image caption:

ਨਰੈਣ ਸਿੰਘ ਚੌੜਾ ਨੂੰ 14 ਦਿਨਾ ਜੁਡੀਸ਼ਲ ਰਿਮਾਂਡ ’ਤੇ ਭੇਜਿਆ

ਅੰਮ੍ਰਿਤਸਰ- ਸੁਖਬੀਰ ਸਿੰਘ ਬਾਦਲ &rsquoਤੇ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਹਮਲਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਨਰੈਣ ਸਿੰਘ ਚੌੜਾ ਨੂੰ ਅੱਜ ਅਦਾਲਤ ਵੱਲੋਂ 14 ਦਿਨਾਂ ਦੇ ਜੁਡੀਸ਼ਲ ਰਿਮਾਂਡ &rsquoਤੇ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਦੌਰਾਨ ਇਸੇ ਮਾਮਲੇ ਵਿੱਚ ਪੁਲੀਸ ਵੱਲੋਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਕੂਲ ਐਜੂਕੇਸ਼ਨ ਵਿਭਾਗ ਦੀ ਡਿਪਟੀ ਡਾਇਰੈਕਟਰ ਸਤਵੰਤ ਕੌਰ ਕੋਲੋਂ ਪੁੱਛਗਿੱਛ ਕੀਤੀ ਗਈ ਹੈ।

ਸੂਤਰਾਂ ਮੁਤਾਬਕ ਨਰੈਣ ਸਿੰਘ ਅਤੇ ਉਸ ਦਾ ਇੱਕ ਸਾਥੀ 3 ਦਸੰਬਰ ਨੂੰ ਸ਼੍ਰੋਮਣੀ ਕਮੇਟੀ ਕੰਪਲੈਕਸ ਵਿੱਚ ਬਣੇ ਸਿੱਖਿਆ ਵਿਭਾਗ ਦੇ ਦਫ਼ਤਰ ਵਿੱਚ ਸਤਵੰਤ ਕੌਰ ਨੂੰ ਮਿਲੇ ਸਨ। ਪੁਲੀਸ ਵੱਲੋਂ ਇਸ ਮਾਮਲੇ ਵਿੱਚ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਪ੍ਰਾਪਤ ਕੀਤੀ ਗਈ ਹੈ।

ਸਤਵੰਤ ਕੌਰ ਨੇ ਮੰਨਿਆ ਕਿ ਨਰੈਣ ਸਿੰਘ ਤੇ ਉਸ ਦਾ ਇੱਕ ਸਾਥੀ ਉਸ ਦੇ ਦਫ਼ਤਰ ਵਿੱਚ ਆਏ ਸਨ। ਪੁਲੀਸ ਵੱਲੋਂ ਇਸ ਸਬੰਧੀ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ &rsquoਤੇ ਪੁੱਛਗਿਛ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਆਮ ਮੀਟਿੰਗ ਸੀ ਤੇ ਸ੍ਰੀ ਚੌੜਾ ਉਸ ਨੂੰ ਵਧਾਈ ਦੇਣ ਆਏ ਸਨ ਕਿਉਂਕਿ ਉਸ ਨੂੰ ਅਕਾਲ ਤਖ਼ਤ ਵੱਲੋਂ ਇੱਕ ਸੱਤ ਮੈਂਬਰੀ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਸੀ।

ਭਲਕੇ ਪੰਜਾਬ &lsquoਚ ਰੋਕੀਆਂ ਜਾਣਗੀਆਂ ਰੇਲਾਂ, ਸਰਵਣ ਸਿੰਘ ਪੰਧੇਰ ਨੇ ਧਾਰਮਿਕ ਸੰਸਥਾਵਾਂ ਨੂੰ ਕੀਤੀ ਖਾਸ ਅਪੀਲ 

ਕਿਸਾਨ ਆਗੂਆਂ ਵੱਲੋਂ ਭਲਕੇ ਯਾਨੀ 18 ਦਸੰਬਰ ਨੂੰ ਪੰਜਾਬ ਵਿੱਚ ਤਿੰਨ ਘੰਟੇ ਰੇਲਾਂ ਰੋਕਣ ਦਾ ਐਲਾਨ ਕੀਤਾ ਗਿਆ ਹੈ। ਇਹ ਅੰਦੋਲਨ ਦੁਪਹਿਰ 12 ਵਜੇ ਤੋਂ 43 ਵਜੇ ਤੱਕ ਰਹੇਗਾ। ਜਿਸ ਨੂੰ ਲੈ ਕੇ ਸਰਵਣ ਸਿੰਘ ਪੰਧੇਰ ਨੇ ਪੰਜਾਬ ਦੇ ਲੋਕਾਂ ਨੂੰ ਖਾਸ ਅਪੀਲ ਕੀਤੀ ਹੈ। ਉਨ੍ਹਾਂ ਨੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪਹੁੰਚ ਕੇ ਰੇਲਾਂ ਨੂੰ ਰੋਕਣ ਦੇ ਵਿੱਚ ਮਦਦ ਕਰਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਰੇਲ ਰੋਕੋ ਅੰਦੋਲਨ &lsquoਚ ਪਹੁੰਚਣ। ਇਸ ਦੇ ਨਾਲ ਹੀ ਉਹ ਆਪਣੇ ਨਾਲ ਲੰਗਰ ਵੀ ਲੈ ਕੇ ਆਉਣ ਤਾਂ ਜੋ ਟ੍ਰੇਨਾਂ ਦੇ ਵਿੱਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ 13 ਜਨਵਰੀ ਤੋਂ ਸ਼ੁਰੂ ਹੋਏ ਕਿਸਾਨ ਮਜ਼ਦੂਰ ਮੋਰਚੇ ਦੇ ਅੱਜ 309 ਦਿਨ ਪੂਰੇ ਹੋ ਗਏ ਹਨ। ਉਨ੍ਹਾਂ ਨੇ ਭੁੱਖ ਹੜਤਾਲ &lsquoਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਉਹਨਾਂ ਨੇ ਕਿਹਾ ਕਿ ਡੱਲੇਵਾਲ ਦੀ ਭੁੱਖ ਹੜਤਾਲ 22ਵੇਂ ਦਿਨ ਵਿਚ ਦਾਖਲ ਹੋ ਗਈ ਹੈ। ਹੁਣ ਇਹ ਅੰਦੋਲਨ ਲੋਕ ਲਹਿਰ ਬਣ ਗਿਆ ਹੈ। ਕਿਉਂਕਿ ਇਸ ਵਿੱਚ ਵੱਡੀ ਗਿਣਤੀ &lsquoਚ ਲੋਕ, ਬੱਚੇ, ਮਹਿਲਾਵਾਂ ਅਤੇ ਬਜ਼ੁਰਗ ਪਹੁੰਚ ਰਹੇ ਹਨ।

ਕੈਨੇਡਾ 'ਚ ਪੰਜਾਬੀ ਨੌਜਵਾਨ ਨੂੰ ਮਿਲਿਆ ਗਾਰਡ ਆਫ ਆਨਰ

ਐਡਮਿੰਟਨ : ਕੈਨੇਡਾ ਦੇ ਐਡਮਿੰਟਨ 'ਚ 6 ਦਸੰਬਰ ਨੂੰ 20 ਸਾਲਾ ਪੰਜਾਬੀ ਵਿਦਿਆਰਥੀ ਹਰਸ਼ਦੀਪ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹਰਸ਼ਦੀਪ ਸਿੰਘ ਦੀ ਲਾਸ਼ ਨੂੰ ਐਤਵਾਰ ਨੂੰ ਅੰਤਿਮ ਸੰਸਕਾਰ ਲਈ ਭਾਰਤ ਭੇਜ ਦਿੱਤਾ ਗਿਆ। ਪਰ ਕੈਨੇਡਾ ਵਿਚ ਸਰਕਾਰ ਨੇ ਉਸ ਦੀ ਡਿਊਟੀ ਸਮਝਦਿਆਂ ਉਸ ਨੂੰ ਗਾਰਡ ਆਫ਼ ਆਨਰ ਦਿੱਤਾ। ਹਰਸ਼ਨਦੀਪ (20) ਦੀ ਐਡਮਿੰਟਨ ਦੀ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦੇ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਜਗਮੀਤ ਸਿੰਘ ਨੇ PM ਜਸਟਿਨ ਟਰੂਡੋ ਤੋਂ ਅਸਤੀਫ਼ੇ ਦੀ ਕੀਤੀ ਮੰਗ ?

ਓਟਾਵਾ : ਐਨਡੀਪੀ ਆਗੂ ਜਗਮੀਤ ਸਿੰਘ ਨੇ ਸੋਮਵਾਰ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ "ਅਸਤੀਫਾ ਦੇਣ" ਦੀ ਅਪੀਲ ਕੀਤੀ। ਇਹ ਪੁੱਛੇ ਜਾਣ 'ਤੇ ਕਿ ਕੀ ਉਹ ਬੇਭਰੋਸਗੀ ਮਤੇ ਦਾ ਸਮਰਥਨ ਕਰਨਗੇ, ਉਨ੍ਹਾਂ ਕਿਹਾ ਕਿ "ਸਾਰੇ ਵਿਕਲਪ" ਖੁੱਲ੍ਹੇ ਹਨ। ਉਨ੍ਹਾਂ ਨੇ ਇਹ ਟਿੱਪਣੀ ਕ੍ਰਿਸਟੀਆ ਫ੍ਰੀਲੈਂਡ ਵੱਲੋਂ ਕੈਨੇਡਾ ਦੇ ਵਿੱਤ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਕੁਝ ਘੰਟੇ ਬਾਅਦ ਕੀਤੀ। ਓਟਾਵਾ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ, ਸਿੰਘ ਨੇ ਕਿਹਾ ਕਿ ਕੈਨੇਡੀਅਨ ਕਈ ਤਰ੍ਹਾਂ ਦੇ ਆਰਥਿਕ ਮੁੱਦਿਆਂ ਦਾ ਸਾਹਮਣਾ ਕਰ ਰਹੇ ਹਨ, ਜਿਸ ਵਿੱਚ ਮਹਿੰਗੇ ਕਰਿਆਨੇ ਤੋਂ ਲੈ ਕੇ ਘਰਾਂ ਦੀਆਂ ਕੀਮਤਾਂ ਅਤੇ ਟੈਰਿਫ ਦੇ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਅਗਲੇ ਸਾਲ ਆਪਣਾ ਕਾਰਜਭਾਰ ਸੰਭਾਲਣਗੇ।

ਚੀਨ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾ ਬਣਾਏਗਾ

ਜਿਨਜ਼ੌਵਾਨ ਮੁੱਖ ਚੀਨ ਦਾ ਪਹਿਲਾ ਹਵਾਈ ਅੱਡਾ ਹੈ ਜੋ ਪੂਰੀ ਤਰ੍ਹਾਂ ਇੱਕ ਨਕਲੀ ਸਮੁੰਦਰੀ ਟਾਪੂ 'ਤੇ ਬਣਾਇਆ ਗਿਆ ਹੈ। ਸੂਬਾਈ ਸਰਕਾਰ ਦੇ ਅਨੁਸਾਰ, ਇਸਦੇ ਅੰਤ ਵਿੱਚ ਚਾਰ ਰਨਵੇਅ ਅਤੇ 900,000 ਵਰਗ ਮੀਟਰ (9.69 ਮਿਲੀਅਨ ਵਰਗ ਫੁੱਟ) ਵਿੱਚ ਫੈਲਿਆ ਇੱਕ ਵਿਸ਼ਾਲ ਟਰਮੀਨਲ ਹੋਵੇਗਾ। ਚੀਨ: ਸਾਊਥ ਚਾਈਨਾ ਮਾਰਨਿੰਗ ਪੋਸਟ (SCMP) ਦੀ ਰਿਪੋਰਟ ਅਨੁਸਾਰ ਚੀਨ ਇੱਕ ਖੇਤਰੀ ਆਵਾਜਾਈ ਕੇਂਦਰ ਵਜੋਂ ਡਾਲੀਅਨ ਦੀ ਸਥਿਤੀ ਨੂੰ ਵਧਾਉਣ ਲਈ ਦੁਨੀਆ ਦੇ ਸਭ ਤੋਂ ਵੱਡੇ ਨਕਲੀ ਟਾਪੂ ਹਵਾਈ ਅੱਡੇ ਦਾ ਨਿਰਮਾਣ ਕਰ ਰਿਹਾ ਹੈ। ਲਿਓਨਿੰਗ ਸੂਬਾਈ ਸਰਕਾਰ ਦੀ ਅਧਿਕਾਰਤ ਵੈੱਬਸਾਈਟ ਦੇ ਅਨੁਸਾਰ, ਡਾਲੀਅਨ ਜਿਨਜ਼ੌਵਾਨ ਅੰਤਰਰਾਸ਼ਟਰੀ ਹਵਾਈ ਅੱਡਾ, ਜੋ ਕਿ ਇਸ ਸਮੇਂ ਨਿਰਮਾਣ ਅਧੀਨ ਹੈ, 20 ਵਰਗ ਕਿਲੋਮੀਟਰ (7.72 ਵਰਗ ਮੀਲ) ਨੂੰ ਕਵਰ ਕਰੇਗਾ।

