ਜਲੰਧਰ ਨਗਰ ਨਿਗਮ ਦਾ ਮੇਅਰ ਬਣਨ ਦਾ 'ਆਪ' ਦਾ ਤੈਅ, ਕੌਂਸਲਰਾਂ ਦੀ ਗਿਣਤੀ 43 ਹੋਈ
 ਆਮ ਆਦਮੀ ਪਾਰਟੀ (ਆਪ) ਲਈ ਜਲੰਧਰ ਨਗਰ ਨਿਗਮ ਦਾ ਮੇਅਰ ਬਣਨ ਦਾ ਰਸਤਾ ਸਾਫ਼ ਹੋ ਗਿਆ ਹੈ। ਸੋਮਵਾਰ ਨੂੰ ਕਾਂਗਰਸ, ਭਾਜਪਾ ਅਤੇ ਦੋ ਆਜ਼ਾਦ ਸਮੇਤ ਪੰਜ ਕੌਂਸਲਰ ਪਾਰਟੀ ਵਿੱਚ ਸ਼ਾਮਲ ਹੋ ਗਏ, ਜਿਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਨਗਰ ਨਿਗਮ ਵਿੱਚ ਬਹੁਮਤ ਦੇ ਜਾਦੂਈ ਅੰਕੜੇ ਨੂੰ ਛੂਹ ਲਿਆ ਹੈ। ਇਹ ਪੰਜ ਕੌਂਸਲਰ &lsquoਆਪ&rsquo ਆਗੂਆਂ ਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ, ਡਾ. ਰਵਜੋਤ ਸਿੰਘ ਅਤੇ ਮੋਹਿੰਦਰ ਭਗਤ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਹੁਣ ਨਗਰ ਨਿਗਮ ਵਿੱਚ ਆਮ ਆਦਮੀ ਪਾਰਟੀ ਦੇ ਕੁੱਲ 43 ਕੌਂਸਲਰ ਹੋ ਗਏ ਹਨ ਅਤੇ ਮੇਅਰ ਬਣਨ ਲਈ ਇੰਨੇ ਹੀ ਕੌਂਸਲਰਾਂ ਦੀ ਲੋੜ ਹੁੰਦੀ ਹੈ। ਜਲੰਧਰ ਦੇ ਵਾਰਡ ਨੰਬਰ 47 ਤੋਂ ਕਾਂਗਰਸੀ ਕੌਂਸਲਰ ਮਨਮੀਤ ਕੌਰ ਅਤੇ ਵਾਰਡ ਨੰਬਰ 65 ਤੋਂ ਕਾਂਗਰਸੀ ਕੌਂਸਲਰ ਪਰਵੀਨ ਵਾਸਨ ਪਾਰਟੀ ਵਿੱਚ ਸ਼ਾਮਲ ਹੋ ਗਏ। ਵਾਰਡ ਨੰਬਰ 63 ਤੋਂ ਭਾਜਪਾ ਕੌਂਸਲਰ ਸੁਲੇਖਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ। ਦੋ ਆਜ਼ਾਦ ਕੌਂਸਲਰ- ਵਾਰਡ ਨੰਬਰ 46 ਦੇ ਕੌਂਸਲਰ ਤਰਸੇਮ ਸਿੰਘ ਅਤੇ ਵਾਰਡ ਨੰਬਰ 81 ਤੋਂ ਕੌਂਸਲਰ ਸੀਮਾ ਵੀ &lsquoਆਪ&rsquo ਵਿੱਚ ਸ਼ਾਮਲ ਹੋ ਗਏ। ਸਾਰੇ ਕੌਂਸਲਰਾਂ ਨੇ ਰਸਮੀ ਤੌਰ &rsquoਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਨਿਗਮ ਵਿੱਚ ਪਾਰਟੀ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਰੂਸ ਵਲੋਂ ਕੈਂਸਰ ਵੈਕਸੀਨ ਦਾ ਐਲਾਨ, ਟੀਕੇ ਦੀ ਕੀਮਤ 2.5 ਲੱਖ
