image caption:

ਢਡਰੀਆਵਾਲੇ ਵਿਰੁਧ ਕਤਲ ਅਤੇ ਰੇਪ ਦਾ ਮਾਮਲਾ ਦਰਜ

ਪਟਿਆਲਾ : ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਵਿਰੁੱਧ ਕਤਲ ਅਤੇ ਰੇਪ ਦਾ ਪਰਚਾ ਦਰਜ ਕੀਤਾ ਗਿਆ ਹੈ। ਇੱਥੇ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਇਹ ਢੱਡਰੀਆਂ ਵਾਲੇ ਦੇ ਡੇਰੇ ਵਿੱਚ ਇੱਕ ਲੜਕੀ ਦਾ ਕਤਲ ਹੋ ਗਿਆ ਸੀ ਇਹ ਕੇਸ ਸਾਲ 2012 ਦਾ ਹੈ । ਇਹ ਡੇਰਾ ਗੁਰਦੁਆਰਾ ਪਰਮੇਸ਼ਰ ਦੁਆਰ ਦੇ ਵਿੱਚ ਹੈ । ਲੜਕੀ ਦੇ ਕਤਲ ਹੋ ਜਾਣ ਮਗਰੋਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਕੇਸ ਦਰਜ ਕਰਵਾਇਆ ਸੀ । ਇਹ ਕੇਸ 302 307 ਅਤੇ 506 ਧਾਰਾ ਤਹਿਤ ਦਰਜ ਕੀਤਾ ਗਿਆ ਹੈ। ਇਥੇ ਦੱਸ ਦਈਏ ਕਿ ਇਹ 28 ਸਾਲਾ ਲੜਕੀ ਕੈਥਲ ਤੋਂ ਪਰਮੇਸ਼ਰ ਦੁਆਰ ਗੁਰਦੁਆਰੇ ਆਈ ਸੀ ਅਤੇ ਇਹ ਵੀ ਕਿ ਪਰਿਵਾਰ ਨੇ ਸ਼ੱਕ ਜਾਹਰ ਕੀਤਾ ਹੈ ਕਿ ਲੜਕੀ ਨੂੰ ਜਹਿਰ ਦਿੱਤਾ ਗਿਆ ਸੀ।

 

 

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 15ਵੇਂ ਦਿਨ ਵੀ ਜਾਰੀ, ਡੱਲੇਵਾਲ ਦੀ ਹਾਲਤ ਹੋਈ ਨਾਜ਼ੁਕ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 15ਵੇਂ ਦਿਨ ਵੀ ਜਾਰੀ ਰਿਹਾ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਅੱਜ ਡਾਕਟਰਾਂ ਨੇ ਉਹਨਾ ਦੀ ਦਿਲ ਦੀ ਧੜਕਨ, ਬਲੱਡ ਪ੍ਰੈਸ਼ਰ, ਪਲਸ ਆਦਿ ਦੀ ਲਗਾਤਾਰ ਨਿਗਰਾਨੀ ਕਰਨ ਲਈ ਮਸ਼ੀਨਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਕਿਸੇ ਵੇਲੇ ਵੀ ਕਾਬੂ ਤੋਂ ਬਾਹਰ ਹੋ ਸਕਦੀ ਹੈ।

ਅੱਜ ਫਰੀਦਕੋਟ ਦੇ ਐਮ.ਪੀ ਸਰਬਜੀਤ ਸਿੰਘ ਖਾਲਸਾ ਜਗਜੀਤ ਸਿੰਘ ਡੱਲੇਵਾਲ ਜੀ ਦੀ ਸਿਹਤ ਦਾ ਹਾਲ-ਚਾਲ ਪੁੱਛਣ ਲਈ ਖਨੌਰੀ ਮੋਰਚੇ ਵਿੱਚ ਪਹੁੰਚੇ। ਕਿਸਾਨ ਆਗੂਆਂ ਨੇ ਸਾਰੇ ਦੇਸ਼ ਨੂੰ ਬੇਨਤੀ ਕੀਤੀ ਕਿ ਉਹ ਕਿਸਾਨੀ ਮੋਰਚੇ ਦੀ ਮਜ਼ਬੂਤੀ, ਜਗਜੀਤ ਸਿੰਘ ਡੱਲੇਵਾਲ ਜੀ ਦੀ ਤੰਦਰੁਸਤੀ ਅਤੇ ਜ਼ਖਮੀ ਕਿਸਾਨਾਂ ਦੀ ਤੰਦਰੁਸਤੀ ਲਈ ਕੱਲ੍ਹ ਸਾਰੇ ਧਾਰਮਿਕ ਸਥਾਨਾਂ ਵਿੱਚ ਅਰਦਾਸ ਬੇਨਤੀ ਕਰਨ।

