ਕੰਗਨਾ ਰਣੌਤ ਦੀ ਵਿਵਾਦਤ ਫਿਲਮ "ਐਮਰਜੈਂਸੀ" ਨੂੰ ਸ਼੍ਰੋਮਣੀ ਕਮੇਟੀ ਨੇ ਪੰਜਾਬ ’ਚ ਨਹੀਂ ਚੱਲਣ ਦਿੱਤੀ
 ਪੰਜਾਬ ਦੇ ਵੱਖ-ਵੱਖ ਸ਼ਹਿਰਾਂ &rsquoਚ ਸਿਨੇਮਾ ਘਰਾਂ ਬਾਹਰ ਕੀਤਾ ਪ੍ਰਦਰਸ਼ਨ
ਨਵੀਂ ਦਿੱਲੀ,  (ਮਨਪ੍ਰੀਤ ਸਿੰਘ ਖਾਲਸਾ):- ਕੰਗਨਾ ਰਣੌਤ ਵੱਲੋਂ ਬਣਾਈ ਗਈ &lsquoਐਮਰਜੈਂਸੀ&rsquo ਫ਼ਿਲਮ ਦੀ ਰਲੀਜ਼ ਨੂੰ ਰੋਕਣ ਲਈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ &rsquoਤੇ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਭਰ ਅੰਦਰ ਸਿਨੇਮਾ ਘਰਾਂ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੇ ਰੋਸ ਨੂੰ ਦੇਖਦਿਆਂ ਸਿਨੇਮਾ ਪ੍ਰਬੰਧਕਾਂ ਨੇ ਫਿਲਮ ਐਮਰਜੈਂਸੀ ਨੂੰ ਨਾ ਚਲਾਉਣ ਦਾ ਫੈਸਲਾ ਕੀਤਾ, ਜਿਸ ਮਗਰੋਂ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਦਰਸ਼ਨ ਸਮਾਪਤ ਕੀਤੇ ਗਏ। ਅੰਮ੍ਰਿਤਸਰ ਵਿਖੇ ਫਿਲਮ ਦੇ ਵਿਰੋਧ ਵਿੱਚ ਪੀਵੀਆਰ ਸਿਨੇਮਾ (ਸੂਰਜ ਚੰਦਾ ਤਾਰਾ), ਟਰੀਲੀਅਮ ਮਾਲ ਅਤੇ ਅਲਫਾ ਵਨ ਮਾਲ ਵਿਖੇ ਪ੍ਰਦਰਸ਼ਨ ਕੀਤੇ ਗਏ, ਜਿਸ ਦੀ ਅਗਵਾਈ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ, ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਭਾਈ ਅਜਾਇਬ ਸਿੰਘ ਅਭਿਆਸੀ ਅਤੇ ਸਕੱਤਰ ਸ. ਪ੍ਰਤਾਪ ਸਿੰਘ ਨੇ ਕੀਤੀ।
ਇਸ ਮੌਕੇ ਗਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਕੰਗਨਾ ਰਣੌਤ ਵੱਲੋਂ ਬਣਾਈ ਗਈ &lsquoਐਮਰਜੈਂਸੀ ਫ਼ਿਲਮ ਵਿਚ ਸਿੱਖ ਕਿਰਦਾਰਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ, ਜਿਸ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਹੀ ਇਤਰਾਜ਼ ਦਰਜ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਵੀ ਹੁਣ ਤੀਕ ਫ਼ਿਲਮ ਦੀ ਰੋਕ ਲਈ ਕੋਈ ਕਦਮ ਨਹੀਂ ਉਠਾਇਆ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਰੋਸ ਮਗਰੋਂ ਸਿਨੇਮਾ ਪ੍ਰਬੰਧਕਾਂ ਵੱਲੋਂ ਫਿਲਮ ਨਾ ਚਲਾਉਣ ਦੇ ਫੈਸਲੇ ਦਾ ਸਵਾਗਤ ਕੀਤਾ। ਸ. ਮੰਨਣ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਫਿਲਮ ਨੂੰ ਪੰਜਾਬ ਅੰਦਰ ਕਿਸੇ ਵੀ ਕੀਮਤ &rsquoਤੇ ਨਹੀਂ ਚੱਲਣ ਦੇਵੇਗੀ। ਜੇਕਰ ਕਿਸੇ ਨੇ ਫਿਲਮ ਚਲਾਉਣ ਦੀ ਕੋਸ਼ਿਸ ਕੀਤੀ ਤਾਂ ਸ਼੍ਰੋਮਣੀ ਕਮੇਟੀ ਮੁੜ ਪ੍ਰਦਰਸ਼ਨ ਕਰੇਗੀ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਤੇ ਭਾਈ ਅਜਾਇਬ ਸਿੰਘ ਅਭਿਆਸੀ ਨੇ ਕਿਹਾ ਕਿ ਕੋਈ ਵੀ ਸਿੱਖ ਵਿਰੋਧੀ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਰਕਾਰਾਂ ਦੀ ਵੀ ਜ਼ੁੰਮੇਵਾਰੀ ਬਣਦੀ ਹੈ ਕਿ ਹਰ ਧਰਮ ਦੇ ਹਿੱਤਾਂ ਅਤੇ ਭਾਵਨਾਵਾਂ ਦਾ ਸਨਮਾਨ ਕੀਤਾ ਜਾਵੇ।
ਸਕੱਤਰ ਸ. ਪ੍ਰਤਾਪ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਪੰਜਾਬ ਅੰਦਰ ਇਸ ਫ਼ਿਲਮ &rsquoਤੇ ਰੋਕ ਲਗਾਉਣ ਲਈ ਕਿਹਾ ਸੀ, ਪਰ ਤਰਾਸਦੀ ਇਹ ਹੈ ਕਿ ਪੰਜਾਬ ਦੀ ਆਪ ਸਰਕਾਰ ਸਿੱਖ ਮਸਲਿਆਂ ਨੂੰ ਜਾਣਬੁਝ ਕੇ ਅਣਗੌਲਿਆਂ ਕਰ ਰਹੀ ਹੈ। ਇਹ ਸੂਬੇ ਦੇ ਹਿੱਤ ਵਿਚ ਨਹੀਂ ਹੈ।
ਅੰਮ੍ਰਿਤਸਰ ਵਿਖੇ ਪ੍ਰਦਰਸ਼ਨ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ, ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਭਾਈ ਅਜਾਇਬ ਸਿੰਘ ਅਭਿਆਸੀ, ਓਐਸਡੀ ਸ. ਸਤਬੀਰ ਸਿੰਘ ਧਾਮੀ, ਸਕੱਤਰ ਸ. ਪ੍ਰਤਾਪ ਸਿੰਘ, ਵਧੀਕ ਸਕੱਤਰ ਸ. ਗੁਰਿੰਦਰ ਸਿੰਘ ਮਥਰੇਵਾਲ, ਸ. ਬਿਜੈ ਸਿੰਘ, ਸ. ਤਜਿੰਦਰ ਸਿੰਘ ਪੱਡਾ, ਸ. ਪ੍ਰੀਤਪਾਲ ਸਿੰਘ, ਨਿੱਜੀ ਸਕੱਤਰ ਸ. ਸ਼ਾਹਬਾਜ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਮੀਤ ਸਕੱਤਰ ਸ. ਜਸਵਿੰਦਰ ਸਿੰਘ ਜੱਸੀ, ਪ੍ਰੋ. ਸੁਖਦੇਵ ਸਿੰਘ, ਸ. ਗੁਰਚਰਨ ਸਿੰਘ ਕੋਹਾਲਾ, ਸ. ਗੁਰਨਾਮ ਸਿੰਘ, ਸ. ਬਲਵਿੰਦਰ ਸਿੰਘ ਖੈਰਾਬਾਦ, ਸ. ਮਨਜੀਤ ਸਿੰਘ ਤਲਵੰਡੀ, ਸ. ਹਰਭਜਨ ਸਿੰਘ ਵਕਤਾ, ਸ. ਸੁਖਬੀਰ ਸਿੰਘ, ਸੁਪ੍ਰਿੰਟੈਂਡੈਂਟ ਸ. ਨਿਸ਼ਾਨ ਸਿੰਘ, ਸ. ਮਲਕੀਤ ਸਿੰਘ ਬਹਿੜਵਾਲ ਅਤੇ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦਾ ਸਟਾਫ ਮੌਜੂਦ ਸੀ।
