ਹੁਣ ਡੱਲੇਵਾਲ ਦੇ ਸਰੀਰ ਨੂੰ ਉਸ ਦਾ ਹੀ ਸਰੀਰ ਖਾ ਰਿਹਾ ਹੈ : ਡਾਕਟਰ
ਪਟਿਆਲਾ : ਮਰਨ ਵਰਤ ਉਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਜਾਂਚ ਕਰਨ ਵਾਲੇ ਡਾਕਟਰਾਂ ਨੇ ਕੁੱਝ ਅਜਿਹਾ ਦੱਸਿਆ ਹੈ ਕਿ ਹੋਸ਼ ਉਡ ਰਹੇ ਹਨ। ਦਰਅਸਲ ਡਾਕਟਰਾਂ ਦਾ ਕਹਿਣਾ ਹੈ ਉਹ ਕਿਸੇ ਵੀ ਸਮੇਂ ਇਨਫੈਕਸ਼ਨ ਦਾ ਸ਼ਿਕਾਰ ਹੋ ਸਕਦਾ ਹੈ। ਹਰ ਛੇ ਘੰਟੇ ਬਾਅਦ ਉਸ ਦੀ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ। ਹੁਣ ਡੱਲੇਵਾਲ ਪਾਣੀ ਵੀ ਨਹੀਂ ਪੀ ਸਕਦੇ। ਡੱਲੇਵਾਲ ਦੇ ਸਰੀਰ ਵਿਚ ਕਈ ਤੱਤ ਘਟ ਗਏ ਹਨ। ਹੁਣ ਡੱਲੇਵਾਲ ਦੇ ਸਰੀਰ ਨੂੰ ਉਸ ਦਾ ਹੀ ਸਰੀਰ ਖਾ ਰਿਹਾ ਹੈ। ਦਰਅਸਲ ਅੱਜ ਕਿਸਾਨ ਹਰਿਆਣਾ-ਪੰਜਾਬ ਦੀ ਸ਼ੰਭੂ ਸਰਹੱਦ ਤੋਂ ਇੱਕ ਵਾਰ ਫਿਰ ਦਿੱਲੀ ਵੱਲ ਮਾਰਚ ਕਰਨ ਜਾ ਰਹੇ ਹਨ। ਦੁਪਹਿਰ 12 ਵਜੇ 101 ਕਿਸਾਨਾਂ ਦਾ ਗਰੁੱਪ ਪੂਰੀ ਤਿਆਰੀ ਨਾਲ ਅੱਗੇ ਵਧੇਗਾ। ਹਾਲਾਂਕਿ ਉਨ੍ਹਾਂ ਨੂੰ ਰੋਕਣ ਲਈ ਪਹਿਲਾਂ ਹੀ ਸਰਹੱਦ 'ਤੇ ਸੁਰੱਖਿਆ ਕਰਮਚਾਰੀ ਤਾਇਨਾਤ ਹਨ। ਦਿੱਲੀ ਵੱਲ ਮਾਰਚ ਕਰਨ ਦੀ ਕਿਸਾਨਾਂ ਦੀ ਇਹ ਤੀਜੀ ਕੋਸ਼ਿਸ਼ ਹੋਵੇਗੀ।
ਪੰਜਾਬ ਵਿਚ ਕਿਸਾਨਾਂ ਵਲੋਂ ਰੇਲਾਂ ਰੋਕਣ ਦਾ ਐਲਾਨ ਪੰਜਾਬ ਵਿਚ ਕਿਸਾਨਾਂ ਵਲੋਂ ਰੇਲਾਂ ਰੋਕਣ ਦਾ ਐਲਾਨ
ਪੰਜਾਬ ਵਿਚ ਕਿਸਾਨਾਂ ਵਲੋਂ ਰੇਲਾਂ ਰੋਕਣ ਦਾ ਐਲਾਨ ਪੰਜਾਬ ਵਿਚ ਹੁਣ ਅਸੀਂ ਰੇਲਾਂ ਰੋਕਾਂਗੇ : ਪੰਧੇਰ 18 ਦਸੰਬਰ ਨੂੰ ਦੁਪਹਿਰ 12 ਤੋਂ 3 ਵਜੇ ਤੱਕ ਰੇਲਾਂ ਰੋਕੀਆਂ ਜਾਣਗੀਆਂ ਸ਼ੰਭੂ : ਕਿਸਾਨ ਲੀਡਰ ਸਵਰਨ ਸਿੰਘ ਪੰਧੇਰ ਨੇ ਅੱਜ ਐਲਾਨ ਕੀਤਾ ਹੈ ਕਿ 18 ਦਸੰਬਰ ਨੂੰ ਪੰਜਾਬ ਵਿਚ ਰੇਲਾਂ ਰੋਕੀਆਂ ਜਾਣਗੀਆਂ। ਇਸ ਤੋ ਇਲਾਵਾ ਅੱਜ ਹਰਿਆਣਾ-ਪੰਜਾਬ ਦੇ ਸ਼ੰਭੂ ਸਰਹੱਦ ਤੋਂ ਰਵਾਨਾ ਹੋਏ 101 ਕਿਸਾਨਾਂ ਦੇ ਜਥੇ ਨੂੰ 2 ਘੰਟੇ ਬਾਅਦ ਵਾਪਸ ਬੁਲਾ ਲਿਆ ਗਿਆ। ਇਸ ਤੋਂ ਪਹਿਲਾਂ ਕਰੀਬ ਅੱਧਾ ਘੰਟਾ ਪੁਲੀਸ ਨਾਲ ਬਹਿਸ ਕਰਨ ਮਗਰੋਂ ਕਿਸਾਨਾਂ ਨੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਅੱਥਰੂ ਗੈਸ ਅਤੇ ਵਾਟਰ ਕੈਨਨ ਦੀ ਵਰਤੋਂ ਕੀਤੀ। 9 ਕਿਸਾਨ ਜ਼ਖਮੀ ਹੋਏ ਹਨ।
