ਨਾਰਾਇਣ ਸਿੰਘ ਚੌੜਾ ਨੂੰ ਦਿੱਤਾ ਜਾਵੇਗਾ ਫਕਰੇ ਕੌਮ ਐਵਾਰਡ : ਧਿਆਨ ਸਿੰਘ ਮੰਡ
ਅੰਮ੍ਰਿਤਸਰ : ਸਰਬੱਤ ਖਾਲਸਾ 'ਚ ਥਾਪੇ ਗਏ ਮੁਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਅੱਜ ਸ੍ਰੀ ਅਕਾਲ ਤਖਤ ਸਾਹਿਬ 'ਤੇ ਪਹੁੰਚ ਅਤੇ ਨਰਾਇਣ ਸਿੰਘ ਚੌੜਾ ਦੇ ਹੱਕ ਵਿੱਚ ਆਵਾਜ਼ ਚੁੱਕੀ ਗਈ। ਉਥੇ ਹੀ ਸਰਬ ਖਾਲਸਾ 'ਚ ਥਾਪੇ ਗਏ ਧਿਆਨ ਸਿੰਘ ਮੰਡ ਵੱਲੋਂ ਬੋਲਦੇ ਹੋਏ ਕਿਹਾ ਕਿ ਨਰਾਇਣ ਸਿੰਘ ਚੌੜਾ ਨੂੰ ਫਕਰੇ ਕੌਮ ਦਿੱਤਾ ਜਾਵੇਗਾ। ਧਿਆਨ ਸਿੰਘ ਮੰਡ ਅਤੇ ਉਹਨਾਂ ਨਾਲ ਕਈ ਸਿੱਖ ਆਗੂ ਅੱਜ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਅਰਦਾਸ ਕਰਨ ਪਹੁੰਚੇ ਸਨ। ਉਹਨਾਂ ਵੱਲੋਂ ਨਰਾਇਣ ਸਿੰਘ ਚੌੜਾ ਦੇ ਹੱਕ ਦੇ ਵਿੱਚ ਬੋਲਦੇ ਹੋਏ ਕਿਹਾ ਕਿ ਨਰਾਇਣ ਸਿੰਘ ਚੌੜਾ ਇੱਕ ਯੋਧਾ ਇਨਸਾਨ ਹੈ ਅਤੇ ਉਹਨਾਂ ਵੱਲੋਂ ਭਾਵਨਾਵਾਂ ਤਹਿਤ ਹੀ ਹਮਲੇ ਵਾਲੀ ਕਾਰਵਾਈ ਕੀਤੀ ਗਈ ਸੀ।
ਸੁਖਬੀਰ ਸਿੰਘ ਬਾਦਲ ਦੀ ਤਨਖਾਹ ਵਜੋਂ ਲਾਈ ਸੇਵਾ ਮੁਕੰਮਲ
ਸ੍ਰੀ ਮੁਕਤਸਰ ਸਾਹਿਬ- ਸ੍ਰੀ ਅਕਾਲ ਤਖਤ ਵੱਲੋਂ ਲਾਈ ਤਨਖਾਹ ਰੂਪੀ ਸਜ਼ਾ ਦੇ ਆਖਰੀ ਦਿਨ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਚਾਲੀ ਮੁਕਤਿਆਂ ਅਤੇ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵਿਖੇ ਸੇਵਾ ਕੀਤੀ। ਉਨ੍ਹਾਂ ਸਵੇਰ 9 ਵਜੇ ਤੋਂ ਦੋ ਘੰਟੇ ਵਾਸਤੇ ਪਹਿਰੇਦਾਰ ਦੀ ਸੇਵਾ ਕੀਤੀ। ਉਸ ਤੋਂ ਬਾਅਦ 10 ਤੋਂ 11 ਵਜੇ ਤੱਕ ਕੀਰਤਨ ਸਰਵਣ ਕੀਤਾ ਅਤੇ ਫਿਰ 11 ਤੋਂ 12 ਵਜੇ ਤੱਕ ਲੰਗਰ ਵਿੱਚ ਭਾਂਡੇ ਮਾਂਜੇ। ਇਸੇ ਤਰ੍ਹਾਂ ਸ਼ੋ੍ਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ, ਸਾਬਕਾ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ, ਸੁੱਚਾ ਸਿੰਘ ਲੰਗਾਹ, ਗੁਲਜ਼ਾਰ ਸਿੰਘ ਰਣੀਕੇ, ਹੀਰਾ ਸਿੰਘ ਗਾਬੜੀਆ ਨੇ ਵੀ ਗੁਰਦੁਆਰਾ ਸਾਹਿਬ &rsquoਚ ਸੇਵਾ ਕੀਤੀ। ਇਸ ਮੌਕੇ ਮੁਕਤਸਰ ਤੋਂ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਮਲੋਟ ਤੋਂ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ, ਜ਼ਿਲ੍ਹਾ ਪ੍ਰਧਾਨ ਪ੍ਰੀਤਇੰਦਰ ਸਿੰਘ ਸੰਮੇਵਾਲੀ, ਸਾਬਕਾ ਜਨਰਲ ਸਕੱਤਰ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ, ਸ਼ਹਿਰੀ ਜ਼ਿਲ੍ਹਾ ਪ੍ਰਧਾਨ ਮਨਜਿੰਦਰ ਸਿੰਘ ਬਿੱਟੂ ਅਤੇ ਹੋਰ ਸਥਾਨਕ ਆਗੂਆਂ ਨੇ ਵੀ ਸੇਵਾ ਕੀਤੀ। ਸੁਖਬੀਰ ਸਿੰਘ ਬਾਦਲ ਨੂੰ ਮਿਲਣ ਵਾਸਤੇ ਵੱਡੀ ਗਿਣਤੀ &rsquoਚ ਅਕਾਲੀ ਸਮਰਥਕ ਵੀ ਪੁੱਜੇ ਪਰ ਪੁਲੀਸ ਦੀ ਸਖਤੀ ਕਾਰਨ ਉਨ੍ਹਾਂ ਦੀ ਬਾਦਲ ਤੱਕ ਪਹੁੰਚ ਸੰਭਵ ਨਹੀਂ ਹੋ ਸਕੀ। ਪੁਲੀਸ ਨੇ ਸ੍ਰੀ ਦਰਬਾਰ ਸਾਹਿਬ ਦੇ ਸਾਰੇ ਨਾਕਿਆਂ &rsquoਤੇ ਸਖਤ ਨਾਕਾਬੰਦੀ ਕੀਤੀ ਸੀ। ਗੁਰਦੁਆਰਾ ਸ਼ਹੀਦ ਗੰਜ ਦਾ ਰਸਤਾ ਵਾਹਨਾਂ ਲਈ ਬੰਦ ਸੀ ਜਿਸ ਕਰਕੇ ਲੋਕ ਖੱਜਲ ਖੁਆਰ ਹੋਏ। ਪੱਤਰਕਾਰਾਂ ਵਾਸਤੇ ਖਾਸ ਥਾਂ ਨਿਸਚਿਤ ਕੀਤੀ ਗਈ ਸੀ।
ਵਿਆਹ ਸਬੰਧਤ ਮਾਮਲਿਆਂ ਵਿਚ 99 ਫ਼ੀਸਦ ਮਰਦਾਂ ਦੀ ਗਲਤੀ :ਕੰਗਨਾ ਰਣੌਤ
ਕਰਨਾਟਕ ਦੇ ਬੰਗਲੁਰੂ ਵਿਚ ਕਥਿਤ ਤੌਰ &rsquoਤੇ ਆਤਮਹੱਤਿਆ ਕਰਨ ਵਾਲੇ ਇੰਜੀਨੀਅਰ ਅਤੁਲ ਸੁਭਾਸ਼ ਦੀ ਘਟਨਾ ਨੇ ਸਮਾਜ ਵਿਚ ਦਹੇਜ਼ ਪ੍ਰਤੀ ਕਾਨੂੰਨ ਦੀ ਦੁਰਵਰਤੋਂ &rsquoਤੇ ਬਹਿਸ ਛੇੜ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਤਨੀ ਅਤੇ ਸਹੁਰਾ ਪਰਿਵਾਰ ਵੱਲੋਂ ਪ੍ਰੇਸ਼ਾਨ ਕੀਤੇ ਜਾਣ ਕਾਰਨ 9 ਦਿਸੰਬਰ ਨੂੰ ਅਤੁਲ ਸੁਭਾਸ਼ ਨਾਮ ਦੇ ਇਕ ਵਿਅਕਤੀ ਨੇ ਵੀਡੀਓ ਅਤੇ 24 ਪੇਜ਼ਾਂ ਦਾ ਸੁਸਾਇਡ ਨੋਟ ਸ਼ੇਅਰ ਕਰਦਿਆਂ ਆਤਮਹੱਤਿਆ ਕਰ ਲਈ ਗਈ ਸੀ।
