਣੋ ਜੀ ਦੋ ਦੋ ਬੰਦੇ ਪੰਥ, ਚੈਨਲ &lsquoਤੇ ਇਕ ਸੂਬੇਦਾਰ ਦੂਜਾ ਗਵਰਨਰ ਜੀ ਜਥੇਦਾਰ ਪੰਥਕ ਫੈਸਲਾ ਕਰਨ ਨਹੀਂ ਤਾਂ ਪੰਥ ਨੂੰ ਸਵੀਕਾਰ ਨਹੀਂ ਕਿੱਡੇ ਮੱਕਾਰ ਫੇਰ ਫੈਸਲਾ ਤੁਹਾਡੇ ਆਖੇ &lsquoਤੇ ਹੋਵੇ ਤੁਸੀਂ ਅਕਾਲ ਤਖ਼ਤ ਨੂੰ ਕਿਵੇਂ ਮੰਨਦੇ ਹੋਏ ਜੀ ਸੰਤਾਂ ਦੇ ਸ਼ਰਧਾਲੂ ਲਹਿਰ ਦੇ ਤਾਬਿਆਦਾਰ, ਦੂਜੇ ਚੈਨਲ &lsquoਤੇ ਇਕ ਪੱਤਰਕਾਰ ਦੂਜਾ ਐੱਮ।ਡੀ। ਦੋਨੋ ਹੀ ਜੱਟ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਵਿਰੋਧੀ, ਪੱਤਰਕਾਰ ਦੀ ਸੁਣੋ ਸਾਡੇ ਸੰਪਰਕੀ ਜਥੇਦਾਰਾਂ ਨੂੰ ਮਿਲ ਕੇ ਆਖਦੇ ਨੇ ਫੈਸਲਾ ਸਾਡੇ ਮੁਤਾਬਕ ਕਰਿਉ, ਇਹ ਹਨ ਪੰਥ, ਹੁਣ ਜੇ ਸਾਡਾ ਪੰਥ ਇਹਨਾਂ ਨੂੰ ਆਖੇ ਕਿ ਭਾਈ ਦੁੱਕੀ ਤਿੱਕੀ ਨੂੰ ਹਟਾ ਚੈਨਲ ਤੋਂ ਤੂੰ ਮੰਗਤਾ ਬਣ ਇਨ੍ਹਾਂ ਨੂੰ ਪਲੇਟਫਾਰਮ ਦੇ ਕੇ ਪੰਥ ਵਿੱਚ ਦੁਫੇੜ ਪਾ ਰਿਹਾ ਹੈ ਕੱਢੋ, ਦੂਜਾ ਅਕਾਲ ਦੇ ਮਾਲਕ ਨੂੰ ਆਖੀਏ ਆਹ ਹਟਾ ਇਨ੍ਹਾਂ ਪੰਥ ਦੋਖੀਆਂ ਨੂੰ ਕੋਈ ਕਿਸੇ ਜਾਤ ਦਾ ਜੱਟਾ ਦੀ ਧੌੜੀ ਲਹੁੰਦੇ ਨੇ ਹਟਾ ਇਨ੍ਹਾਂ ਨੂੰ ਮਨਜ਼ੂਰ ਹੈ । ਇਹ ਤਾਹਾਂ ਤਾਹਾਂ ਹੀ ਜਾਈ ਜਾਂਦੇ ਨੇ, ਜਥੇਦਾਰ ਭੀ ਭਰਾਤਰੀ ਜਾਂ ਬਰਾਦਰੀ ਭਾਵ ਵਾਲੇ ਨੇ ਪੰਥ ਹਿਤੈਸ਼ੀ ਨਹੀਂ, ਚੈਨਲਾਂ ਨੇ ਸਿੱਖ ਧਰਮ, ਭਾਈਚਾਰਾ ਅਤੇ ਖੇਰੂੰ ਖੇਰੂੰ ਕਰਕੇ ਰਖਤਾ, ਇਹ ਪੰਜਾਬ ਵਿੱਚ ਅਕਾਲ ਤਖ਼ਤ ਢੁਆ ਕੇ ਆਏ ਸੀ ।