ਕੈਲੀਫੋਰਨੀਆ ਦੇ ਮਾਲੀਬੂ ਖੇਤਰ ਵਿਚ ਲੱਗੀ ਅੱਗ ਕਾਰਨ ਹੋਈ ਭਾਰੀ ਤਬਾਹੀ, ਹਜਾਰਾਂ ਲੋਕ ਘਰੋਂ ਬੇਘਰ, ਬਿਜਲੀ ਸੇਵਾ ਠੱਪ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਦੱਖਣੀ ਕੈਲੀਫੋਰਨੀਆ ਦੇ ਤੱਟੀ ਕੰਢੇ ਦੇ ਨਾਲ ਲੱਗਦੇ ਜੰਗਲੀ ਖੇਤਰ ਵਿਚ ਲੱਗੀ ਅੱਗ ਭਿਆਨਕ ਰੂਪ ਧਾਰਨ ਕਰ ਗਈ ਹੈ ਜਿਸ ਕਾਰਨ ਅਧਿਕਾਰੀਆਂ ਨੂੰ ਖੇਤਰ ਵਿਚ ਰਹਿੰਦੇ 20 ਹਜਾਰ ਵਾਸੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਗਿਆ ਹੈ। 8 ਹਜਾਰ ਤੋਂ ਵਧ ਘਰਾਂ ਤੇ ਹੋਰ ਕਾਰੋਬਾਰੀ ਇਮਾਰਤਾਂ ਨੂੰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਬਿਜਲੀ ਸੇਵਾ ਠੱਪ ਹੋ ਗਈ ਹੈ ਤੇ ਖੇਤਰ ਵਿਚਲੇ ਸਕੂਲ ਬੰਦ ਕਰ ਦਿੱਤੇ ਗਏ ਹਨ। ਪੀਪਰਡਾਇਨ ਯੁਨੀਵਰਸਿਟੀ ਦੇ ਮਾਲੀਬੂ ਕੈਂਪਸ ਵਿਚ ਸਾਰੀਆਂ ਸਰਗਰਮੀਆਂ ਰੋਕ ਦਿੱਤੀਆਂ ਗਈਆਂ ਹਨ ਤੇ ਵਿਦਿਆਰਥੀ ਵਾਪਿਸ ਆਪਣੇ ਘਰਾਂ ਨੂੰ ਪਰਤ ਗਏ ਹਨ। ਬੀਤੇ ਦਿਨ ਲੱਗੀ ਅੱਗ ਤੇਜੀ ਨਾਲ ਫੈਲ ਗਈ ਹੈ। ਮਿੰਟਾਂ ਵਿਚ ਹੀ ਅੱਗ ਕਾਰਨ ਕਈ ਇਮਾਰਤਾਂ ਸੜ ਕੇ ਸਵਾਹ ਹੋ ਗਈਆਂ ਹਨ। ਅਧਿਕਾਰੀਆਂ ਅਨੁਸਾਰ ''ਰੈੱਡ ਫਲੈਗ'' ਚਿਤਾਵਨੀ ਦਿੱਤੀ ਗਈ ਹੈ ਜਿਸ ਤਹਿਤ ਲੋਕਾਂ ਨੂੰ ਕਿਹਾ ਗਿਆ ਹੈ ਕਿ ਤਾਪਮਾਨ ਵਧ ਜਾਵੇਗਾ , ਨਮੀ ਬਹੁਤ ਘੱਟ ਜਾਵੇਗੀ ਤੇ ਤੇਜ ਹਵਾਵਾਂ ਚੱਲਣ ਕਾਰਨ ਅੱਗ ਹੋਰ ਫੈਲ ਸਕਦੀ ਹੈ। ਮਾਲੀਬੂ ਦੇ ਮੇਅਰ ਡੌਗ ਸਟੀਵਰਟ ਨੇ ਕਿਹਾ ਹੈ ਕਿ ਪਹਿਲਾਂ ਨਾਲੋਂ ਹਾਲਾਤ ਸੁਧਰੇ ਹਨ ਪਰੰਤੂ ਅਜੇ ਖਤਰਾ ਟਲਿਆ ਨਹੀਂ ਹੈ। ਉਨਾਂ ਕਿਹਾ ਕਿ ਅੱਗ ਕਾਰਨ ਸਿਟੀ ਹਾਲ ਨੂੰ ਪੈਦਾ ਹੋਏ ਖਤਰੇ ਨੂੰ ਵੇਖਦਿਆਂ ਕਾਲਾਬਾਸਸ ਖੇਤਰ ਵਿਚ ਹੰਗਾਮੀ ਸਥਿੱਤੀ ਦਾ ਐਲਾਨ ਕੀਤਾ ਗਿਆ ਹੈ। ਲਾਸ ਏਂਜਲਸ ਕਾਊਂਟੀ ਦੇ ਅੱਗ ਬੁਝਾਊ ਵਿਭਾਗ ਦੇ ਮੁਖੀ ਐਨਥਨੀ ਮੈਰੋਨ ਨੇ ਚਿਤਾਵਨੀ ਦਿੱਤੀ ਹੈ ਕਿ ਸਥਾਨਕ ਵਾਸੀ ਅੱਗ ਨੂੰ ਗੰਭੀਰਤਾ ਨਾਲ ਲੈਣ ਤੇ ਸਮਾਂ ਰਹਿੰਦਿਆਂ ਸੁਰੱਖਿਅਤ ਥਾਵਾਂ 'ਤੇ ਚਲੇ ਜਾਣ। ਉਨਾਂ ਕਿਹਾ ਹੈ ਕਿ ਇਸ ਮੌਕੇ ਅੱਗ ਹਵਾ ਉਪਰ ਨਿਰਭਰ ਹੈ। ਜੇਕਰ ਹਵਾ ਦੀ ਦਿਸ਼ਾ ਬਦਲ ਗਈ ਤਾਂ ਅੱਗ ਨਵੇਂ ਖੇਤਰ ਨੂੰ ਆਪਣੀ ਲਪੇਟ ਵਿਚ ਲੈ ਲਵੇਗੀ ਇਸ ਲਈ ਚੌਕਸ ਰਹਿਣ ਦੀ ਲੋੜ ਹੈ। ਉਨਾਂ ਕਿਹਾ ਕਿ ਅੱਗ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਬਾਅਦ ਵਿਚ ਲਿਆ ਜਾਵੇਗਾ ਤੇ ਫਿਲਹਾਲ ਸਾਰਾ ਧਿਆਨ ਅੱਗ ਉਪਰ ਕਾਬੂ ਪਾਉਣ ਵੱਲ ਦਿੱਤਾ ਜਾ ਰਿਹਾ ਹੈ।
ਕੈਲੀਫੋਰਨੀਆ ਵਿਚ 2 ਸਾਲ ਦੇ ਬੱਚੇ ਕੋਲੋਂ ਅਚਾਨਕ ਚੱਲੀ ਗੋਲੀ ਨਾਲ ਮਾਂ ਦੀ ਹੋਈ ਮੌਤ, ਮਾਂ ਦਾ ਦੋਸਤ ਲੜਕਾ ਗ੍ਰਿਫਤਾਰ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਉੱਤਰੀ ਕੈਲੀਫੋਰਨੀਆ ਦੇ ਇਕ ਘਰ ਵਿਚ 2 ਸਾਲ ਦੇ ਬੱਚੇ ਕੋਲੋਂ ਅਚਾਨਕ ਗੰਨ ਦਾ ਘੋੜਾ ਨੱਪਿਆ ਜਾਣ ਕਾਰਨ ਗੋਲੀ ਚਲ ਜਾਣ ਦੇ ਸਿੱਟੇ ਵਜੋਂ ਉਸ ਦੀ ਮਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਫਰਿਜ਼ਨੋ ਪੁਲਿਸ ਵਿਭਾਗ ਅਨੁਸਾਰ ਬੱਚੇ ਨੇ ਕਮਰੇ ਵਿਚ ਪਈ ਗੰਨ ਚੁੱਕੀ ਤੇ ਅਚਾਨਕ ਉਸ ਕੋਲੋਂ ਗੰਨ ਦਾ ਘੋੜਾ ਨੱਪਿਆ ਗਿਆ। ਗੋਲੀ 22 ਸਾਲਾ ਮਾਂ ਜੈਸਿਨਿਆ ਮੀਨਾ ਦੇ ਸਰੀਰ ਦੇ ਉਪਰਲੇ ਹਿੱਸੇ ਵਿਚ ਵੱਜੀ ਜਿਸ ਕਾਰਨ ਉਹ ਮੌਕੇ ਉਪਰ ਹੀ ਦਮ ਤੋੜ ਗਈ। ਪੁਲਿਸ ਦੇ ਲੈਫਟੀਨੈਂਟ ਪਾਲ ਸਰਵੈਂਟਸ ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਇਹ ਘਟਨਾ ਬਟਰਫਲਾਈ ਗਰੋਵ ਅਪਾਰਟਮੈਂਟਸ ਵਿਚ ਸ਼ਾਮ ਨੂੰ ਤਕਰੀਬਨ 5.30 ਵਜੇ ਵਾਪਰੀ। ਬਿਆਨ ਅਨੁਸਾਰ ਇਸ ਮਾਮਲੇ ਵਿਚ ਮੀਨਾ ਦੇ 18 ਸਾਲਾ ਦੋਸਤ ਲੜਕੇ ਐਂਡਰੀਊ ਸਾਂਚੇਜ਼ ਨੂੰ ਗੰਨ ਨੂੰ ਨਾ ਸੰਭਾਲਣ ਕਾਰਨ ਅਣਗਹਿਲੀ ਵਰਤਣ ਸਮੇਤ ਹੋਰ ਅਪਰਾਧਕ ਦੋਸ਼ਾਂ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਨੂੰ ਫਰਿਜ਼ਨੋ ਕਾਊਂਟੀ ਜੇਲ ਵਿਚ ਰਖਿਆ ਗਿਆ ਹੈ। ਅਧਿਕਾਰੀਆਂ ਦੀ ਮੁੱਢਲੀ ਜਾਂਚ ਅਨੁਸਾਰ ਮੀਨਾ ਆਪਣੇ ਦੋਸਤ ਲੜਕੇ ਸਾਂਚੇਜ਼ , ਆਪਣੇ 2 ਸਾਲ ਤੇ 8 ਮਹੀਨਿਆਂ ਦੇ ਬੱਚੇ ਨਾਲ ਰਹਿੰਦੀ ਸੀ। ਪਰਿਵਾਰ ਸੌਣ ਦੀ ਤਿਆਰੀ ਕਰ ਰਿਹਾ ਸੀ ਕਿ ਅਚਾਨਕ ਗੋਲੀ ਚੱਲਣ ਦੀ ਘਟਨਾ ਵਾਪਰ ਗਈ।