ਰੂਸ ਵਲੋਂ ਕੀਤੇ ਕੈਂਸਰ ਵੈਕਸੀਨ ਦੇ ਐਲਾਨ ਤੋਂ ਬਾਅਦ, ਦੁਨੀਆਂ ਦੇ ਕੈਂਸਰ ਮਰੀਜ਼ਾਂ &rsquoਚ ਇਕ ਉਮੀਦ ਜਾਗੀ ਹੈ। ਰੂਸੀ ਸਿਹਤ ਮੰਤਰਾਲੇ ਦੇ ਰੇਡੀਓਲੋਜੀ ਮੈਡੀਕਲ ਰਿਸਰਚ ਸੈਂਟਰ ਦੇ ਨਿਰਦੇਸ਼ਕ ਆਂਦਰੇਈ ਕਾਪ੍ਰਿਨ ਨੇ ਦਸਿਆ ਕਿ ਇਹ ਕੈਂਸਰ ਵੈਕਸੀਨ ਵੱਖ-ਵੱਖ ਕਿਸਮਾਂ ਦੇ ਮਰੀਜ਼ਾਂ ਲਈ ਵੱਖਰੇ ਤਰੀਕੇ ਨਾਲ ਬਣਾਈ ਜਾਵੇਗੀ। ਉਨ੍ਹਾਂ ਦਸਿਆ ਕਿ ਇਸ ਦੀ ਕੀਮਤ ਕਰੀਬ 2.5 ਲੱਖ ਰੁਪਏ ਹੋਵੇਗੀ। ਰੂਸੀ ਨਾਗਰਿਕਾਂ ਨੂੰ ਇਹ ਟੀਕਾ ਮੁਫ਼ਤ ਮਿਲੇਗਾ। ਹਾਲਾਂਕਿ, ਕਪਰੀਨ ਨੇ ਇਹ ਨਹੀਂ ਦਸਿਆ ਕਿ ਇਹ ਵੈਕਸੀਨ ਬਾਕੀ ਦੇਸ਼ਾਂ ਲਈ ਕਦੋਂ ਉਪਲਬਧ ਹੋਵੇਗੀ।
ਕਾਪਰੀਨ ਨੇ ਕਿਹਾ ਕਿ ਇਹ ਟੀਕਾ ਪ੍ਰੀ-ਕਲੀਨਿਕਲ ਟਰਾਇਲਾਂ ਵਿਚ ਕਾਰਗਰ ਸਾਬਤ ਹੋਇਆ ਹੈ। ਇਹ ਟਿਊਮਰ ਦੇ ਵਿਕਾਸ ਨੂੰ ਹੌਲੀ ਕਰ ਦਿੰਦਾ ਹੈ ਤੇ 80 ਫ਼ੀ ਸਦੀ ਤਕ ਦੀ ਕਮੀ ਨੂੰ ਦਰਸਾਉਂਦਾ ਹੈ। ਇਸ ਵੈਕਸੀਨ ਨੂੰ ਮਰੀਜ਼ਾਂ ਦੇ ਟਿਊਮਰ ਸੈੱਲਾਂ ਦੇ ਡੇਟਾ ਦੇ ਆਧਾਰ &rsquoਤੇ ਵਿਸ਼ੇਸ਼ ਪ੍ਰੋਗਰਾਮ ਰਾਹੀਂ ਤਿਆਰ ਕੀਤਾ ਗਿਆ ਹੈ। ਰੂਸ ਦੀ ਫ਼ੈਡਰਲ ਮੈਡੀਕਲ ਬਾਇਓਲਾਜੀਕਲ ਏਜੰਸੀ ਦੀ ਮੁਖੀ ਵੇਰੋਨਿਕਾ ਸਵੋਰੋਤਸਕੋਵਾ ਨੇ ਦਸਿਆ ਹੈ ਕਿ ਵੈਕਸੀਨ ਮੇਲਾਨੋਮਾ (ਚਮੜੀ ਦੇ ਕੈਂਸਰ) ਵਿਰੁਧ ਕਿਵੇਂ ਕੰਮ ਕਰਦੀ ਹੈ। ਸਭ ਤੋਂ ਪਹਿਲਾਂ ਕੈਂਸਰ ਦੇ ਮਰੀਜ਼ ਤੋਂ ਕੈਂਸਰ ਸੈੱਲਾਂ ਦਾ ਸੈਂਪਲ ਲਿਆ ਜਾਂਦਾ ਹੈ।
ਉਨ੍ਹਾਂ ਦਸਿਆ ਕਿ ਇਹ ਟੀ ਸੈੱਲ ਟਿਊਮਰ &rsquoਤੇ ਹਮਲਾ ਕਰਦੇ ਹਨ ਅਤੇ ਕੈਂਸਰ ਨੂੰ ਖ਼ਤਮ ਕਰਦੇ ਹਨ। ਇਸ ਤੋਂ ਬਾਅਦ, ਮਨੁੱਖੀ ਸਰੀਰ ਟਿਊਮਰ ਸੈੱਲ ਨੂੰ ਪਛਾਣਨਾ ਸ਼ੁਰੂ ਕਰ ਦਿੰਦਾ ਹੈ, ਜਿਸ ਕਾਰਨ ਕੈਂਸਰ ਦੁਬਾਰਾ ਨਹੀਂ ਹੁੰਦਾ।
ਕਾਪਰਿਨ ਮੁਤਾਬਕ ਰੂਸੀ ਵੈਕਸੀਨ ਵੀ ਉਸੇ ਰਫ਼ਤਾਰ ਨਾਲ ਕੰਮ ਕਰੇਗੀ। ਕਾਪਰਿਨ ਮੁਤਾਬਕ ਰੂਸੀ ਵੈਕਸੀਨ ਵੀ ਉਸੇ ਰਫ਼ਤਾਰ ਨਾਲ ਕੰਮ ਕਰੇਗੀ। ਜਲਦ ਹੀ ਇਕ ਹੋਰ ਕੈਂਸਰ ਵੈਕਸੀਨ ਦਾ ਐਲਾਨ ਕੀਤਾ ਜਾਵੇਗਾ।
ਨਿਊ ਯਾਰਕ ਦੇ ਸਬਵੇਅ &rsquoਚ ਔਰਤ ਨੂੰ ਜਿਊਂਦੀ ਸਾੜਿਆ