ਵਿਵਾਦਤ ਫ਼ਿਲਮ &lsquoਐਂਮਰਜੈਂਸੀ&rsquo ਨੂੰ ਸਿੱਖ ਕੌਮ ਦੇ ਵਿਰੋਧ ਦੇ ਬਾਵਜੂਦ ਕੇੰਦਰ ਵੱਲੋਂ ਜਾਰੀ ਕਰਵਾਣਾ ਸਿੱਖ ਭਾਵਨਾਵਾਂ ਨਾਲ ਵੱਡਾ ਖਿਲਵਾੜ: ਸਰਨਾ
ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਭਾਰਤੀ ਜਨਤਾ ਪਾਰਟੀ ਦੀ ਮੈੰਬਰ ਪਾਰਲੀਮੈੰਟ ਕੰਗਨਾ ਰਣੌਤ ਦੀ ਵਿਵਾਦਤ ਫ਼ਿਲਮ &lsquoਐਂਮਰਜੈਂਸੀ&rsquo ਨੂੰ ਸਿੱਖ ਕੌਮ ਦੇ ਵਿਰੋਧ ਦੇ ਬਾਵਜੂਦ ਕੇੰਦਰ ਸਰਕਾਰ ਵੱਲੋਂ ਜਾਰੀ ਹੋਣ ਦੇਣਾ ਇਹ ਸਾਬਤ ਕਰਦਾ ਹੈ ਕਿ ਭਾਜਪਾ ਨੇ ਸਿੱਖਾਂ ਦੀ ਹਰ ਭਾਵਨਾ ਤੇ ਹਰ ਮੰਗ ਨੂੰ ਦਰਕਿਨਾਰ ਕਰਨ ਦਾ ਪੱਕਾ ਮਨ ਬਣਾ ਲਿਆ ਹੈ । ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਇਸੇ ਕਾਰਨ ਉਹ ਹਰ ਉਹ ਫੈਸਲਾ ਕਰ ਰਹੀ ਹੈ ਜਿਸ ਨਾਲ ਸਿੱਖਾਂ ਦੇ ਹਿਰਦਿਆਂ ਨੂੰ ਠੇਸ ਪਹੁੰਚਦੀ ਹੋਵੇ । ਇਹ ਇੱਕ ਅਜਿਹੀ ਕੌਮ ਜਿਸਨੇ ਨਾ ਸਿਰਫ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਸਗੋਂ ਦੇਸ਼ ਨੂੰ ਪੈਰਾਂ ਸਿਰ ਕਰਨ ਲਈ ਵੀ ਆਪਣਾ ਸਭ ਤੋਂ ਵੱਡਾ ਯੋਗਦਾਨ ਦਿੱਤਾ । ਉਸ ਨਾਲ ਕੋਝਾ ਮਜ਼ਾਕ ਹੈ ਤੇ ਭਾਜਪਾ ਦੀ ਅਗਵਾਈ ਵਾਲੀ ਕੇੰਦਰ ਸਰਕਾਰ ਨੂੰ ਅਜਿਹਾ ਕਰਨ ਤੇ ਅਜਿਹਾ ਕਰਨ ਵਾਲਿਆਂ ਦੀ ਪੁਸ਼ਤਪਨਾਹੀ ਕਰਨ ਤੋਂ ਬਾਜ ਆਉਣਾ ਚਾਹੀਦਾ ਹੈ । ਇਸਦੇ ਨਾਲ ਹੀ ਨਾ ਕੇਂਦਰ ਸਰਕਾਰ ਨੇ ਨਾ ਹੀ ਕਿਸੇ ਸਟੇਟ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਫਿਲਮ ਦੀ ਪ੍ਰਵਾਨਗੀ ਜਾਂ ਉਹਨਾਂ ਵੱਲੋਂ ਪ੍ਰਗਟਾਏ ਜਾ ਰਹੇ ਸ਼ੰਕਿਆਂ ਦੀ ਨਿਵਿਰਤੀ ਨਹੀਂ ਕੀਤੀ। ਇਹ ਸਰਕਾਰ ਦਾ ਸਿੱਧਾ ਹੰਕਾਰ ਹੈ ਤੇ ਸਿੱਖ ਕੌਮ ਇਸ ਤਰ੍ਹਾਂ ਦਾ ਹੰਕਾਰ ਕਦੀ ਬਰਦਾਸ਼ਤ ਨਹੀਂ ਕਰਦੀ।
ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਇਸ ਫਿਲਮ ਦਾ ਪੰਜਾਬ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਪੰਜਾਬ ਸਿੱਖਾਂ ਦਾ ਘਰ ਹੈ ਤੇ ਆਪ ਵੱਲੋਂ ਸਿੱਖਾਂ ਦੇ ਘਰ ਅੰਦਰ ਸਿੱਖ ਵਿਰੋਧੀ ਫਿਲਮ ਰੀਲੀਜ਼ ਹੋਣ ਦੇਣਾ ਇਹ ਸਾਬਤ ਕਰਦਾ ਹੈ ਕਿ ਭਗਵੰਤ ਮਾਨ ਦੀ ਅਗਵਾਈ ਵਿੱਚ ਚੱਲ ਰਹੀ ਆਪ ਸਰਕਾਰ ਭਾਜਪਾ ਦਾ ਏਜੰਡਾ ਲਾਗੂ ਕਰਨ ਵਾਲੀ ਬੀ ਟੀਮ ਹੀ ਹੈ । ਇਸਤੋਂ ਇਲਾਵਾ ਜੇਕਰ ਕਾਂਗਰਸ ਪਾਰਟੀ ਦੇ ਸ਼ਾਸਤ ਸੂਬਿਆਂ ਵਿੱਚ ਇਹ ਸਿੱਖ ਵਿਰੋਧੀ ਫਿਲਮ ਰੀਲੀਜ਼ ਹੁੰਦੀ ਹੈ ਤਾਂ ਅਸੀ ਸਮਝਾਂਗੇ ਕਿ ਇਸਦੇ ਆਗੂ ਆਲਮੀ ਮੰਚਾਂ ਵਿੱਚ ਸਿੱਖਾਂ ਨਾਲ ਦੇਸ਼ ਅੰਦਰ ਹੋ ਰਹੇ ਧੱਕੇ ਦੀ ਗੱਲ ਕਰਕੇ ਸਿਰਫ ਵਾਹ - ਵਾਹ ਹੀ ਵਟੋਰਨਾ ਚਾਹੁੰਦੇ ਹਨ । ਪਰ ਅਸਲ ਵਿੱਚ ਉਹ ਵੀ ਸਿੱਖਾਂ ਨੂੰ ਇਨਸਾਫ ਦੇਣ ਜਾਂ ਉਹਨਾਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਦੇਣਾ ਜ਼ਰੂਰੀ ਨਹੀ ਸਮਝਦੇ ।
17-18 ਜਨਵਰੀ 1872 ਕੂਕਿਆਂ ਦੀਆਂ 66 ਸ਼ਹਾਦਤਾਂ
(ਸਾਕਾ ਮਲੇਰਕੋਟਲਾ)
ਮਿਸਟਰ ਕਾਵਨ ਤੇ ਮਿਸਟਰ ਫੋਰਸਾਈਥ ਦੇ ਹੁਕਮ ਨਾਲ ਗ੍ਰਿਫ਼ਤਾਰ ਕੀਤੇ ਹੋਏ 68 ਕੂਕਿਆਂ ਵਿਚੋਂ 2 ਔਰਤਾਂ ਨੂੰ ਪਾਸੇ ਕਰਕੇ 66 ਨੂੰ ਤੋਪਾਂ ਦੇ ਗੋਲਿਆਂ ਨਾਲ ਸ਼ਹੀਦ ਕੀਤਾ ਗਿਆ । ਪਹਿਲੇ ਦਿਨ 17 ਜਨਵਰੀ ਨੂੰ 50 ਕੂਕੇ ਸ਼ਹੀਦ ਕੀਤੇ ਗਏ।ਇਹਨਾਂ ਵਿੱਚ ਜੱਥੇ ਦੇ ਆਗੂ ਭਾਈ ਹੀਰਾ ਸਿੰਘ ਤੇ ਲਹਿਣਾ ਸਿੰਘ ਵੀ ਸਨ। 49 ਨੂੰ ਤੇ ਤੋਪਾਂ ਦੇ ਗੋਲਿਆਂ ਨਾਲ ਸ਼ਹੀਦ ਕੀਤਾ ਗਿਆ । ਇੱਕ ਸਿੱਖ ਬੱਚੇ ਨੇ ਮਿਸਟਰ ਕਾਵਨ ਦੀ ਦਾੜ੍ਹੀ ਫੜ ਲਈ ਸੀ, ਉਸਨੂੰ ਤਲਵਾਰ ਨਾਲ ਸ਼ਹੀਦ ਕੀਤਾ ਗਿਆ।ਸ਼ਾਮ ਸੱਤ ਵਜੇ ਤੱਕ ਇਹ ਕਾਰਵਾਈ ਚੱਲੀ।ਅਗਲੇ ਦਿਨ 18 ਜਨਵਰੀ ਨੂੰ ਫਿਰ 16 ਕੂਕਿਆਂ ਨੂੰ ਤੋਪਾਂ ਨਾਲ ਉਡਾ ਕੇ ਸ਼ਹੀਦ ਕੀਤਾ ਗਿਆ।ਸ਼ਹੀਦ ਹੋਣ ਵਾਲੇ ਸਾਰੇ ਸਿੰਘ ਪੂਰੀ ਚੜ੍ਹਦੀ ਕਲਾ ਵਿੱਚ ਸਨ।ਇਸ ਗੱਲ ਦਾ ਪਤਾ ਇਥੋਂ ਵੀ ਲੱਗਦਾ ਹੈ ਕਿ ਜਦ ਇੱਕ ਕੂਕਾ ਤੋਪ ਦੀ ਮਾਰ ਵਿੱਚ ਕੱਦ ਛੋਟਾ ਹੋਣ ਕਰਕੇ ਨਹੀਂ ਆ ਰਿਹਾ ਸੀ ਤਾਂ ਉਸਨੇ ਝੱਟ ਉਸ ਮਾਰ ਵਿੱਚ ਆਉਣ ਲਈ ਇੱਕ ਪੱਥਰ ਦਾ ਉਥੇ ਜੁਗਾੜ ਕਰ ਲਿਆ ਤਾਂ ਕਿ ਉਹ ਵੀ ਆਪਣੇ ਸ਼ਹੀਦ ਭਰਾਵਾਂ ਦੀ ਲੜੀ ਵਿੱਚ ਜੁੜ ਸਕੇ।
18 ਜਨਵਰੀ ਨੂੰ ਹੀ ਫੋਰਸਾਈਥ ਨੇ ਕੋਟਲੇ ਵਿਚ ਦਰਬਾਰ ਕੀਤਾ।ਜਿਸ ਵਿੱਚ ਹੇਠ ਲਿਖੇ ਆਦਮੀਆਂ ਨੂੰ ਕੂਕਿਆਂ ਨੂੰ ਫੜ੍ਹਨ ਬਦਲੇ ਕੋਟਲੇ ਦੇ ਖ਼ਜਾਨੇ ਵਿਚੋਂ ਇਨਾਮ ਵੰਡੇ ਗਏ।
ਨਿਆਜ ਅਲੀ ਨਾਇਬ ਨਾਜ਼ਮ ਅਮਰਗੜ੍ਹ 1000 ਰੁਪਏ
ਪੰਜਾਬ ਸਿੰਘ ਦਰਬਾਰੀ 300 "
ਜੈਮਲ ਸਿੰਘ(ਕੂਕਿਆਂ ਬਾਰੇ ਸੂਹ ਦੇਣ ਵਾਲਾ) 200
ਮਸਤਾਨ ਅਲੀ 100
ਉਤਮ ਸਿੰਘ, ਰਤਨ ਸਿੰਘ, ਗੁਲਾਬ ਸਿੰਘ, ਪਰਤਾਬ ਸਿੰਘ ਹੁਣਾਂ ਨੂੰ 50 - 50 ਰੁਪਏ।
ਇਸਦੇ ਨਾਲ ਹੀ ਪਟਿਆਲਾ, ਨਾਭਾ , ਜੀਂਦ ਆਦਿ ਰਿਆਸਤਾਂ ਨੂੰ ਉਹਨਾਂ ਦੀ ਇਸ ਕਾਰੇ ਵਿੱਚ ਖਿਦਮਤ ਬਦਲੇ ਧੰਨਵਾਦ ਪੱਤ੍ਰ ਉਹਨਾਂ ਦੇ ਵਕੀਲਾਂ ਨੂੰ ਦਿੱਤੇ ਗਏ।
੧੭ ਜਨਵਰੀ ਦੇ ਸ਼ਹੀਦਾਂ ਦੀ ਸੂਚੀ
ਹੀਰਾ ਸਿੰਘ(ਪ੍ਰਮੁਖ ਆਗੂ ਸਿੱਖ ਇਸ ਜੱਥੇ ਦਾ) ,ਲਹਿਣਾ ਸਿੰਘ , ਮਿਤ ਸਿੰਘ ਰਵਿਦਾਸੀਆ (ਤਿੰਨੇ ਸਕਰੋਦੀ ਦੇ)ਭੂਪ ਸਿੰਘ , ਵਰਿਆਮ ਸਿੰਘ ,ਵਸਾਵਾ ਸਿੰਘ (ਤਿੰਨੇ ਦਿਆਲਗੜ੍ਹ ਦੇ),ਨਰਾਇਣ ਸਿੰਘ , ਹੀਰਾ ਸਿੰਘ ਬਿਸਨ ਸਿੰਘ ( ਤਲਵਾਰ ਨਾਲ ਸ਼ਹੀਦ ਕੀਤਾ ) , ਸੱਦਾ ਸਿੰਘ ,ਹਰਨਾਮ ਸਿੰਘ,ਗੁਰਦਿੱਤ ਸਿੰਘ (ਪੰਜੇ ਰੜ੍ਹ ਪਿੰਡ ਤੋਂ),ਗੁਰਮੁੱਖ ਸਿੰਘ ਨੰਬਰਦਾਰ, ਭੂਪ ਸਿੰਘ (ਦੋਨੇ ਫਰਵਾਹੀ ਦੇ)ਹਰਨਾਮ ਸਿੰਘ ਘਨੌਰੀ ਤੋਂ , ਪ੍ਰੇਮ ਸਿੰਘ ਗੱਗੜਪੁਰ ਤੋਂ,ਚੜ੍ਹਤ ਸਿੰਘ ,ਚੜ੍ਹਤ ਸਿੰਘ (ਦੋਨੋਂ ਬਾਲੀਆ ਤੋਂ)ਕਾਹਨ ਸਿੰਘ ਲਹਿਰੇ ਤੋਂ, ਜੀਵਨ ਸਿੰਘ ਫੁਲਦੁ ਤੋਂ,ਕਟਾਰ ਸਿੰਘ ਧਨੌਲੇ ਤੋਂ, ਵਰਿਆਮ ਸਿੰਘ ਤੇ ਨੱਥਾ ਸਿੰਘ( ਦੋਂਨੇਂ ਬਰਨਾਲੇ ਤੋਂ),ਚਤਰ ਸਿੰਘ ,ਰਤਨ ਸਿੰਘ (ਦੋਨੋਂ ਗੁਮਟੀ ਤੋਂ), ਵਰਿਆਮ ਸਿੰਘ , ਬੀਰ ਸਿੰਘ (ਦੋਨੋਂ ਪਿੰਡ ਮੂੰਮ ਤੋਂ)
ਮਾਘਾ ਸਿੰਘ , ਅਤਰ ਸਿੰਘ (ਦੋਨੇਂ ਪਿੰਡ ਮਰਾਝ ਤੋ) ਹਰਨਾਮ ਸਿੰਘ ਮੰਡੀਕਲਾਂ,ਮਹਾਂ ਸਿੰਘ ਚਾਉਕੇ ਤੋਂ ,ਬਸੰਤ ਸਿੰਘ ਸੇਲਬਰਾਹ
,ਖਜਾਨ ਸਿੰਘ ਪੀਰਕੋਟ,ਕਾਹਨ ਸਿੰਘ ਸੰਗੋਵਾਲ, ਵਜ਼ੀਰ ਸਿੰਘ ਰੱਬੋਂ, ਰੂੜ ਸਿੰਘ ਬਿਸ਼ਨਪੁਰਾ, ਭੂਪ ਸਿੰਘ ਮੰਡੇਰ, ਦੇਵਾ ਸਿੰਘ ਲੋਹਗੜ੍ਹ, ਗੁਰਮੁੱਖ ਸਿੰਘ ਲਤਾਲਾ,ਨਿਹਾਲ ਸਿੰਘ , ਕਾਹਨ ਸਿੰਘ(ਦੋਨੋਂ ਲਹਿਰਾ ਤੋਂ) ਉੱਤਮ ਸਿੰਘ , ਚੜ੍ਹਤ ਸਿੰਘ (ਰੁੜਕੇ ਤੋਂ)ਜੈ ਸਿੰਘ ਭੱਦਲਥੂਹਾ,ਅਤਰ ਸਿੰਘ , ਜਵਾਹਰ ਸਿੰਘ ,ਦਸੌਂਧਾ ਸਿੰਘ ਬਿਲਾਸਪੁਰ, ਸੱਦਾ ਸਿੰਘ ਜੋਗਾ,ਖਜਾਨ ਸਿੰਘ ,ਬਖਸ਼ਾ ਸਿੰਘ ।
੧੮ ਜਨਵਰੀ ੧੮੭੨ ਈਸਵੀ ਦਿਨ ਵੀਰਵਾਰ ਨੂੰ ਤੋਪਾਂ ਨਾਲ ਉਡਾਏ ੧੬ ਕੂਕਿਆਂ ਦੇ ਨਾਮ ਇਹ ਹਨ ,
ਅਨੂਪ ਸਿੰਘ ਸਕਰੋਦੀ, ਅਲਬੇਲ ਸਿੰਘ ਅਤੇ ਜਵਾਹਰ ਸਿੰਘ (ਬਾਲੀਆਂ ਤੋਂ), ਭਗਤ ਸਿੰਘ ਕਾਂਝਲਾ, ਰੂੜ ਸਿੰਘ ਮਲੂ ਮਾਜਰਾ, ਸ਼ਾਮ ਸਿੰਘ ਜੋਗਾ,ਹੀਰਾ ਸਿੰਘ ਪਿੱਥੋ, ਕੇਸਰ ਸਿੰਘ ਗਿੱਲਾਂ ਤੋਂ, ਸੋਭਾ ਸਿੰਘ ਭੱਦਲਥੂਹਾ,ਹਾਕਮ ਸਿੰਘ ਝਬਾਲ, ਵਰਿਆਮ ਸਿੰਘ ਮਰਾਝ, ਸੇਵਾ ਸਿੰਘ, ਬੇਲਾ ਸਿੰਘ, ਸੋਭਾ ਸਿੰਘ, ਸੁਜਾਨ ਸਿੰਘ (ਚਾਰੋਂ ਰੱਬੋ ਤੋਂ), ਵਰਿਆਮ ਸਿੰਘ ਛੰਨਾ ਤੋਂ।
ਬਾਪੂ ਸੂਰਤ ਸਿੰਘ ਦੀਆਂ ਪੰਥਕ ਸੇਵਾਵਾਂ ਨੂੰ ਦੇਖਦਿਆਂ ਜੱਥੇਦਾਰ ਅਕਾਲ ਤਖਤ ਸਾਹਿਬ ਵਲੋਂ ਉਨ੍ਹਾਂ ਨੂੰ "ਪੰਥਕ ਸ਼ਹੀਦ" ਨਾਲ ਕੀਤਾ ਜਾਏ ਸਨਮਾਨਿਤ: ਪਰਮਜੀਤ ਸਿੰਘ ਵੀਰਜੀ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਸੂਰਤ ਸਿੰਘ ਖਾਲਸਾ ਜਿਨ੍ਹਾਂ ਨੂੰ ਬਾਪੂ ਸੂਰਤ ਸਿੰਘ ਖਾਲਸਾ ਵੀ ਕਿਹਾ ਜਾਂਦਾ ਹੈ, ਜੋ ਕਿ ਪੰਥਕ ਅਤੇ ਰਾਜਨੀਤਿਕ ਕਾਰਕੁਨ ਸਨ । ਬਾਪੂ ਸੂਰਤ ਸਿੰਘ ਖਾਲਸਾ ਪੰਜਾਬ ਵਿੱਚ ਸਿੱਖ ਪੰਥ ਨਾਲ ਸਬੰਧਤ ਵੱਖ-ਵੱਖ ਸਿਆਸੀ ਸੰਘਰਸ਼ਾਂ ਵਿੱਚ ਸ਼ਾਮਲ ਸਨ, ਪਰ ਓਹ ਸਿਆਸੀ ਕੈਦੀਆਂ ਦੀ ਗੈਰ-ਕਾਨੂੰਨੀ ਅਤੇ ਲੰਮੀ ਨਜ਼ਰਬੰਦੀ ਵਿਰੁੱਧ ਸ਼ਾਂਤਮਈ ਰੋਸ ਵਜੋਂ ਭੁੱਖ ਹੜਤਾਲ ਲਈ ਚਰਚਾ ਵਿੱਚ ਆਏ ਸਨ । ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਚੇਅਰਮੈਨ, ਦਿੱਲੀ ਗੁਰਦੁਆਰਾ ਕਮੇਟੀ ਦੇ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਮੁੱਖੀ ਅਤੇ ਪੰਥਕ ਸੇਵਾਦਾਰ ਭਾਈ ਪਰਮਜੀਤ ਸਿੰਘ ਵੀਰਜੀ ਨੇ ਮੀਡਿਆ ਨੂੰ ਜਾਰੀ ਕੀਤੇ ਇਕ ਬਿਆਨ ਰਾਹੀਂ ਕਿਹਾ ਕਿ ਬਾਪੂ ਜੀ ਨੇ 16 ਜਨਵਰੀ 2015 ਨੂੰ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਅਤੇ 11 ਫਰਵਰੀ 2015 ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਖੁੱਲਾ ਪੱਤਰ ਲਿਖਿਆ ਜਿਸ ਵਿੱਚ ਉਸਦੀ ਭੁੱਖ ਹੜਤਾਲ ਦੇ ਮਨੋਰਥ ਬਾਰੇ ਦੱਸਿਆ ਸੀ । ਬੰਦੀ ਸਿੰਘਾਂ ਦੀ ਰਿਹਾਈ ਲਈ ਰਖੀ ਭੁੱਖ ਹੜਤਾਲ ਦੌਰਾਨ ਉਨ੍ਹਾਂ ਨੂੰ ਕਈ ਵਾਰ ਚੁੱਕ ਲਿਆ ਜਾਂਦਾ ਸੀ ਅਤੇ ਕਈ ਵਾਰ ਹਸਪਤਾਲ ਵਿੱਚ ਨਜ਼ਰਬੰਦ ਵੀ ਰੱਖਿਆ ਜਾਂਦਾ ਸੀ । ਬਾਪੂ ਜੀ 1970 ਦੇ ਦਹਾਕੇ ਤੋਂ ਹੀ ਮਨੁੱਖੀ ਅਧਿਕਾਰਾਂ ਦੀ ਸਰਗਰਮੀਆਂ ਨਾਲ ਜੁੜੇ ਹੋਏ ਸਨ ਅਤੇ ਧਰਮ ਯੁੱਧ ਮੋਰਚੇ ਦੌਰਾਨ ਉਨ੍ਹਾਂ ਨੇ ਇੱਕ ਸਲਾਹਕਾਰ ਵਜੋਂ ਸੇਵਾ ਵੀ ਨਿਭਾਈ ਸੀ । ਜੂਨ 1984 ਵਿੱਚ ਸਾਕਾ ਨੀਲਾ ਤਾਰਾ ਤੋਂ ਬਾਅਦ 5 ਜੂਨ 1984 ਨੂੰ ਸਰਕਾਰੀ ਅਧਿਆਪਕ ਵਜੋਂ ਉਨ੍ਹਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਮਨੁੱਖੀ ਅਧਿਕਾਰਾਂ ਲਈ ਆਪਣੀ ਵਕਾਲਤ ਜਾਰੀ ਰੱਖਦੇ ਹੋਏ ਬਾਬਾ ਜੋਗਿੰਦਰ ਸਿੰਘ ਰੋਡੇ ਦੀ ਅਗਵਾਈ ਵਿੱਚ ਯੂਨਾਈਟਿਡ ਅਕਾਲੀ ਦਲ ਦੇ ਸਕੱਤਰ ਵਜੋਂ ਸੇਵਾ ਨਿਭਾਈ। ਫਰਵਰੀ 1986 ਵਿੱਚ ਪੰਜਾਬ ਅੰਦਰ ਕੀਤੀ ਗਈ ਇੱਕ ਰੋਸ ਰੈਲੀ ਦੌਰਾਨ, ਪੁਲਿਸ ਗੋਲੀਬਾਰੀ ਦੇ ਨਤੀਜੇ ਵਜੋਂ ਬਾਪੂ ਸੂਰਤ ਸਿੰਘ ਦੀਆਂ ਲੱਤਾਂ ਵਿੱਚ ਗੋਲੀ ਲਗੀ ਸੀ । ਉਹ ਸਿਆਸੀ ਤੌਰ 'ਤੇ ਸਰਗਰਮ ਰਹੇ ਅਤੇ 1980 ਦੇ ਦਹਾਕੇ ਦੌਰਾਨ ਪੰਜਾਬ ਵਿੱਚ ਚੰਡੀਗੜ੍ਹ, ਨਾਭਾ, ਪਟਿਆਲਾ ਅਤੇ ਅੰਮ੍ਰਿਤਸਰ ਸਮੇਤ ਵੱਖ-ਵੱਖ ਜੇਲ੍ਹਾਂ ਦੇ ਨਾਲ-ਨਾਲ ਹਰਿਆਣਾ ਵਿੱਚ ਕੁਰੂਕਸ਼ੇਤਰ, ਰੋਹਤਕ ਅਤੇ ਅੰਬਾਲਾ ਵਿੱਚ ਨਜ਼ਰਬੰਦ ਰਹੇ। ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ ਬਾਪੂ ਜੀ ਨੇ ਐਲਾਨ ਕੀਤਾ ਸੀ ਕਿ ਜੇਕਰ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਕੁਝ ਹੋਇਆ ਤਾਂ ਉਹ ਨਿੱਜੀ ਤੌਰ 'ਤੇ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਤੱਕ ਅਣਮਿੱਥੇ ਸਮੇਂ ਲਈ ਮਰਨ ਵਰਤ 'ਤੇ ਬੈਠਣਗੇ। ਜਦੋਂ ਭਾਈ ਗੁਰਬਖਸ਼ ਸਿੰਘ ਨੇ ਆਪਣੀ ਦੂਜੀ ਭੁੱਖ ਹੜਤਾਲ ਸ਼ੁਰੂ ਕੀਤੀ ਤਾਂ ਬਾਪੂ ਜੀ ਨੇ ਸਮਰਥਨ ਦਾ ਪ੍ਰਗਟਾਵਾ ਕਰਨ ਲਈ ਅਮਰੀਕਾ ਤੋਂ ਪੰਜਾਬ ਦੀ ਯਾਤਰਾ ਕੀਤੀ ਅਤੇ ਬੰਦੀ ਸਿੰਘਾਂ ਲਈ ਲੰਮੀ ਭੁੱਖ ਹੜਤਾਲ ਤੇ ਬੈਠੇ ਸਨ । ਅੰਨਾ ਹਜ਼ਾਰੇ ਦੇ ਪਹਿਲੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਵਿੱਚ, ਜਦੋਂ ਅੰਨਾ ਹਜ਼ਾਰੇ 5 ਤੋਂ 9 ਅਪ੍ਰੈਲ 2011 ਤੱਕ ਭੁੱਖ ਹੜਤਾਲ 'ਤੇ ਸਨ, ਬਾਪੂ ਜੀ ਵੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੇ ਸਮਰਥਨ ਵਿੱਚ ਲੁਧਿਆਣਾ ਵਿੱਚ ਮਰਨ ਵਰਤ 'ਤੇ ਰਹੇ ਸਨ । ਅਸੀਂ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਬਾਪੂ ਜੀ ਦੀਆਂ ਪੰਥਕ ਸੇਵਾਵਾਂ ਨੂੰ ਦੇਖਦਿਆਂ ਉਨ੍ਹਾਂ ਨੂੰ "ਪੰਥਕ ਸ਼ਹੀਦ" ਨਾਲ ਸਨਮਾਨਿਤ ਕੀਤਾ ਜਾਏ ਅਤੇ ਪੰਥ ਦੀਆਂ ਸਮੂਹ ਧਾਰਮਿਕ ਅਤੇ ਰਾਜਸੀ ਜੱਥੇਬੰਦੀਆਂ ਇਸ ਲਈ ਅਗੇ ਆਉਣ ਅਤੇ ਉਨ੍ਹਾਂ ਲਈ ਆਪਣੀ ਆਵਾਜ਼ ਬੁਲੰਦ ਕਰਣ ।
ਵਰਲਡ ਸਿੱਖ ਪਾਰਲੀਮੈਂਟ ਵੱਲੋ ਕੌਮੀ ਜਜ਼ਬੇ ਤੇ ਪੰਥਕ ਸੋਚ ਨੂੰ ਪ੍ਰਣਾਏ ਹੋਏ ਬਾਪੂ ਸੂਰਤ ਸਿੰਘ ਖ਼ਾਲਸਾ ਜੀ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):&ndash ਵਰਲਡ ਸਿੱਖ ਪਾਰਲੀਮੈਂਟ ਬਾਪੂ ਸੂਰਤ ਸਿੰਘ ਖਾਲਸਾ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕਰਦੀ ਹੈ, ਜੋ ਕਿ ਪੰਥਕ ਸੋਚ ਅਤੇ ਨਿਰਸਵਾਰਥ ਸੇਵਾ ਦੀ ਮਿਸਾਲ ਸਨ । ਵਰਲਡ ਸਿੱਖ ਪਾਰਲੀਮੈਂਟ ਦੇ ਕੋਅਰਡੀਨੇਟਰ ਭਾਈ ਹਿੰਮਤ ਸਿੰਘ ਅਮਰੀਕਾ, ਕੋ-ਕੋਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਜਰਮਨੀ, ਮੁੱਖ ਬੁਲਾਰੇ ਭਾਈ ਜੋਗਾ ਸਿੰਘ, ਜਨਰਲ ਸਕੱਤਰ ਭਾਈ ਮਨਪ੍ਰੀਤ ਸਿੰਘ ਇੰਗਲੈਂਡ, ਭਾਈ ਜਤਿੰਦਰ ਸਿੰਘ ਜਰਮਨੀ, ਭਾਈ ਜਸਵਿੰਦਰ ਸਿੰਘ, ਭਾਈ ਪਿ੍ਰਤਪਾਲ ਸਿੰਘ ਸਵਿਟਜ਼ਰਲੈਂਡ ਨੇ ਪ੍ਰੈੱਸ ਦੇ ਨਾਂ ਜਾਰੀ ਬਿਆਨ ਕਰਦਿਆਂ ਹੋਇਆਂ ਕਿਹਾ ਕਿ ਬਾਪੂ ਸੂਰਤ ਸਿੰਘ ਲੰਮੇ ਸਮੇਂ ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ੀਲ ਸਨ ਤੇ ਉਹਨਾਂ ਦੀ ਕੌਮ ਪ੍ਰਤੀ ਅਟੁੱਟ ਵਚਨਬੱਧਤਾ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਰਹੇਗੀ ।