ਰੂਸ ਦੀ ਪ੍ਰਮਾਣੂ ਰੱਖਿਆ ਫੌਜ ਦੇ ਮੁਖੀ ਦਾ ਕਤਲ

 ਮਾਸਕੋ : ਰੂਸ ਦੀ ਪ੍ਰਮਾਣੂ ਰੱਖਿਆ ਫੌਜ ਦੇ ਮੁਖੀ ਈਗੋਰ ਕਿਰੀਲੌਵ ਦੀ ਮਾਸਕੋ ਵਿਖੇ ਹੋਏ ਧਮਾਕੇ ਦੌਰਾਨ ਮੌਤ ਹੋ ਗਈ। ਜਨਰਲ ਕਿਰੀਲੌਵ ਆਪਣੇ ਅਪਾਰਟਮੈਂਟ ਵਿਚੋਂ ਬਾਹਰ ਆ ਰਹੇ ਸਨ ਜਦੋਂ ਨੇੜੇ ਖੜ੍ਹੇ ਈ-ਸਕੂਟਰ ਵਿਚ ਧਮਾਕਾ ਹੋ ਗਿਆ। ਧਮਾਕੇ ਦੌਰਾਨ ਉਨ੍ਹਾਂ ਦਾ ਸਹਾਇਕ ਵੀ ਮਾਰਿਆ ਗਿਆ। ਮੀਡੀਆਂ ਰਿਪੋਰਟਾਂ ਮੁਤਾਬਕ ਕਿਰੀਲੌਵ ਦਾ ਕਤਲ ਯੂਕਰੇਨ ਨੇ ਕਰਵਾਇਆ ਹੈ ਪਰ ਇਸ ਗੱਲ ਦੀ ਤਸਦੀਕ ਨਹੀਂ ਹੋ ਸਕੀ। ਧਮਾਕਾ ਰੂਸੀ ਰਾਸ਼ਟਰਪਤੀ ਦੇ ਪ੍ਰਮੁੱਖ ਟਿਕਾਣੇ ਕ੍ਰੈਮਲਿਨ ਤੋਂ ਸਿਰਫ਼ 7 ਕਿਲੋਮੀਟਰ ਦੂਰ ਹੋਇਆ ਅਤੇ ਜਾਂਚ ਏਜੰਸੀਆਂ ਦਾ ਕਹਿਣਾ ਹੈ ਕਿ ਧਮਾਕੇ ਵਾਸਤੇ 300 ਗ੍ਰਾਮ ਖਾਸ ਬਾਰੂਦ ਦੀ ਵਰਤੋਂ ਕੀਤੀ ਗਈ।

ਵਨ ਨੇਸ਼ਨ ਵਨ ਇਲੈਕਸ਼ਨ ਬਿੱਲ ਲੋਕ ਸਭਾ 'ਚ ਮਨਜ਼ੂਰ

 ਨਵੀਂ ਦਿੱਲੀ : ਵਨ ਨੇਸ਼ਨ ਵਨ ਇਲੈਕਸ਼ਨ: ਵਨ ਨੇਸ਼ਨ ਵਨ ਇਲੈਕਸ਼ਨ 'ਤੇ ਚਰਚਾ ਕਰਨ ਜਾਂ ਪਾਸ ਕਰਨ ਲਈ ਵੋਟਿੰਗ ਪ੍ਰਕਿਰਿਆ ਚੱਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪਹਿਲੀ ਵਾਰ ਇਲੈਕਟ੍ਰਾਨਿਕ ਤਰੀਕੇ ਨਾਲ ਵੋਟਿੰਗ ਹੋਵੇਗੀ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਮੈਂਬਰਾਂ ਨੂੰ ਸਾਰੀ ਪ੍ਰਕਿਰਿਆ ਦੀ ਵਿਆਖਿਆ ਕਰਨ ਲਈ ਕਿਹਾ ਹੈ। ਇੱਕ ਰਾਸ਼ਟਰ ਇੱਕ ਚੋਣ ਬਿੱਲ ਸੰਸਦ ਵਿੱਚ ਪੇਸ਼ ਕੀਤਾ ਗਿਆ ਹੈ। ਨਾਲ ਹੀ ਲੋਕ ਸਭਾ ਵਿੱਚ ਵੀ ਇਸ ਨੂੰ ਪ੍ਰਵਾਨ ਕਰ ਲਿਆ ਗਿਆ ਹੈ। ਬਿੱਲ ਦੇ ਸਮਰਥਨ 'ਚ 269 ਵੋਟਾਂ ਪਈਆਂ। ਇਸ ਦੇ ਨਾਲ ਹੀ ਇਸ ਦੇ ਖਿਲਾਫ 198 ਵੋਟਾਂ ਪਈਆਂ। ਹੁਣ ਇਸ ਬਿੱਲ ਨੂੰ ਜੇਪੀਸੀ ਯਾਨੀ ਸਾਂਝੀ ਸੰਸਦੀ ਕਮੇਟੀ ਕੋਲ ਭੇਜਿਆ ਜਾਵੇਗਾ। ਮੰਗਲਵਾਰ ਨੂੰ ਹੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਸਦਨ 'ਚ ਬਿੱਲ ਪੇਸ਼ ਕੀਤਾ। ਖਾਸ ਗੱਲ ਇਹ ਹੈ ਕਿ ਸੰਸਦ 'ਚ ਪਹਿਲੀ ਵਾਰ ਇਲੈਕਟ੍ਰਾਨਿਕ ਵੋਟਿੰਗ ਰਾਹੀਂ ਵੰਡ ਹੋਈ।

ਜੱਥੇਦਾਰ ਹਰਪ੍ਰੀਤ ਸਿੰਘ ਪਹੁੰਚੇ ਖਨੌਰੀ ਬਾਰਡਰ, ਸਟੇਜ ਤੋਂ ਕਰ 'ਤਾ ਵੱਡਾ ਐਲਾਨ

ਪਟਿਆਲਾ : ਅੱਜ ਹਰਪ੍ਰੀਤ ਸਿੰਘ ਖਨੌਰੀ ਬਾਰਡਰ ਉਤੇ ਕਿਸਾਨ ਲੀਡਰ ਜਗਜੀਤ ਸਿੰਘ ਨੂੰ ਮਿਲਣ ਪਹੁੰਚੇ ਅਤੇ ਉਹਨਾਂ ਦੀ ਸਿਹਤ ਦਾ ਹਾਲ ਜਾਣਿਆ। ਇਸ ਮੌਕੇ ਉਨ੍ਹਾਂ ਨੇ ਸਟੇਜ ਉਤੋ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀ ਤਾਂ ਇੱਕ ਦਹਾੜ ਮਾਰਦੇ ਹਨ ਤਾਂ ਦਿੱਲੀ ਵੀ ਹਿੱਲ ਜਾਂਦੀ ਹੈ। ਇੰਨੇ ਪਾਰਲੀਮੈਂਟ ਮੈਂਬਰ ਪੰਜਾਬ ਦੇ ਹਰਿਆਣਾ ਦੇ ਮਿਲ ਕੇ ਵੀ ਜੇ ਪਾਰਲੀਮੈਂਟ ਚ ਇਕੱਠਿਆ ਬੋਲ ਪੈਣ, ਮੈਨੂੰ ਲੱਗਦਾ ਕਿ ਪਾਰਲੀਮੈਂਟ ਦੀਆਂ ਕੰਨਾਂ ਚ ਦਰਾਰ ਪੈ ਚੁੱਕੀ ਹੈ। ਉਹਨਾਂ ਨੂੰ ਬੋਲਣਾ ਚਾਹੀਦਾ ਕਿਉਂਕਿ ਕੇਵਲ ਇੱਕ ਜਿੰਦਗੀ ਦਾ ਮਸਲਾ ਨਹੀਂ ਇਹ ਸਾਰੇ ਭਾਰਤ ਦੇ ਕਿਸਾਨਾਂ ਦੀ ਕਿਸਾਨਾਂ ਦੇ ਬੱਚਿਆਂ ਦੀ ਔਰ ਜਿਹੜੇ ਕਿਸਾਨੀ ਦੇ ਉੱਤੇ ਨਿਰਭਰ ਚਾਹੇ ਉਹ ਛੋਟਾ ਦੁਕਾਨਦਾਰ ਹੈ ਚਾਹੇ ਉਹ ਮਜ਼ਦੂਰ, ਚਾਹੇ ਉਹ ਵਪਾਰੀ ਹੈ, ਬਿਜਨਸਮੈਨ ਹੈ ਸਾਰੇ ਖੇਤੀ ਦੇ ਉੱਤੇ ਨਿਰਭਰ ਜਿੰਦਗੀ ਜਿਉਂਦੇ ਹਨ। ਉਨ੍ਹਾਂ ਅੱਗੇ ਆਖਿਆ ਕਿ ਇਹ ਸਾਰਿਆਂ ਦੀ ਜ਼ਿੰਦਗੀ ਦਾ ਸਵਾਲ ਹੈ ਅੱਜ ਤੁਸੀਂ ਖੇਤੀ ਨੂੰ ਮਨਫੀ ਕਰਦੇ ਹੋ ਵੱਡੀਆਂ ਵੱਡੀਆਂ ਫੈਕਟਰੀਆਂ ਵੱਡੇ ਵੱਡੇ ਜਿਹੜੇ ਅਦਾਰੇ ਇਹ ਦੇਸ਼ ਦੀ ਜੀਡੀਪੀ ਨੂੰ ਸੰਭਾਲ ਨਹੀਂ ਸਕਣਗੇ ਕਿਸਾਨਾਂ ਦੇ ਸਿਰ ਉਤੇ ਹੀ ਦੇਸ਼ ਚੱਲਦਾ ਹੈ। ਪਿੱਛੇ ਕਰੋਨਾ ਆਇਆ ਜਿਹੜੀ ਕੰਟਰੀ, ਇੰਡਸਟਰੀ ਬੇਸਡ ਸੀ ਟੂਰਿਜ਼ਮ ਬੇਸਡ ਸੀ ਉਹਨਾਂ ਦੀ ਇਕੋਨਮੀ ਹਿਲ ਗਈ, ਭਾਰਤ ਇੱਕ ਦੇਸ਼ ਸੀ, ਪੰਜਾਬ ਹਰਿਆਣਾ ਹੀ ਇੱਕ ਐਸੀ ਸਟੇਟ ਸੀ ਜਿਨਾਂ ਦੀ ਇਕੋਨਮੀ ਨੂੰ ਬਹੁਤਾ ਫਰਕ ਨਹੀਂ ਪਿਆ ਕਿਉਂਕਿ ਖੇਤੀ ਪ੍ਰਧਾਨ ਸੂਬੇ ਦੇ ਖੇਤੀ ਪ੍ਰਧਾਨ ਦੇਸ਼ ਹੈ, ਦੇਸ਼ ਦੇ ਵੱਡੇ ਨੇਤਾਵਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜੇ ਖੇਤੀ ਬਚੇਗੀ ਤੇ ਮੁਲਕ ਬਚੇਗਾ ਜੇ ਖੇਤੀ ਨਾ ਬਚੇ ਤੇ ਫਿਰ ਕੋਈ ਵੀ ਨਹੀਂ ਬਚਣਾ।

ਉਪ ਪ੍ਰਧਾਨ ਮੰਤਰੀ ਫ੍ਰੀਲੈਂਡ ਦੇ ਅਸਤੀਫ਼ੇ ਨਾਲ ਕੈਨੇਡਾ &rsquoਚ ਸਿਆਸੀ ਹੱਲਚੱਲ ਤੇਜ਼

ਵੈਨਕੂਵਰ- ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਨੇੜਲਿਆਂ &rsquoਚੋਂ ਇਕ ਮੰਨਿਆ ਜਾਂਦਾ ਸੀ, ਵਲੋਂ ਲੰਘੇ ਦਿਨ ਚਾਣਚੱਕ ਦਿੱਤਾ ਅਸਤੀਫਾ ਜਨਤਕ ਹੁੰਦੇ ਹੀ ਸਿਆਸੀ ਹਲਕਿਆਂ ਵਿੱਚ ਟਰੂਡੋ ਸਰਕਾਰ ਦੇ ਭਵਿੱਖ ਬਾਰੇ ਕਿਆਸ-ਅਰਾਈਆਂ ਸ਼ੁਰੂ ਹੋ ਗਈਆਂ। ਆਮ ਚੋਣਾਂ ਤੋਂ 10 ਮਹੀਨੇ ਪਹਿਲਾਂ ਪੈਦਾ ਹੋਏ ਇਸ ਸੰਕਟ ਨਾਲ ਦੇਸ਼ ਵਿਚ ਮੱਧਕਾਲੀ ਚੋਣਾਂ ਦੇ ਆਸਾਰ ਬਣਨ ਲੱਗੇ ਹਨ। ਵਿੱਤ ਮੰਤਰੀ ਦੇ ਲੰਘੇ ਦਿਨ ਹਾਊਸ ਆਫ ਕਾਮਨਜ਼ ਵਿੱਚ ਵਿੱਤੀ ਹਾਲਾਤ ਬਾਰੇ ਵਿਸਥਾਰਤ ਜਾਣਕਾਰੀ ਦੇਣ ਤੋਂ ਕੁਝ ਘੰਟੇ ਪਹਿਲਾਂ ਅਹੁਦੇ ਤੋਂ ਪਾਸੇ ਹੋਣ ਦੇ ਐਲਾਨ ਨੇ ਜਸਟਿਨ ਟਰੂਡੋ ਸਰਕਾਰ ਲਈ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਹਨ। ਬੇਸ਼ੱਕ ਜਨਤਕ ਸੁਰੱਖਿਆ ਮੰਤਰੀ ਡੋਮੀਨਿਕ ਲੇਬਲੈਂਕ ਨੇ ਫ੍ਰੀਲੈਂਡ ਦੀ ਥਾਂ ਵਿੱਤ ਮੰਤਰੀ ਵਜੋਂ ਸਹੁੰ ਚੁੱਕ ਲਈ, ਪਰ ਟਰੂਡੋ ਸਰਕਾਰ ਅਤੇ ਦੇਸ਼ ਦੇ ਭਵਿੱਖ ਦੀ ਹੋ ਰਹੀ ਚਰਚਾ &rsquoਚ ਫਰਕ ਨਾ ਪਿਆ।