ਕਿਸਾਨ ਆਗੂਆਂ ਨੇ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜਗਜੀਤ ਸਿੰਘ ਡੱਲੇਵਾਲ ਜੀ ਦੇ ਮਰਨ ਵਰਤ ਦੇ ਸਮਰਥਨ ਵਿੱਚ 12 ਦਸੰਬਰ ਨੂੰ ਸ਼ਾਮ ਦਾ ਖਾਣਾ ਨਾਂ ਬਣਾਉਣ ਅਤੇ ਸੋਸ਼ਲ ਮੀਡੀਆ 'ਤੇ #WeSupportJagjeetSinghDallewal ਦੇ ਹੈਸ਼ਟੈਗ ਨਾਲ ਆਪਣੇ ਪਰਿਵਾਰ ਨਾਲ ਫੋਟੋ ਸਾਂਝੀ ਕਰਨ ਅਤੇ ਭਲਕੇ ਪ੍ਰੈੱਸ ਕਾਨਫਰੰਸ ਕਰਕੇ ਅਗਲੇ ਵੱਡੇ ਪ੍ਰੋਗਰਾਮਾਂ ਦਾ ਐਲਾਨ ਕੀਤਾ ਜਾਵੇਗਾ।

 

ਕਿਸਾਨ 14 ਦਸੰਬਰ ਨੂੰ ਦਿੱਲੀ ਵੱਲ ਮਾਰਚ ਕਰਨਗੇ

 ਪਟਿਆਲਾ : ਪੰਜਾਬ ਦੇ ਕਿਸਾਨ 14 ਦਸੰਬਰ ਨੂੰ ਸ਼ੰਭੂ ਬਾਰਡਰ ਤੋਂ ਦਿੱਲੀ ਤੱਕ ਮਾਰਚ ਕਰਨਗੇ। ਇਹ ਫੈਸਲਾ ਮੰਗਲਵਾਰ ਨੂੰ ਸ਼ੰਭੂ ਸਰਹੱਦ 'ਤੇ ਹੋਈ ਬੈਠਕ 'ਚ ਲਿਆ ਗਿਆ। ਇਸ ਮਗਰੋਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਦੱਸਿਆ ਕਿ ਸਰਦਾਰ ਮੇਜਰ ਸਿੰਘ ਜੋ ਦੋ ਦਿਨ ਪਹਿਲਾਂ ਦਿੱਲੀ ਲਈ ਰਵਾਨਾ ਹੋਏ ਸਨ, ਦੇ ਮੱਥੇ 'ਤੇ ਰਬੜ ਦੀ ਗੋਲੀ ਵੱਜੀ ਸੀ। ਉਸ ਨੂੰ ਪੀਜੀਆਈ ਰੈਫਰ ਕੀਤਾ ਜਾ ਰਿਹਾ ਹੈ। ਸਾਡੇ ਨੇਤਾ ਜੋ ਹਸਪਤਾਲਾਂ ਤੋਂ ਠੀਕ ਹੋ ਚੁੱਕੇ ਹਨ, ਉਹ ਇਸ ਸਮੇਂ ਠੀਕ ਤਰ੍ਹਾਂ ਤੁਰ ਵੀ ਨਹੀਂ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਆਪਣਾ ਭਰੋਸਾ ਗੁਆ ਚੁੱਕੇ ਹਨ। ਪਹਿਲਾਂ ਉਹ ਪੈਦਲ ਜਾਣ ਨੂੰ ਕਹਿੰਦੇ ਸਨ, ਪਰ ਹੁਣ ਹੋਰ ਵਾਹਨਾਂ ਰਾਹੀਂ ਜਾਣ ਨੂੰ ਕਹਿੰਦੇ ਹਨ। ਉਨ੍ਹਾਂ ਕਿਹਾ ਕਿ ਭਲਕੇ ਦਿੱਲੀ ਮਾਰਚ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਤੰਦਰੁਸਤੀ ਦੀ ਕਾਮਨਾ ਕਰਨ ਲਈ ਪੂਰੇ ਦੇਸ਼ ਵਿੱਚ ਅਰਦਾਸ ਦਿਵਸ ਮਨਾਇਆ ਜਾਵੇਗਾ । ਸਮੂਹ ਸੰਗਤਾਂ ਨੂੰ ਆਪੋ-ਆਪਣੇ ਧਾਰਮਿਕ ਸਥਾਨਾਂ 'ਤੇ ਜਾ ਕੇ ਮੱਥਾ ਟੇਕਣ ਦੀ ਅਪੀਲ ਕੀਤੀ ਜਾਂਦੀ ਹੈ। ਪੰਜਾਬ ਅਤੇ ਹੋਰ ਰਾਜਾਂ ਦੇ ਗਾਇਕਾਂ, ਧਾਰਮਿਕ ਆਗੂਆਂ, ਰਾਗੀਆਂ ਆਦਿ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਅੰਦੋਲਨ ਜਿੱਥੇ ਵੀ ਪ੍ਰੋਗਰਾਮ ਲਈ ਜਾਣ ਅਰਦਾਸ ਕਰਨ।