ਦੁੱਖ ਦੀ ਗੱਲ ਇਹ ਇੰਨੇ ਭਾਰੂ ਹੋ ਗਏ ਹੁਣ ਗਲੋਂ ਨੀ ਲਹਿੰਦੇ, ਗਵੱਈਆ ਗੀਤ ਗਉਂਦਾ ਸੀ ਹੁਣ ਦਾਰੂ ਪਿੱਛਾ ਨੀ ਛੱਡਦੀ, ਇਹ ਉਹ ਨੇ ਚੰਬੜ ਗਏ ਗਿਟਕ ਦੀ ਤਰ੍ਹਾਂ ਪੰਥ ਨੂੰ, ਪ੍ਰਵਾਰ ਹੀ ਇਨ੍ਹਾਂ ਦੇ ਦਰਜਨਾਂ ਵਿੱਚ ਨੇ, ਗਿਣਤੀ ਬੜੀ ਚਰਜਤਾ ਕਿ ਅਕਾਲੀ ਦਲ ਦਾ ਅਰਸ਼ਦੀਪ ਕਲੇਰ, ਬਿਕਰਮ ਮਜੀਠਾ ਤੇ ਕਾਂਗਰਸੀ ਧੂੰਆਂ ਧਾੜ ਤਕਰੀਰਾਂ ਕਰਕੇ ਆਪ ਦਾ ਲੋਕਾਂ ਵਿੱਚ ਪ੍ਰਚਾਰ ਕਰਤਾ ਤੇ ਹੂੰਝਾ ਫਰਾ ਲਿਆ ਹਾਲੇ ਭੀ ਸਬਕ ਨਹੀਂ । ਬਹੁਤੀ ਭੈਰਮੀ ਵਿਦੇਸ਼ੀ ਆਏ ਲਹਿਰ ਦੇ ਪਾਲ੍ਹੀ ਉਨ੍ਹਾਂ ਚੁੱਕੀ ਹੈ, ਮੇਰੇ ਅਨੁਮਾਣ ਹਨ ਕਿ ਇਹ ਲੋਕ ਉਥੇ ਅਜਿਹੀਆਂ ਗਤੀਵਿਧੀਆਂ ਕਰਕੇ ਆਏ ਅੰਦਰਲਾ ਖਾਂਦਾ ਹੈ, ਆ ਕੇ ਗੁਰੂ ਘਰਾਂ ਵਿੱਚ ਕਬਜ਼ੇ ਖਾਸ ਕਰਕੇ ਮਿੱਡਲੈਂਡ ਫੈਕਟਰੀਆਂ ਸਸਤੀਆਂ ਵਿਕੀਆਂ ਖਰੀਦ ਕੇ ਧਰਮ ਦੁਆਰੇ ਬਣਾ ਲਏ ਪਰ ਧਰਮ ਦੀ ਤਾਂ ਆੜ ਹੀ ਹੈ ਬੱਸ ਲੱਗ ਗਏ ਆਪਣੀਆਂ ਮਰਿਯਾਦਾਵਾਂ ਚਲਾਉਣ, ਉਪਰੋਂ ਅਕਾਲ ਤਖ਼ਤ ਦੇ ਭੀ ਜਥੇਦਾਰ ਬਹੁਤੇ ਪੁਰਾਤਨ ਧਰਮ ਪਰੰਪਰਾਵਾਂ ਤੋਂ ਤਾਂ ਅਣਜਾਣ ਹੀ ਹਨ, ਤਖ਼ਤਾਂ &lsquoਤੇ ਬੈਠ ਹਕੂਮਤਾਂ ਤੇ ਵਿਦੇਸ਼ੀ ਫੇਰੀਆਂ ਇਨ੍ਹਾਂ ਧਰਮ ਅਸਥਾਨਾਂ &lsquoਤੇ ਮੋਹਰਾਂ ਲਾ ਕੇ ਆਪਣੀ ਨਾਲੇ ਪੁੰਨ ਨਾਲੇ ਫਲੀਆਂ ਇਨ੍ਹਾਂ ਦਾ ਕਾਰੋਬਾਰ ਚੱਲਣ ਲੱਗ ਪਿਆ ਤਾਂ ਹੁਣ ਉਸੇ ਕੜੀ ਦਾ ਨਤੀਜਾ ਪੰਜਾਬ ਵਿੱਚ ਦੇਖੋ, ਕੀ ਉਰਦੂ ਲਾ ਤਾਂ, ਮੈਨੂੰ ਨਿੱਕੇ ਹੁੰਦਿਆਂ ਦੀ ਬਾਤਾਂ ਸੁਨਾਉਣੀਆਂ ਯਾਦ ਆ ਗਈਆਂ, ਦਾਦੀ ਮਾਂ ਜੀ ਆਖੇ ਇਕ ਮੂਰਖ ਰਾਹੀ ਜਾਵੇ ਖੇਤਾਂ ਵਿੱਚ ਕੰਮ ਕਰਦੇ ਆਪਸ ਵਿੱਚ ਆਖਣ ਛੇਤੀ ਕਰੋ ਆਪਾਂ ਐਰੋ ਐਰ ਆਉਣ ਤੋਂ ਪਹਿਲਾਂ ਚੱਲੀਏ ਮੂਰਖ ਸੁਣ ਕੇ ਬੱਸ ਭੱਜਿਆ ਤੇ ਆਖਦਾ ਜਾਵੇ, ਉਏ ਔਰੋ ਐਰ ਆਉਂਦੀ ਹੈ, ਐਰੋ ਐਰ ਪਿੰਡ ਦੀ ਬੋਲੀ ਸੀ, ਦੂਜਾ ਘੁਮਾਰ ਖੋਤੇ ਭਾਰ ਢੌਹਣ ਲਈ ਗਿਆ ਇਕ ਖੋਤਾ ਨੁੳ ਗੰਧਰਬ ਸੈਨ ਮਰ ਗਿਆ, ਮੂਰਖ ਰੌਲਾ ਪਾਵੇ ਤੇ ਕੋਈ ਸਿਆਣਾ ਕਹਿੰਦਾ ਉਹ ਤਾਂ ਮੋਜੇ ਘੁਮਾਰ ਦਾ ਟੱਟੂ ਸੀ, ਸਾਡਾ ਆਹ ਹਾਲ ਹੈ, ਅਸੀਂ ਹੁਣ ਇਸ ਤਰ੍ਹਾਂ ਦੇ ਸੋਸ਼ਲ ਮੀਡੀਏ ਤੇ ਆਹ ਲਾਣਾ (ਗੁਰੂ ਗ੍ਰੰਥ) ਸਾਨੂੰ ਆਹੋ ਸਾਨੂੰ ਹੀ ਸਤਿਕਾਰ ਹੈ ਇਹ ਅਕਾਲੀ ਤਾਂ ਬੇਅਦਬੀਆਂ ਕਰਵਾਉਣੇ ਨੇ, ਊਤ ਲਾਣਾ ਇਨ੍ਹਾਂ ਦੇ ਮਗਰੇ ਹੀ ਹਾਂ ਜੀ ਹਾਂ ਜੀ, ਕੱਲ੍ਹ ਚੈਨਲ ਨਿੱਤ ਦੀ ਤਰ੍ਹਾਂ ਪੰਜਾਹ ਹਜ਼ਾਰ ਖਰਚਾ ਹੈ ਭਾਈ ਦੇਵੋ ਫੇਰ ਮੇਹਣੇ ਦੇਵੇ ਪਰ ਕਦੀ ਨਹੀਂ ਸੋਚਦਾ ਕਿ ਸਾਧਾਰਣ ਲੋਕ ਕਿਉਂ ਭੁੱਗਾ ਕੁਟਾਉਣ, ਜਿਨ੍ਹਾਂ ਨੂੰ ਇਸ ਗਾਣੀ ਵਿੱਚੋਂ ਤੇਲ ਲੱਭਦਾ ਉਹ ਦੇਈ ਜਾਂਦੇ ਨੇ, ਨਾਲੇ ਆਮ ਲੋਕ ਇਨ੍ਹਾਂ ਬਦਖੋਹੀਆਂ ਨੂੰ ਸੁਨਣ ਨੂੰ ਤਿਆਰ ਹੀ ਨਹੀਂ, ਇਹ ਦੋ ਚੈਨਲ ਤਾਂ ਡੰਗਰਾਂ ਦੀ ਮੰਡੀ ਵਾਂਗੂੰ ਰੌਲਾ ਪਾ ਕੇ ਯੂ:ਟੀਊਬਾਂ ਚਲਾ ਕੇ ਸੌਦਾ ਵੇਚਦੇ ਨੇ, ਇਕ ਗਿੱਲ ਸਾਹਬ ਨੇ ਜੋ ਕਿ ਜਥਾਰਥ ਤੇ ਨਿਰਪੱਖ ਪ੍ਰੋਗਰਾਮ ਦਿੰਦਾ ਹੈ ਉਹ ਪਰ ਪੈਸੇ ਮੰਗਣ ਨੀ ਜਾਣਦਾ, ਇਕ ਦੋ ਤਾਂ ਦੂਜੇ ਚੈਨਲਾਂ ਤੋਂ ਰਿਸ਼ਤੇ ਵੇ ਨੇ ਇਥੇ ਆ ਕੇ ਟਿੱਕ ਗਏ, ਅਤਿ ਰੱਬ ਦਾ ਵੈਰ ਹੁੰਦੀ ਹੈ ਜੁੰਮੇ ਵਾਂਗੂੰ ਧੌਣ ਭਨਾ ਕੇ ਸਬਕ ਸਿੱਖਣਗੇ ਪਰ ਹਾਂ ਇਕ ਜਾਣਕਾਰੀ ਜਰੂਰ ਵਧੀਆ ਦਿੱਤੀ ਇਸ ਚੈਨਲ ਨੇ ਕਿ ਆਹ ਜੋ ਯਾਤਰਾ ਭਰਮਾਰ ਹੈ ਇਹ ਏਜੰਸੀ ਜਿਮੇ ਕੀਰਤਨ ਸਮਾਗਮ ਕਰਵਾਉਣੇ ਨੇ ਉਸੇ ਤਰ੍ਹਾਂ ਹੀ ਇਹ ਹੈ ਕਹਿੰਦੇ ਸਾਹਮਣੇ ਅਗਲੇ ਸਿਫ਼ਤਾਂ ਨਾਂ ਕਰਨ ਹੋਰ ਕੀ ਕਰਨ ਪਰ ਕਈ ਮਗਰੋਂ ਤਾਂ ਖੁਸ਼ ਨਹੀਂ ਇਹ ਵਪਾਰੀ ਤਬਕਾ ਹੈ, ਕਿਮੇ ਬੋਲਦਾ ਹੈ ਆਉ ਚੱਲੀਏ, ਪ੍ਰਵਾਰ ਬੱਚੇ ਬੁੱਢੇ ਭਲਾ ਦੱਸ ਹਜ਼ਾਰ ਪੌਂਡ ਸਾਰਾ ਟੱਬਰ ਲਾਵੇ ਤੇ ਤੁਸੀਂ ਆਪਣੀ ਨੌਕਰੀ ਪੱਕੀ ਤੇ ਸੈਰਾਂ ਕਰੋ, ਮੈਂ ਜੋ ਭੀ ਲਿਖਦੀ ਹਾਂ ਜਾਣਕਾਰੀ ਹਾਸਲ ਕਰਕੇ ਹੀ ਹਾਜ਼ਰ ਹੁੰਦੀ ਹਾਂ, ਹੁਣ ਕੱਲ੍ਹ ਹੀ ਪਤਾ ਲੱਗਾ ਕਿ ਸਾਡੇ ਗੁਰੂ ਘਰ ਵਿੱਚ ਸਧਾਰਣ ਪਾਠ ਦਾ ਅੱਠ ਸੌ ਪੌਂਡ ਹੋ ਗਿਆ, ਮੈਂ ਪਹਿਲਾਂ ਹੀ ਲਿਖ ਚੁੱਕੀ ਹਾਂ ਕਿ ਸ਼ਰਧਾ ਕੋਈ ਨਹੀਂ ਫੀਸਾਂ ਹਨ, ਨਗਰ ਕੀਰਤਨਾਂ ਦਾ 80 ਹਜ਼ਾਰ ਜੋ ਪੂਰਾ ਕਰਨਾ ਹੈ ।
ਫੇਰ ਕਹਿੰਦੇ ਲੋਕੀ ਡੇਰੀ ਜਾਂਦੇ ਨੇ, ਭਾਮੇ ਸਾਡੇ ਹੁਣ ਡੇਰੇ ਹੀ ਹਨ, ਕਬਜ਼ੇ ਹਨ, ਲਿਖਦੀ ਜਾਵਾਂ ਕਿ ਅਸੀਂ ਤਾਂ ਧਰਮ ਯੁੱਧ ਲਾ ਕੇ ਕਬਜ਼ਾ ਛੜਾ ਲਿਆ ਸੀ, ਹੁਣ ਉਹ ਅਵਸਥਾ ਨੀ ਨਾਲੇ ਹੁਣ ਪਨੀਰੀ ਨੂੰ ਧਰਮ ਦਾ ਪਤਾ ਨਹੀਂ ਬੱਸ ਲੰਗਰ ਦਾ ਪਤਾ ਹੈ, ਹਾਂ ਸੇਵਾਦਾਰ ਜਰੂਰ ਯੋਗਦਾਨ ਪਾ ਰਹੇ ਨੇ, ਜੀਵਨ ਦੁੱਭਰ ਚੈਨਲਾਂ ਨੇ ਕਰਤਾ ਤੇ ਰਹਿੰਦੀ ਕਸਰ ਆਮਦ ਨੇ ਕੱਢ ਧਰੀ, ਸਾਰਾ ਦਿਨ ਬੱਸ ਦੋ ਚੈਨਲਾਂ ਨੇ ਤਾਂ ਜੀ ਅਸੀਂ ਜਥੇਦਾਰਾਂ ਨੂੰ ਆਪਣੇ ਸਰੋਤਾਂ ਰਾਹੀਂ ਬੇਨਤੀ ਕੀਤੀ ਹੈ ਫੈਸਲਾ ਪੰਥ ਪ੍ਰਵਾਨਤ ਕਰਿਉ ਨਹੀਂ ਤਾਂ ਪ੍ਰਵਾਨ ਨਹੀਂ ਹੋਣਾ, ਹਾਸਾ ਆਇਆ ਫੇਰ ਫੈਸਲਾ ਤਾਂ ਤੁਹਾਡਾ ਹੈ ਨਾ ਕਿ ਜਥੇਦਾਰਾਂ ਦਾ, ਯਾਦ ਰੱਖਿਉ ਰਹਿਣੇ ਨਹੀਂ ਮੇਰੇ ਦਿਲਬਰ ਮੁਝ ਪਰ ਖਫ਼ਾ ਨਾ ਹੋ, ਕਹੀਂ ਤੇਰੀ ਭੀ ਯਹੀ ਖ਼ਤਾ ਨਾ ਹੋ, ਬਸੰਤਰ ਦਾ ਨਉਂ ਅੱਗ ਭੀ ਹੈ । ਕੱਲ੍ਹ ਇਕ ਬਸੰਤ ਸਿੰਘ ਫਰਾਂਸ ਤੋਂ ਬੋਲਿਆ ਜੀ ਮੇਰੇ ਰਿਸ਼ਤੇਦਾਰ ਦੀ ਫੋਟੋ ਜੋ ਕਿ ਅਜਾਇਬ ਘਰ ਵਿੱਚ ਜਥੇਦਾਰ ਸਾਹਬ ਦੀ ਮਿਹਰਬਾਨੀ ਨਾਲ ਸੁਸ਼ੋਭਿਤ ਹੋ ਗਈ, ਉਹ ਹਰੀ ਸਿੰਘ ਨਲੂਆ ਨਾਲ ਯੁੱਧ ਵਿੱਚ ਸਾਥੀ ਸੀ, ਪਰ ਸ਼੍ਰੋਮਣੀ ਕਮੇਟੀ ਦੇ ਵਿਰੁੱਧ ਬੋਲੇ ਅਕਾਲੀ ਦਲ ਦੇ ਭੀ ਕਿਉਂਕਿ ਇਹ ਚੈਨਲਾਂ ਦੀ ਨੀਤੀ ਹੈ, ਯਾਨੀ ਆਹ ਸਿੱਖ ਕਰਦਾਰ ਰਹਿ ਗੇ, ਸਿਫਾਰਸ਼ਾਂ ਨਾਲ ਕੰਮ ਤੇ ਮਗਰੋਂ ਸੰਸਥਾ ਵਿਰੋਧ ਜਾਤ ਬੰਦੇ ਦੀ ਸ਼੍ਰੇਣੀ ਹੀ ਨਹੀਂ ਚਰਿੱਤਰ ਹੁੰਦੀ ਏ, ਅਫੋਸਸ ਅੱਜ ਜਾਤਾਂ ਨੇ ਸਿੱਖੀ ਘੇਰ ਲਈ । ਹੋਰ ਸੁਣੋ ਕਹਿੰਦੇ ਜਥੇਦਾਰ ਦੀ ਫੋਟੋ ਨਾਲ ਛਾਪ ਕੇ ਸੁਖਬੀਰ ਨੂੰ ਮੰਦਾ ਬੋਲਿਆ, ਕਿਹੜੀ ਅਣੋਖੀ ਗੱਲ ਹੈ ਤਨਖਾਹੀਆ ਕਰਾਰ ਦੇ ਕੇ ਕਿਹੜਾ ਮਾਣ ਦਿੱਤਾ ਸੀ, ਪੰਜਾਬ ਵਿੱਚ ਤਾਂ ਅਣਆਈਆਂ ਹੋ ਰਹੀਆਂ ਹਨ, ਹੁਣ ਕਿਸਾਨ ਆਗੂ ਕਹਿੰਦੇ ਮਰਨਾ ਹੈ ਪੁਲਸ ਕਹਿੰਦੀ ਨਹੀਂ ਜੀ ਰਹਿਣ ਦਿਉ, ਰੌਲਾ ਪੈ ਗਿਆ ਡੱਲੇਵਾਲ ਨੂੰ ਚੱਕ ਕੇ ਲੈ ਗਏ । 
ਵਿਹਲੀ ਰੰਨ ਉਨ ਵੇਲ, ਉਨ ਨੀ ਘਸੁੰਨ ਵੇਲ, ਕੰਮ ਤਾਂ ਕੋਈ ਕਰਨੇ ਨਹੀਂ ਧਰਨੇ ਹੀ ਠੀਕ ਹਨ, ਲੋਕੀ ਭਾਮੇ ਮੂਧੇ ਮੂੰਹ ਡਿੱਗਣ, ਸਿਆਸੀ ਧਿਰਾਂ ਪੱਬਾਂ ਭਾਰ ਹੋਂਦ ਲਈ ਯੁੱਧ ਉਧਰ ਮਰਨ ਵਰਤ ਭਾਵੇਂ ਇਹ ਪਹਿਲਾਂ ਭੀ ਇਹ ਢਕਵੰਝ ਹੁੰਦੇ ਰਹੇ ਹਨ, ਧਰਮ ਸੰਬੰਧਿਤ ਵਿਅਕਤੀ ਭੀ ਰੱਖਦੇ ਰਹੇ ਹਨ, ਭਾਵੇਂ ਧਰਮ ਵਿੱਚ ਤਾਂ ਪ੍ਰਵਾਨਤ ਨਹੀਂ, ਹੁਣ ਦੂਜਾ ਮੁੱਦਾ ਭਾਵੇਂ ਨਵਾਂ ਨਹੀਂ ਕਿਸਾਨਾਂ ਦਾ ਸੰਘਰਸ਼ ਤਾਂ ਸਾਲਾਂ ਦਾ ਚੱਲਦਾ ਹੁਣ ਤਾਂ ਜਥੇਦਾਰਾਂ ਨੂੰ ਦਬਾਅ ਦਾ ਸੰਦ ਲੱਭ ਗਿਆ ਜੇਕਰ ਤਾਂ ਅਕਾਲੀ ਮਿਲਣ ਤਾਂ ਦਬਾਅ ਜੇਕਰ ਅਮ੍ਰਿਤਪਾਲ ਬਾਪੂ ਮਿਲੇ ਤੇ ਆਖੇ ਤੁਹਾਡੇ ਨਾਲ ਹਾਂ ਫੈਸਲਾ ਉਹ ਕਰਿਉ ਜੋ ਵਿਰੋਧੀਆਂ ਨੂੰ ਭਾਵੇ, ਇਹ ਤਾਂ ਬਰਾਦਰੀਬਾਦ ਵਿੱਚ ਗ੍ਰਸੇ ਪਏ ਨੇ, ਬੇਅੰਤ ਸਿੰਘ ਦਾ ਪੁੱਤਰ ਐੱਮ।