image caption:

'ਆਪ' ਵਿਚ ਸ਼ਾਮਲ ਹੋਏ ਜਸਬੀਰ ਸਿੰਘ ਗੜ੍ਹੀ

ਬਹੁਜਨ ਸਮਾਜ ਪਾਰਟੀ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਜਸਵੀਰ ਸਿੰਘ ਗੜ੍ਹੀ ਨੂੰ &lsquoਆਪ&rsquo ਵਿੱਚ ਸ਼ਾਮਲ ਕਰਵਾਇਆ ਹੈ। ਦੱਸ ਦਈਏ ਕਿ ਜਸਬੀਰ ਸਿੰਘ ਗੜ੍ਹੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਬਹੁਜਨ ਸਮਾਜ ਪਾਰਟੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਇਹ ਹੁਕਮ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਕੁਮਾਰੀ ਮਾਇਆਵਤੀ ਨੇ ਜਾਰੀ ਕੀਤਾ ਸੀ। ਜਸਬੀਰ ਸਿੰਘ ਗੜ੍ਹੀ 2019 ਤੋਂ ਬਸਪਾ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾ ਰਹੇ ਸਨ। ਉਨ੍ਹਾਂ ਦੀ ਪ੍ਰਧਾਨਗੀ ਹੇਠ ਸਾਲ 2022 ਵਿਚ ਵਿਧਾਨ ਸਭਾ ਚੋਣਾਂ ਲੜੀਆਂ ਗਈਆਂ ਸਨ। ਇਸ ਚੋਣ ਵਿਚ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਕੀਤਾ ਸੀ। ਉਨ੍ਹਾਂ ਦੀ ਪ੍ਰਧਾਨਗੀ ਹੇਠ ਬਸਪਾ ਜਨਰਲ ਸਕੱਤਰ ਨਛੱਤਰ ਪਾਲ ਸਿੰਘ ਨਵਾਂਸ਼ਹਿਰ ਤੋਂ ਜੇਤੂ ਰਹੇ। ਇਸ ਦੇ ਨਾਲ ਹੀ ਉਹ ਖ਼ੁਦ ਫਗਵਾੜਾ ਤੋਂ ਵਿਧਾਨ ਸਭਾ ਚੋਣ ਲੜ ਚੁੱਕੇ ਹਨ। ਉਹ 31232 ਵੋਟਾਂ (24.41%) ਨਾਲ ਤੀਜੇ ਸਥਾਨ 'ਤੇ ਰਹੇ ਸਨ।

ਨਿਊ ਓਰਲੀਨਜ਼ &rsquoਚ ਤੇਜ਼ ਰਫ਼ਤਾਰ ਟਰੱਕ ਹੇਠ ਆ ਕੇ 10 ਜਣਿਆਂ ਦੀ ਮੌਤ, 30 ਜ਼ਖ਼ਮੀ

 ਨਿਊ ਓਰਲੀਨਜ਼ &rsquoਚ ਕੈਨਾਲ ਐਂਡ ਬੋਰਬੋਨ ਸਟ੍ਰੀਟ &rsquoਤੇ ਨਵੇਂ ਸਾਲ ਦੇ ਪਹਿਲੇ ਕੁੱਝ ਘੰਟਿਆਂ &rsquoਚ ਇਕ ਟਰੱਕ ਨੇ ਭੀੜ ਨੂੰ ਕੁਚਲ ਦਿਤਾ, ਜਿਸ &rsquoਚ 10 ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਸ਼ਹਿਰ ਦੀ ਐਮਰਜੈਂਸੀ ਤਿਆਰੀ ਏਜੰਸੀ ਨੋਲਾ ਰੈਡੀ ਨੇ ਦਿਤੀ। ਨਿਊ ਓਰਲੀਨਜ਼ ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਉਹ &lsquoਵੱਡੇ ਪੱਧਰ &rsquoਤੇ ਮੌਤਾਂ&rsquo ਦੀ ਸਥਿਤੀ ਨਾਲ ਨਜਿੱਠ ਰਹੇ ਹਨ। ਨੋਲਾ ਰੇਡੀ ਨੇ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਦੀ ਸਲਾਹ ਦਿਤੀ। ਜ਼ਖ਼ਮੀਆਂ ਨੂੰ ਪੰਜ ਸਥਾਨਕ ਹਸਪਤਾਲਾਂ &rsquoਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਘਟਨਾ ਨਿਊ ਓਰਲੀਨਜ਼ &rsquoਚ ਨਵੇਂ ਸਾਲ ਦੇ ਜਸ਼ਨਾਂ ਦੇ ਅੰਤ &rsquoਤੇ ਅਤੇ ਸ਼ਹਿਰ ਦੇ ਕੈਸਰ ਸੁਪਰਡੋਮ ਵਿਚ ਕਾਲਜ ਫੁੱਟਬਾਲ ਕੁਆਰਟਰ ਫਾਈਨਲ ਆਲਸਟੇਟ ਬਾਊਲ ਦੀ ਸ਼ੁਰੂਆਤ ਤੋਂ ਕੁੱਝ ਘੰਟੇ ਪਹਿਲਾਂ ਵਾਪਰੀ, ਜਿਸ ਵਿਚ ਹਜ਼ਾਰਾਂ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਸੀ।

ਨਵੇਂ ਸਾਲ ਦੇ ਮੌਕੇ ਪੰਜਾਬੀ ਗਾਇਕ ਬੱਬੂ ਮਾਨ ਪਹੁੰਚੇ ਖਨੌਰੀ ਬਾਰਡਰ

ਅੱਜ ਖਨੌਰੀ ਬਾਰਡਰ &rsquoਤੇ ਨਵਾਂ ਸਾਲ ਦੇ ਮੌਕੇ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਪਹੁੰਚੇ। ਕੁਝ ਦਿਨ ਪਹਿਲਾਂ ਵੀ ਬੱਬੂ ਮਾਨ ਖਨੌਰੀ ਬਾਰਡਰ &rsquoਤੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਹਾਲ ਚਾਲ ਜਾਣਨ ਪਹੁੰਚੇ ਸੀ। ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਅਤੇ ਸ਼ੰਭੂ ਬਾਰਡਰ 'ਤੇ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈ। ਇਸ ਦੌਰਾਨ ਸਿਆਸੀ ਆਗੂ ਅਤੇ ਗਾਇਕ ਡੱਲੇਵਾਲ ਨੂੰ ਇਸ ਅੰਦੋਲਨ &rsquoਚ ਮਿਲਣ ਲਈ ਪਹੁੰਚ ਰਹੇ ਹਨ। ਬੱਬੂ ਮਾਨ ਨੂੰ ਕਿਸਾਨੀ ਜਮੂਹਰੀਅਤ ਲਈ ਬਹੁਤ ਵੱਡੀ ਦੇਣ ਹੈ। ਉਨ੍ਹਾਂ ਨੇ ਹਮੇਸ਼ਾਂ ਹੀ ਕਿਸਾਨਾਂ ਦੇ ਹੱਕ ਦਾ ਨਾਅਰਾ ਲਗਾਇਆ ਹੈ।

ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹਰ ਕਾਫ਼ਲਾ ਇੱਕ ਤੋਂ ਹੀ ਸ਼ੁਰੂ ਹੁੰਦਾ ਹੈ ਪਰ ਪਹਿਲ ਕਰਨੀ ਬਹੁਤ ਔਖੀ ਹੁੰਦੀ। ਕਈ ਲੋਕਾਂ ਨੇ ਮੈਨੂੰ ਵੀ ਪੁੱਛਿਆ ਕਿ ਕਲਾਕਾਰ ਅੰਦੋਲਨ&rsquoਚ ਨਹੀਂ ਦਿਖਦੇ ਤਾਂ ਮੈਂ ਇਹੀ ਕਹਿੰਦਾ ਹੁੰਦਾ ਹਾਂ ਕਿ ਹਰ ਚੀਜ਼ ਨੂੰ ਵਕਤ ਲੱਗਦਾ ਹੁੰਦਾ ਹੈ। ਹੌਲੀ ਹੌਲੀ ਸਾਰੇ ਇਸ ਅੰਦੋਲਨ ਨਾਲ ਜੁੜ ਜਾਣਗੇ। ਉਨ੍ਹਾਂ ਨੇ ਬਾਕੀ ਲੋਕਾਂ ਨੂੰ ਕਿਸਾਨਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ।

ਪੰਜਾਬ ਦੇ ਸਿਮਰਨਜੀਤ ਸਿੰਘ ਕੰਗ ਦੀ ਟੀ-20 ਵਿਸ਼ਵ ਕੱਪ ਲਈ ਯੂਏਈ ਦੀ ਟੀਮ &rsquoਚ ਹੋਈ ਚੋਣ

ਟੀ-20 ਵਿਸ਼ਵ ਕੱਪ ਦੀ ਟੀਮ ਲਈ ਚੁਣੇ ਗਏ ਇੰਡੀਆ ਦੇ ਪਹਿਲੇ ਗੁਰਸਿੱਖ ਅੰਮ੍ਰਿਤਧਾਰੀ ਨੌਜਵਾਨ ਜ਼ਿਲ੍ਹਾ ਰੂਪਨਗਰ ਦੇ ਪਿੰਡ ਬੂਰਮਾਜਰਾ ਦੇ ਨਿਵਾਸੀ ਸਿਮਰਨਜੀਤ ਸਿੰਘ ਕੰਗ ਦਾ ਯੂ.ਏ.ਈ. ਤੋਂ ਪਿੰਡ ਆਉਣ &rsquoਤੇ ਪਿੰਡ ਵਾਸੀਆਂ ਅਤੇ ਸ਼ਹਿਰ ਵਾਸੀਆਂ ਵਲੋਂ ਢੋਲ ਢਮੱਕੇ ਨਾਲ ਅਤੇ ਜੋਸ਼ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ &rsquoਤੇ ਪਿੰਡ ਬੂਰ ਮਾਜਰਾ ਦੇ ਪਤਵੰਤੇ ਸੱਜਣ ਉਸ ਨੂੰ ਚੰਡੀਗੜ੍ਹ ਏਅਰਪੋਰਟ ਤੋਂ ਲੈਣ ਲਈ ਪਹੁੰਚੇ। ਨੌਜਵਾਨ ਕ੍ਰਿਕਟਰ ਸਿਮਰਨਜੀਤ ਸਿੰਘ ਕੰਗ ਨੇ ਅਪਣਾ ਕ੍ਰਿਕਟ ਦਾ ਸਫ਼ਰ ਅਪਣੇ ਪਿੰਡ ਤੋਂ ਹੀ ਸ਼ੁਰੂ ਕੀਤਾ।

ਹੁਣ ਰੂਸ &rsquoਚ ਘੁੰਮਣਾ ਸੈਲਾਨੀਆਂ ਨੂੰ ਪਵੇਗਾ ਮਹਿੰਗਾ, ਸਰਕਾਰ ਨੇ ਲਾਇਆ ਨਵਾਂ ਟੂਰਿਸਟ ਟੈਕਸ

ਪੂਰੇ ਰੂਸ &rsquoਚ ਬੁਧਵਾਰ ਤੋਂ ਇਕ ਨਵਾਂ ਟੂਰਿਸਟ ਟੈਕਸ ਲਾਗੂ ਹੋ ਗਿਆ ਹੈ ਅਤੇ ਇਹ ਪਿਛਲੀ ਰਿਜ਼ੋਰਟ ਫ਼ੀਸ ਦੀ ਥਾਂ ਲਵੇਗਾ। ਆਰਆਈਏ ਨੋਵੋਸਤੀ ਨਿਊਜ਼ ਏਜੰਸੀ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ। 1 ਜਨਵਰੀ, 2025 ਤੋਂ ਹੋਟਲਾਂ ਅਤੇ ਹੋਰ ਰਿਹਾਇਸ਼ਾਂ ਵਿਚ ਰਹਿਣ ਵਾਲੇ ਯਾਤਰੀ ਅਪਣੇ ਰਿਹਾਇਸ਼ੀ ਖ਼ਰਚਿਆਂ ਦਾ 1 ਪ੍ਰਤੀਸ਼ਤ ਵਾਧੂ ਯੋਗਦਾਨ ਪਾਉਣਗੇ, ਜੋ ਖੇਤਰੀ ਸੈਰ-ਸਪਾਟਾ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਪੜਾਅਵਾਰ ਯੋਜਨਾ ਦੀ ਸ਼ੁਰੂਆਤ ਦਾ ਪ੍ਰਤੀਕ ਹੈ।

ਟੈਕਸ ਨੂੰ ਜੁਲਾਈ 2024 ਵਿਚ ਰੂਸੀ ਟੈਕਸ ਕੋਡ &rsquoਚ ਸੋਧਾਂ ਦੇ ਹਿੱਸੇ ਵਜੋਂ ਪੇਸ਼ ਕੀਤਾ ਗਿਆ ਸੀ, ਜਿਸ ਵਿਚ &lsquoਟੂਰਿਸਟ ਟੈਕਸ&rsquo ਸਿਰਲੇਖ ਵਾਲਾ ਇਕ ਨਵਾਂ ਅਧਿਆਏ ਸ਼ਾਮਲ ਕੀਤਾ ਗਿਆ ਸੀ, ਜੋ ਖੇਤਰੀ ਅਧਿਕਾਰੀਆਂ ਨੂੰ ਟੈਕਸ ਨੂੰ ਸਥਾਨਕ ਲੇਵੀ ਵਜੋਂ ਲਾਗੂ ਕਰਨ ਦਾ ਅਧਿਕਾਰ ਪ੍ਰਦਾਨ ਕਰਦਾ ਹੈ। ਬਹੁਤ ਸਾਰੇ ਖੇਤਰ, ਖ਼ਾਸ ਤੌਰ &rsquoਤੇ ਸਥਾਪਤ ਜਾਂ ਉੱਭਰ ਰਹੇ ਸੈਰ-ਸਪਾਟਾ ਉਦਯੋਗਾਂ ਵਾਲੇ, ਪਹਿਲਾਂ ਹੀ ਇਸ ਪਹਿਲ ਨੂੰ ਅਪਣਾ ਚੁੱਕੇ ਹਨ।

ਕੈਨੇਡਾ ਦੀ ਵੈਸਟ ਜੈੱਟ ਏਅਰਲਾਈਨ &rsquoਚ ਕੈਪਟਨ ਬਣਿਆ ਪੰਜਾਬੀ ਨੌਜਵਾਨ ਹਸਨਦੀਪ ਸਿੰਘ ਖੁਰਲ

ਜਦੋਂ ਮੈਂ ਸਕੂਲ ਪੜ੍ਹਦਾ ਹੁੰਦਾ ਸੀ ਤਾਂ ਉਸ ਸਮੇਂ ਕਈ ਵਾਰ ਜਦੋਂ ਉਪਰ ਜਾ ਰਹੇ ਜਹਾਜ਼ ਵਲ ਦੇਖਣਾ ਤਾਂ ਮਨ ਵਿਚ ਖ਼ਿਆਲ ਆਉਣਾ, ਕਿ ਸੈਂਕੜੇ ਸਵਾਰੀਆਂ ਨਾਲ ਭਰੇ ਤੇ ਉੱਚੇ ਨੀਲੇ ਅਸਮਾਨ ਵਿਚ ਜਾ ਰਹੇ ਐਨੇ ਵੱਡੇ ਜਹਾਜ਼ ਨੂੰ ਕੌਣ ਤੇ ਕਿਵੇਂ ਚਲਾਉਂਦਾ ਹੋਵੇਗਾ। ਬਸ ਉਸ ਸਮੇਂ ਤੋਂ ਮੈਂ ਆਪਣੇ ਮਨ ਵਿਚ ਧਾਰ ਲਿਆ ਕਿ ਮੈਂ ਵੀ ਵੱਡਾ ਹੋ ਕੇ ਜਹਾਜ਼ ਚਲਾਊਂਗਾ ਅਤੇ ਪੰਜਾਬ ਦੀ ਧਰਤੀ ਉਤੇ ਪਾਇਲਟ ਬਣਨ ਦਾ ਲਿਆ ਸੁਪਨਾ ਕੈਨੇਡਾ ਆ ਕੇ ਪੂਰਾ ਹੋ ਗਿਆ। ਇਹ ਕਹਿਣਾ ਹੈ ਕੈਪਟਨ ਹਸਨਦੀਪ ਸਿੰਘ ਖੁਰਲ ਦਾ।

ਜਿਸ ਨੂੰ ਕੈਨੇਡਾ ਵਿਚ ਪਹਿਲਾਂ ਸਾਬਤ ਸੂਰਤ ਸਿੱਖ ਪਾਇਲਟ ਬਣਨ ਦਾ ਮਾਣ ਪ੍ਰਾਪਤ ਹੈ। ਐਬਟਸਫੋਰਡ ਦੀ ਯੂਨੀਵਰਸਿਟੀ ਆਫ਼ ਫਰੇਜ਼ਰ ਵੈਲੀ ਤੋਂ ਬੈਚਲਰ ਆਫ਼ ਬਿਜ਼ਨੈੱਸ ਐਡਮਿਨਿਸਟ੍ਰੇਸ਼ਨ ਐਵੀਟੇਸ਼ਨ ਦੀ ਪੜ੍ਹਾਈ ਕਰ ਕੇ ਹਸਨਦੀਪ ਸਿੰਘ ਨੇ ਪਾਇਲਟ ਦੀ ਨੌਕਰੀ ਕਰਨ ਵਿਚ ਦਿੱਕਤ ਆ ਸਕਦੀ ਹੈ ਕਿਉਂਕਿ ਏਅਰਲਾਈਨਾਂ ਦੀ ਸ਼ਰਤ ਮੁਤਾਬਕ ਆਕਸੀਜਨ ਮਾਸਕ ਲਾਉਣ ਕਾਰਨ ਸਿਰਫ਼ ਕਲੀਨਸ਼ੇਵ ਅਤੇ ਦਾੜ੍ਹੀ ਕੱਟਣ ਵਾਲੇ ਯੋਗ ਪਾਇਲਟਾਂ ਨੂੰ ਨੌਕਰੀ ਕਰਨ ਦੀ ਇਜ਼ਾਜਤ ਸੀ, ਕਿਉਂਕਿ ਆਕਸੀਜਨ ਮਾਸਕ ਉਨ੍ਹਾਂ ਦੇ ਹੀ ਫਿਟ ਲਗਦਾ ਸੀ ਪਰ ਹਸਨਦੀਪ ਸਿੰਘ ਨੇ ਹਿੰਮਤ ਨਹੀਂ ਹਾਰੀ ਤੇ ਆਪਣੀ ਕੋਸ਼ਿਸ਼ ਜਾਰੀ ਰੱਖੀ।

ਯੂ.ਕੇ. ਨੇ ਆਪਣੇ ਨਾਗਰਿਕਾਂ ਲਈ ਭਾਰਤ ਯਾਤਰਾ ਸਬੰਧੀ ਕੀਤੀ ਐਡਵਾਇਜਾਰੀ ਜਾਰੀ

ਬੀਤੇ ਦਿਨੀਂ ਬਰਤਾਨੀਆ ਦੀ ਸਰਕਾਰ ਨੇ ਯਾਤਰਾ ਸਲਾਹ ਦਿੰਦਿਆਂ ਭਾਰਤ ਯਾਤਰਾ ਦੌਰਾਨ ਬਰਤਾਨਵੀ ਨਾਗਰਿਕਾਂ ਨੂੰ ਬਿਨਾਂ ਲਾਇਸੈਂਸ ਦੇ ਭਾਰਤ ਵਿਚ ਸੈਟੇਲਾਈਟ ਫੋਨ ਲੈ ਕੇ ਜਾਣ ਜਾਂ ਇਸਦੀ ਵਰਤੋਂ ਕਰਨ ਤੋਂ ਬਚਣ ਲਈ ਚੇਤਾਵਨੀ ਦਿੱਤੀ ਹੈ। ਵਿਦੇਸ਼, ਰਾਸ਼ਟਰਮੰਡਲ ਤੇ ਵਿਕਾਸ ਦਫ਼ਤਰ (ਐਫ. ਸੀ. ਡੀ. ਓ.) ਨੇ ਭਾਰਤ ਲਈ ਆਪਣੀ ਸਲਾਹ ਦੀ ਸਮੀਖਿਆ ਕੀਤੀ, ਰਿਪੋਰਟ ਦਿੱਤੀ ਕਿ ਬਰਤਾਨਵੀ ਯਾਤਰੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਭਾਰਤ &rsquoਚ ਅਜਿਹੇ ਉਪਕਰਣ ਲਿਆਉਣ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ।

ਸਲਾਹ &rsquoਚ ਇਹ ਉਜਾਗਰ ਕੀਤਾ ਗਿਆ ਹੈ ਕਿ ਕੁਝ ਸੁਣਨ ਵਾਲੇ ਯੰਤਰਾਂ ਅਤੇ &lsquoਸ਼ਕਤੀਸ਼ਾਲੀ ਕੈਮਰੇ ਜਾਂ ਦੂਰਬੀਨ' ਲਈ ਵੀ ਦੂਰਸੰਚਾਰ ਵਿਭਾਗ ਤੋਂ ਅਗਾਉਂ ਇਜਾਜ਼ਤ ਦੀ ਲੋੜ ਹੁੰਦੀ ਹੈ ਤੇ ਅਜਿਹੇ ਉਪਕਰਨਾਂ ਬਾਰੇ ਸਲਾਹ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ । ਦਫ਼ਤਰ ਨੇ ਕਿਹਾ ਕਿ, 'ਭਾਰਤ ਵਿਚ ਬਿਨਾਂ ਲਾਇਸੈਂਸ ਦੇ ਸੈਟੇਲਾਈਟ ਫ਼ੋਨ ਰੱਖਣਾ ਤੇ ਚਲਾਉਣਾ ਗੈਰ-ਕਾਨੂੰਨੀ ਹੈ।&rsquo ਬਰਤਾਨਵੀ ਨਾਗਰਿਕਾਂ ਨੂੰ ਬਿਨਾਂ ਅਗਾਊਂ ਇਜਾਜ਼ਤ ਦੇ ਦੇਸ਼ ਵਿਚ ਸੈਟੇਲਾਈਟ ਫੋਨ ਤੇ ਹੋਰ ਸੈਟੇਲਾਈਟ- ਸਮਰੱਥ ਨੈਵੀਗੇਸ਼ਨ ਉਪਕਰਣ ਲਿਆਉਣ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ ਜਾਂ ਹਿਰਾਸਤ ਵਿਚ ਲਿਆ ਗਿਆ ਹੈ।' ਸਲਾਹ ਦੇ ਅਨੁਸਾਰ, 'ਲਾਈਸੈਂਸ ਲਈ ਭਾਰਤੀ ਦੂਰਸੰਚਾਰ ਵਿਭਾਗ ਨਾਲ ਸੰਪਰਕ ਕਰਨਾ ਚਾਹੀਦਾ ਹੈ।


ਆਸਟ੍ਰੇਲੀਆ &rsquoਚ ਨਵੇਂ ਸਾਲ ਮੌਕੇ ਛੁਰੇਬਾਜ਼ੀ ਅਤੇ ਕੁੱਟਮਾਰ ਦੀਆਂ ਵਾਰਦਾਤਾਂ

 ਸਿਡਨੀ : ਆਸਟ੍ਰੇਲੀਆ ਵਿਚ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਛੁਰੇਬਾਜ਼ੀ ਅਤੇ ਕੁੱਟਮਾਰ ਦੀਆਂ ਕਈ ਵਾਰਦਾਤਾਂ ਸਾਹਮਣੇ ਆਈਆਂ ਅਤੇ ਪੁਲਿਸ ਵੱਲੋਂ ਘੱਟੋ ਘੱਟ 36 ਜਣਿਆਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਰਿਪੋਰਟ ਹੈ। ਸਿਡਨੀ ਅਤੇ ਮੈਲਬਰਨ ਵਿਖੇ ਛੁਰੇਬਾਜ਼ੀ ਦੀਆਂ ਵਾਰਦਾਤਾਂ ਦੌਰਾਨ ਦੋ ਅੱਲ੍ਹੜ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਨੇ ਦੱਸਿਆ ਕਿ ਬੁੱਧਵਾਰ ਵੱਡੇ ਤੜਕੇ ਸਿਡਨੀ ਤੋਂ 20 ਕਿਲੋਮੀਟਰ ਪੱਛਮ ਵੱਲ ਗਿਲਫਰਡ ਇਲਾਕੇ ਵਿਚ ਨਾਜਾਇਜ਼ ਤਰੀਕੇ ਨਾਲ ਪਟਾਕੇ ਚਲਾਉਣ ਅਤੇ ਛੁਰੇਬਾਜ਼ੀ ਦੀ ਇਤਲਾਹ ਮਿਲੀ। ਮੌਕੇ &rsquoਤੇ ਪੁੱਜੇ ਅਫਸਰਾਂ ਨੂੰ ਪਤਾ ਲੱਗਾ ਕਿ ਦੋ ਧੜਿਆਂ ਦਰਮਿਆਨ ਪਟਾਕੇ ਚਲਾਉਣ ਦੇ ਮੁੱਦੇ &rsquoਤੇ ਝਗੜਾ ਹੋਇਆ ਅਤੇ 17 ਸਾਲਾ ਅੱਲ੍ਹੜ ਦੀ ਪਿੱਠ ਵਿਚ ਛੁਰਾ ਮਾਰ ਦਿਤਾ ਗਿਆ।

ਅਮਰੀਕਾ ਵਿਚ ਭਾਰਤੀ ਨੌਜਵਾਨ ਦਾ ਕਤਲ

ਸੈਨ ਫਰਾਂਸਿਸਕੋ : ਅਮਰੀਕਾ ਵਿਚ ਭਾਰਤੀ ਮੂਲ ਦੇ ਨੌਜਵਾਨ ਦੀ ਮੌਤ ਬਾਰੇ ਵੱਡਾ ਖੁਲਾਸਾ ਕਰਦਿਆਂ ਉਸ ਦੇ ਮਾਪਿਆਂ ਨੇ ਕਿਹਾ ਹੈ ਕਿ ਸੁਚਿਰ ਨੇ ਖੁਦਕੁਸ਼ੀ ਨਹੀਂ ਕੀਤੀ ਬਲਕਿ ਉਸ ਦਾ ਕਤਲ ਕੀਤਾ ਗਿਆ। ਸੁਚਿਰ ਬਾਲਾਜੀ ਦੇ ਮਾਪਿਆਂ ਨੇ ਭਾਰਤੀ ਮੀਡੀਆ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਪੋਸਟ ਮਾਰਟਮ ਦੀ ਦੂਜੀ ਰਿਪੋਰਟ ਵਿਚ ਸਿਰ &rsquoਤੇ ਗੰਭੀਰ ਸੱਟ ਅਤੇ ਸੁਚਿਰ ਵੱਲੋਂ ਮੌਤ ਤੋਂ ਪਹਿਲਾਂ ਸੰਘਰਸ਼ ਕਰਨ ਦੇ ਸੰਕੇਤ ਮਿਲੇ ਹਨ। ਅਮਰੀਕਾ ਦੀ ਨਾਮੀ ਆਰਟੀਫ਼ਿਸ਼ੀਅਲ ਇੰਟਲੀਜੈਂਸ ਕੰਪਨੀ ਓਪਨ ਏ.ਆਈ. &rsquoਤੇ ਗੰਭੀਰ ਦੋਸ਼ ਲਾਉਣ ਵਾਲੇ ਸੁਚਿਰ ਦੀ ਮਾਤਾ ਪੂਰਨਿਮਾ ਰਾਮਾਰਾਓ ਨੇ ਕਿਹਾ ਕਿ ਕੋਈ ਖੁਦਕੁਸ਼ੀ ਨੋਟ ਨਹੀਂ ਮਿਲਿਆ ਅਤੇ ਦੂਜੀ ਪੋਸਟਮਾਰਟਮ ਰਿਪੋਰਟ ਬਹੁਤ ਕੁਝ ਬਿਆਨ ਕਰ ਰਹੀ ਹੈ।

ਸਵਿਟਜ਼ਰਲੈਂਡ &rsquoਚ ਔਰਤਾਂ ਦੇ ਬੁਰਕਾ ਜਾਂ ਹਿਜਾਬ ਪਹਿਨਣ &rsquoਤੇ ਪਾਬੰਦੀ

ਬਰਨ : ਸਵਿਟਜ਼ਰਲੈਂਡ ਵਿਖੇ ਅੱਜ ਤੋਂ ਜਨਤਕ ਥਾਵਾਂ &rsquoਤੇ ਔਰਤਾਂ ਹਿਜਾਬ ਜਾਂ ਬੁਰਕਾ ਨਹੀਂ ਪਹਿਨ ਸਕਣਗੀਆਂ। ਮੁਲਕ ਵਿਚ ਲਾਗੂ ਨਵੇਂ ਕਾਨੂੰਨ ਦੀ ਉਲੰਘਣਾ ਕਰਨ ਵਾਲੀਆਂ ਔਰਤਾਂ ਨੂੰ ਇਕ ਹਜ਼ਾਰ ਸਵਿਸ ਫਰੈਂਕ ਜੁਰਮਾਨਾ ਕੀਤਾ ਜਾਵੇਗਾ ਜੋ ਭਾਰਤੀ ਕਰੰਸੀ ਵਿਚ ਤਕਰੀਬਨ 96 ਹਜ਼ਾਰ ਰੁਪਏ ਬਣਦਾ ਹੈ। ਸਵਿਟਜ਼ਰਲੈਂਡ ਤੋਂ ਪਹਿਲਾਂ ਬੈਲਜੀਅਮ, ਫਰਾਂਸ, ਡੈਨਮਾਰਕ, ਆਸਟ੍ਰੀਆ, ਨੈਦਰਲੈਂਡਜ਼ ਅਤੇ ਬੁਲਗਾਰੀਆ ਵਿਚ ਅਜਿਹੇ ਕਾਨੂੰਨ ਲਾਗੂ ਹੋ ਚੁੱਕੇ ਹਨ ਜਿਨ੍ਹਾਂ ਰਾਹੀਂ ਔਰਤਾਂ ਨੂੰ ਦਫ਼ਤਰਾਂ, ਪਬਲਿਕ ਟ੍ਰਾਂਸਪੋਰਟ, ਰੈਸਟੋਰੈਂਟ, ਦੁਕਾਨਾਂ ਅਤੇ ਸ਼ੌਪਿੰਗ ਮਾਲਜ਼ ਵਰਗੀਆਂ ਥਾਵਾਂ &rsquoਤੇ ਚਿਹਰਾ ਢਕਣ ਦੀ ਮਨਾਹੀ ਕੀਤੀ ਗਈ ਹੈ।

ਅਮਰੀਕਾ ਦੇ ਖ਼ਜ਼ਾਨਾ ਵਿਭਾਗ ਵਿਚ ਚੀਨੀ ਹੈਕਰਾਂ ਨੇ ਲਾਈ ਸੰਨ੍ਹ

ਵਾਸ਼ਿੰਗਟਨ : ਚੀਨੀ ਹੈਕਰਾਂ ਵੱਲੋਂ ਅਮਰੀਕਾ ਦੇ ਖ਼ਜ਼ਾਨਾ ਵਿਭਾਗ ਵਿਚ ਸੰਨ੍ਹ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਮਗਰੋਂ ਸਰਵਿਸ ਨੂੰ ਆਫਲਾਈਨ ਕਰ ਦਿਤਾ ਗਿਆ। ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਥਰਡ ਪਾਰਟੀ ਸਾਫ਼ਟਵੇਅਰ ਪ੍ਰੋਵਾਈਡਰ ਦੇ ਸਿਸਟਮ ਵਿਚ ਸੰਨ੍ਹ ਲਾਉਂਦਿਆਂ ਚੀਨ ਸਰਕਾਰ ਦੀ ਹਮਾਇਤ ਹਾਸਲ ਹੈਕਰਾਂ ਨੇ ਕੁਝ ਅਨਕਲਾਸੀਫਾਈਡ ਡਾਕੂਮੈਂਟਸ ਹਾਸਲ ਕਰ ਲਏ। ਹੈਕਿੰਗ ਦੀ ਘਟਨਾ ਦਸੰਬਰ ਦੇ ਸ਼ੁਰੂ ਵਿਚ ਵਾਪਰੀ ਜਿਸ ਬਾਰੇ ਟ੍ਰੈਜ਼ਰੀ ਡਿਪਾਰਟਮੈਂਟ ਵੱਲੋਂ ਹੁਣ ਜਾਣਕਾਰੀ ਦਿਤੀ ਗਈ ਹੈ।

ਕੈਨੇਡਾ &rsquoਚ ਪੰਜਾਬੀਆਂ ਨੂੰ ਹੁਣ ਵਿਜ਼ਟਰ ਵੀਜ਼ਾ ਦਾ ਸਹਾਰਾ

ਟੋਰਾਂਟੋ : ਸਟੱਡੀ ਵੀਜ਼ਾ &rsquoਤੇ ਕੈਨੇਡਾ ਆਏ ਭਾਰਤੀ ਹੁਣ ਵਿਜ਼ਟਰ ਵੀਜ਼ਾ ਦਾ ਸਹਾਰਾ ਲੈਣ ਲਈ ਮਜਬੂਰ ਹਨ। ਉਨਟਾਰੀਓ ਨਾਲ ਸਬੰਧਤ ਦਿਨੇਸ਼ ਦਾ ਵਰਕ ਪਰਮਿਟ ਜੁਲਾਈ 2024 ਵਿਚ ਖਤਮ ਹੋ ਗਿਆ ਅਤੇ ਕੈਨੇਡਾ ਵਿਚ ਉਮੀਦਾਂ ਬਰਕਰਾਰ ਰੱਖਣ ਵਾਸਤੇ ਉਸ ਨੇ ਮਿਆਦ ਲੰਘਣ ਤੋਂ ਪਹਿਲਾਂ ਹੀ ਵਿਜ਼ਟਰ ਵੀਜ਼ਾ ਦੀ ਅਰਜ਼ੀ ਦਾਇਰ ਕਰ ਦਿਤੀ ਅਤੇ ਜਲਦ ਹੀ ਵੀਜ਼ਾ ਮਿਲ ਗਿਆ ਪਰ ਨਾਲ ਹੀ ਇਕ ਨਵੀਂ ਸਮੱਸਿਆ ਵੀ ਪੈਦਾ ਹੋ ਗਈ ਕਿਉਂਕਿ ਦਿਨੇਸ਼ ਵਿਜ਼ਟਰ ਵੀਜ਼ਾ &rsquoਤੇ ਕੰਮ ਨਹੀਂ ਕਰ ਸਕਦਾ। &lsquoਫਾਇਨੈਂਸ਼ੀਅਲ ਪੋਸਟ&rsquo ਦੀ ਰਿਪੋਰਟ ਮੁਤਾਬਕ ਬੀਤੇ ਛੇ ਮਹੀਨੇ ਤੋਂ ਦਿਨੇਸ਼ ਕਈ ਔਕੜਾਂ ਦਾ ਟਾਕਰਾ ਕਰ ਰਿਹਾ ਹੈ ਪਰ ਨਾਲ ਹੀ ਮਨ ਵਿਚ ਉਮੀਦ ਕਾਇਮ ਹੈ ਕਿ ਇੰਮੀਗ੍ਰੇਸ਼ਨ ਡਰਾਅ ਵਿਚ ਕੁਆਲੀਫਾਈ ਕਰ ਜਾਵੇਗਾ। ਦਿਨੇਸ਼ ਵਰਗੇ ਹਜ਼ਾਰਾਂ ਕੌਮਾਂਤਰੀ ਵਿਦਿਆਰਥੀ ਖੁਸ਼ਕਿਸਮਤ ਨਹੀਂ ਜਿਨ੍ਹਾਂ ਵੱਲੋਂ ਦਾਇਰ ਵਿਜ਼ਟਰ ਵੀਜ਼ਾ ਦੀ ਅਰਜ਼ੀ ਪ੍ਰਵਾਨ ਹੋ ਜਾਵੇ। ਦੂਜੇ ਪਾਸੇ ਕੈਨੇਡਾ ਸਰਕਾਰ ਮਲਟੀਪਲ ਐਂਟਰੀ ਵਾਲੇ ਵਿਜ਼ਟਰ ਵੀਜ਼ਾ ਵੀ ਖਤਮ ਕਰ ਚੁੱਕੀ ਹੈ ਅਤੇ ਜ਼ਿਆਦਾਤਰ ਸਿੰਗਲ ਐਂਟਰੀ ਵੀਜ਼ੇ ਦਿਤੇ ਜਾ ਰਹੇ ਹਨ। ਗੁਜ਼ਾਰਾ ਚਲਾਉਣ ਲਈ ਦਿਨੇਸ਼ ਕੰਪਿਊਟਰ ਅਤੇ ਪ੍ਰਿੰਟਰ ਦੀ ਸਰਵਿਸ ਅਤੇ ਮੁਰੰਮਤ ਦਾ ਕੰਮ ਕਰਦਾ ਹੈ ਜਿਥੇ ਉਸ ਨੂੰ ਨਕਦ ਅਦਾਇਗੀ ਮਿਲ ਜਾਂਦੀ ਹੈ।