 

ਟਰੂਡੋ ਸਰਕਾਰ ਨੂੰ ਡੇਗਣ ਦੀ ਤੀਜੀ ਕੋਸ਼ਿਸ਼ ਵੀ ਹੋਈ ਨਾਕਾਮ

ਔਟਵਾ : ਘੱਟ ਗਿਣਤੀ ਟਰੂਡੋ ਸਰਕਾਰ ਨੂੰ ਡੇਗਣ ਲਈ ਟੋਰੀ ਆਗੂ ਪਿਅਰੇ ਪੌਇਲੀਐਵ ਦੀ ਤੀਜੀ ਕੋਸ਼ਿਸ਼ ਵੀ ਨਾਕਾਮ ਰਹੀ ਅਤੇ ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ. ਵੱਲੋਂ ਜੀ.ਐਸ.ਟੀ. ਪੱਕੇ ਤੌਰ &rsquoਤੇ ਹਟਾਉਣ ਲਈ ਲਿਆਂਦਾ ਮਤਾ ਵੀ ਮਾਤ ਖਾ ਗਿਆ। ਬੇਵਿਸਾਹੀ ਮਤੇ &rsquoਤੇ ਵੋਟਿੰਗ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ ਐਮ.ਪੀਜ਼, ਐਨ.ਡੀ.ਪੀ. ਵਾਲਿਆਂ ਦਾ ਮਖੌਲ ਉਡਾਉਂਦੇ ਦੇਖੇ ਗਏ। ਵੋਟਿੰਗ ਦੌਰਾਨ ਜਗਮੀਤ ਸਿੰਘ ਸਦਨ ਵਿਚ ਹਾਜ਼ਰ ਨਹੀਂ ਸਨ ਅਤੇ ਉਨ੍ਹਾਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਵੋਟ ਪਾਈ। ਜਗਮੀਤ ਸਿੰਘ ਪਹਿਲਾਂ ਹੀ ਆਖ ਚੁੱਕੇ ਸਨ ਕਿ ਉਹ ਕੰਜ਼ਰਵੇਟਿਵ ਪਾਰਟੀ ਦੀਆਂ ਚਾਲਾਂ ਕਾਮਯਾਬ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਇਹ ਵੇਲਾ ਚੋਣਾਂ ਦਾ ਨਹੀਂ ਅਤੇ ਲੋਕਾਂ ਨੂੰ ਜੀ.ਐਸ.ਟੀ. ਤੋਂ ਪੱਕੇ ਤੌਰ &rsquoਤੇ ਰਾਹਤ ਮਿਲਣੀ ਚਾਹੀਦੀ ਹੈ ਪਰ ਐਨ.ਡੀ.ਪੀ. ਵੱਲੋਂ ਜੀ.ਐਸ.ਟੀ. ਬਾਰੇ ਲਿਆਂਦਾ ਮਤਾ ਵੀ ਪਾਸ ਨਾ ਹੋ ਸਕਿਆ ਕਿਉਂਕਿ ਲਿਬਰਲ ਪਾਰਟੀ ਦੇ ਸਿਰਫ ਇਕ ਐਮ.ਪੀ. ਨੇ ਇਸ ਦੀ ਹਮਾਇਤ ਕੀਤੀ। 

 