 ਨਿਊ ਯਾਰਕ : ਨਿਊ ਯਾਰਕ ਵਿਖੇ ਐਤਵਾਰ ਨੂੰ ਇਕ ਔਰਤ ਦੀ ਸਬਵੇਅ ਵਿਚ ਅੱਗ ਲਾ ਕੇ ਹੱਤਿਆ ਕਰ ਦਿਤੀ ਗਈ। ਪੁਲਿਸ ਨੇ ਦੱਸਿਆ ਕਿ ਔਰਤ ਵੱਲੋਂ ਪਹਿਨੇ ਕੱਪੜੇ ਬਹੁਤ ਜਲਦ ਅੱਗ ਫੜ ਗਏ ਅਤੇ ਦੇਖਦਿਆਂ ਹੀ ਦੇਖਦਿਆਂ ਉਹ ਜਿਊਂਦੀ ਸੜ ਗਈ। ਨਿਊ ਯਾਰਕ ਸਿਟੀ ਪੁਲਿਸ ਦੀ ਕਮਿਸ਼ਨਰ ਜੈਸਿਕਾ ਟਿਸ਼ ਨੇ ਦੱਸਿਆ ਕਿ ਸ਼ੱਕੀ ਨੇ ਇਕ ਲਾਈਟਰ ਦੀ ਵਰਤੋਂ ਕਰਦਿਆਂ ਔਰਤ ਦੇ ਕੱਪੜਿਆਂ ਨੂੰ ਅੱਗ ਲਾਈ। ਫਿਲਹਾਲ ਔਰਤ ਦੀ ਪਛਾਣ ਨਹੀਂ ਕੀਤੀ ਜਾ ਸਕੀ। ਅੱਗ ਲਾਉਣ ਲਾਉਣ ਤੋਂ ਬਾਅਦ ਸ਼ੱਕੀ ਨੇੜੇ ਹੀ ਬੈਠ ਗਿਆ ਅਤੇ ਸੜਦੀ ਹੋਈ ਔਰਤ ਨੂੰ ਦੇਖਣ ਲੱਗਾ। ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਦੀ ਘਟਨਾ ਤੋਂ ਪਹਿਲਾਂ ਔਰਤ ਸੌਂ ਰਹੀ ਸੀ ਅਤੇ ਉਸ ਨੂੰ ਸ਼ੁਰੂਆਤੀ ਤੌਰ &rsquoਤੇ ਕੁਝ ਪਤਾ ਨਾ ਲੱਗਾ।
ਨਰਿੰਦਰ ਮੋਦੀ ਨੂੰ ਕੁਵੈਤ ਦਾ ਸਰਵਉੱਚ ਸਨਮਾਨ ਮਿਲਿਆ
ਕੁਵੈਤ : ਦ ਆਰਡਰ ਆਫ਼ ਮੁਬਾਰਕ ਦਿ ਗ੍ਰੇਟ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਉਨ੍ਹਾਂ ਨੂੰ ਭਾਰਤ ਅਤੇ ਕੁਵੈਤ ਦਰਮਿਆਨ ਮਜ਼ਬੂਤ ਸਬੰਧ ਬਣਾਉਣ ਵਿੱਚ ਅਹਿਮ ਯੋਗਦਾਨ ਲਈ ਦਿੱਤਾ ਗਿਆ ਹੈ। ਕੁਵੈਤ ਦੇ ਅਮੀਰ ਸ਼ੇਖ ਮਸ਼ਾਲ ਅਲ-ਅਹਿਮਦ ਅਲ-ਜਾਬਰ ਅਲ-ਸਬਾਹ ਵੱਲੋਂ ਇਹ ਸਨਮਾਨ ਪ੍ਰਧਾਨ ਕੀਤਾ ਗਿਆ। ਇਸ ਦੌਰੇ ਦੀ ਵਿਸ਼ੇਸ਼ਤਾਵਾਂ ਭਾਰਤੀ ਪ੍ਰਧਾਨ ਮੰਤਰੀ ਦਾ ਦੌਰਾ ਬਾਅਦ 43 ਸਾਲਾਂ: ਪ੍ਰਧਾਨ ਮੰਤਰੀ ਮੋਦੀ ਨੇ ਕੁਵੈਤ ਦਾ ਦੌਰਾ ਕੀਤਾ, ਜੋ ਪਿਛਲੇ 43 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਵੱਲੋਂ ਪਹਿਲਾ ਦੌਰਾ ਸੀ।
ਪਿਛਲੇ ਸਾਲ ਪੌਣੇ 3 ਲੱਖ ਪ੍ਰਵਾਸੀਆਂ ਨੂੰ ਦੇਸ਼ ਵਿਚੋਂ ਕੱਢਿਆ
 ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਯੂ ਐਸ ਇਮੀਗ੍ਰੇਸ਼ਨ ਐਂਡ ਕਸਟਮਜ ਇਨਫੋਰਸਮੈਂਟ (ਆਈ ਸੀ ਈ) ਨੇ 30 ਸਤੰਬਰ 2024 ਨੂੰ ਖਤਮ ਹੋਏ ਵਿੱਤੀ ਸਾਲ ਦੌਰਾਨ 2,71,484 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਵਿਚੋਂ ਕੱਢਿਆ ਹੈ। ਇਕ ਤਾਜ਼ਾ ਜਾਰੀ ਸਲਾਨਾ ਰਿਪੋਰਟ ਅਨੁਸਾਰ ਵਾਪਿਸ ਭੇਜੇ ਗਏ ਪ੍ਰਵਾਸੀਆਂ ਵਿਚ 200 ਵੱਖ ਵੱਖ ਦੇਸ਼ਾਂ ਦੇ ਲੋਕ ਸ਼ਾਮਿਲ ਹਨ। 2014 ਤੋਂ ਬਾਅਦ ਪਹਿਲੀ ਵਾਰ ਇਕ ਸਾਲ ਦੌਰਾਨ ਏਨੀ ਵੱਡੀ ਪੱਧਰ 'ਤੇ ਪ੍ਰਵਾਸੀ ਵਾਪਿਸ ਭੇਜੇ ਗਏ ਹਨ।