ਹਮੇਸ਼ਾ ਕਿਸੇ ਨਾਲ ਕਿਸੇ ਕਾਰਨ ਚਰਚਾ ਵਿਚ ਰਹਿਣ ਵਾਲੀ ਅਦਾਕਾਰਾ ਅਤੇ ਭਾਜਪਾ ਦੀ ਸੰਸਦ ਮੈਂਸਰ ਕੰਗਨਾ ਰਣੌਤ ਦੀ ਇਸ ਮਾਮਲੇ ਨੂੰ ਲੈ ਕੇ ਟਿੱਪਣੀ ਸਾਹਮਣੇ ਆਈ ਹੈ। ਕੰਗਨਾ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਇਕ ਇੰਟਰਵਿਊ ਦੌਰਾਨ ਕਿਹਾ ਕਿ ਇਕ ਔਰਤ ਦੇ ਕਾਰਨ ਹੋਰ ਔਰਤਾਂ ਨੂੰ ਤਸੀਹੇ ਨਹੀਂ ਦਿੱਤੇ ਜਾ ਸਕਦੇ। 99 ਫ਼ੀਸਦ ਵਿਆਹਾਂ ਦੇ ਮਾਮਲਿਆਂ ਵਿਚ ਮਰਦ ਦੋਸ਼ੀ ਹੁੰਦੇ ਹਨ।
ਟਰੰਪ ਨੇ ਟਰੂਡੋ ਦਾ ਮੁੜ ਮਖੌਲ ਉਡਾਇਆ
ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋੋਸ਼ਲ ਮੀਡੀਆ ਪਲੈਟਫਾਰਮ &lsquoਟਰੁੱਥ ਸੋਸ਼ਲ&rsquo &rsquoਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਮੁੜ ਮਖੌਲ ਉਡਾਉਂਦਿਆਂ ਉਨ੍ਹਾਂ ਨੂੰ &lsquoਕੈਨੇਡਾ ਦਾ ਗਵਰਨਰ&rsquo ਆਖਿਆ। ਟਰੂਡੋ ਪਿਛਲੇ ਹਫ਼ਤੇ ਟਰੰਪ ਨਾਲ ਰਾਤ ਦੇ ਖਾਣੇ ਲਈ ਉਨ੍ਹਾਂ ਦੇ ਨਿੱਜੀ ਕਲੱਬ &lsquoਮਾਰ-ਏ-ਲਾਗੋ&rsquo ਗਏ ਸਨ ਜਿਥੇ ਉਨ੍ਹਾਂ ਨਵੇਂ ਚੁਣੇ ਗਏ ਰਾਸ਼ਟਰਪਤੀ ਦੀ ਇਸ ਚਿਤਾਵਨੀ &rsquoਤੇ ਚਰਚਾ ਕੀਤੀ ਸੀ ਕਿ ਜੇ ਕੈਨੇਡਾ ਸਰਕਾਰ ਉਥੋਂ ਅਮਰੀਕਾ ਆਉਣ ਵਾਲੇ ਗੈਰਕਾਨੂੰਨੀ ਪਰਵਾਸੀਆਂ ਅਤੇ ਨਸ਼ਿਆਂ ਦੀ ਆਮਦ ਨੂੰ ਰੋਕਣ &rsquoਚ ਨਾਕਾਮ ਰਹਿੰਦੀ ਹੈ ਤਾਂ ਕੈਨੇਡਾ &rsquoਤੇ 25 ਫ਼ੀਸਦੀ ਟੈਕਸ ਲਗਾਇਆ ਜਾਵੇਗਾ। &lsquoਟਰੁੱਥ ਸੋਸ਼ਲ&rsquo &rsquoਤੇ ਪੋਸਟ &rsquoਚ ਟਰੰਪ ਨੇ ਕਿਹਾ, &lsquo&lsquoਮਹਾਨ ਮੁਲਕ ਕੈਨੇਡਾ ਦੇ ਗਵਰਨਰ ਜਸਟਿਨ ਟਰੂਡੋ ਨਾਲ ਰਾਤ ਦਾ ਖਾਣਾ ਖਾ ਕੇ ਖੁਸ਼ੀ ਹੋਈ।&rsquo&rsquo ਰਾਤ ਦੇ ਖਾਣੇ ਦੌਰਾਨ ਟਰੂਡੋ ਨੇ ਚਿੰਤਾ ਜਤਾਉਂਦਿਆਂ ਕਿਹਾ ਸੀ ਕਿ ਵਾਧੂ ਦੇ ਟੈਕਸ ਨਾਲ ਕੈਨੇਡਾ ਦਾ ਅਰਥਚਾਰਾ ਤਬਾਹ ਹੋ ਜਾਵੇਗਾ। ਇਸ &rsquoਤੇ ਟਰੰਪ ਨੇ ਕਥਿਤ ਤੌਰ &rsquoਤੇ ਟਰੂਡੋ ਅੱਗੇ ਕੈਨੇਡਾ ਨੂੰ ਅਮਰੀਕਾ ਦਾ 52ਵਾਂ ਸੂਬਾ ਬਣਾਉਣ ਦੀ ਪੇਸ਼ਕਸ਼ ਕੀਤੀ। ਟਰੰਪ ਨੇ &lsquoਐੱਨਬੀਸੀ ਨਿਊਜ਼&rsquo ਨਾਲ ਇੰਟਰਵਿਊ ਅਤੇ ਮੰਗਲਵਾਰ ਨੂੰ ਮੁੜ ਤੋਂ ਪੋਸਟ &rsquoਚ ਇਹ ਗੱਲ ਦੁਹਰਾਈ। ਟਰੰਪ ਨੇ ਆਪਣੀ ਪੋਸਟ &rsquoਚ ਕਿਹਾ, &lsquoਮੈਂ ਗਵਰਨਰ ਨਾਲ ਛੇਤੀ ਮਿਲਣ ਦੀ ਆਸ ਕਰਦਾ ਹਾਂ ਤਾਂ ਜੋ ਅਸੀਂ ਟੈਕਸ ਅਤੇ ਵਪਾਰ ਬਾਰੇ ਆਪਣੀ ਗੱਲਬਾਤ ਜਾਰੀ ਰੱਖ ਸਕੀਏ ਜਿਸ ਦੇ ਨਤੀਜੇ ਸਾਰਿਆਂ ਲਈ ਸ਼ਾਨਦਾਰ ਹੋਣਗੇ।