ਪੀ। ਕੀ ਬਣ ਬੋਲਣਾ ਤਾਂ ਆਉਂਦਾ ਨਹੀਂ ਬੱਸ ਅਕਾਲੀਆਂ ਵਿਰੁੱਧ ਬਿਆਨ ਅਤਿ ਤਾਂ ਚੈਨਲ ਨੇ ਚੁੱਕੀ ਹੋਈ ਏ, ਭਲਾ ਕੀ ਅਮ੍ਰਿਤਪਾਲ ਦੇ ਬਾਪੂ ਨੇ ਸ਼੍ਰੋਮਣੀ ਕਮੇਟੀ ਤੋਂ ਜੋ ਖਰਚਾ ਕਰਵਾਇਆ ਸੀ ਪੁੱਤ ਨੂੰ ਮਿਲਣੀਆਂ ਤੇ ਮੋੜੂਗਾ, ਹੁਣ ਪੱੁਤ ਨੂੰ ਤਨਖਾਹ ਮਿਲਦੀ ਹੈ । ਇਹ ਭੱਤੇ ਖਾਣੇ ਤਾਹਾਂ ਤਾਹਾਂ ਜਾਂਦੇ ਨੇ ਹੁਣ ਕੋਈ ਜੱਟ ਅਕਾਲ ਤਖ਼ਤ ਦਾ ਜਥੇਦਾਰ ਬਣੇ ਵਾਰੀ ਵਾਰੀ ਬਨਣੇ ਚਾਹੀਦੇ ਹਨ ਜਾਤ-ਪਾਤ ਹਟੇ, ਅਨੋਖੀ ਗੱਲ ਲਿਖਾਂ ਸਰਪੰਚ ਬਣ ਹੁਣ ਨਸ਼ੇ ਵਿਰੁੱਧ ਪਿੰਡਾਂ ਵਿੱਚ ਮਤੇ ਪਾ ਰਹੇ ਹਨ ਸਭ ਵਿਰੋਧੀਆਂ ਨੂੰ ਖੁੱਡੇ ਲਾਈਨ ਲਾਉਣਾ ਡਰੌਨਾ ਧਮਕਾਉਣਾ ਤੇ ਆਪਣੀ ਚੌਧਰ ਚਮਕੌਣਾ ਕੀ ਪਹਿਲਾਂ ਨਸ਼ੇ ਦੇ ਵੇਚਣੇ, ਖਾਣੇ ਜਾਂ ਇਨ੍ਹਾਂ ਦੇ ਭਾਈਬੰਦ ਨਹੀਂ ਸਨ, ਹੁਣ ਇਹ ਰਵਾਜ ਬਣਾ ਕੇ ਸਕੀਮ ਲਾਗੂ ਕਰਨਗੇ ਸਭ ਤਗਮੇ ਹਨ ਸਰਕਾਰ ਤੋਂ ਲਾਹੇ ਲੈਣ ਲਈ, ਚਿੰਤਾ ਦਾ ਵਿਸ਼ਾ ਪੰਜਾਬ ਵਿੱਚ ਅਨੁਮਾਨ ਲਾਉ ਇਥੇ ਹੁਣ ਭਈਆਂ ਕਲੇਸ਼ ਜੋ ਪਾਈ ਬੈਠੇ ਹਨ ਜੀ ਦੋ ਮੁੰਡੇ ਭਈਆਂ ਨੇ ਮਾਰਤੇ, ਕੀ ਸਾਡੇ ਆਪਣੇ ਭੀ ਅਲੱਥ ਨਹੀਂ, ਕੀ ਕਿਸੇ ਗੱਲ ਤੋਂ ਬਗੈਰ ਮਾਰੇ ਹੋਣਗੇ, ਪਰ ਮੁੱਦਾ ਬਹੁਤਾ ਚੁੱਕ ਲਿਆ : ਅਸਲ ਕਸ਼ਟੀ, ਸੰਘਰਸ਼ ਹੋਰ ਹੈ, ਸਭ ਸ਼੍ਰੇਣੀਆਂ ਹੁਣ ਇਕ ਹਨ ਸਿਵਾਏ ਜੱਟਾਂ ਤੇ ਖੱਤਰੀ ਬ੍ਰਾਹਮਣਾਂ ਤੋਂ, ਜੱਟਾਂ ਤੋਂ ਤਾਂ ਕਰਕੇ ਕਿ ਇਨ੍ਹਾਂ ਨੇ ਹੀ ਭਈਆਂ ਨੂੰ ਰੁਜ਼ਗਾਰ ਦੇ ਕੇ ਇਥੋਂ ਦੇ ਵਾਸੀ ਬਣਾ ਤਾ, ਹੌਲੀ ਹੌਲੀ ਇਹ ਸਭ ਹੱਕਦਾਰ ਬਣ ਗਏ, ਘਰ ਬਾਰ ਭੀ ਲੈਣ ਲੱਗ ਗਏ, ਵੋਟਾਂ ਬਣਾ ਲਈਆਂ, ਹੁਣ ਸਰਪੰਚ ਬਣ ਗਏ, ਆਪ ਨੂੰ ਤੇ ਕਾਂਗਰਸ ਨੂੰ ਵੋਟਾਂ ਪਾ ਕੇ ਸੱਤਾ ਦਿੱਤੀਆਂ, ਭਾਵੇਂ ਲਾਹੇ ਤਾਂ ਦੋਨਾਂ ਨੇ ਲਏ, ਅਕਾਲੀਆਂ ਨੂੰ ਤਾਂ ਕੁਝ ਨੀ ਮਿਲਿਆ ਪਰ ਨਜਲਾ ਜੱਟਾਂ &lsquoਤੇ ਹੈ, ਸ਼ਹਿਰੀ ਵਰਗ &lsquoਤੇ ਔਖੇ ਨੇ ਕਿ ਇਨ੍ਹਾਂ ਨੇ ਭੀ ਕੰਮ ਦਿੱਤੇ, ਦੁਕਾਨਾਂ ਅੱਗੇ ਭੀ ਖੜ੍ਹੇ ਕਰ ਲਏ, ਰੇੜ੍ਹੀਆਂ ਆਦਿ, ਹਿੰਦੂਆਂ ਨੇ ਸਹਾਈ ਹੋ ਕੇ ਸਾਡੀਆਂ ਕਦਰਾਂ ਕੀ ਮਤਾ ਘਟਾ ਦਿੱਤੀਆਂ ਨਹੀਂ ਤਾਂ ਇਨ੍ਹਾਂ ਖੇਤੀਬਾੜੀ ਵਾਲਿਆਂ ਤਾਂ ਸਾਡੀਆਂ ਮਿੰਤਾਂ ਕਰਨੀਆਂ ਸਨ, ਸ਼ਹਿਰਾਂ ਵਾਲਿਆਂ ਭੀ ਸਾਡੇ ਬੰਦੇ ਕੰਮਾਂ &lsquoਤੇ ਰੱਖਣੇ ਸਨ ਤਾਂ ਹੁਣ ਫਸਾਦ ਜਾਤੀਵਾਦ ਨੇ ਖੜ੍ਹਾ ਕਰਕੇ ਗੱਲ ਪਾ ਦੇਣਾ ਹੈ ਪੇਂਡੂਆਂ ਦੇ ਜੱਟ ਘੱਟ ਹਨ ਗਿਣਤੀ ਵਿੱਚ ਬਾਹਰ ਗਏ, ਇਹ ਪੰਜਾਬ ਵਿੱਚ ਭਾਂਬੜ ਦੀ ਲਹਿਰ ਚੱਲੂ ਚੁਰਾਸੀ ਵਾਂਗੂੰ, ਇਨ੍ਹਾਂ ਨੇ ਅੱਗ ਲਾਉਣੀ ਹੈ, ਅੱਗੇ ਤਾਂ ਬਹੁਤੇ ਜੱਟ ਸਨ ਮੂਹਰੇ ਹੁਣ ਜੱਟਾਂ ਨੂੰ ਦੁਬੱਲਣ ਗੇ, ਅਮ੍ਰਿਤ ਛੱਕ ਕੇ ਖ਼ਾਲਸੇ ਬਣੇ ਪੱਕੇ ਸਿੱਖ ਸਰਕਾਰਾਂ ਚਾਹੁੰਦੀਆਂ ਹਨ ਸੂਬਾ ਨਿਰਬਲ ਹੋਵੇ, ਕਾਂਗਰਸ ਨੂੰ ਆਪਣੀ ਖੁੱਸੀ ਧਰਤ ਦਾ ਘਾਣ ਹੈ, ਭਾਜਪਾ ਨੂੰ ਤਾਕਤ ਦੀ ਧੌਂਸ, ਮਾਰੇ ਜਾਣੇ ਨੇ ਸਭ ਭੋਲੂ ਨਰਾਇਣ ਦੇ ਹਾਲੇ ਤਾਂ ਵਿਦੇਸ਼ੀ ਸ਼ਾਬਾਸ਼ੇ ਕਰਨ &lsquoਤੇ ਨੇ, ਪਰ ਲੱਗੂ ਸਾਨੂੰ ਪਤਾ ਜਦੋਂ ਸਾਡੀਆਂ ਜਾਇਦਾਤਾਂ &lsquoਤੇ ਡਾਂਗ ਚੱਲੀ ਤੇ ਜਾਣਾ ਭੀ ਔਖਾ ਹੋ ਗਿਆ ।
ਜਥੇਦਾਰ ਜਰਦਾਰੀ : ਪੈ ਜੂ ਸਭ ਨੂੰ ਭਾਰੀ ਈਦ ਬਖਸ਼ਾਉਣ ਗਏ ਰੋਜ਼ੇ ਗੱਲ ਪੁਆ ਲੇ, ਸਧਾਰੀਆਂ ਨੇ ਹੁਣ ਸਾਰੇ ਹੀ ਮੁਲਜਮ ਸੁਖਬੀਰ ਫਸਾਉਂਦੇ ਆਪ ਭੀ ਨਾਲ ਧਾਮੀ ਸਾਹਬ ਕਹਿੰਦੇ ਜੀ ਸਾਡੇ ਜਥੇਦਾਰ ਤਾਂ ਬੜੇ ਯੋਗਤਾ ਵਾਲੇ ਹਨ, ਜਰੂਰ ਜੀ ਤਾਂ ਹੀ ਤਾਂ ਆਹ ਦਿਨ ਦਿਖਾ ਰਹੇ ਹਨ, ਠੀਕ ਹੈ ਵਿਰੋਧੀ ਹੁਣ ਮਿਲ ਮਿਲ ਤੇ ਲਿਖ ਲਿਖ ਹਦਾਇਤ ਦੇ ਰਹੇ ਹਨ, ਜੀ ਫੈਸਲਾ ਸਾਡੇ ਮੁਤਾਬਕ ਕਰਿਉ ਦੇਖੋ ਕੀ ਰੰਗ ਦਿਖਾਉਣਗੇ, ਸਾਡੇ ਆਪਣੇ ਭੀ ਸਿੱਖ ਜਥੇਬੰਦੀਆਂ ਇਹੀ ਕੁਝ ਕਰ ਰਹੀਆਂ ਹਨ ਪਰ ਕੋਈ ਜਥੇਬੰਦ ਇਨ੍ਹਾਂ ਦੇ ਵਿਰੋਧ ਵਿੱਚ ਨਹੀਂ ਬਣੀ, ਗੁਰੂ ਘਰ ਭੀ ਜਿਮੇ ਬ੍ਰਾਹਮਣਾਂ ਨੇ ਜਜ਼ਮਾਨ ਸਾਂਭੇ ਹੁੰਦੇ ਸਨ ਚੈਨਲਾਂ ਸਾਂਭੇ ਵੇ ਨੇ, ਗੁਰੂ ਪਿਆਰਿਆਂ ਨੂੰ ਆਹਰੇ ਲਾਈ ਰੱਖਦੇ ਦਿਨ ਮਨਾਉਣ ਲਈ ਬਿੱਲੀ ਗੱਲ ਟੱਲੀ ਬੰਨਣ ਲਈ ਕੋਈ ਅਦਾਰਾ ਖੜ੍ਹਾ ਨਹੀਂ ਹੁੰਦਾ, ਸਰਕਾਰ ਹੀ ਕੋਈ ਹੀਲਾ ਕਰੂ ਅਖ਼ਬਾਰ ਦੀ ਤਾਂ ਹਾਲੇ ਕੋਈ ਸੁਣਦਾ ਨਹੀਂ, ਸਾਡੇ ਪੱਤਰ ਪ੍ਰੇਰਕ ਭੀ ਹਵਾ ਨਾਲ ਹੀ ਛੱਜ ਲਾਉਂਦੇ ਨੇ, ਨਹੀਂ ਤਾਂ ਇਹ ਸਮੇਂ ਦੀ ਨੁਹਾਰ ਹੋਣੇ ਚਾਹੀਦੇ ਨੇ, ਪਰ ਖਰਬਜੂੇ ਨੂੰ ਦੇਖਕੇ ਰੰਗ ਫੜਨ ਵਾਲੀ ਚੈਨਲਾਂ ਨੇ ਤਾਂ ਦੇਸੀ ਕਰਮਚਾਰੀਆਂ ਨੇ ਸਾਡਾ ਕੇਸ ਭੀ ਆ ਕੇ ਫਗਵਾੜਾ ਬਣਾ ਤਾ, ਜਦੋਂ ਨਹੀਂ ਸੀ ਦੇਖਦੇ ਸੁਖੀ ਸੀ, ਹੁਣ ਇਨ੍ਹਾਂ ਨੇ ਤਾਂ ਧੂ ਪੱਟ ਤੀ ਦਿਸਦਾ ਨੀ ਸੁੱਖ ਦੇ ਦਿਨ ਆਉਣਗੇ ਪਰ ਚਲੋ ਰੱਬ &lsquoਤੇ ਵਿਸ਼ਵਾਸ ਹੈ ਜੇਕਰ ਕਹਿੰਦੇ ਨਰਾਇਣ ਤੇਰੇ ਨਾਲ ਹੈ ਤਾਂ ਜਮ ਭੀ ਨੇੜੇ ਨੀ ਆਉਂਦੇ, ਦੇਖਦੇ ਹਾਂ ਕਿੰਨਾ ਕੁ ਸੱਚ ਹੈ, ਹਾਂ ਪਰ ਜਮ ਭੀ ਕਈ ਤਰ੍ਹਾਂ ਦੇ ਨੇ ਧਰਤੀ ਦੇ ਜਮ ਤਾਂ ਸਗੋਂ ਦੁਸ਼ਟ ਨੇ, ਕਦੇ ਮਨ ਕਰਦਾ ਹੈ ਕਿ ਚੈਨਲ ਬੰਦ ਹੀ ਰੱਖਾਂ, ਮਨ ਸ਼ਾਂਤ ਰਹੂ, ਦੋ ਹੀ ਬਹੁਤੇ ਖੌਰੂ ਪਉਣੇ ਨੇ, ਹੱਟ ਜਾਣਗੇ ਅਤਿ ਮਾੜੀ ਭਗਵਾਨ ਸਾਨੂੰ ਬੱਲ ਬਖ਼ਸ਼ੇ ਸਹਿਣਸ਼ੀਲਤਾ ਦੇਵੇ !
-ਬਲਵਿੰਦਰ ਕੌਰ ਚਾਹਲ ਸਾਊਥਾਲ