ਜਸਟਿਨ ਟਰੂਡੋ ਵਿਰੁੱਧ ਬਗਾਵਤ ਤੇਜ਼, 50 ਐਮ.ਪੀਜ਼ ਨੇ ਮੰਗਿਆ ਅਸਤੀਫ਼ਾ
ਔਟਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਰੁੱਧ ਬਗਾਵਤ ਦਾ ਝੰਡਾ ਚੁੱਕਣ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਉਨਟਾਰੀਓ ਦੇ 50 ਤੋਂ ਵੱਧ ਐਮ.ਪੀਜ਼ ਟਰੂਡੋ ਦੀ ਵਿਦਾਇਗੀ ਚਾਹੁੰਦੇ ਹਨ। ਕ੍ਰਿਸਟੀਆ ਫਰੀਲੈਂਡ ਦੇ ਅਸਤੀਫ਼ੇ ਮਗਰੋਂ ਹਾਲਾਤ ਤੇਜ਼ੀ ਨਾਲ ਬਦਲੇ ਅਤੇ ਜ਼ਿਆਦਾਤਰ ਲਿਬਰਲ ਐਮ.ਪੀਜ਼ ਦਾ ਮੰਨਣਾ ਹੈ ਕਿ ਪਾਰਟੀ ਆਗੂ ਦੇ ਅਹੁਦੇ ਲਈ ਫਰੀਲੈਂਡ ਸਰਬਪ੍ਰਵਾਨਤ ਚਿਹਰਾ ਹੋ ਸਕਦੇ ਹਨ। ਜਸਟਿਨ ਟਰੂਡੋ ਦੇ ਵਫ਼ਾਦਾਰਾਂ ਵਿਚੋਂ ਇਕ ਮੰਨੇ ਜਾਂਦੇ ਚੰਦਰਾ ਆਰਿਆ ਨੇ ਟਵੀਟ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਅਸਤੀਫ਼ੇ ਦਾ ਸਮਾਂ ਆ ਗਿਆ ਹੈ ਕਿਉਂਕਿ ਲਿਬਰਲ ਕੌਕਸ ਦੇ ਜ਼ਿਆਦਾਤਰ ਮੈਂਬਰ ਨਵੇਂ ਆਗੂ ਦੀ ਅਗਵਾਈ ਹੇਠ ਚੋਣਾਂ ਲੜਨ ਦੇ ਇੱਛਕ ਹਨ।
ਅੰਦੋਲਨ ਕਰ ਰਹੇ ਕਿਸਾਨ ਸਿੱਧਾ ਸਾਡੇ ਕੋਲ ਆਉਣ : ਸੁਪਰੀਮ ਕੋਰਟ
ਚੰਡੀਗੜ੍ਹ : ਕਿਸਾਨ ਅੰਦੋਲਨ 'ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਕਿਸਾਨਾਂ ਲਈ ਸਾਡੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ। ਉਹ ਆਪਣੇ ਸੁਝਾਅ ਜਾਂ ਮੰਗਾਂ ਲੈ ਕੇ ਸਿੱਧੇ ਸਾਡੇ ਕੋਲ ਆ ਸਕਦੇ ਹਨ ਜਾਂ ਆਪਣੇ ਨੁਮਾਇੰਦੇ ਭੇਜ ਸਕਦੇ ਹਨ। ਸੁਪਰੀਮ ਕੋਰਟ ਨੇ ਖਨੌਰੀ ਸਰਹੱਦ 'ਤੇ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ 'ਤੇ ਵੀ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ। ਪੰਜਾਬ ਦੇ ਅਟਾਰਨੀ ਜਨਰਲ ਗੁਰਮਿੰਦਰ ਸਿੰਘ ਨੇ ਕਿਹਾ ਕਿ ਡੱਲੇਵਾਲ ਨਾਲ ਗੱਲਬਾਤ ਹੋਈ ਹੈ। ਉਨ੍ਹਾਂ ਨੇ ਆਪਣਾ ਮੈਡੀਕਲ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦੇ ਸਾਰੇ ਜ਼ਰੂਰੀ ਅੰਗ ਠੀਕ ਤਰ੍ਹਾਂ ਕੰਮ ਕਰ ਰਹੇ ਹਨ।