16 ਜਨਵਰੀ, 2015 ਨੂੰ ਸ਼ੁਰੂ ਕੀਤੇ ਮਰਨ ਵਰਤ ਰਾਹੀਂ, ਬਾਪੂ ਸੂਰਤ ਸਿੰਘ ਜੀ ਨੇ ਬੰਦੀ ਸਿੰਘਾਂ ਨਾਲ ਹੋ ਰਹੀ ਬੇਇਨਸਾਫੀ ਅਤੇ ਦੁਰਦਸ਼ਾ ਵੱਲ ਪੂਰੀ ਦੁਨੀਆ ਦਾ ਧਿਆਨ ਦਿਵਾਇਆ। ਉਨ੍ਹਾਂ ਪੂਰੀ ਦ੍ਰਿੜਤਾ ਅਤੇ ਕੌਮੀ ਸਮਰਪਣ ਦੀ ਭਾਵਨਾ ਨਾਲ ਆਪਣੀ ਲੜਾਈ ਨੂੰ 14 ਜਨਵਰੀ 2023 ਤੱਕ ਤਕਰੀਬਨ 8 ਸਾਲ ਜਾਰੀ ਰੱਖਿਆ । ਇਸ ਦੌਰਾਨ ਸਰਕਾਰ ਵੱਲੋਂ ਉਹਨਾਂ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਪਰ ਬਾਪੂ ਸੂਰਤ ਸਿੰਘ ਆਪਣੇ ਨਿਸ਼ਾਨੇ ਤੇ ਦ੍ਰਿੜ ਰਹੇ । ਬਾਪੂ ਸੂਰਤ ਸਿੰਘ ਨੇ ਜੂਨ 1984 ਵਿੱਚ ਭਾਰਤ ਸਰਕਾਰ ਦੇ ਸ੍ਰੀ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਤੋਂ ਬਾਅਦ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਉਸ ਤੋਂ ਬਾਅਦ ਕੌਮੀ ਅਜ਼ਾਦੀ ਦੇ ਸੰਘਰਸ਼ ਵਿੱਚ ਯੋਗਦਾਨ ਪਾਉਂਦੇ ਰਹੇ । ਅਕਾਲ ਚਲਾਣੇ ਤੋਂ ਕੁਝ ਦਿਨ ਪਹਿਲਾਂ ਹੀ ਇੱਕ ਵੀਡੀਓ ਰਾਹੀਂ ਬਾਪੂ ਜੀ ਨੇ ਪੰਥਕ ਧਿਰਾਂ, ਬੁੱਧੀਜੀਵੀਆਂ, ਸਮਝਦਾਰ ਵਿਅਕਤੀਆਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਸੀ ਕਿ ਆਓ ਆਪਾਂ ਰਲ ਮਿਲ ਕੇ ਕੌਮ ਨੂੰ ਬਚਾ ਲਈਏ ਤੇ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ ਲਾਮਬੰਦ ਕਰਕੇ ਖੇਡਾਂ ਪ੍ਰਤੀ ਉਤਸਾਹਿਤ ਕਰੀਏ । ਬਾਪੂ ਜੀ ਦੀ ਕੌਮ ਨੂੰ ਚੜ੍ਹਦੀ ਕਲਾ ਵਿੱਚ ਦੇਖਣ ਦੀ ਭਾਵਨਾ ਅਤੇ ਕੌਮੀ ਸੇਵਾ ਲਈ ਸਿਰੜ ਸਲਾਹੁਣਯੋਗ ਹੈ ਅਤੇ ਉਨ੍ਹਾਂ ਦਾ ਵਿਛੋੜਾ ਸਿੱਖ ਕੌਮ ਲਈ ਅਤੇ ਮਨੁੱਖਤਾ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਵਰਲਡ ਸਿੱਖ ਪਾਰਲੀਮੈਂਟ ਬਾਪੂ ਸੂਰਤ ਸਿੰਘ ਦੇ ਅਕਾਲ ਚਲਾਣੇ ਤੇ ਉਨ੍ਹਾਂ ਦੇ ਪਰਿਵਾਰ ਨਾਲ ਦਿਲੋਂ ਸੰਵੇਦਨਾ ਪ੍ਰਗਟ ਕਰਦੀ ਹੈ ਅਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਦੀ ਹੈ ਕਿ ਬਾਪੂ ਜੀ ਦੀ ਸੇਵਾ ਥਾਂਇ ਪਾਉਣ ਅਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ।
ਵਰਲਡ ਸਿੱਖ ਪਾਰਲੀਮੈਂਟ ਦੀ ਸਿੱਖ ਕੌਮ ਨੂੰ ਅਪੀਲ ਹੈ ਕਿ ਬਾਪੂ ਸੂਰਤ ਸਿੰਘ ਵੱਲੋਂ ਬੰਦੀ ਸਿੰਘਾਂ ਦੇ ਜਿਸ ਮੁੱਦੇ ਨੂੰ ਲੈ ਕੇ ਆਪਣੇ ਆਖਰੀ ਸਮੇਂ ਤੱਕ ਸੰਘਰਸ਼ ਕੀਤਾ ਸੀ ਉਹ ਅੱਜ ਵੀ ਜਿਉਂ ਦਾ ਤਿਉਂ ਹੈ। ਭਾਰਤ ਸਰਕਾਰ ਵੱਲੋਂ ਸਿੱਖਾਂ ਨਾਲ ਬੇਇਨਸਾਫੀ ਤੇ ਬੰਦੀ ਸਿੰਘਾਂ ਦੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਜੇਲ੍ਹ ਵਿੱਚ ਰੱਖਿਆ ਹੋਇਆ ਹੈ । ਆਓ ਬਾਪੂ ਸੂਰਤ ਸਿੰਘ ਵੱਲੋਂ ਅਰੰਭੇ ਕਾਰਜ ਤੇ ਬੰਦੀ ਸਿੰਘਾਂ ਨੂੰ ਇਨਸਾਫ ਦਿਵਾਉਣ ਲਈ ਚੱਲ ਰਹੇ ਸੰਘਰਸ਼ ਵਿੱਚ ਇੱਕਜੁੱਟ ਹੋ ਕੇ ਕੁੱਦੀਏ । ਇਹ ਹੀ ਬਾਪੂ ਸੂਰਤ ਸਿੰਘ ਦੀ ਕੁਰਬਾਨੀ ਦਾ ਸਨਮਾਨ ਹੋਵੇਗਾ ।
ਐਮਰਜੈਂਸੀ ਫਿਲਮ ਦੀ ਆੜ ਵਿੱਚ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਖੇਡ ਰਹੀਆਂ ਪੰਜਾਬ ਅਤੇ ਕੇਂਦਰ ਸਰਕਾਰ, ਨਤੀਜੇ ਨਿਕਲਣਗੇ ਗੰਭੀਰ: ਬਾਬਾ ਹਰਦੀਪ ਸਿੰਘ ਮਹਿਰਾਜ
ਨਵੀਂ ਦਿੱਲੀ   (ਮਨਪ੍ਰੀਤ ਸਿੰਘ ਖਾਲਸਾ):- ਐਮਰਜੈਂਸੀ ਫਿਲਮ ਦੀ ਆੜ ਵਿੱਚ ਭਾਜਪਾ ਆਰਐਸਐਸ ਅਤੇ ਪੰਜਾਬ ਸਰਕਾਰ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਖੇਡ ਰਹੀਆਂ ਹਨ ਪਰ ਸਰਕਾਰਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਦੋਂ ਜਦੋਂ ਸਿੱਖ ਕੌਮ ਤੇ ਕਿਸੇ ਵੀ ਤਰੀਕੇ ਨਾਲ ਹਮਲਾ ਹੋਇਆ ਹੈ ਤਾਂ ਪੂਰੀ ਪੰਥਕ ਜਥੇਬੰਦੀਆਂ ਤੇ ਕੌਮ ਇੱਕਜੁੱਟ ਹੋ ਕੇ ਉਸ ਵਿਰੋਧੀ ਧਿਰ ਆਵਾਜ਼ ਦਾ ਮੁਕਾਬਲਾ ਕਰਨ ਲਈ ਸੜਕਾਂ ਤੇ ਆਈਆਂ ਹਨ 'ਤੇ ਹੁਣ ਵੀ ਇਸ ਐਮਰਜਂਸੀ ਫਿਲਮ ਨੂੰ ਕਿਸੇ ਵੀ ਹਾਲਤ ਵਿੱਚ ਨਹੀਂ ਚੱਲਣ ਦੇਵਾਂਗੇ ਭਾਵੇਂ ਕੁਝ ਵੀ ਕਰਨਾ ਪਵੇ । ਇਹਨਾਂ ਗੱਲਾਂ ਦਾ ਪ੍ਰਗਟਾਵਾ ਦਲ ਖਾਲਸਾ ਦੇ ਸੀਨੀਅਰ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਐਮਰਜੈਂਸੀ ਫਿਲਮ ਦੀ ਆੜ ਵਿੱਚ ਭੜਕਾਏ ਜਾ ਰਹੇ ਮਾਹੌਲ ਦਾ ਦੋਸ਼ ਲਾਉਂਦਿਆਂ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਜਿੰਮੇਵਾਰ ਦੱਸਿਆ। ਬਾਬਾ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਜਦੋਂ ਸ਼ੁਰੂਆਤ ਵਿੱਚ ਹੀ ਐਮਰਜੈਂਸੀ ਫਿਲਮ ਵਿਵਾਦਾਂ ਵਿੱਚ ਘਿਰ ਗਈ ਸੀ ਅਤੇ ਇਸ ਫਿਲਮ ਵਿੱਚ ਪੰਜਾਬ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਤੋੜਨ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਆਹਤ ਕਰਨ ਦੀਆਂ ਗੱਲਾਂ ਸਾਹਮਣੇ ਆ ਚੁੱਕੀਆਂ ਸਨ ਫਿਰ ਹੁਣ ਇਸ ਫਿਲਮ ਨੂੰ ਦੁਬਾਰਾ ਰਿਲੀਜ਼ ਕਿਉਂ ਕੀਤਾ ਗਿਆ ਹੈ। ਸੀਨ ਕੱਟ ਦੇਣੇ, ਸੀਨ ਚਲਾ ਦੇਣੇ ਜਾਂ ਇਸ ਫਿਲਮ ਵਿੱਚ ਆਪਣੇ ਆਪ ਨੂੰ ਇੰਦਰਾ ਗਾਂਧੀ ਦਿਖਾ ਕੇ ਪੰਜਾਬ ਦੀਆਂ ਭਾਵਨਾਵਾਂ ਨੂੰ ਭੜਕਾਉਣਾ ਕਿੱਥੋਂ ਤੱਕ ਜਾਇਜ਼ ਹਨ.? ਕਿਉਂ ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਮਸਲੇ ਤੇ ਕਦਮ ਉਠਾਉਂਦੇ.? ਕਿਉਂ ਨਹੀਂ ਫਿਲਮ ਨੂੰ ਬੈਨ ਕਰਦੇ, ਕਿਉਂ ਨਹੀਂ ਪੰਜਾਬ ਸਰਕਾਰ ਬੰਗਲਾਦੇਸ਼ ਦੀ ਤਰ੍ਹਾਂ ਇਸ ਨੂੰ ਪੰਜਾਬ ਵਿੱਚ ਵੀ ਬੈਨ ਕਰਦੀ। ਦਲ ਖਾਲਸਾ ਆਗੂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਪੰਥਕ ਜਥੇਬੰਦੀਆਂ ਦੇ ਸੰਘਰਸ਼ ਨੂੰ ਨਜ਼ਰ ਅੰਦਾਜ਼ ਕਰਦਿਆਂ ਫਿਲਮ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਨਤੀਜੇ ਗੰਭੀਰ ਨਿਕਲਣਗੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਬੰਗਲਾਦੇਸ਼ ਵਾਂਗ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਾ ਸਾਂਝ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਮੱਦੇ ਨਜ਼ਰ ਰੱਖਦੇ ਤੁਰੰਤ ਫਿਲਮ ਪੰਜਾਬ ਵਿੱਚ ਬੈਨ ਕਰਨ ਦੇ ਆਦੇਸ਼ ਜਾਰੀ ਕਰਨ । ਇਸ ਮੌਕੇ ਦਲ ਖਾਲਸਾ ਆਗੂ ਨੇ ਪੁਲਿਸ ਮੁਲਾਜ਼ਮਾਂ ਨਾਲ ਵੀ ਗੱਲਬਾਤ ਕੀਤੀ ਹੈ ਤੇ ਸੁਨੇਹਾ ਦੇ ਦਿੱਤਾ ਕਿ ਕਿਸੇ ਵੀ ਹਾਲਤ ਵਿੱਚ ਫਿਲਮ ਨਹੀਂ ਚੱਲਣ ਦੇਵਾਂਗੇ ਭਾਵੇਂ ਕੁਝ ਵੀ ਕਰਨਾ ਪਵੇ।
ਜਥੇਦਾਰ ਅਕਾਲ ਤਖ਼ਤ ਨੂੰ ਇਕਬਾਲ ਸਿੰਘ ਟਿਵਾਣਾ ਦੀ ਵੱਡੀ ਅਪੀਲ
ਫ਼ਤਹਿਗੜ੍ਹ ਸਾਹਿਬ : &ldquoਇਹ ਬਹੁਤ ਹੀ ਗੰਭੀਰ ਗੱਲ ਹੈ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੇਕਰ ਬਾਦਲ ਤੇ ਬਾਗੀ ਧੜਿਆ ਨੂੰ ਕੌਮ ਜਾਂ ਸ਼੍ਰੋਮਣੀ ਅਕਾਲੀ ਦਲ ਸਮਝਕੇ ਭਰਤੀ ਕਰਵਾਉਣ ਦੀ ਪ੍ਰਕਿਰਿਆ ਦੇ ਅਮਲ ਕਰਵਾਉਦੇ ਹਨ, ਫਿਰ ਤਾਂ ਜਥੇਦਾਰ ਸਾਹਿਬਾਨ ਦੀ ਨਜਰ ਵਿਚ ਇਹ ਦੋਵੇ ਦਾਗੋ ਦਾਗ ਹੋਏ ਧੜਿਆ ਦੇ ਆਗੂ ਹੀ ਪੰਥ ਹਨ। ਜਦਕਿ ਅੱਜ ਖ਼ਾਲਸਾ ਪੰਥ ਦੀ ਕੁੱਲ ਗਿਣਤੀ ਦਾ 85-90% ਹਿੱਸਾ ਇਨ੍ਹਾਂ ਦੋਵੇ ਕੌਮ ਦੇ ਦਾਗੀ ਹੋਏ ਧੜਿਆ ਨੂੰ ਪੂਰਨ ਰੂਪ ਵਿਚ ਦੁਰਕਾਰ ਚੁੱਕਾ ਹੈ। ਜਿਸ ਨੂੰ ਬੀਤੇ ਸਮੇ ਵਿਚ ਹੋਈਆ ਤਿੰਨੇ ਜਮਹੂਰੀ ਚੋਣਾਂ ਦੇ ਨਤੀਜਿਆ ਨੇ ਪ੍ਰਤੱਖ ਕਰ ਦਿੱਤਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾਂ ਅਤੇ ਜਥੇਦਾਰ ਸਾਹਿਬਾਨ ਵੱਲੋ ਉਪਰੋਕਤ 2 ਧੜਿਆ ਨੂੰ ਇਕੱਤਰ ਕਰਕੇ ਭਰਤੀ ਸੁਰੂ ਕਰਵਾਉਦੇ ਦੇ ਹੁਕਮ ਤੇ ਅਮਲ ਤਾਂ ਖ਼ਾਲਸਾ ਪੰਥ ਦਾ ਕੁਝ ਵੀ ਨਹੀ ਸਵਾਰਦੇ।  ਜੇਕਰ ਸਮੁੱਚੇ ਖ਼ਾਲਸਾ ਪੰਥ ਪੰਜਾਬ ਤੇ ਸਿੱਖ ਕੌਮ ਨੂੰ ਦਰਪੇਸ ਆ ਰਹੇ ਸਭ ਮਸਲਿਆ ਦਾ ਹੱਲ ਕਰਨ ਦੀ ਇੱਛਾ ਸ਼ਕਤੀ ਤੇ ਤਾਂਘ ਹੈ, ਫਿਰ ਜਥੇਦਾਰ ਸਾਹਿਬਾਨ ਨੂੰ ਕੌਮ ਦੇ ਵੱਡੇਰੇ ਹਿੱਤਾ ਨੂੰ ਮੁੱਖ ਰੱਖਕੇ ਚਾਹੀਦਾ ਹੈ ਕਿ ਉਹ ਦਾਗੋ ਦਾਗ ਹੋਏ ਦੋਵੇ ਧੜਿਆ ਦਾ ਏਕਾ ਕਰਵਾਉਣ ਤੇ ਭਰਤੀ ਕਰਵਾਉਣ ਦੀ ਪ੍ਰਕਿਰਿਆ ਦੀ ਬਜਾਇ ਸਮੁੱਚੇ ਖਾਲਸਾ ਪੰਥ ਵਿਚ ਵਿਚਰ ਰਹੇ ਸਭ ਧੜਿਆ ਨੂੰ ਇਕ ਕਰਨ ਦੀ ਨਜਰ ਨਾਲ 1920 ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਅਸਲ ਚੇਹਰੇ ਨੂੰ ਉਜਾਗਰ ਤੇ ਮਜਬੂਤ ਕਰਨ ਹਿੱਤ ਇਸ ਮਹਾਨ ਮੀਰੀ ਪੀਰੀ ਦੇ ਤਖਤ ਤੋ ਕੌਮੀ ਜਿੰਮੇਵਾਰੀਆ ਨਿਭਾਉਣ।&rdquo
ਪੀਐਮ ਸੁਰੱਖਿਆ ਚੂਕ ਮਾਮਲੇ &rsquoਚ ਕਿਸਾਨਾਂ &rsquoਤੇ ਵੱਡੀ ਕਾਰਵਾਈ
 ਫਿਰੋਜ਼ਪੁਰ : ਪੰਜਾਬ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿਚ ਚੂਕ ਹੋਣ ਦਾ ਮਾਮਲਾ 3 ਸਾਲ ਬਾਅਦ ਫਿਰ ਤੋਂ ਸੁਰਖੀਆਂ ਵਿਚ ਆ ਗਿਆ ਏ। ਅਦਾਲਤ ਨੇ ਇਸ ਮਾਮਲੇ ਵਿਚ 25 ਕਿਸਾਨਾਂ ਦੀ ਗ੍ਰਿਫ਼ਤਾਰੀ ਦਾ ਵਾਰੰਟ ਜਾਰੀ ਕੀਤਾ ਏ, ਜਿਸ ਵਿਚ ਹੱਤਿਆ ਦੀ ਕੋਸ਼ਿਸ਼ ਦੀ ਧਾਰਾ ਵੀ ਜੋੜ ਦਿੱਤੀ ਗਈ ਐ। ਇਸ ਦਾ ਪਤਾ ਉਸ ਸਮੇਂ ਚੱਲਿਆ ਜਦੋਂ ਕਿਸਾਨਾਂ ਨੂੰ ਇਸ ਸਬੰਧੀ ਸੰਮਨ ਜਾਰੀ ਕੀਤੇ ਗਏ। ਇਹ ਘਟਨਾ 5 ਜਨਵਰੀ 2022 ਨੂੰ ਵਾਪਰੀ ਸੀ, ਜਦੋਂ ਪੀਐਮ ਮੋਦੀ ਫਿਰੋਜ਼ਪੁਰ ਦੌਰੇ &rsquoਤੇ ਆਏ ਸੀ। ਤਿੰਨ ਸਾਲ ਪਹਿਲਾਂ ਪੰਜਾਬ ਵਿਚ ਪੀਐਮ ਨਰਿੰਦਰ ਮੋਦੀ ਦੀ ਸੁਰੱਖਿਆ ਵਿਚ ਹੋਈ ਚੂਕ ਦਾ ਮਾਮਲਾ ਫਿਰ ਤੋਂ ਗਰਮਾਉਂਦਾ ਦਿਖਾਈ ਦੇ ਰਿਹਾ ੲੈ ਕਿਉਂਕਿ ਹੁਣ ਇਸ ਮਾਮਲੇ ਵਿਚ 25 ਕਿਸਾਨਾਂ ਨੂੰ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਨੇ ਅਤੇ ਇਸ ਮਾਮਲੇ ਵਿਚ ਹੱਤਿਆ ਦੀ ਕੋਸ਼ਿਸ਼ ਦੀ ਧਾਰਾ ਵੀ ਐਡ ਕਰ ਦਿੱਤੀ ਗਈ ਐ। ਦਰਅਸਲ ਇਸ ਦਾ ਕਿਸਾਨਾਂ ਨੂੰ ਉਸ ਸਮੇਂ ਪਤਾ ਚੱਲਿਆ ਜਦੋਂ ਉਨ੍ਹਾਂ ਕੋਲ ਇਸ ਸਬੰਧੀ ਸੰਮਨ ਪਹੁੰਚ ਗਏ, ਜਿਨ੍ਹਾਂ ਤੋਂ ਖ਼ੁਲਾਸਾ ਹੋਇਆ ਕਿ 5 ਜਨਵਰੀ 2022 ਦੇ ਤਿੰਨ ਸਾਲ ਪੁਰਾਣੇ ਸੁਰੱਖਿਆ ਚੂਕ ਮਾਮਲੇ ਵਿਚ ਪੁਲਿਸ ਨੇ ਹੁਣ ਆਈਪੀਸੀ ਦੀ ਧਾਰਾ 307, 353, 341, 186, 149 ਅਤੇ ਨੈਸ਼ਨਲ ਹਾਈਵੇਅ ਐਕਟ ਦੀ ਧਾਰਾ 8 ਬੀ ਵੀ ਜੋੜ ਦਿੱਤੀ ਐ।
ਪੰਜਾਬ ਵਿਚ 'ਚ ਐਮਰਜੈਂਸੀ ਫਿਲਮ ਖਿਲਾਫ ਰੋਸ ਪ੍ਰਦਰਸ਼ਨ
ਪੰਜਾਬ ਵਿਚ ਨਹੀਂ ਚੱਲੀ ਫਿਲਮ ਐਮਰਜੈਂਸੀ, ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ਫਿਲਮ ਫਲਾਪ ਕੰਗਨਾ ਰਣੌਤ ਦੀ ਫਿਲਮ 'ਐਮਰਜੈਂਸੀ' ਨੂੰ ਲੈ ਕੇ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਜ਼ਬਰਦਸਤ ਰੋਸ ਦੇਖਣ ਨੂੰ ਮਿਲਿਆ। ਪਟਿਆਲਾ ਅਤੇ ਬਠਿੰਡਾ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਕਾਰਨ ਸਿਨੇਮਾਘਰਾਂ ਵਿੱਚ ਫਿਲਮ ਦੀ ਸਕ੍ਰੀਨਿੰਗ ਰੱਦ ਕਰਨੀ ਪਈ। ਇਸ ਦੇ ਨਾਲ ਹੀ ਇਹ ਫਿਲਮ ਪੰਜਾਬ ਵਿਚ ਤਾਂ ਚੱਲੀ ਨਹੀ ਪਰ ਜਿੱਥੇ ਦੇਸ਼ ਦੇ ਹੋਰ ਹਿੱਸਿਆਂ ਵਿਚ ਇਹ ਫਿਲਮ ਚੱਲੀ ਉਥੇ ਵੀ ਫਲਾਪ ਸਾਬਤ ਹੋਈ। ਦਰਅਸਲ ਇਹ ਫਿਲਮ ਨੂੰ ਵੇਖਣ ਲਈ ਬਹੁਤ ਘਟ ਲੋਕ ਹੀ ਆਏ।    ਪਿੰਡ ਚੌੜਾ ਵਿੱਚ ਸਥਿਤ ਪੀਵੀਆਰ ਮਾਲ ਦੇ ਬਾਹਰ ਵੱਡੀ ਗਿਣਤੀ ਵਿੱਚ ਸਿੱਖ ਜਥੇਬੰਦੀਆਂ ਦੇ ਮੈਂਬਰ ਇਕੱਠੇ ਹੋਏ ਅਤੇ ਫਿਲਮ ਦੀ ਸਕ੍ਰੀਨਿੰਗ ਦਾ ਵਿਰੋਧ ਕੀਤਾ। ਇਸੇ ਤਰ੍ਹਾਂ ਪ੍ਰਦਰਸ਼ਨਕਾਰੀਆਂ ਨੇ ਓਮੈਕਸ ਮਾਲ ਸਥਿਤ ਸਿਨੇਮਾ ਹਾਲ ਵਿਖੇ ਵੀ ਧਰਨਾ ਦਿੱਤਾ। ਦੋਵਾਂ ਸਿਨੇਮਾ ਹਾਲਾਂ ਦੇ ਪ੍ਰਬੰਧਕਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਫਿਲਮ ਦੀ ਸਕ੍ਰੀਨਿੰਗ ਰੱਦ ਕਰਨੀ ਪਈ।
ਦਿੱਲੀ ਚੋਣ : ਭਾਜਪਾ ਨੇ ਕਰ ਦਿੱਤੇ ਵੱਡੇ ਐਲਾਨ, ਔਰਤਾਂ ਨੂੰ ਹਰ ਮਹੀਨੇ 2500 ਰੁਪਏ
 ਨਵੀਂ ਦਿੱਲੀ : ਦਿੱਲੀ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ ਆਪਣਾ ਸੰਕਲਪ ਪੱਤਰ ਜਾਰੀ ਕੀਤਾ, ਜਿਸ ਨੂੰ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਵਿਕਸਤ ਦਿੱਲੀ ਦੀ ਨੀਂਹ ਆਖਿਆ। ਉਨ੍ਹਾਂ ਵੱਲੋਂ ਪਾਰਟੀ ਦੇ ਸੰਕਲਪ ਪੱਤਰ ਵਿਚ ਗ਼ਰੀਬਾਂ, ਔਰਤਾਂ ਅਤੇ ਬਜ਼ੁਰਗਾਂ ਲਈ ਕਈ ਵੱਡੇ ਐਲਾਨ ਕੀਤੇ ਗਏ, ਜਿਨ੍ਹਾਂ ਵਿਚ ਔਰਤਾਂ ਨੂੰ ਹਰ ਮਹੀਨੇ 2500 ਰੁਪਏ ਦੇਣਾ ਵੀ ਸ਼ਾਮਲ ਐ। ਦੇਖੋ ਪੂਰੀ ਖ਼ਬਰ। ਭਾਜਪਾ ਵੱਲੋਂ ਦਿੱਲੀ ਚੋਣਾਂ ਲਈ ਦਾ ਸੰਕਲਪ ਪੱਤਰ ਜਾਰੀ ਕੀਤਾ ਗਿਆ, ਜਿਸ ਵਿਚ ਕਈ ਵੱਡੇ ਐਲਾਨ ਕੀਤੇ ਗਏ। ਸੰਕਲਪ ਪੱਤਰ ਜਾਰੀ ਕਰਦਿਆਂ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਆਖਿਆ ਕਿ ਦਿੱਲੀ ਵਿਚ ਸਰਕਾਰ ਬਣਦਿਆਂ ਹੀ ਇਨ੍ਹਾਂ ਸੰਕਲਪਾਂ ਨੂੰ ਪੂਰਾ ਕੀਤਾ ਜਾਵੇਗਾ।
ਅਮਰੀਕਾ ਦੀ ਨਾਮੀ ਕੰਪਨੀ &rsquoਤੇ ਲੱਗਾ ਭਾਰਤੀ ਨੌਜਵਾਨ ਦੇ ਕਤਲ ਦਾ ਦੋਸ਼
