ਟਰੰਪ ਦੇ ਸੱਤਾ ਸੰਭਾਲਣ ਮਗਰੋਂ ਛਿੜ ਸਕਦੈ- ਤੀਜਾ ਵਿਸ਼ਵ ਯੁੱਧ
ਵਾਸ਼ਿੰਗਟਨ : ਡੌਨਲਡ ਟਰੰਪ ਦੇ ਸੱਤਾ ਸੰਭਾਲਣ ਮਗਰੋਂ ਤੀਜੀ ਆਲਮੀ ਜੰਗ ਛਿੜਨ ਦਾ ਖਦਸ਼ਾ ਪੈਦਾ ਹੋ ਗਿਆ ਹੈ। ਜੀ ਹਾਂ, ਟਰੰਪ ਵੱਲੋਂ ਪਨਾਮਾ ਨਹਿਰ ਅਤੇ ਗਰੀਨਲੈਂਡ &rsquoਤੇ ਕਾਬਜ਼ ਹੋਣ ਲਈ ਫੌਜੀ ਕਾਰਵਾਈ ਕਰਨ ਦੇ ਸੰਕੇਤ ਦਿਤੇ ਗਏ ਹਨ ਜਦਕਿ ਕੈਨੇਡਾ &rsquoਤੇ ਆਰਥਿਕ ਹਮਲਾ ਕਰਦਿਆਂ ਅਮਰੀਕਾ ਦਾ ਹਿੱਸਾ ਬਣਾਉਣ ਦਾ ਜ਼ਿਕਰ ਕੀਤਾ ਗਿਆ ਹੈ। ਨਵੇਂ ਵਰ੍ਹੇ ਦੀ ਪਹਿਲੀ ਪ੍ਰੈਸ ਕਾਨਫ਼ਰੰਸ ਦੌਰਾਨ ਟਰੰਪ ਨੇ ਆਪਣੇ ਇਰਾਦੇ ਜ਼ਾਹਰ ਕਰ ਦਿਤੇ ਪਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਟਰੰਪ ਦਾ ਸੁਪਨਾ ਪੂਰਾ ਹੋਣਾ ਬਿਲਕੁਲ ਵੀ ਸੰਭਵ ਨਹੀਂ।
ਪਨਾਮਾ ਨਹਿਰ ਅਤੇ ਗਰੀਨਲੈਂਡ &rsquoਤੇ ਫੌਜੀ ਹਮਲਾ ਕਰਨ ਦੇ ਸੰਕੇਤ ਸਹੁੰ ਚੁੱਕਣ ਤੋਂ ਐਨ ਪਹਿਲਾਂ ਟਰੰਪ ਨੇ ਕਿਹਾ ਕਿ ਅਮਰੀਕਾ &lsquoਸੁਨਹਿਰੇ ਯੁਗ&rsquo ਵਿਚ ਦਾਖਲ ਹੋ ਰਿਹਾ ਹੈ ਅਤੇ ਰੌਕਟ ਦੀ ਰਫ਼ਤਾਰ ਨਾਲ ਅੱਗੇ ਵਧਣਾ ਸ਼ੁਰੂ ਕਰ ਦੇਵੇਗਾ ਜਦੋਂ ਉਹ ਵਾਈਟ ਹਾਊਸ ਵਿਚ ਦਾਖਲ ਹੋ ਜਾਣਗੇ। ਇਕ ਪੱਤਰਕਾਰ ਵੱਲੋਂ ਇਹ ਪੁੱਛੇ ਜਾਣ ਕਿ ਕੀ ਪਨਾਮਾ ਨਹਿਰ ਅਤੇ ਗਰੀਨਲੈਂਡ ਦਾ ਕੰਟਰੋਲ ਆਪਣੇ ਹੱਥਾਂ ਵਿਚ ਲੈਣ ਲਈ ਫੌਜੀ ਤਾਕਤ ਵਰਤੀ ਜਾਵੇਗੀ ਤਾਂ ਟਰੰਪ ਨੇ ਕਿਹਾ, &lsquo&lsquoਮੈਂ ਅਜਿਹਾ ਕੋਈ ਵਾਅਦਾ ਨਹੀਂ ਕਰ ਸਕਦਾ।&rsquo&rsquo ਇਸੇ ਦੌਰਾਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਫੌਜੀ ਕਾਰਵਾਈ ਦੀ ਸੰਭਾਵਨਾ ਤੋਂ ਇਨਕਾਰ ਕਰਨਾ ਚਾਹੁਣਗੇ ਤਾਂ ਟਰੰਪ ਨੇ ਕਿਹਾ, &lsquo&lsquoਪਨਾਮਾ ਨਹਿਰ ਸਾਡੇ ਮੁਲਕ ਵਾਸਤੇ ਬੇਹੱਦ ਅਹਿਮ ਹੈ ਅਤੇ ਸੁਰੱਖਿਆ ਮਕਸਦ ਵਾਸਤੇ ਗਰੀਨਲੈਂਡ ਵੀ ਲੋੜੀਂਦਾ ਹੈ। ਅਜਿਹੇ ਵਿਚ ਤੁਹਾਨੂੰ ਕੁਝ ਨਾ ਕੁਝ ਤਾਂ ਕਰਨਾ ਹੀ ਪਵੇਗਾ।&rsquo&rsquo ਟਰੰਪ ਨੇ ਦੁਹਰਾਇਆ ਕਿ ਪਨਾਮਾ ਨਹਿਰ ਦਾ ਕੰਟਰੋਲ ਚੀਨ ਕੋਲ ਹੈ ਅਤੇ ਅਮਰੀਕਾ ਇਸ ਨੂੰ ਪਨਾਮਾ ਸਰਕਾਰ ਦੇ ਹੱਥਾਂ ਵਿਚ ਸੌਂਪਣਾ ਚਾਹੁੰਦਾ ਹੈ। ਇਥੇ ਦਸਣਾ ਬਣਦਾ ਹੈ ਕਿ 1979 ਵਿਚ ਪਨਾਮਾ ਨਹਿਰ ਦਾ ਕੰਟਰੋਲ ਕਾਗਜ਼ੀ ਤੌਰ &rsquoਤੇ ਪਨਾਮਾ ਸਰਕਾਰ ਨੂੰ ਸੌਂਪ ਦਿਤਾ ਗਿਆ ਅਤੇ 1999 ਵਿਚ ਅਮਰੀਕਾ ਸਾਂਝੇ ਉਦਮ ਵਿਚੋਂ ਪੂਰੀ ਤਰ੍ਹਾਂ ਬਾਹਰ ਹੋ ਗਿਆ।
ਗਾਇਕਾ ਸੁੱਖੀ ਬਰਾੜ ਬਣੀ ਚੰਡੀਗੜ੍ਹ ਪ੍ਰਸ਼ਾਸਨ ਦੇ ਪ੍ਰਸ਼ਾਸਕ ਦੀ ਸਲਾਹਕਾਰ ਮੈਂਬਰ
ਫਰਿਜ਼ਨੋ- ਚੰਡੀਗੜ੍ਹ ਪ੍ਰਸ਼ਾਸਨ ਦੀ ਹੋਂਦ ਨੂੰ ਹੋਰ ਮਜ਼ਬੂਤ ਬਣਾਉਂਦੇ ਹੋਏ ਇਸ ਦਾ ਗਠਨ ਗਿਆ ਹੈ, ਜਿਸ ਵਿਚ ਵੱਖ-ਵੱਖ ਖੇਤਰਾਂ ਦੇ ਰਾਜਸੀ ਮਾਹਿਰਾਂ, ਸਿਆਸੀ ਆਗੂਆਂ ਅਤੇ ਨੀਤੀਵਾਨਾਂ ਨੂੰ ਸ਼ਾਮਲ ਕੀਤਾ ਗਿਆ ਹੈ। ਪੰਜਾਬ ਦੀ ਗਾਇਕੀ ਦੇ ਵਿਰਸੇ ਨੂੰ ਸੰਭਾਲਣ ਵਾਲੀ, ਗਾਇਕਾ ਸੁੱਖੀ ਬਰਾੜ ਨੂੰ ਵੀ ਬਤੌਰ ਮੈਂਬਰ ਸ਼ਾਮਲ ਕਰਕੇ ਗਾਇਕ ਅਤੇ ਸੰਗੀਤ ਪਰਿਵਾਰ ਨੂੰ ਵੀ ਮਾਣ ਬਖਸ਼ਿਆ ਗਿਆ।
ਗਾਇਕਾਂ ਸੁੱਖੀ ਬਰਾੜ ਹਮੇਸ਼ਾ ਹੀ ਪੰਜਾਬੀ ਸੱਭਿਆਚਾਰਕ ਵਿਰਸੇ ਨਾਲ ਜੁੜੀ ਰਹੀ ਹੈ। ਸੁੱਖੀ ਬਰਾੜ ਨੂੰ ਚੰਡੀਗੜ ਪ੍ਰਸ਼ਾਸਨ ਦੇ ਪ੍ਰਸ਼ਾਸਕ ਮੈਂਬਰ ਬਣਨ &lsquoਤੇ ਦੇਸ਼-ਵਿਦੇਸ਼ ਦੀਆਂ ਵੱਖ-ਵੱਖ ਸੰਸਥਾਵਾਂ, ਸਿਆਸੀ ਆਗੂਆਂ, ਬੁੱਧੀਜੀਵੀਆਂ ਅਤੇ ਸੰਗੀਤ ਜਗਤ ਨਾਲ ਜੁੜੀਆਂ ਸ਼ਖ਼ਸੀਅਤਾਂ ਵੱਲੋਂ ਵਧਾਈਆਂ ਮਿਲ ਰਹੀਆਂ ਹਨ।
ਮਰਨ ਵਰਤ 'ਤੇ ਬੈਠੇ ਡੱਲੇਵਾਲ ਦੀ ਹਾਲਤ ਅਤਿ ਨਾਜ਼ੁਕ
ਚੰਡੀਗੜ੍ਹ: ਪੰਜਾਬ-ਹਰਿਆਣਾ ਦੇ ਖਨੌਰੀ ਸਰਹੱਦ &rsquoਤੇ ਮਰਨ ਵਰਤ &rsquoਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ। ਇਹ ਉਹਨਾਂ ਦੇ ਵਰਤ ਦਾ 44ਵਾਂ ਦਿਨ ਹੈ। ਡੱਲੇਵਾਲ ਦੀ ਸਿਹਤ ਖਰਾਬ ਹੋਣ ਕਾਰਨ ਉਹ ਹੁਣ ਕਿਸੇ ਨਾਲ ਗੱਲ ਕਰਨ ਦੇ ਯੋਗ ਨਹੀਂ ਰਹੇ। ਡਾਕਟਰਾਂ ਦੀ ਟੀਮ ਨੇ ਅੱਜ ਸਵੇਰੇ ਤਿੰਨ ਵਾਰ ਉਨ੍ਹਾਂ ਦੀ ਸਿਹਤ ਦੀ ਜਾਂਚ ਕੀਤੀ। ਰਾਤ ਦੇ ਸਮੇਂ ਉਨ੍ਹਾਂ ਦਾ ਬਲੱਡ ਪ੍ਰੈਸ਼ਰ 77/45 ਦੇ ਪੱਧਰ ਤੋਂ ਹੇਠਾਂ ਗਿਰ ਗਿਆ ਸੀ।
ਭੁੱਖ ਹੜਤਾਲ ਦੌਰਾਨ ਹਾਲਾਤ : ਸ਼ਨੀਵਾਰ ਰਾਤ, ਡੱਲੇਵਾਲ ਦੀ ਸਿਹਤ ਕਾਫ਼ੀ ਜ਼ਿਆਦਾ ਬਿਗੜ ਗਈ, ਅਤੇ ਉਹ ਬੇਹੋਸ਼ ਹੋ ਗਏ। ਡਾਕਟਰਾਂ ਨੇ ਉਨ੍ਹਾਂ ਦੇ ਹੱਥ ਪੈਰ ਰਗੜ ਕੇ ਬਲੱਡ ਸਰਕੂਲੇਸ਼ਨ ਬਹਾਲ ਕੀਤਾ। ਸਿਹਤ ਵਿਭਾਗ ਦੇ ਅਨੁਸਾਰ, ਡੱਲੇਵਾਲ ਦਾ ਬਲੱਡ ਪ੍ਰੈਸ਼ਰ ਰਾਤ 2:30 ਵਜੇ ਥੋੜ੍ਹਾ ਸਥਿਰ ਹੋ ਸਕਿਆ। ਫਿਲਹਾਲ ਉਨ੍ਹਾਂ ਦੀ ਹਾਲਤ ਬਹੁਤ ਨਾਜ਼ੁਕ ਹੈ।
ਦੂਜੇ ਪਾਸੇ ਕਿਸਾਨ ਆਗੂਆਂ ਨੇ ਐਲਾਨ ਕੀਤਾ ਹੈ ਕਿ 26 ਜਨਵਰੀ ਨੂੰ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕੱਢਿਆ ਜਾਵੇਗਾ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਮੰਡੀਕਰਨ ਲਈ ਲਗਾਇਆ ਨਵਾਂ ਮਸੌਦਾ ਖੇਤੀ ਕਾਨੂੰਨਾਂ ਦਾ ਹੀ ਨਵਾਂ ਰੂਪ ਹੈ, ਜਿਸ ਨੂੰ ਕਿਸਾਨ ਸਵੀਕਾਰ ਨਹੀਂ ਕਰਨਗੇ। 13 ਜਨਵਰੀ ਨੂੰ ਲੋਹੜੀ ਦੇ ਦਿਨ ਇਸ ਖਰੜੇ ਨੂੰ ਸਾੜਨ ਅਤੇ 10 ਜਨਵਰੀ ਨੂੰ ਮੋਦੀ ਦਾ ਪੁਤਲਾ ਫੂਕਣ ਦਾ ਵੀ ਐਲਾਨ ਕੀਤਾ ਗਿਆ ਹੈ।
ਇਸ ਮਾਮਲੇ ਦੀ ਸੁਪਰੀਮ ਕੋਰਟ ਵਿਚ ਸੁਣਵਾਈ ਜਾਰੀ ਹੈ। 13 ਦਸੰਬਰ ਤੋਂ ਲੈ ਕੇ ਹੁਣ ਤੱਕ 8 ਵਾਰ ਸੁਣਵਾਈ ਹੋ ਚੁੱਕੀ ਹੈ। ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਡੱਲੇਵਾਲ ਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। ਇਹ ਮਾਮਲਾ 10 ਜਨਵਰੀ ਨੂੰ ਦੁਬਾਰਾ ਸੁਣਵਾਈ ਲਈ ਲਾਇਆ ਜਾਵੇਗਾ।
ਸੱਜਣ ਕੁਮਾਰ iਖ਼ਲਾਫ਼ ਕਤਲ ਕੇਸ ਵਿੱਚ 21 ਜਨਵਰੀ ਨੂੰ ਫੈਸਲਾ ਆਉਣ ਦੀ ਸੰਭਾਵਨਾ
ਨਵੀਂ ਦਿੱਲੀ- ਦਿੱਲੀ ਦੀ ਇੱਕ ਅਦਾਲਤ 21 ਜਨਵਰੀ ਨੂੰ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਵਿਰੁੱਧ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਕਤਲ ਕੇਸ ਵਿੱਚ ਆਪਣਾ ਫੈਸਲਾ ਸੁਣਾਏਗੀ। ਇਹ ਮਾਮਲਾ ਦੰਗਿਆਂ ਦੌਰਾਨ ਸਰਸਵਤੀ ਵਿਹਾਰ ਖੇਤਰ ਵਿੱਚ ਦੋ ਵਿਅਕਤੀਆਂ ਦੀ ਕਥਿਤ ਹੱਤਿਆ ਨਾਲ ਜੁੜਿਆ ਹੋਇਆ ਹੈ। ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਬੁੱਧਵਾਰ ਨੂੰ ਫੈਸਲਾ ਟਾਲਦਿਆਂ ਅਗਲੀ ਤਰੀਕ 21 ਜਨਵਰੀ ਤੈਅ ਕੀਤੀ ਹੈ। ਸੱਜਣ ਕੁਮਾਰ ਜੋ ਇਸ ਸਮੇਂ ਤਿਹਾੜ ਕੇਂਦਰੀ ਜੇਲ੍ਹ ਵਿੱਚ ਬੰਦ ਹੈ, ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਹੋਇਆ।
ਅਦਾਲਤ ਨੇ 1 ਨਵੰਬਰ 1984 ਨੂੰ ਜਸਵੰਤ ਸਿੰਘ ਅਤੇ ਉਸ ਦੇ ਪੁੱਤਰ ਤਰੁਣਦੀਪ ਸਿੰਘ ਦੇ ਕਤਲ ਨਾਲ ਸਬੰਧਤ ਕੇਸ ਵਿੱਚ ਅੰਤਿਮ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਰਾਖਵਾਂ ਰੱਖ ਲਿਆ ਸੀ। ਇਸ ਸਬੰਧੀ ਪੰਜਾਬੀ ਬਾਗ ਥਾਣਾ ਦੀ ਪੁਲੀਸ ਨੇ ਕੇਸ ਦਰਜ ਕੀਤਾ ਸੀ ਪਰ ਬਾਅਦ ਵਿੱਚ ਵਿਸ਼ੇਸ਼ ਜਾਂਚ ਟੀਮ ਨੇ ਆਪਣੀ ਕਾਰਵਾਈ ਸੰਭਾਲ ਲਈ।
16 ਦਸੰਬਰ 2021 ਨੂੰ ਅਦਾਲਤ ਨੇ ਕੁਮਾਰ ਵਿਰੁੱਧ ਦੋਸ਼ ਆਇਦ ਕੀਤੇ। ਇਸਤਗਾਸਾ ਪੱਖ ਦੇ ਅਨੁਸਾਰ ਮਾਰੂ ਹਥਿਆਰਾਂ ਨਾਲ ਲੈਸ ਇੱਕ ਵੱਡੀ ਭੀੜ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦਾ ਬਦਲਾ ਲੈਣ ਲਈ ਵੱਡੇ ਪੱਧਰ &rsquoਤੇ ਲੁੱਟਮਾਰ, ਅੱਗਜ਼ਨੀ ਅਤੇ ਸਿੱਖਾਂ ਦੀਆਂ ਜਾਇਦਾਦਾਂ ਨੂੰ ਤਬਾਹ ਕੀਤਾ। ਇਸਤਗਾਸਾ ਪੱਖ ਨੇ ਦੋਸ਼ ਲਾਇਆ ਕਿ ਭੀੜ ਨੇ ਸ਼ਿਕਾਇਤਕਰਤਾ ਜਸਵੰਤ ਸਿੰਘ ਦੀ ਪਤਨੀ ਦੇ ਘਰ &rsquoਤੇ ਹਮਲਾ ਕੀਤਾ, ਉਸ ਦੇ ਪਤੀ ਅਤੇ ਉਨ੍ਹਾਂ ਦੇ ਪੁੱਤਰ ਦੀ ਹੱਤਿਆ ਕਰ ਦਿੱਤੀ, ਇਸ ਤੋਂ ਇਲਾਵਾ ਸਾਮਾਨ ਲੁੱਟਿਆ ਅਤੇ ਘਰ ਨੂੰ ਅੱਗ ਲਗਾ ਦਿੱਤੀ।
ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ 10 ਜਨਵਰੀ ਨੂੰ
ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫ਼ਦ ਅੱਜ ਸ੍ਰੀ ਦਰਬਾਰ ਸਾਹਿਬ ਪਹੁੰਚਿਆ ਸੀ। ਵਫਦ ਨੇ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੁਲਾਕਾਤ ਕੀਤੀ ਅਤੇ ਸੁਖਬੀਰ ਬਾਦਲ ਦੇ ਅਸਤੀਫ਼ੇ ਦੀ ਪ੍ਰਵਾਣਗੀ ਬਾਰੇ ਚਰਚਾ ਕੀਤੀ । ਅਕਾਲੀ ਦਲ ਦੇ ਆਗੂ ਦਲਜੀਤ ਸਿੰਘ ਚੀਮਾ ਦੀ ਅਗਵਾਈ ਹੇਠ ਇਹ ਵਫ਼ਦ ਸ੍ਰੀ ਦਰਬਾਰ ਸਾਹਿਬ ਪਹੁੰਚਿਆ। ਦਰਅਸਲ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਕਾਰਜਕਾਰਨੀ ਦੀ ਮੀਟਿੰਗ ਸੱਦ ਲਈ ਹੈ। ਇਹ ਮੀਟਿੰਗ 10 ਜਨਵਰੀ ਨੂੰ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਚੰਡੀਗੜ੍ਹ ਮੁੱਖ ਦਫਤਰ ਵਿਖੇ ਹੋਵੇਗੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਗਏ ਅਸਤੀਫ਼ੇ ਬਾਰੇ ਫੈਸਲਾ ਲੈਣ ਦੇ ਨਾਲ-ਨਾਲ ਜਥੇਬੰਦੀ ਦੀ ਮਜ਼ਬੂਤੀ ਲਈ ਚਲਾਈ ਜਾਣ ਵਾਲੀ ਮੈਂਬਰਸ਼ਿਪ ਮੁਹਿੰਮ ਬਾਰੇ ਵੀ ਰਣਨੀਤੀ ਬਣਾਈ ਜਾਵੇਗੀ।
ਅਮਰੀਕਾ &lsquoਚ ਕਤਲ ਦੇ ਦੋਸ਼ &lsquoਚ 5 ਭਾਰਤੀ ਨੌਜਵਾਨ ਗ੍ਰਿਫਤਾਰ
ਨਿਊਯਾਰਕ - ਅਮਰੀਕਾ ਦੇ ਨਿਊਜਰਸੀ ਦੇ ਇੱਕ ਜੰਗਲ ਵਿਚ ਇੱਕ ਭਾਰਤੀ ਵਿਅਕਤੀ ਦਾ ਕਤਲ ਕਰਨ ਦੇ ਦੋਸ਼ ਵਿਚ ਭਾਰਤੀ ਮੂਲ ਦੇ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਸਥਾਨਕ ਅਧਿਕਾਰੀਆਂ ਨੇ ਦਿੱਤੀ। ਓਸ਼ੀਅਨ ਕਾਉਂਟੀ ਦੇ ਸਰਕਾਰੀ ਵਕੀਲ ਬ੍ਰੈਡਲੇ ਬਿਲਹਿਮਰ ਅਤੇ ਨਿਊਜਰਸੀ ਪੁਲਿਸ ਦੇ ਕਰਨਲ ਪੈਟਰਿਕ ਕੈਲਹਾਨ ਮੁਤਾਬਕ ਇਨ੍ਹਾਂ ਦੋਸ਼ੀਆਂ ਵਿਚੋਂ ਆਖਰੀ ਦੋਸ਼ੀ ਸੰਦੀਪ ਕੁਮਾਰ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ।
ਕੁਲਦੀਪ ਕੁਮਾਰ ਦੀ ਲਾਸ਼ 14 ਦਸੰਬਰ ਨੂੰ ਨਿਊਜਰਸੀ ਦੇ ਗ੍ਰੀਨਵੁੱਡ ਵਾਈਲਡ ਲਾਈਫ ਮੈਨੇਜਮੈਂਟ ਏਰੀਆ &lsquoਚ ਮਿਲੀ ਸੀ, ਜਿਸ ਦੇ ਸਰੀਰ &lsquoਤੇ ਗੋਲੀਆਂ ਦੇ ਨਿਸ਼ਾਨ ਸਨ। ਹਾਲਾਂਕਿ ਉਨ੍ਹਾਂ ਦੇ ਪਰਿਵਾਰ ਨੇ 26 ਅਕਤੂਬਰ ਨੂੰ ਉਨ੍ਹਾ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ, ਪਰ ਉਨ੍ਹਾਂ ਦੀ ਲਾਸ਼ ਕਰੀਬ 2 ਮਹੀਨਿਆਂ ਬਾਅਦ ਮਿਲੀ। ਸਰਕਾਰੀ ਵਕੀਲ ਦੇ ਦਫਤਰ ਨੇ ਦੱਸਿਆ ਕਿ ਕਤਲ 22 ਅਕਤੂਬਰ ਦੇ ਆਸ-ਪਾਸ ਹੋਇਆ ਸੀ ਅਤੇ ਲਾਸ਼ ਪੂਰੀ ਤਰ੍ਹਾਂ ਸੜ੍ਹ ਚੁੱਕੀ ਸੀ। ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਨੇ ਉਨ੍ਹਾਂ ਦੀ ਪਛਾਣ ਕਰਨ ਵਿਚ ਮਦਦ ਕੀਤੀ।
ਪ੍ਰੌਸੀਕਿਊਟਰ ਦੇ ਦਫਤਰ ਅਨੁਸਾਰ ਕਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਕੀਤੀ ਗਈ ਜਾਂਚ ਵਿਚ 5 ਦੋਸ਼ੀਆਂ ਨੂੰ ਇਸ ਕਤਲ ਨਾਲ ਜੋੜਿਆ ਗਿਆ। ਇਨ੍ਹਾਂ ਵਿਚੋਂ 4 ਮੁਲਜ਼ਮ ਇੰਡੀਆਨਾ ਸੂਬੇ ਦੇ ਗ੍ਰੀਨਵੁੱਡ ਦੇ ਰਹਿਣ ਵਾਲੇ ਹਨ।
ਅਮਰੀਕਾ ਦੇ ਵਰਜੀਨੀਆ ਸੂਬੇ ਦੀਆਂ ਚੋਣਾਂ ਵਿਚ 2 ਭਾਰਤੀ ਜੇਤੂ
ਰਿਚਮੰਡ : ਅਮਰੀਕਾ ਦੇ ਵਰਜੀਨੀਆ ਸੂਬੇ ਵਿਚ ਸਿੱਖ ਨੌਜਵਾਨ ਸਣੇ ਭਾਰਤੀ ਮੂਲ ਦੇ ਦੋ ਉਮੀਦਵਾਰ ਸੂਬਾਈ ਸੈਨੇਟ ਅਤੇ ਅਸੈਂਬਲੀ ਦੀ ਚੋਣ ਵਿਚ ਜੇਤੂ ਰਹੇ। ਜੇ.ਜੇ. ਸਿੰਘ ਸਟੇਟ ਹਾਊਸ ਆਫ਼ ਡੈਲੀਗੇਟਸ ਦੇ ਮੈਂਬਰ ਬਣੇ ਜਦਕਿ ਕੰਨਨ ਸ੍ਰੀਨਿਵਾਸਨ ਸੂਬਾ ਸੈਨੇਟ ਵਾਸਤੇ ਚੁਣੇ ਗਏ। ਵਰਜੀਨੀਆ ਸੂਬੇ ਦੀ ਚੋਣ ਵਿਚ ਇਕ ਹੋਰ ਭਾਰਤੀ ਮੂਲ ਦੇ ਉਮੀਦਵਾਰ ਰਾਮ ਵੈਂਕਟਾਚਲਮ ਦਾ ਨਾਂ ਵੀ ਉਭਰਿਆ ਜਿਸ ਨੂੰ ਜੇ.ਜੇ. ਸਿੰਘ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਜੇ.ਜੇ. ਸਿੰਘ ਸੂਬਾ ਅਸੈਂਬਲੀ ਦੇ ਮੈਂਬਰ ਚੁਣੇ ਗਏ ਜੇ.ਜੇ. ਸਿੰਘ ਵੱਲੋਂ ਜਿੱਤੀ ਸੀਟ ਪਹਿਲਾਂ ਕੰਨਨ ਸ੍ਰੀਨਿਵਾਸਨ ਕੋਲ ਸੀ ਜਿਨ੍ਹਾਂ ਵੱਲੋਂ ਸੁਹਾਸ ਸੁਬਰਾਮਣੀਅਮ ਦੀ ਸੀਟ ਤੋਂ ਚੋਣ ਲੜਨ ਕਾਰਨ ਅਸਤੀਫ਼ਾ ਦਿਤਾ ਗਿਆ। ਸੁਹਾਸ ਸੁਬਰਾਮਣੀਅਮ ਵੱਲੋਂ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਦੀ ਚੋਣ ਲੜਨ ਵਾਸਤੇ ਸੂਬਾ ਸੈਨੇਟ ਦੀ ਸੀਟ ਛੱਡੀ ਗਈ। ਵਰਜੀਨੀਆ ਸੂਬੇ ਦੀ ਸੈਨੇਟ ਵਿਚ ਸ੍ਰੀਨਿਵਾਸਨ ਦੂਜੇ ਭਾਰਤੀ ਹੋਣਗੇ। ਇਸ ਤੋਂ ਪਹਿਲਾਂ ਹੈਦਰਾਬਾਦ ਵਿਚ ਜੰਮੀ ਗਜ਼ਾਲਾ ਹਾਸ਼ਮੀ ਸੈਨੇਟ ਦੀ ਮੈਂਬਰ ਹੈ। ਪੇਸ਼ੇ ਵਜੋਂ ਚਾਰਟਰਡ ਅਕਾਊਂਟੈਂਟ ਸ੍ਰੀਨਿਵਾਸਨ ਦੀ ਪਰਵਰਿਸ਼ ਤਾਮਿਲ ਨਾਡੂ ਵਿਚ ਹੋਈ। ਦੂਜੇ ਪਾਸੇ ਜੇ.ਜੇ. ਸਿੰਘ ਦਾ ਜਨਮ ਵਰਜੀਨੀਆ ਵਿਚ ਹੋਇਆ ਅਤੇ ਉਹ ਅਮਰੀਕਾ ਦੀ ਕਿਸੇ ਵੀ ਸੂਬਾਈ ਅਸੈਂਬਲੀ ਵਿਚ ਪਹਿਲੇ ਦਸਤਾਰਧਾਰੀ ਮੈਂਬਰ ਬਣੇ ਹਨ।
ਸ੍ਰੀਨਿਵਾਸਨ ਨੇ ਸੈਨੇਟ ਦੀ ਚੋਣ ਵਿਚ ਜਿੱਤ ਹਾਸਲ ਕੀਤੀ ਜੇ.ਜੇ. ਸਿੰਘ ਨੇ ਬਰਾਕ ਓਬਾਮਾ ਦੇ ਕਾਰਜਕਾਲ ਵੇਲੇ ਵਾਈਟ ਹਾਊਸ ਵਿਚ ਦਫ਼ਤਰੀ ਮੈਨੇਜਮੈਂਟ ਵਜੋਂ ਕੰਮ ਕੀਤਾ। ਇਸ ਤੋਂ ਪਹਿਲਾਂ ਉਹ ਬੋਲੀਵੀਆ ਵਿਚ ਪੀਸ ਕੋਰ ਵਾਲੰਟੀਅਰ ਵੀ ਰਹੇ ਹਨ ਅਤੇ ਅਮਰੀਕਾ ਦੀ ਸੈਨੇਟ ਵਿਚ ਸਲਾਹਕਾਰ ਦੀ ਸੇਵਾ ਵੀ ਨਿਭਾਈ। ਤਾਜ਼ਾ ਚੋਣਾਂ ਡੈਮੋਕ੍ਰੈਟਿਕ ਪਾਰਟੀ ਵਾਸਤੇ ਬੇਹੱਦ ਅਹਿਮ ਸਨ ਜਿਨ੍ਹਾਂ ਨੂੰ ਹੁਣ ਦੋਹਾਂ ਸਦਨਾਂ ਵਿਚ ਬਹੁਮਤ ਹਾਸਲ ਹੋ ਗਿਆ ਹੈ। ਡੈਮੋਕ੍ਰੈਟਿਕ ਪਾਰਟੀ ਵੱਲੋਂ ਚੋਣਾਂ ਨੂੰ ਬੇਹੱਦ ਗੰਭੀਰਤਾ ਨਾਲ ਲਿਆ ਗਿਆ ਅਤੇ ਲੈਜਿਸਲੇਟਿਵ ਕੈਂਪੇਨ ਕਮੇਟੀ ਵੱਲੋਂ ਪਿਛਲੇ ਮਹੀਨੇ ਇਕ ਲੱਖ ਡਾਲਰ ਖਰਚ ਕਰਨ ਦਾ ਐਲਾਨ ਵੀ ਕੀਤਾ ਗਿਆ ਸੀ।
ਟੋਰਾਂਟੋ ਦੇ ਲੋਕਾਂ ਨੂੰ ਰਾਹਤ, ਟ੍ਰਾਂਜ਼ਿਟ ਕਿਰਾਏ ਨਹੀਂ ਵਧਣਗੇ
ਟੋਰਾਂਟੋ : ਟੋਰਾਂਟੋ ਵਿਚ ਮੌਜੂਦਾ ਵਰ੍ਹੇ ਦੌਰਾਨ ਟ੍ਰਾਂਜ਼ਿਟ ਕਿਰਾਏ ਨਹੀਂ ਵਧਣਗੇ ਅਤੇ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਦੇ ਯਤਨ ਕੀਤੇ ਜਾਣਗੇ। ਸ਼ਹਿਰ ਦੀ ਮੇਅਰ ਓਲੀਵੀਆ ਚੌਅ ਨੇ ਟੀ.ਟੀ.ਸੀ. ਦੇ ਮੁਖੀ ਜਮਾਲ ਮਾਇਰਜ਼ ਅਤੇ ਮੁੱਖ ਕਾਰਜਕਾਰੀ ਅਫ਼ਸਰ ਗ੍ਰੈਗ ਪਰਸੀ ਦੀ ਮੌਜੂਦਗੀ ਵਿਚ ਇਹ ਐਲਾਨ ਵਿਲਸਨ ਸਟੇਸ਼ਨ &rsquoਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਬੱਸ ਅਤੇ ਰੇਲ ਕਿਰਾਏ ਵਿਚ ਕੋਈ ਵਾਧਾ ਨਾ ਹੋਣ ਦਾ ਮਤਲਬ ਹੈ ਕਿ ਬਾਲਗਾਂ ਨੂੰ 3.30 ਡਾਲਰ ਅਦਾ ਕਰਨੇ ਹੋਣਗੇ ਜਦਕਿ 65 ਸਾਲ ਜਾਂ ਇਸ ਤੋਂ ਵੱਧ ਉਮਰ ਵਾਲਿਆਂ ਦਾ ਸਵਾ ਦੋ ਡਾਲਰ ਕਿਰਾਇਆ ਬਰਕਰਾਰ ਰਹੇਗਾ।
ਮੇਅਰ ਓਲੀਵੀਆ ਚੌਅ ਨੇ ਵਿਲਸਨ ਸਟੇਸ਼ਨ&rsquoਤੇ ਕੀਤਾ ਐਲਾਨ ਇਸੇ ਤਰ੍ਹਾਂ 13 ਸਾਲ ਤੋਂ 19 ਸਾਲ ਤੱਕ ਦੀ ਉਮਰ ਵਾਲਿਆਂ ਨੂੰ 2.35 ਡਾਲਰ ਅਦਾ ਕਰਨੇ ਹੋਣਗੇ। ਟੀ.ਟੀ.ਸੀ. ਦੇ ਮੁਸਾਫ਼ਰਾਂ ਵੱਲੋਂ ਸ਼ਿਕਾਇਤ ਕੀਤੀ ਜਾ ਰਹੀ ਸੀ ਕਿ ਕਈ ਰੂਟਾਂ &rsquoਤੇ ਬੱਸਾਂ ਅੱਗੇ ਪਿੱਛੇ ਆ ਜਾਂਦੀਆਂ ਅਤੇ ਫਿਰ ਲੰਮਾਂ ਸਮਾਂ ਕੋਈ ਬੱਸ ਆਉਂਦੀ ਹੀ ਨਹੀਂ। ਬੱਸ ਬੰਚਿੰਗ ਦੀ ਸਮੱਸਿਆ ਹੱਲ ਲਈ ਪਾਇਲਟ ਪ੍ਰੋਗਰਾਮ ਲਿਆਂਦਾ ਜਾ ਰਿਹਾ ਹੈ। ਟੀ.ਟੀ.ਸੀ. ਦੇ ਬਜਟ ਵਿਚ ਛੇ ਮਿੰਟ ਦੇ ਵਕਫ਼ੇ ਦੇ ਸਟ੍ਰੀਟ ਕਾਰਜ਼ ਆਉਣ ਦਾ ਵਾਅਦਾ ਵੀ ਕੀਤਾ ਗਿਆ ਹੈ। ਭੀੜ ਭਾੜ ਵਾਲੇ ਸਬਵੇਅ ਸਟੇਸ਼ਨਾਂ &rsquoਤੇ ਇਕ ਸਟੇਸ਼ਨ ਮੈਨੇਜਰ ਤੈਨਾਤ ਕੀਤਾ ਜਾਵੇਗਾ ਅਤੇ ਸਕਾਰਬ੍ਰੋਅ ਟਾਊਨ ਸੈਂਟਰ, ਕੈਨੇਡੀ, ਡੰਡਾਸ, ਫਿੰਚ, ਸਪੈਡੀਨਾ ਅਤੇ ਲੈਂਸਡਾਊਨ ਦੇ ਛੇ ਸਟੇਸ਼ਨਾਂ &rsquoਤੇ ਸਾਫ਼ ਸਫਾਈ ਵਾਲਾ ਪਾਇਲਟ ਪ੍ਰੋਗਰਾਮ ਆਰੰਭਿਆ ਜਾਵੇਗਾ। 2025 ਦਾ ਸੰਚਾਲਨ ਬਜਟ 2.82 ਅਰਬ ਡਾਲਰ ਰਹਿਣ ਦਾ ਅਨੁਮਾਨ ਹੈ ਅਤੇ ਮਹਿਕਮੇ ਵੱਲੋਂ ਪਿਛਲੇ ਸਾਲ ਦੇ ਮੁਕਾਬਲੇ 6.5 ਫ਼ੀ ਸਦੀ ਵਾਧੂ ਰਕਮ ਸਿਟੀ ਤੋਂ ਮੰਗੀ ਗਈ ਹੈ।
ਨਿਊਯਾਰਕ &lsquoਚ ਐਂਟਰੀ ਟੈਕਸ ਲਾਗੂ
ਵਾਸ਼ਿੰਗਟਨ- ਅਮਰੀਕੀ ਸ਼ਹਿਰ ਨਿਊਯਾਰਕ ਵਿਚ ਕੰਜੈਸ਼ਨ ਚਾਰਜ (ਐਂਟਰੀ ਟੈਕਸ) ਲਾਗੂ ਕਰ ਦਿੱਤਾ ਗਿਆ ਹੈ। ਇਸ ਦੇ ਤਹਿਤ ਐਂਪਾਇਰ ਸਟੇਟ ਬਿਲਡਿੰਗ, ਟਾਈਮਜ਼ ਸਕੁਏਅਰ, ਵਾਲ ਸਟਰੀਟ ਵਰਗੇ ਜ਼ਿਆਦਾ ਭੀੜ-ਭੜੱਕੇ ਵਾਲੇ ਇਲਾਕਿਆਂ &lsquoਚ ਵਾਹਨਾਂ ਨੂੰ ਲਿਜਾਣ &lsquoਤੇ ਫੀਸ ਲੱਗੇਗੀ। ਕਾਰ ਚਾਲਕਾਂ ਨੂੰ ਬਿਜ਼ੀ ਘੰਟਿਆਂ ਦੌਰਾਨ 9 ਡਾਲਰ (ਲਗਭਗ 770 ਰੁਪਏ) ਅਤੇ ਹੋਰ ਸਮੇਂ &lsquoਤੇ 2.25 ਡਾਲਰ (ਲਗਭਗ 190 ਰੁਪਏ) ਅਦਾ ਕਰਨੇ ਪੈਣਗੇ।
ਅੰਦਾਜ਼ਾ ਹੈ ਕਿ ਇਸ ਨਾਲ ਵਾਹਨਾਂ ਦੀ ਗਿਣਤੀ 5 ਤੋਂ 10 ਫੀਸਦੀ ਤੱਕ ਘੱਟ ਜਾਵੇਗੀ। ਨਾਲ ਹੀ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਵੀ ਰਾਹਤ ਮਿਲੇਗੀ। ਕੰਜੈਸ਼ਨ ਚਾਰਜਿੰਗ ਨੂੰ ਪਹਿਲੀ ਵਾਰ 2023 ਵਿਚ ਨਿਊਯਾਰਕ ਰਾਜ ਦੀ ਗਵਰਨਰ ਕੈਥੀ ਹੋਚੁਲ ਦੁਆਰਾ ਉਤਸ਼ਾਹਿਤ ਕੀਤਾ ਗਿਆ ਸੀ। ਪਰ ਕੁਝ ਯਾਤਰੀਆਂ ਅਤੇ ਵਪਾਰੀਆਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਇਸ ਵਿਚ ਦੇਰੀ ਹੋਈ ਅਤੇ ਫਿਰ ਇਸ ਨੂੰ ਸੋਧਿਆ ਗਿਆ।
ਮੇਲਾ ਮਾਘੀ: ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਲਿਆ ਕਾਨਫਰੰਸ ਦੇ ਪ੍ਰਬੰਧਾਂ ਦਾ ਜਾਇਜ਼ਾ
ਸ੍ਰੀ ਮੁਕਤਸਰ ਸਾਹਿਬ- ਫੁਨਜੳਬ ਂੲਾਸ: ਮੇਲਾ ਮਾਘੀ ਮੌਕੇ ਨਵੀਂ ਪੰਥਕ ਪਾਰਟੀ ਵੱਲੋਂ ਕੀਤੀ ਜਾਣ ਵਾਲੀ ਸਿਆਸੀ ਕਾਨਫਰੰਸ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ &lsquoਅੰਮ੍ਰਿਤਪਾਲ ਸਿੰਘ ਟੀਮ&rsquo ਇਥੇ ਪੁੱਜੀ ਜਿਸ ਦੀ ਅਗਵਾਈ ਸੰਸਦ ਮੈਂਬਰ ਦੇ ਪਿਤਾ ਤਰਸੇਮ ਸਿੰਘ ਕਰ ਰਹੇ ਹਨ। ਇਸ ਮੌਕੇ ਤਰਸੇਮ ਸਿੰਘ ਨੇ ਕਿਹਾ ਕਿ 14 ਜਨਵਰੀ ਨੂੰ ਡਿਪਟੀ ਕਮਿਸ਼ਨਰ ਦਫਤਰ ਦੇ ਨੇੜੇ ਬੱਤਰਾ ਪੈਟਰੋਲ ਪੰਪ ਦੇ ਸਾਹਮਣੇ ਪੰਥਕ ਧਿਰਾਂ ਵੱਲੋਂ ਵਿਸ਼ਾਲ ਕਾਨਫਰੰਸ ਕੀਤੀ ਜਾਵੇਗੀ, ਜਿਸਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਉਨ੍ਹਾਂ ਕਿਹਾ ਕਿ ਕਾਨਫਰੰਸ ਵਿਚ ਐਮਪੀ ਸਰਬਜੀਤ ਸਿੰਘ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਸਣੇ ਹੋਰ ਆਗੂ ਸ਼ਾਮਲ ਹੋਣਗੇ। ਇਸ ਮੌਕੇ ਸਿਆਸੀ ਪਾਰਟੀ ਦਾ ਐਲਾਨ ਕੀਤਾ ਜਾਵੇਗਾ ਅਤੇ ਪੰਜ ਮੈਂਬਰੀ ਕਮੇਟੀ ਬਣਾਈ ਜਾਵੇਗੀ। ਇਹੀ ਕਮੇਟੀ ਪਾਰਟੀ ਦਾ ਗਠਨ ਕਰੇਗੀ ਅਤੇ ਪਾਰਟੀ ਦਾ ਵਿਧਾਨ ਤੇ ਸੰਵਿਧਾਨ ਉਲੇਕੀਗੀ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਵਿਧਾਨ ਸਭਾ ਚੋਣਾਂ ਤੇ ਸ਼੍ਰੋਮਣੀ ਕਮੇਟੀ ਚੋਣਾਂ ਲੜਨ ਦੀ ਨੀਤੀ ਉਲੀਕੀ ਜਾਵੇਗੀ। ਇਹ ਸਿਲਸਿਲਾ ਮੇਲਾ ਮਾਘੀ ਮੌਕੇ ਸ਼ੁਰੂ ਹੋ ਜਾਵੇਗਾ ਤੇ ਫਿਰ ਕਦਮ -ਦਰ- ਕਦਮ ਅੱਗੇ ਚੱਲਦਾ ਜਾਵੇਗਾ। ਉਨ੍ਹਾਂ ਦੋਸ਼ ਲਾਇਆ, &lsquo&lsquoਪ੍ਰਸ਼ਾਸਨ ਇਸ ਕਾਨਫਰੰਸ &rsquoਚ ਅੜਿੱਕੇ ਪਾ ਰਿਹਾ ਹੈ ਪਰ ਲੋਕ ਬਿਨਾਂ ਕਿਸੇ ਡਰ ਭੈਅ ਦੇ ਕਾਨਫਰੰਸ &rsquoਚ ਆਉਣਗੇ ਕਿਉਂਕਿ ਇਹ ਸਿਆਸੀ ਕਾਨਫਰੰਸ ਹੈ। ਕੋਈ ਗ਼ਲਤ ਏਜੰਡਾ ਨਹੀਂ। ਕਾਨੂੰਨ ਤੋਂ ਬਾਹਰ ਨਹੀਂ। ਪਾਰਟੀ ਲਈ ਫੰਡ ਵੀ ਸੰਗਤਾਂ ਦੇਣਗੀਆਂ।&rsquo&rsquo