ਸੁਪਰੀਮ ਕੋਰਟ ਨੇ ਹੁਕਮਾਂ ਵਿੱਚ ਕਿਹਾ ਕਿ ਜੇਕਰ ਡੱਲੇਵਾਲ ਨੂੰ ਕੁਝ ਹੁੰਦਾ ਹੈ ਅਤੇ ਦੋਸ਼ ਲਗਦੇ ਹਨ ਤਾਂ ਇਹ ਸੂਬਾ ਸਰਕਾਰ ਲਈ ਚੰਗਾ ਨਹੀਂ ਹੋਵੇਗਾ। ਰਾਜ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਸਾਰੀਆਂ ਮੈਡੀਕਲ ਸਹੂਲਤਾਂ ਮਿਲਣ।
ਤੁਰਕੀ 'ਚ ਹੈਲੀਕਾਪਟਰ ਟੇਕ ਆਫ ਕਰਦੇ ਸਮੇਂ ਹਸਪਤਾਲ ਨਾਲ ਟਕਰਾਇਆ, ਦੋ ਪਾਇਲਟਾਂ ਸਮੇਤ 4 ਲੋਕਾਂ ਦੀ ਮੌਤ
ਅੰਕਾਰਾ: ਤੁਰਕੀ ਦੇ ਮੁਗਲਾ ਸੂਬੇ ਵਿੱਚ ਐਤਵਾਰ ਨੂੰ ਇੱਕ ਹੈਲੀਕਾਪਟਰ ਹਾਦਸੇ ਵਿੱਚ ਦੋ ਪਾਇਲਟਾਂ ਅਤੇ ਇੱਕ ਡਾਕਟਰ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਮੁਗਲਾ ਦੇ ਗਵਰਨਰ ਅਬਦੁੱਲਾ ਏਰਿਨ ਨੇ ਏਐੱਫਪੀ ਨੂੰ ਦੱਸਿਆ ਕਿ ਸੰਘਣੀ ਧੁੰਦ ਕਾਰਨ ਹੈਲੀਕਾਪਟਰ ਨੇੜਲੇ ਹਸਪਤਾਲ ਦੀ ਚੌਥੀ ਮੰਜਿæਲ ਨਾਲ ਟਕਰਾ ਗਿਆ। ਮਾਮਲੇ ਦੀ ਜਾਂਚ ਜਾਰੀ ਹੈ। ਹੈਲੀਕਾਪਟਰ ਨੇ ਮੁਗਲਾ ਤੋਂ ਅੰਤਾਲਿਆ ਸ਼ਹਿਰ ਲਈ ਉਡਾਨ ਭਰੀ। ਇਸ ਘਟਨਾ ਦੀ ਵੀਡੀਓ ਅਤੇ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਹਸਪਤਾਲ ਦੇ ਨੇੜੇ ਹੈਲੀਕਾਪਟਰ ਦਾ ਮਲਬਾ ਖਿਲਰਿਆ ਨਜ਼ਰ ਆ ਰਿਹਾ ਹੈ। ਹੁਣ ਤੱਕ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਜਹਾਜ਼ 'ਚ ਸਵਾਰ ਲੋਕਾਂ ਤੋਂ ਇਲਾਵਾ ਇਸ ਹਾਦਸੇ 'ਚ ਕਿਸੇ ਹੋਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਮੌਕੇ 'ਤੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਸਾਹਮਣੇ ਆਈ ਹੈ। ਹਾਦਸੇ ਤੋਂ ਬਾਅਦ ਮੌਕੇ 'ਤੇ ਪਹੁੰਚੀ ਬਚਾਅ ਟੀਮ ਨੇ ਲਾਸ਼ਾਂ ਨੂੰ ਬਾਹਰ ਕੱਢਿਆ ਅਤੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ।