&rsquo&rsquo ਅਖ਼ਬਾਰ &lsquoਨਿਊਯਾਰਕ ਟਾਈਮਜ਼&rsquo ਨੇ ਕਿਹਾ ਕਿ ਨਵੇਂ ਚੁਣੇ ਗਏ ਰਾਸ਼ਟਰਪਤੀ ਵੱਲੋਂ ਕੈਨੇਡੀਅਨ ਬਰਾਮਦ &rsquoਤੇ ਟੈਕਸ ਲਾਏ ਜਾਣ ਦੇ ਵਾਅਦੇ ਮਗਰੋਂ ਇਹ ਕੈਨੇਡਾ ਅਤੇ ਉਸ ਦੇ ਆਗੂ &rsquoਤੇ ਤਾਜ਼ਾ ਹਮਲਾ ਹੈ।
ਦੱਖਣੀ ਕੋਰੀਆ &rsquoਚ ਸਾਬਕਾ ਰੱਖਿਆ ਮੰਤਰੀ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼
ਦੱਖਣੀ ਕੋਰੀਆ &rsquoਚ ਪਿਛਲੇ ਹਫ਼ਤੇ ਲਾਗੂ ਕੀਤੇ ਮਾਰਸ਼ਲ ਲਾਅ ਦੇ ਐਲਾਨ ਦੇ ਸਿਲਸਿਲੇ &rsquoਚ ਗ੍ਰਿਫ਼ਤਾਰ ਕੀਤੇ ਸਾਬਕਾ ਰੱਖਿਆ ਮੰਤਰੀ ਕਿਮ ਯੌਂਗ ਹਿਊਨ ਨੇ ਹਿਰਾਸਤ &rsquoਚ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰਪਤੀ ਯੂਨ ਸੂਕ ਯੇਓਲ ਦੇ ਦਫ਼ਤਰ ਨੇ ਕੰਪਾਊਂਡ ਦੀ ਤਲਾਸ਼ੀ ਲੈਣ ਦੀ ਪੁਲੀਸ ਦੀ ਕੋਸ਼ਿਸ਼ ਦਾ ਵਿਰੋਧ ਕੀਤਾ। ਮੁੱਖ ਵਿਰੋਧੀ ਧਿਰ &lsquoਡੈਮੋਕਰੈਟਿਕ ਪਾਰਟੀ&rsquo ਨੇ ਤਿੰਨ ਦਸੰਬਰ ਦੇ ਐਲਾਨ ਦੇ ਸਿਲਸਿਲੇ &rsquoਚ ਯੂਨ &rsquoਤੇ ਮਹਾਦੋਸ਼ ਚਲਾਉਣ ਲਈ ਨਵਾਂ ਮਤਾ ਪੇਸ਼ ਕਰਨ ਦੀ ਯੋਜਨਾ ਬਣਾਈ ਹੈ। ਇਸ ਐਲਾਨ ਮਗਰੋਂ ਚਾਰ ਦਹਾਕਿਆਂ ਤੋਂ ਵੱਧ ਦੀ ਮਿਆਦ &rsquoਚ ਪਹਿਲੀ ਵਾਰ ਦੱਖਣੀ ਕੋਰੀਆ &rsquoਚ ਮਾਰਸ਼ਲ ਲਾਅ ਲੱਗਿਆ ਹੈ। ਪਿਛਲੇ ਸ਼ਨਿਚਰਵਾਰ ਨੂੰ ਮਹਾਦੋਸ਼ ਦੀ ਪਹਿਲੀ ਕੋਸ਼ਿਸ਼ ਨਾਕਾਮ ਹੋ ਗਈ ਸੀ ਕਿਉਂਕਿ ਹਾਕਮ ਪਾਰਟੀ ਨੇ ਵੋਟਿੰਗ ਦਾ ਬਾਈਕਾਟ ਕੀਤਾ ਸੀ। ਪਾਰਟੀ ਨੇ ਕਿਹਾ ਕਿ ਉਸ ਦੀ ਸ਼ਨਿਚਰਵਾਰ ਨੂੰ ਵੋਟਾਂ ਦੀ ਹੋਣ ਵਾਲੀ ਵੰਡ ਸਬੰਧੀ ਭਲਕੇ ਨਵਾਂ ਮਤਾ ਪੇਸ਼ ਕਰਨ ਦੀ ਯੋਜਨਾ ਹੈ। ਯੂਨ ਦੀ ਗਲਤ ਢੰਗ ਨਾਲ ਸੱਤਾ ਹਥਿਆਉਣ ਦੀ ਕੋਸ਼ਿਸ਼ ਨੇ ਦੱਖਣੀ ਕੋਰਿਆਈ ਸਿਆਸਤ ਨੂੰ ਕਮਜ਼ੋਰ ਕੀਤਾ ਹੈ, ਉਸ ਦੀ ਵਿਦੇਸ਼ ਨੀਤੀ &rsquoਚ ਅੜਿੱਕਾ ਪਾਇਆ ਹੈ ਅਤੇ ਵਿੱਤੀ ਬਾਜ਼ਾਰਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਕਿਸਾਨਾਂ &rsquoਤੇ ਸਖ਼ਤੀ ਕਰਕੇ ਐਮਰਜੈਂਸੀ ਵਰਗੇ ਹਲਾਤ ਬਣਾ ਰਹੀ ਕੇਂਦਰ ਸਰਕਾਰ : ਚੀਮਾ
 ਸ਼੍ਰੀ ਮੁਕਤਸਰ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਕੋਰ ਕਮੇਟੀ ਦੇ ਮੈਂਬਰ ਡਾ. ਦਲਜੀਤ ਸਿੰਘ ਚੀਮਾ ਨੇ ਦੇਰ ਸ਼ਾਮ ਸ਼੍ਰੀ ਮੁਕਤਸਰ ਸਾਹਿਬ ਵਿਖੇ ਸੀਨੀਅਰ ਅਕਾਲੀ ਆਗੂ ਜਗਜੀਤ ਸਿੰਘ ਹਨੀ ਫੱਤਣਵਾਲਾ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਦੇ ਗ੍ਰਹਿ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਸਿੰਘ ਸਾਹਿਬਾਨ ਵੱਲੋਂ ਸੁਖਬੀਰ ਸਿੰਘ ਬਾਦਲ ਅਤੇ ਹੋਰ ਲੀਡਰਸ਼ਿਪ ਨੂੰ ਲਾਈ ਗਈ ਧਾਰਮਿਕ ਸਜ਼ਾ ਤਹਿਤ ਲਗਾਈ ਗਈ ਸੇਵਾ ਦਾ ਆਖਰੀ ਪੜਾਅ ਸ਼੍ਰੀ ਮੁਕਤਸਰ ਸਾਹਿਬ ਵਿਖੇ 12 ਦਸੰਬਰ ਨੂੰ ਮੁਕੰਮਲ ਹੋਵੇਗਾ ਅਤੇ 13 ਦਸੰਬਰ ਨੂੰ ਸ਼੍ਰੀ ਅਕਾਲੀ ਤਖ਼ਤ ਸਾਹਿਬ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਉਪਰੰਤ ਅਰਦਾਸ ਕਰਵਾਈ ਜਾਵੇਗੀ।
ਦਿਲਜੀਤ ਦੋਸਾਂਝ ਨੂੰ ਗੀਤਾਂ ਲਈ ਜਾਰੀ ਕੀਤੀ ਐਡਵਾਈਜ਼ਰੀ
ਐਡਵਾਈਜ਼ਰੀ ਵਿੱਚ ਸਪੱਸ਼ਟ ਤੌਰ 'ਤੇ ਲਾਈਵ ਸ਼ੋਅ ਦੌਰਾਨ ਬੱਚਿਆਂ ਨੂੰ ਸਟੇਜ 'ਤੇ ਨਾ ਬੁਲਾਉਣ ਦਾ ਜ਼ਿਕਰ ਕੀਤਾ ਗਿਆ ਹੈ ਜਿੱਥੇ ਪੀਕ ਸਾਊਂਡ ਪ੍ਰੈਸ਼ਰ ਲੈਵਲ 120db ਤੋਂ ਉੱਪਰ ਹੈ By : BikramjeetSingh Gill | 12 Dec 2024 3:10 PM ਕਮਿਸ਼ਨ ਦੀ ਚੇਅਰਪਰਸਨ ਸ਼ਿਪਰਾ ਬਾਂਸਲ ਵੱਲੋਂ ਪੰਡਿਤਰਾਓ ਧਰੇਨਵਰ ਵੱਲੋਂ ਦਾਇਰ ਕੀਤੀ ਗਈ ਪ੍ਰਤੀਨਿਧਤਾ ਦੇ ਆਧਾਰ &rsquoਤੇ ਪ੍ਰਬੰਧਕਾਂ ਅਤੇ ਗਾਇਕ ਦਿਲਜੀਤ ਦੁਸਾਂਝ ਨੂੰ ਪਟਿਆਲੇ ਪੈੱਗ, 5 ਤਾਰਾ ਥੇਕੇ ਅਤੇ ਕੇਸ ਤੋੜ-ਮਰੋੜ ਕੇ ਵੀ ਨਾ ਗਾਉਣ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਸੀ.ਸੀ.ਪੀ.ਸੀ.ਆਰ ਨੇ ਸਪੱਸ਼ਟ ਤੌਰ 'ਤੇ ਜ਼ਿਕਰ ਕੀਤਾ ਹੈ ਕਿ ਇਹ ਗੀਤ ਪ੍ਰਭਾਵਸ਼ਾਲੀ ਉਮਰ ਦੇ ਬੱਚਿਆਂ ਨੂੰ ਪ੍ਰਭਾਵਿਤ ਕਰਦੇ ਹਨ। ਐਡਵਾਈਜ਼ਰੀ ਵਿੱਚ ਸਪੱਸ਼ਟ ਤੌਰ 'ਤੇ ਲਾਈਵ ਸ਼ੋਅ ਦੌਰਾਨ ਬੱਚਿਆਂ ਨੂੰ ਸਟੇਜ 'ਤੇ ਨਾ ਬੁਲਾਉਣ ਦਾ ਜ਼ਿਕਰ ਕੀਤਾ ਗਿਆ ਹੈ ਜਿੱਥੇ ਪੀਕ ਸਾਊਂਡ ਪ੍ਰੈਸ਼ਰ ਲੈਵਲ 120db ਤੋਂ ਉੱਪਰ ਹੈ ਜੋ ਬੱਚਿਆਂ ਲਈ ਨੁਕਸਾਨਦੇਹ ਹੈ।
ਡੱਲੇਵਾਲ ਨੂੰ ਕੁੱਝ ਹੋਇਆ ਤਾਂ ਕੇਂਦਰ ਨੂੰ ਝੱਲਣਾ ਪਊ ਨੁਕਸਾਨ : ਸਿਮਰਨਜੀਤ ਮਾਨ
ਨਾਭਾ : ਖਨੌਰੀ ਬਾਰਡਰ &rsquoਤੇ ਕਿਸਾਨੀ ਸੰਘਰਸ਼ ਵਿਚ ਡਟੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜਦੀ ਜਾ ਰਹੀ ਐ, ਜਿਸ ਨੂੰ ਲੈ ਕੇ ਵੱਖ ਵੱਖ ਆਗੂਆਂ ਵੱਲੋਂ ਉਨ੍ਹਾਂ ਦੀ ਸਿਹਤ &rsquoਤੇ ਚਿੰਤਾ ਜਤਾਈ ਜਾ ਰਹੀ ਐ। ਇਸੇ ਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਕਿਸਾਨ ਆਗੂ ਡੱਲੇਵਾਲ ਦੀ ਸਿਹਤ &rsquoਤੇ ਚਿੰਤਾ ਜਤਾਈ ਗਈ ਐ ਅਤੇ ਰਵਨੀਤ ਬਿੱਟੂ ਵੱਲੋਂ ਦਿੱਤੇ ਬਿਆਨ ਦਾ ਜਵਾਬ ਵੀ ਦਿੱਤਾ ਗਿਆ ਏ। ਸਿਮਰਨਜੀਤ ਸਿੰਘ ਮਾਨ ਵੱਲੋਂ ਵੀ ਡੱਲੇਵਾਲ ਦੀ ਵਿਗੜ ਰਹੀ ਸਿਹਤ &rsquoਤੇ ਚਿੰਤਾ ਜ਼ਾਹਿਰ ਕੀਤੀ ਗਈ ਐ। ਉਨ੍ਹਾਂ ਭਾਜਪਾ ਦੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਕਿਸਾਨਾਂ ਦੇ ਹੱਕ ਵਿਚ ਦਿੱਤੇ ਗਏ ਬਿਆਨ &rsquoਤੇ ਪ੍ਰਤੀਕਿਰਿਆ ਦਿੰਦਿਆਂ ਆਖਿਆ ਕਿ ਉਹ ਸਲਾਹਾਂ ਅਤੇ ਸੁਝਾਅ ਦੇਣ ਦੀ ਬਜਾਏ ਕੰਮ ਕਰਕੇ ਦਿਖਾਉਣ ਕਿਉਂਕਿ ਹੁਣ ਤਾਂ ਇੰਜਣ ਉਨ੍ਹਾਂ ਦੇ ਕੋਲ ਐ, ਬਸ ਸੀਟੀ ਮਾਰ ਦੇਣ ਤਾਂ ਹੱਲ ਹੋ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਆਖਿਆ ਕਿ ਡੱਲੇਵਾਲ ਦੀ ਸਿਹਤ ਕਾਫ਼ੀ ਖ਼ਰਾਬ ਹੋ ਚੁੱਕੀ ਐ, ਉਨ੍ਹਾਂ ਦੀ ਜ਼ਿੰਦਗੀ ਬਹੁਤ ਕੀਮਤੀ ਐ, ਜੇਕਰ ਉਨ੍ਹਾਂ ਨੂੰ ਕੁੱਝ ਹੋ ਗਿਆ ਤਾਂ ਕੇਂਦਰ ਸਰਕਾਰ ਨੂੰ ਇਸ ਦਾ ਨੁਕਸਾਨ ਭੁਗਤਣਾ ਪੈ ਸਕਦਾ ਏ।
ਮੋਦੀ ਕੈਬਨਿਟ ਨੇ ਵਨ ਨੇਸ਼ਨ ਵਨ ਇਲੈਕਸ਼ਨ ਨੂੰ ਮਨਜ਼ੂਰੀ ਦਿੱਤੀ
 ਮੋਦੀ ਕੈਬਨਿਟ ਨੇ ਵਨ ਨੇਸ਼ਨ ਵਨ ਇਲੈਕਸ਼ਨ ਨੂੰ ਮਨਜ਼ੂਰੀ ਦਿੱਤੀ ਨਵੀਂ ਦਿੱਲੀ : ਮੋਦੀ ਕੈਬਨਿਟ ਨੇ ਵੀਰਵਾਰ ਨੂੰ ਵਨ ਨੇਸ਼ਨ ਵਨ ਇਲੈਕਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਸ ਨੂੰ ਜਲਦ ਹੀ ਸੰਸਦ 'ਚ ਵੀ ਪੇਸ਼ ਕੀਤਾ ਜਾ ਸਕਦਾ ਹੈ। ਸੂਤਰਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਇਸ ਬਿੱਲ ਨੂੰ ਸੰਸਦ ਦੇ ਇਸ ਸਰਦ ਰੁੱਤ ਸੈਸ਼ਨ 'ਚ ਹੀ ਲਿਆ ਸਕਦੀ ਹੈ। ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਅਗਵਾਈ ਵਿੱਚ ਵਨ ਨੇਸ਼ਨ ਵਨ ਇਲੈਕਸ਼ਨ ਲਈ ਇੱਕ ਕਮੇਟੀ ਬਣਾਈ ਗਈ ਸੀ, ਜਿਸ ਦੀ ਰਿਪੋਰਟ ਹਾਲ ਹੀ ਵਿੱਚ ਸੌਂਪੀ ਗਈ ਸੀ।
ਯੂ.ਕੇ. ਵਿਚ ਚਾਚੇ-ਤਾਇਆਂ ਦੀਆਂ ਕੁੜੀਆਂ ਨਾਲ ਵਿਆਹ &rsquoਤੇ ਰੋਕ ਦੀ ਮੰਗ
ਲੰਡਨ : ਬਰਤਾਨੀਆ ਵਿਚ ਕੰਜ਼ਰਵੇਟਿਵ ਪਾਰਟੀ ਦੇ ਇਕ ਐਮ.ਪੀ. ਵੱਲੋਂ ਚਾਚੇ-ਤਾਇਆਂ ਦੀਆਂ ਕੁੜੀਆਂ ਵਿਆਹ ਕਰਵਾਉਣ &rsquoਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਹੈ। ਐਮ.ਪੀ. ਰਿਚਰਡ ਹੋਲਡਨ ਨੇ ਹਾਊਸ ਆਫ਼ ਕਾਮਨਜ਼ ਵਿਚ ਇਕ ਮਤਾ ਪੇਸ਼ ਕਰਦਿਆਂ ਕਿਹਾ ਕਿ ਅਜਿਹੇ ਵਿਆਹਾਂ ਤੋਂ ਪੈਦਾ ਹੋਏ ਬੱਚਿਆਂ ਵਿਚ ਬਿਮਾਰੀਆਂ ਬਹੁਤ ਜ਼ਿਆਦਾ ਹੁੰਦੀਆਂ ਹਨ ਅਤੇ ਪਬਲਿਕ ਹੈਲਥ ਸਿਸਟਮ ਪ੍ਰਭਾਵਤ ਹੋ ਰਿਹਾ ਹੈ। ਦੂਜੇ ਪਾਸੇ ਭਾਰਤੀ ਮੂਲ ਦੇ ਐਮ.ਪੀ. ਵੱਲੋਂ ਇਸ ਮਤੇ ਦਾ ਤਿੱਖਾ ਵਿਰੋਧ ਕੀਤਾ ਗਿਆ।