ਜਸਟਿਨ ਟਰੂਡੋ ਤੇ ਫ੍ਰੀਲੈਂਡ ਵਿਚਾਲੇ ਖਟਾਸ ਦੀਆਂ ਕਨਸੋਆਂ ਕਈ ਦਿਨਾਂ ਤੋਂ ਚੱਲ ਰਹੀਆਂ ਸਨ, ਪਰ ਅਚਾਨਕ ਅਸਤੀਫਾ ਦੇਣ ਦਾ ਕਾਰਨ ਸਰਕਾਰ ਕੋਲ ਵਿੱਤੀ ਪ੍ਰਬੰਧਾਂ ਦੀ ਘਾਟ ਮੰਨਿਆ ਜਾ ਰਿਹਾ ਹੈ। ਪੱਤਝੜ ਰੁੱਤ ਦੇ ਪਾਰਲੀਮੈਂਟ ਸੈਸ਼ਨ ਵਿੱਚ ਸੋਮਵਾਰ ਨੂੰ ਦਿੱਤੀ ਜਾਣ ਵਾਲੀ ਤਾਜ਼ਾ ਵਿੱਤੀ ਜਾਣਕਾਰੀ ਵਿੱਚ ਇਸ 250 ਵਾਲੇ ਫੰਡ (ਵਾਅਦੇ) ਦਾ ਕੋਈ ਜ਼ਿਕਰ ਨਹੀਂ ਸੀ, ਕਿਉਂਕਿ ਬਜਟ ਘਾਟਾ ਪਹਿਲਾਂ ਹੀ 62 ਬਿਲੀਅਨ &rsquoਤੇ ਪਹੁੰਚ ਚੁੱਕਾ ਹੈ। ਇਹ ਵੀ ਪਤਾ ਲੱਗਾ ਹੈ ਕਿ ਘੱਟਗਿਣਤੀ ਸਰਕਾਰ ਕੋਲ ਇਸ ਵਿੱਤੀ ਬਿੱਲ ਨੂੰ ਪਾਸ ਕਰਨ ਲਈ ਸੰਸਦ ਵਿੱਚ ਕਿਸੇ ਹੋਰ ਪਾਰਟੀ ਦਾ ਸਮਰਥਨ ਵੀ ਨਹੀਂ ਸੀ। ਕੁਝ ਮਹੀਨਿਆਂ ਤੋਂ ਸਰਕਾਰ ਨੂੰ ਉਹ ਖਰਚੇ ਵੀ ਝੱਲਣੇ ਪੈ ਰਹੇ ਹਨ, ਜਿਨ੍ਹਾਂ ਦਾ ਚਿੱਤ ਚੇਤਾ ਵੀ ਨਹੀਂ ਸੀ। ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ 25 ਫੀਸਦ ਟੈਰਿਫ ਤੇ ਸਰਹੱਦੀ ਸੁਰੱਖਿਆ ਬਾਰੇ ਕੀਤੀ ਟਿੱਪਣੀ ਤੋਂ ਬਾਅਦ ਕੈਨੇਡਾ ਨੂੰ ਸੀਮਾ ਸੁਰੱਖਿਆ ਦੀ ਮਜ਼ਬੂਤੀ ਲਈ ਆਧੁਨਿਕ ਸਮੱਗਰੀ ਅਤੇ ਨਫਰੀ ਵਾਧੇ ਲਈ ਅਚਾਨਕ ਇੱਕ ਅਰਬ ਡਾਲਰ ਤੋਂ ਵੱਧ ਦਾ ਪ੍ਰਬੰਧ ਕਰਨਾ ਪਿਆ ਹੈ।

ਇਸ ਦੌਰਾਨ ਇੱਕ ਇਤਬਾਰੀ ਸੰਸਥਾ ਵੱਲੋਂ ਕਰਵਾਏ ਸਰਵੇਖਣ ਵਿੱਚ 77 ਫੀਸਦ ਕੈਨੇਡਿਆਈ ਲੋਕਾਂ ਨੇ ਫੌਰੀ ਚੋਣਾਂ ਕਰਵਾ ਕੇ ਦੇਸ਼ ਦੀ ਸੱਤਾ ਹੋਰ ਪਾਰਟੀ ਹੱਥ ਸੌਂਪਣ ਦੀ ਰਾਇ ਜ਼ਾਹਿਰ ਕੀਤੀ ਹੈ। ਇਸੇ ਸੰਸਥਾ ਵੱਲੋਂ ਸਤੰਬਰ ਵਿਚ ਕਰਵਾਏ ਸਰਵੇਖਣ ਵਿੱਚ ਜਸਟਿਨ ਟਰੂਡੋ ਦੀ ਲੋਕਪ੍ਰਿਅਤਾ 5 ਫੀਸਦ ਦੇ ਖੋਰੇ ਨਾਲ 21 ਫੀਸਦ ਰਹਿ ਗਈ ਸੀ, ਜਦ ਕਿ ਟੋਰੀ ਆਗੂ ਪੀਅਰ ਪੋਲੀਵਰ ਦੀ ਪ੍ਰਧਾਨ ਮੰਤਰੀ ਵਜੋਂ ਲੋਕਪ੍ਰਿਅਤਾ 77 ਫੀਸਦ &rsquoਤੇ ਜਾ ਪਹੁੰਚੀ ਹੈ।