ਸੀਰੀਆ ਦੇ ਸਾਬਕਾ ਰਾਸ਼ਟਰਪਤੀ ਅਸਦ ਦੀ ਪਤਨੀ ਨੇ ਤਲਾਕ ਲਈ ਦਿੱਤੀ ਅਰਜ਼ੀ
ਮਾਸਕੋ : ਸੀਰੀਆ ਦੇ ਸਾਬਕਾ ਰਾਸ਼ਟਰਪਤੀ ਬਸ਼ਰ ਅਲ-ਅਸਦ ਦੀ ਪਤਨੀ ਅਸਮਾ ਅਲ-ਅਸਦ ਨੇ ਤਲਾਕ ਲਈ ਅਰਜ਼ੀ ਦਾਇਰ ਕੀਤੀ ਹੈ। ਇਜ਼ਰਾਇਲੀ ਅਖਬਾਰ ਯੇਰੂਸ਼ਲਮ ਪੋਸਟ ਮੁਤਾਬਕ ਸੀਰੀਆ 'ਚ ਸੱਤਾ ਤੋਂ ਬੇਦਖਲ ਕੀਤੇ ਗਏ ਅਸਦ ਦੀ ਪਤਨੀ ਅਸਮਾ ਰੂਸ 'ਚ ਰਹਿ ਕੇ ਖੁਸ਼ ਨਹੀਂ ਹੈ। ਉਹ ਬ੍ਰਿਟੇਨ ਜਾਣ ਦੀ ਯੋਜਨਾ ਬਣਾ ਰਹੀ ਹੈ। ਅਸਮਾ ਨੇ ਦੇਸ਼ ਛੱਡਣ ਲਈ ਰੂਸੀ ਅਦਾਲਤ ਵਿੱਚ ਵੀ ਅਰਜ਼ੀ ਦਿੱਤੀ ਹੈ।
ਅਸਮਾ ਨੇ ਦਸੰਬਰ 2000 ਵਿੱਚ ਅਸਦ ਨਾਲ ਵਿਆਹ ਕੀਤਾ ਸੀ। ਉਨ੍ਹਾਂ ਕੋਲ ਬ੍ਰਿਟੇਨ ਅਤੇ ਸੀਰੀਆ ਦੀ ਦੋਹਰੀ ਨਾਗਰਿਕਤਾ ਹੈ। ਅਸਮਾ ਦਾ ਜਨਮ ਲੰਡਨ ਵਿੱਚ 1975 ਵਿੱਚ ਸੀਰੀਆਈ ਮਾਪਿਆਂ ਦੇ ਘਰ ਹੋਇਆ ਸੀ। ਅਸਮਾ ਨੇ ਕਿੰਗਜ਼ ਕਾਲਜ, ਲੰਡਨ ਤੋਂ ਕੰਪਿਊਟਰ ਸਾਇੰਸ ਅਤੇ ਫਰਾਂਸੀਸੀ ਸਾਹਿਤ ਵਿੱਚ ਡਿਗਰੀ ਹਾਸਿਲ ਕੀਤੀ ਹੈ। ਅਸਮਾ ਅਤੇ ਅਸਦ ਦੇ ਤਿੰਨ ਬੱਚੇ ਹਨ, ਜਿਨ੍ਹਾਂ ਦਾ ਨਾਂ ਹਾਫਿਜ਼, ਜੀਨ ਅਤੇ ਕਰੀਮ ਹੈ। ਉਹ ਆਪਣੇ ਬੱਚਿਆਂ ਨਾਲ ਲੰਡਨ ਵਿੱਚ ਰਹਿਣ ਦੀ ਯੋਜਨਾ ਬਣਾ ਰਹੀ ਹੈ। ਬਸ਼ਰ ਅਲ-ਅਸਦ ਨੇ 8 ਦਸੰਬਰ ਨੂੰ ਸੀਰੀਆ ਦੀ ਰਾਜਧਾਨੀ ਦਮਿਸ਼ਕ 'ਤੇ ਬਾਗੀ ਲੜਾਕਿਆਂ ਦੇ ਕਬਜ਼ੇ ਤੋਂ ਬਾਅਦ ਦੇਸ਼ ਛੱਡ ਕੇ ਆਪਣੇ ਪਰਿਵਾਰ ਨਾਲ ਰੂਸ ਵਿਚ ਸ਼ਰਨ ਲਈ ਸੀ। ਯੇਰੂਸ਼ਲਮ ਪੋਸਟ ਮੁਤਾਬਕ ਬਸ਼ਰ ਅਲ-ਅਸਦ ਅਤੇ ਉਨ੍ਹਾਂ ਦਾ ਪਰਿਵਾਰ ਮਾਸਕੋ 'ਚ ਰਹਿ ਰਿਹਾ ਹੈ। ਰੂਸ ਨੇ ਉਨ੍ਹਾਂ ਨੂੰ ਸ਼ਰਨ ਦਿੱਤੀ ਹੈ, ਪਰ ਉਨ੍ਹਾਂ ਨੂੰ ਸਖ਼ਤ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸਦ ਨੂੰ ਮਾਸਕੋ ਛੱਡਣ ਜਾਂ ਕਿਸੇ ਵੀ ਰਾਜਨੀਤਿਕ ਗਤੀਵਿਧੀ ਵਿੱਚ ਸ਼ਾਮਿਲ ਹੋਣ 'ਤੇ ਰੋਕ ਹੈ।
ਰਿਪੋਰਟਾਂ ਮੁਤਾਬਕ ਰੂਸੀ ਅਧਿਕਾਰੀਆਂ ਨੇ ਅਸਦ ਦੀ ਜਾਇਦਾਦ ਵੀ ਜ਼ਬਤ ਕਰ ਲਈ ਹੈ। ਇਸ ਵਿੱਚ 270 ਕਿਲੋ ਸੋਨਾ, 2 ਬਿਲੀਅਨ ਡਾਲਰ ਨਕਦ ਅਤੇ ਮਾਸਕੋ ਵਿੱਚ 18 ਅਪਾਰਟਮੈਂਟ ਸ਼ਾਮਿਲ ਹਨ। ਤੁਰਕੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਅਸਦ ਵੀ ਰੂਸ ਛੱਡ ਕੇ ਬ੍ਰਿਟੇਨ ਜਾਣ ਦੀ ਯੋਜਨਾ ਬਣਾ ਰਹੇ ਹਨ।
ਟਰੰਪ ਨੇ ਪਨਾਮਾ ਨਹਿਰ ਖੋਹਣ ਦੀ ਦਿੱਤੀ ਧਮਕੀ, ਚੀਨ ਦਾ ਪ੍ਰਭਾਵ ਵਧਾਉਣ ਦਾ ਦੋਸ਼
ਵਾਸਿæੰਗਟਨ: ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਧਮਕੀ ਦਿੱਤੀ ਹੈ ਕਿ ਉਹ ਪਨਾਮਾ ਨਹਿਰ ਨੂੰ ਅਮਰੀਕਾ ਦੇ ਕਬਜ਼ੇ ਹੇਠ ਲੈ ਲੈਣਗੇ। ਇਹ ਨਹਿਰ ਉੱਤਰੀ ਅਮਰੀਕੀ ਦੇਸ਼ ਪਨਾਮਾ ਦਾ ਹਿੱਸਾ ਹੈ। ਇਸ ਨਹਿਰ 'ਤੇ ਅਮਰੀਕਾ ਦਾ 1999 ਤੱਕ ਕੰਟਰੋਲ ਸੀ। ਟਰੰਪ ਨੇ ਕਿਹਾ ਕਿ ਪਨਾਮਾ ਇਸ ਨਹਿਰ ਦੀ ਵਰਤੋਂ ਕਰਨ ਲਈ ਅਮਰੀਕਾ ਤੋਂ ਵੱਧ ਖਰਚਾ ਲੈ ਰਿਹਾ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਚੀਨ ਨਹਿਰ &rsquoਤੇ ਆਪਣਾ ਪ੍ਰਭਾਵ ਵਧਾ ਰਿਹਾ ਹੈ। ਅਮਰੀਕੀ ਸੂਬੇ ਐਰੀਜ਼ੋਨਾ ਵਿੱਚ ਸਮਰਥਕਾਂ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਉਹ ਨਹਿਰ ਨੂੰ ਗਲਤ ਹੱਥਾਂ ਵਿੱਚ ਨਹੀਂ ਜਾਣ ਦੇਣਗੇ।
ਰੈਲੀ ਤੋਂ ਬਾਅਦ, ਟਰੰਪ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਏਆਈ ਦੁਆਰਾ ਤਿਆਰ ਕੀਤੀ ਫੋਟੋ ਵੀ ਪੋਸਟ ਕੀਤੀ। ਇਸ ਤਸਵੀਰ ਵਿੱਚ ਅਮਰੀਕੀ ਝੰਡਾ ਪਨਾਮਾ ਨਹਿਰ ਦੇ ਵਿਚਕਾਰ ਲਟਕਦਾ ਨਜ਼ਰ ਆ ਰਿਹਾ ਹੈ। ਤਸਵੀਰ ਦੇ ਕੈਪਸ਼ਨ 'ਚ ਟਰੰਪ ਨੇ ਲਿਖਿਆ 'ਵੈਲਕਮ ਟੂ ਦ ਯੂਨਾਈਟਿਡ ਸਟੇਟਸ ਕੈਨਾਲ'। ਇਸਦਾ ਅਰਥ ਹੈ ਯੂਨਾਈਟਿਡ ਸਟੇਟਸ ਨਹਿਰ ਵਿੱਚ ਤੁਹਾਡਾ ਸੁਆਗਤ ਹੈ।
ਪਨਾਮਾ ਦੇ ਰਾਸ਼ਟਰਪਤੀ ਜੋਸ ਰਾਉਲ ਮੁਲੀਨੋ ਨੇ ਟਰੰਪ ਦੀ ਧਮਕੀ 'ਤੇ ਸਖ਼ਤ ਤਾੜਨਾ ਕੀਤੀ ਹੈ। ਮੁਲੀਨੋ ਨੇ ਐਤਵਾਰ ਨੂੰ ਇੱਕ ਰਿਕਾਰਡ ਕੀਤੇ ਸੰਦੇਸ਼ ਵਿੱਚ ਕਿਹਾ ਕਿ ਪਨਾਮਾ ਦੀ ਆਜ਼ਾਦੀ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਟਰੰਪ ਦੇ ਦੋਸ਼ਾਂ ਨੂੰ ਰੱਦ ਕੀਤਾ ਅਤੇ ਨਹਿਰ 'ਤੇ ਚੀਨ ਦੇ ਪ੍ਰਭਾਵ ਤੋਂ ਇਨਕਾਰ ਕੀਤਾ। ਮੁਲੀਨੋ ਨੇ ਕਿਹਾ ਕਿ ਪਨਾਮਾ ਨਹਿਰ ਦੇ ਕੈਰੇਬੀਅਨ ਅਤੇ ਪੈਸੀਫਿਕ ਪਾਸਿਆਂ 'ਤੇ ਦੋ ਬੰਦਰਗਾਹਾਂ ਦੇ ਗੇਟਾਂ ਦਾ ਪ੍ਰਬੰਧਨ ਸੀਕੇ ਹਚੀਸਨ ਹੋਲਡਿੰਗਜ਼ ਦੀ ਸਹਾਇਕ ਕੰਪਨੀ ਦੁਆਰਾ ਕੀਤਾ ਜਾਂਦਾ ਹੈ। ਇਹ ਕੰਪਨੀ ਹਾਂਗਕਾਂਗ ਵਿੱਚ ਸਥਿਤ ਹੈ, ਇਸ ੱਤੇ ਚੀਨ ਦਾ ਕੋਈ ਕੰਟਰੋਲ ਨਹੀਂ ਹੈ। ਮੁਲੀਨੋ ਨੇ ਅੱਗੇ ਕਿਹਾ ਕਿ ਪਨਾਮਾ ਨਹਿਰ ਅਤੇ ਇਸ ਦੇ ਆਲੇ-ਦੁਆਲੇ ਦੀ ਹਰ ਇੰਚ ਜ਼ਮੀਨ ਪਨਾਮਾ ਦੀ ਹੈ ਅਤੇ ਇਹ ਭਵਿੱਖ ਵਿੱਚ ਵੀ ਪਨਾਮਾ ਦੀ ਹੀ ਰਹੇਗੀ। ਮੁਲੀਨੋ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਟਰੰਪ ਨੇ ਕਿਹਾ ਕਿ ਅਸੀਂ ਇਸ ਬਾਰੇ ਅੱਗੇ ਸੋਚਾਂਗੇ।
ਦਿੱਲੀ ਦੇ ਉਪ ਰਾਜਪਾਲ ਵੱਲੋਂ ਕੇਜਰੀਵਾਲ ਖਿਲਾਫ਼ ਕਾਰਵਾਈ ਲਈ ਈ.ਡੀ. ਨੂੰ ਹਰੀ ਝੰਡੀ
ਨਵੀਂ ਦਿੱਲੀ - ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ਼ ਆਬਕਾਰੀ ਨੀਤੀ ਮਾਮਲੇ ਵਿਚ ਐੱਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੂੰ ਮੁਕੱਦਮਾ ਚਲਾਉਣ ਦੀ ਖੁੱਲ੍ਹ ਦੇ ਦਿੱਤੀ ਹੈ। ਉਪ ਰਾਜਪਾਲ ਨੇ ਇਹ ਫੈਸਲਾ 2025 ਦੀਆਂ ਦਿੱਲੀ ਅਸੈਂਬਲੀ ਚੋਣਾਂ ਤੋਂ ਪਹਿਲਾਂ ਲਿਆ ਹੈ, ਜੋ ਸਿਆਸੀ ਤੇ ਕਾਨੂੰਨੀ ਵਿਵਾਦਾਂ ਦਾ ਕਾਰਨ ਬਣ ਸਕਦਾ ਹੈ। ਦਿੱਲੀ ਸਰਕਾਰ ਦੀ ਵਿਵਾਦਿਤ ਆਬਕਾਰੀ ਨੀਤੀ ਨੂੰ ਲੈ ਕੇ ਮਹੀਨਿਆਂ ਤੋਂ ਚੱਲ ਰਹੀ ਜਾਂਚ ਮਗਰੋਂ ਈ.ਡੀ. ਨੇ 5 ਦਸੰਬਰ ਨੂੰ ਕੇਜਰੀਵਾਲ ਖਿਲਾਫ਼ ਮੁਕੱਦਮੇ ਦੀ ਮਨਜ਼ੂਰੀ ਮੰਗੀ ਸੀ। ਕੇਜਰੀਵਾਲ ਉੱਤੇ ਦੋਸ਼ ਹੈ ਕਿ ਉਨ੍ਹਾਂ ਸ਼ਰਾਬ ਕਾਰੋਬਾਰੀਆਂ ਨੂੰ ਫਾਇਦਾ ਪਹੁੰਚਾਉਣ ਤੇ ਭ੍ਰਿਸ਼ਟਾਚਾਰ ਨੂੰ ਹੱਲਾਸ਼ੇਰੀ ਦੇਣ ਦੇ ਇਰਾਦੇ ਨਾਲ ਇਹ ਯੋਜਨਾ ਤਿਆਰ ਕੀਤੀ ਸੀ। ਈ.ਡੀ. ਮੁਤਾਬਕ ਆਬਕਾਰੀ ਨੀਤੀ ਵਿਚ ਜਾਣਬੁੱਝ ਕੇ ਕਮੀਆਂ ਛੱਡੀਆਂ ਗਈਆਂ, ਜਿਸ ਨਾਲ &lsquoਆਪ&rsquo ਆਗੂਆਂ ਨੂੰ ਫਾਇਦਾ ਪਹੁੰਚਾਉਣ ਲਈ ਸ਼ਰਾਬ ਕਾਰੋਬਾਰੀਆਂ ਤੋਂ ਰਿਸ਼ਵਤ ਲਈ ਗਈ।