ਪੜਾਈ ਲਈ ਅਮਰੀਕਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 38% ਘਟੀ, ਨਹੀਂ ਮਿਲਿਆ ਵੀਜ਼ਾ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) ਅਮਰੀਕੀ ਵਿਦੇਸ਼ ਵਿਭਾਗ ਵੱਲੋਂ 2024 ਦੌਰਾਨ ਪੜਾਈ ਲਈ ਅਮਰੀਕਾ ਆਉਣ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਨੂੰ ਵੱਡੀ ਪੱਧਰ 'ਤੇ ਵੀਜ਼ੇ ਦੇਣ ਤੋਂ ਨਾਂਹ ਕਰ ਦਿੱਤੀ ਗਈ ਹੈ ਜਿਸ ਕਾਰਨ ਅਮਰੀਕਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਭਾਰੀ ਗਿਰਾਵਟ ਆਈ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਅੰਕੜਿਆਂ ਅਨੁਸਾਰ ਜਨਵਰੀ ਤੋਂ ਸਤੰਬਰ 2024 ਦੌਰਾਨ 2023 ਦੇ ਇਸੇ ਸਮੇ ਦੇ ਮੁਕਾਬਲੇ ਭਾਰਤੀ ਨਾਗਰਿਕਾਂ ਨੂੰ 38% ਐਫ 1 ਵੀਜ਼ੇ ਘੱਟ ਜਾਰੀ ਕੀਤੇ ਗਏ ਹਨ। ਇਸ ਸਾਲ ਕੇਵਲ 64008 ਭਾਰਤੀ ਵਿਦਿਆਰਥੀਆਂ ਨੂੰ ਹੀ ਵੀਜ਼ੇ ਜਾਰੀ ਕੀਤੇ ਗਏ ਹਨ ਜਦ ਕਿ ਪਿਛਲੇ ਸਾਲ 1,03,495 ਵਿਦਿਆਰਥੀਆਂ ਨੂੰ ਐਫ-1 ਵੀਜ਼ੇ ਮਿਲੇ ਸਨ। 2020 ਜਦੋਂ ਕੋਵਿਡ ਮਹਾਂਮਾਰੀ ਕਾਰਨ ਸਾਰੀ ਵਿਵਸਥਾ ਹੀ ਖਤਮ ਹੋ ਗਈ ਸੀ ਤੋਂ ਬਾਅਦ ਪਹਿਲੀ ਵਾਰ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ ਏਨੇ ਵੱਡੇ ਪੱਧਰ 'ਤੇ ਕਟੌਤੀ ਹੋਈ ਹੈ। 2020 ਵਿਚ ਉਕਤ ਸਮੇ ਦੌਰਾਨ ਭਾਰਤੀ ਵਿਦਿਆਰਥੀਆਂ ਨੂੰ ਕੇਵਲ 6646 ਵੀਜ਼ੇ ਹੀ ਜਾਰੀ ਕੀਤੇ ਗਏ ਸਨ। 2021 ਵਿਚ 65,235 ਵਿਦਿਆਰਥੀਆਂ ਨੂੰ ਵੀਜ਼ੇ ਜਾਰੀ ਕੀਤੇ ਗਏ ਸਨ ਜਦ ਕਿ 2022 ਵਿਚ ਇਹ ਗਿਣਤੀ ਵਧ ਕੇ 93,181 ਹੋ ਗਈ ਸੀ। 2023 ਵਿਚ ਜਾਰੀ ਹੋਏ ਵੀਜ਼ਿਆਂ ਦੀ ਗਿਣਤੀ ਵਧ ਕੇ 1,03,495 ਹੋ ਗਈ ਸੀ ਪਰੰਤੂ 2024 ਵਿਚ ਭਾਰਤੀ ਵਿਦਿਆਰਥੀਆਂ ਵੱਲੋਂ ਅਮਰੀਕਾ ਪੜਾਈ ਕਰਨ ਲਈ ਜਾਣ ਦੇ ਵਧ ਰਹੇ ਰੁਝਾਨ ਨੂੰ ਠੱਲ ਪੈ ਗਈ ਹੈ। ਭਾਰਤੀ ਹੀ ਨਹੀਂ ਬਲਕਿ ਚੀਨੀ ਵਿਦਿਆਰਥੀਆਂ, ਜੋ ਭਾਰਤ ਤੋਂ ਬਾਅਦ ਕੌਮਾਂਤਰੀ ਵਿਦਿਆਰਥੀਆਂ ਦਾ ਦੂਸਰਾ ਵੱਡਾ ਸਮੂਹ ਹੈ,ਨੂੰ ਵੀ 2023 ਦੇ ਮੁਕਾਬਲੇ 2024 ਵਿਚ 8% ਘੱਟ ਐਫ-1 ਵੀਜ਼ੇ ਜਾਰੀ ਕੀਤੇ ਗਏ ਹਨ।