ਉਨ੍ਹਾਂ ਕਿਹਾ, &lsquo&lsquoਐਮਪੀ ਚੋਣਾਂ ਵੇਲੇ ਸਾਡੇ ਕੋਲ ਡੀਜ਼ਲ ਵਾਸਤੇ ਪੈਸੇ ਨਹੀਂ ਸੀ ਫਿਰ ਵੀ ਸੰਗਤਾਂ ਨੇ ਇੰਨੀ ਵੱਡੀ ਲੀਡ &rsquoਤੇ ਜਿਤਾ ਦਿੱਤਾ।&rsquo&rsquo ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, &lsquo&lsquoਸੁਖਬੀਰ ਸਿੰਘ ਬਾਦਲ ਇਹ ਦਾਅਵਾ ਕਰਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ 16 ਸਾਲ ਕੈਦ ਕੱਟੀ ਹੈ, ਇਹ ਝੂਠ ਹੈ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਖੁਦ ਤਾਂ ਇਕ ਦਿਨ ਵੀ ਜੇਲ੍ਹ ਨਹੀਂ ਕੱਟੀ। ਫਿਰ ਵੀ ਪਾਰਟੀ ਚਲਾ ਰਿਹਾ ਹੈ। ਉਸ ਨੂੰ ਕੌਮ ਨੇ ਨਕਾਰ ਦਿੱਤਾ ਹੈ। ਦਸ ਸਾਲਾਂ ਤੋਂ ਅਕਾਲੀ ਦਲ ਖਤਮ ਹੋ ਗਿਆ ਹੈ।&rsquo&rsquo
ਅਦਾਕਾਰਾ ਪੂਨਮ ਢਿੱਲੋਂ ਦੇ ਘਰ ਚੋਰੀ, ਪੇਂਟਰ ਗ੍ਰਿਫ਼ਤਾਰ
ਮੁੰਬਈ- ਬਾਲੀਵੁੱਡ ਅਦਾਕਾਰਾ ਪੂਨਮ ਢਿੱਲੋਂ (ਭੋਲਲੇਾੋੋਦ ੳਚਟੋਰ ਫੋੋਨੳਮ ਧਹਿਲਲੋਨ) ਦੇ ਘਰੋਂ 1 ਲੱਖ ਰੁਪਏ ਦੀ ਕੀਮਤ ਵਾਲੀ ਹੀਰੇ ਦੀ ਕੰਨਾਂ ਦੀ ਵਾਲੀ, 35000 ਰੁਪਏ ਨਕਦ ਅਤੇ 500 ਅਮਰੀਕੀ ਡਾਲਰ ਚੋਰੀ ਕਰਨ ਦੇ ਮਾਮਲੇ ਵਿੱਚ ਇੱਕ 37 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਬੁੱਧਵਾਰ ਨੂੰ ਪੁਲੀਸ ਨੇ ਦਿੱਤੀ ਹੈ।
ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਸਮੀਰ ਅੰਸਾਰੀ ਨੂੰ 28 ਦਸੰਬਰ ਤੋਂ 5 ਜਨਵਰੀ ਦੇ ਵਿਚਕਾਰ ਖਾਰ ਖੇਤਰ ਵਿੱਚ ਢਿੱਲੋਂ ਦੇ ਫਲੈਟ ਦਾ ਰੰਗ-ਰੋਗ਼ਨ ਕਰਨ ਲਈ ਰੱਖਿਆ ਗਿਆ ਸੀ, ਜਿਸ ਦੌਰਾਨ ਉਸ ਨੇ ਇਕ ਖੁੱਲ੍ਹੀ ਅਲਮਾਰੀ ਦੇਖ ਕੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਅੰਸਾਰੀ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਅਧਿਕਾਰੀ ਨੇ ਕਿਹਾ ਕਿ ਉਸ ਨੇ ਫਲੈਟ ਨੂੰ ਪੇਂਟ ਕਰਨ ਵਾਲੀ ਟੀਮ ਵਿਚ ਸ਼ਾਮਲ ਆਪਣੇ ਹੋਰ ਸਾਥੀਆਂ ਨੂੰ ਪਾਰਟੀ ਦੇਣ ਲਈ 9,000 ਰੁਪਏ ਖਰਚ ਕੀਤੇ, ਪਰ ਪੁਲੀਸ ਨੇ ਉਸ ਕੋਲੋਂ 25,000 ਰੁਪਏ ਨਕਦ, 500 ਅਮਰੀਕੀ ਡਾਲਰ ਅਤੇ ਹੀਰੇ ਦੀ ਕੰਨਾਂ ਦੀ ਵਾਲੀ ਬਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕਰ ਲਈ। ਚੋਰੀ ਦਾ ਖੁਲਾਸਾ ਉਦੋਂ ਹੋਇਆ ਜਦੋਂ ਢਿੱਲੋਂ ਦਾ ਪੁੱਤਰ ਅਨਮੋਲ 5 ਜਨਵਰੀ ਨੂੰ ਦੁਬਈ ਤੋਂ ਵਾਪਸ ਘਰ ਆਇਆ, ਜਿਸ ਤੋਂ ਬਾਅਦ ਉਸ ਦੇ ਮੈਨੇਜਰ ਸੰਦੇਸ਼ ਚੌਧਰੀ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ।
ਫ਼ਿਲਮ &lsquoਨੂਰੀ&rsquo ਲਈ ਨਾਮ ਕਮਾਉਣ ਵਾਲੀ ਅਦਾਕਾਰਾ ਪੂਨਮ ਢਿੱਲੋਂ ਉਂਝ ਜ਼ਿਆਦਾਤਰ ਆਪਣੇ ਜੁਹੂ ਵਾਲੇ ਘਰ ਵਿੱਚ ਰਹਿੰਦੀ ਹੈ। ਉਸ ਦਾ ਪੁੱਤਰ ਕਈ ਵਾਰ ਖਾਰ ਸਥਿਤ ਇਸ ਫਲੈਟ ਵਿੱਚ ਰਹਿੰਦਾ ਹੈ। ਅਧਿਕਾਰੀ ਨੇ ਦੱਸਿਆ ਕਿ ਅੰਸਾਰੀ ਨੂੰ ਭਾਰਤੀ ਨਿਆਏ ਸੰਹਿਤਾ (ਭਂਸ਼) ਦੀਆਂ ਸਬੰਧਤ ਧਾਰਾਵਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮਾਮਲੇ ਦੀ ਹੋਰ ਜਾਂਚ ਜਾਰੀ ਹੈ।