ਹਰਮੀਤ ਕੌਰ ਅਮਰੀਕਾ ਦੀ ਸਹਾਇਕ ਅਟਾਰਨੀ ਜਨਰਲ ਨਾਮਜ਼ਦ

ਵਾਸ਼ਿੰਗਟਨ : ਡੌਨਲਡ ਟਰੰਪ ਵੱਲੋਂ ਚੰਡੀਗੜ੍ਹ ਵਿਚ ਜੰਮੀ ਹਰਮੀਤ ਕੌਰ ਢਿੱਲੋਂ ਨੂੰ ਅਮਰੀਕਾ ਦੀ ਸਹਾਇਕ ਅਟਾਰਨੀ ਜਨਰਲ ਨਾਮਜ਼ਦ ਕੀਤਾ ਗਿਆ ਹੈ। ਸੋਸ਼ਲ ਮੀਡੀਆ ਰਾਹੀਂ ਤਾਜ਼ਾ ਨਾਮਜ਼ਦਗੀ ਦੀ ਜਾਣਕਾਰੀ ਦਿੰਦਿਆਂ ਟਰੰਪ ਨੇ ਕਿਹਾ ਕਿ ਅਮਰੀਕਾ ਦੇ ਨਿਆਂ ਵਿਭਾਗ ਵਿਚ ਨਾਗਰਿਕ ਹੱਕਾਂ ਬਾਰੇ ਨਵੀਂ ਸਹਾਇਕ ਅਟਾਰਨੀ ਜਨਰਲ ਨੂੰ ਨਾਮਜ਼ਦ ਕਰਦਿਆਂ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ। ਟਰੰਪ ਨੇ ਲਿਖਿਆ ਕਿ ਆਪਣੇ ਪੇਸ਼ੇਵਰ ਸਫ਼ਰ ਦੌਰਾਨ ਹਰਮੀਤ ਕੌਰ ਨੇ ਹਮੇਸ਼ਾ ਨਾਗਰਿਕਾਂ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਅਤੇ ਸਾਡੀ ਬੋਲਣ ਦੀ ਆਜ਼ਾਦੀ ਬੰਦਿਸ਼ਾਂ ਲਾਉਣ ਦੇ ਯਤਨਾਂ ਨੂੰ ਨਾਕਾਮ ਕਰ ਦਿਤਾ।

 

ਸੁਖਬੀਰ ਬਾਦਲ ਤੇ ਹੋਰ ਆਗੂਆਂ ਨੇ ਦੂਜੇ ਦਿਨ ਵੀ ਕੀਤੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸੇਵਾ

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਗਾਈ ਗਈ ਤਨਖਾਹ ਅਨੁਸਾਰ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਦੂਜੇ ਦਿਨ ਵੀ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸੇਵਾ ਕੀਤੀ। ਅਕਾਲੀ ਲੀਡਰਸ਼ਿਪ ਦੀ ਧਾਰਮਿਕ ਸੇਵਾ ਦੇ ਮੱਦੇਨਜ਼ਰ ਪੁਲੀਸ ਪ੍ਰਸ਼ਾਸ਼ਨ ਵੱਲੋਂ ਅੱਜ ਵੀ ਤਖ਼ਤ ਸਾਹਿਬ ਕੰਪਲੈਕਸ ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।

ਤਖ਼ਤ ਸਾਹਿਬ ਦੇ ਅੰਦਰ ਅਤੇ ਲੰਗਰ ਹਾਲ &lsquoਚ ਸਾਦੇ ਕੱਪੜਿਆਂ ਵਿੱਚ ਵੀ ਭਾਰੀ ਪੁਲੀਸ ਬਲ ਦੀ ਤਾਇਨਾਤੀ ਦੇਖਣ ਨੂੰ ਮਿਲੀ। ਤਿੰਨ ਪਰਤੀ ਸੁਰੱਖਿਆ ਘੇਰੇ &rsquoਚ ਘਿਰੇ ਸੁਖਬੀਰ ਸਿੰਘ ਬਾਦਲ ਨੇ ਸਵੇਰੇ 9 ਤੋਂ 10 ਵਜੇ ਤੱਕ ਨੀਲਾ ਚੋਲਾ ਪਹਿਨ, ਗਲੇ ਚ ਗੁਰਬਾਣੀ ਦੀ ਪਾਵਨ ਤੁਕ ਵਾਲੀ ਤਖਤੀ ਪਾ ਕੇ ਅਤੇ ਹੱਥ &rsquoਚ ਬਰਛਾ ਫੜ ਕੇ ਤਖ਼ਤ ਸਾਹਿਬ ਦੇ ਮੁੱਖ ਦੁਆਰ &rsquoਤੇ ਚਰਨ ਕੁੰਡ ਕੋਲ ਚੋਬਦਾਰ (ਪਹਿਰੇਦਾਰ) ਵਜੋਂ ਸੇਵਾ ਨਿਭਾਈ।

 

ਜੇਕਰ ਅਕਾਲੀ ਹੁਣ ਵੀ ਇਕੱਠੇ ਨਾ ਹੋਏ ਤਾਂ ਵੱਡਾ ਸਿਆਸੀ ਨੁਕਸਾਨ ਹੋਵੇਗਾ: ਮਲੂਕਾ

ਪਿਛਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਅਕਾਲੀ ਦਲ ਸੁਧਾਰ ਲਹਿਰ &rsquoਚ ਜਾ ਚੁੱਕੇ ਪੰਜਾਬ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਜਥੇਬੰਦਕ ਢਾਂਚਾ ਭੰਗ ਕਰਨ ਦੀ ਪ੍ਰਕਿਰਿਆ ਨੂੰ ਪ੍ਰਸ਼ੰਸਾਯੋਗ ਦੱਸਦਿਆਂ ਕਿਹਾ ਕਿ ਜੇਕਰ ਹੁਣ ਵੀ ਅਕਾਲੀ ਇਕੱਠੇ ਨਾ ਹੋਏ ਤਾਂ ਵੱਡਾ ਨੁਕਸਾਨ ਹੋਵੇਗਾ।

ਸਿਕੰਦਰ ਸਿੰਘ ਮਲੂਕਾ ਅੱਜ ਇੱਥੇ ਸੁਖਬੀਰ ਸਿੰਘ ਬਾਦਲ ਦੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਚੱਲ ਰਹੀ ਧਾਰਮਿਕ ਸੇਵਾ ਮੌਕੇ ਪੁੱਜੇ ਸਨ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਹਨ ਕਿਉਂਕਿ ਨਾ ਕਿਧਰੇ ਵਿਕਾਸ ਹੋ ਰਿਹੈ ਅਤੇ ਨਾ ਹੀ ਕਿਸੇ ਵਰਗ ਦੀ ਭਲਾਈ ਦੇ ਕੰਮ। ਇਸ ਲਈ ਲੋਕ ਪਿਛਲੇ ਪੰਜ ਸਾਲ ਰਾਜ ਕਰ ਚੁੱਕੀ ਕਾਂਗਰਸ ਅਤੇ ਮੌਜੂਦਾ &lsquoਆਪ&rsquo ਸਰਕਾਰ ਤੋਂ ਤੰਗ ਆ ਚੁੱਕੇ ਹਨ। ਇਸ ਲਈ ਸੂਬੇ ਦੇ ਲੋਕ ਅਕਾਲੀ ਸਰਕਾਰਾਂ ਸਮੇਂ ਪੰਜਾਬ ਦੇ ਹੋਏ ਵਿਕਾਸ ਅਤੇ ਲੋਕ ਭਲਾਈ ਕਾਰਜਾਂ ਨੂੰ ਯਾਦ ਕਰਦਿਆਂ ਫਿਰ ਤੋਂ ਅਕਾਲੀ ਸਰਕਾਰ ਆਉਣ ਦੀ ਉਡੀਕ ਕਰਨ ਲੱਗ ਗਏ ਹਨ ਪਰ ਇਹ ਤਾਂ ਹੀ ਸੰਭਵ ਹੋ ਸਕੇਗਾ ਜੇਕਰ ਸਾਰੇ ਅਕਾਲੀ ਹੁਣ ਇਕਜੁੱਟ ਹੋ ਜਾਣ। ਉਨ੍ਹਾਂ ਅਨੁਸਾਰ ਇਕਜੁੱਟਤਾ ਨਾਲ ਹੀ 2027 &rsquoਚ ਅਕਾਲੀ ਦਲ ਦੀ ਸਰਕਾਰ ਲਿਆਂਦੀ ਜਾ ਸਕਦੀ ਹੈ ਪਰ ਜੇਕਰ ਸਾਰੇ ਅਲੱਗ ਅਲੱਗ ਰਹੇ ਤਾਂ ਫਿਰ ਵੱਡੇ ਸਿਆਸੀ ਨੁਕਸਾਨ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਉਨ੍ਹਾਂ ਅਕਾਲੀ ਲੀਡਰਸ਼ਿਪ ਨੂੰ ਸਲਾਹ ਦਿੰਦਿਆਂ ਕਿਹਾ ਕਿ ਸਰਕਾਰ ਬਣਾਉਣ ਲਈ ਭਾਜਪਾ ਨੂੰ ਵੀ ਨਾਲ ਲੈ ਕੇ ਚੱਲਣਾ ਜ਼ਰੂਰੀ ਹੋਵੇਗਾ। ਮਲੂਕਾ ਵੱਲੋਂ ਅਕਾਲ ਤਖ਼ਤ ਸਾਹਿਬ ਉੱਪਰ ਪੇਸ਼ ਨਾ ਹੋਣ ਦੇ ਸਵਾਲ &rsquoਤੇ ਉਨ੍ਹਾਂ ਕਿਹਾ ਕਿ ਜਿਸ ਦਿਨ ਸਮੁੱਚੀ ਅਕਾਲੀ ਲੀਡਰਸ਼ਿਪ ਬੁਲਾਈ ਗਈ ਸੀ ਉਸ ਦਿਨ ਉਹ ਬਿਮਾਰ ਸਨ ਪਰ ਹੁਣ ਜਦੋਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਹੋਵੇਗਾ ਉਹ ਨਿਮਾਣੇ ਸਿੱਖ ਵਜੋਂ ਪੇਸ਼ ਹੋਣਗੇ।

 

ਧੋਖਾਧੜੀ ਦੇ ਮਾਮਲੇ ਅਦਾਕਾਰ ਧਰਮਿੰਦਰ ਨੂੰ ਸੰਮਨ ਜਾਰੀ

ਦਿੱਲੀ ਦੀ ਇੱਕ ਅਦਾਲਤ ਨੇ ਗਰਮ-ਧਰਮ ਢਾਬਾ ਫਰੈਂਚਾਇਜ਼ੀ ਨਾਲ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਮਸ਼ਹੂਰ ਬਾਲੀਵੁੱਡ ਅਦਾਕਾਰ ਧਰਮਿੰਦਰ ਅਤੇ ਦੋ ਹੋਰਾਂ ਨੂੰ ਸੰਮਨ ਜਾਰੀ ਕੀਤਾ ਹੈ। ਸ਼ਿਕਾਇਤਕਰਤਾ ਦੇ ਵਕੀਲ ਡੀਡੀ ਪਾਂਡੇ ਨੇ ਕਿਹਾ ਕਿ ਜੁਡੀਸ਼ੀਅਲ ਮੈਜਿਸਟਰੇਟ ਯਸ਼ਦੀਪ ਚਾਹਲ ਨੇ ਦਿੱਲੀ ਦੇ ਕਾਰੋਬਾਰੀ ਸੁਸ਼ੀਲ ਕੁਮਾਰ ਵੱਲੋਂ ਦਾਇਰ ਸ਼ਿਕਾਇਤ &rsquoਤੇ 89 ਸਾਲਾ ਅਭਿਨੇਤਾ ਦੇ ਖ਼ਿਲਾਫ਼ ਇਹ ਹੁਕਮ ਦਿੱਤਾ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਸ ਨੂੰ ਫਰੈਂਚਾਇਜ਼ੀ ਵਿੱਚ ਨਿਵੇਸ਼ ਕਰਨ ਦਾ ਲਾਲਚ ਦਿੱਤਾ ਗਿਆ ਸੀ। ਜੱਜ ਨੇ 5 ਦਸੰਬਰ ਨੂੰ ਦਿੱਤੇ ਹੁਕਮਾਂ ਵਿਚ ਕਿਹਾ ਕਿ ਰਿਕਾਰਡ &rsquoਤੇ ਮੌਜੂਦ ਸਬੂਤਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਦੋਸ਼ੀ ਵਿਅਕਤੀਆਂ ਨੇ ਸ਼ਿਕਾਇਤਕਰਤਾ ਨੂੰ ਆਪਣੇ ਸਾਂਝੇ ਦੇ ਇਰਾਦੇ ਨੂੰ ਅੱਗੇ ਵਧਾਉਣ ਲਈ ਉਕਸਾਇਆ ਸੀ। ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦੇ ਦੋਸ਼ਾਂ ਤਹਿਤ ਉਨ੍ਹਾਂ ਦੋਸ਼ੀਆਂ ਨੂੰ 20 ਫਰਵਰੀ ਨੂੰ ਅਦਾਲਤ ਵਿਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ।

 

ਮਮਤਾ ਨੂੰ ਇੰਡੀਆ ਗੱਠਜੋੜ ਦੀ ਅਗਵਾਈ ਕਰਨ ਦਿੱਤੀ ਜਾਣੀ ਚਾਹੀਦੀ ਹੈ:ਲਾਲੂ ਪ੍ਰਸਾਦ ਯਾਦਵ

ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਮੰਗਲਵਾਰ ਨੂੰ ਕਿਹਾ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਨੂੰ ਭਾਰਤ ਬਲਾਕ ਦੀ ਅਗਵਾਈ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦੀ ਇਹ ਟਿੱਪਣੀ ਬੈਨਰਜੀ ਵੱਲੋਂ ਭਾਜਪਾ ਵਿਰੋਧੀ ਗੱਠਜੋੜ ਦੀ ਕਮਾਨ ਸੰਭਾਲਣ ਦਾ ਇਰਾਦਾ ਜ਼ਾਹਰ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਆਈ ਹੈ।