ਅਮਰੀਕਾ ਦੇ ਪੋਸਟਲ ਸਰਵਿਸ ਕੇਂਦਰ ਵਿੱਚ ਹੋਈ ਗੋਲੀਬਾਰੀ ਵਿਚ ਇਕ ਮੁਲਾਜ਼ਮ ਦੀ ਮੌਤ, ਇਕ ਗ੍ਰਿਫਤਾਰ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਟੈਕਸਾਸ ਰਾਜ ਵਿਚ ਪੋਸਟਲ ਸਰਵਿਸ ਕੇਂਦਰ ਵਿਚ ਹੋਈ ਗੋਲੀਬਾਰੀ ਵਿਚ ਇਕ ਮੁਲਾਜ਼ਮ ਦੇ ਮਾਰੇ ਜਾਣ ਦੀ ਖਬਰ ਹੈ। ਮਿਸੌਰੀ ਸਿਟੀ ਪੁਲਿਸ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਗੋਲੀਬਾਰੀ ਦੀ ਇਹ ਘਟਨਾ ਸਾਊਥ ਹੋਸਟਨ ਪ੍ਰਾਸੈਸਿੰਗ ਕੇਂਦਰ ਵਿਚ ਰਾਤ 10 ਵਜੇ ਤੋਂ ਪਹਿਲਾਂ ਵਾਪਰੀ। ਮੌਕੇ ਉਪਰ ਪੁੱਜੇ ਪੁਲਿਸ ਅਫਸਰਾਂ ਨੂੰ ਇਕ ਵਿਅਕਤੀ ਮ੍ਰਿਤਕ ਹਾਲਤ ਵਿਚ ਮਿਲਿਆ। ਬਿਆਨ ਅਨੁਸਾਰ ਘਟਨਾ ਸਬੰਧੀ ਫੋਨ ਉਪਰ ਜਾਣਕਾਰੀ ਦੇਣ ਵਾਲੇ ਵਿਅਕਤੀਆਂ ਵੱਲੋਂ ਦੱਸੇ ਹੁਲੀਏ ਅਨੁਸਾਰ ਪੁਲਿਸ ਨੇ ਮੌਕੇ ਤੋਂ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਸ਼ੱਕੀ ਵਿਅਕਤੀ ਦੀ ਪਛਾਣ ਡੈਰਿਕ ਲੋਟ ਵਜੋਂ ਹੋਈ ਹੈ। ਪੁਲਿਸ ਅਨੁਸਾਰ ਉਸ ਵਿਰੁੱਧ ਹੱਤਿਆ ਦੇ ਦੋਸ਼ ਲਾਏ ਗਏ ਹਨ। ਪੁਲਿਸ ਅਨੁਸਾਰ ਮ੍ਰਿਤਕ ਵਿਅਕਤੀ ਦੀ ਪਛਾਣ ਕੈਵਿਨ ਜੇ ਹੀਨਸ ਵਜੋਂ ਹੋਈ ਹੈ। ਮ੍ਰਿਤਕ ਤੇ ਸ਼ੱਕੀ ਹਮਲਵਾਰ ਦੋਨੋਂ ਹੀ ਸਹਿ- ਮੁਲਾਜ਼ਮ ਹਨ। ਅਜੇ ਗੋਲੀ ਚੱਲਣ ਦਾ ਕਾਰਨ ਸਪਸ਼ਟ ਨਹੀਂ ਹੋ ਸਕਿਆ ਹੈ। ਪੁਲਿਸ ਅਨੁਸਾਰ ਘਟਨਾ ਦੀ ਜਾਂਚ ਹੋ ਰਹੀ ਹੈ ਜਿਸ ਉਪਰੰਤ ਹੀ ਕਿਸੇ ਸਿੱਟੇ 'ਤੇ ਪੁੱਜਿਆ ਜਾ ਸਕੇਗਾ। ਯੂ ਐਸ ਪੋਸਟਲ ਇੰਸਪੈਕਸ਼ਨ ਸਰਵਿਸ ਹੋਸਟਨ ਡਵੀਜ਼ਨ ਦੇ ਇਕ ਅਧਿਕਾਰੀ ਡਾਨਾ ਕਾਰਟਰ ਅਨੁਸਾਰ ਉਹ ਪੁਲਿਸ ਜਾਂਚ ਵਿੱਚ ਪੂਰਾ ਸਹਿਯੋਗ ਦੇ ਰਹੇ ਹਨ। ਉਨਾਂ ਕਿਹਾ ਹੈ ਕਿ ਮਿਸੌਰੀ ਸਿਟੀ ਪੁਲਿਸ ਵਿਭਾਗ ਨਾਲ ਸਾਡਾ ਸਹਿਯੋਗ ਕੇਵਲ ਜਾਂਚ ਤੱਕ ਹੀ ਸੀਮਿਤ ਨਹੀਂ ਹੈ ਬਲਕਿ ਸਾਡੇ ਮੁਲਾਜ਼ਮਾਂ ਸਮੇਤ ਸਮੁੱਚੇ ਭਾਈਚਾਰੇ ਦੀ ਰਖਿਆ ਕਰਨਾ ਵੀ ਹੈ।
ਕੈਨੇਡਾ ਵਾਲਿਆਂ ਨੂੰ ਨਹੀਂ ਮਿਲੇਗੀ ਅਮਰੀਕਾ ਵਿਚ ਬਣੀ ਸ਼ਰਾਬ!
ਟੋਰਾਂਟੋ : ਅਮਰੀਕਾ ਅਤੇ ਕੈਨੇਡਾ ਦੇ ਸਬੰਧਾਂ ਵਿਚ ਆ ਰਹੇ ਖਿਚਾਅ ਦਰਮਿਆਨ ਉਨਟਾਰੀਓ ਵੱਲੋਂ ਗੁਆਂਢੀ ਮੁਲਕ ਦੀ ਸ਼ਰਾਬ &rsquoਤੇ ਪਾਬੰਦੀ ਲਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਹੈ ਕਿ ਅਮਰੀਕਾ ਨੂੰ ਕੀਤੀ ਜਾ ਰਹੀ ਤੇਲ ਅਤੇ ਗੈਸ ਦੀ ਸਪਲਾਈ ਵਿਚ ਕੋਈ ਕਟੌਤੀ ਨਹੀਂ ਕੀਤੀ ਜਾਵੇਗਾ। ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਅਮਰੀਕਾ ਨੂੰ ਦਿਤੀ ਜਾ ਰਹੀ ਬਿਜਲੀ ਬੰਦ ਕਰਨ ਦੀ ਚਿਤਾਵਨੀ ਦੇ ਚੁੱਕੇ ਹਨ ਪਰ ਨਵੇਂ ਚੁਣੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਸਾਫ਼ ਲਫ਼ਜ਼ਾਂ ਵਿਚ ਆਖ ਦਿਤਾ ਕਿ ਸਾਨੂੰ ਕੋਈ ਪਰਵਾਹ ਨਹੀਂ। ਨਿਊ ਯਾਰਕ ਸਟੌਕ ਐਕਸਚੇਂਜ ਵਿਚ ਪੁੱਜੇ ਟਰੰਪ ਨੂੰ ਜਦੋਂ ਡਗ ਫੋਰਡ ਦੀ ਚਿਤਾਵਨੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕੋਈ ਗੱਲ ਨਹੀਂ, ਜੇ ਉਹ ਬਿਜਲੀ ਸਪਲਾਈ ਬੰਦ ਕਰਦੇ ਨੇ ਤਾਂ ਕਰ ਦੇਣ। ਅਮਰੀਕਾ ਆਪਣੇ ਗੁਆਂਢੀ ਕੈਨੇਡਾ ਨੂੰ ਰਿਆਇਤਾਂ ਦੇ ਰਿਹਾ ਹੈ ਪਰ ਅਸੀਂ ਅਜਿਹਾ ਬਿਲਕੁਲ ਨਹੀਂ ਕਰਾਂਗੇ।
ਏਕਲਵਿਆ ਵਾਂਗ ਦੇਸ਼ ਦੇ ਨੌਜਵਾਨਾਂ ਦਾ ਅੰਗੂਠਾ ਕੱਟ ਰਹੀ ਹੈ ਸਰਕਾਰ : ਰਾਹੁਲ
ਨਵੀਂ ਦਿੱਲੀ : ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ, ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਸੰਵਿਧਾਨ ਅਤੇ ਇਸ 'ਚ ਮੌਜੂਦ ਵਿਚਾਰਧਾਰਾ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਜਦੋਂ ਅਸੀਂ ਸੰਵਿਧਾਨ ਨੂੰ ਖੋਲ੍ਹਦੇ ਹਾਂ ਤਾਂ ਇਸ 'ਚ ਸਾਨੂੰ ਡਾ: ਭੀਮ ਰਾਓ ਅੰਬੇਡਕਰ, ਮਹਾਤਮਾ ਗਾਂਧੀ ਅਤੇ ਪੰਡਿਤ ਦੀ ਆਵਾਜ਼ ਅਤੇ ਵਿਚਾਰ ਸੁਣਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਵਿਰਾਸਤ ਸੰਵਿਧਾਨ ਵਿੱਚ ਝਲਕਦੀ ਹੈ। ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਸੰਵਿਧਾਨ ਅਤੇ ਲੋਕਤੰਤਰ ਦੀ ਮਹੱਤਤਾ 'ਤੇ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ, 'ਭਾਰਤ ਦਾ ਸੰਵਿਧਾਨ ਸਿਰਫ਼ ਇਕ ਕਾਨੂੰਨੀ ਦਸਤਾਵੇਜ਼ ਨਹੀਂ ਹੈ, ਇਹ ਸਾਡੇ ਦੇਸ਼ ਦੀ ਆਤਮਾ ਹੈ, ਇਸ ਵਿਚ ਹਰੇਕ ਦੇ ਅਧਿਕਾਰ, ਕਰਤੱਵ ਅਤੇ ਜ਼ਿੰਮੇਵਾਰੀਆਂ ਸ਼ਾਮਿਲ ਹਨ | ਇਹ ਸਾਨੂੰ ਬਰਾਬਰੀ, ਆਜ਼ਾਦੀ ਅਤੇ ਭਾਈਚਾਰੇ ਦੀ ਭਾਵਨਾ ਸਿਖਾਉਂਦੀ ਹੈ।" ਰਾਹੁਲ ਗਾਂਧੀ ਮਨੁਸਮ੍ਰਿਤੀ ਲੈ ਕੇ ਲੋਕ ਸਭਾ ਪਹੁੰਚੇ ਸਨ। ਉਨ੍ਹਾਂ ਦੇ ਇੱਕ ਹੱਥ ਵਿੱਚ ਸੰਵਿਧਾਨ ਅਤੇ ਦੂਜੇ ਹੱਥ ਵਿੱਚ ਮਨੁਸਮ੍ਰਿਤੀ ਸੀ।
ਜੇਲ 'ਚ ਰਾਤ ਕੱਟਣ ਤੋਂ ਬਾਅਦ ਅੱਲੂ ਅਰਜੁਨ ਦੀ ਪਹਿਲੀ ਪ੍ਰਤੀਕਿਰਿਆ
ਪੁਸ਼ਪਾ ਸਟਾਰ ਅੱਲੂ ਅਰਜੁਨ ਸ਼ੁੱਕਰਵਾਰ ਰਾਤ ਨੂੰ ਜੇਲ ਤੋਂ ਬਾਅਦ ਬਾਹਰ ਆ ਗਿਆ ਹੈ। ਅੱਲੂ ਦੇ ਆਉਣ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਹੀ ਨਹੀਂ ਸਗੋਂ ਉਨ੍ਹਾਂ ਦੇ ਪ੍ਰਸ਼ੰਸਕ ਵੀ ਖੁਸ਼ ਹਨ। ਸ਼ਨੀਵਾਰ ਸਵੇਰੇ ਪੂਰੇ ਪਰਿਵਾਰ ਨੇ ਉਨ੍ਹਾਂ ਦਾ ਘਰ 'ਚ ਸਵਾਗਤ ਕੀਤਾ। ਅੱਲੂ ਵੀ ਪਰਿਵਾਰ ਨੂੰ ਮਿਲ ਕੇ ਬਹੁਤ ਖੁਸ਼ ਹੋਇਆ ਅਤੇ ਸਾਰਿਆਂ ਨੂੰ ਗਲੇ ਲਗਾਇਆ। ਇਸ ਦੌਰਾਨ ਅੱਲੂ ਦਾ ਪੂਰਾ ਪਰਿਵਾਰ ਬਹੁਤ ਭਾਵੁਕ ਹੋ ਗਿਆ, ਜਦੋਂ ਕਿ ਪਰਿਵਾਰ ਨੂੰ ਮਿਲਣ ਤੋਂ ਬਾਅਦ ਅਦਾਕਾਰ ਦੇ ਚਿਹਰੇ 'ਤੇ ਮੁਸਕਰਾਹਟ ਸੀ। Also Read - ਏਕਲਵਿਆ ਵਾਂਗ ਦੇਸ਼ ਦੇ ਨੌਜਵਾਨਾਂ ਦਾ ਅੰਗੂਠਾ ਕੱਟ ਰਹੀ ਹੈ ਸਰਕਾਰ : ਰਾਹੁਲ ਘਰ ਪਹੁੰਚਣ ਤੋਂ ਬਾਅਦ ਅੱਲੂ ਨੇ ਮੀਡੀਆ ਨਾਲ ਗੱਲਬਾਤ ਕੀਤੀ ਜੋ ਉਸ ਸਮੇਂ ਪਹਿਲਾਂ ਹੀ ਮੌਜੂਦ ਸਨ। ਉਨ੍ਹਾਂ ਦਾ ਸਮਰਥਨ ਕਰਨ ਵਾਲਿਆਂ ਦਾ ਧੰਨਵਾਦ ਕਰਦੇ ਹੋਏ ਅੱਲੂ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਨਿਆਂ ਪ੍ਰਣਾਲੀ 'ਤੇ ਭਰੋਸਾ ਹੈ। ਉਨ੍ਹਾਂ ਕਿਹਾ, ਮੈਂ 30 ਤੋਂ ਵੱਧ ਵਾਰ ਸੰਧਿਆ ਥੀਏਟਰ ਗਿਆ ਹਾਂ ਅਤੇ ਅੱਜ ਤੋਂ ਪਹਿਲਾਂ ਅਜਿਹਾ ਕਦੇ ਨਹੀਂ ਹੋਇਆ। ਇਹ ਸਭ ਦੁਰਘਟਨਾ ਸੀ। ਇਹ ਸਥਿਤੀ ਮੇਰੇ ਪਰਿਵਾਰ ਲਈ ਬਹੁਤ ਚੁਣੌਤੀਪੂਰਨ ਸੀ।
ਲਾਲ ਕ੍ਰਿਸ਼ਨ ਅਡਵਾਨੀ ਦੀ ਸਿਹਤ ਵਿਗੜੀ
ਨਵੀਂ ਦਿੱਲੀ : ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੀ ਸਿਹਤ ਵਿਗੜ ਗਈ ਹੈ। ਉਨ੍ਹਾਂ ਨੂੰ ਨਵੀਂ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦੋ ਹਫਤਿਆਂ ਤੋਂ ਉਨ੍ਹਾਂ ਦੀ ਸਿਹਤ ਨਾਜ਼ੁਕ ਬਣੀ ਹੋਈ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਇਸ ਸਾਲ ਜੁਲਾਈ ਮਹੀਨੇ 'ਚ ਦਿੱਲੀ ਦੇ ਅਪੋਲੋ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉਸ ਦੀ ਹਾਲਤ ਸਥਿਰ ਹੋਣ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ। ਇਸ ਤੋਂ ਠੀਕ ਇਕ ਮਹੀਨਾ ਪਹਿਲਾਂ 26 ਜੂਨ ਨੂੰ ਰਾਤ ਕਰੀਬ 10:30 ਵਜੇ ਉਨ੍ਹਾਂ ਨੂੰ ਦਿੱਲੀ ਦੇ ਏਮਜ਼ ਵਿਚ ਭਰਤੀ ਕਰਵਾਇਆ ਗਿਆ ਸੀ। ਉਹ ਯੂਰੋਲੋਜੀ ਵਿਭਾਗ ਵਿੱਚ ਜ਼ੇਰੇ ਇਲਾਜ ਸੀ। ਉਸ ਨੂੰ 27 ਜੂਨ ਦੀ ਦੁਪਹਿਰ ਨੂੰ ਛੁੱਟੀ ਦੇ ਦਿੱਤੀ ਗਈ ਸੀ। ਤੁਹਾਨੂੰ ਦੱਸ ਦੇਈਏ ਕਿ ਲਾਲ ਕ੍ਰਿਸ਼ਨ ਅਡਵਾਨੀ ਦਾ ਜਨਮ 8 ਨਵੰਬਰ 1927 ਨੂੰ ਕਰਾਚੀ (ਜੋ ਕਿ ਮੌਜੂਦਾ ਪਾਕਿਸਤਾਨ ਵਿੱਚ ਹੈ) ਵਿੱਚ ਹੋਇਆ ਸੀ। ਅਡਵਾਨੀ ਨੇ 1942 ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਵਿੱਚ ਸ਼ਾਮਲ ਹੋ ਕੇ ਇੱਕ ਵਲੰਟੀਅਰ ਵਜੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ। ਉਹ 1986 ਤੋਂ 1990 ਤੱਕ, ਫਿਰ 1993 ਤੋਂ 1998 ਅਤੇ 2004 ਤੋਂ 2005 ਤੱਕ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਰਹੇ। ਅਡਵਾਨੀ ਪਾਰਟੀ ਦੇ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਰਹੇ ਹਨ।
ਜੋਅ ਬਾਇਡਨ ਵੱਲੋਂ 4 ਭਾਰਤੀਆਂ ਸਣੇ 1,500 ਕੈਦੀਆਂ ਦੀ ਸਜ਼ਾ ਮੁਆਫ਼
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਤਕਰੀਬਨ 1,500 ਦੋਸ਼ੀਆਂ ਦੀ ਸਜ਼ਾ ਮੁਆਫ ਕੀਤੀ ਗਈ ਹੈ ਜਿਨ੍ਹਾਂ ਵਿਚੋਂ ਚਾਰ ਭਾਰਤੀ ਮੂਲ ਦੇ ਦੱਸੇ ਜਾ ਰਹੇ ਹਨ। ਡਾ. ਮੀਰਾ ਸਚਦੇਵਾ ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ ਜਦਕਿ ਬਾਬੂ ਭਾਈ ਪਟੇਲ ਨੂੰ 17 ਸਾਲ ਵਾਸਤੇ ਜੇਲ ਭੇਜਿਆ। ਇਸੇ ਤਰ੍ਹਾਂ ਕ੍ਰਿਸ਼ਨਾ ਮੋਟੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ ਵਿਕਰਮ ਦੱਤਾ ਨੂੰ 235 ਮਹੀਨੇ ਜੇਲ ਵਿਚ ਰੱਖਣ ਦੇ ਹੁਕਮ ਦਿਤੇ ਗਏ ਸਨ। ਜੋਅ ਬਾਇਡਨ ਨੇ ਵੱਖ ਵੱਖ ਮਾਮਲਿਆਂ ਵਿਚ ਸਜ਼ਾ ਭੁਗਤ ਰਹੇ ਕੈਦੀਆਂ ਨੂੰ ਮੁਆਫ਼ੀ ਦਿੰਦਿਆਂ ਕਿਹਾ ਕਿ ਅਮਰੀਕਾ ਦੀ ਨੀਂਹ ਸੰਭਾਵਨਾਵਾਂ ਅਤੇ ਦੂਜਾ ਮੌਕਾ ਮਿਲਣ ਦੇ ਵਾਅਦੇ &rsquoਤੇ ਟਿਕੀ ਹੋਈ ਹੈ।