ਸਿੱਖ ਦੰਗੇ: ਸੱਜਣ ਕੁਮਾਰ ਖ਼ਿਲਾਫ਼ ਕੇਸ ਦਾ ਫ਼ੈਸਲਾ 8 ਜਨਵਰੀ ਨੂੰ

ਨਵੀਂ ਦਿੱਲੀ: ਸੰਨ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਕੇਸ &rsquoਚ ਦਿੱਲੀ ਦੀ ਇਥੋਂ ਦੀ ਅਦਾਲਤ ਵੱਲੋਂ ਸਾਬਕਾ ਕਾਂਗਰਸੀ ਐੱਮਪੀ ਸੱਜਣ ਕੁਮਾਰ ਖ਼ਿਲਾਫ਼ ਫ਼ੈਸਲਾ ਅਗਲੇ ਵਰ੍ਹੇ 8 ਜਨਵਰੀ ਨੂੰ ਸੁਣਾਇਆ ਜਾ ਸਕਦਾ ਹੈ। ਵਿਸ਼ੇਸ਼ ਜੱਜ ਕਾਵੇਰੀ ਬਾਵੇਜਾ ਵੱਲੋਂ ਅੱਜ ਫ਼ੈਸਲਾ ਸੁਣਾਇਆ ਜਾਣਾ ਸੀ, ਜਿਨ੍ਹਾਂ ਇਸ ਨੂੰ ਅੱਗੇ ਪਾ ਦਿੱਤਾ ਹੈ। ਉਨ੍ਹਾਂ ਕਿਹਾ,&lsquo8 ਜਨਵਰੀ ਅਗਲੀ ਤਰੀਕ ਹੈ।&rsquo ਸਾਬਕਾ ਕਾਂਗਰਸੀ ਐੱਮਪੀ ਇਸ ਸਮੇਂ ਤਿਹਾੜ ਜੇਲ੍ਹ &rsquoਚ ਬੰਦ ਹੈ, ਜਿਸ ਨੇ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਭੁਗਤੀ। ਇਸ ਕੇਸ ਦਾ ਸਬੰਧ ਸਰਸਵਤੀ ਵਿਹਾਰ ਇਲਾਕੇ ਵਿੱਚ ਸਿੱਖ ਵਿਰੋਧੀ ਦੰਗਿਆਂ &rsquoਚ ਦੋ ਵਿਅਕਤੀਆਂ ਦੀ ਹੱਤਿਆ ਨਾਲ ਹੈ। ਅੱਜ ਅਦਾਲਤ ਨੇ 1 ਨਵੰਬਰ 1984 ਨੂੰ ਜਸਵੰਤ ਸਿੰਘ ਤੇ ਉਸ ਦੇ ਪੁੱਤਰ ਤਰੁਨਦੀਪ ਸਿੰਘ ਦੇ ਕਤਲ ਨਾਲ ਸਬੰਧਤ ਕੇਸ ਵਿੱਚ ਆਖ਼ਰੀ ਜਿਰ੍ਹਾ ਸੁਣਨ ਤੋਂ ਬਾਅਦ ਫ਼ੈਸਲਾ ਰਾਖਵਾਂ ਰੱਖ ਲਿਆ।

ਟਰੈਫਿਕ ਪੁਲੀਸ ਨੇ ਰੈਪਰ ਬਾਦਸ਼ਾਹ ਦਾ 15,500 ਰੁਪਏ ਦਾ ਚਲਾਨ ਕੱਟਿਆ

ਗੁਰੂਗ੍ਰਾਮ- ਗੁਰੂਗ੍ਰਾਮ ਟਰੈਫਿਕ ਪੁਲੀਸ ਨੇ ਗ਼ਲਤ ਸਾਈਡ ਉੱਤੇ ਵਾਹਨ ਚਲਾਉਣ ਦੇ ਦੋਸ਼ ਵਿਚ ਰੈਪਰ ਬਾਦਸ਼ਾਹ ਦਾ 15,500 ਰੁਪਏ ਦਾ ਚਲਾਨ ਕੱਟਿਆ ਹੈ। ਉਂਝ ਇਹ ਵਾਹਨ ਰੈਪਰ ਦੇ ਨਾਮ &rsquoਤੇ ਰਜਿਸਟਰਡ ਨਹੀਂ ਸੀ। ਪੁਲੀਸ ਮੁਤਾਬਕ ਬਾਦਸ਼ਾਹ ਐਤਵਾਰ ਨੂੰ ਇਥੇ ਸੋਹਨਾ ਰੋਡ ਉੱਤੇ ਇਕ ਮਾਲ ਵਿਚ ਪੰਜਾਬ ਗਾਇਕ ਕਰਨ ਔਜਲਾ ਦੇ ਕੰਸਰਟ ਵਿਚ ਸ਼ਾਮਲ ਹੋਣ ਲਈ ਆਇਆ ਸੀ। ਇਸ ਦੌਰਾਨ ਸੜਕ &rsquoਤੇ ਵਾਹਨਾਂ ਦਾ ਵੱਡਾ ਜਾਮ ਲੱਗਾ ਹੋਣ ਕਰਕੇ ਰੈਪਰ ਬਾਦਸ਼ਾਹ ਦੇ ਕਾਫ਼ਲੇ ਵਿਚ ਸ਼ਾਮਲ ਇਕ ਕਾਰ ਗ਼ਲਤ ਸਾਈਡ ਉੱਤੇ ਚਲੀ ਗਈ। ਇਸ ਮਗਰੋਂ ਲੋਕਾਂ ਨੇ ਸਵਾਲ ਚੁੱਕਣੇ ਸ਼ੁਰੂ ਕੀਤੇ ਤੇ ਐਕਸ ਉੱਤੇ ਇਕ ਵੀਡੀਓ ਵੀ ਸਾਂਝੀ ਕੀਤੀ। ਇਹ ਵੀਡੀਓ ਵਾਇਰਲ ਹੋਣ ਮਗਰੋਂ ਗੁਰੂਗ੍ਰਾਮ ਟਰੈਫਿਕ ਪੁਲੀਸ ਨੇ ਰੈਪਰ ਖਿਲਾਫ਼ ਬਣਦੀ ਕਾਰਵਾਈ ਕੀਤੀ। ਮਗਰੋਂ ਪੁਲੀਸ ਨੇ ਐਕਸ &rsquoਤੇ ਚਲਾਨ ਕੱਟਣ ਦੀ ਜਾਣਕਾਰੀ ਵੀ ਦਿੱਤੀ।

ਟਰੂਡੋ ਨਾਲ ਮਤਭੇਦਾਂ ਨੂੰ ਲੈ ਕੇ ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਨੇ ਦਿਤਾ ਅਸਤੀਫ਼ਾ

ਔਟਵਾ : ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਦੇਸ਼ ਦੀ ਭਵਿੱਖ ਦੀ ਆਰਥਕ ਦਿਸ਼ਾ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਬੁਨਿਆਦੀ ਮਤਭੇਦਾਂ ਦਾ ਹਵਾਲਾ ਦਿੰਦੇ ਹੋਏ ਸੋਮਵਾਰ ਨੂੰ ਅਪਣੇ ਅਸਤੀਫੇ ਦਾ ਐਲਾਨ ਕੀਤਾ। ਫ੍ਰੀਲੈਂਡ ਦਾ ਅਸਤੀਫਾ ਉਸੇ ਦਿਨ ਆਇਆ ਹੈ ਜਦੋਂ ਉਹ ਇਕ ਮਹੱਤਵਪੂਰਣ ਆਰਥਕ ਅਪਡੇਟ ਪੇਸ਼ ਕਰਨ ਲਈ ਤਿਆਰ ਸੀ, ਜਿਸ ਨਾਲ 2023/24 ਲਈ ਬਜਟ ਘਾਟੇ ਵਿਚ ਮਹੱਤਵਪੂਰਣ ਵਾਧਾ ਹੋਣ ਦੀ ਉਮੀਦ ਸੀ। ਫ੍ਰੀਲੈਂਡ ਅਤੇ ਟਰੂਡੋ ਵਿਚਾਲੇ ਅਸਹਿਮਤੀ ਕਥਿਤ ਤੌਰ &rsquoਤੇ ਅਸਥਾਈ ਟੈਕਸ ਛੋਟਾਂ ਅਤੇ ਨਵੇਂ ਖਰਚੇ ਦੇ ਉਪਾਵਾਂ ਦੇ ਪ੍ਰਸਤਾਵਿਤ ਸਰਕਾਰੀ ਪੈਕੇਜ ਦੇ ਆਲੇ-ਦੁਆਲੇ ਕੇਂਦਰਿਤ ਹੈ।

ਫਰੀਲੈਂਡ ਨੇ ਕੈਨੇਡਾ ਦੀ ਮਹਾਂਮਾਰੀ ਮਗਰੋਂ ਮੁੜ ਉਭਾਰ ਦੀ ਰਣਨੀਤੀ ਨੂੰ ਆਕਾਰ ਦੇਣ ਅਤੇ ਨਾਫਟਾ ਦੀ ਮੁੜ ਗੱਲਬਾਤ ਸਮੇਤ ਵਪਾਰ ਸਮਝੌਤਿਆਂ &rsquoਤੇ ਗੱਲਬਾਤ ਕਰਨ &rsquoਚ ਮਹੱਤਵਪੂਰਣ ਭੂਮਿਕਾ ਨਿਭਾਈ ਸੀ। ਉਨ੍ਹਾਂ ਅੱਜ ਕਿਹਾ ਕਿ ਉਨ੍ਹਾਂ ਕੈਨੇਡਾ ਲਈ ਅੱਗੇ ਵਧਣ ਦੇ ਸੱਭ ਤੋਂ ਵਧੀਆ ਰਸਤੇ ਨੂੰ ਲੈ ਕੇ ਉਨ੍ਹਾਂ ਦਾ ਟਰੂਡੋ ਨਾਲ ਮਤਭੇਦ ਸੀ। ਉਨ੍ਹਾਂ ਦੇ ਅਸਤੀਫੇ ਨੇ ਉਨ੍ਹਾਂ ਦੇ ਉੱਤਰਾਧਿਕਾਰੀ ਬਾਰੇ ਤੁਰਤ ਅਟਕਲਾਂ ਸ਼ੁਰੂ ਕਰ ਦਿਤੀ ਆਂ ਹਨ ਅਤੇ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੀ ਨੂੰ ਸੰਭਾਵਤ ਉਮੀਦਵਾਰ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਹਾਲਾਂਕਿ, ਕੈਨੇਡੀਅਨ ਪਰੰਪਰਾ ਅਨੁਸਾਰ ਕਾਰਨੀ ਨੂੰ ਕੈਬਨਿਟ ਦੀ ਭੂਮਿਕਾ ਸੰਭਾਲਣ ਤੋਂ ਪਹਿਲਾਂ ਹਾਊਸ ਆਫ ਕਾਮਨਜ਼ &rsquoਚ ਸੀਟ ਲੈਣ ਦੀ ਲੋੜ ਹੋਵੇਗੀ।

ਜਾਰਜੀਆ ਦੇ ਰੈਸਟੋਰੈਂਟ 'ਚ ਗੈਸ ਹੋਈ ਲੀਕ, 11 ਭਾਰਤੀਆਂ ਦੀ ਮੌਤ

ਭਾਰਤ &rsquoਚੋਂ ਹਰ ਸਾਲ ਹਜ਼ਾਰਾਂ ਨੌਜੁਆਨ ਵਿਦੇਸ਼ੀ ਧਰਤੀ &rsquoਤੇ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਜਾਂਦੇ ਹਨ। ਇਸ ਦੇ ਨਾਲ ਹੀ ਅਨੇਕਾਂ ਲੋਕ ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ਵਿਚ ਵੀ ਜਾ ਪੈਂਦੇ ਹਨ। ਅਜਿਹਾ ਹੀ ਮਾਮਲਾ ਪਛਮੀ ਯੂਰਪ &rsquoਚ ਸਥਤਿ ਦੇਸ਼ ਜੌਰਜੀਆ ਤੋਂ ਸਾਹਮਣੇ ਆਇਆ ਹੈ, ਜਿਥੇ 11 ਭਾਰਤੀਆਂ ਦੀ ਦਰਦਨਾਕ ਹਾਦਸੇ ਵਿਚ ਮੌਤ ਹੋ ਗਈ।

ਜੌਰਜੀਆ ਦੇ ਪ੍ਰਸਿੱਧ ਪਹਾੜੀ ਰਿਜ਼ਾਰਟ ਗੁਦੌਰੀ &rsquoਚ ਸਥਿਤ ਇਕ ਰੈਸਟੋਰੈਂਟ &rsquoਚ 11 ਭਾਰਤੀ ਨਾਗਰਿਕਾਂ ਦੀ ਲਾਸ਼ ਮਿਲੀ ਹੈ। ਮਿ੍ਰਤਕਾਂ &rsquoਚ ਪੰਜਾਬ ਦੇ ਸੁਨਾਮ ਸ਼ਹਿਰ ਨਾਲ ਸਬੰਧਤ ਹਨ ਜਿਨ੍ਹਾਂ ਦੀ ਪਛਾਣ ਰਵਿੰਦਰ ਸਿੰਘ ਅਤੇ ਉਸ ਦੀ ਪਤਨੀ ਗੁਰਵਿੰਦਰ ਕੌਰ ਵਜੋਂ ਹੋਈ ਹੈ। ਬਾਕੀ ਵੀ ਪੰਜਾਬੀ ਦਸੇ ਜਾ ਰਹੇ ਹਨ, ਹਾਲਾਂਕਿ ਉਨ੍ਹਾਂ ਦੀ ਪਛਾਣ ਅਜੇ ਜਾਰੀ ਨਹੀਂ ਕੀਤੀ ਗਈ। ਜਾਰਜੀਆ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਦੇ ਸ਼ੁਰੂਆਤੀ ਨਤੀਜਿਆਂ ਤੋਂ ਪਤਾ ਲਗਦਾ ਹੈ ਕਿ ਸਾਰੀਆਂ ਮੌਤਾਂ ਕਾਰਬਨ ਮੋਨੋਆਕਸਾਈਡ ਗੈਸ ਚੜ੍ਹਨ ਕਾਰਨ ਹੋਈਆਂ ਹਨ, ਘਟਨਾ ਵਾਲੀ ਥਾਂ &rsquoਤੇ ਕੋਈ ਸੱਟ ਜਾਂ ਹਿੰਸਾ ਦੇ ਸੰਕੇਤ ਵਿਖਾਈ ਨਹੀਂ ਦਿੰਦੇ। ਤਬਲਿਸੀ ਸਥਿਤ ਭਾਰਤੀ ਮਿਸ਼ਨ ਨੇ ਕਿਹਾ ਕਿ ਸਾਰੇ 1 ਪੀੜਤ ਭਾਰਤ ਨਾਗਰਿਕ ਸਨ। ਹਾਲਾਂਕਿ, ਜੌਰਜੀਆ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਵਲੋਂ ਜਾਰੀ ਬਿਆਨ &rsquoਚ ਕਿਹਾ ਗਿਆ ਹੈ ਕਿ ਮ੍ਰਿਤਕਾਂ &rsquoਚ 11 ਵਿਦੇਸ਼ੀ ਹਨ, ਜਦਕਿ ਇਕ ਉਨ੍ਹਾਂ ਦਾ ਨਾਗਰਿਕ ਸੀ। ਪੀੜਤਾਂ ਦੀ ਪਛਾਣ ਉਸੇ ਭਾਰਤੀ ਰੈਸਟੋਰੈਂਟ &rsquoਚ ਕੰਮ ਕਰਨ ਵਾਲਿਆਂ ਵਜੋਂ ਹੋਈ ਅਤੇ ਉਹ ਰੈਸਟੋਰੈਂਟ ਦੀ ਦੂਜੀ ਮੰਜ਼ਿਲ &rsquoਤੇ ਬਣੇ ਬੈੱਡਰੂਮ ਵਿਚ ਮ੍ਰਿਤਕ ਮਿਲੇ।