ਰਿਚਰਡ ਹੋਲਡਨ ਨੇ ਕਿਹਾ ਕਿ ਆਧੁਨਿਕ ਬ੍ਰਿਟਿਸ਼ ਸਮਾਜ ਵਾਸਤੇ ਇਹ ਪ੍ਰਥਾ ਬਿਲਕੁਲ ਵੀ ਸਹੀ ਨਹੀਂ ਕਿਉਂਕਿ ਸਾਡੇ ਦਾਦਾ-ਦਾਦੀ ਦੇ ਵੇਲੇ ਦੇ ਮੁਕਾਬਲੇ ਹਾਲਾਤ ਬਹੁਤ ਜ਼ਿਆਦਾ ਵਿਗੜ ਚੁੱਕੇ ਹਨ। ਹੋਲਡਨ ਨੇ ਮਿਸਾਲ ਵਜੋਂ ਪਾਕਿਸਤਾਨੀ ਮੂਲ ਦੇ ਬਰਤਾਵਨੀ ਨਾਗਰਿਕਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਵਿਚ ਤਕਰੀਬਨ 40 ਫੀ ਸਦੀ ਵਿਆਹ ਫਰਸਟ ਕਜ਼ਨਜ਼ ਵਿਚ ਹੁੰਦੇ ਹਨ। ਇਥੇ ਦਸਣਾ ਬਣਦਾ ਹੈ ਕਿ ਯੂ.ਕੇ. ਵਿਚ ਫਸਟ ਕਜ਼ਨ ਮੈਰਿਜ ਬਾਰੇ ਕੋਈ ਕਾਨੂੰਨ ਨਹੀਂ ਅਤੇ ਦੁਨੀਆਂ ਵਿਚ 10 ਫੀ ਸਦੀ ਵਿਆਹ ਫਜ਼ਟ ਕਜ਼ਨਜ਼ ਦੇ ਹੁੰਦੇ ਹਨ। ਦੂਜੇ ਪਾਸੇ ਭਾਰਤੀ ਮੂਲ ਦੇ ਆਜ਼ਾਦ ਐਮ.ਪੀ. ਇਕਬਾਲ ਮੁਹੰਮਦ ਨੇ ਮਤੇ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਸਮੱਸਿਆ ਨੂੰ ਜਾਗਰੂਕਤਾ ਨਾਲ ਖਤਮ ਕੀਤਾ ਜਾ ਸਕਦਾ ਹੈ।
ਦਿੱਲੀ ਚੋਣਾਂ 'ਚ 'ਆਪ'-ਕਾਂਗਰਸ ਦਾ ਗਠਜੋੜ ਸਿਰੇ ਲੱਗਣ ਨੂੰ ਤਿਆਰ !
ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਗਠਜੋੜ ਦੀ ਗੱਲ ਸਾਹਮਣੇ ਆਈ ਹੈ। ਨਿਊਜ਼ ਏਜੰਸੀ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਹੈ ਕਿ ਮਾਮਲਾ ਅੰਤਿਮ ਪੜਾਅ 'ਤੇ ਪਹੁੰਚ ਗਿਆ ਹੈ। ਕਾਂਗਰਸ ਅਤੇ 'ਆਪ' ਤੋਂ ਇਲਾਵਾ INDIA ਗਠਜੋੜ ਦੀਆਂ ਕੁਝ ਹੋਰ ਪਾਰਟੀਆਂ ਵੀ ਗਠਜੋੜ 'ਚ ਸ਼ਾਮਲ ਹੋਣਗੀਆਂ। 'ਆਪ' ਮੁਖੀ ਅਰਵਿੰਦ ਕੇਜਰੀਵਾਲ ਅਤੇ ਸ਼ਰਦ ਪਵਾਰ ਵਿਚਾਲੇ ਹੋਈ ਮੁਲਾਕਾਤ ਤੋਂ ਬਾਅਦ ਗਠਜੋੜ ਦੀ ਗੱਲ ਸਾਹਮਣੇ ਆਈ ਹੈ। 70 ਮੈਂਬਰੀ ਵਿਧਾਨ ਸਭਾ 'ਚ 'ਆਪ' ਕਾਂਗਰਸ ਨੂੰ 15 ਸੀਟਾਂ ਦੇਣ ਲਈ ਤਿਆਰ ਹੈ, ਜਦਕਿ 'ਭਾਰਤ' ਗਠਜੋੜ ਦੀਆਂ ਹੋਰ ਪਾਰਟੀਆਂ ਲਈ 1-2 ਸੀਟਾਂ ਛੱਡੀਆਂ ਜਾਣਗੀਆਂ। ਬਾਕੀ ਬਚੀਆਂ 54-55 ਸੀਟਾਂ 'ਤੇ ਆਮ ਆਦਮੀ ਪਾਰਟੀ ਚੋਣ ਲੜੇਗੀ। 2015 ਅਤੇ 2020 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਇੱਕ ਵੀ ਸੀਟ ਨਹੀਂ ਜਿੱਤ ਸਕੀ ਸੀ, ਜਦੋਂ ਕਿ ਆਮ ਆਦਮੀ ਪਾਰਟੀ ਨੇ ਪਹਿਲਾਂ 67 ਅਤੇ ਫਿਰ 62 ਸੀਟਾਂ 'ਤੇ ਕਬਜ਼ਾ ਕਰਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ।