image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਅਉਣ ਵਾਲਿਆ ਭਾਗਾਂ ਭਰਿਆ ਅਰਜਾਂ ਉਮੰਗਾਂ ਦਾ ਪੈਗਾਮ ਲੈ ਲੈ, ਸਭ ਰਲ੍ਹਕੇ ਮੰਗੀਏ ਦੁਆਵਾਂ, ਰੀਣ ਭਰ ਮੇਰਾ ਵੀ ਵਿੱਚ ਨਾਮ ਲੈ ਲੈ

ਬਖ਼ਸ਼ਸ਼ਾਂ, ਰਹਿਮਤਾਂ, ਮਿਹਰਾਂ ਕਰੀਂ ਦਾਤਿਆ, ਸੰਸਾਰ ਤੇ ਸੁੱਖ-ਸ਼ਾਂਤੀ ਵਰਤਾਵੀਂ, ਦਵੈਸ਼ ਭਾਵ ਮਿਟਾਈਂ, ਸਭ ਸੁਖੀ ਹੋਣ, ਕੋਈ ਭੀ ਦੁਖਿਆਰੀ ਨਾ ਹੋਵੇ, ਰੋਟੀ ਕੱਪੜਾ ਰੈਣ ਬਸੇਰਾ ਸਭ ਨੂੰ ਦੇਈਂ, ਹਰ ਜੀਵ ਦੇ ਅੰਦਰ ਆਪਣੀ ਕਿਰਪਾ ਨਾਲ ਪ੍ਰਭੂ, ਪ੍ਰਮੇਸ਼ਰ ਅਤੇ ਰਚਨਹਾਰ ਹੋਂਦ ਦਾ ਅਹਿਸਾਸ ਕਰਕੇ ਆਤਮਾ, ਪ੍ਰਮਾਤਮਾਂ ਅਤੇ ਧਰਮ ਦਾ ਪ੍ਰਵੇਸ਼ ਕਰੀਂ, ਕਿਰਤਾਰਥ ਹੋਣ ਯੋਗ ਕਰੀਂ, ਭਰਮਾਰ ਤਾਂ ਬੜੀ ਹੈ ਧਰਮ ਦੇ ਨਉਂ ਦੀ, ਨਿੱਤ ਹੀ ਅਸੀਂ ਦਿਹਾੜੇ ਮਨਾ, ਨਗਰ-ਕੀਰਤਨ ਸਜਾ ਵਿਖਾਵੇ ਕਰਦੇ ਹਾਂ, ਪਰ ਆਪਣੇ ਅੰਦਰੀ ਝਾਤੀ ਨਹੀਂ ਮਾਰਦੇ ਕਿ ਕੀ ਅਸੀਂ ਇਸ਼ਟ ਦੀ ਧਾਰਾ, ਮਰਿਯਾਦਾ ਜਾਂ ਪਰੰਪਰਾ ਵਿੱਚ ਵਿਚਰ ਭੀ ਰਹੇ ਹਾਂ, ਠੀਕ ਹੈ ਲੰਗਰ ਪ੍ਰਥਾ ਪ੍ਰਬਲ ਹੈ, ਹੋਂਦ ਵਿੱਚ ਸਹਾਈ ਹੈ, ਕੀ ਇੰਨੀ ਸੇਵਾ ਦੇ ਹੁੰਦਿਆਂ ਦੁਨੀਆਂ ਦੇ ਦੇਸ਼ਾਂ ਵਿੱਚ ਸਿੱਖ ਜਾ ਕੇ ਵੱਸੇ ਹਨ ਦੂਜੇ ਧਰਮਾਂ ਦੇ ਜਾਂ ਖਿੱਤਿਆਂ ਦੇ ਲੋਕ ਸਾਡੇ ਵਿੱਚ ਸ਼ਾਮਿਲ ਹੋਏ, ਕਦੀ ਇਹ ਵਿਚਾਰ ਸਾਡੀਆਂ ਧਾਰਮਿਕ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਵਿਚਾਰ ਗੋਚਰੇ ਹਨ, ਇਕ ਕਾਰਨ ਤਾਂ ਮੈਂ ਮੰਨਦੀ ਹਾਂ ਕਿ ਪੰਧ ਕਠਿਨ ਹੈ ਬਹੁਤ ਸਾਰੀਆਂ ਸ਼ਰਤਾਂ ਹਨ ਪਰ ਉਹ ਸਾਰੀਆਂ ਤਾਂ ਅਸੀਂ ਸਾਧਾਰਨ ਸਿੱਖ ਭੀ ਨਹੀਂ ਪੂਰੀਆਂ ਕਰਦੇ, ਸਭ ਅੰਮ੍ਰਿਤਧਾਰੀ ਨਹੀਂ ਹਨ, ਸਨ, ਹੁਣ ਆ ਜੋ, ਆ ਜੋ ਹੈ, ਮੁੜ ਮੁੜ ਉਹੀ ਗਿਣਤੀ ਕਰਦੇ ਨੇ ਸਿੱਟਾ ਧਰਮ ਪ੍ਰਵਰਤਨ ਦਾ ਝਗੜਾ ਧਰਮ ਪ੍ਰਵਰਤਨ ਨਵਾਂ ਨਹੀਂ, ਕਦੀਮ ਵਿੱਚ ਭੀ ਇਸੇ ਕਰਕੇ ਦੂਜੇ ਧਰਮ ਬਣੇ, ਇਕ ਦੂਜੇ ਵਿੱਚੋਂ ਨਿਕਲ ਕੇ ਲੜਾਈਆਂ ਭੀ ਸਨ, ਧਰਮ-ਯੁੱਧ ਨਉਂ, ਹੁਣ ਇਸ ਯੁੱਗ ਵਿੱਚ ਮਨੁੱਖੀ ਅਧਿਕਾਰਾਂ ਦੀ ਰੱਟ ਲਾਈ ਜਾ ਕੇ ਫੇਰ ਉਲੰਘਣਾ ਭੀ ਆਪ ਹੀ ਕਰਨ ਕਾਰਨ ਖੋਜੋ, ਭਾਈ ਧਰਮ, ਗੁਰਮਰਿਯਾਦਾ, ਰਹੁ-ਰੀਤਾਂ ਲੋਭ-ਲਾਲਚ ਨੇ ਪਛਾੜੀਆਂ, ਸਿੱਖ ਪਿਆਰਿਆਂ ਨੇ ਮਹੰਤਾਂ ਨਾਲ ਟਾਕਰੇ ਲਏ, ਅਸਥਾਨ ਕਬਜਿਆਂ ਵਿੱਚੋਂ ਰਿਹਾ ਕਰਾਏ, ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਏ, ਪਰ ਕੀ ਡੇਰੇ ਸਾਧਾਂ ਦੇ ਹਟਾ ਸਕੇ, ਹਾਂ 84 ਦੀ ਜੋ ਲਹਿਰ ਆਈ ਇਸ ਤੋਂ ਪਹਿਲਾਂ ਦਾ ਇਤਿਹਾਸ ਫਰੋ੍ਹਲੋ ਟਕਸਾਲ, ਡੇਰੇ, ਸ਼੍ਰੋਮਣੀ ਕਮੇਟੀ ਦੀ ਮਰਿਯਾਦਾ ਦੇ ਧਾਰਨੀ ਨਹੀਂ ਸਨ ਅਤੇ ਇਨ੍ਹਾਂ ਨੂੰ ਨੇੜੇ ਨਹੀਂ ਸੀ ਲੱਗਣ ਦਿੰਦੇ, ਮੈਨੂੰ ਯਾਦ ਹੈ ਸਾਊਥਾਲ ਗੁਰਦੁਆਰੇ ਕਿਸੇ ਸੰਤ ਨੂੰ ਲਿਆਉਣਾ ਮਨਾਹੀ ਸੀ, ਇਕ ਵਾਰੀ ਸੰਤ ਰਾੜੇ ਵਾਲੇ ਗਿਆਨੀ ਜੋ ਗੁਰਦੁਆਰੇ ਵਿੱਚ ਧੜੇਦਾਰ ਸੀ (ਅਮੋਲਕ ਸਿੰਘ) ਸੰਤਾਂ ਨੂੰ ਲੈ ਆਏ, ਚੰਗਾ ਝਮੇਲਾ ਪਿਆ, ਜਿਉਂ ਹੀ ਸੰਤ ਦਰਬਾਰ ਸਾਹਿਬ ਵਿੱਚ ਗਿਆਨੀ ਜੈਲ ਸਿੰਘ ਨੇ ਬਿਠਾਏ ਬੱਸ ਧਰਮ ਬਦਰੰਗ ਹੋਣ ਲੱਗ ਪਿਆ, ਮਹੰਤ, ਸੰਤ, ਕਾਮਰੇਡ, ਨਕਸਲੀਏ ਨਸ਼ੰਗ ਹੋ ਗਏ ਬਗਲੀਆਂ ਚੁੱਕੀ, ਸ਼ਸਤਰ, ਬਸਤਰ ਭੇਖ ਪੁਣਾ ਤੇ ਆਮ ਸਿੱਖ ਡਰਦਾ ਹੈ, ਹੁਣ ਬਜ਼ੁਰਗ ਭੀ ਨਿਤਾਣੇ ਹੋ ਗਏ, ਅਕਾਲੀ ਦਲ ਨੂੰ ਤਾਂ ਤਖ਼ਤੇ ਤੋਂ ਹੀ ਹਟਾਉਣ ਦੇ ਹੀਲੇ ਯਤਨ ਤਾਂ ਸ਼੍ਰੋਮਣੀ ਕਮੇਟੀ ਕੀ ਕਰੇ, ਮੁਲਾਜਮਤ ਦੀ ਗਿਣਤੀ ਹੀ ਜਾਤਾਂ ਪਾਤਾਂ ਤੇ ਬਰਾਦਰੀਆਂ ਦੀ ਹੈ, ਭਿੜਨ ਵਾਲਾ ਵਰਗ ਵਿਦੇਸ਼ੀ, ਸੋਸ਼ਲ ਮੀਡੀਆ ਧਰਮ ਬਣ ਗਿਆ, ਇੱਲ ਦੀ ਥਾਂ ਕੁੱਕੜ ਨੀ ਪਤਾ ਪਰ ਪ੍ਰਚਾਰਕ ਨੇ ਨਿੱਤ ਕੋਈ ਨਾ ਕੋਈ ਨਵੀਂ ਹੀ ਘੜਤ ਧਰਮ ਨਾਲ ਜੋੜਦੇ ਨੇ, ਕੱਲ੍ਹ ਸਰਹੰਦ ਵੱਲ ਇਕ ਸਿੰਘ ਟੋਡਰ ਮੱਲ ਦੀ ਹਵੇਲੀ ਦਾ ਸਿਰਲੇਖ ਸੁਣਾਵੇ ਤੇ ਆਖਣਾ ਪਿਆ ਕਿ ਮੈਂ ਹੀ ਦੀਵਾਨ ਟੋਡਰ ਮੱਲ ਦੀ ਹਵੇਲੀ ਦੀ ਦਾਸਤਾਂ ਲਿਆਂਦੀ ਹੈ 20-25 ਸਾਲ ਪਹਿਲਾਂ ਇਹਦਾ ਪਤਾ ਨਹੀਂ ਸੀ, ਸਾਰਅੰਸ਼ ਕਿ ਕਿੱਤਾ ਕਾਰੀਆਂ ਨੇ ਸੌਖਾ ਰਾਹ ਲੱਭ ਲਿਆ ਧਨ ਲਈ, ਗੁਰੂ ਘਰਾਂ ਨੂੰ ਗੁਰੂਆਂ ਦੇ ਨਾਲ ਜੋੜੀ ਜਾਂਦੇ ਨੇ, ਜਦੋਂ ਕਿ ਉਸ ਕਾਲ ਵਿੱਚ ਤਾਂ ਇਹ ਸਨ ਹੀ ਨਹੀਂ, ਹੁਣ ਇਹ ਦੱਸ ਕੇ ਜੀ ਇਥੇ ਬੈਠੇ, ਇਥੇ ਦਾਤਣ ਕੀਤੀ, ਇਥੇ ਬਰ ਦਿੱਤਾ । (ਗੁਰੂ ਨਾਨਕ ਦੇਵ) ਦੀ ਫਿਲਾਸਫੀ ਚੰਗੀ ਤਰ੍ਹਾਂ ਨਿਕਾਰਦੇ ਨੇ, ਉਹ ਤਾਂ ਇਕ ਸਮੇਂ ਦੇ ਸਕੌਲਰ, ਫਲਾਸਫਰ, ਵਿਦਵਾਨ ਯਾਨੀ ਪੜ੍ਹਾਈ ਕਰਕੇ ਨਹੀਂ ਬੁੱਧੀ ਕਰਕੇ ਪਰ ਅੱਜ ਢਕਵੰਝਾਂ ਨਾਲ ਨਰੜ ਰਹੇ ਹਨ, ਗੁਰੂ ਕਾਲ ਵਿੱਚ ਨਾ ਤਾਂ ਅੱਜ ਦੀ ਭਾਸ਼ਾ ਸੀ ਨਾ ਬੋਲੀ, ਇਹ ਉਲਥਾ ਹੈ, ਹਿੰਦੂ ਗੀਤਾ ਦੀ ਭਾਸ਼ਾ ਸੰਸਕ੍ਰਿਤ ਸੀ, ਪਰ ਨਾਲ ਨਾਲ ਵੇਦ ਉਪਨਿਸ਼ਦ ਜੋੜਦੇ ਗਏ ਪਰ ਭਾਸ਼ਾ ਸਰਲ ਨਹੀਂ, ਹਾਲੇ ਭੀ ਪੰਡਤ ਹੀ ਪੜ੍ਹਦੇ ਹਨ, ਚੰਗੀ ਗੱਲ ਸੀ ਕਿ (ਗੁਰੂ ਗ੍ਰੰਥ) ਸਮਝਣ ਦੇ ਯੋਗ ਭਾਸ਼ਾ ਵਿੱਚ ਅੰਕਿਤ ਕਰ ਲਿਆ ਪਰ ਹੁਣ ਆਹ ਪਾਂਡੇ ਫੇਰ ਲੱਗ ਪਏ ਦੂਰ ਕਰਨ ਜੀ ਜਰਾਬਾਂ ਪਾ ਕੇ ਨੌਂਹ ਕੱਟਕੇ ਪੜੋ੍ਹ, ਜਰਾਬਾਂ ਨਹੀਂ ਪਾ ਸਕਦੇ ਤੇ ਕੇਸਕੀ ਬੰਨ੍ਹ ਕੇ ਹੀ ਬੀਬੀ ਪਾਠ ਕਰੇ, ਨਵਾਂ ਗੁਰ ਅਧਿਆਪਕ ਚੈਨਲ &lsquoਤੇ ਸਬਕ ਦਿੰਦਾ ਹੈ, ਫੇਰ ਕਹਿੰਦੇ ਲੋਕੀ ਧਰਮ ਬਦਲ ਰਹੇ ਹਨ, ਬਦਲਾ ਰਹੇ ਹੋ ਜ਼ਿੰਮੇਵਾਰ ਤੁਸੀਂ ਹੋ ਉਹ ਨਹੀਂ । ਕੇਵਲ ਧਰਮ ਦੀ ਹੀ ਨਹੀਂ ਇਹ ਤਾਂ ਸਮਾਜ, ਸੱਭਿਅਤਾ ਤੇ ਭਾਈਚਾਰੇ ਦੀ ਭੀ ਪੱਟੀ ਮੇਸ ਕਰ ਰਹੇ ਹਨ । ਵਿਦੇਸ਼ੀ ਚੈਨਲ ਪਤਾ ਨਹੀਂ ਕੌਣ ਇਨ੍ਹਾਂ ਨੂੰ ਚੋਗਾ ਪਾ ਰਿਹਾ ਹੈ, ਨਹੀਂ ਤਾਂ 50 ਹਜ਼ਾਰ ਪੌਂਡ ਮਹੀਨੇ ਦਾ ਖਰਚਾ ਖਾਲਾ ਜੀ ਦਾ ਵਾੜਾ ਨਹੀਂ, ਇਨ੍ਹਾਂ ਦੇ ਆਪਣੇ ਧੜੇ ਹਨ ਜਾਤ-ਆਧਾਰਤ, ਅਮ੍ਰਿਤਪਾਲ ਤੋਂ ਪਹਿਲਾਂ ਦੀਪ ਸਿੱਧੂ ਨੇ ਦੁੱਧ ਨੂੰ ਜਾਗ ਲਾਇਆ ਫੱਲ ਪਾਇਆ ਫੇਰ ਅਮ੍ਰਿਤਪਾਲ ਜਾਨਸ਼ੀਨ ਭੈਰਮੀ ਚੱਕੀ ਤੇ ਅੰਦਰ ਪਤਾ ਸੀ ਕਿ ਭਰਾ ਨਸ਼ੇ ਦਾ ਜਾਣੂ ਹੈ, ਪਰਿਵਾਰ ਸਿੰਮਲ ਤੇ ਚੜਿਆ ਨੀ ਉਤਰਦਾ ਰਲ੍ਹ ਗਿਆ ਬੇਅੰਤ ਸਿੰਘ ਪੁੱਤ ਸਾਰੇ ਖਾਨਦਾਨ ਨੇ ਚੰਗਾ ਮੁੱਲ ਖੱਟਿਆ ਕੁਰਬਾਨੀ ਦਾ, ਕੁਰਬਾਨੀ ਹਾਲਾਂਕਿ ਪੂਰੇ ਤੱਥ ਸਾਹਮਣੇ ਨਹੀਂ, ਨੇਰ੍ਹੀ ਆ ਗਈ ਬਰਾਦਰੀਆਂ ਨਾਲੇ ਜੀ ਸਿੱਖ ਧਰਮ ਵਿੱਚ ਤਾਂ ਜਾਤ ਮਿਟਾ ਤੀ ਸੀ ਪਰ ਇਨ੍ਹਾਂ ਨੂੰ ਫੜਾ ਤੀ ਸੀ, ਪੰਜਾਬ ਵਿੱਚ ਕਤਲ ਆਪਸੀ ਰੰਜਿਸ਼ਾਂ ਦੇ ਹਨ, ਇਸ ਹਫ਼ਤੇ ਇਕ ਬਾਬਾ ਬਖ਼ਸ਼ੀਸ਼ ਸਿੰਘ ਹਾਲੇ ਉਨੀ ਉਮਰ ਜਿੰਨਾ ਕਹਿੰਦੇ ਇੰਨੇ ਸਾਲਾਂ ਦਾ ਪੰਥ ਦੀ ਸੇਵਾ ਵਿੱਚ ਹੈ, ਹਰ ਥਾਂ ਹੀ ਜਾ ਆਪਣੀ ਚੌਧਰ ਦਿਖਾਉਂਦਾ ਹੈ, ਕਿਸੇ ਵੈਰ ਕਰਕੇ ਕਾਰ &lsquoਤੇ ਗੋਲੀ ਕਹਿੰਦੇ ਚਲਾ ਤੀ, ਇਕ ਹਰੀ ਨੌਂ ਦੇ ਕਤਲ ਸਬੰਧੀ ਚਿੰਤਕ ਚੈਨਲ &lsquoਤੇ ਕੱਲ੍ਹ ਬੋਲੇ ਜੀ ਹਾਲੇ ਆਪਸੀ ਭਰਾ ਮਾਰੂ ਨਾ ਆਖੋ, ਮਤਲਬ ਕਿ ਉਹਨੇ ਤਾਂ ਜਗਤ ਪ੍ਰਸਿੱਧੀ ਲਈ ਏਜੰਸੀ ਦਾ ਕਾਰਾ ਦੱਸਣਾ ਧੂ ਪੱਟੀ ਪਈ ਹੈ ਸਾਡੇ ਚੈਨਲਾਂ ਨੇ, ਇਕ ਹੋਰ ਰੱਬ ਦਾ ਡੌਰੂ ਵੱਜਦਾ ਸੀਨੀਅਰ ਪੱਤਰਕਾਰ ਕਾਂ ਖਾਧਿਆਂ ਵਾਂਗੂੰ ਹੱਟਦਾ ਨੀ ਅਕਾਲੀ ਦਲ ਨੂੰ ਨਿਕਾਰਨੋ, ਅਖੀਰ ਕੱਲ੍ਹ ਸਾਬਤ ਕਰਤਾ ਕਹਿੰਦਾ ਲੋਕੀ ਨਾ ਆਮ ਨੂੰ ਨਾ ਕਾਲੀਆਂ ਵੋਟਾਂ ਪਉਣਗੇ ਕਾਂਗਰਸ ਨੂੰ ਪਉਣਗੇ, ਵੱਡਾ ਸਿੱਖ ਹਾਲੇ ਇਨ੍ਹਾਂ ਸਿੱਖਾਂ ਨੇ ਦੇਸ਼ ਲੈਣਾ, ਦੂਜਾ ਪਾਸਾ ਕਿਸਾਨਾਂ ਨੇ ਪੰਜਾਬ ਨੂੰ ਕੰਗਾਲ ਕਰਨਾ ਹੈ, ਆਪ ਤਾਂ ਅਣਗਿਣਤ ਕਿੱਲਿਆਂ ਦੇ ਮਾਲਕ ਤੇ ਦੋ ਦੋ ਖੇਤਾਂ ਵਾਲਿਆਂ ਨੂੰ ਲਾਭ-ਭੱਤੇ ਰਹਿਤ ਕਰਨ ਲੱਗੇ ਨੇ, 5 ਕਿੱਲੇ ਵਾਲੇ ਨੂੰ ਸ਼ਾਇਦ ਕੇਂਦਰ ਕੋਈ ਰਾਹਤ ਦਿੰਦਾ ਹੈ, ਉਹ ਭੀ ਧਰਨਿਆਂ &lsquoਤੇ, ਸਭ ਇਹ ਜਾਦੂ ਕਾਂਗਰਸ ਦਾ ਝੁਰਲੂ ਹੈ, ਡੱਲੇਵਾਲ 75 ਸਾਲ ਦੀ ਅਵਸਥਾ ਤੇ ਕੈਂਸਰ ਪੀੜਤ, ਪਰਿਵਾਰ ਭੀ ਸੋਚਦਾ ਏ ਚਲੋ ਕੁਰਬਾਨ ਹੋ ਜਾਵੇ, ਉਧਰ ਨੇਤਾ ਚਾਹੁੰਦੇ ਨੇ ਚੜ੍ਹਾਈ ਕਰੇ ਅਸੀਂ ਛੋਤਣੀ ਚੜ੍ਹੀਏ, ਡਾਕਟਰਾਂ ਨੂੰ ਨੀ ਕੋਈ ਦਾਰੂ ਦੇਣ ਦਿੰਦੇ, ਕਚਹਿਰੀ ਦਾ ਹੁਕਮ ਨੀ ਮੰਨਣ ਦਿੰਦੇ, ਹਰਿਆਣੇ ਦਾ ਆਗੂ ਚੰਗਾ ਬੁਲਾਰਾ ਹੈ, ਪੈਰਾਂ ਤੇ ਪਾਣੀ ਨੀ ਡਿੱਗਣ ਦਿੰਦਾ, ਪੰਧੇਰ ਤਾਂ ਅਸਮਾਨੀ ਚੜਿਆ ਏ, 30 ਦਸੰਬਰ ਪੰਜਾਬ ਬੰਦ ਉਧਰ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਭੀ ਕਹਿੰਦਾ ਸਮਰਥਣ ਹੈ ਜੀ ਪੁੱਛੇ ਕੋਈ ਬਾਰਡਰਾਂ &lsquoਤੇ ਲੰਗਰ ਲਾਏ, ਲੱਖ-ਲੱਖ ਮੁਆਵਜ਼ਾ ਦਿੱਤਾ, ਵੋਟਾਂ ਕਾਂਗਰਸ ਨੂੰ, 7 ਐੱਮ।ਪੀ। ਤੁਹਾਨੂੰ ਕੀ ਲੱਭਿਆ ਛਿੱਕੂ, ਅਕਾਲੀ ਦਲ ਦੇ ਇਹ ਵੈਰੀ, ਕੀ ਪੰਜਾਬ ਦੇ ਰੇੜ੍ਹੀ, ਖੋਖੇ, ਦਿਹਾੜੀ ਵਾਲੇ, ਵਪਾਰੀ ਵਰਗ ਇਨ੍ਹਾਂ ਨਾਲ ਅੰਦਰੋਂ ਹਮਦਰਦੀ ਹੋਵੇਗਾ, ਭਾਜਪਾ ਨੇ ਤਾਂ ਪੈਰ ਗੱਡਨੇ ਹਨ । ਉਗਰਾਹਾਂ, ਰਾਜੇਵਾਲ, ਰੁਲ੍ਹਦਾ ਕਈ ਹੋਰ ਵੱਖਰੇ ਹਨ ਨਾਲ ਨਹੀਂ ਪੰਜਾਬ ਵਿੱਚ ਚੁਰਾਸੀ ਦੇ ਬੱਦਲ ਮੰਡਰਾਅ ਰਹੇ ਹਨ ਚਿੰਤਾ ਕਰੋ ਸੁਰਲੋ ਸੁਰਲੀ ਹੈ ਕਿ ਕੈਨੇਡਾ ਵਿੱਚੋਂ ਲੋਕੀ ਪੰਜਾਬ ਨੂੰ ਮੁੜਨ ਦੀ ਸੋਚ ਰਹੇ ਹਨ, ਹਾਲਾਤ ਸਾਰੇ ਮੁਲਕਾਂ ਦੇ ਹੀ ਅਜਿਹੇ ਬਣ ਜਾਣੇ ਹਨ, ਹੁਣ ਪੰਜਾਬ ਦਾ ਹਾਲ ਮੰਦਾ ਹੈ, ਤਣਾਅ ਬਈਆ ਤੇ ਪੰਜਾਬੀਆਂ ਦਾ ਹੈ, ਲੂਤੀ ਕਾਂਗਰਸ ਨੇ ਲਾਈ ਭਰਨੀ ਪੇਂਡੂਆਂ ਨੂੰ ਕੰਮ ਕੌਣ ਕਰੂ ਖੇਤੀ ਤਾਂ ਛੱਡੋ ਘਰੇਲੂ ਸੁਆਣੀਆਂ ਭੀ ਭੈ-ਭੀਤ । 
ਨਵੇਂ ਸਾਲ ਵਿੱਚ ਕਈ ਅਕੀਦੇ ਥਾਪਣੇ ਹੁੰਦੇ ਨੇ ਰੱਲ੍ਹਕੇ ਤੇ ਜਾਤੀ ਤੌਰ ਤੇ, ਸੁੱਧ ਬੁੱਧ ਤੇ ਸੱਭਿਆਚਾਰ ਪ੍ਰਮਾਤਮਾਂ ਪੂਰਤੀ ਲਈ ਸਹਾਈ ਹੋਵੇ । ਆਪਣੀ ਹਮ-ਜਾਤੀ ਲਈ ਇਕ ਸਲਾਹ, ਸੁਝਾਅ (ਗੁਰੂ ਨਾਨਕ ਦੇਵ) ਮੰਦਾ ਨਾ ਆਖਣ ਦਾ ਅਦੇਸ਼ ਦਿੱਤਾ ਸੀ, ਨਾ ਕਿ ਬਰਾਬਰਤਾ ਦਾ, ਬੀਬੀ ਭਾਈ ਅਖਵਾਉਣਾ ਬੜਾ ਮਾਣ ਹੈ ਪਰ ਅਜੋਕੇ ਸਮੇਂ ਵਿੱਚ ਤੀਮੀਆਂ ਛਿੱਕੇ ਤੇ ਨੱਕ ਵੱਢਣ ਲੱਗ ਪਈਆਂ, ਭੀਮ ਕਮਿਸ਼ਨ ਨੇ ਆਦਰ ਘਟਾ ਤਾ ਇਹ ਹੁਣ ਇਸ ਗੱਲ ਵਿੱਚ ਮਾਣ ਸਮਝਦੀਆਂ ਹਨ ਕਿ ਮੈਨੂੰ ਗਹਿਰੀ ਅੱਖ ਦੇਖਿਆ, ਘਟੀਆ ਵਰਤਾਰਾ ਕੀਤਾ, ਅਸ਼ਲੀਲਤਾ ਦੀ ਕੜੀ ਵਿੱਚ ਜੁੜਨਾ ਮਾਣ ਸੋਚਣ ਲੱਗ ਗਈਆਂ ਹਨ, ਇਹ ਸਾਡੀ ਸੱਭਿਅਤਾ ਨੀ ਸੀ, ਸ਼ਰਮ ਹਿਆ ਅੱਖਰ ਵਿਸਾਰ ਕੇ ਕੋਈ ਤਰੱਕੀ ਨਹੀਂ, ਬੱਸ ਇਹ ਵਿਚਾਰਧਾਰਾ ਮੋੜ ਕੇ ਲਿਆਵੋ । 
ਜੀਉ ਹੱਸ ਕੇ, ਡਰ ਭਉ ਰਹਿਤ, ਨਾ ਡਰੋ ਨਾ ਡਰਾਵੋ, ਦਵੈਸ਼ ਰਹਿਤ, ਖੁਸ਼ਹਾਲ ਜੀਉ, ਪ੍ਰਭੂ ਦੀ ਰਚਨਾ ਨਾਲ ਪਿਆਰ ਕਰੋ, ਜੋ ਦਾਤਾ ਦੇਵੇ ਉਹਨੂੰ ਹੀ ਆਪਣਾ ਹਿੱਸਾ ਮੰਨੋ ਸਵੀਕਾਰੋ, ਅੱਜ ਦੇ ਦੁੱਭਰ ਜੀਵਨ ਵਿੱਚ ਸਿਹਤ ਨੂੰ ਸੰਭਾਲ ਲਈ ਸਾਦਾ ਤੇ ਸ਼ੁੱਧ ਭੋਜਨ ਖਾਉ, ਸ਼ੇਖੀ ਖੋਰ ਨਾ ਬਣੋ ਕਿ ਅਸੀਂ ਤਾਂ ਹੋਟਲਾਂ ਤੋਂ ਖਾ ਸਕਦੇ ਹਾਂ, ਸਿਹਤ ਵਿਭਾਗ ਤੇ ਭਾਰ ਨਾ ਬਣੀਏ, ਅਵਸਥਾ ਅਨੁਸਾਰ ਕਸਰਤ ਹਵਾ ਆਦਿ ਦਾ ਭੀ ਧਿਆਨ ਲਾਜ਼ਮੀ, ਬੇਨਤੀਆਂ ਕਰੋ ਕਿ ਸਾਡੇ ਲੰਗਰਾਂ ਵਿੱਚ ਲਾਂਗਰੀ ਆਪਣੀ ਕਲਾ ਦਿਖਾ ਕੇ ਮਿਰਚ ਮਸਾਲੇ ਪਾ ਕੇ ਸੁਆਦੀ ਦੀ ਪ੍ਰਥਾ ਹਟਾਉਣ ਪ੍ਰਚਾਰਕਾਂ ਨੂੰ ਧਰਮ ਵੱਲ ਪ੍ਰੇਰੋ ਨਾ ਕਿ ਰਾਗਾਂ ਵਿੱਚ ਲੁਭਾਉਣ ਲਈ ਕੀਰਤਨ ਕਰਨ, ਪੁਰਾਣੇ ਸਮੇਂ ਵਿੱਚ ਕੀਰਤਨ ਸ਼ਬਦ ਦੀ ਧੁੰਨ ਸੀ, ਹੁਣ ਹੇਕਾਂ ਦੀ ਗੀਤਾਂ ਦੀ, ਅਸਰ ਸਾਫ ਹੈ, ਮਨੁੱਖ ਭੱਜ ਨੱਠ ਵਿੱਚ ਗੁਰੂ ਘਰਾਂ ਵਿੱਚ ਕੀਰਤਨ ਸਮਾਗਮ, ਸਟੇਜ &lsquoਤੇ ਦਰਜਨ ਰਾਗੀ ਸੰਗਤਾਂ ਝੂਮਦੀਆਂ ਹਨ, ਫੋਨ ਫੜੀ ਬੀਬੀਆਂ ਨਾਲ ਨਾਲ ਭਾਈ ਕੁਝ ਸਮਝੋ ਧਿਆਨ ਅੰਤਰ ਹਿਰਦੇ ਵਿੱਚ ਵਸਾਵੋ ਨਾ ਕਿ ਮੇਲਾ ਦੇਖਣ ਵਾਂਗੂੰ ਸੱਜ ਧੱਜ ਘੁੰਮੋ, ਇਹ ਰਵਾਜ ਨਹੀਂ ਧਰਮ ਸਰੋਤ ਹਨ, ਗੁਰ ਅਸਥਾਨ ਮਰਿਯਾਦਾ ਦੇ ਕੇਂਦਰ ਹਨ ਪਰ ਕੀ ਹਨ ਇਹ ਪ੍ਰਸ਼ਨ ਹੈ, ਚਿੰਤਕ ਕੋਈ ਦਿਸਦਾ ਨਹੀਂ, ਜੋ ਗੁਲ, ਘੁੰਮਰ ਤੇ ਝੁਰਮਟ ਇਸ ਸਾਲ (24) ਵਿੱਚ ਗ੍ਰੰਥੀ, ਜਥੇਦਾਰਾਂ ਨੇ ਅਕਾਲ ਤਖ਼ਤ ਦੀ ਮਾਨਤਾ ਨੂੰ ਢਾਅ ਲਾਈ ਦਾਤਾ ਸੁਮੱਤ ਬਖ਼ਸ਼ੇ, ਫੇਰ ਨਾ ਵਾਪਰੇ ਨਵੇਂ ਸਾਲ ਵਿੱਚ ਜੇਕਰ ਸਵ: ਟੌਹੜਾ ਸਾਹਬ ਨੇ ਇਸ ਪਰੰਪਰਾ ਨੂੰ ਬਦਲਿਆ ਕਿ ਜਥੇਦਾਰ ਤਨਖਾਹ ਨਹੀਂ ਭੱਤਿਆਂ ਤੇ ਹਨ ਤਾਂ ਇਸ ਸਦੀ ਪੁਰਾਣੇ ਬੋਦੇ ਰਵਾਜ ਨੂੰ ਪ੍ਰਧਾਨ ਧਾਮੀ ਵਕੀਲ ਹੁੰਦੇ ਹੋਂਦ ਕਰਕੇ ਨਵਾਂ ਸਿਸਟਮ ਨਹੀਂ ਚਲਾ ਸਕਦੇ ? ਦੂਜਾ ਗੰਭੀਰ ਮੱੁਦਾ ਕਿ ਮਕੱਦਸ ਅਸਥਾਨ ਤੇ ਕੀ ਕਤਲ ਗੋਲੀਆਂ ਚਲਾਉਣੀਆਂ ਧਰਮ ਹੈ ਜਾਂ ਜਲਾਦੀਪੁਣਾ ? 84 ਵਿੱਚ ਹਮਲੇ ਲਈ ਤਾਂ ਸਰਕਾਰ ਗੁਨਾਹਗਾਰ ਕੀ ਹੁਣ ਆਹ ਚੌੜਾ ਦਾ ਜੋ ਭੀ ਇਰਾਦਾ ਹੋਵੇ ਧਾਰਮਿਕ ਪੱਧਰ ਹੈ ? ਕੀ ਇਸ ਦੇ ਹਮਾਇਤੀ ਸਿੱਖ ਮਰਿਯਾਦਾ ਦੇ ਧਾਰਨੀ ਹਨ ਜਾਂ ਬੱਸ ਸਿਆਸੀ, ਆਪਣੇ ਮਨਸੂਬੇ ਪੂਰੇ ਕਰਦੇ ਹਨ, ਸਾਨੂੰ ਸ਼ਰਮਸਾਰ ਹੋਣਾ ਬਣਦਾ ਹੈ, ਆਪ ਹੀ ਆਪਣੇ ਜਗਤ ਪ੍ਰਸਿੱਧ ਮਨੌਤਾਂ ਦੇ ਧੁਰੇ ਦੀ ਕਿਵੇਂ ਬੇਪਤੀ ਕਰ ਕਰ ਦੂਜਿਆਂ ਨੂੰ ਹਾਸੇ ਦੇ ਰਾਹ ਦੱਸੀਏ, ਅਫ਼ਸੋਸ ਕਿ ਸਿੱਖ ਧਰਮ ਨੂੰ ਚੰਮੜੀਆਂ ਜੋਕਾਂ ਖੂਨ ਚੂਸ ਕੇ ਹੱਟਣਗੀਆਂ ਧਰਮ &lsquoਤੇ, ਅੰਤ ਵਿੱਚ ਭਵਿੱਖ ਧੁੰਦਲਾ ਹੈ, ਮੰਨ ਲਵੋ, ਬੱਦਲ ਫੇਰ ਮੰਡਲਾ ਰਹੇ ਹਨ, ਮੈਂ ਤਾਂ ਲਹਿਰ ਦੇ ਛੇ ਮਹੀਨੇ ਮਨ ਦੀ ਅੰਤਰੀਵ ਧੁੰਨ ਕਿ ਹਮਲਾ ਕੇਵਲ ਸਰਕਾਰ ਦਾ ਨਹੀਂ ਆਹ ਹੋਕਰੇ ਮਾਰਨੇ ਵਿਦੇਸ਼ੀ ਵੱਸਣ ਜਾਂ ਉਥੇ ਬਗਲੀਗਰ ਸਭ ਭਾਗੀ ਸਨ, ਅੰਦਰੋਂ ਅੰਦਰੀ ਲੋਕਾਂ ਨੂੰ ਪਤਾ ਹੈ ਪਰ ਚੁੱਪ ਹਨ, ਸਬੂਤ ਸਾਹਮਣੇ ਹਨ ਕੋਈ ਸੁਹਿਰਦ ਸਿੱਖ ਇਹ ਕੰਮ ਕਰ ਹੀ ਨਹੀਂ ਸਕਦਾ ਜੋ ਇਹ ਕਰ ਰਹੇ ਹਨ, ਦੇਖੋ ਜਾਤ-ਪਾਤ ਦਾ ਬੋਲਬਾਲਾ ਹੋ ਗਿਆ, ਮੱਕਾਰੀ ਜੀ ਗੁਰੂਆਂ ਦੇ ਨਉਂ &lsquoਤੇ ਵੱਸਦਾ ਪੰਜਾਬ ਯਾਨੀ ਕਿ ਗੁਰੂ ਹੀ ਸਾਨੂੰ ਇਸ ਪਾਸੇ ਲਾ ਰਹੇ ਹਨ ਜੇਕਰ ਅੰਮ੍ਰਿਤਸਰ ਨੂੰ ਸਿਫ਼ਤੀ ਦਾ ਘਰ ਮੰਨਦੇ ਹਨ ਤਾਂ ਆਹ ਕਾਰੇ ਕਰਨ । ਮੇਰੀ ਇਕ ਰਿਸ਼ਤੇਦਾਰ ਕਹਿੰਦੀ ਜਾਣਾ ਸੀ ਪਰ ਹੁਣ ਮਨ ਖੱਟਾ ਹੋ ਗਿਆ ਕਿ ਗੋਲੀਆਂ ਚਲਾਉਣ ਵਾਲੇ ਤੇ ਉਨ੍ਹਾਂ ਨੂੰ ਸ਼ਾਬਾਸ਼ੇ ਕਹਿਣ ਵਾਲੇ ਨੁਮਾਇੰਦੇ ਹਨ, ਸਾਧਾਰਣ ਸਿੱਖ ਦੁਖੀ ਹਨ ਪਰ ਸਜਾਵਾਂ ਭੀ ਕੌਮ ਨੂੰ, ਨਵੇਂ ਸਾਲ ਵਿੱਚ ਵੇਦਨਾ ਦਾਤਾ ਸਾਨੂੰ ਬਖ਼ਸ਼ ਰਹਿਮਤ ਕਰ !
ਜੀਵਨ ਪ੍ਰਮਾਤਮਾਂ ਨੇ ਚੰਗੇ ਕੰਮਾਂ ਲਈ ਦਿੱਤਾ ਸੀ, ਅਸੀਂ ਮਰਨ ਨੂੰ ਤਰਜੀਹ ਤੇ ਧਰਮ ਧੜਾ ਬਣਾ ਲਿਆ
ਅਦਾਰਾ ਪੰਜਾਬ ਟਾਈਮਜ਼ ਜੀ ਬੇਨਤੀ ਨਵੇਂ ਸਾਲ ਦਾ ਆਦੇਸ਼ ਕਿ ਮੇਰੀਆਂ ਲਿਖਤਾਂ ਨਿਰਣਾ ਸਿਰਲੇਖ ਛਾਪਣ ਦੀ ਕ੍ਰਿਪਾਲਤਾ ਕਰਕੇ ਧੰਨਵਾਦੀ ਬਣਾ ਕੇ ਸਹਾਈ ਹੋਵੋਗੇ । ਆਪਣੇ ਦੇਸ਼ ਦੀ ਸਥਿਤੀ ਡੌਨਾਲਡ ਟਰੰਪ ਦੇ ਧਨਾਢ ਸਹਿਯੋਗੀ ਐਲਨ ਮਸਕ ਹੁਣ ਰੀਮਫਾਰਮ ਮਾਸਟਰ ਨਾਇਜ਼ਲ ਫਰਾਜ਼ ਨੂੰ ਉੱਡਨ ਖਟੋਲੇ ਤੇ ਚੜ੍ਹਾ ਚੁੱਕਣਗੇ, ਟੋਰੀਆਂ ਦਾ ਭਾਂਡਾ ਮਾਂਜ, ਲੇਬਰ ਠੁਮਕ ਠੁਮਕ । ਦੂਜਾ ਸਾਡਾ ਪ੍ਰਧਾਨ ਮੰਤਰੀ ਸਟਾਮਰ ਅਮੀਰ ਕੱਪੜੇ ਦੇ ਸ਼ਿੰਗਾਰ ਤੋਂ ਸੁਗਾਤ ਮਸਲੇ ਤੇ ਤਾਂ ਸ਼ਾਇਦ ਬਚ ਗਿਆ ਪਰ ਸ਼ੋਸ਼ਨ ਮੁੱਦੇ ਤੇ ਘਿਰਦਾ ਲੱਗਦਾ ਹੈ ਕਿਉਂਕਿ ਇਹ ਉਸ ਸਮੇਂ ਪਬਲਿਕ ਪ੍ਰੋਸੀਕੀਊਟਿੰਗ ਅਫ਼ਸਰ ਸੀ, ਤੀਜਾ ਕਿਸਾਨ ਅੰਦੋਲਣ ਇਥੇ ਭੀ ਹੈ, ਪਰ ਅੱਡਰੀ ਧਾਰਾ ਵਿੱਚ, ਇਥੇ ਧਰਨਿਆਂ ਵਿੱਚ ਬਹੁਤੀ ਰੁਚੀ ਨਹੀਂ, ਚੌਥਾ ਹੈ ਹਾਊਸ ਆਫ਼ ਲਾਰਡਜ਼ ਵਿੱਚ ਜੱਦੀ ਪੁਸ਼ਤੀ ਲਾਰਡਾਂ ਦੀ ਛਾਂਟੀ, ਭਾਵੇਂ ਕਿ ਲੇਬਰ ਪਾਰਟੀ ਨੇ ਤਾਂ ਕਈ ਸਦੀਆਂ ਪਹਿਲਾਂ ਮੁਹਿੰਮ ਚਲਾਈ ਸੀ ਕਿ ਇਹ ਘਰ ਬੰਦ ਕਰੋ, ਪਰ ਜਦ ਆਪ ਭੀ ਲਾਰਡ ਭੇਜਤੇ ਅਸੂਲਾਂ ਦੀ ਲੜਾਈ ਨਹੀਂ ਤਾਂ ਸਿਆਸਤ ਹੈ ! ਮੰਨਣਾ ਪਵੇਗਾ ਕਿ ਅੱਜ ਤਾਂ ਪਰਿਵਾਰਾਂ ਵਿੱਚ ਭੀ ਸਿਆਸਤਾਂ ਨਾਲ ਹੀ ਘਰ ਚੱਲਦੇ ਨੇ, ਪ੍ਰੇਮ, ਭਾਵਨਾ, ਰਿਸ਼ਤੇ, ਵਫ਼ਾਦਾਰੀ ਤਾਂ ਦਫਨ ਤਮਾਸ਼ਬੀਨੀਆਂ ਹੀ ਸਿਆਣਪਾਂ ਬਣ ਗਈਆਂ, ਵਿਦੇਸ਼ੀ ਟੁੱਕ ਪੈ ਕੇ ਅਸੀਂ ਸਦਾਚਾਰ ਦਰਪੇਸ਼ ਫੂਕ ਧਰਿਆ, ਪੰਜਾਬ ਨੂੰ ਦੇਖ ਲਵੋ ਪੁੱਠੀਆਂ ਘਤਿਤਾਂ ਦੇ ਦੇ ਕੇ ਅੱਜ ਕਿਥੇ ਖੜਾ ਕਰਤਾ, ਜੀਵਨ ਪ੍ਰਮਾਤਮਾਂ ਨੇ ਚੰਗੇ ਕੰਮਾਂ ਲਈ ਦਿੱਤਾ ਸੀ, ਅਸੀਂ ਮਰਨ ਨੂੰ ਤਰਜੀਹ ਤੇ ਧਰਮ ਧੜਾ ਬਣਾ ਲਿਆ, ਧਰਮ ਦੁਆਰੇ ਧੰਨ ਦੁਆਰੇ ਬਗਲੀਆਂ ਚੁੱਕੀ ਨਿੱਤ ਬੇਅਦਬੀਆਂ ਨੂੰ ਕਰ ਕਰਾ ਕੇ ਜੀ ਸਾਡਾ ਪਿਉ ਤਾਂ ਸੜਕਾਂ ਤੇ ਰੁਲਦਾ ਹੈ, ਫਖ਼ਰ ਸਮਝਦੇ ਨੇ ਸਿੱਖ ਹੋਣ ਤਾਂ ਸੋਚਣ, ਪਤੰਗ ਬੜਾ ਉੱਚਾ ਚੜ੍ਹ ਡਿੱਗਦਾ ਹੈ, ਉਡੀਕੋ ਰਾਮ ਭਲੀ ਕਰੇ, ਝੱਖੜਾਂ ਕਾਕੜਿਆਂ ਤੋਂ ਬਚਾਵੇ ਕ੍ਰਿਪਾ ਧਾਰ ।
-ਬਲਵਿੰਦਰ ਕੌਰ ਚਾਹਲ ਸਾਊਥਾਲ