15 ਸਾਲਾ ਵਿਦਿਆਰਥਅਣ ਨੇ ਸਕੂਲ ਵਿਚ ਚਲਾਈ ਗੋਲੀ, ਅਧਿਆਪਕ ਤੇ ਇਕ ਵਿਦਿਆਰਥੀ ਦੀ ਮੌਤ

ਅਮਰੀਕਾ ਦੇ ਵਿਸਕਾਨਸਿਨ ਸੂਬੇ ਦੇ ਇਕ ਸਕੂਲ 'ਚ ਸੋਮਵਾਰ ਨੂੰ 15 ਸਾਲਾ ਵਿਦਿਆਰਥਣ ਵਲੋਂ ਕੀਤੀ ਗੋਲੀਬਾਰੀ ਵਿਚ ਇਕ ਅਧਿਆਪਕ ਅਤੇ ਇਕ ਹੋਰ ਵਿਦਿਆਰਥੀ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦਸਿਆ ਕਿ 'ਐਬਡੈਂਟ ਲਾਈਫ਼' ਸਕੂਲ 'ਚ ਗੋਲੀ ਚਲਾਉਣ ਵਾਲੀ ਵਿਦਿਆਰਥਣ ਦੀ ਵੀ ਮੌਤ ਹੋ ਗਈ ਹੈ | ਪੁਲਿਸ ਨੇ ਸੋਮਵਾਰ ਰਾਤ ਨੂੰ ਪ੍ਰੈੱਸ ਕਾਨਫ਼ਰੰਸ 'ਚ ਦਸਿਆ ਕਿ ਗੋਲੀਬਾਰੀ ਦੀ ਘਟਨਾ ਸਕੂਲ ਦੇ ਇਕ ਸਟੱਡੀ ਰੂਮ 'ਚ ਹੋਈ ਅਤੇ ਦੂਜੀ ਜਮਾਤ ਦੇ ਇਕ ਵਿਦਿਆਰਥੀ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿਤੀ। ਵਿਸਕਾਨਸਿਨ ਪੁਲਿਸ ਨੇ ਦਸਿਆ ਕਿ ਵਿਦਿਆਰਥਣ ਦੀ ਪਛਾਣ ਨੈਟਲੀ ਰੂਪਨੋ ਵਜੋਂ ਹੋਈ ਹੈ।
ਮੈਡੀਸਨ ਦੇ ਪੁਲਿਸ ਮੁਖੀ ਸ਼ੌਨ ਬਾਰਨਜ਼ ਨੇ ਦਸਿਆ ਕਿ ਗੋਲੀਬਾਰੀ ਵਿਚ ਛੇ ਹੋਰ ਲੋਕ ਜ਼ਖ਼ਮੀ ਹੋਏ ਹਨ। ਉਨ੍ਹਾਂ ਦਸਿਆ ਕਿ ਜ਼ਖ਼ਮੀਆਂ ਵਿਚ ਦੋ ਵਿਦਿਆਰਥੀ ਵੀ ਸ਼ਾਮਲ ਹਨ ਜਿਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਬਾਰਨਜ਼ ਨੇ ਕਿਹਾ ਕਿ ਇਕ ਅਧਿਆਪਕ ਅਤੇ ਤਿੰਨ ਵਿਦਿਆਰਥੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਨ੍ਹਾਂ ਵਿਚੋਂ ਦੋ ਨੂੰ ਸੋਮਵਾਰ ਸ਼ਾਮ ਨੂੰ ਛੁੱਟੀ ਦੇ ਦਿਤੀ ਗਈ । ਪੁਲਿਸ ਨੇ ਦਸਿਆ ਕਿ ਜਦੋਂ ਅਧਿਕਾਰੀ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਹਮਲਾਵਰ ਵਿਦਿਆਰਥਣ ਨੂੰ ਮ੍ਰਿਤਕ ਪਾਇਆ। ਉਨ੍ਹਾਂ ਦਸਿਆ ਕਿ ਸ਼ਾਇਦ ਹਮਲਾਵਰ ਨੇ ਖ਼ੁਦਕੁਸ਼ੀ ਕਰ ਲਈ ਹੈ। ਬਾਰਨਜ਼ ਨੇ ਹੋਰ ਵੇਰਵੇ ਦੇਣ ਤੋਂ ਇਨਕਾਰ ਕਰ ਦਿਤਾ। ਬਾਰਨਜ਼ ਨੇ ਕਿਹਾ ਕਿ ਗੋਲੀਬਾਰੀ ਦੇ ਮਕਸਦ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਇਸ ਬਾਰੇ ਪਤਾ ਲਗਾਉਣ ਲਈ ਹਮਲਾਵਰ ਵਿਦਿਆਰਥਣ ਦੇ ਮਾਪਿਆਂ ਤੋਂ ਪੁੱਛਗਿੱਛ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਜੇ ਤਕ ਕੋਈ ਜਾਣਕਾਰੀ ਨਹੀਂ ਹੈ ਕਿ ਗੋਲੀਬਾਰੀ ਪਹਿਲਾਂ ਤੋਂ ਯੋਜਨਾਬੱਧ ਸੀ ਜਾਂ ਨਹੀਂ।ਅਬਡੈਂਟ ਲਾਈਫ' ਇਕ ਗ਼ੈਰ-ਸੰਪਰਦਾਇਕ ਈਸਾਈ ਸਕੂਲ ਹੈ ਜਿਸ ਵਿਚ ਕਿੰਡਰਗਾਰਟਨ ਤੋਂ ਹਾਈ ਸਕੂਲ ਤਕ ਲਗਭਗ 400 ਵਿਦਿਆਰਥੀ ਹਨ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਮੈਡੀਸਨ ਦੇ ਇਕ ਘਰ 'ਤੇ ਤਲਾਸ਼ੀ ਵਾਰੰਟ ਕੱਢਿਆ ਗਿਆ ਸੀ।