ਸੁਖਬੀਰ ਸਿੰਘ ਬਾਦਲ ਉੱਪਰ ਜਾਨਲੇਵਾ ਹਮਲਾ,
ਇਕਰਾਰ ਲੇਵਾ ਹਮਲਾ, ਜਾਣਕਾਰੀ ਲੇਵਾ ਹਮਲਾ ਨਿਖੇਧੀਆਂ ਦੀ ਭਰਮਾਰ ਲੇਵਾ ਹਮਲਾ, ਸ਼੍ਰੋਮਣੀ ਅਕਾਲੀ ਦਲ ਸਮਰਥੱਕਾਂ ਦਾ ਦਿਲਦਾਰ ਲੇਵਾ ਪਰ ਵਿਰੋਧੀਆਂ ਦਾ ਅਖ਼ਬਾਰਾਂ ਵਿੱਚ ਨਾਮ ਲੇਵਾ, ਚਮਕਾਣ ਲੇਵਾ, ਕਾਂਗਰਸੀ, ਆਪ ਦਾ ਤਾਂ ਸਿਆਸੀ ਸਲਾਹਕਾਰ ਸਲਾਉਣ ਲੱਗੇ ਸਧਾਰੀਏ ਹੁਣ ਹਿਆ ਨਹੀਂ ਆਉਂਦਾ ਕਿ ਨਰਾਇਣ ਚੌੜੇ ਨੇ ਤਾਂ ਗੋਲੀ ਨਾਲ ਕੀਤਾ, ਅੱਗੇ ਭੀ ਤੇ ਅਗਾਂਹ ਨੂੰ ਪਰ ਪੁੱਛਦੀ ਹਾਂ ਕਿ ਢੀਂਡਸਾ, ਚੰਦੂਮਾਜਰਾ, ਬੀਬੀ, ਵਡਾਲਾ ਤਾਂ ਕਦੋਂ ਦੇ ਕੰਡਾ ਕਢਾਉਣ &lsquoਤੇ ਲੱਗੇ ਸਨ, ਉਹ ਜਾਬਾਂ ਨਾਲ ਹਮਲੇ ਕਰਦੇ ਸਨ, ਅੰਦਰੋਂ ਤਾਂ ਅੱਧੇ ਹੀ ਖੁਸ਼ ਹਨ ਕਿ ਚੌੜੇ ਨੇ ਪੂਰਾ ਕੰਮ ਕਿਉਂ ਨਾ ਕੀਤਾ, ਹੁਣ ਇਹ ਸੁਖਬੀਰ ਲਈ ਨਹੀਂ ਆਪਣੇ ਲਈ ਹੀ ਦੁਹਾਈ ਪਾ ਰਹੇ ਹਨ, ਭਾਵੇਂ ਚੰਗਾ ਤਾਂ ਨਹੀਂ ਪਰ ਘੱਟੋ ਘੱਟ ਗੁਰਦੀਪ ਬਠਿੰਡਾ ਧੜਾ ਤੇ ਅਕਾਲ ਤਖ਼ਤ ਦੇ ਬਰਾਬਰ ਆਪਣਾ ਜਥੇਦਾਰ ਥਾਪੀ ਬੈਠੇ ਕਹਿੰਦੇ ਚੌੜੇ ਨੇ ਕੁਝ ਮਾੜਾ ਨਹੀਂ ਕੀਤਾ, ਸਿੱਧ ਹੋ ਗਿਆ ਜੋ ਮੈਂ ਕਿਹਾ ਕਿ ਇਕਰਾਰ ਨਾਮਾਂ ਹੈ । 
ਆਉ ਹੁਣ ਪ੍ਰਸਤਾਵ ਵੱਲ, ਮੈਂ ਕਲਮ ਨਾਲ ਹਮਲਾ ਨਹੀਂ ਕਰਨਾ ਚਾਹੁੰਦੀ, ਧੋਖਾ ਆਪਣੇ ਵਿਚਾਰਾਂ ਨਾਲ ਭੀ ਨਹੀਂ ਕਰਦੀ, ਕਾਨੂੰਨੀ ਤੇ ਸਦਾਚਾਰ ਪੱਖ ਕਿਸੇ ਦੋਸ਼ੀ ਨੂੰ ਸਜ਼ਾ ਹੋਵੇ ਤਾਂ ਜੇਲ੍ਹ ਵਿੱਚ ਡੱਕਣ ਦੀ ਜ਼ਿੰਮੇਵਾਰੀ ਉਸ ਪ੍ਰਸ਼ਾਸਨ ਦੀ ਹੁੰਦੀ ਹੈ, ਸੁਰੱਖਿਆ ਦੀ ਕੀ ਜੋ ਸਾਡੇ ਆਪਣੇ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਨੇ ਪ੍ਰਭੂ ਦਾ ਤਾਂ ਇਕ ਧਰਮ ਰਾਜ ਹੈ ਪਰ ਇਨ੍ਹਾਂ ਨੇ ਪੰਜ ਧਰਤੀ &lsquoਤੇ ਲਿਆ ਬਿਠਾਏ ਆੜ ਅਕਾਲ ਤਖ਼ਤ ਮਹਾਨ ਸਿੱਖ ਸ਼ਾਨ ਕੀ ਸਾਰੇ ਸਿੱਖ ਮੰਨਦੇ ਹਨ ਤਾਂ ਫੇਰ ਆਹ ਅੱਡ ਵਰਗ ਕੌਣ ਹਨ, ਮੇਰਾ ਲਿਖਣ ਤੋਂ ਭਾਵ ਕਿ ਜੱਜ ਬਣੇ ਜਥੇਦਾਰ ਸਜ਼ਾ ਤਾਂ ਸੁਣਾਤੀ ਕੀ ਸ਼੍ਰੋਮਣੀ ਕਮੇਟੀ ਨੂੰ ਹੋਰ ਸ਼ਰਤਾਂ ਨਸੀਹਤਾਂ ਦੀਆਂ ਝੜੀਆਂ ਲਾ ਰਹੇ ਹਨ ਜੋ ਅਧਿਕਾਰ ਖੇਤਰ ਭੀ ਨਹੀਂ ਪਰ ਇਹ ਪ੍ਰਬੰਧ ਕਿਉਂ ਨਾ ਕੀਤੇ ਕਿ ਇਹ ਸਭ ਸੁਰੱਖਿਆ ਜ਼ਿੰਮੇਵਾਰੀ ਹੈ, ਹੁਣ ਸਰਕਾਰ ਪੁਲਸ ਸਭ ਘੇਰੇ ਜਾ ਰਹੇ ਹਨ ਵਿੱਚੇ ਇਹ ਪਾਸਾ ਭੀ ਨਿਪਟਣਾ ਬਣਦਾ ਹੈ, ਮੈਂ ਤਾਂ ਪਹਿਲਾਂ ਲਿਖ ਚੁੱਕੀ ਸੀ ਜਦੋਂ ਸੁਖਬੀਰ ਅਕਾਲ ਤਖ਼ਤ &lsquoਤੇ ਗਿਆ ਤਾਂ ਕੁਰਸੀ ਜੋ ਕਿ ਹਿਲਦੀ ਜਾਂ ਅਸੁਰੱਖਿਆ ਦੀ ਛਾਣਬੀਣ ਨਾ ਕਰਨੀ ਸ਼ੱਕ ਦੇ ਘੇਰੇ ਵਿੱਚ ਹੈ, ਬੁਨਿਆਦ ਉਹ ਸੀ, ਕਦੇ ਸੁਖਜਿੰਦਰ ਰੰਧਾਵੇ ਤੇ ਕਦੇ ਭਗਵੰਤ ਮਾਨ &lsquoਤੇ ਵਰਨ ਤੋਂ ਪਹਿਲਾਂ ਆਪਣਾ ਤਕੀਆ ਭੀ ਫਰੋ੍ਹਲੋ, ਮੈਂ ਅਕਾਲੀ ਸਮਰਥੱਕ ਹਾਂ ਕੋਈ ਅਹੁਦੇਦਾਰ ਨਹੀਂ, ਨਾ ਹੀ ਪੱਖਪਾਤੀ ਹੋ ਸਕਦੀ ਹਾਂ, ਮੇਰਾ ਮੰਨਣਾ ਹੈ ਕਿ ਇਹ ਅਕਾਲ ਤਖ਼ਤ &lsquoਤੇ ਸ਼ਹਿਨਸ਼ਾਹ ਬਣਾ ਕੇ ਕੌਮ ਨੂੰ ਭੰਬਲਭੂਸੇ ਵਿੱਚ ਪਾਉਣਾ ਇਕ ਬਨਾਉਟੀ ਢਕਵੰਜ ਹੈ, ਸਦੀ ਦਾ ਪੁਰਾਣਾ ਜਦੋਂ ਕਿ ਨਾ ਵਿੱਦਿਆ ਨਾ ਲੋਕਤੰਤਰ ਨਾ ਹੀ ਪ੍ਰਭਾਵਸ਼ਾਲੀ ਕੌਮੀ ਪ੍ਰਭੂਸੱਤਾ ਸੀ, ਕੇਵਲ ਰੋਹਬਦਾਬ ਲਈ ਅਘੜਊ ਦਾ ਵਸੀਲਾ ਸੀ, ਗੁਰੂ ਕਾਲ ਦੇ ਸਰੋਤ ਦੱਸੋ ਬੱਸ ਅਕਾਲ ਤਖ਼ਤ ਤਾਂ ਉਦੋਂ ਇਸ ਸੂਰਤ ਵਿੱਚ ਈਮਾਰਤ ਭੀ ਨਹੀਂ ਸੀ ਨਾ ਹੀ ਇਸ ਤਰ੍ਹਾਂ ਪੰਜ ਬਣਾਉ ਸ਼੍ਰੋਮਣੀ ਕਮੇਟੀ ਤਨਖਾਹ ਦੇਊ, ਕੌਮ ਦਾ ਹੁਣ ਤੁੱਗਾ ਟੁੱਟ ਗਿਆ ਹੈ ਨਾਲੇ ਖਾਵੋ ਨਾਲੇ ਦੜਕਾਵੋ ਤੇ ਜੀਹਨੂੰ ਜੀ ਕਰੇ ਇਨ੍ਹਾਂ ਗ੍ਰੰਥੀਆਂ ਤੋਂ ਕੁਟਾਵੋ, ਸ਼੍ਰੋਮਣੀ ਅਕਾਲੀ ਦਲ ਰਾਜਸੀ ਪਾਰਟੀ ਹੈ, ਬਾਦਲ ਸਾਹਬ ਮੁੱਖ-ਮੰਤਰੀ ਸੂਬੇ ਦੇ ਸਨ, ਜਿਥੇ ਸਭ ਵਰਗ ਵਸਨੀਕ ਹਨ ਕਿਵੇਂ ਇਨ੍ਹਾਂ ਤਨਖਾਹਦਾਰ ਗ੍ਰੰਥੀਆਂ ਜਿਨ੍ਹਾਂ ਨੂੰ ਗਿਆਨੀ ਦੀ ਪੜ੍ਹਾਈ ਹੈ ਇਹ ਕਾਨੂੰਨੀ ਸਲਾਹਾਂ ਦੇਣ, ਕੀ ਇਸ ਯੁੱਗ ਵਿੱਚ ਕੋਈ ਹੋਰ ਧਰਮ ਇਸ ਤਰ੍ਹਾਂ ਤਾਨਾਸ਼ਾਹੀ ਨਾਲ ਅਦੇਸ਼ ਦਾਗਦਾ ਹੈ, ਹਾਂ ਇਸਲਾਮ ਵਿੱਚ ਭੀ ਇਕ ਵਰਗ ਹੈਗਾ ਪਰ ਉਹਨੂੰ ਮਜ਼੍ਹਬ ਕਬੂਲ ਨਹੀਂ ਕਰਦਾ, ਸਾਡਾ ਤਾਂ ਧਰਮ ਹੀ ਕਤਲ ਸੋਧੇ ਲਾਉ &lsquoਤੇ ਲਿਆ ਖੜ੍ਹਾ ਕੀਤਾ, ਕਦੀ ਸੋਚਿਆ ਹੈ ਕਿ ਸਾਡੀ ਵਿਦੇਸ਼ਾਂ ਦੀ ਪੜ੍ਹੀ ਲਿਖੀ ਨਸਲ ਪੈਰੋਕਾਰ ਬਣ ਜਾਊ, ਕੀ ਉਹ ਧਰਮ ਨੂੰ ਪ੍ਰਨਾਮ ਕਰੂ, ਸਾਡੇ ਵਰਗੇ ਬੁੜੂ ਖੁੰਡ ਰਹਿ ਜਾਣਗੇ ਖੂੰਡੀਆਂ ਹਿਲਾਉਣ ਨੂੰ ਤੇ ਗ੍ਰੰਥੀਆਂ ਪ੍ਰਚਾਰਕਾਂ ਨੂੰ ਗੁਰੂ ਘਰਾਂ ਦਾ ਧਨ ਵੰਡਣ ਨੂੰ, ਅੰਤ &lsquoਤੇ ਚਰਚਾਂ ਦੀ ਤਰ੍ਹਾਂ ਹਾਲ ਦੇਣ ਲੈਣਾ, ਜ਼ਿੰਮੇਵਾਰ ਇਹ ਪਾਧੇ, ਦੇਖੋ ਹਿੰਦੂ ਤਾਂ ਪਾਧਿਆਂ ਤੋਂ ਛੁਟਕਾਰੇ ਪਾ ਚੁੱਕੀ, ਉਹ ਸਿੱਖਾਂ ਵਿੱਚ ਆ ਵੜੇ ਸਿੱਖ ਸੱਜ ਜੇਕਰ ਹਿੰਦੂ ਆਖ ਦੇਣ ਸਿੱਖ ਸਾਡੇ ਵਿੱਚੋਂ ਹੀ ਨੇ ਤਾਂ ਸਾਡਾ ਘੁੰਮਾਰ ਦੇ ਆਵੇ ਦੀ ਤਰ੍ਹਾਂ ਭਾਂਡੇ ਸੜ ਜਾਂਦੇ ਨੇ ਪਰ ਪ੍ਰੰਪਰਾਵਾਂ ਸਭ ਅਪਣਾ ਲਈਆਂ, ਦੱਸੋ ਕਿਹੜੀ ਨਹੀਂ ਹੈ ਮੈਨੂੰ ਕੋਸਣ ਨੂੰ ਆਹ ਸਾਧਾਂ ਦੇ ਗੀਗੇ ਦੂ-ਦੂ ਕਰਕੇ ਅੱਗ ਬੁਝਾਊ ਮਸ਼ਕਾਂ ਭਰ ਲੈਂਦੇ ਨੇ, ਜੀ ਇਹ ਤਾਂ ਧਰਮ ਨੂੰ ਤੀਲੀ ਲਾ ਰਹੀ ਹੈ, ਕਰੂੰਜੜਿਆਂ ਨੇ ਧਰਮ ਦੀਆਂ ਵੱਡਮੁੱਲੀਆਂ ਕਦਰਾਂ ਕੀਮਤਾਂ ਰੋਲ੍ਹ ਧਰੀਆਂ ਹੁਣ ਅਗਲੇ ਹੱਸਦੇ ਨੇ ਜੀ ਸਿੱਖਾਂ ਦੇ ਬਾਦਸ਼ਾਹਾਂ ਦੇ ਅਦੇਸ਼ ਨੇ ਕਿ ਨੀਲੇ ਚੋਲ੍ਹੇ ਪਾ ਬਰਛੇ ਫੜ ਸਜ਼ਾ ਭੁਗਤੋ, ਨਾਲ ਇਹੀ ਬਾਣੇ ਵਿੱਚ ਸੇਵਾਦਾਰ ਖੜ੍ਹੇ ਨੇ, ਭਾਂਡੇ ਮਾਂਜੋ, ਜੋੜੇ ਸਾਫ਼, ਬਾਥਰੂਮ ਸਾਫ਼ ਕਰੋ, ਜੂਠੇ ਭਾਂਡੇ ਮਾਂਜਣੇ ਭੀ ਸਜਾ ਹੈ, ਇਨ੍ਹਾਂ ਭੱਦਰ ਪੁਰਸ਼ਾਂ ਨੇ ਹੁਣ ਤੱਕ ਇਹ ਤਵਾਰੀਖ ਨੀ ਪੜ੍ਹੀ ਤਾਂ ਹੋਰ ਕੀ ਸੁਧਾਰ ਕਰਨਗੇ, ਐਸੇ ਜੱਜਾਂ ਨੂੰ ਲੱਗਦਾ ਹੈ ਦੂਜੇ ਧਰਮ ਭੀ ਸਲਾਹਾਂ ਲਈ ਲੈ ਕੇ ਜਾਣ ਲੱਗਣਗੇ ਕਿ ਐਨੇ ਉੱਤਮ ਫੈਸਲੇ ਸਾਡੇ ਤਾਂ ਕੋਲ ਤਾਂ ਕਲਾ ਹੀ ਨਹੀਂ ਕਰਨ ਦੀ, ਸ਼ਾਇਦ ਸਰਕਾਰਾਂ ਭੀ ਉੱਚ ਅਹੁਦਿਆਂ &lsquoਤੇ ਰੱਖਣ ਲੱਗ ਜਾਣ । ਮੈਨੂੰ ਕੋਈ ਝਿਜਕ ਨਹੀਂ ਲਿਖਣ ਵਿੱਚ ਕਿ ਕਸੂਰ ਸ਼੍ਰੋਮਣੀ ਕਮੇਟੀ ਦਾ ਭੀ ਹੈ, ਵਕੀਲ ਪ੍ਰਧਾਨ ਹੋਵੇ ਤੇ ਹੋਰ ਭੀ ਵਕੀਲ ਨਾਲ ਬੈਠਣ ਪਰ ਫੈਸਲੇ ਬੋਧੇ ਤੇ ਖੋਖਲੇ, ਕੀ ਇਹ ਧਾਰਮਿਕ ਸੰਵਿਧਾਨ ਦੀ ਸੋਧ ਵਿਰੋਧੀ ਕਰਨ, ਉੁਹ ਤਾਂ ਸਗੋਂ ਹੀ ਖੁਸ਼ ਹਨ ਕਿ ਆਪਣਾ ਜਨਾਜਾ ਕੱਢੀ ਜਾ ਰਹੇ ਹਨ, ਜੇਕਰ ਸਰਕਾਰ ਕੋਈ ਭੀ ਪੈਰ ਚੁੱਕੇ ਤਾਂ ਜੀ ਦਖਲ ਅੰਦਾਜ਼ੀ ਹੈ ਫੇਰ ਹੁਣ ਭਗਵੰਤ ਮਾਨ ਕੀ ਕਰਦਾ ਜਦ ਸੇਵਾ ਨੂੰ ਤੁਸੀਂ ਸਜ਼ਾ ਬਣਾਈ ਫਿਰਦੇ ਹੋ, ਮੁਹੰਮਦ ਤੁਗਲਕ ਪੜ੍ਹਿਆ ਮੂਰਖ ਬਜਦਾ ਸੀ, ਜਦੋਂ ਰਾਜਧਾਨੀ ਬਦਲੋ ਕੁਝ ਭੁੱਖ ਨਾਲ ਮਰਗੇ ਫੇਰ ਨਹੀਂ ਨਹੀਂ ਮੁੜ ਚਲੋ ਫੇਰ ਮਰ ਗਏ ਤਾਂ ਇਹ ਤਖੱਲਸ ਮਿਿਲਆ ਸੀ, ਹੁਣ ਸਾਡੇ ਆਗੂ ਭੀ ਇਸੇ ਕਾਬਲ ਹਨ, ਅਫ਼ਸੋਸ ਦੀ ਹੱਦ ਦੇਖੋ ਵਿਰੋਧੀਆਂ ਦੇ ਆਖਣ &lsquoਤੇ ਬਾਦਲ ਸਾਹਬ ਦਾ ਫਖ਼ਰੇ-ਏ-ਕੌਮ ਮੋੜਿਆ, ਗਿਆਨੀ ਗੁਰਬਚਨ ਸਿੰਘ ਦੀ ਬਦਲੀ, ਕੀ ਖੁਦਾ ਬਣੇ ਬੈਠੇ ਨੇ ਇਹ ਗ੍ਰੰਥੀ ਬਾਰੰਮਬਾਰ ਭੰਡਾ ਭੰਡਾਈਆਂ ਇਕ ਮੁੱਠੀ ਚੱਕ ਲੈ ਦੂਜੀ ਤਿਆਰ, ਇਨ੍ਹਾਂ ਨੇ ਜੋ ਧਾਂਦਲੇ ਗਰਦੀ ਮਚਾਈ ਹੈੋ, ਪਤਾ ਨੀ ਸਵੇਰ ਦਾ ਰੱਬ ਡਾਢਾ ਏ ਹਾਲੇ ਲੁਕੋਈ ਬੈਠੇ ਨੇ ਕਿ ਗਿ: ਹਰਿਪ੍ਰੀਤ ਸਿੰਘ ਦੇ ਵਿਰੁੱਧ ਚਿੱਠੇ ਹੱਥ ਲਿਖਤ ਜਾਂ ਛਾਪੇ ਦਰਸ਼ਣ ਦੇਣਗੇ, ਜਿਮੇ ਇਹ ਲੱਗੇ ਨੇ ਨਾਦਰਸ਼ਾਹੀ ਫੁਰਮਾਣਾਂ &lsquoਤੇ ਅਗਲੇ ਭੀ ਇਹ ਸਬਕ ਜਾਣਦੇ ਹੀ ਨੇ, ਦੇਖੋ ਜਿਹੜੇ ਪਿੜਾਂ ਵਿੱਚ ਵਿਚਰਦੇ ਨੇ ਪੰਜੋਲੀ, ਭੜੋਲੀ ਖਜੋਲੀ ਕਿ ਛੇਤੀ ਕਰੋ ਅਸਤੀਫੇ ਮਨਜ਼ੂਰ ਤੁਸੀਂ ਕੌਣ ਹੋ ਤੇ ਅਕਾਲੀ ਦਲ ਰਾਜਸੀ ਪਾਰਟੀ ਹੈ ਫੈਸਲੇ ਜਥੇਦਾਰਾਂ ਦਾ ਅਧਿਕਾਰ ਹੀ ਨਹੀਂ, ਇਨ੍ਹਾਂ ਮੂਰਖ ਅਕਾਲੀਆਂ ਨੇ ਕਾਇਰਤਾ, ਡਰਪੋਕਤਾ ਦਿਖਾ ਕੇ ਪਾਰਟੀ ਨਸ਼ਟ ਕਰਵਾ ਲੀ । ਮਨੁੱਖ ਕੁਦਰਤ ਨੇ ਅਣਖੀ ਤੇ ਕਰੋਪੀ, ਧਾਵੇਦਾਰ ਦਾਅਵੇਦਾਰ ਤੇ ਧਰਮੀ, ਕਰਮੀ ਤੇ ਹੱਠਧਰਮੀ ਮਾਦੇ ਨਾਲ ਸੰਸਾਰ &lsquoਤੇ ਭੇਜੇ ਨੇ, ਹਰ ਬੰਦੇ ਵਿੱਚ ਪੁਰਜਾ ਅੱਡ ਦਾ ਹੈ ਤਾਂ ਹੀ ਤਾਂ ਕੰਮ ਹੋਂਦ ਚਰਿੱਤਰ, ਬੀਰਤਾ, ਪਸ਼ੂ ਬਿਰਤੀ ਆਦਿ ਇਨਸਾਨਾਂ ਵਿੱਚ ਲੱਭਦੇ ਨੇ, ਨਾਲ ਹੀ ਡੰਗਰ, ਪਸ਼ੂਆਂ ਵਾਲਾ ਸਿੰਗ ਫਸਾਉਣੇ ਵੱਢ ਵਢਾਕੇ ਕਤਲ ਆਦਿ, ਪਰ ਯਾਦ ਰੱਖੋ ਸਲਾਹੁਣ ਯੋਗ ਕੰਮ ਅੱਡਰੇ ਹਨ ਦੁੱਖ ਇਸ ਗੱਲ ਦਾ ਹੈ ਕਿ ਪੀਰ, ਪਗੰਬਰ, ਔਲ੍ਹੀਏ, ਸਾਧੂ, ਫ਼ਕੀਰ ਅੰਤ ਗੁਰੂ ਦੇਵਤੇ ਦੇ ਸਰੂਪ ਸੰਸਾਰ &lsquoਤੇ ਜਨਮੇ ਅੱਜ ਭੀ ਹਨ, ਪਰਖ ਦੀ ਘਾਟ ਹੈ ਜੋ ਭੀ ਆਪਾਂ ਜੀਵ ਸੁੱਖ ਦੀ ਨੀਂਦ ਸੌਂ ਰਹੇ ਹਾਂ, ਸਭ ਉਨ੍ਹਾਂ ਦੀ ਹੀ ਬਦੌਲਤ ਹੈ, ਕੋਈ ਭੀ ਧਰਮ ਕਾਤਲਾਂ ਨੂੰ ਸੂਰਬੀਰ ਨਹੀਂ ਗਰਦਾਨਦਾ, ਪਰ ਸਿੱਖ ਹੁੱਭਦੇ ਨੇ ਜੀ ਕਾਤਲ ਨੇ ਪੰਥਕ ਸੇਵਾ ਕੀਤੀ, ਭੂਤਨਿਉ ਪੰਥ ਲੋਕ ਸੇਵਾ ਲਈ ਬਣਿਆ ਸੀ ਜਾਂ ਜਾਨਲੇਵਾ, ਫੇਰ ਹੁਣ ਜਾਨਲੇਵਾ ਕਾਹਨੂੰ ਆਖਦੇ ਹੋ ਆਖੋ ਪੰਥ ਲੇਵਾ, ਸਭ ਤੋਂ ਵੱਧ ਅਕਲਹੀਣ ਲਹਿਰ ਸੀ ਅਣਮਨੁੱਖੀ ਤਸ਼ੱਦਦ ਕਰ ਰਹੇ ਸ਼ਹੀਦੀ ਰੁੱਤਵੇ, ਹੁਣ ਹੋਰ ਕਾਤਲਾਂ ਨੂੰ ਬੰਦੀ ਸਿੰਘ ਸਿਆਸੀ ਬਦਰੰਗ ਪਰ ਧਰਮ &lsquoਤੇ ਤਾਂ ਧੱਬਾ ਹੈ ਪਈਆਂ ਖੱਬੀ ਪੱਖੀ ਨਕਸਲੀਏ ਇਹ ਮੰਗ ਕਰੀ ਜਾਂਦੇ ਸਿੱਖ ਧਰਮ ਅਧਾਰਤ ਪਾਰਟੀ ਸ਼੍ਰੋਮਣੀ ਕਮੇਟੀ ਧਰਮ ਵੱਲ ਕੇਂਦਰਤ ਰਹਿੰਦੀ ਪਰ ਅਫਸੋਸ ਇਸ ਦੇ ਵਿੱਚ ਭੀ ਚੁਰਾਸੀ ਦੀ ਲਹਿਰ ਦੇ ਹੀ ਘੁੱਸੇ ਹੋਏ ਨੇ ਤਾਂ ਮੈਂ ਅੱਜ ਸਭ ਤੋਂ ਵੱਧ ਇਸ ਸਾਡੇ ਲਾਣੇ ਦੇ ਘੜੰਮਾਂ ਤੋਂ ਔਖੀ ਹਾਂ, ਮੈਂ ਲਿਖਣੋ ਨਹੀਂ ਰਹਿ ਸਕਦੀ ਕਿ ਅੱਜ ਦੀ ਗੋਲੀ ਨੇ ਮੁਕੱਦਸ ਅਸਥਾਨ ਦੀ ਮਹੱਤਤਾ &lsquoਤੇ ਗਹਿਰੀ ਸੱਟ ਮਾਰੀ ਹੈ । ਮੈਂ ਦੁਖੀ ਹੋਈ ਸੀ ਜਦੋਂ ਇਸੇ ਗਿਆਨੀ ਰਘਬੀਰ ਸਿੰਘ ਨੇ ਕੇਸਗੜ੍ਹ ਗੁਰੂ ਘਰ ਵਿੱਚ ਬੀੜੀ ਵਾਲੇ ਵਿਅਕਤੀ ਦਾ ਕਿੱਸਾ ਸੀ ਤਾਂ ਭੱਲ ਲਈ ਕਹਿੰਦਾ ਸੀ ਮੈਂ ਉਥੇ ਨਹੀਂ ਸੀ ਮੈਂ ਤਾਂ ਉਥੇ ਹੀ ਰੱਖਦਾ, ਮੈਂ ਉਦੋਂ ਭੀ ਆਖਿਆ ਸੀ ਬੰਦਾ ਧਰਮੀ ਹੈ ਜਾਂ ਕਿੱਤਾਕਾਰੀ, ਮੇਰਾ ਤਾਂ ਇਹਤੋਂ ਉਦੋਂ ਦਾ ਹੀ ਵਿਸ਼ਵਾਸ਼ ਚੱਕਿਆ ਏ, ਫੇਰ ਹਰਿਮੰਦਰ ਸਾਹਿਬ ਵਿੱਚ ਕਿਸੇ ਨੇ ਸਿਖਾ ਕੇ ਮੋਨਾ ਭਾਈ ਪਤਾ ਨਹੀਂ ਕੌਣ ਹੋ ਸਕਦਾ ਡਰੱਗ ਦੇ ਕੇ ਛਾਲ ਮਾਰ ਕਿਰਪਾਨ ਚੁੱਕਣ ਪੈ ਗਿਆ ਬਾਹਰ ਕੱਢ ਕੇ ਕਤਲ ਕੀਤਾ, ਕੋਈ ਪੜਤਾਲ ਨਹੀਂ ਕਿਉਂਕਿ ਭੇਤ ਖੁੱਲੂ, ਸ਼੍ਰੋਮਣੀ ਕਮੇਟੀ ਨੇ ਕੋਈ ਡਰਦੀ ਨੇ ਕਾਤਲਾਂ ਨੂੰ ਨਾ ਨਿੰਦਿਆ ਹੁਣ ਆਹ ਗੋਲ੍ਹੀ ਮੈਂ ਆਪਣੀ ਭਰਜਾਈ ਨਾਲ ਦੁੱਖ ਸਾਂਝਾ ਕਰਦੀ ਅਤਿ ਗੰਭੀਰ ਸੀ, ਉਹ ਭੀ ਦੁਖੀ ਕਹਿੰਦੀ ਹੁਣ ਲੋਕੀ ਜਾਣ ਤੋਂ ਭੀ ਘਾਬਰਨਗੇ, ਹਿਰਦੇ ਤੋਂ ਦੱਸਦੀ ਹਾਂ ਮੇਰਾ ਤਾਂ ਵਿਸ਼ਵਾਸ਼ ਟੁੱਟ ਗਿਆ ਕਿ ਪਹਿਲਾਂ ਕੀ ਕੀ ਕਹਿਰ ਚੁਰਾਸੀ ਵੇਲੇ ਕਸੂਰ ਕਾਂਗਰਸੀ ਇੰਦਰਾ ਦਾ ਪਰ ਕਿਉਂ ਇਹ ਟੋਲਾ ਉਥੇ ਬਰੂਦ, ਫੌਜੀ, ਮੁੰਡੇ, ਢਾਈ ਫੁੱਟ ਦਾ ਬੰਦਾ 6 ਫੁੱਟ ਦੀ ਬੰਦੂਕ, ਕਿਰਪਾਨ, ਪਸਤੌਲ, ਭੱਲੇ, ਬਰਸ਼ੇ ਚੱਕੀ ਧੌਂਸੀ ਬਣੇ ਫਿਰਦੇ ਸੀ, ਆਪ ਦੇਖ ਕੇ ਆਈ ਸੀ, ਪਰ ਸਿੱਖ ਪੰਥ ਦਬਾਅ ਹੇਠ, ਉਹ ਸੀ ਸਮਾਂ ਜਦੋਂ ਧਰਮ ਦਾ ਧਰੁਵੀ-ਕਰਨ ਹੋ ਗਿਆ, ਸੰਪਰਦਾਵਾਂ ਦਾ ਗਲ੍ਹਬਾ ਪੈ ਗਿਆ ਗੁਰੂ ਘਰਾਂ &lsquoਤੇ, ਖੱਬੀਆਂ ਦੇ ਕਬਜ਼ੇ ਹੁਣ ਕੌਮ ਨੇ ਕਰਨੀ ਭਰਨੀ ਹੈ, ਵਿਦੇਸ਼ੀ ਭਾਵੇਂ ਮਾਣ ਮਿਲੇ ਪਰ ਸੂਬੇ ਵਿੱਚ ਤਾਂ ਭੁੱਲ ਹੀ ਜਾਵੋ, ਬਾਦਲ ਸਾਹਬ ਹੀ ਕਰ ਗਏ ਪੰਜ ਸਾਲ ਰਾਜ, ਹੁਣ ਤਾਂ ਇਹ ਵਿਰੋਧਤਾ ਜੋਗੇ ਹੀ ਰਹਿਣਗੇ, ਇਹ ਨਿਰਾਸ਼ਾ ਨਹੀਂ ਅਸਲੀਅਤ ਹੈ, ਗ੍ਰਹਿਣ ਤਾਂ ਜਥੇਦਾਰ ਨੇ ਲਾ ਤਾ ਫਖ਼ਰੇ ਕੌਮ ਮੋੜਕੇ, ਹੁਣ ਖੱਟਾ ਉਡੀਕੋ ਕਾਂਗਰਸੀ ਆਊ ਧਮੂਸਲੀ ਚੱਕੂ ਤੁਸੀਂ ਜਾਭਾਂ ਦਾ ਭੇੜ ਜੋਗੇ, ਆਹ ਬਰਾਦਰੀਆਂ ਤਾਂ ਅਕਾਲੀਆਂ ਵਿਰੁੱਧ ਜਬਾੜੇ੍ਹ ਮੋਕ੍ਹਲੇ ਕਰਨਗੀਆਂ ।
ਭੱਖਦਾ ਬਿਆਨ : ਰਵਨੀਤ ਬਿੱਟੂ ਦਾ, ਮੈਂ ਸਹਿਮਤ ਹਾਂ ਕੀ ਲੋੜ ਸੀ ਜਦੋਂ ਰਾਜੋਆਣਾ ਭੋਗ &lsquoਤੇ ਬਾਹਰ ਆਇਆ, ਬਿਕਰਮ ਮਜੀਠੇ ਨੂੰ ਗੱਲ ਮਿਲਣ ਦੀ ਰੱਬ ਨੇ ਝੱਟ ਮੌਕਾ ਦੇ ਤਾ ਬਿੱਟੂ ਨੂੰ ਕਿ ਕਾਤਲ ਸਨਮਾਨਯੋਗ ਨੇ ਤਾਂ ਫੇਰ ਚੌੜਾ ਭੀ ਉਨ੍ਹਾਂ ਦਾ ਮਾਨਮੱਤਾ ਹੈ, ਬਿੱਟੂ ਦੇ ਦਾਦਾ ਦਾ ਕਾਤਲ ਤੁਸੀਂ ਹੀਰੋ ਬਣਾਉ ਤਾਂ ਕੀ ਉਹ ਮਨੁੱਖ ਨਹੀਂ ਦੁਖੀ ਹੋਣ ਲਈ, ਅਕਲ-ਹੀਣ ਕੰਮ  ਕਰਨੇ ਫੇਰ ਸਿਆਸਤਾਂ ਵਿੱਚ ਰਾਜੋਆਣੇ ਨੂੰ ਮਖਿਆਲ ਸੀ ਜੋ ਕੀਮਤੀ ਸੀ ਸਾਰਾ ਦਿਨ ਆਪਣੀਆਂ ਨਿੱਜੀ ਕਿੜਾਂ ਲਈ ਬਿਆਨ ਦੇਈ ਜਾਣੇ, ਨਾ ਤਾਂ ਸਿਆਣਪ ਹੈ ਨਾ ਹੀ ਲਾਭ, ਸੁਖਬੀਰ &lsquoਤੇ ਅਫਸੋਸ ਹੈ ਕਿ ਵਿਦੇਸ਼ੀ ਪੜ੍ਹਕੇ ਅਨਪੜ੍ਹ ਬਣ ਬੈਠਾ ਆਪਣੇ ਵਪਾਰਕ ਉਦੇਸ਼ ਰੱਖਦਾ ਇਹ ਮਗਰ ਫਿਰਦੇ, ਬਾਦਲ ਸਾਹਬ ਭੀ ਸੋਚ ਲੈਂਦੇ ਕਿ ਹੁਣ ਪੰਜਾਬ ਨਹੀਂ ਸਿੱਖ ਹਿੰਦੂ ਸੂਬਾ ਨਹੀਂ ਰਹਿਣਾ ਇਹ ਖੁਆਬ ਬਣ ਜਾਣਾ ਏ ਇਨ੍ਹਾਂ ਨੂੰ ਜਾਂਦੇ ਹੋਏ ਮੱਥਾ ਟੇਕ ਜਾਂਦੇ, ਪਰਿਵਾਰ ਨੂੰ ਨਸੀਹਤ ਦੇ ਜਾਂਦੇ ਜਦੋਂ ਲੰਬੀ ਤੋਂ ਹੀ ਲੋਕਾਂ ਨੇ ਕੀ ਗੁਣ ਜਾਣਿਆ ਸੀ, ਆਖ ਜਾਂਦੇ ਕਿ ਯਹ ਬਾਜੂ ਮੇਰੇ ਅਜਮਾਏ ਹੂਏ ਹੈਂ, ਪੁੱਤਰ ਪਾਸੇ ਹੋ ਜਾਵੋ, ਪੰਜਾਬ ਦੀ ਗੱਲ ਕਰਾਂ ਮੇਰਾ ਆਪਣਾ ਦੇਸ਼ ਭੀ ਕਦੇਸ਼ੀ ਹੋ ਚੱਲਿਆ, ਹਰ ਦਿਨ ਆਹ ਸਨਮਾਨ ਆਹ ਗੁਰੂ ਘਰ ਵਿੱਚ ਮਹਿਮਾਨ ਆਹ ਸੰਸਦ, ਕੌਂਸਲਰ, ਮੇਅਰ ਬਣ ਚੌਧ੍ਹਰਾਂ &lsquoਤੇ ਨੇ ਸੁਆਰਿਆ ਕੀ ਹੈ ? ਚੰਗੇ ਸੀ ਅਸੀਂ ਅੰਗ੍ਰੇਜਾਂ ਨੂੰ ਉਲ੍ਹਾਮੇ ਤਾਂ ਦੇ ਦਿੰਦੇ ਸੀ, ਹੁਣ ਅਗਲੇ ਕਹਿੰਦੇ ਲਾਰਡ ਤੱਕ ਤਾਂ ਤੁਹਾਡੇ ਨੇ ਸਾਥੋਂ ਕੀ ਪਤੌੜ ਭਾਲਦੇ ਹੋ, ਮਾਰ ਲਿਆ ਇਨ੍ਹਾਂ ਜਥੇਬੰਦੀਆਂ ਦੀਆਂ ਚੌਧਰਾਂ ਨੇ, ਆਖਰ ਮੋਰ ਬਣਾਉਣਗੇ ਸਭ ਦੇ, ਕੰਧਾਂ &lsquoਤੇ ਲਿਖੇ ਪੜ੍ਹ ਲਵੋ ਚਤਰੋ ਮੈਂ ਸੁਣਿਆ ਸੁਆਮੀ ਜੀ ਸਾਧੂ ਹੁੰਦੇ ਰੂਪ ਖੁਦਾ ਦਾ, ਪ੍ਰਾਚੀਨ ਸੰਦਰਭ ਹੁਣ ਲੱਦ ਗਏ ਊਠਾਂ ਵਾਲੇ, ਮਨੁੱਖੀ ਪੂਜਾ ਕਰੋ ਜੇ ਰੱਬ ਮਿਲ ਜਾਵੇ, ਸੁਖੀ ਵਸੋ ਨੀਮੇ ਹੋ ਕੇ ਚਲੋ ।
-ਬਲਵਿੰਦਰ ਕੌਰ ਚਾਹਲ ਸਾਊਥਾਲ