ਸੈਨ ਫਰਾਂਸਿਸਕੋ : ਅਮਰੀਕਾ ਦੀ ਨਾਮੀ ਕੰਪਨੀ &rsquoਤੇ ਭਾਰਤੀ ਮੂਲ ਦੇ ਨੌਜਵਾਨ ਦਾ ਕਤਲ ਕਰਨ ਦੇ ਦੋਸ਼ ਲੱਗੇ ਹਨ। ਸੁਚਿਰ ਬਾਲਾਜੀ ਦੀ ਮਾਂ ਪੂਰਨਿਮਾ ਰਾਓ ਨੇ ਇਕ ਪੌਡਕਾਸਟ ਦੌਰਾਨ ਸਾਫ਼ ਲਫ਼ਜ਼ਾਂ ਵਿਚ ਆਖ ਦਿਤਾ ਕਿ ਗੁੱਝੇ ਭੇਤਾਂ ਤੋਂ ਪਰਦਾ ਚੁੱਕੇ ਜਾਣ ਦੇ ਡਰੋਂ ਓਪਨ ਏ.ਆਈ. ਨੇ ਉਨ੍ਹਾਂ ਦੇ ਪੁੱਤ ਦਾ ਕਥਿਤ ਤੌਰ &rsquoਤੇ ਕਤਲ ਕਰ ਦਿਤਾ।ਉਧਰ ਈਲੌਨ ਮਸਕ ਵੱਲੋਂ ਪੂਰਨਿਮਾ ਰਾਓ ਦੇ ਦੋਸ਼ਾਂ ਨੂੰ ਬੇਹੱਦ ਚਿੰਤਾਜਨਕ ਕਰਾਰ ਦਿਤਾ ਗਿਆ ਹੈ। ਪੂਰਨਿਮਾ ਰਾਓ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦੀ ਮੌਤ 22 ਨਵੰਬਰ 2024 ਨੂੰ ਹੋਈ ਪਰ ਇਸ ਬਾਰੇ 26 ਨਵੰਬਰ ਨੂੰ ਪਤਾ ਲੱਗ ਸਕਿਆ।
ਟਰੰਪ ਦੇ ਸਹੁੰ ਚੁੱਕਣ ਵਾਲੇ ਦਿਨ ਹੀ ਜਵਾਬੀ ਕਾਰਵਾਈ ਕਰੇਗਾ ਕੈਨੇਡਾ
ਔਟਵਾ : ਕੈਨੇਡਾ ਸਰਕਾਰ ਨੇ ਗੁਆਂਢੀ ਮੁਲਕ ਤੋਂ ਹੋਣ ਵਾਲੇ ਟੈਕਸ ਹਮਲੇ ਦਾ ਕਰਾਰਾ ਜਵਾਬ ਦੇਣ ਦੀ ਤਿਆਰੀ ਮੁਕੰਮਲ ਕਰ ਲਈ ਹੈ ਅਤੇ ਟਰੰਪ ਦੇ ਸਹੁੰ ਚੁੱਕਣ ਵਾਲੇ ਦਿਨ ਹੀ ਅਮਰੀਕੀ ਵਸਤਾਂ &rsquoਤੇ ਟੈਕਸਾਂ ਦਾ ਐਲਾਨ ਕੀਤਾ ਜਾ ਸਕਦਾ ਹੈ। &lsquoਦਾ ਗਲੋਬ ਐਂਡ ਮੇਲ&rsquo ਦੀ ਰਿਪੋਰਟ ਮੁਤਾਬਕ ਮੁਢਲੇ ਤੌਰ &rsquoਤੇ 37 ਅਰਬ ਡਾਲਰ ਦੀਆਂ ਵਸਤਾਂ &rsquoਤੇ ਟੈਕਸ ਲਾਉਣ ਦਾ ਫੈਸਲਾ ਹੋਇਆ ਹੈ ਅਤੇ ਇਸ ਮਗਰੋਂ 110 ਅਰਬ ਮੁੱਲ ਵਾਲੀਆਂ ਵਸਤਾਂ &rsquoਤੇ ਟੈਕਸ ਲਾਗੂ ਕੀਤੇ ਜਾਣਗੇ। ਅਮਰੀਕਾ ਭੇਜੇ ਜਾ ਰਹੇ ਕੱਚੇ ਤੇਲ, ਯੂਰੇਨੀਅਮ ਅਤੇ ਪੋਟਾਸ਼ &rsquoਤੇ ਐਕਸਪੋਰਟ ਟੈਕਸ ਲਾਉਣ ਦਾ ਫੈਸਲਾ ਫਿਲਹਾਲ ਟਾਲ ਦਿਤਾ ਗਿਆ ਹੈ। ਅਮਰੀਕਾ ਤੋਂ ਆਉਣ ਵਾਲੀਆਂ ਵਸਤਾਂ &rsquoਤੇ ਲੱਗਣਗੇ ਟੈਕਸ ਵਾਸ਼ਿੰਗਟਨ ਫੇਰੀ ਮੁਕੰਮਲ ਕਰ ਕੇ ਪਰਤ ਰਹੇ ਕੁਦਰਤੀ ਸਰੋਤਾਂ ਬਾਰੇ ਮੰਤਰੀ ਜੌਨਾਥਨ ਵਿਲਕਿਨਸਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਵਾਨ ਕੀਤਾ ਕਿ ਹੁਣ ਟੈਕਸਾਂ ਤੋਂ ਬਚਣਾ ਮੁਸ਼ਕਲ ਹੈ ਅਤੇ ਕੈਨੇਡਾ ਵਿਰੁੱਧ 25 ਫੀ ਸਦੀ ਟੈਰਿਫ਼ਸ ਯਕੀਨੀ ਹੋ ਚੁੱਕੀਆਂ ਹਨ ਜਦਕਿ ਹੋਰਨਾਂ ਮੁਲਕਾਂ ਤੋਂ ਆਉਣ ਵਾਲੇ ਸਮਾਨ &rsquoਤੇ 10 ਫ਼ੀ ਸਦੀ ਟੈਕਸ ਲਾਉਣ ਦੀਆਂ ਕਨਸੋਆਂ ਮਿਲੀਆਂ। ਵਿਲਕਿਨਸਨ ਵੱਲੋਂ ਮੰਗਲਵਾਰ ਅਤੇ ਬੁੱਧਵਾਰ ਨੂੰ ਰਿਪਬਲਿਕਨ ਪਾਰਟੀ ਦੇ ਸੈਨੇਟ ਮੈਂਬਰਾਂ ਅਤੇ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਗਈ ਪਰ ਕਿਸੇ ਕਿਸਮ ਦੀ ਰਿਆਇਤ ਮਿਲਣ ਦੀ ਉਮੀਦ ਨਜ਼ਰ ਨਾ ਆਈ।
ਮਾਰਕ ਕਾਰਨੀ ਵੱਲੋਂ ਲਿਬਰਲ ਲੀਡਰਸ਼ਿਪ ਦੌੜ ਵਿਚ ਸ਼ਾਮਲ ਹੋਣ ਦਾ ਰਸਮੀ ਐਲਾਨ
ਐਡਮਿੰਟਨ : ਬੈਂਕ ਆਫ਼ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੀ ਵੱਲੋਂ ਆਖਰਕਾਰ ਲਿਬਰਲ ਲੀਡਰਸ਼ਿਪ ਦੌੜ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿਤਾ ਗਿਆ ਹੈ। ਐਡਮਿੰਟਨ ਵਿਖੇ ਕੀਤੇ ਇਕੱਠ ਦੌਰਾਨ ਮਾਰਕ ਕਾਰਨੀ ਨੇ ਕਿਹਾ ਕਿ ਕੈਨੇਡਾ ਦੁਨੀਆਂ ਦਾ ਬਿਹਤਰੀਨ ਮੁਲਕ ਹੈ ਪਰ ਇਸ ਨੂੰ ਹੋਰ ਵੀ ਚੰਗਾ ਬਣਾਇਆ ਜਾ ਸਕਦਾ ਹੈ ਅਤੇ ਇਸੇ ਕਰ ਕੇ ਉਨ੍ਹਾਂ ਨੇ ਸਿਆਸਤ ਵਿਚ ਕਦਮ ਰੱਖਣ ਦਾ ਫੈਸਲਾ ਲਿਆ। ਹਾਵਰਡ ਯੂਨੀਵਰਸਿਟੀ ਤੋਂ ਪੜ੍ਹੇ ਮਾਰਕ ਕਾਰਨੀ ਨੇ ਦਾਅਵਾ ਕੀਤਾ ਕਿ ਆਰਥਿਕ ਖੇਤਰ ਵਿਚ ਉਨ੍ਹਾਂ ਦਾ ਤਜਰਬਾ ਗੈਰਯਕੀਨੀ ਵਾਲੇ ਇਸ ਮਾਹੌਲ ਵਿਚੋਂ ਕੈਨੇਡਾ ਨੂੰ ਬਾਹਰ ਕੱਢਣ ਵਿਚ ਮਦਦ ਕਰੇਗਾ।   ਉਨ੍ਹਾਂ ਅੱਗੇ ਕਿਹਾ ਕਿ ਜਸਟਿਨ ਟਰੂਡੋ ਦੀ ਅਗਵਾਈ ਹੇਠ ਕੈਨੇਡੀਅਨ ਅਰਥਚਾਰਾ ਪੂਰੀ ਤਾਕਤ ਨਾਲ ਅੱਗੇ ਨਹੀਂ ਵਧ ਸਕਿਆ ਜਿਸ ਦੇ ਸਿੱਟੇ ਵਜੋਂ ਕਿਰਤੀਆਂ ਦੀਆਂ ਉਜਰਤ ਦਰਾਂ ਵਿਚ ਮਹਿੰਗਾਈ ਦੇ ਹਿਸਾਬ ਨਾਲ ਵਾਧਾ ਨਾ ਹੋਇਆ। ਇਥੇ ਦਸਣਾ ਬਣਦਾ ਹੈ ਕਿ ਪੜ੍ਹਾਈ ਮੁਕੰਮਲ ਕਰਲ ਮਗਰੋਂ ਮਾਰਕ ਕਾਰਨੀ ਵੱਲੋਂ ਨਿਊ ਯਾਰਕ ਵਿਖੇ ਇਨਵੈਸਟਮੈਂਟ ਬੈਂਕਰ ਵਜੋਂ ਆਪਣਾ ਪੇਸ਼ੇਵਰ ਸਫ਼ਰ ਆਰੰਭਿਆ ਗਿਆ। ਇਸ ਮਗਰੋਂ ਉਹ ਕੈਨੇਡਾ ਪਰਤ ਆਏ ਅਤੇ ਵਿੱਤ ਵਿਭਾਗ ਵਿਚ ਸੀਨੀਅਰ ਅਹੁਦੇ &rsquoਤੇ ਰਹੇ। 2008 ਵਿਚ ਉਨ੍ਹਾਂ ਨੂੰ ਬੈਂਕ ਆਫ਼ ਕੈਨੇਡਾ ਦਾ ਗਵਰਨਰ ਨਿਯੁਕਤ ਕੀਤਾ ਗਿਆ ਅਤੇ ਮੁਲਕ ਨੂੰ ਆਲਮੀ ਮੰਦੀ ਵਿਚੋਂ ਬਾਹਰ ਆਉਣ ਵਿਚ ਮਦਦ ਕੀਤੀ। ਕਾਰਨੀ ਦੇ ਕਾਰਜਕਾਲ ਦੌਰਾਨ ਕੋਈ ਕੈਨੇਡੀਅਨ ਬੈਂਕ ਦੀਵਾਲੀਆ ਨਹੀਂ ਹੋਇਆ ਜਦਕਿ ਅਮਰੀਕਾ ਵਿਚ ਹਾਲਾਤ ਬਿਲਕੁਲ ਵੱਖਰੇ ਨਜ਼ਰ ਆ ਰਹੇ ਸਨ। ਸਿਰਫ਼ ਐਨਾ ਹੀ ਨਹੀਂ, ਮਾਰਕ ਕਾਰਨੀ ਬਾਅਦ ਵਿਚ ਬੈਂਕ ਆਫ਼ ਇੰਗਲੈਂਡ ਦੇ ਗਵਰਨਰ ਵੀ ਰਹੇ।