ਕਾਂਗਰਸ ਦੇ &lsquoਰਾਖਵੇਂਕਰਨ&rsquo ਬਾਰੇ ਪੁੱਛੇ ਜਾਣ &rsquoਤੇ ਉਸ ਨੂੰ ਵਿਰੋਧੀ ਧੜੇ ਦੇ ਨੇਤਾ ਵਜੋਂ ਸਵੀਕਾਰ ਕਰਨ ਬਾਰੇ ਲਾਲੂ ਨੇ ਕਿਹਾ, &lsquo&lsquoਕਾਂਗਰਸ ਦੇ ਵਿਰੋਧ ਨਾਲ ਕੋਈ ਫਰਕ ਨਹੀਂ ਪਵੇਗਾ&hellipਉਸ ਨੂੰ ਇੰਡੀਆ ਗੱਠਜੋੜ ਦੀ ਅਗਵਾਈ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।&rsquo&rsquo ਇਸ ਤੋਂ ਪਹਿਲਾਂ ਲਾਲੂ ਦੇ ਪੁੱਤਰ ਅਤੇ ਸੀਨੀਅਰ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਗੱਠਜੋੜ ਦੀ ਅਗਵਾਈ ਕਰਨ ਵਾਲੇ ਬੈਨਰਜੀ ਸਮੇਤ ਇੰਡੀਆ ਗੱਠਜੋੜ ਦੇ ਕਿਸੇ ਵੀ ਸੀਨੀਅਰ ਨੇਤਾ &rsquoਤੇ ਕੋਈ ਇਤਰਾਜ਼ ਨਹੀਂ ਹੈ&rsquo&rsquo, ਪਰ ਜ਼ੋਰ ਦਿੱਤਾ ਕਿ ਫੈਸਲਾ ਸਹਿਮਤੀ ਨਾਲ ਹੋਣਾ ਚਾਹੀਦਾ ਹੈ।

ਅਸਦ ਹਕੂਮਤ ਦਾ ਖਾਤਮਾ ਸੀਰੀਆ ਦੇ ਲੋਕਾਂ ਲਈ ਇਤਿਹਾਸਕ ਮੌਕਾ: ਬਾਇਡਨ

ਵਾਸ਼ਿੰਗਟਨ- ਅਹੁਦਾ ਛੱਡ ਰਹੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਕਿਹਾ ਕਿ ਸੀਰੀਆ ਦੇ ਅਹੁਦੇ ਤੋਂ ਹਟਾਏ ਰਾਸ਼ਟਰਪਤੀ ਬਸ਼ਰ ਅਲ-ਅਸਦ ਦੇ ਸ਼ਾਸਨ ਦਾ ਖਾਤਮਾ ਦੇਸ਼ ਦੇ ਲੋਕਾਂ ਲਈ ਇਤਿਹਾਸਕ ਮੌਕਾ ਹੈ ਕਿਉਂਕਿ ਅਸਦ ਦੇ ਸ਼ਾਸਨ ਨੇ ਬੀਤੇ 50 ਸਾਲਾਂ &rsquoਚ ਹਜ਼ਾਰਾਂ ਬੇਕਸੂਰ ਸੀਰਿਆਈ ਲੋਕਾਂ &rsquoਤੇ ਜ਼ੁਲਮ ਕੀਤੇ ਤੇ ਉਨ੍ਹਾਂ ਦੀ ਜਾਨ ਲਈ। ਕਈ ਸਾਲਾਂ ਦੀ ਹਿੰਸਕ ਖਾਨਾਜੰਗੀ ਤੇ ਬਸ਼ਰ ਅਲ-ਅਸਦ ਤੇ ਉਨ੍ਹਾਂ ਦੇ ਪਰਿਵਾਰ ਦੇ ਦਹਾਕਿਆਂ ਦੀ ਲੀਡਰਸ਼ਿਪ ਮਗਰੋਂ ਬਾਗੀ ਸਮੂਹਾਂ ਨੇ ਦੇਸ਼ &rsquoਤੇ ਕਬਜ਼ਾ ਕਰ ਲਿਆ, ਜਿਸ ਤੋਂ ਕੁਝ ਘੰਟਿਆਂ ਬਾਅਦ ਬਾਇਡਨ ਨੇ ਵ੍ਹਾਈਟ ਹਾਊਸ &rsquoਚ ਇਹ ਗੱਲ ਕਹੀ।

ਬਾਇਡਨ ਨੇ ਕਿਹਾ, &lsquoਸੀਰੀਆ &rsquoਚ 13 ਸਾਲਾਂ ਦੀ ਖਾਨਾਜੰਗੀ ਅਤੇ ਬਸ਼ਰ ਅਸਦ ਤੇ ਉਨ੍ਹਾਂ ਦੇ ਪਿਤਾ ਦੇ ਕਰੀਬ ਅੱਧੀ ਸਦੀ ਤੋਂ ਵੱਧ ਸਮੇਂ ਤੱਕ ਜ਼ਾਲਮ ਤਾਨਾਸ਼ਾਹੀ ਭਰੇ ਸ਼ਾਸਨ ਮਗਰੋਂ ਬਾਗੀ ਤਾਕਤਾਂ ਨੇ ਅਸਦ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੇ ਦੇਸ਼ &rsquoਚੋਂ ਭੱਜਣ ਲਈ ਮਜਬੂਰ ਕਰ ਦਿੱਤਾ। ਸਾਨੂੰ ਨਹੀਂ ਪਤਾ ਕਿ ਉਹ ਕਿੱਥੇ ਹੈ ਪਰ ਅਜਿਹੀਆਂ ਖ਼ਬਰਾਂ ਹਨ ਕਿ ਉਹ ਰੂਸ ਦੀ ਰਾਜਧਾਨੀ ਮਾਸਕੋ &rsquoਚ ਹੈ। ਅਖੀਰ ਅਸਦ ਦੇ ਸ਼ਾਸਨ ਦਾ ਖਾਤਮਾ ਹੋ ਗਿਆ।&rsquo ਉਨ੍ਹਾਂ ਕਿਹਾ, &lsquoਇਸ ਸ਼ਾਸਨ ਨੇ ਸੈਂਕੜੇ-ਹਜ਼ਾਰਾਂ ਬੇਕਸੂਰ ਸੀਰਿਆਈ ਲੋਕਾਂ &rsquoਤੇ ਜ਼ੁਲਮ ਕੀਤੇ ਅਤੇ ਉਨ੍ਹਾਂ ਦੀ ਜਾਨ ਲਈ। ਇਸ ਸ਼ਾਸਨ ਦਾ ਖਾਤਮਾ ਨਿਆਂ ਦਾ ਇੱਕ ਮੌਲਿਕ ਕੰਮ ਹੈ। ਇਹ ਸੀਰੀਆ ਦੇ ਲੰਮੇ ਸਮੇਂ ਤੋਂ ਪੀੜਤ ਲੋਕਾਂ ਲਈ ਆਪਣੇ ਮੁਲਕ ਦਾ ਬਿਹਤਰ ਭਵਿੱਖ ਬਣਾਉਣ ਦਾ ਮੌਕਾ ਹੈ।&rsquo

 

ਹੁਣ ਅਮਰੀਕਾ 'ਚ ਪੈਦਾ ਹੋਇਆ ਹਰ ਬੱਚਾ ਨਾਗਰਿਗ ਨਹੀਂ ਹੋਵੇਗਾ : ਟਰੰਪ

 ਟਰੰਪ ਜਨਮ ਨਾਗਰਿਕਤਾ ਨੂੰ ਖਤਮ ਕਰਨ ਦੀ ਯੋਜਨਾ ਬਣਾ ਰਹੇ ਹਨ ਪਰ ਰਸਤਾ ਆਸਾਨ ਕਿਉਂ ਨਹੀਂ ਹੋਵੇਗਾ? ਨਿਊਯਾਰਕ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਸਹੁੰ ਚੁੱਕਣ ਤੋਂ ਪਹਿਲਾਂ ਆਪਣੀਆਂ ਨੀਤੀਆਂ ਨੂੰ ਲੈ ਕੇ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ 'ਚ ਟਰੰਪ ਨੇ ਜਨਮ ਅਧਿਕਾਰ ਨਾਗਰਿਕਤਾ ਨੂੰ ਖਤਮ ਕਰਨ ਦੀ ਗੱਲ ਕੀਤੀ ਹੈ। ਟਰੰਪ ਨੇ NBC ਨੂੰ ਕਿਹਾ ਹੈ ਕਿ ਉਹ ਜਨਮ ਅਧਿਕਾਰ ਨਾਗਰਿਕਤਾ ਨੂੰ ਖਤਮ ਕਰਨ ਲਈ ਰਾਸ਼ਟਰਪਤੀ ਦੀਆਂ ਸ਼ਕਤੀਆਂ ਦੀ ਵਰਤੋਂ ਕਰੇਗਾ। ਅਸਲ ਵਿੱਚ, ਅਮਰੀਕੀ ਸੰਵਿਧਾਨ ਦੇ ਅਨੁਸਾਰ, ਅਮਰੀਕਾ ਵਿੱਚ ਪੈਦਾ ਹੋਇਆ ਕੋਈ ਵੀ ਵਿਅਕਤੀ ਕੁਦਰਤੀ ਤੌਰ 'ਤੇ ਅਮਰੀਕੀ ਨਾਗਰਿਕ ਬਣ ਜਾਂਦਾ ਹੈ। ਐਤਵਾਰ ਨੂੰ ਇਕ ਇੰਟਰਵਿਊ 'ਚ ਟਰੰਪ ਨੇ ਕਿਹਾ ਕਿ ਇਸ ਨਿਯਮ ਨੂੰ ਬਦਲਣ ਦੀ ਲੋੜ ਹੈ। &ldquoਸਾਨੂੰ ਇਸ ਬਾਰੇ ਲੋਕਾਂ ਕੋਲ ਜਾਣਾ ਪੈ ਸਕਦਾ ਹੈ, ਪਰ ਸਾਨੂੰ ਇਸ ਨੂੰ ਖਤਮ ਕਰਨਾ ਪਏਗਾ,&rdquo । ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹਾ ਕਰਨਾ ਆਸਾਨ ਨਹੀਂ ਹੋਵੇਗਾ।